ਡਬਲਿਊਐੱਚਓ ਦੇ ਡਾਇਰੈਕਟਰ ਜਨਰਲ ਨੇ ਕੇਂਦਰ ਨੂੰ ਸਮਰਥਨ ਦੇਣ ਲਈ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕੀਤਾ
ਵਿਸ਼ਵ ਲੀਡਰਾਂ ਨੇ ਡਬਲਿਊਐੱਚਓ ਗਲੋਬਲ ਸੈਂਟਰ ਫੌਰ ਟ੍ਰੈਡਿਸ਼ਨਲ ਮੈਡੀਸਿਨ ਲਈ ਭਾਰਤ ਦਾ ਧੰਨਵਾਦ ਕੀਤਾ
“ਡਬਲਿਊਐੱਚਓ ਗਲੋਬਲ ਸੈਂਟਰ ਫੌਰ ਟ੍ਰੈਡਿਸ਼ਨਲ ਮੈਡੀਸਿਨ ਇਸ ਖੇਤਰ ਵਿੱਚ ਭਾਰਤ ਦੇ ਯੋਗਦਾਨ ਅਤੇ ਸੰਭਾਵਨਾ ਦੀ ਮਾਨਤਾ ਹੈ”
"ਭਾਰਤ ਇਸ ਸਾਂਝੇਦਾਰੀ ਨੂੰ ਸਮੁੱਚੀ ਮਾਨਵਤਾ ਦੀ ਸੇਵਾ ਲਈ ਇੱਕ ਵੱਡੀ ਜ਼ਿੰਮੇਵਾਰੀ ਵਜੋਂ ਲੈਂਦਾ ਹੈ"
“ਤੰਦਰੁਸਤੀ ਲਈ ਜਾਮਨਗਰ ਦੇ ਯੋਗਦਾਨ ਨੂੰ ਡਬਲਿਊਐੱਚਓ ਦੇ ਗਲੋਬਲ ਸੈਂਟਰ ਫੌਰ ਟ੍ਰੈਡਿਸ਼ਨਲ ਮੈਡੀਸਿਨ ਨਾਲ ਆਲਮੀ ਪਹਿਚਾਣ ਮਿਲੇਗੀ”
"'ਇੱਕ ਗ੍ਰਹਿ ਸਾਡੀ ਸਿਹਤ' (ਵੰਨ ਪਲੇਨੈਟ ਆਵਰ ਹੈਲਥ) ਦਾ ਨਾਅਰਾ ਦੇ ਕੇ ਡਬਲਿਊਐੱਚਓ ਨੇ 'ਇੱਕ ਪ੍ਰਿਥਵੀ, ਇੱਕ ਸਿਹਤ' ਦੇ ਭਾਰਤੀ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਇਆ ਹੈ"
“ਭਾਰਤ ਦੀ ਪਰੰਪਰਾਗਤ ਚਿਕਿਤਸਾ ਪੱਧਤੀ ਸਿਰਫ਼ ਇਲਾਜ ਤੱਕ ਸੀਮਿਤ ਨਹੀਂ ਹੈ। ਇਹ ਜੀਵਨ ਦਾ ਇੱਕ ਸੰਪੂਰਨ ਵਿਗਿਆਨ ਹੈ"

ਨਮਸਕਾਰ!!

ਮੌਰੀਸ਼ਸ ਦੇ ਪ੍ਰਧਾਨ ਮੰਤਰੀ ਸ਼੍ਰੀ ਪ੍ਰਵਿੰਦ ਕੁਮਾਰ ਜੁਗਨਾਥ ਜੀ, World Health Organisation  ਦੇ ਡਾਇਰੈਕਟਰ ਜਨਰਲ, ਡਾਕਟਰ ਟੇਡਰੋਸ, ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੁਪੇਂਦਰ ਭਾਈ ਪਟੇਲ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਸ਼੍ਰੀ ਸਰਬਾਨੰਦ ਸੋਨੋਵਾਲ ਜੀ, ਡਾਕਟਰ ਮਨਸੁਖ ਮਾਂਡਵੀਯਾ, ਸ਼੍ਰੀ ਮੁੰਜਪਾਰਾ ਮਹੇਂਦਰਭਾਈ, ਇੱਥੇ ਉਪਸਥਿਤ ਹੋਰ ਮਹਾਨੁਭਾਵ, ਦੇਵੀਓ ਅਤੇ ਸੱਜਣੋ।

ਅੱਜ ਅਸੀਂ ਸਾਰੇ, ਪੂਰੀ ਦੁਨੀਆ ਵਿੱਚ ਹੈਲਥ ਐਂਡ ਵੈੱਲਨੈੱਸ ਲਈ ਇੱਕ ਬਹੁਤ ਬੜੇ ਆਯੋਜਨ ਦੇ ਸਾਖੀ ਬਣ ਰਹੇ ਹਾਂ। ਮੈਂ W.HO. ਦੇ ਡਾਇਰੈਕਟਰ ਜਨਰਲ, ਡਾਕਟਰ ਟੇਡਰੋਸ ਦਾ ਵਿਸ਼ੇਸ਼ ਤੌਰ ’ਤੇ ਆਭਾਰੀ ਹਾਂ।

ਹੁਣੇ ਡਾਕਟਰ ਟੇਡਰੋਸ ਨੇ ਭਾਰਤ ਦੀ ਪ੍ਰਸ਼ੰਸਾ ਵਿੱਚ ਜੋ ਸ਼ਬਦ ਕਹੇ, ਮੈਂ ਹਰੇਕ ਭਾਰਤੀ ਦੀ ਤਰਫ਼ੋਂ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ। ਅਤੇ ਜਿਸ ਪ੍ਰਕਾਰ ਨਾਲ ਉਨ੍ਹਾਂ ਨੇ ਗੁਜਰਾਤੀ, ਹਿੰਦੀ, ਅੰਗਰੇਜ਼ੀ ਇੱਕ ਪ੍ਰਕਾਰ ਨਾਲ ਤ੍ਰਿਵੇਣੀ ਦਾ ਅਹਿਸਾਸ ਕਰਾਇਆ ਹੈ ਅਤੇ ਹਰ ਭਾਰਤੀ ਦੇ ਦਿਲ ਨੂੰ ਛੂਹ ਲਿਆ ਹੈ, ਉਸ ਲਈ ਵੀ ਮੈਂ ਵਿਸ਼ੇਸ਼ ਤੌਰ ’ਤੇ ਉਨ੍ਹਾਂ ਦਾ ਅਭਿਨੰਦਨ ਕਰਦਾ ਹਾਂ।

