ਤੇਲੰਗਾਨਾ ਦੇ ਗਵਰਨਰ ਤਮਿਲਿਸਾਈ ਸੌਂਦਰਾਰਾਜਨ ਜੀ, ਕੇਂਦਰੀ ਮੰਤਰੀ ਪਰਿਸ਼ਦ ਦੇ ਮੇਰੇ ਸਾਥੀ ਜੀ. ਕਿਸ਼ਨ ਰੈੱਡੀ ਜੀ, ਤੇਲੰਗਾਨਾ ਸਰਕਾਰ ਦੇ ਮੰਤਰੀ ਕੋਂਡਾ ਸੁਰੇਖਾ ਜੀ, ਕੇ ਵੈਂਕਟ ਰੈੱਡੀ ਜੀ, ਸੰਸਦ ਵਿੱਚ ਮੇਰੇ ਸਾਥੀ ਡਾਕਟਰ ਕੇ ਲਕਸ਼ਮਣ ਜੀ, ਹੋਰ ਸਾਰੇ ਮਹਾਨੁਭਾਵ ਦੇਵੀਓ ਅਤੇ ਸੱਜਣੋਂ!
ਸੰਗਾਰੈੱਡੀ ਪ੍ਰਜਾਲਕੁ ਨ ਨਮਸਕਾਰਮ੍।
ਬੀਤੇ 10 ਵਰ੍ਹਿਆਂ ਤੋਂ ਕੇਂਦਰ ਸਰਕਾਰ ਤੇਲੰਗਾਨਾ ਨੂੰ ਵਿਕਾਸ ਦੀਆਂ ਨਵੀਆਂ ਉਚਾਈਆਂ ‘ਤੇ ਲੈ ਜਾਣ ਦੇ ਲਈ ਨਿਰੰਤਰ ਕੰਮ ਕਰ ਰਹੀ ਹੈ। ਇਸੇ ਅਭਿਯਾਨ ਦੇ ਤਹਿਤ, ਅੱਜ ਮੈਂ ਲਗਾਤਾਰ ਦੂਸਰੇ ਦਿਨ ਆਪ ਸਾਰਿਆਂ ਦੇ ਦਰਮਿਆਨ ਤੇਲੰਗਾਨਾ ਵਿੱਚ ਹਾਂ। ਕੱਲ੍ਹ ਆਦਿਲਾਬਾਦ ਤੋਂ ਮੈਂ ਤੇਲੰਗਾਨਾ ਅਤੇ ਦੇਸ਼ ਦੇ ਲਈ ਕਰੀਬ 56 Thousand Crore ਰੁਪਏ ਦੇ ਡਿਵੈਲਪਮੈਂਟ ਪ੍ਰੋਜੈਕਟ ਸ਼ੁਰੂ ਕੀਤੇ। ਅੱਜ ਮੈਨੂੰ ਸੰਗਾਰੈੱਡੀ ਤੋਂ ਕਰੀਬ 7 ਹਜ਼ਾਰ (ਕਰੋੜ)- Seven Thousand Crore ਰੁਪਏ ਦੇ ਪ੍ਰੋਜੈਕਟਾਂ ਦਾ ਲੋਕਅਰਪਣ ਕੀਤਾ ਅਤੇ ਨੀਂਹ ਪੱਥਰ ਰੱਖਣ ਦਾ ਅਵਸਰ ਮਿਲਿਆ ਹੈ।
ਇਨ੍ਹਾਂ ਵਿੱਚ ਹਾਈਵੇਅਜ਼, ਰੇਲਵੇਜ਼ ਅਤੇ ਏਅਰਵੇਜ਼ ਨਾਲ ਜੁੜੇ ਆਧੁਨਿਕ ਇਨਫ੍ਰਾਸਟ੍ਰਕਚਰ ਦੇ ਕੰਮ ਭੀ ਹਨ। ਇਨ੍ਹਾਂ ਵਿੱਚ ਪੈਟਰੋਲੀਅਮ ਨਾਲ ਜੁੜੇ ਪ੍ਰੋਜੈਕਟਸ ਭੀ ਹਨ। ਕੱਲ੍ਹ ਭੀ ਜਿਨ੍ਹਾਂ ਵਿਕਾਸ ਕਾਰਜਾਂ ਦਾ ਲਾਭ ਤੇਲੰਗਾਨਾ ਨੂੰ ਮਿਲਿਆ ਸੀ, ਉਹ ਊਰਜਾ ਅਤੇ ਵਾਤਾਵਰਣ ਤੋਂ ਲੈ ਕੇ ਇਨਫ੍ਰਾਸਟ੍ਰਕਚਰ ਤੱਕ, ਅਲੱਗ-ਅਲੱਗ ਖੇਤਰਾਂ ਨਾਲ ਜੁੜੇ ਸਨ। ਮੈਂ ਇਸੇ ਭਾਵਨਾ ‘ਤੇ ਚਲਦਾ ਹਾਂ-ਰਾਜ ਦੇ ਵਿਕਾਸ ਨਾਲ ਦੇਸ਼ ਦਾ ਵਿਕਾਸ। ਇਹੀ ਸਾਡੇ ਕੰਮ ਕਰਨ ਦਾ ਤਰੀਕਾ ਹੈ, ਅਤੇ ਇਸੇ ਸੰਕਲਪ ਦੇ ਨਾਲ ਕੇਂਦਰ ਸਰਕਾਰ ਤੇਲੰਗਾਨਾ ਦੀ ਭੀ ਸੇਵਾ ਕਰ ਰਹੀ ਹੈ। ਮੈਂ ਅੱਜ ਇਸ ਅਵਸਰ ‘ਤੇ ਆਪ ਸਭ ਨੂੰ, ਅਤੇ ਸਾਰੇ ਤੇਲੰਗਾਨਾ ਵਾਸੀਆਂ ਨੂੰ ਵਿਕਾਸ ਦੇ ਇਨ੍ਹਾਂ ਕੰਮਾਂ ਦੇ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ।
ਸਾਥੀਓ,
ਅੱਜ ਤੇਲੰਗਾਨਾ ਨੂੰ ਏਵੀਏਸ਼ਨ ਸੈਕਟਰ ਵਿੱਚ ਇੱਕ ਬਹੁਤ ਬੜਾ ਉਪਹਾਰ ਮਿਲਿਆ ਹੈ। ਹੈਦਰਾਬਾਦ ਦੇ ਬੇਗਮਪੇਟ ਏਅਰਪੋਰਟ ‘ਤੇ Civil Aviation Research Organization ਯਾਨੀ ‘ਕਾਰੋ’ ਦੀ ਸਥਾਪਨਾ ਕੀਤੀ ਗਈ ਹੈ। ਇਹ ਆਪਣੀ ਤਰ੍ਹਾਂ ਦਾ ਦੇਸ਼ ਦਾ ਪਹਿਲਾ ਏਵੀਏਸ਼ਨ ਸੈਂਟਰ ਹੋਵੇਗਾ, ਜੇ ਐਸੇ ਆਧੁਨਿਕ ਸਟੈਂਡਰਡਸ ‘ਤੇ ਬਣਿਆ ਹੈ। ਇਸ ਸੈਂਟਰ ਤੋਂ ਹੈਦਰਾਬਾਦ ਅਤੇ ਤੇਲੰਗਾਨਾ ਨੂੰ ਇੱਕ ਨਵੀਂ ਪਹਿਚਾਣ ਮਿਲੇਗੀ। ਇਸ ਨਾਲ ਤੇਲੰਗਾਨਾ ਦੇ ਨੌਜਵਾਨਾਂ ਦੇ ਲਈ ਏਵੀਏਸ਼ਨ ਸੈਕਟਰ ਵਿੱਚ ਨਵੀਂ ਉਡਾਨ ਦੇ ਰਸਤੇ ਖੁੱਲਣਗੇ। ਇਸ ਨਾਲ ਦੇਸ਼ ਵਿੱਚ ਏਵੀਏਸ਼ਨ ਸਟਾਰਟਅੱਪਸ ਨੂੰ ਰਿਸਰਚ ਅਤੇ ਸਕਿੱਲ ਡਿਵੈਲਪਮੈਂਟ ਦੇ ਲਈ ਇੱਕ ਪਲੈਟਫਾਰਮ ਮਿਲੇਗਾ, ਮਜ਼ਬੂਤ ਧਰਾਤਲ ਮਿਲੇਗੀ। ਅੱਜ ਭਾਰਤ ਵਿੱਚ ਜਿਸ ਤਰ੍ਹਾਂ ਏਵੀਏਸ਼ਨ ਸੈਕਟਰ ਨਵੇਂ ਰਿਕਾਰਡ ਬਣਾ ਰਿਹਾ ਹੈ, ਜਿਸ ਤਰ੍ਹਾਂ ਪਿਛਲੇ 10 ਵਰ੍ਹਿਆਂ ਵਿੱਚ ਦੇਸ਼ ਦੇ ਏਅਰਪੋਰਟ ਦੀ ਸੰਖਿਆ ਦੁੱਗਣੀ ਹੋਈ ਹੈ, ਜਿਸ ਤਰ੍ਹਾਂ ਇਸ ਸੈਕਟਰ ਵਿੱਚ ਰੋਜ਼ਗਾਰ ਦੇ ਨਵੇਂ ਅਵਸਰ ਬਣ ਰਹੇ ਹਨ, ਇਨ੍ਹਾਂ ਸਾਰੀਆਂ ਸੰਭਾਵਨਾਵਾਂ ਦੇ ਵਿਸਤਾਰ ਵਿੱਚ ਹੈਦਰਾਬਾਦ ਦਾ ਇਹ ਆਧੁਨਿਕ ਸੰਸਥਾਨ ਅਹਿਮ ਭੂਮਿਕਾ ਨਿਭਾਏਗਾ।
ਸਾਥੀਓ,
ਅੱਜ 140 ਕਰੋੜ ਦੇਸ਼ਵਾਸੀ ਵਿਕਸਿਤ ਭਾਰਤ ਦੇ ਨਿਰਮਾਣ ਦੇ ਲਈ ਸੰਕਲਪਬੱਦ ਹਨ। ਅਤੇ ਵਿਕਸਿਤ ਭਾਰਤ ਦੇ ਲਈ ਆਧੁਨਿਕ ਇਨਫ੍ਰਾਸਟ੍ਰਕਚਰ ਦਾ ਹੋਣਾ ਉਤਨਾ ਹੀ ਜ਼ਰੂਰੀ ਹੈ। ਇਸ ਲਈ, ਇਸ ਸਾਲ ਦੇ ਬਜਟ ਵਿੱਚ ਅਸੀਂ ਇਨਫ੍ਰਾਸਟ੍ਰਕਚਰ ਦੇ ਲਈ 11 ਲੱਖ ਕਰੋੜ ਰੁਪਏ ਦਿੱਤੇ ਹਨ। ਸਾਡਾ ਪ੍ਰਯਾਸ ਹੈ ਕਿ ਤੇਲੰਗਾਨਾ ਨੂੰ ਇਸ ਦਾ ਜ਼ਿਆਦਾ ਤੋਂ ਜ਼ਿਆਦਾ ਲਾਭ ਮਿਲੇ। ਅੱਜ ਇੰਦੌਰ-ਹੈਦਰਾਬਾਦ ਇਕਨੌਮਿਕ ਕੌਰੀਡੋਰ ਦੇ ਇੱਕ ਮਹੱਤਵਪੂਰਨ ਹਿੱਸੇ ਦੇ ਰੂਪ ਵਿੱਚ, ਨੈਸ਼ਨਲ ਹਾਈਵੇ ਦਾ ਵਿਸਤਾਰ ਹੋਇਆ ਹੈ। ‘ਕੰਡੀ-ਰਾਮਸਨਪੱਲੇ’ ਇਸ ਖੰਡ ਨੂੰ ਲੋਕਾਂ ਦੀ ਸੇਵਾ ਦੇ ਲਈ ਸਮਰਪਿਤ ਕੀਤਾ ਗਿਆ ਹੈ। ਇਸੇ ਤਰ੍ਹਾਂ, ‘ਮਿਰਯਾਲਗੁਡਾ ਕੋਡਾਡ’ ਇਸ ਖੰਡ ਨੂੰ ਭੀ ਪੂਰਾ ਕਰ ਲਿਆ ਗਿਆ ਹੈ।
