Quoteਦੇਸ਼ ਵਿੱਚ ਕਈ ਪਾਵਰ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕੀਤੇ ਅਤੇ ਨੀਂਹ ਪੱਥਰ ਰੱਖਿਆ
Quoteਸੱਤ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਪਾਵਰ ਗ੍ਰਿੱਡ ਕਾਰਪੋਰੇਸ਼ਨ ਆਵ੍ ਇੰਡੀਆ ਦੇ ਇੱਕ ਪ੍ਰੋਜੈਕਟ ਦਾ ਨੀਂਹ ਪੱਥਰ ਭੀ ਰੱਖਿਆ
Quoteਕਈ ਅਖੁੱਟ ਊਰਜਾ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕੀਤੇ ਅਤੇ ਨੀਂਹ ਪੱਥਰ ਰੱਖਿਆ
Quoteਵਿਭਿੰਨ ਰੇਲ ਅਤੇ ਰੋਡ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕੀਤੇ ਅਤੇ ਨੀਂਹ ਪੱਥਰ ਰੱਖਿਆ
Quote“ਕੇਂਦਰ ਸਰਕਾਰ ਤੇਲੰਗਾਨਾ ਦੇ ਲੋਕਾਂ ਦੇ ਵਿਕਾਸ ਦੇ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਹਰ ਤਰ੍ਹਾਂ ਨਾਲ ਸਮਰਥਨ ਕਰ ਰਹੀ ਹੈ”
Quote“ਅਸੀਂ ਰਾਜਾਂ ਦੇ ਵਿਕਾਸ ਦੇ ਜ਼ਰੀਏ ਰਾਸ਼ਟਰ ਦੇ ਵਿਕਾਸ ਦੇ ਮੰਤਰ ਦੇ ਨਾਲ ਅੱਗੇ ਵਧ ਰਹੇ ਹਾਂ”
Quote“ਭਾਰਤੀ ਅਰਥਵਿਵਸਥਾ ਦੀ ਉੱਚ ਵਿਕਾਸ ਦਰ ਦੀ ਆਲਮੀ ਚਰਚਾ ਹੋ ਰਹੀ ਹੈ”
Quote“ਸਾਡੇ ਲਈ ਵਿਕਾਸ ਦਾ ਮਤਲਬ ਹੈ ਗ਼ਰੀਬ ਤੋਂ ਗ਼ਰੀਬ ਵਿਅਕਤੀ ਦਾ ਵਿਕਾਸ, ਦਲਿਤ, ਆਦਿਵਾਸੀ, ਪਿਛੜਿਆਂ ਅਤੇ ਵੰਚਿਤਾਂ ਦਾ ਵਿਕਾਸ”

ਤੇਲੰਗਾਨਾ ਦੀ ਗਵਰਨਰ ਤਮਿਲਿਸਾਈ ਸੌਂਦਰਯਰਾਜਨ ਜੀ, ਮੁੱਖ ਮੰਤਰੀ ਸ਼੍ਰੀਮਾਨ ਰੇਵੰਤ ਰੈੱਡੀ ਜੀ, ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਜੀ, ਕਿਸ਼ਨ ਰੈੱਡੀ ਜੀ, ਸੋਯਮ ਬਾਪੂ ਰਾਓ ਜੀ, ਪੀ. ਸ਼ੰਕਰ ਜੀ, ਹੋਰ ਮਹਾਨੁਭਾਵ, ਦੇਵੀਓ ਅਤੇ ਸੱਜਣੋਂ! 

