QuotePM inaugurates Omkareshwar floating solar project
QuotePM lays foundation stone of 1153 Atal Gram Sushasan buildings
QuotePM releases a commemorative stamp and coin marking the 100th birth anniversary of former Prime Minister Shri Atal Bihari Vajpayee
QuoteToday is a very inspiring day for all of us, today is the birth anniversary of respected Atal ji: PM
QuoteKen-Betwa Link Project will open new doors of prosperity and happiness in Bundelkhand region: PM
QuoteThe past decade will be remembered in the history of India as an unprecedented decade of water security and water conservation: PM
QuoteThe Central Government is also constantly trying to increase facilities for all tourists from the country and abroad: PM

ਭਾਰਤ ਮਾਤਾ ਕੀ ਜੈ!

ਭਾਰਤ ਮਾਤਾ ਕੀ ਜੈ!

ਵੀਰਾਂ ਦੀ ਧਰਤੀ ਈ ਬੁੰਦੇਲਖੰਡ ਪੈ ਰੈਵੇ ਵਾਰੇ ਸਬਈ ਜਨਨ ਖੋਂ ਹਮਾਈ ਤਰਫ਼ ਸੇ ਹਾਥ ਜੋਰ ਕੇਂ ਰਾਮ ਰਾਮ ਪੌਚੇ।(वीरों की धरती ई बुंदेलखंड पै रैवे वारे सबई जनन खों हमाई तरफ़ से हाथ जोर कें राम राम पौचे। 

I extend warm greetings to all the people of Bundelkhand, the land of heroes.) ਮੱਧ ਪ੍ਰਦੇਸ਼ ਦੇ ਗਵਰਨਰ ਸ਼੍ਰੀਮਾਨ ਮੰਗੂ ਭਾਈ ਪਟੇਲ, ਇੱਥੋਂ ਦੇ ਕਰਮਠ ਭਾਈ ਮੋਹਨ ਯਾਦਵ ਜੀ, ਕੇਂਦਰੀ ਮੰਤਰੀ ਭਾਈ ਸ਼ਿਵਰਾਜ ਸਿੰਘ ਜੀ, ਵੀਰੇਂਦਰ ਕੁਮਾਰ ਜੀ, ਸੀਆਰ ਪਾਟਿਲ ਜੀ, ਡਿਪਟੀ ਸੀਐੱਮ ਜਗਦੀਸ਼ ਦੇਵੜਾ ਜੀ, ਰਾਜੇਂਦਰ ਸ਼ੁਕਲਾ ਜੀ, ਹੋਰ ਮੰਤਰੀਗਣ, ਸਾਂਸਦਗਣ, ਵਿਧਾਇੱਕਗਣ, ਹੋਰ ਸਾਰੇ ਮਹਾਨੁਭਾਵ, ਪੂਜਯ ਸੰਤ ਗਣ ਅਤੇ ਮੱਧ ਪ੍ਰਦੇਸ਼ ਦੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ। 

 

ਅੱਜ ਪੂਰੇ ਵਿਸ਼ਵ ਵਿੱਚ ਕ੍ਰਿਸਮਸ ਦੀ ਧੂਮ ਹੈ। ਮੈਂ ਦੇਸ਼ ਅਤੇ ਦੁਨੀਆ ਭਰ ਵਿੱਚ ਉਪਸਥਿਤ ਇਸਾਈ ਸਮੁਦਾਇ ਨੂੰ ਕ੍ਰਿਸਮਸ ਦੀਆਂ ਢੇਰ ਸਾਰੀਆਂ ਵਧਾਈਆਂ ਦਿੰਦਾ ਹਾਂ। ਮੋਹਨ ਯਾਦਵ ਜੀ ਦੀ ਅਗਵਾਈ ਵਿੱਚ ਭਾਜਪਾ ਸਰਕਾਰ ਦਾ ਇੱਕ ਸਾਲ ਪੂਰਾ ਹੋਇਆ ਹੈ। ਮੱਧ ਪ੍ਰਦੇਸ਼ ਦੇ ਲੋਕਾਂ ਨੂੰ, ਭਾਜਪਾ ਦੇ ਵਰਕਰਾਂ ਨੂੰ ਮੈਂ ਬਹੁਤ-ਬਹੁਤ ਵਧਾਈਆਂ ਦਿੰਦਾ ਹਾਂ। ਇਸ ਇੱਕ ਵਰ੍ਹੇ ਵਿੱਚ ਐੱਮਪੀ ਵਿੱਚ ਵਿਕਾਸ ਨੂੰ ਇੱਕ ਨਵੀਂ ਗਤੀ ਮਿਲੀ ਹੈ। ਅੱਜ ਭੀ ਇੱਥੇ ਹਜ਼ਾਰਾਂ ਕਰੋੜ ਰੁਪਈਆਂ ਦੇ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਹੋਈ ਹੈ। ਅੱਜ ਇਤਿਹਾਸਿਕ ਕੇਨ ਬੇਤਵਾ ਲਿੰਕ ਪ੍ਰੋਜੈਕਟ ਦਾ ਦੌਧਨ ਬੰਨ੍ਹ (historic Daudhan Dam of the Ken-Betwa Link Project) ਦਾ ਨੀਂਹ ਪੱਥਰ ਭੀ ਰੱਖਿਆ ਹੈ। ਓਅੰਕਾਰੇਸ਼ਵਰ ਫਲੋਟਿੰਗ ਸੋਲਰ ਪਲਾਂਟ (Omkareshwar Floating Solar Plant), ਉਸ ਦਾ ਭੀ ਲੋਕ ਅਰਪਣ ਹੋਇਆ ਹੈ ਅਤੇ ਇਹ ਮੱਧ ਪ੍ਰਦੇਸ਼ ਦਾ ਪਹਿਲਾ floating plant ਹੈ। ਮੈਂ ਇਨ੍ਹਾਂ ਪ੍ਰੋਜੈਕਟਾਂ ਦੇ ਲਈ ਐੱਮਪੀ ਦੇ ਲੋਕਾਂ ਨੂੰ ਢੇਰ ਸਾਰੀਆਂ ਵਧਾਈਆਂ ਦਿੰਦਾ ਹਾਂ। 

 

|

ਸਾਥੀਓ,

ਅੱਜ ਸਾਡੇ ਸਭ ਦੇ ਲਈ ਬਹੁਤ ਹੀ ਪ੍ਰੇਰਣਾਦਾਇਕ ਦਿਨ ਹੈ। ਅੱਜ ਸਾਡੇ ਸਤਿਕਾਰਯੋਗ ਅਟਲ ਜੀ ਦਾ ਜਨਮ ਜਯੰਤੀ ਹੈ। ਅੱਜ ਭਾਰਤ ਰਤਨ ਅਟਲ ਜੀ ਦੇ ਜਨਮ ਦੇ 100 ਸਾਲ ਹੋ ਰਹੇ ਹਨ। ਅਟਲ ਜੀ ਦੀ ਜਯੰਤੀ ਦਾ ਇਹ ਪੁਰਬ ਸੁਸ਼ਾਸਨ ਦੀ  ਸੁ ਸੇਵਾ ਦੀ ਸਾਡੀ ਪ੍ਰੇਰਣਾ ਦਾ ਭੀ ਪੁਰਬ ਹੈ। ਥੋੜ੍ਹੀ ਦੇਰ ਪਹਿਲੇ ਜਦੋਂ ਮੈਂ ਅਟਲ ਜੀ ਦੀ ਯਾਦ ਵਿੱਚ ਡਾਕ ਟਿਕਟ ਅਤੇ ਯਾਦਗਾਰੀ ਸਿੱਕਾ ਜਾਰੀ ਕਰ ਰਿਹਾ ਸਾਂ, ਤਾਂ ਅਨੇਕ ਪੁਰਾਣੀਆਂ ਬਾਤਾਂ ਮਨ ਵਿੱਚ ਚਲ ਰਹੀਆਂ ਸਨ।   ਵਰ੍ਹਿਆਂ-ਵਰ੍ਹਿਆਂ ਤੱਕ ਉਨ੍ਹਾਂ ਨੇ ਮੇਰੇ ਜਿਹੇ ਅਨੇਕ ਵਰਕਰਾਂ ਨੂੰ ਸਿਖਾਇਆ ਹੈ, ਸੰਸਕਾਰਿਤ ਕੀਤਾ ਹੈ। ਦੇਸ਼ ਦੇ ਵਿਕਾਸ ਵਿੱਚ ਅਟਲ ਜੀ ਦਾ ਯੋਗਦਾਨ ਹਮੇਸ਼ਾ ਸਾਡੀਆਂ ਯਾਦਾਂ ਵਿੱਚ ਅਮਿਟ ਰਹੇਗਾ। ਮੱਧ ਪ੍ਰਦੇਸ਼ ਵਿੱਚ 1100 ਤੋਂ ਅਧਿਕ ਅਟਲ ਗ੍ਰਾਮ ਸੇਵਾ ਸਦਨਾਂ (Atal Gram Seva Sadans) ਦੇ ਨਿਰਮਾਣ ਦਾ ਕੰਮ ਅੱਜ ਤੋਂ ਸ਼ੁਰੂ ਹੋ ਰਿਹਾ ਹੈ, ਇਸ ਦੇ ਲਈ ਪਹਿਲੀ ਕਿਸ਼ਤ ਭੀ ਜਾਰੀ ਕੀਤੀ ਗਈ ਹੈ। ਅਟਲ ਗ੍ਰਾਮ ਸੇਵਾ ਸਦਨ (Atal Gram Seva Sadans)  ਪਿੰਡਾਂ ਦੇ ਵਿਕਾਸ ਨੂੰ ਨਵੀਂ ਗਤੀ ਦੇਣਗੇ।

