Quoteਸਿੰਚਾਈ, ਬਿਜਲੀ, ਸੜਕ, ਰੇਲ, ਜਲ ਸਪਲਾਈ, ਕੋਲਾ ਅਤੇ ਉਦਯੋਗ ਦੇ ਖੇਤਰਾਂ ਵਿੱਚ ਮੱਧ ਪ੍ਰਦੇਸ਼ ’ਚ ਲਗਭਗ 17,000 ਕਰੋੜ ਰੁਪਏ ਦੀ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਤੇ ਰਾਸ਼ਟਰ ਨੂੰ ਸਮਰਪਿਤ ਕੀਤਾ
Quoteਮੱਧ ਪ੍ਰਦੇਸ਼ ਵਿੱਚ ਸਾਈਬਰ ਤਹਿਸੀਲ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ
Quote"ਮੱਧ ਪ੍ਰਦੇਸ਼ ਦੀ ਡਬਲ ਇੰਜਣ ਵਾਲੀ ਸਰਕਾਰ ਲੋਕਾਂ ਦੀ ਭਲਾਈ ਲਈ ਵਚਨਬੱਧ"
Quote"ਭਾਰਤ ਉਦੋਂ ਹੀ ਵਿਕਸਤ ਹੋਵੇਗਾ ਜਦੋਂ ਇਸ ਦੇ ਰਾਜ ਵਿਕਸਤ ਹੋਣਗੇ"
Quote"ਉਜੈਨ ਵਿੱਚ ਵਿਕਰਮਾਦਿਤਿਆ ਵੈਦਿਕ ਘੜੀ 'ਕਾਲ ਚੱਕਰ' ਦੀ ਗਵਾਹ ਬਣੇਗੀ ਜਦੋਂ ਭਾਰਤ ਇੱਕ ਵਿਕਸਤ ਰਾਸ਼ਟਰ ਬਣਨ ਦੇ ਰਾਹ 'ਤੇ ਹੋਵੇਗਾ"
Quote'ਡਬਲ ਇੰਜਣ ਵਾਲੀ ਸਰਕਾਰ ਦੁੱਗਣੀ ਰਫ਼ਤਾਰ ਨਾਲ ਕਰ ਰਹੀ ਹੈ ਵਿਕਾਸ ਕਾਰਜ'
Quote"ਪਿੰਡਾਂ ਨੂੰ ਆਤਮਨਿਰਭਰ ਬਣਾਉਣ 'ਤੇ ਸਰਕਾਰ ਜ਼ੋਰ ਦੇ ਰਹੀ ਹੈ"
Quote"ਅਸੀਂ ਮੱਧ ਪ੍ਰਦੇਸ਼ ਦੇ ਸਿੰਚਾਈ ਖੇਤਰ ਵਿੱਚ ਇੱਕ ਕ੍ਰਾਂਤੀ ਦੇ ਗਵਾਹ ਹਾਂ"
Quote"ਪਿਛਲੇ 10 ਸਾਲਾਂ ਵਿੱਚ, ਪੂਰੀ ਦੁਨੀਆ ਵਿੱਚ ਭਾਰਤ ਦੀ ਸਾਖ ਬਹੁਤ ਵਧੀ ਹੈ"
Quote"ਨੌਜਵਾਨਾਂ ਦੇ ਸੁਪਨੇ ਮੋਦੀ ਦਾ ਸੰਕਲਪ"

ਨਮਸਕਾਰ !

‘ਵਿਕਸਿਤ ਰਾਜ ਤੋਂ ਵਿਕਸਿਤ ਭਾਰਤ ਅਭਿਯਾਨ’ ਵਿੱਚ ਅੱਜ ਅਸੀਂ ਮੱਧ ਪ੍ਰਦੇਸ਼ ਦੇ ਸਾਡੇ ਭਾਈ-ਭੈਣਾਂ ਦੇ ਨਾਲ ਜੁੜ ਰਹੇ ਹਾਂ। ਲੇਕਿਨ ਇਸ ‘ਤੇ ਗੱਲ ਕਰਨ ਤੋਂ ਪਹਿਲਾਂ ਮੈਂ ਡਿੰਡੋਰੀ ਸੜਕ ਹਾਦਸੇ ‘ਤੇ ਆਪਣਾ ਦੁਖ ਵਿਅਕਤ ਕਰਦਾ ਹਾਂ। ਇਸ ਹਾਦਸੇ ਵਿੱਚ ਜਿਨ੍ਹਾਂ ਲੋਕਾਂ ਨੇ ਆਪਣੇ ਪਰਿਜਨਾਂ ਨੂੰ ਗੁਆਇਆ ਹੈ, ਮੇਰੀਆਂ ਸੰਵੇਦਨਾਵਾਂ ਉਨ੍ਹਾਂ ਦੇ ਨਾਲ ਹਨ। ਜੋ ਲੋਕ ਜ਼ਖ਼ਮੀ ਹਨ, ਉਨ੍ਹਾਂ ਦੇ ਇਲਾਜ ਦੀ ਹਰ ਵਿਵਸਥਾ ਸਰਕਾਰ ਕਰ ਰਹੀ ਹੈ। ਦੁਖ ਦੀ ਇਸ ਘੜੀ ਵਿੱਚ, ਮੈਂ ਮੱਧ ਪ੍ਰਦੇਸ਼ ਦੇ ਲੋਕਾਂ ਦੇ ਨਾਲ ਹਾਂ।

ਸਾਥੀਓ,

ਇਸ ਸਮੇਂ ਐੱਮਪੀ ਦੀ ਹਰ ਲੋਕ ਸਭਾ-ਵਿਧਾਨ ਸਭਾ ਸੀਟ ‘ਤੇ, ਵਿਕਸਿਤ ਮੱਧ ਪ੍ਰਦੇਸ਼ ਦੇ ਸੰਕਲਪ ਦੇ ਨਾਲ ਲੱਖਾਂ ਸਾਥੀ ਜੁੜੇ ਹਨ। ਬੀਤੇ ਕੁਝ ਦਿਨਾਂ ਤੋਂ ਦੇਸ਼ ਦੇ ਅਲੱਗ-ਅਲੱਗ ਰਾਜਾਂ ਨੇ ਇਵੇਂ ਹੀ ਵਿਕਸਿਤ ਹੋਣ ਦਾ ਸੰਕਲਪ ਲਿਆ ਹੈ। ਕਿਉਂਕਿ ਭਾਰਤ ਤਦੇ ਵਿਕਸਿਤ ਹੋਵੇਗਾ, ਜਦੋਂ ਰਾਜ ਵਿਕਸਿਤ ਹੋਵੇਗਾ। ਅੱਜ ਇਸ ਸੰਕਲਪ ਯਾਤਰਾ ਨਾਲ ਮੱਧ ਪ੍ਰਦੇਸ਼ ਜੁੜ ਰਿਹਾ ਹੈ। ਮੈਂ ਆਪ ਸਭ ਦਾ ਅਭਿੰਨਦਨ ਕਰਦਾ ਹਾਂ।

