ਜੰਮੂ-ਕਸ਼ਮੀਰ ਵਿੱਚ 15,00 ਕਰੋੜ ਰੁਪਏ ਤੋਂ ਭੀ ਅਧਿਕ ਲਾਗਤ ਦੇ 84 ਪ੍ਰਮੁੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ
1800 ਕਰੋੜ ਰੁਪਏ ਦੀ ਲਾਗਤ ਵਾਲਾ ‘ਖੇਤੀਬਾੜੀ ਅਤੇ ਸਬੰਧਿਤ ਖੇਤਰਾਂ ਵਿੱਚ ਮੁਕਾਬਲੇਬਾਜ਼ੀ ਵਿਕਾਸ ਪ੍ਰੋਜੈਕਟ (JKCIP-ਜੇਕੇਸੀਆਈਪੀ)’ ਲਾਂਚ ਕੀਤਾ
‘ਲੋਕਾਂ ਨੂੰ ਸਰਕਾਰ ਦੀ ਨੀਅਤ ਅਤੇ ਨੀਤੀਆਂ ‘ਤੇ ਭਰੋਸਾ ਹੈ’
‘ਜਨਤਾ ਦੀਆਂ ਉਮੀਦਾਂ ‘ਤੇ ਚਲਦੇ ਹੋਏ ਸਾਡੀ ਸਰਕਾਰ ਸਹੀ ਕਾਰਜ ਕਰਕੇ ਦਿਖਾਉਂਦੀ ਹੈ, ਵਾਂਛਿਤ ਨਤੀਜੇ ਲਿਆ ਕੇ ਦਿਖਾਉਂਦੀ ਹੈ’
‘ਇਸ ਲੋਕ ਸਭਾ ਚੋਣਾਂ ਵਿੱਚ ਮਿਲੇ ਜਨਾਦੇਸ਼ ਦਾ ਬਹੁਤ ਬੜਾ ਸੰਦੇਸ਼ ਸਥਿਰਤਾ ਦਾ ਹੈ’
‘ਅਟਲ ਜੀ ਨੇ ਜੋ ਇਨਸਾਨੀਅਤ, ਜਮਹੂਰੀਅਤ ਅਤੇ ਕਸ਼ਮੀਰੀਅਤ (Insaniyat, Jamhooriyat aur Kashmiriyat) ਦਾ ਵਿਜ਼ਨ ਦਿੱਤਾ ਸੀ.. ਉਸ ਨੂੰ ਅੱਜ ਅਸੀਂ ਹਕੀਕਤ ਵਿੱਚ ਬਦਲਦੇ ਦੇਖ ਰਹੇ ਹਾਂ’
‘ਮੈਂ ਲੋਕਤੰਤਰ ਦਾ ਝੰਡਾ ਉੱਚਾ ਰੱਖਣ ਦੇ ਤੁਹਾਡੇ ਪ੍ਰਯਾਸਾਂ ਦੇ ਲਈ ਆਪਣਾ ਆਭਾਰ ਵਿਅਕਤ ਕਰਨ ਆਇਆ ਹਾਂ’
ਜੰਮੂ-ਕਸ਼ਮੀਰ ਵਿੱਚ ਅੱਜ ਸਹੀ ਮਾਅਨੇ ਵਿੱਚ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਹੈ। ਧਾਰਾ 370 ਦੀਆਂ ਦੀਵਾਰਾਂ ਹੁਣ ਗਿਰ ਚੁੱਕੀਆਂ ਹਨ’
‘ਅਸੀਂ ਸਾਰੀਆਂ ਦੂਰੀਆਂ ਮਿਟਾਉਣ ਦੀ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ , ਚਾਹੇ ਦਿਲ ਦੀਆਂ ਹੋਣ ਜਾਂ ਦਿੱਲੀ ਦੀਆਂ((Dil ya Dilli)’
‘ਉਹ ਦਿਨ ਦੂਰ ਨਹੀਂ ਜਦੋਂ ਤੁਸੀਂ ਆਪਣੀ ਵੋਟ ਨਾਲ ਜੰਮੂ-ਕਸ਼ਮੀਰ ਦੀ ਨਵੀਂ ਸਰਕਾਰ
ਇਸ ਅਵਸਰ ‘ਤੇ ਪ੍ਰਧਾਨ ਮੰਤਰੀ ਨੇ ਪ੍ਰਦਰਸ਼ਨੀ ਦਾ ਅਵਲੋਕਨ ਕੀਤਾ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਯੁਵਾ ਅਚੀਵਰਾਂ ਨਾਲ ਸੰਵਾਦ ਕੀਤਾ।
ਉਨ੍ਹਾਂ ਨੇ ਕਿਹਾ, ‘ਲੋਕਾਂ ਨੂੰ ਸਰਕਾਰ ਦੀ ਨੀਅਤ ਅਤੇ ਨੀਤੀਆਂ ‘ਤੇ ਭਰੋਸਾ ਹੈ।”

ਜੰਮੂ-ਕਸ਼ਮੀਰ ਦੇ ਲੈਫਟੀਨੈਂਟ ਗਵਰਨਰ ਸ਼੍ਰੀ ਮਨੋਜ ਸਿਨਹਾ ਜੀ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਸ਼੍ਰੀ ਪ੍ਰਤਾਪਰਾਓ ਜਾਧਵ ਜੀ, ਹੋਰ ਸਾਰੇ ਮਹਾਨੁਭਾਵ ਅਤੇ ਜੰਮੂ-ਕਸ਼ਮੀਰ ਦੇ ਕੋਣੇ-ਕੋਣੇ ਤੋਂ ਜੁੜੇ ਮੇਰੇ ਯੁਵਾ ਸਾਥੀ, ਹੋਰ ਸਾਰੇ ਭਾਈਓ ਅਤੇ ਭੈਣੋਂ!

ਸਾਥੀਓ,

ਅੱਜ ਸੁਬ੍ਹਾ ਜਦੋਂ ਮੈਂ ਦਿੱਲੀ ਤੋਂ ਸ੍ਰੀਨਗਰ ਦੇ ਲਈ ਆਉਣ ਦੀ ਤਿਆਰੀ ਕਰ ਰਿਹਾ ਸਾਂ। ਤਾਂ ਐਸੇ ਹੀ ਮੇਰਾ ਮਨ ਬਹੁਤ ਉਤਸ਼ਾਹ ਨਾਲ ਭਰਿਆ ਹੋਇਆ ਸੀ। ਅਤੇ ਮੈਂ ਸੋਚ ਰਿਹਾ ਸਾਂ ਕਿ ਅੱਜ ਇਤਨਾ ਉਤਸ਼ਾਹ ਉਮੰਗ ਮੇਰੇ ਮਨ ਵਿੱਚ ਕਿਉਂ ਉਮੜ ਰਿਹਾ ਹੈ। ਤਾਂ ਮੈਨੂੰ ਦੋ ਵਜ੍ਹਾ ਦੀ ਤਰਫ਼ ਮੇਰਾ ਧਿਆਨ ਗਿਆ। ਵੈਸੇ ਇੱਕ ਤੀਸਰੀ ਵਜ੍ਹਾ ਭੀ ਹੈ। ਕਿਉਂ ਮੈਂ ਲੰਬੇ ਅਰਸੇ ਤੱਕ ਇੱਥੇ ਰਹਿ ਕੇ ਕੰਮ ਕੀਤਾ ਹੈ ਤਾਂ ਮੈਂ ਬਹੁਤ ਪੁਰਾਣੇ ਲੋਕਾਂ ਨਾਲ ਪਰੀਚਿਤ ਹਾਂ। ਅਲੱਗ-ਅਲੱਗ ਇਲਾਕਿਆਂ ਨਾਲ ਬਹੁਤ ਗਹਿਰਾ ਨਾਤਾ ਰਿਹਾ ਹੈ। ਤਾਂ ਉਹ ਤਾਂ ਯਾਦਾਂ ਤਾਜ਼ਾ ਹੋਣਾ ਬਹੁਤ ਸੁਭਾਵਿਕ ਹੈ। ਲੇਕਿਨ ਦੋ ਵਜ੍ਹਾ ਦੀ ਤਰਫ਼ ਮੇਰਾ ਧਿਆਨ ਬਹੁਤ ਸੁਭਾਵਿਕ ਗਿਆ ਹੈ। ਅੱਜ ਦੇ ਇਸ ਕਾਰਜਕ੍ਰਮ ਵਿੱਚ ਜੰਮੂ ਅਤੇ ਕਸ਼ਮੀਰ ਦੀ ਤਰੱਕੀ ਨਾਲ ਜੁੜੇ ਪ੍ਰੋਜੈਕਟਸ ਦਾ ਕੰਮ ਅਤੇ ਦੂਸਰਾ ਲੋਕ ਸਭਾ ਇਲੈਕਸ਼ਨ ਦੇ ਬਾਅਦ ਇਹ ਕਸ਼ਮੀਰ ਦੇ ਭਾਈਆਂ ਅਤੇ ਭੈਣਾਂ ਨਾਲ ਮੇਰੀ ਪਹਿਲੀ ਮੁਲਾਕਾਤ।

 