ਸਾਥੀਓ,

 ਸਾਡੇ ਲਈ  ਸੁਸ਼ਾਸਨ ਦਿਵਸ ਸਿਰਫ਼ ਇੱਕ ਦਿਨ ਦਾ ਕਾਰਜਕ੍ਰਮ (one-day observance) ਭਰ ਨਹੀਂ ਹੈ। ਗੁੱਡ ਗਵਰਨੈਂਸ, ਸੁਸ਼ਾਸਨ, ਭਾਜਪਾ ਸਰਕਾਰਾਂ ਦੀ ਪਹਿਚਾਣ ਹੈ। ਦੇਸ਼ ਦੀ ਜਨਤਾ ਨੇ ਲਗਾਤਾਰ ਤੀਸਰੀ ਵਾਰ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਬਣਾਈ। ਮੱਧ ਪ੍ਰਦੇਸ਼ ਵਿੱਚ ਆਪ ਸਭ, ਲਗਾਤਾਰ ਭਾਜਪਾ ਨੂੰ ਚੁਣ ਰਹੇ ਹੋ, ਇਸ ਦੇ ਪਿੱਛੇ  ਸੁਸ਼ਾਸਨ ਦਾ ਭਰੋਸਾ ਹੀ ਸਭ ਤੋਂ ਪ੍ਰਬਲ ਹੈ। ਅਤੇ ਮੈਂ ਤਾਂ ਜੋ ਵਿਦਵਾਨ ਲੋਕ ਹਨ, ਜੋ ਲਿਖਾ ਪੜ੍ਹੀ analysis  ਕਰਨ ਵਿੱਚ ਮਾਹਰ ਹਨ।, ਅਜਿਹੇ ਦੇਸ਼ ਦੇ ਪਤਵੰਤਿਆਂ ਨੂੰ ਆਗਰਹਿ ਕਰਾਂਗਾ ਕਿ ਜਦੋਂ ਆਜ਼ਾਦੀ ਦੇ 75 ਸਾਲ ਹੋ ਚੁੱਕੇ ਹਨ ਤਾਂ ਇੱਕ ਵਾਰ evaluation  ਕੀਤਾ ਜਾਵੇ। ਇੱਕ 100-200 ਵਿਕਾਸ ਦੇ, ਜਨਹਿਤ ਦੇ, ਗੁੱਡ ਗਵਰਨੈਂਸ ਦੇ ਪੈਰਾਮੀਟਰ ਕੱਢੇ ਜਾਣ ਅਤੇ ਫਿਰ ਜਰਾ ਹਿਸਾਬ ਲਗਾਉਣ ਕਿ ਕਾਂਗਰਸ ਸਰਕਾਰਾਂ ਜਿੱਥੇ ਹੁੰਦੀਆਂ ਹਨ ਉੱਥੇ ਕੀ ਕੰਮ ਹੁੰਦਾ ਹੈ, ਕੀ ਨਤੀਜਾ ਹੁੰਦਾ ਹੈ। ਜਿੱਥੇ left ਵਾਲਿਆਂ ਨੇ ਸਰਕਾਰ ਚਲਾਈ, ਕਮਿਊਨਿਸਟਾਂ ਨੇ ਸਰਕਾਰ ਚਲਾਈ, ਉੱਥੇ ਕੀ ਹੋਇਆ। ਜਿੱਥੇ ਪਰਿਵਾਰਵਾਦੀ ਪਾਰਟੀਆਂ ਨੇ ਸਰਕਾਰ ਚਲਾਈ, ਉੱਥੇ ਕੀ ਹੋਇਆ। ਜਿੱਥੇ ਮਿਲੀਆਂ ਜੁਲੀਆਂ ਸਰਕਾਰਾਂ ਚਲਾਈਆਂ, ਉੱਥੇ ਕੀ ਹੋਇਆ ਅਤੇ ਜਿੱਥੇ ਜਿੱਥੇ ਭਾਜਪਾ ਨੂੰ ਸਰਕਾਰ ਚਲਾਉਣ ਦਾ ਮੌਕਾ ਮਿਲਿਆ, ਉੱਥੇ ਕੀ ਹੋਇਆ।  

 

ਮੈਂ ਦਾਅਵੇ ਨਾਲ ਕਹਿੰਦਾ ਹਾਂ, ਦੇਸ਼ ਵਿੱਚ ਜਦੋਂ ਜਦੋਂ ਭਾਜਪਾ ਨੂੰ ਜਿੱਥੇ ਜਿੱਥੇ ਭੀ ਸੇਵਾ ਕਰਨ ਦਾ ਅਵਸਰ ਮਿਲਿਆ ਹੈ, ਅਸੀਂ ਪੁਰਾਣੇ ਸਾਰੇ ਰਿਕਾਰਡ ਤੋੜ ਕੇ ਜਨਹਿਤ ਦੇ,  ਜਨਕਲਿਆਣ ਦੇ ਅਤੇ ਵਿਕਾਸ ਦੇ ਕੰਮਾਂ ਵਿੱਚ ਸਫ਼ਲਤਾ ਪਾਈ (ਪ੍ਰਾਪਤ ਕੀਤੀ) ਹੈ। ਨਿਸ਼ਚਿਤ ਮਾਨਦੰਡਾਂ 'ਤੇ ਮੁੱਲਾਂਕਣ ਹੋ ਜਾਵੇ, ਦੇਸ਼ ਦੇਖੇਗਾ ਕਿ ਅਸੀਂ ਜਨਸਾਧਾਰਣ ਦੇ ਪ੍ਰਤੀ ਕਿਤਨੇ ਸਮਰਪਿਤ ਹਾਂ। ਆਜ਼ਾਦੀ ਦੇ ਦੀਵਾਨਿਆਂ ਨੇ ਜੋ ਸੁਪਨੇ ਦੇਖੇ ਸਨ, ਉਨ੍ਹਾਂ ਸੁਪਨਿਆਂ ਨੂੰ ਸਾਕਾਰ ਕਰਨ ਦੇ ਲਈ ਅਸੀਂ ਦਿਨ ਰਾਤ ਪਸੀਨਾ ਵਹਾਉਂਦੇ ਹਾਂ। ਜਿਨ੍ਹਾਂ ਨੇ ਦੇਸ਼ ਦੇ ਲਈ ਖੂਨ ਵਹਾਇਆ, ਉਨ੍ਹਾਂ ਦਾ ਰਕਤ ਬੇਕਾਰ ਨਾ ਜਾਵੇ ਅਸੀਂ ਆਪਣੇ ਪਸੀਨੇ ਨਾਲ ਉਨ੍ਹਾਂ ਦੇ ਸੁਪਨਿਆਂ ਨੂੰ ਸਿੰਚ ਦੇ ਰਹੇ ਹਾਂ। ਅਤੇ  ਸੁਸ਼ਾਸਨ (Good governance) ਦੇ ਲਈ ਅੱਛੀਆਂ ਯੋਜਨਾਵਾਂ ਦੇ ਨਾਲ ਹੀ ਉਨ੍ਹਾਂ ਨੂੰ ਅੱਛੀ ਤਰ੍ਹਾਂ ਲਾਗੂ ਕਰਨਾ ਭੀ ਜ਼ਰੂਰੀ ਹੈ। ਸਰਕਾਰ ਦੀਆਂ ਯੋਜਨਾਵਾਂ ਦਾ ਲਾਭ ਕਿਤਨਾ ਪਹੁੰਚਿਆ, ਇਹ ਸੁਸ਼ਾਸਨ ਦਾ ਪੈਮਾਨਾ ਹੁੰਦਾ ਹੈ। ਅਤੀਤ ਵਿੱਚ ਕਾਂਗਰਸ ਸਰਕਾਰਾਂ ਐਲਾਨ ਕਰਨ ਵਿੱਚ ਮਾਹਰ ਹੋਇਆ ਕਰਦੀਆਂ ਸਨ। ਐਲਾਨ ਕਰਨਾ, ਫੀਤਾ ਕੱਟਣਾ, ਦੀਵਾ ਜਗਾਉਣਾ, ਅਖ਼ਬਾਰ ਵਿੱਚ ਤਸਵੀਰ ਛਪਵਾ ਦੇਣਾ, ਉਨ੍ਹਾਂ ਦਾ ਕੰਮ ਉੱਥੇ ਹੀ ਪੂਰਾ ਹੋ ਜਾਂਦਾ ਸੀ। ਅਤੇ ਉਸ ਦਾ ਫਾਇਦਾ ਕਦੇ ਭੀ ਲੋਕਾਂ ਨੂੰ ਨਹੀਂ ਮਿਲ ਪਾਉਂਦਾ ਸੀ। ਪ੍ਰਧਾਨ ਮੰਤਰੀ ਬਣਨ ਦੇ ਬਾਅਦ, ਮੈਂ ਪ੍ਰਗਤੀ ਦੇ ਪ੍ਰੋਗਰਾਮ (PRAGATI programme) ਦੇ ਅਨਾਲਿਸਿਸ ਵਿੱਚ ਪੁਰਾਣੇ ਪ੍ਰੋਜੈਕਟ ਦੇਖਦਾ ਹਾਂ। ਮੈਂ ਤਾਂ ਹੈਰਾਨ ਹਾਂ 35-35, 40-40 ਸਾਲ ਪਹਿਲੇ ਜਿਸ ਦਾ ਨੀਂਹ ਪੱਥਰ ਰੱਖਿਆ, ਬਾਅਦ ਵਿੱਚ ਉੱਥੇ ਇੱਕ ਇੰਚ ਭੀ ਕੰਮ ਨਹੀਂ ਹੋਇਆ। ਕਾਂਗਰਸ ਦੀਆਂ ਸਰਕਾਰਾਂ ਦੀ ਨਾ ਤਾਂ ਨੀਅਤ ਸੀ ਅਤੇ ਨਾ ਹੀ ਉਨ੍ਹਾਂ ਵਿੱਚ ਯੋਜਨਾਵਾਂ ਨੂੰ ਲਾਗੂ ਕਰਨ ਦੀ ਗੰਭੀਰਤਾ ਸੀ। 

