ਲਗਭਗ 1.48 ਲੱਖ ਕਰੋੜ ਰੁਪਏ ਦੇ ਕਈ ਤੇਲ ਅਤੇ ਗੈਸ ਪ੍ਰੋਜੈਕਟਸ ਰਾਸ਼ਟਰ ਨੂੰ ਸਮਰਪਿਤ ਕੀਤੇ ਅਤੇ ਨੀਂਹ ਪੱਥਰ ਰੱਖਿਆ
ਬਿਹਾਰ ਵਿੱਚ 13,400 ਕਰੋੜ ਰੁਪਏ ਤੋਂ ਅਧਿਕ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ
ਬਰੌਨੀ ਵਿੱਚ ਹਿੰਦੁਸਤਾਨ ਉਰਵਰਕ ਐਂਡ ਰਸਾਇਨ ਲਿਮਿਟਿਡ (ਐੱਚਯੂਆਰਐੱਲ- HURL) ਫਰਟੀਲਾਇਜ਼ਰ ਪਲਾਂਟ ਦਾ ਉਦਘਾਟਨ ਕੀਤਾ
ਲਗਭਗ 3917 ਕਰੋੜ ਰੁਪਏ ਦੇ ਕਈ ਰੇਲਵੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ
ਦੇਸ਼ ਵਿੱਚ ਪਸ਼ੂਧਨ ਦੇ ਲਈ ਡਿਜੀਟਲ ਡੇਟਾਬੇਸ- ‘ਭਾਰਤ ਪਸ਼ੂਧਨְ’(‘Bharat Pashudhan’) ਰਾਸ਼ਟਰ ਨੂੰ ਸਮਰਪਿਤ ਕੀਤਾ
‘1962 ਕਿਸਾਨ ਐਪ’ (‘1962 Farmers App’) ਲਾਂਚ ਕੀਤੀ
“ਡਬਲ ਇੰਜਣ ਸਰਕਾਰ ਦੀ ਤਾਕਤ ਨਾਲ ਬਿਹਾਰ ਉਤਸ਼ਾਹ ਅਤੇ ਆਤਮਵਿਸ਼ਵਾਸ ਨਾਲ ਭਰਿਆ ਹੈ”
ਅਗਰ ਬਿਹਾਰ ਵਿਕਸਿਤ(Viksit) ਹੋਵੇਗਾ ਤਾਂ ਭਾਰਤ ਭੀ ਵਿਕਸਿਤ(Viksit) ਹੋਵੇਗਾ”
“ਇਤਿਹਾਸ ਗਵਾਹ ਹੈ ਕਿ ਜਦੋਂ ਬਿਹਾਰ ਅਤੇ ਪੂਰਬੀ ਭਾਰਤ ਸਮ੍ਰਿੱਧ ਰਿਹਾ, ਤਦ ਭਾਰਤ ਭੀ ਸਸ਼ਕਤ ਰਿਹਾ ਹੈ”
“ਸੱਚਾ ਸਮਾਜਿਕ ਨਿਆਂ ‘ਸੰਤੁਸ਼ਟੀਕਰਣ’(‘santushtikaran’) ਨਾਲ ਮਿਲਦਾ ਹੈ, ‘ਤੁਸ਼ਟੀਕਰਣ’ (‘tushtikaran’)ਨਾਲ ਨਹੀਂ”
“ਡਬਲ ਇੰਜਣ ਸਰਕਾਰ ਦੇ ਦੋਹਰੇ ਪ੍ਰਯਾਸ ਨਾਲ ਬਿਹਾਰ ਦਾ ਵਿਕਾਸ ਹੋਣਾ ਤੈਅ ਹੈ”

ਬਿਹਾਰ ਦੇ ਰਾਜਪਾਲ ਸ਼੍ਰੀਮਾਨ ਰਾਜੇਂਦਰ ਅਰਲੇਕਰ ਜੀ, ਮੁੱਖ ਮੰਤਰੀ ਸ਼੍ਰੀਮਾਨ ਨੀਤੀਸ਼ ਕੁਮਾਰ ਜੀ, ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਗਿਰੀਰਾਜ ਸਿੰਘ ਜੀ, ਹਰਦੀਪ ਸਿੰਘ ਪੁਰੀ ਜੀ, ਉਪ ਮੁੱਖ ਮੰਤਰੀ ਵਿਜੈ ਸਿਨਹਾ ਜੀ, ਸਮਰਾਟ ਚੌਧਰੀ ਜੀ, ਮੰਚ ‘ਤੇ ਬਿਰਾਜਮਾਨ ਹੋਰ ਸਾਰੇ ਮਹਾਨੁਭਾਵ ਅਤੇ ਬੇਗੂਸਰਾਏ  ਤੋਂ ਪਧਾਰੇ ਹੋਏ ਉਤਸ਼ਾਹੀ ਮੇਰੇ  ਪਿਆਰੇ ਭਾਈਓ ਅਤੇ ਭੈਣੋਂ।