ਸਾਥੀਓ,

ਮੈਂ ਹੁਣੇ ਪਿਛਲੇ ਸਪਤਾਹ ਇਟਲੀ ਵਿੱਚ ਜੀ-7 ਦੀ ਬੈਠਕ ਵਿੱਚ ਸ਼ਾਮਲ ਹੋ ਕੇ ਆਇਆ ਹਾਂ ਅਤੇ ਜਿਵੇਂ ਮਨੋਜ ਜੀ ਨੇ ਦੱਸਿਆ ਕਿ ਤਿੰਨ ਵਾਰ ਕਿਸੇ ਸਰਕਾਰ ਦਾ ਲਗਾਤਾਰ ਬਣਨਾ, ਇਸ Continuity ਦਾ ਬਹੁਤ ਬੜਾ ਆਲਮੀ ਪ੍ਰਭਾਵ ਹੁੰਦਾ ਹੈ। ਇਸ ਨਾਲ ਸਾਡੇ ਦੇਸ਼ ਦੀ ਤਰਫ਼ ਦੇਖਣ ਦਾ ਨਜ਼ਰੀਆ ਬਦਲਦਾ ਹੈ। ਦੁਨੀਆ ਦੇ ਦੂਸਰੇ ਦੇਸ਼ ਭਾਰਤ ਦੇ ਨਾਲ ਆਪਣੇ ਰਿਸ਼ਤਿਆਂ ਨੂੰ ਪ੍ਰਾਥਮਿਕਤਾ ਦੇ ਕੇ ਮਜ਼ਬੂਤ ਕਰਦੇ ਹਨ। ਅੱਜ ਅਸੀਂ ਬਹੁਤ ਭਾਗਸ਼ਾਲੀ ਹਾਂ। ਅੱਜ ਭਾਰਤ ਦੇ ਨਾਗਰਿਕਾਂ ਦਾ ਜੋ ਮਿਜ਼ਾਜ ਹੈ, ਇਹ ਸਾਡਾ ਦੇਸ਼ ਅਸੀਂ ਕਹਿ ਸਕਦੇ ਹਾਂ ਕਿ ਸਾਡੀ ਸੋਸਾਇਟੀ ਇਹ ਐਸਪਿਰੇਸ਼ਨ ਔਲਟਾਇਮ ਹਾਈ ਹੈ। ਅਤੇ ਔਲਟਾਇਮ ਹਾਈ ਐਸਪਿਰਸ਼ਨਸ ਇਹ ਆਪਣੇ ਆਪ ਵਿੱਚ ਦੇਸ਼ ਦੀ ਸਭ ਤੋਂ ਬੜੀ ਸ਼ਕਤੀ ਹੁੰਦੀ ਹੈ। ਜੋ ਅੱਜ ਭਾਰਤ ਦਾ ਨਸੀਬ ਹੋਈ ਹੈ। ਜਦੋਂ ਐਸਪਿਰੇਸ਼ਨ ਹਾਈ ਹੁੰਦੀ ਹੈ ਤਾਂ ਲੋਕਾਂ ਦੀਆਂ ਸਰਕਾਰ ਤੋਂ ਐਕਸਪੈਕਟੇਸ਼ਨਸ, ਅਪੇਖਿਆਵਾਂ ਭੀ ਬਹੁਤ ਜ਼ਿਆਦਾ ਵਧ ਜਾਂਦੀਆਂ ਹਨ। ਇਨ੍ਹਾਂ ਕਸੌਟੀਆਂ ‘ਤੇ ਪਰਖਣ ਦੇ ਬਾਅਦ ਤੀਸਰੀ ਵਾਰ ਲੋਕਾਂ ਨੇ ਸਾਡੀ ਸਰਕਾਰ ਨੂੰ ਚੁਣਿਆ ਹੈ। ਇੱਕ ਐਸਪਿਰੇਸ਼ਨਲ ਸੋਸਾਇਟੀ ਕਿਸੇ ਨੂੰ ਦੁਬਾਰਾ ਮੌਕਾ ਨਹੀਂ ਦਿੰਦੀ। ਉਸ ਦਾ ਇੱਕ ਹੀ ਪੈਰਾਮੀਟਰ ਹੁੰਦਾ ਹੈ-ਪਰਫਾਰਮੈਂਸ। ਤੁਸੀਂ ਆਪਣੇ ਸੇਵਾਕਾਲ ਦੇ ਦਰਮਿਆਨ ਕੀ ਪਰਫਾਰਮ ਕੀਤਾ ਹੈ। ਅਤੇ ਉਹ ਤਾਂ ਉਸ ਨੂੰ ਨਜ਼ਰ ਦੇ ਸਾਹਮਣੇ ਦਿਖਦਾ ਹੈ। ਉਹ ਸੋਸ਼ਲ ਮੀਡੀਆ ਨਾਲ ਨਹੀਂ ਚਲਦਾ ਹੈ, ਉਹ ਭਾਸ਼ਣ ਨਾਲ ਨਹੀਂ ਹੁੰਦਾ ਹੈ, ਅਤੇ ਇਹ ਜੋ ਦੇਸ਼ ਨੇ ਅਨੁਭਵ ਕੀਤਾ, ਉਸ ਪਰਫਾਰਮੈਂਸ ਨੂੰ ਦੇਖਿਆ, ਉਸੇ ਦਾ ਨਤੀਜਾ ਹੈ ਕਿ ਅੱਜ ਇੱਕ ਸਰਕਾਰ ਨੂੰ ਤੀਸਰੀ ਵਾਰ ਆਪ ਸਭ ਦੀ ਸੇਵਾ ਕਰਨ ਦਾ ਅਵਸਰ ਮਿਲਿਆ ਹੈ। ਜਨਤਾ ਨੂੰ ਸਿਰਫ਼ ਸਾਡੇ ‘ਤੇ ਵਿਸ਼ਵਾਸ ਅਤੇ ਇਹ ਵਿਸ਼ਵਾਸ ਉਨ੍ਹਾਂ ਦੀਆਂ ਐਸਪਿਰੇਸ਼ਨਸ ਨੂੰ ਸਾਡੀ ਸਰਕਾਰ ਹੀ ਪੂਰਾ ਕਰ ਸਕਦੀ ਹੈ। ਜਨਤਾ ਨੂੰ ਸਾਡੀ ਨੀਅਤ ‘ਤੇ, ਸਾਡੀ ਸਰਕਾਰ ਦੀਆਂ ਨੀਤੀਆਂ ‘ਤੇ ਭਰੋਸਾ ਹੈ, ਉਸ ‘ਤੇ ਇਹ ਠੱਪਾ ਲਗਿਆ ਹੈ। ਅਤੇ ਇਹ ਜੋ ਐਸਪਿਰੇਸ਼ਨਲ ਸੋਸਾਇਟੀ ਹੈ, ਉਹ ਨਿਰੰਤਰ ਅੱਛਾ ਪਰਫਾਰਮੈਂਸ ਚਾਹੁੰਦੀ ਹੈ, ਉਹ ਤੇਜ਼ ਗਤੀ ਨਾਲ ਰਿਜ਼ਲਟ ਚਾਹੁੰਦੀ ਹੈ। ਉਸ ਨੂੰ ਹੁਣ ਲੇਟ-ਲਤੀਫੀ ਸਵੀਕਾਰ ਨਹੀਂ ਹੈ। ਹੁੰਦੀ ਹੈ, ਚਲਦਾ ਹੈ, ਹੋ ਜਾਵੇਗਾ, ਦੇਖਾਂਗੇ, ਐਸਾ ਕਰੋ ਫਿਰ ਮਿਲਾਂਗੇ, ਉਹ ਜ਼ਮਾਨਾ ਚਲਾ ਗਿਆ। ਲੋਕ ਕਹਿੰਦੇ ਹਨ ਦੱਸੋ ਭਾਈ ਅੱਜ ਸ਼ਾਮ ਨੂੰ ਕੀ ਹੋਵੇਗਾ? ਇਹ ਮਿਜ਼ਾਜ ਹੈ ਅੱਜ। ਜਨਤਾ ਦੀਆਂ ਉਮੀਦਾਂ ‘ਤੇ ਚਲਦੇ ਹੋਏ ਸਾਡੀ ਸਰਕਾਰ ਪਰਫਾਰਮ ਕਰਕੇ ਦਿਖਾਉਂਦੀ ਹੈ, ਰਿਜ਼ਲਟ ਲਿਆ ਕੇ ਦਿਖਾਉਂਦੀ ਹੈ। ਇਸੇ ਪਰਫਾਰਮੈਂਸ ਦੇ ਅਧਾਰ ‘ਤੇ 60 ਸਾਲ ਦੇ ਬਾਅਦ, 6 ਦਹਾਕੇ ਦੇ ਬਾਅਦ, ਤੀਸਰੀ ਵਾਰ ਕਿਸੇ ਸਰਕਾਰ ਨੂੰ ਸਾਡੇ ਦੇਸ਼ ਨੇ ਚੁਣਿਆ ਹੈ। ਅਤੇ ਇਸ ਚੋਣ ਦੇ ਨਤੀਜਿਆਂ ਨੇ, ਇਹ ਤੀਸਰੀ ਵਾਰ ਸਰਕਾਰ ਬਣਨ ਦੀ ਘਟਨਾ ਨੇ ਪੂਰੀ ਦੁਨੀਆ ਨੂੰ ਬਹੁਤ ਬੜਾ ਸੰਦੇਸ਼ ਦਿੱਤਾ ਹੈ।

