ਵੀ.ਓ ਚਿਦੰਬਰਨਾਰ ਪੋਰਟ ‘ਤੇ ਆਊਟਰ ਹਾਰਬਰ ਕੰਟੇਨਰ ਟਰਮੀਨਲ ਦਾ ਨੀਂਹ ਪੱਥਰ ਰੱਖਿਆ
10 ਰਾਜਾਂ /ਕੇਂਦਰ ਸ਼ਾਸਿਤ ਪ੍ਰਦਸ਼ਾਂ ਦੇ 75 ਪ੍ਰਕਾਸ਼ ਥੰਮ੍ਹਾਂ ਵਿੱਚ ਟੂਰਿਸਟ ਸੁਵਿਧਾਵਾਂ ਸਮਰਪਿਤ ਕੀਤੀਆਂ
ਭਾਰਤ ਦਾ ਪਹਿਲਾ ਸਵਦੇਸ਼ੀ ਗ੍ਰੀਨ ਹਾਈਡ੍ਰੋਜਨ ਫਿਊਲ ਸੈੱਲ ਇਨਲੈਂਡ ਵਾਟਰਵੇਅਜ਼ ਵੇਸਲ ਲਾਂਚ ਕੀਤਾ
ਵੱਖ-ਵੱਖ ਰੇਲ ਅਤੇ ਰੋਡ ਪ੍ਰੋਜੈਕਟਸ ਸਮਰਪਿਤ ਕੀਤੇ
“ਤਮਿਲ ਨਾਡੂ ਦੇ ਥੂਥੁਕੁਡੀ (Thoothukudi) ਵਿੱਚ ਤਰੱਕੀ ਦਾ ਨਵਾਂ ਅਧਿਆਏ ਲਿਖ ਰਿਹਾ ਹੈ”
“ਅੱਜ ਦੇਸ਼ ਸੰਪੂਰਨ ਸਰਕਾਰ ਦੀ ਸੋਚ ਦੇ ਨਾਲ ਕੰਮ ਕਰ ਰਿਹਾ ਹੈ”
“ਕਨੈਕਟੀਵਿਟੀ ਨੂੰ ਬਿਹਤਰ ਬਣਾਉਣ ਦੀਆਂ ਕੋਸ਼ਿਸ਼ਾਂ ਨਾਲ ਈਜ਼ ਆਫ਼ ਲਿਵਿੰਗ ਵਿੱਚ ਵਾਧਾ ਹੋ ਰਿਹਾ ਹੈ”
“ਸਮੁੰਦਰੀ ਖੇਤਰ ਦੇ ਵਿਕਾਸ ਦਾ ਮਤਲਬ ਤਮਿਲ ਨਾਡੂ ਜਿਹੇ ਰਾਜ ਦਾ ਵਿਕਾਸ”
“ਇੱਕੋ ਨਾਲ 75 ਥਾਵਾਂ ‘ਤੇ ਵਿਕਾਸ, ਇਹ ਹੈ ਨਵਾਂ ਭਾਰਤ”

ਭਾਰਤ ਮਾਤਾ ਕੀ – ਜੈ !

ਭਾਰਤ ਮਾਤਾ ਕੀ – ਜੈ !

ਭਾਰਤ ਮਾਤਾ ਕੀ – ਜੈ !

ਵਣੱਕਮ !

ਮੰਚ ‘ਤੇ ਮੌਜੂਦ ਤਮਿਲ ਨਾਡੂ ਦੇ ਰਾਜਪਾਲ ਸ਼੍ਰੀ ਆਰਐੱਨ ਰਵੀ ਜੀ, ਮੇਰੇ ਸਹਿਯੋਗੀ ਸਰਬਾਨੰਦ ਸੋਨਵਾਲ ਜੀ, ਸ਼੍ਰੀਪਦ ਨਾਇਕ ਜੀ, ਸ਼ਾਂਤਨੁ ਠਾਕੁਰ ਜੀ, ਐੱਲ ਮੁਰੂਗਨ ਜੀ, ਰਾਜ ਸਰਕਾਰ ਦੇ ਮੰਤਰੀ, ਇੱਥੇ ਦੇ ਸਾਂਸਦ, ਹੋਰ ਮਹਾਨੁਭਾਵ, ਦੇਵੀਓ ਅਤੇ ਸੱਜਣੋਂ, ਵਣੱਕਮ !

 

Today, Tamil Nadu is writing a new chapter of progress in Thoothukudi ।  Many projects are being inaugurated or having foundation stones laid. These projects are an important part of the roadmap for a developed India. One can also see the spirit of Ek Bharat Shreshtha Bharat in these developments. These projects may be in से Thoothukudi but they will also give momentum to development in many places across India.

