ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਾਰੇ ਸਾਥੀ, ਦੇਸ਼ ਦੇ ਲੌਜਿਸਟਿਕਸ ਅਤੇ ਉਦਯੋਗ ਜਗਤ ਦੇ ਪ੍ਰਤੀਨਿਧੀਗਣ, ਹੋਰ ਸਾਰੇ ਮਹਾਨੁਭਾਵ, ਦੇਵੀਓ ਅਤੇ ਸੱਜਣੋਂ,
ਆਜ਼ਾਦੀ ਕੇ ਅੰਮ੍ਰਿਤਕਾਲ ਵਿੱਚ ਅੱਜ ਦੇਸ਼ ਨੇ ਵਿਕਸਿਤ ਭਾਰਤ ਦੇ ਨਿਰਮਾਣ ਦੀ ਤਰਫ਼ ਇੱਕ ਮਹੱਤਵਪੂਰਨ ਕਦਮ ਉਠਾਇਆ ਹੈ। ਭਾਰਤ ਵਿੱਚ Last Mile Delivery ਤੇਜ਼ੀ ਨਾਲ ਹੋਵੇ, ਟ੍ਰਾਂਸਪੋਰਟ ਨਾਲ ਜੁੜੀਆਂ ਚੁਣੌਤੀਆਂ ਸਮਾਪਤ ਹੋਣ, ਸਾਡੇ ਮੈਨੂਫੈਕਚਰਰਸ ਦਾ, ਸਾਡੇ ਉਦਯੋਗਾਂ ਦਾ ਸਮਾਂ ਅਤੇ ਪੈਸਾ ਦੋਨੋਂ ਬਚਣ, ਉਸੇ ਪ੍ਰਕਾਰ ਨਾਲ ਸਾਡਾ ਜੋ ਐਗਰੋ ਪ੍ਰੋਡਕਟ ਹੈ। ਵਿਲੰਭ ਦੇ ਕਾਰਨ ਉਸ ਦੀ ਜੋ ਬਰਬਾਦੀ ਹੁੰਦੀ ਹੈ। ਉਸ ਤੋਂ ਅਸੀਂ ਕਿਵੇਂ ਮੁਕਤੀ ਪ੍ਰਾਪਤ ਕਰੀਏ?
ਇਨ੍ਹਾਂ ਸਾਰੇ ਵਿਸ਼ਿਆਂ ਦਾ ਸਮਾਧਾਨ ਖੋਜਣ ਦਾ ਇੱਕ ਨਿਰੰਤਰ ਪ੍ਰਯਾਸ ਚਲਿਆ ਹੈ ਅਤੇ ਉਸੇ ਦਾ ਇੱਕ ਸਵਰੂਪ ਹੈ ਅੱਜ ਨੈਸ਼ਨਲ ਲੌਜਿਸਟਿਕਸ ਪਾਲਿਸੀ, ਅਤੇ ਮੈਨੂੰ ਪੱਕਾ ਵਿਸ਼ਵਾਸ ਹੈ ਕਿ ਸਾਡੀਆਂ ਇਨ੍ਹਾਂ ਸਾਰੀਆਂ ਵਿਵਸਥਾਵਾਂ ਵਿੱਚ ਸੁਧਾਰ ਦੇ ਲਈ ਅਤੇ ਇਸ ਖੇਤਰ ਵਿੱਚ ਕੰਮ ਕਰਨ ਵਾਲੀ ਸਰਕਾਰ ਦੀਆਂ ਅਲੱਗ-ਅਲੱਗ ਇਕਾਈਆਂ ਦੇ ਵਿੱਚ ਵੀ ਇੱਕ ਤਾਲਮੇਲ ਸਥਾਪਤ ਹੋਵੇਗਾ। ਇੱਕ ਹੌਲਿਸਟਿਕ ਅਪ੍ਰੋਚ ਰਹੇਗਾ।