ਸਾਥੀਓ,

ਲੋਕ ਸਭਾ ਇਲੈਕਸ਼ਨ ਵਿੱਚ ਮਿਲੇ ਜਨਾਦੇਸ਼ ਦਾ ਬਹੁਤ ਬੜਾ ਮੈਸੇਜ ਸਥਿਰਤਾ ਦਾ ਹੈ, stability ਦਾ ਹੈ। ਦੇਸ਼ ਨੇ ਅੱਜ ਤੋਂ 20 ਸਾਲ ਪਹਿਲੇ ਯਾਨੀ ਇੱਕ ਪ੍ਰਕਾਰ ਨਾਲ ਪਿਛਲੀ ਸ਼ਤਾਬਦੀ ਸੀ, ਉਹ ਇਹ 21ਵੀਂ ਸ਼ਤਾਬਦੀ, ਉਹ 20ਵੀਂ ਸ਼ਤਾਬਦੀ ਸੀ। ਪਿਛਲੀ ਸਦੀ ਦੇ ਆਖਰੀ ਦਹਾਕੇ ਵਿੱਚ ਅਸਥਿਰ ਸਰਕਾਰਾਂ ਦਾ ਲੰਬਾ ਦੌਰ ਦੇਖਿਆ ਹੈ। ਤੁਹਾਡੇ ਵਿੱਚੋਂ ਬਹੁਤ ਨੌਜਵਾਨ ਹਨ, ਜਿਨ੍ਹਾਂ ਦਾ ਉਸ ਸਮੇਂ ਜਨਮ ਭੀ ਨਹੀਂ ਹੋਇਆ ਸੀ। ਤੁਸੀਂ ਹੈਰਾਨ ਹੋ ਜਾਵੋਂਗੇ ਇਤਨਾ ਬੜਾ ਦੇਸ਼ ਅਤੇ 10 ਸਾਲ ਵਿੱਚ 5 ਵਾਰ ਇਲੈਕਸ਼ਨ ਹੋਏ ਸਨ। ਯਾਨੀ ਦੇਸ਼ ਚੋਣਾਂ ਹੀ ਕਰਦਾ ਰਹਿੰਦਾ ਸੀ ਅਤੇ ਹੋਰ ਕੋਈ ਕੰਮ ਹੀ ਨਹੀਂ ਸੀ। ਅਤੇ ਇਸ ਨਾਲ ਉਸ ਅਸਥਿਰਤਾ ਦੇ ਕਾਰਨ, ਅਨਿਸ਼ਚਿਤਤਾ ਦੇ ਕਾਰਨ ਭਾਰਤ ਨੂੰ ਜਦੋਂ take off ਕਰਨ ਕਰਨ ਦਾ ਵਕਤ ਸੀ, ਅਸੀਂ  grounded ਹੋ ਗਏ। ਸਾਨੂੰ ਬਹੁਤ ਨੁਕਸਾਨ ਹੋਇਆ ਦੇਸ਼ ਨੂੰ। ਉਸ ਦੌਰ ਨੂੰ ਪਿੱਛੇ ਛੱਡ ਕੇ ਹੁਣ ਭਾਰਤ ਸਥਿਰ ਸਰਕਾਰ ਦੇ ਨਵੇਂ ਦੌਰ ਵਿੱਚ ਪ੍ਰਵੇਸ਼ ਕਰ ਚੁੱਕਿਆ ਹੈ। ਇਸ ਨਾਲ ਸਾਡਾ ਲੋਕਤੰਤਰ ਹੋਰ ਮਜ਼ਬੂਤ ਹੋਇਆ ਹੈ। ਅਤੇ ਲੋਕਤੰਤਰ ਦੀ ਮਜ਼ਬੂਤੀ ਵਿੱਚ ਜੰਮੂ ਅਤੇ ਕਸ਼ਮੀਰ ਦੀ ਅਵਾਮ ਦੀ, ਆਪ ਲੋਕਾਂ ਦੀ ਬਹੁਤ ਬੜੀ ਭੂਮਿਕਾ ਰਹੀ ਹੈ। ਅਟਲ ਜੀ ਨੇ ਜੋ ਇਨਸਾਨੀਅਤ, ਜਮਹੂਰੀਅਤ ਅਤੇ ਕਸ਼ਮੀਰੀਅਤ ਦਾ ਵਿਜ਼ਨ ਦਿੱਤਾ ਸੀ, ਉਸ ਨੂੰ ਅੱਜ ਅਸੀਂ ਹਕੀਕਤ ਵਿੱਚ ਬਦਲਦੇ ਹੋਏ ਦੇਖ ਰਹੇ ਹਾਂ। ਇਨ੍ਹਾਂ ਚੋਣਾਂ ਵਿੱਚ ਤੁਸੀਂ ਜਮਹੂਰੀਅਤ ਨੂੰ ਜਿਤਾਇਆ ਹੈ। ਤੁਸੀਂ ਪਿਛਲੇ 35-40 ਸਾਲ ਦਾ ਰਿਕਾਰਡ ਤੋੜਿਆ ਹੈ। ਇਹ ਦਿਖਾਉਂਦਾ ਹੈ ਕਿ ਇੱਥੋਂ ਦਾ ਨੌਜਵਾਨ, ਜਮਹੂਰੀਅਤ ਨੂੰ ਲੈ ਕੇ ਕਿਤਨੇ ਭਰੋਸੇ ਨਾਲ ਭਰਿਆ ਹੋਇਆ ਹੈ। ਅਤੇ ਮੈਂ ਅੱਜ ਇਨ੍ਹਾਂ ਕਾਰਜਕ੍ਰਮਾਂ ਵਿੱਚ ਤਾਂ ਆਇਆ ਹਾਂ। ਲੇਕਿਨ ਮੇਰਾ ਮਨ ਕਰਦਾ ਸੀ ਕਿ ਮੈਂ ਕਸ਼ਮੀਰ ਦੀਆਂ ਵਾਦੀਆਂ ਵਿੱਚ ਜਾ ਕੇ ਫਿਰ ਤੋਂ ਇੱਕ ਵਾਰ ਮੇਰੇ ਕਸ਼ਮੀਰ ਦੇ ਭਾਈ-ਭੈਣਾਂ ਦਾ ਰੂ-ਬ-ਰੂ ਜਾ ਕੇ ਧੰਨਵਾਦ ਕਰਾਂ। ਉਨ੍ਹਾਂ ਨੇ ਇਨ੍ਹਾਂ ਚੋਣਾਂ ਵਿੱਚ ਜੋ ਵਧ-ਚੜ੍ਹ ਕੇ ਹਿੱਸਾ ਲਿਆ ਹੈ, ਜਮਹੂਰੀਅਤ ਦਾ ਝੰਡਾ ਉੱਚਾ ਕੀਤਾ ਹੈ, ਇਸ ਲਈ ਮੈਂ ਤੁਹਾਡਾ ਧੰਨਵਾਦ ਕਰਨ ਦੇ ਲਈ ਆਇਆ ਹਾਂ। ਇਹ ਭਾਰਤ ਦੀ ਡੈਮੋਕ੍ਰੇਸੀ ਅਤੇ ਸੰਵਿਧਾਨ ਦੇ ਬਣਾਏ ਰਸਤਿਆਂ ‘ਤੇ ਚਲ ਕੇ ਨਵੀਂ ਇਬਾਰਤ ਲਿਖਣ ਦੀ ਸ਼ੁਰੂਆਤ ਹੈ। ਮੈਨੂੰ ਹੋਰ ਖੁਸ਼ੀ ਹੁੰਦੀ ਅਗਰ ਸਾਡੀ ਵਿਰੋਧੀ  ਧਿਰ ਭੀ, ਕਸ਼ਮੀਰ ਵਿੱਚ ਇਤਨੇ ਉਮੰਗ ਉਤਸ਼ਾਹ ਦੇ ਨਾਲ ਜੋ ਲੋਕਤੰਤਰ ਦਾ ਉਤਸਵ ਮਨਾਇਆ ਗਿਆ, ਇਤਨੀ ਭਾਰੀ ਮਾਤਰਾ ਵਿੱਚ ਮਤਦਾਨ ਹੋਇਆ, ਇਹ ਜੋ ਉਮੰਗ ਉਤਸ਼ਾਹ ਦਾ ਮਾਹੌਲ ਹੈ, ਕਾਸ਼ ਅੱਛਾ ਹੁੰਦਾ ਮੇਰੇ ਦੇਸ਼ ਦੇ ਵਿਰੋਧੀ ਧਿਰ ਦੇ ਲੋਕਾਂ ਨੇ ਭੀ ਮੇਰੇ ਕਸ਼ਮੀਰ ਦੇ ਭਾਈ-ਭੈਣਾਂ ਦੀ ਤਾਰੀਫ਼ ਕੀਤੀ ਹੁੰਦੀ, ਉਨ੍ਹਾਂ ਦਾ ਹੌਸਲਾ ਬੁਲੰਦ ਕੀਤਾ ਹੁੰਦਾ ਤਾਂ ਮੈਨੂੰ ਬਹੁਤ ਖੁਸ਼ੀ ਹੁੰਦੀ। ਲੇਕਿਨ ਵਿਰੋਧੀ ਧਿਰ ਨੇ ਐਸੇ ਅੱਛੇ ਕੰਮ ਵਿੱਚ ਭੀ ਦੇਸ਼ ਨੂੰ ਨਿਰਾਸ਼ ਹੀ ਕੀਤਾ ਹੈ।

 

