ਮੁੰਬਈ ਅਣਿ ਮੁੰਬਈ ਉਪਨਗਰਾਤੂਨ ਮੋਠਯਾ ਸੰਖਯੇਨੇ ਉਪਸਥਿਤ ਸਰਵਾਂਨਾ ਮਾਝਾ ਨਮਸਕਾਰ!
(मुंबई आणि मुंबई उपनगरातून मोठ्या संख्येने उपस्थित सर्वांना माझा नमस्कार!)
ਅੱਜ ਦਾ ਦਿਨ, ਮੁੰਬਈ ਅਤੇ ਮਹਾਰਾਸ਼ਟਰ ਦੇ ਨਾਲ ਹੀ ਵਿਕਸਿਤ ਭਾਰਤ ਦੇ ਸੰਕਲਪ ਦੇ ਲਈ ਬਹੁਤ ਵੱਡਾ, ਬਹੁਤ ਇਤਿਹਾਸਿਕ ਹੈ। ਅੱਜ ਵਿਕਾਸ ਦਾ ਇਹ ਉਤਸਵ ਭਲੇ ਹੀ ਮੁੰਬਈ ਵਿੱਚ ਹੋ ਰਿਹਾ ਹੈ, ਲੇਕਿਨ ਇਸ ‘ਤੇ ਪੂਰੇ ਦੇਸ਼ ਦੀ ਨਜ਼ਰ ਹੈ। ਅੱਜ ਦੁਨੀਆ ਦੇ ਸਭ ਤੋਂ ਵੱਡੇ Sea bridges ਵਿੱਚੋਂ ਇੱਕ, ਇਹ ਵਿਸ਼ਾਲ ਅਟਲ ਸੇਤੁ ਦੇਸ਼ ਨੂੰ ਮਿਲਿਆ ਹੈ। ਇਹ ਸਾਡੇ ਉਸ ਸੰਕਲਪ ਦਾ ਵੀ ਪ੍ਰਮਾਣ ਹੈ ਕਿ ਭਾਰਤ ਦੇ ਵਿਕਾਸ ਦੇ ਲਈ ਅਸੀਂ ਸਮੁੰਦਰ ਨਾਲ ਵੀ ਟਕਰਾ ਸਕਦੇ ਹਾਂ, ਲਹਿਰਾਂ ਨੂੰ ਵੀ ਚੀਰ ਸਕਦੇ ਹਾਂ। ਅੱਜ ਦਾ ਇਹ ਪ੍ਰੋਗਰਾਮ ਸੰਕਲਪ ਸੇ ਸਿੱਧੀ ਦਾ ਵੀ ਪ੍ਰਮਾਣ ਹੈ।
ਮੈਂ 24 ਦਸੰਬਰ, 2016 ਦਾ ਦਿਨ ਨਹੀਂ ਭੁੱਲ ਸਕਦਾ, ਜਦੋਂ ਮੈਂ ਮੁੰਬਈ ਟ੍ਰਾਂਸ ਹਾਰਬਰ ਲਿੰਕ-ਅਟਲ ਸੇਤੁ ਦੇ ਨੀਂਹ ਪੱਥਰ ਦੇ ਲਈ ਇੱਥੇ ਆਇਆ ਸੀ। ਤਦ ਮੈਂ ਛੱਤਰਪਤੀ ਸ਼ਿਵਾਜੀ ਮਹਾਰਾਜ ਨੂੰ ਨਮਨ ਕਰਦੇ ਹੋਏ ਕਿਹਾ ਸੀ ਕਿ ‘ਲਿਖ ਕੇ ਰੱਖੋ, ਦੇਸ਼ ਬਦਲੇਗਾ ਵੀ ਅਤੇ ਦੇਸ਼ ਵਧੇਗਾ ਵੀ।’ ਜਿਸ ਵਿਵਸਥਾ ਵਿੱਚ ਸਾਲੋਂ-ਸਾਲ ਕੰਮ ਲਟਕਾਉਣ ਦੀ ਆਦਤ ਪੈ ਗਈ ਸੀ, ਉਸ ਨਾਲ ਦੇਸ਼ਵਾਸੀਆਂ ਨੂੰ ਕੋਈ ਉਮੀਦ ਬਚੀ ਨਹੀਂ ਸੀ। ਲੋਕ ਸੋਚਦੇ ਸਨ ਕਿ ਉਨ੍ਹਾਂ ਦੀ ਜਿਉਂਦੇ-ਜੀਅ ਵੱਡੇ ਪ੍ਰੋਜੈਕਟ ਪੂਰੇ ਹੋ ਜਾਣ, ਇਹ ਮੁਸ਼ਕਿਲ ਹੀ ਹੈ। ਅਤੇ ਇਸ ਲਈ ਮੈਂ ਕਿਹਾ ਸੀ- ਲਿਖ ਕੇ ਰੱਖੋ, ਦੇਸ਼ ਬਦਲੇਗਾ ਅਤੇ ਜ਼ਰੂਰ ਬਦਲੇਗਾ। ਇਹ ਤਦ ਮੋਦੀ ਕੀ ਗਾਰੰਟੀ ਸੀ। ਅਤੇ ਅੱਜ ਮੈਂ ਛੱਤਰਪਤੀ ਸ਼ਿਵਾਜੀ ਮਹਾਰਾਜ ਨੂੰ ਫਿਰ ਨਮਨ ਕਰਦੇ ਹੋਏ, ਮੁੰਬ੍ਰਾ ਦੇਵੀ ਨੂੰ ਨਮਨ ਕਰਦੇ ਹੋਏ, ਸਿੱਧੀਵਿਨਾਇਕ ਜੀ ਨੂੰ ਪ੍ਰਮਾਣ ਕਰਦੇ ਹੋਏ, ਇਹ ਅਟਲ ਸੇਤੁ, ਮੁੰਬਈਕਰਾਂ ਨੂੰ, ਦੇਸ਼ ਦੇ ਲੋਕਾਂ ਨੂੰ ਸਮਰਪਿਤ ਕਰ ਰਿਹਾ ਹਾਂ।
ਕੋਰੋਨਾ ਦੇ ਮਹਾਸੰਕਟ ਦੇ ਬਾਵਜੂਦ ਮੁੰਬਈ ਟ੍ਰਾਂਸ ਹਾਰਬਰ ਲਿੰਕ ਦਾ ਕੰਮ ਪੂਰਾ ਹੋਣਾ ਬਹੁਤ ਵੱਡੀ ਉਪਲਬਧੀ ਹੈ। ਸਾਡੇ ਲਈ ਨੀਂਹ ਪੱਥਰ, ਭੂਮੀਪੂਜਨ, ਉਦਘਾਟਨ ਅਤੇ ਲੋਕਅਰਪਣ ਸਿਰਫ ਇੱਕ ਦਾ ਪ੍ਰੋਗਰਾਮ ਭਰ ਨਹੀਂ ਹੁੰਦਾ। ਨਾ ਹੀ ਇਹ ਮੀਡੀਆ ਵਿੱਚ ਆਉਣ ਦੇ ਲਈ ਅਤੇ ਜਨਤਾ ਨੂੰ ਰਿਝਾਉਣ ਦੇ ਲਈ ਹੁੰਦਾ ਹੈ। ਸਾਡੇ ਲਈ ਹਰ ਪ੍ਰੋਜੈਕਟ ਭਾਰਤ ਦੇ ਨਵ ਨਿਰਮਾਣ ਦਾ ਮਾਧਿਅਮ ਹੈ। ਜਿਵੇਂ ਇੱਕ-ਇੱਕ ਇੱਟ ਨਾਲ ਬੁਲੰਦ ਇਮਾਰਤ ਬਣਦੀ ਹੈ, ਓਵੇਂ ਹੀ ਅਜਿਹੇ ਹਰ ਪ੍ਰੋਜੈਕਟ ਨਾਲ ਸ਼ਾਨਦਾਰ ਭਾਰਤ ਦੀ ਇਮਾਰਤ ਬਣ ਰਹੀ ਹੈ।
