ਨਾਗਪੁਰ-ਵਿਜੈਵਾੜਾ ਆਰਥਿਕ ਗਲਿਆਰੇ ਨਾਲ ਜੁੜੇ ਮਹੱਤਵਪੂਰਨ ਸੜਕ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ
ਭਾਰਤਮਾਲਾ ਪਰਿਯੋਜਨਾ ਦੇ ਤਹਿਤ ਵਿਕਸਿਤ ਹੈਦਰਾਬਾਦ-ਵਿਸ਼ਾਖਾਪੱਟਨਮ ਕੌਰੀਡੋਰ ਨਾਲ ਜੁੜੇ ਸੜਕ ਪ੍ਰੋਜੈਕਟ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ
ਪ੍ਰਮੁੱਖ ਤੇਲ ਅਤੇ ਗੈਸ ਪਾਇਪਲਾਈਨ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਰਾਸ਼ਟਰ ਨੂੰ ਸਮਰਪਿਤ ਕੀਤੇ
ਉਦਘਾਟਨੀ ਹੈਦਰਾਬਾਦ (ਕਾਚੇਗੁੜਾ) - ਰਾਇਚੁਰ - ਹੈਦਰਾਬਾਦ (ਕਾਚੇਗੁੜਾ) ਟ੍ਰੇਨ ਸਰਵਿਸ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ
ਤੇਲੰਗਾਨਾ ਦੇ ਹਲਦੀ ਕਿਸਾਨਾਂ ਦੇ ਲਾਭ ਲਈ ਕੇਂਦਰ ਸਰਕਾਰ ਦੁਆਰਾ ਰਾਸ਼ਟਰੀ ਹਲਦੀ ਬੋਰਡ ਦੇ ਗਠਨ ਦਾ ਐਲਾਨ
ਆਰਥਿਕ ਗਲਿਆਰਾ ਹਨਮਕੋਂਡਾ, ਮਹਿਬੂਬਾਬਾਦ, ਵਾਰੰਗਲ ਅਤੇ ਖੰਮਮ ਜ਼ਿਲ੍ਹਿਆਂ ਦੇ ਨੌਜਵਾਨਾਂ ਦੇ ਲਈ ਅਵਸਰਾਂ ਦੇ ਨਵੇਂ ਦੁਆਰ ਖੋਲ੍ਹੇਗਾ
ਨਵੀਂ ਸੰਮੱਕਾ-ਸਰੱਕਾ ਸੈਂਟਰਲ ਟ੍ਰਾਇਬਲ ਯੂਨੀਵਰਸਿਟੀ (Sammakka-Sarakka Central Tribal University)‘ਤੇ 900 ਕਰੋੜ ਰੁਪਏ ਖਰਚ ਕੀਤੇ ਜਾਣਗੇ

ਤੇਲੰਗਾਨਾ ਦੀ ਰਾਜਪਾਲ ਤਮਿਲਿਸਾਈ ਸੌਂਦਰਾਰਾਜਨ ਜੀ, ਕੇਂਦਰ ਸਰਕਾਰ ਵਿੱਚ ਮੇਰੇ ਸਹਿਯੋਗੀ ਮੰਤਰੀ, ਜੀ. ਕਿਸ਼ਨ ਰੈੱਡੀ ਜੀ, ਸੰਸਦ ਵਿੱਚ ਮੇਰੇ ਸਾਥੀ ਸ਼੍ਰੀਮਾਨ ਸੰਜੈ ਕੁਮਾਰ ਬੰਡੀ ਜੀ, ਇੱਥੇ ਉਪਸਥਿਤ ਹੋਰ ਸਾਰੇ ਮਹਾਨੁਭਾਵ, ਦੇਵੀਓ ਅਤੇ ਸੱਜਣੋ, ਨਮਸਕਾਰ!