ਸਾਥੀਓ,

ਕੱਲ੍ਹ ਤੋਂ ਹੀ ਐੱਮਪੀ ਵਿੱਚ 9 ਦਿਨ ਦਾ ਵਿਕ੍ਰਮੋਤਸਵ ਸ਼ੁਰੂ ਹੋਣ ਵਾਲਾ ਹੈ। ਇਹ ਸਾਡੀ ਗੌਰਵਸ਼ਾਲੀ ਵਿਰਾਸਤ ਅਤੇ ਵਰਤਮਾਨ ਦੇ ਵਿਕਾਸ ਦਾ ਉਤਸਵ ਹੈ। ਸਾਡੀ ਸਰਕਾਰ ਵਿਰਾਸਤ ਅਤੇ ਵਿਕਾਸ ਨੂੰ ਕਿਵੇਂ ਇਕੱਠੇ ਲੈ ਕੇ ਚਲਦੀ ਹੈ, ਇਸ ਦਾ ਪ੍ਰਮਾਣ ਉੱਜੈਨ ਵਿੱਚ ਲਗੀ ਵੈਦਿਕ ਘੜੀ ਵੀ ਹੈ। ਬਾਬਾ ਮਹਾਕਾਲ ਦੀ ਨਗਰੀ ਕਦੇ ਪੂਰੀ ਦੁਨੀਆ ਦੇ ਲਈ ਕਾਲ ਗਣਨਾ ਦਾ ਕੇਂਦਰ ਸੀ। ਲੇਕਿਨ ਉਸ ਮਹੱਤਵ ਨੂੰ ਭੁਲਾ ਦਿੱਤਾ ਗਿਆ ਸੀ। ਹੁਣ ਅਸੀਂ ਵਿਸ਼ਵ ਦੀ ਪਹਿਲੀ “ਵਿਕ੍ਰਮਾਦਿੱਤਿਆ ਵੈਦਿਕ ਘੜੀ” ਫਿਰ ਤੋਂ ਸਥਾਪਿਤ ਕੀਤੀ ਹੈ। ਇਹ ਸਿਰਫ਼ ਆਪਣੇ ਸਮ੍ਰਿੱਧ ਅਤੀਤ ਨੂੰ ਮੁੜ-ਯਾਦ ਕਰਨ ਦਾ ਸਿਰਫ਼ ਅਵਸਰ ਭਰ ਹੈ, ਅਜਿਹਾ ਨਹੀਂ ਹੈ। ਇਹ ਉਸ ਕਾਲਚਕ੍ਰ ਦੀ ਵੀ ਗਵਾਹ ਬਣਨ ਵਾਲੀ ਹੈ, ਜੋ ਭਾਰਤ ਨੂੰ ਵਿਕਸਿਤ ਬਣਾਵੇਗਾ।

ਸਾਥੀਓ,

ਅੱਜ, ਐੱਮਪੀ ਦੀ ਸਾਰੀਆਂ ਲੋਕ ਸਭਾ ਸੀਟਾਂ ਨੂੰ, ਇਕੱਠੇ ਲਗਭਗ 17 ਹਜ਼ਾਰ ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟ ਮਿਲੇ ਹਨ। ਇਨ੍ਹਾਂ ਵਿੱਚ ਪੇਅਜਲ ਅਤੇ ਸਿੰਚਾਈ ਦੇ ਪ੍ਰੋਜੈਕਟ ਹਨ। ਇਨ੍ਹਾਂ ਵਿੱਚ ਬਿਜਲੀ, ਸੜਕ, ਰੇਲ, ਖੇਡ ਪਰਿਸਰ, ਸਮੁਦਾਇਕ ਸਭਾਗਾਰ, ਅਤੇ ਹੋਰ ਉਦਯੋਗਾਂ ਵਿੱਚ ਜੁੜੇ ਪ੍ਰੋਜੈਕਟਸ ਹਨ। ਕੁਝ ਦਿਨ ਪਹਿਲਾਂ ਹੀ ਐੱਮਪੀ ਦੇ 30 ਤੋਂ ਅਧਿਕ ਰੇਲਵੇ ਸਟੇਸ਼ਨਾਂ ਦੇ ਆਧੁਨਿਕੀਕਰਨ ‘ਤੇ ਵੀ ਕੰਮ ਸ਼ੁਰੂ ਹੋਇਆ ਹੈ। ਭਾਜਪਾ ਦੀ ਡਬਲ ਇੰਜਣ ਸਰਕਾਰ ਇਵੇਂ ਹੀ ਡਬਲ ਸਪੀਡ ਨਾਲ ਵਿਕਾਸ ਕਰ ਰਹੀ ਹੈ। ਇਹ ਪ੍ਰੋਜੈਕਟ ਐੱਮਪੀ ਦੇ ਲੋਕਾਂ ਦਾ ਜੀਵਨ ਅਸਾਨ ਬਣਾਉਣਗੇ, ਇੱਥੇ ਨਿਵੇਸ਼ ਅਤੇ ਨੌਕਰੀਆਂ ਦੇ ਨਵੇਂ ਅਵਸਰ ਬਣਾਉਣਗੇ। ਇਸ ਦੇ ਲਈ ਆਪ ਸਭ ਨੂੰ ਬਹੁਤ-ਬਹੁਤ ਵਧਾਈ ।

ਸਾਥੀਓ,

ਅੱਜ ਚਾਰੋਂ ਤਰਫ਼ ਇੱਕ ਹੀ ਗੱਲ ਸੁਣਾਈ ਦਿੰਦੀ ਹੈ- ਹੁਣ ਦੀ ਵਾਰ, 400 ਪਾਰ, ਹੁਣ ਦੀ ਵਾਰ, 400 ਪਾਰ! ਪਹਿਲੀ ਵਾਰ ਅਜਿਹਾ ਹੋਇਆ ਹੈ ਜਦੋਂ ਜਨਤਾ ਨੇ ਖ਼ੁਦ ਆਪਣੀ ਪ੍ਰਿਯ ਸਰਕਾਰ ਦੀ ਵਾਪਸੀ ਦੇ ਲਈ ਅਜਿਹਾ ਨਾਰਾ ਬੁਲੰਦ ਕਰ ਦਿੱਤਾ ਹੈ। ਇਹ ਨਾਰਾ ਬੀਜੇਪੀ ਨੇ ਨਹੀਂ ਬਲਕਿ ਦੇਸ਼ ਦੀ ਜਨਤਾ-ਜਨਾਰਦਨ ਦਾ ਦਿੱਤਾ ਹੋਇਆ ਹੈ। ਮੋਦੀ ਦੀ ਗਾਰੰਟੀ ‘ਤੇ, ਦੇਸ਼ ਦਾ ਇੰਨਾ ਵਿਸ਼ਵਾਸ ਭਾਵ-ਵਿਭੋਰ ਕਰਨ ਵਾਲਾ ਹੈ ।

