“ਸਦੀਆਂ ਦੇ ਧੀਰਜ, ਅਣਗਿਣਤ ਬਲੀਦਾਨਾਂ, ਤਿਆਗ ਅਤੇ ਤਪੱਸਿਆ ਦੇ ਬਾਅਦ, ਸਾਡੇ ਸ਼੍ਰੀ ਰਾਮ (Shri Ram) ਇੱਥੇ ਹਨ”
“22 ਜਨਵਰੀ, 2024 ਕੇਵਲ ਕੈਲੰਡਰ ਦੀ ਇੱਕ ਤਾਰੀਖ ਨਹੀਂ ਹੈ, ਇਹ ਇੱਕ ਨਵੇਂ ‘ਕਾਲ ਚੱਕਰ’ (‘kaal chakra’) ਦਾ ਉਦਗਮ ਹੈ”
“ਮੈਂ ਆਭਾਰ ਵਿਅਕਤ ਕਰਾਂਗਾ ਭਾਰਤ ਦੀ ਨਿਆਂਪਾਲਿਕਾ ਦਾ, ਜਿਸ ਨੇ ਨਿਆਂ ਦੀ ਲਾਜ (dignity of justice) ਰੱਖ ਲਈ, ਨਿਆਂ ਦੇ ਸਮਾਨਾਰਥੀ ਪ੍ਰਭੁ ਰਾਮ (Lord Ram) ਦਾ ਮੰਦਿਰ ਭੀ ਨਿਆਂ ਬੱਧ ਤਰੀਕੇ ਨਾਲ ਹੀ ਬਣਿਆ”
“ਆਪਣੇ 11 ਦਿਨ ਦੇ ਵਰਤ-ਅਨੁਸ਼ਠਾਨ ਦੇ ਦੌਰਾਨ ਮੈਂ ਉਨ੍ਹਾਂ ਸਥਾਨਾਂ ਦਾ ਚਰਨ ਸਪਰਸ਼ ਕਰਨ ਦਾ ਪ੍ਰਯਾਸ ਕੀਤਾ, ਜਿੱਥੇ ਸ਼੍ਰੀ ਰਾਮ (Shri Ram) ਦੇ ਚਰਨ ਪਏ ਸਨ”
“ਸਾਗਰ ਤੋਂ ਸਰਯੂ (Saryu) ਤੱਕ, ਹਰ ਜਗ੍ਹਾ ਰਾਮ ਨਾਮ ਦਾ (Ram's name) ਉਹੀ ਉਤਸਵ ਭਾਵ (festive spirit) ਛਾਇਆ ਹੋਇਆ ਹੈ”
“ਰਾਮਕਥਾ( Ram Katha) ਅਸੀਮ ਹੈ, ਰਾਮਾਇਣ (Ramayan) ਭੀ ਅਨੰਤ ਹਨ। ਰਾਮ ਦੇ ਆਦਰਸ਼, ਕਦਰਾਂ-ਕੀਮਤਾਂ ਅਤੇ ਸਿੱਖਿਆਵਾਂ (Ideals, values and teachings of Ram), ਸਭ ਜਗ੍ਹਾ ਇੱਕ ਸਮਾਨ ਹਨ”
“ਇਹ ਰਾਮ ਦੇ ਰੂਪ(form of Ram) ਵਿੱਚ ਰਾਸ਼ਟਰ ਚੇਤਨਾ (national consciousness) ਦਾ ਮੰਦਿਰ ਹੈ। ਭਗਵਾਨ ਰਾਮ (Lord Ram) ਭਾਰਤ ਦੀ ਆਸਥਾ(faith) ਹਨ, ਅਧਾਰ, ਵਿਚਾਰ, ਵਿਧਾਨ, ਚੇਤਨਾ, ਚਿੰਤਨ,ਪ੍ਰਤਿਸ਼ਠਾ ਅਤੇ ਪ੍ਰਤਾਪ (foundation, idea, law, consciousness
ਸ਼੍ਰੀ ਮੋਦੀ ਨੇ ਸ਼੍ਰੀ ਰਾਮ ਜਨਮਭੂਮੀ ਮੰਦਿਰ (Shri Ram Janmbhoomi Mandir) ਦੇ ਨਿਰਮਾਣ ਵਿੱਚ ਯੋਗਦਾਨ ਦੇਣ ਵਾਲੇ ਸ਼੍ਰਮਜੀਵੀਆਂ (shramjeevi) ਨਾਲ ਗੱਲਬਾਤ ਕੀਤੀ।
ਇਹ ਕਾਲ ਦੇ ਚੱਕਰ ‘ਤੇ ਸਰਬਕਾਲਿਕ ਸਿਆਹੀ ਨਾਲ ਅੰਕਿਤ ਹੋ ਰਹੀਆਂ ਅਮਿਟ ਸਮ੍ਰਿਤੀ(ਯਾਦਗਾਰੀ) ਰੇਖਾਵਾਂ ਹਨ।
ਰਾਮ ਦੇ ਆਦਰਸ਼, ਰਾਮ ਦੀਆਂ ਕਦਰਾਂ-ਕੀਮਤਾਂ (ਦੇ ਮੁੱਲ), ਰਾਮ ਦੀਆਂ ਸਿੱਖਿਆਵਾਂ, ਸਭ ਜਗ੍ਹਾ ਇੱਕ ਸਮਾਨ (ਬਰਾਬਰ) ਹਨ”।
ਉਨ੍ਹਾਂ ਨੇ ਕਿਹਾ , “ਰਾਮ ਲਲਾ ਦੀ ਇਹ ਪ੍ਰਤਿਸ਼ਠਾ (Ram Lalla’s prestige) ‘ਵਸੁਧੈਵ ਕੁਟੁੰਬਕਮ’ (Vasudhaiva Kutumbakam’) ਦਾ ਵਿਚਾਰ ਹੈ।”
ਉਨ੍ਹਾਂ ਨੇ ਕਿਹਾ, ਇਸ ਦੇ ਲਈ ਜ਼ਰੂਰੀ ਹੈ ਕਿ ਰਾਸ਼ਟਰ ਦੀ ਅੰਤਰਆਤਮਾ ਵਿੱਚ ਰਾਮ ਦਾ ਆਦਰਸ਼ (Ram’s ideal) ਰਹੇ।

ਸਿਯਾਵਰ ਰਾਮਚੰਦਰ ਕੀ ਜੈ।

ਸਿਯਾਵਰ ਰਾਮਚੰਦਰ ਕੀ ਜੈ।

 ਸਤਿਕਾਰਯੋਗ ਮੰਚ (श्रद्धेय मंच), ਸਾਰੇ ਸੰਤ ਤੇ ਰਿਸ਼ੀਗਣ, ਇੱਥੇ ਉਪਸਥਿਤ ਅਤੇ ਵਿਸ਼ਵ ਦੇ ਕੋਣੇ-ਕੋਣੇ ਵਿੱਚ ਸਾਡੇ ਸਭ ਦੇ ਨਾਲ ਜੁੜੇ ਹੋਏ ਸਾਰੇ ਰਾਮਭਗਤ, ਆਪ ਸਭ ਨੂੰ ਪ੍ਰਣਾਮ, ਸਭ ਨੂੰ ਰਾਮ-ਰਾਮ।

 ਅੱਜ ਸਾਡੇ ਰਾਮ ਆ ਗਏ ਹਨ! ਸਦੀਆਂ ਦੀ ਪ੍ਰਤੀਖਿਆ ਦੇ ਬਾਅਦ ਸਾਡੇ ਰਾਮ ਆ ਗਏ ਹਨ। ਸਦੀਆਂ ਦਾ ਅਭੂਤਪੂਰਵ ਧੀਰਜ, ਅਣਗਿਣਤ ਬਲੀਦਾਨ, ਤਿਆਗ ਅਤੇ ਤਪੱਸਿਆ ਦੇ ਬਾਅਦ ਸਾਡੇ ਪ੍ਰਭੁ ਰਾਮ ਆ ਗਏ ਹਨ। ਇਸ ਸ਼ੁਭ ਘੜੀ ਦੀ ਆਪ ਸਭ ਨੂੰ, ਸਮਸਤ ਦੇਸ਼ਵਾਸੀਆਂ ਨੂੰ, ਬਹੁਤ-ਬਹੁਤ ਵਧਾਈ। 

