ਅਹਿਮਦਾਬਾਦ ਅਤੇ ਭੁਜ ਦਰਮਿਆਨ ਨਮੋ ਭਾਰਤ ਰੈਪਿਡ ਰੇਲ ਦਾ ਉਦਘਾਟਨ ਕੀਤਾ
ਕਈ ਵੰਦੇ ਭਾਰਤ ਟ੍ਰੇਨਾਂ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ
ਪ੍ਰਧਾਨ ਮੰਤਰੀ ਆਵਾਸ ਯੋਜਨਾ - ਗ੍ਰਾਮੀਣ ਦੇ ਤਹਿਤ 30,000 ਤੋਂ ਵੱਧ ਘਰਾਂ ਨੂੰ ਮਨਜ਼ੂਰੀ
ਇੰਟਰਨੈਸ਼ਨਲ ਫਾਈਨੈਂਸ਼ੀਅਲ ਸਰਵਿਸਿਜ਼ ਸੈਂਟਰ ਅਥਾਰਿਟੀ ਦੇ ਸਿੰਗਲ ਵਿੰਡੋ ਆਈਟੀ ਸਿਸਟਮ (ਐੱਸਡਬਲਿਊਆਈਟੀਐੱਸ) ਦੀ ਸ਼ੁਰੂਆਤ ਕੀਤੀ
"ਸਾਡੇ ਤੀਜੇ ਕਾਰਜਕਾਲ ਦੇ ਪਹਿਲੇ 100 ਦਿਨ ਸਾਰਿਆਂ ਲਈ ਪ੍ਰਭਾਵਸ਼ਾਲੀ ਵਿਕਾਸ ਲੈਕੇ ਆਏ ਹਨ"
70 ਸਾਲ ਤੋਂ ਵੱਧ ਉਮਰ ਦੇ ਸਾਰੇ ਬਜ਼ੁਰਗਾਂ ਦਾ 5 ਲੱਖ ਰੁਪਏ ਦਾ ਮੁਫ਼ਤ ਇਲਾਜ ਕਰਕੇ ਗ਼ਰੀਬ ਅਤੇ ਮੱਧ ਵਰਗ ਦੀ ਸਿਹਤ ਨੂੰ ਲੈ ਕੇ ਵੱਡਾ ਫ਼ੈਸਲਾ ਲਿਆ ਗਿਆ
"ਨਮੋ ਭਾਰਤ ਰੈਪਿਡ ਰੇਲ ਮੱਧ-ਵਰਗੀ ਪਰਿਵਾਰਾਂ ਨੂੰ ਬਹੁਤ ਸਾਰੀਆਂ ਸੁਵਿਧਾਵਾਂ ਪ੍ਰਦਾਨ ਕਰਨ ਜਾ ਰਹੀ ਹੈ"
“ਇਨ੍ਹਾਂ 100 ਦਿਨਾਂ ਵਿੱਚ ਵੰਦੇ ਭਾਰਤ ਨੈੱਟਵਰਕ ਦਾ ਵਿਸਤਾਰ ਬੇਮਿਸਾਲ ਰਿਹਾ ਹੈ”
"ਇਹ ਭਾਰਤ ਦਾ ਸਮਾਂ ਹੈ, ਇਹ ਭਾਰਤ ਦਾ ਸੁਨਹਿਰੀ ਦੌਰ ਹੈ, ਇਹ ਭਾਰਤ ਦਾ ਅੰਮ੍ਰਿਤ ਕਾਲ ਹੈ"
"ਭਾਰਤ ਕੋਲ ਹੁਣ ਗੁਆਉਣ ਲਈ ਸਮਾਂ ਨਹੀਂ ਹੈ, ਅਸੀਂ ਭਾਰਤ ਦੀ ਭਰੋਸੇਯੋਗਤਾ ਵਧਾਉਣੀ ਹੈ ਅਤੇ ਹਰ ਭਾਰਤੀ ਨੂੰ ਸਨਮਾਨ ਦੀ ਜ਼ਿੰਦਗੀ ਪ੍ਰਦਾਨ ਕਰਨੀ ਹੈ"

ਭਾਰਤ ਮਾਤਾ ਕੀ ਜੈ,

ਭਾਰਤ ਮਾਤਾ ਕੀ ਜੈ,

ਗੁਜਰਾਤ ਦੇ ਰਾਜਪਾਲ ਆਚਾਰਿਆ ਦੇਵਵ੍ਰਤ ਜੀ, ਰਾਜ ਦੇ ਲੋਕਪ੍ਰਿਅ ਮੁੱਖ ਮੰਤਰੀ ਭੂਪੇਂਦਰ ਭਾਈ ਪਟੇਲ, ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਹਿਯੋਗੀ ਸੀ ਆਰ ਪਾਟਿਲ, ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਇਸ ਪ੍ਰੋਗਰਾਮ ਵਿੱਚ ਜੁੜੇ ਹੋਏ ਸਾਰੇ ਰਾਜਪਾਲ ਮਹੋਦਯ, ਉੱਪ ਮੁੱਖ ਮੰਤਰੀਗਣ, ਸਾਂਸਦਗਣ, ਵਿਧਾਇਕ ਗਣ, ਹੋਰ ਜਨ ਪ੍ਰਤੀਨਿਧੀ ਅਤੇ ਵਿਸ਼ਾਲ ਸੰਖਿਆ ਵਿੱਚ ਇੱਥੇ ਆਏ ਹੋਏ ਮੇਰੇ ਪਿਆਰੇ ਭਾਈਓ ਅਤੇ ਭੈਣੋਂ।

ਕਿਵੇਂ ਹੋ ਸਾਰੇ, ਸਭ ਮਜ਼ੇ ਮੇਂ, ਆਪ ਸਭ ਦੀ ਮੁਆਫੀ ਮੰਗ ਕੇ ਮੈਨੂੰ ਅੱਜ ਭਾਸ਼ਣ ਹਿੰਦੀ ਵਿੱਚ ਕਰਨਾ ਹੈ ਕਿਉਂਕਿ ਦੂਸਰੇ ਰਾਜ ਦੇ ਵੀ ਸਾਥੀ ਅੱਜ ਇੱਥੇ ਇਸ ਪ੍ਰੋਗਰਾਮ ਵਿੱਚ ਵੱਡੀ ਸੰਖਿਆ ਵਿੱਚ ਜੁੜੇ ਹਨ। ਅਤੇ ਆਪਣੇ ਗੁਜਰਾਤ ਵਿੱਚ ਤਾਂ ਹਿੰਦੀ ਚਲਦਾ ਹੈ ਕਿਉਂ? ਚਲਦਾ ਹੈ ਨਾ?

 