ਜੈਮੰਗਲਾ ਗੜ੍ਹ ਮੰਦਿਰ ਅਤੇ ਨੌਲਖਾ ਮੰਦਿਰ ਵਿੱਚ ਬਿਰਾਜਮਾਨ ਦੇਵੀ-ਦੇਵਤਿਆਂ ਨੂੰ ਮੈਂ ਪ੍ਰਣਾਮ ਕਰਦਾ ਹਾਂ। ਮੈਂ ਅੱਜ ਵਿਕਸਿਤ ਭਾਰਤ ਦੇ ਲਈ ਵਿਕਸਿਤ ਬਿਹਾਰ ਦੇ ਨਿਰਮਾਣ ਦੇ ਸੰਕਲਪ ਦੇ ਨਾਲ  ਬੇਗੂਸਰਾਏ ਆਇਆ ਹਾਂ। ਇਹ ਮੇਰਾ ਸੁਭਾਗ ਹੈ ਕਿ ਇਤਨੀ ਵਿਸ਼ਾਲ ਸੰਖਿਆ ਵਿੱਚ ਆਪ ਜਨਤਾ-ਜਨਾਦਰਨ, ਤੁਹਾਡੇ ਦਰਸ਼ਨ ਕਰਨ ਦਾ ਮੈਨੂੰ ਸੁਭਾਗ ਮਿਲਿਆ ਹੈ।

 

ਸਾਥੀਓ,

ਬੇਗੂਸਰਾਏ ਦੀ ਇਹ ਧਰਤੀ ਪ੍ਰਤਿਭਾਵਾਨ ਨੌਜਵਾਨਾਂ ਦੀ ਧਰਤੀ ਹੈ। ਇਸ ਧਰਤੀ ਨੇ  ਹਮੇਸ਼ਾ ਦੇਸ਼ ਦੇ ਕਿਸਾਨ ਅਤੇ ਦੇਸ਼ ਦੇ ਮਜ਼ਦੂਰ, ਦੋਨਾਂ ਨੂੰ ਮਜ਼ਬੂਤ ਕੀਤਾ ਹੈ। ਅੱਜ ਇਸ ਧਰਤੀ ਦਾ ਪੁਰਾਣਾ ਗੌਰਵ ਫਿਰ ਪਰਤ ਰਿਹਾ ਹੈ। ਅੱਜ ਇੱਥੋਂ  ਬਿਹਾਰ ਸਹਿਤ, ਪੂਰੇ ਦੇਸ਼ ਦੇ ਲਈ 1 ਲੱਖ 60 ਹਜ਼ਾਰ ਕਰੋੜ ਰੁਪਏ ਉਸ ਤੋਂ ਭੀ ਅਧਿਕ ਦੇ ਪ੍ਰੋਜੈਕਟਸ ਦਾ ਨੀਂਹ ਪੱਥਰ ਰੱਖਿਆ ਗਿਆ ਅਤੇ ਲੋਕਅਰਪਣ ਹੋਇਆ ਹੈ, ਡੇਢ ਲੱਖ ਕਰੋੜ ਤੋਂ ਭੀ ਜ਼ਿਆਦਾ। ਪਹਿਲੇ ਐਸੇ ਕਾਰਜਕ੍ਰਮ ਦਿੱਲੀ ਦੇ ਵਿਗਿਆਨ ਭਵਨ ਵਿੱਚ ਹੁੰਦੇ ਸਨ, ਲੇਕਿਨ ਅੱਜ ਮੋਦੀ ਦਿੱਲੀ ਨੂੰ ਬੇਗੂਸਰਾਏ ਲੈ ਆਇਆ ਹੈ।

ਅਤੇ ਇਨ੍ਹਾਂ ਯੋਜਨਾਵਾਂ ਵਿੱਚ ਕਰੀਬ-ਕਰੀਬ 30 ਹਜ਼ਾਰ ਕਰੋੜ ਰੁਪਏ ਦੇ ਪ੍ਰੋਜੈਕਟਸ ਸਿਰਫ਼ ਅਤੇ ਸਿਰਫ਼ ਇਹ ਮੇਰੇ ਬਿਹਾਰ ਦੇ ਹਨ। ਇੱਕ ਹੀ ਕਾਰਜਕ੍ਰਮ ਵਿੱਚ ਸਰਕਾਰ ਦਾ ਇਤਨਾ ਬੜਾ ਨਿਵੇਸ਼ ਇਹ ਦਿਖਾਉਂਦਾ ਹੈ ਕਿ ਭਾਰਤ ਦੀ ਸਮਰੱਥਾ ਕਿਤਨੀ ਵਧ ਰਹੀ ਹੈ। ਇਸ ਨਾਲ ਬਿਹਾਰ ਦੇ ਨੌਜਵਾਨਾਂ ਨੂੰ ਇੱਥੇ ਹੀ  ਨੌਕਰੀ ਦੇ, ਰੋਜ਼ਗਾਰ ਦੇ ਅਨੇਕਾਂ ਨਵੇਂ ਅਵਸਰ ਬਣਨਗੇ। ਅੱਜ ਦੇ ਇਹ ਪ੍ਰੋਜੈਕਟ, ਭਾਰਤ ਨੂੰ ਦੁਨੀਆ ਦੀ ਤੀਸਰੀ ਬੜੀ ਆਰਥਿਕ ਮਹਾਸ਼ਕਤੀ ਬਣਾਉਣ ਦਾ ਮਾਧਿਆਮ ਬਣਨਗੇ।