ਮੈਂ ਹੁਣੇ ਗਰਭ ਗ੍ਰਹਿ ਵਿੱਚ ਈਸ਼ਵਰੀਯ ਚੇਤਨਾ ਦਾ ਸਾਖੀ ਬਣ ਕੇ ਤੁਹਾਡੇ ਸਾਹਮਣੇ ਉਪਸਥਿਤ ਹੋਇਆ ਹਾਂ। ਕਿਤਨਾ ਕੁਝ ਕਹਿਣ ਨੂੰ ਹੈ... ਲੇਕਿਨ ਕੰਠ ਅਵਰੁੱਧ ਹੈ। ਮੇਰਾ ਸਰੀਰ ਹਾਲੇ ਭੀ ਸਪੰਦਿਤ ਹੈ, ਚਿੱਤ ਹਾਲੇ ਭੀ ਉਸ ਪਲ ਵਿੱਚ ਲੀਨ ਹੈ। ਸਾਡੇ ਰਾਮਲਲਾ ਹੁਣ ਟੈਂਟ ਵਿੱਚ ਨਹੀਂ ਰਹਿਣਗੇ। ਸਾਡੇ ਰਾਮਲਲਾ ਹੁਣ ਇਸ ਦਿਵਯ (ਦਿੱਬ) ਮੰਦਿਰ ਵਿੱਚ ਰਹਿਣਗੇ। ਮੇਰਾ ਪੱਕਾ ਵਿਸ਼ਵਾਸ ਹੈ, ਅਪਾਰ ਸ਼ਰਧਾ ਹੈ ਕਿ ਜੋ ਘਟਿਤ ਹੋਇਆ ਹੈ ਇਸ ਦੀ ਅਨੁਭੂਤੀ, ਦੇਸ਼ ਦੇ, ਵਿਸ਼ਵ ਦੇ, ਕੋਣੇ-ਕੋਣੇ ਵਿੱਚ ਰਾਮਭਗਤਾਂ ਨੂੰ ਹੋ ਰਹੀ ਹੋਵੇਗੀ। ਇਹ ਖਿਣ ਅਲੌਕਿਕ ਹੈ। ਇਹ ਪਲ ਪਵਿੱਤਰਤਮ ਹੈ। ਇਹ ਮਾਹੌਲ, ਇਹ ਵਾਤਾਵਰਣ, ਇਹ ਊਰਜਾ, ਇਹ ਘੜੀ... ਪ੍ਰਭੁ  ਸ਼੍ਰੀਰਾਮ ਦਾ ਅਸੀਂ ਸਭ ‘ਤੇ ਅਸ਼ੀਰਵਾਦ ਹੈ। 22 ਜਨਵਰੀ, 2024 ਦਾ ਇਹ ਸੂਰਜ ਇੱਕ ਅਦਭੁਤ ਆਭਾ ਲੈ ਕੇ ਆਇਆ ਹੈ। 22 ਜਨਵਰੀ, 2024, ਇਹ ਕੈਲੰਡਰ ‘ਤੇ ਲਿਖੀ ਇੱਕ ਤਾਰੀਖ ਨਹੀਂ।

 

 ਇਹ ਇੱਕ ਨਵੇਂ ਕਾਲਚੱਕਰ ਦਾ ਉਦਗਮ ਹੈ। ਰਾਮ ਮੰਦਿਰ ਦੇ ਭੂਮੀਪੂਜਨ ਦੇ ਬਾਅਦ ਤੋਂ ਪ੍ਰਤੀਦਿਨ ਪੂਰੇ ਦੇਸ਼ ਵਿੱਚ ਉਮੰਗ ਅਤੇ ਉਤਸ਼ਾਹ ਵਧਦਾ ਹੀ ਜਾ ਰਿਹਾ ਸੀ। ਨਿਰਮਾਣ ਕਾਰਜ ਦੇਖ, ਦੇਸ਼ਵਾਸੀਆਂ ਵਿੱਚ ਹਰ ਦਿਨ ਇੱਕ ਨਵਾਂ ਵਿਸ਼ਵਾਸ ਪੈਦਾ ਹੋ ਰਿਹਾ ਸੀ। ਅੱਜ ਸਾਨੂੰ ਸਦੀਆਂ ਦੇ ਉਸ ਧੀਰਜ ਦੀ ਧਰੋਹਰ ਮਿਲੀ ਹੈ, ਅੱਜ ਸਾਨੂੰ ਸ਼੍ਰੀ ਰਾਮ ਦਾ ਮੰਦਿਰ ਮਿਲਿਆ ਹੈ। ਗ਼ੁਲਾਮੀ ਦੀ ਮਾਨਸਿਕਤਾ ਨੂੰ ਤੋੜ ਕੇ ਉੱਠ ਖੜ੍ਹਾ ਹੋ ਰਿਹਾ ਰਾਸ਼ਟਰ, ਅਤੀਤ ਦੇ ਹਰ ਦੰਸ਼(ਡੰਗ) ਤੋਂ ਹੌਸਲਾ ਲੈਂਦਾ ਹੋਇਆ ਰਾਸ਼ਟਰ, ਐਸੇ ਹੀ ਨਵ ਇਤਿਹਾਸ ਦੀ ਸਿਰਜਣਾ ਕਰਦਾ ਹੈ। ਅੱਜ ਤੋਂ ਹਜ਼ਾਰ ਸਾਲ ਬਾਅਦ ਭੀ ਲੋਕ ਅੱਜ ਦੀ ਇਸ ਤਾਰੀਖ ਦੀ, ਅੱਜ ਦੇ ਇਸ ਪਲ ਦੀ ਚਰਚਾ ਕਰਨਗੇ। ਅਤੇ ਇਹ ਕਿਤਨੀ ਬੜੀ ਰਾਮਕ੍ਰਿਪਾ ਹੈ ਕਿ ਅਸੀਂ ਇਸ ਪਲ ਨੂੰ ਜੀ ਰਹੇ ਹਾਂ, ਇਸ ਨੂੰ ਸਾਖਿਆਤ ਘਟਿਤ ਹੁੰਦੇ ਦੇਖ ਰਹੇ ਹਾਂ। ਅੱਜ ਦਿਨ-ਦਿਸ਼ਾਵਾਂ... ਦਿਗ-ਦਿਗੰਤ... ਸਭ ਦਿਵਯਤਾ(ਦਿੱਬਤਾ) ਨਾਲ ਪਰਿਪੂਰਨ ਹਨ। ਇਹ ਸਮਾਂ, ਸਾਧਾਰਣ ਸਮਾਂ ਨਹੀਂ ਹੈ। ਇਹ ਕਾਲ ਦੇ ਚੱਕਰ ‘ਤੇ ਸਰਬਕਾਲਿਕ ਸਿਆਹੀ ਨਾਲ ਅੰਕਿਤ ਹੋ ਰਹੀਆਂ ਅਮਿਟ ਸਮ੍ਰਿਤਿ ਰੇਖਾਵਾਂ ਹਨ।

 ਸਾਥੀਓ,

ਅਸੀਂ ਸਾਰੇ ਜਾਣਦੇ ਹਾਂ ਕਿ ਜਿੱਥੇ ਰਾਮ ਦਾ ਕੰਮ ਹੁੰਦਾ ਹੈ, ਉੱਥੇ ਪਵਨਪੁੱਤਰ ਹਨੂਮਾਨ ਜ਼ਰੂਰ ਬਿਰਾਜਮਾਨ ਹੁੰਦੇ ਹਨ। ਇਸ ਲਈ, ਮੈਂ ਰਾਮਭਗਤ ਹਨੂਮਾਨ ਅਤੇ ਹਨੂਮਾਨਗੜ੍ਹੀ ਨੂੰ ਭੀ ਪ੍ਰਣਾਮ ਕਰਦਾ ਹਾਂ। ਮੈਂ ਮਾਤਾ ਜਾਨਕੀ, ਲਕਸ਼ਮਣ ਜੀ, ਭਰਤ-ਸ਼ਤਰੂਘਨ, ਸਭ ਨੂੰ ਨਮਨ ਕਰਦਾ ਹਾਂ। ਮੈਂ ਪਾਵਨ ਅਯੁੱਧਿਆ ਪੁਰੀ ਅਤੇ ਪਾਵਨ ਸਰਯੂ ਨੂੰ ਭੀ ਪ੍ਰਣਾਮ ਕਰਦਾ ਹਾਂ। ਮੈਂ ਇਸ ਪਲ ਦੈਵੀਯ ਅਨੁਭਵ ਕਰ ਰਿਹਾ ਹਾਂ ਕਿ ਜਿਨ੍ਹਾਂ ਦੇ ਅਸ਼ੀਰਵਾਦ ਨਾਲ ਇਹ ਮਹਾਨ ਕਾਰਜ ਪੂਰਾ ਹੋਇਆ ਹੈ... ਉਹ ਦਿਵਯ (ਦਿੱਬ) ਆਤਮਾਵਾਂ, ਉਹ ਦੈਵੀਯ ਵਿਭੂਤੀਆਂ ਭੀ ਇਸ ਸਮੇਂ ਸਾਡੇ ਆਸ-ਪਾਸ ਉਸਥਿਤ ਹਨ। ਮੈਂ ਇਨ੍ਹਾਂ ਸਾਰੀਆਂ ਦਿਵਯ (ਦਿੱਬ)  ਚੇਤਨਾਵਾਂ ਨੂੰ ਭੀ ਕ੍ਰਿਤੱਗਤਾ ਪੂਰਵਕ ਨਮਨ ਕਰਦਾ ਹਾਂ। ਮੈਂ ਅੱਜ ਪ੍ਰਭੁ  ਸ਼੍ਰੀਰਾਮ ਤੋਂ ਖਿਮਾ ਜਾਚਨਾ ਭੀ ਕਰਦਾ ਹਾਂ। ਸਾਡੇ ਪੁਰਸ਼ਾਰਥ, ਸਾਡੇ ਤਿਆਗ, ਤਪੱਸਿਆ ਵਿੱਚ ਕੁਝ ਤਾਂ ਕਮੀ ਰਹਿ ਗਈ ਹੋਵੇਗੀ ਕਿ ਅਸੀਂ ਇਤਨੀਆਂ ਸਦੀਆਂ ਤੱਕ ਇਹ ਕਾਰਜ ਕਰ ਨਹੀਂ ਪਾਏ। ਅੱਜ ਉਹ ਕਮੀ ਪੂਰੀ ਹੋਈ ਹੈ। ਮੈਨੂੰ ਵਿਸ਼ਵਾਸ ਹੈ, ਪ੍ਰਭੁ ਰਾਮ ਅੱਜ ਸਾਨੂੰ ਜ਼ਰੂਰ ਖਿਮਾ ਕਰਨਗੇ।

 

