ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਡਾਕਟਰ ਜਿਤੇਂਦਰ ਸਿੰਘ ਜੀ, ਪ੍ਰਿੰਸੀਪਲ ਸੈਕ੍ਰੇਟਰੀ ਡਾਕਟਰ ਪੀ ਕੇ ਮਿਸ਼ਰਾ, ਸ਼੍ਰੀ ਰਾਜੀਵ ਗੌਬਾ, ਸੀਵੀਸੀ ਸ਼੍ਰੀ ਸੁਰੇਸ਼ ਪਟੇਲ, ਹੋਰ ਸਾਰੇ ਕਮਿਸ਼ਨਰਸ, ਦੇਵੀਓ ਅਤੇ ਸੱਜਣੋਂ !
ਇਹ ਸਤਰਕਤਾ ਸਪਤਾਹ ਸਰਦਾਰ ਸਾਹਬ ਦੀ ਜਨਮ ਜਯੰਤੀ ਤੋਂ ਸ਼ੁਰੂ ਹੋਇਆ ਹੈ। ਸਰਦਾਰ ਸਾਹਬ ਦਾ ਪੂਰਾ ਜੀਵਨ ਇਮਾਨਦਾਰੀ, ਪਾਰਦਰਸ਼ਤਾ ਅਤੇ ਇਸ ਤੋਂ ਪ੍ਰੇਰਿਤ ਪਬਲਿਕ ਸਰਵਿਸ ਦੇ ਨਿਰਮਾਣ ਦੇ ਲਈ ਸਮਰਪਿਤ ਰਿਹਾ। ਅਤੇ ਇਸੇ ਕਮਿਟਮੈਂਟ ਦੇ ਨਾਲ ਆਪਨੇ (ਤੁਸੀਂ)ਸਤਰਕਤਾ ਨੂੰ ਲੈ ਕੇ ਜਾਗ੍ਰਿਤੀ ਦਾ ਇਹ ਅਭਿਯਾਨ ਚਲਾਇਆ ਹੈ। ਇਸ ਵਾਰ ਆਪ ਸਭ 'ਵਿਕਸਿਤ ਭਾਰਤ ਦੇ ਲਈ ਭ੍ਰਿਸ਼ਟਾਚਾਰ ਮੁਕਤ ਭਾਰਤ', ਇਸ ਸੰਕਲਪ ਦੇ ਨਾਲ ਸਤਰਕਤਾ ਸਪਤਾਹ ਮਨਾ ਰਹੇ ਹੋ। ਇਹ ਸੰਕਲਪ ਅੱਜ ਦੇ ਸਮੇਂ ਦੀ ਮੰਗ ਹੈ, ਪ੍ਰਾਸੰਗਿਕ ਹੈ ਅਤੇ ਦੇਸ਼ਵਾਸੀਆਂ ਦੇ ਲਈ ਉਤਨਾ ਹੀ ਮਹੱਤਵਪੂਰਨ ਹੈ।
ਸਾਥੀਓ,
ਵਿਕਸਿਤ ਭਾਰਤ ਦੇ ਲਈ, ਵਿਸ਼ਵਾਸ ਅਤੇ ਵਿਸ਼ਵਸਨੀਅਤਾ (ਭਰੋਸੇਯੋਗਤਾ), ਇਹ ਦੋਨੋਂ ਬਹੁਤ ਜ਼ਰੂਰੀ ਹਨ। ਸਰਕਾਰ ਦੇ ਉੱਪਰ ਜਨਤਾ ਦਾ ਵਧਦਾ ਹੋਇਆ ਵਿਸ਼ਵਾਸ, ਜਨਤਾ ਦਾ ਵੀ ਆਤਮਵਿਸ਼ਵਾਸ ਵਧਾਉਂਦਾ ਹੈ। ਸਾਡੇ ਇੱਥੇ ਮੁਸ਼ਕਿਲ ਇਹ ਵੀ ਰਹੀ ਕਿ ਸਰਕਾਰਾਂ ਨੇ ਜਨਤਾ ਦਾ ਵਿਸ਼ਵਾਸ ਤਾਂ ਖੋਇਆ ਹੀ, ਜਨਤਾ ‘ਤੇ ਵੀ ਵਿਸ਼ਵਾਸ ਕਰਨ ਵਿੱਚ ਪਿੱਛੇ ਰਹੀਆਂ। ਗ਼ੁਲਾਮੀ ਦੇ ਲੰਬੇ ਕਾਲਖੰਡ ਤੋਂ ਸਾਨੂੰ ਭ੍ਰਿਸ਼ਟਾਚਾਰ ਦੀ, ਸ਼ੋਸ਼ਣ ਦੀ, ਸੰਸਾਧਨਾਂ ‘ਤੇ ਕੰਟ੍ਰੋਲ ਦੀ ਜੋ legacy ਮਿਲੀ, ਉਸ ਨੂੰ ਦੁਰਭਾਗ (ਬਦਕਿਸਮਤੀ) ਨਾਲ ਆਜ਼ਾਦੀ ਦੇ ਬਾਅਦ ਹੋਰ ਵਿਸਤਾਰ ਮਿਲਿਆ ਅਤੇ ਇਸ ਦਾ ਬਹੁਤ ਨੁਕਸਾਨ ਦੇਸ਼ ਦੀਆਂ ਚਾਰ-ਚਾਰ ਪੀੜ੍ਹੀਆਂ ਨੇ ਉਠਾਇਆ ਹੈ।
ਲੇਕਿਨ ਆਜ਼ਾਦੀ ਕੇ ਇਸ ਅੰਮ੍ਰਿਤਕਾਲ ਵਿੱਚ ਸਾਨੂੰ ਦਹਾਕਿਆਂ ਤੋਂ ਚਲੀ ਆ ਰਹੀ ਇਸ ਪਰਿਪਾਟੀ ਨੂੰ ਪੂਰੀ ਤਰ੍ਹਾਂ ਬਦਲ ਦੇਣਾ ਹੈ। ਇਸ ਵਾਰ 15 ਅਗਸਤ ਨੂੰ ਲਾਲ ਕਿਲੇ ਤੋਂ ਵੀ ਮੈਂ ਕਿਹਾ ਕਿ ਬੀਤੇ ਅੱਠ ਵਰ੍ਹਿਆਂ ਦੇ ਸ਼੍ਰਮ, ਸਾਧਨਾ, ਕੁਝ initiative, ਉਸ ਦੇ ਬਾਅਦ ਹੁਣ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਨਿਰਣਾਇਕ ਲੜਾਈ ਦਾ ਸਮਾਂ ਆ ਗਿਆ ਹੈ। ਇਸ ਸੰਦੇਸ਼ ਨੂੰ ਸਮਝਦੇ ਹੋਏ, ਇਸ ਮਾਰਗ ‘ਤੇ ਚਲਦੇ ਹੋਏ ਅਸੀਂ ਵਿਕਸਿਤ ਭਾਰਤ ਦੀ ਤਰਫ਼ ਤੇਜ਼ੀ ਨਾਲ ਜਾ ਪਾਵਾਂਗੇ।
ਸਾਥੀਓ,