ਅੱਜ ਆਦਿਲਾਬਾਦ ਦੀ ਧਰਤੀ ਤੇਲੰਗਾਨਾ ਹੀ ਨਹੀਂ, ਪੂਰੇ ਦੇਸ਼ ਲਈ ਕਈ ਵਿਕਾਸ ਧਾਰਾਵਾਂ ਦੀ ਗਵਾਹ ਬਣ ਰਹੀ ਹੈ। ਅੱਜ ਮੈਂ ਆਪ ਸਭ ਦੇ ਦਰਮਿਆਨ 30 ਤੋਂ ਜ਼ਿਆਦਾ ਵਿਕਾਸ ਕਾਰਜਾਂ ਦੇ ਲੋਕਅਰਪਣ ਕਰਨ ਅਤੇ ਨੀਂਹ ਪੱਥਰ ਰੱਖਣ ਦਾ ਮੈਨੂੰ ਅੱਜ ਇੱਥੇ ਅਵਸਰ ਮਿਲਿਆ ਹੈ। 56 ਹਜ਼ਾਰ ਕਰੋੜ -Fifty Six Thousand Crore Rupees ਉਸ ਤੋਂ ਭੀ ਜ਼ਿਆਦਾ, ਇਹ ਪ੍ਰੋਜੈਕਟਸ, ਤੇਲੰਗਾਨਾ ਸਮੇਤ ਦੇਸ਼ ਦੇ ਅਨੇਕ ਰਾਜਾਂ ਵਿੱਚ ਵਿਕਾਸ ਦਾ ਨਵਾਂ ਅਧਿਆਇ ਲਿਖਣਗੇ। ਇਨ੍ਹਾਂ ਵਿੱਚ ਊਰਜਾ ਨਾਲ ਜੁੜੇ ਕਈ ਬੜੇ ਪ੍ਰੋਜੈਕਟਸ ਹਨ, ਵਾਤਾਵਰਣ ਦੀ ਰੱਖਿਆ ਲਈ ਕੀਤੇ ਜਾ ਰਹੇ ਕਾਰਜ ਹਨ, ਅਤੇ ਤੇਲੰਗਾਨਾ ਵਿੱਚ ਆਧੁਨਿਕ ਰੋਡ ਨੈੱਟਵਰਕ ਵਿਕਸਿਤ ਕਰਨ ਵਾਲੇ ਹਾਈਵੇਜ਼ ਭੀ ਹਨ। ਮੈਂ ਤੇਲੰਗਾਨਾ ਦੇ ਮੇਰੇ ਭਾਈ-ਭੈਣਾਂ ਨੂੰ, ਅਤੇ ਨਾਲ ਹੀ ਸਾਰੇ ਦੇਸ਼ਵਾਸੀਆਂ ਨੂੰ ਇਨ੍ਹਾਂ ਪਰਿਯੋਜਨਾਵਾਂ ਦੇ  ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ।

 