 ਅੱਜ ਦੇਸ਼ ਵਿੱਚ ਗਣੇਸ਼ ਉਤਸਵ ਚਾਰਾਂ ਪਾਸੇ ਉਤਸਵ ਦੀ ਧੂਮ ਹੈ। ਘਰਾਂ ਵਿੱਚ ਗਣਪਤੀ ਵੀ ਵਿਰਾਜਿਤ ਹਨ। ਅੱਜ ਮਿਲਾਦ-ਉਨ-ਨਬੀ ਵੀ ਹੈ....ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਕਈ ਤਿਉਹਾਰ ਅਤੇ ਪਰਵ ਮਨਾਏ ਜਾ ਰਹੇ ਹਨ। ਉਤਸਵ ਦੇ ਇਸ ਸਮੇਂ ਵਿੱਚ ਭਾਰਤ ਦੇ ਵਿਕਾਸ ਦਾ ਉਤਸਵ ਵੀ ਨਿਰੰਤਰ ਜਾਰੀ ਹੈ। ਅਜੇ ਇੱਥੋਂ ਤੋਂ ਕਰੀਬ ਸਾਢੇ ਅੱਠ ਹਜ਼ਾਰ ਕਰੋੜ ਰੁਪਏ ਦੇ ਪ੍ਰੋਜੈਕਟਸ ਦਾ ਨੀਂਹ ਪੱਥਰ ਅਤੇ ਲੋਕਅਰਪਣ ਹੋਇਆ ਹੈ। ਇਨ੍ਹਾਂ ਵਿੱਚ ਰੇਲ, ਰੋਡ, ਮੈਟਰੋ.....ਅਜਿਹੇ ਅਨੇਕ ਪ੍ਰੋਜੈਕਟਸ ਸ਼ਾਮਲ ਹਨ। ਅੱਜ ਗੁਜਰਾਤ ਦੇ ਗੌਰਵ ਵਿੱਚ ਇੱਕ ਹੋਰ ਸਿਤਾਰਾ ਜੁੜਿਆ ਹੈ। ਅੱਜ ਨਮੋ ਭਾਰਤ ਰੈਪਿਡ ਰੇਲ ਵੀ ਸ਼ੁਰੂ ਹੋਈ ਹੈ। ਇਹ ਭਾਰਤ ਦੀ ਅਰਬਨ ਕਨੈਕਟੀਵਿਟੀ ਦੇ ਲਈ ਇੱਕ ਹੋਰ ਮੀਲ ਪੱਥਰ ਸਿੱਧ ਹੋਣ ਵਾਲੀ ਹੈ। ਅੱਜ ਗੁਜਰਾਤ ਦੇ ਹਜ਼ਾਰਾਂ ਪਰਿਵਾਰ, ਆਪਣੇ ਨਵੇਂ ਘਰ ਵਿੱਚ ਪ੍ਰਵੇਸ਼ ਵੀ ਕਰ ਰਹੇ ਹਨ। ਅੱਜ ਹਜ਼ਾਰਾਂ ਪਰਿਵਾਰਾਂ ਨੂੰ ਉਨ੍ਹਾਂ ਦੇ ਪੱਕੇ ਘਰ ਦੀ ਪਹਿਲੀ ਕਿਸ਼ਤ ਵੀ ਜਾਰੀ ਹੋਈ ਹੈ। ਮੇਰੀ ਕਾਮਨਾ ਹੈ .....ਨਵਰਾਤਰੀ, ਦਸ਼ਹਿਰਾ, ਦੁਰਗਾ ਪੂਜਾ, ਧਨਤੇਰਸ, ਦੀਵਾਲੀ, ਹੁਣ ਤੋਂ ਸਾਰੇ ਤਿਉਹਾਰ ਇੰਨੇ ਹੀ ਉਮੰਗ ਦੇ ਨਾਲ ਤੁਸੀਂ ਨਵੇਂ ਘਰ ਵਿੱਚ ਮਨਾਂਗੇ। ਤੁਹਾਡੇ ਸਭ ਦਾ ਗਹ੍ਰਿ-ਪ੍ਰਵੇਸ਼ ਸ਼ੁਭ ਹੋਵੇ, ਤੁਹਾਡੇ ਸੁਪਨਿਆਂ ਨੂੰ ਨਵੀਂ ਉਡਾਣ ਦੇਣ ਵਾਲਾ ਹੋਵੇ। ਮੈਂ ਵਿਸ਼ੇਸ਼ ਤੌਰ ‘ਤੇ ਉਨ੍ਹਾਂ ਹਜ਼ਾਰਾਂ ਭੈਣਾਂ ਨੂੰ ਵਧਾਈ ਦੇਵਾਂਗਾ, ਜਿਨ੍ਹਾਂ ਦੇ ਨਾਮ ‘ਤੇ ਇਹ ਘਰ ਰਜਿਸਟਰ ਹੋਏ ਹਨ। ਵਿਕਾਸ ਦੇ ਇਨ੍ਹਾਂ ਸਾਰੇ ਪ੍ਰੋਜੈਕਟਸ ਦੇ ਲਈ ਮੈਂ ਗੁਜਰਾਤ ਵਾਸੀਆਂ ਨੂੰ, ਦੇਸ਼ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।

 

ਸਾਥੀਓ, 

ਉਤਸਵ ਦੇ ਇਸ ਮਾਹੌਲ ਵਿੱਚ ਇੱਕ ਪੀੜਾ ਵੀ ਹੈ। ਇਸ ਸਾਲ ਗੁਜਰਾਤ ਦੇ ਅਨੇਕ ਇਲਾਕਿਆਂ ਵਿੱਚ ਇਕੱਠੀ ਭਾਰੀ ਬਾਰਿਸ਼ ਹੋਈ ਹੈ। ਪਹਿਲੀ ਵਾਰ ਇਤਿਹਾਸ ਵਿੱਚ ਇੰਨੇ ਵਿਆਪਕ ਪੱਧਰ ‘ਤੇ , ਇੰਨੇ ਘੱਟ ਸਮੇਂ ਵਿੱਚ, ਇੰਨੀ ਤੇਜ਼ ਬਾਰਿਸ਼ ਅਸੀਂ ਦੇਖੀ ਹੈ। ਇਕਾ-ਦੁੱਕਾ ਥਾਵਾਂ ਵਿੱਚ ਨਹੀਂ ਬਲਕਿ , ਗੁਜਰਾਤ ਦੇ ਕੋਨੇ-ਕੋਨੇ ਵਿੱਚ ਇਹ ਸਥਿਤੀ ਪੈਦਾ ਹੋਈ ਅਤੇ ਇਸ ਦੇ ਕਾਰਨ ਅਸੀਂ ਅਨੇਕ ਸਵਜਨਾਂ ਨੂੰ ਖੋਇਆ ਹੈ। ਜਾਨ-ਮਾਲ ਦੀ ਵੀ ਬਹੁਤ ਹਾਨੀ ਹੋਈ ਹੈ। ਕੇਂਦਰ ਅਤੇ ਰਾਜ ਸਰਕਾਰ, ਪ੍ਰਭਾਵਿਤਾਂ ਨੂੰ ਹਰ ਸੰਭਵ ਰਾਹਤ ਦੇਣ ਲਈ ਕੰਮ ਕਰ ਰਹੀ ਹੈ। ਜਿਨ੍ਹਾਂ ਸਾਥੀਆਂ ਦਾ ਇਲਾਜ ਚਲ ਰਿਹਾ ਹੈ, ਮੈਂ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ।

ਸਾਥੀਓ,

ਤੀਸਰੀ ਵਾਰ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਸਹੁੰ ਲੈਣ ਤੋਂ ਬਾਅਦ, ਮੈਂ ਪਹਿਲੀ ਵਾਰ ਅੱਜ ਗੁਜਰਾਤ ਆਇਆ ਹਾਂ, ਤੁਹਾਡੇ ਸਭ ਦੇ ਦਰਮਿਆਨ ਆਇਆ ਹਾਂ। ਗੁਜਰਾਤ ਮੇਰੀ ਜਨਮ ਭੂਮੀ ਹੈ.....ਗੁਜਰਾਤ ਨੇ ਮੈਨੂੰ ਜੀਵਨ ਦੀ ਹਰ ਸਿੱਖ ਦਿੱਤੀ ਹੈ। ਤੁਸੀਂ ਲੋਕਾਂ ਨੇ ਹਮੇਸ਼ਾ ਮੇਰੇ ‘ਤੇ ਆਪਣਾ ਪਿਆਰ ਲੁਟਾਇਆ ਹੈ...ਅਤੇ ਬੇਟਾ ਜਦੋਂ ਆਪਣੇ ਘਰ ਆਉਂਦਾ ਹਾਂ....ਘਰ ਆ ਕੇ ਜਦੋਂ ਆਪਣਿਆਂ ਤੋਂ ਅਸ਼ੀਰਵਾਦ ਲੈਂਦਾ ਹਾਂ...ਤਾਂ ਉਸ ਨਾਲ ਨਵੀਂ ਉਰਜਾ ਮਿਲਦੀ ਹੈ। ਉਸ ਦਾ ਉਤਸ਼ਾਹ, ਉਸ ਦਾ ਜੋਸ਼ ਹੋਰ ਵਧ ਜਾਂਦਾ ਹੈ। ਅਤੇ ਇੰਨੀ ਵੱਡੀ ਤਾਦਾਦ ਵਿੱਚ ਤੁਸੀਂ ਅਸ਼ੀਰਵਾਦ ਦੇਣ ਆਏ, ਇਹ ਮੇਰਾ ਬਹੁਤ ਵੱਡਾ ਸੁਭਾਗਯ ਹੈ।

 