ਡਾ. ਟੇਡਰੋਸ ਨਾਲ ਮੇਰਾ ਪਰੀਚੈ ਪੁਰਾਣਾ ਹੈ ਅਤੇ ਜਦੋਂ ਵੀ ਅਸੀਂ ਮਿਲੇ ਹਾਂ। ਉਨ੍ਹਾਂ ਨੇ ਭਾਰਤ ਦੇ ਗੁਰੂਆਂ ਨੇ ਉਨ੍ਹਾਂ ਨੂੰ ਕਿਵੇਂ ਸਿੱਖਿਆ ਦਿੱਤੀ, ਉਹ ਇਤਨੇ ਗੌਰਵ ਨਾਲ ਉਸ ਦਾ ਜ਼ਿਕਰ ਕਰਦੇ ਹਨ ਅਤੇ ਇਤਨਾ ਪ੍ਰਸੰਨਚਿੱਤ ਆਪਣੀਆਂ ਭਾਵਨਾਵਾਂ ਪ੍ਰਗਟ ਕਰਦੇ ਹਨ ਅਤੇ ਉਨ੍ਹਾਂ ਦਾ ਭਾਰਤ ਪ੍ਰਤੀ ਜੋ ਲਗਾਅ ਹੈ, ਅੱਜ ਇੱਕ ਸੰਸਥਾਨ ਦੇ ਰੂਪ ਵਿੱਚ ਇੱਥੇ ਵਿਅਕਤ ਹੋ ਰਿਹਾ ਹੈ ਅਤੇ ਉਹ ਮੈਨੂੰ ਕਹਿੰਦੇ ਹਨ ਕਿ ਮੇਰਾ child ਹੈ, ਮੈਂ ਤੁਹਾਨੂੰ ਦੇ ਰਿਹਾ ਹਾਂ, ਹੁਣ ਤੁਹਾਡੀ ਜ਼ਿੰਮੇਦਾਰੀ ਹੈ ਕਿ ਤੁਹਾਨੂੰ ਇਸ ਦਾ ਪਾਲਨ ਪੋਸ਼ਣ ਕਰਨਾ ਹੈ।

ਮੈਂ ਡਾ. ਟੇਡਰੋਸ ਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਤੁਸੀਂ ਜਿਸ ਭਰੋਸੇ ਨਾਲ ਭਾਰਤ ਨੂੰ ਇਹ ਜ਼ਿੰਮੇਦਾਰੀ ਦਿੱਤੀ ਹੈ ਅਤੇ ਜਿਸ ਉਤਸ਼ਾਹ ਅਤੇ ਉਮੰਗ ਨਾਲ ਸਾਡੇ ਇੱਥੋਂ ਦੇ ਮੁੱਖ ਮੰਤਰੀ ਭੁਪੇਂਦਰ ਭਾਈ ਪਟੇਲ ਨੇ ਇਸ ਪੂਰੀ ਜ਼ਿੰਮੇਦਾਰੀ ਨੂੰ ਆਪਣੇ ਮੋਢੇ ’ਤੇ ਲਿਆ ਹੈ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਤੁਹਾਡੀ ਆਸ਼ਾ ਅਤੇ ਉਮੀਦ ਦੇ ਅਨੁਸਾਰ ਅਸੀਂ ਖਰੇ ਉਤਰਾਂਗੇ।

ਮੈਂ ਆਪਣੇ ਅਭਿੰਨ ਮਿੱਤਰ ਅਤੇ ਮੌਰੀਸ਼ਸ ਦੇ ਪ੍ਰਧਾਨ ਮੰਤਰੀ ਸ਼੍ਰੀ ਜੁਗਨਾਥ ਜੀ ਦਾ ਵੀ ਆਭਾਰ ਵਿਅਕਤ ਕਰਦਾ ਹਾਂ। ਮੇਰਾ ਉਨ੍ਹਾਂ ਦੇ ਪਰਿਵਾਰ ਨਾਲ ਵੀ ਲਗਭਗ ਤਿੰਨ ਦਹਾਕੇ ਪੁਰਾਣਾ ਸਬੰਧ ਰਿਹਾ ਹੈ। ਜਦੋਂ ਵੀ ਮੌਰੀਸ਼ਸ ਗਿਆ, ਉਨ੍ਹਾਂ ਦੇ ਘਰ ਜਾਣਾ, ਉਨ੍ਹਾਂ ਦੇ ਪਿਤਾ ਜੀ ਨੂੰ ਮਿਲਣਾ, ਉਨ੍ਹਾਂ ਦੇ ਪਰਿਵਾਰ ਦੇ ਸਭ ਦੇ ਸੰਪਰਕ, ਤਿੰਨ ਦਹਾਕੇ ਦਾ ਇਹ ਪੁਰਾਣਾ ਨਾਤਾ ਹੈ ਅਤੇ ਮੈਨੂੰ ਖੁਸ਼ੀ ਹੈ ਕਿ ਅੱਜ ਮੇਰੇ ਸੱਦੇ ’ਤੇ ਉਹ ਮੇਰੇ ਹੋਮ ਸਟੇਟ ਗੁਜਰਾਤ ਵਿੱਚ ਆਏ।

ਅਤੇ ਉਨ੍ਹਾਂ ਨੇ ਵੀ ਗੁਜਰਾਤ ਦੇ ਨਾਲ ਗੁਜਰਾਤੀ ਭਾਸ਼ਾ ਦੇ ਨਾਲ ਆਪਣਾ ਨਾਤਾ ਜੋੜ ਕੇ ਸਾਡਾ ਸਭ ਦਾ ਦਿਲ ਜਿੱਤ ਲਿਆ ਹੈ। ਹੁਣੇ ਅਸੀਂ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ, ਭੂਟਾਨ ਦੇ ਪ੍ਰਧਾਨ ਮੰਤਰੀ ਅਤੇ ਨੇਪਾਲ ਦੇ ਪ੍ਰਧਾਨ ਮੰਤਰੀ ਦੇ ਵੀ ਵਿਚਾਰ ਸੁਣੇ। WHO- Global Centre for Traditional Medicine ਦੇ ਲਈ ਸਾਰਿਆਂ ਨੇ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ। ਮੈਂ ਸਾਰਿਆਂ ਦਾ ਆਭਾਰੀ ਹਾਂ।