|

ਸਾਥੀਓ,

ਕੇਂਦਰ ਦੀ ਸਾਡੀ ਸਰਕਾਰ ਨੂੰ ਅਤੇ ਤੇਲੰਗਾਨਾ ਰਾਜ ਦੇ ਨਿਰਮਾਣ ਨੂੰ ਕਰੀਬ-ਕਰੀਬ 10 ਵਰ੍ਹੇ ਹੋ ਗਏ ਹਨ। ਜਿਸ ਵਿਕਾਸ ਦਾ ਸੁਪਨਾ ਤੇਲੰਗਾਨਾ ਦੇ ਲੋਕਾਂ ਨੇ ਦੇਖਿਆ ਸੀ, ਉਸ ਨੂੰ ਪੂਰਾ ਕਰਨ ਵਿੱਚ ਕੇਂਦਰ ਸਰਕਾਰ ਹਰ ਤਰ੍ਹਾਂ ਨਾਲ ਸਹਿਯੋਗ ਕਰ ਰਹੀ ਹੈ। ਅੱਜ ਭੀ ਤੇਲੰਗਾਨਾ ਵਿੱਚ 800 ਮੈਗਾਵਾਟ ਬਿਜਲੀ ਉਤਪਾਦਨ ਦੀ ਸਮਰੱਥਾ ਵਾਲੀ NTPC ਦੀ ਦੂਸਰੀ ਯੂਨਿਟ ਦਾ ਲੋਕਅਰਪਣ ਹੋਇਆ ਹੈ। ਇਸ ਨਾਲ ਤੇਲੰਗਾਨਾ ਦੀ ਬਿਜਲੀ ਉਤਪਾਦਨ  ਸਮਰੱਥਾ ਹੋਰ ਜ਼ਿਆਦਾ ਵਧੇਗੀ, ਰਾਜ ਦੀਆਂ ਜ਼ਰੂਰਤਾਂ ਪੂਰੀਆਂ ਹੋਣਗੀਆਂ। ਅੰਬਾਰੀ-ਆਦਿਲਾਬਾਦ-ਪਿੰਪਲਕੁੱਟੀ ਇਸ ਰੇਲ ਲਾਇਨ ਦੇ ਇਲੈਕਟ੍ਰਿਫਿਕੇਸ਼ਨ ਦਾ ਕੰਮ ਭੀ ਪੂਰਾ ਹੋ ਗਿਆ ਹੈ। ਅੱਜ ਆਦਿਲਾਬਾਦ-ਬੇਲਾ ਅਤੇ ਮੁਲੁਗੁ ਵਿੱਚ ਦੋ ਨਵੇਂ ਨੈਸ਼ਨਲ ਹਾਈਵੇਜ਼ ਦਾ ਭੀ ਨੀਂਹ ਪੱਥਰ ਗਿਆ ਹੈ। ਰੇਲ ਅਤੇ ਰੋਡ ਦੀਆਂ ਇਨ੍ਹਾਂ ਆਧੁਨਿਕ ਸੁਵਿਧਾਵਾਂ ਨਾਲ ਇਸ ਪੂਰੇ ਖੇਤਰ ਦੇ ਅਤੇ ਤੇਲੰਗਾਨਾ ਦੇ ਵਿਕਾਸ ਨੂੰ ਹੋਰ ਰਫ਼ਤਾਰ ਮਿਲੇਗੀ। ਇਸ ਨਾਲ ਯਾਤਰਾ ਦਾ ਸਮਾਂ ਘੱਟ ਹੋਵੇਗਾ, ਉਦਯੋਗ ਅਤੇ ਟੂਰਿਜ਼ਮ ਨੂੰ ਹੁਲਾਰਾ ਮਿਲੇਗਾ, ਅਤੇ ਰੋਜ਼ਗਾਰ ਦੇ ਅਣਗਿਣਤ ਨਵੇਂ ਅਵਸਰ ਪੈਦਾ ਹੋਣਗੇ।

 

|

ਸਾਥੀਓ,

ਕੇਂਦਰ ਦੀ ਸਾਡੀ ਸਰਕਾਰ ਰਾਜਾਂ ਦੇ ਵਿਕਾਸ ਨਾਲ ਦੇਸ਼ ਦੇ ਵਿਕਾਸ ਦੇ ਮੰਤਰ ‘ਤੇ ਚਲਦੀ ਹੈ। ਇਸੇ ਤਰ੍ਹਾਂ ਜਦੋਂ ਦੇਸ਼ ਦੀ ਅਰਥਵਿਵਸਥਾ ਮਜ਼ਬੂਤ ਹੁੰਦੀ ਹੈ, ਤਾਂ ਦੇਸ਼ ਦੇ ਪ੍ਰਤੀ ਵਿਸ਼ਵਾਸ ਵਧਦਾ ਹੈ, ਤਾਂ ਰਾਜਾਂ ਨੂੰ ਭੀ ਇਸ ਦਾ ਲਾਭ ਮਿਲਦਾ ਹੈ, ਰਾਜਾਂ ਵਿੱਚ ਭੀ ਨਿਵੇਸ਼ ਵਧਦਾ ਹੈ। ਆਪ (ਤੁਸੀਂ) ਲੋਕਾਂ ਨੇ ਦੇਖਿਆ ਹੈ ਕਿ ਪਿਛਲੇ 3-4 ਦਿਨਾਂ ਤੋਂ ਪੂਰੀ ਦੁਨੀਆ ਵਿੱਚ ਭਾਰਤ ਦੀ ਤੇਜ਼ ਵਿਕਾਸ ਦਰ ਇਸ ਦੀ ਚਰਚਾ ਹੋ ਰਹੀ ਹੈ। ਦੁਨੀਆ ਵਿੱਚ ਭਾਰਤ ਐਸੀ ਇਕਲੌਤੀ, ਬੜੀ ਅਰਥਵਿਵਸਥਾ ਬਣ ਕੇ ਉੱਭਰਿਆ ਹੈ, ਜਿਸ ਨੇ ਪਿਛਲੇ ਕੁਆਰਟਰ ਵਿੱਚ 8.4 ਦੀ ਦਰ ਨਾਲ ਵਿਕਾਸ ਕੀਤਾ ਹੈ। ਇਸੇ ਤੇਜ਼ੀ ਨਾਲ ਸਾਡਾ ਦੇਸ਼ ਦੁਨੀਆ ਦੀ ਤੀਸਰੀ ਸਭ ਤੋਂ ਬੜੀ ਅਰਥਵਿਵਸਥਾ ਬਣੇਗਾ। ਅਤੇ ਇਸ ਦਾ ਮਤਲਬ ਹੋਵੇਗਾ, ਤੇਲੰਗਾਨਾ ਦੀ ਅਰਥਵਿਵਸਥਾ ਦਾ ਭੀ ਤੇਜ਼ੀ ਨਾਲ ਵਿਕਾਸ।