 ਮੇਰੇ ਪਿਆਰੇ ਦੇਸ਼ਵਾਸੀਓ,

ਤ੍ਰੇਤਾ ਵਿੱਚ ਰਾਮ ਆਗਮਨ ‘ਤੇ ਤੁਲਸੀਦਾਸ ਜੀ ਨੇ ਲਿਖਿਆ ਹੈ- ਪ੍ਰਭੁ  ਬਿਲੋਕਿ ਹਰਸ਼ੇ ਪੁਰਬਾਸੀ। ਜਨਿਤ ਵਿਯੋਗ ਬਿਪਤਿ ਸਬ ਨਾਸੀ। (प्रभु बिलोकि हरषे पुरबासी। जनित वियोग बिपति सब नासी)। ਅਰਥਾਤ, ਪ੍ਰਭੁ  ਦਾ ਆਗਮਨ ਦੇਖ ਕੇ ਹੀ ਸਭ ਅਯੁੱਧਿਆਵਾਸੀ, ਸਮਗਰ ਦੇਸ਼ਵਾਸੀ ਹਰਸ਼ ਨਾਲ ਭਰ ਗਏ। ਲੰਬੇ ਵਿਜੋਗ ਨਾਲ ਜੋ ਆਪੱਤੀ ਆਈ (ਇਤਰਾਜ਼ ਆਇਆ) ਸੀ, ਉਸ ਦਾ ਅੰਤ ਹੋ ਗਿਆ। ਉਸ ਕਾਲਖੰਡ ਵਿੱਚ ਤਾਂ ਉਹ ਵਿਜੋਗ ਕੇਵਲ 14 ਵਰ੍ਹਿਆਂ ਦਾ ਸੀ, ਤਦ ਭੀ ਇਤਨਾ ਅਸਹਿ ਸੀ। ਇਸ ਯੁਗ ਵਿੱਚ ਤਾਂ ਅਯੁੱਧਿਆ ਅਤੇ ਦੇਸ਼ਵਾਸੀਆਂ ਨੇ ਸੈਂਕੜੋਂ ਵਰ੍ਹਿਆਂ ਦਾ ਵਿਜੋਗ ਸਹਿਆ ਹੈ। ਸਾਡੀਆਂ ਕਈ-ਕਈ ਪੀੜ੍ਹੀਆਂ ਨੇ ਵਿਜੋਗ ਸਹਿਆ ਹੈ। ਭਾਰਤ ਦੇ ਤਾਂ ਸੰਵਿਧਾਨ ਵਿੱਚ, ਉਸ ਦੀ ਪਹਿਲੀ ਪ੍ਰਤੀ ਵਿੱਚ, ਭਗਵਾਨ ਰਾਮ ਬਿਰਾਜਮਾਨ ਹਨ। ਸੰਵਿਧਾਨ ਦੇ ਅਸਤਿਤਵ ਵਿੱਚ ਆਉਣ ਦੇ ਬਾਅਦ ਭੀ ਦਹਾਕਿਆਂ ਤੱਕ ਪ੍ਰਭੁ  ਸ਼੍ਰੀਰਾਮ ਦੇ ਅਸਤਿਤਵ ਨੂੰ ਲੈ ਕੇ ਕਾਨੂੰਨੀ ਲੜਾਈ ਚਲੀ। ਮੈਂ ਆਭਾਰ ਵਿਅਕਤ ਕਰਾਂਗਾ ਭਾਰਤ ਦੀ ਨਿਆਂਪਾਲਿਕਾ ਦਾ, ਜਿਸ ਨੇ ਨਿਆਂ ਦੀ ਲਾਜ ਰੱਖ ਲਈ। ਨਿਆਂ ਦੇ ਸਮਾਨਾਰਥੀ ਪ੍ਰਭੁ ਰਾਮ ਦਾ ਮੰਦਿਰ ਭੀ ਨਿਆਂਬੱਧ ਤਰੀਕੇ ਨਾਲ ਹੀ ਬਣਿਆ।

 ਸਾਥੀਓ,

ਅੱਜ ਪਿੰਡ-ਪਿੰਡ ਵਿੱਚ ਇਕੱਠੇ ਕੀਰਤਨ, ਸੰਕੀਰਤਨ ਹੋ ਰਹੇ ਹਨ। ਅੱਜ ਮੰਦਿਰਾਂ ਵਿੱਚ ਉਤਸਵ ਹੋ ਰਹੇ ਹਨ, ਸਵੱਛਤਾ ਅਭਿਯਾਨ ਚਲਾਏ ਜਾ ਰਹੇ ਹਨ। ਪੂਰਾ ਦੇਸ਼ ਅੱਜ ਦੀਵਾਲੀ ਮਨਾ ਰਿਹਾ ਹੈ। ਅੱਜ ਸ਼ਾਮ ਘਰ-ਘਰ ਰਾਮ ਜਯੋਤੀ ਪ੍ਰਜਵਲਿਤ ਕਰਨ ਦੀ ਤਿਆਰੀ ਹੈ। ਕੱਲ੍ਹ ਮੈਂ ਸ਼੍ਰੀ ਰਾਮ ਦੇ ਅਸ਼ੀਰਵਾਦ ਨਾਲ ਧਨੁਸ਼ਕੋਡੀ ਵਿੱਚ ਰਾਮਸੇਤੁ ਦੇ ਅਰੰਭ ਬਿੰਦੂ ਅਰਿਚਲ ਮੁਨਾਈ ‘ਤੇ ਸੀ। ਜਿਸ ਘੜੀ ਪ੍ਰਭੁ ਰਾਮ ਸਮੁੰਦਰ ਪਾਰ ਕਰਨ ਨਿਕਲੇ ਸਨ ਉਹ ਇੱਕ ਪਲ ਸੀ ਜਿਸ ਨੇ ਕਾਲਚੱਕਰ ਨੂੰ ਬਦਲਿਆ ਸੀ। ਉਸ ਭਾਵਮਈ ਪਲ ਨੂੰ ਮਹਿਸੂਸ ਕਰਨ ਦਾ ਮੇਰਾ ਇਹ ਵਿਨਮਰ ਪ੍ਰਯਾਸ ਸੀ। ਉੱਥੇ ਮੈਂ ਪੁਸ਼ਪ ਵੰਦਨਾ ਕੀਤੀ। ਉੱਥੇ ਮੇਰੇ ਅੰਦਰ ਇੱਕ ਵਿਸ਼ਵਾਸ ਜਗਿਆ ਕਿ ਜਿਵੇਂ ਉਸ ਸਮੇਂ ਕਾਲਚੱਕਰ ਬਦਲਿਆ ਸੀ ਉਸੇ ਤਰ੍ਹਾਂ ਹੁਣ ਕਾਲਚੱਕਰ ਫਿਰ ਬਦਲੇਗਾ ਅਤੇ ਸ਼ੁਭ ਦਿਸ਼ਾ ਵਿੱਚ ਵਧੇਗਾ।

 

 ਆਪਣੇ 11 ਦਿਨ ਦੇ ਵਰਤ-ਅਨੁਸ਼ਠਾਨ ਦੇ ਦੌਰਾਨ ਮੈਂ ਉਨ੍ਹਾਂ ਸਥਾਨਾਂ ਦਾ ਚਰਨ ਸਪਰਸ਼ ਕਰਨ ਦਾ ਪ੍ਰਯਾਸ ਕੀਤਾ, ਜਿੱਥੇ ਪ੍ਰਭੁ ਰਾਮ ਦੇ ਚਰਨ ਪਏ ਸਨ। ਚਾਹੇ ਉਹ ਨਾਸਿਕ ਦਾ ਪੰਚਵਟੀ ਧਾਮ ਹੋਵੇ, ਕੇਰਲ ਦਾ ਪਵਿੱਤਰ ਤ੍ਰਿਪ੍ਰਾਯਰ ਮੰਦਿਰ ਹੋਵੇ, ਆਂਧਰ ਪ੍ਰਦੇਸ਼ ਵਿੱਚ ਲੇਪਾਕਸ਼ੀ ਹੋਵੇ, ਸ਼੍ਰੀਰੰਗਮ ਵਿੱਚ ਰੰਗਨਾਥ ਸਵਾਮੀ ਮੰਦਿਰ ਹੋਵੇ, ਰਾਮੇਸ਼ਵਰਮ ਵਿੱਚ ਸ਼੍ਰੀ ਰਾਮਨਾਥਸਵਾਮੀ ਮੰਦਿਰ ਹੋਵੇ, ਜਾਂ ਫਿਰ ਧਨੁਸ਼ਕੋਡੀ... ਮੇਰਾ ਸੁਭਾਗ ਹੈ ਕਿ ਇਸੇ ਪੁਨੀਤ ਪਵਿੱਤਰ ਭਾਵ ਦੇ ਨਾਲ ਮੈਨੂੰ ਸਾਗਰ ਤੋਂ ਸਰਯੂ ਤੱਕ ਦੀ ਯਾਤਰਾ ਦਾ ਅਵਸਰ ਮਿਲਿਆ। ਸਾਗਰ ਤੋਂ ਸਰਯੂ ਤੱਕ, ਹਰ ਜਗ੍ਹਾ ਰਾਮ ਨਾਮ ਦਾ ਉਹੀ ਉਤਸਵ ਭਾਵ ਛਾਇਆ ਹੋਇਆ ਹੈ। ਪ੍ਰਭੁ ਰਾਮ ਤਾਂ ਭਾਰਤ ਦੀ ਆਤਮਾ ਦੇ ਕਣ-ਕਣ ਨਾਲ ਜੁੜੇ ਹੋਏ ਹਨ। ਰਾਮ, ਭਾਰਤਵਾਸੀਆਂ ਦੇ ਅੰਤਰਮਨ ਵਿੱਚ ਬਿਰਾਜੇ ਹੋਏ ਹਨ। ਅਸੀਂ ਭਾਰਤ ਵਿੱਚ ਕਿਤੇ ਭੀ, ਕਿਸੇ ਦੀ ਅੰਤਰਾਤਮਾ ਨੂੰ ਛੂਹਾਂਗੇ ਤਾਂ ਇਸ ਏਕਤਵ ਦੀ ਅਨੁਭੂਤੀ ਹੋਵੇਗੀ, ਅਤੇ ਇਹੀ ਭਾਵ ਸਭ ਜਗ੍ਹਾ ਮਿਲੇਗਾ। ਇਸ ਤੋਂ ਉਤਕ੍ਰਿਸ਼ਟ, ਇਸ ਤੋਂ ਅਧਿਕ, ਦੇਸ਼ ਨੂੰ ਸਮਾਯੋਜਿਤ ਕਰਨ ਵਾਲਾ ਸੂਤਰ ਹੋਰ ਕੀ ਹੋ ਸਕਦਾ ਹੈ?

