ਲਾਭਾਰਥੀਆਂ ਨੂੰ ਸਿਕਲ ਸੈੱਲ ਜੈਨੇਟਿਕ ਸਥਿਤੀ ਕਾਰਡ ਵੰਡੇ
ਮੱਧ ਪ੍ਰਦੇਸ਼ ਵਿੱਚ ਲਗਭਗ 3.57 ਕਰੋੜ ਏਬੀ-ਪੀਐੱਮਜੇਏਵਾਈ ਕਾਰਡਾਂ ਦੀ ਵੰਡ ਦੀ ਸ਼ੁਰੂਆਤ ਕੀਤੀ
ਰਾਣੀ ਦੁਰਗਾਵਤੀ ਦੀ 500ਵੀਂ ਜਯੰਤੀ, ਰਾਸ਼ਟਰੀ ਪੱਧਰ ‘ਤੇ ਮਨਾਈ ਜਾਵੇਗੀ
“ਸਿਕਲ ਸੈੱਲ ਅਨੀਮੀਆ ਮੁਕਤੀ ਅਭਿਯਾਨ, ਅੰਮ੍ਰਿਤ ਕਾਲ ਦਾ ਪ੍ਰਮੁੱਖ ਮਿਸ਼ਨ ਬਣੇਗਾ”
“ਸਾਡੇ ਲਈ, ਆਦਿਵਾਸੀ ਕਮਿਊਨਿਟੀ ਸਿਰਫ਼ ਇੱਕ ਇਲੈਕਟਰਲ ਨੰਬਰ ਨਹੀਂ ਹੈ, ਬਲਕਿ ਅਤਿਅਧਿਕ ਸੰਵੇਦਨਸ਼ੀਲ ਅਤੇ ਭਾਵਨਾਤਮਕ ਵਿਸ਼ਾ ਹੈ”
“ਝੂਠੀਆਂ ਗਰੰਟੀਆਂ ਤੋਂ ਸਾਵਧਾਨ ਰਹੋ, ਕਿਉਂਕਿ ਇਹ ‘ਨੀਯਤ ਮੇਂ ਖੋਟ ਔਰ ਗ਼ਰੀਬ ਪਰ ਚੋਟ’ (‘Niyat mein Khot aur Gareeb par Chot’ ) ਵਾਲੇ ਲੋਕਾਂ ਦੁਆਰਾ ਦਿੱਤੀਆਂ ਜਾਂਦੀਆਂ ਹਨ”

ਭਾਰਤ ਮਾਤਾ ਕੀ ਜੈ।

ਭਾਰਤ ਮਾਤਾ ਕੀ ਜੈ।

ਕਾਰਜਕ੍ਰਮ ਵਿੱਚ ਉਪਸਥਿਤ ਮੱਧ ਪ੍ਰਦੇਸ਼ ਦੇ ਰਾਜਪਾਲ ਸ਼੍ਰੀਮਾਨ ਮੰਗੂ ਭਾਈ ਪਟੇਲ, ਮੁੱਖ ਮੰਤਰੀ ਭਾਈ ਸ਼ਿਵਰਾਜ ਜੀ, ਕੇਂਦਰ ਵਿੱਚ ਮੰਤਰੀ ਮੰਡਲ ਦੇ ਮੇਰੇ ਸਾਥੀ ਸ਼੍ਰੀ ਮਨਸੁਖ ਮਾਂਡਵੀਯਾ ਜੀ, ਫੱਗਨ ਸਿੰਘ ਕੁਲਸਤੇ ਜੀ, ਪ੍ਰੋਫੈਸਰ ਐੱਸ ਪੀ ਸਿੰਘ ਬਘੇਲ ਜੀ, ਸ਼੍ਰੀਮਤੀ ਰੇਣੁਕਾ ਸਿੰਘ ਸਰੂਤਾ ਜੀ, ਡਾਕਟਰ ਭਾਰਤੀ ਪਵਾਰ ਜੀ, ਸ਼੍ਰਈ ਬੀਸ਼ਵੇਸ਼ਵਰ ਟੂਡੂ ਜੀ, ਸਾਂਸਦ ਸ਼੍ਰੀ ਵੀ ਡੀ ਸ਼ਰਮਾ ਜੀ, ਮੱਧ ਪ੍ਰਦੇਸ਼ ਸਰਕਾਰ ਵਿੱਚ ਮੰਤਰੀਗਣ, ਸਾਰੇ ਵਿਧਾਇਕਗਣ, ਦੇਸ਼ ਭਰ ਤੋਂ ਇਸ ਕਾਰਜਕ੍ਰਮ ਵਿੱਚ ਜੁੜ ਰਹੇ ਹੋਰ ਸਾਰੇ ਮਹਾਨੁਭਾਵ, ਅਤੇ ਇਤਨੀ ਵਿਸ਼ਾਲ ਸੰਖਿਆ ਵਿੱਚ ਸਾਨੂੰ ਸਭ ਨੂੰ ਅਸ਼ੀਰਵਾਦ ਦੇਣ ਦੇ ਲਈ ਆਏ ਹੋਏ ਮੇਰੇ ਪਿਆਰੇ ਭਾਈਓ ਅਤੇ ਭੈਣੋਂ!

 

 

ਜੈ ਸੇਵਾ, ਜੈ ਜੋਹਾਰ। ਅੱਜ ਮੈਨੂੰ ਰਾਣੀ ਦੁਰਗਾਵਤੀ ਜੀ ਦੀ ਇਸ ਪਾਵਨ ਧਰਤੀ ‘ਤੇ ਆਪ ਸਭ ਦੇ ਦਰਮਿਆਨ ਆਉਣ ਦਾ ਸੁਭਾਗ ਮਿਲਿਆ ਹੈ। ਮੈਂ ਰਾਣੀ ਦੁਰਗਾਵਤੀ ਜੀ ਦੇ ਚਰਨਾਂ ਵਿੱਚ ਆਪਣੀ ਸ਼ਰਧਾਂਜਲੀ ਸਮਰਪਿਤ ਕਰਦਾ ਹਾਂ। ਉਨ੍ਹਾਂ ਦੀ ਪ੍ਰੇਰਣਾ ਨਾਲ ਅੱਜ ‘ਸਿਕਲ ਸੈੱਲ ਅਨੀਮੀਆ ਮੁਕਤੀ ਮਿਸ਼ਨ’ ਇੱਕ ਬਹੁਤ ਬੜੇ ਅਭਿਯਾਨ ਦੀ ਸ਼ੁਰੂਆਤ ਹੋ ਰਹੀ ਹੈ। ਅੱਜ ਹੀ ਮੱਧ ਪ੍ਰਦੇਸ਼ ਵਿੱਚ 1 ਕਰੋੜ ਲਾਭਾਰਥੀਆਂ ਨੂੰ ਆਯੁਸ਼ਮਾਨ ਕਾਰਡ ਵੀ ਦਿੱਤੇ ਜਾ ਰਹੇ ਹਨ। ਇਨ੍ਹਾਂ ਦੋਨਾਂ ਹੀ ਪ੍ਰਯਾਸਾਂ ਦੇ ਸਭ ਤੋਂ ਬੜੇ ਲਾਭਾਰਥੀ ਸਾਡੇ ਗੋਂਡ ਸਮਾਜ, ਭੀਲ ਸਮਾਜ, ਜਾਂ ਹੋਰ ਸਾਡੇ ਆਦਿਵਾਸੀ ਸਮਾਜ ਦੇ ਲੋਕ ਹੀ ਹਨ। ਮੈਂ ਆਪ ਸਭ ਨੂੰ, ਮੱਧ ਪ੍ਰਦੇਸ਼ ਦੀ ਡਬਲ ਇੰਜਣ ਸਰਕਾਰ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।

 

 

ਸਾਥੀਓ,

ਅੱਜ ਸ਼ਹਡੋਲ ਦੀ ਇਸ ਧਰਤੀ ‘ਤੇ ਦੇਸ਼ ਬਹੁਤ ਬੜਾ ਸੰਕਲਪ ਲੈ ਰਿਹਾ ਹੈ। ਇਹ ਸੰਕਲਪ ਸਾਡੇ ਦੇਸ਼ ਦੇ ਆਦਿਵਾਸੀ ਭਾਈ-ਭੈਣਾਂ ਦੇ ਜੀਵਨ ਨੂੰ ਸੁਰੱਖਿਅਤ ਬਣਾਉਣ ਦਾ ਸੰਕਲਪ ਹੈ। ਇਹ ਸੰਕਲਪ ਹੈ- ਸਿਕਲ ਸੈੱਲ ਐਨੀਮੀਆ ਦੀ ਬਿਮਾਰੀ ਤੋਂ ਮੁਕਤੀ ਦਾ। ਇਹ ਸੰਕਲਪ ਹੈ- ਹਰ ਸਾਲ ਸਿਕਲ ਸੈੱਲ ਐਨੀਮੀਆ ਦੀ ਗਿਰਫਤ ਵਿੱਚ ਆਉਣ ਵਾਲੇ ਢਾਈ ਲੱਖ ਬੱਚੇ ਅਤੇ ਉਨ੍ਹਾਂ ਦੇ ਢਾਈ ਲੱਖ ਪਰਿਵਾਰ ਦੇ ਜਨਾਂ ਦਾ ਜੀਵਨ ਬਚਾਉਣ ਦਾ।

 

 