ਆਪ(ਤੁਸੀਂ) ਰੁਕੋ ਭੈਯਾ ਬਹੁਤ ਹੋ ਗਿਆ ਤੁਹਾਡਾ ਪਿਆਰ ਮੈਨੂੰ ਮਨਜ਼ੂਰ ਹੈ, ਆਪ ਰੁਕੋ, ਆਪ ਬੈਠੋ, ਆਪ ਚੇਅਰ ਦੇ  ਉੱਤੋਂ ਨੀਚੇ ਆ ਜਾਓ, ਪਲੀਜ਼, ਮੇਰੀ ਤੁਹਾਨੂੰ ਪ੍ਰਾਥਰਨਾ ਹੈ, ਆਪ ਬੈਠੋ... ਹਾਂ। ਆਪ ਬੈਠ ਜਾਓ, ਉਸ ਕੁਰਸੀ ‘ਤੇ ਬੈਠ ਜਾਓ ਅਰਾਮ ਨਾਲ, ਥੱਕ ਜਾਓਗੇ। ਅੱਜ ਦੀਆਂ ਇਹ ਪਰਿਯੋਜਨਾਵਾਂ, ਬਿਹਾਰ ਵਿੱਚ ਸੁਵਿਧਾ ਅਤੇ ਸਮ੍ਰਿੱਧੀ ਦਾ ਰਸਤਾ ਬਣਾਉਣਗੀਆਂ। (आप रूकिए भैया बहुत हो गया आपका प्यार मुझे मंजूर है, आप रूकिए, आप बैठिए, आप चेयर पर से नीचे आ जाइए, प्लीज, मेरी आपसे प्रार्थना है, आप बैठिए...हां। आप बैठ जाइए, वो कुर्सी पर बैठ जाइए आराम से, थक जाएंगे। आज की ये परियोजनाएं, बिहार में सुविधा और समृद्धि का रास्ता बनाएंगी।)

ਅੱਜ ਬਿਹਾਰ ਨੂੰ ਨਵੀਆਂ ਟ੍ਰੇਨ ਸੇਵਾਵਾਂ ਮਿਲੀਆਂ ਹਨ। ਐਸੇ ਹੀ ਕੰਮ ਹੈ, ਜਿਸ ਦੇ ਕਾਰਨ ਅੱਜ ਦੇਸ਼ ਪੂਰੇ ਵਿਸ਼ਵਾਸ ਨਾਲ ਕਹਿ ਰਿਹਾ ਹੈ, ਬੱਚਾ-ਬੱਚਾ ਕਹਿ ਰਿਹਾ ਹੈ, ਪਿੰਡ ਭੀ ਕਹਿ ਰਿਹਾ ਹੈ, ਸ਼ਹਿਰ ਭੀ ਕਹਿ ਰਿਹਾ ਹੈ- ਅਬਕੀ ਬਾਰ... 400 ਪਾਰ! ਅਬਕੀ ਬਾਰ... 400 ਪਾਰ! ਅਬਕੀ ਬਾਰ... 400 ਪਾਰ! NDA ਸਰਕਾਰ... 400 ਪਾਰ!

ਸਾਥੀਓ,

2014 ਵਿੱਚ ਜਦੋਂ ਤੁਸੀਂ NDA  ਨੂੰ ਸੇਵਾ ਦਾ ਅਵਸਰ ਦਿੱਤਾ, ਤਦ ਮੈਂ ਕਹਿੰਦਾ ਸਾਂ ਕਿ ਪੂਰਬੀ ਭਾਰਤ ਦਾ ਤੇਜ਼ ਵਿਕਾਸ ਇਹ ਸਾਡੀ ਪ੍ਰਾਥਮਿਕਤਾ ਹੈ। ਇਤਿਹਾਸ ਗਵਾਹ ਰਿਹਾ ਹੈ, ਜਦੋਂ-ਜਦੋਂ ਬਿਹਾਰ ਅਤੇ ਇਹ ਪੂਰਬੀ ਭਾਰਤ, ਸਮ੍ਰਿੱਧ ਰਿਹਾ ਹੈ, ਤਦ-ਤਦ ਭਾਰਤ ਭੀ ਸਸ਼ਕਤ ਰਿਹਾ ਹੈ। ਜਦੋਂ ਬਿਹਾਰ ਵਿੱਚ ਸਥਿਤੀਆਂ ਖਰਾਬ ਹੋਈਆ, ਤਾਂ ਦੇਸ਼ ‘ਤੇ ਭੀ ਇਸ ਦਾ ਬਹੁਤ ਬੁਰਾ ਅਸਰ ਪਿਆ। ਇਸ ਲਈ ਮੈਂ ਬੇਗੂਸਰਾਏ ਤੋਂ ਪੂਰੇ ਬਿਹਾਰ ਦੀ ਜਨਤਾ ਨੂੰ ਕਹਿੰਦਾ ਹਾਂ- ਬਿਹਾਰ ਵਿਕਸਿਤ ਹੋਵੇਗਾ, ਤਾਂ ਦੇਸ਼ ਭੀ ਵਿਕਸਿਤ ਹੋਵੇਗਾ।