 ਮੇਰੇ ਪਿਆਰੇ ਦੇਸ਼ਵਾਸੀਓ,

ਮੈਨੂੰ ਦੇਸ਼ ਦੇ ਕੋਣੇ-ਕੋਣੇ ਵਿੱਚ ਅਲੱਗ-ਅਲੱਗ ਭਾਸ਼ਾਵਾਂ ਵਿੱਚ ਰਾਮਾਇਣ ਸੁਣਨ ਦਾ ਅਵਸਰ ਮਿਲਿਆ ਹੈ, ਲੇਕਿਨ ਵਿਸ਼ੇਸ਼ ਕਰਕੇ ਪਿਛਲੇ 11 ਦਿਨਾਂ ਵਿੱਚ ਰਾਮਾਇਣ ਅਲੱਗ-ਅਲੱਗ ਭਾਸ਼ਾ ਵਿੱਚ, ਅਲੱਗ-ਅਲੱਗ ਰਾਜਾਂ ਤੋਂ ਮੈਨੂੰ ਵਿਸ਼ੇਸ਼ ਰੂਪ ਨਾਲ ਸੁਣਨ ਦਾ ਸੁਭਾਗ ਮਿਲਿਆ। ਰਾਮ ਨੂੰ ਪਰਿਭਾਸ਼ਿਤ ਕਰਦੇ ਹੋਏ ਰਿਸ਼ੀਆਂ ਨੇ ਕਿਹਾ ਹੈ- ਰਮੰਤੇ ਯਸਮਿਨ੍ ਇਤਿ ਰਾਮ:।। (रमन्ते यस्मिन् इति रामः॥) ਅਰਥਾਤ, ਜਿਸ ਵਿੱਚ ਰਮ ਜਾਇਆ ਜਾਏ, ਉਹੀ ਰਾਮ ਹੈ। ਰਾਮ ਲੋਕ ਦੀਆਂ ਸਮ੍ਰਿਤੀਆਂ ਵਿੱਚ, ਪੁਰਬ ਤੋਂ ਲੈ ਕੇ ਪਰੰਪਰਾਵਾਂ ਵਿੱਚ, ਸਰਵਤ੍ਰ(ਸਭ ਜਗ੍ਹਾ) ਸਮਾਏ ਹੋਏ ਹਨ। ਹਰ ਯੁਗ ਵਿੱਚ ਲੋਕਾਂ ਨੇ ਰਾਮ ਨੂੰ ਜੀਵਿਆ ਹੈ। ਹਰ ਯੁਗ ਵਿੱਚ ਲੋਕਾਂ ਨੇ ਆਪਣੇ-ਆਪਣੇ ਸ਼ਬਦਾਂ ਵਿੱਚ, ਆਪਣੀ-ਆਪਣੀ ਤਰ੍ਹਾਂ ਨਾਲ ਰਾਮ ਨੂੰ ਅਭਿਵਿਅਕਤ ਕੀਤਾ ਹੈ। ਅਤੇ ਇਹ ਰਾਮਰਸ, ਜੀਵਨ ਪ੍ਰਵਾਹ ਦੀ ਤਰ੍ਹਾਂ ਨਿਰੰਤਰ ਵਹਿੰਦਾ ਰਹਿੰਦਾ ਹੈ। ਪ੍ਰਾਚੀਨ ਕਾਲ ਤੋਂ ਭਾਰਤ ਦੇ ਹਰ ਕੋਣੇ ਦੇ ਲੋਕ ਰਾਮਰਸ ਦਾ ਆਚਮਨ ਕਰਦੇ ਰਹੇ ਹਨ। ਰਾਮਕਥਾ ਅਸੀਮ ਹੈ, ਰਾਮਾਇਣ ਭੀ ਅਨੰਤ ਹੈ। ਰਾਮ ਦੇ ਆਦਰਸ਼, ਰਾਮ ਦੀਆਂ ਕਦਰਾਂ-ਕੀਮਤਾਂ (ਦੇ ਮੁੱਲ), ਰਾਮ ਦੀਆਂ ਸਿੱਖਿਆਵਾਂ, ਸਭ ਜਗ੍ਹਾ ਇੱਕ ਸਮਾਨ (ਬਰਾਬਰ) ਹਨ।

 

 ਪ੍ਰਿਯ ਦੇਸ਼ਵਾਸੀਓ,

ਅੱਜ ਇਸ ਇਤਿਹਾਸਿਕ ਸਮੇਂ ਵਿੱਚ ਦੇਸ਼ ਉਨ੍ਹਾਂ ਵਿਅਕਤਿਤਵਾਂ ਨੂੰ ਭੀ ਯਾਦ ਕਰ ਰਿਹਾ ਹੈ, ਜਿਨ੍ਹਾਂ ਦੇ ਕਾਰਜਾਂ ਅਤੇ ਸਮਰਪਣ ਦੀ ਵਜ੍ਹਾ ਨਾਲ ਅੱਜ ਅਸੀਂ ਇਹ ਸ਼ੁਭ ਦਿਨ ਦੇਖ ਰਹੇ ਹਾਂ। ਰਾਮ ਦੇ ਇਸ ਕੰਮ ਵਿੱਚ ਕਿਤਨੇ ਹੀ ਲੋਕਾਂ ਨੇ ਤਿਆਗ ਅਤੇ ਤਪੱਸਿਆ ਦੀ ਪਰਾਕਾਸ਼ਠਾ ਕਰਕੇ ਦਿਖਾਈ ਹੈ। ਉਨ੍ਹਾਂ ਅਣਗਿਣਤ ਰਾਮਭਗਤਾਂ ਦੇ, ਉਨ੍ਹਾਂ ਅਣਗਿਣਤ ਕਾਰਸੇਵਕਾਂ ਦੇ ਅਤੇ ਉਨ੍ਹਾਂ ਅਣਗਿਣਤ ਸੰਤ ਮਹਾਤਮਾਵਾਂ ਦੇ ਅਸੀਂ ਸਭ ਰਿਣੀ ਹਾਂ।

 ਸਾਥੀਓ,

ਅੱਜ ਦਾ ਇਹ ਅਵਸਰ ਉਤਸਵ ਦਾ ਖਿਣ ਤਾਂ ਹੈ ਹੀ, ਲੇਕਿਨ ਇਸ ਦੇ ਨਾਲ ਹੀ ਇਹ ਪਲ ਭਾਰਤੀ ਸਮਾਜ ਦੀ ਪਰਿਪੱਕਤਾ ਦੇ ਬੋਧ ਦਾ ਖਿਣ ਭੀ ਹੈ। ਸਾਡੇ ਲਈ ਇਹ ਅਵਸਰ ਸਿਰਫ਼ ਵਿਜੈ ਦਾ ਨਹੀਂ, ਵਿਨੈ ਦਾ ਭੀ ਹੈ। ਦੁਨੀਆ ਦਾ ਇਤਿਹਾਸ ਸਾਖੀ ਹੈ ਕਿ ਕਈ ਰਾਸ਼ਟਰ ਆਪਣੇ ਹੀ ਇਤਿਹਾਸ ਵਿੱਚ ਉਲਝ ਜਾਂਦੇ ਹਾਂ। ਐਸੇ ਦੇਸ਼ਾਂ ਨੇ ਜਦੋਂ ਭੀ ਆਪਣੇ ਇਤਿਹਾਸ ਦੀਆਂ ਉਲਝੀਆਂ ਹੋਈਆਂ ਗੰਢਾਂ ਨੂੰ ਖੋਲ੍ਹਣ ਦਾ ਪ੍ਰਯਾਸ ਕੀਤਾ, ਉਨ੍ਹਾਂ ਨੂੰ ਸਫ਼ਲਤਾ ਪਾਉਣ ਵਿੱਚ ਬਹੁਤ ਕਠਿਨਾਈ ਆਈ। ਬਲਕਿ ਕਈ ਵਾਰ ਤਾਂ ਪਹਿਲਾਂ ਤੋਂ ਜ਼ਿਆਦਾ ਮੁਸ਼ਕਿਲ ਪਰਿਸਥਿਤੀਆਂ ਬਣ ਗਈਆਂ। ਲੇਕਿਨ ਸਾਡੇ ਦੇਸ਼ ਨੇ ਇਤਿਹਾਸ ਦੀ ਇਸ ਗੰਢ ਨੂੰ ਜਿਸ ਗੰਭੀਰਤਾ ਅਤੇ ਭਾਵੁਕਤਾ ਦੇ ਨਾਲ ਖੋਲ੍ਹਿਆ ਹੈ, ਉਹ ਇਹ ਦੱਸਦੀ ਹੈ ਕਿ ਸਾਡਾ ਭਵਿੱਖ ਸਾਡੇ ਅਤੀਤ ਤੋਂ ਬਹੁਤ ਸੁੰਦਰ ਹੋਣ ਜਾ ਰਿਹਾ ਹੈ।