ਸਾਥੀਓ,

ਜੰਮੂ-ਕਸ਼ਮੀਰ ਵਿੱਚ ਆ ਰਿਹਾ ਇਹ ਬਦਲਾਅ ਸਾਡੀ ਸਰਕਾਰ ਦੀ ਬੀਤੇ 10 ਸਾਲਾਂ ਦੀਆਂ ਕੋਸ਼ਿਸ਼ਾਂ ਦਾ ਨਤੀਜਾ ਹੈ। ਆਜ਼ਾਦੀ ਦੇ ਬਾਅਦ ਇੱਥੇ ਦੀਆਂ ਸਾਡੀਆਂ ਬੇਟੀਆਂ, ਸਮਾਜ ਦੇ ਦੂਸਰੇ ਕਮਜ਼ੋਰ ਤਬਕੇ ਦੇ ਲੋਕ, ਆਪਣੇ ਹੱਕ ਤੋਂ ਵੰਚਿਤ ਸਨ। ਸਾਡੀ ਸਰਕਾਰ ਨੇ ਸਬਕਾ ਸਾਥ, ਸਬਕਾ ਵਿਕਾਸ ਦੇ ਮੰਤਰ ‘ਤੇ ਚਲਦੇ ਹੋਏ, ਸਭ ਨੂੰ ਅਧਿਕਾਰ ਅਤੇ ਅਵਸਰ ਦਿੱਤੇ ਹਨ। ਪਾਕਿਸਤਾਨ ਤੋਂ ਆਏ ਸ਼ਰਣਾਰਥੀ, ਸਾਡੇ ਵਾਲਮਿਕੀ ਸਮੁਦਾਇ ਅਤੇ ਸਫਾਈ ਕਰਮਚਾਰੀਆਂ ਦੇ ਪਰਿਵਾਰ ਪਹਿਲੀ ਵਾਰ ਲੋਕਲ ਬੌਡੀਜ਼ ਇਲੈਕਸ਼ਨ ਵਿੱਚ ਵੋਟ ਪਾਉਣ ਦਾ ਉਨ੍ਹਾਂ ਨੂੰ ਅਧਿਕਾਰ ਮਿਲਿਆ ਹੈ। ਵਾਲਮਿਕੀ ਸਮੁਦਾਇ ਨੂੰ SC ਕੈਟੇਗਰੀ ਦਾ ਲਾਭ ਮਿਲਣ ਦੀ ਵਰ੍ਹਿਆਂ ਪੁਰਾਣੀ ਮੰਗ ਪੂਰੀ ਹੋਈ ਹੈ। ਪਹਿਲੀ ਵਾਰ ST ਸਮੁਦਾਇ ਦੇ ਲਈ ਅਸੈਂਬਲੀ ਵਿੱਚ ਸੀਟਾਂ ਰਿਜ਼ਰਵ ਕੀਤੀਆਂ ਗਈਆਂ ਹਨ। ‘ਪੱਦਾਰੀ ਜਨਜਾਤੀ’, ‘ਪਹਾੜੀ ਜਾਤੀ ਸਮੂਹ’, ‘ਗੱਡਾ ਬ੍ਰਾਹਮਣ’ ਅਤੇ ‘ਕੋਲੀ’ ਇਨ੍ਹਾਂ ਸਾਰੇ ਭਾਈਚਾਰਿਆਂ ਨੂੰ ਭੀ ST ਦਾ ਦਰਜਾ ਦਿੱਤਾ ਗਿਆ ਹੈ। ਪੰਚਾਇਤ, ਨਗਰ ਪਾਲਿਕਾ ਅਤੇ ਨਗਰ ਨਿਗਮ ਵਿੱਚ ਓਬੀਸੀ ਰਿਜ਼ਰਵੇਸ਼ਨ ਪਹਿਲੀ ਵਾਰ ਲਾਗੂ ਹੋਇਆ ਹੈ। ਸੰਵਿਧਾਨ ਦੇ ਪ੍ਰਤੀ ਸਮਰਪਣ ਭਾਵ ਕੀ ਹੁੰਦਾ ਹੈ। ਸੰਵਿਧਾਨ ਦਾ letter & spirit ਵਿੱਚ ਕੀ ਮਹਾਤਮ ਹੁੰਦਾ ਹੈ। ਸੰਵਿਧਾਨ ਹਿੰਦੁਸਤਾਨ ਦੇ 140 ਕਰੋੜ ਦੇਸ਼ਵਾਸੀਆਂ ਦੀ ਜ਼ਿੰਦਗੀ ਨੂੰ ਬਦਲਣ ਦੇ ਲਈ, ਅਧਿਕਾਰ ਦੇਣ ਦੇ ਲਈ, ਉਨ੍ਹਾਂ ਨੂੰ ਭਾਗੀਦਾਰ ਬਣਾਉਣ ਦੇ ਲਈ ਅਵਸਰ ਦਿੰਦਾ ਹੈ। ਲੇਕਿਨ ਪਹਿਲੇ ਸੰਵਿਧਾਨ ਦੀ ਇਤਨੀ ਬੜੀ ਅਮਾਨਤ ਸਾਡੇ ਪਾਸ ਸੀ, ਇਸ ਨੂੰ ਅਸਵੀਕਾਰ ਕੀਤਾ ਜਾਂਦਾ ਰਿਹਾ। ਦਿੱਲੀ ਵਿੱਚ ਬੈਠੇ ਹੋਏ ਸ਼ਾਸਕਾਂ ਨੇ ਇਸ ਦੀ ਚਿੰਤਾ ਨਹੀਂ ਕੀਤੀ। ਆਜ਼ਾਦੀ ਦੇ ਇਤਨੇ ਸਾਲਾਂ ਤੱਕ ਨਹੀਂ ਕੀਤੀ। ਅੱਜ ਮੈਨੂੰ ਖੁਸ਼ੀ ਹੈ ਕਿ ਅਸੀਂ ਸੰਵਿਧਾਨ ਨੂੰ ਜੀ ਰਹੇ ਹਾਂ, ਅਸੀਂ ਸੰਵਿਧਾਨ ਨੂੰ ਲੈ ਕੇ ਕਸ਼ਮੀਰ ਦੀ ਜ਼ਿੰਦਗੀ ਬਦਲਣ ਦੇ ਨਵੇਂ-ਨਵੇਂ ਰਸਤੇ ਢੂੰਡ ਰਹੇ ਹਾਂ। ਜੰਮੂ-ਕਸ਼ਮੀਰ ਵਿੱਚ ਅੱਜ ਸਹੀ ਮਾਅਨੇ ਵਿੱਚ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਹੈ। ਅਤੇ ਜਿਨ੍ਹਾਂ ਨੇ ਹੁਣ ਤੱਕ ਸੰਵਿਧਾਨ ਲਾਗੂ ਨਹੀਂ ਕੀਤਾ ਉਹ ਦੋਸ਼ੀ ਹਨ, ਗੁਨਾਹਗਾਰ ਹਨ, ਕਸ਼ਮੀਰ ਦੇ ਨੌਜਵਾਨਾਂ ਦੇ, ਕਸ਼ਮੀਰ ਦੀਆਂ ਬੇਟੀਆਂ ਦੇ, ਕਸ਼ਮੀਰ ਦੇ ਲੋਕਾਂ ਦੇ ਗੁਨਾਹਗਾਰ ਹਨ। ਅਤੇ ਇਹ ਸਭ ਕੁਝ ਸਾਥੀਓ ਇਸ ਲਈ ਹੋ ਰਿਹਾ ਹੈ, ਕਿਉਂਕਿ ਸਭ ਨੂੰ ਵੰਡਣ ਵਾਲੀ ਆਰਟੀਕਲ 370 ਦੀ ਦੀਵਾਰ ਹੁਣ ਗਿਰ ਚੁੱਕੀ ਹੈ।

 

ਭਾਈਓ ਅਤੇ ਭੈਣੋਂ,

ਕਸ਼ਮੀਰ ਘਾਟੀ ਵਿੱਚ ਜੋ ਬਦਲਾਅ ਅਸੀਂ ਦੇਖ ਰਹੇ ਹਾਂ, ਅੱਜ ਪੂਰੀ ਦੁਨੀਆ ਉਸ ਨੂੰ ਦੇਖ ਰਹੀ ਹੈ। ਮੈਂ ਦੇਖ ਰਿਹਾ ਹਾਂ ਜੀ-20 ਸਮੂਹ ਵਿੱਚ ਜੋ ਲੋਕ ਇੱਥੇ ਆਏ ਸਨ। ਉਨ੍ਹਾਂ ਦੇਸ਼ਾਂ ਦੇ ਲੋਕ ਜੋ ਭੀ ਮਿਲਦੇ ਹਨ, ਤਾਰੀਫ਼ ਕਰਦੇ ਰਹਿੰਦੇ ਹਨ ਕਸ਼ਮੀਰ ਦੀ ਭੀ। ਜਿਸ ਪ੍ਰਕਾਰ ਨਾਲ ਮਹਿਮਾਨਵਾਜੀ ਹੋਈ ਹੈ, ਬੜੇ ਗੌਰਵਗਾਨ ਕਰਦੇ ਹਨ। ਅੱਜ ਜਦੋਂ ਸ੍ਰੀਨਗਰ ਵਿੱਚ G-20 ਜਿਹਾ ਇੰਟਰਨੈਸ਼ਨਲ ਈਵੈਂਟ ਹੁੰਦਾ ਹੈ, ਤਾਂ ਹਰ ਕਸ਼ਮੀਰੀ ਦਾ ਗਰਵ(ਮਾਣ) ਨਾਲ ਉਸ ਦਾ ਸੀਨਾ ਭਰ ਜਾਂਦਾ ਹੈ। ਅੱਜ ਜਦੋਂ ਲਾਲ ਚੌਕ ‘ਤੇ ਦੇਰ-ਸ਼ਾਮ ਤੱਕ ਸਾਡੇ ਬਾਲ-ਬੱਚੇ ਖੇਲਦੇ-ਖਿਲਖਿਲਾਉਂਦੇ ਹਨ ਤਾਂ ਹਰ ਭਾਰਤੀ ਆਨੰਦ ਨਾਲ ਭਰ ਜਾਂਦਾ ਹੈ। ਅੱਜ ਜਦੋਂ ਇੱਥੇ ਸਿਨੇਮਾ ਹਾਲ ਵਿੱਚ, ਬਜ਼ਾਰਾਂ ਵਿੱਚ ਰੌਣਕ ਦਿਖਦੀ ਹੈ ਤਾਂ ਸਭ ਦੇ ਚਿਹਰੇ ਖਿਲ ਉੱਠਦੇ ਹਨ। ਮੈਨੂੰ ਕੁਝ ਦਿਨ ਪਹਿਲੇ ਦੀਆਂ ਉਹ ਤਸਵੀਰਾਂ ਯਾਦ ਹਨ, ਜਦੋਂ ਡਲ ਝੀਲ ਦੇ ਕਿਨਾਰੇ ਸਪੋਰਟਸ ਕਾਰਾਂ ਦਾ ਜ਼ਬਰਦਸਤ ਸ਼ੋਅ ਹੋਇਆ। ਉਹ ਸ਼ੋਅ ਪੂਰੀ ਦੁਨੀਆ ਨੇ ਦੇਖਿਆ ਸਾਡਾ ਕਸ਼ਮੀਰ ਕਿਤਨਾ ਅੱਗੇ ਵਧ ਗਿਆ ਹੈ, ਹੁਣ ਇੱਥੇ ਟੂਰਿਜ਼ਮ ਦੇ ਨਵੇਂ ਰਿਕਾਰਡਸ ਦੀ ਚਰਚਾ ਹੁੰਦੀ ਹੈ। ਅਤੇ ਕੱਲ੍ਹ ਜੋ ਅੰਤਰਰਾਸ਼ਟਰੀ ਯੋਗ ਦਿਵਸ ਹੈ ਨਾ। ਉਹ ਭੀ ਟੂਰਿਸਟਾਂ ਦੇ ਆਕਰਸ਼ਣ ਦਾ ਕਰਨ ਬਣਨ ਵਾਲਾ ਹੈ। ਪਿਛਲੇ ਸਾਲ ਜਿਹਾ ਹੁਣੇ ਮਨੋਜ ਜੀ ਨੇ ਦੱਸਿਆ 2 ਕਰੋੜ ਤੋਂ ਜ਼ਿਆਦਾ ਟੂਰਿਸਟ record break ਇੱਥੇ ਸਾਡੇ ਜੰਮੂ ਕਸ਼ਮੀਰ ਵਿੱਚ ਟੂਰਿਸਟ ਆਏ ਹਨ। ਇਸ ਨਾਲ ਸਥਾਨਕ ਲੋਕਾਂ ਦੇ ਰੋਜ਼ਗਾਰ ਵਿੱਚ ਗਤੀ ਆਉਂਦੀ ਹੈ, ਤੇਜ਼ੀ ਆਉਂਦੀ ਹੈ, ਰੋਜ਼ਗਾਰ ਵਧਦਾ ਹੈ, ਆਮਦਨ ਵਧਦੀ ਹੈ, ਕਾਰੋਬਾਰ ਦਾ ਵਿਸਤਾਰ ਹੁੰਦਾ ਹੈ।

ਸਾਥੀਓ,

ਮੈਂ ਦਿਨ ਰਾਤ ਇਹੀ ਕਰਦਾ ਰਹਿੰਦਾ ਹਾਂ। ਮੇਰੇ ਦੇਸ਼ ਦੇ ਲਈ ਕੁਝ ਨਾ ਕੁਝ ਕਰਾਂ। ਮੇਰੇ ਦੇਸ਼ਵਾਸੀਆਂ ਦੇ ਲਈ ਕੁਝ ਨਾ ਕੁਝ ਕਰਾਂ। ਅਤੇ ਮੈਂ ਜੋ ਭੀ ਕਰ ਰਿਹਾ ਹਾਂ, ਨੇਕ ਨੀਅਤ ਦੇ ਨਾਲ ਕਰ ਰਿਹਾ ਹਾਂ। ਮੈਂ ਬਹੁਤ ਇਮਾਨਦਾਰੀ ਨਾਲ ਸਮਰਪਣ ਭਾਵ ਨਾਲ ਜੁਟਿਆ ਹਾਂ, ਤਾਕਿ ਕਸ਼ਮੀਰ ਦੀਆਂ ਪਿਛਲੀਆਂ ਪੀੜ੍ਹੀਆਂ ਨੇ ਜੋ ਭੁਗਤਿਆ, ਉਸ ਤੋਂ ਬਾਹਰ ਨਿਕਲਣ ਦਾ ਰਸਤਾ ਬਣਾਇਆ ਜਾ ਸਕੇ। ਦੂਰੀਆਂ ਚਾਹੇ ਦਿਲ ਦੀਆਂ ਰਹੀਆਂ ਹੋਣ ਜਾਂ ਫਿਰ ਦਿੱਲੀ ਦੀ ਹਰ ਦੂਰੀ ਨੂੰ ਮਿਟਾਉਣ ਦੇ ਲਈ ਅਸੀਂ ਹਰ ਕੋਸ਼ਿਸ਼ ਕਰ ਰਹੇ ਹਾਂ। ਕਸ਼ਮੀਰ ਵਿੱਚ ਜਮਹੂਰੀਅਤ ਦਾ ਫਾਇਦਾ, ਹਰ ਇਲਾਕੇ, ਹਰ ਪਰਿਵਾਰ ਨੂੰ ਮਿਲੇ ਹਰ ਕਿਸੇ ਦੀ ਤਰੱਕੀ ਹੋਵੇ, ਇਸ ਦੇ ਲਈ ਸਾਨੂੰ ਸਭ ਨੂੰ ਮਿਲ ਕੇ ਕੰਮ ਕਰਨਾ ਹੈ। ਕੇਂਦਰ ਸਰਕਾਰ ਤੋਂ ਪੈਸੇ ਪਹਿਲੇ ਭੀ ਆਉਂਦੇ ਸਨ। ਲੇਕਿਨ ਅੱਜ ਕੇਂਦਰ ਸਰਕਾਰ ਤੋਂ ਆਈ ਹੋਈ ਪਾਈ-ਪਾਈ ਤੁਹਾਡੀ ਭਲਾਈ ਦੇ ਲਈ ਖਰਚ ਹੁੰਦੀ ਹੈ। ਜਿਸ ਕੰਮ ਦੇ ਲਈ ਪੈਸਾ ਦਿੱਲੀ ਤੋਂ ਨਿਕਲਿਆ ਹੈ, ਉਸੇ ਕੰਮ ਦੇ ਲਈ ਉਹ ਪੈਸਾ ਲਗੇ ਅਤੇ ਉਸ ਦਾ ਪਰਿਣਾਮ ਭੀ ਨਜ਼ਰ ਆਵੇ, ਇਹ ਅਸੀਂ ਪੱਕਾ ਕਰਦੇ ਹਾਂ। ਜੰਮੂ-ਕਸ਼ਮੀਰ ਦੇ ਲੋਕ ਲੋਕਲ ਲੈਵਲ ‘ਤੇ ਆਪਣੇ ਨੁਮਾਇੰਦੇ ਚੁਣਨ, ਉਨ੍ਹਾਂ ਦੇ ਜ਼ਰੀਏ ਆਪ ਸਮੱਸਿਆਵਾਂ ਦੇ ਸਮਾਧਾਨ ਦੇ ਰਸਤੇ ਖੋਜਣ, ਇਸ ਤੋਂ ਬਿਹਤਰ ਹੋਰ ਕੀ ਹੋਵੇਗਾ? ਇਸ ਲਈ ਹੁਣ ਅਸੈਂਬਲੀ ਇਲੈਕਸ਼ਨ ਦੀ ਤਿਆਰੀ ਭੀ ਸ਼ੁਰੂ ਹੋ ਚੁੱਕੀ ਹੈ। ਉਹ ਸਮਾਂ ਦੂਰ ਨਹੀਂ, ਜਦੋਂ ਆਪ (ਤੁਸੀਂ) ਆਪਣੀ ਵੋਟ ਨਾਲ ਜੰਮੂ-ਕਸ਼ਮੀਰ ਦੀ ਨਵੀਂ ਗਵਰਨਮੈਂਟ ਚੁਣੋਗੇ। ਉਹ ਦਿਨ ਭੀ ਜਲਦੀ ਆਵੇਗਾ, ਜਦੋਂ ਜੰਮੂ ਅਤੇ ਕਸ਼ਮੀਰ ਫਿਰ ਤੋਂ ਰਾਜ ਦੇ ਰੂਪ ਵਿੱਚ ਆਪਣਾ ਫਿਊਚਰ ਹੋਰ ਬਿਹਤਰ ਬਣਾਵੇਗਾ।

 

 

ਸਾਥੀਓ,

ਥੋੜ੍ਹੀ  ਦੇਰ ਪਹਿਲੇ ਹੀ ਇੱਥੇ ਜੰਮੂ-ਕਸ਼ਮੀਰ ਦੀ ਡਿਵੈਲਪਮੈਂਟ ਨਾਲ ਜੁੜੇ 1500 ਕਰੋੜ ਰੁਪਏ ਤੋਂ ਅਧਿਕ ਦੇ ਪ੍ਰੋਜੈਕਟਸ ਦਾ ਸ਼ੁਭ-ਅਰੰਭ ਹੋਇਆ ਹੈ। ਖੇਤੀ ਅਤੇ ਇਸ ਨਾਲ ਜੁੜੇ ਸੈਕਟਰ ਦੇ ਲਈ ਭੀ 1800 ਕਰੋੜ ਰੁਪਏ ਦੇ ਪ੍ਰੋਜੈਕਟ ਸ਼ੁਰੂ ਹੋਏ ਹਨ। ਮੈਂ ਇਨ੍ਹਾਂ ਪ੍ਰੋਜੈਕਟਸ ਦੇ ਲਈ ਜੰਮੂ ਅਤੇ ਕਸ਼ਮੀਰ ਦੀ ਅਵਾਮ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਮੈਂ ਇੱਥੇ ਰਾਜ ਪ੍ਰਸ਼ਾਸਨ ਨੂੰ ਭੀ ਵਧਾਈ ਦੇਵਾਂਗਾ ਕਿ ਉਹ ਸਰਕਾਰੀ ਨੌਕਰੀਆਂ ਵਿੱਚ ਭੀ ਤੇਜ਼ੀ ਨਾਲ ਭਰਤੀਆਂ ਕਰ ਰਹੇ ਹਨ। ਬੀਤੇ 5 ਸਾਲਾਂ ਵਿੱਚ ਕਰੀਬ 40 ਹਜ਼ਾਰ ਸਰਕਾਰੀ ਭਰਤੀਆਂ ਕੀਤੀਆਂ ਗਈਆਂ ਹਨ। ਹੁਣੇ ਕਰੀਬ ਦੋ ਹਜ਼ਾਰ ਨੌਜਵਾਨਾਂ ਨੂੰ ਤਾਂ ਇਸ ਕਾਰਜਕ੍ਰਮ ਵਿੱਚ ਹੀ Employment Letter ਮਿਲਿਆ ਹੈ। ਕਸ਼ਮੀਰ ਵਿੱਚ ਹੋ ਰਹੇ ਲੱਖਾਂ ਕਰੋੜ ਰੁਪਏ ਦੇ ਨਿਵੇਸ਼ ਨਾਲ ਭੀ ਸਥਾਨਕ ਨੌਜਵਾਨਾਂ ਦੇ ਲਈ ਹਜ਼ਾਰਾਂ ਨਵੀਆਂ ਨੌਕਰੀਆਂ ਬਣ ਰਹੀਆਂ ਹਨ।

