ਵਣੱਕਮ ਚੇਨਈ! (Vanakkam Chennai!)
ਤਮਿਲ ਨਾਡੂ ਦੇ ਗਵਰਨਰ, ਸ਼੍ਰੀ ਆਰ. ਐੱਨ. ਰਵੀ ਜੀ, ਮੁੱਖ ਮੰਤਰੀ ਸ਼੍ਰੀਮਾਨ ਐੱਮ. ਕੇ. ਸਟਾਲਿਨ ਜੀ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਮੈਂਬਰ ਅਨੁਰਾਗ ਠਾਕੁਰ, ਐੱਲ. ਮੁਰੂਗਨ, ਨਿਸ਼ੀਥ ਪ੍ਰਮਾਣਿਕ, ਤਮਿਲ ਨਾਡੂ ਸਰਕਾਰ ਦੇ ਮੰਤਰੀ ਉਦਯਨਿਧੀ ਸਟਾਲਿਨ, ਅਤੇ ਭਾਰਤ ਦੇ ਕੋਣੇ-ਕੋਣੇ ਤੋਂ ਇੱਥੇ ਆਏ ਮੇਰੇ ਯੁਵਾ ਸਾਥੀਓ।
I welcome everyone to the 13th Khelo India Games. For Indian sports, this is a great way to start 2024. My young friends gathered here represent a Young India, a New India. Your energy and enthusiasm is taking our country to new heights in the world of sports. I extend my best wishes to all the athletes and sport-lovers who have come to Chennai from across the country. Together, you are showcasing the true spirit of Ek Bharat Shreshtha Bharat. The warm people of Tamil Nadu, the beautiful Tamil language, culture and cuisine will surely make you feel at home. I am sure that their hospitality will win your hearts. The Khelo India Youth Games will certainly provide you with an opportunity to showcase your skills. But it will also help you make new friendships that will last a lifetime.
ਸਾਥੀਓ,
ਅੱਜ ਇੱਥੇ ਦੂਰਦਰਸ਼ਨ ਅਤੇ ਆਕਾਸ਼ਵਾਣੀ (Doordarshan and All India Radio) ਦੇ ਅਨੇਕ ਪ੍ਰੋਜੈਕਟਾਂ ਦਾ ਉਦਘਾਟਨ ਹੋਇਆ ਹੈ ਅਤੇ ਨੀਂਹ ਪੱਥਰ ਭੀ ਰੱਖਿਆ ਗਿਆ ਹੈ। 1975 ਵਿੱਚ ਪ੍ਰਸਾਰਣ ਸ਼ੁਰੂ ਕਰਨ ਵਾਲਾ ਚੇਨਈ ਦੂਰਦਰਸ਼ਨ ਕੇਂਦਰ, ਅੱਜ ਤੋਂ ਇੱਕ ਨਵੀਂ ਯਾਤਰਾ ਸ਼ੁਰੂ ਕਰ ਰਿਹਾ ਹੈ। ਅੱਜ ਇੱਥੇ ਡੀਡੀ ਤਮਿਲ ਚੈਨਲ ( DD Tamil channel) ਨੂੰ ਭੀ ਨਵੇਂ ਰੂਪ ਦੇ ਬਾਅਦ ਲਾਂਚ ਕੀਤਾ ਗਿਆ ਹੈ। 8 ਰਾਜਾਂ ਵਿੱਚ 12 ਨਵੇਂ FM ਟ੍ਰਾਂਸਮੀਟਰਸ ਦੇ ਸ਼ੁਰੂ ਹੋਣ ਨਾਲ ਕਰੀਬ ਡੇਢ ਕਰੋੜ ਲੋਕਾਂ ਨੂੰ ਫਾਇਦਾ ਹੋਵੇਗਾ। ਅੱਜ 26 ਨਵੇਂ FM ਟ੍ਰਾਂਸਮੀਟਰਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਭੀ ਰੱਖਿਆ ਗਿਆ ਹੈ। ਮੈਂ ਤਮਿਲ ਨਾਡੂ ਦੇ ਲੋਕਾਂ ਨੂੰ, ਦੇਸ਼ ਦੇ ਲੋਕਾਂ ਨੂੰ ਇਸ ਦੇ ਲਈ ਭੀ ਵਧਾਈ ਦਿੰਦਾ ਹਾਂ।
