ਦਵਾਰਕਾਧੀਸ਼ ਕੀ ਜੈ!
ਦਵਾਰਕਾਧੀਸ਼ ਕੀ ਜੈ!
ਦਵਾਰਕਾਧੀਸ਼ ਕੀ ਜੈ!
ਮੰਚ ‘ਤੇ ਉਪਸਥਿਤ ਗੁਜਰਾਤ ਦੇ ਲੋਕਪ੍ਰਿਯ ਮੁੱਖ ਮੰਤਰੀ ਸ਼੍ਰੀ ਮਾਨ ਭੂਪੇਂਦਰ ਭਾਈ ਪਟੇਲ, ਸੰਸਦ ਵਿੱਚ ਮੇਰੇ ਸਹਿਯੋਗੀ ਗੁਜਰਾਤ ਪ੍ਰਦੇਸ਼ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸ਼੍ਰੀ ਮਾਨ ਸੀ. ਆਰ. ਪਾਟਿਲ, ਹੋਰ ਸਾਰੇ ਮਹਾਨੁਭਾਵ ਅਤੇ ਗੁਜਰਾਤ ਦੇ ਮੇਰੇ ਭਾਈਓ ਅਤੇ ਭੈਣੋਂ,
ਸਭ ਤੋਂ ਪਹਿਲੇ ਤਾਂ ਮਾਤਾ ਸਰੂਪ (ਸਮਾਨ) ਮੇਰੀਆਂ ਅਹੀਰ ਭੈਣਾਂ ਜਿਨ੍ਹਾਂ ਨੇ ਮੇਰਾ ਸੁਆਗਤ ਕੀਤਾ, ਉਨ੍ਹਾਂ ਨੂੰ ਮੈਂ ਸ਼ਰਧਾਪੂਰਵਕ ਪ੍ਰਣਾਮ ਕਰਦਾ ਹਾਂ ਅਤੇ ਆਦਰਪੂਰਵਕ ਧੰਨਵਾਦ ਵਿਅਕਤ ਕਰਦਾ ਹਾਂ। ਥੋੜ੍ਹੇ ਦਿਨ ਪਹਿਲਾਂ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਬਹੁਤ ਵਾਇਰਲ ਹੋਈ ਸੀ। ਦਵਾਰਕਾ ਵਿੱਚ 37000 ਅਹੀਰ ਭੈਣਾਂ ਇੱਕਠਿਆਂ ਗਰਬਾ ਕਰ ਰਹੀਆਂ ਸਨ, ਤਾਂ ਲੋਕ ਮੈਨੂੰ ਬਹੁਤ ਮਾਣ ਨਾਲ ਕਹਿ ਰਹੇ ਸਨ ਕਿ ਸਾਹਬ ਇਹ ਦਵਾਰਕਾ ਵਿੱਚ 37000 ਅਹੀਰ ਭੈਣਾਂ! ਮੈਂ ਕਿਹਾ ਭਾਈ ਤੁਹਾਨੂੰ ਗਰਬਾ ਦਿਖਾਈ ਦਿੱਤਾ, ਲੇਕਿਨ ਉੱਥੋਂ ਦੀ ਇੱਕ ਹੋਰ ਵਿਸ਼ੇਸ਼ਤਾ ਇਹ ਸੀ ਕਿ 37000 ਅਹੀਰ ਭੈਣਾਂ ਜਦੋਂ ਉੱਥੇ ਗਰਬਾ ਕਰ ਰਹੀਆਂ ਸਨ ਨਾ, ਤਾਂ ਉੱਥੇ ਘੱਟ ਤੋਂ ਘੱਟ 25000 ਕਿਲੋ ਸੋਨਾ ਉਨ੍ਹਾਂ ਦੇ ਸਰੀਰ ‘ਤੇ ਸੀ। ਇਹ ਸੰਖਿਆ ਤਾਂ ਮੈਂ ਘੱਟ ਤੋਂ ਘੱਟ ਕਹਿ ਰਿਹਾ ਹਾਂ। ਜਦੋਂ ਲੋਕਾਂ ਨੂੰ ਪਤਾ ਚਲਿਆ ਕਿ ਸਰੀਰ ‘ਤੇ 25000 ਕਿਲੋ ਸੋਨਾ ਅਤੇ ਗਰਬਾ ਤਾਂ ਲੋਕਾਂ ਨੂੰ ਬਹੁਤ ਹੈਰਾਨੀ ਹੋਈ। ਅਜਿਹੀ ਮਾਤ੍ਰ ਸਰੂਪ (ਮਾਤਾ ਸਮਾਨ) ਆਪ ਸਭ ਨੇ ਮੇਰਾ ਸੁਆਗਤ ਕੀਤਾ, ਤੁਹਾਡਾ ਅਸ਼ੀਰਵਾਦ ਮਿਲਿਆ, ਮੈਂ ਸਭ ਅਹੀਰ ਭੈਣਾਂ ਦਾ ਸਿਰ ਝੁਕਾ ਕੇ ਆਭਾਰ ਵਿਅਕਤ ਕਰਦਾ ਹਾਂ।
ਭਗਵਾਨ ਸ਼੍ਰੀ ਕ੍ਰਿਸ਼ਨ ਦੀ ਕਰਮ ਭੂਮੀ, ਦਵਾਰਕਾ ਧਾਮ ਨੂੰ ਮੈਂ ਸ਼ਰਧਾਪੂਰਵਕ ਨਮਨ ਕਰਦਾ ਹਾਂ। ਦੇਵਭੂਮੀ ਦਵਾਰਕਾ ਵਿੱਚ ਭਗਵਾਨ ਕ੍ਰਿਸ਼ਨ ਦਵਾਰਕਾਧੀਸ਼ ਦੇ ਰੂਪ ਵਿੱਚ ਵਿਰਾਜਦੇ ਹਨ। ਇੱਥੇ ਜੋ ਕੁਝ ਵੀ ਹੁੰਦਾ ਹੈ, ਉਹ ਦਵਾਰਕਾਧੀਸ਼ ਦੀ ਇੱਛਾ ਨਾਲ ਹੀ ਹੁੰਦਾ ਹੈ। ਅੱਜ ਸਵੇਰੇ ਮੈਨੂੰ ਮੰਦਿਰ ਵਿੱਚ ਦਰਸ਼ਨ ਦਾ, ਪੂਜਾ ਦਾ ਸੁਭਾਗ ਮਿਲਿਆ। ਦਵਾਰਕਾ ਦੇ ਲਈ ਕਿਹਾ ਜਾਂਦਾ ਹੈ ਕਿ ਇਹ ਚਾਰ ਧਾਮ ਅਤੇ ਸਪਤਪੁਰੀ, ਦੋਵਾਂ ਦਾ ਹਿੱਸਾ ਹੈ। ਇੱਥੇ ਆਦਿ ਸ਼ੰਕਰਾਚਾਰਿਆ ਜੀ ਨੇ ਚਾਰ ਪੀਠਾਂ ਵਿੱਚੋਂ ਇੱਕ, ਸ਼ਾਰਦਾ ਪੀਠ ਦੀ ਸਥਾਪਨਾ ਕੀਤੀ। ਇੱਥੇ ਨਾਗੇਸ਼ਵਰ ਜਯੋਤਿਰਲਿੰਗ ਹੈ, ਰੁਕਮਣੀ ਦੇਵੀ ਮੰਦਿਰ ਹੈ, ਆਸਥਾ ਦੇ ਅਜਿਹੇ ਕਈ ਕੇਂਦਰ ਹਨ। ਅਤੇ ਮੈਨੂੰ ਬੀਤੇ ਦਿਨੀਂ ਦੇਸ਼-ਕਾਜ ਕਰਦੇ-ਕਰਦੇ ਦੇਵ-ਕਾਜ ਦੇ ਨਮਿੱਤ, ਦੇਸ਼ ਦੇ ਕਈ ਤੀਰਥਾਂ ਦੀ ਯਾਤਰਾ ਦਾ ਸੁਭਾਗ ਮਿਲਿਆ ਹੈ।