ਭਾਈਓ ਅਤੇ ਭੈਣੋਂ,

ਰੋਡ ਅਤੇ ਰੇਲ ਕਨੈਕਟਿਵਿਟੀ ਹੋਵੇ, ਐਜੂਕੇਸ਼ਨ ਅਤੇ ਹੈਲਥ ਨਾਲ ਜੁੜਿਆ ਇਨਫ੍ਰਾਸਟ੍ਰਕਚਰ ਹੋਵੇ, ਜਾਂ ਫਿਰ ਬਿਜਲੀ-ਪਾਣੀ ਹਰ ਮੋਰਚੇ ‘ਤੇ ਜੰਮੂ-ਕਸ਼ਮੀਰ ਵਿੱਚ ਬੜੇ ਪੈਮਾਨੇ ‘ਤੇ ਕੰਮ ਹੋ ਰਿਹਾ ਹੈ। ਪੀਐੱਮ ਗ੍ਰਾਮੀਣ ਸੜਕ ਯੋਜਨਾ ਦੇ ਤਹਿਤ ਇੱਥੇ ਹਜ਼ਾਰਾਂ ਕਿਲੋਮੀਟਰ ਨਵੀਆਂ ਸੜਕਾਂ ਬਣੀਆਂ ਹਨ। ਜੰਮੂ-ਕਸ਼ਮੀਰ ਵਿੱਚ ਨਵੇਂ-ਨਵੇਂ ਨੈਸ਼ਨਲ ਹਾਈਵੇ ਬਣ ਰਹੇ ਹਨ, ਐਕਸਪ੍ਰੈੱਸਵੇ ਬਣ ਰਹੇ ਹਨ। ਕਸ਼ਮੀਰ ਘਾਟੀ ਰੇਲ ਕਨੈਕਟਿਵਿਟੀ ਨਾਲ ਭੀ ਜੁੜ ਰਹੀ ਹੈ। ਚਿਨਾਬ ਨਦੀ ‘ਤੇ ਬਣੇ ਦੁਨੀਆ ਦੇ ਸਭ ਤੋਂ ਉੱਚੇ ਰੇਲਵੇ ਬ੍ਰਿਜ ਦੀਆਂ ਤਸਵੀਰਾਂ ਦੇਖ ਕੇ ਤਾਂ ਹਰ ਭਾਰਤਵਾਸੀ ਗਰਵ (ਮਾਣ) ਨਾਲ ਭਰ ਉੱਠਦਾ ਹੈ। ਨੌਰਥ ਕਸ਼ਮੀਰ ਦੀ ਗੁਰੇਜ਼ ਘਾਟੀ ਨੂੰ ਪਹਿਲੀ ਵਾਰ ਬਿਜਲੀ ਗ੍ਰਿੱਡ ਨਾਲ ਜੋੜਿਆ ਗਿਆ ਹੈ। ਕਸ਼ਮੀਰ ਵਿੱਚ ਐਗ੍ਰੀਕਲਚਰ ਹੋਵੇ, ਹੌਰਟੀਕਲਚਰ ਹੋਵੇ, ਹੈਂਡਲੂਮ ਉਦਯੋਗ ਹੋਵੇ, ਸਪੋਰਟਸ ਹੋਵੇ ਜਾਂ ਫਿਰ ਸਟਾਰਟ-ਅਪਸ ਸਾਰਿਆਂ ਦੇ ਲਈ ਅਵਸਰ ਬਣ ਰਹੇ ਹਨ। ਅਤੇ ਮੈਂ ਹੁਣੇ ਉੱਪਰ ਸਟਾਰਟਅਪ ਦੀ ਦੁਨੀਆ ਨਾਲ ਜੁੜੇ ਨੌਜਵਾਨਾਂ ਨੂੰ ਮਿਲ ਕੇ ਆਇਆ ਹਾਂ। ਮੈਨੂੰ ਆਉਣ ਵਿੱਚ ਦੇਰੀ ਇਸ ਲਈ ਹੋਈ, ਕਿਉਂਕਿ ਮੈਂ ਉਨ੍ਹਾਂ ਨੂੰ ਇਤਨਾ ਸੁਣਨਾ ਚਾਹੁੰਦਾ ਸੀ, ਉਨ੍ਹਾਂ ਦੇ ਪਾਸ ਇਤਨਾ ਕੁਝ ਕਹਿਣ ਨੂੰ ਸੀ, ਇਨ੍ਹਾਂ ਦਾ ਆਤਮਵਿਸ਼ਵਾਸ ਮੇਰੇ ਮਨ ਨੂੰ ਬੜਾ ਉਤਸ਼ਾਹਿਤ ਕਰ ਰਿਹਾ ਸੀ ਅਤੇ ਅੱਛੀ ਪੜ੍ਹਾਈ ਛੱਡ ਕੇ, ਅੱਛੀ ਕਰੀਅਰ ਛੱਡ ਕੇ ਆਪਣੇ ਆਪ ਨੂੰ ਸਟਾਰਟਅੱਪ ਵਿੱਚ ਝੋਂਕ ਦਿੱਤਾ ਹੈ ਇੱਥੋਂ ਦੇ ਨੌਜਵਾਨਾਂ ਨੇ ਅਤੇ ਉਨ੍ਹਾਂ ਨੇ ਕਰਕੇ ਦਿਖਾਇਆ। ਮੈਨੂੰ ਦੱਸ ਰਹੇ ਸਨ ਕਿਸੇ ਨੇ ਦੋ ਸਾਲ ਪਹਿਲੇ ਚਾਲੂ ਕੀਤਾ, ਕਿਸੇ ਨੇ ਤਿੰਨ ਸਾਲ ਪਹਿਲੇ ਚਾਲੂ ਕੀਤਾ ਅਤੇ ਅੱਜ ਇੱਕ ਨਾਮ ਬਣਾ ਦਿੱਤਾ ਹੈ। ਅਤੇ ਉਸ ਵਿੱਚ ਹਰ ਪ੍ਰਕਾਰ ਦੇ ਸਟਾਰਟਅਪਸ ਹਨ। ਆਯੁਰਵੇਦ ਨਾਲ ਜੁੜੇ ਵਿਸ਼ੇ ਭੀ ਹਨ, ਖਾਨਪਾਨ ਨਾਲ ਜੁੜੇ ਵਿਸ਼ੇ ਹਨ। ਉੱਥੇ Information Technology ਦੇ ਨਵੇਂ ਪਰਾਕ੍ਰਮ ਦਿਖਦੇ ਹਨ, Cyber Security ਦੀ ਚਰਚਾ ਨਜ਼ਰ ਆ ਰਹੀ ਹੈ। Fashion Design ਹੈ, Tourism ਨੂੰ ਬਲ ਦੇਣ ਵਾਲਾ Home Stay ਦੀ ਕਲਪਨਾ ਹੈ। ਯਾਨੀ ਸ਼ਾਇਦ ਇਤਨੇ ਖੇਤਰਾਂ ਵਿੱਚ ਜੰਮੂ-ਕਸ਼ਮੀਰ ਵਿੱਚ ਸਟਾਰਟਅਪਸ ਹੋ ਸਕਦੇ ਹਨ ਅਤੇ ਮੇਰੇ ਜੰਮੂ ਕਸ਼ਮੀਰ ਦੇ ਨੌਜਵਾਨ ਸਟਾਰਟਅਪ ਦੀ ਦੁਨੀਆ ਵਿੱਚ ਆਪਣਾ ਡੰਕਾ ਵਜਾ ਰਹੇ ਹਨ, ਇਹ ਦੇਖਣ ਦਾ ਬਹੁਤ ਖੁਸ਼ੀ ਦਾ ਪਲ ਸੀ ਮੇਰੇ ਲਈ ਦੋਸਤੋ। ਮੈਂ ਇਨ੍ਹਾਂ ਸਭ ਨੌਜਵਾਨਾਂ ਨੂੰ ਵਧਾਈ ਦਿੰਦਾ ਹਾਂ।

 