 

|

ਲੇਕਿਨ ਸਾਥੀਓ,

ਸਾਡੇ ਲਈ ਇਹ ਸਿਰਫ਼ ਤੀਸਰੀ ਵਾਰ ਸਰਕਾਰ ਬਣਾਉਣ ਦਾ ਸਿਰਫ਼ ਲਕਸ਼ ਹੈ, ਅਜਿਹਾ ਨਹੀਂ ਹੈ। ਅਸੀਂ ਤੀਸਰੀ ਵਾਰ ਵਿੱਚ, ਦੇਸ਼ ਨੂੰ ਤੀਸਰੀ ਵੱਡੀ ਆਰਥਿਕ ਮਹਾਸ਼ਕਤੀ ਬਣਾਉਣ ਦੇ ਲਈ ਚੋਣਾਂ ਵਿੱਚ ਉਤਰ ਰਹੇ ਹਾਂ। ਸਾਡੇ ਲਈ ਸਰਕਾਰ ਬਣਾਉਣਾ ਅੰਤਿਮ ਲਕਸ਼ ਨਹੀਂ ਹੈ, ਸਾਡੇ ਲਈ ਸਰਕਾਰ ਬਣਾਉਣਾ, ਦੇਸ਼ ਬਣਾਉਣ ਦਾ ਮਾਧਿਅਮ ਹੈ। ਇਹੀ ਅਸੀਂ ਮੱਧ ਪ੍ਰਦੇਸ਼ ਵਿੱਚ ਵੀ ਦੇਖ ਰਹੇ ਹਾਂ। ਬੀਤੇ 2 ਦਹਾਕੇ ਤੋਂ ਨਿਰੰਤਰ ਤੁਸੀਂ ਸਾਨੂੰ ਅਵਸਰ ਦੇ ਰਹੇ ਹੋ। ਅੱਜ ਵੀ ਵਿਕਾਸ ਦੇ ਲਈ ਕਿੰਨੀ ਉਮੰਗ, ਕਿੰਨਾ ਉਤਸ਼ਾਹ ਹੈ, ਇਹ ਤੁਸੀਂ ਨਵੀਂ ਸਰਕਾਰ ਦੇ ਬੀਤੇ ਕੁਝ ਮਹੀਨਿਆਂ ਵਿੱਚ ਦੇਖਿਆ ਹੈ। ਅਤੇ ਹੁਣ ਮੈਂ, ਮੇਰੇ ਸਾਹਮਣੇ ਸਕ੍ਰੀਨ ‘ਤੇ ਦੇਖ ਰਿਹਾ ਹਾਂ, ਲੋਕ ਹੀ ਲੋਕ ਨਜ਼ਰ ਆ ਰਹੇ ਹਨ। ਵੀਡੀਓ ਕਾਨਫਰੰਸ ‘ਤੇ ਪ੍ਰੋਗਰਾਮ ਹੋਵੇ ਅਤੇ 15 ਲੱਖ ਤੋਂ ਜ਼ਿਆਦਾ ਲੋਕ ਜੁੜੇ ਹੋਣ, 200 ਤੋਂ ਅਧਿਕ ਥਾਵਾਂ ‘ਤੇ ਜੁੜੇ ਹੋਣ। ਇਹ ਘਟਨਾ ਸਧਾਰਣ ਨਹੀਂ ਹੈ ਅਤੇ ਮੈਂ, ਮੇਰੀ ਅੱਖਾਂ ਤੋਂ ਇੱਥੇ ਸਾਹਮਣੇ ਦੇਖ ਰਿਹਾ ਹਾਂ ਟੀਵੀ ‘ਤੇ। ਕਿੰਨਾ ਉਤਸ਼ਾਹ, ਕਿੰਨਾ ਉਮੰਗ ਹੈ, ਕਿੰਨਾ ਜੋਸ਼ ਦਿਖਾਈ ਦੇ ਰਿਹਾ ਹੈ, ਮੈਂ ਫਿਰ ਇੱਕ ਵਾਰ ਮੱਧ ਪ੍ਰਦੇਸ਼ ਦੇ ਭਾਈਆਂ ਦੇ ਇਸ ਪਿਆਰ ਨੂੰ ਨਮਨ ਕਰਦਾ ਹਾਂ, ਤੁਹਾਡੇ ਇਸ ਅਸ਼ੀਰਵਾਦ ਨੂੰ ਪ੍ਰਣਾਮ ਕਰਦਾ ਹਾਂ।