ਸਾਥੀਓ,
ਭਾਰਤ ਵਿੱਚ( in Bharat) ਖੇਡਾਂ ਦੇ ਵਿਕਾਸ ਵਿੱਚ ਤਮਿਲ ਨਾਡੂ ਦਾ ਵਿਸ਼ੇਸ਼ ਸਥਾਨ ਰਿਹਾ ਹੈ। ਇਹ ਚੈਂਪੀਅਨਸ ਪੈਦਾ ਕਰਨ ਵਾਲੀ ਧਰਤੀ ਹੈ। ਇਸ ਭੂਮੀ ਨੇ ਟੈਨਿਸ ਵਿੱਚ ਨਾਮ ਰੋਸ਼ਨ ਕਰਨ ਵਾਲੇ ਅੰਮ੍ਰਿਤਰਾਜ ਬ੍ਰਦਰਸ (Amritraj brothers) ਨੂੰ ਜਨਮ ਦਿੱਤਾ। ਇਸੇ ਧਰਤੀ ਤੋਂ ਹਾਕੀ ਟੀਮ ਦੇ ਕਪਤਾਨ ਭਾਸਕਰਨ (Bhaskaran) ਨਿਕਲੇ, ਜਿਨ੍ਹਾਂ ਦੀ ਕਪਤਾਨੀ ਵਿੱਚ ਭਾਰਤ ਨੇ ਓਲੰਪਿਕ ਵਿੱਚ ਗੋਲਡ ਮੈਡਲ ਜਿੱਤਿਆ। ਸ਼ਤਰੰਜ ਦੇ ਖਿਡਾਰੀ (Chess players) ਵਿਸ਼ਵਨਾਥਨ ਆਨੰਦ, ਪ੍ਰੱਗਿਆਨੰਦ (ViswanathanAnand, Praggnanandhaa) ਅਤੇ ਪੈਰਾਲੰਪਿਕ ਚੈਂਪੀਅਨ ਮਰਿਯੱਪਨ (Mariyappan) ਭੀ ਤਮਿਲ ਨਾਡੂ ਦੀ ਹੀ ਦੇਣ ਹਨ। ਐਸੇ ਕਿਤਨੇ ਹੀ ਖਿਡਾਰੀ ਇਸ ਧਰਤੀ ਤੋਂ ਨਿਕਲੇ ਹਨ, ਹਰ ਸਪੋਰਟਸ ਵਿੱਚ ਕਮਾਲ ਕਰ ਰਹੇ ਹਨ। ਮੈਨੂੰ ਵਿਸ਼ਵਾਸ ਹੈ, ਆਪ ਸਭ ਨੂੰ ਤਮਿਲ ਨਾਡੂ ਦੀ ਇਸ ਧਰਤੀ ਤੋਂ ਹੋਰ ਜ਼ਿਆਦਾ ਪ੍ਰੇਰਣਾ ਮਿਲੇਗੀ।
ਸਾਥੀਓ,
ਅਸੀਂ ਸਾਰੇ ਭਾਰਤ (Bharat) ਨੂੰ ਦੁਨੀਆ ਦੇ Top Sporting Nations ਵਿੱਚ ਦੇਖਣਾ ਚਾਹੁੰਦੇ ਹਾਂ। ਇਸ ਦੇ ਲਈ ਬਹੁਤ ਜ਼ਰੂਰੀ ਹੈ ਕਿ ਦੇਸ਼ ਵਿੱਚ ਲਗਾਤਾਰ ਬੜੇ ਸਪੋਰਟਸ ਈਵੈਂਟ ਹੋਣ, ਖਿਡਾਰੀਆਂ ਦਾ ਅਨੁਭਵ ਵਧੇ ਅਤੇ ਗ੍ਰਾਊਂਡ ਲੈਵਲ ਤੋਂ ਖਿਡਾਰੀ ਚੁਣ ਕੇ ਬੜੇ ਈਵੈਂਟਸ ਵਿੱਚ ਖੇਡਣ ਆਉਣ। ਖੋਲੋ ਇੰਡੀਆ ਅਭਿਯਾਨ (Khelo India Abhiyan), ਅੱਜ ਇਸੇ ਭੂਮਿਕਾ ਨੂੰ ਨਿਭਾ ਰਿਹਾ ਹੈ। 2018 ਤੋਂ ਹੁਣ ਤੱਕ ਖੇਲੋ ਇੰਡੀਆ ਗੇਮਸ (Khelo India Games)ਦੇ 12 ਐਡੀਸ਼ਨਸ ਦਾ ਆਯੋਜਨ ਹੋ ਚੁੱਕਿਆ ਹੈ। ਇੰਡੀਆ ਯੂਥ ਗੇਮਸ ਖੋਲੋ ਇੰਡੀਆ ਯੂਨੀਵਰਸਿਟੀ ਗੇਮਸ, ਖੋਲੇ ਇੰਡੀਆ ਵਿੰਟਰ ਗੇਮਸ ਅਤੇ ਖੋਲੇ ਇੰਡੀਆ ਪੈਰਾ ਗੇਮਸ (The India Youth Games, Khelo India University Games, Khelo India Winter Games, and Khelo India Para Games), ਤੁਹਾਨੂੰ ਖੇਡਣ ਦਾ ਮੌਕਾ ਭੀ ਦੇ ਰਹੇ ਹਨ ਅਤੇ ਨਵੇਂ ਟੈਲੰਟ ਨੂੰ ਸਾਹਮਣੇ ਭੀ ਲਿਆ ਰਹੇ ਹਨ। ਹੁਣ ਇੱਕ ਵਾਰ ਫਿਰ, ਖੋਲੋ ਇੰਡੀਆ ਯੂਥ ਗੇਮਸ( Khelo India Youth Games) ਦਾ ਸ਼ੁਭਅਰੰਭ ਹੋ ਰਿਹਾ ਹੈ। ਚੇਨਈ ਤ੍ਰਿਚੀ, ਮੁਦਰੈ ਅਤੇ ਕੋਇੰਬਟੂਰ (Chennai, Trichy, Madurai, and Coimbatore), ਤਮਿਲ ਨਾਡੂ ਦੇ ਇਹ ਚਾਰ ਸ਼ਾਨਦਾਰ ਸ਼ਹਿਰ ਆਪਣੇ ਇੱਥੇ ਚੈਂਪੀਅਨਸ ਦਾ ਸੁਆਗਤ ਕਰਨ ਦੇ ਲਈ ਤਿਆਰ ਹਨ।
ਸਾਥੀਓ,
ਮੈਨੂੰ ਵਿਸ਼ਵਾਸ ਹੈ, ਚਾਹੇ ਖਿਡਾਰੀ ਹੋਣ ਜਾਂ ਦਰਸ਼ਕ, ਹਰ ਕਿਸੇ ਨੂੰ ਚੇਨਈ ਦੇ ਖੂਬਸੂਰਤ beaches ਦਾ ਸਮੋਹਨ ਆਪਣੇ ਵੱਲ ਖਿੱਚੇਗਾ। ਆਪ ਲੋਕਾਂ ਨੂੰ ਮੁਦਰੈ ਦੇ ਅਦੁੱਤੀ ਮੰਦਿਰਾਂ ਦੀ ਆਭਾ ਮਹਿਸੂਸ ਹੋਵੇਗੀ। ਤ੍ਰਿਚੀ ਦੇ ਮੰਦਿਰ, ਉੱਥੋਂ ਦਾ ਆਰਟ ਐਂਡ ਕ੍ਰਾਫਟ ਤੁਹਾਡਾ ਮਨ ਮੋਹ ਲਵੇਗਾ.... ਅਤੇ ਕੋਇੰਬਟੂਰ ਦੇ ਮਿਹਨਤੀ ਉੱਦਮੀ ਤੁਹਾਡਾ ਦਿਲ ਖੋਲ੍ਹ ਕੇ ਸੁਆਗਤ ਕਰਨਗੇ। ਤਮਿਲ ਨਾਡੂ ਦੇ ਇਨ੍ਹਾਂ ਸਾਰੇ ਸ਼ਹਿਰਾਂ ਵਿੱਚ ਤੁਹਾਨੂੰ ਇੱਕ ਐਸੀ ਦਿੱਬ ਅਨੁਭੂਤੀ ਹੋਵੇਗੀ, ਜਿਸ ਨੂੰ ਆਪ(ਤੁਸੀਂ )ਕਦੇ ਭੁੱਲਣਾ ਨਹੀਂ ਚਾਹੋਗੇ।
ਸਾਥੀਓ,
ਖੇਲੋ ਇੰਡੀਆ ਯੂਥ ਗੇਮਸ (Khelo India Youth Games) ਦੇ ਦੌਰਾਨ 36 states ਦੇ ਐਥਲੀਟ ਆਪਣੀ ਪ੍ਰਤਿਭਾ ਅਤੇ ਪ੍ਰਤੀਬੱਧਤਾ ਦਾ ਪ੍ਰਦਰਸ਼ਨ ਕਰਨਗੇ। ਮੈਂ ਕਲਪਨਾ ਕਰ ਸਕਦਾ ਹਾਂ ਕਿ ਜਦੋਂ 5 ਹਜ਼ਾਰ ਤੋਂ ਜ਼ਿਆਦਾ ਯੁਵਾ ਐਥਲੀਟ ਆਪਣੇ ਜਨੂਨ, ਆਪਣੇ ਉਤਸ਼ਾਹ ਦੇ ਨਾਲ ਮੈਦਾਨ ‘ਤੇ ਆਉਣਗੇ ਤਾਂ ਇੱਥੇ ਕੀ ਵਾਤਾਵਰਣ ਹੋਵੇਗਾ। ਸਾਨੂੰ ਇੰਤਜ਼ਾਰ ਹੈ, ਆਰਚਰੀ, ਐਥਲੈਟਿਕਸ ਅਤੇ ਬੈਡਮਿੰਟਨ ਜਿਹੀਆਂ ਖੇਡਾਂ ਵਿੱਚ ਮੁਕਾਬਲੇ ਦਾ ਜੋ ਸਾਨੂੰ ਆਨੰਦ ਨਾਲ ਭਰ ਦੇਣਗੇ। ਸਾਨੂੰ ਇੰਤਜ਼ਾਰ ਹੈ, ਸਕਵੈਸ਼ ਵਿੱਚ ਦਿਖਣ ਵਾਲੇ ਜੋਸ਼ ਦਾ, ਜਿਸ ਨੂੰ ਪਹਿਲੀ ਵਾਰ ਖੇਲੋ ਇੰਡੀਆ ਯੂਥ ਗੇਮਸ (Khelo India Youth Games )ਵਿੱਚ ਸ਼ਾਮਲ ਕੀਤਾ ਗਿਆ ਹੈ। ਸਾਨੂੰ ਇੰਤਜ਼ਾਰ ਹੈ, ਸਿਲੰਬਮ (Silambam) ਦਾ, ਜੋ ਤਮਿਲ ਨਾਡੂ ਦੇ ਪ੍ਰਾਚੀਨ ਗੌਰਵ ਅਤੇ heritage sport ਨੂੰ ਨਵੀਂ ਉਚਾਈ ਦੇਵੇਗਾ। ਅਲੱਗ-ਅਲੱਗ ਰਾਜਾਂ ਦੇ, ਅਲੱਗ-ਅਲੱਗ ਖੇਡਾਂ ਦੇ ਖਿਡਾਰੀ ਇੱਕ ਸੰਕਲਪ, ਇੱਕ ਪ੍ਰਤੀਬੱਧਤਾ ਅਤੇ ਇੱਕ ਭਾਵਨਾ ਦੇ ਨਾਲ ਇਕਜੁੱਟ ਹੋਣਗੇ। ਖੇਡਾਂ ਦੇ ਪ੍ਰਤੀ ਤੁਹਾਡਾ ਸਮਰਪਣ, ਖ਼ੁਦ ‘ਤੇ ਤੁਹਾਡਾ ਭਰੋਸਾ, ਮੁਸ਼ਕਿਲਾਂ ਨਾਲ ਜੂਝਣ ਦਾ ਹੌਸਲਾ ਅਤੇ ਅਸਾਧਾਰਣ ਪ੍ਰਦਰਸ਼ਨ ਦਾ ਜਜ਼ਬਾ, ਪੂਰਾ ਦੇਸ਼ (ਰਾਸ਼ਟਰ) ਦੇਖੇਗਾ।
