Quote“ਰੱਖਿਆ ਖੇਤਰ ਵਿੱਚ ਆਤਮਨਿਰਭਰਤਾ ਉੱਤੇ ਹਾਲ ਵਿੱਚ ਜੋ ਬਲ ਦਿੱਤਾ ਜਾ ਰਿਹਾ ਹੈ, ਉਸ ਨੂੰ ਬਜਟ ਵਿੱਚ ਸਪਸ਼ਟ ਰੂਪ ਨਾਲ ਦੇਖਿਆ ਜਾ ਸਕਦਾ ਹੈ”
Quote“ਅਨੋਖਾਪਣ ਅਤੇ ਹੈਰਾਨ ਕਰਨ ਵਾਲੇ ਤੱਤ ਤਦੇ ਆ ਸਕਦੇ ਹਨ, ਜਦੋਂ ਉਪਕਰਣ ਤੁਹਾਡੇ ਆਪਣੇ ਦੇਸ਼ ਵਿੱਚ ਵਿਕਸਿਤ ਕੀਤਾ ਜਾਵੇ”
Quote“ਇਸ ਸਾਲ ਦੇ ਬਜਟ ਵਿੱਚ ਦੇਸ਼ ਦੇ ਅੰਦਰ ਹੀ ਖੋਜ (ਰਿਸਰਚ), ਡਿਜ਼ਾਈਨ ਅਤੇ ਵਿਕਾਸ ਤੋਂ ਲੈ ਕੇ ਮੈਨੂਫੈਕਚਰਿੰਗ ਤੱਕ ਦਾ ਇੱਕ ਜੀਵੰਤ ਈਕੋਸਿਸਟਮ ਵਿਕਸਿਤ ਕਰਨ ਦਾ ਬਲੂਪ੍ਰਿੰਟ ਹੈ”
Quote“ਸਵਦੇਸ਼ੀ ਖਰੀਦ ਦੇ ਲਈ 54 ਹਜ਼ਾਰ ਕਰੋੜ ਰੁਪਏ ਦੇ ਕੰਟ੍ਰੈਕਟਾਂ ਉੱਤੇ ਹਸਤਾਖਰ ਕੀਤੇ ਜਾ ਚੁੱਕੇ ਹਨ। ਇਸ ਦੇ ਇਲਾਵਾ 4.5 ਲੱਖ ਕਰੋੜ ਰੁਪਏ ਤੋਂ ਅਧਿਕ ਦੀ ਉਪਕਰਣ ਖਰੀਦ ਪ੍ਰਕਿਰਿਆ ਵਿਭਿੰਨ ਪੜਾਵਾਂ ਵਿੱਚ ਹੈ”
Quote“ਟ੍ਰਾਇਲ, ਟੈਸਟਿੰਗ ਅਤੇ ਸਰਟੀਫਿਕੇਸ਼ਨ ਦੀ ਪਾਰਦਰਸ਼ੀ, ਸਮਾਂ-ਬੱਧ, ਤਰਕਸੰਗਤ ਅਤੇ ਨਿਰਪੱਖ ਪ੍ਰਣਾਲੀ ਜੀਵੰਤ ਰੱਖਿਆ ਉਦਯੋਗ ਦੇ ਵਿਕਾਸ ਲਈ ਜ਼ਰੂਰੀ ਹੈ”

ਨਮਸਕਾਰ।

ਅੱਜ ਦੇ ਵੈਬੀਨਾਰ ਦਾ ਥੀਮ, Atma-Nirbharta in Defence-Call to Action, ਦੇਸ਼ ਦੇ ਇਰਾਦਿਆਂ ਨੂੰ ਸਪਸ਼ਟ ਕਰਦਾ ਹੈ। ਬੀਤੇ ਕੁਝ ਵਰ੍ਹਿਆਂ ਤੋਂ ਭਾਰਤ ਆਪਣੇ ਡਿਫੈਂਸ ਸੈਕਟਰ ਵਿੱਚ ਜਿਸ ਆਤਮਨਿਰਭਰਤਾ’ਤੇ ਬਲ ਦੇ ਰਿਹਾ ਹੈ ਉਸ ਦਾ ਕਮਿਟਮੈਂਟ ਤੁਹਾਨੂੰ ਇਸ ਸਾਲ ਦੇ ਬਜਟ ਵਿੱਚ ਵੀ ਦਿਖੇਗਾ।

ਸਾਥੀਓ,

ਗ਼ੁਲਾਮੀ ਦੇ ਕਾਲਖੰਡ ਵਿੱਚ ਵੀ ਅਤੇ ਆਜ਼ਾਦੀ ਦੇ ਤੁਰੰਤ ਬਾਅਦ ਵੀ ਸਾਡੀ ਡਿਫੈਂਸ ਮੈਨੂਫੈਕਚਰਿੰਗ ਦੀ ਤਾਕਤ ਬਹੁਤ ਜ਼ਿਆਦਾ ਸੀ। ਦੂਸਰੇ ਵਿਸ਼ਵ ਯੁੱਧ ਵਿੱਚ ਭਾਰਤ ਵਿੱਚ ਬਣੇ ਹਥਿਆਰਾਂ ਨੇ ਬੜੀ ਭੂਮਿਕਾ ਨਿਭਾਈ ਸੀ। ਹਾਲਾਂਕਿ ਬਾਅਦ ਦੇ ਵਰ੍ਹਿਆਂ ਵਿੱਚ ਸਾਡੀ ਇਹ ਤਾਕਤ ਕਮਜ਼ੋਰ ਹੁੰਦੀ ਚਲੀ ਗਈ, ਲੇਕਿਨ ਇਹ ਦਿਖਾਉਂਦਾ ਹੈ ਕਿ ਭਾਰਤ ਵਿੱਚ ਸਮਰੱਥਾ ਦੀ ਕਦੇ ਕਮੀ ਨਾ ਤਦ ਸੀ ਅਤੇ ਨਾ ਕਮੀ ਹੁਣ ਹੈ।

ਸਾਥੀਓ,

ਸੁਰੱਖਿਆ ਦਾ ਜੋ ਮੂਲ ਸਿਧਾਂਤ ਹੈ, ਉਹ ਇਹ ਹੈ ਕਿ ਤੁਹਾਡੇ ਪਾਸ ਆਪਣਾ ਕਸਟਮਾਇਜਡ ਅਤੇ Unique ਸਿਸਟਮ ਹੋਣਾ ਚਾਹੀਦਾ ਹੈ, ਤਦ ਹੀ ਉਹ ਤੁਹਾਡੀ ਮਦਦ ਕਰੇਗਾ। ਅਗਰ 10 ਦੇਸ਼ਾਂ ਦੇ ਪਾਸ ਇੱਕ ਹੀ ਤਰ੍ਹਾਂ ਦੇ ਡਿਫੈਂਸ ਉਪਕਰਣ ਹੋਣਗੇ, ਤਾਂ ਤੁਹਾਡੀਆਂ ਸੈਨਾਵਾਂ ਦੀ ਕੋਈ Uniqueness ਨਹੀਂ ਰਹੇਗੀ। Uniqueness ਅਤੇ ਸਰਪ੍ਰਾਇਜ਼ ਐਲੀਮੈਂਟ, ਇਹ ਤਦ ਹੀ ਹੋ ਸਕਦੇ ਹਨ, ਜਦੋਂ ਉਪਕਰਣ ਤੁਹਾਡੇ ਖ਼ੁਦ ਦੇ ਦੇਸ਼ ਵਿੱਚ ਵਿਕਸਿਤ ਹੋਣ।

ਸਾਥੀਓ,

ਇਸ ਸਾਲ ਦੇ ਬਜਟ ਵਿੱਚ ਦੇਸ਼ ਦੇ ਅੰਦਰ ਹੀ ਰਿਸਰਚ, ਡਿਜ਼ਾਈਨ ਅਤੇ ਡਿਵੈਲਪਮੈਂਟ ਤੋਂ ਲੈ ਕੇ ਮੈਨੂਫੈਕਚਰਿੰਗ ਤੱਕ ਦਾ ਇੱਕ ਵਾਇਬ੍ਰੈਂਟ ਈਕੋਸਿਸਟਮ ਵਿਕਸਿਤ ਕਰਨ ਦਾ ਬਲੂਪ੍ਰਿੰਟ ਹੈ। ਰੱਖਿਆ ਬਜਟ ਵਿੱਚ ਲਗਭਗ 70 ਪਰਸੈਂਟ ਸਿਰਫ਼ domestic industry ਦੇ ਲਈ ਰੱਖਿਆ ਗਿਆ ਹੈ। ਡਿਫੈਂਸ ਮਿਨਿਸਟ੍ਰੀ, ਹੁਣ ਤੱਕ 200 ਤੋਂ ਵੀ ਜ਼ਿਆਦਾ Defence Platforms ਅਤੇ EquipmentsਦੀਆਂPositive Indigenisation Lists ਜਾਰੀ ਕਰ ਚੁੱਕੀ ਹੈ। ਇਸ ਲਿਸਟ ਦੇ ਐਲਾਨ ਦੇ ਬਾਅਦ domestic procurement ਦੇ ਲਈ ਲਗਭਗ 54 ਹਜ਼ਾਰ ਕਰੋੜ ਰੁਪਏ ਦੇ contracts sign ਕੀਤੇ ਜਾ ਚੁੱਕੇ ਹਨ। ਇਸ ਦੇ ਇਲਾਵਾ ਸਾਢੇ ਚਾਰ ਲੱਖ ਕਰੋੜ ਰੁਪਏ ਤੋਂ ਜ਼ਿਆਦਾ ਮੁੱਲ ਦੇ ਉਪਕਰਣਾਂ ਨਾਲ ਜੁੜੀ ਖਰੀਦ ਪ੍ਰਕਿਰਿਆ ਵੀ ਅਲੱਗ-ਅਲੱਗ stages ਵਿੱਚ ਹੈ। ਬਹੁਤ ਜਲਦੀ ਤੀਸਰੀ list ਵੀ ਆਉਣ ਵਾਲੀ ਹੈ। ਇਹ ਦਿਖਾਉਂਦਾ ਹੈ ਕਿ ਅਸੀਂ ਦੇਸ਼ ਵਿੱਚ ਹੀ ਡਿਫੈਂਸ ਮੈਨੂਫੈਕਚਰਿੰਗ ਨੂੰ ਕਿਸ ਤਰ੍ਹਾਂ ਸਪੋਰਟ ਕਰ ਰਹੇ ਹਾਂ।