 ਉਹ ਭੀ ਇੱਕ ਸਮਾਂ ਸੀ, ਜਦੋਂ ਕੁਝ ਲੋਕ ਕਹਿੰਦੇ ਸਨ ਕਿ ਰਾਮ ਮੰਦਿਰ ਬਣਿਆ ਤਾਂ ਅੱਗ ਲਗ ਜਾਵੇਗੀ। ਐਸੇ ਲੋਕ ਭਾਰਤ ਦੇ ਸਮਾਜਿਕ ਭਾਵ ਦੀ ਪਵਿੱਤਰਤਾ ਨੂੰ ਨਹੀਂ ਜਾਣ ਪਾਏ। ਰਾਮਲਲਾ ਦੇ ਇਸ ਮੰਦਿਰ ਦਾ ਨਿਰਮਾਣ, ਭਾਰਤੀ ਸਮਾਜ ਦੇ ਸ਼ਾਂਤੀ, ਧੀਰਜ, ਆਪਸੀ ਸਦਭਾਵ ਅਤੇ ਤਾਲਮੇਲ ਦਾ ਭੀ ਪ੍ਰਤੀਕ ਹੈ। ਅਸੀਂ ਦੇਖ ਰਹੇ ਹਾਂ, ਇਹ ਨਿਰਮਾਣ ਕਿਸੇ ਅੱਗ ਨੂੰ ਨਹੀਂ, ਬਲਕਿ ਊਰਜਾ ਨੂੰ ਜਨਮ ਦੇ ਰਿਹਾ ਹੈ। ਰਾਮ ਮੰਦਿਰ ਸਮਾਜ ਦੇ ਹਰ ਵਰਗ ਨੂੰ ਇੱਕ ਉੱਜਵਲ ਭਵਿੱਖ ਦੇ ਪਥ ‘ਤੇ ਵਧਣ ਦੀ ਪ੍ਰੇਰਣਾ ਲੈ ਕੇ ਆਇਆ ਹੈ। ਮੈਂ ਅੱਜ ਉਨ੍ਹਾਂ ਲੋਕਾਂ ਨੂੰ ਸੱਦਾ ਦਿਆਂਗਾ...ਆਓ, ਆਪ ਮਹਿਸੂਸ ਕਰੋ, ਆਪਣੀ ਸੋਚ ‘ਤੇ ਪੁਨਰਵਿਚਾਰ ਕਰੋ। ਰਾਮ ਅੱਗ ਨਹੀਂ ਹੈ, ਰਾਮ ਊਰਜਾ ਹਨ। ਰਾਮ ਵਿਵਾਦ ਨਹੀਂ, ਰਾਮ ਸਮਾਧਾਨ ਹਨ। ਰਾਮ ਸਿਰਫ਼ ਸਾਡੇ ਨਹੀਂ ਹਨ, ਰਾਮ ਤਾਂ ਸਭ ਦੇ ਹਨ। ਰਾਮ ਵਰਤਮਾਨ ਹੀ ਨਹੀਂ, ਰਾਮ ਅਨੰਤਕਾਲ ਹਨ।

 

 ਸਾਥੀਓ,

ਅੱਜ ਜਿਸ ਤਰ੍ਹਾਂ ਰਾਮਮੰਦਿਰ ਪ੍ਰਾਣ ਪ੍ਰਤਿਸ਼ਠਾ ਦੇ ਇਸ ਆਯੋਜਨ ਨਾਲ ਪੂਰਾ ਵਿਸ਼ਵ ਜੁੜਿਆ ਹੋਇਆ ਹੈ, ਉਸ ਵਿੱਚ ਰਾਮ ਦੀ ਸਰਬਵਿਆਪਕਤਾ ਦੇ ਦਰਸ਼ਨ ਹੋ ਰਹੇ ਹਨ। ਜੈਸਾ ਉਤਸਵ ਭਾਰਤ ਵਿੱਚ ਹੈ, ਵੈਸਾ ਹੀ ਅਨੇਕਾਂ ਦੇਸ਼ਾਂ ਵਿੱਚ ਹੈ। ਅੱਜ ਅਯੁੱਧਿਆ ਦਾ ਇਹ ਉਤਸਵ ਰਾਮਾਇਣ ਦੀਆਂ ਉਨ੍ਹਾਂ ਆਲਮੀ ਪਰੰਪਰਾਵਾਂ ਦਾ ਭੀ ਉਤਸਵ ਬਣਿਆ ਹੈ। ਰਾਮਲਲਾ ਦੀ ਇਹ ਪ੍ਰਤਿਸ਼ਠਾ ‘ਵਸੁਧੈਵ ਕੁਟੁੰਬਕਮ’ (‘वसुधैव कुटुंबकम्’) ਦੇ ਵਿਚਾਰ ਦੀ ਭੀ ਪ੍ਰਤਿਸ਼ਠਾ ਹੈ।

 ਸਾਥੀਓ,

ਅੱਜ ਅਯੁੱਧਿਆ ਵਿੱਚ, ਕੇਵਲ ਸ਼੍ਰੀਰਾਮ ਦੇ ਵਿਗ੍ਰਹ ਰੂਪ ਦੀ ਪ੍ਰਾਣ ਪ੍ਰਤਿਸ਼ਠਾ ਨਹੀਂ ਹੋਈ ਹੈ। ਇਹ ਸ਼੍ਰੀਰਾਮ ਦੇ ਰੂਪ ਵਿੱਚ ਸਾਖਿਆਤ ਭਾਰਤੀ ਸੰਸਕ੍ਰਿਤੀ ਦੇ ਪ੍ਰਤੀ ਅਟੁੱਟ ਵਿਸ਼ਵਾਸ ਦੀ ਭੀ ਪ੍ਰਾਣ ਪ੍ਰਤਿਸ਼ਠਾ ਹੈ। ਇਹ ਸਾਖਿਆਤ ਮਾਨਵੀ ਕਦਰਾਂ-ਕੀਮਤਾਂ ਅਤੇ ਸਰਬਉੱਚ ਆਦਰਸ਼ਾਂ ਦੀ ਭੀ ਪ੍ਰਾਣ ਪ੍ਰਤਿਸ਼ਠਾ ਹੈ। ਇਨ੍ਹਾਂ ਕਦਰਾਂ-ਕੀਮਤਾਂ ਦੀ, ਇਨ੍ਹਾਂ ਆਦਰਸ਼ਾਂ ਦੀ ਜ਼ਰੂਰਤ ਅੱਜ ਸੰਪੂਰਨ ਵਿਸ਼ਵ ਨੂੰ ਹੈ। ਸਰਵੇ ਭਵੰਤੁ ਸੁਖਿਨ: (सर्वे भवन्तु सुखिन:) ਇਹ ਸੰਕਲਪ ਅਸੀਂ ਸਦੀਆਂ ਤੋਂ ਦੁਹਾਰਾਉਂਦੇ ਆਏ ਹਾਂ। ਅੱਜ ਉਸੇ ਸੰਕਲਪ ਨੂੰ ਰਾਮਮੰਦਿਰ ਦੇ ਰੂਪ ਵਿੱਚ ਸਾਖਿਆਤ ਆਕਾਰ ਮਿਲਿਆ ਹੈ। ਇਹ ਮੰਦਿਰ, ਮਾਤਰ ਇੱਕ ਦੇਵ ਮੰਦਿਰ ਨਹੀਂ ਹੈ। ਇਹ ਭਾਰਤ ਦੀ ਦ੍ਰਿਸ਼ਟੀ ਦਾ, ਭਾਰਤ ਦੇ ਦਰਸ਼ਨ ਦਾ, ਭਾਰਤ ਦੇ ਦਿਗਦਰਸ਼ਨ ਦਾ ਮੰਦਿਰ ਹੈ। ਇਹ ਰਾਮ ਦੇ ਰੂਪ ਵਿੱਚ ਰਾਸ਼ਟਰ ਚੇਤਨਾ ਦਾ ਮੰਦਿਰ ਹੈ। ਰਾਮ ਭਾਰਤ ਦੀ ਆਸਥਾ ਹਨ, ਰਾਮ ਭਾਰਤ ਦਾ ਅਧਾਰ ਹਨ। ਰਾਮ ਭਾਰਤ ਦਾ ਵਿਚਾਰ ਹਨ, ਰਾਮ ਭਾਰਤ ਦਾ ਵਿਧਾਨ ਹਨ, ਰਾਮ ਭਾਰਤ ਦੀ ਚੇਤਨਾ ਹਨ, ਰਾਮ ਭਾਰਤ ਦਾ ਚਿੰਤਨ ਹਨ। ਰਾਮ ਭਾਰਤ ਦੀ ਪ੍ਰਤਿਸ਼ਠਾ ਹਨ, ਰਾਮ ਭਾਰਤ ਦਾ ਪ੍ਰਤਾਪ ਹਨ।

 