ਬਿਹਾਰ ਦੇ ਮੇਰੇ ਭਾਈ-ਭੈਣ, ਆਪ ਮੈਨੂੰ ਬਹੁਤ ਅੱਛੀ ਤਰ੍ਹਾਂ ਜਾਣਦੇ ਹੋ, ਅਤੇ ਜਦੋਂ ਤੁਹਾਡੇ ਦਰਮਿਆਨ ਆਇਆ ਹਾਂ ਤਾਂ ਮੈਂ ਦੁਹਰਾਉਣਾ ਚਾਹੁੰਦਾ ਹਾਂ- ਇਹ ਵਾਅਦਾ ਨਹੀਂ ਹੈ- ਇਹ ਸੰਕਲਪ ਹੈ, ਇਹ ਮਿਸ਼ਨ ਹੈ। ਅੱਜ ਜੋ ਇਹ ਪ੍ਰੋਜੈਕਟ ਬਿਹਾਰ ਨੂੰ ਮਿਲੇ ਹਨ, ਦੇਸ਼ ਨੂੰ ਮਿਲੇ ਹਨ, ਉਹ ਇਸੋ ਦਿਸ਼ਾ ਵਿੱਚ ਬਹੁਤ ਬੜਾ ਕਦਮ ਹਨ। ਇਨ੍ਹਾਂ ਵਿੱਚੋਂ ਅਧਿਕਤਰ ਪੈਟਰੋਲੀਅਮ ਨਾਲ ਜੁੜੇ ਹਨ, ਫਰਟੀਲਾਇਜ਼ਰ ਨਾਲ ਜੁੜੇ ਹਨ, ਰੇਲਵੇ ਨਾਲ ਜੁੜੇ ਹਨ।

ਊਰਜਾ, ਖਾਦ ਅਤੇ ਕਨੈਕਟਿਵਿਟੀ, ਇਹੀ ਤਾ ਵਿਕਾਸ ਦਾ ਆਧਾਰ ਹਨ। ਖੇਤੀ ਹੋਵੇ ਜਾਂ ਫਿਰ ਉਦਯੋਗ, ਸਭ ਕੁਝ ਇਨ੍ਹਾਂ ‘ਤੇ ਹੀ ਨਿਰਭਰ ਕਰਦਾ ਹੈ। ਅਤੇ ਜਦੋਂ ਇਨ੍ਹਾਂ ‘ਤੇ ਤੇਜ਼ੀ ਨਾਲ ਕੰਮ ਚਲਦਾ ਹੈ, ਤਦ ਸੁਭਾਵਿਕ ਹੈ ਰੋਜ਼ਗਾਰ ਦੇ ਅਵਸਰ ਭੀ  ਵਧਦੇ ਹਨ, ਰੋਜ਼ਗਾਰ ਭੀ ਮਿਲਦਾ ਹੈ। ਆਪ (ਤੁਸੀਂ) ਯਾਦ ਕਰੋ, ਬਰੌਨੀ ਦਾ ਜੋ ਖਾਦ ਕਾਰਖਾਨਾ ਬੰਦ ਪੈ (ਹੋ) ਚੁੱਕਿਆ ਸੀ, ਮੈਂ ਉਸ ਨੂੰ ਫਿਰ ਤੋਂ ਚਾਲੂ ਕਰਨ ਦੀ ਗਰੰਟੀ ਦਿੱਤੀ ਸੀ।

ਤੁਹਾਡੇ ਅਸ਼ੀਰਵਾਦ ਨਾਲ ਮੋਦੀ ਨੇ ਉਹ ਗਰੰਟੀ ਪੂਰੀ ਕਰ ਦਿੱਤੀ । ਇਹ ਬਿਹਾਰ ਸਹਿਤ ਪੂਰੇ ਦੇਸ਼ ਦੇ ਕਿਸਾਨਾਂ ਦੇ ਲਈ ਬਹੁਤ  ਬੜਾ ਕੰਮ ਹੋਇਆ ਹੈ। ਪੁਰਾਣੀਆਂ ਸਰਕਾਰਾਂ ਦੀ ਬੇਰੁਖੀ ਦੇ ਕਾਰਨ, ਬਰੌਨੀ, ਸਿੰਦਰੀ, ਗੋਰਖਪੁਰ, ਰਾਮਾਗੁੰਡਮ, ਇੱਥੇ ਜੋ ਕਾਰਖਾਨੇ ਸਨ, ਉਹ ਬੰਦ ਪਏ ਸਨ, ਮਸ਼ੀਨਾਂ ਸੜ ਰਹੀਆਂ ਸਨ। ਅੱਜ ਇਹ ਸਾਰੇ ਕਾਰਖਾਨੇ, ਯੂਰੀਆ ਵਿੱਚ ਭਾਰਤ ਦੀ ਆਤਮਨਿਰਭਰਤਾ ਦੀ ਸ਼ਾਨ ਬਣ ਰਹੇ ਹਨ। ਇਸ ਲਈ ਤਾਂ ਦੇਸ਼ ਕਹਿੰਦਾ ਹੈ- ਮੋਦੀ ਕੀ  ਗਰੰਟੀ ਯਾਨੀ ਗਰੰਟੀ ਪੂਰਾ ਹੋਣ ਦੀ ਗਰੰਟੀ। ਮੋਦੀ ਕੀ ਗਰੰਟੀ ਯਾਨੀ ਗਰੰਟੀ ਜੋ ਪੂਰਾ ਹੋਯ ਛਯ! (मोदी की गारंटी यानि गारंटी पूरा होने की गारंटी। मोदी की गारंटी यानि गारंटी जे पूरा होय छय !)