ਸਾਥੀਓ,

ਮੈਨੂੰ ਗੁਜਰਾਤ ਦੇ ਤੁਹਾਡੇ ਸਾਰੇ ਲੋਕਾਂ ਦੀ ਉਮੀਦ ਦਾ ਵੀ ਅਹਿਸਾਸ ਹੈ। ਵਾਰ-ਵਾਰ ਮੈਨੂੰ ਅਲੱਗ-ਅਲੱਗ corner ਤੋਂ message ਵੀ ਆਇਆ ਕਰਦੇ ਸਨ। ਤੁਸੀਂ ਚਾਹੁੰਦੇ ਸੀ ਕਿ ਤੀਸਰੀ ਵਾਰ ਸਹੁੰ ਲੈਣ ਦੇ ਬਾਅਦ ਮੈਂ ਜਲਦੀ ਤੋਂ ਜਲਦੀ ਤੁਹਾਡੇ ਦਰਮਿਆਨ ਆਵਾਂ ਅਤੇ ਬਹੁਤ ਸੁਭਾਵਿਕ ਸੀ, 60 ਸਾਲਾਂ ਦੇ ਬਾਅਦ ਦੇਸ਼ ਦੀ ਜਨਤਾ ਨੇ ਇੱਕ ਨਵਾਂ ਇਤਿਹਾਸ ਰਚਿਆ ਹੈ। ਇੱਕ ਸਰਕਾਰ ਨੂੰ ਲਗਾਤਾਰ ਤੀਸਰੀ ਵਾਰ ਦੇਸ਼ ਦੀ ਸੇਵਾ ਕਰਨ ਦਾ ਅਵਸਰ ਦਿੱਤਾ ਹੈ। ਇਹ ਭਾਰਤ ਦੇ ਲੋਕਤੰਤਰ ਦੀ ਬਹੁਤ ਵੱਡੀ ਘਟਨਾ ਹੈ ਅਤੇ ਇਸ ਲਈ ਗੁਜਰਾਤ ਦੇ ਮਨ ਵਿੱਚ ਇਹ ਵਿਚਾਰ ਆਉਣਾ ਕਿ ਸਾਡੇ ਨਰੇਂਦਰ ਭਾਈ ‘ਤੇ ਤਾਂ ਸਾਡਾ ਹੱਕ ਹੈ। ਉਨ੍ਹਾਂ ਨੂੰ ਤੁਰੰਤ ਗੁਜਰਾਤ ਆਉਣਾ ਚਾਹੀਦਾ ਹੈ। ਤੁਹਾਡੀ ਭਾਵਨਾ ਸਹੀ ਹੈ। ਲੇਕਿਨ ਰਾਸ਼ਟਰ ਪ੍ਰਥਮ ਦਾ ਸੰਕਪਲ ਦਿਵਾ ਕੇ ਤੁਸੀਂ ਹੀ ਲੋਕਾਂ ਨੇ ਮੈਨੂੰ ਦਿੱਲੀ ਭੇਜਿਆ ਹੈ। ਮੈਂ ਲੋਕ ਸਭਾ ਚੋਣਾਂ ਦੌਰਾਨ ਆਪ ਲੋਕਾਂ ਨੂੰ....ਦੇਸ਼ਵਾਸੀਆਂ ਨੂੰ ਇੱਕ ਗਾਰੰਟੀ ਦਿੱਤੀ ਸੀ। ਮੈਂ ਕਿਹਾ ਸੀ ਕਿ ਤੀਸਰੇ ਟਰਮ ਦੇ ਪਹਿਲੇ 100 ਦਿਨ, ਦੇਸ਼ ਦੇ ਲਈ ਬੇਮਿਸਾਲ ਫ਼ੈਸਲੇ ਲਏ ਜਾਣਗੇ। ਬੀਤੇ 100 ਦਿਨਾਂ ਵਿੱਚ, ਮੈਂ ਦਿਨ ਨਹੀਂ ਦੇਖਿਆ, ਰਾਤ ਨਹੀਂ ਦੇਖੀ, 100 ਦਿਨ ਦੇ ਏਜੰਡੇ ਨੂੰ ਪੂਰਾ ਕਰਨ ਲਈ ਪੂਰੀ ਤਾਕਤ ਝੋਂਕ ਦਿੱਤੀ....ਦੇਸ਼ ਹੋਵੇ ਜਾਂ ਵਿਦੇਸ਼, ਜਿੱਥੇ ਵੀ, ਜੋ ਵੀ ਪ੍ਰਯਾਸ ਕਰਨੇ ਸਨ, ਉਹ ਕੀਤੇ...ਕੋਈ ਕੋਰ ਕਸਰ ਬਾਕੀ ਨਹੀਂ ਛੱਡੀ। ਅਤੇ ਤੁਸੀਂ ਦੇਖਿਆ ਹੋਵੇਗਾ ਪਿਛਲੇ 100 ਦਿਨ ਵਿੱਚ ਨਾ ਜਾਣੇ ਕੈਸੀ ਕੈਸੀ ਗੱਲਾਂ ਹੋਣ ਲਗੀਆਂ। ਇਸ ਦੌਰਾਨ ਮੇਰਾ ਮਜ਼ਾਕ ਉਡਾਉਣ ਲਗੇ....ਮੋਦੀ ਦਾ ਮਖੌਲ ਉਡਾਉਣ ਲਗੇ....ਭਾਂਤੀ-ਭਾਂਤੀ ਦੇ ਤਰਕ-ਵਿਤਰਕ ਦੱਸਦੇ ਰਹੇ.....ਮਜ਼ਾ ਲੈਂਦੇ ਸਨ ਅਤੇ ਲੋਕ ਵੀ ਹੈਰਾਨ ਸਨ ਕਿ ਮੋਦੀ ਕੀ ਕਰ ਰਿਹਾ ਹੈ? ਕਿਉਂ ਚੁੱਪ ਹੈ? ਇੰਨਾ ਮਜ਼ਾਕ ਹੋ ਰਿਹਾ ਹੈ....ਇੰਨਾ ਅਪਮਾਨ ਹੋ ਰਿਹਾ ਹੈ।

ਲੇਕਿਨ ਮੇਰੇ ਗੁਜਰਾਤ ਦੇ ਭਾਈਓ-ਭੈਣੋਂ

ਇਹ ਸਰਦਾਰ ਪਟੇਲ ਦੀ ਭੂਮੀ ਤੋਂ ਪੈਦਾ ਹੋਇਆ ਬੇਟਾ ਹੈ। ਹਰ ਮਜ਼ਾਕ, ਹਰ ਮਖੌਲ, ਹਰ ਅਪਮਾਨ ਨੂੰ ਸਹਿੰਦੇ ਹੋਏ, ਇੱਕ ਪ੍ਰਣ ਲੈ ਕੇ 100 ਦਿਨ ਮੈਂ ਤੁਹਾਡੀ ਭਲਾਈ ਲਈ, ਦੇਸ਼ ਹਿੱਤ ਲਈ ਨੀਤੀ ਬਣਾਉਣ ਅਤੇ ਫ਼ੈਸਲੇ ਲੈਣ ਵਿੱਚ ਜੁਟਿਆ ਹੋਇਆ ਸੀ। ਅਤੇ ਤੈਅ ਕੀਤਾ ਸੀ ਜਿਨ੍ਹਾਂ ਨੂੰ ਜਿਤਨਾ ਮਖੌਲ ਉਡਾਉਣਾ ਹੈ ਉਡਾਉਣ ਦੋ। ਉਨ੍ਹਾਂ ਨੂੰ ਵੀ ਤਾਂ ਮੌਜ ਆਵੇਗੀ, ਲੇਲੋ ਲੇਲੋ। ਅਤੇ ਮੈਂ ਤੈਅ ਕੀਤਾ ਸੀ ਕਿ ਮੈਂ ਇੱਕ ਵੀ ਜਵਾਬ ਨਹੀਂ ਦੇਵਾਂਗਾ। ਜਿਸ ਰਸਤੇ ‘ਤੇ ਮੈਨੂੰ ਦੇਸ਼ ਦੀ ਭਲਾਈ ਦੇ ਮਾਰਗ ‘ਤੇ ਚਲਣਾ ਹੈ। ਕਿਤਨੇ ਹੀ ਪ੍ਰਕਾਰ ਦੇ ਹੰਸੀ, ਮਜ਼ਾਕ, ਠਿਠੌਰਾਪਣ ਹੁੰਦਾ ਰਹੇ, ਮੈਂ ਆਪਣੀ ਇਸ ਰਾਹ ਤੋਂ ਭਟਕੁੰਗਾ ਨਹੀਂ। ਅਤੇ ਅੱਜ ਮੈਨੂੰ ਖੁਸ਼ੀ ਹੈ ਕਿ ਉਨ੍ਹਾਂ ਸਭ ਅਪਮਾਨਾਂ ਨੂੰ ਪਚਾਉਂਦੇ ਹੋਏ 100 ਦਿਨ ਦੇ ਇਨ੍ਹਾਂ ਫ਼ੈਸਲਿਆਂ ਵਿੱਚ, ਦੇਸ਼ ਦੇ ਹਰ ਨਾਗਰਿਕ, ਹਰ ਪਰਿਵਾਰ, ਹਰ ਵਰਗ ਦੇ ਕਲਿਆਣ ਦੀ ਗਾਰੰਟੀ ਪੱਕੀ ਹੋ ਗਈ ਹੈ। ਇਨ੍ਹਾਂ 100 ਦਿਨਾਂ ਵਿੱਚ 15 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਯੋਜਨਾਵਾਂ ‘ਤੇ ਕੰਮ ਸ਼ੁਰੂ ਹੋਇਆ ਹੈ। ਚੋਣਾਂ ਦੌਰਾਨ ਮੈਂ 3 ਕਰੋੜ ਨਵੇਂ ਘਰ ਬਣਾਉਣ ਦੀ ਗਾਰੰਟੀ ਦੇਸ਼ ਨੂੰ ਦਿੱਤੀ ਹੈ। ਇਸ ਗਾਰੰਟੀ ‘ਤੇ ਤੇਜ਼ੀ ਨਾਲ ਕੰਮ ਹੋ ਰਿਹਾ ਹੈ। ਅੱਜ ਇੱਥੇ ਇਸ ਪ੍ਰੋਗਰਾਮ ਵਿੱਚ ਵੀ ਗੁਜਰਾਤ ਦੇ ਹਜ਼ਾਰਾਂ ਪਰਿਵਾਰਾਂ ਨੂੰ ਪੱਕਾ ਘਰ ਮਿਲਿਆ ਹੈ। ਕੱਲ੍ਹ ਮੈਂ ਝਾਰਖੰਡ ਵਿੱਚ ਸੀ, ਉੱਥੇ ਵੀ ਹਜ਼ਾਰਾਂ ਪਰਿਵਾਰਾਂ ਨੂੰ ਘਰ ਦਿੱਤੇ ਗਏ ਹਨ। ਪਿੰਡ ਹੋਵੇ ਜਾਂ ਸ਼ਹਿਰ, ਅਸੀਂ ਸਭ ਨੂੰ ਬਿਹਤਰ ਜਿੰਦਗੀ ਜੀਣ ਲਈ ਵਿਵਸਥਾਵਾਂ ਜੁਟਾਉਣ ਵਿੱਚ ਲੱਗੇ ਹਾਂ। ਸ਼ਹਿਰੀ ਮਿਡਲ ਕਲਾਸ ਦੇ ਘਰਾਂ ਲਈ ਆਰਥਿਕ ਮਦਦ ਦੇਣਾ ਹੋਵੇ.....ਸ਼੍ਰਮਿਕਾਂ ਨੂੰ ਸਹੀ ਕਿਰਾਏ ‘ਤੇ ਚੰਗਾ ਘਰ ਦੇਣ ਦਾ ਅਭਿਯਾਨ ਹੋਵੇ.....ਫੈਕਟਰੀਆਂ ਵਿੱਚ ਕੰਮ ਕਰਨ ਵਾਲਿਆਂ ਲਈ ਵਿਸ਼ੇਸ਼ ਆਵਾਸ ਯੋਜਨਾ ਬਣਾਉਣੀ ਹੋਵੇ, ਵਰਕਿੰਗ ਵੂਮੈਨ ਦੇ ਲਈ ਦੇਸ਼ ਵਿੱਚ ਨਵੇਂ ਹੌਸਟਲ ਬਣਾਉਣੇ ਹੋਣ...ਸਰਕਾਰ ਇਨ੍ਹਾਂ ‘ਤੇ ਹਜ਼ਾਰਾਂ ਕਰੋੜ ਰੁਪਏ ਖਰਚ ਕਰ ਰਹੀ ਹੈ।