ਅੱਜ ਦਵਾਰਕਾ ਧਾਮ ਵਿੱਚ ਵੀ ਉਸੇ ਦਿਵਯਤਾ ਨੂੰ ਅਨੁਭਵ ਕਰ ਰਿਹਾ ਹਾਂ। ਅੱਜ ਸਵੇਰੇ ਹੀ ਮੈਨੂੰ ਅਜਿਹਾ ਇੱਕ ਹੋਰ ਅਨੁਭਵ ਹੋਇਆ, ਮੈਂ ਉਹ ਪਲ ਬਿਤਾਏ, ਜੋ ਜੀਵਨ ਭਰ ਮੇਰੇ ਨਾਲ ਰਹਿਣ ਵਾਲੇ ਹਨ। ਮੈਂ ਗਹਿਰੇ ਸਮੁੰਦਰ ਦੇ ਅੰਦਰ ਜਾ ਕੇ ਪ੍ਰਾਚੀਨ ਦਵਾਰਕਾ ਜੀ ਦੇ ਦਰਸ਼ਨ ਕੀਤੇ। ਪੁਰਾਤਤਵ ਦੇ ਜਾਣਕਾਰਾਂ ਨੇ ਸਮੁੰਦਰ ਵਿੱਚ ਸਮਾਈ ਉਸ ਦਵਾਰਕਾ ਬਾਰੇ ਕਾਫੀ ਕੁਝ ਲਿਖਿਆ ਹੈ। ਸਾਡੇ ਸ਼ਾਸਤਰਾਂ ਵਿੱਚ ਵੀ ਦਵਾਰਕਾ ਬਾਰੇ ਕਿਹਾ ਗਿਆ ਹੈ-
ਭਵਿਸ਼ਯਤਿ ਪੁਰੀ ਰਮਯਾ ਸੁਦਵਾਰਾ ਪ੍ਰਾਗ੍ਰਯ-ਤੋਰਣਾ।
ਚਯਾੱਟਾਲਕ ਕੇਯੂਰਾ ਪ੍ਰਿਥਵਯਾਮ ਕਕੁਦੋਪਮਾ।।
ਅਰਥਾਤ, ਸੁੰਦਰ ਦਵਾਰਾਂ ਅਤੇ ਉੱਚੇ ਭਵਨਾਂ ਵਾਲੀ ਇਹ ਪੁਰੀ, ਪ੍ਰਿਥਵੀ ‘ਤੇ ਸ਼ਿਖਰ ਜਿਹੀ ਹੋਵੇਗੀ। ਕਹਿੰਦੇ ਹਨ ਭਗਵਾਨ ਵਿਸ਼ਵਕਰਮਾ ਨੇ ਖੁਦ ਇਸ ਦਵਾਰਕਾ ਨਗਰੀ ਦਾ ਨਿਰਮਾਣ ਕੀਤਾ ਸੀ। ਦਵਾਰਕਾ ਨਗਰੀ, ਭਾਰਤ ਵਿੱਚ ਸ਼੍ਰੇਸ਼ਠ ਨਗਰ ਉਸ ਦਾ ਆਯੋਜਨ, ਉਸ ਦੇ ਵਿਕਾਸ ਦੀ ਇੱਕ ਉੱਤਮ ਉਦਾਹਰਣ ਸੀ। ਅੱਜ ਜਦੋਂ ਮੈਂ ਗਹਿਰੇ ਸਮੁੰਦਰ ਅੰਦਰ ਦਵਾਰਕਾ ਜੀ ਦੇ ਦਰਸ਼ਨ ਕਰ ਰਿਹਾ ਸੀ, ਤਾਂ ਮੈਂ ਪੁਰਾਤਨ ਉਹੀ ਭਵਯਤਾ, ਉਹੀ ਦਿਵਯਤਾ ਮਨ ਹੀ ਮਨ ਅਨੁਭਵ ਕਰ ਰਿਹਾ ਸੀ। ਮੈਂ ਉੱਥੇ ਭਗਵਾਨ ਸ਼੍ਰੀਕ੍ਰਿਸ਼ਨ ਨੂੰ, ਦਵਾਰਕਾਧੀਸ਼ ਨੂੰ ਪ੍ਰਣਾਮ ਕੀਤਾ, ਉਨ੍ਹਾਂ ਨੂੰ ਨਮਨ ਕੀਤਾ। ਮੈਂ ਆਪਣੇ ਨਾਲ ਮੋਰ ਪੰਖ (ਖੰਭ) ਵੀ ਲੈ ਕੇ ਗਿਆ ਸੀ, ਜਿਸ ਨੂੰ ਮੈਂ ਪ੍ਰਭੂ ਕ੍ਰਿਸ਼ਨ ਦਾ ਸਿਮਰਨ ਕਰਦੇ ਹੋਏ ਉੱਥੇ ਅਰਪਿਤ ਕੀਤਾ। ਮੇਰੇ ਲਈ ਕਈ ਸਾਲ ਤੋਂ ਜਦੋਂ ਮੈਂ ਪੁਰਾਤਤਵਵਿਦਾਂ ਤੋਂ ਇਹ ਜਾਣਿਆ ਸੀ, ਤਾਂ ਇੱਕ ਬਹੁਤ ਵੱਡੀ ਇੱਛਾ ਸੀ। ਮਨ ਕਰਦਾ ਸੀ, ਕਦੇ ਨਾ ਕਦੇ ਸਮੁੰਦਰ ਦੇ ਅੰਤਰ ਜਾਵਾਂਗਾ ਅਤੇ ਉਸ ਦਵਾਰਕਾ ਨਗਰੀ ਦੇ ਜੋ ਵੀ ਅਵਸ਼ੇਸ਼ ਹਨ, ਉਸ ਨੂੰ ਛੂਹ ਕੇ ਸ਼ਰਧਾਭਾਵ ਨਾਲ ਨਮਨ ਕਰਾਂਗਾ। ਕਈ ਵਰ੍ਹੇ ਦੀ ਮੇਰੀ ਉਹ ਇੱਛਾ ਅੱਜ ਪੂਰੀ ਹੋਈ। ਮੈਂ, ਮੇਰਾ ਮਨ ਬਹੁਤ ਗਦਗਦ ਹੈ, ਮੈਂ ਭਾਵ-ਵਿਭੋਰ ਹਾਂ। ਦਹਾਕਿਆਂ ਤੱਕ ਜੋ ਸੁਪਨਾ ਸੰਜੋਇਆ ਹੋਵੇ ਅਤੇ ਅੱਜ ਉਸ ਪਵਿੱਤਰ ਭੂਮੀ ਨੂੰ ਛੂਹ ਕੇ ਪੂਰਾ ਹੋਇਆ ਹੋਵੇਗਾ, ਤੁਸੀਂ ਕਲਪਨਾ ਕਰ ਸਕਦੇ ਹੋ, ਮੇਰੇ ਅੰਦਰ ਕਿੰਨਾ ਅਪਾਰ ਆਨੰਦ ਹੋਵੇਗਾ।