ਸਾਥੀਓ,
ਅੱਜ ਇੱਥੇ ਦੇਸ਼ ਦੇ, ਮੁੰਬਈ ਅਤੇ ਮਹਾਰਾਸ਼ਟਰ ਦੇ ਵਿਕਾਸ ਨਾਲ ਜੁੜੇ ਹੋਏ 33 ਹਜ਼ਾਰ ਕਰੋੜ ਰੁਪਏ ਦੇ ਪ੍ਰੋਜੈਕਟ ਦਾ ਸ਼ਿਲਾਨਯਾਸ ਅਤੇ ਲੋਕਅਰਪਣ ਹੋਇਆ ਹੈ। ਇਹ ਪ੍ਰੋਜੈਕਟ ਰੋਡ, ਰੇਲ, ਮੈਟਰੋ, ਪਾਣੀ ਜਿਹੀਆਂ ਸੁਵਿਧਾਵਾਂ ਨਾਲ ਜੁੜੇ ਹੋਏ ਹਨ। ਅੱਜ ਵਪਾਰ ਜਗਤ ਨੂੰ ਮਜ਼ਬੂਤੀ ਦੇਣ ਵਾਲੀ ਆਧੁਨਿਕ ‘ਭਾਰਤ ਰਤਨਮ’ ਅਤੇ ‘ਨੇਸਟ-ਵਨ’ ਬਿਲਡਿੰਗ ਵੀ ਮੁੰਬਈ ਨੂੰ ਮਿਲੀਆਂ ਹਨ। ਇਸ ਵਿੱਚੋਂ ਜ਼ਿਆਦਾਤਰ ਪ੍ਰੋਜੈਕਟ ਤਦ ਸ਼ੁਰੂ ਹੋਏ ਸਨ, ਜਦੋਂ ਮਹਾਰਾਸ਼ਟਰ ਵਿੱਚ ਪਹਿਲੀ ਵਾਰ ਡਬਲ ਇੰਜਣ ਦੀ ਸਰਕਾਰ ਬਣੀ ਸੀ। ਇਸ ਲਈ, ਮਹਾਰਾਸ਼ਟਰ ਵਿੱਚ ਦੇਵੇਂਦਰ ਜੀ ਤੋਂ ਲੈ ਕੇ ਹੁਣ ਏਕਨਾਥ ਸ਼ਿੰਦੇ ਜੀ, ਅਜੀਤ ਪਵਾਰ ਜੀ ਤੱਕ, ਪੂਰੀ ਟੀਮ ਦੇ ਪ੍ਰਯਤਨਾਂ ਦਾ ਪਰਿਣਾਮ ਹੈ, ਮੈਂ ਉਨ੍ਹਾਂ ਸਭ ਨੂੰ ਵਧਾਈ ਦਿੰਦਾ ਹਾਂ।
ਮੈਂ ਅੱਜ ਮਹਾਰਾਸ਼ਟਰ ਦੀਆਂ ਭੈਣਾਂ ਨੂੰ ਵਧਾਈ ਦੇਵਾਂਗਾ। ਇੰਨੀ ਵੱਡੀ ਤਦਾਦ ਵਿੱਚ ਮਹਿਲਾਵਾਂ ਦਾ ਆਉਣਾ, ਇਨ੍ਹਾਂ ਮਾਤਾਵਾਂ-ਭੈਣਾਂ ਦਾ ਸਾਨੂੰ ਅਸ਼ੀਰਵਾਦ ਦੇਣਾ, ਇਸ ਤੋਂ ਵੱਡਾ ਸੁਭਾਗ ਕੀ ਹੁੰਦਾ ਹੈ। ਦੇਸ਼ ਦੀਆਂ ਮਾਤਾਵਾਂ-ਭੈਣਾਂ-ਬੇਟੀਆਂ ਦੇ ਸਸ਼ਕਤੀਕਰਣ ਦੀ ਜੋ ਗਾਰੰਟੀ ਅਤੇ ਜੋ ਗਾਰੰਟੀ ਮੋਦੀ ਨੇ ਦਿੱਤੀ ਹੈ ਨਾ, ਉਸ ਨੂੰ ਮਹਾਰਾਸ਼ਟਰ ਸਰਕਾਰ ਵੀ ਅੱਗੇ ਵਧਾ ਰਹੀ ਹੈ। ਮੁੱਖ ਮੰਤਰੀ ਮਹਿਲਾ ਸਕਸ਼ਮੀਕਰਣ ਅਭਿਯਾਨ, ਨਾਰੀ ਸ਼ਕਤੀਦੂਤ ਐਪਲੀਕੇਸ਼ਨ ਅਤੇ ਲੇਕ ਲਾੜਕੀ ਯੋਜਨਾ, ਅਜਿਹਾ ਹੀ ਇੱਕ ਉੱਤਮ ਪ੍ਰਯਤਨ ਹੈ। ਅੱਜ ਇੱਥੇ ਇਸ ਆਯੋਜਨ ਵਿੱਚ ਸਾਨੂੰ ਅਸ਼ੀਰਵਾਦ ਦੇਣ ਦੇ ਲਈ ਇੰਨੀ ਵੱਡੀ ਸੰਖਿਆ ਵਿੱਚ ਸਾਡੀਆਂ ਮਾਤਾਵਾਂ-ਭੈਣਾਂ ਅਤੇ ਬੇਟੀਆਂ ਆਈਆਂ ਹੋਈਆਂ ਹਨ। ਵਿਕਸਿਤ ਭਾਰਤ ਦੇ ਨਿਰਮਾਣ ਦੇ ਲਈ ਭਾਰਤ ਦੀ ਨਾਰੀ ਸ਼ਕਤੀ ਦਾ ਅੱਗੇ ਆਉਣਾ, ਅਗਵਾਈ ਕਰਨਾ, ਓਨਾ ਹੀ ਜ਼ਰੂਰੀ ਹੈ।
ਸਾਡੀ ਸਰਕਾਰ ਦਾ ਨਿਰੰਤਰ ਪ੍ਰਯਤਨ ਹੈ ਕਿ ਮਾਤਾਵਾਂ-ਭੈਣਾਂ-ਬੇਟੀਆਂ ਦੇ ਰਸਤੇ ਵਿੱਚ ਆਉਣ ਵਾਲੀ ਹਰ ਰੁਕਾਵਟ ਨੂੰ ਦੂਰ ਕਰੀਏ, ਉਨ੍ਹਾਂ ਦੀ ਜ਼ਿੰਦਗੀ ਅਸਾਨ ਬਣਾਈਏ। ਉੱਜਵਲਾ ਦਾ ਗੈਸ ਸਿਲੰਡਰ ਹੋਵੇ, ਆਯੁਸ਼ਮਾਨ ਯੋਜਨਾ ਦੇ ਤਹਿਤ 5 ਲੱਖ ਰੁਪਏ ਦੇ ਮੁਫਤ ਇਲਾਜ ਦੀ ਸੁਵਿਧਾ ਹੋਵੇ, ਜਨਧਨ ਬੈਂਕ ਖਾਤੇ ਹੋਣ, ਪੀਐੱਮ ਆਵਾਸ ਦੇ ਪੱਕੇ ਘਰ ਹੋਣ, ਘਰਾਂ ਦੀ ਰਜਿਸਟਰੀ ਮਹਿਲਾਵਾਂ ਦੇ ਨਾਮ ਹੋਣ, ਗਰਭਵਤੀ ਮਹਿਲਾਵਾਂ ਦੇ ਬੈਂਕ ਖਾਤੇ ਵਿੱਚ 6 ਹਜ਼ਾਰ ਰੁਪਏ ਭੇਜਣੇ ਹੋਣ, ਨੌਕਰੀ ਕਰਨ ਵਾਲੀਆਂ ਮਹਿਲਾਵਾਂ ਨੂੰ ਵੇਤਨ ਦੇ ਨਾਲ 26 ਹਫਤੇ ਦੀ ਛੁੱਟੀ ਦੇਣਾ, ਸੁਕੰਨਿਆ ਸਮ੍ਰਿੱਧੀ ਖਾਤਿਆਂ ਦੇ ਮਾਧਿਅਮ ਨਾਲ ਜ਼ਿਆਦਾ ਤੋਂ ਜ਼ਿਆਦਾ ਵਿਆਜ ਦੇਣਾ ਹੋਵੇ, ਸਾਡੀ ਸਰਕਾਰ ਨੇ ਮਹਿਲਾਵਾਂ ਦੀ ਚਿੰਤਾ ਦਾ ਧਿਆਨ ਰੱਖਿਆ ਹੈ। ਡਬਲ ਇੰਜਣ ਦੀ ਸਰਕਾਰ, ਕਿਸੇ ਵੀ ਰਾਜ ਵਿੱਚ ਹੋਵੇ, ਮਹਿਲਾ ਕਲਿਆਣ, ਉਸ ਦੀ ਸਭ ਤੋਂ ਪ੍ਰਮੁੱਖ ਸਾਡੀ ਗਾਰੰਟੀ ਹੈ। ਅੱਜ ਜੋ ਯੋਜਨਾਵਾਂ ਸ਼ੁਰੂ ਹੋ ਰਹੀਆਂ ਹਨ, ਉਹ ਵੀ ਇਸੇ ਦਿਸ਼ਾ ਵਿੱਚ ਵੱਡਾ ਕਦਮ ਹੈ।
ਮੇਰੇ ਪਰਿਵਾਰਜਨੋਂ,
ਬੀਤੇ ਕਈ ਦਿਨਾਂ ਤੋਂ ਦੇਸ਼ ਵਿੱਚ ਮੰਬਈ ਟ੍ਰਾਂਸ ਹਾਰਬਰ ਲਿੰਕ-ਅਟਲ ਸੇਤੁ ਦੀ ਚਰਚਾ ਹੋ ਰਹੀ ਹੈ। ਅੱਜ ਜੋ ਕੋਈ ਅਟਲ ਸੇਤੁ ਨੂੰ ਦੇਖ ਰਿਹਾ ਹੈ, ਜੋ ਇਸ ਦੀਆਂ ਤਸਵੀਰਾਂ ਦੇਖ ਰਿਹਾ ਹੈ, ਉਹ ਗੌਰਵ ਨਾਲ ਭਰ ਉਠਦਾ ਹੈ। ਕੋਈ ਇਸ ਦੀ ਵਿਸ਼ਾਲਤਾ ਨਾਲ, ਸਮੁੰਦਰ ਦੇ ਦਰਮਿਆਨ ਇਸ ਦੀ ਅਡਿਗ ਛਵੀ ਨਾਲ ਮੰਤਰਮੁਗਧ ਹੈ। ਕੋਈ ਇਸ ਦੀ ਇੰਜੀਨੀਅਰਿੰਗ ਨਾਲ ਪ੍ਰਭਾਵਿਤ ਹੈ। ਜਿਵੇਂ, ਇਸ ਵਿੱਚ ਜਿੰਨੀ ਵਾਇਰ ਲਗੀ ਹੈ, ਉਸ ਨਾਲ ਪੂਰੀ ਪ੍ਰਿਥਵੀ ਦੇ ਦੋ ਵਾਰ ਚੱਕ ਲਗ ਸਕਦੇ ਹਨ। ਇਸ ਪ੍ਰੋਜੈਕਟ ਵਿੱਚ ਜਿੰਨਾ ਲੋਹਾ-ਸਟੀਲ ਇਸਤੇਮਾਲ ਕੀਤਾ ਹੈ, ਉਸ ਨਾਲ 4 ਹਾਵੜਾ ਬ੍ਰਿਜ ਅਤੇ 6 ਸਟੈਟਿਊ ਆਵ੍ ਲਿਬਰਟੀ ਦਾ ਨਿਰਮਾਣ ਹੋ ਸਕਦਾ ਹੈ। ਕੋਈ ਇਸ ਗੱਲ ਤੋਂ ਖੁਸ਼ ਹੈ ਕਿ ਹੁਣ ਮੁੰਬਈ ਅਤੇ ਰਾਇਗੜ੍ਹ ਦੀ ਦੂਰੀ ਹੋਰ ਸਿਮਟ ਗਈ ਹੈ। ਜਿਸ ਯਾਤਰਾ ਵਿੱਚ ਪਹਿਲਾਂ ਕਈ ਘੰਟੇ ਲਗਦੇ ਸਨ, ਹੁਣ ਉਹੀ ਯਾਤਰਾ ਕੁਝ ਮਿੰਟਾਂ ਵਿੱਚ ਹੀ ਹੋ ਜਾਇਆ ਕਰੇਗੀ। ਇਸ ਨਾਲ ਨਵੀ ਮੁੰਬਈ ਦੇ ਨਾਲ-ਨਾਲ ਪੁਣੇ ਅਤੇ ਗੋਆ ਵੀ ਮੁੰਬਈ ਤੇ ਹੋਰ ਨੇੜੇ ਆ ਜਾਣਗੇ। ਇਸ ਬ੍ਰਿਜ ਨੂੰ ਬਣਾਉਣ ਵਿੱਚ ਜਪਾਨ ਨੇ ਜੋ ਸਹਿਯੋਗ ਕੀਤਾ ਹੈ, ਉਸ ਦੇ ਲਈ ਮੈਂ ਜਪਾਨ ਸਰਕਾਰ ਦਾ ਵੀ ਵਿਸ਼ੇਸ਼ ਤੌਰ ‘ਤੇ ਆਭਾਰੀ ਹਾਂ। ਮੈਂ ਅੱਜ ਆਪਣੇ ਪ੍ਰਿਯ ਮਿੱਤਰ ਸਵਰਗੀਯ ਸ਼ਿੰਜੋ ਆਬੇ ਨੂੰ ਜ਼ਰੂਰ ਯਾਦ ਕਰਾਂਗਾ। ਇਸ ਬ੍ਰਿਜ ਦੇ ਨਿਰਮਾਣ ਨੂੰ ਜਲਦੀ ਤੋਂ ਜਲਦੀ ਪੂਰਾ ਕਰਨ ਦਾ ਸੰਕਲਪ ਅਸੀਂ ਦੋਵਾਂ ਨੇ ਮਿਲ ਕੇ ਲਿਆ ਸੀ।