ਸਾਥੀਓ,

ਮੈਂ ਦੇਸ਼ ਦੇ ਅਲੱਗ-ਅਲੱਗ ਇਲਾਕਿਆਂ ਵਿੱਚ ਆਦਿਵਾਸੀ ਸਮਾਜ ਦੇ ਦਰਮਿਆਨ ਇੱਕ ਲੰਬਾ ਸਮਾਂ ਗੁਜਾਰਿਆ ਹੈ। ਸਿਕਲ ਸੈੱਲ ਐਨੀਮੀਆ ਜਿਹੀ ਬਿਮਾਰੀ ਬਹੁਤ ਕਸ਼ਟਦਾਈ ਹੁੰਦੀ ਹੈ। ਇਸ ਦੇ ਮਰੀਜ਼ਾਂ ਦੇ ਜੋੜਾਂ ਵਿੱਚ ਹਮੇਸ਼ਾ ਦਰਦ ਰਹਿੰਦਾ ਹੈ, ਸਰੀਰ ਵਿੱਚ ਸੂਜਨ (ਸੋਜਿਸ਼) ਅਤੇ ਥਕਾਵਟ ਰਹਿੰਦੀ ਹੈ। ਪਿੱਠ, ਪੈਰ ਅਤੇ ਸੀਨੇ ਵਿੱਚ ਅਸਹਿਣਯੋਗ ਦਰਦ ਮਹਿਸੂਸ ਹੁੰਦਾ ਹੈ, ਸਾਹ ਫੁੱਲਦਾ ਹੈ। ਲੰਬੇ ਸਮੇਂ ਤੱਕ ਦਰਦ ਸਹਿਣ ਵਾਲੇ ਮਰੀਜ਼ ਦੇ ਸਰੀਰ ਦੇ ਅੰਦਰੂਨੀ ਅੰਗ ਵੀ ਖਰਾਬ ਹੋਣ ਲਗਦੇ ਹਨ। ਇਹ ਬਿਮਾਰੀ ਪਰਿਵਾਰਾਂ ਨੂੰ ਵੀ ਬਿਖੇਰ ਦਿੰਦੀ ਹੈ। ਅਤੇ ਇਹ ਬਿਮਾਰੀ ਨਾ ਹਵਾ ਤੋਂ ਹੁੰਦੀ ਹੈ, ਨਾ ਪਾਣੀ ਤੋਂ ਹੁੰਦੀ ਹੈ, ਨਾ ਭੋਜਨ ਨਾਲ ਫੈਲਦੀ ਹੈ। ਇਹ ਬਿਮਾਰੀ ਅਜਿਹੀ ਹੈ ਜੋ ਮਾਤਾ-ਪਿਤਾ ਤੋਂ ਹੀ ਬੱਚੇ ਵਿੱਚ ਇਹ ਬਿਮਾਰੀ ਆ ਸਕਦੀ ਹੈ, ਇਹ ਅਨੁਵਾਂਸ਼ਿਕ (ਜੈਨੇਟਿਕ) ਹੈ। ਅਤੇ ਇਸ ਬਿਮਾਰੀ ਦੇ ਨਾਲ ਜੋ ਬੱਚੇ ਜਨਮ ਲੈਂਦੇ ਹਨ, ਉਹ ਪੂਰੀ ਜ਼ਿੰਦਗੀ ਚੁਣੌਤੀਆਂ ਨਾਲ ਜੂਝਦੇ ਰਹਿੰਦੇ ਹਨ।

 

 

ਸਾਥੀਓ,

ਪੂਰੀ ਦੁਨੀਆ ਵਿੱਚ ਸਿਕਲ ਸੈੱਲ ਐਨੀਮੀਆ ਦੇ ਜਿਤਨੇ ਮਾਮਲੇ ਹੁੰਦੇ ਹਨ, ਉਨ੍ਹਾਂ ਵਿੱਚੋਂ ਅੱਧੇ 50 ਪ੍ਰਤੀਸ਼ਤ ਇਕੱਲੇ ਸਾਡੇ ਦੇਸ਼ ਵਿੱਚ ਹੁੰਦੇ ਹਨ। ਲੇਕਿਨ ਦੁਰਭਾਗ (ਬਦਕਿਸਮਤੀ) ਦੀ ਬਾਤ ਹੈ ਕਿ ਪਿਛਲੇ 70 ਸਾਲਾਂ ਵਿੱਚ ਕਦੇ ਇਸ ਦੀ ਚਿੰਤਾ ਨਹੀਂ ਹੋਈ, ਇਸ ਨਾਲ ਨਿਪਟਣ ਦੇ ਲਈ ਕੋਈ ਠੋਸ ਪਲਾਨ ਨਹੀਂ ਬਣਾਇਆ ਗਿਆ! ਇਸ ਤੋਂ ਪ੍ਰਭਾਵਿਤ ਜ਼ਿਆਦਾਤਰ ਲੋਕ ਆਦਿਵਾਸੀ ਸਮਾਜ ਦੇ ਸਨ। ਆਦਿਵਾਸੀ ਸਮਾਜ ਦੇ ਪ੍ਰਤੀ ਬੇਰੁਖੀ ਦੇ ਚਲਦੇ ਪਹਿਲਾਂ ਦੀਆਂ ਸਰਕਾਰਾਂ ਦੇ ਲਈ ਇਹ ਕੋਈ ਮੁੱਦਾ ਹੀ ਨਹੀਂ ਸੀ। ਲੇਕਿਨ ਆਦਿਵਾਸੀ ਸਮਾਜ ਦੀ ਇਸ ਸਭ ਤੋਂ ਬੜੀ ਚੁਣੌਤੀ ਨੂੰ ਹੱਲ ਕਰਨ ਦਾ ਬੀੜਾ ਹੁਣ ਭਾਜਪਾ ਦੀ ਸਰਕਾਰ ਨੇ, ਸਾਡੀ ਸਰਕਾਰ ਨੇ ਉਠਾਇਆ ਹੈ। ਸਾਡੇ ਲਈ ਆਦਿਵਾਸੀ ਸਮਾਜ ਸਿਰਫ਼ ਇੱਕ ਸਰਕਾਰੀ ਆਂਕੜਾ ਨਹੀਂ ਹੈ। ਇਹ ਸਾਡੇ ਲਈ ਸੰਵੇਦਨਸ਼ੀਲਤਾ ਦਾ ਵਿਸ਼ਾ ਹੈ, ਭਾਵਨਾਤਮਕ ਵਿਸ਼ਾ ਹੈ। ਜਦੋਂ ਮੈਂ ਪਹਿਲੀ ਵਾਰ ਗੁਜਰਾਤ ਦਾ ਮੁੱਖ ਮੰਤਰੀ ਬਣਿਆ ਸਾਂ, ਉਸ ਦੇ ਵੀ ਬਹੁਤ ਪਹਿਲਾਂ ਤੋਂ ਮੈਂ ਇਸ ਦਿਸ਼ਾ ਵਿੱਚ ਪ੍ਰਯਾਸ ਕਰ ਰਿਹਾ ਹਾਂ।

 

 

ਸਾਡੇ ਜੋ ਗਵਰਨਰ ਹਨ ਸ਼੍ਰੀਮਾਨ ਮੰਗੂਭਾਈ ਆਦਿਵਾਸੀ ਪਰਿਵਾਰ ਦੇ ਹੋਣਹਾਰ ਨੇਤਾ ਰਹੇ ਹਨ। ਕਰੀਬ 50 ਸਾਲ ਤੋਂ ਮੈਂ ਅਤੇ ਮੰਗੂਭਾਈ ਆਦਿਵਾਸੀ ਇਲਾਕਿਆਂ ਵਿੱਚ ਇਕੱਠੇ ਕੰਮ ਕਰਦੇ ਰਹੇ ਹਾਂ। ਅਤੇ ਅਸੀਂ ਆਦਿਵਾਸੀ ਪਰਿਵਾਰਾਂ ਵਿੱਚ ਜਾ ਕੇ ਇਸ ਬਿਮਾਰੀ ਨੂੰ ਕਿਵੇਂ ਰਸਤੇ ਨਿਕਲਣ, ਕਿਵੇਂ ਜਾਗਰੂਕਤਾ ਲਿਆਂਦੀ ਜਾਵੇ ਉਸ ‘ਤੇ ਲਗਾਤਾਰ ਕੰਮ ਕਰਦੇ ਸਨ। ਜਦੋਂ ਮੈਂ ਗੁਜਰਾਤ ਦਾ ਮੁੱਖ ਮੰਤਰੀ ਬਣਿਆ ਉਸ ਦੇ ਬਾਅਦ ਵੀ ਮੈਂ ਉੱਥੇ ਇਸ ਨਾਲ ਜੁੜੇ ਕਈ ਅਭਿਯਾਨ ਸ਼ੁਰੂ ਕੀਤੇ। ਜਦੋਂ ਪ੍ਰਧਾਨ ਮੰਤਰੀ ਬਣਨ ਦੇ ਬਾਅਦ ਮੈਂ ਜਪਾਨ ਦੀ ਯਾਤਰਾ ‘ਤੇ ਗਿਆ, ਤਾਂ ਮੈਂ ਉੱਥੇ ਨੋਬਲ ਪੁਰਸਕਾਰ ਜਿੱਤਣ ਵਾਲੇ ਇੱਕ ਵਿਗਿਆਨੀ ਨਾਲ ਮੁਲਾਕਾਤ ਕੀਤੀ ਸੀ। ਮੈਨੂੰ ਪਤਾ ਚਲਿਆ ਸੀ ਕਿ ਉਹ ਵਿਗਿਆਨੀ ਸਿਕਲ ਸੈੱਲ ਬਿਮਾਰੀ ‘ਤੇ ਬਹੁਤ ਰਿਸਰਚ ਕਰ ਚੁੱਕੇ ਹਨ। ਮੈਂ ਉਸ ਜਪਾਨੀ ਵਿਗਿਆਨੀ ਤੋਂ ਵੀ ਸਿਕਲ ਸੈੱਲ ਐਨੀਮੀਆ ਦੇ ਇਲਾਜ ਵਿੱਚ ਮਦਦ ਮੰਗੀ ਸੀ।