ਸਾਥੀਓ,
ਤਮਿਲ ਨਾਡੂ ਮਹਾਨ ਸੰਤ ਤਿਰੁਵੱਲੁਵਰ (great saint Thiruvalluvar) ਜੀ ਦੀ ਧਰਤੀ ਹੈ। ਸੰਤ ਤਿਰੁਵੱਲੁਵਰ (Saint Thiruvalluvar) ਨੇ ਆਪਣੀਆਂ ਰਚਨਾਵਾਂ ਨਾਲ ਨੌਜਵਾਨਾਂ ਨੂੰ ਨਵੀਂ ਦਿਸ਼ਾ ਦਿੱਤੀ ਸੀ, ਉਨ੍ਹਾਂ ਨੂੰ ਅੱਗੇ ਵਧਣ ਦੇ ਲਈ ਪ੍ਰੇਰਿਤ ਕੀਤਾ ਸੀ। ਖੇਲੋ ਇੰਡੀਆ ਯੂਥ ਗੇਮਸ ਦੇ ਲੋਗੋ (logo of the Khelo India Youth Games) ਵਿੱਚ ਭੀ ਮਹਾਨ ਤਿਰੁਵੱਲੁਵਰ ਦੀ ਛਵੀ (ਦਾ ਅਕਸ) ਹੈ। ਸੰਤ ਤਿਰੁਵੱਲੁਵਰ ਨੇ ਲਿਖਿਆ ਸੀ, ਅਰੁਮਈ ਉਦੈਥਥੇਂਦਰੁ ਅਸਾਵਾਮਈ ਵੇਨਡੁਮ, ਪੇਰੁਮੈ ਮੁਯਾਰਚੀ ਥਾਰੂਮ (अरुमई उदैथथेंद्रु असावामई वेनडुम, पेरुमै मुयारची थारुम-‘ArumaiUdaiththathuEnndruAsavamaiVendum, PerumaiMuyarchiTharumParthathu’) ਅਰਥਾਤ ਵਿਪਰੀਤ ਪਰਿਸਥਿਤੀਆਂ ਵਿੱਚ ਭੀ ਸਾਨੂੰ ਕਮਜ਼ੋਰ ਨਹੀ ਪੈਣਾ ਚਾਹੀਦਾ, ਸਾਨੂੰ ਕਠਿਨਾਈ ਤੋਂ ਨਹੀਂ ਭੱਜਣਾ ਚਾਹੀਦਾ। ਸਾਨੂੰ ਆਪਣੇ ਮਨ ਨੂੰ ਮਜ਼ਬੂਤ ਕਰਕੇ ਲਕਸ਼ ਨੂੰ ਸਿੱਧ ਕਰਨਾ ਚਾਹੀਦਾ ਹੈ। ਇੱਕ ਖਿਡਾਰੀ ਦੇ ਲਈ ਇਹ ਬਹੁਤ ਬੜੀ ਪ੍ਰੇਰਣਾ ਹੈ। ਮੈਨੂੰ ਖੁਸ਼ੀ ਹੈ ਕਿ ਇਸ ਵਾਰ ਖੇਲੋ ਇੰਡੀਆ ਯੂਥ ਗੇਮਸ (Khelo India Youth Games) ਦਾ ਮਸਕਟ ਵੀਰਾ ਮੰਗਈ ਵੇਲੁ ਨਾਚਿਯਾਰ (VeeraMangaiVeluNachiyar) ਨੂੰ ਬਣਾਇਆ ਗਿਆ ਹੈ। ਕਿਸੇ real-life personality ਨੂੰ ਮਸਕਟ ਚੁਣਿਆ ਜਾਣਾ, ਅਭੂਤਪੂਰਵ ਹੈ। ਵਾਰੀ ਮੰਗਈ ਵੇਲੁ ਨਾਚਿਯਾਰ (VeeraMangaiVeluNachiyar) ਨਾਰੀ ਸ਼ਕਤੀ ਦੀ ਪ੍ਰਤੀਕ (symbol of female power) ਹਨ। ਅੱਜ ਸਰਕਾਰ ਦੇ ਅਨੇਕ ਫ਼ੈਸਲਿਆਂ ਵਿੱਚ ਉਨ੍ਹਾਂ ਦੇ ਹੀ ਵਿਅਕਤਿਤਵ ਦਾ ਪ੍ਰਤੀਬਿੰਬ ਹੈ। ਉਨ੍ਹਾਂ ਦੀ ਪ੍ਰੇਰਣਾ ਨਾਲ ਸਰਕਾਰ ਸਪੋਰਟਸ ਵੁਮਨ ਨੂੰ ਭੀ Empower ਕਰਨ ਦੇ ਲਈ ਲਗਾਤਾਰ ਕੰਮ ਕਰ ਰਹੀ ਹੈ। ਖੇਲੋ ਇੰਡੀਆ ਅਭਿਯਾਨ (Khelo India campaign) ਦੇ ਤਹਿਤ 20 ਖੇਡਾਂ ਵਿੱਚ women’s ਲੀਗਸ ਦਾ ਆਯੋਜਨ ਕੀਤਾ ਗਿਆ। ਇਸ ਵਿੱਚ 50 ਹਜ਼ਾਰ ਤੋਂ ਜ਼ਿਆਦਾ ਮਹਿਲਾ ਐਥਲੀਟਸ ਨੇ ਹਿੱਸਾ ਲਿਆ। ਦਸ ਦਾ ਦਮ’('DusKa Dum') ਜਿਹੀ ਪਹਿਲ ਨੇ ਭੀ 1 ਲੱਖ ਤੋਂ ਜ਼ਿਆਦਾ ਮਹਿਲਾ ਐਥਲੀਟਸ ਨੂੰ ਆਪਣਾ ਟੈਲੰਟ ਦਿਖਾਉਣ ਦਾ ਅਵਸਰ ਦਿੱਤਾ ਸੀ।
ਸਾਥੀਓ,
ਅੱਜ ਬਹੁਤ ਲੋਕਾਂ ਨੂੰ ਹੈਰਾਨੀ ਹੁੰਦੀ ਹੈ ਕਿ ਅਚਾਨਕ ਐਸਾ ਕੀ ਹੋਇਆ ਹੈ 2014 ਦੇ ਬਾਅਦ ਸਾਡੇ ਐਥਲੀਟਸ ਦਾ ਪ੍ਰਦਰਸ਼ਨ ਇਤਨਾ ਬਿਹਤਰ ਕਿਵੇਂ ਹੋ ਗਿਆ? ਤੁਸੀਂ ਦੇਖਿਆ ਹੈ ਕਿ ਭਾਰਤ ਨੇ ਟੋਕੀਓ ਓਲੰਪਿਕ ਅਤੇ ਪੈਰਾਲੰਪਿਕ ਗੇਮਸ (Tokyo Olympics and Paralympic Games) ਵਿੱਚ ਹੁਣ ਤੱਕ ਦਾ ਬਿਹਤਰੀਨ ਪ੍ਰਦਰਸ਼ਨ ਕੀਤਾ। ਏਸ਼ੀਅਨ ਗੇਮਸ ਵਿੱਚ ਏਸ਼ੀਅਨ ਪੈਰਾ ਗੇਮਸ ਵਿੱਚ ਭੀ ਭਾਰਤ ਨੇ ਇਤਿਹਾਸ ਰਚ ਦਿੱਤਾ। ਯੂਨੀਵਰਸਿਟੀ ਗੇਮਸ ਵਿੱਚ ਭੀ ਭਾਰਤ ਨੇ ਮੈਡਲਸ ਦਾ ਨਵਾਂ ਰਿਕਾਰਡ ਬਣਾਇਆ। ਇਹ ਅਚਾਨਕ ਹੀ ਨਹੀਂ ਹੋਇਆ ਹੈ। ਦੇਸ਼ ਦੇ ਖਿਡਾਰੀ ਦੀ ਮਿਹਨਤ ਅਤੇ ਜਜ਼ਬੇ ਵਿੱਚ ਪਹਿਲੇ ਭੀ ਕਮੀ ਨਹੀਂ ਸੀ। ਲੇਕਿਨ ਬੀਤੇ 10 ਵਰ੍ਹਿਆਂ ਵਿੱਚ ਉਸ ਨੂੰ ਨਵਾਂ ਆਤਮਵਿਸ਼ਵਾਸ ਮਿਲਿਆ ਹੈ, ਕਦਮ-ਕਦਮ ‘ਤੇ ਸਰਕਾਰ ਦਾ ਸਾਥ ਮਿਲਿਆ ਹੈ। ਪਹਿਲਾਂ ਖੇਡਾਂ ਵਿੱਚ ਭੀ ਜਿਸ ਪ੍ਰਕਾਰ ਦੇ ਖੇਲ ਹੁੰਦੇ ਸਨ, ਉਨ੍ਹਾਂ ਨੂੰ ਅਸੀਂ ਬੰਦ ਕੀਤਾ ਹੈ। ਬੀਤੇ 10 ਵਰ੍ਹਿਆਂ ਵਿੱਚ ਸਰਕਾਰ ਨੇ Reform ਕੀਤਾ, ਖਿਡਾਰੀਆਂ ਨੇ perform ਕੀਤਾ ਅਤੇ sports ਦਾ ਪੂਰਾ ਸਿਸਟਮ transform ਹੋ ਗਿਆ। ਅੱਜ ਖੇਲੋ ਇੰਡੀਆ ਅਭਿਯਾਨ (Khelo India campaign) ਦੇ ਮਾਧਿਅਮ ਨਾਲ ਦੇਸ਼ ਦੇ ਹਜ਼ਾਰਾਂ ਐਥਲੀਟਸ ਨੂੰ ਹਰ ਮਹੀਨੇ 50 ਹਜ਼ਾਰ ਰੁਪਏ ਤੋਂ ਜ਼ਿਆਦਾ ਦੀ ਮਦਦ ਦਿੱਤੀ ਜਾ ਰਹੀ ਹੈ। 2014 ਵਿੱਚ ਅਸੀਂ TOPS ਯਾਨੀ, TOPS ਯਾਨੀ ਟਾਰਗਟ ਓਲੰਪਿਕ ਪੋਡੀਅਮ ਸਕੀਮ (TOPS -Target Olympic Podium Scheme) ਨੂੰ ਲਾਂਚ ਕੀਤਾ ਸੀ। ਇਸ ਦੇ ਜ਼ਰੀਏ ਅਸੀਂ ਟੌਪ ਐਥਲੀਟਸ ਦੀ ਟ੍ਰੇਨਿੰਗ, international exposure ਅਤੇ ਬੜੇ sports events ਵਿੱਚ ਉਨ੍ਹਾਂ ਦਾ participation ਸੁਨਿਸ਼ਚਿਤ ਕੀਤਾ ਹੈ। ਹੁਣ ਸਾਡੀ ਨਜ਼ਰ ਇਸ ਸਾਲ ਪੈਰਿਸ, ਅਤੇ 2028 ਦੇ ਲਾਸ ਏਂਜਲਸ ਓਲੰਪਿਕ ਗੇਮਸ (Paris Olympics in 2024 and the Los Angeles Olympics in 2028) ‘ਤੇ ਹੈ। ਇਸ ਦੇ ਲਈ TOPS ਦੇ ਤਹਿਤ ਖਿਡਾਰੀਆਂ ਨੂੰ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ।
Friends
Today, we are not waiting for youth to come to sports; we are taking sports to youth!