ਸਾਥੀਓ,

ਵਿਕਸਿਤ ਮੱਧ ਪ੍ਰਦੇਸ਼ ਦੇ ਨਿਰਮਾਣ ਦੇ ਲਈ ਡਬਲ ਇੰਜਣ ਸਰਕਾਰ ਖੇਤੀ, ਉਦਯੋਗ ਅਤੇ ਟੂਰਿਜ਼ਮ, ਇਨ੍ਹਾਂ ਤਿੰਨਾਂ ‘ਤੇ ਬਹੁਤ ਬਲ ਦੇ ਰਹੀ ਹੈ। ਅੱਜ ਮਾਂ ਨਰਮਦਾ ਉੱਥੇ ਬਣ ਰਹੇ ਤਿੰਨ ਜਲ ਪ੍ਰੋਜੈਕਟਾਂ ਦਾ ਭੂਮੀਪੂਜਨ ਹੋਇਆ ਹੈ। ਇਨ੍ਹਾਂ ਪ੍ਰੋਜੈਕਟਾਂ ਤੋਂ ਆਦਿਵਾਸੀ ਖੇਤਰਾਂ ਵਿੱਚ ਸਿੰਚਾਈ ਦੇ ਨਾਲ-ਨਾਲ ਪੇਅਜਲ ਦੀ ਸਮੱਸਿਆ ਦਾ ਵੀ ਸਮਾਧਾਨ ਹੋਵੇਗਾ। ਸਿੰਚਾਈ ਦੇ ਖੇਤਰ ਵਿੱਚ ਮੱਧ ਪ੍ਰਦੇਸ਼ ਅਸੀਂ ਇੱਕ ਨਵੀਂ ਕ੍ਰਾਂਤੀ ਦੇਖ ਰਹੇ ਹਾਂ। ਕੇਨ-ਬੇਤਵਾ ਲਿੰਕ ਪ੍ਰੋਜੈਕਟ ਨਾਲ ਬੁੰਦੇਲਖੰਡ ਦੇ ਲੱਖਾਂ ਪਰਿਵਾਰਾਂ ਦਾ ਜੀਵਨ ਬਦਲਣ ਵਾਲਾ ਹੈ। ਜਦੋਂ ਕਿਸਾਨ ਦੇ ਖੇਤ ਤੱਕ ਪਾਣੀ ਪਹੁੰਚਦਾ ਹੈ, ਤਾਂ ਇਸ ਤੋਂ ਵੱਡੀ ਸੇਵਾ ਉਸ ਦੀ ਕੀ ਹੋ ਸਕਦੀ ਹੈ। ਭਾਜਪਾ ਸਰਕਾਰ ਅਤੇ ਕਾਂਗਰਸ ਦੀ ਸਰਕਾਰ ਦੇ ਵਿੱਚ ਕੀ ਅੰਤਰ ਹੁੰਦਾ ਹੈ, ਇਸ ਦਾ ਉਦਾਹਰਣ ਸਿੰਚਾਈ ਯੋਜਨਾ ਵੀ ਹੈ। 2014 ਤੋਂ ਪਹਿਲਾਂ ਦੇ 10 ਵਰ੍ਹਿਆਂ ਵਿੱਚ ਦੇਸ਼ ਵਿੱਚ ਲਗਭਗ 40 ਲੱਖ ਹੈਕਟੇਅਰ ਭੂਮੀ ਨੂੰ ਸੂਖਮ ਸਿੰਚਾਈ ਦੇ ਦਾਇਰੇ ਵਿੱਚ ਲਿਆਂਦਾ ਗਿਆ ਸੀ। ਲੇਕਿਨ ਬੀਤੇ 10 ਵਰ੍ਹੇ ਦੇ ਸਾਡੇ ਸੇਵਾਕਾਲ ਵਿੱਚ ਇਸ ਦਾ ਦੁੱਗਣਾ ਯਾਨੀ ਲਗਭਗ 90 ਲੱਖ ਹੈਕਟੇਅਰ ਖੇਤੀ ਨੂੰ ਸੂਖਮ ਸਿੰਚਾਈ ਨਾਲ ਜੋੜਿਆ ਗਿਆ ਹੈ। ਇਹ ਦਿਖਾਉਂਦਾ ਹੈ ਕਿ ਭਾਜਪਾ ਸਰਕਾਰ ਦੀ ਪ੍ਰਾਥਮਿਕਤਾ ਕੀ ਹੈ। ਇਹ ਦਿਖਾਉਂਦਾ ਹੈ ਕਿ ਭਾਜਪਾ ਸਰਕਾਰ ਯਾਨੀ ਗਤੀ ਵੀ, ਪ੍ਰਗਤੀ ਵੀ।

ਸਾਥੀਓ,

ਛੋਟੇ ਕਿਸਾਨਾਂ ਦੀ ਇੱਕ ਹੋਰ ਵੱਡੀ ਪਰੇਸ਼ਾਨੀ, ਗੋਦਾਮ ਦੀ ਕਮੀ ਰਹੀ ਹੈ। ਇਸ ਦੇ ਕਾਰਨ ਛੋਟੇ ਕਿਸਾਨਾਂ ਨੂੰ ਔਣੇ-ਪੌਣੇ ਦਾਮ ‘ਤੇ ਆਪਣੀ ਉਪਜ ਮਜ਼ਬੂਰੀ ਵਿੱਚ ਵੇਚਣੀ ਪੈਂਦੀ ਸੀ। ਹੁਣ ਅਸੀਂ ਭੰਡਾਰਣ ਨਾਲ ਜੁੜੀ ਦੁਨੀਆ ਦੀ ਸਭ ਤੋਂ ਵੱਡੀ ਯੋਜਨਾ ‘ਤੇ ਕੰਮ ਕਰ ਰਹੇ ਹਨ। ਆਉਣ ਵਾਲੇ ਸਾਲਾਂ ਵਿੱਚ ਦੇਸ਼ ਵਿੱਚ ਹਜ਼ਾਰਾਂ ਦੀ ਸੰਖਿਆ ਵਿੱਚ ਵੱਡੇ ਗੋਦਾਮ ਬਣਾਏ ਜਾਣਗੇ। ਇਸ ਨਾਲ 700 ਲੱਖ ਮੀਟ੍ਰਿਕ ਟਨ ਅਨਾਜ ਦੇ ਭੰਡਾਰਣ ਦੀ ਵਿਵਸਥਾ ਦੇਸ਼ ਵਿੱਚ ਬਣੇਗੀ। ਇਸ ‘ਤੇ ਸਰਕਾਰ ਸਵਾ ਲੱਖ ਕਰੋੜ ਰੁਪਏ ਤੋਂ ਜ਼ਿਆਦਾ ਖਰਚ ਕਰਨ ਜਾ ਰਹੀ ਹੈ।

ਸਾਥੀਓ,

ਸਾਡੀ ਸਰਕਾਰ ਪਿੰਡ ਨੂੰ ਆਤਮਨਿਰਭਰ ਬਣਾਉਣ ‘ਤੇ ਬਹੁਤ ਬਲ ਦੇ ਰਹੀ ਹੈ। ਇਸ ਦੇ ਲਈ ਸਹਿਕਾਰਿਤਾ ਦਾ ਵਿਸਤਾਰ ਕੀਤਾ ਜਾ ਰਿਹਾ ਹੈ। ਹੁਣ ਤੱਕ ਅਸੀਂ ਦੁੱਧ ਅਤੇ ਗੰਨੇ ਦੇ ਖੇਤਰ ਵਿੱਚ ਸਹਿਕਾਰਿਤਾ ਦੇ ਲਾਭ ਦੇਖ ਰਹੇ ਹਨ। ਭਾਜਪਾ ਸਰਕਾਰ, ਅਨਾਜ, ਫਲ-ਸਬਜ਼ੀ, ਮੱਛੀ, ਅਜਿਹੇ ਹਰ ਸੈਕਟਰ ਵਿੱਚ ਸਹਿਕਾਰਿਤਾ ‘ਤੇ ਬਲ ਦੇ ਰਹੀ ਹੈ। ਇਸ ਦੇ ਲਈ ਲੱਖਾਂ ਪਿੰਡਾਂ ਵਿੱਚ ਸਹਿਕਾਰੀ ਕਮੇਟੀਆਂ ਦਾ, ਸਹਿਕਾਰੀ ਸੰਸਥਾਨਾਂ ਦਾ ਗਠਨ ਕੀਤਾ ਜਾ ਰਿਹਾ ਹੈ।