 

ਸਾਥੀਓ,

ਕੁਝ ਦਿਨ ਪਹਿਲਾਂ ਹੀ ਗ਼ਰੀਬ ਅਤੇ ਮਿਡਲ ਕਲਾਸ ਦੀ ਹੈਲਥ ਨਾਲ ਜੁੜਿਆ ਬਹੁਤ ਵੱਡਾ ਫ਼ੈਸਲਾ ਲਿਆ ਗਿਆ। ਮੈਂ ਤੁਹਾਨੂੰ ਵਾਅਦਾ ਕੀਤਾ ਸੀ ਕਿ ਦੇਸ਼ ਵਿੱਚ 70 ਸਾਲਾਂ ਤੋਂ ਉਪਰ ਦੇ ਜਿੰਨੇ ਵੀ ਬੁਜੁਰਗ ਹਨ, ਸਭ ਨੂੰ 5 ਲੱਖ ਰੁਪਏ ਦਾ ਮੁਫ਼ਤ ਇਲਾਜ ਮਿਲੇਗਾ। ਇਹ ਗਾਰੰਟੀ ਵੀ ਪੂਰੀ ਹੋ ਗਈ ਹੈ। ਹੁਣ ਮਿਡਲ ਕਲਾਸ ਦੇ ਬੇਟੇ-ਬੇਟੀਆਂ ਨੂੰ ਆਪਣੇ ਮਾਤਾ-ਪਿਤਾ ਦੇ ਇਲਾਜ ਦੀ ਚਿੰਤਾ ਨਹੀਂ ਕਰਨੀ ਪਵੇਗੀ। ਹੁਣ ਤੁਹਾਡਾ ਇਹ ਬੇਟਾ, ਇਸ ਦੀ ਚਿੰਤਾ ਕਰੇਗਾ।

ਸਾਥੀਓ,

 ਇਨ੍ਹਾਂ 100 ਦਿਨਾਂ ਵਿੱਚ ਨੌਜਵਾਨਾਂ ਦੀ ਨੌਕਰੀ, ਉਨ੍ਹਾਂ ਦੇ ਰੋਜ਼ਗਾਰ-ਸਵੈ-ਰੋਜ਼ਗਾਰ, ਉਨ੍ਹਾਂ ਦੇ ਕੌਸ਼ਲ ਵਿਕਾਸ ਦੇ ਲਈ ਵੱਡੇ ਫ਼ੈਸਲੇ ਲਏ ਗਏ ਹਨ। ਨੌਜਵਾਨਾਂ ਦੇ ਲਈ 2 ਲੱਖ ਕਰੋੜ ਰੁਪਏ ਦਾ ਵਿਸ਼ੇਸ਼ ਪੀਐੱਮ-ਪੈਕੇਜ ਐਲਾਨ ਕੀਤਾ ਗਿਆ ਹੈ। ਇਸ ਦਾ ਫਾਇਦਾ 4 ਕਰੋੜ ਤੋਂ ਅਧਿਕ ਨੌਜਵਾਨਾਂ ਨੂੰ ਹੋਵੇਗਾ। ਹੁਣ ਕੰਪਨੀਆਂ ਵਿੱਚ ਪਹਿਲੀ ਨੌਕਰੀ ਦੀ ਪਹਿਲੀ ਸੈਲਰੀ, ਅਗਰ ਕੰਪਨੀ ਨਵੇਂ ਨੌਜਵਾਨ ਨੂੰ ਪਹਿਲੀ ਵਾਰ ਰੋਜ਼ਗਾਰ ਦਿੰਦੀ ਹੈ ਤਾਂ ਉਹ ਪੈਸੇ ਸਰਕਾਰ ਦੇਣ ਵਾਲੀ ਹੈ। ਸਰਕਾਰ ਨੇ ਮੁਦ੍ਰਾ ਲੋਨ, ਜਿਸ ਮੁਦ੍ਰਾ ਲੋਨ ਨੇ ਸਵੈ-ਰੋਜ਼ਗਾਰ ਦੇ ਖੇਤਰ ਵਿੱਚ ਇੱਕ ਨਵੀਂ ਕ੍ਰਾਂਤੀ ਲਿਆਂਦੀ ਹੈ, ਬਹੁਤ ਸਫ਼ਲ ਅਭਿਯਾਨ ਰਿਹਾ ਹੈ। ਉਸ ਦੀ ਸਫ਼ਲਤਾ ਨੂੰ ਦੇਖਦੇ ਹੋਏ ਪਹਿਲਾਂ 10 ਲੱਖ ਰੁਪਏ ਤੱਕ ਮਿਲਦੇ ਸਨ, ਹੁਣ ਉਸ ਨੂੰ ਵਧਾ ਕੇ 20 ਲੱਖ ਰੁਪਏ ਕਰ ਦਿੱਤਾ ਗਿਆ ਹੈ।

ਸਾਥੀਓ,

 ਮੈਂ ਮਾਤਾਵਾਂ-ਭੈਣਾਂ ਨੂੰ ਗਾਰੰਟੀ ਦਿੱਤੀ ਸੀ ਕਿ ਦੇਸ਼ ਵਿੱਚ 3 ਕਰੋੜ ਲਖਪਤੀ ਦੀਦੀ ਬਣਾਈਆਂ ਜਾਣਗੀਆਂ। ਬੀਤੇ ਸਾਲਾਂ ਵਿੱਚ 1 ਕਰੋੜ ਲਖਪਤੀ  ਦੀਦੀ ਬਣ ਚੁੱਕੀਆਂ ਹ। ਲੇਕਿਨ ਤੁਹਾਨੂੰ ਖੁਸ਼ੀ ਹੋਵੇਗੀ ਕਿ ਤੀਸਰੇ ਟਰਮ ਵਿੱਚ ਪਹਿਲੇ 100 ਦਿਨ ਵਿੱਚ ਗੁਜਰਾਤ ਸਮੇਤ ਪੂਰੇ ਦੇਸ਼ ਵਿੱਚ 11 ਲੱਖ ਨਵੀਂਆਂ ਲਖਪਤੀ ਦੀਦੀਆਂ ਬਣੀਆਂ ਹਨ। ਹਾਲ ਵਿੱਚ ਹੀ, ਸਰਕਾਰ ਨੇ ਤਿਲਹਨ ਉਗਾਉਣ ਵਾਲੇ ਕਿਸਾਨਾਂ ਦੇ ਹਿੱਤ ਵਿੱਚ ਤੇਲਬੀਆ, ਉਨ੍ਹਾਂ ਦੇ ਹਿੱਤ ਵਿੱਚ  ਵੀ ਵੱਡਾ ਫ਼ੈਸਲਾ ਕੀਤਾ। ਇਹ ਫ਼ੈਸਲਾ ਇਸ ਲਈ ਲਿਆ ਗਿਆ ਹੈ, ਤਾਕਿ ਦੇਸ਼ ਦੇ ਕਿਸਾਨ ਸਾਡੇ ਤਿਲਹਨ ਕਿਸਾਨਾਂ ਨੂੰ ਵਧੇ ਹੋਏ MSP ਤੋਂ ਵੀ ਜ਼ਿਆਦਾ ਕੀਮਤ ਮਿਲੇ। ਤਿਲਹਨ ਕਿਸਾਨਾਂ ਨੂੰ ਫਾਇਦਾ ਹੋਵੇ। ਇਸ ਦੇ ਵਿਦੇਸ਼ ਤੇਲ ਦੇ ਆਯਾਤ ‘ਤੇ ਫੀਸ ਵਧਾਈ ਗਈ ਹੈ। ਇਸ ਨਾਲ ਸੋਇਆਬੀਨ ਅਤੇ ਸੂਰਜਮੁਖੀ ਜਿਹੀਆਂ ਫ਼ਸਲਾਂ ਉਗਾਉਣ ਵਾਲੇ ਕਿਸਾਨਾਂ ਨੂੰ ਬਹੁਤ ਲਾਭ ਹੋਵੇਗਾ। ਅਤੇ ਦੇਸ਼ ਨੂੰ ਖਾਣ ਵਾਲੇ ਤੇਲ ਵਿੱਚ ਆਤਮਨਿਰਭਰ ਬਣਾਉਣ ਦੇ ਮਿਸ਼ਨ ਨੂੰ ਵੀ ਗਤੀ ਮਿਲੇਗੀ। ਸਰਕਾਰ ਨੇ ਬਾਸਮਤੀ ਚਾਵਲ ਅਤੇ ਪਿਆਜ਼ ਦੇ ਨਿਰਯਾਤ ‘ਤੇ ਵੀ ਜੋ ਰੋਕ ਲਗਾਈ ਹੋਈ ਸੀ ਉਸ ਨੂੰ ਵੀ ਹਟਾ ਦਿੱਤਾ ਹੈ। ਇਸ ਨਾਲ ਵਿਦੇਸ਼ਾਂ ਵਿੱਚ ਭਾਰਤ ਦੇ ਚਾਵਲ ਅਤੇ ਪਿਆਜ਼ ਦੀ ਮੰਗ ਵਧੀ ਹੈ। ਇਸ ਫ਼ੈਸਲੇ ਨਾਲ ਵੀ ਦੇਸ਼ ਦੇ ਕਰੋੜਾਂ ਕਿਸਾਨਾਂ ਨੂੰ ਫਾਇਦਾ ਹੋਵੇਗਾ।

