“ਸ਼੍ਰੀ ਐੱਮ.ਵੈਂਕਈਆ ਨਾਇਡੂ ਗਾਰੂ ਦੀ ਸਿਆਣਪ ਅਤੇ ਦੇਸ਼ ਦੀ ਪ੍ਰਗਤੀ ਦੇ ਪ੍ਰਤੀ ਉਨ੍ਹਾਂ ਦੇ ਜਨੂਨ ਦੀ ਵਿਆਪਕ ਤੌਰ ‘ਤੇ ਸ਼ਲਾਘਾ ਕੀਤੀ ਜਾਂਦੀ ਹੈ”
“ਇਹ 75 ਵਰ੍ਹੇ ਅਸਾਧਾਰਣ ਰਹੇ ਹਨ ਅਤੇ ਇਸ ਵਿੱਚ ਕਈ ਸ਼ਾਨਦਾਰ ਪੜਾਅ ਸ਼ਾਮਲ ਹਨ”
“ਵੈਂਕਈਆ ਨਾਇਡੂ ਜੀ ਦਾ ਜੀਵਨ ਵਿਚਾਰਾਂ, ਦੂਰਦਰਸ਼ਤਾ ਅਤੇ ਸ਼ਖ਼ਸੀਅਤ ਦੇ ਸੁਮੇਲ ਦੀ ਇੱਕ ਆਦਰਸ਼ ਝਲਕ ਹੈ”
“ਨਾਇਡੂ ਜੀ ਦੀ ਸਿਆਣਪ, ਸਹਿਜਤਾ ਅਤੇ ਤੁਰੰਤ ਜਵਾਬ ਅਤੇ ਇੱਕ ਲਾਇਨ ਵਾਲੇ ਬਿਆਨਾਂ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ”
“ਨਾਇਡੂ ਜੀ ਪਿੰਡਾਂ, ਗ਼ਰੀਬਾਂ ਅਤੇ ਕਿਸਾਨਾਂ ਦੀ ਸੇਵਾ ਕਰਨਾ ਚਾਹੁੰਦੇ ਸਨ”
“ਵੈਂਕਈਆ ਜੀ ਦਾ ਜੀਵਨ ਯੁਵਾ ਪੀੜ੍ਹੀ ਦੇ ਲਈ ਪ੍ਰੇਰਣਾ ਦਾ ਸਰੋਤ ਹੈ”

ਨਮਸਕਾਰ।

 

ਕਾਰਜਕ੍ਰਮ ਵਿੱਚ ਉਪਸਥਿਤ ਅਤੇ ਅੱਜ ਦੇ ਕਾਰਜਕ੍ਰਮ ਦੇ ਕੇਂਦਰ ਬਿੰਦੂ ਸਾਡੇ ਸੀਨੀਅਰ ਸਾਥੀ ਸ਼੍ਰੀਮਾਨ ਵੈਂਕਈਆ ਨਾਇਡੂ ਗਾਰੂ, ਉਨ੍ਹਾਂ ਦੇ ਪਰਿਵਾਰਜਨ, ਵਿਭਿੰਨ ਰਾਜਾਂ ਦੇ ਗਵਰਨਰਸ, ਅਲੱਗ-ਅਲੱਗ ਰਾਜਾਂ ਦੇ ਮੰਤਰੀ, ਹੋਰ ਸਾਰੇ ਸੀਨੀਅਰ ਮਹਾਨੁਭਾਵ, ਦੇਵੀਓ ਅਤੇ ਸੱਜਣੋਂ।

ਕੱਲ੍ਹ ਇੱਕ ਜੁਲਾਈ ਨੂੰ ਵੈਂਕਈਆ ਨਾਇਡੂ ਜੀ ਦਾ ਜਨਮ ਦਿਨ ਹੈ। ਉਨ੍ਹਾਂ ਦੀ ਜੀਵਨ ਯਾਤਰਾ ਨੂੰ 75 ਵਰ੍ਹੇ ਹੋ ਰਹੇ ਹਨ। ਇਹ 75 ਵਰ੍ਹੇ ਅਸਾਧਾਰਣ ਉਪਲਬਧੀਆਂ ਦੇ ਰਹੇ ਹਨ। ਇਹ 75 ਵਰ੍ਹੇ ਅਦਭੁਤ ਪੜਾਵਾਂ ਦੇ ਰਹੇ ਹਨ। ਦੇ ਹਨ। ਮੈਨੂੰ ਖੁਸ਼ੀ ਹੈ ਕਿ ਅੱਜ ਮੈਨੂੰ ਉਨ੍ਹਾਂ ਦੀ ਬਾਇਓਗ੍ਰਾਫੀ ਦੇ ਨਾਲ-ਨਾਲ 2 ਹੋਰ  ਪੁਸਤਕਾਂ ਰਿਲੀਜ਼ ਕਰਨ ਦਾ ਅਵਸਰ ਭੀ ਮਿਲਿਆ ਹੈ। ਮੈਨੂੰ ਵਿਸ਼ਵਾਸ ਹੈ ਕਿ ਇਹ ਪੁਸਤਕਾਂ, ਲੋਕਾਂ ਨੂੰ ਪ੍ਰੇਰਣਾ ਦੇਣਗੀਆਂ, ਉਨ੍ਹਾਂ ਨੂੰ ਰਾਸ਼ਟਰ ਸੇਵਾ ਦੀ ਸਹੀ ਦਿਸ਼ਾ ਦਿਖਾਉਣਗੀਆਂ।