ਸਾਥੀਓ,
ਖੇਲੋ ਇੰਡੀਆ ਜਿਹੇ ਅਭਿਯਾਨ (Campaigns like Khelo India), ਪਿੰਡ-ਗ਼ਰੀਬ, ਆਦਿਵਾਸੀ ਅਤੇ lower middle class ਪਰਿਵਾਰਾਂ ਦੇ ਨੌਜਵਾਨਾਂ ਦੇ ਸੁਪਨੇ ਸਾਕਾਰ ਕਰ ਰਹੇ ਹਨ। ਅੱਜ ਜਦੋਂ ਅਸੀਂ ਵੋਕਲ ਫੌਰ ਲੋਕਲ('Vocal for Local') ਕਹਿੰਦੇ ਹਾਂ, ਤਾਂ ਇਸ ਵਿੱਚ ਸਪੋਰਟਿੰਗ ਟੈਲੰਟ ਭੀ ਸ਼ਾਮਲ ਹੈ। ਅੱਜ ਅਸੀਂ ਲੋਕਲ ਲੈਵਲ ‘ਤੇ ਖਿਡਾਰੀਆਂ ਦੇ ਲਈ ਬਿਹਤਰੀਨ ਸੁਵਿਧਾਵਾਂ ਅਤੇ ਅੱਛੇ ਕੰਪੀਟੀਸ਼ਨਸ ਆਰਗੇਨਾਇਜ਼ ਕਰ ਰਹੇ ਹਾਂ। ਇਸ ਨਾਲ ਉਨ੍ਹਾਂ ਨੂੰ ਇੰਟਰਨੈਸ਼ਨਲ ਲੈਵਲ ਦਾ ਐਕਸਪੋਜਰ ਮਿਲਦਾ ਹੈ। ਬੀਤੇ 10 ਵਰ੍ਹਿਆਂ ਵਿੱਚ ਐਸੇ ਅਨੇਕ ਇੰਟਰਨੈਸ਼ਨਲ ਟੂਰਨਾਮੈਂਟਸ ਅਸੀਂ ਪਹਿਲੀ ਵਾਰ ਭਾਰਤ ਵਿੱਚ (in Bharat) ਆਯੋਜਿਤ ਕੀਤੇ ਹਨ। ਆਪ (ਤੁਸੀਂ) ਕਲਪਨਾ ਕਰ ਸਕਦੇ ਹੋ, ਦੇਸ਼ ਦੀ ਇਤਨੀ ਬੜੀ ਕੋਸਟਲ-ਲਾਇਨ ਹੈ, ਇਤਨੇ ਸਾਰੇ beaches ਹਨ। ਲੇਕਿਨ ਹੁਣ ਜਾ ਕੇ ਪਹਿਲੀ ਵਾਰ ਦੀਵ ਵਿੱਚ beach games ਦਾ ਆਯੋਜਨ ਹੋਇਆ ਹੈ। ਇਨ੍ਹਾਂ ਗੇਮਸ ਵਿੱਚ ਮੱਲਖੰਬ(Mallakhamb) ਜਿਹੀਆਂ ਪਰੰਪਰਾਗਤ ਭਾਰਤੀ ਖੇਡਾਂ ਦੇ ਨਾਲ-ਨਾਲ 8 sports ਸ਼ਾਮਲ ਸਨ। ਦੇਸ਼ ਭਰ ਦੇ 1600 ਐਥਲੀਟਸ ਨੇ ਇਨ੍ਹਾਂ ਵਿੱਚ ਕੰਪੀਟ ਕੀਤਾ। ਇਸ ਨਾਲ ਭਾਰਤ ਵਿੱਚ (in Bharat) beach games ਅਤੇ sports tourism ਦਾ ਇੱਕ ਨਵਾਂ ਚੈਪਟਰ ਸ਼ੁਰੂ ਹੋਇਆ ਹੈ। ਇਸ ਨਾਲ ਸਾਡੇ costal cities ਨੂੰ ਬਹੁਤ ਲਾਭ ਹੋਣ ਵਾਲਾ ਹੈ।
ਸਾਥੀਓ,
ਸਾਡੇ young athletes ਨੂੰ international exposure ਮਿਲੇ ਅਤੇ ਭਾਰਤ global sports ecosystem ਦਾ ਅਹਿਮ ਕੇਂਦਰ ਬਣੇ, ਇਹ ਸਾਡਾ ਸੰਕਲਪ ਹੈ। ਇਸ ਲਈ, ਅਸੀਂ 2029 ਵਿੱਚ ਯੂਥ ਓਲੰਪਿਕਸ ਅਤੇ 2036 ਵਿੱਚ ਓਲੰਪਿਕ ਗੇਮਸ(Youth Olympics in 2029 and the Olympic Games in 2036), ਭਾਰਤ ਵਿੱਚ (in Bharat) ਕਰਵਾਉਣ ਦੇ ਲਈ ਪੂਰੀ ਮਿਹਨਤ ਨਾਲ ਕੰਮ ਕਰ ਰਹੇ ਹਾਂ। ਆਪ ਸਾਰੇ ਜਾਣਦੇ ਹੋ ਕਿ ਸਪੋਰਸਟ ਸਿਰਫ਼ ਮੈਦਾਨ ਤੱਕ ਸੀਮਿਤ ਨਹੀਂ ਹੈ। ਬਲਕਿ ਸਪੋਰਟਸ, ਆਪਣੇ ਆਪ ਵਿੱਚ ਇੱਕ ਬਹੁਤ ਬੜੀ ਇਕੌਨਮੀ ਹੈ। ਇਸ ਵਿੱਚ ਨੌਜਵਾਨਾਂ ਦੇ ਲਈ ਰੋਜ਼ਗਾਰ ਦੀਆਂ ਅਨੇਕ ਸੰਭਾਵਨਾਵਾਂ ਹਨ। ਮੈਂ ਆਉਣ ਵਾਲੇ 5 ਵਰ੍ਹਿਆਂ ਵਿੱਚ ਭਾਰਤ ਨੂੰ ਦੁਨੀਆ ਦੀ ਤੀਸਰੀ ਬੜੀ ਇਕੌਨਮੀ (world's third-largest economy) ਬਣਾਉਣ ਦੀ ਗਰੰਟੀ ਦਿੱਤੀ ਹੈ। ਇਸ ਗਰੰਟੀ ਵਿੱਚ ਸਪੋਰਟਸ ਇਕੌਨਮੀ ਦੀ ਹਿੱਸੇਦਾਰੀ ਭੀ ਵਧੇ, ਇਹ ਸਾਡਾ ਪ੍ਰਯਾਸ ਹੈ। ਇਸ ਲਈ, ਬੀਤੇ 10 ਵਰ੍ਹਿਆਂ ਤੋਂ ਅਸੀਂ ਸਪੋਰਟਸ ਨਾਲ ਜੁੜੇ ਹੋਰ ਸੈਕਟਰਸ ਦਾ ਭੀ ਵਿਕਾਸ ਕਰ ਰਹੇ ਹਾਂ।