 

ਸਾਥੀਓ,

ਬੀਤੇ 100 ਦਿਨਾਂ ਵਿੱਚ ਰੇਲ, ਰੋਡ, ਪੋਰਟ, ਏਅਰਪੋਰਟ ਅਤੇ ਮੈਟਰੋ ਨਾਲ ਜੁੜੇ ਦਰਜਨਾਂ ਪ੍ਰੋਜੈਕਟਸ ਨੂੰ ਸਵੀਕ੍ਰਿਤੀ ਦਿੱਤੀ ਗਈ ਹੈ। ਇਸ ਦੀ ਝਲਕ ਅੱਜ ਦੇ ਇਸ ਪ੍ਰੋਗਰਾਮ ਵਿੱਚ ਵੀ ਦਿਖ ਰਹੀ ਹੈ, ਵੀਡੀਓ ਵਿੱਚ ਵੀ ਦੱਸਿਆ ਗਿਆ। ਇੱਥੇ ਗੁਜਰਾਤ ਵਿੱਚ ਕਨੈਕਟੀਵਿਟੀ ਨਾਲ ਜੁੜੇ ਢੇਰ ਸਾਰੇ ਪ੍ਰੋਜੈਕਟਸ ਦਾ ਨੀਂਹ ਪੱਥਰ ਰੱਖਿਆ ਗਿਆ ਜਾਂ ਲੋਕਅਰਪਣ ਹੋਇਆ ਹੈ। ਥੋੜ੍ਹੀ ਦੇਰ ਪਹਿਲਾਂ ਮੈਂ ਮੈਟਰੋ ‘ਚ ਗਿਫਟ ਸਿਟੀ ਸਟੇਸ਼ਨ ਤੱਕ ਸਫਰ ਕੀਤਾ। ਇਸ ਦੌਰਾਨ ਅਨੇਕ ਲੋਕਾਂ ਨੇ ਆਪਣੇ ਅਨੁਭਵ ਸਾਂਝਾ ਕੀਤੇ। ਅਹਿਮਦਾਬਾਦ ਮੈਟਰੋ ਦੇ ਵਿਸਤਾਰ ਨਾਲ ਹਰ ਕੋਈ ਖੁਸ਼ ਹੈ। 100 ਦਿਨਾਂ ਦੇ ਅੰਦਰ ਦੇਸ਼ ਭਰ ਦੇ ਅਨੇਕ ਸ਼ਹਿਰਾਂ ਵਿੱਚ ਮੈਟਰੋ ਦੇ ਵਿਸਤਾਰ ਨਾਲ ਜੁੜੇ ਫੈਸਲੇ ਲਏ ਗਏ ਹਨ।

ਸਾਥੀਓ,

ਗੁਜਰਾਤ ਦੇ ਲਈ ਅੱਜ ਦਾ ਦਿਨ ਇੱਕ ਹੋਰ ਵਜ੍ਹਾ ਨਾਲ ਵੀ ਖਾਸ ਹੈ। ਅੱਜ ਤੋਂ ਅਹਿਮਦਾਬਾਦ ਅਤੇ ਭੁਜ ਦੇ ਦਰਮਿਆਨ ਨਮੋ ਭਾਰਤ ਰੈਪਿਡ ਰੇਲ ਚੱਲਣ ਲਗੀ ਹੈ। ਨਮੋ ਭਾਰਤ ਰੈਪਿਡ ਰੇਲ ਦੇਸ਼ ਵਿੱਚ ਇੱਕ ਸ਼ਹਿਤ ਤੋਂ ਦੂਸਰੇ ਸ਼ਹਿਰ ਰੋਜ਼ ਆਉਣ ਜਾਣ ਵਾਲੇ ਸਾਡੇ ਮਿਡਲ ਕਲਾਸ ਪਰਿਵਾਰਾਂ ਨੂੰ ਬਹੁਤ ਸੁਵਿਧਾ ਦੇਣ ਵਾਲੀ ਹੈ। ਇਸ ਨਾਲ ਨੌਕਰੀ-ਪੇਸ਼ਾ, ਵਪਾਰ-ਕਾਰੋਬਾਰ ਅਤੇ ਪੜ੍ਹਾਈ-ਲਿਖਾਈ ਨਾਲ ਜੋ ਸਾਥੀ ਜੁੜੇ ਹੋਏ ਹਨ, ਉਨ੍ਹਾਂ ਨੂੰ ਬਹੁਤ ਲਾਭ ਮਿਲੇਗਾ। ਆਉਣ ਵਾਲੇ ਸਮੇਂ ਵਿੱਚ ਦੇਸ਼ ਦੇ ਅਨੇਕ ਸ਼ਹਿਰਾਂ ਨੂੰ ਨਮੋ ਭਾਰਤ ਰੈਪਿਡ ਰੇਲ ਕਨੈਕਟ ਕਰਨ ਵਾਲੀ ਹੈ।

ਸਾਥੀਓ,

ਵੰਦੇ ਭਾਰਤ ਟ੍ਰੇਨਾਂ ਦੇ ਨੈੱਟਵਰਕ ਨੂੰ ਇਨ੍ਹਾਂ 100 ਦਿਨਾਂ ਵਿੱਚ ਜਿਸ ਤੇਜ਼ੀ ਨਾਲ ਵਧਾਇਆ ਗਿਆ ਹੈ, ਉਹ ਤਾਂ ਬੇਮਿਸਾਲ ਹੈ। ਇਸ ਦੌਰਾਨ ਦੇਸ਼ ਵਿੱਚ 15 ਤੋਂ ਵੱਧ ਨਵੇਂ ਰੂਟਸ ‘ਤੇ ਨਵੀਂ ਵੰਦੇ ਭਾਰਤ ਟ੍ਰੇਨਾਂ ਸ਼ੁਰੂ ਹੋ ਚੁਕੀਆਂ ਹਨ। ਇਸ ਦਾ ਮਤਲਬ ਇਹ ਹੋਇਆ ਕਿ ਪਿਛਲੇ 15 ਸਪਤਾਹ ਵਿੱਚ ਹਰ ਸਪਤਾਹ ਇੱਕ ਹਿਸਾਬ ਨਾਲ 15 ਸਪਤਾਹ ਵਿੱਚ 15 ਨਵੀਆਂ ਮੈਟਰੋ। ਕੱਲ੍ਹ ਝਾਰਖੰਡ ਤੋਂ ਵੀ ਮੈਂ ਕਈ ਵੰਦੇ ਭਾਰਤ ਟ੍ਰੇਨਾਂ ਨੂੰ ਹਰੀ ਝੰਡੀ ਦਿਖਾਈ। ਅੱਜ ਵੀ...ਨਾਗਪੁਰ-ਸਿਕੰਦਰਾਬਾਦ, ਕੋਲਹਾਪੁਰ-ਪੁਣੇ, ਆਗਰਾ ਕੈਂਟ-ਬਨਾਰਸ, ਦੁਰਗ-ਵਿਸ਼ਾਖਾਪਟਨਮ, ਪੁਣੇ-ਹੁਬਲੀ ਵੰਦੇ ਭਾਰਤ ਟ੍ਰੇਨਾਂ ਸ਼ੁਰੂ ਹੋਈਆਂ ਹਨ। ਵਾਰਾਣਸੀ ਅਤੇ ਨਵੀਂ ਦਿੱਲੀ ਦਰਮਿਆਨ ਚੱਲਣ ਵਾਲੀ ਵੰਦੇ ਭਾਰਤ ਤਾਂ ਹੁਣ 20 ਕੋਚ ਦੀਆਂ ਹੋ ਗਈਆਂ ਹਨ। ਅੱਜ, ਦੇਸ਼ ਵਿੱਚ ਸਵਾ ਸੌ ਤੋਂ ਵੱਧ ਵੰਦੇ ਭਾਰਤ ਟ੍ਰੇਨਾਂ ਹਰ ਰੋਜ਼ ਹਜ਼ਾਰਾਂ ਲੋਕਾਂ ਨੂੰ ਬਿਹਤਰ ਸਫਰ ਦਾ ਆਨੰਦ ਦੇ ਰਹੀਆਂ ਹਨ। 