 

|

ਸਾਥੀਓ, 

ਇਨ੍ਹਾਂ 10 ਵਰ੍ਹਿਆਂ ਵਿੱਚ ਦੇਸ਼ ਦੇ ਕੰਮ ਕਰਨ ਦਾ ਤਰੀਕਾ ਕਿਵੇਂ ਬਦਲਿਆ ਹੈ, ਅੱਜ ਇਹ ਤੇਲੰਗਾਨਾ ਦੇ ਲੋਕ ਭੀ ਦੇਖ ਰਹੇ ਹਨ। ਪਹਿਲੇ ਦੇ ਦੌਰ ਵਿੱਚ ਸਭ ਤੋਂ ਜ਼ਿਆਦਾ ਉਪੇਖਿਆ ਦਾ ਸ਼ਿਕਾਰ ਤੇਲੰਗਾਨਾ ਜਿਹੇ ਇਲਾਕਿਆਂ ਨੂੰ ਹੀ ਇਸ ਦੀਆਂ ਮੁਸੀਬਤਾਂ ਝੱਲਣੀਆਂ ਪੈਂਦੀਆਂ ਸਨ। ਲੇਕਿਨ ਪਿਛਲੇ 10 ਵਰ੍ਹਿਆਂ ਵਿੱਚ ਸਾਡੀ ਸਰਕਾਰ ਨੇ ਤੇਲੰਗਾਨਾ ਦੇ ਵਿਕਾਸ ਦੇ ਲਈ ਕਿਤੇ ਜ਼ਿਆਦਾ ਰਾਸ਼ੀ ਖਰਚ ਕੀਤੀ ਹੈ। ਸਾਡੇ ਲਈ ਵਿਕਾਸ ਦਾ ਮਤਲਬ ਹੈ –ਗ਼ਰੀਬ ਤੋਂ ਗ਼ਰੀਬ ਦਾ ਵਿਕਾਸ, ਦਲਿਤ, ਵੰਚਿਤ, ਆਦਿਵਾਸੀਆਂ ਦਾ ਵਿਕਾਸ! ਸਾਡੇ ਇਨ੍ਹਾਂ ਪ੍ਰਯਾਸਾਂ ਦਾ ਪਰਿਣਾਮ ਹੈ ਕਿ ਅੱਜ 25 ਕਰੋੜ ਲੋਕ ਗ਼ਰੀਬੀ ਤੋਂ ਬਾਹਰ ਆ ਚੁੱਕੇ ਹਨ। ਇਹ ਸਾਡੀਆਂ ਗ਼ਰੀਬ ਕਲਿਆਣ ਯੋਜਨਾਵਾਂ ਦੀ ਵਜ੍ਹਾ ਨਾਲ ਮੁਮਕਿਨ ਹੋਇਆ ਹੈ। ਵਿਕਾਸ ਦੇ ਇਸ ਅਭਿਯਾਨ ਨੂੰ ਅਗਲੇ 5 ਵਰ੍ਹਿਆਂ ਵਿੱਚ ਹੋਰ ਤੇਜ਼ੀ ਨਾਲ ਅੱਗੇ ਵਧਾਇਆ ਜਾਵੇਗਾ।