ਦੇਸ਼ ਵਿੱਚ ਤਿਉਹਾਰਾਂ ਦਾ ਮੌਸਮ ਸ਼ੁਰੂ ਹੋ ਗਿਆ ਹੈ। ਸੰਸਦ ਵਿੱਚ ਨਾਰੀ ਸ਼ਕਤੀ ਵੰਦਨ ਅਧਿਨਿਯਮ ਨੂੰ ਪਾਸ ਕਰਵਾ ਕੇ ਅਸੀਂ ਨਵਰਾਤਰਿਆਂ ਤੋਂ ਪਹਿਲਾਂ ਹੀ ਸ਼ਕਤੀ ਪੂਜਾ ਦੇ ਭਾਵ ਨੂੰ ਸਥਾਪਿਤ ਕਰ ਦਿੱਤਾ ਹੈ। ਅੱਜ, ਤੇਲੰਗਾਨਾ ਵਿੱਚ ਕਈ ਮਹੱਤਵਪੂਰਨ ਪਰਿਯੋਜਨਾਵਾਂ ਦਾ ਨੀਂਹ ਪੱਥਰ ਰੱਖਿਆ ਗਿਆ ਅਤੇ ਲੋਕਅਰਪਣ ਹੋਇਆ ਹੈ, ਇਸ ਨਾਲ ਇੱਥੇ ਉਤਸਵ ਦਾ ਰੰਗ ਹੋਰ ਖਿਲ ਉੱਠਿਆ ਹੈ। ਮੈਂ ਤੇਲੰਗਾਨਾ ਦੇ ਲੋਕਾਂ ਨੂੰ 13 ਹਜ਼ਾਰ 500 ਕਰੋੜ ਰੁਪਏ ਦੀਆਂ ਯੋਜਨਾਵਾਂ, ਅਲੱਗ-ਅਲੱਗ ਪਰਿਯੋਜਨਾਵਾਂ, ਇਸ ਦੇ ਲਈ ਮੈਂ ਆਪ ਸਭ ਨੂੰ ਬਹੁਤ-ਬਹੁਤ ਵਧਾਈਆਂ ਦਿੰਦਾ ਹਾਂ। ਨਾ ਕੁਟੁੰਭ ਸਭਯੁੱਲਾਰਾ (ना कुटुम्भ सभ्युल्लारा)।

 

ਮੈਨੂੰ ਖੁਸ਼ੀ ਹੈ ਕਿ ਅੱਜ ਮੈਂ ਕਈ ਐਸੇ ਰੋਡ ਕਨੈਕਟੀਵਿਟੀ ਪ੍ਰੋਜੈਕਟਸ ਦਾ ਨੀਂਹ ਪੱਥਰ ਰੱਖਿਆ ਅਤੇ ਲੋਕਅਰਪਣ ਕੀਤਾ ਹੈ, ਜਿਸ ਨਾਲ ਇੱਥੋਂ ਦੇ ਲੋਕਾਂ ਦੇ ਜੀਵਨ ਵਿੱਚ ਬਹੁਤ ਬੜੇ ਬਦਲਾਅ ਆਉਣਗੇ। ਨਾਗਪੁਰ-ਵਿਜੈਵਾੜਾ ਕੌਰੀਡੋਰ ਦੇ ਜ਼ਰੀਏ ਤੇਲੰਗਾਨਾ, ਆਂਧਰ ਪ੍ਰਦੇਸ਼ ਅਤੇ ਮਹਾਰਾਸ਼ਟਰ ਵਿੱਚ ਆਵਾਜਾਈ ਬਹੁਤ ਅਸਾਨ ਹੋਣ ਵਾਲੀ ਹੈ। ਇਸ ਦੇ ਕਾਰਨ ਇਨ੍ਹਾਂ ਤਿੰਨ ਰਾਜਾਂ ਵਿੱਚ Trade, Tourism ਅਤੇ Industry ਨੂੰ ਭੀ ਕਾਫੀ ਹੁਲਾਰਾ ਮਿਲੇਗਾ। ਇਸ ਕੌਰੀਡੋਰ ਵਿੱਚ ਕੁਝ ਮਹੱਤਵਪੂਰਨ Economic Hubs ਇਸ ਦੀ ਪਹਿਚਾਣ ਕੀਤੀ ਗਈ ਹੈ। ਇਸ ਵਿੱਚ Eight ਸਪੈਸ਼ਲ ਇਕਨੌਮਿਕ ਜ਼ੋਨ, Five ਮੈਗਾ ਫੂਡ ਪਾਰਕ, Four Fishing seafood clusters, Three Pharma & Medical clusters ਅਤੇ ਇੱਕ ਟੈਕਸਟਾਇਲ ਕਲਸਟਰ ਭੀ ਹੋਵੇਗਾ। ਇਸ ਦੇ ਕਾਰਨ ਹਨਮਕੋਂਡਾ, ਵਾਰੰਗਲ, ਮਹਿਬੂਬਾਬਾਦ ਅਤੇ ਖੰਮਮ ਜ਼ਿਲ੍ਹਿਆਂ ਦੇ ਨੌਜਵਾਨਾਂ ਦੇ ਲਈ ਰੋਜ਼ਗਾਰ ਦੇ ਅਨੇਕ ਅਵਸਰ ਖੁੱਲ੍ਹਣ ਵਾਲੇ ਹਨ। ਇਨ੍ਹਾਂ ਜ਼ਿਲ੍ਹਿਆਂ ਦੇ ਕਿਸਾਨਾਂ ਦੀਆਂ ਫਸਲਾਂ ਵਿੱਚ ਭੀ Food Processing ਦੇ ਕਾਰਨ Value Addition ਹੋ ਪਾਵੇਗਾ। ਨਾ ਕੁਟੁੰਭ ਸਭਯੁੱਲਾਰਾ (ना कुटुम्भ सभ्युल्लारा)।

 

ਤੇਲੰਗਾਨਾ ਜਿਹੇ Landlocked State ਦੇ ਲਈ ਅਜਿਹੀ ਰੋਡ ਅਤੇ ਰੇਲ ਕਨੈਕਟੀਵਿਟੀ ਦੀ ਬਹੁਤ ਜ਼ਰੂਰਤ ਹੈ, ਜੋ ਇੱਥੇ ਬਣੇ ਸਮਾਨਾਂ ਨੂੰ ਸਮੁੰਦਰੀ ਤਟ ਤੱਕ ਪਹੁੰਚਾ ਪਾਵੇ ਅਤੇ ਇਨ੍ਹਾਂ ਦੇ ਐਕਸਪੋਰਟ ਨੂੰ ਹੁਲਾਰਾ ਦੇਵੇ। ਦੁਨੀਆ ਦਾ ਬਜ਼ਾਰ ਮੇਰੇ ਤੇਲੰਗਾਨਾ ਦੇ ਲੋਕ ਕਬਜ਼ਾ ਕਰਨ। ਇਸੇ ਕਾਰਨ ਦੇਸ਼ ਦੇ ਕਈ ਪ੍ਰਮੁੱਖ ਇਕਨੌਮਿਕ ਕੌਰੀਡੋਰ ਤੇਲੰਗਾਨਾ ਤੋਂ ਹੋ ਕੇ ਗੁਜ਼ਰ ਰਹੇ ਹਨ। ਇਹ ਸਾਰੇ ਰਾਜਾਂ ਨੂੰ ਈਸਟ ਅਤੇ ਵੈਸਟ ਕੋਸਟ ਨਾਲ ਜੋੜਨ ਦਾ ਮਾਧਿਅਮ ਬਣਨਗੇ। ਹੈਦਰਾਬਾਦ ਵਿਸ਼ਾਖਾਪਟਨਮ ਕੌਰੀਡੋਰ ਦਾ ਸੂਰਯਾਪੇਟ-ਖੰਮਮ ਸੈਕਸ਼ਨ ਭੀ ਇਸ ਵਿੱਚ ਬਹੁਤ ਮਦਦ ਕਰਨ ਵਾਲਾ ਹੈ। ਇਸ ਦੇ ਕਾਰਨ ਈਸਟ ਕੋਸਟ ਤੱਕ ਪਹੁੰਚਣ ਵਿੱਚ ਮਦਦ ਮਿਲੇਗੀ। ਨਾਲ ਹੀ ਇੰਡਸਟ੍ਰੀਜ਼ ਅਤੇ ਬਿਜ਼ਨਸ ਦੀਆਂ logistics costs ਵਿੱਚ ਬਹੁਤ ਕਮੀ ਆਵੇਗੀ। ਜਕਲੈਰ ਅਤੇ ਕ੍ਰਿਸ਼ਨਾ ਸੈਕਸ਼ਨ ਦੇ ਦਰਮਿਆਨ ਬਣ ਰਹੀ ਰੇਲਵੇ ਲਾਈਨ ਭੀ ਇੱਥੋਂ ਦੇ ਲੋਕਾਂ ਦੇ ਲਈ ਕਾਫੀ ਮਹੱਤਵਪੂਰਨ ਹੋਵੇਗੀ। ਨਾ ਕੁਟੁੰਭ ਸਭਯੁੱਲਾਰਾ (ना कुटुम्भ सभ्युल्लारा)।