 

ਸਾਥੀਓ,

ਗੁਜਰਾਤ ਦੇ ਅਸੀਂ ਲੋਕ...ਸਮੇਂ ਦੀ ਕੀਮਤ ਸਮਝਦੇ ਹਾਂ। ਭਾਰਤ ਦੇ ਲਈ ਇਹ ਸਮਾਂ....ਭਾਰਤ ਦਾ ਗੋਲਡਨ ਪੀਰੀਅਡ ਹੈ...ਭਾਰਤ ਦਾ ਅੰਮ੍ਰਿਤਕਾਲ ਹੈ। ਅਗਲੇ 25 ਵਰ੍ਹਿਆਂ ਵਿੱਚ ਅਸੀਂ ਆਪਣੇ ਦੇਸ਼ ਨੂੰ ਵਿਕਸਿਤ ਬਣਾਉਣਾ ਹੈ...ਅਤੇ ਇਸ ਵਿੱਚ ਗੁਜਰਾਤ ਦੀ ਬਹੁਤ ਵੱਡੀ ਭੂਮਿਕਾ ਹੈ। ਗੁਜਰਾਤ ਅੱਜ ਮੈਨੂਫੈਕਚਰਿੰਗ ਦਾ ਬਹੁਤ ਵੱਡਾ ਹੱਬ ਬਣ ਰਿਹਾ ਹੈ। ਅੱਜ ਗੁਜਰਾਤ ਭਾਰਤ ਦੇ ਸਭ ਤੋਂ ਵੈੱਲ ਕਨੈਕਟਿਡ ਰਾਜਾਂ ਵਿੱਚੋਂ ਇੱਕ ਹੈ। ਉਹ ਦਿਨ ਦੂਰ ਨਹੀਂ ਜਦੋਂ ਗੁਜਰਾਤ.........ਭਾਰਤ ਨੂੰ ਪਹਿਲਾ ਮੇਡ-ਇਨ-ਇੰਡੀਆ ਟ੍ਰਾਂਸਪੋਰਟ ਏਅਰਕ੍ਰਾਫਟ ਸੀ-295 ਦੇਵੇਗਾ। ਸੈਮੀਕੰਡਕਟਰ ਮਿਸ਼ਨ ਵਿੱਚ ਅੱਜ ਗੁਜਰਾਤ ਜਿਸ ਤਰ੍ਹਾਂ ਲੀਡ ਲੈ ਰਿਹਾ ਹੈ... ਉਹ ਬੇਮਿਸਾਲ ਹੈ। ਅੱਜ ਗੁਜਰਾਤ ਵਿੱਚ ਇੱਕ ਤੋਂ ਵੱਧ ਕੇ ਇੱਕ ਯੂਨੀਵਰਸਿਟੀਜ਼ ਹਨ...ਪੈਟਰੋਲੀਅਮ ਹੋਵੇ...ਫੌਰੈਂਸਿਕ ਹੋਵੇ.....ਵੈੱਲਨੈੱਸ ਹੋਵੇ ...... ਹਰ ਆਧੁਨਿਕ ਵਿਸ਼ੇ ਦੀ ਪੜ੍ਹਾਈ ਲਈ ਗੁਜਰਾਤ ਵਿੱਚ ਬਿਹਤਰੀਨ ਮੌਕੇ ਹਨ..... ਵਿਦੇਸ਼ੀ ਯੂਨੀਵਰਸਿਟੀਜ਼ ਵੀ ਇੱਥੇ ਗੁਜਰਾਤ ਵਿੱਚ ਆ ਕੇ ਆਪਣੇ ਕੈਂਪਸ ਖੋਲ੍ਹ ਰਹੀਆਂ ਹਨ......ਕਲਚਰ ਤੋਂ ਲੈ ਕੇ ਐਗਰੀਕਲਚਰ ਤੱਕ ਗੁਜਰਾਤ ਦੀ ਪੂਰੀ ਦੁਨੀਆ ਵਿੱਚ ਧੂਮ ਮਚੀ ਹੋਈ ਹੈ...ਅਸੀਂ ਜਿਨ੍ਹਾਂ ਫਸਲਾਂ ਦੇ ਬਾਰੇ ਸੋਚ ਵੀ ਨਹੀਂ ਸਕਦੇ ਸੀ.... ਉਹ ਫਸਲਾਂ ਅਤੇ ਅਨਾਜ ਵੀ ਹੁਣ ਗੁਜਰਾਤ ਵਿਦੇਸ਼ਾਂ ਵਿੱਚ ਐਕਸਪੋਰਟ ਕਰ ਰਿਹਾ ਹੈ। ਅਤੇ ਇਹ ਸਭ ਕਿਸ ਨੇ ਕੀਤਾ ਹੈ?  ਗੁਜਰਾਤ ਵਿੱਚ ਇਹ ਪਰਿਵਰਤਨ ਕੌਣ ਲਿਆਇਆ ਹੈ?

ਸਾਥੀਓ,

ਇਹ ਗੁਜਰਾਤ ਦੇ ਤੁਸੀਂ ਸਾਰੇ ਮਿਹਨਤੀ ਲੋਕਾਂ ਨੇ ਕੀਤਾ ਹੈ। ਪੂਰੀ ਦੀ ਪੂਰੀ ਇੱਕ ਪੀੜ੍ਹੀ ਗੁਜਰ ਗਈ ਜਿਸ ਨੇ ਗੁਜਰਾਤ ਦੇ ਵਿਕਾਸ ਲਈ ਜੀਅ-ਜਾਨ ਨਾਲ ਇੱਥੇ ਮਿਹਨਤ ਕੀਤੀ ਹੈ। ਹੁਣ ਇੱਥੇ ਤੋਂ ਅਸੀਂ ਗੁਜਰਾਤ ਨੂੰ ਇੱਕ ਨਵੀਂ ਉਚਾਈ ‘ ਤੇ ਲੈ ਕੇ ਜਾਣਾ ਹੈ। ਤੁਹਾਨੂੰ ਯਾਦ ਹੋਵੇਗਾ...... ਇਸ ਵਾਰ ਲਾਲ ਕਿਲ੍ਹੇ ਤੋਂ ਮੈਂ ਭਾਰਤ ਵਿੱਚ ਬਣਨ ਵਾਲੇ ਸਮਾਨਾਂ ਦੀ ਕੁਆਲਟੀ ਦੀ ਗੱਲ ਕੀਤੀ ਹੈ। ਜਦੋਂ ਅਸੀਂ ਕਹਿੰਦੇ ਹਾ ਕਿ ਇਹ ਐਕਸਪੋਰਟ ਕੁਆਲਟੀ ਦਾ ਹੈ.... ਤਾਂ ਕਿਤੇ ਨਾ ਕਿਤੇ ਇਹ ਵੀ ਮੰਨ ਲੈਂਦੇ ਹਾਂ ਕਿ ਜੋ ਐਕਸਪੋਰਟ ਨਹੀਂ ਹੋ ਰਿਹਾ,..... ਉਸ ਦੀ ਕੁਆਲਟੀ ਸ਼ਾਇਦ ਉਨੀ ਬਿਹਤਰ ਨਹੀਂ ਹੈ। ਅਤੇ ਇਸ ਲਈ ਕਹਿੰਦੇ ਹਨ ਇਹ ਐਕਸਪੋਰਟ ਕੁਆਲਟੀ ਦਾ ਹੈ। ਅਸੀਂ ਇਸ ਮਾਨਸਿਕਤਾ ਤੋਂ ਬਾਹਰ ਨਿਕਲਣਾ ਹੈ। ਮੈਂ ਚਾਹੁੰਦਾ ਹਾਂ..... ਗੁਜਰਾਤ ਆਪਣੇ ਬੈਸਟ ਕੁਆਲਟੀ ਦੇ ਪ੍ਰੋਡਕਟਸ ਲਈ ਭਾਰਤ ਅਤੇ ਪੂਰੀ ਦੁਨੀਆ ਵਿੱਚ ਆਪਣੀ ਸ਼ਾਨਦਾਰ ਪਹਿਚਾਣ ਬਣਾਏ।