ਕੋਸ਼ਿਸ਼ ਇਹੀ ਹੈ ਕਿ ਖੇਤੀ ਹੋਵੇ, ਪਸ਼ੂਪਾਲਨ ਹੋਵੇ, ਮਧੂ ਮੱਖੀ ਪਾਲਨ ਹੋਵੇ, ਮੁਰਗੀਪਾਲਨ ਹੋਵੇ, ਮੱਛੀਪਾਲਨ ਹੋਵੇ, ਹਰ ਪ੍ਰਕਾਰ ਨਾਲ ਪਿੰਡ ਦੀ ਆਮਦਨ ਵਧੇ।

 

|

ਸਾਥੀਓ,

ਪਿੰਡ ਦੇ ਕਿਸਾਨ ਨੂੰ ਅਤੀਤ ਵਿੱਚ ਇੱਕ ਹੋਰ ਬਹੁਤ ਵੱਡੀ ਸਮੱਸਿਆ ਰਹੀ ਹੈ। ਪਿੰਡ ਦੀ ਜ਼ਮੀਨ ਹੋਵੇ, ਪਿੰਡ ਦੀ ਪ੍ਰੋਪਰਟੀ ਹੋਵੇ, ਉਸ ਨੂੰ ਲੈ ਕੇ ਅਨੇਕ ਵਿਵਾਦ ਰਹਿੰਦੇ ਹਨ। ਪਿੰਡ ਵਾਲਿਆਂ  ਨੂੰ ਜ਼ਮੀਨ ਨਾਲ ਜੁੜੇ ਛੋਟੇ-ਛੋਟੇ ਕੰਮ ਦੇ ਲਈ ਤਹਸੀਲਾਂ ਦੇ ਚੱਕਰ ਕੱਢਣੇ ਪੈਂਦੇ ਸਨ। ਹੁਣ ਅਜਿਹੀ ਸਮੱਸਿਆਵਾਂ ਦਾ ਸਾਡੀ ਡਬਲ ਇੰਜਨ ਦੀ ਸਰਕਾਰ, ਪੀਐੱਮ ਸਵਾਮਿਤਵ ਯੋਜਨਾ ਦੇ ਜ਼ਰੀਏ ਸਥਾਈ ਸਮਾਧਾਨ ਕੱਢ ਰਹੀ ਹੈ। ਅਤੇ ਮੱਧ ਪ੍ਰਦੇਸ਼ ਤਾਂ ਸਵਾਮਿਤਵ ਯੋਜਨਾ ਦੇ ਤਹਿਤ ਬਹੁਤ ਵਧੀਆ ਕੰਮ ਕਰ ਰਿਹਾ ਹੈ।

ਮੱਧ ਪ੍ਰਦੇਸ਼ ਵਿੱਚ ਸ਼ਤ-ਪ੍ਰਤੀਸ਼ਤ ਪਿੰਡਾਂ ਦਾ ਡ੍ਰੋਨ ਨਾਲ ਸਰਵੇ ਕੀਤਾ ਜਾ ਚੁੱਕਿਆ ਹੈ। ਹੁਣ ਤੱਕ 20 ਲੱਖ ਤੋਂ ਅਧਿਕ ਸਵਾਮਿਤਵ ਕਾਰਡ ਦਿੱਤੇ ਜਾ ਚੁੱਕੇ ਹਨ। ਇਹ ਜੋ ਪਿੰਡ ਦੇ ਘਰਾਂ ਦੇ ਕਾਨੂੰਨੀ ਦਸਤਾਵੇਜ ਮਿਲ ਰਹੇ ਹਨ, ਇਸ ਨਾਲ ਗ਼ਰੀਬ ਕਈ ਤਰ੍ਹਾਂ ਦੇ ਵਿਵਾਦਾਂ ਤੋਂ ਬਚੇਗਾ। ਗ਼ਰੀਬ ਨੂੰ ਹਰ ਮੁਸੀਬਤ ਤੋਂ ਬਚਾਉਣਾ ਹੀ ਤਾਂ ਮੋਦੀ ਦੀ ਗਰੰਟੀ ਹੈ। ਅੱਜ ਮੱਧ ਪ੍ਰਦੇਸ਼ ਦੇ ਸਾਰੇ 55 ਜ਼ਿਲ੍ਹਿਆਂ ਵਿੱਚ ਸਾਈਬਰ ਤਹਸੀਲ ਪ੍ਰੋਗਰਾਮ ਦਾ ਵੀ ਵਿਸਤਾਰ ਕੀਤਾ ਜਾ ਰਿਹਾ ਹੈ। ਹੁਣ ਨਾਮਾਂਤਰਣ, ਰਜਿਸਟਰੀ ਨਾਲ ਜੁੜੇ ਮਾਮਲਿਆਂ ਦਾ ਸਮਾਧਾਨ ਡਿਜੀਟਲ ਮਾਧਿਅਮ ਨਾਲ ਹੀ ਹੋ ਜਾਏਗਾ। ਇਸ ਨਾਲ ਵੀ ਗ੍ਰਾਮੀਣ ਪਰਿਵਾਰਾਂ ਦਾ ਸਮਾਂ ਵੀ ਬਚੇਗਾ ਅਤੇ ਖਰਚ ਵੀ ਬਚੇਗਾ।

