ਤੇਲੰਗਾਨਾ ਸੁਪਰ ਥਰਮਲ ਪਾਵਰ ਪ੍ਰੋਜੈਕਟ ਦਾ 800 ਮੈਗਾਵਾਟ ਯੂਨਿਟ ਰਾਸ਼ਟਰ ਨੂੰ ਸਮਰਪਿਤ ਕੀਤਾ
ਵਿਭਿੰਨ ਰੇਲ ਇਨਫ੍ਰਾਸਟ੍ਰਕਚਰ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕੀਤੇ
ਪੀਐੱਮ - ਆਯੁਸ਼ਮਾਨ ਭਾਰਤ ਹੈਲਥ ਇਨਫ੍ਰਾਸਟ੍ਰਕਚਰ ਮਿਸ਼ਨ ਦੇ ਤਹਿਤ ਤੇਲੰਗਾਨਾ ਵਿੱਚ ਬਣਾਏ ਜਾਣ ਵਾਲੇ 20 ਕ੍ਰਿਟੀਕਲ ਕੇਅਰ ਬਲਾਕਾਂ ਦਾ ਨੀਂਹ ਪੱਥਰ ਰੱਖਿਆ
ਸਿੱਦੀਪੇਟ - ਸਿਕੰਦਰਾਬਾਦ - ਸਿੱਦੀਪੇਟ ਰੇਲ ਸੇਵਾ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ
"ਬਿਜਲੀ ਦੀ ਨਿਰਵਿਘਨ ਸਪਲਾਈ ਨਾਲ ਰਾਜ ਵਿੱਚ ਉਦਯੋਗਾਂ ਦੇ ਵਿਕਾਸ ਨੂੰ ਗਤੀ ਮਿਲਦੀ ਹੈ"
“ਜਿਨ੍ਹਾਂ ਪ੍ਰੋਜੈਕਟਾਂ ਲਈ ਮੈਂ ਨੀਂਹ ਪੱਥਰ ਰੱਖਿਆ ਸੀ, ਉਨ੍ਹਾਂ ਨੂੰ ਪੂਰਾ ਕਰਨਾ ਸਾਡੀ ਸਰਕਾਰ ਦੀ ਕਾਰਜ ਸੰਸਕ੍ਰਿਤੀ ਹੈ”
"ਹਾਸਨ-ਚੇਰਲਾਪੱਲੀ ਇੱਕ ਲਾਗਤ-ਪ੍ਰਭਾਵਸ਼ਾਲੀ ਅਤੇ ਵਾਤਾਵਰਣ-ਅਨੁਕੂਲ ਢੰਗ ਨਾਲ ਐੱਲਪੀਜੀ ਪਰਿਵਰਤਨ, ਆਵਾਜਾਈ ਅਤੇ ਵੰਡ ਦਾ ਅਧਾਰ ਬਣੇਗਾ"
"ਭਾਰਤ ਰੇਲਵੇ ਸਾਰੀਆਂ ਰੇਲਵੇ ਲਾਈਨਾਂ ਦੇ 100 ਪ੍ਰਤੀਸ਼ਤ ਬਿਜਲੀਕਰਣ ਦੇ ਲਕਸ਼ ਨਾਲ ਅੱਗੇ ਵਧ ਰਿਹਾ ਹੈ"

ਤੇਲੰਗਾਨਾ ਦੀ ਰਾਜਪਾਲ ਤਮਿਲਿਸਾਈ ਸੌਂਦਰਾਰਾਜਨ ਜੀ, ਕੇਂਦਰ ਸਰਕਾਰ ਵਿੱਚ ਮੇਰੇ ਸਹਿਯੋਗੀ ਭਾਈ ਜੀ, ਕਿਸ਼ਨ ਰੈੱਡੀ ਜੀ, ਇੱਥੇ ਉਪਸਥਿਤ ਸਾਰੇ ਵਰਿਸ਼ਠ (ਸੀਨੀਅਰ) ਮਹਾਨੁਭਾਵ, ਦੇਵੀਓ ਅਤੇ ਸੱਜਣੋ!