ਸਾਥੀਓ,
21ਵੀਂ ਸਦੀ ਵਿੱਚ ਭਾਰਤ ਦੇ ਵੈਭਵ ਦੀ ਤਸਵੀਰ ਵੀ ਮੇਰੀਆਂ ਅੱਖਾਂ ਵਿੱਚ ਘੁੰਮ ਰਹੀ ਸੀ ਅਤੇ ਮੈਂ ਲੰਬੇ ਸਮੇਂ ਤੱਕ ਅੰਦਰ ਰਿਹਾ। ਅਤੇ ਅੱਜ ਇੱਥੇ ਦੇਰ ਨਾਲ ਆਉਣ ਦੀ ਵਜ੍ਹਾ ਦਾ ਕਾਰਨ ਇਹ ਸੀ ਕਿ ਮੈਂ ਸਮੁੰਦਰ ਦੇ ਅੰਦਰ ਕਾਫੀ ਦੇਰ ਰੁਕਿਆ ਰਿਹਾ। ਮੈਂ ਸਮੁੰਦਰ ਦਵਾਰਕਾ ਦੇ ਉਸ ਦਰਸ਼ਨ ਤੋਂ ਵਿਕਸਿਤ ਭਾਰਤ ਦੇ ਸੰਕਲਪ ਨੂੰ ਹੋਰ ਮਜ਼ਬੂਤ ਕਰਕੇ ਆਇਆ ਹਾਂ।
ਸਾਥੀਓ,
ਅੱਜ ਮੈਨੂੰ ਸੁਦਰਸ਼ਨ ਸੇਤੁ ਦੇ ਲੋਕਅਰਪਣ ਦਾ ਵੀ ਸੁਭਾਗ ਮਿਲਿਆ ਹੈ। 6 ਵਰ੍ਹੇ ਪਹਿਲੇ ਮੈਨੂੰ ਇਸ ਸੇਤੁ ਦਾ ਨੀਂਹ ਪੱਥਰ ਦਾ ਅਵਸਰ ਮਿਲਿਆ ਸੀ। ਇਹ ਸੇਤੁ, ਓਖਾ ਨੂੰ ਬੇਟ ਦਵਾਰਕਾ ਦ੍ਵੀਪ ਨਾਲ ਜੋੜੇਗਾ। ਇਹ ਸੇਤੁ, ਦਵਾਰਕਾਧੀਸ਼ ਦੇ ਦਰਸ਼ਨ ਵੀ ਅਸਾਨ ਬਣਾਏਗਾ ਅਤੇ ਇੱਥੋਂ ਦੀ ਦਿਵਯਤਾ ਨੂੰ ਵੀ ਚਾਰ-ਚੰਨ ਲਗਾ ਦੇਵੇਗਾ। ਜਿਸ ਦਾ ਸੁਪਨਾ ਦੇਖਿਆ, ਜਿਸ ਦਾ ਨੀਂਹ ਪੱਥਰ ਰੱਖਿਆ, ਉਸ ਨੂੰ ਪੂਰਾ ਕੀਤਾ- ਇਹੀ ਈਸ਼ਵਰ ਰੂਪੀ ਜਨਤਾ ਜਨਾਰਦਨ ਦੇ ਸੇਵਕ, ਮੋਦੀ ਦੀ ਗਾਰੰਟੀ ਹੈ। ਸੁਦਰਸ਼ਨ ਸੇਤੁ ਸਿਰਫ਼ ਇੱਕ ਸੁਵਿਧਾ ਭਰ ਨਹੀਂ ਹੈ। ਬਲਕਿ ਇਹ ਇੰਜੀਨੀਅਰਿੰਗ ਦਾ ਵੀ ਕਮਾਲ ਹੈ ਅਤੇ ਮੈਂ ਤਾਂ ਚਾਹਾਂਗਾ ਇੰਜੀਨੀਅਰਿੰਗ ਦੇ ਸਟ੍ਰਕਚਰਲ ਇੰਜੀਨੀਅਰਿੰਗ ਦੇ ਵਿਦਿਆਰਥੀ ਆ ਕੇ ਇਸ ਸੁਦਰਸ਼ਨ ਸੇਤੁ ਦਾ ਅਧਿਐਨ ਕਰਨ। ਇਹ ਭਾਰਤ ਦਾ ਹੁਣ ਤੱਕ ਦਾ ਸਭ ਤੋਂ ਲੰਬਾ ਕੇਬਲ ਅਧਾਰਿਤ ਬ੍ਰਿਜ ਹੈ। ਮੈਂ ਸਾਰੇ ਦੇਸ਼ਵਾਸੀਆਂ ਨੂੰ ਇਸ ਆਧੁਨਿਕ ਅਤੇ ਵਿਰਾਟ (ਵਿਸ਼ਾਲ) ਸੇਤੁ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ।
ਅੱਜ ਜਦੋਂ ਇੰਨਾ ਵੱਡਾ ਕੰਮ ਹੋ ਰਿਹਾ ਹੈ, ਤਾਂ ਇੱਕ ਪੁਰਾਣੀ ਗੱਲ ਯਾਦ ਆ ਰਹੀ ਹੈ। ਰੂਸ ਵਿੱਚ ਆਸਤ੍ਰਾਖਾਨ ਨਾਮ ਦਾ ਇੱਕ ਰਾਜ ਹੈ,ਗੁਜਰਾਤ ਅਤੇ ਆਸਤ੍ਰਾਖਾਨ ਦੇ ਨਾਲ ਸਿਸਟਰ ਸਟੇਟ ਦਾ ਆਪਣਾ ਰਿਸ਼ਤਾ ਹੈ। ਜਦੋਂ ਮੈਂ ਮੁੱਖ ਮੰਤਰੀ ਸੀ, ਤਾਂ ਰੂਸ ਦੀ ਉਸ ਆਸਤ੍ਰਾਖਾਨ ਸਟੇਟ ਵਿੱਚ ਉਨ੍ਹਾਂ ਨੇ ਮੈਨੂੰ ਸੱਦਾ ਦਿੱਤਾ ਅਤੇ ਮੈਂ ਗਿਆ ਸੀ। ਅਤੇ ਜਦੋਂ ਮੈਂ ਉੱਥੇ ਗਿਆ ਤਾਂ ਮੇਰੇ ਲਈ ਉਹ ਹੈਰਾਨੀ ਸੀ ਕਿ ਉੱਥੇ ਸਭ ਤੋਂ ਚੰਗਾ ਜੋ ਬਜਾਰ ਹੁੰਦਾ ਸੀ, ਵੱਡੇ ਤੋਂ ਵੱਡਾ ਮਾਲ ਸੀ, ਉਸ ਦਾ ਨਾਮ ਓਖਾ ਦੇ ਉੱਪਰ ਹੀ ਹੁੰਦਾ ਸੀ। ਸਭ ਦੇ ਨਾਮ ‘ਤੇ ਓਖਾ, ਮੈਂ ਕਿਹਾ ਓਖਾ ਨਾਮ ਕਿਉਂ ਰੱਖਿਆ ਹੈ? ਤਾਂ ਸਦੀਆਂ ਪਹਿਲਾਂ ਆਪਣੇ ਇੱਥੋਂ ਲੋਕ ਵਪਾਰ ਲਈ ਉੱਥੇ ਜਾਂਦੇ ਸਨ, ਅਤੇ ਇੱਥੋਂ ਜੋ ਚੀਜ਼ ਜਾਂਦੀ ਸੀ, ਉਸ ਨੂੰ ਉੱਥੇ ਉੱਤਮ ਤੋਂ ਉੱਤਮ ਚੀਜ਼ ਮੰਨਿਆ ਜਾਂਦਾ ਸੀ। ਇਸ ਕਾਰਨ ਅੱਜ ਸਦੀਆਂ ਦੇ ਬਾਦ ਵੀ ਓਖਾ ਦੇ ਨਾਮ ਨਾਲ ਦੁਕਾਨ ਹੋਵੇ, ਓਖਾ ਦੇ ਨਾਮ ਨਾਲ ਮਾਲ ਹੋਵੇ ਤਾਂ ਉੱਥੋਂ ਦੇ ਲੋਕਾਂ ਨੂੰ ਲਗਦਾ ਹੈ ਕਿ ਇੱਥੇ ਬਹੁਤ ਚੰਗੀ ਕੁਆਲਟੀ ਦੀਆਂ ਚੀਜਾਂ ਮਿਲ ਰਹੀਆਂ ਹਨ। ਉਹ ਜੋ ਸਦੀਆਂ ਪਹਿਲੇ ਮੇਰੇ ਓਖਾ ਦੀ ਜੋ ਇੱਜਤ ਸੀ, ਉਹ ਹੁਣ ਇਹ ਸੁਦਰਸ਼ਨ ਸੇਤੁ ਬਣਨ ਦੇ ਬਾਦ ਮੁੜ ਇੱਕ ਵਾਰ ਦੁਨੀਆ ਦੇ ਨਕਸ਼ੇ ਵਿੱਚ ਚਮਕਣ ਵਾਲੀ ਹੈ ਅਤੇ ਓਖਾ ਦਾ ਨਾਮ ਹੋਰ ਵਧਣ ਵਾਲਾ ਹੈ।
ਸਾਥੀਓ,
ਅੱਜ ਜਦੋਂ ਮੈਂ ਸੁਦਰਸ਼ਨ ਸੇਤੁ ਨੂੰ ਦੇਖ ਰਿਹਾ ਹਾਂ, ਤਾਂ ਕਿੰਨੀਆਂ ਹੀ ਪੁਰਾਣੀਆਂ ਗੱਲਾਂ ਵੀ ਯਾਦ ਆ ਰਹੀਆਂ ਹਨ। ਪਹਿਲੇ ਦਵਾਰਕਾ ਅਤੇ ਬੇਟ ਦਵਾਰਕਾ ਦੇ ਲੋਕਾਂ ਨੂੰ ਸ਼ਰਧਾਲੂਆਂ ਨੂੰ ਫੇਰੀ ਬੋਟ ‘ਤੇ ਨਿਰਭਰ ਰਹਿਣਾ ਪੈਂਦਾ ਸੀ। ਪਹਿਲੇ ਸਮੁੰਦਰ ਅਤੇ ਫਿਰ ਸੜਕ ਤੋਂ ਲੰਬਾ ਸਫ਼ਰ ਕਰਨਾ ਪੈਂਦਾ ਸੀ। ਯਾਤਰੀਆਂ ਨੂੰ ਪ੍ਰੇਸ਼ਾਨੀ ਹੁੰਦੀ ਸੀ ਅਤੇ ਅਕਸਰ ਸਮੁੰਦਰ ਦੀਆਂ ਉੱਚੀਆਂ ਲਹਿਰਾਂ ਕਾਰਨ ਕਦੇ-ਕਦੇ ਬੋਟ ਸੇਵਾ ਬੰਦ ਵੀ ਹੋ ਜਾਂਦੀ ਸੀ। ਇਸ ਨਾਲ ਸ਼ਰਧਾਲੂਆਂ ਨੂੰ ਬਹੁਤ ਪ੍ਰੇਸ਼ਾਨੀ ਹੁੰਦੀ ਸੀ। ਜਦੋਂ ਮੈਂ ਮੁੱਖ ਮੰਤਰੀ ਸੀ ਤਾਂ, ਇੱਥੋਂ ਦੇ ਸਾਥੀ ਜਦੋਂ ਵੀ ਮੇਰੇ ਪਾਸ ਆਉਂਦੇ ਸਨ, ਤਾਂ ਬ੍ਰਿਜ ਦੀ ਗੱਲ ਜ਼ਰੂਰ ਕਰਦੇ ਸਨ। ਅਤੇ ਸਾਡੇ ਸ਼ਿਵ-ਸ਼ਿਵ, ਸਾਡੇ ਬਾਬੂਬਾ ਉਨ੍ਹਾਂ ਦਾ ਇੱਕ ਏਜੰਡਾ ਸੀ ਕਿ ਇਹ ਕੰਮ ਮੈਂ ਕਰਨਾ ਹੈ। ਅੱਜ ਮੈ ਦੇਖ ਰਿਹਾ ਹਾਂ ਕਿ ਬਾਬੂਬਾ ਸਭ ਤੋਂ ਵੱਧ ਖੁਸ਼ ਹਨ।
ਸਾਥੀਓ,
ਮੈਂ ਤਦ ਦੀ ਕਾਂਗਰਸ ਦੀ ਕੇਂਦਰ ਸਰਕਾਰ ਦੇ ਸਾਹਮਣੇ ਵਾਰ-ਵਾਰ ਇਹ ਗੱਲਾਂ ਰੱਖਦਾ ਸੀ, ਪਰ ਕਦੇ ਉਨ੍ਹਾਂ ਨੇ ਇਸ ‘ਤੇ ਧਿਆਨ ਨਹੀਂ ਦਿੱਤਾ। ਇਸ ਸੁਦਰਸ਼ਨ ਸੇਤੁ ਦਾ ਨਿਰਮਾਣ ਇਹ ਵੀ ਭਗਵਾਨ ਸ਼੍ਰੀਕ੍ਰਿਸ਼ਨ ਨੇ ਮੇਰੇ ਹੀ ਭਾਗਾਂ ਵਿੱਚ ਲਿਖਿਆ ਸੀ। ਮੈਨੂੰ ਖੁਸ਼ੀ ਹੈ ਕਿ ਮੈਂ ਪ੍ਰਮਾਤਮਾ ਦੇ ਹੁਕਮ ਦੀ ਪਾਲਣਾ ਕਰਕੇ ਇਸ ਜਿੰਮੇਦਾਰੀ ਨੂੰ ਨਿਭਾ ਪਾਇਆ ਹਾਂ। ਇਸ ਪੁਲ ਦੇ ਬਣਨ ਨਾਲ ਹੁਣ ਦੇਸ਼ ਭਰ ਤੋਂ ਇੱਥੇ ਆਉਣ ਵਾਲੇ ਸ਼ਰਧਾਲੂਆਂ ਨੂੰ ਬਹੁਤ ਸੁਵਿਧਾ ਹੋਵੇਗੀ। ਇਸ ਪੁਲ ਦੀ ਇੱਕ ਹੋਰ ਵਿਸ਼ੇਸ਼ ਗੱਲ ਹੈ। ਇਸ ਵਿੱਚ ਜੋ ਸ਼ਾਨਦਾਰ ਲਾਇਟਿੰਗ ਹੋਈ ਹੈ, ਉਸ ਲਈ ਬਿਜਲੀ, ਪੁਲ ‘ਤੇ ਲਗੇ ਸੋਲਰ ਪੈਨਲ ਤੋਂ ਹੀ ਜੁਟਾਈ ਜਾਏਗੀ। ਸੁਦਰਸ਼ਨ ਸੇਤੁ ਵਿੱਚ 12 ਟੂਰਿਸਟ ਗੈਲਰੀਆਂ ਬਣਾਈਆਂ ਗਈਆਂ ਹਨ। ਅੱਜ ਮੈਂ ਵੀ ਇਨ੍ਹਾਂ ਗੈਲਰੀਆਂ ਨੂੰ ਦੇਖਿਆ ਹੈ। ਇਹ ਅਦਭੁਤ ਹਨ, ਬਹਤ ਹੀ ਸੁੰਦਰ ਬਣੀਆਂ ਹਨ। ਸੁਦਰਸ਼ਨੀ ਹਨ, ਇਨ੍ਹਾਂ ਤੋਂ ਲੋਕ ਅਥਾਹ ਨੀਲੇ ਸਮੁੰਦਰ ਨੂੰ ਨਿਹਾਰ ਸਕਣਗੇ।