 

ਭਾਰਤ Turmeric ਦਾ, ਹਲਦੀ ਦਾ ਪ੍ਰਮੁੱਖ ਉਤਪਾਦਕ, ਉਪਭੋਗਤਾ ਅਤੇ ਨਿਰਯਾਤਕ ਦੇਸ਼ ਹੈ। ਤੇਲੰਗਾਨਾ ਵਿੱਚ ਇੱਥੋਂ ਦੇ ਕਿਸਾਨ ਭੀ ਬੜੀ ਮਾਤਰਾ ਵਿੱਚ ਹਲਦੀ ਦੀ ਪੈਦਾਵਾਰ ਕਰਦੇ ਹਨ। ਕੋਰੋਨਾ ਦੇ ਬਾਅਦ ਹਲਦੀ ਨੂੰ ਲੈ ਕੇ ਜਾਗਰੂਕਤਾ ਭੀ ਵਧੀ ਹੈ ਅਤੇ ਉਸ ਦੀ ਦੁਨੀਆ ਭਰ ਵਿੱਚ ਡਿਮਾਂਡ ਭੀ ਵਧੀ ਹੈ। ਅੱਜ ਇਹ ਜ਼ਰੂਰੀ ਹੈ ਕਿ ਹਲਦੀ ਦੀ ਪੂਰੀ ਵੈਲਿਊ ਚੇਨ ਵਿੱਚ ਉਤਪਾਦਨ ਤੋਂ ਲੈ ਕੇ ਨਿਰਯਾਤ ਅਤੇ ਰਿਸਰਚ ਤੱਕ ਹੋਰ ਅਧਿਕ professional way ਵਿੱਚ ਧਿਆਨ ਦੇਣ ਦੀ ਜ਼ਰੂਰਤ ਹੈ, initiative ਲੈਣ ਦੀ ਜ਼ਰੂਰਤ ਹੈ। ਇਸ ਨਾਲ ਜੁੜੇ ਇੱਕ ਫ਼ੈਸਲੇ ਦਾ ਅੱਜ ਮੈਂ ਤੇਲੰਗਾਨਾ ਦੀ ਧਰਤੀ ਤੋਂ ਐਲਾਨ ਕਰ ਰਿਹਾ ਹਾਂ। ਨਾ ਕੁਟੁੰਭ ਸਭਯੁੱਲਾਰਾ (ना कुटुम्भ सभ्युल्लारा)।

 

ਕੇਂਦਰ ਸਰਕਾਰ ਨੇ ਹਲਦੀ ਕਿਸਾਨਾਂ ਦੇ ਹਿਤ ਦੇ ਲਈ ਅਤੇ ਉਨ੍ਹਾਂ ਦੀ ਜ਼ਰੂਰਤ ਨੂੰ ਦੇਖਦੇ ਹੋਏ ਅਤੇ ਉਨ੍ਹਾਂ ਦੇ ਲਈ ਭਾਵੀ ਜੋ ਸੰਭਾਵਨਾਵਾਂ ਹਨ, ਉਸ ਨੂੰ ਦੇਖਦੇ ਹੋਏ ‘National Turmeric Board’ ਦੇ ਗਠਨ ਦਾ ਨਿਰਣਾ ਕੀਤਾ ਹੈ। ‘National Turmeric Board’, ਸਪਲਾਈ ਚੇਨ ਵਿੱਚ ਵੈਲਿਊ ਐਡੀਸ਼ਨ ਤੋਂ ਲੈ ਕੇ ਇਨਫ੍ਰਾਸਟ੍ਰਕਚਰ ਦੇ ਕਾਰਜਾਂ ਤੱਕ, ਕਿਸਾਨਾਂ ਦੀ ਮਦਦ ਕਰੇਗਾ। ਮੈਂ ਤੇਲੰਗਾਨਾ ਅਤੇ ਦੇਸ਼ ਦੇ ਸਾਰੇ ਹਲਦੀ ਪੈਦਾ ਕਰਨ ਵਾਲੇ ਕਿਸਾਨਾਂ ਨੂੰ ‘National Turmeric Board’ ਦੀ ਉਸ ਦੇ ਗਠਨ ਦੇ  ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਨਾ ਕੁਟੁੰਭ ਸਭਯੁੱਲਾਰਾ (ना कुटुम्भ सभ्युल्लारा)।