 

ਸਾਥੀਓ,

ਅੱਜ ਬਰੌਨੀ ਰਿਫਾਇਨਰੀ ਦੀ ਸਮਰੱਥਾ ਦੇ ਵਿਸਤਾਰ ਦਾ ਕਾਰਜ ਸ਼ੁਰੂ ਹੋ ਰਿਹਾ ਹੈ। ਇਸ ਦੇ ਨਿਰਮਾਣ ਦੌਰਾਨ ਹੀ, ਹਜ਼ਾਰਾਂ ਸ਼੍ਰਮਿਕਾਂ(ਮਜ਼ਦੂਰਾਂ) ਨੂੰ ਮਹੀਨਿਆਂ ਤੱਕ ਲਗਾਤਾਰ ਰੋਜ਼ਗਾਰ ਮਿਲਿਆ। ਇਹ ਰਿਫਾਇਨਰੀ, ਬਿਹਾਰ ਵਿੱਚ ਉਦਯੋਗਿਕ ਵਿਕਾਸ ਨੂੰ ਨਵੀਂ ਊਰਜਾ ਦੇਵੇਗੀ ਅਤੇ ਭਾਰਤ ਨੂੰ ਆਤਮਨਿਰਭਰ ਬਣਾਉਣ ਵਿੱਚ ਮਦਦ ਕਰੇਗੀ। ਮੈਨੂੰ ਤੁਹਾਨੂੰ ਇਹ ਦੱਸਦੇ ਹੋਏ ਖੁਸ਼ੀ ਹੈ ਕਿ ਬੀਤੇ 10 ਸਾਲ ਵਿੱਚ ਪੈਟਰੋਲੀਅਮ ਅਤੇ ਕੁਦਰਤੀ ਗੈਸ ਨਾਲ ਜੁੜੇ 65 ਹਜ਼ਾਰ ਕਰੋੜ ਰੁਪਏ ਤੋਂ ਅਧਿਕ ਦੇ ਪ੍ਰੋਜੈਕਟਸ ਬਿਹਾਰ ਨੂੰ ਮਿਲੇ ਹਨ, ਜਿਨ੍ਹਾਂ ਵਿੱਚੋਂ ਕਈ ਪੂਰੇ ਭੀ ਹੋ ਚੁੱਕੇ ਹਨ। ਬਿਹਾਰ ਦੇ ਕੋਣੇ-ਕੋਣੇ ਵਿੱਚ ਜੋ ਗੈਸ ਪਾਇਪਲਾਇਨ ਦਾ ਨੈੱਟਵਰਕ ਪਹੁੰਚ ਰਿਹਾ ਹੈ, ਇਸ ਨਾਲ ਭੈਣਾਂ ਨੂੰ ਸਸਤੀ ਗੈਸ ਦੇਣ ਵਿੱਚ ਮਦਦ ਮਿਲ ਰਹੀ ਹੈ। ਇਸ ਨਾਲ ਇੱਥੇ ਉਦਯੋਗ ਲਗਾਉਣਾ ਅਸਾਨ ਹੋ ਰਿਹਾ ਹੈ।

ਸਾਥੀਓ,

ਅੱਜ ਅਸੀਂ ਇੱਥੇ ਆਤਮਨਿਰਭਰ ਭਾਰਤ ਨਾਲ ਜੁੜੇ ਇੱਕ ਹੋਰ ਇਤਿਹਾਸਿਕ ਪਲ ਦੇ ਸਾਖੀ ਬਣੇ ਹਾਂ। ਕਰਨਾਟਕ ਵਿੱਚ ਕੇਜੀ ਬੇਸਿਨ ਦੇ ਤੇਲ ਖੂਹਾਂ ਤੋਂ ਤੇਲ ਦਾ ਉਤਪਾਦਨ ਸ਼ੁਰੂ ਹੋ ਚੁੱਕਿਆ ਹੈ। ਇਸ ਨਾਲ ਵਿਦੇਸ਼ਾਂ ਤੋਂ ਕੱਚੇ ਤੇਲ ਦੇ ਆਯਾਤ ‘ਤੇ ਸਾਡੀ ਨਿਰਭਰਤਾ ਘੱਟ ਹੋਵੇਗੀ।