ਸਾਥੀਓ,

ਮੈਨੂੰ ਵੈਂਕਈਆ ਜੀ ਦੇ ਨਾਲ ਬਹੁਤ ਲੰਬੇ ਸਮੇਂ ਤੱਕ ਕੰਮ ਕਰਨ ਦਾ ਅਵਸਰ ਮਿਲਿਆ ਹੈ। ਜਦੋਂ ਉਹ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਸਨ, ਜਦੋਂ ਉਹ ਸਰਕਾਰ ਵਿੱਚ ਕੈਬਨਿਟ ਦੇ ਸੀਨੀਅਰ ਸਹਿਯੋਗੀ ਸਨ, ਜਦੋਂ ਉਹ ਦੇਸ਼ ਦੇ ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਸਭਾਪਤੀ ਸਨ। ਆਪ (ਤੁਸੀਂ) ਕਲਪਨਾ ਕਰੋ ਇੱਕ ਸਾਧਾਰਣ ਜਿਹੇ ਪਿੰਡ ਤੋਂ ਨਿਕਲ ਕੇ ਕਿਸਾਨ ਪਰਿਵਾਰ ਦਾ ਇੱਕ ਸੰਤਾਨ ਬੜੀਆਂ-ਬੜੀਆਂ ਜ਼ਿੰਮੇਵਾਰੀਆਂ ਨੂੰ ਸੰਭਾਲਣ ਦੀ ਇਹ ਇਤਨੀ  ਲੰਬੀ ਯਾਤਰਾ ਅਨੇਕ-ਅਨੇਕ ਅਨੁਭਵਾਂ ਨਾਲ ਭਰੀ ਰਹੀ ਹੈ। ਵੈਂਕਈਆ ਜੀ ਨਾਲ ਮੈਨੂੰ ਭੀ ਅਤੇ ਮੇਰੇ ਜਿਹੇ ਹਜ਼ਾਰਾਂ ਕਾਰਯਕਰਤਾਵਾਂ ਨੂੰ ਉਨ੍ਹਾਂ ਤੋਂ ਬਹੁਤ ਕੁਝ ਸਿੱਖਣ ਦਾ ਮੌਕਾ ਮਿਲਿਆ ਹੈ।

ਸਾਥੀਓ,

ਵੈਂਕਈਆ ਜੀ ਦਾ ਜੀਵਨ, ਵਿਚਾਰ, ਵਿਜ਼ਨ ਅਤੇ ਸ਼ਖ਼ਸੀਅਤ ਦੀ ਇੱਕ perfect ਝਲਕ ਦਿੰਦਾ ਹੈ। ਅੱਜ ਅਸੀਂ ਆਂਧਰ ਅਤੇ ਤੇਲੰਗਾਨਾ ਵਿੱਚ ਇਤਨੀ ਮਜ਼ਬੂਤ ਸਥਿਤੀ ਵਿੱਚ ਹਾਂ। ਲੇਕਿਨ, ਦਹਾਕਿਆਂ ਪਹਿਲੇ ਉੱਥੇ ਜਨ ਸੰਘ ਅਤੇ ਭਾਰਤੀ ਜਨਤਾ ਪਾਰਟੀ ਦਾ ਕੋਈ ਮਜ਼ਬੂਤ ਅਧਾਰ ਨਹੀਂ ਸੀ। ਬਾਵਜੂਦ ਇਸ ਦੇ ਨਾਇਡੂ ਜੀ ਨੇ ਉਸ ਦੌਰ ਵਿੱਚ ABVP ਦੇ ਕਾਰਯਕਰਤਾ ਦੇ  ਰੂਪ ਵਿੱਚ ਰਾਸ਼ਟਰ ਪ੍ਰਥਮ (ਨੇਸ਼ਨ ਫਸਟ) ਦੀ ਭਾਵਨਾ ਨਾਲ ਦੇਸ਼ ਦੇ ਲਈ ਕੁਝ ਨਾ ਕੁਝ ਕਰਨ ਦਾ ਮਨ ਬਣਾ ਲਿਆ। ਬਾਅਦ ਵਿੱਚ ਉਹ ਜਨ ਸੰਘ ਵਿੱਚ ਆਏ। ਅਤੇ ਹੁਣੇ-ਹੁਣੇ ਕੁਝ ਦਿਨ ਪਹਿਲੇ ਹੀ ਕਾਂਗਰਸ ਨੇ ਸੰਵਿਧਾਨ ਦੀ ਪ੍ਰਤਿਸ਼ਠਾ ਨੂੰ ਮਿੱਟੀ ਵਿੱਚ ਮਿਲਾ ਕੇ ਜੋ ਐਮਰਜੈਂਸੀ ਲਗਾਈ ਸੀ, ਉਸ ਨੂੰ 50 ਵਰ੍ਹੇ ਹੋਏ ਹਨ। ਵੈਂਕਈਆ ਜੀ ਸਾਡੇ ਉਨ੍ਹਾਂ ਸਾਥੀਆਂ ਵਿੱਚੋਂ ਸਨ, ਜੋ ਐਮਰਜੈਂਸੀ ਦੇ ਖ਼ਿਲਾਫ਼ ਜੀ ਜਾਨ ਨਾਲ ਲੜੇ, ਅਤੇ ਉਸ ਸਮੇਂ ਵੈਂਕਈਆ ਜੀ ਕਰੀਬ-ਕਰੀਬ 17 ਮਹੀਨੇ ਜੇਲ੍ਹ ਵਿੱਚ ਰਹੇ ਸਨ। ਇਸੇ ਲਈ , ਮੈਂ ਉਨ੍ਹਾਂ ਨੂੰ ਐਮਰਜੈਂਸੀ ਦੀ ਅੱਗ ਵਿੱਚ ਤਪਿਆ ਹੋਇਆ ਆਪਣਾ ਇੱਕ ਪੱਕਾ ਸਾਥੀ ਮੰਨਦਾ ਹਾਂ।