ਸਾਥੀਓ,

ਅੱਜ ਜੰਮੂ ਕਸ਼ਮੀਰ ਸਟਾਰਟ-ਅਪਸ, ਸਕਿੱਲ ਡਿਵੈਲਪਮੈਂਟ ਅਤੇ ਸਪੋਰਟਸ ਦਾ ਇੱਕ ਬੜਾ ਹੱਬ ਬਣ ਰਿਹਾ ਹੈ। ਅਤੇ ਮੇਰਾ ਮਤਲਬ ਹੈ, ਜੰਮੂ-ਕਸ਼ਮੀਰ ਦੇ ਪਾਸ ਸਪੋਰਟਸ ਦੀ ਟੈਲੰਟ ਜੋ ਹੈ ਨਾ ਅਦਭੁਤ ਹੈ। ਅਤੇ ਹੁਣ ਮੈਨੂੰ ਪੱਕਾ ਵਿਸ਼ਵਾਸ ਹੈ ਜੋ ਅਸੀਂ infrastructure ਤਿਆਰ ਕਰ ਰਹੇ ਹਾਂ, ਉਹ ਚੀਜ਼ ਦੀ ਵਿਵਸਥਾ ਕਰ ਰਹੇ ਹਾਂ, ਨਵੀਆਂ-ਨਵੀਆਂ ਖੇਡਾਂ ਨੂੰ ਹੁਲਾਰਾ ਦੇ ਰਹੇ ਹਾਂ। ਬਹੁਤ ਬੜੀ ਮਾਤਰਾ ਵਿੱਚ international ਖੇਡਾਂ ਦੀ ਦੁਨੀਆ ਵਿੱਚ ਜੰਮੂ ਕਸ਼ਮੀਰ ਦੇ ਬੱਚਿਆਂ ਦਾ ਨਾਮ ਰੋਸ਼ਨ ਹੋਵੇਗਾ। ਅਤੇ ਜੰਮੂ-ਕਸ਼ਮੀਰ ਦੇ ਬੱਚੇ ਮੇਰੇ ਦੇਸ਼ ਦਾ ਨਾਮ ਰੋਸ਼ਨ ਕਰਕੇ ਰਹਿਣਗੇ, ਇਹ ਮੈਂ ਆਪਣੀ ਅੱਖਾਂ ਨਾਲ ਦੇਖ ਰਿਹਾ ਹਾਂ।

ਸਾਥੀਓ,

ਇੱਥੇ ਖੇਤੀ ਨਾਲ ਜੁੜੇ ਸੈਕਟਰ ਵਿੱਚ ਮੈਨੂੰ ਦੱਸਿਆ ਗਿਆ ਕਰੀਬ 70 ਸਟਾਰਟ ਅਪਸ ਬਣੇ ਹਨ। ਯਾਨੀ agriculture sector ਦਾ revolution ਮੈਂ ਦੇਖਦਾ ਹਾਂ। ਅਤੇ ਇਹ ਨਵੀਂ generation ਦਾ agriculture ਨੂੰ modernize ਕਰਨ ਦਾ ਇਹ ਜੋ view ਹੈ। Global market ਦੀ ਤਰਫ਼ ਨਜ਼ਰ ਕਰਨ ਦਾ ਉਨ੍ਹਾਂ ਦਾ ਦ੍ਰਿਸ਼ਟੀਕੋਣ ਹੈ, ਇਹ ਵਾਕਈ ਬੜਾ ਪ੍ਰੇਰਣਾ ਦੇਣ ਵਾਲਾ ਹੈ। ਬੀਤੇ ਕੁਝ ਸਾਲਾਂ ਵਿੱਚ ਹੀ ਇੱਥੇ 50 ਤੋਂ ਜ਼ਿਆਦਾ ਕਾਲਜ ਬਣੇ ਹਨ। ਇਹ ਅੰਕੜਾ ਛੋਟਾ ਨਹੀਂ ਹੈ। ਅਗਰ ਪਿਛਲੇ ਆਜ਼ਾਦੀ ਦੇ ਬਾਅਦ ਦੇ 50-60 ਸਾਲ ਦੇਖੀਏ ਅਤੇ 10 ਸਾਲ ਦੇਖੀਏ ਤਦ ਅਸਮਾਨ ਜ਼ਮੀਨ ਦਾ ਅੰਤਰ ਨਜ਼ਰ ਆਵੇਗਾ। ਪੌਲੀਟੈਕਨਿਕ ਵਿੱਚ ਸੀਟਾਂ ਵਧਣ ਨਾਲ ਇੱਥੋਂ ਦੇ ਨੌਜਵਾਨਾਂ ਨੂੰ ਨਵੀਆਂ ਸਕਿੱਲਸ ਸਿੱਖਣ ਦਾ ਮੌਕਾ ਮਿਲਿਆ ਹੈ। ਅੱਜ ਜੰਮੂ ਕਸ਼ਮੀਰ ਵਿੱਚ IIT ਹੈ, IIM ਹੈ, AIIMS ਬਣ ਰਹੇ ਹਨ, ਅਨੇਕਾਂ ਨਵੇਂ ਮੈਡੀਕਲ ਕਾਲਜ ਬਣੇ ਹਨ। ਟੂਰਿਜ਼ਮ ਅਤੇ ਹੌਸਪਿਟੈਲਿਟੀ ਸੈਕਟਰ ਵਿੱਚ ਲੋਕਲ ਲੈਵਲ ‘ਤੇ ਸਕਿੱਲਸ ਭੀ ਤਿਆਰ ਕੀਤੀਆਂ ਜਾ ਰਹੀਆਂ ਹਨ। ਟੂਰਿਸਟ ਗਾਇਡਸ ਦੇ ਲਈ ਔਨਲਾਇਨ ਕੋਰਸ ਹੋਣ, ਸਕੂਲ-ਕਾਲਜ-ਯੂਨੀਵਰਸਿਟੀਜ਼ ਵਿੱਚ ਯੁਵਾ ਟੂਰਿਜ਼ਮ ਕਲੱਬ ਦੀ ਸਥਾਪਨਾ ਹੋਵੇ, ਇਹ ਸਭ ਕੰਮ ਅੱਜ ਕਸ਼ਮੀਰ ਵਿੱਚ ਬਹੁਤ ਬੜੀ ਮਾਤਰਾ ਵਿੱਚ ਹੋ ਰਹੇ ਹਨ।

 

ਸਾਥੀਓ,

ਜੰਮੂ-ਕਸ਼ਮੀਰ ਵਿੱਚ ਹੋ ਰਹੇ ਵਿਕਾਸ ਕਾਰਜਾਂ ਦਾ ਬਹੁਤ ਜ਼ਿਆਦਾ ਲਾਭ ਕਸ਼ਮੀਰ ਦੀਆਂ ਬੇਟੀਆਂ ਨੂੰ ਮਿਲ ਰਿਹਾ ਹੈ। ਸਰਕਾਰ, ਸੈਲਫ ਹੈਲਪ ਗਰੁੱਪਸ ਨਾਲ ਜੁੜੀਆਂ ਭੈਣਾਂ ਨੂੰ ਟੂਰਿਜ਼ਮ, ਆਈਟੀ ਅਤੇ ਦੂਸਰੀਆਂ ਸਕਿੱਲਸ ਦੀ ਟ੍ਰੇਨਿੰਗ ਦੇਣ ਦਾ ਅਭਿਯਾਨ ਚਲਾ ਰਹੀ ਹੈ। ਦੋ ਦਿਨ ਪਹਿਲੇ ਹੀ ਦੇਸ਼ ਵਿੱਚ ‘ਕ੍ਰਿਸ਼ੀ ਸਖੀ’ ਪ੍ਰੋਗਾਰਮ ਦੀ ਸ਼ੁਰੂਆਤ ਕੀਤੀ ਗਈ ਹੈ। ਅੱਜ ਜੰਮੂ-ਕਸ਼ਮੀਰ ਵਿੱਚ ਭੀ 1200 ਤੋਂ ਜ਼ਿਆਦਾ ਭੈਣਾਂ, ‘ਕ੍ਰਿਸ਼ੀ ਸਖੀ’ ਦੇ ਰੂਪ ਵਿੱਚ ਕੰਮ ਕਰ ਰਹੀਆਂ ਹਨ। ਨਮੋ ਡ੍ਰੋਨ ਦੀਦੀ ਯੋਜਨਾ ਦੇ ਤਹਿਤ ਭੀ ਜੰਮੂ-ਕਸ਼ਮੀਰ ਦੀਆਂ ਬੇਟੀਆਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਉਹ ਪਾਇਲਟ ਬਣ ਰਹੀਆਂ ਹਨ। ਮੈਂ ਕੁਝ ਮਹੀਨੇ ਪਹਿਲੇ ਜਦੋਂ ਦਿੱਲੀ ਵਿੱਚ ਇਸ ਯੋਜਨਾ ਦਾ ਸ਼ੁਭ-ਅਰੰਭ ਕੀਤਾ ਸੀ, ਤਦ ਜੰਮੂ ਕਸ਼ਮੀਰ ਦੀਆਂ ਡ੍ਰੋਨ ਦੀਦੀਆਂ ਭੀ ਉਸ ਵਿੱਚ ਸ਼ਾਮਲ ਹੋਈਆਂ ਸਨ। ਇਹ ਸਾਰੇ ਪ੍ਰਯਾਸ ਕਸ਼ਮੀਰ ਦੀਆਂ ਮਹਿਲਾਵਾਂ ਦੀ ਆਮਦਨ ਵਧਾ ਰਹੇ ਹਨ, ਉਨ੍ਹਾਂ ਨੂੰ ਰੋਜ਼ਗਾਰ ਦੇ ਨਵੇਂ ਅਵਸਰ ਦੇ ਰਹੇ ਹਨ। ਦੇਸ਼ ਦੀਆਂ 3 ਕਰੋੜ ਭੈਣਾਂ ਨੂੰ ਲਖਪਤੀ ਦੀਦੀ ਬਣਾਉਣ ਦੇ ਲਕਸ਼ ਦੀ ਤਰਫ਼ ਸਾਡੀ ਸਰਕਾਰ ਤੇਜ਼ੀ ਨਾਲ ਅੱਗੇ ਵਧ ਰਹੀ ਹੈ।

 