ਸਾਥੀਓ,

W.HO. ਨੇ ਟ੍ਰੈਡਿਸ਼ਨਲ ਮੈਡੀਸਿਨ ਦੇ ਇਸ ਸੈਂਟਰ ਦੇ ਰੂਪ ਵਿੱਚ ਭਾਰਤ ਦੇ ਨਾਲ ਇੱਕ ਨਵੀਂ ਪਾਰਟਨਰਸ਼ਿਪ ਕੀਤੀ ਹੈ। ਇਹ ਟ੍ਰੈਡਿਸ਼ਨਲ ਮੈਡੀਸਿਨ ਦੇ ਖੇਤਰ ਵਿੱਚ ਭਾਰਤ ਦੀ ਕੰਟ੍ਰੀਬਿਊਸ਼ਨ ਅਤੇ ਭਾਰਤ ਦੇ ਪੋਟੈਂਸ਼ਿਅਲ, ਦੋਨਾਂ ਦਾ ਸਨਮਾਨ ਹੈ। ਭਾਰਤ ਇਸ ਪਾਰਟਨਰਸ਼ਿਪ ਨੂੰ, ਪੂਰੀ ਮਾਨਵਤਾ ਦੀ ਸੇਵਾ  ਦੇ ਲਈ ਬਹੁਤ ਬੜੀ ਜ਼ਿੰਮੇਦਾਰੀ ਦੇ ਰੂਪ ਵਿੱਚ ਲੈ ਰਿਹਾ ਹੈ।

ਇਹ ਸੈਂਟਰ, ਦੁਨੀਆ ਭਰ ਵਿੱਚ ਫੈਲੀ ਪਰੰਪਰਾਗਤ ਚਿਕਿਤਸਾ ਦੇ ਸਹਿਯੋਗ ਨਾਲ ਦੁਨੀਆ ਦੇ ਲੋਕਾਂ ਨੂੰ ਬਿਹਤਰ ਮੈਡੀਕਲ ਸੌਲਿਊਸ਼ੰਸ ਦੇਣ ਵਿੱਚ ਮਦਦ ਕਰੇਗਾ। ਅਤੇ ਮੈਂ ਇਹ ਵੀ ਕਹਿਣਾ ਚਾਹਾਂਗਾ ਕਿ ਜਾਮਨਗਰ ਦੀ ਧਰਤੀ ’ਤੇ ਡਾ. ਟੇਡਰੋਸ ਅਤੇ ਪ੍ਰਵਿੰਦ ਜੀ ਦੀ ਹਾਜ਼ਰੀ ਵਿੱਚ ਇਹ ਸਿਰਫ਼ ਇੱਕ ਭਵਨ ਦਾ ਨੀਂਹ ਪੱਥਰ ਹੀ ਨਹੀਂ ਰੱਖਿਆ ਗਿਆ ਹੈ, ਇਹ ਸਿਰਫ਼ ਇੱਕ ਸੰਸਥਾਨ ਦਾ ਨੀਂਹ  ਪੱਥਰ ਨਹੀਂ ਰੱਖਿਆ ਗਿਆ ਹੈ।

ਲੇਕਿਨ ਮੈਂ ਵਿਸ਼ਵ ਭਰ ਵਿੱਚ ਪ੍ਰਾਕ੍ਰਿਤਿਕ ਚਿਕਿਤਸਾ ਵਿੱਚ ਵਿਸ਼ਵਾਸ ਕਰਨ ਵਾਲੀਆਂ ਪਰੰਪਰਾਗਤ ਚਿਕਿਤਸਾ ਵਿੱਚ ਵਿਸ਼ਵਾਸ ਕਰਨ ਵਾਲੇ, ਹਰ ਕਿਸੇ ਨੂੰ ਕਹਿਣਾ ਚਾਹੁੰਦਾ ਹਾਂ ਕਿ ਅੱਜ ਜਦੋਂ ਭਾਰਤ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ, ਉਸ ਕਾਲਖੰਡ ਵਿੱਚ ਇਹ ਜੋ ਨੀਂਹ ਪੱਥਰ ਰੱਖਿਆ ਗਿਆ ਹੈ, ਉਹ ਨੀਂਹ ਪੱਥਰ ਆਉਣ ਵਾਲੇ 25 ਸਾਲ ਦੇ ਲਈ ਵਿਸ਼ਵ ਭਰ ਵਿੱਚ ਟ੍ਰੈਡਿਸ਼ਨਲ ਮੈਡੀਸਿਨ ਦੇ ਯੁਗ ਦਾ ਅਰੰਭ ਕਰ ਰਿਹਾ ਹੈ।

ਮੈਂ ਆਪਣੀਆਂ ਅੱਖਾਂ ਦੇ ਸਾਹਮਣੇ ਦੇਖ ਰਿਹਾ ਹਾਂ ਕਿ holistic healthcare ਦੇ ਵਧਦੇ ਆਕਰਸ਼ਣ ਦੇ ਕਾਰਨ ਆਉਣ ਵਾਲੇ 25 ਸਾਲ ਵਿੱਚ ਜਦੋਂ ਦੇਸ਼ ਆਜ਼ਾਦੀ ਦੀ ਸ਼ਤਾਬਦੀ ਮਨਾਏਗਾ, ਤਦ ਟ੍ਰੈਡਿਸ਼ਨਲ ਮੈਡੀਸਿਨ ਦੁਨੀਆ ਦੇ ਹਰ ਪਰਿਵਾਰ ਲਈ ਅਤਿ ਮਹੱਤਵ ਦਾ ਕੇਂਦਰ ਬਣ ਜਾਵੇਗਾ, ਇਸ ਦਾ ਇਹ ਨੀਂਹ ਪੱਥਰ ਹੈ।