ਸਾਥੀਓ,

ਅੱਜ ਦੇਸ਼ ਵਿਕਸਿਤ ਭਾਰਤ ਦੇ ਲਕਸ਼ ‘ਤੇ ਕੰਮ ਕਰ ਰਿਹਾ ਹੈ। ਅਤੇ ਵਿਕਸਿਤ ਭਾਰਤ ਵਿੱਚ, ਵਿਕਸਿਤ ਤਮਿਲ ਨਾਡੂ ਦੀ ਓਤਨੀ ਹੀ ਵੱਡੀ ਭੂਮਿਕਾ ਹੈ। ਦੋ ਸਾਲ ਪਹਿਲਾਂ ਜਦੋਂ ਮੈਂ ਕੋਇਬੰਟੂਰ ਆਇਆ ਸੀ, ਤਦ ਮੈਂ ਚਿਦੰਬਰਨਾਰ ਪੋਰਟ ਦੀ ਕਾਰਗੋ ਸਮਰੱਥਾ ਵਧਾਉਣ ਦੇ ਲਈ ਕਈ ਪ੍ਰੋਜੈਕਟਸ ਸ਼ੁਰੂ ਕੀਤੇ ਸਨ। ਮੈਂ ਤਦ ਇਸ ਪੋਰਟ ਨੂੰ ਸ਼ਿਪਿੰਗ ਦਾ ਇੱਕ ਵੱਡਾ ਹੱਬ ਬਣਾਉਣ ਦਾ ਵਾਦਾ ਕੀਤਾ ਸੀ। ਅੱਜ ਉਹ ਗਾਰੰਟੀ ਪੂਰੀ ਹੋ ਰਹੀ ਹੈ। ‘ਵੀ ਓ ਚਿਦੰਬਰਨਾਰ ਪੋਰਟ’ ਇਸ ਦੇ ਲਈ ਜਿਸ ‘ਆਉਟਰ ਹਾਰਬਰ ਕੰਟੇਨਰ ਟਰਮੀਨਲ’ ਦਾ ਲੰਬੇ ਸਮੇਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ, ਅੱਜ ਉਸ ਦਾ ਨੀਂਹ ਪੱਥਰ ਹੋਇਆ ਹੈ। ਇਸ ਇੱਕ ਪ੍ਰੋਜੈਕਟ ਵਿੱਚ 7 ਹਜ਼ਾਰ ਕਰੋੜ ਰੁਪਏ ਦਾ ਇਨਵੈਸਟਮੈਂਟ ਹੋਵੇਗਾ। 900 ਕਰੋੜ ਰੁਪਏ ਦੇ ਕਈ ਪ੍ਰੋਜੈਕਟਸ ਦਾ ਅੱਜ ਲੋਕਅਰਪਣ ਹੋਇਆ ਹੈ। ਇਸ ਦੇ ਇਲਾਵਾ ਅੱਜ ਅਲੱਗ ਅਲੱਗ ਪੋਰਟਸ ‘ਤੇ ਕਰੀਬ ਢਾਈ ਹਜ਼ਾਰ ਕਰੋੜ ਰੁਪਏ ਦੇ 13 ਨਵੇਂ ਪ੍ਰੋਜੈਕਟਸ ਦਾ ਵੀ ਇੱਥੋਂ ਨੀਂਹ ਪੱਥਰ ਰੱਖਿਆ ਹੈ ਮੈਰੀਟਾਈਮ ਸੈਕਟਰ ਦੇ ਇਸ ਕਾਇਆਕਲਪ ਤੋਂ ਤਮਿਲ ਨਾਡੂ ਦੇ ਲੱਖਾਂ ਲੋਕਾਂ ਨੂੰ ਫਾਇਦਾ ਹੋਵੇਗਾ, ਇੱਥੇ ਦੇ ਨੌਜਵਾਨਾਂ ਦੇ ਲਈ ਰੋਜ਼ਗਾਰ ਦੇ ਨਵੇਂ ਅਵਸਰ ਬਣਨਗੇ।

 

ਸਾਥੀਓ,

ਮੈਨੂੰ ਤਮਿਲ ਨਾਡੂ ਦੀ ਜਨਤਾ ਨੂੰ ਅਤੇ ਦੇਸ਼ ਦੀ ਜਨਤਾ ਨੂੰ ਇੱਕ ਸ਼ਬਦ ਦੱਸਣਾ ਜ਼ਰੂਰੀ ਹੈ। ਅਤੇ ਬਹੁਤ ਦੁਖ ਦੇ ਨਾਲ, ਸੱਚ ਕੌੜਾ ਹੁੰਦਾ ਹੈ ਲੇਕਿਨ ਸੱਚ ਜ਼ਰੂਰੀ ਵੀ ਹੁੰਦਾ ਹੈ। ਮੈਂ ਸਿੱਧਾ-ਸਿੱਧਾ ਆਰੋਪ ਲਗਾਉਣਾ ਚਾਹੁੰਦਾ ਹਾਂ ਯੂਪੀਏ ਸਰਕਾਰ ‘ਤੇ । ਇਹ ਸਾਰੇ ਪ੍ਰੋਜੈਕਟਸ ਜੋ ਮੈਂ ਅੱਜ ਲੈ ਕੇ ਆਇਆ ਹਾਂ, ਇਹ ਦਹਾਕਿਆਂ ਤੋਂ ਇੱਥੇ ਦੇ ਲੋਕਾਂ ਦੀ ਮੰਗ ਸੀ। ਅੱਜ ਜੋ ਇੱਥੇ ਸੱਤਾ ਵਿੱਚ ਬੈਠੇ ਹਨ ਉਹ ਲੋਕ ਉਸ ਸਮੇਂ ਦਿੱਲੀ ਵਿੱਚ ਬੈਠੇ ਸਨ, ਸੱਤਾ ਚਲਾਉਂਦੇ ਸਨ। ਇਹ ਡਿਪਾਰਟਮੈਂਟ ਚਲਾਉਂਦੇ ਸਨ। ਲੇਕਿਨ, ਉਨ੍ਹਾਂ ਨੂੰ ਤੁਹਾਡੇ ਵਿਕਾਸ ਦੀ ਪਰਵਾਹ ਨਹੀਂ ਸੀ। ਗੱਲਾਂ ਤਮਿਲ ਨਾਡੂ ਦੀ ਕਰਦੇ ਹਨ, ਲੇਕਿਨ ਤਮਿਲ ਨਾਡੂ ਦੀ ਭਲਾਈ ਦੇ ਲਈ ਕਦਮ ਉਠਾਉਣ ਦੀ ਹਿੰਮਤ ਨਹੀਂ ਸੀ। ਅੱਜ ਇਹ ਤੁਹਾਡਾ ਸੇਵਕ ਤਮਿਲ ਨਾਡੂ ਦੀ ਧਰਤੀ ‘ਤੇ, ਤਮਿਲ ਨਾਡੂ ਦੀ ਨਵੀਂ ਕਿਸਮਤ ਲਿਖਣ ਦੇ ਲਈ ਇੱਕ ਸੇਵਕ ਬਣ ਕੇ ਆਇਆ ਹੈ।