ਅੱਜ ਜਿਨ੍ਹਾਂ ਪਰਿਯੋਜਨਾਵਾਂ (ਪ੍ਰੋਜੈਕਟਾਂ) ਦਾ ਸ਼ਿਲਾਨਯਾਸ (ਨੀਂਹ ਪੱਥਰ ਰੱਖਿਆ ਗਿਆ) ਜਾਂ ਲੋਕਅਰਪਣ ਹੋਇਆ ਹੈ, ਮੈਂ ਇਨ੍ਹਾਂ ਦੇ ਲਈ ਤੇਲੰਗਾਨਾ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਨਾ ਕੁਟੁੰਭ ਸੁਭਯੁੱਲਾਰਾ (ना कुटुम्भ सभ्युल्लारा),

ਕਿਸੇ ਭੀ ਦੇਸ਼ ਅਤੇ ਰਾਜ ਦੇ ਵਿਕਾਸ ਦੇ ਲਈ ਬਹੁਤ ਜ਼ਰੂਰੀ ਹੈ ਉਹ ਰਾਜ ਬਿਜਲੀ ਉਤਪਾਦਨ ਦੇ ਵਿਸ਼ੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਆਤਮਨਿਰਭਰ ਹੋਵੇ। ਜਦੋਂ ਰਾਜ ਵਿੱਚ ਬਿਜਲੀ ਦੀ ਪ੍ਰਚੁਰਤਾ(ਭਰਪੂਰਤਾ-ਬਹੁਤਾਤ) ਰਹਿੰਦੀ ਹੈ ਤਾਂ ease of doing business ਅਤੇ ease of living ਦੋਨੋਂ ਹੀ ਸੁਧਰ ਜਾਂਦੀਆਂ ਹਨ। ਸੁਚਾਰੂ ਬਿਜਲੀ ਸਪਲਾਈ, ਰਾਜ ਦੇ ਉਦਯੋਗਿਕ ਵਿਕਾਸ ਨੂੰ ਭੀ ਗਤੀ ਦਿੰਦੀ ਹੈ। ਅੱਜ ਪੇਡਾਪੱਲੀ ਜ਼ਿਲ੍ਹੇ ਵਿੱਚ NTPC ਦੇ Super Thermal Power Project ਦੀ ਪਹਿਲੀ Unit ਦਾ ਲੋਕਅਰਪਣ ਹੋਇਆ ਹੈ। ਜਲਦੀ ਹੀ ਇਸ ਦੀ second unit ਭੀ ਸ਼ੁਰੂ ਹੋ ਜਾਵੇਗੀ। ਜਦੋਂ ਇਸ project ਦਾ second phase ਪੂਰਾ ਹੋਵੇਗਾ ਤਾਂ ਇਸ plant ਦੀ installed capacity 4000 megawatt ਹੋ ਜਾਵੇਗੀ। ਮੈਨੂੰ ਖੁਸ਼ੀ ਹੈ ਕਿ NTPC ਦੇ ਦੇਸ਼ ਵਿੱਚ ਜਿਤਨੇ ਭੀ power plants ਹਨ, ਉਨ੍ਹਾਂ ਵਿੱਚ ਇਹ ਸਭ ਤੋਂ ਆਧੁਨਿਕ plant ਹੈ। ਇਸ ਪਲਾਂਟ ਵਿੱਚ ਜੋ ਬਿਜਲੀ ਪੈਦਾ ਹੋਵੇਗੀ ਉਸ ਦਾ ਬਹੁਤ ਬੜਾ ਹਿੱਸਾ ਤੇਲੰਗਾਨਾ ਦੇ ਲੋਕਾਂ ਨੂੰ ਮਿਲੇਗਾ। ਸਾਡੀ ਸਰਕਾਰੀ ਜਿਸ project ਦੀ ਸ਼ੁਰੂਆਤ ਕਰਦੀ ਹੈ, ਉਸ ਨੂੰ ਪੂਰਾ ਭੀ ਕਰਕੇ ਦਿਖਾਉਂਦੀ ਹੈ। ਮੈਨੂੰ ਯਾਦ ਹੈ ਅਗਸਤ 2016 ਵਿੱਚ ਮੈਂ ਇਸ project ਦੀ ਨੀਂਹ ਰੱਖੀ ਸੀ। ਹੁਣ ਅੱਜ ਇਸ ਦੇ ਲੋਕਅਰਪਣ ਦਾ ਭੀ ਸੁਭਾਗ ਮੈਨੂੰ ਮਿਲਿਆ ਹੈ। ਇਹੀ ਸਾਡੀ ਸਰਕਾਰ ਦਾ ਨਵਾਂ work culture ਹੈ।

 

ਨਾ ਕੁਟੁੰਭ ਸਭਯੁੱਲਾਰਾ (ना कुटुम्भ सभ्युल्लारा),

ਸਾਡੀ ਸਰਕਾਰ ਤੇਲੰਗਾਨਾ ਦੇ ਲੋਕਾਂ ਦੀ ਊਰਜਾ ਨਾਲ ਜੁੜੀਆਂ ਹੋਰ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਭੀ ਕੰਮ ਕਰ ਰਹੀ ਹੈ। ਦੋ ਦਿਨ ਪਹਿਲਾਂ ਹੀ ਜਦੋਂ ਮੈਂ ਹਾਸਨ-ਚੇਰਲਾਪੱਲੀ ਐੱਲਪੀਜੀ ਪਾਇਪਲਾਈਨ ਦਾ ਲੋਕਅਰਪਣ ਕਰਨ ਦਾ ਮੈਨੂੰ ਅਵਸਰ ਮਿਲਿਆ ਸੀ। ਇਹ pipeline, LPG transformation ਅਤੇ ਉਸ ਦਾ transportation ਅਤੇ distribution ਦੀ safe, cost effective ਅਤੇ eco-friendly ਵਿਵਸਥਾ ਵਿਕਸਿਤ ਕਰਨ ਦਾ ਅਧਾਰ ਬਣੇਗੀ।

ਨਾ ਕੁਟੁੰਭ ਸਭਯੁੱਲਾਰਾ (ना कुटुम्भ सभ्युल्लारा),

ਅੱਜ ਹੀ ਮੈਨੂੰ ਧਰਮਾਬਾਦ-ਮਨੋਹਰਾਬਾਦਾ ਅਤੇ  ਮਹਿਬੂਬਨਗਰ-ਕਨੂਰਲੁ ਰੇਲ ਸਟੇਸ਼ਨ ਦੇ electrification project ਨੂੰ ਰਾਸ਼ਟਰ ਨੂੰ ਸਮਰਪਿਤ ਕਰਨ ਦਾ ਅਵਸਰ ਪ੍ਰਾਪਤ ਹੋਇਆ ਹੈ। ਇਸ ਨਾਲ ਤੇਲੰਗਾਨਾ ਦੀ connectivity ਭੀ ਵਧੇਗੀ ਅਤੇ ਨਾਲ ਹੀ ਦੋਨਾਂ ਟ੍ਰੇਨਾਂ ਦੀ ਔਸਤ ਗਤੀ ਭੀ ਵਧੇਗੀ। ਭਾਰਤੀ ਰੇਲ, ਅਗਲੇ ਕੁਝ ਮਹੀਨਿਆਂ ਵਿੱਚ ਸਾਰੀਆਂ ਰੇਲ ਲਾਈਨਾਂ ਦੇ ਸ਼ਤ-ਪ੍ਰਤੀਸ਼ਤ electrification ਦਾ ਲਕਸ਼ ਲੈ ਕੇ ਚਲ ਰਹੀ ਹੈ। ਅੱਜ ਹੀ ਮਨੋਹਰਾਬਾਦ-ਸਿੱਦੀਪੇਟ ਨਵੀਂ ਰੇਲ ਲਾਈਨ ਦਾ ਭੀ ਲੋਕਅਰਪਣ ਹੋਇਆ ਹੈ। ਇਸ ਨਾਲ ਵਪਾਰ-ਕਾਰੋਬਾਰ ਨੂੰ ਹੁਲਾਰਾ ਮਿਲੇਗਾ। 2016 ਵਿੱਚ ਮੈਨੂੰ ਇਸ ਪਰਿਯੋਜਨਾ ਦੀ ਭੀ ਨੀਂਹ ਰੱਖਣ ਦਾ ਅਵਸਰ ਮਿਲਿਆ ਸੀ। ਅੱਜ ਇਹ ਕੰਮ ਭੀ ਪੂਰਾ ਹੋ ਗਿਆ ਹੈ।

 