 

ਅੱਜ ਪੂਰੀ ਦੁਨੀਆ ਵਿੱਚ Energy ਅਤੇ Energy Security ਇਸ ‘ਤੇ ਚਰਚਾ ਹੋ ਰਹੀ ਹੈ। ਭਾਰਤ ਨੇ ਨਾ ਸਿਰਫ਼ ਆਪਣੇ ਉਦਯੋਗਾਂ ਬਲਕਿ ਘਰੇਲੂ ਲੋਕਾਂ ਦੇ ਲਈ ਭੀ Energy Ensure ਕੀਤੀ ਹੈ। ਦੇਸ਼ ਵਿੱਚ ਐੱਲਪੀਜੀ ਕਨੈਕਸ਼ਨਸ ਦੀ ਜੋ ਸੰਖਿਆ 2014 ਵਿੱਚ 14 ਕਰੋੜ ਦੇ ਆਸਪਾਸ ਸੀ, ਉਹ 2023 ਵਿੱਚ 32 ਕਰੋੜ ਤੋਂ ਜ਼ਿਆਦਾ ਹੋ ਗਈ ਹੈ। ਹਾਲ ਹੀ ਵਿੱਚ ਅਸੀਂ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਭੀ ਕਮੀ ਕੀਤੀ ਹੈ। ਭਾਰਤ ਸਰਕਾਰ, ਐੱਲਪੀਜੀ ਐਕਸੈੱਸ ਨੂੰ ਵਧਾਉਣ ਦੇ ਨਾਲ ਹੁਣ ਇਸ ਦੇ Distribution Network ਦਾ ਭੀ ਵਿਸਤਾਰ ਕਰਨਾ ਜ਼ਰੂਰੀ ਸਮਝਦੀ ਹੈ। ਹਾਸਨ-ਚੇਰਲਾਪੱਲੀ ਐੱਲਪੀਜੀ ਪਾਇਪਲਾਈਨ ਹੁਣ ਇਸ ਖੇਤਰ ਦੇ ਲੋਕਾਂ ਨੂੰ Energy Security ਦੇਣ ਵਿੱਚ ਬਹੁਤ ਬੜੀ ਸਹਾਇਤਾ ਕਰੇਗੀ। ਇੱਥੇ ਕ੍ਰਿਸ਼ਨਾਪਟਨਮ ਤੋਂ ਹੈਦਰਾਬਾਦ ਦੇ ਦਰਮਿਆਨ Multi Product Pipeline ਦਾ ਭੀ ਨੀਂਹ ਪੱਥਰ ਰੱਖਿਆ ਗਿਆ ਹੈ। ਇਸ ਦੇ ਕਾਰਨ ਤੇਲੰਗਾਨਾ ਦੇ ਵਿਭਿੰਨ ਜ਼ਿਲ੍ਹਿਆਂ ਵਿੱਚ ਹਜ਼ਾਰਾਂ Direct ਅਤੇ Indirect Jobs ਭੀ ਬਣਨਗੇ। ਨਾ ਕੁਟੁੰਭ ਸਭਯੁੱਲਾਰਾ (ना कुटुम्भ सभ्युल्लारा)।