ਸਾਥੀਓ,

ਜਦੋਂ ਅਸੀਂ ਬਾਹਰ ਤੋਂ ਅਸਤਰ-ਸ਼ਸਤਰ ਲਿਆਉਂਦੇ ਹਾਂ, ਤਾਂ ਉਸ ਦੀ ਪ੍ਰਕਿਰਿਆ ਇਤਨੀ ਲੰਬੀ ਹੁੰਦੀ ਹੈ ਕਿ ਜਦੋਂ ਉਹ ਸਾਡੇ ਸੁਰੱਖਿਆ ਬਲਾਂ ਤੱਕ ਪਹੁੰਚਦੇ ਹਨ, ਤਦ ਤੱਕ ਉਸ ਵਿੱਚੋਂ ਕਈ Outdated ਹੋ ਚੁੱਕੇ ਹੁੰਦੇ ਹਨ। ਇਸ ਦਾ ਸਮਾਧਾਨ ਵੀ ਆਤਮਨਿਰਭਰ ਭਾਰਤ ਅਭਿਯਾਨ ਅਤੇ ਮੇਕ ਇਨ ਇੰਡੀਆ ਵਿੱਚ ਹੀ ਹੈ। ਮੈਂ ਦੇਸ਼ ਦੀਆਂ ਸੈਨਾਵਾਂ ਦੀ ਵੀ ਸ਼ਲਾਘਾ ਕਰਾਂਗਾ ਕਿ ਉਹ ਵੀ ਡਿਫੈਂਸ ਸੈਕਟਰ ਵਿੱਚ ਭਾਰਤ ਦੀ ਆਤਮਨਿਰਭਰਤਾ ਦਾ ਮਹੱਤਵ ਸਮਝਦੇ ਹੋਏ ਬੜੇ ਮਹੱਤਵਪੂਰਨ ਨਿਰਣੇ ਲੈ ਰਹੇ ਹਾਂ। ਅੱਜ ਸਾਡੀ ਫ਼ੌਜ ਦੇ ਪਾਸ ਭਾਰਤ ਵਿੱਚ ਬਣੇ ਸਾਜੋ-ਸਮਾਨ ਹੁੰਦੇ ਹਨ, ਤਾਂ ਉਨ੍ਹਾਂ ਦਾ ‍ਆਤਮਵਿਸ਼ਵਾਸ, ਉਨ੍ਹਾਂ ਦਾ ਮਾਣ(ਗਰਵ) ਵੀ ਨਵੀਂ ਉਚਾਈ’ਤੇ ਪਹੁੰਚਦਾ ਹੈ। ਅਤੇ ਇਸ ਵਿੱਚ ਸਾਨੂੰ ਸੀਮਾ’ਤੇ ਡਟੇ ਜਵਾਨਾਂ ਦੀਆਂ ਭਾਵਨਾਵਾਂ ਨੂੰ ਵੀ ਸਮਝਣਾ ਚਾਹੀਦਾ ਹੈ। ਮੈਨੂੰ ਯਾਦ ਹੈ ਜਦੋਂ ਮੈਂ ਸੱਤਾ ਦੇ ਕਿਸੇ ਗਲਿਆਰੇ ਵਿੱਚ ਨਹੀਂ ਸੀ, ਮੇਰੀ ਪਾਰਟੀ ਦਾ ਕੰਮ ਕਰਦਾ ਸੀ, ਪੰਜਾਬ ਮੇਰਾ ਕਾਰਜ ਖੇਤਰ ਸੀ, ਤਾਂ ਇੱਕ ਵਾਰ ਵਾਘਾ ਬਾਰਡਰ’ਤੇ ਜਵਾਨਾਂ ਨਾਲ ਗਪਸ਼ਪ ਕਰਨ ਦਾ ਮੌਕਾ ਮਿਲ ਗਿਆ। ਉੱਥੇ ਜੋ ਜਵਾਨ ਤੈਨਾਤ ਰਹਿੰਦੇ ਸਨ, ਉਨ੍ਹਾਂ ਨੇ ਚਰਚਾ ਦੇ ਦੌਰਾਨ ਮੇਰੇ ਸਾਹਮਣੇ ਇੱਕ ਬਾਤ ਕਹੀ ਸੀ ਅਤੇ ਉਹ ਬਾਤ ਮੇਰੇ ਮਨ ਨੂੰ ਛੂ ਗਈ ਸੀ। ਉਨ੍ਹਾਂ ਨੇ ਕਿਹਾ ਸੀ ਕਿ ਵਾਘਾ ਬਾਰਡਰ’ਤੇ ਭਾਰਤ ਦਾ ਜੋ ਗੇਟ ਹੈ, ਉਹ ਸਾਡੇ ਦੁਸ਼ਮਣ ਦੇ ਗੇਟ ਤੋਂ ਥੋੜ੍ਹਾ ਛੋਟਾ ਹੈ। ਸਾਡਾ ਗੇਟ ਵੀ ਬੜਾ ਹੋਣਾ ਚਾਹੀਦਾ ਹੈ, ਸਾਡਾ ਝੰਡਾ ਉਸ ਤੋਂ ਉੱਚਾ ਹੋਣਾ ਚਾਹੀਦਾ ਹੈ। ਇਹ ਸਾਡੇ ਜਵਾਨ ਦੀ ਭਾਵਨਾ ਹੁੰਦੀ ਹੈ। ਸਾਡੇ ਦੇਸ਼ ਦਾ ਸੈਨਿਕ, ਇਸ ਭਾਵਨਾ ਦੇ ਨਾਲ ਸੀਮਾ’ਤੇ ਡਟਿਆ ਰਹਿੰਦਾ ਹੈ। ਭਾਰਤ ਵਿੱਚ ਬਣੀਆਂ ਚੀਜ਼ਾਂ ਨੂੰ ਲੈ ਕੇ ਉਸ ਦੇ ਮਨ ਵਿੱਚ ਇੱਕ ਅਲੱਗ ਸਵੈ-ਅਭਿਮਾਨ ਹੁੰਦਾ ਹੈ। ਇਸ ਲਈ ਸਾਡੇ ਜੋ ਰੱਖਿਆ ਉਪਕਰਣ ਹੁੰਦੇ ਹਨ, ਉਨ੍ਹਾਂ ਦੇ ਲਈ ਸਾਨੂੰ ਆਪਣੇ ਸੈਨਿਕਾਂ ਦੀਆਂ ਭਾਵਨਾਵਾਂ ਦਾ ਆਦਰ ਕਰਨਾ ਚਾਹੀਦਾ ਹੈ। ਇਹ ਅਸੀਂ ਤਦੇ ਕਰ ਸਕਦੇ ਹਾਂ ਜਦੋਂ ਅਸੀਂ ਆਤਮਨਿਰਭਰ ਹੋਵਾਂਗੇ।