ਸਾਥੀਓ,

ਅੱਜ ਭਾਰਤ ਜਿਸ ਤਰ੍ਹਾਂ ਨਾਲ ਨਵੇਂ ਸੰਕਲਪਾਂ ਦੇ ਨਾਲ ਕੰਮ ਕਰ ਰਿਹਾ ਹੈ..... ਵਿਦੇਸ਼ਾਂ ਵਿੱਚ ਵੀ ਭਾਰਤ ਦੀ ਅੱਜ ਵਾਹ-ਵਾਹੀ ਹੋ ਰਹੀ ਹੈ। ਹਾਲ ਦੇ ਦਿਨਾਂ ਵਿੱਚ ਮੈਨੂੰ ਅਨੇਕ ਦੇਸ਼ਾਂ ਵਿੱਚ, ਅਨੇਕ ਵੱਡੇ ਮੰਚਾਂ ‘ਤੇ ਭਾਰਤ ਦੀ ਪ੍ਰਤੀਨਿਧਤਾ ਕਰਨ ਦਾ ਅਵਸਰ ਮਿਲਿਆ। ਤੁਸੀਂ ਵੀ ਦੇਖਿਆ ਹੈ ਕਿ ਦੁਨੀਆ ਵਿੱਚ ਭਾਰਤ ਨੂੰ ਕਿੰਨਾ ਮਾਣ-ਸਨਮਾਨ ਮਿਲ ਰਿਹਾ ਹੈ। ਦੁਨੀਆ ਵਿੱਚ ਹਰ ਕੋਈ ਭਾਰਤ ਦਾ, ਭਾਰਤੀਆਂ ਦਾ ਖੁੱਲੇ ਮਨ ਨਾਲ ਸੁਆਗਤ ਕਰਦਾ ਹੈ। ਹਰ ਕੋਈ ਚਾਹੁੰਦਾ ਹੈ ਕਿ ਭਾਰਤ ਦੇ ਨਾਲ ਚੰਗੇ  ਰਿਸ਼ਤੇ ਬਣਨ। ਜੇਕਰ ਕਿਤੇ ਕੋਈ ਸੰਕਟ ਹੈ, ਕਿਤੇ ਕੋਈ ਸਮੱਸਿਆ ਹੈ, ਤਾਂ ਲੋਕ ਸਮਾਧਾਨ ਲਈ ਭਾਰਤ ਨੂੰ ਯਾਦ ਕਰਦੇ ਹਨ। ਜਿਸ ਪ੍ਰਕਾਰ ਭਾਰਤ ਦੇ ਲੋਕਾਂ ਨੇ ਤੀਸਰੀ ਵਾਰ ਸਥਿਰ ਸਰਕਾਰ ਬਣਾਈ....... ਜਿਸ ਤਰ੍ਹਾਂ ਭਾਰਤ ਤੇਜ਼ ਗਤੀ ਨਾਲ ਵਿਕਾਸ ਕਰ ਰਿਹਾ ਹੈ...... ਉਸ ਨਾਲ ਦੁਨੀਆ ਦੀਆਂ ਉਮੀਦਾਂ ਹੋਰ ਵਧ ਗਈਆਂ ਹਨ। ਅਤੇ ਇਹ 140 ਕਰੋੜ ਦੇਸ਼ਵਾਸੀਆਂ ਦਾ ਇਹ ਅਟੁੱਟ ਭਰੋਸਾ ਹੈ… ਜਿਸ ਦੀ ਬਦੌਲਤ ਮੈਂ ਵੀ ਇੱਕ ਛਾਤੀ ਚੌੜੀ ਕਰਕੇ, ਮਾਣ ਨਾਲ ਦੁਨੀਆ ਨੂੰ ਭਰੋਸਾ ਦਿੰਦਾ ਹਾਂ। ਮੇਰੇ ਦੇਸ਼ਵਾਸੀਆਂ ਦੀ ਤਾਕਤ ਦੇ ਕਾਰਨ। ਭਾਰਤ ‘ਤੇ ਇਸ ਵਧਦੇ ਭਰੋਸੇ ਦਾ ਸਿੱਧਾ ਲਾਭ, ਭਾਰਤ ਦੇ ਕਿਸਾਨ, ਭਾਰਤ ਦੇ ਨੌਜਵਾਨ ਨੂੰ ਹੁੰਦਾ ਹੈ। ਜਦੋਂ ਭਾਰਤ ‘ਤੇ ਭਰੋਸਾ ਵਧਦਾ ਹੈ ਤਾਂ ਸਾਡੇ ਸਕਿੱਲਡ ਨੌਜਵਾਨਾਂ ਦੀ ਡਿਮਾਂਡ ਵਧਦੀ ਹੈ। ਜਦੋਂ ਭਾਰਤ ‘ਤੇ ਭਰੋਸਾ ਵਧਦਾ ਹੈ ਤਾਂ ਸਾਡਾ ਐਕਸਪੋਰਟ ਵਧਦਾ ਹੈ ਅਤੇ ਦੇਸ਼ ਵਿੱਚ ਜ਼ਿਆਦਾ ਨਿਵੇਸ਼ ਆਉਂਦਾ ਹੈ। ਜਦੋਂ ਭਾਰਤ ‘ਤੇ ਭਰੋਸਾ ਵਧਦਾ ਹੈ ਤਾਂ ਵਿਦੇਸ਼ੀ ਨਿਵੇਸ਼ਕ ਭਾਰਤ ਵਿੱਚ ਆਪਣਾ ਪੈਸਾ ਲਗਾਉਂਦੇ ਹਨ, ਫੈਕਟਰੀਆਂ ਲਗਾਉਂਦੇ ਹਨ।

 

ਭਾਈਓ ਅਤੇ ਭੈਣੋ,

ਇੱਕ ਪਾਸੇ, ਹਰ ਦੇਸ਼ਵਾਸੀ ਪੂਰੀ ਦੁਨੀਆ ਵਿੱਚ ਭਾਰਤ ਦਾ ਬ੍ਰਾਂਡ ਅੰਬੈਸਡਰ ਬਣਨਾ ਚਾਹੁੰਦਾ ਹੈ। ਆਪਣੇ ਦੇਸ਼ ਦੀ ਸਮਰੱਥਾ ਨੂੰ ਅੱਗੇ ਵਧਾਉਣ 'ਚ ਲਗਿਆ ਹੋਇਆ ਹੈ... ਉੱਥੇ ਹੀ ਦੇਸ਼ ਵਿੱਚ  ਨਕਾਰਾਤਮਕਤਾ ਨਾਲ ਭਰੇ ਕੁਝ ਲੋਕ, ਉਲਟੇ ਕੰਮ ਕਰ ਰਹੇ ਹਨ। ਇਹ ਲੋਕ ਦੇਸ਼ ਦੀ ਏਕਤਾ 'ਤੇ ਹਮਲਾ ਕਰ ਰਹੇ ਹਨ। ਸਰਦਾਰ ਪਟੇਲ ਨੇ ਸਾਨੂੰ 500 ਤੋਂ ਵੱਧ ਰਿਆਸਤਾਂ ਨੂੰ ਮਿਲਾ ਕੇ ਭਾਰਤ ਦਾ ਏਕੀਕਰਣ ਕੀਤਾ। ਸੱਤਾ ਦੇ ਭੁੱਖੇ ਇਹ ਲਾਲਚੀ ਲੋਕ....ਭਾਰਤ ਦੇ ਹੀ ਟੁਕੜੇ-ਟੁਕੜੇ ਕਰ ਦੇਣਾ ਚਾਹੁੰਦੇ ਹਨ। ਤੁਸੀਂ ਲੋਕਾਂ ਨੇ ਸੁਣਿਆ ਹੀ ਹੋਵੇਗਾ... ਹੁਣ ਇਹ ਲੋਕ ਮਿਲ ਕੇ ਕਹਿ ਰਹੇ ਹਨ ਕਿ ਉਹ ਜੰਮੂ-ਕਸ਼ਮੀਰ ਵਿੱਚ ਧਾਰਾ 370 ਨੂੰ ਵਾਪਸ ਲੈ ਕੇ ਆਉਣਗੇ... ਇਹ ਲੋਕ ਜੰਮੂ-ਕਸ਼ਮੀਰ ਵਿੱਚ ਦੋ ਸੰਵਿਧਾਨ ਅਤੇ ਦੋ ਵਿਧਾਨ ਦਾ ਨਿਯਮ ਮੁੜ ਤੋਂ ਲਾਗੂ ਕਰਨਾ ਚਾਹੁੰਦੇ ਹਨ। ਤੁਸ਼ਟੀਕਰਣ ਲਈ ਇਹ ਲੋਕ ਕਿਸੇ ਵੀ ਹੱਦ ਨੂੰ ਪਾਰ ਕਰ ਰਹੇ ਹਨ... ਨਫ਼ਰਤ ਨਾਲ ਭਰੇ ਹੋਏ ਇਹ ਲੋਕ ਭਾਰਤ ਨੂੰ ਬਦਨਾਮ ਕਰਨ ਦਾ ਕੋਈ ਮੌਕਾ ਨਹੀਂ ਛੱਡਦੇ। ਇਹ ਲੋਕ ਗੁਜਰਾਤ ਨੂੰ ਵੀ ਲਗਾਤਾਰ ਨਿਸ਼ਾਨਾ ਬਣਾ ਰਹੇ ਹਨ। ਇਸ ਲਈ ਗੁਜਰਾਤ ਨੂੰ ਇਨ੍ਹਾਂ ਤੋਂ ਸੁਚੇਤ ਵੀ ਰਹਿਣਾ ਹੈ ਅਤੇ ਉਨ੍ਹਾਂ 'ਤੇ ਨਜ਼ਰ ਵੀ ਰੱਖਣੀ ਹੈ।