ਸਾਥੀਓ,
ਅੱਜ ਇਸ ਪਵਿੱਤਰ ਅਵਸਰ ‘ਤੇ ਮੈਂ ਦੇਵਭੂਮੀ ਦਵਾਰਕਾ ਦੇ ਲੋਕਾਂ ਦੀ ਸ਼ਲਾਘਾ ਵੀ ਕਰਾਂਗਾ। ਇੱਥੇ ਦੇ ਲੋਕਾਂ ਨੇ ਸਵੱਛਤਾ ਦਾ ਜੋ ਮਿਸ਼ਨ ਸ਼ੁਰੂ ਕੀਤਾ ਹੈ ਅਤੇ ਮੇਰੇ ਕੋਲ ਲੋਕ ਸੋਸ਼ਲ ਮੀਡੀਆ ਰਾਹੀਂ ਵੀਡੀਓ ਭੇਜਦੇ ਸਨ ਕਿ ਦਵਾਰਕਾ ਵਿੱਚ ਕਿੰਨੀ ਜ਼ਬਰਦਸਤ ਸਫਾਈ ਦਾ ਕੰਮ ਚਲ ਰਿਹਾ ਹੈ, ਤੁਸੀਂ ਲੋਕ ਖੁਸ਼ ਹੋ ਨਾ? ਤੁਹਾਨੂੰ ਸਭ ਨੂੰ ਆਨੰਦ ਹੋਇਆ ਹੈ ਨਾ ਇਹ ਸਫਾਈ ਹੋਈ ਤਾਂ, ਇਕਦਮ ਸਭ ਕਲੀਨ ਲਗ ਰਿਹਾ ਹੈ ਨਾ? ਲੇਕਿਨ ਤੁਸੀਂ ਲੋਕਾਂ ਦੀ ਜਿੰਮੇਦਾਰੀ ਕੀ ਹੈ? ਫਿਰ ਮੈਨੂੰ ਆਉਣਾ ਪਵੇਗਾ ਸਾਫ ਕਰਨ ਲਈ? ਤੁਸੀਂ ਲੋਕ ਇਸ ਨੂੰ ਸਾਫ ਰੱਖੋਗੇ ਕਿ ਨਹੀਂ? ਜ਼ਰਾ ਹੱਥ ਉੱਪਰ ਚੁੱਕ ਕੇ ਬੋਲੋ, ਹੁਣ ਅਸੀਂ ਦਵਾਰਕਾ ਨੂੰ ਗੰਦਾ ਨਹੀਂ ਹੋਣ ਦਿਆਂਗੇ, ਮੰਜੂਰ, ਮੰਜੂਰ। ਦੇਖੋ ਵਿਦੇਸ਼ ਦੇ ਲੋਕ ਇੱਥੇ ਆਉਂਣਗੇ। ਕਈ ਸ਼ਰਧਾਲੂ ਆਉਂਣਗੇ। ਜਦੋਂ ਉਹ ਸਵੱਛਤਾ ਦੇਖਦੇ ਹਨ ਨਾ ਤਾਂ ਅੱਧਾ ਤਾਂ ਉਨ੍ਹਾਂ ਦਾ ਮਨ ਤੁਸੀਂ ਜਿੱਤ ਹੀ ਲੈਂਦੇ ਹੋ।
ਸਾਥੀਓ,
ਜਦੋਂ ਮੈਂ ਦੇਸ਼ਵਾਸੀਆਂ ਨੂੰ ਨਵੇਂ ਭਾਰਤ ਦੇ ਨਿਰਮਾਣ ਦੀ ਗਾਰੰਟੀ ਦਿੱਤੀ ਸੀ, ਤਾਂ ਇਹ ਵਿਰੋਧੀ ਧਿਰ ਦੇ ਲੋਕ ਜੋ ਆਏ ਦਿਨ ਮੈਨੂੰ ਗਾਲਾਂ ਦੇਣ ਦੇ ਸ਼ੌਕੀਨ ਹਨ, ਉਹ ਉਸ ਦਾ ਵੀ ਮਜਾਕ ਉਡਾਉਂਦੇ ਸਨ। ਅੱਜ ਦੇਖੋ, ਲੋਕ ਨਵਾਂ ਭਾਰਤ ਆਪਣੀਆਂ ਅੱਖਾਂ ਨਾਲ ਬਣਦੇ ਹੋਏ ਦੇਖ ਰਹੇ ਹਨ। ਜਿਨ੍ਹਾਂ ਨੇ ਲੰਬੇ ਸਮੇਂ ਤੱਕ ਦੇਸ਼ ‘ਤੇ ਸ਼ਾਸਨ ਕੀਤਾ, ਉਨ੍ਹਾਂ ਦੇ ਪਾਸ ਇੱਛਾ ਸ਼ਕਤੀ ਨਹੀਂ ਸੀ, ਸਧਾਰਣ ਜਨ ਨੂੰ ਸੁਵਿਧਾ ਦੇਣ ਦੀ ਨੀਅਤ ਅਤੇ ਨਿਸ਼ਠਾ ਵਿੱਚ ਖੋਟ ਸੀ। ਕਾਂਗਰਸ ਦੀ ਪੂਰੀ ਤਾਕਤ, ਇੱਕ ਪਰਿਵਾਰ ਨੂੰ ਹੀ ਅੱਗੇ ਵਧਾਉਣ ਵਿੱਚ ਲਗਦੀ ਰਹੀ, ਜੇਕਰ ਇੱਕ ਪਰਿਵਾਰ ਨੂੰ ਹੀ ਸਭ ਕੁਝ ਕਰਨਾ ਸੀ ਤਾਂ ਦੇਸ਼ ਬਣਾਉਣ ਦੀ ਯਾਦ ਕਿਵੇਂ ਆਉਂਦੀ? ਇਨ੍ਹਾਂ ਦੀ ਪੂਰੀ ਸ਼ਕਤੀ, ਇਸੇ ਗੱਲ ‘ਤੇ ਲਗਦੀ ਸੀ 5 ਵਰ੍ਹੇ ਸਰਕਾਰ ਕਿਵੇਂ ਚਲਾਈਏ, ਘੁਟਾਲਿਆਂ ਨੂੰ ਕਿਵੇਂ ਦਬਾਈਏ। ਤਦ ਤੋਂ ਹੀ 2014 ਤੋਂ ਪਹਿਲੇ ਦੇ 10 ਵਰ੍ਹਿਆਂ ਵਿੱਚ ਭਾਰਤ ਨੂੰ ਇਹ ਸਿਰਫ 11ਵੇਂ ਨੰਬਰ ਦੀ ਇਕੋਨੋਮੀ ਹੀ ਬਣਾ ਪਾਏ। ਜਦੋਂ ਅਰਥਵਿਵਸਥਾ ਇੰਨੀ ਛੋਟੀ ਸੀ,