ਸਾਥੀਓ,

ਅੱਜ ਭਾਰਤ ਦੀ ਪਹਿਲੀ ਹਾਈਡ੍ਰੋਜਨ ਫਿਊਲ ਫੇਰੀ ਨੂੰ ਵੀ ਲਾਂਚ ਕੀਤਾ ਗਿਆ ਹੈ। ਇਹ ਫੇਰ ਜਲਦੀ ਹੀ ਕਾਸ਼ੀ ਵਿੱਚ ਗੰਗਾ ਨਦੀ ਵਿੱਚ ਚਲਣਾ ਸ਼ੁਰੂ ਹੋ ਜਾਵੇਗੀ। ਇਹ ਇੱਕ ਤਰ੍ਹਾਂ ਨਾਲ ਤਮਿਲ ਨਾਡੂ ਦੇ ਲੋਕਾਂ ਦਾ ਕਾਸ਼ੀ ਦੇ ਲੋਕਾਂ ਨੂੰ ਬਹੁਤ ਵੱਡਾ ਉਪਹਾਰ ਹੈ, ਅਤੇ ਕਾਸ਼ੀ ਅਤੇ ਤਮਿਲ ਨਾਡੂ ਦਾ ਨਾਤਾ, ਮੈਂ ਪਿਛਲੇ ਦਿਨਾਂ ਕਾਸ਼ੀ-ਤਮਿਲ ਸੰਗਮ ਵਿੱਚ ਜੋ ਊਰਜਾ ਦੇਖਦਾ ਹਾਂ, ਜੋ ਭਗਤੀ ਦੇਖਦਾ ਹਾਂ, ਜੋ ਭਾਰਤ ਦੇ ਪ੍ਰਤੀ ਪਾਰ ਦੇਖਦਾ ਹਾਂ, ਤਾਂ ਕਾਸ਼ੀ ਅਤੇ ਕਾਸ਼ੀ ਜਾਣ ਵਾਲਾ ਹਰ ਕੋਈ ਦੇਸ਼ਵਾਸੀ ਜਦੋਂ ਇਸ ਫੇਰੀ ਵਿੱਚ ਬੈਠੇਗਾ ਤਾਂ ਉਸ ਨੂੰ ਤਮਿਲ ਨਾਡੂ ਵੀ ਆਪਣਾ ਲਗੇਗਾ। ਅੱਜ ‘VOC ਪੋਰਟ’‘ਤੇ  desalination plant, green hydrogen production ਅਤੇ ਬੰਕਰਿੰਗ ਫੈਸੀਲਿਟੀਜ਼ ਦਾ ਵੀ ਆਰੰਭ ਹੋਇਆ ਹੈ। ਇਨ੍ਹਾਂ ਪ੍ਰੋਜੈਕਟਸ ਨਾਲ ਤੁਤੁ-ਕੁਡੀ ਅਤੇ ਤਮਿਲ ਨਾਡੂ ਗ੍ਰੀਨ ਐਨਰਜੀ ਅਤੇsustainable development ਦਾ ਇੱਕ ਵੱਡਾ ਸੈਂਟਰ ਬਣੇਗਾ। ਅੱਜ ਦੁਨੀਆ ਸੁਰੱਖਿਅਤ ਭਵਿੱਖ ਦੇ ਲਈ ਜਿਨ੍ਹਾਂ ਸੰਕਲਪਾਂ ਦੇ ਵੱਲ ਦੇਖ ਰਹੀ ਹੈ, ਤਮਿਲ ਨਾਡੂ ਉਸ ਵਿੱਚ ਬਹੁਤ ਅੱਗੇ ਜਾਵੇਗਾ।

 