 

 

ਸਾਥੀਓ,

ਸਿਕਲ ਸੈੱਲ ਐਨੀਮੀਆ ਤੋਂ ਮੁਕਤੀ ਦਾ ਇਹ ਅਭਿਯਾਨ, ਅੰਮ੍ਰਿਤਕਾਲ ਦਾ ਪ੍ਰਮੁੱਖ ਮਿਸ਼ਨ ਬਣੇਗਾ। ਅਤੇ ਮੈਨੂੰ ਵਿਸ਼ਵਾਸ ਹੈ, ਜਦੋਂ ਦੇਸ਼ ਆਜ਼ਾਦੀ ਦੇ 100 ਸਾਲ ਮਨਾਏਗਾ, 2047 ਤੱਕ ਅਸੀਂ ਸਾਰੇ ਮਿਲ ਕੇ, ਇੱਕ ਮਿਸ਼ਨ ਮੋਡ ਵਿੱਚ ਅਭਿਯਾਨ ਚਲਾ ਕੇ ਇਹ ਸਿਕਲ ਸੈੱਲ ਐਨੀਮੀਆ ਤੋਂ ਸਾਡੇ ਆਦਿਵਾਸੀ ਪਰਿਵਾਰਾਂ ਨੂੰ ਮੁਕਤੀ ਦਿਵਾਵਾਂਗੇ, ਦੇਸ਼ ਨੂੰ ਮੁਕਤੀ ਦਿਵਾਵਾਂਗੇ। ਅਤੇ ਇਸ ਦੇ ਲਈ ਸਾਨੂੰ ਸਭ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਹੋਵੇਗੀ। ਇਹ ਜ਼ਰੂਰੀ ਹੈ ਕਿ ਸਰਕਾਰ ਹੋਵੇ, ਸਿਹਤ ਕਰਮੀ ਹੋਣ, ਆਦਿਵਾਸੀ ਹੋਣ, ਸਾਰੇ ਤਾਲਮੇਲ ਦੇ ਨਾਲ ਕੰਮ ਕਰਨ। ਸਿਕਲ ਸੈੱਲ ਐਨੀਮੀਆ ਦੇ ਮਰੀਜ਼ਾਂ ਨੂੰ ਖੂਨ ਚੜ੍ਹਾਉਣ ਦੀ ਜ਼ਰੂਰਤ ਪੈਂਦੀ ਹੈ। ਇਸ ਲਈ, ਉਨ੍ਹਾਂ ਦੇ ਲਈ ਬਲੱਡ ਬੈਂਕ ਖੋਲ੍ਹੇ ਜਾ ਰਹੇ ਹਨ। ਉਨ੍ਹਾਂ ਦੇ ਇਲਾਜ ਦੇ ਲਈ ਬੋਨ ਮੈਰੋ ਟ੍ਰਾਂਸਪਲਾਂਟ ਦੀ ਸੁਵਿਧਾ ਵਧਾਈ ਜਾ ਰਹੀ ਹੈ।

 

 

ਸਿਕਲ ਸੈੱਲ ਐਨੀਮੀਆ ਦੇ ਮਰੀਜ਼ਾਂ ਦੀ ਸਕ੍ਰੀਨਿੰਗ ਕਿਤਨੀ ਜ਼ਰੂਰੀ ਹੈ, ਇਹ ਤੁਸੀਂ (ਆਪ) ਵੀ ਜਾਣਦੇ ਹੋ। ਬਿਨਾ ਕਿਸੇ ਬਾਹਰੀ ਲੱਛਣ ਦੇ ਵੀ ਕੋਈ ਵੀ ਸਿਕਲ ਸੈੱਲ ਦਾ ਕੈਰੀਅਰ ਹੋ ਸਕਦਾ ਹੈ। ਅਜਿਹੇ ਲੋਕ ਅਣਜਾਣੇ ਵਿੱਚ ਆਪਣੇ ਬੱਚਿਆਂ ਨੂੰ ਇਹ ਬਿਮਾਰੀ ਦੇ ਸਕਦੇ ਹਨ। ਇਸ ਲਈ ਇਸ ਦਾ ਪਤਾ ਲਗਾਉਣ ਦੇ ਲਈ ਜਾਂਚ ਕਰਵਾਉਣਾ, ਸਕ੍ਰੀਨਿੰਗ ਕਰਵਾਉਣਾ ਬਹੁਤ ਜ਼ਰੂਰੀ ਹੈ। ਜਾਂਚ ਨਹੀਂ ਕਰਵਾਉਣ ‘ਤੇ ਹੋ ਸਕਦਾ ਹੈ ਕਿ ਲੰਬੇ ਸਮੇਂ ਤੱਕ ਇਸ ਬਿਮਾਰੀ ਦਾ ਮਰੀਜ਼ ਨੂੰ ਪਤਾ ਨਾ ਚਲੇ। ਜਿਵੇਂ ਅਕਸਰ ਹੁਣੇ ਸਾਡੇ ਮਨਸੁਖ ਭਾਈ ਕਹਿ ਰਹੇ ਸਨ ਕੁੰਡਲੀ ਦੀ ਬਾਤ, ਬਹੁਤ ਪਰਿਵਾਰਾਂ ਵਿੱਚ ਪਰੰਪਰਾ ਰਹਿੰਦੀ ਹੈ, ਸ਼ਾਦੀ ਤੋਂ ਪਹਿਲਾਂ ਕੁੰਡਲੀ ਮਿਲਾਉਂਦੇ ਹਨ, ਜਨਮ-ਅੱਖਰ ਮਿਲਾਉਂਦੇ ਹਨ। ਅਤੇ ਉਨ੍ਹਾਂ ਨੇ ਕਿਹਾ ਕਿ ਭਈ ਕੁੰਡਲੀ ਮਿਲਾਓ ਜਾਂ ਨਾ ਮਿਲਾਓ ਲੇਕਿਨ ਸਿਕਲ ਸੈੱਲ ਦੀ ਜਾਂਚ ਦੀ ਜੋ ਰਿਪੋਰਟ ਹੈ, ਜੋ ਕਾਰਡ ਦਿੱਤਾ ਜਾ ਰਿਹਾ ਹੈ ਉਸ ਨੂੰ ਤਾਂ ਜ਼ਰੂਰ ਮਿਲਾਉਣਾ ਅਤੇ ਉਸ ਦੇ ਬਾਅਦ ਸ਼ਾਦੀ ਕਰਨਾ।

 

 

ਸਾਥੀਓ,

ਤਦੇ ਅਸੀਂ ਇਸ ਬਿਮਾਰੀ ਨੂੰ ਇੱਕ ਪੀੜ੍ਹੀ ਤੋਂ ਦੂਸਰੀ ਪੀੜ੍ਹੀ ਵਿੱਚ ਜਾਣ ਤੋਂ ਰੋਕਿਆ ਜਾ ਸਕੇਗਾ। ਇਸ ਲਈ, ਮੇਰਾ ਆਗ੍ਰਹ ਹੈ, ਹਰ ਵਿਅਕਤੀ ਸਕ੍ਰੀਨਿੰਗ ਅਭਿਯਾਨ ਨਾਲ ਜੁੜੇ, ਆਪਣਾ ਕਾਰਡ ਬਣਵਾਏ, ਬਿਮਾਰੀ ਦੀ ਜਾਂਚ ਕਰਵਾਏ। ਇਸ ਜ਼ਿੰਮੇਦਾਰੀ ਨੂੰ ਲੈਣ ਦੇ ਲਈ ਸਮਾਜ ਖ਼ੁਦ ਜਿਤਨਾ ਆਵੇਗਾ, ਉਤਨਾ ਹੀ ਸਿਕਲ ਸੈੱਲ ਐਨੀਮੀਆ ਤੋਂ ਮੁਕਤੀ ਅਸਾਨ ਹੋਵੇਗੀ।

 

 

 