|

ਸਾਥੀਓ,

ਪਹਿਲਾਂ ਦੇ ਜ਼ਮਾਨੇ ਵਿੱਚ ਯੁੱਧ ਅਲੱਗ-ਅਲੱਗ ਤਰੀਕੇ ਨਾਲ ਹੁੰਦੇ ਸਨ, ਅੱਜ ਅਲੱਗ ਤਰੀਕੇ ਨਾਲ ਹੁੰਦੇ ਹਨ। ਪਹਿਲਾਂ ਯੁੱਧ ਯੁੱਧ ਦੇ ਸਾਜੋ-ਸਮਾਨ ਵਿੱਚ ਪਰਿਵਰਤਨ ਆਉਣ ਵਿੱਚ ਦਹਾਕੇ ਲਗ ਜਾਂਦੇ ਸਨ, ਲੇਕਿਨ ਅੱਜ ਯੁੱਧ ਦੇ ਹਥਿਆਰਾਂ ਵਿੱਚ ਦੇਖਦੇ ਹੀ ਦੇਖਦੇ ਬਦਲਾਅ ਆ ਜਾਂਦਾ ਹੈ। ਅੱਜ ਜੋ ਸ਼ਸਤਰ ਹਨ, ਉਨ੍ਹਾਂ ਨੂੰ Out of Date ਹੋਣ ਵਿੱਚ ਸਮਾਂ ਨਹੀਂ ਲਗਦਾ ਹੈ। ਜੋ ਆਧੁਨਿਕ ਟੈਕਨੋਲੋਜੀ ਅਧਾਰਿਤ ਹਥਿਆਰ ਹਨ ਉਹ ਤਾਂ ਹੋਰ ਵੀ ਜ਼ਿਆਦਾ ਜਲਦੀ Out of Date ਹੋ ਜਾਂਦੇ ਹਨ। ਭਾਰਤ ਦੀ ਜੋ IT ਦੀ ਤਾਕਤ ਹੈ, ਉਹ ਸਾਡੀ ਬਹੁਤ ਬੜੀ ਸਮਰੱਥਾ ਹੈ। ਇਸ ਤਾਕਤ ਨੂੰ ਅਸੀਂ ਆਪਣੇ ਰੱਖਿਆ ਖੇਤਰ ਵਿੱਚ ਜਿਤਨਾ ਜਿਆਦਾ ਇਸਤੇਮਾਲ ਕਰਾਂਗੇ, ਅਸੀਂ ਉਤਨੀ ਹੀ ਸੁਰੱਖਿਆ ਵਿੱਚ ਭਰੋਸੇਮੰਦ ਹੋਵਾਂਗੇ। ਜਿਵੇਂ ਹੁਣ ਸਾਇਬਰ ਸਕਿਉਰਿਟੀ ਦੀ ਬਾਤ ਲੈ ਲਈਏ। ਹੁਣ ਲੜਾਈ ਦਾ ਉਹ ਵੀ ਇੱਕ ਹਥਿਆਰ ਬਣ ਗਿਆ ਹੈ। ਅਤੇ ਉਹ ਕੋਈ ਸਿਰਫ਼ ਡਿਜੀਟਲ ਐਕਟੀਵਿਟੀ ਦੇ ਲਈ ਹੀ ਸੀਮਿਤ ਨਹੀਂ ਰਹਿ ਗਿਆ ਹੈ। ਇਹ ਰਾਸ਼ਟਰ ਦੀ ਸੁਰੱਖਿਆ ਦਾ ਵਿਸ਼ਾ ਬਣ ਚੁੱਕਿਆ ਹੈ।