ਸਾਥੀਓ

ਮੈਰੀਟਾਈਮ ਸੈਕਟਰ ਦੇ ਨਾਲ ਹੀ ਅੱਜ ਇੱਥੇ ਰੇਲ ਅਤੇ ਰੋਡ ਨਾਲ ਜੁੜੇ ਕਈ ਵਿਕਾਸ ਪ੍ਰੋਜੈਕਟਾਂ ਦੀ ਵੀ ਸ਼ੁਰੂਆਤ ਹੋਈ ਹੈ। ਰੇਲ ਲਾਈਨ ਦੇ electrification ਅਤੇ ਦੋਹਰੀਕਰਣ ਦੇ ਕੰਮ ਦੱਖਣੀ ਤਮਿਲਨਾਡੂ ਅਤੇ ਕੇਰਲਾ ਦੇ ਦਰਮਿਆਨ ਕਨੈਕਟੀਵਿਟੀ ਨੂੰ ਹੋਰ ਬਿਹਤਰ ਬਣਾਉਣਗੇ। ਇਸ ਤੋਂ ਤਿਰੁਨੇਲਵੈਲੀ-ਨਾਗਰਕੋਇਲ ਸੈਕਟਰ ‘ਤੇ ਪੈਣ ਵਾਲਾ ਦਬਾਅ ਵੀ ਘੱਟ ਹੋਵੇਗਾ। ਇਸੇ ਤਰ੍ਹਾਂ ਤਮਿਲ ਨਾਡੂ  ਦੇ ਰੋਜਵੇਜ਼ ਇਨਫ੍ਰਾਸਟ੍ਰਕਚਰ ਨੂੰ ਹੋਰ ਆਧੁਨਿਕ ਬਣਾਉਣ ਦੇ ਲਈ ਅੱਜ ਮੈਂ ਸਾਢੇ ਚਾਰ ਹਜ਼ਾਰ ਕਰੋੜ ਰੁਪਏਅ ਦੇ 4 ਵੱਡੇ ਪ੍ਰੋਜੈਕਟਸ ਦਾ ਵੀ ਉਦਘਾਟਨ ਕੀਤਾ ਹੈ। ਇਨ੍ਹਾਂ ਤੋਂ ਰਾਜ ਦੀ ਰੋਜ ਕਨੈਕਟੀਵਿਟੀ ਬਿਹਤਰ ਹੋਵੇਗੀ, ਯਾਤਰਾ ਦਾ ਸਮਾਂ ਘੱਟ ਹੋਵੇਗਾ, ਨਾਲ ਹੀ ਟੂਰਿਜ਼ਮ ਅਤੇ ਇੰਡਸਟਰੀ ਨੂੰ ਵੀ ਬਹੁਤ ਹੁਲਾਰਾ ਮਿਲੇਗਾ।

ਸਾਥੀਓ,

ਅੱਜ ਦੇਸ਼ ‘whole of government’ ਦੀ ਅਪ੍ਰੋਚ ਦੇ ਨਾਲ ਕੰਮ ਕਰ ਰਿਹਾ ਹੈ। ਰੇਲਵੇ, ਹਾਈਵੇਅ ਅਤੇ ਵਾਟਰਵੇਅ ਭਲੇ ਹੀ ਅਲਗ-ਅਲਗ ਡਿਪਾਰਟਮੈਂਟ ਲਗਦੇ ਹੋਣ, ਲੇਕਿਨ ਤਿੰਨਾਂ ਦਾ ਉਦੇਸ਼ ਇੱਕ ਹੀ ਹੈ-ਤਮਿਲਨਾਡੂ ਵਿੱਚ ਬਿਹਤਰ ਕਨੈਕਟੀਵਿਟੀ, ਬਿਹਤਰ ਸੁਵਿਧਾ ਅਤੇ ਇੰਡਸਟਰੀ ਦੇ ਲਈ ਬਿਹਤਰ ਅਵਸਰਾਂ ਨੂੰ ਪੈਦਾ ਕਰਨਾ। ਇਸ ਲਈ, ਇਹ ਮੈਰੀਟਾਈਮ ਪ੍ਰੋਜੈਕਟਸ, ਰੋਡਵੇਜ਼ ਪ੍ਰੋਜੈਕਟਸ, ਰੇਲਵੇ ਪ੍ਰੋਜੈਕਟਸ, ਇਹ ਇਕੱਠੇ ਸ਼ੁਰੂ ਕੀਤੇ ਗਏ ਹਨ, ਜਾਂ ਪੂਰੇ ਹੋਏ ਹਨ। ਮਲਟੀਮੋਡਲ ਕਨੈਕਟੀਵਿਟੀ ਦੀ ਇਹ ਅਪ੍ਰੋਚ ਤਮਿਲ ਨਾਡੂ ਦੇ ਵਿਕਾਸ ਨੂੰ ਤੇਜ਼ ਰਫ਼ਤਾਰ ਦੇਵੇਗੀ। ਆਧੁਨਿਕ ਇਨਫ੍ਰਾਸਟ੍ਰਕਚਰ ਦੇ ਨਿਰਮਾਣ ਦੇ ਲਈ ਸ਼ੁਰੂ ਕੀਤੇ ਗਏ ਪ੍ਰਧਾਨ ਮੰਤਰੀ ਗਤੀਸ਼ਕਤੀ ਨੈਸ਼ਨਲ ਮਾਸਟਰ ਪਲਾਨ ਨਾਲ ਵੀ ਇਸ ਵਿੱਚ ਬਹੁਤ ਮਦਦ ਮਿਲੇਗੀ। ਮੈਂ ਇਨ੍ਹਾਂ ਸਾਰੇ ਪ੍ਰੋਜੈਕਟਾਂ ਦੇ ਲਈ ਤੁਹਾਨੂੰ ਸਾਰਿਆਂ ਨੂੰ, ਅਤੇ ਤਮਿਲ ਨਾਡੂ ਦੇ ਮੇਰੇ ਭਾਈਆਂ ਭੈਣਾਂ ਨੂੰ ਵਧਾਈ ਦਿੰਦਾ ਹਾਂ।

 

ਸਾਥੀਓ

ਮੈਂ ਇੱਕ ਵਾਰ ਮਨ ਕੀ ਬਾਤ ਪ੍ਰੋਗਰਾਮ ਵਿੱਚ ਕਿਹਾ ਸੀ ਕਿ ਦੇਸ਼ ਦੇ ਪ੍ਰਮੁੱਖ ਲਾਈਟ-ਹਾਉਸੇਸ ਨੂੰ ਟੂਰਿਸਟ ਸਪੌਟ ਦੇ ਰੂਪ ਵਿੱਚ ਡਿਵਲੈਪ ਕੀਤਾ ਜਾ ਸਕਦਾ ਹੈ। ਅੱਜ ਮੈਨੂੰ ਅਲਗ ਅਲਗ ਰਾਜਾਂ ਵਿੱਚ ਸਥਿਤ 75 ਲਾਈਟ ਹਾਊਸਾਂ ਵਿੱਚ ਵਿਕਸਿਤ ਕੀਤੀ ਗਈ ਟੂਰਿਜ਼ਮ ਫੈਸੇਲਿਟੀਜ ਨੂੰ ਦੇਸ਼ ਨੂੰ ਸਮਰਪਿਤ ਕਰਨ ਦਾ ਸੁਭਾਗ ਮਿਲਿਆ ਹੈ। ਅਤੇ ਤੁਸੀਂ ਦੇਖੋ ਇਕੱਠੇ 75 places ‘ਤੇ, ਇਹ ਨਵਾਂ ਭਾਰਤ ਹੈ। ਮੈਨੂੰ ਵਿਸ਼ਵਾਸ ਹੈ, ਆਉਣ ਵਾਲੇ ਸਮੇਂ ਵਿੱਚ ਇਹ ਦੇਸ਼ ਦੇ ਵੱਡੇ ਟੂਰਿਸਟ ਸੈਂਟਰ ਬਣਨਗੇ।

ਸਾਥੀਓ,

ਭਾਰਤ ਸਰਕਾਰ ਦੇ ਪ੍ਰਯਾਸ ਨਾਲ ਅੱਜ ਤਮਿਲਨਾਡੂ ਵਿੱਚ ਆਧੁਨਿਕ ਕਨੈਕਟੀਵਿਟੀ ਇੱਕ ਨਵੀਂ ਉਚਾਈ ‘ਤੇ ਹੈ। ਪਿਛਲੇ 10 ਵਰ੍ਹਿਆਂ ਵਿੱਚ ਤਮਿਲ ਨਾਡੂ ਵਿੱਚ 13 ਸੌ ਕਿਲੋਮੀਟਰ ਦੇ ਰੇਲ ਇਨਫ੍ਰਾਸਟ੍ਰਕਚਰ ਦਾ ਕੰਮ ਹੋਇਆ ਹੈ। 2 ਹਜ਼ਾਰ ਕਿਲੋਮੀਟਰ ਰੇਲਵੇ ਦਾ electrification ਵੀ ਕੀਤਾ ਗਿਆ ਹੈ । ਰੇਲ ਯਾਤਰੀਆਂ ਅਤੇ ਆਮ ਲੋਕਾਂ ਦੀ ਸੁਵਿਧਾ ਸੁਰੱਖਿਆ ਦੇ ਲਈ ਸੈਕੜੋਂ ਫਲਾਈਓਵਰ ਅਤੇ ਅੰਡਰਪਾਸ ਬਣੇ ਹਨ। ਰੇਲਵੇ ਸਟੇਸ਼ਨਾਂ ਨੂੰ ਆਧੁਨਿਕ ਸੁਵਿਧਾਵਾਂ ਨਾਲ ਲੈਸ ਕੀਤਾ ਗਿਆ ਹੈ। ਵਰਲਡ ਕਲਾਸ ਟ੍ਰੈਵਲ ਐਕਸਪਿਰਿਯਨਸ ਦੇ ਲਈ ਅੱਜ ਤਮਿਲਨਾਡੂ ਵਿੱਚ 5 ਵੰਦੇ ਭਾਰਤ ਟ੍ਰੇਨਾਂ ਵੀ ਚਲਾਈਆਂ ਜਾ ਰਹੀਆਂ ਹਨ।