ਅਤੇ ਆਯੁਰਵੇਦ ਵਿੱਚ ਤਾਂ ਅੰਮ੍ਰਿਤ ਕਲਸ਼ ਦਾ ਬਹੁਤ ਮਹੱਤਵ ਹੈ ਅਤੇ ਅੰਮ੍ਰਿਤ ਕਾਲ ਵਿੱਚ ਇਹ ਪ੍ਰੋਗਰਾਮ ਸ਼ੁਰੂ ਹੋ ਰਿਹਾ ਹੈ, ਇਸ ਲਈ ਮੈਂ ਇੱਕ ਨਵੇਂ ਵਿਸ਼ਵਾਸ ਨਾਲ ਇੱਕ ਦੂਰਗਾਮੀ ਪ੍ਰਭਾਵਾਂ ਦਾ ਅਸਰ ਦੇਖ ਰਿਹਾ ਹਾਂ ਅਤੇ ਮੇਰੇ ਲਈ ਵਿਅਕਤੀਗਤ ਤੌਰ ’ਤੇ ਇਹ ਬਹੁਤ ਸੁਖਦ ਹੈ ਕਿ ਇਸ ਗਲੋਬਲ ਸੈਂਟਰ ਦੀ ਸਥਾਪਨਾ ਸਾਡੇ ਇਸ ਜਾਮਨਗਰ ਵਿੱਚ ਹੋ ਰਹੀ ਹੈ।

ਜਾਮਨਗਰ ਦਾ ਆਯੁਰਵੇਦ ਨਾਲ ਇੱਕ ਵਿਸ਼ੇਸ਼ ਰਿਸ਼ਤਾ ਰਿਹਾ ਹੈ। ਪੰਜ ਦਹਾਕੇ ਤੋਂ ਵੀ ਜ਼ਿਆਦਾ ਪਹਿਲਾਂ, ਜਾਮਨਗਰ ਵਿੱਚ ਵਿਸ਼ਵ ਦੀ ਪਹਿਲੀ ਆਯੁਰਵੇਦ ਯੂਨੀਵਰਸਿਟੀ ਦੀ ਸਥਾਪਨਾ ਹੋਈ ਸੀ। ਇੱਥੇ ਇੱਕ ਬਿਹਤਰੀਨ ਆਯੁਰਵੇਦ ਸੰਸਥਾਨ- Institute of Teaching and Research in Ayurveda ਹੈ।

ਹੁਣ ਵਿਸ਼ਵ ਸਿਹਤ ਸੰਗਠਨ ਦਾ ਇਹ ਗਲੋਬਲ ਸੈਂਟਰ, ਵੈੱਲਨੈੱਸ ਦੇ ਖੇਤਰ ਵਿੱਚ ਜਾਮਨਗਰ ਦੀ ਪਹਿਚਾਣ ਨੂੰ ਆਲਮੀ ਪੱਧਰ ’ਤੇ ਨਵੀਂ ਉਚਾਈ ਦੇਵੇਗਾ। Disease Free ਰਹਿਣਾ, ਨਿਰੋਗੀ ਰਹਿਣਾ, ਜੀਵਨ ਦੇ ਸਫ਼ਰ ਦਾ ਇੱਕ ਮਹੱਤਵਪੂਰਨ ਹਿੱਸਾ ਹੋ ਸਕਦਾ ਹੈ, ਲੇਕਿਨ Wellness ਹੀ ਅਲਟੀਮੇਟ Goal ਹੋਣਾ ਚਾਹੀਦਾ ਹੈ।

ਸਾਥੀਓ,

ਵੈੱਲਨੈੱਸ ਦਾ ਸਾਡੇ ਜੀਵਨ ਵਿੱਚ ਕੀ ਮਹੱਤਵ ਹੈ, ਇਹ ਅਸੀਂ covid pandemic ਦੇ ਇਸ ਦੌਰ ਵਿੱਚ ਮਹਿਸੂਸ ਕੀਤਾ ਹੈ। ਇਸ ਲਈ ਵਿਸ਼ਵ ਵਿੱਚ ਅੱਜ health care delivery ਦੇ ਨਵੇਂ ਆਯਾਮ ਦੀ ਤਲਾਸ਼ ਹੈ। ਮੈਨੂੰ ਖੁਸ਼ੀ ਹੈ ਕਿ ਇਸ ਸਾਲ ਲਈ “Our planet Our health” ਇਹ ਨਾਅਰਾ ਦੇ ਕੇ WHO ਨੇ ਭਾਰਤ ਦਾ ‘One Earth, One Health’ ਇਸ ਵਿਜ਼ਨ ਨੂੰ ਅੱਗੇ ਵਧਾਇਆ ਹੈ।


ਸਾਥੀਓ,

ਸਾਡੇ ਇੱਥੇ ਹਜ਼ਾਰਾਂ ਸਾਲ ਪਹਿਲਾਂ ਰਚਿਤ ਅਥਰਵਵੇਦ ਵਿੱਚ ਕਿਹਾ ਗਿਆ ਹੈ-ਜੀਵੇਮ ਸ਼ਰਦ: ਸ਼ਤਮ੍ (जीवेम् शरदशतम् )। ਯਾਨੀ 100 ਸਾਲ ਤੱਕ ਜੀਓ! ਸਾਡੀ ਪਰੰਪਰਾ ਵਿੱਚ 100 ਸਾਲ ਦੀ ਉਮਰ ਦੀ ਕਾਮਨਾ ਬਹੁਤ ਸਹਿਜ ਰਹੀ ਹੈ ਕਿਉਂਕਿ ਤਦ 100 ਸਾਲ ਦੀ ਉਮਰ ਪ੍ਰਾਪਤ ਕਰਨਾ ਹੈਰਾਨ ਨਹੀਂ ਕਰਦਾ ਸੀ। ਅਤੇ ਇਸ ਵਿੱਚ ਬਹੁਤ ਬੜੀ ਭੂਮਿਕਾ ਸਾਡੀਆਂ ਪਰੰਪਰਾਗਤ ਚਿਕਿਤਸਾ ਪੱਧਤੀਆਂ ਦੀ ਹੁੰਦੀ ਸੀ।