ਸਾਥੀਓ,

ਰਾਸ਼ਟਰਹਿਤ ਅਤੇ ਜਨਹਿਤ ਦੇ ਲਈ ਸਮਰਪਿਤ ਮਜ਼ਬੂਤ ਸਰਕਾਰ ਐਸੇ ਹੀ ਫ਼ੈਸਲੇ ਲੈਂਦੀ ਹੈ। ਜਦੋਂ ਪਰਿਵਾਰਹਿਤ ਅਤੇ ਵੋਟਬੈਂਕ ਨਾਲ ਬੰਨ੍ਹੀਆਂ ਸਰਕਾਰਾਂ ਹੁੰਦੀਆਂ ਹਨ, ਤਾਂ ਉਹ ਕੀ ਕਰਦੀਆਂ ਹਨ, ਇਹ ਬਿਹਾਰ ਨੇ ਬਹੁਤ ਭੁਗਤਿਆ ਹੈ। ਅਗਰ 2005 ਤੋਂ ਪਹਿਲੇ ਦੇ ਹਾਲਾਤ ਹੁੰਦੇ ਤਾਂ ਬਿਹਾਰ ਵਿੱਚ ਹਜ਼ਾਰਾਂ ਕਰੋੜ ਦੀਆਂ ਐਸੀਆਂ ਪਰਿਯੋਜਨਾਵਾਂ ਬਾਰੇ ਘੋਸ਼ਣਾ ਕਰਨ  ਤੋਂ ਪਹਿਲੇ ਸੌ ਵਾਰ ਸੋਚਣਾ ਪੈਂਦਾ। ਸੜਕ, ਬਿਜਲੀ, ਪਾਣੀ, ਰੇਲਵੇ ਦੀ ਕੀ ਸਥਿਤੀ ਸੀ, ਇਹ ਮੇਰੇ ਤੋਂ ਜ਼ਿਆਦਾ ਤੁਸੀਂ (ਆਪ) ਜਾਣਦੇ ਹੋ। 2014 ਤੋਂ ਪਹਿਲੇ ਦੇ 10 ਵਰ੍ਹਿਆਂ ਵਿੱਚ ਰੇਲਵੇ ਦੇ ਨਾਮ ‘ਤੇ, ਰੇਲ ਦੇ ਸੰਸਾਧਨਾਂ ਨੂੰ ਕਿਵੇਂ ਲੁੱਟਿਆ ਗਿਆ, ਇਹ ਪੂਰਾ ਬਿਹਾਰ ਜਾਣਦਾ ਹੈ। ਲੇਕਿਨ ਅੱਜ ਦੇਖੋ, ਪੂਰੀ ਦੁਨੀਆ ਵਿੱਚ ਭਾਰਤੀ ਰੇਲ ਦੇ ਆਧੁਨਿਕੀਕਰਣ ਦੀ ਚਰਚਾ ਹੋ ਰਹੀ ਹੈ। ਭਾਰਤੀ ਰੇਲ ਦਾ ਤੇਜ਼ੀ ਨਾਲ ਬਿਜਲੀਕਰਣ ਹੋ ਰਿਹਾ ਹੈ। ਸਾਡੇ ਰੇਲਵੇ ਸਟੇਸ਼ਨ ਭੀ ਏਅਰਪੋਰਟ ਦੀ ਤਰ੍ਹਾਂ ਸੁਵਿਧਾਵਾਂ ਵਾਲੇ ਬਣ ਰਹੇ ਹੈ।

ਸਾਥੀਓ,

ਬਿਹਾਰ ਨੇ ਦਹਾਕਿਆਂ ਤੱਕ ਪਰਿਵਾਰਵਾਦ ਦਾ ਨੁਕਸਾਨ ਦੇਖਿਆ ਹੈ, ਪਰਿਵਾਰਵਾਦ ਦਾ ਦੰਸ਼ ਝੱਲਿਆ/ਸਹਿਆ ਹੈ। ਪਰਿਵਾਰਵਾਦ ਅਤੇ ਸਮਾਜਿਕ ਨਿਆਂ, ਇਹ ਇੱਕ ਦੂਸਰੇ ਦੇ ਕੱਟੜ  ਵਿਰੋਧੀ ਹਨ। ਪਰਿਵਾਰਵਾਦ, ਵਿਸ਼ੇਸ਼ ਤੌਰ ‘ਤੇ ਨੌਜਵਾਨਾਂ ਦਾ, ਪ੍ਰਤਿਭਾ ਦਾ, ਸਭ ਤੋ  ਬੜਾ ਦੁਸ਼ਮਣ ਹੈ। ਇਹੀ ਬਿਹਾਰ ਹੈ, ਜਿਸ ਦੇ ਪਾਸ ਭਾਰਤ ਰਤਨ ਕਰਪੂਰੀ ਠਾਕੁਰ ਜੀ ਦੀ ਇੱਕ ਸਮ੍ਰਿੱਧ ਵਿਰਾਸਤ ਹੈ।  ਨੀਤੀਸ਼ ਜੀ ਦੀ ਅਗਵਾਈ ਵਿੱਚ NDA ਸਰਕਾਰ, ਇੱਥੇ ਇਸੇ ਵਿਰਾਸਤ ਨੂੰ ਅੱਗੇ ਵਧਾ ਰਹੀ ਹੈ। ਉੱਥੇ ਹੀ ਦੂਸਰੀ ਤਰਫ਼ RJD- ਕਾਂਗਰਸ ਦੀ ਘੋਰ ਪਰਿਵਾਰਵਾਦੀ ਕੁਰੀਤੀ ਹੈ। RJD- ਕਾਂਗਰਸ ਦੇ ਲੋਕ, ਆਪਣੇ ਪਰਿਵਾਰਵਾਦ ਅਤੇ ਭ੍ਰਿਸ਼ਟਾਚਾਰ ਨੂੰ ਉਚਿਤ ਠਹਿਰਾਉਣ ਦੇ ਲਈ ਦਲਿਤ, ਵੰਚਿਤ, ਪਿਛੜਿਆਂ ਨੂੰ ਢਾਲ ਬਣਾਉਂਦੇ ਹਨ। ਇਹ ਸਮਾਜਿਕ ਨਿਆਂ ਨਹੀਂ, ਬਲਕਿ ਸਮਾਜ ਦੇ ਨਾਲ ਵਿਸ਼ਵਾਸਘਾਤ ਹੈ। ਯੇ ਸਮਾਜਿਕ ਨਯਾਯ ਨਯ, ਸਮਾਜ ਕ ਸਾਥ ਵਿਸ਼ਵਾਸਘਾਤ ਛਯ। (ये सामाजिक न्याय नयसमाज क साथ विश्वासघात छय।) ਵਰਨਾ ਕੀ ਕਾਰਨ ਹੈ ਕਿ ਸਿਰਫ਼ ਇੱਕ ਹੀ ਪਰਿਵਾਰ ਦਾ ਸਸ਼ਕਤੀਕਰਣ ਹੋਇਆ। ਅਤੇ ਸਮਾਜ ਦੇ ਬਾਕੀ ਪਰਿਵਾਰ ਪਿੱਛੇ ਰਹਿ ਗਏ? ਕਿਸ ਤਰ੍ਹਾਂ ਇੱਥੇ ਇੱਕ ਪਰਿਵਾਰ ਦੇ ਲਈ, ਨੌਜਵਾਨਾਂ ਨੂੰ ਨੌਕਰੀ ਦੇ ਨਾਮ ‘ਤੇ ਉਨ੍ਹਾਂ ਦੀਆਂ ਜ਼ਮੀਨਾਂ ‘ਤੇ ਕਬਜ਼ਾ ਕੀਤਾ ਗਿਆ, ਇਹ ਭੀ ਦੇਸ਼ ਨੇ ਦੇਖਿਆ ਹੈ।