 ਰੋਡ ਇਨਫ੍ਰਾਸਟ੍ਰਕਚਰ ਵਿੱਚ ਵੀ ਭਾਰਤ ਸਰਕਾਰ ਤਮਿਲ ਨਾਡੂ ਵਿੱਚ ਕਰੀਬ ਡੇਢ ਲੱਖ ਕਰੋੜ ਰੁਪਏ ਇਨਵੈਸਟ ਕਰ ਰਹੀ ਹੈ। ਇਸੇ ਦਾ ਨਤੀਜਾ ਹੈ ਕਿ ਪਿਛਲੇ ਦਸ ਸਾਲਾਂ ਵਿੱਚ ਤਮਿਲ ਨਾਡੂ ਦਾ ਨੈਸ਼ਨਲ ਹਾਈਵੇਅ ਨੈੱਟਵਰਕ ਤੇਜ਼ੀ ਨਾਲ ਵਧਿਆ ਹੈ। ਕੇਂਦਰ ਸਰਕਾਰ ਦੇ ਪ੍ਰਯਾਸ ਨਾਲ ਵਧਦੀ ਹੋਈ ਕਨੈਕਟੀਵਿਟੀ, ਤਮਿਲ ਨਾਡੂ ਵਿੱਚ Ease of Living ਵਧਾ ਰਹੀ ਹੈ। ਅਤੇ ਸਾਥੀਓ, ਇਹ ਜੋ ਮੈਂ ਬੋਲ ਰਿਹਾ ਹਾਂ, ਇਹ political party ਦੇ ideology ਨਹੀਂ ਬੋਲ ਰਿਹਾ ਹਾਂ, ਨਾ ਮੇਰੀ ideology ਬੋਲ ਰਿਹਾ ਹਾਂ। ਮੈਂ development ਦੇ ਕੰਮ ਦੀ ਗੱਲ ਕਰ ਰਿਹਾ ਹਾਂ । ਲੇਕਿਨ ਮੈਨੂੰ ਮਾਲੂਮ ਹੈ ਤਮਿਲ ਨਾਡੂ ਵਿੱਚ ਕਈ ਅਖਬਾਰ ਹਨ, ਕਈ ਟੀਵੀ ਚੈਨਲ ਹਨ, ਜੋ ਇਨ੍ਹਾਂ ਖਬਰਾਂ ਨੂੰ ਛਾਪਣਾ ਚਾਹੁੰਣਗੇ, ਦਿਖਾਉਣਾ ਚਾਹੁੰਣਗੇ, ਲੇਕਿਨ ਇੱਥੇ ਜਿਸ ਪ੍ਰਕਾਰ ਦੀ ਸੱਤਾ ਹੈ, ਉਹ ਇਨ੍ਹਾਂ ਨੂੰ ਇਹ ਨਹੀਂ ਕਰਨ ਦੇਵੇਗੀ। ਲੇਕਿਨ ਇਸ ਦੇ ਬਾਵਜੂਦ ਵੀ ਅਸੀਂ ਤਮਿਲ ਨਾਡੂ ਦੀ ਸੇਵਾ ਵਿੱਚ ਕਦੇ ਰੁਕਾਂਗੇ ਨਹੀਂ। ਵਿਕਾਸ ਦੇ ਕੰਮਾਂ ਨੂੰ ਅਟਕਨ ਨਹੀਂ ਦੇਵਾਂਗੇ।

 

ਸਾਥੀਓ,

ਵਾਟਰਵੇਜ਼ ਅਤੇ ਮੈਰੀਟਾਈਮ ਸੈਕਟਰ ਨੂੰ ਹਮੇਸ਼ਾ ਦੇਸ਼ ਵਿੱਚ ਦਹਾਕਿਆਂ ਤੱਕ ਉਪੇਖਿਆ ਦੇ ਨਾਲ ਦੇਖਿਆ ਜਾਂਦਾ ਰਿਹਾ ਹੈ। ਲੇਕਿਨ, ਇਹੀ ਉਪੇਖਿਅਤ ਸੈਕਟਰਜ਼ ਅੱਜ ਵਿਕਸਿਤ ਭਾਰਤ ਦੀ ਬੁਨਿਆਦ ਬਣ ਰਹੇ ਹਨ। ਤਮਿਲ ਨਾਡੂ ਅਤੇ ਦੱਖਣ ਭਾਰਤ ਨੂੰ ਇਸ ਦਾ ਸਭ ਤੋਂ ਵੱਡਾ ਲਾਭ ਮਿਲ ਰਿਹਾ ਹੈ। ਤਮਿਲ ਨਾਡੂ ਦੇ ਕੋਲ 3 ਵੱਡੇ ਪੋਰਟਸ ਹਨ, ਇੱਕ ਦਰਜਨ ਤੋਂ ਜ਼ਿਆਦਾ ਛੋਟੇ ਪੋਰਟਸ ਵੀ ਹਨ। ਸਾਡੇ ਦੱਖਣ ਦੇ ਲਗਭਗ ਸਾਰੇ ਰਾਜ ਕੋਸਟਲ ਲਾਈਨ ਦੀਆਂ ਅਸੀਮ ਸੰਭਾਵਨਾਵਾਂ ਨਾਲ ਜੁੜੇ ਹੋਏ ਹਨ। ਮੈਰੀਟਾਈਮ ਸੈਕਟਰ ਅਤੇ ਵਾਟਰਵੇਜ਼ ਸੈਕਟਰ ਦੇ ਵਿਕਾਸ ਦਾ ਸਿੱਧਾ ਮਤਲਬ ਹੈ, ਤਮਿਲ ਨਾਡੂ ਜਿਹੇ ਰਾਜ ਦਾ ਵਿਕਾਸ। ਤੁਸੀਂ ਦੇਖੋ, ਪਿਛਲੇ ਇੱਕ ਦਹਾਕੇ ਵਿੱਚ ਇਕੱਲੇ ‘VOC ਪੋਰਟ’ ‘ਤੇ ਟ੍ਰੈਫਿਕ Thirty Five Percent ਵਧਿਆ ਹੈ। ਪਿਛਲੇ ਸਾਲ ਇਸ ਪੋਰਟ ਨੇ Thirty Eight ਮਿਲੀਅਨ ਟਨ ਕਾਰਗੋ ਹੈਂਡਲ ਕੀਤਾ। ਇਸ ਦੀ ਸਲਾਨਾ ਗ੍ਰੋਥ ਵੀ ਕਰੀਬ Eleven Percent ਰਹੀ। ਅਜਿਹੇ ਹੀ ਰਿਜਲਟਸ ਅੱਜ ਸਾਨੂੰ ਦੇਸ਼ ਦੇ ਦੂਸਰੇ ਵੱਡੇ ਪੋਰਟਸ ਵਿੱਚ ਵੀ ਦੇਖਣ ਨੂੰ ਮਿਲ ਰਹੇ ਹਨ। ਇਸ ਸਫ਼ਲਤਾ ਵਿੱਚ ਭਾਰਤ ਸਰਕਾਰ ਦੇ ਸਾਗਰਮਾਲਾ ਜਿਹੇ ਪ੍ਰੋਜੈਕਟਸ ਦੀ ਇੱਕ ਵੱਡੀ ਭੂਮਿਕਾ ਹੈ।