ਸਾਥੀਓ,

ਵਿਕਸਿਤ ਹੋਣ ਦੇ ਰਾਹ ‘ਤੇ ਚੱਲ ਰਿਹਾ ਭਾਰਤ... ਅਜਿਹੀਆਂ ਤਾਕਤਾਂ ਨਾਲ ਡਟ ਕੇ ਮੁਕਾਬਲਾ ਕਰੇਗਾ। ਭਾਰਤ ਦੇ ਕੋਲ ਹੁਣ ਗੁਆਉਣ ਲਈ ਸਮਾਂ ਨਹੀਂ ਹੈ। ਸਾਨੂੰ ਭਾਰਤ ਦੀ ਸਾਖ ਵੀ ਵਧਾਉਣੀ ਹੈ ਅਤੇ ਹਰ ਭਾਰਤੀ ਨੂੰ ਸਨਮਾਨ ਦਾ ਜੀਵਨ ਵੀ ਦੇਣਾ ਹੈ। ਅਤੇ ਮੈਂ ਜਾਣਦਾ ਹਾਂ.....ਗੁਜਰਾਤ ਇਸ ਵਿੱਚ ਵੀ  ਮੋਹਰੀ ਹੈ। ਸਾਡੇ ਸਾਰਿਆਂ ਦੇ ਪ੍ਰਯਾਸਾਂ ਨਾਲ ਸਾਡੇ ਹਰ ਸੰਕਲਪ ਸਿੱਧ ਹੋਣਗੇ। ਅੱਜ ਤੁਸੀਂ ਜਿਸ ਉਮੰਗ –ਉਤਸ਼ਾਹ ਦੇ ਨਾਲ ਅਸ਼ੀਰਵਾਦ ਦੇ ਰਹੇ ਹੋ। ਮੈਂ ਹੁਣ ਗੁਜਰਾਤ ਤੋਂ ਨਵੀਂ ਊਰਜਾ ਲੈ ਕੇ ਅੱਗੇ ਵਧਾਂਗਾ, ਨਵੀਂ ਚੇਤਨਾ ਨੂੰ ਲੈ ਕੇ ਜੀਵਾਂਗਾ। ਤੁਹਾਡੇ ਲਈ, ਤੁਹਾਡੇ ਸੁਪਨਿਆਂ ਦੇ ਲਈ ਆਪਣਾ ਪਲ-ਪਲ ਖਪਾ ਦਿਆਂਗਾ ਸਾਥੀਓ। ਤੁਹਾਡਾ ਕਲਿਆਣ, ਤੁਹਾਡੇ ਜੀਵਨ ਦੀ ਸਫਲਤਾ, ਤੁਹਾਡੇ ਸੁਪਨਿਆਂ ਨੂੰ ਸਾਕਾਰ ਕਰਨਾ, ਜੀਵਨ ਵਿੱਚ ਇਸ ਦੇ ਸਿਵਾ ਕੋਈ ਇੱਛਾ ਨਹੀਂ ਹੈ, ਕੋਈ ਅਕਾਂਖਿਆ ਨਹੀਂ ਹੈ। ਸਿਰਫ ਅਤੇ ਸਿਰਫ ਤੁਸੀਂ ਹੀ, ਮੇਰੇ ਦੇਸ਼ਵਾਸੀ ਹੀ ਮੇਰੇ ਅਰਾਧਯ ਹੋ। ਮੈਂ ਮੇਰੇ ਇਸ ਅਰਾਧਯ ਦੇਵ ਦੀ ਪੂਜਾ ਵਿੱਚ ਆਪਣੇ ਆਪ ਦੀ ਆਹੂਤੀ ਦੇਣ ਦਾ ਫੈਸਲਾ ਕਰ ਲਿਆ ਹੈ, ਆਪਣੇ ਆਪ ਨੂੰ ਖਪਾਉਣ ਦਾ ਫੈਸਲਾ ਕਰ ਲਿਆ ਹੈ।

 

ਅਤੇ ਇਸ ਲਈ ਸਾਥੀਓ, ਜਿਉਂਗਾ ਤਾਂ ਤੁਹਾਡੇ ਲਈ, ਜੂਝਦਾ ਰਹਾਂਗਾ ਤਾਂ ਤੁਹਾਡੇ ਲਈ, ਜੀਅ-ਜਾਨ ਨਾਲ ਖਪਦਾ ਰਹਾਂਗਾ ਤਾਂ ਤੁਹਾਡੇ ਲਈ। ਤੁਸੀਂ ਮੈਨੂੰ ਅਸ਼ੀਰਵਾਦ ਦਿਓ। ਕਰੋੜਾਂ-ਕਰੋੜਾਂ ਦੇਸ਼ਵਾਸੀਆਂ ਦੇ ਅਸ਼ੀਰਵਾਦ ਨਾਲ ਇੱਕ ਨਵੇਂ ਆਤਮਵਿਸ਼ਵਾਸ ਦੇ ਨਾਲ ਨਵੀਂ ਉਮੰਗ ਅਤੇ ਨਵੇਂ ਹੌਂਸਲੇ ਦੇ ਨਾਲ ਮੈਂ 140 ਕਰੋੜ ਭਾਰਤਵਾਸੀਆਂ ਦੇ ਸੁਪਨਿਆਂ ਦੇ ਲਈ ਜੀਅ ਰਿਹਾ ਹਾਂ, ਜਿਉਂਦਾ ਹਾਂ, ਜਿਉਣਾ ਚਾਹੁੰਦਾ ਹਾਂ। ਇੰਨੀ ਵੱਡੀ ਤਾਦਾਦ ਵਿੱਚ ਤੁਸੀਂ ਅਸ਼ੀਰਵਾਦ ਦੇਣ ਲਈ ਆਏ। ਮੈਂ ਕੱਲ੍ਹ ਸ਼ਾਮ ਤੋਂ ਗੁਜਰਾਤ ਆਇਆ ਹਾਂ, ਲੰਬੇ ਸਮੇਂ ਬਾਅਦ ਆਇਆ ਹਾਂ ਲੇਕਿਨ ਤੁਹਾਡਾ ਪਿਆਰ ਵਧਦਾ ਹੀ ਚਲਾ ਜਾ ਰਿਹਾ ਹੈ, ਵਧਦਾ ਹੀ ਚਲਾ ਜਾ ਰਿਹਾ ਹੈ ਅਤੇ ਮੇਰਾ ਹੌਂਸਲਾ ਵੀ ਬੁਲੰਦ ਹੁੰਦਾ ਚਲਾ ਜਾ ਰਿਹਾ ਹੈ। ਇੱਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ ਨਵੀਂ ਸੁਵਿਧਾਵਾਂ ਦੇ ਲਈ, ਨਵੀਆਂ ਯੋਜਨਾਵਾਂ ਦੇ ਲਈ, ਨਵੇਂ ਅਵਸਰਾਂ ਦੇ ਲਈ ਬਹੁਤ-ਬਹੁਤ ਵਧਾਈਆਂ ਦਿੰਦਾ ਹਾਂ। ਮੇਰੇ ਨਾਲ ਬੋਲੋ- ਭਾਰਤ ਮਾਤਾ ਕੀ ਜੈ! ਦੋਨੋਂ ਹੱਥ ਉੱਪਰ ਕਰਕੇ ਪੂਰੀ ਤਾਕਤ ਨਾਲ ਇਕੱਠੇ ਬੋਲੋ-

 

ਭਾਰਤ ਮਾਤਾ ਕੀ ਜੈ

ਭਾਰਤ ਮਾਤਾ ਕੀ ਜੈ

ਭਾਰਤ ਮਾਤਾ ਕੀ ਜੈ

 

ਬਹੁਤ-ਬਹੁਤ ਧੰਨਵਾਦ।

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Cabinet approves minimum support price for Copra for the 2025 season

Media Coverage

Cabinet approves minimum support price for Copra for the 2025 season
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 21 ਦਸੰਬਰ 2024
December 21, 2024

Inclusive Progress: Bridging Development, Infrastructure, and Opportunity under the leadership of PM Modi