ਸਾਥੀਓ,

ਇਹ ਵੀ ਤੁਸੀਂ ਭਲੀ-ਭਾਂਤ ਜਾਣਦੇ ਹੋ ਕਿ ਡਿਫੈਂਸ ਸੈਕਟਰ ਵਿੱਚ ਹਮੇਸ਼ਾ ਤੋਂ ਕਿਸ ਤਰ੍ਹਾਂ ਦਾ ਕੰਪਟੀਸ਼ਨ ਰਿਹਾ ਹੈ। ਪਹਿਲਾਂ ਦੇ ਸਮੇਂ ਵਿੱਚ ਬਾਹਰ ਦੀਆਂ ਕੰਪਨੀਆਂ ਤੋਂ ਜੋ ਸਮਾਨ ਖਰੀਦਿਆ ਜਾਂਦਾ ਸੀ, ਉਸ ਵਿੱਚ ਅਕਸਰ ਭਾਂਤ-ਭਾਂਤ ਦੇ ਆਰੋਪ (ਦੋਸ਼) ਲਗਦੇ ਸਨ। ਮੈਂ ਉਸ ਦੀ ਗਹਿਰਾਈ ਵਿੱਚ ਜਾਣਾ ਨਹੀਂ ਚਾਹੁੰਦਾ ਹਾਂ। ਲੇਕਿਨ ਇਹ ਬਾਤ ਸਹੀ ਹੈ ਕਿ ਹਰ ਖਰੀਦੀ ਤੋਂ ਵਿਵਾਦ ਪੈਦਾ ਹੁੰਦਾ ਸੀ। ਅਲੱਗ-ਅਲੱਗ ਮੈਨੂਫੈਕਚਰਰਸ ਦੇ ਦਰਮਿਆਨ ਜੋ ਕੰਪਟੀਸ਼ਨ ਹੁੰਦਾ ਹੈ, ਉਸ ਦੇ ਕਾਰਨ ਦੂਸਰੇ ਦੇ ਪ੍ਰੋਡਕਟ ਨੂੰ ਨੀਚਾ ਦਿਖਾਉਣ ਦਾ ਅਭਿਯਾਨ ਨਿਰੰਤਰ ਚਲਦਾ ਰਹਿੰਦਾ ਹੈ। ਅਤੇ ਉਸ ਦੇ ਕਾਰਨ ਕੰਫਿਊਜ਼ਨ ਵੀ ਪੈਦਾ ਹੁੰਦਾ ਹੈ, ਆਸ਼ੰਕਾਵਾਂ(ਖ਼ਦਸ਼ੇ) ਵੀ ਪੈਦਾ ਹੁੰਦੀਆਂ ਹਨ ਅਤੇ ਭ੍ਰਿਸ਼ਟਾਚਾਰ ਦੇ ਦਰਵਾਜੇ ਵੀ ਖੁੱਲ੍ਹ ਜਾਂਦੇ ਹਨ। ਕਿਹੜਾ ਹਥਿਆਰ ਅੱਛਾ ਹੈ, ਕਿਹੜਾ ਹਥਿਆਰ ਖ਼ਰਾਬ ਹੈ, ਕਿਹੜਾ ਹਥਿਆਰ ਸਾਡੇ ਲਈ ਉਪਯੋਗੀ ਹੈ, ਕਿਹੜਾ ਹਥਿਆਰ ਉਪਯੋਗੀ ਨਹੀਂ ਹੈ। ਇਸ ਨੂੰ ਲੈ ਕੇ ਵੀ ਬਹੁਤ ਕੰਫਿਊਜ਼ਨ ਕ੍ਰਿਏਟ ਕੀਤਾ ਜਾਂਦਾ ਹੈ। ਬਹੁਤ ਯੋਜਨਾ ਪੂਰਵਕ ਕੀਤਾ ਜਾਂਦਾ ਹੈ। ਕਾਰਪੋਰੇਟ ਵਰਲਡ ਦੀ ਲੜਾਈ ਦਾ ਉਹ ਹਿੱਸਾ ਹੁੰਦਾ ਹੈ। ਆਤਮਨਿਰਭਰ ਭਾਰਤ ਅਭਿਯਾਨ ਨਾਲ ਸਾਨੂੰ ਅਜਿਹੀਆਂ ਅਨੇਕ ਸਮੱਸਿਆਵਾਂ ਦਾ ਵੀ ਸਮਾਧਾਨ ਮਿਲਦਾ ਹੈ।