ਮੈਂ ਅੱਜ ਹੈਦਰਾਬਾਦ ਕੇਂਦਰੀ (ਸੈਂਟਰਲ) ਯੂਨੀਵਰਸਿਟੀ ਵਿੱਚ  ਵਿਭਿੰਨ ਭਵਨਾਂ ਦਾ ਉਦਘਾਟਨ ਕੀਤਾ। ਹੈਦਰਾਬਾਦ ਯੂਨੀਵਰਸਿਟੀ ਨੂੰ ਭਾਜਪਾ ਸਰਕਾਰ ਨੇ Institution of Eminence ਦਾ ਦਰਜਾ ਦਿੱਤਾ ਹੈ ਅਤੇ ਵਿਸ਼ੇਸ਼ fund ਉਪਲਬਧ ਕਰਵਾਇਆ ਹੈ। ਅੱਜ ਮੈਂ ਤੁਹਾਡੇ ਦਰਮਿਆਨ, ਇੱਕ ਹੋਰ ਬੜਾ ਐਲਾਨ ਕਰਨ ਜਾ ਰਿਹਾ ਹਾਂ। ਭਾਰਤ ਸਰਕਾਰ, ਮੁਲੁਗੁ ਜ਼ਿਲ੍ਹੇ ਵਿੱਚ ਇੱਕ Central Tribal University ਦੀ ਸਥਾਪਨਾ ਕਰਨ ਜਾ ਰਹੀ ਹੈ। ਅਤੇ ਇਸ ਯੂਨੀਵਰਸਿਟੀ ਦਾ ਨਾਮ ਪੂਜਨੀਕ ਆਦਿਵਾਸੀ ਦੇਵੀਆਂ ਸੰਮੱਕਾ-ਸਾਰੱਕਾ ਦੇ ਨਾਮ ‘ਤੇ ਰੱਖਿਆ ਜਾਵੇਗਾ। ਸੰਮੱਕਾ-ਸਾਰੱਕਾ Central Tribal University ਇਸ ‘ਤੇ 900 ਕਰੋੜ ਰੁਪਏ ਖਰਚ ਕੀਤੇ ਜਾਣਗੇ। 

ਮੈਂ ਤੇਲੰਗਾਨਾ ਦੇ ਲੋਕਾਂ ਨੂੰ ਇਸ Central Tribal University ਦੇ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਇੱਕ ਵਾਰ ਫਿਰ ਤੇਲੰਗਾਨਾ ਦੇ ਲੋਕਾਂ ਦਾ ਉਨ੍ਹਾਂ ਦੇ ਪ੍ਰੇਮ ਅਤੇ ਸਨੇਹ ਦੇ ਲਈ  ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ। ਹੁਣੇ ਤਾਂ ਮੈਂ ਇਹ ਸਰਕਾਰੀ ਕਾਰਜਕ੍ਰਮ ਵਿੱਚ ਹਾਂ ਤਾਂ ਮੈਂ ਆਪਣੇ ਆਪ ਨੂੰ ਉੱਥੇ ਹੀ ਸੀਮਤ ਰੱਖਿਆ ਹੈ। ਹੁਣ 10 ਮਿੰਟ ਦੇ ਬਾਅਦ ਮੈਂ ਜ਼ਰਾ ਖੁੱਲੇ ਮੈਦਾਨ ਵਿੱਚ ਜਾਵਾਂਗਾ ਤਾਂ ਉੱਥੇ ਜ਼ਰਾ ਖੁੱਲੇ ਮਨ ਨਾਲ ਬਾਤਾਂ ਕਰਾਂਗਾ ਅਤੇ ਇਹ ਮੈਂ ਵਾਅਦਾ ਕਰਦਾ ਹਾਂ, ਮੈਂ ਜੋ ਭੀ ਕਹਾਂਗਾ ਉਹ ਤੇਲੰਗਾਨਾ ਦੀਆਂ ਦਿਲ ਦੀਆਂ ਬਾਤਾਂ ਕਰਾਂਗਾ। ਇੱਥੋਂ ਦੇ ਲੋਕਾਂ ਦੇ ਦਿਲ ਦੀਆਂ ਬਾਤਾਂ ਕਰਾਂਗਾ।

ਬਹੁਤ-ਬਹੁਤ ਧੰਨਵਾਦ!

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
India’s organic food products export reaches $448 Mn, set to surpass last year’s figures

Media Coverage

India’s organic food products export reaches $448 Mn, set to surpass last year’s figures
NM on the go

Nm on the go

Always be the first to hear from the PM. Get the App Now!
...
Prime Minister lauds the passing of amendments proposed to Oilfields (Regulation and Development) Act 1948
December 03, 2024

The Prime Minister Shri Narendra Modi lauded the passing of amendments proposed to Oilfields (Regulation and Development) Act 1948 in Rajya Sabha today. He remarked that it was an important legislation which will boost energy security and also contribute to a prosperous India.

Responding to a post on X by Union Minister Shri Hardeep Singh Puri, Shri Modi wrote:

“This is an important legislation which will boost energy security and also contribute to a prosperous India.”