ਸਾਥੀਓ,

ਮੱਧ ਪ੍ਰਦੇਸ਼ ਦੇ ਨੌਜਵਾਨ ਚਾਹੁੰਦੇ ਹਨ ਕਿ ਐੱਮਪੀ ਦੇਸ਼ ਦੇ ਮੋਹਰੀ ਉਦਯੋਗਿਕ ਰਾਜਾਂ ਵਿੱਚੋਂ ਇੱਕ ਬਣੇ। ਮੈਂ ਐੱਮਪੀ ਦੇ ਹਰ ਨੌਜਵਾਨ ਨੂੰ, ਵਿਸ਼ੇਸ਼ ਰੂਪ ਤੋਂ ਫਸਟ ਟਾਈਮ ਵੋਟਰ ਨੂੰ ਕਹਾਂਗਾ ਕਿ,  ਤੁਹਾਡੇ ਲਈ ਬੀਜੇਪੀ ਸਰਕਾਰ ਨਵੇਂ ਅਵਸਰ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਰੱਖ ਰਹੀ। ਤੁਹਾਡੇ ਸੁਪਨੇ ਹੀ ਮੋਦੀ ਦਾ ਸੰਕਲਪ ਹੈ। ਮੱਧ ਪ੍ਰਦੇਸ਼, ਆਤਮਨਿਰਭਰ ਭਾਰਤ ਦਾ, ਮੇਕ ਇਨ ਇੰਡੀਆ ਦਾ ਇੱਕ ਮਜ਼ਬੂਤ ਥੰਮ੍ਹ ਬਣੇਗਾ। ਮੁਰੈਨਾ ਦੇ ਸੀਤਾਪੁਰ ਵਿੱਚ ਮੈਗਾ ਲੇਦਰ ਐਂਡ ਫੁਟਵੇਅਰ ਕਲਸਟਰ, ਇੰਦੌਰ ਵਿੱਚ ਰੇਡੀਮੈਡ ਗਾਰਮੈਂਟ ਇੰਡਸਟ੍ਰੀ ਦੇ ਲਈ ਪਾਰਕ, ਮੰਦਸੌਰ ਦੇ ਇੰਡਸਟ੍ਰੀਅਲ ਪਾਰਕ ਦਾ ਵਿਸਤਾਰ, ਧਾਨ ਇੰਡਸਟ੍ਰੀਅਲ ਪਾਰਕ ਦਾ ਨਵਾਂ ਨਿਰਮਾਣ, ਇਹ ਸਭ ਕੁਝ ਇਸੀ ਦਿਸ਼ਾ ਵਿੱਚ ਉਠਾਏ ਜਾ ਰਹੇ ਕਦਮ ਹਨ।

ਕਾਂਗਰਸ ਦੀਆਂ ਸਰਕਾਰਾਂ ਨੇ ਤਾਂ ਮੈਨੂਫੈਕਚਰਿੰਗ ਦੀ ਸਾਡੀ ਪਾਰੰਪਰਿਕ ਤਾਕਤ ਨੂੰ ਵੀ ਬਰਬਾਦ ਕਰ ਦਿੱਤਾ ਸੀ। ਸਾਡੇ ਇੱਥੇ ਖਿਡੌਣਾ ਬਣਾਉਣ ਦੀ ਕਿੰਨੀ ਵੱਡੀ ਪਰੰਪਰਾ ਰਹੀ ਹੈ। ਲੇਕਿਨ ਸਥਿਤੀ ਇਹ ਸੀ ਕਿ ਕੁਝ ਸਾਲ ਪਹਿਲੇ ਤੱਕ ਸਾਡੇ ਬਾਜ਼ਾਰ ਅਤੇ ਸਾਡੇ ਘਰ ਵਿਦੇਸ਼ੀ ਖਿਡੌਣਿਆਂ ਨਾਲ ਹੀ ਭਰੇ ਪਏ ਸਨ। ਅਸੀਂ ਦੇਸ਼ ਵਿੱਚ ਖਿਡੌਣਾ ਬਣਾਉਣ ਵਾਲੇ ਆਪਣੇ ਪਾਰੰਪਰਿਕ ਸਾਥੀਆ ਨੂੰ, ਵਿਸ਼ਵਕਰਮਾ ਪਰਿਵਾਰਾਂ ਨੂੰ ਮਦਦ ਦਿੱਤੀ।

ਅੱਜ ਵਿਦੇਸ਼ਾਂ ਵਿੱਚ ਖਿਡੌਣਿਆਂ ਦਾ ਆਯਾਤ ਬਹੁਤ ਘਟ ਹੋ ਗਿਆ ਹੈ। ਬਲਕਿ ਜਿੰਨੇ ਖਿਡੌਣੇ ਅਸੀਂ ਆਯਾਤ ਕਰਦੇ ਸਨ, ਉਸ ਤੋਂ ਜ਼ਿਆਦਾ ਖਿਡੌਣੇ ਅੱਜ ਨਿਰਯਾਤ ਕਰ ਰਹੇ ਹਨ। ਸਾਡੇ ਬੁਧਨੀ ਦੇ ਖਿਡੌਣਾ ਬਣਾਉਣ ਵਾਲੇ ਸਾਥੀਆ ਦੇ ਲਈ ਵੀ ਅਨੇਕ ਅਵਸਰ ਬਣਨ ਵਾਲੇ ਹਨ। ਅੱਜ ਬੁਧਨੀ ਵਿੱਚ ਜਿਨ੍ਹਾਂ ਸੁਵਿਧਾਵਾਂ ‘ਤੇ ਕੰਮ ਸ਼ੁਰੂ ਹੋਇਆ ਹੈ, ਉਸ ਨਾਲ ਖਿਡੌਣਾ ਨਿਰਮਾਣ ਨੂੰ  ਬਲ ਮਿਲੇਗਾ।

ਭਾਈਓ ਅਤੇ ਭੈਣੋਂ,

ਜਿਨ੍ਹਾਂ ਨੂੰ ਕੋਈ ਨਹੀਂ ਪੁੱਛਦਾ, ਉਨ੍ਹਾਂ ਨੂੰ ਮੋਦੀ ਪੁੱਛਦਾ ਹੈ। ਦੇਸ਼ ਵਿੱਚ ਅਜਿਹੇ ਪਾਰਪੰਰਿਕ ਕੰਮ ਨਾਲ ਜੁੜੇ ਸਾਥੀਆ ਦੀ ਮਿਹਨਤ ਦਾ ਪ੍ਰਚਾਰ ਕਰਨ ਦਾ ਜਿੰਮਾ ਵੀ ਹੁਣ ਮੋਦੀ ਨੇ ਉਠਾ ਲਿਆ ਹੈ। ਮੈਂ ਦੇਸ਼-ਦੁਨੀਆ ਵਿੱਚ ਤੁਹਾਡੀ ਕਲਾ, ਤੁਹਾਡੇ ਕੌਸ਼ਲ ਦਾ ਪ੍ਰਚਾਰ ਕਰ ਰਿਹਾ ਹਾਂ ਅਤੇ ਕਰਦਾ ਰਹਾਂਗਾ। ਜਦੋਂ ਮੈਂ ਵਿਦੇਸ਼ੀ ਮਹਿਮਾਨਾਂ ਨੂੰ ਕੁਟੀਰ ਉਦਯੋਗ ਵਿੱਚ ਬਣੇ ਸਮਾਨ ਉਪਹਾਰ ਦੇ ਰੂਪ ਵਿੱਚ ਦਿੰਦਾ ਹਾਂ, ਤਾਂ ਤੁਹਾਡਾ ਵੀ ਪ੍ਰਚਾਰ ਕਰਨ ਦਾ ਪੂਰਾ ਯਤਨ ਕਰਦਾ ਹਾਂ। ਜਦੋਂ ਮੈਂ ਲੋਕਲ ਦੇ ਲਈ ਵੋਕਲ ਹੋਣ ਦੀ ਗੱਲ ਕਰਦਾ ਹਾਂ, ਤਾਂ ਤੁਸੀਂ ਉੱਜਵਲ ਭਵਿੱਖ ਦੇ ਲਈ ਘਰ-ਘਰ ਇੱਕ ਪ੍ਰਕਾਰ ਨਾਲ ਗੱਲ ਪਹੁੰਚਾਉਂਦਾ ਹਾਂ।