ਭਾਈਓ ਅਤੇ ਭੈਣੋਂ,

ਟੂਰਿਜ਼ਮ ਅਤੇ ਸਪੋਰਟਸ ਵਿੱਚ ਭਾਰਤ ਦੁਨੀਆ ਦੀ ਇੱਕ ਬੜੀ ਪਾਵਰ ਬਣਨ ਦੀ ਤਰਫ਼ ਅੱਗੇ ਵਧ ਰਿਹਾ ਹੈ। ਇਨ੍ਹਾਂ ਦੋਨੋਂ ਸੈਕਟਰਸ ਵਿੱਚ ਜੰਮੂ ਕਸ਼ਮੀਰ ਦੇ ਪਾਸ ਬਹੁਤ ਸਮਰੱਥਾ ਹੈ। ਅੱਜ ਜੰਮੂ-ਕਸ਼ਮੀਰ ਦੇ ਹਰ ਜ਼ਿਲ੍ਹੇ ਵਿੱਚ ਸ਼ਾਨਦਾਰ ਸਪੋਰਟਸ ਇਨਫ੍ਰਾਸਟ੍ਰਕਚਰ ਬਣਾਇਆ ਜਾ ਰਿਹਾ ਹੈ। ਇੱਥੇ ਖੇਲੋ ਇੰਡੀਆ ਦੇ ਕਰੀਬ 100 ਸੈਂਟਰਸ ਬਣਾਏ ਜਾ ਰਹੇ ਹਨ। ਜੰਮੂ ਕਸ਼ਮੀਰ ਦੇ ਕਰੀਬ ਸਾਢੇ 4 ਹਜ਼ਾਰ ਨੌਜਵਾਨਾਂ ਨੂੰ ਨੈਸ਼ਨਲ ਅਤੇ ਇੰਟਰਨੈਸ਼ਨਲ ਕੰਪੀਟਿਸ਼ਨ ਦੇ ਲਈ ਟ੍ਰੇਨ ਕੀਤਾ ਜਾ ਰਿਹਾ ਹੈ। ਇਹ ਅੰਕੜਾ ਬਹੁਤ ਬੜਾ ਹੈ। ਵਿੰਟਰ ਸਪੋਰਟਸ ਦੇ ਮਾਮਲੇ ਵਿੱਚ ਤਾਂ ਜੰਮੂ ਕਸ਼ਮੀਰ ਇੱਕ ਪ੍ਰਕਾਰ ਨਾਲ ਭਾਰਤ ਦੀ ਕੈਪੀਟਲ ਬਣਦਾ ਜਾ ਰਿਹਾ ਹੈ। ਇਸੇ ਫਰਵਰੀ ਵਿੱਚ ਹੀ ਇੱਥੇ ਜੋ ਚੌਥਾ ਖੇਲੋ ਇੰਡੀਆ ਵਿੰਟਰ ਗੇਮਸ ਦਾ ਆਯੋਜਨ ਹੋਇਆ, ਉਸ ਵਿੱਚ ਦੇਸ਼ਭਰ ਦੇ 800 ਤੋਂ ਜ਼ਿਆਦਾ ਖਿਡਾਰੀਆਂ ਨੇ ਹਿੱਸਾ ਲਿਆ ਹੈ। ਐਸੇ ਆਯੋਜਨਾਂ ਨਾਲ ਭਵਿੱਖ ਵਿੱਚ ਇੱਥੇ ਇੰਟਰਨੈਸ਼ਨਲ ਸਪੋਰਟਸ ਈਵੈਂਟਸ ਦੇ ਲਈ ਸੰਭਾਵਨਾਵਾਂ ਬਣਨਗੀਆਂ।

 

ਸਾਥੀਓ,

ਇਹ ਨਵੀਂ ਊਰਜਾ, ਇਹ ਨਵੀਂ ਉਮੰਗ, ਅਤੇ ਇਸ ਦੇ ਲਈ ਆਪ ਸਭ ਮੁਬਾਰਕ ਦੇ ਅਧਿਕਾਰੀ ਹੋ। ਲੇਕਿਨ ਅਮਨ ਅਤੇ ਇਨਸਾਨੀਅਤ ਦੇ ਦੁਸ਼ਮਣਾਂ ਨੂੰ ਜੰਮੂ ਕਸ਼ਮੀਰ ਦੀ ਤਰੱਕੀ ਪਸੰਦ ਨਹੀਂ ਹੈ। ਅੱਜ ਉਹ ਆਖਰੀ ਕੋਸ਼ਿਸ਼ ਕਰ ਰਹੇ ਹਨ ਕਿ ਜੰਮੂ-ਕਸ਼ਮੀਰ ਦਾ ਵਿਕਾਸ ਰੁਕ ਸਕੇ, ਇੱਥੇ ਅਮਨ-ਚੈਨ ਸਥਾਪਿਤ ਨਾ ਹੋਵੇ। ਹਾਲ ਹੀ ਵਿੱਚ ਜੋ ਆਤੰਕ ਦੀਆਂ ਵਾਰਦਾਤਾਂ ਹੋਈਆਂ ਹਨ, ਉਨ੍ਹਾਂ ਨੂੰ ਸਰਕਾਰ ਨੇ ਬਹੁਤ ਗੰਭੀਰਤਾ ਨਾਲ ਲਿਆ ਹੈ। ਗ੍ਰਹਿ ਮੰਤਰੀ ਜੀ ਨੇ ਜੰਮੂ-ਕਸ਼ਮੀਰ ਪ੍ਰਸ਼ਾਸਨ ਦੇ ਨਾਲ ਮਿਲ ਕੇ ਸਾਰੀਆਂ ਵਿਵਸਥਾਵਾਂ ਨੂੰ ਰੀ-ਵਿਊ ਕੀਤਾ ਹੈ। ਮੈਂ ਤੁਹਾਨੂੰ ਆਸਵੰਦ ਕਰਦਾ ਹਾਂ (ਭਰੋਸਾ ਦਿੰਦਾ ਹਾਂ) ਕਿ ਜੰਮੂ-ਕਸ਼ਮੀਰ ਦੇ ਦੁਸ਼ਮਣਾਂ ਨੂੰ ਸਬਕ ਸਿਖਾਉਣ ਵਿੱਚ ਕੋਈ ਕੋਰ ਕਸਰ ਬਾਕੀ ਨਹੀਂ ਛੱਡਾਂਗੇ। ਜੰਮੂ ਕਸ਼ਮੀਰ ਦੀ ਨਵੀਂ ਪੀੜ੍ਹੀ, ਸਥਾਈ ਸ਼ਾਂਤੀ ਦੇ ਨਾਲ ਜੀਵੇਗੀ। ਜੰਮੂ-ਕਸ਼ਮੀਰ ਨੇ ਤਰੱਕੀ ਦਾ ਜੋ ਰਸਤਾ ਚੁਣਿਆ ਹੈ, ਉਸ ਰਸਤੇ ਨੂੰ ਅਸੀਂ ਹੋਰ ਮਜ਼ਬੂਤ ਕਰਾਂਗੇ। ਇੱਕ ਵਾਰ ਫਿਰ ਆਪ ਸਭ ਨੂੰ ਇਸ ਅਨੇਕ ਵਿਵਿਧ ਨਵੇਂ ਪ੍ਰੋਜੈਕਟਸ ਦੇ ਲਈ ਮੈਂ ਬਹੁਤ-ਬਹੁਤ ਵਧਾਈ ਦਿੰਦਾ ਹਾਂ ਅਤੇ ਕੱਲ੍ਹ ਪੂਰੇ ਵਿਸ਼ਵ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਦਾ ਸੰਦੇਸ਼ ਸ੍ਰੀਨਗਰ ਦੀ ਧਰਤੀ ਤੋਂ ਜਾਵੇਗਾ, ਇਸ ਤੋਂ ਬੜਾ ਸੁਹਾਨਾ ਅਵਸਰ ਕੀ ਹੋ ਸਕਦਾ ਹੈ। ਵਿਸ਼ਵ ਮੰਚ ‘ਤੇ ਮੇਰਾ ਸ੍ਰੀਨਗਰ ਫਿਰ ਤੋਂ ਇੱਕ ਬਾਰ ਚਮਕੇਗਾ। ਮੇਰੀਆਂ ਆਪ ਸਭ ਨੂੰ ਬਹੁਤ-ਬਹੁਤ ਸ਼ੁਭਕਾਨਾਵਾਂ। ਬਹੁਤ-ਬਹੁਤ ਧੰਨਵਾਦ! 

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Annual malaria cases at 2 mn in 2023, down 97% since 1947: Health ministry

Media Coverage

Annual malaria cases at 2 mn in 2023, down 97% since 1947: Health ministry
NM on the go

Nm on the go

Always be the first to hear from the PM. Get the App Now!
...
PM to distribute over 50 lakh property cards to property owners under SVAMITVA Scheme
December 26, 2024
Drone survey already completed in 92% of targeted villages
Around 2.2 crore property cards prepared

Prime Minister Shri Narendra Modi will distribute over 50 lakh property cards under SVAMITVA Scheme to property owners in over 46,000 villages in 200 districts across 10 States and 2 Union territories on 27th December at around 12:30 PM through video conferencing.

SVAMITVA scheme was launched by Prime Minister with a vision to enhance the economic progress of rural India by providing ‘Record of Rights’ to households possessing houses in inhabited areas in villages through the latest surveying drone technology.

The scheme also helps facilitate monetization of properties and enabling institutional credit through bank loans; reducing property-related disputes; facilitating better assessment of properties and property tax in rural areas and enabling comprehensive village-level planning.

Drone survey has been completed in over 3.1 lakh villages, which covers 92% of the targeted villages. So far, around 2.2 crore property cards have been prepared for nearly 1.5 lakh villages.

The scheme has reached full saturation in Tripura, Goa, Uttarakhand and Haryana. Drone survey has been completed in the states of Madhya Pradesh, Uttar Pradesh, and Chhattisgarh and also in several Union Territories.