ਤਾਂ ਇੰਨੇ ਵਿਸ਼ਾਲ ਦੇਸ਼ ਦੇ ਇੰਨੇ ਵਿਸ਼ਾਲ ਸੁਪਨਿਆਂ ਨੂੰ ਪੂਰਾ ਕਰਨ ਦੀ ਸਮਰੱਥਾ ਵੀ ਉੰਨੀ ਨਹੀਂ ਸੀ। ਜੋ ਥੋੜ੍ਹਾ ਬਹੁਤ ਬਜਟ ਇਨਫ੍ਰਾਸਟ੍ਰਕਚਰ ਲਈ ਰਹਿੰਦਾ ਸੀ, ਉਹ ਇਹ ਘੁਟਾਲੇ ਕਰਕੇ ਲੁੱਟ ਲੈਂਦੇ ਸਨ। ਜਦੋਂ ਦੇਸ਼ ਵਿੱਚ ਟੈਲੀਕੌਮ ਇਨਫ੍ਰਾਸਟ੍ਰਕਚਰ ਨੂੰ ਵਧਾਉਣ ਦਾ ਸਮਾਂ ਆਇਆ, ਕਾਂਗਰਸ ਨੇ 2ਜੀ ਘੁਟਾਲਾ ਕਰ ਦਿੱਤਾ। ਜਦੋਂ ਦੇਸ਼ ਵਿੱਚ ਸਪੋਰਟਸ ਇਨਫ੍ਰਾਸਟ੍ਰਕਚਰ ਨੂੰ ਆਧੁਨਿਕ ਬਣਾਉਣ ਦਾ ਅਵਸਰ ਆਇਆ, ਕਾਂਗਰਸ ਨੇ ਕੌਮਨਵੈਲਥ ਘੁਟਾਲਾ ਕਰ ਦਿੱਤਾ। ਜਦੋਂ ਦੇਸ਼ ਵਿੱਚ ਡਿਫੈਂਸ ਇਨਫ੍ਰਾਸਟ੍ਰਕਚਰ ਨੂੰ ਮਜ਼ਬੂਤ ਕਰਨ ਦੀ ਵਾਰੀ ਆਈ, ਕਾਂਗਰਸ ਨੇ ਹੈਲੀਕੌਪਟਰ ਅਤੇ ਸਬਮਰੀਨ ਘੁਟਾਲਾ ਕਰ ਦਿੱਤਾ। ਦੇਸ਼ ਦੀ ਹਰ ਜ਼ਰੂਰਤ ਦੇ ਨਾਲ ਕਾਂਗਰਸ ਸਿਰਫ਼ ਧੋਖਾ ਹੀ ਕਰ ਸਕਦੀ ਹੈ।
ਸਾਥੀਓ,
2014 ਵਿੱਚ ਜਦੋਂ ਤੁਸੀਂ ਸਾਰਿਆਂ ਨੇ ਮੈਨੂੰ ਅਸ਼ੀਰਵਾਦ ਦੇ ਕੇ ਦਿੱਲੀ ਭੇਜਿਆ ਤਾਂ ਮੈਂ ਤੁਹਾਡੇ ਨਾਲ ਵਾਅਦਾ ਕਰਕੇ ਗਿਆ ਸੀ ਕਿ ਦੇਸ਼ ਨੂੰ ਲੁਟਣ ਨਹੀਂ ਦੇਵਾਂਗਾ। ਕਾਂਗਰਸ ਦੇ ਸਮੇਂ ਜੋ ਹਜਾਰਾਂ ਕਰੋੜ ਦੇ ਘੁਟਾਲੇ ਹੁੰਦੇ ਰਹਿੰਦੇ ਸਨ, ਉਹ ਸਭ ਹੁਣ ਬੰਦ ਹੋ ਚੁਕੇ ਹਨ। ਬੀਤੇ 10 ਵਰ੍ਹਿਆਂ ਵਿੱਚ ਅਸੀਂ ਦੇਸ਼ ਨੂੰ ਦੁਨੀਆ ਦੀ 5ਵੇਂ ਨੰਬਰ ਦੀ ਤਾਕਤ ਬਣਾ ਦਿੱਤਾ ਅਤੇ ਇਸ ਦਾ ਨਤੀਜਾ ਤੁਸੀਂ ਪੂਰੇ ਦੇਸ਼ ਵਿੱਚ ਅਜਿਹੇ ਨਵਯ, ਭਵਯ ਅਤੇ ਦਿਵਯ ਨਿਰਮਾਣ ਕਾਰਜ ਦੇਖ ਰਹੇ ਹੋ। ਇੱਕ ਪਾਸੇ ਸਾਡੇ ਦਿਵਯ ਤੀਰਥ ਸਥਲ ਆਧੁਨਿਕ ਸਰੂਪ ਵਿੱਚ ਸਾਹਮਣੇ ਆ ਰਹੇ ਹਨ। ਅਤੇ ਦੂਸਰੇ ਪਾਸੇ ਮੈਗਾ ਪ੍ਰੋਜੈਕਟਸ ਨਾਲ ਨਵੇਂ ਭਾਰਤ ਦੀ ਨਵੀਂ ਤਸਵੀਰ ਬਣ ਰਹੀ ਹੈ। ਅੱਜ ਤੁਸੀਂ ਦੇਸ਼ ਦਾ ਇਹ ਸਭ ਤੋਂ ਲੰਬਾ ਕੇਬਲ ਅਧਾਰਿਤ ਸੇਤੁ ਗੁਜਰਾਤ ਵਿੱਚ ਦੇਖ ਰਹੇ ਹੋ। ਕੁਝ ਦਿਨ ਪਹਿਲੇ ਹੀ ਮੁੰਬਈ ਵਿੱਚ ਦੇਸ਼ ਦਾ ਸਭ ਤੋਂ ਲੰਬਾ ਸੀ-ਬ੍ਰਿਜ ਪੂਰਾ ਹੋਇਆ। ਜੰਮੂ ਕਸ਼ਮੀਰ ਵਿੱਚ ਚਿਨਾਬ ‘ਤੇ ਬਣਿਆ ਸ਼ਾਨਦਾਰ ਬ੍ਰਿਜ ਅੱਜ ਦੁਨੀਆ ਭਰ ਵਿੱਚ ਚਰਚਾ ਦਾ ਵਿਸ਼ਾ ਹੈ। ਤਮਿਲ ਨਾਡੂ ਵਿੱਚ ਭਾਰਤ ਦਾ ਪਹਿਲਾ ਵਰਟੀਕਲ ਲਿਫਟ ਬ੍ਰਿਜ, ਨਿਊ ਪੰਬਨ ਬ੍ਰਿਜ ‘ਤੇ ਵੀ ਕੰਮ ਤੇਜੀ ਨਾਲ ਚੱਲ ਰਿਹਾ ਹੈ। ਅਸਾਮ ਵਿੱਚ ਭਾਰਤ ਦਾ ਸਭ ਤੋਂ ਲੰਬਾ ਨਦੀ ਸੇਤੁ ਵੀ ਬੀਤੇ 10 ਵਰ੍ਹੇ ਵਿੱਚ ਹੀ ਬਣਿਆ ਹੈ। ਪੂਰਬ, ਪੱਛਮ, ਉੱਤਰ, ਦੱਖਣ, ਚਾਰੇ ਪਾਸੇ ਅਜਿਹੇ ਵੱਡੇ ਨਿਰਮਾਣ ਹੋ ਰਹੇ ਹਨ। ਇਹੀ ਆਧੁਨਿਕ ਕਨੈਕਟੀਵਿਟੀ ਸਮ੍ਰਿੱਧ ਅਤੇ ਸਸ਼ਕਤ ਰਾਸ਼ਟਰ ਦੇ ਨਿਰਮਾਣ ਦਾ ਰਸਤਾ ਹੈ।