ਇਸ ਨਾਲ ਤੇਲੰਗਾਨਾ ਅਤੇ ਆਂਧਰ ਪ੍ਰਦੇਸ਼ ਦੇ ਦਰਮਿਆਨ ਲੋਕਾਂ ਨੂੰ ਆਉਣ-ਜਾਣ ਦੀ ਸੁਵਿਧਾ ਹੋਵੇਗੀ। ਇਸ ਨਾਲ ਸੀਮਿੰਟ ਅਤੇ ਖੇਤੀਬਾੜੀ ਨਾਲ ਜੁੜੇ ਉਦਯੋਗਾਂ ਨੂੰ ਭੀ ਫਾਇਦਾ ਹੋਵੇਗਾ। ਅੱਜ ਇੱਥੇ ‘ਸੰਗਾਰੈੱਡੀ ਤੋਂ ਮਦਿਨਾਗੁਡਾ’ ਨੂੰ ਜੋੜਨ ਵਾਲੇ ਨੈਸ਼ਨਲ ਹਾਈਵੇਅ ਦਾ ਭੀ ਨੀਂਹ ਪੱਥਰ ਰੱਖਿਆ ਗਿਆ ਹੈ। ਜਦੋਂ ਇਹ ਪੂਰਾ ਹੋਵੇਗਾ ਤਾਂ ਤੇਲੰਗਾਨਾ, ਕਰਨਾਟਕ ਅਤੇ ਮਹਾਰਸ਼ਟਰ ਦੇ ਦਰਮਿਆਨ ਕਨੈਕਟੀਵਿਟੀ ਹੋਰ ਬਿਹਤਰ ਹੋ ਜਾਏਗੀ। 1300 ਕਰੋੜ ਦੀ ਲਾਗਤ ਵਾਲੇ ਇਸ ਪ੍ਰੋਜੈਕਟ ਨਾਲ ਪੂਰੇ ਖੇਤਰ ਦੇ ਆਰਥਿਕ ਵਿਕਾਸ ਨੂੰ ਗਤੀ ਮਿਲੇਗੀ।
ਸਾਥੀਓ,
ਤੇਲੰਗਾਨਾ ਨੂੰ ਦੱਖਣ ਭਾਰਤ ਦਾ ਗੇਟਵੇ ਕਿਹਾ ਜਾਂਦਾ ਹੈ। ਤੇਲੰਗਾਨਾ ਵਿੱਚ ਰੇਲ ਸੁਵਿਧਾਵਾਂ ਨੂੰ ਬਿਹਤਰ ਬਣਾਉਣ ਦੇ ਲਈ ਇਲੈਕਟ੍ਰੀਫਿਕੇਸ਼ਨ ਅਤੇ ਦੋਹਰੀਕਰਣ ਦਾ ਕੰਮ ਭੀ ਤੇਜ਼ ਗਤੀ ਨਾਲ ਹੋ ਰਿਹਾ ਹੈ। ਸਨਤ ਨਮਰ-ਮੌਲਾ ਅਲੀ ਰੂਟ ‘ਤੇ ਦੋਹਰੀਕਰਣ ਅਤੇ ਇਲੈਕਟ੍ਰੀਫਿਕੇਸ਼ਨ ਦੇ ਨਾਲ 6 ਨਵੇਂ ਸਟੇਸ਼ਨ ਭੀ ਬਣਾਏ ਗਏ ਹਨ। ਅੱਜ ਇੱਥੇ ਤੋਂ ‘ਘਟਕੇਸਰ-ਲਿੰਗਮਪੱਲੀ’ ਦੇ ਦਰਮਿਆਨ MMTS Train Service ਨੂੰ ਭੀ ਹਰੀ ਝੰਡੀ ਦਿਖਾਈ ਗਈ ਹੈ। ਇਸ ਦੇ ਸ਼ੁਰੂ ਹੋਣ ਨਾਲ ਹੁਣ ਹੈਦਰਾਬਾਦ ਅਤੇ ਸਿਕੰਦਰਾਬਾਦ ਦੇ ਕਈ ਹੋਰ ਇਲਾਕੇ ਆਪਸ ਵਿੱਚ ਕਨੈਕਟ ਹੋ ਜਾਣਗੇ। ਇਸ ਨਾਲ ਦੋਵੇਂ ਸ਼ਹਿਰਾਂ ਦੇ ਦਰਮਿਆਨ ਟ੍ਰੇਨ ਯਾਤਰੀਆਂ ਨੂੰ ਬਹੁਤ ਸੁਵਿਧਾ ਹੋਵੇਗੀ।
ਸਾਥੀਓ,
ਅੱਜ ਮੈਨੂੰ ਪਾਰਾਦੀਪ-ਹੈਦਰਾਬਾਦ ਪਾਇਪਲਾਇਨ ਪ੍ਰੋਜੈਕਟ ਨੂੰ ਭੀ ਦੇਸ਼ ਨੂੰ ਸਮਰਪਿਤ ਕਰਨ ਦਾ ਸੁਭਾਗ ਮਿਲਿਆ ਹੈ। ਇਸ ਦੇ ਦੁਆਰਾ ਘੱਟ ਖਰਚ ਵਿੱਚ, ਸੁਰੱਖਿਅਤ ਤਰੀਕੇ ਨਾਲ ਪੈਟਰੋਲੀਅਮ ਉਤਪਾਦਾਂ ਨੂੰ ਲੈ ਜਾਣ ਦੀ ਸੁਵਿਧਾ ਮਿਲੇਗੀ। ਇਹ ਪ੍ਰੋਜੈਕਟ Sustainable development ਦੇ ਸਾਡੇ ਸੰਕਲਪ ਨੂੰ ਮਜ਼ਬੂਤੀ ਦੇਵੇਗਾ। ਆਉਣ ਵਾਲੇ ਸਮੇਂ ਵਿੱਚ ਵਿਕਸਿਤ ਤੇਲੰਗਾਨਾ ਤੋਂ ਵਿਕਸਿਤ ਭਾਰਤ, ਇਸ ਅਭਿਯਾਨ ਨੂੰ ਅਸੀਂ ਹੋਰ ਗਤੀ ਦੇਵਾਂਗੇ।
ਸਾਥੀਓ,
ਇਹ ਛੋਟਾ ਜਿਹਾ ਸਰਕਾਰੀ ਪ੍ਰੋਗਰਾਮ ਇੱਥੇ ਪੂਰਨ ਹੋ ਰਿਹਾ ਹੈ। ਮੈਂ ਹੁਣੇ ਪਾਸ ਵਿੱਚ ਹੀ ਜਨਤਾ-ਜਨਾਰਦਨ ਦੇ ਦਰਮਿਆਨ ਜਾਵਾਂਗਾ, ਉੱਥੇ ਭੀ ਲੋਕ ਬਹੁਤ ਕੁਝ ਇਨ੍ਹਾਂ ਵਿਸ਼ਿਆਂ ਵਿੱਚ ਸੁਣਨਾ ਚਾਹੁੰਦੇ ਹਨ। ਮੈਂ ਕੁਝ ਬਾਤਾਂ ਵਿਸਤਾਰ ਨਾਲ ਉੱਥੇ ਹੁਣੇ 10 ਮਿੰਟ ਦੇ ਬਾਅਦ ਜਨ ਸਭਾ ਵਿੱਚ ਰਖਾਂਗਾ, ਲੇਕਿਨ ਹੁਣ ਦੇ ਲਈ ਇਤਨਾ ਹੀ, ਅਤੇ ਆਪ ਸਭ ਨੂੰ ਮੇਰੀ ਤਰਫ਼ ਤੋਂ ਬਹੁਤ-ਬਹੁਤ ਸ਼ੁਭਕਾਮਨਾਵਾਂ। ਧੰਨਵਾਦ।