 ਰਾਮ ਪ੍ਰਵਾਹ ਹਨ, ਰਾਮ ਪ੍ਰਭਾਵ ਹਨ। ਰਾਮ ਨੇਤਿ ਭੀ ਹਨ। ਰਾਮ ਨੀਤੀ ਭੀ ਹਨ। ਰਾਮ ਨਿਤਯਤਾ ਭੀ ਹਨ। ਰਾਮ ਨਿਰੰਤਰਤਾ ਭੀ ਹਨ। ਰਾਮ ਵਿਭੁ ਹਨ, ਵਿਸ਼ਦ ਹਨ। ਰਾਮ ਵਿਆਪਕ ਹਨ, ਵਿਸ਼ਵ ਹਨ, ਵਿਸ਼ਵਾਤਮਾ ਹਨ। ਅਤੇ ਇਸ ਲਈ, ਜਦੋਂ ਰਾਮ ਦੀ ਪ੍ਰਤਿਸ਼ਠਾ ਹੁੰਦੀ ਹੈ, ਤਾਂ ਉਸ ਦਾ ਪ੍ਰਭਾਵ ਵਰ੍ਹਿਆਂ ਜਾਂ ਸ਼ਤਾਬਦੀਆਂ ਤੱਕ ਹੀ ਨਹੀਂ ਹੁੰਦਾ। ਉਸ ਦਾ ਪ੍ਰਭਾਵ ਹਜ਼ਾਰਾਂ ਵਰ੍ਹਿਆਂ ਦੇ ਲਈ ਹੁੰਦਾ ਹੈ। ਮਹਾਰਿਸ਼ੀ ਵਾਲਮੀਕਿ ਨੇ ਕਿਹਾ ਹੈ- ਰਾਜਯਮ੍ ਦਸ਼ ਸਹਸ੍ਰਾਣਿ ਪ੍ਰਾਪਯ ਵਰਸ਼ਾਣਿ ਰਾਘਵ:। (राज्यम् दश सहस्राणि प्राप्य वर्षाणि राघवः।) ਅਰਥਾਤ, ਰਾਮ ਦਸ ਹਜ਼ਾਰ ਵਰ੍ਹਿਆਂ ਦੇ ਲਈ ਰਾਜ ‘ਤੇ ਪ੍ਰਤਿਸ਼ਠਿਤ ਹੋਏ। ਯਾਨੀ ਹਜ਼ਾਰਾਂ ਵਰ੍ਹਿਆਂ ਦੇ ਲਈ ਰਾਮਰਾਜਯ ਸਥਾਪਿਤ ਹੋਇਆ। ਜਦੋਂ ਤ੍ਰੇਤਾ ਵਿੱਚ ਰਾਮ ਆਏ ਸਨ, ਤਦ ਹਜ਼ਾਰਾਂ ਵਰ੍ਹਿਆਂ ਦੇ ਲਈ ਰਾਮਰਾਜਯ ਦੀ ਸਥਾਪਨਾ ਹੋਈ ਸੀ। ਹਜ਼ਾਰਾਂ ਵਰ੍ਹਿਆਂ ਤੱਕ ਰਾਮ ਵਿਸ਼ਵ ਪਥਪ੍ਰਦਰਸਨ ਕਰਦੇ ਰਹੇ ਸਨ। ਅਤੇ ਇਸ ਲਈ ਮੇਰੇ ਪਿਆਰੇ ਦੇਸ਼ਵਾਸੀਓ,

 ਅੱਜ ਅਯੁੱਧਿਆ ਭੂਮੀ ਸਾਨੂੰ ਸਭ ਨੂੰ, ਹਰੇਕ ਰਾਮਭਗਤ ਨੂੰ, ਹਰੇਕ ਭਾਰਤੀ ਨੂੰ ਕੁਝ ਸਵਾਲ ਕਰ ਰਹੀ ਹੈ। ਸ਼੍ਰੀ ਰਾਮ ਦਾ ਭਵਯ (ਸ਼ਾਨਦਾਰ) ਮੰਦਿਰ ਤਾਂ ਬਣ ਗਿਆ...ਹੁਣ ਅੱਗੇ ਕੀ? ਸਦੀਆਂ ਦਾ ਇੰਤਜ਼ਾਰ ਤਾਂ ਖ਼ਤਮ ਹੋ ਗਿਆ... ਹੁਣ ਅੱਗੇ ਕੀ? ਅੱਜ ਦੇ ਇਸ ਅਵਸਰ ‘ਤੇ ਜੋ ਦੈਵ, ਜੋ ਦੈਵੀਯ ਆਤਮਾਵਾਂ ਸਾਨੂੰ ਅਸ਼ੀਰਵਾਦ ਦੇਣ ਦੇ ਲਈ ਉਪਸਥਿਤ ਹੋਈਆਂ ਹਨ, ਸਾਨੂੰ ਦੇਖ ਰਹੀਆਂ ਹਨ, ਉਨ੍ਹਾਂ ਨੂੰ ਕੀ ਅਸੀਂ ਐਸੇ ਹੀ ਵਿਦਾ ਕਰਾਂਗੇ? ਨਹੀਂ, ਕਦੇ ਨਹੀਂ। ਅੱਜ ਮੈਂ ਪੂਰੇ ਪਵਿੱਤਰ ਮਨ ਨਾਲ ਮਹਿਸੂਸ ਕਰ ਰਿਹਾ ਹਾਂ ਕਿ ਕਾਲਚੱਕਰ ਬਦਲ ਰਿਹਾ ਹੈ। ਇਹ ਸੁਖਦ ਸੰਜੋਗ ਹੈ ਕਿ ਸਾਡੀ ਪੀੜ੍ਹੀ ਨੂੰ ਇੱਕ ਕਾਲਜਈ (ਸਦੀਵੀ) ਪਥ ਦੇ ਸ਼ਿਲਪਕਾਰ ਦੇ ਰੂਪ ਵਿੱਚ ਚੁਣਿਆ ਗਿਆ ਹੈ। ਹਜ਼ਾਰ ਵਰ੍ਹੇ ਬਾਅਦ ਦੀ ਪੀੜ੍ਹੀ, ਰਾਸ਼ਟਰ ਨਿਰਮਾਣ ਦੇ ਸਾਡੇ ਅੱਜ ਦੇ ਕਾਰਜਾਂ ਨੂੰ ਯਾਦ ਕਰੇਗੀ। ਇਸ ਲਈ ਮੈਂ ਕਹਿੰਦਾ ਹਾਂ- ਯਹੀ ਸਮਯ (ਇਹੀ ਸਮਾਂ) ਹੈ, ਸਹੀ ਸਮਯ (ਸਮਾਂ) ਹੈ। ਸਾਨੂੰ ਅੱਜ ਤੋਂ, ਇਸ ਪਵਿੱਤਰ ਸਮੇਂ ਤੋਂ, ਅਗਲੇ ਇੱਕ ਹਜ਼ਾਰ ਸਾਲ ਦੇ ਭਾਰਤ ਦੀ ਨੀਂਹ ਰੱਖਣੀ ਹੈ। ਮੰਦਿਰ ਨਿਰਮਾਣ ਤੋਂ ਅੱਗੇ ਵਧ ਕੇ ਹੁਣ ਅਸੀਂ ਸਾਰੇ ਦੇਸ਼ਵਾਸੀ, ਇੱਥੇ ਹੀ ਇਸ ਪਲ ਨਾਲ ਤੋਂ ਸਮਰੱਥ-ਸਕਸ਼ਮ, ਭਵਯ-ਦਿਵਯ (ਸ਼ਾਨਦਾਰ-ਦਿੱਬ) ਭਾਰਤ ਦੇ ਨਿਰਮਾਣ ਦੀ ਸੌਗੰਧ ਲੈਂਦੇ ਹਾਂ। ਰਾਮ ਕੇ ਵਿਚਾਰ, ‘ਮਾਨਸ ਕੇ ਸਾਥ ਹੀ ਜਨਮਾਨਸ’ ਵਿੱਚ ਭੀ ਹੋਣ, ਇਹੀ ਰਾਸ਼ਟਰ ਨਿਰਮਾਣ ਦੀ ਪੌੜੀ ਹੈ।

 ਸਾਥੀਓ,

ਅੱਜ ਦੇ ਯੁਗ ਦੀ ਮੰਗ ਹੈ ਕਿ ਸਾਨੂੰ ਆਪਣੇ ਅੰਤਹਕਰਨ (ਆਪਣੀ ਜ਼ਮੀਰ) ਨੂੰ ਵਿਸਤਾਰ ਦੇਣਾ ਹੋਵੇਗਾ। ਸਾਡੀ ਚੇਤਨਾ ਦਾ ਵਿਸਤਾਰ... ਦੇਵ ਸੇ ਦੇਸ਼ ਤੱਕ, ਰਾਮ ਸੇ ਰਾਸ਼ਟਰ ਤੱਕ ਹੋਣਾ ਚਾਹੀਦਾ ਹੈ। ਹਨੂਮਾਨ ਜੀ ਦੀ ਭਗਤੀ, ਹਨੂਮਾਨ ਜੀ ਦੀ ਸੇਵਾ, ਹਨੂਮਾਨ ਜੀ ਦਾ ਸਮਰਪਣ, ਇਹ ਐਸੇ ਗੁਣ ਹਨ ਜਿਨ੍ਹਾਂ ਨੂੰ ਸਾਨੂੰ ਬਾਹਰ ਨਹੀਂ ਖੋਜਣਾ ਪੈਂਦਾ। ਹਰੇਕ ਭਾਰਤੀ ਵਿੱਚ ਭਗਤੀ, ਸੇਵਾ ਅਤੇ ਸਮਰਪਣ ਦਾ ਇਹ ਭਾਵ, ਸਮਰੱਥ-ਸਕਸ਼ਮ, ਭਵਯ-ਦਿਵਯ (ਸ਼ਾਨਦਾਰ-ਦਿੱਬ) ਦਾ ਅਧਾਰ ਬਣਨਗੇ। ਅਤੇ ਇਹੀ ਤਾਂ ਹੈ ਦੇਵ ਸੇ ਦੇਸ਼ ਅਤੇ ਰਾਮ ਸੇ ਰਾਸ਼ਟਰ ਕੀ ਚੇਤਨਾ ਕਾ ਵਿਸਤਾਰ! ਦੂਰ-ਸੁਦੂਰ ਜੰਗਲ ਵਿੱਚ ਕੁਟੀਆ ਵਿੱਚ ਜੀਵਨ ਗੁਜਾਰਨ ਵਾਲੀ ਮੇਰੀ ਆਦਿਵਾਸੀ ਮਾਂ ਸ਼ਬਰੀ ਦਾ ਧਿਆਨ ਆਉਂਦੇ ਹੀ, ਅਪ੍ਰਤਿਮ ਵਿਸ਼ਵਾਸ ਜਾਗਰਿਤ ਹੁੰਦਾ ਹੈ।