ਸਾਥੀਓ,

ਬੀਤੇ 10 ਸਾਲਾਂ ਵਿੱਚ ਪੂਰੇ ਵਿਸ਼ਵ ਵਿੱਚ ਭਾਰਤ ਦੀ ਸਾਖ ਬਹੁਤ ਅਧਿਕ ਵਧੀ ਹੈ। ਅੱਜ ਦੁਨੀਆ ਦੇ ਦੇਸ਼ ਭਾਰਤ ਦੇ ਨਾਲ ਦੋਸਤੀ ਕਰਨਾ ਪਸੰਦ ਕਰਦੇ ਹਨ। ਕੋਈ ਵੀ ਭਾਰਤੀ ਅੱਜ ਵਿਦੇਸ਼ ਜਾਂਦਾ ਹੈ, ਤਾਂ ਉਸ ਨੂੰ ਬਹੁਤ ਸਨਮਾਨ ਮਿਲਦਾ ਹੈ। ਭਾਰਤ ਦੀ ਇਸ ਵਧੀ ਹੋਈ ਸਾਖ ਦਾ ਸਿੱਧਾ ਲਾਭ ਨਿਵੇਸ਼ ਵਿੱਚ ਹੁੰਦਾ ਹੈ, ਟੂਰਿਜ਼ਮ ਵਿੱਚ  ਹੁੰਦਾ ਹੈ। ਅੱਜ ਅਧਿਕ ਤੋਂ ਅਧਿਕ ਲੋਕ ਭਾਰਤ ਆਉਣਾ ਚਾਹੁੰਦੇ ਹਨ। ਭਾਰਤ ਆਉਣਗੇ, ਤਾਂ ਐੱਮਪੀ ਆਉਣਾ ਤਾਂ ਬਹੁਤ ਸੁਭਾਵਿਕ ਹੈ। ਕਿਉਂਕਿ ਐੱਮਪੀ ਤਾਂ ਅਜਬ ਹੈ, ਐੱਮਪੀ ਤਾਂ ਗਜਬ ਹੈ। ਪਿਛਲੇ ਕੁਝ ਸਾਲਾਂ ਵਿੱਚ ਓਂਕਾਰੇਸ਼ਵਰ ਅਤੇ ਮਮਲੇਸ਼ਵਰ ਵਿੱਚ ਸ਼ਰਧਾਲੂਆਂ  ਦੀ ਸੰਖਿਆ ਵਿੱਚ ਭਾਰੀ ਵਾਧਾ ਹੋਇਆ ਹੈ।

ਓਂਕਾਰੇਸ਼ਵਰ ਆਦਿ ਗੁਰੂ ਸ਼ੰਕਰਾਚਾਰੀਆਂ ਦੀ ਸਮ੍ਰਿਤੀ ਵਿੱਚ ਵਿਕਸਿਤ ਕੀਤਾ ਜਾ ਰਹੇ ਏਕਾਤਮ ਧਾਮ ਦੇ ਨਿਰਮਾਣ ਵਿੱਚ ਇਹ ਸੰਖਿਆ ਹੋਰ ਵਧੇਗੀ। ਉੱਜੈਨ ਵਿੱਚ 2028 ਵਿੱਚ ਸਿੰਹਸਥ ਕੁੰਭ ਵੀ ਹੋਣੇ ਵਾਲਾ ਹੈ। ਇੰਦੌਰ ਦੇ ਇੱਛਾਪੁਰ ਵਿੱਚ ਓਂਕਾਰੇਸ਼ਵਰ ਤੱਕ 4-ਲੇਨ ਸੜਕ ਦੇ ਬਣਨ ਨਾਲ ਸ਼ਰਧਾਲੂਆਂ ਨੂੰ ਹੋਰ ਸੁਵਿਧਾ ਹੋਵੇਗੀ। ਅੱਜ ਜਿਨ੍ਹਾਂ ਰੇਲ ਪ੍ਰੋਜੈਕਟਾਂ ਦਾ ਉਦਘਾਟਨ ਹੋਇਆ ਹੈ, ਉਸ ਨਾਲ ਵੀ ਮੱਧ ਪ੍ਰਦੇਸ਼ ਦੀ ਕਨੈਕਟੀਵਿਟੀ ਹੋਰ ਸਸ਼ਕਤ ਹੋਵੇਗੀ। ਜਦੋ ਕਨੈਕਟੀਵਿਟੀ ਬਿਹਤਰ ਹੁੰਦੀ ਹੈ, ਤਾਂ ਖੇਤੀ ਹੋਵੇ, ਟੂਰਿਜ਼ਮ ਹੋਵੇ ਜਾਂ ਫਿਰ ਉਦਯੋਗ, ਹਰ ਕਿਸੀ ਨੂੰ ਲਾਭ ਹੁੰਦਾ ਹੈ।