 

ਸਾਥੀਓ,

ਸੱਤਾ ਸੁਖ ਦਾ ਨਹੀਂ, ਸੇਵਾ ਅਤੇ ਸੰਕਲਪਾਂ ਦੀ ਸਿੱਧੀ (संकल्पों की सिद्धि) ਦਾ ਮਾਧਿਅਮ ਹੁੰਦੀ ਹੈ। ਵੈਂਕਈਆ ਜੀ ਨੇ ਇਹ ਤਦ ਭੀ ਸਾਬਤ ਕੀਤਾ, ਜਦੋਂ ਉਨ੍ਹਾਂ ਨੂੰ ਅਟਲ ਬਿਹਾਰੀ ਵਾਜਪੇਈ ਜੀ ਦੀ ਸਰਕਾਰ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਿਆ। ਵੈਂਕਈਆ ਜੀ ਦੀ ਸ਼ਖ਼ਸੀਅਤ ਸਾਡੀ ਪਾਰਟੀ ਵਿੱਚ ਕਾਫੀ ਉੱਚੀ ਸੀ ਅਤੇ ਇਸ ਲਈ ਸੁਭਾਵਿਕ ਤੌਰ ‘ਤੇ ਜਦੋਂ ਮੰਤਰਾਲੇ ਦੀ ਬਾਤ ਹੋਵੇਗੀ ਤਾਂ ਉਨ੍ਹਾਂ ਦੇ ਲਈ ਬਹੁਤ ਹੀ ਦੁਨੀਆ ਵਿੱਚ ਜ਼ਰਾ ਜਿਸ ਦੀ ਵਾਹਵਾਹੀ ਹੁੰਦੀ ਰਹਿੰਦੀ ਹੈ ਐਸੇ ਡਿਪਾਰਟਮੈਂਟ ਦਾ ਮਨ ਕਰੇਗਾ। ਵੈਂਕਈਆ  ਜੀ ਜਾਣਦੇ ਸਨ ਕਿ ਸ਼ਾਇਦ ਮੈਨੂੰ ਐਸਾ ਹੀ ਕੋਈ ਮੰਤਰਾਲਾ ਮਿਲ ਜਾਵੇਗਾ। ਤਾਂ ਉਹ ਸਾਹਮਣੇ ਤੋਂ ਗਏ ਅਤੇ ਉਨ੍ਹਾਂ ਨੇ ਕਿਹਾ ਕਿਰਪਾ ਕਰਕੇ ਮੈਨੂੰ ਗ੍ਰਾਮੀਣ ਵਿਕਾਸ ਮੰਤਰਾਲਾ ਮਿਲੇ ਤਾਂ ਅੱਛਾ ਹੋਵੇਗਾ। ਇਹ ਛੋਟੀ ਬਾਤ ਨਹੀਂ ਹੈ, ਅਤੇ ਵੈਂਕਈਆ ਜੀ ਨੇ ਐਸਾ ਕਿਉਂ ਕੀਤਾ, ਇਸ ਲਈ ਕਿਉਂਕਿ ਨਾਇਡੂ ਜੀ ਪਿੰਡ-ਗ਼ਰੀਬ ਅਤੇ ਕਿਸਾਨ ਦੀ ਸੇਵਾ ਕਰਨਾ ਚਾਹੁੰਦੇ ਸਨ। ਅਤੇ ਇਹ ਵਿਸ਼ੇਸ਼ਤਾ ਦੇਖੋ ਸ਼ਾਇਦ ਭਾਰਤ ਵਿੱਚ ਉਹ ਐਸੇ ਮੰਤਰੀ ਰਹੇ, ਜਿਨ੍ਹਾਂ ਨੇ ਅਟਲ ਜੀ ਦੇ ਸਮੇਂ ਗ੍ਰਾਮੀਣ ਵਿਕਾਸ ਦਾ ਕੰਮ ਕੀਤਾ। ਅਤੇ ਸਾਡੇ ਨਾਲ ਕੈਬਨਿਟ ਵਿੱਚ ਇੱਕ ਸੀਨੀਅਰ ਸਾਥੀ ਦੇ ਰੂਪ ਵਿੱਚ ਸ਼ਹਿਰੀ ਵਿਕਾਸ ਮੰਤਰੀ ਦੇ ਰੂਪ ਵਿੱਚ ਕੰਮ ਕੀਤਾ। ਯਾਨੀ ਇੱਕ ਪ੍ਰਕਾਰ ਨਾਲ ਦੋਨੋਂ ਵਿਸ਼ਿਆਂ (ਵਿਧਾਵਾਂ) (विधाओं) ਵਿੱਚ ਪਾਰੰਗਤ(ਨਿਪੁੰਨ)। ਅਤੇ ਜਿਸ ਪ੍ਰਕਾਰ ਨਾਲ ਉਨ੍ਹਾਂ ਨੇ ਉਸ ਕੰਮ ਨੂੰ ਕੀਤਾ, ਅਗਰ ਮੈਂ ਉਸ ਦੇ ਵਿਸ਼ੇ ਵਿੱਚ ਉਨ੍ਹਾਂ ਦੇ ਅਨੇਕ initiative, ਉਸ ਦੇ ਪਿੱਛੇ ਉਨ੍ਹਾਂ ਦਾ ਸਮਰਪਣ, ਭਾਰਤ ਦੇ ਆਧੁਨਿਕ ਸ਼ਹਿਰਾਂ ਦੀ ਉਨ੍ਹਾਂ ਦੀ ਕਲਪਨਾ, ਅਗਰ ਮੈਂ ਉਸ ਦੇ ਵਿਸ਼ੇ ਵਿੱਚ ਕੁਝ ਕਹਿਣ ਜਾਵਾਂਗਾ ਤਾਂ ਕਈ ਘੰਟੇ ਨਿਕਲ ਜਾਣਗੇ। ਵੈਂਕਈਆ ਜੀ ਦੇ ਕਾਰਜਕਾਲ ਵਿੱਚ ਸਵੱਛ ਭਾਰਤ ਮਿਸ਼ਨ, ਸਮਾਰਟ ਸਿਟੀ ਮਿਸ਼ਨ ਅਤੇ ਅੰਮ੍ਰਿਤ ਯੋਜਨਾ ਜਿਹੇ ਅਨੇਕ ਅਭਿਯਾਨ ਸ਼ੁਰੂ ਹੋਏ ਹਨ।