ਲੇਕਿਨ ਸਾਥੀਓ, ਅਟਲ ਸੇਤੁ ਨੂੰ ਅਸੀਂ ਇੰਨੇ ਸੀਮਿਤ ਦਾਇਰੇ ਵਿੱਚ ਨਹੀਂ ਦੇਖ ਸਕਦੇ। ਅਟਲ ਸੇਤੁ, ਭਾਰਤ ਦੀ ਉਸ ਆਕਾਂਖਿਆ ਦਾ ਜੈਘੋਸ਼ ਹੈ, ਜਿਸ ਦਾ ਸੱਦਾ ਸਾਲ 2014 ਵਿੱਚ ਪੂਰੇ ਦੇਸ਼ ਨੇ ਕੀਤਾ ਸੀ। ਜਦੋਂ ਮੈਨੂੰ ਚੋਣਾਂ ਦੀ ਜ਼ਿੰਮੇਦਾਰੀ ਦਿੱਤੀ ਗਈ ਸੀ, ਤਾਂ 2014 ਦੀਆਂ ਚੋਣਾਂ ਦੇ ਕੁਝ ਸਮੇਂ ਪਹਿਲਾਂ ਮੈਂ ਰਾਇਗੜ੍ਹ ਕਿਲੇ ‘ਤੇ ਗਿਆ ਸੀ। ਛੱਤਰਪਤੀ ਸ਼ਿਵਾਜੀ ਮਹਾਰਾਜ ਦੀ ਸਮਾਧੀ ਦੇ ਸਾਹਮਣੇ ਬੈਠ ਕੇ ਕੁਝ ਪਲ ਮੈਂ ਬਿਤਾਏ ਸਨ। ਉਨ੍ਹਾਂ ਸੰਕਲਪਾਂ ਨੂੰ ਸਿੱਧੀ ਵਿੱਚ ਬਦਲਣ ਦੀ ਉਨ੍ਹਾਂ ਦੀ ਇੱਛਾ ਸ਼ਕਤੀ, ਜਨ ਸ਼ਕਤੀ ਨੂੰ ਰਾਸ਼ਟਰ ਸ਼ਕਤੀ ਬਣਾਉਣ ਦੀ ਉਨ੍ਹਾਂ ਦੀ ਦੂਰ ਦ੍ਰਿਸ਼ਟੀ, ਸਭ ਕੁਝ ਮੇਰੀਆਂ ਅੱਖਾਂ ਦੇ ਸਾਹਮਣੇ ਅਤੇ ਅਸ਼ੀਰਵਾਦ ਬਣ ਕੇ ਆਇਆ ਸੀ। ਉਸ ਗੱਲ ਨੂੰ 10 ਸਾਲ ਹੋ ਰਹੇ ਹਨ। ਇਨ੍ਹਾਂ 10 ਵਰ੍ਹਿਆਂ ਵਿੱਚ ਦੇਸ਼ ਨੇ ਆਪਣੇ ਸੁਪਨਿਆਂ ਨੂੰ ਸੱਚ ਹੁੰਦੇ ਦੇਖਿਆ ਹੈ, ਆਪਣੇ ਸੰਕਲਪਾਂ ਨੂੰ ਸਿੱਧੀਆਂ ਵਿੱਚ ਬਦਲਦੇ ਹੋਏ ਦੇਖਿਆ ਹੈ। ਅਟਲ ਸੇਤੁ ਇਸੇ ਭਾਵਨਾ ਦਾ ਪ੍ਰਤੀਬਿੰਬ ਹੈ।
ਯੁਵਾ ਸਾਥੀਆਂ ਦੇ ਲਈ, ਇਹ ਨਵਾਂ ਵਿਸ਼ਵਾਸ ਲੈ ਕੇ ਆ ਰਿਹਾ ਹੈ। ਉਨ੍ਹਾਂ ਦੇ ਬਿਹਤਰ ਭਵਿੱਖ ਦਾ ਰਸਤਾ ਅਟਲ ਸੇਤੁ ਜਿਹੇ ਆਧੁਨਿਕ ਇਨਫ੍ਰਾਸਟ੍ਰਕਚਰ ਤੋਂ ਹੋ ਕੇ ਹੀ ਗੁਜਰਦਾ ਹੈ। ਅਟਲ ਸੇਤੁ, ਵਿਕਸਿਤ ਭਾਰਤ ਦੀ ਤਸਵੀਰ ਹੈ। ਵਿਕਸਿਤ ਭਾਰਤ ਕਿਹੋ ਜਿਹਾ ਹੋਣ ਵਾਲਾ ਹੈ, ਉਸ ਦੀ ਇੱਕ ਝਲਕ ਹੈ। ਵਿਕਸਿਤ ਭਾਰਤ ਵਿੱਚ ਸਭ ਦੇ ਲਈ ਸੁਵਿਧਾ ਹੋਵੇਗੀ, ਸਭ ਦੀ ਸਮ੍ਰਿੱਧੀ ਹੋਵੇਗੀ, ਗਤੀ ਹੋਵੇਗੀ, ਪ੍ਰਗਤੀ ਹੋਵੇਗੀ। ਵਿਕਸਿਤ ਭਾਰਤ ਵਿੱਚ ਦੂਰੀਆਂ ਸਿਮਟਣਗੀਆਂ, ਦੇਸ਼ ਦਾ ਕੋਨਾ-ਕੋਨਾ ਜੁੜੇਗਾ। ਜੀਵਨ ਹੋਵੇ ਜਾਂ ਆਜੀਵਿਕਾ, ਸਭ-ਕੁਝ ਨਿਰੰਤਰ, ਬਿਨਾ ਰੁਕਾਵਟ ਦੇ ਚਲੇਗਾ। ਤਾਂ ਅਟਲ ਸੇਤੁ ਦਾ ਸੰਦੇਸ਼ ਹੈ।
ਮੇਰੇ ਪਰਿਵਾਰਜਨੋਂ,
ਬੀਤੇ 10 ਵਰ੍ਹਿਆਂ ਵਿੱਚ ਭਾਰਤ ਬਦਲ ਗਿਆ ਹੈ, ਇਸ ਦੀ ਚਰਚਾ ਖੂਬ ਹੁੰਦੀ ਹੈ। ਬਦਲੇ ਹੋਏ ਭਾਰਤ ਦੀ ਤਸਵੀਰ ਹੁਣ ਹੋਰ ਸਾਫ ਹੋ ਜਾਂਦੀ ਹੈ ਜਦੋਂ ਅਸੀਂ 10 ਵਰ੍ਹੇ ਪਹਿਲਾਂ ਦੇ ਭਾਰਤ ਨੂੰ ਯਾਦ ਕਰਦੇ ਹਾਂ। 10 ਸਾਲ ਪਹਿਲਾਂ, ਹਜ਼ਾਰਾਂ, ਲੱਖਾਂ ਕਰੋੜ ਰੁਪਏ ਦੇ Mega Scams ਦੀ ਚਰਚਾ ਹੁੰਦੀ ਸੀ। ਅੱਜ ਹਜ਼ਾਰਾਂ ਕਰੋੜ ਰੁਪਏ ਦੇ mega-projects ਦੇ ਪੂਰਾ ਹੋਣ ਦੀ ਚਰਚਾ ਹੁੰਦੀ ਹੈ। ਸੁਸ਼ਾਸਨ ਦਾ ਇਹ ਸੰਕਲਪ, ਦੇਸ਼ ਭਰ ਵਿੱਚ ਦਿਖ ਰਿਹਾ ਹੈ।