ਸਾਡੇ ਦੇਸ਼ ਵਿੱਚ ਭ੍ਰਿਸ਼ਟਾਚਾਰ ਦੀ ਅਤੇ ਦੇਸ਼ਵਾਸੀਆਂ ਨੂੰ ਅੱਗੇ ਵਧਣ ਤੋਂ ਰੋਕਣ ਵਾਲੀਆਂ ਦੋ ਬੜੀਆਂ ਵਜ੍ਹਾ ਰਹੀਆਂ ਹਨ- ਇੱਕ ਸੁਵਿਧਾਵਾਂ ਦਾ ਅਭਾਵ ਅਤੇ ਦੂਸਰਾ- ਸਰਕਾਰ ਦਾ ਗ਼ੈਰ-ਜ਼ਰੂਰੀ ਦਬਾਅ। ਲੰਬੇ ਸਮੇਂ ਤੱਕ ਸਾਡੇ ਇੱਥੇ ਸੁਵਿਧਾਵਾਂ ਦਾ, ਅਵਸਰਾਂ ਦਾ ਅਭਾਵ ਬਣਾਈ ਰੱਖਿਆ ਗਿਆ, ਇੱਕ ਗੈਪ, ਇੱਕ ਖਾਈ ਵਧਣ ਦਿੱਤੀ ਗਈ। ਇਸ ਨਾਲ ਇੱਕ ਅਸਵਸਥ ਸਪਰਧਾ(ਮੁਕਾਬਲਾ) ਸ਼ੁਰੂ ਹੋਇਆ ਜਿਸ ਵਿੱਚ ਕਿਸੇ ਵੀ ਲਾਭ ਨੂੰ, ਕਿਸੇ ਵੀ ਸੁਵਿਧਾ ਨੂੰ ਦੂਸਰੇ ਤੋਂ ਪਹਿਲਾਂ ਪਾਉਣ ਦੀ ਹੋੜ ਲਗ ਗਈ। ਇਸ ਹੋੜ ਨੇ ਭ੍ਰਿਸ਼ਟਾਚਾਰ ਦਾ ਈਕੋਸਿਸਟਮ ਬਣਾਉਣ ਦੇ ਲਈ ਇੱਕ ਪ੍ਰਕਾਰ ਨਾਲ ਖਾਦ-ਪਾਣੀ ਦਾ ਕੰਮ ਕੀਤਾ। ਰਾਸ਼ਨ ਦੀ ਦੁਕਾਨ ਵਿੱਚ ਲਾਈਨ, ਗੈਸ ਕਨੈਕਸ਼ਨ ਤੋਂ ਲੈ ਕੇ ਸਿਲੰਡਰ ਭਰਵਾਉਣ ਵਿੱਚ ਲਾਈਨ, ਬਿਲ ਭਰਨਾ ਹੋਵੇ, ਐਡਮਿਸ਼ਨ ਲੈਣਾ ਹੋਵੇ, ਲਾਇਸੈਂਸ ਲੈਣਾ ਹੋਵੇ, ਕੋਈ ਪਰਮਿਸ਼ਨ ਲੈਣੀ ਹੋਵੇ, ਸਭ ਜਗ੍ਹਾ ਲਾਈਨ। ਇਹ ਲਾਈਨ ਜਿਤਨੀ ਲੰਬੀ, ਭ੍ਰਿਸ਼ਟਾਚਾਰ ਦੀ ਜ਼ਮੀਨ ਉਤਨੀ ਹੀ ਸਮ੍ਰਿੱਧ। ਅਤੇ ਇਸ ਤਰ੍ਹਾਂ ਦੇ ਭ੍ਰਿਸ਼ਟਾਚਾਰ ਦਾ ਸਭ ਤੋਂ ਜ਼ਿਆਦਾ ਨੁਕਸਾਨ ਅਗਰ ਕਿਸੇ ਨੂੰ ਉਠਾਉਣਾ ਪੈਂਦਾ ਹੈ, ਤਾਂ ਉਹ ਹੈ ਦੇਸ਼ ਦਾ ਗ਼ਰੀਬ ਅਤੇ ਦੇਸ਼ ਦਾ ਮੱਧ ਵਰਗ।
ਜਦੋਂ ਦੇਸ਼ ਦਾ ਗ਼ਰੀਬ ਅਤੇ ਮੱਧ ਵਰਗ, ਆਪਣੀ ਊਰਜਾ ਇਨ੍ਹਾਂ ਹੀ ਸੰਸਾਧਨਾਂ ਨੂੰ ਜੁਟਾਉਣ ਵਿੱਚ ਲਗਾ ਦੇਵੇਗਾ ਤਾਂ ਫਿਰ ਦੇਸ਼ ਕਿਵੇਂ ਅੱਗੇ ਵਧੇਗਾ, ਕਿਵੇਂ ਵਿਕਸਿਤ ਹੋਵੇਗਾ? ਇਸ ਲਈ ਅਸੀਂ ਬੀਤੇ 8 ਵਰ੍ਹਿਆਂ ਤੋਂ ਅਭਾਵ ਅਤੇ ਦਬਾਅ ਨਾਲ ਬਣੀ ਵਿਵਸਥਾ ਨੂੰ ਬਦਲਣ ਦਾ ਪ੍ਰਯਾਸ ਕਰ ਰਹੇ ਹਾਂ, ਡਿਮਾਂਡ ਅਤੇ ਸਪਲਾਈ ਦੇ ਗੈਪ ਨੂੰ ਭਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਇਸ ਦੇ ਲਈ ਅਸੀਂ ਕਈ ਰਸਤੇ ਚੁਣੇ ਹਨ।
ਤਿੰਨ ਪ੍ਰਮੁੱਖ ਬਾਤਾਂ ਦੀ ਤਰਫ਼ ਮੈਂ ਧਿਆਨ ਆਕਰਸ਼ਿਤ ਕਰਨਾ ਚਾਹਾਂਗਾ। ਇੱਕ ਆਧੁਨਿਕ ਟੈਕਨੋਲੋਜੀ ਦਾ ਰਸਤਾ, ਦੂਸਰਾ ਮੂਲ ਸੁਵਿਧਾਵਾਂ ਦੇ ਸੈਚੁਰੇਸ਼ਨ ਦਾ ਲਕਸ਼, ਅਤੇ ਤੀਸਰਾ ਆਤਮਨਿਰਭਰਤਾ ਦਾ ਰਸਤਾ। ਹੁਣ ਜਿਵੇਂ ਰਾਸ਼ਨ ਨੂੰ ਹੀ ਲਵੋ। ਬੀਤੇ 8 ਵਰ੍ਹਿਆਂ ਵਿੱਚ ਅਸੀਂ ਪੀਡੀਐੱਸ ਨੂੰ ਟੈਕਨੋਲੋਜੀ ਨਾਲ ਜੋੜਿਆ, ਅਤੇ ਕਰੋੜਾਂ ਫਰਜ਼ੀ ਲਾਭਾਰਥੀਆਂ ਨੂੰ ਸਿਸਟਮ ਤੋਂ ਬਾਹਰ ਕਰ ਦਿੱਤਾ।
ਇਸੇ ਪ੍ਰਕਾਰ, ਡੀਬੀਟੀ ਨਾਲ ਹੁਣ ਸਰਕਾਰ ਦੁਆਰਾ ਦਿੱਤੇ ਜਾਣ ਵਾਲਾ ਲਾਭ ਸਿੱਧਾ ਲਾਭਾਰਥੀਆਂ ਤੱਕ ਪਹੁੰਚਾਇਆ ਜਾ ਰਿਹਾ ਹੈ। ਇਸ ਇੱਕ ਕਦਮ ਨਾਲ ਹੀ ਹੁਣ ਤੱਕ 2 ਲੱਖ ਕਰੋੜ ਰੁਪਏ ਤੋਂ ਅਧਿਕ ਗਲਤ ਹੱਥਾਂ ਵਿੱਚ ਜਾਣ ਤੋਂ ਬਚਿਆ ਹੈ। ਕੈਸ਼ ਅਧਾਰਿਤ ਅਰਥਵਿਵਸਥਾ ਵਿੱਚ ਘੂਸਖੋਰੀ, ਕਾਲਾ ਧਨ, ਇਹ ਡਿਟੈਕਟ ਕਰਨਾ ਕਿਤਨਾ ਮੁਸ਼ਕਿਲ ਹੈ, ਇਹ ਅਸੀਂ ਸਭ ਜਾਣਦੇ ਹਾਂ।