 

ਸਾਥੀਓ,

ਸੱਚਾ ਸਮਾਜਿਕ ਨਿਆਂ ਸੈਚੁਰੇਸ਼ਨ ਨਾਲ ਆਉਂਦਾ ਹੈ। ਸੱਚਾ ਸਮਾਜਿਕ ਨਿਆਂ, ਤੁਸ਼ਟੀਕਰਣ ਨਾਲ ਨਹੀਂ ਸੰਤੁਸ਼ਟੀਕਰਣ ਨਾਲ ਆਉਂਦਾ ਹੈ। ਮੋਦੀ ਐਸੇ ਹੀ ਸਮਾਜਿਕ ਨਿਆਂ, ਐਸੇ ਹੀ ਸੈਕੁਲਰਿਜ਼ਮ ਨੂੰ ਮੰਨਦਾ ਹੈ। ਜਦੋਂ ਮੁਫ਼ਤ ਰਾਸ਼ਨ ਹਰ ਲਾਭਾਰਥੀ ਤੱਕ ਪਹੁੰਚਦਾ ਹੈ, ਜਦੋਂ ਹਰ ਗ਼ਰੀਬ ਲਾਭਾਰਥੀ ਨੂੰ ਪੱਕਾ ਘਰ ਮਿਲਦਾ ਹੈ, ਜਦੋਂ ਹਰ ਭੈਣ ਨੂੰ ਗੈਸ, ਪਾਣੀ ਦਾ ਨਲ, ਘਰ ਵਿੱਚ ਟਾਇਲਟ ਮਿਲਦਾ ਹੈ, ਜਦੋਂ ਗ਼ਰੀਬ ਤੋਂ ਗ਼ਰੀਬ ਨੂੰ ਭੀ ਅੱਛਾ ਅਤੇ ਮੁਫ਼ਤ ਇਲਾਜ ਮਿਲਦਾ ਹੈ, ਜਦੋਂ ਹਰ ਕਿਸਾਨ ਲਾਭਾਰਥੀ ਦੇ ਬੈਂਕ ਖਾਤੇ ਵਿੱਚ ਸਨਮਾਨ  ਨਿਧੀ ਆਉਂਦੀ ਹੈ, ਤਦ ਸੈਚੁਰੇਸ਼ਨ ਹੁੰਦਾ ਹੈ। ਅਤੇ ਇਹੀ ਸੱਚਾ, ਸਮਾਜਿਕ ਨਿਆਂ ਹੈ। ਬੀਤੇ 10 ਵਰ੍ਹਿਆਂ ਵਿੱਚ ਮੋਦੀ ਕੀ ਇਹ ਗਰੰਟੀ, ਜਿਨ੍ਹਾਂ-ਜਿਨ੍ਹਾਂ ਪਰਿਵਾਰਾਂ ਤੱਕ ਪਹੁੰਚੀ ਹੈ, ਉਨ੍ਹਾਂ ਵਿੱਚੋਂ ਸਭ ਤੋਂ ਅਧਿਕ ਦਲਿਤ, ਪਿਛੜੇ, ਅਤਿਪਿਛੜੇ ਉਹੀ ਮੇਰੇ ਪਰਿਵਾਰ ਹੀ ਹਨ।