Friends,

ਜਦੋਂ ਪੂਰੀ ਨਿਸ਼ਠਾ ਦੇ ਨਾਲ ਸੰਕਲਪ ਲੈ ਕੇ ਅਸੀਂ ਅੱਗੇ ਵਧਦੇ ਹਾਂ ਤਾਂ ਕੀ ਪਰਿਣਾਮ ਆਉਂਦੇ ਹਨ, ਇਸ ਦੀ ਇੱਕ ਬਿਹਤਰੀਨ ਉਦਾਹਰਣ ਸਾਡੀਆਂ ਆਰਡਨੈਂਸ ਫੈਕਟਰੀਆਂ ਹਨ। ਸਾਡੇ ਰੱਖਿਆ ਸਕੱਤਰ ਨੇ ਹੁਣੇ ਇਸ ਦਾ ਬੜਾ ਵਰਣਨ ਵੀ ਕੀਤਾ। ਪਿਛਲੇ ਸਾਲ ਦੇ ਪਹਿਲੇ, ਅਸੀਂ 7 ਨਵੀਆਂ ਡਿਫੈਂਸ ਪਬਲਿਕ ਅੰਡਰਟੇਕਿੰਗਸ ਦਾ ਨਿਰਮਾਣ ਕੀਤਾ ਸੀ। ਅੱਜ ਇਹ ਤੇਜ਼ੀ ਨਾਲ business ਦਾ ਵਿਸਤਾਰ ਕਰ ਰਹੀਆਂ ਹਨ, ਨਵੀਂ ਮਾਰਕਿਟ ਵਿੱਚ ਪਹੁੰਚ ਰਹੀਆਂ ਹਨ। ਐਕਸਪੋਰਟ ਦੇ orders ਵੀ ਲੈ ਰਹੀਆਂ ਹਨ। ਇਹ ਵੀ ਬਹੁਤ ਸੁਖਦ ਹੈ ਕਿ ਬੀਤੇ 5-6 ਸਾਲਾਂ ਵਿੱਚ ਡਿਫੈਂਸ ਐਕਸਪੋਰਟ ਵਿੱਚ ਅਸੀਂ 6 ਗੁਣਾ ਵਾਧਾ ਕੀਤਾ ਹੈ। ਅੱਜ ਅਸੀਂ 75 ਤੋਂ ਵੀ ਜ਼ਿਆਦਾ ਦੇਸ਼ਾਂ ਨੂੰ ਮੇਡ ਇਨ ਇੰਡੀਆ ਡਿਫੈਂਸ ਇਕੁਇਪਮੈਂਟਸ ਅਤੇ services ਦੇ ਰਹੇ ਹਾਂ। ਮੇਕ ਇਨ ਇੰਡੀਆ ਨੂੰ ਸਰਕਾਰ ਦੇ ਪ੍ਰੋਤਸਾਹਨ ਦਾ ਪਰਿਣਾਮ ਹੈ ਕਿ ਪਿਛਲੇ 7 ਸਾਲਾਂ ਵਿੱਚ Defence Manufacturing ਲਈ 350 ਤੋਂ ਵੀ ਅਧਿਕ, ਨਵੇਂ industrial ਲਾਇਸੈਂਸ issue ਕੀਤੇ ਜਾ ਚੁੱਕੇ ਹਨ। ਜਦਕਿ 2001 ਤੋਂ 2014 ਦੇ ਚੌਦਾਂ ਵਰ੍ਹਿਆਂ ਵਿੱਚ ਸਿਰਫ਼ 200 ਲਾਇਸੈਂਸ ਜਾਰੀ ਹੋਏ ਸਨ।

|

Friends,

ਪ੍ਰਾਈਵੇਟ ਸੈਕਟਰ ਵੀ DRDO ਅਤੇ Defence PSUs ਦੀ ਬਰਾਬਰੀ’ਤੇ ਆਉਣ, ਇਸ ਲਈ Defence R&D budget ਦਾ 25 ਪਰਸੈਂਟ Industry, Start-ups ਅਤੇ Academia ਦੇ ਲਈ ਰੱਖਿਆ ਗਿਆ ਹੈ। ਬਜਟ ਵਿੱਚ Special Purpose Vehicle model ਦੀ ਵਿਵਸਥਾ ਵੀ ਕੀਤੀ ਗਈ ਹੈ। ਇਹ ਪ੍ਰਾਈਵੇਟ ਇੰਡਸਟ੍ਰੀ ਦੇ ਰੋਲ ਨੂੰ ਸਿਰਫ਼ ਇੱਕ ਵੈਂਡਰ ਜਾਂ supplier ਤੋਂ ਅੱਗੇ ਇੱਕ ਪਾਰਟਨਰ ਦੇ ਰੂਪ ਵਿੱਚ ਸਥਾਪਿਤ ਕਰੇਗਾ। ਅਸੀਂ space ਅਤੇ drone sectors ਵਿੱਚ ਵੀ ਪ੍ਰਾਈਵੇਟ ਸੈਕਟਰ ਦੇ ਲਈ ਨਵੀਆਂ ਸੰਭਾਵਨਾਵਾਂ ਬਣਾਈਆਂ ਹਨ। ਉੱਤਰ ਪ੍ਰਦੇਸ਼ ਅਤੇ ਤਮਿਲਨਾਡੂ ਦੇ defence corridors, ਅਤੇ ਇਨ੍ਹਾਂ ਦਾ PM ਗਤੀਸ਼ਕਤੀ ਨੈਸ਼ਨਲ ਮਾਸਟਰ ਪਲਾਨ ਦੇ ਨਾਲ ਇੰਟੀਗ੍ਰੇਸ਼ਨ, ਦੇਸ਼ ਦੇ ਡਿਫੈਂਸ ਸੈਕਟਰ ਨੂੰ ਜ਼ਰੂਰੀ ਤਾਕਤ ਦੇਣਗੇ।