 

ਸਾਥੀਓ,

ਕੇਂਦਰ ਸਰਕਾਰ ਦੇ ਪ੍ਰਯਾਸ ਨਾਲ ਅੱਜ ਭਾਰਤ, ਮੈਰੀਟਾਈਮ ਅਤੇ ਵਾਟਰਵੇਜ਼ ਦੇ ਖੇਤਰ ਵਿੱਚ ਨਵੇਂ ਕੀਰਤੀਮਾਨ ਗੜ੍ਹ ਰਿਹਾ ਹੈ। ਪਿਛਲੇ ਦਸ ਸਾਲਾਂ ਵਿੱਚ Logistics Performance Index ਵਿੱਚ ਭਾਰਤ ਕਈ ਪਾਏਦਾਨ ਉਪਰ ਚੜ੍ਹਾ ਕੇ Thirty Eighth ਪੋਜੀਸ਼ਨ ‘ਤੇ ਪਹੁੰਚ ਗਿਆ ਹੈ। ਸਾਡੀ ਪੋਰਟ ਸਮਰੱਥਾ ਇਸ ਇੱਕ ਦਹਾਕੇ ਵਿੱਚ ਡਬਲ ਹੋ ਗਈ ਹੈ। ਨੈਸ਼ਨਲ ਵਾਟਰਵੇਜ਼ ਵਿੱਚ 8 ਗੁਣਾ ਦਾ ਇਜ਼ਾਫਾ ਹੋਇਆ ਹੈ। ਭਾਰਤ ਵਿਚ ਕ੍ਰੁਜ਼ ਯਾਤਰੀਆਂ ਦੀ ਸੰਖਿਆ ਵਿੱਚ ਵੀ 4 ਗੁਣਾ ਦਾ ਵਾਧਾ ਹੋਇਆ ਹੈ, ਅਤੇ sea-farers ਦੀ ਸੰਖਿਆ ਵੀ ਦੁੱਗਣੀ ਹੋ ਚੁੱਕੀ ਹੈ। ਆਉਣ ਵਾਲੇ ਸਮੇਂ ਵਿੱਚ ਮੈਰੀਟਾਈਮ ਸੈਕਟਰ ਦੀ ਇਹ ਗ੍ਰੋਥ ਕਈ ਗੁਣਾ ਹੋਣ ਜਾ ਰਹੀ ਹੈ, ਅਤੇ ਇਸ ਦਾ ਵੱਡਾ ਲਾਭ ਸਮੁੰਦਰੀ ਤੱਟ ਦੇ ਰਾਜਾਂ ਦੇ ਨਾਲ-ਨਾਲ ਤਮਿਲ ਨਾਡੂ ਨੂੰ ਮਿਲਣਾ ਤੈਅ ਹੈ। ਅਤੇ ਇਸ ਨਾਲ ਮੇਰੇ ਨੌਜਵਾਨਾਂ ਨੂੰ, ਮੇਰੇ ਦੇਸ਼ ਦੇ ਯੁਵਾ-ਬੇਟੇ-ਬੇਟੀਆਂ ਨੂੰ ਰੋਜ਼ਗਾਰ ਦੇ ਅਨੇਕ ਨਵੇਂ ਅਵਸਰ ਅੱਜ ਸਮੁੰਦਰੀ ਕਿਨਾਰੇ ਦੇ ਰਾਜਾਂ ਨੂੰ ਮਿਲਣ ਵਾਲੇ ਹਨ। ਮੈਨੂੰ ਵਿਸ਼ਵਾਸ ਹੈ ਕਿ ਤਮਿਲ ਨਾਡੂ ਵਿਕਾਸ ਦੇ ਇਸ ਮਾਰਗ ‘ਤੇ ਆਉਣ ਵਾਲੇ ਸਮੇਂ ਵਿੱਚ ਹੋਰ ਤੇਜ਼ੀ ਨਾਲ ਅੱਗੇ ਵਧੇਗਾ। ਅਤੇ ਮੈਂ ਤੁਹਾਨੂੰ ਗਾਰੰਟੀ ਦਿੰਦਾ ਹਾਂ, ਜਦੋਂ ਤੀਸਰੀ ਗੱਲ ਦੇਸ਼ ਸਾਨੂੰ ਸੇਵਾ ਦਾ ਮੌਕਾ ਦੇਵੇਗਾ, ਤਾਂ ਮੈਂ ਤੁਹਾਡੀ ਸੇਵਾ ਵੀ ਅਤੇ ਇੱਕ ਨਵੀਂ ਤਾਕਤ ਦੇ ਨਾਲ ਕਰਾਂਗਾ। ਜੋ ਪ੍ਰੋਜੈਕਟ ਅੱਜ ਸ਼ੁਰੂ ਹੋਏ ਹਨ, ਉਨ੍ਹਾਂ ਨੂੰ ਪੂਰਾ ਕਰਨ ਦਾ ਵੀ ਅਸੀਂ ਉਨ੍ਹੀਂ ਹੀ ਤਾਕਤ ਨਾਲ ਪ੍ਰਯਾਸ ਕਰਾਂਗੇ। ਅਤੇ ਤਮਿਲ ਨਾਡੂ ਦੇ ਲੋਕਾਂ ਨੂੰ ਇਹ ਮੋਦੀ ਦੀ ਗਾਰੰਟੀ ਹੈ।