ਹੁਣ ਡਿਜੀਟਲ ਵਿਵਸਥਾ ਵਿੱਚ ਲੈਣ-ਦੇਣ ਦਾ ਪੂਰਾ ਬਿਓਰਾ ਕਿਤੇ ਜ਼ਿਆਦਾ ਅਸਾਨੀ ਨਾਲ ਉਪਲਬਧ ਹੋ ਰਿਹਾ ਹੈ। ਗਵਰਨਮੈਂਟ ਈ ਮਾਰਕਿਟ ਪਲੇਸ- GeM ਜਿਹੀ ਵਿਵਸਥਾ ਨਾਲ ਸਰਕਾਰੀ ਖਰੀਦ ਵਿੱਚ ਕਿਤਨੀ ਪਾਰਦਰਸ਼ਤਾ ਆਈ ਹੈ, ਇਹ ਜੋ ਵੀ ਇਸ ਦੇ ਨਾਲ ਜੁੜ ਰਹੇ ਹਨ, ਉਸ ਦਾ ਮਹੱਤਵ ਸਮਝ ਰਹੇ ਹਨ, ਅਨੁਭਵ ਕਰ ਰਹੇ ਹਨ।
ਸਾਥੀਓ,
ਕਿਸੇ ਵੀ ਸਰਕਾਰੀ ਯੋਜਨਾ ਦੇ ਹਰ ਪਾਤਰ ਲਾਭਾਰਥੀ ਤੱਕ ਪਹੁੰਚਣਾ, ਸੈਚੁਰੇਸ਼ਨ ਦੇ ਲਕਸ਼ਾਂ ਨੂੰ ਪ੍ਰਾਪਤ ਕਰਨਾ ਸਮਾਜ ਵਿੱਚ ਭੇਦਭਾਵ ਵੀ ਸਮਾਪਤ ਕਰਦਾ ਹੈ ਅਤੇ ਭ੍ਰਿਸ਼ਟਾਚਾਰ ਦੀ ਗੁੰਜਾਇਸ਼ ਨੂੰ ਵੀ ਖ਼ਤਮ ਕਰ ਦਿੰਦਾ ਹੈ। ਜਦੋਂ ਸਰਕਾਰ ਅਤੇ ਸਰਕਾਰ ਦੇ ਵਿਭਿੰਨ ਵਿਭਾਗ, ਖ਼ੁਦ ਹੀ ਅੱਗੇ ਵਧ ਕੇ ਪਾਤਰ ਵਿਅਕਤੀ ਨੂੰ ਤਲਾਸ਼ ਰਹੇ ਹਨ, ਉਸ ਦੇ ਦਰਵਾਜ਼ੇ ਜਾ ਕੇ ਦਸਤਕ ਦੇ ਰਹੇ ਹਨ, ਤਾਂ ਜੋ ਵਿਚੋਲੇ ਦਰਮਿਆਨ ਬਣੇ ਰਹਿੰਦੇ ਸਨ, ਉਨ੍ਹਾਂ ਦੀ ਭੂਮਿਕਾ ਵੀ ਸਮਾਪਤ ਹੋ ਜਾਂਦੀ ਹੈ। ਇਸ ਲਈ ਸਾਡੀ ਸਰਕਾਰ ਦੁਆਰਾ ਹਰ ਯੋਜਨਾ ਵਿੱਚ ਸੈਚੁਰੇਸ਼ਨ ਦੇ ਸਿਧਾਂਤ ਨੂੰ ਅਪਣਾਇਆ ਗਿਆ ਹੈ। ਹਰ ਘਰ ਜਲ, ਹਰ ਗ਼ਰੀਬ ਨੂੰ ਪੱਕੀ ਛੱਤ, ਹਰ ਗ਼ਰੀਬ ਨੂੰ ਬਿਜਲੀ ਕਨੈਕਸ਼ਨ, ਹਰ ਗ਼ਰੀਬ ਨੂੰ ਗੈਸ ਕਨੈਕਸ਼ਨ, ਇਹ ਯੋਜਨਾਵਾਂ ਸਰਕਾਰ ਦੀ ਇਸੇ ਅਪ੍ਰੋਚ ਨੂੰ ਦਿਖਾਉਂਦੀਆਂ ਹਨ।
ਸਾਥੀਓ,
ਵਿਦੇਸ਼ਾਂ ‘ਤੇ ਅਤਿਅਧਿਕ ਨਿਰਭਰਤਾ ਵੀ ਭ੍ਰਿਸ਼ਟਾਚਾਰ ਦਾ ਇੱਕ ਬੜਾ ਕਾਰਨ ਰਹੀ ਹੈ। ਆਪ ਜਾਣਦੇ ਹੋ ਕਿ ਕਿਵੇਂ ਦਹਾਕਿਆਂ ਤੱਕ ਸਾਡੇ ਡਿਫੈਂਸ ਸੈਕਟਰ ਨੂੰ ਵਿਦੇਸ਼ਾਂ ‘ਤੇ ਨਿਰਭਰ ਰੱਖਿਆ ਗਿਆ। ਇਸੇ ਵਜ੍ਹਾ ਨਾਲ ਕਿਤਨੇ ਹੀ ਘੋਟਾਲੇ ਹੋਏ। ਅੱਜ ਅਸੀਂ ਡਿਫੈਂਸ ਸੈਕਟਰ ਵਿੱਚ ਆਤਮਨਿਰਭਰਤਾ ਦੇ ਲਈ ਜੋ ਜ਼ੋਰ ਲਗਾ ਰਹੇ ਹਾਂ, ਉਸ ਨਾਲ ਵੀ ਇਨ੍ਹਾਂ ਘੋਟਾਲਿਆਂ ਦਾ ਸਕੋਪ ਵੀ ਸਮਾਪਤ ਹੋ ਗਿਆ ਹੈ। ਰਾਈਫਲ ਤੋਂ ਲੈ ਕੇ ਫਾਈਟਰ ਜੈੱਟਸ ਅਤੇ ਟ੍ਰਾਂਸਪੋਰਟ ਏਅਰਕ੍ਰਾਫਟ ਤੱਕ ਅੱਜ ਭਾਰਤ ਖ਼ੁਦ ਬਣਾਉਣ ਦੀ ਦਿਸ਼ਾ ਵਿੱਚ ਅੱਗੇ ਵਧ ਰਿਹਾ ਹੈ। ਡਿਫੈਂਸ ਹੀ ਨਹੀਂ, ਬਲਕਿ ਬਾਕੀ ਜ਼ਰੂਰਤਾਂ ਦੇ ਲਈ ਸਾਨੂੰ ਵਿਦੇਸ਼ਾਂ ਤੋਂ ਖਰੀਦ, ਘੱਟ ਤੋਂ ਘੱਟ ਉਸ ‘ਤੇ ਨਿਰਭਰ ਰਹਿਣਾ ਪਵੇ, ਆਤਮਨਿਰਭਰਤਾ ਦੇ ਐਸੇ ਪ੍ਰਯਾਸਾਂ ਨੂੰ ਅੱਜ ਹੁਲਾਰਾ ਦਿੱਤਾ ਜਾ ਰਿਹਾ ਹੈ।
ਸਾਥੀਓ,
ਸੀਵੀਸੀ ਪਾਰਦਰਸ਼ਤਾ ਸੁਨਿਸ਼ਚਿਤ ਕਰਨ ਦੇ ਲਈ ਸਭ ਦੇ ਪ੍ਰਯਾਸ ਨੂੰ ਪ੍ਰੋਤਸਾਹਿਤ ਕਰਨਾ ਵਾਲਾ ਸੰਗਠਨ ਹੈ। ਹੁਣ ਪਿਛਲੀ ਵਾਰ ਮੈਂ ਆਪ ਸਭ ਨੂੰ ਪ੍ਰਿਵੈਂਟਿਵ ਵਿਜੀਲੈਂਸ ‘ਤੇ ਧਿਆਨ ਦੇਣ ਦੀ ਤਾਕੀਦ ਕੀਤੀ ਸੀ। ਮੈਨੂੰ ਦੱਸਿਆ ਗਿਆ ਹੈ ਕਿ ਤੁਸੀਂ ਇਸ ਦਿਸ਼ਾ ਵਿੱਚ ਅਨੇਕ ਕਦਮ ਉਠਾਏ ਹਨ। ਇਸ ਦੇ ਲਈ ਜੋ 3 ਮਹੀਨੇ ਦਾ ਅਭਿਯਾਨ ਚਲਾਇਆ ਗਿਆ ਹੈ, ਉਹ ਵੀ ਪ੍ਰਸ਼ੰਸਾਯੋਗ ਹੈ, ਮੈਂ ਤੁਹਾਨੂੰ ਅਤੇ ਤੁਹਾਡੀ ਪੂਰੀ ਟੀਮ ਨੂੰ ਵਧਾਈ ਦਿੰਦਾ ਹਾਂ। ਅਤੇ ਇਸ ਦੇ ਲਈ ਆਡਿਟ ਦਾ, ਇੰਸਪੈਕਸ਼ਨ ਦਾ ਇੱਕ ਪਰੰਪਰਾਗਤ ਤਰੀਕਾ ਤੁਸੀਂ ਅਪਣਾ ਰਹੇ ਹੋ। ਲੇਕਿਨ ਇਸ ਨੂੰ ਹੋਰ ਆਧੁਨਿਕ, ਅਧਿਕ ਟੈਕਨੋਲੋਜੀ ਡ੍ਰਿਵਨ ਕਿਵੇਂ ਬਣਾਈਏ, ਇਸ ਨੂੰ ਲੈ ਕੇ ਵੀ ਆਪ ਜ਼ਰੂਰ ਸੋਚਦੇ ਰਹੇ ਹੋ ਅਤੇ ਸੋਚਣਾ ਵੀ ਚਾਹੀਦਾ ਹੈ।