 

ਅੱਜ, ਅਸੀਂ ਪੀਐੱਮ ਕਿਸਾਨ ਸਨਮਾਨ ਨਿਧੀ (PM Kisan Samman Nidhi) ਜਿਹੀਆਂ ਯੋਜਨਾਵਾਂ ਦਾ ਲਾਭ ਦੇਖ ਰਹੇ ਹਾਂ। ਮੱਧ ਪ੍ਰਦੇਸ਼ ਦੇ ਕਿਸਾਨਾਂ ਨੂੰ ਕਿਸਾਨ ਸਨਮਾਨ ਨਿਧੀ ਦੇ 12 ਹਜਾਰ ਰੁਪਏ ਮਿਲ ਰਹੇ ਹਨ। ਇਹ ਭੀ ਤਦੇ ਸੰਭਵ ਹੋਇਆ, ਜਦੋਂ ਜਨਧਨ ਬੈਂਕ ਖਾਤੇ (Jan Dhan bank accounts) ਖੁੱਲ੍ਹੇ। ਇੱਥੇ ਐੱਮਪੀ ਵਿੱਚ ਹੀ ਲਾਡਲੀ ਬਹਨਾ ਯੋਜਨਾ (Ladli Behna Yojana) ਹੈ। ਅਗਰ ਅਸੀਂ ਭੈਣਾਂ ਦੇ ਬੈਂਕ ਖਾਤੇ ਨਾ ਖੁੱਲ੍ਹਵਾਉਂਦੇ, ਉਨ੍ਹਾਂ ਨੂੰ ਆਧਾਰ ਅਤੇ ਮੋਬਾਈਲ (Aadhaar and mobile numbers) ਨਾਲ ਨਾ ਜੋੜਦੇ, ਤਾਂ ਕੀ ਇਹ ਯੋਜਨਾ ਲਾਗੂ ਹੋ ਪਾਉਂਦੀ? ਸਸਤੇ ਰਾਸ਼ਨ ਦੀ ਯੋਜਨਾ ਤਾਂ ਪਹਿਲੇ ਤੋਂ ਭੀ ਚਲਦੀ ਸੀ, ਲੇਕਿਨ ਗ਼ਰੀਬ ਨੂੰ ਰਾਸ਼ਨ ਦੇ ਲਈ ਭਟਕਣਾ ਪੈਂਦਾ ਸੀ। ਹੁਣ ਅੱਜ ਦੇਖੋ, ਗ਼ਰੀਬ ਨੂੰ ਮੁਫ਼ਤ ਰਾਸ਼ਨ ਮਿਲ ਰਿਹਾ ਹੈ, ਪੂਰੀ ਪਾਰਦਰਸ਼ਤਾ ਨਾਲ ਮਿਲ ਰਿਹਾ ਹੈ। ਇਹ ਤਦੇ ਹੋਇਆ, ਜਦੋਂ ਟੈਕਨੋਲੋਜੀ ਲਿਆਉਣ ਦੇ ਕਾਰਨ, ਫਰਜ਼ੀਵਾੜਾ ਬੰਦ ਹੋਇਆ। ਜਦੋਂ "ਇੱਕ ਰਾਸ਼ਟਰ, ਇੱਕ ਰਾਸ਼ਨ ਕਾਰਡ" ("One Nation, One Ration Card,") ਜਿਹੀਆਂ ਰਾਸ਼ਟਰਵਿਆਪੀ ਸੁਵਿਧਾਵਾਂ ਲੋਕਾਂ ਨੂੰ ਮਿਲੀਆਂ। 

 

|

ਸਾਥੀਓ,

ਸੁਸ਼ਾਸਨ ਦਾ ਮਤਲਬ ਹੀ ਇਹੀ ਹੈ, ਕਿ ਆਪਣੇ ਹੀ ਹੱਕ ਦੇ ਲਈ ਨਾਗਰਿਕ ਨੂੰ ਸਰਕਾਰ ਦੇ ਸਾਹਮਣੇ ਹੱਥ ਫੈਲਾਉਣਾ ਨਾ ਪਵੇ, ਸਰਕਾਰੀ ਦਫ਼ਤਰਾਂ ਦੇ ਚੱਕਰ ਨਾ ਕੱਢਣੇ ਪੈਣ। ਅਤੇ ਇਹੀ ਤਾਂ ਸੈਚੁਰੇਸ਼ਨ("saturation") ਦੀ, ਸ਼ਤ-ਪ੍ਰਤੀਸ਼ਤ(100%) ਲਾਭਾਰਥੀ ਨੂੰ, ਸ਼ਤ-ਪ੍ਰਤੀਸ਼ਤ (100%)  ਲਾਭ ਨਾਲ ਜੋੜਨ ਦੀ ਸਾਡੀ ਨੀਤੀ ਹੈ।  ਸੁਸ਼ਾਸਨ ਦਾ ਇਹੀ ਮੰਤਰ (This mantra of good governance), ਭਾਜਪਾ ਸਰਕਾਰਾਂ ਨੂੰ ਦੂਸਰਿਆਂ ਤੋਂ ਅਲੱਗ ਕਰਦਾ ਹੈ। ਅੱਜ ਪੂਰਾ ਦੇਸ਼ ਇਸ ਨੂੰ ਦੇਖ ਰਿਹਾ ਹੈ, ਇਸ ਲਈ ਵਾਰ-ਵਾਰ ਭਾਜਪਾ ਨੂੰ ਚੁਣ ਰਿਹਾ ਹੈ।  

 

ਸਾਥੀਓ,

ਜਿੱਥੇ ਸੁਸ਼ਾਸਨ (good governance) ਹੁੰਦਾ ਹੈ, ਉੱਥੇ ਵਰਤਮਾਨ ਚੁਣੌਤੀਆਂ ਦੇ ਨਾਲ ਭੀ, ਭਵਿੱਖ ਦੀਆਂ ਚੁਣੌਤੀਆਂ 'ਤੇ ਭੀ ਕੰਮ ਕੀਤਾ ਜਾਂਦਾ ਹੈ। ਲੇਕਿਨ ਦੁਰਭਾਗ ਨਾਲ, ਦੇਸ਼ ਵਿੱਚ ਲੰਬੇ ਵਕਤ ਤੱਕ ਕਾਂਗਰਸ ਦੀਆਂ ਸਰਕਾਰਾਂ ਰਹੀਆਂ। ਕਾਂਗਰਸ, ਗਰਵਰਮੈਂਟ 'ਤੇ ਆਪਣਾ ਜਨਮਸਿੱਧ ਅਧਿਕਾਰ ਸਮਝਦੀ ਹੈ ਲੇਕਿਨ ਗਵਰਨੈਂਸ ਦਾ ਉਸ ਨਾਲ ਛੱਤੀ ਦਾ ਨਾਤਾ ਰਿਹਾ ਹੈ। ਜਿੱਥੇ ਕਾਂਗਰਸ, ਉੱਥੇ ਗਰਵਰਨੈਂਸ ਹੋ ਨਹੀਂ ਸਕਦੀ। ਇਸ ਦਾ ਬਹੁਤ ਬੜਾ ਖਮਿਆਜ਼ਾ ਦਹਾਕਿਆਂ ਤੱਕ ਇੱਥੇ ਬੁੰਦੇਲਖੰਡ ਦੇ ਲੋਕਾਂ ਨੇ ਭੀ ਭੁਗਤਿਆ ਹੈ। ਪੀੜ੍ਹੀ ਦਰ ਪੀੜ੍ਹੀ, ਇੱਥੋਂ ਦੇ ਕਿਸਾਨਾਂ, ਇੱਥੋਂ ਦੀਆਂ ਮਾਤਾਵਾਂ-ਭੈਣਾਂ ਨੇ ਬੂੰਦ-ਬੂੰਦ ਪਾਣੀ ਦੇ ਲਈ ਸੰਘਰਸ਼ ਕੀਤਾ ਹੈ। ਇਹ ਹਾਲਾਤ ਕਿਉਂ ਬਣੇ? ਕਿਉਂਕਿ ਕਾਂਗਰਸ ਨੇ ਕਦੇ ਜਲ ਸੰਕਟ ਦੇ ਸਥਾਈ  ਸਮਾਧਾਨ  ਬਾਰੇ ਸੋਚਿਆ ਹੀ ਨਹੀਂ।

 