ਸਾਥੀਓ,

Trial, Testing ਅਤੇ Certification ਦੀ ਵਿਵਸਥਾ ਦਾ Transparent, Time-bound, ਪ੍ਰੈਗਮੈਟਿਕ ਅਤੇ ਨਿਰਪੱਖ ਹੋਣਾ ਇੱਕ ਵਾਇਬ੍ਰੈਂਟ ਡਿਫੈਂਸ ਇੰਡਸਟ੍ਰੀ ਦੇ ਵਿਕਾਸ ਦੇ ਲਈ ਬਹੁਤ ਜ਼ਰੂਰੀ ਹੈ। ਇਸ ਦੇ ਲਈ ਇੱਕ Independent System, ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਉਪਯੋਗੀ ਸਿੱਧ ਹੋ ਸਕਦਾ ਹੈ। ਇਸ ਨਾਲ ਦੇਸ਼ ਵਿੱਚ ਜ਼ਰੂਰੀ skill-set ਦੇ ਨਿਰਮਾਣ ਵਿੱਚ ਵੀ ਮਦਦ ਮਿਲੇਗੀ।

Friends,

ਆਪ ਸਭ ਨਾਲ ਦੇਸ਼ ਦੀਆਂ ਬਹੁਤ ਸਾਰੀਆਂ ਉਮੀਦਾਂ ਜੁੜੀਆਂ ਹੋਈਆਂ ਹਨ। ਮੈਨੂੰ ਵਿਸ਼ਵਾਸ ਹੈ ਕਿ ਇਸ ਚਰਚਾ ਨਾਲ ਡਿਫੈਂਸ ਸੈਕਟਰ ਵਿੱਚ ਆਤਮਨਿਰਭਰਤਾ ਦੇ ਲਈ ਨਵੇਂ ਰਸਤੇ ਬਣਨਗੇ। ਮੈਂ ਚਾਹੁੰਦਾ ਹਾਂ ਅੱਜ ਸਾਰੇ ਸਟੇਕਹੋਲਡਰ ਤੋਂ ਅਸੀਂ ਸੁਣਨਾ ਚਾਹੁੰਦੇ ਹਾਂ, ਅਸੀਂ ਆਪ ਲੋਕਾਂ ਨੂੰ ਲੰਬੇ ਭਾਸ਼ਣ ਦੇਣਾ ਨਹੀਂ ਚਾਹੁੰਦੇ ਹਾਂ। ਇਹ ਅੱਜ ਦਾ ਦਿਵਸ ਤੁਹਾਡੇ ਲਈ ਹੈ। ਤੁਸੀਂ ਪ੍ਰੈਕਟੀਕਲ ਚੀਜ਼ਾਂ ਲੈ ਕੇ ਆਓ, ਦੱਸੋ। ਹੁਣ ਬਜਟ ਨਿਰਧਾਰਿਤ ਹੋ ਚੁੱਕਿਆ ਹੈ, ਇੱਕ ਅਪ੍ਰੈਲ ਤੋਂ ਨਵਾਂ ਬਜਟ ਲਾਗੂ ਹੋਣ ਵਾਲਾ ਹੈ, ਸਾਡੇ ਪਾਸ ਤਿਆਰੀ ਦੇ ਲਈ ਇਹ ਪੂਰਾ ਮਹੀਨਾ ਹੈ। ਅਸੀਂ ਇਤਨਾ ਤੇਜ਼ੀ ਨਾਲ ਕੰਮ ਕਰੀਏ ਕਿ 1 ਅਪ੍ਰੈਲ ਤੋਂ ਹੀ ਚੀਜ਼ਾਂ ਜ਼ਮੀਨ’ਤੇ ਉਤਰਨਾ ਸ਼ੁਰੂ ਹੋ ਜਾਣ, ਇਹ ਜੋ ਐਕਸਰਸਾਇਜ ਹੈ ਨਾ, ਇਸੇ ਲਈ ਹੈ। ਅਸੀਂ ਬਜਟ ਨੂੰ ਵੀ ਇੱਕ ਮਹੀਨਾ prepone ਕਰਨ ਦੀ ਪੱਧਤੀ develop ਕੀਤੀ ਹੈ। ਇਸ ਦੇ ਪਿੱਛੇ ਵੀ ਇਰਾਦਾ ਇਹੀ ਹੈ ਕਿ ਸਾਨੂੰ actually ਬਜਟ ਲਾਗੂ ਹੋਣ ਤੋਂ ਪਹਿਲਾਂ ਸਾਰੇ ਡਿਪਾਰਟਮੈਂਟਸ ਨੂੰ, ਸਟੇਕਹੋਲਡਰਸ ਨੂੰ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਮਾਡਲ ਨੂੰ ਤਿਆਰੀਆਂ ਕਰਨ ਦਾ ਪੂਰਾ ਅਵਸਰ ਮਿਲੇ, ਤਾਕਿ ਸਾਡਾ ਸਮਾਂ ਬਰਬਾਦ ਨਾ ਹੋਵੇ। ਮੈਂ ਆਪ ਸਭ ਨੂੰ ਤਾਕੀਦ ਕਰਦਾ ਹਾਂ ਇਹ ਦੇਸ਼ ਭਗਤੀ ਦਾ ਕੰਮ ਹੈ। ਇਹ ਦੇਸ਼ ਸੇਵਾ ਦਾ ਕੰਮ ਹੈ। ਅਸੀਂ ਆਓ, ਮੁਨਾਫ਼ਾ ਕਦੋਂ ਹੋਵੇਗਾ, ਕਿਤਨਾ ਹੋਵੇਗਾ, ਉਹ ਬਾਅਦ ਵਿੱਚ ਸੋਚੀਏ, ਪਹਿਲਾਂ ਦੇਸ਼ ਨੂੰ ਤਾਕਤਵਰ ਅਸੀਂ ਕਿਵੇਂ ਬਣਾਈਏ, ਇਸ’ਤੇ ਸੋਚੀਏ। ਮੈਂ ਤੁਹਾਨੂੰ ਸੱਦਾ ਦਿੰਦਾ ਹਾਂ ਅਤੇ ਮੈਨੂੰ ਖੁਸ਼ੀ ਹੈ ਕਿ ਅੱਜ ਸਾਡੀ ਸੈਨਾ, ਸੈਨਾ ਦੇ ਸਾਡੇ ਤਿੰਨੋਂ ਅੰਗ, ਬੜੇ ਉਮੰਗ ਅਤੇ ਉਤਸ਼ਾਹ ਦੇ ਨਾਲ ਇਨ੍ਹਾਂ ਕੰਮਾਂ ਵਿੱਚ ਪੂਰਾ ਇਨੀਸ਼ਿਏਟਿਵ ਲੈ ਰਹੇ ਹਨ, ਪ੍ਰੋਤਸਾਹਨ ਦੇ ਰਹੇ ਹਨ। ਹੁਣ ਇਹ ਮੌਕਾ ਸਾਡੇ ਪ੍ਰਾਈਵੇਟ ਪਾਰਟੀ ਦੇ ਲੋਕਾਂ ਨੂੰ ਗੁਆਉਣਾ ਨਹੀਂ ਚਾਹੀਦਾ ਹੈ। ਮੈਂ ਫਿਰ ਇੱਕ ਵਾਰ ਤੁਹਾਨੂੰ ਸੱਦਾ ਦਿੰਦਾ ਹਾਂ।