ਦੇਸ਼ ਨੇ, ਨੌਰਥ ਈਸਟ ਵਿੱਚ ਭੂਪੇਨ ਹਜਾਰਿਕਾ ਸੇਤੁ ਅਤੇ ਬੋਗੀਬੀਲ ਬ੍ਰਿਜ ਜਿਹੇ ਮੈਗਾ ਪ੍ਰੋਜੈਕਟਸ ਪੂਰੇ ਹੁੰਦੇ ਦੇਖੇ ਹਨ। ਅੱਜ ਅਟਲ ਟਨਲ ਅਤੇ ਚਿਨਾਬ ਬ੍ਰਿਜ ਜਿਹੇ ਪ੍ਰੋਜੈਕਟਸ ਦੀ ਚਰਚਾ ਹੁੰਦੀ ਹੈ। ਅੱਜ ਇੱਕ ਦੇ ਬਾਅਦ ਇੱਕ ਬਣਦੇ ਐਕਸਪ੍ਰੈੱਸ-ਵੇਅ ਦੀ ਚਰਚਾ ਹੁੰਦੀ ਹੈ। ਅੱਜ ਅਸੀਂ ਭਾਰਤ ਵਿੱਚ ਆਧੁਨਿਕ ਅਤੇ ਸ਼ਾਨਦਾਰ ਰੇਲਵੇ ਸਟੇਸ਼ਨ ਬਣਦੇ ਦੇਖ ਰਹੇ ਹਾਂ। ਈਸਟਰਨ ਅਤੇ ਵੈਸਟਰਨ ਫ੍ਰੇਟ ਕੌਰੀਡੋਰ, ਰੇਲਵੇ ਦੀ ਤਸਵੀਰ ਬਦਲਣ ਵਾਲੇ ਹਨ। ਵੰਦੇ ਭਾਰਤ, ਨਮੋ ਭਾਰਤ, ਅੰਮ੍ਰਿਤ ਭਾਰਤ ਟ੍ਰੇਨਾਂ, ਸਧਾਰਣ ਜਨ ਦੇ ਸਫਰ ਨੂੰ ਅਸਾਨ ਅਤੇ ਆਧੁਨਿਕ ਬਣਾ ਰਹੀਆਂ ਹਨ। ਅੱਜ ਹਰ ਕੁਝ ਸਪਤਾਹ ਵਿੱਚ ਦੇਸ਼ ਦੇ ਕਿਸੇ ਨਾ ਕਿਸੇ ਕੋਨੇ ਵਿੱਚ ਨਵੇਂ ਏਅਰਪੋਰਟ ਦਾ ਲੋਕਅਰਪਣ ਹੁੰਦਾ ਹੈ।
ਸਾਥੀਓ,
ਇੱਥੇ ਮੁੰਬਈ ਵਿੱਚ, ਮਹਾਰਾਸ਼ਟਰ ਵਿੱਚ ਹੀ ਇਨ੍ਹਾਂ ਵਰ੍ਹਿਆਂ ਵਿੱਚ, ਅਨੇਕ ਮੈਗਾ ਪ੍ਰੋਜੈਕਟਸ ਜਾਂ ਤਾਂ ਪੂਰੇ ਹੋ ਚੁੱਕੇ ਹਨ ਜਾਂ ਫਿਰ ਬਹੁਤ ਜਲਦ ਪੂਰੇ ਹੋਣ ਵਾਲੇ ਹਨ। ਪਿਛਲੇ ਸਾਲ ਹੀ ਵਾਲਾ ਸਾਹੇਬ ਠਾਕਰੇ ਸਮ੍ਰਿੱਦੀ ਮਹਾਮਾਰਗ ਦਾ ਲੋਕਅਰਪਣ ਹੋਇਆ ਹੈ। ਨਵੀ ਮੁੰਬਈ ਏਅਰਪੋਰਟ ਅਤੇ ਕੋਸਟਲ ਰੋਡ ਪ੍ਰੋਜੈਕਟ ‘ਤੇ ਵੀ ਤੇਜ਼ੀ ਨਾਲ ਕੰਮ ਚਲ ਰਿਹਾ ਹੈ। ਕੋਸਟਲ ਪ੍ਰੋਜੈਕਟਸ ਨਾਲ, ਮੁੰਬਈ ਮਹਾਨਗਰ ਦੀ ਕਨੈਕਟੀਵਿਟੀ ਦਾ ਕਾਇਆਕਲਪ ਹੋਣ ਜਾ ਰਿਹਾ ਹੈ। ਔਰੇਂਜ ਗੇਟ, ਈਸਟਰਨ ਫ੍ਰੀ ਵੇਅ ਅਤੇ ਮਰੀਨ ਡ੍ਰਾਈਵ ਦੀ ਅੰਡਰਗ੍ਰਾਉਂਡ ਟਨਲ ਕਨੈਕਟੀਵਿਟੀ, ਮੰਬਈ ਸ਼ਹਿਰ ਵਿੱਚ Ease of Travel ਵਧਾਵੇਗੀ।
ਆਉਣ ਵਾਲੇ ਕੁਝ ਸਾਲਾਂ ਵਿੱਚ ਹੀ ਮੁੰਬਈ ਨੂੰ ਪਹਿਲੀ ਬੁਲੇਟ ਟ੍ਰੇਨ ਵੀ ਮਿਲਣ ਵਾਲੀ ਹੈ। ਦਿੱਲੀ-ਮੁੰਬਈ ਇਕੌਨੋਮਿਕ ਕੋਰੀਡੋਰ, ਮਹਾਰਾਸ਼ਟਰ ਨੂੰ ਮੱਧ ਭਾਰਤ ਅਤੇ ਉੱਤਰ ਭਾਰਤ ਨਾਲ ਜੋੜਣ ਜਾ ਰਿਹਾ ਹੈ। ਮਹਾਰਾਸ਼ਟਰ ਨੂੰ ਤੇਲੰਗਾਨਾ, ਛੱਤੀਸਗੜ੍ਹ ਅਤੇ ਹੋਰ ਪੜੋਸੀ ਰਾਜਾਂ ਨਾਲ ਜੋੜਣ ਦੇ ਲਈ Transmission Line Network ਵਿਛਾਇਆ ਜਾ ਰਿਹਾ ਹੈ। ਇਸ ਦੇ ਇਲਾਵਾ, ਔਇਲ ਅਤੇ ਗੈਸ ਪਾਈਪਲਾਈਨ ਹੋਵੇ, ਔਰੰਗਾਬਾਦ ਇੰਡਸਟ੍ਰੀਅਲ ਸਿਟੀ ਹੋਵੇ, ਨਵੀ ਮੁੰਬਈ ਏਅਰਪੋਰਟ ਹੋਵੇ, ਸ਼ੇਂਦ੍ਰ-ਬਿਡਕਿਨ ਇੰਡਸਟ੍ਰੀਅਲ ਪਾਰਕ ਹੋਵੇ, ਇਹ ਵੱਡੇ ਪ੍ਰੋਜੈਕਟ, ਮਹਾਰਾਸ਼ਟਰ ਦੀ ਅਰਥਵਿਵਸਥਾ ਨੂੰ ਨਵੀਂ ਗਤੀ ਦੇਣ ਵਾਲੇ ਹਨ।
ਮੇਰੇ ਪਰਿਵਾਰਜਨੋਂ,
ਅੱਜ ਪੂਰਾ ਦੇਸ਼ ਪ੍ਰਤੱਖ ਦੇਖ ਰਿਹਾ ਹੈ ਕਿ ਟੈਕਸਪੇਅਰ ਦਾ ਪੈਸਾ ਕਿਸ ਤਰ੍ਹਾਂ ਦੇਸ਼ ਦੇ ਵਿਕਾਸ ਵਿੱਚ ਲਗ ਰਿਹਾ ਹੈ। ਲੇਕਿਨ ਦੇਸ਼ ‘ਤੇ ਦਹਾਕਿਆਂ ਤੱਕ ਸ਼ਾਸਨ ਕਰਨ ਵਾਲਿਆਂ ਨੇ ਦੇਸ਼ ਦਾ ਸਮਾਂ ਅਤੇ ਟੈਕਸਪੇਅਰ ਦਾ ਪੈਸਾ, ਦੋਨਾਂ ਦੀ ਪਰਵਾਹ ਨਹੀਂ ਕੀਤੀ। ਇਸ ਲਈ ਪਹਿਲੇ ਦੇ ਦੌਰ ਵਿੱਚ ਕੋਈ ਪ੍ਰੋਜੈਕਟ ਜਾਂ ਤਾਂ ਜ਼ਮੀਨ ‘ਤੇ ਉਤਰਦਾ ਹੀ ਨਹੀਂ ਸੀ, ਜਾਂ ਫਿਰ ਦਹਾਕਿਆਂ ਤੱਕ ਲਟਕਿਆ ਰਹਿੰਦਾ ਸੀ। ਮਹਾਰਾਸ਼ਟਰ ਤਾਂ ਅਜਿਹੇ ਅਨੇਕ ਪ੍ਰੋਜੈਕਟਸ ਦਾ ਗਵਾਹ ਰਿਹਾ ਹੈ। ਨਿਲਵੰਡੇ ਡੈਮ ਦਾ ਕੰਮ 5 ਦਹਾਕੇ ਪਹਿਲਾਂ ਸ਼ੁਰੂ ਹੋਇਆ ਸੀ। ਇਸ ਨੂੰ ਸਾਡੀ ਸਰਕਾਰ ਨੇ ਹੀ ਪੂਰਾ ਕੀਤਾ। ਊਰਣਾ-ਖਾਰਕੋਪਰ ਰੇਲ ਲਾਈਨ ‘ਤੇ ਵੀ ਲਗਭਗ 3 ਦਹਾਕੇ ਪਹਿਲਾਂ ਕੰਮ ਸ਼ੁਰੂ ਹੋਇਆ ਸੀ। ਇਹ ਵੀ ਡਬਲ ਇੰਜਣ ਸਰਕਾਰ ਨੇ ਹੀ ਪੂਰਾ ਕੀਤਾ ਹੈ। ਨਵੀ ਮੁੰਬਈ ਮੈਟਰੋ ਪ੍ਰੋਜੈਕਟ ਵੀ ਲੰਬੇ ਸਮੇਂ ਲਟਕਿਆ ਰਿਹਾ। ਇੱਥੇ ਡਬਲ ਇੰਜਣ ਦੀ ਸਰਕਾਰ ਬਨਣ ਦੇ ਬਾਅਦ ਅਸੀਂ ਇਸ ਗਤੀ ਦਿੱਤੀ ਅਤੇ ਹੁਣ ਪਹਿਲਾ ਫੇਜ਼ ਪੂਰਾ ਹੋ ਚੁੱਕਿਆ ਹੈ।
ਇਹ ਜੋ ਅਟਲ ਸੇਤੁ ਅੱਜ ਸਾਨੂੰ ਮਿਲਿਆ ਹੈ, ਇਸ ਦੀ ਪਲਾਨਿੰਗ ਵੀ ਕਈ ਸਾਲਾਂ ਪਹਿਲਾਂ ਤੋਂ ਚਲ ਰਹੀ ਸੀ। ਯਾਨੀ ਮੁੰਬਈ ਦੇ ਲਈ ਇਸ ਦੀ ਜ਼ਰੂਰਤ ਤਦ ਤੋਂ ਅਨੁਭਵ ਕੀਤੀ ਜਾ ਰਹੀ ਸੀ, ਲੇਕਿਨ ਇਸ ਨੂੰ ਪੂਰਾ ਕਰਨ ਦਾ ਸੁਭਾਗ ਸਾਨੂੰ ਮਿਲਿਆ। ਅਤੇ ਤੁਸੀਂ ਯਾਦ ਰੱਖੋ, ਬਾਂਦ੍ਰਾ-ਵਰਲੀ ਸੀ ਲਿੰਕ ਪ੍ਰੋਜੈਕਟ, ਅਟਲ ਸੇਤੁ ਨਾਲ ਕਰੀਬ 5 ਗੁਣਾ ਛੋਟਾ ਹੈ। ਪਹਿਲਾਂ ਦੀਆਂ ਸਰਕਾਰ ਵਿੱਚ ਉਸ ਨੂੰ ਬਣਦੇ-ਬਣਦੇ 10 ਸਾਲ ਤੋਂ ਜ਼ਿਆਦਾ ਲਗੇ ਸਨ ਅਤੇ ਬਜਟ 4-5 ਗੁਣਾ ਅਧਿਕ ਵਧ ਗਿਆ ਸੀ। ਇਹ ਤਦ ਸਰਕਾਰ ਚਲਾ ਰਹੇ ਲੋਕਾਂ ਦੇ ਕੰਮ ਕਰਨ ਦਾ ਤਰੀਕਾ ਸੀ।
ਸਾਥੀਓ,
ਅਟਲ ਸੇਤੁ ਜਿਹੇ ਇਨਫ੍ਰਾਸਟ੍ਰਕਚਰ ਪ੍ਰੋਜੈਕਟਸ ਸਿਰਫ ਸੁਵਿਧਾ ਨਹੀਂ ਦਿੰਦੇ ਬਲਕਿ ਰੋਜ਼ਗਾਰ ਦੇ ਵੀ ਬਹੁਤ ਵੱਡੇ ਸਾਧਨ ਹੁੰਦੇ ਹਨ। ਇਸ ਨੂੰ ਨਿਰਮਾਣ ਦੇ ਦੌਰਾਨ ਮੇਰੇ ਕਰੀਬ 17 ਹਜ਼ਾਰ ਮਜ਼ਦੂਰ ਭਾਈ-ਭੈਣਾਂ ਅਤੇ 1500 ਇੰਜੀਨੀਅਰਸ ਨੂੰ ਸਿੱਧਾ ਰੋਜ਼ਗਾਰ ਮਿਲਿਆ। ਇਸ ਦੇ ਇਲਾਵਾ ਟ੍ਰਾਂਸਪੋਰਟ ਨਾਲ ਜੁੜੇ ਕਾਰੋਬਾਰ, ਨਿਰਮਾਣ ਨਾਲ ਜੁੜੇ ਦੂਸਰੇ ਬਿਜ਼ਨਸ ਵਿੱਚ ਜੋ ਰੋਜ਼ਗਾਰ ਮਿਲਿਆ, ਉਹ ਅਲੱਗ ਹਨ। ਹੁਣ ਇਹ ਇਸ ਪੂਰੇ ਹਰ ਪ੍ਰਕਾਰ ਦੇ ਬਿਜ਼ਨਸ ਨੂੰ ਬਲ ਦੇਵੇਗਾ, Ease of Doing Business, Ease of Living ਇਸ ਨੂੰ ਵਧਾਵੇਗਾ।
ਮੇਰੇ ਪਰਿਵਾਰਜਨੋਂ,
ਅੱਜ ਭਾਰਤ ਦਾ ਵਿਕਾਸ, ਦੋ ਪਟਰੀਆਂ ‘ਤੇ ਇਕੱਠੇ ਹੋ ਰਿਹਾ ਹੈ। ਅੱਜ ਇੱਕ ਤਰਫ, ਗ਼ਰੀਬ ਦਾ ਜੀਵਨ ਬਿਹਤਰ ਬਣਾਉਣ ਦੇ ਲਈ ਮਹਾਅਭਿਯਾਨ ਹੈ, ਤਾਂ ਦੂਸਰੀ ਤਰਫ, ਦੇਸ਼ ਦੇ ਕੋਨੇ-ਕੋਨੇ ਵਿੱਚ ਚਲ ਰਹੀ ਮਹਾ-ਪ੍ਰੋਜੈਕਟ ਹਨ। ਅਸੀਂ ਅਟਲ ਪੈਂਸ਼ਨ ਯੋਜਨਾ ਵੀ ਚਲਾ ਰਹੇ ਹਨ ਅਤੇ ਅਟਲ ਸੇਤੁ ਵੀ ਬਣਾ ਰਹੇ ਹਨ। ਅਸੀਂ ਆਯੁਸ਼ਮਾਨ ਭਾਰਤ ਯੋਜਨਾ ਵੀ ਚਲਾ ਰਹੇ ਹਾਂ ਅਤੇ ਵੰਦੇ ਭਾਰਤ -ਅੰਮ੍ਰਿਤ ਭਾਰਤ ਟ੍ਰੇਨਾਂ ਵੀ ਬਣਾ ਰਹੇ ਹਾਂ। ਅਸੀਂ ਪੀਐੱਮ ਕਿਸਾਨ ਸੰਮਾਨ ਨਿਧੀ ਵੀ ਦੇ ਰਹੇ ਹਾਂ ਅਤੇ ਪੀਐੱਮ ਗਤੀਸ਼ਕਤੀ ਵੀ ਬਣਾ ਰਹੇ ਹਾਂ। ਅੱਜ ਦਾ ਭਾਰਤ, ਇਹ ਸਭ ਕੁਝ ਇਕੱਠੇ ਕਿਵੇਂ ਕਰ ਪਾ ਰਿਹਾ ਹਾ? ਇਸ ਦਾ ਜਵਾਬ ਹੈ- ਨੀਅਤ ਅਤੇ ਨਿਸ਼ਠਾ। ਸਾਡੀ ਸਰਕਾਰ ਦੀ ਨੀਅਤ ਸਾਫ ਹੈ। ਅੱਜ ਸਰਕਾਰ ਦੀ ਨਿਸ਼ਠਾ ਸਿਰਫ ਅਤੇ ਸਿਰਫ ਦੇਸ਼ ਦੇ ਪ੍ਰਤੀ ਅਤੇ ਦੇਸ਼ਵਾਸੀਆਂ ਦੇ ਪ੍ਰਤੀ ਹੈ। ਅਤੇ ਜਿਹੋ ਜਿਹੀ ਨੀਅਤ ਹੁੰਦੀ ਹੈ, ਜਿਹੋ ਜਿਹੀ ਨਿਸ਼ਠਾ ਹੁੰਦੀ ਹੈ, ਅਜਿਹੀ ਹੀ ਨੀਤੀ ਵੀ ਹੁੰਦੀ ਹੈ, ਅਤੇ ਜਿਹੋ ਜਿਹੀ ਨੀਤੀ ਹੁੰਦੀ ਹੈ ਅਜਿਹੀ ਹੀ ਰੀਤੀ ਵੀ ਹੁੰਦੀ ਹੈ।
ਜਿਨ੍ਹਾਂ ਨੇ ਲੰਬੇ ਸਮੇਂ ਤੱਕ ਦੇਸ਼ ‘ਤੇ ਸ਼ਾਸਨ ਕੀਤਾ, ਉਨ੍ਹਾਂ ਦੀ ਨੀਅਤ ਅਤੇ ਨਿਸ਼ਠਾ, ਦੋਵੇਂ ਸਵਾਲਾਂ ਦੇ ਘੇਰ ਵਿੱਚ ਰਹੀ ਹੈ। ਉਨ੍ਹਾਂ ਦੀ ਨੀਅਤ ਸਿਰਫ ਸੱਤਾ ਹਾਸਲ ਕਰਨ ਦੀ ਰਹੀ, ਵੋਟ ਬੈਂਕ ਬਣਾਉਣ ਦੀ ਰਹੀ, ਆਪਣੀਆਂ ਤਿਜੋਰੀਆਂ ਭਰਨ ਦੀ ਰਹੀ। ਉਨ੍ਹਾਂ ਦੀ ਨਿਸ਼ਠਾ, ਦੇਸ਼ਵਾਸੀਆਂ ਦੇ ਪ੍ਰਤੀ ਨਹੀਂ ਬਲਕਿ ਸਿਰਫ ਅਤੇ ਸਿਰਫ ਆਪਣੇ ਪਰਿਵਾਰਾਂ ਨੂੰ ਅੱਗੇ ਵਧਾਉਣ ਤੱਕ ਹੀ ਸੀਮਿਤ ਰਹੀ। ਇਸ ਲਈ, ਉਹ ਨਾ ਵਿਕਸਿਤ ਭਾਰਤ ਬਾਰੇ ਸੋਚ ਸਕੇ, ਨਾ ਆਧੁਨਿਕ ਇਨਫ੍ਰਾਸਟ੍ਰਕਚਰ ਨੂੰ ਲਕਸ਼ ਬਣਾ ਸਕੇ। ਇਸ ਨਾਲ ਦੇਸ਼ ਦਾ ਕਿੰਨਾ ਨੁਕਸਾਨ ਹੁੰਦਾ ਹੈ, ਇਹ ਜਾਨਣਾ ਵੀ ਜ਼ਰੂਰੀ ਹੈ। ਮੈਂ ਤੁਹਾਨੂੰ ਇੱਕ ਅੰਕੜਾ ਦਿੰਦਾ ਹਾਂ। 2014 ਤੋਂ ਪਹਿਲਾਂ ਦੇ 10 ਸਾਲਾਂ ਵਿੱਚ ਇਨਫ੍ਰਾਸਟ੍ਰਕਚਰ ਦੇ ਲਈ ਸਿਰਫ 12 ਲੱਖ ਕਰੋੜ ਰੁਪਏ ਦਾ ਬਜਟ ਦਿੱਤਾ ਗਿਆ ਸੀ। ਜਦਕਿ ਸਾਡੀ ਸਰਕਾਰ ਨੇ 10 ਵਰ੍ਹਿਆਂ ਵਿੱਚ 44 ਲੱਖ ਕਰੋੜ ਰੁਪਏ ਦਾ ਬਜਟ ਇਨਫ੍ਰਾਸਟ੍ਰਕਚਰ ਦੇ ਲਈ ਦਿੱਤਾ ਹੈ। ਤਦੇ ਤਾਂ ਅੱਜ ਦੇਸ਼ ਵਿੱਚ ਇੰਨੇ ਵੱਡੇ-ਵੱਡੇ ਪ੍ਰੋਜੈਕਟਸ ਚਲ ਰਹੇ ਹਾਂ। ਮਹਾਰਾਸ਼ਟਰ ਵਿੱਚ ਹੀ ਕੇਂਦਰ ਸਰਕਾਰ, ਕਰੀਬ 8 ਲੱਖ ਕਰੋੜ ਰੁਪਏ ਦੇ ਇਨਫ੍ਰਾਸਟ੍ਰਕਚਰ ਪ੍ਰੋਜੈਕਟਸ ਜਾਂ ਤਾਂ ਪੂਰਾ ਕਰ ਚੁੱਕੇ ਹਨ ਜਾਂ ਉਨ੍ਹਾਂ ‘ਤੇ ਕੰਮ ਚਲ ਰਿਹਾ ਹੈ। ਇਹ ਰਾਸ਼ੀ ਹਰ ਸੈਕਟਰ ਵਿੱਚ ਰੋਜ਼ਗਾਰ ਦੇ ਨਵੇਂ ਅਵਸਰਾਂ ਨੂੰ ਵੀ ਵਧਾ ਰਹੀ ਹੈ।
ਸਾਥੀਓ,