ਭਾਰਤ ਦੀਆਂ ਪਰੰਪਰਾਗਤ ਚਿਕਿਤਸਾ ਪੱਧਤੀਆਂ ਸਿਰਫ਼ ਇਲਾਜ ਤੱਕ ਸੀਮਤ ਨਹੀਂ ਰਹੀਆਂ ਹਨ, ਬਲਕਿ ਇਹ ਲਾਈਫ ਦੀ ਇੱਕ ਹੋਲਿਸਟਿਕ ਸਾਇੰਸ ਹੈ। ਤੁਹਾਡੇ ਵਿੱਚੋਂ ਬਹੁਤ ਸਾਰੇ ਲੋਕ ਜਾਣਦੇ ਹਨ ਕਿ ਆਯੁਰਵੇਦ ਵਿੱਚ Healing  ਅਤੇ ਟ੍ਰੀਟਮੈਂਟ ਦੇ ਇਲਾਵਾ ਸੋਸ਼ਲ ਹੈਲਥ, ਮੈਂਟਲ ਹੈਲਥ, Happiness, environmental health, ਕਰੁਣਾ, ਹਮਦਰਦੀ, ਸੰਵੇਦਨਸ਼ੀਲਤਾ ਅਤੇ ਉਤਪਾਦਕਤਾ ਸਭ ਕੁਝ ਇਸ ਅੰਮ੍ਰਿਤ ਕਲਸ਼ ਵਿੱਚ ਸ਼ਾਮਲ ਹੈ।

ਇਸ ਲਈ ਸਾਡੇ ਆਯੁਰਵੇਦ ਨੂੰ ਜੀਵਨ ਦੇ ਗਿਆਨ ਦੇ ਰੂਪ ਵਿੱਚ ਸਮਝਿਆ ਜਾਂਦਾ ਹੈ, ਅਤੇ ਸਾਡੇ ਇੱਥੇ ਜਿਤਨੀ ਪ੍ਰਤਿਸ਼ਠਾ ਚਾਰ ਵੇਦਾਂ ਦੀ ਹੈ, ਉਸੇ ਤਰ੍ਹਾਂ ਹੀ ਆਯੁਰਵੇਦ ਨੂੰ ਪੰਜਵਾਂ ਵੇਦ ਕਿਹਾ ਜਾਂਦਾ ਹੈ।

ਸਾਥੀਓ,

ਅੱਜ ਆਧੁਨਿਕ ਦੁਨੀਆ ਦਾ ਜੋ ਲਾਈਫ ਸਟਾਈਲ ਹੈ, ਜੋ ਨਵੀਆਂ ਨਵੀਆਂ ਬਿਮਾਰੀਆਂ ਅਸੀਂ ਦੇਖ ਰਹੇ ਹਾਂ, ਉਸ ਤੋਂ ਪਾਰ  ਪਾਉਣ ਲਈ ਸਾਡੀ ਟ੍ਰੈਡਿਸ਼ਨਲ ਨਾਲੇਜ ਬਹੁਤ ਮਹੱਤਵਪੂਰਨ ਹੈ। ਜਿਵੇਂ ਅੱਛੀ ਹੈਲਥ ਦਾ ਇੱਕ ਸਿੱਧਾ ਸਬੰਧ balanced diet  ਨਾਲ ਹੈ।

ਸਾਡੇ ਪੂਰਵਜ ਇਹ ਮੰਨਦੇ ਸਨ ਕਿ ਕਿਸੇ ਵੀ ਰੋਗ ਦਾ ਅੱਧਾ ਉਪਚਾਰ balanced diet  ਵਿੱਚ ਛੁਪਿਆ ਹੁੰਦਾ ਹੈ। ਸਾਡੀਆਂ ਪਰੰਪਰਾਗਤ ਚਿਕਿਤਸਾ ਪੱਧਤੀਆਂ ਇਨ੍ਹਾਂ ਜਾਣਕਾਰੀਆਂ ਨਾਲ ਭਰੀਆਂ ਹੋਈਆਂ ਹਨ ਕਿ ਕਿਸ ਮੌਸਮ ਵਿੱਚ ਕੀ ਖਾਣਾ ਚਾਹੀਦਾ ਹੈ, ਕੀ ਨਹੀਂ ਖਾਣਾ ਚਾਹੀਦਾ। ਅਤੇ ਇਨ੍ਹਾਂ ਜਾਣਕਾਰੀਆਂ ਦਾ ਅਧਾਰ, ਸੈਂਕੜੇ ਵਰ੍ਹਿਆਂ ਦਾ ਅਨੁਭਵ ਹੈ, ਸੈਂਕੜੇ ਵਰ੍ਹਿਆਂ ਦੇ ਅਨੁਭਵ ਦਾ ਸੰਕਲਨ ਹੈ।

ਜਿਵੇਂ ਸਾਡੇ ਇੱਥੇ ਭਾਰਤ ਵਿੱਚ ਇੱਕ ਸਮਾਂ ਸੀ ਜਦੋਂ ਵਿਸ਼ੇਸ਼ ਰੂਪ ਨਾਲ ਮੋਟੇ ਅਨਾਜ, ਮਿਲੇਟਸ ਦੇ ਉਪਯੋਗ ’ਤੇ ਸਾਡੇ ਬਜ਼ੁਰਗ ਬਹੁਤ ਜ਼ੋਰ ਦਿੰਦੇ ਸਨ। ਸਮੇਂ ਦੇ ਨਾਲ ਅਸੀਂ ਇਸ ਦਾ ਉਪਯੋਗ ਘੱਟ ਹੁੰਦੇ ਹੋਏ ਵੀ ਦੇਖਿਆ ਅਤੇ ਅੱਜ ਕੱਲ੍ਹ ਫਿਰ ਤੋਂ ਮਿਲੇਟਸ ਦੀ ਚਰਚਾ ਵਧਦੀ ਹੋਈ ਵੀ ਦੇਖ ਰਹੇ ਹਾਂ।

ਮੈਨੂੰ ਇਸ ਬਾਤ ਦਾ ਵੀ ਸੰਤੋਸ਼ ਹੈ ਕਿ ਮਿਲੇਟਸ ਦੇ ਉਪਯੋਗ ਨੂੰ ਹੁਲਾਰਾ ਦੇਣ ਦੇ ਲਈ ਭਾਰਤ ਦਾ ਪ੍ਰਸਤਾਵ, United Nations ਨੇ ਸਵੀਕਾਰ ਕੀਤਾ ਹੈ। ਸਾਲ 2023 ਨੂੰ International Millet Year ਐਲਾਨਣਾ ਮਾਨਵਤਾ ਦੇ ਲਈ ਬਹੁਤ ਹਿਤਕਾਰੀ ਕਦਮ ਹੈ।