ਸਾਥੀਓ,

ਬਿਮਾਰੀਆਂ ਸਿਰਫ਼ ਇੱਕ ਇਨਸਾਨ ਨੂੰ ਨਹੀਂ, ਜੋ ਇੱਕ ਵਿਅਕਤੀ ਬਿਮਾਰ ਹੁੰਦਾ ਹੈ ਉਸ ਨੂੰ ਹੀ ਸਿਰਫ਼ ਨਹੀਂ, ਲੇਕਿਨ ਜਦੋਂ ਇੱਕ ਵਿਅਕਤੀ ਪਰਿਵਾਰ ਵਿੱਚ ਬਿਮਾਰ ਹੁੰਦਾ ਹੈ ਤਾਂ ਪੂਰੇ ਪਰਿਵਾਰ ਨੂੰ ਬਿਮਾਰੀ ਪ੍ਰਭਾਵਿਤ ਕਰਦੀ ਹੈ। ਜਦੋਂ ਇੱਕ ਵਿਅਕਤੀ ਬਿਮਾਰ ਪੈਂਦਾ (ਹੁੰਦਾ) ਹੈ, ਤਾਂ ਪੂਰਾ ਪਰਿਵਾਰ ਗ਼ਰੀਬੀ ਅਤੇ ਬੇਬਸੀ ਦੇ ਜਾਲ ਵਿੱਚ ਫਸ ਜਾਂਦਾ ਹੈ। ਅਤੇ ਮੈਂ ਇੱਕ ਪ੍ਰਕਾਰ ਨਾਲ ਤੁਹਾਡੇ ਤੋਂ ਕੋਈ ਬਹੁਤ ਅਲੱਗ ਪਰਿਵਾਰ ਤੋਂ ਨਹੀਂ ਆਇਆ ਹਾਂ। ਮੈਂ ਤੁਹਾਡੇ ਵਿੱਚੋਂ ਹੀ ਇੱਥੇ ਪਹੁੰਚਿਆ ਹਾਂ। ਇਸ ਲਈ ਮੈਂ ਤੁਹਾਡੀ ਇਸ ਪਰੇਸ਼ਾਨੀ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ, ਸਮਝਦਾ ਹਾਂ। ਇਸ ਲਈ ਸਾਡੀ ਸਰਕਾਰ ਅਜਿਹੀਆਂ ਗੰਭੀਰ ਬਿਮਾਰੀਆਂ ਨੂੰ ਸਮਾਪਤ ਕਰਨ ਦੇ ਲਈ ਦਿਨ ਰਾਤ ਮਿਹਨਤ ਕਰ ਰਹੀ ਹੈ। ਇਨ੍ਹਾਂ ਹੀ ਪ੍ਰਯਾਸਾਂ ਨਾਲ ਅੱਜ ਦੇਸ਼ ਵਿੱਚ ਟੀਬੀ ਦੇ ਮਾਮਲਿਆਂ ਵਿੱਚ ਕਮੀ ਆਈ ਹੈ। ਹੁਣ ਤਾਂ ਦੇਸ਼ 2025 ਤੱਕ ਟੀਬੀ ਨੂੰ ਜੜ੍ਹ ਤੋਂ ਸਮਾਪਤ ਕਰਨ ਦੇ ਲਈ ਕੰਮ ਕਰ ਰਿਹਾ ਹੈ।

 

 

ਸਾਥੀਓ,

ਸਾਡੀ ਸਰਕਾਰ ਬਣਨ ਦੇ ਪਹਿਲਾਂ 2013 ਵਿੱਚ ਕਾਲਾਆਜ਼ਾਰ ਦੇ 11 ਹਜ਼ਾਰ ਮਾਮਲੇ ਸਾਹਮਣੇ ਆਏ ਸਨ। ਅੱਜ ਇਹ ਘਟ ਕੇ ਇੱਕ ਹਜ਼ਾਰ ਤੋਂ ਵੀ ਘੱਟ ਰਹਿ ਗਏ ਹਨ। 2013 ਵਿੱਚ ਮਲੇਰੀਆ ਦੇ 10 ਲੱਖ ਮਾਮਲੇ ਸਨ, 2022 ਵਿੱਚ ਇਹ ਵੀ ਘਟਦੇ-ਘਟਦੇ 2 ਲੱਖ ਤੋਂ ਘੱਟ ਹੋ ਗਏ। 2013 ਵਿੱਚ ਕੁਸ਼ਠ (ਕੋਹੜ) ਰੋਗ ਦੇ ਸਵਾ ਲੱਖ ਮਰੀਜ਼ ਸਨ, ਲੇਕਿਨ ਹੁਣ ਇਨ੍ਹਾਂ ਦੀ ਸੰਖਿਆ ਘਟ ਕੇ 70-75 ਹਜ਼ਾਰ ਤੱਕ ਰਹਿ ਗਈ ਹੈ। ਪਹਿਲਾਂ ਦਿਮਾਗ਼ੀ ਬੁਖਾਰ ਦਾ ਕਿਤਨਾ ਕਹਿਰ ਸੀ, ਇਹ ਵੀ ਅਸੀਂ ਸਾਰੇ ਜਾਣਦੇ ਹਾਂ। ਪਿਛਲੇ ਕੁਝ ਵਰ੍ਹਿਆਂ ਵਿੱਚ ਇਸ ਦੇ ਮਰੀਜ਼ਾਂ ਦੀ ਸੰਖਿਆ ਵਿੱਚ ਵੀ ਕਮੀ ਆਈ ਹੈ। ਇਹ ਸਿਰਫ਼ ਕੁਝ ਅੰਕੜੇ ਨਹੀਂ ਹਨ। ਜਦੋਂ ਬਿਮਾਰੀ ਘੱਟ ਹੁੰਦੀ ਹੈ, ਤਾਂ ਲੋਕ ਦੁਖ, ਪੀੜਾ, ਸੰਕਟ ਅਤੇ ਮੌਤ ਤੋਂ ਵੀ ਬਚਦੇ ਹਨ।

 

 

ਭਾਈਓ ਅਤੇ ਭੈਣੋਂ,

ਸਾਡੀ ਸਰਕਾਰ ਦਾ ਪ੍ਰਯਾਸ ਹੈ ਕਿ ਬਿਮਾਰੀ ਘੱਟ ਹੋਵੇ, ਨਾਲ ਹੀ ਬਿਮਾਰੀ ‘ਤੇ ਹੋਣ ਵਾਲਾ ਖਰਚ ਵੀ ਘੱਟ ਹੋਵੇ। ਇਸ ਲਈ ਅਸੀਂ ਆਯੁਸ਼ਮਾਨ ਭਾਰਤ ਯੋਜਨਾ ਲੈ ਕੇ ਆਏ ਹਾਂ, ਜਿਸ ਨਾਲ ਲੋਕਾਂ ‘ਤੇ ਪੈਣ ਵਾਲਾ ਬੋਝ ਘੱਟ ਹੋਇਆ ਹੈ। ਅੱਜ ਇੱਥੇ ਮੱਧ ਪ੍ਰਦੇਸ਼ ਵਿੱਚ 1 ਕਰੋੜ ਲੋਕਾਂ ਨੂੰ ਆਯੁਸ਼ਮਾਨ ਕਾਰਡ ਦਿੱਤੇ ਗਏ ਹਨ। ਅਗਰ ਕਿਸੇ ਗ਼ਰੀਬ ਨੂੰ ਕਦੇ ਹਸਪਤਾਲ ਜਾਣਾ ਪਵੇ, ਤਾਂ ਇਹ ਕਾਰਡ ਉਸ ਦੀ ਜੇਬ ਵਿੱਚ 5 ਲੱਖ ਰੁਪਏ ਦੇ ਏਟੀਐੱਮ (ATM) ਕਾਰਡ ਦਾ ਕੰਮ ਕਰੇਗਾ। ਤੁਸੀਂ (ਆਪ) ਯਾਦ ਰੱਖਿਓ, ਅੱਜ ਤੁਹਾਨੂੰ ਜੋ ਕਾਰਡ ਮਿਲਿਆ ਹੈ, ਹਸਪਤਾਲ ਵਿੱਚ ਉਸ ਦੀ ਕੀਮਤ 5 ਲੱਖ ਰੁਪਏ ਦੇ ਬਰਾਬਰ ਹੈ। ਤੁਹਾਡੇ ਪਾਸ ਇਹ ਕਾਰਡ ਹੋਵੇਗਾ ਤਾਂ ਕੋਈ ਤੁਹਾਨੂੰ ਇਲਾਜ ਦੇ ਲਈ ਮਨਾ ਨਹੀਂ ਕਰ ਪਾਵੇਗਾ, ਪੈਸੇ ਨਹੀਂ ਮੰਗ ਪਾਵੇਗਾ। ਅਤੇ ਇਹ ਹਿੰਦੁਸਤਾਨ ਵਿੱਚ ਕਿਤੇ ਵੀ ਤੁਹਾਨੂੰ ਤਕਲੀਫ ਹੋਈ ਅਤੇ ਉੱਥੋਂ ਦੇ ਹਸਪਤਾਲ ਵਿੱਚ ਜਾ ਕੇ ਇਹ ਮੋਦੀ ਦੀ ਗਰੰਟੀ ਦਿਖਾ ਦੇਣਾ ਉਸ ਨੂੰ ਉੱਥੇ ਵੀ ਤੁਹਾਡਾ ਇਲਾਜ ਕਰਨਾ ਹੋਵੇਗਾ। ਇਹ ਆਯੁਸ਼ਮਾਨ ਕਾਰਡ, ਗ਼ਰੀਬ ਦੇ ਇਲਾਜ ਦੇ ਲਈ 5 ਲੱਖ ਰੁਪਏ ਦੀ ਗਰੰਟੀ ਹੈ ਅਤੇ ਇਹ ਮੋਦੀ ਦੀ ਗਰੰਟੀ ਹੈ।

 

 