ਸਾਥੀਓ,
ਜਦੋਂ ਕਨੈਕਟੀਵਿਟਿ ਵਧਦੀ ਹੈ, ਜਦੋਂ ਕਨੈਕਟੀਵਿਟੀ ਬਿਹਤਰ ਹੁੰਦੀ ਹੈ, ਤਾਂ ਇਸ ਦਾ ਸਿੱਧਾ ਪ੍ਰਭਾਵ ਦੇਸ਼ ਦੇ ਟੂਰਿਜ਼ਮ ‘ਤੇ ਪੈਂਦਾ ਹੈ। ਗੁਜਰਾਤ ਵਿੱਚ ਵਧਦੀ ਹੋਈ ਕਨੈਕਟੀਵਿਟੀ, ਰਾਜ ਨੂੰ ਵੱਡਾ ਟੂਰਿਸਟ ਹੱਬ ਬਣਾ ਰਹੀ ਹੈ। ਅੱਜ ਗੁਜਰਾਤ ਵਿੱਚ 22 sanctuaries ਅਤੇ 4 ਨੈਸ਼ਨਲ ਪਾਰਕ ਹਨ। ਹਜਾਰਾਂ ਵਰ੍ਹੇ ਪੁਰਾਣੇ ਪੋਰਟ ਸਿਟੀ ਲੋਥਲ ਦੀ ਚਰਚਾ ਦੁਨੀਆ ਭਰ ਵਿੱਚ ਹੈ। ਦਵਾਰਕਾ ਵਿੱਚ ਸ਼ਿਵਰਾਜਪੁਰੀ ਦਾ ਬਲੂ ਫਲੈਗ ਬੀਹ ਹੈ। ਵਰਲਡ ਹੈਰੀਟੇਜ਼ ਸਿਟੀ ਅਹਿਮਦਾਬਾਦ ਹੈ। ਏਸ਼ੀਆ ਦਾ ਸਭ ਤੋਂ ਲੰਬਾ ਰੋਪਵੇ ਇਹ ਸਾਡੇ ਗਿਰਨਾਰ ਪਰਬਤ ‘ਤੇ ਹੈ। ਗਿਰ ਵਣ,ਏਸ਼ਿਯਾਟਿਕ ਲਾਯਨ, ਇਹ ਸਾਡੇ ਗਿਨ ਦੇ ਜੰਗਲਾਂ ਵਿੱਚ ਪਾਏ ਜਾਂਦੇ ਹਨ। ਦੁਨੀਆ ਦੀ ਸਭ ਤੋਂ ਉੱਚੀ ਪ੍ਰਤਿਮਾ, ਸਰਦਾਰ ਸਾਹਬ ਦੀ ਸਟੈਚੂ ਆਫ਼ ਯੂਨਿਟੀ ਗੁਜਰਾਤ ਦੇ ਏਕਤਾ ਨਗਰ ਵਿੱਚ ਹੈ। ਰਣੋਤਸਵ ਵਿੱਚ ਅੱਜ ਦੁਨੀਆ ਭਰ ਦੇ ਟੂਰਿਸਟਾਂ ਦਾ ਮੇਲਾ ਲਗਦਾ ਹੈ। ਕੱਛ ਦਾ ਥੋਰਡੋ ਪਿੰਡ, ਦੁਨੀਆ ਦੇ ਸਰਬੋਤਮ ਟੂਰਿਸਟ ਪਿੰਡਾਂ ਵਿੱਚ ਗਿਣਿਆ ਜਾਂਦਾ ਹੈ।
ਨਡਾਬੇਟ ਰਾਸ਼ਟਰਭਗਤੀ ਅਤੇ ਟੂਰਿਸਟ ਦਾ ਇੱਕ ਅਹਿਮ ਕੇਂਦਰ ਬਣ ਰਿਹਾ ਹੈ। ਵਿਕਾਸ ਵੀ, ਵਿਰਾਸਤ ਵੀ ਇਸ ਮੰਤਰ ‘ਤੇ ਚਲਦੇ ਹੋਏ ਗੁਜਰਾਤ ਵਿੱਚ ਆਸਥਾ ਦੇ ਸਥਲਾਂ ਨੂੰ ਵੀ ਸੰਵਾਰਿਆ ਜਾ ਰਿਹਾ ਹੈ। ਦਵਾਰਕਾ, ਸੋਮਨਾਥ, ਪਾਵਾਗੜ੍ਹ, ਮੋਢੇਰਾ, ਅੰਬਾਜੀ, ਅਜਿਹੇ ਸਾਰੇ ਮਹੱਤਵਪੂਰਨ ਤੀਰਥ ਸਥਲਾਂ ਵਿੱਚ ਸੁਵਿਧਾਵਾਂ ਦਾ ਵਿਕਾਸ ਕੀਤਾ ਗਿਆ ਹੈ। ਅੰਬਾਜੀ ਵਿੱਚ ਅਜਿਹੀ ਵਿਵਸਥਾ ਕੀਤੀ ਗਈ ਹੈ ਕਿ 52 ਸ਼ਕਤੀਪੀਠਾਂ ਦੇ ਦਰਸ਼ਨ ਇੱਕ ਜਗ੍ਹਾ ਹੋ ਜਾਂਦੇ ਹਨ। ਅੱਜ ਗੁਜਰਾਤ ਭਾਰਤ ਆਉਣ ਵਾਲੇ ਵਿਦੇਸ਼ੀ ਸੈਲਾਨੀਆਂ ਦੀ ਪਸੰਦ ਬਣਦਾ ਜਾ ਰਿਹਾ ਹੈ। ਸਾਲ 2022 ਵਿੱਚ ਭਾਰਤ ਆਏ 85 ਲੱਖ ਤੋਂ ਵੱਧ ਸੈਲਾਨੀ ਗੁਜਰਾਤ ਆ ਚੁੱਕੇ ਸਨ। ਕੇਂਦਰ ਸਰਕਾਰ ਨੇ ਵਿਦੇਸ਼ੀ ਸੈਲਾਨੀਆਂ ਨੂੰ ਜੋ ਈ-ਵੀਜਾ ਦੀ ਸੁਵਿਧਾ ਦਿੱਤੀ ਹੈ, ਉਸ ਦਾ ਵੀ ਲਾਭ ਗੁਜਰਾਤ ਨੂੰ ਮਿਲਿਆ ਹੈ। ਸੈਲਾਨੀਆਂ ਦੀ ਸੰਖਿਆ ਵਿੱਚ ਹੋ ਰਿਹਾ ਵਾਧਾ, ਗੁਜਰਾਤ ਵਿੱਚ ਰੋਜ਼ਗਾਰ ਅਤੇ ਸਵੈ ਰੋਜ਼ਗਾਰ ਦੇ ਨਵੇਂ ਅਵਸਰ ਵੀ ਬਣਾ ਰਿਹਾ ਹੈ।
ਸਾਥੀਓ,