ਅੱਜ, ਦੇਸ਼ ਵਿੱਚ ਸਪੋਰਟਸ ਨਾਲ ਜੁੜੇ ਪ੍ਰੋਫੈਸ਼ਨਲਸ ਤਿਆਰ ਕਰਨ ਦੇ ਲਈ ਸਕਿੱਲ ਡਿਵੈਲਪਮੈਂਟ ‘ਤੇ ਬਲ ਦਿੱਤਾ ਜਾ ਰਿਹਾ ਹੈ। ਉੱਥੇ ਹੀ ਦੂਸਰੀ ਤਰਫ਼, ਅਸੀਂ, ਸਪੋਰਟਸ equipment manufacturing ਅਤੇ services ਨਾਲ ਜੁੜਿਆ ਈਕੋਸਿਸਟਮ ਵਿਕਸਿਤ ਕਰ ਰਹੇ ਹਾਂ। ਦੇਸ਼ ਵਿੱਚ sports science, innovation, manufacturing, sports coaching, sports psychology, sports nutrition, ਇਸ ਨਾਲ ਜੁੜੇ ਪ੍ਰੋਫੈਸ਼ਨਲਸ ਨੂੰ ਅਸੀਂ ਪਲੈਟਫਾਰਮ ਦੇ ਰਹੇ ਹਾਂ। ਬੀਤੇ ਵਰ੍ਹਿਆਂ ਵਿੱਚ ਦੇਸ਼ ਨੂੰ ਪਹਿਲੀ ਨੈਸ਼ਨਲ ਸਪੋਰਟਸ ਯੂਨੀਵਰਸਿਟੀ(first National Sports University) ਮਿਲੀ। ਅੱਜ ਖੇਲੋ ਇੰਡੀਆ ਅਭਿਯਾਨ (Khelo India campaign) ਨਾਲ ਦੇਸ਼ ਦੀਆਂ 300 ਤੋਂ ਜ਼ਿਆਦਾ ਪ੍ਰਤਿਸ਼ਠਿਤ ਅਕੈਡਮੀਜ਼ ਬਣ ਚੁੱਕੀਆਂ ਹਨ। ਇੱਕ ਹਜ਼ਾਰ, ਖੇਲੋ ਇੰਡੀਆ ਸੈਂਟਰਸ (Khelo India Centres) ਅਤੇ 30 ਤੋਂ ਜ਼ਿਆਦਾ ਸੈਂਟਰਸ ਆਵ੍ ਐਕਸੀਲੈਂਸ (Centres of Excellence) ਜੁੜੇ ਹੋਏ ਹਨ। ਦੇਸ਼ ਦੀ ਨਵੀਂ ਨੈਸ਼ਨਲ ਐਜੂਕੇਸ਼ਨ ਪਾਲਿਸੀ (new National Education Policy) ਵਿੱਚ ਅਸੀਂ sports ਨੂੰ ਮੁੱਖ ਕਰਿਕੁਲਮ ਦਾ ਹਿੱਸਾ ਬਣਾਇਆ ਹੈ। ਇਸ ਨਾਲ ਸਪੋਰਟਸ ਨੂੰ ਇੱਕ ਕਰੀਅਰ ਦੇ ਰੂਪ ਵਿੱਚ ਚੁਣਨ ਦੀ ਇੱਕ ਜਾਗਰੂਕਤਾ ਬਚਪਨ ਵਿੱਚ ਹੀ ਆ ਰਹੀ ਹੈ।
ਸਾਥੀਓ,
ਇੱਕ ਅਨੁਮਾਨ ਹੈ ਕਿ ਆਉਣ ਵਾਲੇ ਕੁਝ ਸਾਲਾਂ ਵਿੱਚ ਹੀ ਭਾਰਤ ਦੀ ਸਪੋਰਟਸ ਇੰਡਸਟ੍ਰੀ (Bharat’s sports industry) ਕਰੀਬ-ਕਰੀਬ ਇੱਕ ਲੱਖ ਕਰੋੜ ਰੁਪਏ ਦੀ ਹੋ ਜਾਵੇਗੀ। ਇਸ ਦਾ ਸਿੱਧਾ ਲਾਭ ਸਾਡੇ ਯੁਵਾ ਸਾਥੀਆਂ ਨੂੰ ਹੋਵੇਗਾ। ਬੀਤੇ ਵਰ੍ਹਿਆਂ ਵਿੱਚ ਸਪੋਰਟਸ ਨੂੰ ਲੈ ਕੇ ਜੋ ਇਹ ਜਾਗਰੂਕਤਾ ਦੇਸ਼ ਵਿੱਚ ਆਈ ਹੈ, ਇਸ ਨਾਲ broadcasting, sports goods, sports tourism ਅਤੇ sports apparel ਜਿਹੇ ਬਿਜ਼ਨਸ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਸਾਡਾ ਪ੍ਰਯਾਸ ਹੈ ਕਿ Sports Equipment manufacturing ਵਿੱਚ ਭੀ ਭਾਰਤ ਆਤਮਨਿਰਭਰ (Bharat self-reliant) ਬਣੇ। ਅੱਜ ਅਸੀਂ 300 ਪ੍ਰਕਾਰ ਦੇ sports equipment ਮੈਨੂਫੈਕਚਰ ਕਰ ਰਹੇ ਹਾਂ। ਸਾਡਾ ਪ੍ਰਯਾਸ ਹੈ ਕਿ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਇਸ ਨਾਲ ਜੁੜੇ manufacturing clusters ਦਾ ਨਿਰਮਾਣ ਹੋਵੇ।
ਸਾਥੀਓ,
ਖੇਲੋ ਇੰਡੀਆ ਅਭਿਯਾਨ (Khelo India campaign) ਦੇ ਤਹਿਤ ਦੇਸ਼ ਭਰ ਵਿੱਚ ਜੋ sports infra ਬਣ ਰਿਹਾ ਹੈ, ਉਹ ਭੀ ਰੋਜ਼ਗਾਰ ਦਾ ਬੜਾ ਮਾਧਿਅਮ ਬਣ ਰਿਹਾ ਹੈ। ਅੱਜ ਅਲੱਗ-ਅਲੱਗ ਸਪੋਰਟਸ ਨਾਲ ਜੁੜੀਆਂ ਲੀਗਸ ਭੀ ਤੇਜ਼ੀ ਨਾਲ ਵਧ ਰਹੀਆਂ ਹਨ। ਇਸ ਨਾਲ ਭੀ ਸੈਕੜੋਂ ਨਵੇਂ ਰੋਜ਼ਗਾਰ ਬਣ ਰਹੇ ਹਨ। ਯਾਨੀ ਅੱਜ ਸਾਡੇ ਜੋ ਯੁਵਾ ਸਕੂਲ-ਕਾਲਜ ਵਿੱਚ ਹਨ, ਜੋ Sports related sectors ਵਿੱਚ ਆਪਣਾ ਕਰੀਅਰ ਬਣਾਉਣਾ ਚਾਹੁੰਦੇ ਹਨ, ਉਨ੍ਹਾਂ ਦਾ ਬਿਹਤਰ ਫਿਊਚਰ, ਇਹ ਭੀ-ਮੋਦੀ ਕੀ ਗਰੰਟੀ (Modi’s guarantee) ਹੈ।
ਸਾਥੀਓ,
ਅੱਜ, ਸਿਰਫ਼ ਖੇਡਾਂ ਹੀ ਨਹੀਂ, ਹਰ ਸੈਕਟਰ ਵਿੱਚ ਭਾਰਤ (Bharat) ਦਾ ਡੰਕਾ ਵੱਜ ਰਿਹਾ ਹੈ। ਨਵਾਂ ਭਾਰਤ ਪੁਰਾਣੇ ਰਿਕਾਰਡ ਧਵਸਤ ਕਰਨ, ਨਵੇਂ ਘੜਨ, ਨਵੇਂ ਰਚਣ ਅਤੇ ਨਵੇਂ ਕੀਰਤੀਮਾਨ ਬਣਾਉਣ ਚਲ ਪਿਆ ਹੈ। ਮੈਨੂੰ ਯਕੀਨ ਹੈ ਆਪਣੇ ਨੌਜਵਾਨਾਂ ਦੀ ਸਮਰੱਥਾ ‘ਤੇ ਉਨ੍ਹਾਂ ਦੇ ਜਿੱਤਣ ਦੀ ਲਲਕ ‘ਤੇ। ਮੈਨੂੰ ਭਰੋਸਾ ਹੈ ਤੁਹਾਡੇ ਦ੍ਰਿੜ੍ਹ ਨਿਸ਼ਚੇ ਅਤੇ ਮਾਨਸਿਕ ਸ਼ਕਤੀ ‘ਤੇ। ਅੱਜ ਦੇ ਭਾਰਤ ਵਿੱਚ (in today's Bharat) ਬੜੇ ਲਕਸ਼ ਤੈਅ ਕਰਨ ਅਤੇ ਉਸ ਨੂੰ ਹਾਸਲ ਕਰਨ ਦੀ ਸਮਰੱਥਾ ਹੈ। ਕੋਈ ਰਿਕਾਰਡ ਇਤਨਾ ਬੜਾ ਨਹੀਂ ਹੈ ਕਿ ਅਸੀਂ ਉਸ ਨੂੰ ਤੋੜ ਨਾ ਸਕੀਏ। ਇਸ ਵਰ੍ਹੇ ਅਸੀਂ ਨਵੇਂ ਰਿਕਾਰਡ ਬਣਾਵਾਂਗੇ, ਖ਼ੁਦ ਦੇ ਲਈ ਅਤੇ ਦੁਨੀਆ ਦੇ ਲਈ ਨਵੀਂ ਲਕੀਰ ਖਿੱਚਾਂਗੇ। ਤੁਹਾਨੂੰ ਅੱਗੇ ਵਧਣਾ ਹੈ, ਕਿਉਂਕਿ ਤੁਹਾਡੇ ਨਾਲ ਭਾਰਤ (Bharat) ਅੱਗੇ ਵਧੇਗਾ। ਜੁਟ ਜਾਓ,ਖ਼ੁਦ ਜਿੱਤੋ ਅਤੇ ਦੇਸ਼ ਨੂੰ ਜਿਤਾਓ। ਇੱਕ ਵਾਰ ਫਿਰ ਸਾਰੇ ਐਥਲੀਟਸ ਨੂੰ ਅਨੇਕ-ਅਨੇਕ ਸ਼ੁਭਕਾਮਨਾਵਾਂ।
ਧੰਨਵਾਦ।
I declare Khelo India Youth Games 2023 open.