ਅਸੀਂ ਅੱਜ ਦੇਸ਼ ਦੇ ਹਰ ਪਰਿਵਾਰ ਨੂੰ ਬੁਨਿਆਦੀ ਸੁਵਿਧਾਵਾਂ ਦੇ ਸੈਚੁਰੇਸ਼ਨ ਯਾਨੀ ਸ਼ਤ-ਪ੍ਰਤੀਸ਼ਤ ਕਵਰੇਜ ਦਾ ਮਿਸ਼ਨ ਚਲਾ ਰਹੇ ਹਾਂ। ਵਿਕਸਿਤ ਭਾਰਤ ਸੰਕਲਪ ਯਾਤਰਾ ਦੇ ਤਹਿਤ, ਅੱਜ ਮੋਦੀ ਕੀ ਗਾਰੰਟੀ ਵਾਲੀ ਗਾਡੀ, ਦੇਸ਼ ਦੇ ਕੋਨੇ-ਕੋਨੇ ਵਿੱਚ ਪਹੁੰਚ ਰਹੀ ਹੈ। ਮੋਦੀ ਕੀ ਗਾਰੰਟੀ, ਉੱਥੇ ਤੋਂ ਸ਼ੁਰੂ ਹੁੰਦੀ ਹੈ, ਜਿੱਥੇ ਦੂਸਰਿਆਂ ਤੋਂ ਉਮੀਦਾਂ ਖਤਮ ਹੋ ਜਾਂਦੀਆਂ ਹਨ। ਸਾਡੀਆਂ ਭੈਣਾਂ-ਬੇਟੀਆਂ ਨੇ ਤਾਂ ਇਹ ਸਭ ਤੋਂ ਅਧਿਕ ਅਨੁਭਵ ਕੀਤਾ ਹੈ। ਪਿੰਡ ਹੋਵੇ ਜਾਂ ਸ਼ਹਿਰ, ਸਾਫ-ਸਫਾਈ ਤੋਂ ਲੈ ਕੇ ਪੜ੍ਹਾਈ, ਦਵਾਈ ਅਤੇ ਕਮਾਈ, ਹਰ ਯੋਜਨਾ ਦਾ ਸਭ ਤੋਂ ਵੱਧ ਲਾਭ ਸਾਡੀਆਂ ਮਾਤਾਵਾਂ-ਭੈਣਾਂ ਨੂੰ ਹੋਇਆ ਹੈ। ਪੀਐੱਮ ਜਨ ਔਸ਼ਧੀ ਕੇਂਦਰਾਂ ‘ਤੇ 80 ਪਰਸੈਂਟ ਡਿਸਕਾਉਂਡ ਦੇ ਨਾਲ ਦਵਾਈ ਦਿੱਤੀ ਜਾ ਰਹੀ ਹੈ।
ਮੋਦੀ ਕੀ ਗਾਰੰਟੀ, ਗ਼ਰੀਬ ਪਰਿਵਾਰ ਦੀਆਂ ਭੈਣਾਂ ਨੂੰ ਪੱਕਾ ਘਰ ਦੇਣ ਦੀ ਹੈ। ਜਿਨ੍ਹਾਂ ਨੂੰ ਪਹਿਲਾਂ ਕਿਸੇ ਨੇ ਨਹੀਂ ਪੁੱਛਿਆ ਉਨ੍ਹਾਂ ਨੂੰ ਪਹਿਲੀ ਵਾਰ ਮੋਦੀ ਨੇ ਪੁੱਛਿਆ ਹੈ, ਉਨ੍ਹਾਂ ਨੂੰ ਬੈਂਕਾਂ ਤੋਂ ਮਦਦ ਦਿਵਾਈ ਹੈ। ਪੀਐੱਮ ਸਵਨਿਧੀ ਯੋਜਨਾ ਨਾਲ ਇੱਥੇ ਮੁੰਬਈ ਦੇ ਵੀ ਹਜ਼ਾਰਾਂ ਰੇਹੜੀ-ਪਟਰੀ ਵਾਲੇ ਭਾਈ-ਭੈਣਾਂ ਨੂੰ ਫਾਇਦਾ ਹੋਇਆ ਹੈ। ਸਾਡੀ ਸਰਕਾਰ ਮਹਿਲਾ ਸੈਲਫ ਹੈਲਪ ਗਰੁੱਪਸ ਨੂੰ ਵੀ ਮਦਦ ਦੇ ਰਹੀ ਹੈ। ਬੀਤੇ ਕੁਝ ਸਾਲਾਂ ਵਿੱਚ ਅਸੀਂ ਅਨੇਕ ਭੈਣਾਂ ਨੂੰ ਲਖਪਤੀ ਦੀਦੀਆਂ ਬਣਾਇਆ ਹੈ। ਅਤੇ ਹੁਣ ਮੇਰਾ ਸੰਕਲਪ ਹੈ ਕਿ ਆਉਣ ਵਾਲੇ ਸਾਲਾਂ ਵਿੱਚ 2 ਕਰੋੜ, ਇਹ ਅੰਕੜਾ ਸੁਣ ਕੇ ਕੁਝ ਲੋਕ ਹੈਰਾਨ ਹੋ ਜਾਂਦੇ ਹਨ, 2 ਕਰੋੜ ਮਹਿਲਾਵਾਂ ਨੂੰ ਮੈਂ ਲਖਪਤੀ ਦੀਦੀ ਬਣਾਉਣ ਦਾ ਲਕਸ਼ ਲੈ ਕੇ ਚਲ ਰਿਹਾ ਹਾਂ।
ਮਹਾਰਾਸ਼ਟਰ ਦੀ NDA ਸਰਕਾਰ ਨੇ ਵੀ ਜੋ ਇਹ ਨਵਾਂ ਅਭਿਯਾਨ ਚਲਾਇਆ ਹੈ, ਇਹ ਨਾਰੀ ਸਸ਼ਕਤੀਕਰਣ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਵੇਗਾ। ਮੁੱਖ ਮੰਤਰੀ ਮਹਿਲਾ ਸਕਸ਼ਮੀਕਰਣ ਅਭਿਯਾਨ ਅਤੇ ਨਾਰੀ ਸ਼ਕਤੀਦੂਤ ਅਭਿਯਾਨ ਨਾਲ ਮਹਿਲਾਵਾਂ ਦੇ ਵਿਕਾਸ ਨੂੰ ਨਵੀਂ ਗਤੀ ਮਿਲੇਗੀ। ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹਾਂ, ਡਬਲ ਇੰਜਣ ਸਰਕਾਰ, ਮਹਾਰਾਸ਼ਟਰ ਦੇ ਵਿਕਾਸ ਦੇ ਲਈ ਇਵੇਂ ਹੀ ਸਮਰਪਿਤ ਭਾਵ ਨਾਲ ਕੰਮ ਕਰਦੀ ਰਹੇਗੀ। ਮਹਾਰਾਸ਼ਟਰ, ਵਿਕਸਿਤ ਭਾਰਤ ਦਾ ਇੱਕ ਮਜ਼ਬੂਤ ਥੰਮ੍ਹ ਬਣੇ, ਇਸ ਦੇ ਲਈ ਅਸੀਂ ਕੋਈ ਕਸਰ ਬਾਕੀ ਨਹੀਂ ਛੱਡਾਂਗੇ।
ਇੱਕ ਵਾਰ ਫਿਰ ਆਪ ਸਭ ਨੂੰ, ਇਨ੍ਹਾਂ ਨਵੇਂ ਪ੍ਰੋਜੈਕਟਸ ਦੇ ਲਈ ਮੈਂ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਮਾਤਾਵਾਂ-ਭੈਣਾਂ ਨੂੰ ਵਿਸ਼ੇਸ਼ ਤੌਰ ‘ਤੇ ਪ੍ਰਣਾਮ ਕਰਦਾ ਹਾਂ। ਤੁਸੀਂ ਇੰਨੀ ਵੱਡੀ ਤਦਾਦ ਵਿੱਚ ਆ ਕੇ ਸਾਨੂੰ ਅਸ਼ੀਰਵਾਦ ਦਿੱਤੇ।
ਬਹੁਤ-ਬਹੁਤ ਧੰਨਵਾਦ !