 

 ਮਾਂ ਸ਼ਬਰੀ ਤਾਂ ਕਦੋਂ ਤੋਂ ਕਹਿੰਦੇ ਸਨ- ਰਾਮ ਆਉਣਗੇ। ਹਰੇਕ ਭਾਰਤੀ ਵਿੱਚ ਜਨਮਿਆ ਇਹੀ ਵਿਸ਼ਵਾਸ, ਸਮਰੱਥ-ਸਕਸ਼ਮ, ਭਵਯ-ਦਿਵਯ (ਸ਼ਾਨਦਾਰ-ਦਿੱਬ) ਭਾਰਤ ਦਾ ਅਧਾਰ ਬਣੇਗਾ। ਅਤੇ ਇਹੀ ਤਾਂ ਹੈ ਦੇਵ ਸੇ ਦੇਸ਼ ਅਤੇ ਰਾਮ ਸੇ ਰਾਸ਼ਟਰ ਤੀ ਚੇਤਨਾ ਕਾ ਵਿਸਤਾਰ! ਅਸੀਂ ਸਾਰੇ ਜਾਣਦੇ ਹਾਂ ਕਿ ਨਿਸ਼ਾਦਰਾਜ ਦੀ ਮਿੱਤਰਤਾ, ਸਾਰੇ ਬੰਧਨਾਂ ਤੋਂ ਪਰੇ ਹੈ। ਨਿਸ਼ਾਦਰਾਜ ਦਾ ਰਾਮ ਦੇ ਪ੍ਰਤੀ ਸੰਮੋਹਨ, ਪ੍ਰਭੁ ਰਾਮ ਦਾ ਨਿਸ਼ਾਦਰਾਜ ਦੇ ਲਈ  ਅਪਣੱਤ (ਆਪਣਾਪਣ) ਕਿਤਨੀ ਮੌਲਿਕ ਹੈ। ਸਭ ਆਪਣੇ ਹਨ, ਸਾਰੇ ਸਮਾਨ (ਬਰਾਬਰ) ਹਨ। ਹਰੇਕ ਭਾਰਤੀ ਵਿੱਚ ਅਪਣੱਤ (ਆਪਣੇਪਣ) ਦੀ, ਬੰਧੁਤਵ(ਭਾਈਚਾਰੇ) ਦੀ ਇਹ ਭਾਵਨਾ, ਸਮਰੱਥ-ਸਕਸ਼ਮ, ਭਵਯ-ਦਿਵਯ (ਸ਼ਾਨਦਾਰ-ਦਿੱਬ) ਭਾਰਤ ਦਾ ਅਧਾਰ ਬਣੇਗੀ। ਅਤੇ ਇਹੀ ਤਾਂ ਹੈ ਦੇਵ ਸੇ ਦੇਸ਼ ਅਤੇ ਰਾਮ ਸੇ ਰਾਸ਼ਟਰ ਕੀ ਚੇਤਨਾ ਕਾ ਵਿਸਤਾਰ!

 

 ਸਾਥੀਓ,

ਅੱਜ ਦੇਸ਼ ਵਿੱਚ ਨਿਰਾਸ਼ਾ ਦੇ ਲਈ ਰੱਤੀਭਰ ਭੀ ਸਥਾਨ ਨਹੀਂ ਹੈ। ਮੈਂ ਤਾਂ ਬਹੁਤ ਸਾਧਾਰਣ ਹਾਂ, ਮੈਂ ਤਾਂ ਬਹੁਤ ਛੋਟਾ ਹਾਂ, ਅਗਰ ਕੋਈ ਇਹ ਸੋਚਦਾ ਹੈ, ਤਾਂ ਉਸ ਨੂੰ ਗਲਹਿਰੀ (ਕਾਟੋ) ਦੇ ਯੋਗਦਾਨ ਨੂੰ ਯਾਦ ਕਰਨਾ ਚਾਹੀਦਾ ਹੈ। ਗਲਹਿਰੀ (ਕਾਟੋ) ਦੀ ਯਾਦ ਹੀ ਸਾਨੂੰ ਸਾਡੀ ਇਸ ਹਿਚਕ ਨੂੰ ਦੂਰ ਕਰੇਗੀ, ਸਾਨੂੰ ਸਿਖਾਏਗੀ ਕਿ ਛੋਟੇ-ਬੜੇ ਹਰ ਪ੍ਰਯਾਸ ਦੀ ਆਪਣੀ ਤਾਕਤ ਹੁੰਦੀ ਹੈ, ਆਪਣਾ ਯੋਗਦਾਨ ਹੁੰਦਾ ਹੈ। ਅਤੇ ਸਬਕੇ ਪ੍ਰਯਾਸ ਦੀ ਇਹੀ ਭਾਵਨਾ, ਸਮਰੱਥ-ਸਕਸ਼ਮ, ਭਵਯ-ਦਿਵਯ (ਸ਼ਾਨਦਾਰ-ਦਿੱਬ) ਭਾਰਤ ਦਾ ਅਧਾਰ ਬਣੇਗੀ। ਅਤੇ ਇਹੀ ਤਾਂ ਹੈ ਦੇਵ ਸੇ ਦੇਸ਼ ਅਤੇ ਰਾਮ ਸੇ ਰਾਸ਼ਟਰ ਕੀ ਚੇਤਨਾ ਕਾ ਵਿਸਤਾਰ!

 ਸਾਥੀਓ,

ਲੰਕਾਪਤੀ ਰਾਵਣ, ਪ੍ਰਕਾਂਡ ਗਿਆਨੀ ਸਨ, ਅਪਾਰ ਸ਼ਕਤੀ ਦੇ ਧਨੀ ਸਨ। ਲੇਕਿਨ ਜਟਾਯੁ ਜੀ ਦੀ ਮੂਲਯ ਨਿਸ਼ਠਾ(मूल्य निष्ठा) ਦੇਖੋ, ਉਹ ਮਹਾਬਲੀ ਰਾਵਣ ਨਾਲ ਭਿੜ ਗਏ। ਉਨ੍ਹਾਂ ਨੂੰ ਭੀ ਪਤਾ ਸੀ ਕਿ ਉਹ ਰਾਵਣ ਨੂੰ ਪਰਾਸਤ ਨਹੀਂ ਕਰ ਪਾਉਣਗੇ। ਲੇਕਿਨ ਫਿਰ ਭੀ ਉਨ੍ਹਾਂ ਨੇ ਰਾਵਣ ਨੂੰ ਚੁਣੌਤੀ ਦਿੱਤੀ। ਕਰਤੱਵ ਦੀ ਇਹੀ ਪਰਾਕਾਸ਼ਠਾ ਸਮਰੱਥ-ਸਕਸ਼ਮ, ਭਵਯ-ਦਿਵਯ(ਸ਼ਾਨਦਾਰ-ਦਿੱਬ) ਭਾਰਤ ਦਾ ਅਧਾਰ ਹੈ। ਅਤੇ ਇਹੀ ਤਾਂ ਹੈ, ਦੇਵ ਤੋਂ ਦੇਸ਼ ਅਤੇ ਰਾਮ ਤੋਂ ਰਾਸ਼ਟਰ ਦੀ ਚੇਤਨਾ ਦਾ ਵਿਸਤਾਰ। ਆਓ, ਅਸੀਂ ਸੰਕਲਪ ਲਈਏ ਕਿ ਰਾਸ਼ਟਰ ਨਿਰਮਾਣ ਦੇ ਲਈ ਅਸੀਂ ਆਪਣੇ ਜੀਵਨ ਦਾ ਪਲ-ਪਲ ਲਗਾ ਦੇਵਾਂਗੇ। ਰਾਮਕਾਜ ਸੇ ਰਾਸ਼ਟਰਕਾਜ, ਸਮੇਂ ਦਾ ਪਲ-ਪਲ, ਸਰੀਰ ਦਾ ਪਲ-ਪਲ, ਰਾਮ ਸਮਰਪਣ ਨੂੰ ਰਾਸ਼ਟਰ ਸਮਰਪਣ ਦੇ ਉਦੇਸ਼ ਨਾਲ ਜੋੜ ਦੇਵਾਂਗੇ।

 

 