ਮੈਂ ਜਦੋਂ ਵੀ ਸੌਰਾਸ਼ਟਰ ਆਉਂਦਾ ਹਾਂ, ਇੱਥੇ ਤੋਂ ਇੱਕ ਨਵੀਂ ਊਰਜਾ ਲੈ ਕੇ ਜਾਂਦਾ ਹਾਂ। ਸੌਰਾਸ਼ਟਰ ਦੀ ਇਹ ਧਰਤੀ, ਸੰਕਲਪ ਤੋਂ ਸਿੱਧੀ ਦੀ ਬਹੁਤ ਵੱਡੀ ਪ੍ਰੇਰਣਾ ਹੈ। ਅੱਜ ਸੌਰਾਸ਼ਟਰ ਦਾ ਵਿਕਾਸ ਦੇਖ ਕੇ ਕਿਸੇ ਨੂੰ ਵੀ ਅਹਿਸਾਸ ਪਹਿਲੇ ਕਦੇ ਨਹੀਂ ਹੋਵੇਗਾ ਕਿ ਪਹਿਲਾਂ ਇੱਥੇ ਜੀਵਨ ਕਿੰਨਾ ਕਠਿਨ ਹੋਇਆ ਕਰਦਾ ਸੀ। ਅਸੀਂ ਤਾਂ ਉਹ ਦਿਨ ਵੀ ਦੇਖੇ ਹਨ, ਜਦੋਂ ਸੌਰਾਸ਼ਟਰ ਦਾ ਹਰ ਪਰਿਵਾਰ, ਹਰ ਕਿਸਾਨ ਬੂੰਦ-ਬੂੰਦ ਪਾਣੀ ਲਈ ਤਰਸਦਾ ਸੀ। ਇੱਥੋਂ ਦੇ ਲੋਕ ਪਲਾਇਨ ਕਰਕੇ ਦੂਰ-ਦੂਰ ਪੈਦਲ ਚਲੇ ਜਾਂਦੇ ਸਨ। ਜਦੋਂ ਮੈਂ ਕਹਿੰਦਾ ਸੀ ਕਿ ਜਿਨ੍ਹਾਂ ਨਦੀਆਂ ਵਿੱਚ ਸਾਲ ਭਰ ਪਾਣੀ ਰਹਿੰਦਾ ਹੈ, ਉੱਥੋਂ ਪਾਣੀ ਉਠਾ ਕੇ ਸੌਰਾਸ਼ਟਰ ਅਤੇ ਕੱਛ ਵਿੱਚ ਲਿਆਂਦਾ ਜਾਏਗਾ, ਤਾਂ ਇਹ ਕਾਂਗਰਸ ਦੇ ਲੋਕ ਮੇਰਾ ਮਜਾਕ ਉਡਾਉਂਦੇ ਸਨ। ਲੇਕਿਨ ਅੱਜ ਸੌਨੀ, ਇਹ ਇੱਕ ਅਜਿਹੀ ਯੋਜਨਾ ਹੈ ਜਿਸ ਨੇ ਸੌਰਾਸ਼ਟਰ ਦੀ ਕਿਸਮਤ ਬਦਲ ਦਿੱਤੀ ਹੈ। ਇਸ ਯੋਜਨਾ ਦੇ ਤਹਿਤ 1300 ਕਿਲੋਮੀਟਰ ਤੋਂ ਵੱਧ ਦੀ ਪਾਇਪਲਾਈਨ ਵਿਛਾਈ ਗਈ ਹੈ ਅਤੇ ਪਾਇਪਲਾਈਨ ਵੀ ਛੋਟੀ ਨਹੀਂ ਹੈ, ਪਾਇਪ ਦੇ ਅੰਦਰ ਮਾਰੂਤੀ ਕਾਰ ਚਲੀ ਜਾ ਸਕਦੀ ਹੈ। ਇਸ ਦੇ ਕਾਰਨ ਸੌਰਾਸ਼ਟਰ ਦੇ ਸੈਂਕੜੇ ਪਿੰਡਾਂ ਨੂੰ ਸਿਚਾਈ ਦਾ ਅਤੇ ਪੀਣ ਦਾ ਪਾਣੀ ਪਹੁੰਚ ਪਾਇਆ ਹੈ। ਹੁਣ ਸੌਰਾਸ਼ਟਰ ਦਾ ਕਿਸਾਨ ਸੰਪੰਨ ਹੋ ਰਿਹਾ ਹੈ, ਇੱਥੋਂ ਦਾ ਪਸ਼ੂਪਾਲਕ ਸੰਪੰਨ ਹੋ ਰਿਹਾ ਹੈ, ਇੱਥੋਂ ਦੇ ਮਛੁਆਰੇ ਸੰਪੰਨ ਹੋ ਰਹੇ ਹਨ। ਮੈਨੂੰ ਵਿਸ਼ਵਾਸ ਹੈ ਕਿ ਆਉਣ ਵਾਲੇ ਸਾਲਾਂ ਵਿੱਚ, ਪੂਰਾ ਸੌਰਾਸ਼ਟਰ, ਪੂਰਾ ਗੁਜਰਾਤ, ਸਫਲਤਾ ਦੀ ਨਵੀਂ ਉੱਚਾਈ ‘ਤੇ ਪਹੁੰਚੇਗਾ। ਦਵਾਰਕਾਧੀਸ਼ ਦਾ ਅਸ਼ੀਰਵਾਦ ਸਾਡੇ ਨਾਲ ਹੈ। ਅਸੀਂ ਮਿਲ ਕੇ ਸੌਰਾਸ਼ਟਰ ਨੂੰ, ਗੁਜਰਾਤ ਨੂੰ ਵਿਕਸਿਤ ਬਣਾਵਾਂਗੇ, ਗੁਜਰਾਤ ਵਿਕਸਿਤ ਹੋਵੇਗਾ, ਭਾਰਤ ਵਿਕਸਿਤ ਹੋਵੇਗਾ।
ਇੱਕ ਵਾਰ ਫਿਰ, ਇਸ ਭਵਯ ਸੇਤੁ ਦੇ ਲਈ ਮੈਂ ਆਪ ਸਾਰਿਆਂ ਨੂੰ ਦਿਲ ਤੋਂ ਬਹੁਤ-ਬਹੁਤ ਵਧਾਈਆਂ ਦਿੰਦਾ ਹਾਂ! ਤੁਹਾਡਾ ਅਭਿਨੰਦਨ ਕਰਦਾ ਹਾਂ! ਅਤੇ ਹੁਣ ਮੇਰੀ ਦਵਾਰਕਾ ਵਾਲਿਆਂ ਨੂੰ ਪ੍ਰਾਰਥਨਾ ਹੈ, ਹੁਣ ਤੁਸੀਂ ਆਪਣਾ ਮਨ ਬਣਾ ਲਵੋ, ਦੁਨੀਆ ਭਰ ਤੋਂ ਟੂਰਿਸਟ ਕਿਵੇਂ ਵੱਧ ਤੋਂ ਵੱਧ ਆਉਣ। ਆਉਣ ਤੋਂ ਬਾਦ ਉਨ੍ਹਾਂ ਦਾ ਇੱਥੇ ਰਹਿਣ ਦਾ ਮਨ ਕਰੇ। ਮੈਂ ਤੁਹਾਡੀ ਇਸ ਭਾਵਨਾ ਦਾ ਆਦਰ ਕਰਦਾ ਹਾਂ। ਮੇਰੇ ਨਾਲ ਬੋਲੋ, ਦਵਾਰਕਾਧੀਸ਼ ਦੀ ਜੈ! ਦਵਾਰਕਾਧੀਸ਼ ਦੀ ਜੈ! ਦਵਾਰਕਾਧੀਸ਼ ਦੀ ਜੈ! ਭਾਰਤ ਮਾਤਾ ਕੀ ਜੈ! ਭਾਰਤ ਮਾਤਾ ਕੀ ਜੈ! ਭਾਰਤ ਮਾਤਾ ਕੀ ਜੈ!
ਬਹੁਤ-ਬਹੁਤ ਧੰਨਵਾਦ!