ਨਾ ਕੁਟੁੰਭ ਸਭਯੁੱਲਾਰਾ (ना कुटुम्भ सभ्युल्लारा),

ਸਾਡੇ ਦੇਸ਼ ਵਿੱਚ, ਲੰਬੇ ਸਮੇਂ ਤੱਕ, healthcare ‘ਤੇ ਸਿਰਫ਼ ਸਮ੍ਰਿੱਧ ਲੋਕਾਂ ਦਾ ਅਧਿਕਾਰ ਸਮਝਿਆ ਜਾਂਦਾ ਸੀ। ਬੀਤੇ 9 ਵਰ੍ਹਿਆਂ ਵਿੱਚ ਅਸੀਂ ਇਸ ਚੁਣੌਤੀ ਦਾ ਹੱਲ ਕਰਨ ਦੇ ਲਈ ਕਈ ਕਦਮ ਉਠਾਏ, ਜਿਸ ਨਾਲ ਸਿਹਤ ਸੁਵਿਧਾਵਾਂ available ਭੀ ਹੋਣ, affordable ਭੀ ਹੋਣ। ਭਾਰਤ ਸਰਕਾਰ ਮੈਡੀਕਲ ਕਾਲਜਾਂ ਅਤੇ ਏਮਸ ਦੀ ਸੰਖਿਆ ਵਧਾ ਰਹੀ ਹੈ। ਤੇਲੰਗਾਨਾ ਦੇ ਲੋਕ AIIMS ਦੇ ਬੀਬੀਨਗਰ ਵਿੱਚ ਚਲ ਰਹੇ ਭਵਨ ਨਿਰਮਾਣ ਦਾ ਸਾਡਾ ਕੰਮ ਭੀ ਦੇਖ ਰਹੇ ਹਨ। ਹੁਣ ਹਸਪਤਾਲ ਵਧੇ ਹਨ ਤਾਂ ਨਾਲ ਹੀ ਮਰੀਜ਼ਾਂ ਦਾ ਧਿਆਨ ਰੱਖਣ ਦੇ ਲਈ ਡਾਕਟਰਸ ਅਤੇ ਨਰਸਿਜ਼ ਦੀ ਸੰਖਿਆ ਭੀ ਵਧ ਰਹੀ ਹੈ।

ਨਾ ਕੁਟੁੰਭ ਸਭਯੁੱਲਾਰਾ (ना कुटुम्भ सभ्युल्लारा),

ਅੱਜ ਭਾਰਤ ਵਿੱਚ ਦੁਨੀਆ ਦੀ ਸਭ ਤੋਂ ਬੜੀ health insurance scheme ਆਯੁਸ਼ਮਾਨ ਭਾਰਤ ਚਲ ਰਹੀ ਹੈ। ਇਸ ਦੇ ਕਾਰਨ ਸਿਰਫ਼ ਤੇਲੰਗਾਨਾ ਵਿੱਚ 70 ਲੱਖ ਤੋਂ ਅਧਿਕ ਲੋਕਾਂ ਨੂੰ 5 ਲੱਖ ਰੁਪਏ ਦਾ ਮੁਫ਼ਤ ਇਲਾਜ ਕਰਵਾਉਣ ਦੀ ਗਰੰਟੀ ਮਿਲੀ ਹੈ। ਜਨ ਔਸ਼ਧੀ ਕੇਂਦਰਾਂ ‘ਤੇ ਗ਼ਰੀਬ ਅਤੇ ਮਿਡਲ ਕਲਾਸ ਨੂੰ 80 percent discount ‘ਤੇ ਦਵਾਈ ਦਿੱਤੀ ਜਾ ਰਹੀ ਹੈ। ਇਸ ਨਾਲ ਇਹ ਪਰਿਵਾਰ ਹਰ ਮਹੀਨੇ ਹਜ਼ਾਰਾਂ ਰੁਪਏ ਬਚਾ ਪਾ ਰਹੇ ਹਨ।

 