Excellencies, ਅਜੇ ਕੁਝ ਸਮਾਂ ਪਹਿਲਾਂ ਭਾਰਤ ਵਿੱਚ ਜੋ ‘ਨੈਸ਼ਨਲ ਨਿਊਟ੍ਰੀਸ਼ਨ ਮਿਸ਼ਨ’ ਸ਼ੁਰੂ ਹੋਇਆ ਹੈ, ਉਸ ਵਿੱਚ ਵੀ ਸਾਡੀ ਪ੍ਰਾਚੀਨ ਅਤੇ ਪਰੰਪਰਾਗਤ ਵਿੱਦਿਆ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ। ਕੋਵਿਡ-19 ਮਹਾਮਾਰੀ ਦੇ ਦੌਰਾਨ ਵੀ ਅਸੀਂ ਆਯੁਸ਼ ਪ੍ਰਣਾਲੀ ਦਾ ਵਿਆਪਕ ਰੂਪ ਨਾਲ ਉਪਯੋਗ ਕੀਤਾ।

‘‘ਆਯੁਸ਼ ਕਾੜ੍ਹਾ’’ ਇਸ ਨਾਮ ਨਾਲ ਆਯੁਰਵੇਦ ਅਧਾਰਿਤ ਕਾੜ੍ਹਾ ਖੂਬ ਪ੍ਰਚਲਿਤ ਹੋਇਆ। ਆਯੁਰਵੇਦ, ਸਿੱਧ, ਯੂਨਾਨੀ formulations ਦੀ globally ਵੀ ਬਹੁਤ ਡਿਮਾਂਡ ਦੇਖਣ ਨੂੰ ਮਿਲ ਰਹੀ ਹੈ। ਦੁਨੀਆ ਦੇ ਅਨੇਕ ਦੇਸ਼ ਅੱਜ ਪੈਂਡੇਮਿਕ ਤੋਂ ਬਚਾਅ ਲਈ ਟ੍ਰੈਡਿਸ਼ਨਲ ਹਰਬਲ ਸਿਸਟਮਸ ਦੇ ਉਪਯੋਗ ’ਤੇ ਬਲ ਦੇ ਰਹੇ ਹਨ।


ਸਾਥੀਓ,

ਆਯੁਰਵੇਦ ਅਤੇ integrative medicine ਦੇ ਖੇਤਰ ਵਿੱਚ ਭਾਰਤ ਦੇ ਜੋ ਅਨੁਭਵ ਹਨ, ਉਨ੍ਹਾਂ ਨੂੰ ਦੁਨੀਆ ਨਾਲ ਸਾਂਝਾ ਕਰਨਾ ਭਾਰਤ ਆਪਣੀ ਜ਼ਿੰਮੇਦਾਰੀ ਸਮਝਦਾ ਹੈ। Diabetes, Obesity, depression, ਜਿਹੀਆਂ ਅਨੇਕ ਬਿਮਾਰੀਆਂ ਨਾਲ ਲੜਨ ਵਿੱਚ ਭਾਰਤ ਦੀ ਯੋਗ ਪਰੰਪਰਾ ਦੁਨੀਆ ਦੇ ਬਹੁਤ ਕੰਮ ਆ ਰਹੀ ਹੈ।

ਅੰਤਰਰਾਸ਼ਟਰੀ ਯੋਗ ਦਿਵਸ ਦੇ ਜ਼ਰੀਏ ਯੋਗ ਪ੍ਰਚਲਿਤ ਹੋ ਰਿਹਾ ਹੈ, ਅਤੇ ਦੁਨੀਆ ਭਰ ਵਿੱਚ ਲੋਕਾਂ ਨੂੰ ਮਾਨਸਿਕ ਤਣਾਅ ਘੱਟ ਕਰਨ ਵਿੱਚ, ਮਨ-ਸਰੀਰ-ਚੇਤਨਾ ਵਿੱਚ ਸੰਤੁਲਨ ਕਾਇਮ ਕਰਨ ਵਿੱਚ, ਯੋਗ ਮਦਦ ਕਰ ਰਿਹਾ ਹੈ। ਯੋਗ ਦੇ ਦਾਇਰੇ ਦਾ ਵਿਸਤਾਰ ਕਰਨ ਵਿੱਚ ਵੀ ਇਹ ਨਵਾਂ ਸੰਸਥਾਨ ਅਹਿਮ ਭੂਮਿਕਾ ਨਿਭਾਏ, ਇਹ ਬਹੁਤ ਜ਼ਰੂਰੀ ਹੈ।

Excellencies, ਅੱਜ ਇਸ ਅਵਸਰ ’ਤੇ ਮੈਂ ਇਸ ਗਲੋਬਲ ਸੈਂਟਰ ਲਈ ਪੰਜ ਲਕਸ਼ ਵੀ ਰੱਖਣਾ ਚਾਹੁੰਦਾ ਹਾਂ। ਪਹਿਲਾ ਲਕਸ਼-ਟੈਕਨੋਲੋਜੀ ਦਾ ਉਪਯੋਗ ਕਰਦੇ ਹੋਏ ਟ੍ਰੈਡਿਸ਼ਨਲ ਵਿੱਦਿਆਵਾਂ ਦੇ ਸੰਕਲਨ ਦਾ ਹੈ, ਉਨ੍ਹਾਂ ਦਾ ਡੇਟਾਬੇਸ ਬਣਾਉਣ ਦਾ ਹੈ। ਅਲੱਗ-ਅਲੱਗ ਦੇਸ਼ਾਂ ਵਿੱਚ ਟ੍ਰੈਡਿਸ਼ਨਲ ਮੈਡੀਸਿਨ ਦੀਆਂ ਅਲੱਗ-ਅਲੱਗ ਪਰੰਪਰਾਵਾਂ ਰਹੀਆਂ ਹਨ।