 

|

ਸਾਥੀਓ,

ਬੀਤੇ 10 ਸਾਲ ਵਿੱਚ ਸਾਡੀ ਨਾਰੀ ਸ਼ਕਤੀ ਦੇ ਉਥਾਨ ਦੇ ਰਹੇ ਹਨ। ਮੋਦੀ ਦੀ ਗਰੰਟੀ ਸੀ ਕਿ ਮਾਤਾਵਾਂ-ਭੈਣਾਂ ਦੇ ਜੀਵਨ ਨਾਲ ਹਰ ਅਸੁਵਿਧਾ, ਹਰ ਕਸ਼ਟ ਨੂੰ ਦੂਰ ਕਰਨ ਦਾ ਇਮਾਨਦਾਰ ਯਤਨ ਕਰਾਂਗਾ। ਇਹ ਗਰੰਟੀ ਮੈਂ ਪੂਰੀ ਇਮਾਨਦਾਰੀ ਨਾਲ ਪੂਰਾ ਕਰਨ ਦਾ ਯਤਨ ਕੀਤਾ ਹੈ। ਲੇਕਿਨ ਆਉਣ ਵਾਲੇ 5 ਸਾਲ ਸਾਡੀਆਂ ਭੈਣਾਂ-ਬੇਟੀਆਂ ਦੇ ਅਭੂਤਪੂਰਵ ਸਸ਼ਕਤੀਕਰਣ ਦੇ ਹੋਣਗੇ। ਆਉਣ ਵਾਲੇ 5 ਸਾਲਾਂ ਵਿੱਚ ਹਰ ਪਿੰਡ ਵਿੱਚ ਅਨੇਕ ਲਖਪਤੀ ਦੀਦੀਆਂ ਬਣਨਗੀਆਂ। ਆਉਣ ਵਾਲੇ 5 ਸਾਲਾਂ ਵਿੱਚ ਪਿੰਡ ਦੀਆਂ ਭੈਣਾਂ, ਨਮੋ ਡ੍ਰੌਨ ਦੀਦੀਆਂ ਬਣ ਕੇ, ਖੇਤੀ ਵਿੱਚ ਨਵੀਂ ਕ੍ਰਾਂਤੀ ਦਾ ਆਧਾਰ  ਬਣਨਗੀਆਂ।

ਆਉਣ ਵਾਲੇ 5 ਸਾਲਾਂ ਵਿੱਚ ਭੈਣਾਂ ਦੀ ਆਰਥਿਕ ਸਥਿਤੀ ਵਿੱਚ ਅਭੂਤਪੂਰਵ ਸੁਧਾਰ ਆਵੇਗਾ। ਹਾਲ ਵਿੱਚ ਇੱਕ ਰਿਪੋਰਟ ਆਈ ਹੈ। ਇਸ ਦੇ ਮੁਤਾਬਿਕ, ਬੀਤੇ 10 ਸਾਲਾਂ ਵਿੱਚ ਗ਼ਰੀਬ ਭਲਾਈ ਦੇ ਲਈ ਜੋ ਕੰਮ ਹੋਏ ਹਨ, ਉਸ ਨਾਲ ਪਿੰਡ ਦੇ ਗ਼ਰੀਬ ਪਰਿਵਾਰਾਂ ਦੀ ਆਮਦਨ ਤੇਜ਼ੀ ਨਾਲ ਵਧ ਰਹੀ ਹੈ। ਰਿਪੋਰਟ ਦੇ ਮੁਤਾਬਿਕ ਸ਼ਹਿਰਾਂ ਦੇ ਮੁਕਾਬਲੇ ਪਿੰਡ ਵਿੱਚ ਆਦਮਨ ਜ਼ਿਆਦਾ ਤੇਜ਼ੀ ਨਾਲ ਵਧ ਰਹੀ ਹੈ। ਬੀਤੇ 10 ਸਾਲਾਂ ਵਿੱਚ 25 ਕਰੋੜ ਦੇਸ਼ਵਾਸੀ ਗ਼ਰੀਬੀ ਤੋਂ ਬਾਹਰ ਆਏ ਹਨ।

ਯਾਨੀ  ਬੀਜੇਪੀ ਸਰਕਾਰ ਸਹੀ ਦਿਸ਼ਾ ਵਿੱਚ ਕੰਮ ਕਰ ਰਹੀ ਹੈ। ਮੈਨੂੰ ਵਿਸ਼ਵਾਸ ਹੈ ਕਿ ਮੱਧ ਪ੍ਰਦੇਸ਼ ਇਸ ਤਰ੍ਹਾਂ ਹੀ ਤੇਜ਼ੀ ਨਾਲ ਵਿਕਾਸ ਦੀ ਨਵੀਂ ਉਚਾਈ ਪ੍ਰਾਪਤ ਕਰਦਾ ਰਹੇਗਾ। ਇੱਕ ਵਾਰ ਫਿਰ ਆਪ ਸਭ ਨੂੰ ਵਿਕਾਸ ਕਾਰਜਾਂ ਦੀ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਅਤੇ ਅੱਜ ਤੁਸੀਂ ਇੰਨ੍ਹੀ ਵੱਡੀ ਤਾਦਾਦ ਵਿੱਚ ਵੀਡੀਓ ਕਾਨਫਰੰਸ ਵਾਲੇ ਪ੍ਰੋਗਰਾਮ ਵਿੱਚ ਆਏ, ਤੁਸੀਂ ਨਵਾਂ ਇਤਿਹਾਸ ਬਣਾ ਦਿੱਤਾ ਹੈ। ਮੈਂ ਤੁਹਾਡਾ ਸਾਰੇ ਭਾਈ-ਭੈਣਾਂ ਦਾ ਹਿਰਦੇ ਤੋ ਧੰਨਵਾਦ ਕਰਦਾ ਹਾਂ।

ਧੰਨਵਾਦ !

 

  • Dheeraj Thakur March 12, 2025

    जय श्री राम।
  • Dheeraj Thakur March 12, 2025

    जय श्री राम
  • krishangopal sharma Bjp December 17, 2024

    नमो नमो 🙏 जय भाजपा 🙏🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩,,
  • krishangopal sharma Bjp December 17, 2024

    नमो नमो 🙏 जय भाजपा 🙏🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩,
  • krishangopal sharma Bjp December 17, 2024

    नमो नमो 🙏 जय भाजपा 🙏🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩
  • कृष्ण सिंह राजपुरोहित भाजपा विधान सभा गुड़ामा लानी November 21, 2024

    जय श्री राम
  • कृष्ण सिंह राजपुरोहित भाजपा विधान सभा गुड़ामा लानी November 21, 2024

    जय श्री राम 🚩 वन्दे मातरम् जय भाजपा विजय भाजपा
  • Devendra Kunwar October 08, 2024

    BJP
  • दिग्विजय सिंह राना September 20, 2024

    हर हर महादेव
  • Reena chaurasia September 02, 2024

    बीजेपी
Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Apple grows India foothold, enlists big Indian players as suppliers

Media Coverage

Apple grows India foothold, enlists big Indian players as suppliers
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 20 ਮਾਰਚ 2025
March 20, 2025

Citizen Appreciate PM Modi's Governance: Catalyzing Economic and Social Change