ਸਾਥੀਓ,
ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਸਰਕਾਰ ਜੋ ਇੱਛਾ ਸ਼ਕਤੀ ਦਿਖਾ ਰਹੀ ਹੈ, ਵੈਸੀ ਹੀ ਇੱਛਾ ਸ਼ਕਤੀ ਸਾਰੇ ਵਿਭਾਗਾਂ ਵਿੱਚ ਵੀ ਦਿਖਣੀ ਜ਼ਰੂਰੀ ਹੈ। ਵਿਕਸਿਤ ਭਾਰਤ ਦੇ ਲਈ ਸਾਨੂੰ ਇੱਕ ਐਸਾ administrative ecosystem ਵਿਕਸਿਤ ਕਰਨਾ ਹੈ, ਜੋ ਭ੍ਰਿਸ਼ਟਾਚਾਰ ‘ਤੇ zero tolerance ਰੱਖਦਾ ਹੋਵੇ। ਇਹ ਅੱਜ ਸਰਕਾਰ ਦੀ ਨੀਤੀ ਵਿੱਚ, ਸਰਕਾਰ ਦੀ ਇੱਛਾ ਸ਼ਕਤੀ ਵਿੱਚ, ਸਰਕਾਰ ਦੇ ਫ਼ੈਸਲਿਆਂ ਵਿੱਚ, ਆਪ ਹਰ ਜਗ੍ਹਾ ‘ਤੇ ਦੇਖਦੇ ਹੋਵੋਗੇ। ਲੇਕਿਨ ਇਹੀ ਭਾਵ ਸਾਡੀ ਪ੍ਰਸ਼ਾਸਨਿਕ ਵਿਵਸਥਾ ਦੇ DNA ਵਿੱਚ ਵੀ ਮਜ਼ਬੂਤੀ ਨਾਲ ਬਣਨਾ ਚਾਹੀਦਾ ਹੈ। ਇੱਕ ਭਾਵਨਾ ਇਹ ਹੈ ਕਿ ਜੋ ਭ੍ਰਿਸ਼ਟ ਅਫ਼ਸਰ ਹੁੰਦੇ ਹਨ, ਉਨ੍ਹਾਂ ਦੇ ਖ਼ਿਲਾਫ਼ ਕਾਰਵਾਈ, ਚਾਹੇ ਉਹ ਅਪਰਾਧਿਕ ਹੋਵੇ ਜਾਂ ਫਿਰ ਵਿਭਾਗੀ, ਵਰ੍ਹਿਆਂ ਤੱਕ ਚਲਦੀ ਰਹਿੰਦੀ ਹੈ। ਕੀ ਅਸੀਂ ਭ੍ਰਿਸ਼ਟਾਚਾਰ ਨਾਲ ਸਬੰਧਿਤ disciplinary proceedings ਨੂੰ ਮਿਸ਼ਨ ਮੋਡ ਵਿੱਚ, ਇੱਕ ਅਵਧੀ ਤੈਅ ਕਰਕੇ ਪੂਰਾ ਕਰ ਸਕਦੇ ਹਾਂ? ਕਿਉਂਕਿ ਲਟਕਦੀ ਤਲਵਾਰ ਉਸ ਨੂੰ ਵੀ ਪਰੇਸ਼ਾਨ ਕਰਦੀ ਹੈ। ਅਗਰ ਉਹ ਨਿਰਦੋਸ਼ ਹੈ, ਅਤੇ ਉਸ ਚੱਕਰ ਵਿੱਚ ਆ ਗਿਆ ਤਾਂ ਉਸ ਨੂੰ ਇਸ ਬਾਤ ਦਾ ਬੜਾ ਜੀਵਨ ਭਰ ਦੁਖ ਰਹਿੰਦਾ ਹੈ ਕਿ ਮੈਂ ਪ੍ਰਮਾਣਿਕਤਾ ਨਾਲ ਜ਼ਿੰਦਗੀ ਜੀਵੀ ਅਤੇ ਮੈਨੂੰ ਕਿਵੇਂ ਫਸਾ ਦਿੱਤਾ ਅਤੇ ਫਿਰ ਨਿਰਣਾ ਨਹੀਂ ਕਰ ਰਹੇ ਹਨ। ਜਿਸ ਨੇ ਬੁਰਾ ਕੀਤਾ ਹੈ, ਉਸ ਦਾ ਨੁਕਸਾਨ ਅਲੱਗ ਤੋਂ ਹੀ ਹੈ, ਲੇਕਿਨ ਜਿਸ ਨੇ ਨਹੀਂ ਕੀਤਾ ਉਹ ਇਸ ਲਟਕਦੀ ਤਲਵਾਰ ਦੇ ਕਾਰਨ ਸਰਕਾਰ ਦੇ ਲਈ ਅਤੇ ਜੀਵਨ ਦੇ ਲਈ ਹਰ ਪ੍ਰਕਾਰ ਨਾਲ ਬੋਝ ਬਣ ਜਾਂਦਾ ਹੈ। ਆਪਣੇ ਹੀ ਸਾਥੀਆਂ ਨੂੰ ਇਸ ਪ੍ਰਕਾਰ ਨਾਲ ਲੰਬੇ-ਲੰਬੇ ਸਮੇਂ ਤੱਕ ਲਟਕਾਈ ਰੱਖਣ ਦਾ ਕੀ ਫਾਇਦਾ ਹੈ।
ਸਾਥੀਓ,
ਇਸ ਤਰ੍ਹਾਂ ਦੇ ਆਰੋਪਾਂ ‘ਤੇ ਜਿਤਨੀ ਜਲਦੀ ਫ਼ੈਸਲਾ ਹੋਵੇਗਾ, ਉਤਨੀ ਹੀ ਪ੍ਰਸ਼ਾਸਨਿਕ ਵਿਵਸਥਾ ਵਿੱਚ ਪਾਰਦਰਸ਼ਤਾ ਆਵੇਗੀ, ਉਸ ਦੀ ਸ਼ਕਤੀ ਵਧੇਗੀ। ਜੋ criminal cases ਹਨ, ਉਨ੍ਹਾਂ ਵਿੱਚ ਵੀ ਤੇਜ਼ੀ ਨਾਲ ਕਾਰਵਾਈ ਕੀਤੀ ਜਾਵੇ, ਉਨ੍ਹਾਂ ਦੀ ਲਗਾਤਾਰ ਮਾਨਿਟਰਿੰਗ ਕੀਤੇ ਜਾਣ ਦੀ ਜ਼ਰੂਰਤ ਹੈ। ਇੱਕ ਹੋਰ ਕੰਮ ਜੋ ਕੀਤਾ ਜਾ ਸਕਦਾ ਹੈ, ਉਹ ਹੈ pending corruption cases ਦੇ ਅਧਾਰ ‘ਤੇ ਡਿਪਾਰਟਮੈਂਟਸ ਦੀ ਰੈਂਕਿੰਗ। ਹੁਣ ਉਸ ਵਿੱਚ ਵੀ ਸਵੱਛਤਾ ਦੇ ਲਈ ਜਿਵੇਂ ਅਸੀਂ ਕੰਪੀਟੀਸ਼ਨ ਕਰਦੇ ਹਾਂ, ਇਸ ਵਿੱਚ ਵੀ ਕਰੋ। ਦੇਖੀਏ ਤਾਂ ਕਿਹੜਾ ਡਿਪਾਰਟਮੈਂਟ ਇਸ ਵਿੱਚ ਬੜਾ ਉਦਾਸੀਨ ਹੈ, ਕੀ ਕਾਰਨ ਹੈ। ਅਤੇ ਕਿਹੜਾ ਡਿਪਾਰਟਮੈਂਟ ਹੈ ਜੋ ਬਹੁਤ ਤੇਜ਼ੀ ਨਾਲ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲੈ ਕੇ ਅੱਗੇ ਵਧ ਰਿਹਾ ਹੈ। ਅਤੇ ਇਸ ਨਾਲ ਜੁੜੀ ਰਿਪੋਰਟਸ ਦਾ ਮਾਸਿਕ ਜਾਂ ਤਿਮਾਹੀ ਪਬਲੀਕੇਸ਼ਨ, ਅਲੱਗ-ਅਲੱਗ ਵਿਭਾਗਾਂ ਨੂੰ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਚਲ ਰਹੇ ਕੇਸਾਂ ਨੂੰ ਤੇਜ਼ੀ ਨਾਲ ਨਿਪਟਾਉਣ ਦੇ ਲਈ ਪ੍ਰੇਰਿਤ ਕਰੇਗਾ।
ਸਾਨੂੰ ਟੈਕਨੋਲੋਜੀ ਦੇ ਮਾਧਿਅਮ ਨਾਲ ਇੱਕ ਹੋਰ ਕੰਮ ਕਰਨਾ ਚਾਹੀਦਾ ਹੈ। ਅਕਸਰ ਦੇਖਿਆ ਗਿਆ ਹੈ ਕਿ vigilance clearance ਵਿੱਚ ਕਾਫੀ ਸਮਾਂ ਲਗ ਜਾਂਦਾ ਹੈ। ਇਸ ਪ੍ਰਕਿਰਿਆ ਨੂੰ ਵੀ ਟੈਕਨੋਲੋਜੀ ਦੀ ਮਦਦ ਨਾਲ streamline ਕੀਤਾ ਜਾ ਸਕਦਾ ਹੈ। ਇੱਕ ਵਿਸ਼ਾ ਹੋਰ ਜੋ ਮੈਂ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਹਾਂ, ਉਹ ਹੈ public grievance ਦੇ ਡੇਟਾ ਦਾ। ਸਰਕਾਰ ਦੇ ਵਿਭਿੰਨ ਵਿਭਾਗਾਂ ਵਿੱਚ ਸਾਧਾਰਣ ਮਾਨਵੀ ਦੁਆਰਾ ਸ਼ਿਕਾਇਤਾਂ ਭੇਜੀਆਂ ਜਾਂਦੀਆਂ ਹਨ, ਉਨ੍ਹਾਂ ਦੇ ਨਿਪਟਾਰੇ ਦਾ ਵੀ ਇੱਕ ਸਿਸਟਮ ਬਣਿਆ ਹੋਇਆ ਹੈ।
ਲੇਕਿਨ ਅਗਰ public grievance ਦੇ ਡੇਟਾ ਦਾ ਅਸੀਂ ਆਡਿਟ ਕਰ ਸਕੀਏ, ਤਾਂ ਇਹ ਪਤਾ ਲਗੇਗਾ ਕਿ ਕੋਈ ਖਾਸ ਵਿਭਾਗ ਹੈ ਕਿ ਉੱਥੇ ਜ਼ਿਆਦਾ ਤੋਂ ਜ਼ਿਆਦਾ ਸ਼ਿਕਾਇਤਾਂ ਆ ਰਹੀਆਂ ਹਨ। ਕੋਈ ਖਾਸ ਪਰਸਨ ਹੈ, ਉਸੇ ਦੇ ਇੱਥੇ ਜਾ ਕੇ ਸਾਰਾ ਮਾਮਲਾ ਅਟਕਦਾ ਹੈ। ਕੀ ਕੋਈ ਪ੍ਰੋਸੈੱਸਿੰਗ ਪੱਧਤੀਆਂ ਜੋ ਹਨ ਸਾਡੀਆਂ, ਉਸੇ ਵਿੱਚ ਕੋਈ ਗੜਬੜੀ ਹੈ, ਜਿਸ ਕਾਰਨ ਮੁਸੀਬਤਾਂ ਆ ਰਹੀਆਂ ਹਨ। ਮੈਨੂੰ ਲਗਦਾ ਹੈ ਐਸਾ ਕਰਕੇ ਆਪ ਉਸ ਵਿਭਾਗ ਵਿੱਚ ਭ੍ਰਿਸ਼ਟਾਚਾਰ ਦੀ ਤਹਿ ਤੱਕ ਅਸਾਨੀ ਨਾਲ ਪਹੁੰਚ ਪਾਉਗੇ। ਸਾਨੂੰ ਇਨ੍ਹਾਂ ਕੰਪਲੇਂਟਸ ਨੂੰ ਆਇਸੋਲੇਟੇਡ ਨਹੀਂ ਦੇਖਣਾ ਚਾਹੀਦਾ ਹੈ। ਪੂਰੀ ਤਰ੍ਹਾਂ ਕੈਨਵਾਸ ‘ਤੇ ਰੱਖ ਕੇ ਸਾਰਾ analysis ਕਰਨਾ ਚਾਹੀਦਾ ਹੈ। ਅਤੇ ਇਸ ਨਾਲ ਜਨਤਾ ਦਾ ਵੀ ਸਰਕਾਰ ਅਤੇ ਪ੍ਰਸ਼ਾਸਨਿਕ ਵਿਭਾਗਾਂ ‘ਤੇ ਵਿਸ਼ਵਾਸ ਹੋਰ ਵਧੇਗਾ।
ਸਾਥੀਓ,
ਕਰਪਸ਼ਨ ‘ਤੇ ਨਿਗਰਾਨੀ ਦੇ ਲਈ ਅਸੀਂ ਸਮਾਜ ਦੀ ਭਾਗੀਦਾਰੀ, ਸਾਧਾਰਣ ਨਾਗਰਿਕ ਦੀ ਭਾਗੀਦਾਰੀ ਨੂੰ ਅਸੀਂ ਅਧਿਕ ਤੋਂ ਅਧਿਕ ਕਿਵੇਂ ਪ੍ਰੋਤਸਾਹਿਤ ਕਰ ਸਕਦੇ ਹਾਂ, ਇਸ ‘ਤੇ ਵੀ ਕੰਮ ਹੋਣਾ ਚਾਹੀਦਾ ਹੈ। ਇਸ ਲਈ ਭ੍ਰਿਸ਼ਟਾਚਾਰੀ ਚਾਹੇ ਕਿਤਨਾ ਵੀ ਤਾਕਤਵਰ ਕਿਉਂ ਨਾ ਹੋਵੇ, ਉਹ ਕਿਸੇ ਵੀ ਹਾਲ ਵਿੱਚ ਬਚਣਾ ਨਹੀਂ ਚਾਹੀਦਾ ਹੈ, ਇਹ ਆਪ ਜਿਹੀਆਂ ਸੰਸਥਾਵਾਂ ਦੀ ਜ਼ਿੰਮੇਦਾਰੀ ਹੈ।