ਨਾ ਕੁਟੁੰਭ ਸਭਯੁੱਲਾਰਾ (ना कुटुम्भ सभ्युल्लारा),

ਹਰ ਜ਼ਿਲ੍ਹੇ ਵਿੱਚ ਅੱਛਾ health infrastructure ਹੋਵੇ ਇਸ ਦੇ ਲਈ ਅਸੀਂ ਪ੍ਰਧਾਨ ਮੰਤਰੀ ਆਯੁਸ਼ਮਾਨ ਭਾਰਤ ਇਨਫ੍ਰਾਸਟ੍ਰਕਚਰ ਮਿਸ਼ਨ ਦੀ ਸ਼ੁਰੂਆਤ ਕੀਤੀ ਹੈ। ਅੱਜ ਇਸ ਮਿਸ਼ਨ ਦੇ ਤਹਿਤ ਤੇਲੰਗਾਨਾ ਵਿੱਚ 20 critical care blocks ਦਾ ਸ਼ਿਲਾਨਯਾਸ ਹੋਇਆ(ਨੀਂਹ ਪੱਥਰ ਰੱਖਿਆ ਗਿਆ) ਹੈ। ਇਨ੍ਹਾਂ blocks ਨੂੰ ਐਸੇ ਬਣਾਇਆ ਜਾਵੇਗਾ ਕਿ ਇਸ ਵਿੱਚ dedicated iaolation wards, oxygen supply, infection prevention and control ਦੀ ਪੂਰੀ ਵਿਵਸਥਾ ਹੋਵੇ। ਤੇਲੰਗਾਨਾ ਵਿੱਚ ਸਿਹਤ ਸੁਵਿਧਾਵਾਂ ਵਧਾਉਣ ਦੇ ਲਈ 5000 ਤੋਂ ਅਧਿਕ ਆਯੁਸ਼ਮਾਨ ਭਾਰਤ health and wellness centre ਭੀ ਕੰਮ ਕਰ ਰਹੇ ਹਨ। ਕੋਰੋਨਾ ਆਲਮੀ ਮਹਾਮਾਰੀ ਦੇ ਦੌਰਾਨ ਤੇਲੰਗਾਨਾ ਵਿੱਚ ਲਗਭਗ 50 ਬੜੇ PSA oxygen plants ਲਗਾਏ ਗਏ, ਜਿਸ ਨਾਲ ਲੋਕਾਂ ਦਾ ਜੀਵਨ ਬਚਾਉਣ ਵਿੱਚ ਬਹੁਤ ਮਦਦ ਮਿਲੀ।

ਨਾ ਕੁਟੁੰਭ ਸਭਯੁੱਲਾਰਾ (ना कुटुम्भ सभ्युल्लारा),

ਊਰਜਾ, ਰੇਲਵੇ ਅਤੇ ਸਿਹਤ ਨਾਲ ਜੁੜੇ ਅਹਿਮ projects ਦੇ ਲਈ ਤੇਲੰਗਾਨਾ ਦੇ ਲੋਕਾਂ ਨੂੰ ਮੈਂ ਫਿਰ ਤੋਂ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਅਤੇ ਹੁਣ ਮੈਨੂੰ ਅਗਲੇ ਕਾਰਜਕ੍ਰਮ ਦੇ ਲਈ ਲੋਕ ਇੰਤਜ਼ਾਰ ਕਰ ਰਹੇ ਹਨ, ਬੜੇ ਉਮੰਗ, ਉਤਸ਼ਾਹ ਨਾਲ ਇੰਤਜ਼ਾਰ ਕਰ ਰਹੇ ਹਨ, ਖੁੱਲ੍ਹਾ ਮੈਦਾਨ ਹੈ, ਤਾਂ ਉੱਥੇ ਕੁਝ ਖੁੱਲ੍ਹ ਕੇ ਬਾਤਾਂ ਭੀ ਹੋ ਜਾਣਗੀਆਂ।

 

ਬਹੁਤ-ਬਹੁਤ ਧੰਨਵਾਦ।

 

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Mutual fund industry on a high, asset surges Rs 17 trillion in 2024

Media Coverage

Mutual fund industry on a high, asset surges Rs 17 trillion in 2024
NM on the go

Nm on the go

Always be the first to hear from the PM. Get the App Now!
...
Chief Minister of Andhra Pradesh meets Prime Minister
December 25, 2024

Chief Minister of Andhra Pradesh, Shri N Chandrababu Naidu met Prime Minister, Shri Narendra Modi today in New Delhi.

The Prime Minister's Office posted on X:

"Chief Minister of Andhra Pradesh, Shri @ncbn, met Prime Minister @narendramodi

@AndhraPradeshCM"