ਇਸ ਕੇਂਦਰ ਵਿੱਚ ਇਨ੍ਹਾਂ ਪਰੰਪਰਾਵਾਂ ਦਾ ਸੰਕਲਨ ਕਰਦੇ ਹੋਏ ਇੱਕ ਆਲਮੀ ਸੰਗ੍ਰਹਿ ਜਾਂ ਰਿਪੌਜਿਟਰੀ ਬਣਾਉਣੀ ਚਾਹੀਦੀ ਹੈ। ਇਹ ਕੇਂਦਰ ਇਨ੍ਹਾਂ ਪਰੰਪਰਾਵਾਂ ਦੇ ਜਾਣਕਾਰਾਂ, ਮੂਲ ਪੱਧਤੀਆਂ ਦੇ ਸਰੋਤਾਂ ਦਾ ਅਧਿਐਨ ਕਰਕੇ ਵੀ ਉਨ੍ਹਾਂ ਦਾ ਸੰਕਲਨ ਕਰ ਸਕਦਾ ਹੈ। ਅਜਿਹਾ ਕਰਨਾ ਇਸ ਲਈ ਵੀ ਜ਼ਰੂਰੀ ਹੈ ਤਾਕਿ ਅਲੱਗ-ਅਲੱਗ ਦੇਸ਼ਾਂ ਵਿੱਚ ਮੌਜੂਦ ਪਰੰਪਰਾਗਤ ਚਿਕਿਤਸਾ ਦੀ ਮਹੱਤਵਪੂਰਨ ਜਾਣਕਾਰੀ, ਆਉਣ ਵਾਲੀਆਂ ਪੀੜ੍ਹੀਆਂ ਦੀ ਮਦਦ ਕਰਦੀ ਰਹੇ।

ਸਾਥੀਓ

GCTM ਨੂੰ ਪਰੰਪਰਾਗਤ ਔਸ਼ਧੀਆਂ ਦੀ ਟੈਸਟਿੰਗ ਅਤੇ ਸਰਟੀਫਿਕੇਸ਼ਨ ਲਈ ਇੰਟਰਨੈਸ਼ਨਲ ਸਟੈਂਡਰਡ ਵੀ ਬਣਾਉਣੇ ਚਾਹੀਦੇ ਹਨ। ਇਹ ਤੁਹਾਡੀ ਸੰਸਥਾ ਦਾ ਦੂਸਰਾ ਲਕਸ਼ ਹੋ ਸਕਦਾ ਹੈ। ਇਸ ਨਾਲ ਹਰ ਦੇਸ਼ ਵਿੱਚ ਲੋਕਾਂ ਦਾ ਭਰੋਸਾ ਇਨ੍ਹਾਂ ਔਸ਼ਧੀਆਂ ’ਤੇ ਹੋਰ ਵਧੇਗਾ। ਅਸੀਂ ਦੇਖਦੇ ਹਾਂ ਕਿ ਭਾਰਤ ਦੀਆਂ ਕਈ ਪਰੰਪਰਿਕ ਦਵਾਈਆਂ, ਵਿਦੇਸ਼ੀਆਂ ਨੂੰ ਵੀ ਬਹੁਤ ਪ੍ਰਭਾਵੀ ਲੱਗਦੀਆਂ ਹਨ। ਲੇਕਿਨ ਆਲਮੀ ਸਟੈਂਡਰਡ ਨਾ ਹੋਣ ਦੀ ਵਜ੍ਹਾ ਨਾਲ ਉਨ੍ਹਾਂ ਦਾ ਨਿਯਮਿਤ ਵਪਾਰ ਸੀਮਿਤ ਰਹਿੰਦਾ ਹੈ।

ਇਸ ਲਈ ਉਨ੍ਹਾਂ ਦੀ ਉਪਲਬਧਤਾ ਵੀ ਘੱਟ ਰਹਿੰਦੀ ਹੈ। ਮੈਨੂੰ ਲਗਦਾ ਹੈ ਕਿ ਕਈ ਦੂਸਰੇ ਦੇਸ਼ਾਂ ਨੂੰ ਵੀ ਇਸੀ ਤਰ੍ਹਾਂ ਦੀ ਮੁਸ਼ਕਿਲ ਆਉਂਦੀ ਹੋਵੇਗੀ। ਇਸ ਗਲੋਬਲ ਸੈਂਟਰ ਨੂੰ ਇਸ ਦੇ ਸਮਾਧਾਨ ਲਈ ਵੀ ਕੰਮ ਕਰਨਾ ਚਾਹੀਦਾ ਹੈ। WHO ਨੇ ਵੀ ਹਾਲ ਹੀ ਵਿੱਚ ਆਯੁਰਵੇਦ, ਪੰਚਕਰਮ ਅਤੇ ਯੂਨਾਨੀ ਲਈ Benchmark Documents ਤਿਆਰ ਕੀਤੇ ਹਨ। ਇਸ ਦਾ ਵਿਸਤਾਰ ਕੀਤਾ ਜਾਣਾ ਵੀ ਜ਼ਰੂਰੀ ਹੈ।


ਸਾਥੀਓ,

GCTM ਇੱਕ ਅਜਿਹਾ ਪਲੈਟਫੌਰਮ ਬਣਨਾ ਚਾਹੀਦਾ ਹੈ ਜਿੱਥੇ ਵਿਸ਼ਵ ਦੀਆਂ ਪਰੰਪਰਾਗਤ ਚਿਕਿਤਸਾ ਪੱਧਤੀਆਂ ਦੇ ਐਕਸਪਰਟਸ ਇਕੱਠੇ ਆਉਣ, ਇਕੱਠੇ ਹੋ ਕੇ ਜੁਟਣ, ਆਪਣੇ ਅਨੁਭਵ ਸਾਂਝੇ ਕਰਨ। ਇਨ੍ਹਾਂ ਯਤਨਾਂ ਨੂੰ ਇਹ ਗਲੋਬਲ ਸੈਂਟਰ ਆਪਣਾ ਤੀਸਰਾ ਲਕਸ਼ ਬਣਾ ਸਕਦਾ ਹੈ।

ਕੀ ਇਹ ਸੰਸਥਾਨ, ਇੱਕ ਸਲਾਨਾ ਸਮਾਰੋਹ ਕਰ ਸਕਦਾ ਹੈ, ਕੋਈ Annual ਟ੍ਰੈਡਿਸ਼ਨਲ ਮੈਡੀਸਿਨ ਫੈਸਟੀਵਲ ਕਰ ਸਕਦਾ ਹੈ ਜਿਸ ਵਿੱਚ ਦੁਨੀਆ ਦੇ ਜ਼ਿਆਦਾ ਤੋਂ ਜ਼ਿਆਦਾ ਦੇਸ਼ਾਂ ਦੇ ਐਕਸਪਰਟਸ ਚਿੰਤਨ ਕਰਨ, ਆਪਣੀਆਂ ਪੱਧਤੀਆਂ ਨੂੰ ਸਾਂਝਾ ਕਰਨ।