ਕਿਸੇ ਭ੍ਰਿਸ਼ਟਾਚਾਰੀ ਨੂੰ ਰਾਜਨੀਤਕ-ਸਮਾਜਿਕ ਸ਼ਰਨ ਨਾ ਮਿਲੇ, ਹਰ ਭ੍ਰਿਸ਼ਟਾਚਾਰੀ ਸਮਾਜ ਦੁਆਰਾ ਕਠਘਰੇ ਵਿੱਚ ਖੜ੍ਹਾ ਕੀਤਾ ਜਾਣਾ ਚਾਹੀਦਾ ਹੈ, ਇਹ ਵਾਤਾਵਰਣ ਬਣਾਉਣਾ ਵੀ ਜ਼ਰੂਰੀ ਹੈ। ਅਸੀਂ ਦੇਖਿਆ ਹੈ ਕਿ ਜੇਲ ਦੀ ਸਜ਼ਾ ਹੋਣ ਦੇ ਬਾਵਜੂਦ ਵੀ, ਭ੍ਰਿਸ਼ਟਾਚਾਰ ਸਾਬਤ ਹੋਣ ਦੇ ਬਾਵਜੂਦ ਵੀ ਕਈ ਵਾਰ ਭ੍ਰਿਸ਼ਟਾਚਾਰੀਆਂ ਦਾ ਗੌਰਵਗਾਨ ਕੀਤਾ ਜਾਂਦਾ ਹੈ। ਮੈਂ ਤਾਂ ਦੇਖ ਰਿਹਾ ਹਾਂ, ਐਸੇ ਇਮਾਨਦਾਰੀ ਦਾ ਠੇਕਾ ਲੈ ਕੇ ਘੁੰਮਣ ਵਾਲੇ ਲੋਕ ਉਨ੍ਹਾਂ ਦੇ ਨਾਲ ਜਾ ਕੇ ਐਸੇ ਹੱਥ ਪਕੜ ਕੇ ਫੋਟੋ ਕੱਢਣ ਵਿੱਚ ਸ਼ਰਮ ਨਹੀਂ ਆਉਂਦੀ ਉਨ੍ਹਾਂ ਨੂੰ।
ਇਹ ਸਥਿਤੀ ਭਾਰਤੀ ਸਮਾਜ ਦੇ ਲਈ ਠੀਕ ਨਹੀਂ। ਅੱਜ ਵੀ ਕੁਝ ਲੋਕ ਦੋਸ਼ੀ ਪਾਏ ਜਾ ਚੁੱਕੇ ਭ੍ਰਿਸ਼ਟਾਚਾਰੀਆਂ ਦੇ ਪੱਖ ਵਿੱਚ ਭਾਂਤ-ਭਾਂਤ ਦੇ ਤਰਕ ਦਿੰਦੇ ਹਨ। ਹੁਣ ਤਾਂ ਭ੍ਰਿਸ਼ਟਾਚਾਰੀਆਂ ਨੂੰ ਬੜੇ-ਬੜੇ ਸਨਮਾਨ ਦੇਣ ਦੇ ਲਈ ਵਕਾਲਤ ਕੀਤੀ ਜਾ ਰਹੀ ਹੈ, ਇਹ ਕਦੇ ਐਸਾ ਸੁਣਿਆ ਨਹੀਂ ਅਸੀਂ ਦੇਸ਼ ਵਿੱਚ। ਐਸੇ ਲੋਕਾਂ, ਐਸੀਆਂ ਤਾਕਤਾਂ ਨੂੰ ਵੀ ਸਮਾਜ ਦੁਆਰਾ ਆਪਣੇ ਕਰਤੱਵ ਦਾ ਬੋਧ ਕਰਵਾਇਆ ਜਾਣਾ ਬਹੁਤ ਜ਼ਰੂਰੀ ਹੈ। ਇਸ ਵਿੱਚ ਵੀ ਤੁਹਾਡੇ ਵਿਭਾਗ ਦੁਆਰਾ ਕੀਤੀ ਗਈ ਠੋਸ ਕਾਰਵਾਈ ਦੀ ਬੜੀ ਭੂਮਿਕਾ ਹੈ।
ਸਾਥੀਓ,
ਅੱਜ ਜਦੋਂ ਮੈਂ ਤੁਹਾਡੇ ਦਰਮਿਆਨ ਆਇਆ ਹਾਂ ਤਾਂ ਕੁਝ ਹੋਰ ਬਾਤਾਂ ਵੀ ਕਰਨ ਦਾ ਮਨ ਸੁਭਾਵਿਕ ਕਰਦਾ ਹੈ। ਭ੍ਰਿਸ਼ਟਾਚਾਰ ਅਤੇ ਭ੍ਰਿਸ਼ਟਾਚਾਰੀਆਂ ਦੇ ਵਿਰੁੱਧ ਕਾਰਵਾਈ ਕਰਨਾ ਵਾਲੇ ਸੀਵੀਸੀ ਜਿਹਾ ਸਾਰੇ ਸੰਗਠਨਾਂ ਨੂੰ ਅਤੇ ਇੱਥੇ ਸਾਰੇ ਤੁਹਾਡੀਆਂ ਏਜੰਸੀਜ ਦੇ ਲੋਕ ਬੈਠੇ ਹਨ, ਤੁਹਾਨੂੰ ਡਿਫੈਂਸਿਵ ਹੋਣ ਦੀ ਕੋਈ ਜ਼ਰੂਰਤ ਨਹੀਂ ਹੈ। ਅਗਰ ਦੇਸ਼ ਦੀ ਭਲਾਈ ਦੇ ਲਈ ਕੰਮ ਕਰਦੇ ਹੋ, ਤਾਂ ਅਪਰਾਧਬੋਧ ਵਿੱਚ ਜਿਊਣ ਦੀ ਜ਼ਰੂਰਤ ਨਹੀਂ ਹੈ ਦੋਸਤੋ। ਅਸੀਂ political agenda ‘ਤੇ ਨਹੀਂ ਚਲਣਾ ਹੈ।
ਲੇਕਿਨ ਦੇਸ਼ ਦਾ ਸਾਧਾਰਣ ਮਾਨਵੀ ਨੂੰ ਜੋ ਮੁਸੀਬਤਾਂ ਆ ਰਹੀਆਂ ਹਨ, ਉਸ ਨੂੰ ਮੁਕਤੀ ਦਿਵਾਉਣ ਦਾ ਸਾਡਾ ਕੰਮ ਹੈ, ਇਹ ਕੰਮ ਸਾਨੂੰ ਕਰਨਾ ਹੈ। ਅਤੇ ਜਿਨ੍ਹਾਂ ਦੇ vested interest ਹਨ ਉਹ ਚਿਲਾਉਣਗੇ, ਉਹ ਇੰਸਟੀਟਿਊਸ਼ਨ ਦੇ ਗਲੇ ਰੌਂਦਣ ਦੀ ਕੋਸ਼ਿਸ਼ ਕਰਨਗੇ। ਇਸ ਇੰਸਟੀਟਿਊਸ਼ਨ ਵਿੱਚ ਬੈਠੇ ਹੋਏ ਸਮਰਪਿਤ ਲੋਕਾਂ ਨੂੰ ਬਦਨਾਮ ਕਰਨ ਦਾ ਪ੍ਰਯਾਸ ਕੀਤਾ ਜਾਵੇਗਾ। ਇਹ ਸਭ ਹੋਵੇਗਾ, ਮੈਂ ਲੰਬੇ ਅਰਸੇ ਤੱਕ ਇਸ ਵਿਵਸਥਾ ਤੋਂ ਨਿਕਲਿਆ ਹੋਇਆ ਹਾਂ ਦੋਸਤੋ। ਲੰਬੇ ਅਰਸੇ ਤੱਕ ਹੈੱਡ ਆਵ੍ ਦ ਗਵਰਨਮੈਂਟ ਦੇ ਰੂਪ ਵਿੱਚ ਮੈਨੂੰ ਕੰਮ ਕਰਨ ਦਾ ਅਵਸਰ ਮਿਲਿਆ ਹੈ। ਮੈਨੂੰ ਬਹੁਤ ਗਾਲੀਆਂ ਸੁਣੀਆਂ, ਬਹੁਤ ਆਰੋਪ ਸੁਣੇ ਦੋਸਤੋ, ਕੁਝ ਬਚਿਆ ਨਹੀਂ ਮੇਰੇ ਲਈ।