ਸਾਥੀਓ,

ਭਾਰਤ ਦੇ ਲਈ ਨਦੀ ਜਲ ਦਾ ਮਹੱਤਵ ਕੀ ਹੈ, ਇਸ ਨੂੰ ਸਮਝਣ ਵਾਲੇ ਪਹਿਲੇ ਲੋਕਾਂ ਵਿੱਚ ਅਤੇ ਤੁਹਾਨੂੰ ਭੀ ਜਦੋਂ ਦੱਸਾਂ ਤਾਂ ਅਸਚਰਜ ਹੋਵੇਗਾ, ਇੱਥੇ ਕਿਸੇ ਨੂੰ ਭੀ ਪੁੱਛ ਲਵੋ, ਹਿੰਦੁਸਤਾਨ ਵਿੱਚ ਕਿਸੇ ਨੂੰ ਪੁੱਛ ਲਵੋ, ਦੇਸ਼ ਆਜ਼ਾਦ ਹੋਣ ਦੇ ਬਾਅਦ ਸਭ ਤੋਂ ਪਹਿਲੇ ਜਲ ਸ਼ਕਤੀ ("Jal Shakti,"), ਪਾਣੀ ਦੀ ਸਮਰੱਥਾ(power of water), ਪਾਣੀ ਦੇ ਲਈ ਦੂਰਦਰਸ਼ੀ ਆਯੋਜਨ, ਇਸ ਦੇ ਵਿਸ਼ੇ ਵਿੱਚ ਕਿਸ ਨੇ ਸੋਚਿਆ ਸੀ? ਕਿਸ ਨੇ ਕੰਮ ਕੀਤਾ ਸੀ? ਇੱਥੇ ਮੇਰੇ ਪੱਤਰਕਾਰ ਬੰਧੂ ਭੀ ਜਵਾਬ ਨਹੀਂ ਦੇ ਪਾਉਣਗੇ। ਕਿਉਂ, ਜੋ ਸਚਾਈ ਹੈ ਉਸ ਨੂੰ ਦਬਾ ਕੇ ਰੱਖਿਆ ਗਿਆ, ਉਸ ਨੂੰ ਛਿਪਾ ਕੇ ਰੱਖਿਆ ਗਿਆ ਅਤੇ ਇੱਕ ਹੀ ਵਿਅਕਤੀ ਨੂੰ ਕ੍ਰੈਡਿਟ ਦੇਣ ਦੇ ਨਸ਼ੇ ਵਿੱਚ ਸੱਚੇ ਸੇਵਕ ਨੂੰ ਭੁੱਲਾ ਦਿੱਤਾ ਗਿਆ। ਅਤੇ ਅੱਜ ਮੈਂ ਦੱਸਦਾ ਹਾਂ, ਦੇਸ਼ ਆਜਾਦ ਹੋਣ ਦੇ ਬਾਅਦ ਭਾਰਤ ਦੀ ਜਲ ਸ਼ਕਤੀ, ਭਾਰਤ ਦੇ ਜਲ ਸੰਸਾਧਨ, ਭਾਰਤ ਵਿੱਚ ਪਾਣੀ ਦੇ ਲਈ ਬੰਨ੍ਹਾਂ ਦੀ ਰਚਨਾ, ਇਨ੍ਹਾਂ ਸਭ ਦੀ ਦੂਰਦ੍ਰਿਸ਼ਟੀ ਕਿਸੇ ਇੱਕ ਮਹਾਪੁਰਖ ਨੂੰ ਕ੍ਰੈਡਿਟ ਜਾਂਦਾ ਹੈ, ਤਾਂ ਉਸ ਮਹਾਪੁਰਖ ਦਾ ਨਾਮ ਹੈ ਬਾਬਾ ਸਾਹੇਬ ਅੰਬੇਡਕਰ। ਭਾਰਤ ਵਿੱਚ ਜੋ ਬੜੇ ਨਦੀ ਘਾਟੀ ਪ੍ਰੋਜੈਕਟ ਬਣੇ, ਇਨ੍ਹਾਂ ਪ੍ਰੋਜੈਕਟਾਂ ਦੇ ਪਿੱਛੇ ਡਾਕਟਰ ਬਾਬਾ ਸਾਹਬ ਅੰਬੇਡਕਰ ਦਾ ਹੀ ਵਿਜ਼ਨ ਸੀ। ਅੱਜ ਜੋ ਕੇਂਦਰੀ ਜਲ ਕਮਿਸ਼ਨ (Central Water Commission) ਹੈ, ਇਸ ਦੇ ਪਿੱਛੇ ਭੀ ਡਾਕਟਰ ਅੰਬੇਡਕਰ ਦੇ ਹੀ ਪ੍ਰਯਾਸ ਸਨ। ਲੇਕਿਨ ਕਾਂਗਰਸ ਨੇ ਕਦੇ ਜਲ ਸੰਭਾਲ਼ ਨਾਲ ਜੁੜੇ ਪ੍ਰਯਾਸਾਂ ਦੇ ਲਈ, ਬੜੇ ਬੰਨ੍ਹਾਂ ਦੇ ਲਈ ਬਾਬਾ ਸਾਹੇਬ ਨੂੰ ਕ੍ਰੈਡਿਟ ਨਹੀਂ ਦਿੱਤਾ, ਕਿਸੇ ਨੂੰ ਪਤਾ ਤੱਕ ਚਲਣ ਨਹੀਂ ਦਿੱਤਾ। ਕਾਂਗਰਸ ਇਸ ਦੇ ਪ੍ਰਤੀ ਕਦੇ ਭੀ ਗੰਭੀਰ ਨਹੀਂ ਰਹੀ। ਅੱਜ ਸੱਤ ਦਹਾਕਿਆਂ ਦੇ ਬਾਅਦ ਭੀ, ਦੇਸ਼ ਦੇ ਅਨੇਕ ਰਾਜਾਂ ਦੇ ਦਰਮਿਆਨ ਪਾਣੀ ਨੂੰ ਲੈ ਕੇ ਕੁਝ ਨਾ ਕੁਝ ਵਿਵਾਦ ਹੈ। ਜਦੋਂ ਪੰਚਾਇਤ ਤੋਂ ਲੈ ਕੇ ਪਾਰਲੀਮੈਂਟ ਤੱਕ, ਕਾਂਗਰਸ ਦਾ ਹੀ ਸ਼ਾਸਨ ਸੀ, ਤਦ ਇਹ ਵਿਵਾਦ ਅਸਾਨੀ ਨਾਲ ਸੁਲ਼ਝ ਸਕਦੇ ਸਨ। ਲੇਕਿਨ ਕਾਂਗਰਸ ਦੀ ਨੀਅਤ ਖਰਾਬ ਸੀ ਇਸੇ ਲਈ ਉਸ ਨੇ ਕਦੇ ਭੀ ਠੋਸ ਪ੍ਰਯਾਸ ਨਹੀਂ ਕੀਤੇ।

 

|

ਸਾਥੀਓ,

ਜਦੋਂ ਦੇਸ਼ ਵਿੱਚ ਅਟਲ ਜੀ ਦੀ ਸਰਕਾਰ ਬਣੀ ਤਾਂ ਉਨ੍ਹਾਂ ਨੇ ਪਾਣੀ ਨਾਲ ਜੁੜੀਆਂ ਚੁਣੌਤੀਆਂ (water-related challenges) ਨੂੰ ਹੱਲ ਕਰਨ ਦੇ ਲਈ ਗੰਭੀਰਤਾ ਨਾਲ ਕੰਮ ਸ਼ੁਰੂ ਕੀਤਾ ਸੀ। ਲੇਕਿਨ 2004 ਦੇ ਬਾਅਦ, ਉਨ੍ਹਾਂ ਦੇ ਪ੍ਰਯਾਸਾਂ ਨੂੰ ਭੀ ਜਿਵੇਂ ਹੀ ਅਟਲ ਜੀ ਦੀ ਸਰਕਾਰ ਗਈ, ਉਹ ਸਾਰੀਆਂ ਯੋਜਨਾਵਾਂ, ਸਾਰੇ ਸੁਪਨੇ, ਇਹ ਕਾਂਗਰਸ ਵਾਲਿਆਂ ਨੇ ਆਉਂਦੇ ਹੀ ਠੰਢੇ ਬਸਤੇ ਵਿੱਚ ਪਾ ਦਿੱਤੇ। ਹੁਣ ਅੱਜ ਸਾਡੀ ਸਰਕਾਰ ਦੇਸ਼ ਭਰ ਵਿੱਚ ਨਦੀਆਂ ਨੂੰ ਜੋੜ ਦੇ ਅਭਿਯਾਨ ਨੂੰ ਗਤੀ ਦੇ ਰਹੀ ਹੈ। ਕੇਨ-ਬੇਤਵਾ ਲਿੰਕ ਪ੍ਰੋਜੈਕਟ ਦਾ ਸੁਪਨਾ ਭੀ ਹੁਣ ਸਾਕਾਰ ਹੋਣ ਵਾਲਾ ਹੈ। ਕੇਨ-ਬੇਤਵਾ ਲਿੰਕ ਪ੍ਰੋਜੈਕਟ (Ken-Betwa Link Project) ਨਾਲ ਬੁੰਦੇਲਖੰਡ ਖੇਤਰ ਵਿੱਚ ਸਮ੍ਰਿੱਧੀ ਅਤੇ ਖੁਸ਼ਹਾਲੀ ਦੇ ਨਵੇਂ ਦੁਆਰ ਖੁੱਲ੍ਹਣਗੇ। ਛਤਰਪੁਰ, ਟੀਕਮਗੜ੍ਹ, ਨਿਵਾੜੀ, ਪੰਨਾ, ਦਮੋਹ ਅਤੇ ਸਾਗਰ (Chhatarpur, Tikamgarh, Niwari, Panna, Damoh, and Sagar) ਸਹਿਤ ਮੱਧ ਪ੍ਰਦੇਸ਼ ਦੇ 10 ਜਿਲ੍ਹਿਆਂ ਨੂੰ ਸਿੰਚਾਈ ਸੁਵਿਧਾ ਦਾ ਲਾਭ ਮਿਲੇਗਾ। ਹੁਣੇ ਮੈਂ ਮੰਚ 'ਤੇ ਆ ਰਿਹਾ ਸਾਂ। ਮੈਨੂੰ ਇੱਥੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਕਿਸਾਨਾਂ ਨੂੰ ਮਿਲਣ ਦਾ ਮੌਕਾ ਮਿਲਿਆ, ਮੈਂ ਉਨ੍ਹਾਂ ਦੀ ਖੁਸ਼ੀ ਦੇਖ ਰਿਹਾ ਸਾਂ। ਉਨ੍ਹਾਂ ਦੇ ਚਿਹਰਿਆਂ 'ਤੇ ਆਨੰਦ ਦੇਖ ਰਿਹਾ ਸਾਂ। ਉਨ੍ਹਾਂ ਨੂੰ ਲਗਦਾ ਸੀ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਜੀਵਨ ਬਣ ਗਿਆ ਹੈ। 