ਸਾਥੀਓ,

ਮੈਂ ਦੋ ਦਿਨ ਤੋਂ ਤਮਿਲ ਨਾਡੂ ਦੇ ਅਲਗ-ਅਲਗ ਖੇਤਰਾਂ ਵਿੱਚ ਜਾ ਕੇ ਆਇਆ ਹਾਂ। ਤਮਿਲ ਨਾਡੂ ਦੇ ਲੋਕਾਂ ਦਾ ਜੋ ਮੈਂ ਪਿਆਰ ਦੇਖ ਰਿਹਾ ਹਾਂ,ਜੋ ਮਨ ਵਿੱਚ ਉਤਸ਼ਾਹ ਦੇਖ ਰਿਹਾ ਹਾਂ ਇਹ ਪਿਆਰ, ਇਹ ਅਸ਼ੀਰਵਾਦ ਤਮਿਲ ਨਾਡੂ ਦੇ ਮੇਰੇ ਭਾਈ-ਭੈਣ ਲਿਖ ਕੇ ਰੱਖੋ, ਇਹ ਮੈਂ ਬੇਕਾਰ ਨਹੀਂ ਜਾਣ ਦੇਵਾਂਗਾ। ਤੁਹਾਡਾ ਇਹ ਪਿਆਰ, ਤੁਹਾਡਾ ਇਹ ਅਸ਼ੀਰਵਾਦ ਮੈਂ ਵਿਆਜ ਸਮੇਤ ਵਿਕਾਸ ਕਰਕੇ ਵਾਪਸ ਦੇਵਾਂਗਾ। ਆਪਣੇ-ਆਪ ਨੂੰ ਤੁਹਾਡੀ ਸੇਵਾ ਦੇ ਲਈ ਖਪਾ ਦੂੰਗਾ।

ਤਮਿਲ ਨਾਡੂ ਦੇ ਮੇਰੇ ਪਿਆਰੇ ਭਾਈਓ-ਭੈਣੋਂ,

ਅੱਜ ਦਾ ਇਹ ਅਵਸਰ ਵਿਕਾਸ ਦੇ ਉਤਸਵ ਦਾ ਅਵਸਰ ਹੈ। ਆਓ, ਮੇਰੇ ਨਾਲ ਵਿਕਾਸ ਦੇ ਇਸ ਉਤਸਵ ਨੂੰ ਮਨਾਉਣ ਲਈ ਆਪਣਾ ਮੋਬਾਈਲ ਫੋਨ ਨਿਕਾਲੋ। ਆਪਣੇ ਮੋਬਾਈਲ ਫੋਨ ਦਾ ਫਲੈਸ਼ ਲਾਈਟ ਚਾਲੂ ਕਰੋ। ਅਤੇ ਪੂਰੇ ਦੇਸ਼ ਨੂੰ ਦਿਖਾਓ, ਅੱਜ ਭਾਰਤ ਸਰਕਾਰ ਅਤੇ ਤਮਿਲ ਨਾਡੂ ਮਿਲ ਕੇ ਵਿਕਾਸ ਦਾ ਉਤਸਵ ਕਰ ਰਹੇ ਹਨ।

ਅਦਭੁੱਤ, ਅਦਭੁੱਤ, ਅਦਭੁੱਤ !

ਭਾਰਤ ਮਾਤਾ ਕੀ-ਜੈ!

ਭਾਰਤ ਮਾਤਾ ਕੀ-ਜੈ!

ਭਾਰਤ ਮਾਤਾ ਕੀ-ਜੈ!

 

ਵੰਦੇ -ਮਾਤਰਮ!

ਵੰਦੇ -ਮਾਤਰਮ!

ਵੰਦੇ -ਮਾਤਰਮ!

 

ਬਹੁਤ-ਬਹੁਤ ਧੰਨਵਾਦ !

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
India’s Biz Activity Surges To 3-month High In Nov: Report

Media Coverage

India’s Biz Activity Surges To 3-month High In Nov: Report
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕਾਰਨਰ 24 ਨਵੰਬਰ 2024
November 24, 2024

‘Mann Ki Baat’ – PM Modi Connects with the Nation

Driving Growth: PM Modi's Policies Foster Economic Prosperity