ਲੇਕਿਨ ਜਨਤਾ-ਜਨਾਰਦਨ ਈਸ਼ਵਰ ਦਾ ਰੂਪ ਹੁੰਦੀ ਹੈ, ਉਹ ਸਤਯ(ਸੱਚ) ਨੂੰ ਪਰਖਦੀ ਹੈ, ਸਤਯ(ਸੱਚ) ਨੂੰ ਜਾਣਦੀ ਹੈ ਅਤੇ ਮੌਕਾ ਆਉਣ ‘ਤੇ ਸਤਯ(ਸੱਚ) ਦੇ ਨਾਲ ਖੜ੍ਹੀ ਵੀ ਰਹਿੰਦੀ ਹੈ। ਮੈਂ ਆਪਣੇ ਅਨੁਭਵ ਨਾਲ ਕਹਿੰਦਾ ਹਾਂ ਦੋਸਤੋ। ਚਲ ਪਵੋ ਇਮਾਨਦਾਰੀ ਦੇ ਲਈ, ਚਲ ਪਵੋ ਤੁਹਾਨੂੰ ਜੋ ਡਿਊਟੀ ਮਿਲੀ ਹੈ ਉਸ ਨੂੰ ਇਮਾਨਦਾਰੀ ਨਾਲ ਨਿਭਾਉਣ ਦੇ ਲਈ। ਤੁਸੀਂ ਦੇਖੋ, ਈਸ਼ਵਰ ਤੁਹਾਡੇ ਨਾਲ ਚਲੇਗਾ, ਜਨਤਾ-ਜਨਾਰਦਨ ਤੁਹਾਡੇ ਨਾਲ ਚਲੇਗੀ, ਕੁਝ ਲੋਕ ਚਿਲਾਉਂਦੇ ਰਹਿਣਗੇ, ਕਿਉਂਕਿ ਉਨ੍ਹਾਂ ਦਾ ਨਿਜੀ ਸੁਆਰਥ ਹੁੰਦਾ ਹੈ। ਉਨ੍ਹਾਂ ਦੇ ਖ਼ੁਦ ਦੇ ਪੈਰ ਗੰਦਗੀ ਵਿੱਚ ਪਏ ਹੋਏ ਹੁੰਦੇ ਹਨ।
ਅਤੇ ਇਸ ਲਈ ਮੈਂ ਵਾਰ-ਵਾਰ ਕਹਿੰਦਾ ਹਾਂ, ਦੇਸ਼ ਦੇ ਲਈ, ਇਮਾਨਦਾਰੀ ਦੇ ਲਈ, ਕੰਮ ਕਰਦੇ ਸਮੇਂ ਕੁਝ ਵੀ ਅਗਰ ਇਸ ਪ੍ਰਕਾਰ ਦੇ ਵਿਵਾਦ ਖੜ੍ਹੇ ਹੁੰਦੇ ਹਨ, ਅਗਰ ਅਸੀਂ ਇਮਾਨਦਾਰੀ ਦੇ ਰਸਤੇ ‘ਤੇ ਚਲਾਂਗੇ, ਪ੍ਰਮਾਣਿਕਤਾ ਨਾਲ ਕੰਮ ਕਰ ਰਹੇ ਹਾਂ, ਡਿਫੈਂਸਿਵ ਹੋਣ ਦੀ ਕੋਈ ਜ਼ਰੂਰਤ ਨਹੀਂ ਦੋਸਤੋ।
ਆਪ ਸਭ ਸਾਖੀ ਹੋ ਕਿ ਜਦੋਂ ਆਪ conviction ਦੇ ਨਾਲ action ਲੈਂਦੇ ਹੋ, ਕਈ ਮੌਕੇ ਤੁਹਾਡੇ ਜੀਵਨ ਵਿੱਚ ਵੀ ਆਏ ਹੋਣਗੇ, ਸਮਾਜ ਤੁਹਾਡੇ ਨਾਲ ਖੜ੍ਹਾ ਹੀ ਰਿਹਾ ਹੋਵੇਗਾ, ਦੋਸਤੋ। ਭ੍ਰਿਸ਼ਟਾਚਾਰ ਮੁਕਤ ਦੇਸ਼ ਅਤੇ ਭ੍ਰਿਸ਼ਟਾਚਾਰ ਮੁਕਤ ਸਮਾਜ ਬਣਾਉਣ ਦੇ ਲਈ ਸੀਵੀਸੀ ਜਿਹੀਆਂ ਸੰਸਥਾਵਾਂ ਨੂੰ ਨਿਰੰਤਰ ਜਾਗ੍ਰਿਤ ਰਹਿਣਾ ਉਹ ਇੱਕ ਵਿਸ਼ਾ ਹੈ, ਲੇਕਿਨ ਉਨ੍ਹਾਂ ਨੂੰ ਸਾਰੀਆਂ ਵਿਵਸਥਾਵਾਂ ਨੂੰ ਵੀ ਜਾਗਰੂਕ ਰੱਖਣਾ ਪਵੇਗਾ, ਕਿਉਂਕਿ ਇਕੱਲੇ ਤਾਂ ਕੀ ਕਰੋਗੇ, ਚਾਰ-ਛੇ ਲੋਕ ਇੱਕ ਦਫ਼ਤਰ ਵਿੱਚ ਬੈਠ ਕੇ ਕੀ ਕਰ ਪਾਉਣਗੇ। ਪੂਰੀ ਵਿਵਸਥਾ ਜਦੋਂ ਤੱਕ ਉਨ੍ਹਾਂ ਦੇ ਨਾਲ ਜੁੜਦੀ ਨਹੀਂ ਹੈ, ਉਸ ਸਪਿਰਿਟ ਨੂੰ ਲੈ ਕੇ ਜਿਊਂਦੀ ਨਹੀਂ ਹੈ, ਤਾਂ ਵਿਵਸਥਾਵਾਂ ਵੀ ਕਦੇ-ਕਦੇ ਚਰਮਰਾ ਜਾਂਦੀਆਂ ਹਨ।
ਸਾਥੀਓ,
ਤੁਹਾਡੀ ਜ਼ਿੰਮੇਵਾਰੀ ਬਹੁਤ ਬੜੀ ਹੈ। ਤੁਹਾਡੀਆਂ ਚੁਣੌਤੀਆਂ ਵੀ ਬਦਲਦੀਆਂ ਰਹਿੰਦੀਆਂ ਹਨ। ਅਤੇ ਇਸ ਲਈ ਤੁਹਾਡੇ ਤੌਰ-ਤਰੀਕਿਆਂ ਵਿੱਚ, ਕਾਰਜਪ੍ਰਣਾਲੀ ਵਿੱਚ ਵੀ ਨਿਰੰਤਰ ਗਤੀਸ਼ੀਲਤਾ ਜ਼ਰੂਰੀ ਹੈ। ਮੈਨੂੰ ਵਿਸ਼ਵਾਸ ਹੈ ਕਿ ਆਪ ਅੰਮ੍ਰਿਤਕਾਲ ਵਿੱਚ ਇੱਕ ਪਾਰਦਰਸ਼ੀ ਅਤੇ ਪ੍ਰਤੀਸਪਰਧੀ ਈਕੋਸਿਸਟ ਦੇ ਨਿਰਮਾਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਰਹੋਗੇ।