ਭਾਈਓ ਭੈਣੋਂ,

ਦੇਸ਼ ਭਰ ਵਿੱਚ ਆਯੁਸ਼ਮਾਨ ਯੋਜਨਾ ਦੇ ਤਹਿਤ ਹਸਪਤਾਲਾਂ ਵਿੱਚ ਕਰੀਬ 5 ਕਰੋੜ ਗ਼ਰੀਬਾਂ ਦਾ ਇਲਾਜ ਹੋ ਚੁੱਕਿਆ ਹੈ। ਅਗਰ ਆਯੁਸ਼ਮਾਨ ਭਾਰਤ ਦਾ ਕਾਰਡ ਨਾ ਹੁੰਦਾ ਤਾਂ ਇਨ੍ਹਾਂ ਗ਼ਰੀਬਾਂ ਨੂੰ ਇੱਕ ਲੱਖ ਕਰੋੜ ਰੁਪਏ ਤੋਂ ਜ਼ਿਆਦਾ ਖਰਚ ਕਰਕੇ ਬਿਮਾਰੀ ਦਾ ਇਲਾਜ ਕਰਨਾ ਪੈਂਦਾ। ਤੁਸੀਂ (ਆਪ) ਕਲਪਨਾ ਕਰੋ, ਇਨ੍ਹਾਂ ਵਿੱਚੋਂ ਕਿਤਨੇ ਲੋਕ ਅਜਿਹੇ ਹੋਣਗੇ ਜਿਨ੍ਹਾਂ ਨੇ ਜ਼ਿੰਦਗੀ ਦੀ ਉਮੀਦ ਵੀ ਛੱਡ ਦਿੱਤੀ ਹੋਵੇਗੀ। ਕਿਤਨੇ ਪਰਿਵਾਰ ਅਜਿਹੇ ਹੋਣਗੇ ਜਿਨ੍ਹਾਂ ਨੂੰ ਇਲਾਜ ਕਰਵਾਉਣ ਦੇ ਲਈ ਆਪਣਾ ਘਰ, ਆਪਣੀ ਖੇਤੀ ਸ਼ਾਇਦ ਵੇਚਣਾ ਪੈਂਦਾ ਹੋਵੇ। ਲੇਕਿਨ ਸਾਡੀ ਸਰਕਾਰ ਅਜਿਹੇ ਹਰ ਮੁਸ਼ਕਿਲ ਮੌਕੇ ‘ਤੇ ਗ਼ਰੀਬ ਦੇ ਨਾਲ ਖੜ੍ਹੀ ਨਜ਼ਰ ਆਈ ਹੈ। 5 ਲੱਖ ਰੁਪਏ ਦਾ ਇਹ ਆਯੁਸ਼ਮਾਨ ਯੋਜਨਾ ਗਰੰਟੀ ਕਾਰਡ, ਗ਼ਰੀਬ ਦੀ ਸਭ ਤੋਂ ਬੜੀ ਚਿੰਤਾ ਘੱਟ ਕਰਨ ਦੀ ਗਰੰਟੀ ਹੈ। ਅਤੇ ਇੱਥੇ ਜੋ ਆਯੁਸ਼ਮਾਨ ਦਾ ਕੰਮ ਕਰਦੇ ਹਨ ਜਰਾ ਲਿਆਓ ਕਾਰਡ- ਤੁਹਾਨੂੰ ਇਹ ਜੋ ਕਾਰਡ ਮਿਲਿਆ ਹੈ ਨਾ ਉਸ ਵਿੱਚ ਲਿਖਿਆ ਹੈ 5 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ। ਇਸ ਦੇਸ਼ ਵਿੱਚ ਕਦੇ ਵੀ ਕਿਸੇ ਗ਼ਰੀਬ ਨੂੰ 5 ਲੱਖ ਰੁਪਏ ਦੀ ਗਰੰਟੀ ਕਿਸੇ ਨੇ ਨਹੀਂ ਦਿੱਤੀ ਇਹ ਮੇਰੇ ਗ਼ਰੀਬ ਪਰਿਵਾਰਾਂ ਦੇ ਲਈ ਇਹ ਭਾਜਪਾ ਸਰਕਾਰ ਹੈ, ਇਹ ਮੋਦੀ ਹੈ ਜੋ ਤੁਹਾਨੂੰ 5 ਲੱਖ ਰੁਪਏ ਦੀ ਗਰੰਟੀ ਦਾ ਕਾਰਡ ਦਿੰਦਾ ਹੈ।

 

 

ਸਾਥੀਓ,

ਗਰੰਟੀ ਦੀ ਇਸ ਚਰਚਾ ਦੇ ਦਰਮਿਆਨ, ਤੁਹਾਨੂੰ ਝੂਠੀਆਂ ਗਰੰਟੀਆਂ ਦੇਣ ਵਾਲਿਆਂ ਤੋਂ ਵੀ ਸਾਵਧਾਨ ਰਹਿਣਾ ਹੈ। ਅਤੇ ਜਿਨ੍ਹਾਂ ਲੋਕਾਂ ਦੀ ਆਪਣੀ ਕੋਈ ਗਰੰਟੀ ਨਹੀਂ ਹੈ, ਉਹ ਤੁਹਾਡੇ ਪਾਸ ਗਰੰਟੀ ਵਾਲੀਆਂ ਨਵੀਆਂ-ਨਵੀਆਂ ਸਕੀਮਾਂ ਲੈ ਕੇ ਆ ਰਹੇ ਹਨ। ਉਨ੍ਹਾਂ ਦੀ ਗਰੰਟੀ ਵਿੱਚ ਛਿਪੇ ਖੋਟ ਨੂੰ ਪਹਿਚਾਣ ਲਵੋ। ਝੂਠੀ ਗਰੰਟੀ ਦੇ ਨਾਮ ‘ਤੇ ਉਨ੍ਹਾਂ ਦੇ ਧੋਖੇ ਦੇ ਖੇਲ ਨੂੰ ਭਾਂਪ ਲਵੋ।

 

 

ਸਾਥੀਓ,

ਜਦੋਂ ਉਹ ਮੁਫ਼ਤ ਬਿਜਲੀ ਦੀ ਗਰੰਟੀ ਦਿੰਦੇ ਹਨ, ਤਾਂ ਇਸ ਦਾ ਮਤਲਬ ਹੈ ਕਿ ਉਹ ਬਿਜਲੀ ਦੇ ਦਾਮ ਵਧਾਉਣ ਵਾਲੇ ਹਨ। ਜਦੋਂ ਉਹ ਮੁਫ਼ਤ ਸਫ਼ਰ ਦੀ ਗਰੰਟੀ ਦਿੰਦੇ ਹਨ, ਤਾਂ ਇਸ ਦਾ ਮਤਲਬ ਹੈ ਕਿ ਉਸ ਰਾਜ ਦੀ ਯਾਤਾਯਾਤ ਵਿਵਸਥਾ ਬਰਬਾਦ ਹੋਣ ਵਾਲੀ ਹੈ। ਜਦੋਂ ਉਹ ਪੈਨਸ਼ਨ ਵਧਾਉਣ ਦੀ ਗਰੰਟੀ ਦਿੰਦੇ ਹਨ, ਤਾਂ ਇਸ ਦਾ ਮਤਲਬ ਹੈ ਕਿ ਉਸ ਰਾਜ ਵਿੱਚ ਕਰਮਚਾਰੀਆਂ ਨੂੰ ਸਮੇਂ ‘ਤੇ ਵੇਤਨ (ਤਨਖ਼ਾਹ) ਵੀ ਨਹੀਂ ਮਿਲ ਪਾਵੇਗਾ(ਪਾਵੇਗੀ)। ਜਦੋਂ ਉਹ ਸਸਤੇ ਪੈਟਰੋਲ ਦੀ ਗਰੰਟੀ ਦਿੰਦੇ ਹਨ, ਤਾਂ  ਇਸ ਦਾ ਮਤਲਬ ਹੈ ਕਿ ਉਹ ਟੈਕਸ ਵਧਾ ਕੇ ਤੁਹਾਡੀ ਜੇਬ ਤੋਂ ਪੈਸੇ ਕੱਢਣ ਦੀ ਤਿਆਰੀ ਕਰ ਰਹੇ ਹਨ। ਜਦੋਂ ਉਹ ਰੋਜ਼ਗਾਰ ਵਧਾਉਣ ਦੀ ਗਰੰਟੀ ਦਿੰਦੇ ਹਨ, ਤਾਂ ਇਸ ਦਾ ਮਤਲਬ ਹੈ ਕਿ ਉਹ ਉੱਥੋਂ ਦੇ ਉਦਯੋਗ-ਧੰਦਿਆਂ ਨੂੰ ਚੌਪਟ ਕਰਨ ਵਾਲੀਆਂ ਨੀਤੀਆਂ ਲੈ ਕੇ ਆਉਣਗੇ। ਕਾਂਗਰਸ ਜਿਹੇ ਦਲਾਂ ਦੀ ਗਰੰਟੀ ਦਾ ਮਤਲਬ, ਨੀਅਤ ਮੇਂ ਖੋਟ ਔਰ ਗ਼ਰੀਬ ਪਰ ਚੋਟ, ਯਹੀ ਹੈ ਉਨਕੇ ਖੇਲ। ਉਹ 70 ਸਾਲਾਂ ਵਿੱਚ ਗ਼ਰੀਬ ਨੂੰ ਭਰਪੇਟ ਭੋਜਨ ਦੇਣ ਦੀ ਗਰੰਟੀ ਨਹੀਂ ਦੇ ਸਕੇ।

 

 

ਲੇਕਿਨ ਇਸ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ ਨਾਲ 80 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਮੁਫ਼ਤ ਰਾਸ਼ਨ ਦੀ ਗਰੰਟੀ ਮਿਲੀ ਹੈ, ਮੁਫ਼ਤ ਰਾਸ਼ਨ ਮਿਲ ਰਿਹਾ ਹੈ। ਉਹ 70 ਸਾਲਾਂ ਵਿੱਚ ਗ਼ਰੀਬ ਨੂੰ ਮਹਿੰਗੇ ਇਲਾਜ ਤੋਂ ਛੁਟਕਾਰਾ ਦਿਵਾਉਣ ਦੀ ਗਰੰਟੀ ਨਹੀਂ ਦੇ ਸਕੇ। ਲੇਕਿਨ ਆਯੁਸ਼ਮਾਨ ਯੋਜਨਾ ਨਾਲ 50 ਕਰੋੜ ਲਾਭਾਰਥੀਆਂ ਨੂੰ ਸਿਹਤ ਬੀਮਾ ਦੀ ਗਰੰਟੀ ਮਿਲੀ ਹੈ। ਉਹ 70 ਸਾਲਾਂ ਵਿੱਚ ਮਹਿਲਾਵਾਂ ਨੂੰ ਧੂੰਏਂ ਤੋਂ ਛੁਟਕਾਰਾ ਦਿਵਾਉਣ ਦੀ ਗਰੰਟੀ ਨਹੀਂ ਦੇ ਸਕੇ। ਲੇਕਿਨ ਉੱਜਵਲਾ ਯੋਜਨਾ ਨਾਲ ਕਰੀਬ 10 ਕਰੋੜ ਮਹਿਲਾਵਾਂ ਨੂੰ ਧੂੰਆਂ ਮੁਕਤ ਜੀਵਨ ਦੀ ਗਰੰਟੀ ਮਿਲੀ ਹੈ। ਉਹ 70 ਸਾਲਾਂ ਵਿੱਚ ਗ਼ਰੀਬ ਨੂੰ ਪੈਰਾਂ ‘ਤੇ ਖੜ੍ਹਾ ਕਰਨ ਦੀ ਗਰੰਟੀ ਨਹੀਂ ਦੇ ਸਕੇ। ਲੇਕਿਨ ਮੁਦਰਾ ਯੋਜਨਾ ਨਾਲ ਸਾਢੇ 8 ਕਰੋੜ ਲੋਕਾਂ ਨੂੰ ਸਨਮਾਨ ਨਾਲ ਸਵੈ-ਰੋਜ਼ਗਾਰ ਦੀ ਗਰੰਟੀ ਮਿਲੀ ਹੈ।

 

 

ਉਨ੍ਹਾਂ ਦੀ ਗਰੰਟੀ ਦਾ ਮਤਲਬ ਹੈ, ਕਿਤੇ ਨਾ ਕਿਤੇ ਕੁਝ ਗੜਬੜ ਹੈ। ਅੱਜ ਜੋ ਇਕੱਠੇ ਆਉਣ ਦਾ ਦਾਅਵਾ ਕਰ ਰਹੇ ਹਨ, ਸੋਸ਼ਲ ਮੀਡੀਆ ਵਿੱਚ ਉਨ੍ਹਾਂ ਦੇ ਪੁਰਾਣੇ ਬਿਆਨ ਵਾਇਰਲ ਹੋ ਰਹੇ ਹਨ। ਉਹ ਹਮੇਸ਼ਾ ਤੋਂ ਇੱਕ ਦੂਸਰੇ ਨੂੰ ਪਾਣੀ ਪੀ-ਪੀ ਕੇ ਕੋਸਦੇ ਰਹੇ ਹਨ। ਯਾਨੀ ਵਿਰੋਧੀ ਧਿਰ ਇਕਜੁੱਟਤਾ ਦੀ ਗਰੰਟੀ ਨਹੀਂ ਹੈ। ਇਹ ਪਰਿਵਾਰਵਾਦੀ ਪਾਰਟੀਆਂ ਸਿਰਫ਼ ਆਪਣੇ ਪਰਿਵਾਰ ਦੇ ਭਲੇ ਦੇ ਲਈ ਕੰਮ ਕਰਦੀਆਂ ਆਈਆਂ ਹਨ। ਯਾਨੀ ਉਨ੍ਹਾਂ ਦੇ ਪਾਸ ਦੇਸ਼ ਦੇ ਸਾਧਾਰਣ ਮਾਨਵੀ ਦੇ ਪਰਿਵਾਰ ਨੂੰ ਅੱਗੇ ਲੈ ਜਾਣ ਦੀ ਗਰੰਟੀ ਨਹੀਂ ਹੈ। ਜਿਨ੍ਹਾਂ ‘ਤੇ ਭ੍ਰਿਸ਼ਟਾਚਾਰ ਦੇ ਆਰੋਪ ਹਨ, ਉਹ ਜ਼ਮਾਨਤ ਲੈ ਕੇ ਬਾਹਰ ਘੁੰਮ ਕਰ ਰਹੇ ਹਨ। ਜੋ ਘੁਟਾਲਿਆਂ ਦੇ ਆਰੋਪਾਂ ਵਿੱਚ ਸਜ਼ਾ ਕੱਟ ਰਹੇ ਹਨ, ਉਹ ਇੱਕ ਮੰਚ ‘ਤੇ ਦਿਖ ਰਹੇ ਹਨ। ਯਾਨੀ ਉਨ੍ਹਾਂ ਦੇ ਪਾਸ ਭ੍ਰਿਸ਼ਟਾਚਾਰ ਮੁਕਤ ਸ਼ਾਸਨ ਦੀ ਗਰੰਟੀ ਨਹੀਂ ਹੈ। ਉਹ ਇੱਕ ਸੁਰ ਵਿੱਚ ਦੇਸ਼ ਦੇ ਖ਼ਿਲਾਫ਼ ਬਿਆਨ ਦੇ ਰਹੇ ਹਨ। ਉਹ ਦੇਸ਼ ਵਿਰੋਧੀ ਤੱਤਾਂ ਦੇ ਨਾਲ ਬੈਠਕਾਂ ਕਰ ਰਹੇ ਹਨ।ਯਾਨੀ ਉਨ੍ਹਾਂ ਦੇ ਪਾਸ ਆਤੰਕਵਾਦ ਮੁਕਤ ਭਾਰਤ ਦੀ ਗਰੰਟੀ ਨਹੀਂ ਹੈ।ਉਹ ਗਰੰਟੀ ਦੇ ਕੇ ਨਿਕਲ ਜਾਣਗੇ, ਲੇਕਿਨ ਭੁਗਤਣਾ ਤੁਹਾਨੂੰ ਪਵੇਗਾ। ਉਹ ਗਰੰਟੀ ਦੇ ਕੇ ਆਪਣੀ ਜੇਬ ਭਰ ਲੈਣਗੇ, ਲੇਕਿਨ ਨੁਕਸਾਨ ਤੁਹਾਡੇ ਬੱਚਿਆਂ ਨੂੰ ਹੋਵੇਗਾ। ਉਹ ਗਰੰਟੀ ਦੇ ਕੇ ਆਪਣੇ ਪਰਿਵਾਰ ਨੂੰ ਅੱਗੇ ਲੈ ਜਾਣਗੇ, ਲੇਕਿਨ ਇਸ ਦੀ ਕੀਮਤ ਦੇਸ਼ ਨੂੰ ਚੁਕਾਉਣੀ ਪਵੇਗੀ। ਇਸ ਲਈ ਤੁਹਾਨੂੰ ਕਾਂਗਰਸ ਸਮੇਤ ਐਸੇ ਹਰ ਰਾਜਨੀਤਕ ਦਲ ਦੀ ਗਰੰਟੀ ਤੋਂ ਸਤਰਕ ਰਹਿਣਾ ਹੈ।

 

ਸਾਥੀਓ,

ਇਨ੍ਹਾਂ ਝੂਠੀਆਂ ਗਰੰਟੀਆਂ ਦੇਣ ਵਾਲਿਆਂ ਦਾ ਰਵੱਈਆ ਹਮੇਸ਼ਾ ਤੋਂ ਆਦਿਵਾਸੀਆਂ ਦੇ ਖ਼ਿਲਾਫ਼ ਰਿਹਾ ਹੈ। ਪਹਿਲਾਂ ਜਨਜਾਤੀ ਸਮੁਦਾਇ  ਦੇ ਨੌਜਵਾਨਾਂ ਦੇ ਸਾਹਮਣੇ ਭਾਸ਼ਾ ਦੀ ਬੜੀ ਚੁਣੌਤੀ ਆਉਂਦੀ ਸੀ। ਲੇਕਿਨ, ਨਵੀਂ ਰਾਸ਼ਟਰੀ ਸਿੱਖਿਆ ਨੀਤੀ ਵਿੱਚ ਹੁਣ ਸਥਾਨਕ ਭਾਸ਼ਾ ਵਿੱਚ ਪੜ੍ਹਾਈ ਦੀ ਸੁਵਿਧਾ ਦਿੱਤੀ ਗਈ ਹੈ। ਲੇਕਿਨ ਝੂਠੀ ਗਰੰਟੀ ਦੇਣ ਵਾਲੇ ਇੱਕ ਵਾਰ ਫਿਰ ਰਾਸ਼ਟਰੀ ਸਿੱਖਿਆ ਨੀਤੀ ਦਾ ਵਿਰੋਧ ਕਰ ਰਹੇ ਹਨ। ਇਹ ਲੋਕ ਨਹੀਂ ਚਾਹੁੰਦੇ ਕਿ ਸਾਡੇ ਆਦਿਵਾਸੀ ਭਾਈ-ਭੈਣਾਂ ਦੇ ਬੱਚੇ ਆਪਣੀ ਭਾਸ਼ਾ ਵਿੱਚ ਪੜ੍ਹਾਈ ਕਰ ਪਾਉਣ। ਉਹ ਜਾਣਦੇ ਹਨ ਕਿ ਅਗਰ ਆਦਿਵਾਸੀ, ਦਲਿਤ, ਪਿਛੜਾ ਅਤੇ ਗ਼ਰੀਬ ਦਾ ਬੱਚਾ ਅੱਗੇ ਵਧ ਜਾਵੇਗਾ, ਤਾਂ ਇਨ੍ਹਾਂ ਦੀ ਵੋਟ ਬੈਂਕ ਦੀ ਸਿਆਸਤ ਚੌਪਟ ਹੋ ਜਾਵੇਗੀ। ਮੈਂ ਜਾਣਦਾ ਹਾਂ ਆਦਿਵਾਸੀ ਇਲਾਕਿਆਂ ਵਿੱਚ ਸਕੂਲਾਂ ਦਾ, ਕਾਲਜਾਂ ਦਾ ਕਿਤਨਾ ਮਹੱਤਵ ਹੈ। ਇਸ ਲਈ ਸਾਡੀ ਸਰਕਾਰ ਨੇ 400 ਤੋਂ ਅਧਿਕ ਨਵੇਂ ਏਕਲਵਯ ਸਕੂਲਾਂ ਵਿੱਚ ਆਦਿਵਾਸੀ ਬੱਚਿਆਂ ਨੂੰ ਆਵਾਸੀ (ਰਿਹਾਇਸ਼ੀ) ਸਿੱਖਿਆ ਦਾ ਅਵਸਰ ਦਿੱਤਾ ਹੈ। ਇਕੱਲੇ ਮੱਧ ਪ੍ਰਦੇਸ਼ ਦੇ ਸਕੂਲਾਂ ਵਿੱਚ ਹੀ ਐਸੇ 24 ਹਜ਼ਾਰ ਵਿਦਿਆਰਥੀ ਪੜ੍ਹ ਰਹੇ ਹਨ।