 ਮੇਰੇ ਦੇਸ਼ਵਾਸੀਓ,

ਪ੍ਰਭੁ ਸ਼੍ਰੀ ਰਾਮ ਦੀ ਸਾਡੀ ਪੂਜਾ, ਵਿਸ਼ੇਸ਼ ਹੋਣੀ ਚਾਹੀਦੀ ਹੈ। ਇਹ ਪੂਜਾ, ਖ਼ੁਦ(ਸਵ) ਤੋਂ ਉੱਪਰ ਉੱਠ ਕੇ ਸਮਸ਼ਟਿ ਦੇ ਲਈ ਹੋਣੀ ਚਾਹੀਦੀ ਹੈ। ਇਹ ਪੂਜਾ, ਅਹਮ (ਅਹੰ) ਤੋਂ ਉੱਠ ਕੇ ਵਯਮ ਦੇ ਲਈ ਹੋਣੀ ਚਾਹੀਦੀ ਹੈ। ਪ੍ਰਭੁ  ਨੂੰ ਜੋ ਭੋਗ ਚੜ੍ਹੇਗਾ, ਉਹ ਵਿਕਸਿਤ ਭਾਰਤ ਦੇ ਲਈ ਸਾਡੇ ਪਰਿਸ਼੍ਰਮ (ਮਿਹਨਤ) ਦੀ ਪਰਾਕਾਸ਼ਠਾ ਦਾ ਪ੍ਰਸਾਦ ਭੀ ਹੋਵੇਗਾ। ਸਾਨੂੰ ਨਿੱਤ ਪਾਰਕ੍ਰਮ, ਪੁਰਸ਼ਾਰਥ, ਸਮਰਪਣ ਦਾ ਪ੍ਰਸਾਦ ਪ੍ਰਭੁ ਰਾਮ ਨੂੰ ਚੜ੍ਹਾਉਣਾ ਹੋਵੇਗਾ। ਇਨ੍ਹਾਂ ਨਾਲ ਨਿੱਤ ਪ੍ਰਭੁ ਰਾਮ ਦੀ ਪੂਜਾ ਕਰਨੀ ਹੋਵੇਗੀ, ਤਦ ਅਸੀਂ ਭਾਰਤ ਨੂੰ ਵੈਭਵਸ਼ਾਲੀ ਅਤੇ ਵਿਕਸਿਤ ਬਣਾ ਪਾਵਾਂਗੇ।

 

 ਮੇਰੇ ਪਿਆਰ ਦੇਸ਼ਵਾਸੀਓ,

ਇਹ ਭਾਰਤ ਦੇ ਵਿਕਾਸ ਦਾ ਅੰਮ੍ਰਿਤਕਾਲ ਹੈ। ਅੱਜ ਭਾਰਤ ਯੁਵਾ ਸ਼ਕਤੀ ਦੀ ਪੂੰਜੀ ਨਾਲ ਭਰਿਆ ਹੋਇਆ ਹੈ, ਊਰਜਾ ਨਾਲ ਭਰਿਆ ਹੋਇਆ ਹੈ। ਐਸੀਆਂ ਸਕਾਰਾਤਮਕ ਪਰਿਸਥਿਤੀਆਂ, ਫਿਰ ਨਾ ਜਾਣੇ ਕਿਤਨੇ ਸਮੇਂ ਬਾਅਦ ਬਣਨਗੀਆਂ। ਸਾਨੂੰ ਹੁਣ ਚੂਕਣਾ(ਖੁੰਝਣਾ) ਨਹੀਂ ਹੈ, ਸਾਨੂੰ ਹੁਣ ਬੈਠਣਾ ਨਹੀਂ ਹੈ। ਮੈਂ ਆਪਣੇ ਦੇਸ਼ ਦੇ ਨੌਜਵਾਨਾਂ ਨੂੰ ਕਹਾਂਗਾ। ਤੁਹਾਡੇ ਸਾਹਮਣੇ ਹਜ਼ਾਰਾਂ ਵਰ੍ਹਿਆਂ ਦੀ ਪਰੰਪਰਾ ਦੀ ਪ੍ਰੇਰਣਾ ਹੈ। ਆਪ (ਤੁਸੀਂ) ਭਾਰਤ ਦੀ ਉਸ ਪੀੜ੍ਹੀ ਦੀ ਪ੍ਰਤੀਨਿਧਤਾ ਕਰਦੇ ਹੋ... ਜੋ ਚੰਦ ‘ਤੇ ਤਿਰੰਗਾ ਲਹਿਰਾ ਰਹੀ ਹੈ, ਜੋ 15 ਲੱਖ ਕਿਲੋਮੀਟਰ ਦੀ ਯਾਤਰਾ ਕਰਕੇ, ਸੂਰਜ ਦੇ ਪਾਸ ਜਾ ਕੇ ਮਿਸ਼ਨ ਆਦਿਤਯ ਨੂੰ ਸਫ਼ਲ ਬਣਾ ਰਹੀ ਹੈ, ਜੋ ਅਸਮਾਨ ਵਿੱਚ ਤੇਜਸ... ਸਾਗਰ ਵਿੱਚ ਵਿਕ੍ਰਾਂਤ... ਦਾ ਪਰਚਮ ਲਹਿਰਾ ਰਹੀ ਹੈ। ਆਪਣੀ ਵਿਰਾਸਤ ‘ਤੇ ਗਰਵ (ਮਾਣ) ਕਰਦੇ ਹੋਏ ਤੁਹਾਨੂੰ ਭਾਰਤ ਦਾ ਨਵ ਪ੍ਰਭਾਤ ਲਿਖਣਾ ਹੈ। ਪਰੰਪਰਾ ਦੀ ਪਵਿੱਤਰਤਾ ਅਤੇ ਆਧੁਨਿਕਤਾ ਦੀ ਅਨੰਤਤਾ, ਦੋਨੋਂ ਹੀ ਪਥ ‘ਤੇ ਚਲਦੇ ਹੋਏ ਭਾਰਤ, ਸਮ੍ਰਿੱਧੀ ਦੇ ਲਕਸ਼ ਤੱਕ ਪਹੁੰਚੇਗਾ।

 

 ਮੇਰੇ ਸਾਥੀਓ,

ਆਉਣ ਵਾਲਾ ਸਮਾਂ ਹੁਣ ਸਫ਼ਲਤਾ ਦਾ ਹੈ। ਆਉਣ ਵਾਲਾ ਸਮਾਂ ਹੁਣ ਸਿੱਧੀ ਦਾ ਹੈ। ਇਹ ਭਵਯ (ਸ਼ਾਨਦਾਰ) ਰਾਮ ਮੰਦਿਰ ਸਾਖੀ ਬਣੇਗਾ- ਭਾਰਤ ਦੇ ਉਤਕਰਸ਼ ਦਾ, ਭਾਰਤ ਦੇ ਉਦੈ ਦਾ, ਇਹ ਭਵਯ (ਸ਼ਾਨਦਾਰ) ਰਾਮ ਮੰਦਿਰ ਸਾਖੀ ਬਣੇਗਾ- ਭਵਯ (ਸ਼ਾਨਦਾਰ) ਦੇ ਅਭਯੁਦਯ(ਅਭਉਦੈ) ਦਾ, ਵਿਕਸਿਤ ਭਾਰਤ ਦਾ! ਇਹ ਮੰਦਿਰ ਸਿਖਾਉਂਦਾ ਹੈ ਕਿ ਅਗਰ ਲਕਸ਼, ਸਤਯ ਪ੍ਰਮਾਣਿਤ ਹੋਵੇ, ਅਗਰ ਲਕਸ਼, ਸਮੂਹਿਕਤਾ ਅਤੇ ਸੰਗਠਿਤ ਸ਼ਕਤੀ ਤੋਂ ਜਨਮਿਆ ਹੋਵੇ, ਤਦ ਉਸ ਲਕਸ਼ ਨੂੰ ਪ੍ਰਾਪਤ ਕਰਨਾ ਅਸੰਭਵ ਨਹੀਂ ਹੈ। ਇਹ ਭਾਰਤ ਦਾ ਸਮਾਂ ਹੈ ਅਤੇ ਭਾਰਤ ਹੁਣ ਅੱਗੇ ਵਧਣ ਵਾਲਾ ਹੈ। ਸ਼ਤਾਬਦੀਆਂ ਦੀ ਪ੍ਰਤੀਖਿਆ ਦੇ ਬਾਅਦ ਅਸੀਂ ਇੱਥੇ ਪਹੁੰਚੇ ਹਾਂ। ਅਸੀਂ ਸਭ ਨੇ ਇਸ ਯੁਗ ਦਾ, ਇਸ ਕਾਲਖੰਡ ਦਾ ਇੰਤਜ਼ਾਰ ਕੀਤਾ ਹੈ। ਹੁਣ ਅਸੀਂ ਰੁਕਾਂਗੇ ਨਹੀਂ। ਅਸੀਂ ਵਿਕਾਸ ਦੀ ਉਚਾਈ ‘ਤੇ ਜਾ ਕੇ ਹੀ ਰਹਾਂਗੇ। ਇਸੇ ਭਾਵ ਦੇ ਨਾਲ ਰਾਮਲਲਾ ਦੇ ਚਰਨਾਂ ਵਿੱਚ ਪ੍ਰਣਾਮ ਕਰਦੇ ਹੋਏ ਆਪ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ। ਸਾਰੇ ਸੰਤਾਂ ਦੇ ਚਰਨਾਂ ਵਿੱਚ ਮੇਰੇ ਪ੍ਰਣਾਮ।

ਸਿਯਾਵਰ ਰਾਮਚੰਦਰ ਕੀ ਜੈ।

ਸਿਯਾਵਰ ਰਾਮਚੰਦਰ ਕੀ ਜੈ।

ਸਿਯਾਵਰ ਰਾਮਚੰਦਰ ਕੀ ਜੈ।

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
PM Modi hails diaspora in Kuwait, says India has potential to become skill capital of world

Media Coverage

PM Modi hails diaspora in Kuwait, says India has potential to become skill capital of world
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 21 ਦਸੰਬਰ 2024
December 21, 2024

Inclusive Progress: Bridging Development, Infrastructure, and Opportunity under the leadership of PM Modi