ਮੈਨੂੰ ਅੱਛਾ ਲਗਿਆ ਅੱਜ ਕੁਝ school students ਇੱਥੇ ਬੁਲਾਏ ਗਏ ਹਨ। ਸਭ ਨੇ Essay ਕੰਪੀਟੀਸ਼ਨ ਵਿੱਚ ਹਿੱਸਾ ਲਿਆ। ਇੱਕ ਲਗਾਤਾਰ ਸਪੀਚ ਕੰਪੀਟੀਸ਼ਨ ਦੀ ਵੀ ਪਰੰਪਰਾ ਵਿਕਸਿਤ ਕੀਤੀ ਜਾ ਸਕਦੀ ਹੈ। ਲੇਕਿਨ ਇੱਕ ਬਾਤ ਦੀ ਤਰਫ਼ ਮੇਰਾ ਧਿਆਨ ਗਿਆ, ਤੁਹਾਡਾ ਵੀ ਧਿਆਨ ਗਿਆ ਹੋਵੇਗਾ। ਤੁਸੀਂ ਵੀ ਉਸ ਨੂੰ ਦੇਖਿਆ ਹੋਵੇਗਾ, ਬਹੁਤਿਆਂ ਨੇ ਦੇਖਿਆ ਹੋਵੇਗਾ, ਬਹੁਤਿਆਂ ਨੇ ਜੋ ਦੇਖਿਆ ਉਸ ‘ਤੇ ਸੋਚਿਆ ਹੋਵੇਗਾ। ਮੈਂ ਵੀ ਦੇਖਿਆ, ਮੈਂ ਵੀ ਸੋਚਿਆ। ਸਿਰਫ 20 ਪ੍ਰਤੀਸ਼ਤ ਪੁਰਸ਼ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਦੀ ਲੜਾਈ ਵਿੱਚ ਇਨਾਮ ਲੈ ਗਏ, 80 ਪਰਸੈਂਟ ਬੇਟੀਆਂ ਲੈ ਗਈਆਂ। ਪੰਜ ਵਿੱਚੋਂ ਚਾਰ ਬੇਟੀਆਂ, ਮਤਲਬ ਇਹ 20 ਨੂੰ 80 ਕਿਵੇਂ ਕਰੀਏ, ਕਿਉਂਕਿ ਡੋਰ ਤਾਂ ਉਨ੍ਹਾਂ ਦੇ ਹੱਥ ਵਿੱਚ ਹੈ। ਇਨ੍ਹਾਂ ਪੁਰਸ਼ਾਂ ਵਿੱਚ ਵੀ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਉਹੀ ਤਾਕਤ ਪੈਦਾ ਹੋਵੇ, ਜੋ ਇਨ੍ਹਾਂ ਬੇਟੀਆਂ ਦੇ ਦਿਲ-ਦਿਮਾਗ ਵਿੱਚ ਪਈ ਹੈ, ਉੱਜਵਲ ਭਵਿੱਖ ਦਾ ਰਸਤਾ ਤਦੇ ਉਹੀ ਬਣੇਗਾ।
ਲੇਕਿਨ ਤੁਹਾਡਾ ਇਸ preventive ਇਸ ਦ੍ਰਿਸ਼ਟੀ ਤੋਂ ਇਹ ਅਭਿਯਾਨ ਅੱਛਾ ਹੈ ਕਿ ਬੱਚਿਆਂ ਦੇ ਮਨ ਵਿੱਚ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਇੱਕ ਨਫ਼ਰਤ ਪੈਦਾ ਹੋਣੀ ਚਾਹੀਦੀ ਹੈ। ਜਦੋਂ ਤੱਕ ਗੰਦਗੀ ਦੇ ਖ਼ਿਲਾਫ਼ ਨਫ਼ਰਤ ਪੈਦਾ ਨਹੀਂ ਹੁੰਦੀ, ਸਵੱਛਤਾ ਦਾ ਮਹੱਤਵ ਸਮਝ ਵਿੱਚ ਨਹੀਂ ਆਉਂਦਾ ਹੈ। ਅਤੇ ਭ੍ਰਿਸ਼ਟਾਚਾਰ ਨੂੰ ਘੱਟ ਨਾ ਆਂਕੋ, ਪੂਰੀ ਵਿਵਸਥਾ ਨੂੰ ਚਰਮਰਾ ਦਿੰਦਾ ਹੈ ਜੀ। ਅਤੇ ਮੈਂ ਜਾਣਦਾ ਹਾਂ, ਇਸ ‘ਤੇ ਵਾਰ-ਵਾਰ ਸੁਣਨਾ ਪਵੇਗਾ, ਵਾਰ-ਵਾਰ ਬੋਲਣਾ ਪਵੇਗਾ, ਵਾਰ-ਵਾਰ ਸਜਗ ਰਹਿਣਾ ਪਵੇਗਾ।
ਕੁਝ ਲੋਕ ਆਪਣੀ ਸ਼ਕਤੀ ਇਸ ਲਈ ਵੀ ਲਗਾਉਂਦੇ ਹਨ ਕਿ ਇਤਨੇ ਕਾਨੂੰਨਾਂ ਵਿੱਚੋਂ ਬਾਹਰ ਕਿਵੇਂ ਰਹਿ ਕਰਕੇ ਸਭ ਕੀਤਾ ਜਾਵੇ, ਉਹ ਗਿਆਨ ਦਾ ਉਪਯੋਗ ਉਹ ਵੀ ਕਰਦੇ ਹਨ, advise ਵੀ ਕਰਦੇ ਹਨ ਇਸ ਦੇ ਲਈ, ਇਸ ਦਾਇਰੇ ਦੇ ਬਾਹਰ ਕਰੋਗੇ ਕਈ problem ਨਹੀਂ ਹੋਵੇਗੀ। ਲੇਕਿਨ ਹੁਣ ਦਾਇਰਾ ਵਧਦਾ ਹੀ ਚਲਾ ਜਾ ਰਿਹਾ ਹੈ। ਅੱਜ ਨਹੀਂ ਤਾਂ ਕੱਲ੍ਹ, ਕਦੇ ਨਾ ਕਦੇ ਤਾਂ ਸਮੱਸਿਆ ਆਉਣੀ ਹੀ ਹੈ ਅਤੇ ਬਚਣਾ ਮੁਸ਼ਕਿਲ ਹੈ ਜੀ। ਟੈਕਨੋਲੋਜੀ ਕੁਝ ਨਾ ਕੁਝ ਤਾਂ ਸਬੂਤ ਛੱਡ ਰਹੀ ਹੈ। ਜਿਤਨਾ ਜ਼ਿਆਦਾ ਟੈਕਨੋਲੋਜੀ ਦੀ ਤਾਕਤ ਦਾ ਉਪਯੋਗ ਹੋਵੇਗਾ, ਅਸੀਂ ਵਿਵਸਥਾਵਾਂ ਨੂੰ ਬਦਲ ਸਕਦੇ ਹਾਂ ਅਤੇ ਬਦਲੀਆਂ ਵੀ ਜਾ ਸਕਦੀਆਂ ਹਨ। ਅਸੀਂ ਕੋਸ਼ਿਸ਼ ਕਰੀਏ।
ਮੇਰੀਆਂ ਆਪ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਹਨ।
ਧੰਨਵਾਦ ਭਾਈਓ !