ਸਾਥੀਓ,

ਵੈਂਕਈਆ ਜੀ ਦੀ ਬਾਤ ਹੋਵੇ ਅਤੇ ਉਨ੍ਹਾਂ ਦੀ ਵਾਣੀ, ਉਨ੍ਹਾਂ ਦੀ ਸੁਭਾਸ਼ਤਾ, ਉਨ੍ਹਾਂ ਦੀ ਵਿਟਿਨੇਸ ਅਗਰ ਉਸ ਦੀ ਅਸੀਂ ਚਰਚਾ ਨਾ ਕਰੀਏ ਤਾਂ ਸ਼ਾਇਦ ਸਾਡੀ ਬਾਤ ਅਧੂਰੀ ਰਹਿ ਜਾਵੇਗੀ। ਵੈਂਕਈਆ ਜੀ ਦੀ alertness, ਉਨ੍ਹਾਂ ਦੀ ਸਪੌਨਟਿਨਿਟੀ (ਸਹਿਜਤਾ), ਉਨ੍ਹਾਂ ਦੀ ਕੁਇੱਕ ਕਾਊਂਟਰ ਵਿਟ, ਉਨ੍ਹਾਂ ਦੇ One-Liners, ਮੈਂ ਸਮਝਦਾ ਹਾਂ ਕਿ ਉਸ ਦਾ ਕੋਈ ਮੁਕਾਬਲਾ ਨਹੀਂ ਹੈ। ਮੈਨੂੰ ਯਾਦ ਹੈ, ਜਦੋਂ ਵਾਜਪੇਈ ਜੀ ਦੀ ਗਠਬੰਧਨ ਸਰਕਾਰ ਸੀ ਤਾਂ ਵੈਂਕਈਆ ਜੀ ਦਾ ਐਲਾਨ ਸੀ-ਏਕ ਹਾਥ ਮੇਂ ਬੀਜੇਪੀ ਕਾ ਝੰਡਾ ਔਰ ਦੂਸਰੇ ਹਾਥ ਮੇਂ NDA ਕਾ ਏਜੰਡਾ (एक हाथ में बीजेपी का झंडा और दूसरे हाथ में NDA का एजेंडा)। ਅਤੇ 2014 ਵਿੱਚ ਸਰਕਾਰ ਬਣਨ ਦੇ ਬਾਅਦ, ਕੁਝ ਦਿਨਾਂ ਬਾਅਦ ਹੀ ਉਨ੍ਹਾਂ ਨੇ ਕਿਹਾ-'Making of Developed India'  ਯਾਨੀ MODI. ਮੈਂ ਤਾਂ ਖ਼ੁਦ ਹੈਰਾਨ ਰਹਿ ਗਿਆ ਕਿ ਵੈਂਕਈਆ ਜੀ ਇਤਨਾ ਕਿਵੇਂ ਸੋਚ ਲੈਂਦੇ ਹਨ। ਵੈਂਕਈਆ ਗਾਰੂ, ਇਸ ਲਈ ਹੀ ਵੈਂਕਈਆ ਜੀ ਦੇ ਸਟਾਇਲ ਵਿੱਚ ਮੈਂ ਇੱਕ ਵਾਰ ਰਾਜ ਸਭਾ ਵਿੱਚ ਕਿਹਾ ਸੀ-ਵੈਂਕਈਆ ਜੀ ਦੀਆਂ ਬਾਤਾਂ ਵਿੱਚ ਗਹਿਰਾਈ ਹੁੰਦੀ ਹੈ, ਗੰਭੀਰਤਾ ਭੀ ਹੁੰਦੀ ਹੈ। ਇਨ੍ਹਾਂ ਦੀ ਵਾਣੀ ਵਿੱਚ ਵਿਜ਼ਨ ਭੀ ਹੁੰਦਾ ਹੈ ਅਤੇ ਵਿਟ ਭੀ ਹੁੰਦਾ ਹੈ। warmth ਭੀ ਹੁੰਦਾ ਹੈ ਅਤੇ wisdom ਭੀ ਹੁੰਦਾ ਹੈ।