 

ਸਾਥੀਓ,

ਉੱਤਰ ਪ੍ਰਦੇਸ਼ ਵਿੱਚ ਜੋ ਬੁੰਦੇਲਖੰਡ ਦਾ ਹਿੱਸਾ ਹੈ, ਉਸ ਦੇ ਭੀ ਬਾਂਦਾ, ਮਹੋਬਾ, ਲਲਿਤਪੁਰ ਅਤੇ ਝਾਂਸੀ (Banda, Mahoba, Lalitpur, and Jhansi) ਜ਼ਿਲ੍ਹਿਆਂ ਨੂੰ ਫਾਇਦਾ ਹੋਣ ਵਾਲਾ ਹੈ। 

ਸਾਥੀਓ,

ਮੱਧ ਪ੍ਰਦੇਸ਼ ਦੇਸ਼ ਦਾ ਪਹਿਲਾ ਰਾਜ ਬਣਿਆ ਹੈ, ਜਿੱਥੇ ਨਦੀਆਂ ਨੂੰ ਜੋੜਨ ਦੇ ਮਹਾਅਭਿਯਾਨ ਦੇ ਤਹਿਤ ਦੋ ਪ੍ਰੋਜੈਕਟ ਸ਼ੁਰੂ ਹੋ ਗਏ ਹਨ। ਕੁਝ ਦਿਨ ਪਹਿਲੇ ਹੀ ਮੈਂ ਰਾਜਸਥਾਨ ਵਿੱਚ ਸਾਂ, ਮੋਹਨ ਜੀ(Mohan Ji) ਨੇ ਉਸ ਦਾ ਵਿਸਤਾਰ ਨਾਲ ਵਰਣਨ ਕੀਤਾ। ਉੱਥੇ ਪਾਰਵਤੀ-ਕਾਲੀਸਿੰਧ-ਚੰਬਲ ਅਤੇ ਕੇਨ-ਬੇਤਵਾ ਲਿੰਕ ਪ੍ਰੋਜੈਕਟਾਂ (Parvati-Kalisindh-Chambal and Ken-Betwa link projects) ਦੇ ਜ਼ਰੀਏ ਕਈ ਨਦੀਆਂ ਦਾ ਜੁੜਨਾ ਤੈ ਹੋਇਆ ਹੈ। ਇਸ ਸਮਝੌਤੇ ਦਾ ਬੜਾ ਲਾਭ ਮੱਧ ਪ੍ਰਦੇਸ਼ ਨੂੰ ਭੀ ਹੋਣ ਜਾ ਰਿਹਾ ਹੈ।

ਸਾਥੀਓ,

21ਵੀਂ ਸਦੀ ਦੀਆਂ ਸਭ ਤੋਂ ਬੜੀਆਂ ਚੁਣੌਤੀਆਂ ਵਿੱਚੋਂ ਇੱਕ ਹੈ-ਜਲ ਸੁਰੱਖਿਆ । 21ਵੀਂ ਸਦੀ ਵਿੱਚ ਉਹੀ ਦੇਸ਼ ਅੱਗੇ ਵਧ ਪਾਵੇਗਾ, ਉਹੀ ਖੇਤਰ ਅੱਗੇ ਵਧ ਪਾਵੇਗਾ, ਜਿਸ ਦੇ ਪਾਸ ਕਾਫ਼ੀ ਪਾਣੀ ਹੋਵੇਗਾ ਅਤੇ ਉਚਿਤ ਜਲ ਪ੍ਰਬੰਧਨ ਹੋਵੇਗਾ। ਪਾਣੀ ਹੋਵੇਗਾ ਤਦੇ ਖੇਤ-ਖਲਿਹਾਨ (Agriculture and livestock) ਖੁਸ਼ਹਾਲ ਹੋਣਗੇ, ਪਾਣੀ ਹੋਵੇਗਾ ਤਦੇ ਉਦਯੋਗ-ਧੰਦੇ (ਕਾਰੋਬਾਰ) ਫਲਣਗੇ ਫੁੱਲਣਗੇ, ਅਤੇ ਮੈਂ ਤਾਂ ਉਸ ਗੁਜਰਾਤ ਤੋਂ ਆਉਂਦਾ ਹਾਂ,  ਜਿੱਥੋਂ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਸਾਲ ਵਿੱਚ ਜ਼ਿਆਦਾਤਰ ਸਮਾਂ ਸੋਕਾ ਹੀ ਪੈਂਦਾ ਸੀ।ਲੇਕਿਨ ਮੱਧ ਪ੍ਰਦੇਸ਼ ਤੋਂ ਨਿਕਲੀ ਮਾਂ ਨਰਮਦਾ ਦੇ ਅਸ਼ੀਰਵਾਦ (blessings of Maa Narmada) ਨੇ,  ਗੁਜਰਾਤ ਦਾ ਭਾਗ ਬਦਲ ਦਿੱਤਾ। ਐੱਮਪੀ ਦੇ ਭੀ ਸੋਕਾ-ਪ੍ਰਭਾਵਿਤ ਇਲਾਕਿਆਂ (drought-affected areas) ਨੂੰ ਪਾਣੀ ਦੇ ਸੰਕਟ ਤੋਂ ਮੁਕਤ ਕਰਨਾ,  ਮੈਂ ਆਪਣੀ ਜ਼ਿੰਮੇਵਾਰੀ ਸਮਝਦਾ ਹਾਂ। ਇਸ ਲਈ ਮੈਂ ਬੁੰਦੇਲਖੰਡ ਦੀਆਂ ਭੈਣਾਂ ਨਾਲ,  ਇੱਥੋਂ  ਦੇ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ ਤੁਹਾਡੀਆਂ ਮੁਸ਼ਕਿਲਾਂ ਘੱਟ ਕਰਨ ਦੇ ਲਈ ਪੂਰੀ ਇਮਾਨਦਾਰੀ ਨਾਲ ਕੰਮ ਕਰਾਂਗਾ। ਇਸੇ ਸੋਚ ਦੇ ਤਹਿਤ, ਬੁੰਦੇਲਖੰਡ ਵਿੱਚ ਪਾਣੀ ਨਾਲ ਜੁੜੀ ਕਰੀਬ 45 ਹਜ਼ਾਰ ਕਰੋੜ ਰੁਪਏ ਦੀ ਯੋਜਨਾ ਅਸੀਂ ਬਣਾਈ ਸੀ। ਅਸੀਂ ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਦੀਆਂ ਭਾਜਪਾ ਸਰਕਾਰਾਂ ਨੂੰ ਨਿਰੰਤਰ ਪ੍ਰੋਤਸਾਹਿਤ ਕੀਤਾ। ਅਤੇ ਅੱਜ ਕੇਨ-ਬੇਤਵਾ ਲਿੰਕ ਪ੍ਰੋਜੇਕਟ (Ken-Betwa Link Project) ਦੇ ਤਹਿਤ ਦੌਧਨ ਬੰਨ੍ਹ (Daudhan Dam) ਦਾ ਭੀ ਨੀਂਹ ਪੱਥਰ ਰੱਖਿਆ ਗਿਆ ਹੈ। ਇਸ ਬੰਨ੍ਹ ਤੋਂ ਸੈਂਕੜੋਂ ਕਿਲੋਮੀਟਰ ਲੰਬੀ ਨਹਿਰ ਨਿਕਲੇਗੀ।  ਬੰਨ੍ਹ ਦਾ ਪਾਣੀ ਕਰੀਬ 11 ਲੱਖ ਹੈਕਟੇਅਰ ਭੂਮੀ ਤੱਕ ਪਹੁੰਚੇਗਾ।  