ਮੇਰੀਆਂ ਆਪ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ! ਧੰਨਵਾਦ!

  • Jitendra Kumar April 02, 2025

    🙏🇮🇳❤️
  • Reena chaurasia September 01, 2024

    BJP BJP
  • MLA Devyani Pharande February 17, 2024

    नमो नमो नमो
  • Vaishali Tangsale February 15, 2024

    🙏🏻🙏🏻
  • Dr. Parth Sarthi Sharma January 09, 2024

    🙏🏻🙏🏻👍🏻👍🏻
  • n.d.mori August 06, 2022

    Namo Namo Namo Namo Namo Namo Namo 🌹
  • G.shankar Srivastav August 02, 2022

    नमस्ते
  • Laxman singh Rana July 31, 2022

    namo namo 🇮🇳🙏🚩🚩
  • Laxman singh Rana July 31, 2022

    namo namo 🇮🇳🙏🌷🌹
  • Jayanta Kumar Bhadra June 30, 2022

    Jay Sri Krishna
Explore More
ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ

Popular Speeches

ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ
National Manufacturing Mission: A new blueprint to boost 'Make in India'

Media Coverage

National Manufacturing Mission: A new blueprint to boost 'Make in India'
NM on the go

Nm on the go

Always be the first to hear from the PM. Get the App Now!
...
We are fully committed to establishing peace in the Naxal-affected areas: PM
May 14, 2025

The Prime Minister, Shri Narendra Modi has stated that the success of the security forces shows that our campaign towards rooting out Naxalism is moving in the right direction. "We are fully committed to establishing peace in the Naxal-affected areas and connecting them with the mainstream of development", Shri Modi added.

In response to Minister of Home Affairs of India, Shri Amit Shah, the Prime Minister posted on X;

"सुरक्षा बलों की यह सफलता बताती है कि नक्सलवाद को जड़ से समाप्त करने की दिशा में हमारा अभियान सही दिशा में आगे बढ़ रहा है। नक्सलवाद से प्रभावित क्षेत्रों में शांति की स्थापना के साथ उन्हें विकास की मुख्यधारा से जोड़ने के लिए हम पूरी तरह से प्रतिबद्ध हैं।"