ਸਾਥੀਓ,

ਸਾਡੇ ਲਈ ਸਮਾਜਿਕ ਨਿਆਂ, ਨਾਰੀਸ਼ਕਤੀ ਨੂੰ ਤਾਕਤ ਦੇਣ ਦਾ ਹੈ। ਬੀਤੇ 10 ਸਾਲਾਂ ਵਿੱਚ 1 ਕਰੋੜ ਭੈਣਾਂ ਨੂੰ, ਮੇਰੀਆਂ ਮਾਤਾਵਾਂ-ਭੈਣਾਂ ਇਤਨੀ ਬੜੀ ਤਾਦਾਦ ਵਿੱਚ ਅਸ਼ੀਰਵਾਦ ਦੇਣ ਆਈਆਂ ਹਨ, ਉਸ ਦਾ ਕਾਰਨ ਹੈ। 1 ਕਰੋੜ ਭੈਣਾਂ ਨੂੰ ਅਸੀਂ ਲਖਪਤੀ ਦੀਦੀ ਬਣਾ ਚੁੱਕੇ ਹਾਂ। ਮੈਨੂੰ ਖੁਸ਼ੀ ਹੈ ਇਸ ਵਿੱਚ ਬਿਹਾਰ ਦੀਆਂ ਭੀ ਲੱਖਾਂ ਭੈਣਾਂ ਹਨ, ਜੋ ਹੁਣ ਲਖਪਤੀ ਦੀਦੀ ਬਣ ਚੁੱਕੀਆਂ ਹਨ। ਅਤੇ ਹੁਣ ਮੋਦੀ ਨੇ 3 ਕਰੋੜ ਭੈਣਾਂ ਨੂੰ, ਅੰਕੜਾ ਸੁਣੋ ਜ਼ਰਾ ਯਾਦ ਰੱਖਣਾ 3 ਕਰੋੜ ਭੈਣਾਂ ਨੂੰ ਲਖਪਤੀ ਦੀਦੀ ਬਣਾਉਣ ਦੀ ਗਰੰਟੀ ਦਿੱਤੀ ਹੈ। ਹਾਲ ਵਿੱਚ ਅਸੀਂ ਬਿਜਲੀ ਦਾ ਬਿਲ ਜ਼ੀਰੋ ਕਰਨ ਅਤੇ ਬਿਜਲੀ ਤੋਂ ਕਮਾਈ ਕਰਨ ਦੀ ਭੀ ਯੋਜਨਾ ਸ਼ੁਰੂ ਕੀਤੀ ਹੈ। ਪੀਐੱਮ ਸੂਰਯਘਰ- ਮੁਫ਼ਤ ਬਿਜਲੀ ਯੋਜਨਾ। ਇਸ ਨਾਲ ਬਿਹਾਰ ਦੇ ਭੀ ਅਨੇਕ ਪਰਿਵਾਰਾਂ ਨੂੰ ਫਾਇਦਾ ਹੋਣ ਵਾਲਾ ਹੈ।

 

ਬਿਹਾਰ ਦੀ NDA ਸਰਕਾਰ ਭੀ ਬਿਹਾਰ ਦੇ ਯੁਵਾ, ਕਿਸਾਨ, ਕਾਮਗਾਰ, ਮਹਿਲਾ, ਸਭ ਦੇ ਲਈ ਨਿਰੰਤਰ ਕੰਮ ਕਰ ਰਹੀ ਹੈ। ਡਬਲ ਇੰਜਣ ਦੇ ਡਬਲ ਪ੍ਰਯਾਸਾਂ ਨਾਲ ਬਿਹਾਰ, ਵਿਕਸਿਤ ਹੋ ਕੇ ਰਹੇਗਾ। ਅੱਜ ਇਤਨਾ ਬੜਾ ਵਿਕਾਸ ਦਾ ਉਤਸਵ ਅਸੀਂ ਮਨਾ ਰਹੇ ਹਾਂ, ਅਤੇ ਤੁਸੀਂ (ਆਪ) ਇਤਨੀ ਬੜੀ ਤਾਦਾਦ ਵਿੱਚ ਵਿਕਾਸ ਦੇ ਰਸਤੇ ਨੂੰ ਮਜ਼ਬੂਤ ਕਰ ਰਹੇ ਹੋ, ਮੈਂ ਆਪ ਦਾ ਆਭਾਰੀ ਹਾਂ। ਇੱਕ ਵਾਰ ਫਿਰ ਆਪ ਸਾਰਿਆਂ ਨੂੰ ਵਿਕਾਸ ਦੀਆਂ, ਹਜ਼ਾਰਾਂ ਕਰੋੜ ਦੇ ਇਨ੍ਹਾਂ ਪ੍ਰੋਜੈਕਟਾਂ ਦੇ ਲਈ ਮੈਂ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਇਤਨੀ ਬੜੀ ਤਾਦਾਦ ਵਿੱਚ ਮਾਤਾਵਾਂ-ਭੈਣਾਂ ਆਈਆਂ ਹਨ, ਉਨ੍ਹਾਂ ਨੂੰ ਵਿਸ਼ੇਸ਼ ਤੌਰ ‘ਤੇ ਪ੍ਰਣਾਮ ਕਰਦਾ ਹਾਂ। ਮੇਰੇ ਸਾਥ ਬੋਲੋ-

 

ਭਾਰਤ ਮਾਤਾ ਕੀ ਜੈ!

ਦੋਨੋਂ ਹੱਥ ਉੱਪਰ ਕਰਕੇ ਪੂਰੀ ਤਾਕਤ ਨਾਲ ਬੋਲੋ-

ਭਾਰਤ ਮਾਤਾ ਕੀ ਜੈ!

ਭਾਰਤ ਮਾਤਾ ਕੀ ਜੈ!

ਭਾਰਤ ਮਾਤਾ ਕੀ ਜੈ!

ਬਹੁਤ-ਬਹੁਤ ਧੰਨਵਾਦ।

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
PM Modi hails diaspora in Kuwait, says India has potential to become skill capital of world

Media Coverage

PM Modi hails diaspora in Kuwait, says India has potential to become skill capital of world
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 21 ਦਸੰਬਰ 2024
December 21, 2024

Inclusive Progress: Bridging Development, Infrastructure, and Opportunity under the leadership of PM Modi