 

|

ਸਾਥੀਓ,

ਬੀਤਿਆ ਦਹਾਕਾ,  ਭਾਰਤ ਦੇ ਇਤਹਾਸ (Bharat's history) ਵਿੱਚ ਜਲ-ਸੁਰੱਖਿਆ ਅਤੇ ਜਲ ਸੰਭਾਲ਼ ਦੇ ਅਭੂਤਪੂਰਵ ਦਹਾਕੇ ਦੇ ਰੂਪ ਵਿੱਚ ਯਾਦ ਕੀਤਾ ਜਾਵੇਗਾ। ਪਹਿਲੇ ਦੀਆਂ ਸਰਕਾਰਾਂ ਦੇ ਦੌਰਾਨ ਪਾਣੀ ਨਾਲ ਜੁੜੀਆਂ ਜ਼ਿੰਮੇਦਾਰੀਆਂ ਅਲੱਗ-ਅਲੱਗ ਵਿਭਾਗਾਂ ਦੇ ਦਰਮਿਆਨ ਵੰਡੀਆਂ ਹੋਈਆਂ ਸਨ। ਅਸੀਂ ਇਸ ਦੇ ਲਈ ਜਲ ਸ਼ਕਤੀ ਮੰਤਰਾਲਾ (Jal Shakti Ministry) ਬਣਾਇਆ। ਪਹਿਲੀ ਵਾਰ, ਹਰ ਘਰ ਨਲ ਸੇ ਜਲ ਪਹੁੰਚਾਉਣ ਦੇ ਲਈ ਰਾਸ਼ਟਰੀ ਮਿਸ਼ਨ ਸ਼ੁਰੂ ਕੀਤਾ ਗਿਆ। ਆਜ਼ਾਦੀ ਦੇ ਬਾਅਦ ਦੇ 7 ਦਹਾਕੇ ਵਿੱਚ, ਸਿਰਫ਼ 3 ਕਰੋੜ ਗ੍ਰਾਮੀਣ ਪਰਿਵਾਰਾਂ  ਦੇ ਪਾਸ ਹੀ ਨਲ ਸੇ ਜਲ ਨਲ ਕਨੈਕਸ਼ਨ ਸੀ। ਬੀਤੇ 5 ਵਰ੍ਹਿਆਂ ਵਿੱਚ 12 ਕਰੋੜ ਨਵੇਂ ਪਰਿਵਾਰਾਂ ਤੱਕ ਅਸੀਂ ਨਲ ਸੇ ਜਲ ਪਹੁੰਚਾਇਆ ਹੈ। ਇਸ ਯੋਜਨਾ ‘ਤੇ ਹੁਣ ਤੱਕ ਸਾਢੇ 3 ਲੱਖ ਕਰੋੜ ਰੁਪਏ ਤੋਂ ਅਧਿਕ ਖਰਚ ਕੀਤਾ ਜਾ ਚੁੱਕਿਆ ਹੈ। 

ਜਲ ਜੀਵਨ ਮਿਸ਼ਨ (Jal Jeevan Mission) ਦਾ ਇੱਕ ਹੋਰ ਪੱਖ ਹੈ ਜਿਸ ਦੀ ਉਤਨੀ ਚਰਚਾ ਨਹੀਂ ਹੁੰਦੀ। ਉਹ ਹੈ , ਪਾਣੀ ਦੀ ਗੁਣਵੱਤਾ ਦੀ ਜਾਂਚ। ਪੀਣ ਦੇ ਪਾਣੀ ਨੂੰ ਟੈਸਟ ਕਰਨ ਦੇ ਲਈ ਦੇਸ਼ ਭਰ ਵਿੱਚ 2100 ਵਾਟਰ ਕੁਆਲਿਟੀ ਲੈਬਸ (water quality laboratories) ਬਣਾਈਆਂ ਗਈਆਂ ਹਨ। ਪਾਣੀ ਨੂੰ ਟੈਸਟ ਕਰਨ ਦੇ ਲਈ ਪਿੰਡਾਂ ਵਿੱਚ 25 ਲੱਖ ਮਹਿਲਾਵਾਂ ਨੂੰ ਟ੍ਰੇਨ ਕੀਤਾ ਗਿਆ ਹੈ। ਇਸ ਨਾਲ ਦੇਸ਼ ਦੇ ਹਜ਼ਾਰਾਂ ਪਿੰਡ ਜ਼ਹਿਰੀਲਾ ਪਾਣੀ (contaminated water) ਪੀਣ ਦੀ ਮਜਬੂਰੀ ਤੋਂ ਮੁਕਤ ਹੋ ਚੁੱਕੇ ਹਨ। ਆਪ(ਤੁਸੀਂ) ਕਲਪਨਾ ਕਰ ਸਕਦੇ ਹੋ,  ਬੱਚਿਆਂ ਨੂੰ,  ਲੋਕਾਂ ਨੂੰ ਬਿਮਾਰੀਆਂ ਤੋਂ ਬਚਾਉਣ ਦੇ ਲਈ ਇਹ ਕਿਤਨਾ ਬੜਾ ਕੰਮ ਹੋਇਆ ਹੈ।  

 

ਸਾਥੀਓ,

2014 ਤੋਂ ਪਹਿਲੇ ਦੇਸ਼ ਵਿੱਚ ਐਸੇ 100 ਦੇ ਕਰੀਬ ਬੜੇ ਸਿੰਚਾਈ ਪ੍ਰੋਜੈਕਟ (large irrigation projects) ਸਨ ਜੋ ਕਈ ਦਹਾਕਿਆਂ ਤੋਂ ਅਧੂਰੇ ਪਏ ਹੋਏ ਸਨ। ਅਸੀਂ ਹਜ਼ਾਰਾਂ ਕਰੋੜ ਰੁਪਏ ਖਰਚ ਕਰਕੇ ਇਨ੍ਹਾਂ ਪੁਰਾਣੇ ਸਿੰਚਾਈ ਪ੍ਰੋਜੈਕਟਾਂ ਨੂੰ ਪੂਰਾ ਕਰਵਾ ਰਹੇ ਹਾਂ। ਅਸੀਂ ਸਿੰਚਾਈ ਦੇ ਆਧੁਨਿਕ ਤੌਰ-ਤਰੀਕਿਆਂ ਦਾ ਭੀ ਉਪਯੋਗ ਵਧਾ ਰਹੇ ਹਾਂ। ਪਿਛਲੇ 10 ਸਾਲ ਵਿੱਚ ਕਰੀਬ-ਕਰੀਬ ਇੱਕ ਕਰੋੜ ਹੈਕਟੇਅਰ ਭੂਮੀ ਨੂੰ ਮਾਇਕ੍ਰੋ ਇਰੀਗੇਸ਼ਨ ਦੀ ਸੁਵਿਧਾਵਾਂ (micro-irrigation facilities) ਨਾਲ ਜੋੜਿਆ ਗਿਆ ਹੈ। ਮੱਧ ਪ੍ਰਦੇਸ਼ ਵਿੱਚ ਭੀ ਪਿਛਲੇ 10 ਸਾਲ ਵਿੱਚ ਕਰੀਬ 5 ਲੱਖ ਹੈਕਟੇਅਰ ਭੂਮੀ ਮਾਇਕ੍ਰੋ ਇਰੀਗੇਸ਼ਨ ਨਾਲ ਜੁੜੀ ਹੈ।  ਬੂੰਦ-ਬੂੰਦ ਪਾਣੀ ਦਾ ਸਦਉਪਯੋਗ ਹੋਵੇ ਇਸ ਨੂੰ ਲੈ ਕੇ ਲਗਾਤਾਰ ਕੰਮ ਹੋ ਰਿਹਾ ਹੈ।  ਆਜ਼ਾਦੀ ਦੇ 75 ਵਰ੍ਹੇ ਪੂਰੇ ਹੋਣ ‘ਤੇ, ਹਰ ਜ਼ਿਲ੍ਹੇ ਵਿੱਚ 75 ਅੰਮ੍ਰਿਤ ਸਰੋਵਰ (Amrit Sarovars) ਬਣਾਉਣ ਦਾ ਅਭਿਯਾਨ ਭੀ ਚਲਾਇਆ ਗਿਆ। ਇਸ ਦੇ ਤਹਿਤ ਦੇਸ਼ ਭਰ ਵਿੱਚ 60 ਹਜ਼ਾਰ ਤੋਂ ਜ਼ਿਆਦਾ ਅੰਮ੍ਰਿਤ ਸਰੋਵਰ (Amrit Sarovars)  ਬਣਾਏ ਗਏ। ਅਸੀਂ ਦੇਸ਼ ਭਰ ਵਿੱਚ ਜਲ ਸ਼ਕਤੀ ਅਭਿਯਾਨ: ਕੈਚ ਦ ਰੇਨ (Jal Shakti Abhiyan: Catch the Rain initiative nationwide) ਭੀ ਸ਼ੁਰੂ ਕੀਤਾ ਹੈ।  ਅੱਜ ਦੇਸ਼ ਭਰ ਵਿੱਚ 3 ਲੱਖ ਤੋਂ ਅਧਿਕ ਰੀ-ਚਾਰਜ ਵੈੱਲ ਬਣ ਰਹੇ ਹਨ।  ਅਤੇ ਬੜੀ ਬਾਤ ਇਹ ਕਿ ਇਨ੍ਹਾਂ ਅਭਿਯਾਨਾਂ ਦੀ ਅਗਵਾਈ ਜਨਤਾ ਜਨਾਰਦਨ ਖ਼ੁਦ ਕਰ ਰਹੀ ਹੈ, ਸ਼ਹਿਰ ਹੋਵੇ ਜਾਂ ਪਿੰਡ,  ਹਰ ਖੇਤਰ ਦੇ ਲੋਕ ਇਨ੍ਹਾਂ ਵਿੱਚ ਵਧ ਚੜ੍ਹ ਕੇ ਹਿੱਸਾ ਲੈ ਰਹੇ ਹਨ। ਮੱਧ ਪ੍ਰਦੇਸ਼ ਸਹਿਤ ਦੇਸ਼ ਦੇ ਜਿਨ੍ਹਾਂ ਰਾਜਾਂ ਵਿੱਚ ਭੂਜਲ ਪੱਧਰ ਸਭ ਤੋਂ ਘੱਟ ਸੀ,  ਉੱਥੇ ਅਟਲ ਭੂਜਲ ਯੋਜਨਾ (Atal Bhujal Yojana) ਚਲਾਈ ਜਾ ਰਹੀ ਹੈ।

ਸਾਥੀਓ,

 