ਸਾਥੀਓ

ਮੈਂ ਸਮਝਦਾ ਹਾਂ, ਇਸ ਸੈਂਟਰ ਦਾ ਚੌਥਾ ਟੀਚਾ, ਰਿਸਰਚ ਵਿੱਚ ਨਿਵੇਸ਼ ਨਾਲ ਜੁੜਿਆ ਹੋਣਾ ਚਾਹੀਦਾ ਹੈ। GCTM ਨੂੰ ਟ੍ਰੈਡਿਸ਼ਨਲ ਮੈਡੀਸਿਨ ਦੇ ਖੇਤਰ ਵਿੱਚ ਰਿਸਰਚ ਲਈ ਫੰਡਿੰਗ ਨੂੰ ਮੋਬਿਲਾਈਜ਼ ਕਰਨਾ ਚਾਹੀਦਾ ਹੈ। ਅਸੀਂ ਦੇਖਦੇ ਹਾਂ ਕਿ ਆਧੁਨਿਕ ਫੌਰਮਾ ਕੰਪਨੀਆਂ ਲਈ ਰਿਸਰਚ ਖੇਤਰ ਵਿੱਚ ਅਰਬਾਂ-ਖਰਬਾਂ ਡਾਲਰ ਉਪਲਬਧ ਰਹਿੰਦੇ ਹਨ।

ਸਾਨੂੰ ਉਸ ਤਰ੍ਹਾਂ ਨਾਲ ਰਿਸੋਰਸਿਜ, ਟ੍ਰੈਡਿਸ਼ਨਲ ਮੈਡੀਸਿਨ ਵਿੱਚ ਰਿਸਰਚ ਲਈ ਵੀ ਤਿਆਰ ਕਰਨੇ ਚਾਹੀਦੇ ਹਨ। ਪੰਜਵਾਂ ਲਕਸ਼ ਟ੍ਰੀਟਮੈਂਟ ਪ੍ਰੋਟੋਕੋਲ ਨਾਲ ਜੁੜਿਆ ਹੈ। ਕੀ GCTM ਕੁਝ ਸਪੈਸਿਫਿਕ ਬਿਮਾਰੀਆਂ ਲਈ ਹੋਲਿਸਟਿਕ ਟ੍ਰੀਟਮੈਂਟ ਪ੍ਰੋਟੋਕੋਲ ਵਿਕਸਿਤ ਕਰ ਸਕਦਾ ਹੈ ਜਿਸ ਵਿੱਚ ਮਰੀਜ਼ ਨੂੰ ਮਾਡਰਨ ਅਤੇ ਟ੍ਰੈਡਿਸ਼ਨਲ ਮੈਡੀਸਿਨ, ਦੋਨਾਂ ਦਾ ਫਾਇਦਾ ਮਿਲੇ। ਆਪਣੇ Healthcare systems ਵਿੱਚ ਇਨ੍ਹਾਂ ਪ੍ਰਾਚੀਨ ਵਿੱਦਿਆਵਾਂ ਦੇ effective integration ਨਾਲ ਅਨੇਕ ਬਿਮਾਰੀਆਂ ਨਾਲ ਲੜਨ ਵਿੱਚ ਮਦਦ ਮਿਲ ਸਕਦੀ ਹੈ।

ਸਾਥੀਓ,

ਅਸੀਂ ਭਾਰਤੀ ਵਸੁਧੈਵ ਕੁਟੁੰਬਕਮ (वसुधैव कुटुंबकम) ਅਤੇ ਸਰਵੇ ਸੰਤੁ ਨਿਰਾਮਯ (सर्वे संतु निरामय): ਇਸ ਭਾਵਨਾ ਨਾਲ ਜਿਉਣ ਵਾਲੇ ਲੋਕ ਹਾਂ। ਪੂਰੀ ਦੁਨੀਆ ਇੱਕ ਹੀ ਪਰਿਵਾਰ ਹੈ ਅਤੇ ਇਹ ਪੂਰਾ ਪਰਿਵਾਰ ਹਮੇਸ਼ਾ ਨਿਰੋਗੀ ਰਹੇ, ਇਹ ਸਾਡਾ ਦਰਸ਼ਨ ਰਿਹਾ ਹੈ। ਅੱਜ WHO-GCTM ਦੀ ਸਥਾਪਨਾ ਨਾਲ ਭਾਰਤ ਦੀ ਇਹ ਪਰੰਪਰਾ ਹੋਰ ਸਮ੍ਰਿੱਧ ਹੋ ਰਹੀ ਹੈ।

WHO ਦਾ ਇਹ ਕੇਂਦਰ, ਵਿਸ਼ਵ ਭਰ ਵਿੱਚ ਲੋਕਾਂ ਦੀ ਸਿਹਤ ਨੂੰ ਬਿਹਤਰ ਬਣਾਏਗਾ, ਇਸੇ ਕਾਮਨਾ ਨਾਲ ਮੈਂ ਆਪਣੀ ਗੱਲ ਸਮਾਪਤ ਕਰਦਾ ਹਾਂ। ਅਤੇ ਮੈਂ ਹੁਣ ਦੋਨੋਂ ਹੀ ਮਹਿਮਾਨਾਂ ਦਾ ਸਮਾਂ ਕੱਢਣ ਲਈ, ਇਸ ਸਮਾਰੋਹ ਨੂੰ ਉਚਾਈਆਂ ਦੇਣ ਲਈ, ਇਸ ਦਾ ਮਹਾਤਮਯ (ਮਹੱਤਵ) ਵਧਾਉਣ ਲਈ, ਹਿਰਦੇ ਤੋਂ ਉਨ੍ਹਾਂ ਦਾ ਬਹੁਤ-ਬਹੁਤ ਆਭਾਰ ਪ੍ਰਗਟ ਕਰਦਾ ਹਾਂ। ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ, ਨਮਸਕਾਰ!

 

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
PLI, Make in India schemes attracting foreign investors to India: CII

Media Coverage

PLI, Make in India schemes attracting foreign investors to India: CII
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕਾਰਨਰ 21 ਨਵੰਬਰ 2024
November 21, 2024

PM Modi's International Accolades: A Reflection of India's Growing Influence on the World Stage