ਇਸੇ ਸੰਕਲਪ ਦੇ ਨਾਲ ਮੈਂ ਆਪ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ। ਹੁਣੇ 10 ਮਿੰਟ ਦੇ ਬਾਅਦ ਮੈਂ ਪਬਲਿਕ ਕਾਰਜਕ੍ਰਮ ਵਿੱਚ ਜਾ ਰਿਹਾ ਹਾਂ। ਬਹੁਤ ਸਾਰੇ ਹੋਰ ਵਿਸ਼ੇ ਉਸ ਮੰਚ ਦੇ ਲਈ ਜ਼ਿਆਦਾ ਉਪਯੁਕਤ(ਉਚਿਤ) ਹਨ। ਇਸ ਲਈ ਮੈਂ ਇੱਥੇ ਇਸ ਮੰਚ ‘ਤੇ ਇਤਨੀ ਹੀ ਬਾਤ ਕਹਿ ਕੇ ਮੇਰੀ ਵਾਣੀ ਨੂੰ ਵਿਰਾਮ ਦਿਆਂਗਾ। 10 ਮਿੰਟ ਦੇ ਬਾਅਦ ਉਸ ਖੁੱਲ੍ਹੇ ਮੈਦਾਨ ਵਿੱਚ, ਖੁੱਲ੍ਹੇ ਮਨ ਤੋਂ ਬਹੁਤ ਕੁਝ ਬਾਤਾਂ ਕਰਨ ਦਾ ਅਵਸਰ ਮਿਲੇਗਾ। ਮੈਂ ਫਿਰ ਇੱਕ ਵਾਰ ਮੁੱਖ ਮੰਤਰੀ ਜੀ ਸਮਾਂ ਨਿਕਾਲ (ਕੱਢ) ਕੇ ਇੱਥੋਂ ਤੱਕ ਆਏ, ਮੈਂ ਉਨ੍ਹਾਂ ਦਾ ਭੀ ਆਭਾਰ ਵਿਅਕਤ ਕਰਦਾ ਹਾਂ। ਅਤੇ ਅਸੀਂ ਮਿਲ ਕੇ ਵਿਕਾਸ ਦੀ ਯਾਤਰਾ ਨੂੰ ਅੱਗੇ ਵਧਾਈਏ, ਇਸ ਸੰਕਲਪ ਨੂੰ ਲੈ ਕੇ ਚਲੀਏ।

ਬਹੁਤ-ਬਹੁਤ ਧੰਨਵਾਦ।

 

  • Dheeraj Thakur February 23, 2025

    जय श्री राम।
  • Dheeraj Thakur February 23, 2025

    जय श्री राम
  • कृष्ण सिंह राजपुरोहित भाजपा विधान सभा गुड़ामा लानी November 21, 2024

    जय श्री राम राम
  • कृष्ण सिंह राजपुरोहित भाजपा विधान सभा गुड़ामा लानी November 21, 2024

    जय श्री राम 🚩 वन्दे मातरम् जय भाजपा विजय भाजपा
  • Devendra Kunwar October 08, 2024

    BJP
  • दिग्विजय सिंह राना September 20, 2024

    हर हर महादेव
  • ओम प्रकाश सैनी September 15, 2024

    Ram ram ram ram ram ram ram
  • ओम प्रकाश सैनी September 15, 2024

    Ram ram ram
  • ओम प्रकाश सैनी September 15, 2024

    Ram ram
  • ओम प्रकाश सैनी September 15, 2024

    Ram ji
Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
'Operation Brahma': First Responder India Ships Medicines, Food To Earthquake-Hit Myanmar

Media Coverage

'Operation Brahma': First Responder India Ships Medicines, Food To Earthquake-Hit Myanmar
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 30 ਮਾਰਚ 2025
March 30, 2025

Citizens Appreciate Economic Surge: India Soars with PM Modi’s Leadership