 

ਸਾਥੀਓ,

ਆਪਣੇ ਇਸੇ ਖਾਸ ਸਟਾਇਲ ਦੇ ਨਾਲ ਆਪ (ਤੁਸੀਂ) ਜਿਤਨੇ ਸਮੇਂ ਰਾਜ ਸਭਾ ਦੇ ਸਭਾਪਤੀ ਰਹੇ, ਤੁਸੀਂ ਸਦਨ ਨੂੰ Positivity ਨਾਲ ਭਰਪੂਰ ਰੱਖਿਆ। ਤੁਹਾਡੇ ਕਾਰਜਕਾਲ ਵਿੱਚ ਸਦਨ ਨੇ ਕਿਤਨੇ ਹੀ ਇਤਿਹਾਸਿਕ ਫ਼ੈਸਲੇ ਲਏ, ਪੂਰੇ ਦੇਸ਼ ਨੇ ਦੇਖਿਆ ਸੀ। ਜੰਮੂ-ਕਸ਼ਮੀਰ ਤੋਂ 370 ਹਟਾਉਣ ਦਾ ਬਿਲ ਲੋਕ ਸਭਾ ਦੀ ਜਗ੍ਹਾ ਪਹਿਲੇ ਰਾਜ ਸਭਾ ਵਿੱਚ ਪੇਸ਼ ਹੋਇਆ ਸੀ। ਅਤੇ ਆਪ (ਤੁਸੀਂ) ਜਾਣਦੇ ਹੋ ਉਸ ਸਮੇਂ ਰਾਜ ਸਭਾ ਵਿੱਚ ਸਾਡੇ ਪਾਸ ਬਹੁਮਤ ਨਹੀਂ ਸੀ। ਲੇਕਿਨ, 370 ਹਟਾਉਣ ਦਾ ਬਿਲ ਰਾਜ ਸਭਾ ਵਿੱਚ ਆਨ-ਬਾਨ-ਸ਼ਾਨ ਦੇ ਨਾਲ ਬਹੁਮਤ ਨਾਲ ਪਾਸ ਹੋਇਆ ਸੀ। ਇਸ ਵਿੱਚ ਕਈ ਸਾਥੀਆਂ-ਪਾਰਟੀਆਂ ਅਤੇ ਸਾਂਸਦਾਂ ਦੀ ਭੂਮਿਕਾ ਤਾਂ ਸੀ ਹੀ! ਲੇਕਿਨ, ਐਸੇ ਸੰਵੇਦਨਸ਼ੀਲ ਮੌਕੇ ‘ਤੇ ਸਦਨ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੇ ਲਈ ਵੈਂਕਈਆ ਜੀ ਜਿਹੀ ਅਨੁਭਵੀ ਲੀਡਰਸ਼ਿਪ ਭੀ ਉਤਨੀ ਹੀ ਜ਼ਰੂਰੀ ਸੀ। ਤੁਸੀਂ ਇਸ ਦੇਸ਼ ਦੀਆਂ, ਇਸ ਲੋਕਤੰਤਰ ਦੀਆਂ ਅਜਿਹੀਆਂ ਅਣਗਿਣਤ ਸੇਵਾਵਾਂ ਕੀਤੀਆਂ ਹਨ। ਵੈਂਕਈਆ ਗਾਰੂ, ਮੈਂ ਈਸ਼ਵਰ ਤੋਂ ਕਾਮਨਾ ਕਰਦਾ ਹਾਂ, ਆਪ (ਤੁਸੀਂ) ਐਸੇ ਹੀ (ਇਸੇ ਤਰ੍ਹਾਂ ਹੀ) ਤੰਦਰੁਸਤ ਅਤੇ ਸਰਗਰਮ ਰਹਿੰਦੇ ਹੋਏ ਦੀਰਘਕਾਲ ਤੱਕ ਸਾਡਾ ਸਭ ਦਾ ਮਾਰਗਦਰਸ਼ਨ ਕਰਦੇ ਰਹੋਂ। ਅਤੇ ਤੁਸੀਂ ਦੇਖਿਆ ਹੋਵੇਗਾ, ਬਹੁਤ ਘੱਟ ਲੋਕ ਜਾਣਦੇ ਹੋਣਗੇ ਵੈਂਕਈਆ ਜੀ ਬਹੁਤ ਹੀ ਇਮੋਸ਼ਨਲ ਵਿਅਕਤੀ ਹਨ। ਜਦੋਂ ਅਸੀਂ ਗੁਜਰਾਤ ਵਿੱਚ ਕੰਮ ਕਰਦੇ ਸਾਂ, ਵੈਂਕਈਆ ਜੀ ਜਦੋਂ ਆਉਂਦੇ ਸਨ। ਅਗਰ ਕੁਝ ਅਜਿਹੀਆਂ ਘਟਨਾਵਾਂ ਘਟਦੀਆਂ ਸਨ ਤਾਂ ਉਹ ਸਭ ਤੋਂ ਜ਼ਿਆਦਾ ਪੀੜਿਤ ਨਜ਼ਰ ਆਉਂਦੇ ਸਨ। ਉਹ ਨਿਰਣਾਇਕ ਰਹਿੰਦੇ ਹਨ ਅਤੇ ਅੱਜ ਇਹ ਭਾਰਤੀ ਜਨਤਾ ਪਾਰਟੀ ਦਾ ਵਿਸ਼ਾਲ ਜੋ ਬੋਹੜ ਦਾ ਰੁੱਖ (वटवृक्ष) ਦਿਖਦਾ ਹੈ ਨਾ ਉਸ ਵਿੱਚ ਵੈਂਕਈਆ ਗਾਰੂ ਜਿਹੇ ਲੱਖਾਂ ਕਾਰਯਕਰਤਾਵਾਂ ਤਿੰਨ-ਤਿੰਨ, ਚਾਰ-ਚਾਰ ਪੀੜ੍ਹੀਆਂ, ਭਾਰਤ ਮਾਂ ਕੀ ਜੈ ਇਸੇ ਇੱਕ ਸੰਕਲਪ ਨੂੰ ਲੈ ਕੇ ਖਪਦੀਆਂ ਰਹੀਆਂ ਹਨ। ਤਦ ਜਾ ਕੇ ਅੱਜ ਇਹ ਵਿਸ਼ਾਲ ਬੋਹੜ ਦਾ ਰੁੱਖ (वटवृक्ष) ਪਣਪਿਆ ਹੈ। ਵੈਂਕਈਆ ਜੀ ਜਿਵੇਂ ਉਨ੍ਹਾਂ ਦੀ ਤੁਕਬੰਦੀ ਦੇ ਕਾਰਨ ਧਿਆਨ ਆਕਰਸ਼ਿਤ ਕਰਦੇ ਸਨ। ਵੈਸੇ ਸਾਡੇ ਵੈਂਕਈਆ ਜੀ ਖੁਆਉਣ ਦੇ ਭੀ ਉਤਨੇ ਹੀ ਸ਼ੌਕੀਨ ਰਹੇ ਹਨ। ਮਕਰ ਸੰਕ੍ਰਾਂਤੀ (ਮਾਘੀ) ‘ਤੇ ਦਿੱਲੀ ਵਿੱਚ ਉਨ੍ਹਾਂ ਦੇ  ਨਿਵਾਸ ‘ਤੇ ਪੂਰੇ ਦਿੱਲੀ ਦਾ ਹੂਲਹੂ ਅਤੇ ਇੱਕ ਪ੍ਰਕਾਰ ਨਾਲ ਪੂਰਾ ਤੇਲਗੂ festival, ਕਦੇ-ਕਦੇ ਪੂਰਾ South Indian Festival. ਸ਼ਾਇਦ ਅਗਰ ਕਿਸੇ ਸਾਲ ਨਾ ਹੋ ਪਾਵੇ ਤਾਂ ਹਰ ਕੋਈ ਯਾਦ ਕਰਦਾ ਹੈ ਕਿ ਅਰੇ ਵੈਂਕਈਆ ਜੀ ਕਿਤੇ ਬਾਹਰ ਤਾਂ ਨਹੀਂ ਹਨ। ਇਤਨਾ ਹਰ ਇੱਕ ਦੇ ਮਨ ਵਿੱਚ ਮਕਰ ਸੰਕ੍ਰਾਂਤੀ (ਮਾਘੀ) ਦਾ ਉਤਸਵ ਬਹੁਤ ਹੀ, ਯਾਨੀ ਵੈਂਕਈਆ ਜੀ ਦੀ ਜੋ ਸਹਿਜ ਜੀਵਨ ਦੀਆਂ ਪ੍ਰਕਿਰਿਆਵਾਂ ਹਨ, ਉਸ ਤੋਂ ਭੀ ਅਸੀਂ ਲੋਕ ਭਲੀ-ਭਾਂਤ (ਚੰਗੀ ਤਰ੍ਹਾਂ) ਪਰੀਚਿਤ ਹਾਂ। ਮੈਂ ਤਾਂ ਦੇਖਦਾ ਹਾਂ ਅੱਜ ਭੀ ਕੋਈ ਭੀ ਚੰਗੀ ਖ਼ਬਰ ਉਨ੍ਹਾਂ ਦੇ ਕੰਨ ਵਿੱਚ ਆ ਜਾਵੇ, ਕੋਈ ਭੀ ਅੱਛੀ ਘਟਨਾ ਉਨ੍ਹਾਂ ਨੂੰ ਨਜ਼ਰ ਆ ਜਾਵੇ, ਸ਼ਾਇਦ ਹੀ ਕਦੇ ਉਹ ਫੋਨ ਕਰਨਾ ਭੁੱਲਦੇ ਹੋਣਗੇ। ਅਤੇ ਉਹ ਇਤਨੇ ਭਾਵ-ਵਿਭੋਰ ਹੋ ਕੇ ਖੁਸ਼ੀ ਵਿਅਕਤ ਕਰਦੇ ਹਨ, ਸਾਡੇ ਜਿਹੇ ਲੋਕਾਂ ਨੂੰ ਉਸ ਨਾਲ ਬੜੀ ਪ੍ਰੇਰਣਾ ਮਿਲਦੀ ਹੈ, ਉਤਸ਼ਾਹ ਮਿਲਦਾ ਹੈ, ਉਮੰਗ ਮਿਲਦਾ ਹੈ। ਅਤੇ ਇਸ ਲਈ ਵੈਂਕਈਆ ਜੀ ਦਾ ਜੀਵਨ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਅਤੇ ਜਨਤਕ ਜੀਵਨ ਵਿੱਚ ਜੋ ਕੰਮ ਕਰਨਾ ਚਾਹੁੰਦੇ ਹਨ ਐਸੇ ਨੌਜਵਾਨਾਂ ਦੇ ਲਈ ਬਹੁਤ ਹੀ ਪ੍ਰੇਰਕ ਹੈ, ਉੱਤਮ ਮਾਰਗਦਰਸ਼ਨ ਦੇਣ ਵਾਲਾ ਹੈ। ਅਤੇ ਇਹ ਜੋ ਤਿੰਨ ਕਿਤਾਬਾਂ ਹਨ। ਉਨ੍ਹਾਂ ਤਿੰਨਾਂ ਕਿਤਾਬਾਂ ਨੂੰ, ਆਪਣੇ-ਆਪ ਵਿੱਚ ਦੇਖਦੇ ਹੀ ਉਨ੍ਹਾਂ ਦੀ ਜਰਨੀ ਦਾ ਸਾਨੂੰ ਪਤਾ ਚਲਦਾ ਹੈ, ਅਸੀਂ ਭੀ ਉਸ ਦੀ ਯਾਤਰਾ ਵਿੱਚ ਜੁੜ ਜਾਂਦੇ ਹਾਂ ਇੱਕ ਦੇ ਬਾਅਦ ਇੱਕ ਘਟਨਾ ਪ੍ਰਵਾਹ ਨਾਲ ਅਸੀਂ ਆਪਣੇ-ਆਪ ਨੂੰ ਅਨੁਬੰਧ ਕਰ ਲੈਂਦੇ ਹਾਂ।

 

ਸਾਥੀਓ,

ਤੁਹਾਨੂੰ ਸ਼ਾਇਦ ਯਾਦ ਹੋਵੇਗਾ ਵਾਰ ਮੈਂ ਰਾਜ ਸਭਾ ਵਿੱਚ ਸ਼੍ਰੀਮਾਨ ਵੈਂਕਈਆ ਗਾਰੂ ਦੇ ਲਈ ਕੁਝ ਪੰਕਤੀਆਂ ਕਹੀਆਂ ਸਨ। ਰਾਜ ਸਭਾ ਵਿੱਚ ਜੋ ਕਿਹਾ ਸੀ ਮੈਂ ਅੱਜ ਫਿਰ ਉਨ੍ਹਾਂ ਨੂੰ ਦੁਹਰਾਉਣਾ ਚਾਹੁੰਦਾ ਹਾਂ... ਅਮਲ ਕਰੋ ਐਸਾ ਅਮਨ ਮੇਂ... ਜਹਾਂ ਗੁਜਰੇਂ ਤੁਮਹਾਰੀਂ ਨਜ਼ਰੇਂ...ਉਧਰ ਸੇ ਤੁਮਹੇਂ ਸਲਾਮ ਆਏ...( ...अमल करो ऐसा अमन में...जहां से गुजरें तुम्हारीं नजरें...उधर से तुम्हें सलाम आए...) ਤੁਹਾਡੀ ਸ਼ਖ਼ਸੀਅਤ ਐਸੀ ਹੀ ਹੈ। ਇੱਕ ਵਾਰ ਫਿਰ ਤੁਹਾਨੂੰ 75 ਵਰ੍ਹੇ ਦੀ ਯਾਤਰਾ ਅਤੇ ਮੈਂ ਤਾਂ ਯਾਦ ਹੈ ਸਾਡੇ ਇੱਕ ਮਿੱਤਰ ਹਨ ਕਦੇ ਉਨ੍ਹਾਂ ਨੂੰ ਮੈਂ ਇੱਕ ਵਾਰ ਫੋਨ ਕਰਕੇ ਪੁੱਛਿਆ ਭਈ ਕਿਤਨੇ ਸਾਲ ਹੋ ਗਏ, ਕਿਉਂਕਿ ਉਨ੍ਹਾਂ ਦਾ ਭੀ 75ਵਾਂ ਜਨਮ ਦਿਨ ਸੀ ਤਾਂ ਮੈਂ ਉਨ੍ਹਾਂ ਨੂੰ ਐਸੇ ਹੀ ਫੋਨ ਕੀਤਾ ਤਾਂ ਉਸ ਸਾਥੀ ਨੇ ਮੈਨੂੰ ਇਹ ਨਹੀਂ ਦੱਸਿਆ ਕਿ ਉਨ੍ਹਾਂ ਦੇ 75 ਸਾਲ ਹੋਏ ਹਨ, ਉਨ੍ਹਾਂ ਨੇ ਮੈਨੂੰ ਜਵਾਬ ਦਿੱਤਾ, ਮੈਂ ਕਿਹਾ ਕਿ ਭਈ ਕੀ, ਕਿਤਨੇ ਸਾਲ ਗਏ ਨਹੀਂ ਬੋਲੇ ਅਜੇ 25 ਬਾਕੀ ਹਨ। ਦੇਖਣ ਦਾ ਇਹ ਨਜ਼ਰੀਆ ਹੈ। ਮੈਂ ਭੀ ਅੱਜ 75 ਵਰ੍ਹੇ ਦੀ ਤੁਹਾਡੀ ਯਾਤਰਾ ਜਿਸ ਪੜਾਅ ‘ਤੇ ਪਹੁੰਚੀ ਹੈ ਅਤੇ ਜਦੋਂ ਆਪ (ਤੁਸੀਂ) ਸ਼ਤਾਬਦੀ ਬਣਾਓਗੇ ਤਦ ਦੇਸ਼ 2047 ਵਿੱਚ ਵਿਕਸਿਤ ਭਾਰਤ ਆਜ਼ਾਦੀ ਦੀ ਸ਼ਤਾਬਦੀ ਮਨਾਉਂਦਾ ਹੋਵੇਗਾ। ਤੁਹਾਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ! ਬਹੁਤ-ਬਹੁਤ ਵਧਾਈ। ਤੁਹਾਡੇ ਪਰਿਵਾਰਜਨਾਂ ਨੂੰ ਭੀ ਤੁਹਾਡੀ ਸਫ਼ਲਤਾ ਵਿੱਚ ਜੋ ਉਨ੍ਹਾਂ ਦਾ ਯੋਗਦਾਨ ਰਿਹਾ ਹੈ ਮੋਢੇ ਨਾਲ ਮੋਢਾ ਮਿਲਾ ਕੇ ਅਤੇ ਕਿਤੇ ਛਾ ਜਾਣ ਦੀ ਕੋਸ਼ਿਸ਼ ਨਹੀਂ ਇੱਕ ਮੁੱਖ ਸੇਵਕ ਦੀ ਤਰ੍ਹਾਂ ਸਭ ਨੇ ਕੰਮ ਕੀਤਾ ਹੈ। ਮੈਂ ਤੁਹਾਡੇ ਪਰਿਵਾਰ ਦੇ ਸਭ ਲੋਕਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ, ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।

ਤੁਹਾਡਾ ਬਹੁਤ-ਬਹੁਤ ਧੰਨਵਾਦ!

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Income inequality declining with support from Govt initiatives: Report

Media Coverage

Income inequality declining with support from Govt initiatives: Report
NM on the go

Nm on the go

Always be the first to hear from the PM. Get the App Now!
...
Chairman and CEO of Microsoft, Satya Nadella meets Prime Minister, Shri Narendra Modi
January 06, 2025

Chairman and CEO of Microsoft, Satya Nadella met with Prime Minister, Shri Narendra Modi in New Delhi.

Shri Modi expressed his happiness to know about Microsoft's ambitious expansion and investment plans in India. Both have discussed various aspects of tech, innovation and AI in the meeting.

Responding to the X post of Satya Nadella about the meeting, Shri Modi said;

“It was indeed a delight to meet you, @satyanadella! Glad to know about Microsoft's ambitious expansion and investment plans in India. It was also wonderful discussing various aspects of tech, innovation and AI in our meeting.”