ਸਾਡਾ ਮੱਧ ਪ੍ਰਦੇਸ਼, ਟੂਰਿਜ਼ਮ ਦੇ ਮਾਮਲੇ ਵਿੱਚ ਹਮੇਸ਼ਾ ਤੋਂ ਅੱਵਲ ਰਿਹਾ ਹੈ। ਅਤੇ ਮੈਂ ਖਜੁਰਾਹੋ ਆਇਆ ਹਾਂ ਅਤੇ ਟੂਰਿਜ਼ਮ ਦੀ ਚਰਚਾ ਨਾ ਕਰਾਂ ਐਸਾ ਭਲਾ ਹੋ ਸਕਦਾ ਹੈ ਕੀ?  ਟੂਰਿਜ਼ਮ ਇੱਕ ਐਸਾ ਸੈਕਟਰ ਹੈ,  ਜੋ ਨੌਜਵਾਨਾਂ ਨੂੰ ਰੋਜ਼ਗਾਰ ਭੀ ਦਿੰਦਾ ਹੈ ਅਤੇ ਦੇਸ਼ ਦੀ ਅਰਥਵਿਵਸਥਾ ਨੂੰ ਭੀ ਤਾਕਤ ਦਿੰਦਾ ਹੈ। ਹੁਣ ਜਦੋਂ ਭਾਰਤ ਦੁਨੀਆ ਦੀ ਤੀਸਰੀ ਬੜੀ ਆਰਥਿਕ ਸ਼ਕਤੀ ਬਣਨ ਜਾ ਰਿਹਾ ਹੈ, ਤਾਂ ਦੁਨੀਆ ਵਿੱਚ ਭਾਰਤ ਨੂੰ ਲੈ ਕੇ ਜਗਿਆਸਾ ਵਧੀ ਹੈ। ਅੱਜ ਦੁਨੀਆ ਭਾਰਤ ਨੂੰ ਜਾਣਨਾ ਚਾਹੁੰਦੀ ਹੈ,  ਸਮਝਣਾ ਚਾਹੁੰਦੀ ਹੈ। ਇਸ ਦਾ ਬਹੁਤ ਅਧਿਕ ਫਾਇਦਾ ਮੱਧ ਪ੍ਰਦੇਸ਼ ਨੂੰ ਹੋਣ ਵਾਲਾ ਹੈ। ਹਾਲ ਵਿੱਚ ਇੱਕ ਅਮਰੀਕੀ ਅਖ਼ਬਾਰ ਵਿੱਚ ਇੱਕ ਰਿਪੋਰਟ ਛਪੀ ਹੈ। ਹੋ ਸਕਦਾ ਹੈ ਮੱਧ ਪ੍ਰਦੇਸ਼  ਦੇ ਅਖ਼ਬਾਰਾਂ ਵਿੱਚ ਭੀ ਤੁਹਾਨੂੰ ਨਜ਼ਰ ਆਈ ਹੋਵੇ। ਅਮਰੀਕਾ ਦੇ ਇਸ ਅਖ਼ਬਾਰ ਵਿੱਚ ਛਪੀ ਖ਼ਬਰ ਵਿੱਚ ਲਿਖਿਆ ਗਿਆ ਹੈ ਕਿ ਮੱਧ ਪ੍ਰਦੇਸ਼ ਨੂੰ ਦੁਨੀਆ ਦੇ ਦਸ ਸਭ ਤੋਂ ਆਕਰਸ਼ਕ ਟੂਰਿਸਟ ਡੈਸਟੀਨੇਸ਼ਨਸ ਵਿੱਚੋਂ ਇੱਕ ਦੱਸਿਆ ਗਿਆ ਹੈ। ਦੁਨੀਆ ਦੇ ਟੌਪ 10 ਵਿੱਚ ਇੱਕ ਮੇਰਾ ਮੱਧ ਪ੍ਰਦੇਸ਼। ਮੈਨੂੰ ਦੱਸੋ ਹਰ ਮੱਧ ਪ੍ਰਦੇਸ਼ ਵਾਸੀ ਨੂੰ ਖੁਸ਼ੀ ਹੋਵੇਗੀ ਕਿ ਨਹੀਂ ਹੋਵੇਗੀ?   ਤੁਹਾਡਾ ਗੌਰਵ ਵਧੇਗਾ ਕਿ ਨਹੀਂ ਵਧੇਗਾ ?   ਤੁਹਾਡਾ ਸਨਮਾਨ ਵਧੇਗਾ ਕਿ ਨਹੀਂ ਵਧੇਗਾ?  ਤੁਹਾਡੇ ਇੱਥੇ ਟੂਰਿਜ਼ਮ ਵਧੇਗਾ ਕਿ ਨਹੀਂ ਵਧੇਗਾ?  ਗ਼ਰੀਬ ਤੋਂ ਗ਼ਰੀਬ ਨੂੰ ਰੋਜ਼ਗਾਰ ਮਿਲੇਗਾ ਕਿ ਨਹੀਂ ਮਿਲੇਗਾ?

 

|

ਸਾਥੀਓ,

ਕੇਂਦਰ ਸਰਕਾਰ ਭੀ ਲਗਾਤਾਰ ਪ੍ਰਯਾਸ ਕਰ ਰਹੀ ਹੈ ਕਿ ਦੇਸ਼ ਅਤੇ ਵਿਦੇਸ਼ ਦੇ ਸਾਰੇ ਸੈਲਾਨੀਆਂ ਦੇ  ਲਈ ਸੁਵਿਧਾਵਾਂ ਵਧਣ, ਇੱਥੇ ਆਉਣਾ-ਜਾਣਾ ਅਸਾਨ ਹੋਵੇ। ਵਿਦੇਸ਼ੀ ਸੈਲਾਨੀਆਂ ਦੇ  ਲਈ ਅਸੀਂ ਈ-ਵੀਜ਼ਾ (e-visa) ਜਿਹੀਆਂ ਯੋਜਨਾਵਾਂ ਬਣਾਈਆਂ ਹਨ। ਭਾਰਤ ਵਿੱਚ ਜੋ ਹੈਰੀਟੇਜ ਅਤੇ ਵਾਇਡਲਾਇਫ ਟੂਰਿਜ਼ਮ ਹੈ, ਉਸ ਨੂੰ ਵਿਸਤਾਰ ਦਿੱਤਾ ਜਾ ਰਿਹਾ ਹੈ। ਇੱਥੇ ਮੱਧ ਪ੍ਰਦੇਸ਼ ਵਿੱਚ ਤਾਂ ਇਸ ਦੇ ਲਈ ਅਭੂਤਪੂਰਵ ਸੰਭਾਵਨਾਵਾਂ ਹਨ। ਖਜੁਰਾਹੋ ਦੇ ਇਸ ਖੇਤਰ ਵਿੱਚ ਹੀ ਦੇਖੋ, ਇੱਥੇ ਇਤਿਹਾਸ ਦੀਆਂ,  ਆਸਥਾ ਦੀਆਂ,  ਅਮੁੱਲ ਧਰੋਹਰਾਂ ਹਨ।  ਕੰਦਰਿਯਾ ਮਹਾਦੇਵ, ਲਕਸ਼ਮਣ ਮੰਦਿਰ, ਚੌਸਠ ਯੋਗਿਨੀ ਮੰਦਿਰ (Kandariya Mahadev, Laxman Temple, and Chausath Yogini Temple) ਅਨੇਕ ਆਸਥਾ ਸਥਲ ਹਨ।  ਭਾਰਤ ਦੇ ਟੂਰਿਜ਼ਮ ਦਾ ਪ੍ਰਚਾਰ ਕਰਨ ਦੇ ਲਈ ਅਸੀਂ ਦੇਸ਼ ਭਰ ਵਿੱਚ ਜੀ-20 ਦੀਆਂ ਬੈਠਕਾਂ (G-20 meetings) ਰੱਖੀਆਂ ਸਨ। ਇੱਕ ਬੈਠਕ ਇੱਥੇ ਖਜੁਰਾਹੋ ਵਿੱਚ ਭੀ ਹੋਈ ਸੀ। ਇਸ ਦੇ ਲਈ,  ਖਜੁਰਾਹੋ ਵਿੱਚ ਇੱਕ ਅਤਿਆਧੁਨਿਕ ਅੰਤਰਰਾਸ਼ਟਰੀ ਸੰਮੇਲਨ ਕੇਂਦਰ ਭੀ ਬਣਾਇਆ ਗਿਆ।

 

 