 

 

ਸਾਥੀਓ,

ਪਹਿਲਾਂ ਦੀਆਂ ਸਰਕਾਰਾਂ ਨੇ ਜਨਜਾਤੀ ਸਮਾਜ ਦੀ ਲਗਾਤਾਰ ਉਪੇਖਿਆ (ਅਣਦੇਖੀ) ਕੀਤੀ। ਅਸੀਂ ਅਲੱਗ ਆਦਿਵਾਸੀ ਮੰਤਰਾਲਾ ਬਣਾ ਕੇ ਇਸ ਨੂੰ ਆਪਣੀ ਪ੍ਰਾਥਮਿਕਤਾ ਬਣਾਇਆ। ਅਸੀਂ ਇਸ ਮੰਤਰਾਲੇ ਦਾ ਬਜਟ 3 ਗੁਣਾ ਵਧਾਇਆ ਹੈ। ਪਹਿਲਾਂ ਜੰਗਲ ਅਤੇ ਜ਼ਮੀਨ ਨੂੰ ਲੁੱਟਣ ਵਾਲਿਆਂ ਨੂੰ ਸੁਰੱਖਿਆ( ਹਿਫ਼ਾਜ਼ਤ) ਮਿਲਦੀ ਸੀ। ਅਸੀਂ ਫੌਰੇਸਟ ਰਾਈਟ ਐਕਟ ਦੇ ਤਹਿਤ 20 ਲੱਖ ਤੋਂ ਜ਼ਿਆਦਾ ਟਾਈਟਲ ਵੰਡੇ ਹਨ। ਉਨ੍ਹਾਂ ਲੋਕਾਂ ਨੇ ਪੇਸਾ ਐਕਟ ਦੇ ਨਾਮ ‘ਤੇ ਇਤਨੇ ਵਰ੍ਹਿਆਂ ਤੱਕ ਰਾਜਨੀਤਕ ਰੋਟੀਆਂ ਸੇਕੀਆਂ। ਲੇਕਿਨ, ਅਸੀਂ ਪੇਸਾ ਐਕਟ ਲਾਗੂ ਕਰਕੇ ਜਨਜਾਤੀ ਸਮਾਜ ਨੂੰ ਉਨ੍ਹਾਂ ਦਾ ਅਧਿਕਾਰ ਦਿੱਤਾ। ਪਹਿਲਾਂ ਆਦਿਵਾਸੀ ਪਰੰਪਰਾਵਾਂ ਅਤੇ ਕਲਾ-ਕੌਸ਼ਲ ਦਾ ਮਜ਼ਾਕ ਬਣਾਇਆ ਜਾਂਦਾ ਸੀ। ਲੇਕਿਨ, ਅਸੀਂ ਆਦਿ ਮਹੋਤਸਵ ਜਿਹੇ ਆਯੋਜਨ ਸ਼ੁਰੂ ਕੀਤੇ।

 

 

ਸਾਥੀਓ,

ਬੀਤੇ 9 ਵਰ੍ਹਿਆਂ ਵਿੱਚ ਆਦਿਵਾਸੀ ਗੌਰਵ ਨੂੰ ਸਹੇਜਣ ਅਤੇ ਸਮ੍ਰਿੱਧ ਕਰਨ ਦੇ ਲਈ ਵੀ ਨਿਰੰਤਰ ਕੰਮ ਹੋਇਆ ਹੈ। ਹੁਣ ਭਗਵਾਨ ਬਿਰਸਾ ਮੁੰਡਾ ਦੇ ਜਨਮ ਦਿਨ ‘ਤੇ 15 ਨਵੰਬਰ ਨੂੰ ਪੂਰਾ ਦੇਸ਼ ਜਨਜਾਤੀਯ ਗੌਰਵ ਦਿਵਸ ਮਨਾਉਂਦਾ ਹੈ। ਅੱਜ ਦੇਸ਼ ਦੇ ਅਲੱਗ-ਅਲੱਗ ਰਾਜਾਂ ਵਿੱਚ ਆਦਿਵਾਸੀ ਸੁਤੰਤਰਤਾ ਸੈਨਾਨੀਆਂ ਨੂੰ ਸਮਰਪਿਤ ਮਿਊਜ਼ੀਅਮ ਬਣਾਏ ਜਾ ਰਹੇ ਹਨ। ਇਨ੍ਹਾਂ ਪ੍ਰਯਾਸਾਂ ਦੇ ਦਰਮਿਆਨ ਸਾਨੂੰ ਪਹਿਲਾਂ ਦੀਆਂ ਸਰਕਾਰਾਂ ਦਾ ਵਿਵਹਾਰ ਵੀ ਭੁੱਲਣਾ ਨਹੀਂ ਹੈ। ਜਿਨ੍ਹਾਂ ਨੇ ਦਹਾਕਿਆਂ ਤੱਕ ਦੇਸ਼ ਵਿੱਚ ਸਰਕਾਰ ਚਲਾਈ, ਉਨ੍ਹਾਂ ਦਾ ਰਵੱਈਆ ਆਦਿਵਾਸੀ ਸਮਾਜ ਦੇ ਪ੍ਰਤੀ, ਗ਼ਰੀਬਾਂ ਦੇ ਪ੍ਰਤੀ ਅਸੰਵੇਦਨਸ਼ੀਲ ਅਤੇ ਅਪਮਾਨ-ਜਨਕ ਰਿਹਾ। ਜਦੋਂ ਤੱਕ ਆਦਿਵਾਸੀ ਮਹਿਲਾ ਨੂੰ ਦੇਸ਼ ਦਾ ਰਾਸ਼ਟਰਪਤੀ ਬਣਾਉਣ ਦੀ ਬਾਤ ਆਈ ਸੀ, ਤਾਂ ਅਸੀਂ ਕਈ ਦਲਾਂ ਦਾ ਰਵੱਈਆ ਦੇਖਿਆ ਹੈ। ਆਪ (ਤੁਸੀਂ) ਐੱਮਪੀ (ਮੱਧ ਪ੍ਰਦੇਸ਼) ਦੇ ਲੋਕਾਂ ਨੇ ਵੀ ਇਨ੍ਹਾਂ ਦੇ ਰਵੱਈਏ ਨੂੰ ਸਾਖਿਆਤ ਦੇਖਿਆ ਹੈ।

 

 

ਜਦੋਂ ਸ਼ਹਡੋਲ      ਸੰਭਾਗ (ਡਿਵੀਜ਼ਨ) ਵਿੱਚ ਕੇਂਦਰੀਯ ਜਨ-ਜਾਤੀਯ  ਵਿਸ਼ਵਵਿਦਿਆਲਾ (ਯੂਨੀਵਰਸਿਟੀ ) ਖੁੱਲ੍ਹਿਆ, ਤਾਂ ਉਸ ਦਾ ਨਾਮ ਵੀ ਉਨ੍ਹਾਂ ਨੇ ਆਪਣੇ ਪਰਿਵਾਰ ਦੇ ਨਾਮ ‘ਤੇ ਰੱਖ ਦਿੱਤਾ। ਜਦਕਿ ਸ਼ਿਵਰਾਜ ਜੀ ਦੀ ਸਰਕਾਰ ਨੇ ਛਿੰਦਵਾੜਾ ਵਿਸ਼ਵਵਿਦਿਆਲਾ (ਯੂਨੀਵਰਸਿਟੀ ) ਦਾ ਨਾਮ ਮਹਾਨ ਗੋਂਡ ਕ੍ਰਾਂਤੀਕਾਰੀ ਰਾਜਾ ਸ਼ੰਕਰ ਸ਼ਾਹ ਦੇ ਨਾਮ ‘ਤੇ ਰੱਖਿਆ ਹੈ। ਟੰਟਯਾ ਮਾਮਾ ਜਿਹੇ ਨਾਇਕਾਂ ਦੀ ਵੀ ਉਨ੍ਹਾਂ ਨੇ ਪੂਰੀ ਉਪੇਖਿਆ (ਅਣਦੇਖੀ) ਕੀਤੀ, ਲੇਕਿਨ ਅਸੀਂ ਪਾਤਾਲਪਾਨੀ ਸਟੇਸ਼ਨ ਦਾ ਨਾਮ ਟੰਟਯਾ ਮਾਮਾ ਦੇ ਨਾਮ ‘ਤੇ ਰੱਖਿਆ। ਉਨ੍ਹਾਂ ਲੋਕਾਂ ਨੇ ਗੋਂਡ ਸਮਾਜ ਦੇ ਇਤਨੇ ਬੜੇ ਨੇਤਾ ਸ਼੍ਰੀ ਦਲਵੀਰ ਸਿੰਘ ਜੀ ਦੇ ਪਰਿਵਾਰ ਦਾ ਵੀ ਅਪਮਾਨ ਕੀਤਾ। ਉਸ ਦੀ ਭਰਪਾਈ ਵੀ ਅਸੀਂ ਕੀਤੀ, ਅਸੀਂ ਉਨ੍ਹਾਂ ਨੂੰ ਸਨਮਾਨ ਦਿੱਤਾ। ਸਾਡੇ ਲਈ ਆਦਿਵਾਸੀ ਨਾਇਕਾਂ ਦਾ ਸਨਮਾਨ ਸਾਡੇ ਆਦਿਵਾਸੀ ਨੌਜਵਾਨਾਂ ਦਾ ਸਨਮਾਨ ਹੈ, ਆਪ ਸਭ ਦਾ ਸਨਮਾਨ ਹੈ।

 

ਸਾਥੀਓ,

ਸਾਨੂੰ ਇਨ੍ਹਾਂ ਪ੍ਰਯਾਸਾਂ ਨੂੰ ਅੱਗੇ ਵੀ ਬਣਾਈ ਰੱਖਣਾ ਹੈ, ਉਨ੍ਹਾਂ  ਨੂੰ ਹੋਰ ਰਫ਼ਤਾਰ ਦੇਣੀ ਹੈ। ਅਤੇ, ਇਹ ਤੁਹਾਡੇ ਸਹਿਯੋਗ ਨਾਲ, ਤੁਹਾਡੇ ਅਸ਼ੀਰਵਾਦ ਨਾਲ ਹੀ ਸੰਭਵ ਹੋਵੇਗਾ। ਮੈਨੂੰ ਵਿਸ਼ਵਾਸ ਹੈ, ਤੁਹਾਡੇ ਅਸ਼ੀਰਵਾਦ ਅਤੇ ਰਾਣੀ ਦੁਰਗਾਵਤੀ ਦੀ ਪ੍ਰੇਰਣਾ ਐਸੇ (ਇਸੇ ਤਰ੍ਹਾਂ) ਹੀ ਸਾਡਾ ਪਥ-ਪ੍ਰਦਰਸ਼ਨ ਕਰਦੇ ਰਹਿਣਗੇ। ਹੁਣੇ ਸ਼ਿਵਰਾਜ ਜੀ ਦੱਸ ਰਹੇ ਸਨ ਕਿ 5 ਅਕਤੂਬਰ ਨੂੰ ਰਾਣੀ ਦੁਰਗਾਵਤੀ ਜੀ ਦੀ 500ਵੀਂ ਜਯੰਤੀ ਆ ਰਹੀ ਹੈ। ਮੈਂ ਅੱਜ ਜਦੋਂ ਤੁਹਾਡੇ ਦਰਮਿਆਨ ਆਇਆ ਹਾਂ, ਰਾਣੀ ਦੁਰਗਾਵਤੀ ਦੇ ਪਰਾਕ੍ਰਮ ਦੀ ਇਸ ਪਵਿੱਤਰ ਭੂਮੀ ‘ਤੇ ਆਇਆ ਹਾਂ, ਤਾਂ ਮੈਂ ਅੱਜ ਦੇਸ਼ਵਾਸੀਆਂ ਦੇ ਸਾਹਮਣੇ ਘੋਸ਼ਣਾ (ਐਲਾਨ) ਕਰਦਾ ਹਾਂ ਕਿ ਰਾਣੀ ਦੁਰਗਾਵਤੀ ਜੀ ਦੀ 500ਵੀਂ ਜਨਮ ਸ਼ਤਾਬਦੀ ਪੂਰੇ ਦੇਸ਼ ਵਿੱਚ ਭਾਰਤ ਸਰਕਾਰ ਮਨਾਏਗੀ। ਰਾਣੀ ਦੁਰਗਾਵਤੀ ਦੇ ਜੀਵਨ ਦੇ ਅਧਾਰ ‘ਤੇ ਫਿਲਮ ਬਣਾਈ ਜਾਵੇਗੀ, ਰਾਣੀ ਦੁਰਗਾਵਤੀ ਦਾ ਇੱਕ ਚਾਂਦੀ ਦਾ ਸਿੱਕਾ ਵੀ ਕੱਢਿਆ ਜਾਵੇਗਾ, ਰਾਣੀ ਦੁਰਗਾਵਤੀ ਜੀ ਦਾ ਪੋਸਟਲ ਸਟੈਂਪ ਵੀ ਕੱਢਿਆ ਜਾਵੇਗਾ ਅਤੇ ਦੇਸ਼ ਅਤੇ ਦੁਨੀਆ ਵਿੱਚ 500 ਸਾਲ ਪਹਿਲਾਂ ਜਨਮ ਹੋਏ ਇਸ ਨਾਲ ਸਾਡੇ ਲਈ ਪਵਿੱਤਰ ਮਾਂ ਦੇ ਸਮਾਨ ਉਨ੍ਹਾਂ ਦੀ ਪ੍ਰੇਰਣਾ ਦੀ ਬਾਤ ਹਿੰਦੁਸਤਾਨ ਦੇ ਘਰ-ਘਰ ਪਹੁੰਚਾਉਣ ਦਾ ਇੱਕ ਅਭਿਯਾਨ ਚਲਾਏਗਾ।

 

 

ਮੱਧ ਪ੍ਰਦੇਸ਼ ਵਿਕਾਸ ਦੀਆਂ ਨਵੀਆਂ ਉਚਾਈਆਂ ਨੂੰ ਛੂਹੇਗਾ, ਅਤੇ ਅਸੀਂ ਸਾਰੇ ਨਾਲ ਮਿਲ ਕੇ ਵਿਕਸਿਤ ਭਾਰਤ ਦੇ ਸੁਪਨੇ ਨੂੰ ਪੂਰਾ ਕਰਾਂਗੇ। ਹੁਣੇ ਮੈਂ ਇੱਥੋਂ ਕੁਝ ਆਦਿਵਾਸੀ ਪਰਿਵਾਰਾਂ ਨੂੰ ਵੀ ਮਿਲਣ ਵਾਲਾ ਹਾਂ, ਉਨ੍ਹਾਂ ਨਾਲ ਵੀ ਕੁਝ ਅੱਜ ਬਾਤਚੀਤ ਕਰਨ ਦਾ ਮੈਨੂੰ ਅਵਸਰ ਮਿਲਣ ਵਾਲਾ ਹੈ। ਤੁਸੀਂ (ਆਪ) ਇਤਨੀ ਬੜੀ ਸੰਖਿਆ ਵਿੱਚ ਆਏ ਹੋ ਸਿਕਲ ਸੈੱਲ, ਆਯੁਸ਼ਮਾਨ ਕਾਰਡ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੀ ਚਿੰਤਾ ਕਰਨ ਦਾ ਮੇਰਾ ਬੜਾ ਅਭਿਯਾਨ ਹੈ। ਤੁਹਾਡਾ ਮੈਨੂੰ ਸਾਥ ਚਾਹੀਦਾ ਹੈ। ਸਾਨੂੰ ਸਿਕਲ ਸੈੱਲ ਤੋਂ ਦੇਸ਼ ਨੂੰ ਮੁਕਤੀ ਦਿਵਾਉਣੀ ਹੈ, ਮੇਰੇ ਆਦਿਵਾਸੀ ਪਰਿਵਾਰਾਂ ਨੂੰ ਇਸ ਮੁਸੀਬਤ ਤੋਂ ਮੁਕਤ ਕਰਵਾਉਣਾ ਹੈ। ਮੇਰੇ ਲਈ, ਮੇਰੇ ਦਿਲ ਨਾਲ ਜੁੜਿਆ ਹੋਇਆ ਇਹ ਕੰਮ ਹੈ ਅਤੇ ਇਸ ਵਿੱਚ ਮੈਨੂੰ ਤੁਹਾਡੀ ਮਦਦ ਚਾਹੀਦੀ ਹੈ, ਮੇਰੇ ਆਦਿਵਾਸੀ ਪਰਿਵਾਰਾਂ ਦਾ ਮੈਨੂੰ ਸਾਥ ਚਾਹੀਦਾ ਹੈ। ਤੁਹਾਨੂੰ ਇਹੀ ਪ੍ਰਾਰਥਨਾ ਕਰਦਾ ਹਾਂ। ਸਵਸਥ (ਤੰਦਰੁਸਤ) ਰਹੋ, ਸਮ੍ਰਿੱਧ ਬਣੋ। ਇਸੇ ਕਾਮਨਾ ਦੇ ਨਾਲ, ਆਪ ਸਭ ਦਾ ਬਹੁਤ ਬਹੁਤ ਧੰਨਵਾਦ!

 

ਭਾਰਤਾ ਮਾਤਾ ਕੀ ਜੈ!

ਭਾਰਤਾ ਮਾਤਾ ਕੀ ਜੈ!

ਭਾਰਤਾ ਮਾਤਾ ਕੀ ਜੈ!

ਬਹੁਤ-ਬਹੁਤ ਧੰਨਵਾਦ।

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Indian economy ends 2024 with strong growth as PMI hits 60.7 in December

Media Coverage

Indian economy ends 2024 with strong growth as PMI hits 60.7 in December
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 17 ਦਸੰਬਰ 2024
December 17, 2024

Unstoppable Progress: India Continues to Grow Across Diverse Sectors with the Modi Government