 

|

ਸਾਥੀਓ,

ਕੇਂਦਰ ਸਰਕਾਰ ਦੀ ਸਵਦੇਸ਼ ਦਰਸ਼ਨ ਯੋਜਨਾ(Swadesh Darshan Yojana) ਦੇ ਤਹਿਤ  ਮੱਧ ਪ੍ਰਦੇਸ਼ ਨੂੰ ਸੈਕੜੋਂ ਕਰੋੜ ਰੁਪਏ ਦਿੱਤੇ ਗਏ ਹਨ। ਤਾਕਿ ਇੱਥੇ ਈਕੋ ਟੂਰਿਜ਼ਮ ਸੁਵਿਧਾਵਾਂ ਦਾ, ਸੈਲਾਨੀਆਂ ਦੇ ਲਈ ਨਵੀਆਂ ਸੁਵਿਧਾਵਾਂ ਦਾ ਨਿਰਮਾਣ ਹੋ ਸਕੇ। ਅੱਜ ਸਾਂਚੀ ਅਤੇ ਹੋਰ ਬੋਧੀ ਸਥਲਾਂ ਨੂੰ ਬੋਧੀ ਸਰਕਿਟ(Buddhist circuit) ਨਾਲ ਜੋੜਿਆ ਜਾ ਰਿਹਾ ਹੈ।  ਗਾਂਧੀਸਾਗਰ,  ਓਂਅੰਕਾਰੇਸ਼ਵਰ ਡੈਮ, ਇੰਦਰਾ ਸਾਗਰ ਡੈਮ,  ਭੇੜਾ ਘਾਟ,  ਬਾਣਸਾਗਰ ਡੈਮ (Gandhisagar, Omkareshwar Dam, Indira Sagar Dam, Bheda Ghat, and Bansagar Dam),  ਇਹ  ਈਕੋ ਸਰਕਿਟ ਦਾ ਹਿੱਸਾ ਹਨ। ਖਜੁਰਾਹੋ, ਗਵਾਲੀਅਰ, ਓਰਛਾ, ਚੰਦੇਰੀ, ਮਾਂਡੂ( Khajuraho, Gwalior, Orchha, Chanderi, and Mandu),  ਐੇਸੇ ਸਥਲਾਂ ਨੂੰ ਹੈਰੀਟੇਜ ਸਰਕਿਟ ਦੇ ਰੂਪ ਵਿੱਚ ਕਨੈਕਟ ਕੀਤਾ ਜਾ ਰਿਹਾ ਹੈ। ਪੰਨਾ ਨੈਸ਼ਨਲ ਪਾਰਕ ਨੂੰ ਭੀ ਵਾਇਲਡਲਾਇਫ ਸਰਕਿਟ ਨਾਲ ਜੋੜਿਆ ਗਿਆ ਹੈ। ਬੀਤੇ ਵਰ੍ਹੇ ਤਾਂ ਪੰਨਾ ਟਾਇਗਰ ਰਿਜ਼ਰਵ ਵਿੱਚ ਹੀ ਕਰੀਬ ਢਾਈ ਲੱਖ ਸੈਲਾਨੀ ਆਏ ਹਨ। ਮੈਨੂੰ ਖੁਸ਼ੀ ਹੈ ਕਿ ਇੱਥੇ ਜੋ ਲਿੰਕ ਨਹਿਰ ਬਣਾਈ ਜਾਵੇਗੀ, ਉਸ ਵਿੱਚ ਪੰਨਾ ਟਾਇਗਰ ਰਿਜ਼ਰਵ (Panna Tiger Reserve) ਦੇ ਜੀਵਾਂ ਦਾ ਭੀ ਧਿਆਨ ਰੱਖਿਆ ਗਿਆ ਹੈ।

ਸਾਥੀਓ,

ਟੂਰਿਜ਼ਮ ਵਧਾਉਣ ਦੇ ਇਹ ਸਾਰੇ ਪ੍ਰਯਾਸ, ਸਥਾਨਕ ਅਰਥਵਿਵਸਥਾ ਨੂੰ ਬੜੀ ਤਾਕਤ ਦਿੰਦੇ ਹਨ। ਜੋ ਸੈਲਾਨੀ ਆਉਂਦੇ ਹਨ,  ਉਹ ਭੀ ਇੱਥੋਂ ਦਾ ਸਮਾਨ ਖਰੀਦਦੇ ਹਨ। ਇੱਥੇ ਆਟੋ, ਟੈਕਸੀ ਤੋਂ ਲੈ ਕੇ ਹੋਟਲ,  ਢਾਬੇ,  ਹੋਮ ਸਟੇਅ,  ਗੈਸਟ ਹਾਊਸ,  ਸਭ ਨੂੰ ਫਾਇਦਾ ਪਹੁੰਚਾਉਂਦਾ ਹੈ। ਇਸ ਨਾਲ ਕਿਸਾਨ ਨੂੰ ਭੀ ਬਹੁਤ ਫਾਇਦਾ ਹੁੰਦਾ ਹੈ,  ਕਿਉਂਕਿ ਦੁੱਧ-ਦਹੀਂ ਤੋਂ ਲੈ ਕੇ ਫਲ-ਸਬਜ਼ੀ ਤੱਕ ਹਰ ਚੀਜ਼  ਦੇ ਉਨ੍ਹਾਂ ਨੂੰ ਅੱਛੇ ਦਾਮ ਮਿਲਦੇ ਹਨ।

 

 

|

ਸਾਥੀਓ,


ਬੀਤੇ ਦੋ ਦਹਾਕਿਆਂ ਵਿੱਚ ਮੱਧ ਪ੍ਰਦੇਸ਼ ਨੇ ਅਨੇਕ ਪੈਮਾਨਿਆਂ ਵਿੱਚ ਸ਼ਾਨਦਾਰ ਕੰਮ ਕੀਤਾ ਹੈ। ਆਉਣ ਵਾਲੇ ਦਹਾਕਿਆਂ ਵਿੱਚ ਮੱਧ ਪ੍ਰਦੇਸ਼,  ਦੇਸ਼ ਦੀਆਂ ਟੌਪ ਇਕੌਨੌਮੀਜ਼ ਵਿੱਚੋਂ ਇੱਕ ਹੋਵੇਗਾ। ਇਸ ਵਿੱਚ ਬੁੰਦੇਲਖੰਡ ਦੀ ਬਹੁਤ ਬੜੀ ਭੂਮਿਕਾ ਹੋਵੇਗੀ। ਵਿਕਸਿਤ ਭਾਰਤ (developed Bharat) ਦੇ  ਲਈ ਵਿਕਸਿਤ ਮੱਧ ਪ੍ਰਦੇਸ਼ ਬਣਾਉਣ ਵਿੱਚ ਬੁੰਦੇਲਖੰਡ ਦਾ ਰੋਲ ਅਹਿਮ ਹੋਵੇਗਾ। ਮੈਂ ਆਪ ਸਭ ਨੂੰ ਭਰੋਸਾ ਦਿੰਦਾ ਹਾਂ ਡਬਲ-ਇੰਜਣ ਦੀ ਸਰਕਾਰ (double-engine government) ਇਸ ਦੇ ਲਈ ਇਮਾਨਦਾਰੀ ਨਾਲ ਪ੍ਰਯਾਸ ਕਰਦੀ ਰਹੇਗੀ। ਇੱਕ ਵਾਰ ਫਿਰ,  ਆਪ (ਤੁਹਾਨੂੰ)  ਸਭ ਨੂੰ,  ਢੇਰ ਸਾਰੀਆਂ ਸ਼ੁਭਕਾਮਨਾਵਾਂ। ਇਹ ਅੱਜ ਪ੍ਰੋਗਰਾਮ ਹੈ ਨਾ, ਇਤਨਾ ਬੜਾ ਪ੍ਰੋਗਰਾਮ,  ਇਸ ਪ੍ਰੋਗਰਾਮ ਦਾ ਮਤਲਬ ਮੈਂ ਸਮਝਦਾ ਹਾਂ।  ਇਤਨੀ ਬੜੀ ਸੰਖਿਆ ਵਿੱਚ ਮਾਤਾਵਾਂ ਭੈਣਾਂ ਦਾ ਆਉਣ ਦਾ ਮਤਲਬ ਸਮਝਦਾ ਹਾਂ। ਕਿਉਂਕਿ ਇਹ ਪਾਣੀ ਨਾਲ ਜੁੜਿਆ ਕੰਮ ਹੈ ਅਤੇ ਹਰ ਜੀਵਨ ਨਾਲ ਜੁੜਿਆ ਹੋਇਆ ਹੁੰਦਾ ਹੈ ਪਾਣੀ ਅਤੇ ਇਹ ਅਸ਼ੀਰਵਾਦ ਦੇਣ ਦੇ ਲਈ ਲੋਕ ਆਏ ਹਨ ਨਾ,  ਉਸ ਦਾ ਮੂਲ ਕਾਰਨ ਪਾਣੀ ਹੈ,  ਪਾਣੀ ਦੇ  ਲਈ ਕੰਮ ਕਰ ਰਹੇ ਹਾਂ ਅਤੇ ਤੁਹਾਡੇ ਅਸ਼ੀਰਵਾਦ ਨਾਲ ਅਸੀਂ ਇਨ੍ਹਾਂ ਕੰਮਾਂ ਨੂੰ ਨਿਰੰਤਰ ਕਰਦੇ ਰਹਾਂਗੇ,  ਮੇਰੇ ਨਾਲ ਬੋਲੋ –

 

ਭਾਰਤ ਮਾਤਾ ਕੀ ਜੈ!

ਭਾਰਤ ਮਾਤਾ ਕੀ ਜੈ!

ਭਾਰਤ ਮਾਤਾ ਕੀ ਜੈ!

 

  • Sanjay Kumar atka February 24, 2025

    thank you Modi 👏👏👏
  • Sanjay Kumar atka February 24, 2025

    Jay Shri Ram
  • kranthi modi February 22, 2025

    ram ram modi ji🚩🙏
  • Vivek Kumar Gupta February 13, 2025

    नमो ..🙏🙏🙏🙏🙏
  • Vivek Kumar Gupta February 13, 2025

    नमो .....................🙏🙏🙏🙏🙏
  • Bhushan Vilasrao Dandade February 10, 2025

    जय हिंद
  • Dr Mukesh Ludanan February 08, 2025

    Jai ho
  • Suraj lasinkar February 08, 2025

    Jay shree Ram
  • Dr Swapna Verma February 06, 2025

    jay shree Ram
  • Yash Wilankar January 29, 2025

    Namo 🙏
Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Khadi products witnessed sale of Rs 12.02 cr at Maha Kumbh: KVIC chairman

Media Coverage

Khadi products witnessed sale of Rs 12.02 cr at Maha Kumbh: KVIC chairman
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 8 ਮਾਰਚ 2025
March 08, 2025

Citizens Appreciate PM Efforts to Empower Women Through Opportunities