ਅਤੇ ਉਸ ਦਾ ਪਰਿਣਾਮ ਅਸੀਂ ਜੋ ਗਤੀ ਚਾਹੁੰਦੇ ਹਾਂ, ਉਸ ਗਤੀ ਨੂੰ ਮਿਲੇਗਾ। ਅਤੇ ਮੇਰੀ ਆਪ ਸਭ ਨੂੰ ਤਾਕੀਦ ਹੈ ਮੈਨੂੰ ਇੱਥੇ ਆਉਣ ਵਿੱਚ 5-7 ਮਿੰਟ ਦੇਰ ਹੋਈ ਉਸ ਦਾ ਕਾਰਨ ਸੀ। ਇੱਥੇ ਇੱਕ ਛੋਟੀ ਜਿਹੀ ਪ੍ਰਦਰਸ਼ਨੀ ਲਗੀ ਹੈ। ਸਮੇਂ ਦੇ ਅਭਾਵ ਤੋਂ ਮੈਂ ਬਹੁਤ ਬਰੀਕੀ ਨਾਲ ਤਾਂ ਦੇਖ ਨਹੀਂ ਪਾਇਆ, ਲੇਕਿਨ ਸਰਸਰੀ ਨਜ਼ਰ ਨਾਲ ਮੈਂ ਦੇਖ ਰਿਹਾ ਸੀ।
ਮੇਰੀ ਆਪ ਸਭ ਨੂੰ ਤਾਕੀਦ ਹੈ ਕਿ ਸਮਾਂ ਕੱਢ ਕੇ 15-20 ਮਿੰਟ ਇਸੇ ਕੈਂਪਸ ਵਿੱਚ ਹੈ- ਜ਼ਰੂਰ ਦੇਖ ਕੇ ਜਾਓ। ਕਿਸ ਪ੍ਰਕਾਰ ਨਾਲ ਟੈਕਨੋਲੋਜੀ ਇਸ ਖੇਤਰ ਵਿੱਚ ਰੋਲ ਕਰ ਰਹੀ ਹੈ? ਸਪੇਸ ਟੈਕਨੋਲੋਜੀ ਦਾ ਅਸੀਂ ਲੋਕ ਕਿਵੇਂ ਉਪਯੋਗ ਕਰ ਰਹੇ ਹਾਂ? ਅਤੇ ਇੱਕ ਸਾਥ ਸਾਰੀਆਂ ਚੀਜ਼ਾਂ ਨੂੰ ਦੇਖਾਂਗੇ ਤਾਂ ਤੁਸੀਂ ਇਸ ਖੇਤਰ ਵਿੱਚ ਹੋਵੋਗੇ ਤਾਂ ਵੀ ਸ਼ਾਇਦ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਪ੍ਰਾਪਤ ਹੋਣਗੀਆਂ।
ਅੱਜ ਅਸੀਂ ਦੁਨੀਆ ਦੀ 5ਵੀਂ ਬੜੀ ਅਰਥਵਿਵਸਥਾ ਹਾਂ। ਕਿਉਂ ਤੁਹਾਨੂੰ ਖੁਸੀ ਨਹੀਂ ਹੈ? ਦੇਰ ਆਏ ਦਰੁਸਤ ਆਏ। ਹੁੰਦਾ ਹੈ ਕਦੇ ਵੀ। ਕਿਉਂਕਿ ਚਾਰੇ ਤਰਫ਼ ਇਤਨੀ negativity ਦਾ ਭਰਮਾਰ ਹੁੰਦਾ ਹੈ ਕਿ ਉਸ ਵਿੱਚ ਕਦੇ-ਕਦੇ ਅਛਾਈਆਂ (ਚੰਗਿਆਈਆਂ) ਨੂੰ ਢੂੰਡਣ ਵਿੱਚ ਬੜਾ ਟਾਈਮ ਲਗਦਾ ਹੈ, ਅਤੇ ਦੇਸ਼ ਬਦਲ ਰਿਹਾ ਹੈ ਜੀ। ਇੱਕ ਸਮਾਂ ਸੀ ਅਸੀਂ ਕਬੂਤਰ ਛੱਡਦੇ ਸੀ। ਅੱਜ ਚੀਤਾ ਛੱਡਦੇ ਹਾਂ। ਐਸੇ ਹੀ ਥੋੜ੍ਹਾ ਨਾ ਹੁੰਦਾ ਹੈ। ਲੇਕਿਨ ਅੱਜ ਸਵੇਰੇ ਚੀਤਾ ਛੱਡਣਾ, ਸ਼ਾਮ ਨੂੰ ਲੌਜਿਸਟਿਕ ਪਾਲਿਸੀ ਨੂੰ ਕੋਈ ਮੇਲ ਤਾਂ ਹੈ ਇਹ। ਕਿਉਂਕਿ ਅਸੀਂ ਵੀ ਚਾਹੁੰਦੇ ਹਾਂ ਕਿ luggage ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ’ਤੇ ਚੀਤੇ ਦੀ ਸਪੀਡ ਨਾਲ ਜਾਵੇ। ਦੇਸ਼ ਉਸੇ ਤੇਜ਼ ਗਤੀ ਨਾਲ ਅੱਗੇ ਵਧਣਾ ਚਾਹੁੰਦਾ ਹੈ।
ਸਾਥੀਓ,
ਮੇਕ ਇਨ ਇੰਡੀਆ ਅਤੇ ਆਤਮਨਿਰਭਰ ਹੁੰਦੇ ਭਾਰਤ ਦੀ ਗੂੰਜ ਸਿਰਫ਼ ਭਾਰਤ ਵਿੱਚ ਨਹੀਂ ਬਾਹਰ ਵੀ ਸੁਣਾਈ ਦਿੰਦੀ ਹੈ। ਅੱਜ ਭਾਰਤ ਐਕਸਪੋਰਟ ਦੇ ਬੜੇ ਲਕਸ਼ ਤੈਅ ਕਰ ਰਿਹਾ ਹੈ, ਪਹਿਲਾਂ ਤਾਂ ਇਹ ਤੈਅ ਕਰਨਾ ਹੀ ਬੜਾ ਕਠਿਨ ਰਹਿੰਦਾ ਹੈ। ਇਤਨਾ ਬੜਾ, ਪਹਿਲਾਂ ਤਾਂ ਇਤਨਾ ਸੀ, ਹੁਣ ਇਕਦਮ ਐਸਾ। ਲੇਕਿਨ ਇੱਕ ਵਾਰ ਤੈਅ ਹੋ ਜਾਵੇ ਤਾਂ ਦੇਸ਼ ਕਰ ਵੀ ਦਿੰਦਾ ਹੈ। ਉਨ੍ਹਾਂ ਲਕਸ਼ਾਂ ਨੂੰ ਪੂਰਾ ਕਰ ਰਿਹਾ ਹੈ ਦੇਸ਼ ਅੱਜ। ਭਾਰਤ ਦੇ ਮੈਨੂਫੈਕਚਰਿੰਗ ਸੈਕਟਰ ਦੀ ਸਮਰੱਥਾ ਇੱਕ ਪ੍ਰਕਾਰ ਨਾਲ ਭਾਰਤ ਮੈਨੂਫੈਕਚਿਰੰਗ ਹੱਬ ਦੇ ਰੂਪ ਵਿੱਚ ਉੱਭਰ ਰਿਹਾ ਹੈ।
ਇਹ ਦੁਨੀਆ ਦੇ ਮਨ ਵਿੱਚ ਸਥਿਰ ਹੋ ਰਿਹਾ ਹੈ। ਇਸ ਦੀ ਸਵੀਕ੍ਰਿਤੀ ਬਣ ਗਈ ਹੈ। ਜੋ ਲੋਕ ਪੀਐੱਲਆਈ ਦਾ ਅਧਿਐਨ ਕਰਨਗੇ, ਉਨ੍ਹਾਂ ਨੂੰ ਪਤਾ ਚਲੇਗਾ ਵਿਸ਼ਵ ਨੇ ਇਸ ਨੂੰ ਸਵੀਕਾਰ ਕਰ ਲਿਆ ਹੈ ਜੀ। ਐਸੇ ਵਿੱਚ ਨੈਸ਼ਨਲ ਲੌਜਿਸਟਿਕਸ ਪਾਲਿਸੀ, ਹਰ ਖੇਤਰ ਦੇ ਲਈ ਬਹੁਤ ਹੀ ਨਵੀਂ ਊਰਜਾ ਲੈ ਕੇ ਆਈ ਹੈ। ਮੈਂ ਸਾਰੇ ਸਟੇਕਹੋਲਡਰਸ ਨੂੰ, ਵਪਾਰੀਆਂ ਨੂੰ, ਕਾਰੋਬਾਰੀਆਂ ਨੂੰ, ਨਿਰਯਾਤਕਾਂ ਨੂੰ, ਦੇਸ਼ ਦੇ ਕਿਸਾਨਾਂ ਨੂੰ, ਮੈਂ ਅੱਜ ਇਸ ਮਹੱਤਵਪੂਰਨ initiative ਦੇ ਲਈ ਜੋ ਉਨ੍ਹਾਂ ਦੇ ਲਈ ਇੱਕ ਬਹੁਤ ਬੜਾ ਇੱਕ ਪ੍ਰਕਾਰ ਨਾਲ ਜੜੀ-ਬੂਟੀ ਉਨ੍ਹਾਂ ਦੇ ਹੱਥ ਲਗਣ ਵਾਲੀ ਹੈ। ਮੈਂ ਇਸ ਦੇ ਲਈ ਅਨੇਕ-ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ। ਬਹੁਤ-ਬਹੁਤ ਵਧਾਈ ਦਿੰਦਾ ਹਾਂ।
ਸਾਥੀਓ,
ਇੱਥੇ ਇਸ ਪ੍ਰੋਗਰਾਮ ਵਿੱਚ, ਅਨੇਕ ਪਾਲਿਸੀ ਮੇਕਰਸ, ਉਦਯੋਗ ਜਗਤ ਦੇ ਸਾਰੇ ਬੜੇ-ਬੜੇ ਦਿੱਗਜ ਹਨ, ਜੋ ਇਸ ਖੇਤਰ ਵਿੱਚ ਰੋਜ਼ਮੱਰਾ ਦੀ ਉਨ੍ਹਾਂ ਦਾ ਜ਼ਿੰਦਗੀ ਹੈ। ਕਠਿਨਾਈਆਂ ਨੂੰ ਉਨ੍ਹਾਂ ਨੇ ਝੱਲਿਆ ਹੋਇਆ ਹੈ, ਰਸਤੇ ਖੋਜੇ ਹੋਏ ਹਨ। ਕਦੇ ਸ਼ੌਰਟਕੱਟ ਵੀ ਖੋਜੇ ਹੋਣਗੇ, ਲੇਕਿਨ ਕੀਤੇ ਹਨ। ਤੁਸੀਂ ਸਾਰੇ ਜਾਣਦੇ ਹੋ ਅਤੇ ਜੋ ਕੱਲ੍ਹ ਲੋਕ ਲਿਖਣਗੇ, ਉਸ ਨੂੰ ਮੈਂ ਅੱਜ ਕਹਿ ਦਿੰਦਾ ਹਾਂ।
ਪਾਲਿਸੀ ਆਪਣੇ ਆਪ ਵਿੱਚ ਪਰਿਣਾਮ ਨਹੀਂ ਹੁੰਦੀ ਹੈ, ਪਾਲਿਸੀ ਪ੍ਰਾਰੰਭ (ਸ਼ੁਰੂ) ਹੁੰਦੀ ਹੈ, ਅਤੇ Policy+Performance=Progress. ਯਾਨੀ, ਪਾਲਿਸੀ ਦੇ ਨਾਲ ਪਰਫਾਰਮੈਂਸ ਦੇ ਪੈਰਾਮੀਟਰ ਹੋਣ, ਪਰਫਾਰਮੈਂਸ ਦਾ ਰੋਡਮੈਪ ਹੋਵੇ, ਪਰਫਾਰਮੈਂਸ ਦੇ ਲਈ ਟਾਈਮਲਾਈਨ ਹੋਵੇ। ਇਹ ਜਦੋਂ ਜੁੜ ਜਾਂਦੀਆਂ ਹਨ। ਤਾਂ Policy + Performance=Progress. ਅਤੇ ਇਸ ਲਈ ਤੁਸੀਂ ਪਾਲਿਸੀ ਦੇ ਬਾਅਦ ਸਰਕਾਰ ਅਤੇ ਇਸ ਖੇਤਰ ਨਾਲ ਜੁੜੇ ਹੋਏ ਸਾਰੇ ਦਿੱਗਜਾਂ ਦੀ ਪਰਫਾਰਮੈਂਸ ਦੀ ਜ਼ਿੰਮੇਦਾਰੀ ਅਨੇਕ ਗੁਣਾ ਵਧ ਜਾਂਦੀ ਹੈ।
ਅਗਰ ਪਾਲਿਸੀ ਨਹੀਂ ਹੈ ਤਾਂ ਕਹਿੰਦਾ ਹੈ-ਨਹੀਂ-ਨਹੀਂ ਪਹਿਲਾਂ ਤੋਂ ਤਾਂ ਬਹੁਤ ਅੱਛਾ ਹੈ। ਪਾਲਿਸੀ ਹੈ ਤਾਂ ਪਤਾ ਚਲਦਾ ਹੈ ਕਿ ਨਹੀਂ ਉੱਥੇ ਜਾਣਾ ਸੀ ਭਾਈ ਤੁਸੀਂ ਤਾਂ ਇੱਥੇ ਰੁਕੇ ਹੋ। ਇਸ ਤਰ੍ਹਾਂ ਜਾਣਾ ਸੀ, ਤੁਸੀਂ ਤਾਂ ਐਸੇ ਹੀ ਚਲੇ ਗਏ। ਪਾਲਿਸੀ ਇੱਕ ਪ੍ਰਕਾਰ ਨਾਲ driving force ਦੇ ਰੂਪ ਵਿੱਚ ਕੰਮ ਕਰਦੀ ਹੈ। Guiding force ਦੇ ਰੂਪ ਵਿੱਚ ਵੀ ਕੰਮ ਕਰਦੀ ਹੈ। ਅਤੇ ਇਸ ਲਈ ਇਸ ਪਾਲਿਸੀ ਨੂੰ ਸਿਰਫ਼ ਇੱਕ ਕਾਗਜ਼ ਜਾਂ ਦਸਤਾਵੇਜ਼ ਦੇ ਰੂਪ ਵਿੱਚ ਨਾ ਦੇਖਿਆ ਜਾਵੇ। ਸਾਨੂੰ ਜਿਸ ਚੀਤੇ ਦੀ ਗਤੀ ਨਾਲ ਪੂਰਬ ਤੋਂ ਪੱਛਮ ਤੱਕ ਮਾਲ ਲੈ ਜਾਣਾ ਹੈ। ਉਸ ਗਤੀ ਨੂੰ ਅਸੀਂ ਪਕੜਨਾ ਹੈ ਜੀ।
ਅੱਜ ਦਾ ਭਾਰਤ ਕੋਈ ਵੀ ਪਾਲਿਸੀ ਬਣਾਉਣ ਤੋਂ ਪਹਿਲਾਂ, ਉਸ ਨੂੰ ਲਾਗੂ ਕਰਨ ਤੋਂ ਪਹਿਲਾਂ, ਉਸ ਲਈ ਇੱਕ Ground ਤਿਆਰ ਕਰਦਾ ਹੈ, ਅਤੇ ਤਦ ਹੀ ਉਹ ਪਾਲਿਸੀ ਨਾਲ ਸਫ਼ਲਤਾ ਨਾਲ implement ਹੋ ਪਾਉਂਦੀ ਹੈ, ਅਤੇ ਤਦ ਜਾ ਕਰਕੇ Progress ਦੀਆਂ ਸੰਭਾਵਨਾਵਾਂ ਬਣਦੀਆਂ ਹਨ। ਨੈਸ਼ਨਲ ਲੌਜਿਸਟਿਕਸ ਪਾਲਿਸੀ ਵੀ ਅਚਾਨਕ ਇੱਕ ਦਿਨ ਐਸੇ ਹੀ ਲਾਂਚ ਨਹੀਂ ਕੀਤੀ ਜਾ ਰਹੀ ਹੈ। ਇਸ ਦੇ ਪਿੱਛੇ ਅੱਠ ਵਰ੍ਹਿਆਂ ਦੀ ਮਿਹਨਤ ਹੈ, ਨੀਤੀਗਤ ਬਦਲਾਅ ਹੈ, ਅਹਿਮ ਨਿਰਣੇ ਹਨ। ਅਤੇ ਅਗਰ ਮੈਂ ਆਪਣੇ ਲਈ ਕਹਾਂ ਤਾਂ ਮੈਂ ਕਹਿ ਸਕਦਾ ਹਾਂ ਕਿ 2001 ਤੋਂ 2022 ਤੱਕ ਮੇਰਾ 22 ਸਾਲ ਦਾ ਅਨੁਭਵ ਇਸ ਵਿੱਚ ਜੁੜਿਆ ਹੈ।
Logistic connectivity ਨੂੰ ਸੁਧਾਰਣ ਦੇ ਲਈ systematic Infrastructure development ਦੇ ਲਈ ਅਸੀਂ ਸਾਗਰਮਾਲਾ, ਭਾਰਤਮਾਲਾ ਜਿਹੀਆਂ ਯੋਜਨਾਵਾਂ ਸ਼ੁਰੂ ਕੀਤੀਆਂ, ਲਾਗੂ ਕੀਤੀਆਂ। Dedicated ਫ੍ਰੇਟ Corridors ਉਸ ਕੰਮ ਵਿੱਚ ਅਭੂਤਪੂਰਵ ਤੇਜ਼ੀ ਲਿਆਉਣ ਦਾ ਅਸੀਂ ਪ੍ਰਯਾਸ ਕੀਤਾ ਹੈ। ਅੱਜ ਭਾਰਤੀ Ports ਦੀ Total Capacity ਵਿੱਚ ਕਾਫ਼ੀ ਵਾਧਾ ਹੋਇਆ ਹੈ। container vessels ਦਾ ਔਸਤ ਟਰਨ-ਅਰਾਊਂਡ ਟਾਈਮ 44 ਘੰਟਿਆਂ ਤੋਂ ਹੁਣ ਉਹ ਘਟ ਕੇ 26 ਘੰਟੇ ’ਤੇ ਆ ਗਿਆ ਹੈ।
ਵਾਟਰਵੇਜ਼ ਦੇ ਜ਼ਰੀਏ ਅਸੀਂ Eco-Friendly ਅਤੇ Cost Effective ਟ੍ਰਾਂਸਪੋਰਟੇਸ਼ਨ ਕਰ ਪਾਈਏ, ਇਸ ਦੇ ਲਈ ਦੇਸ਼ ਵਿੱਚ ਅਨੇਕਾਂ ਨਵੇਂ ਵਾਟਰਵੇਜ ਵੀ ਬਣਾਏ ਜਾ ਰਹੇ ਹਨ। ਐਕਸਪੋਰਟ ਵਿੱਚ ਮਦਦ ਮਿਲੇ, ਇਸ ਦੇ ਲਈ ਦੇਸ਼ ਵਿੱਚ ਕਰੀਬ-ਕਰੀਬ 40 Air Cargo Terminals ਵੀ ਬਣਾਏ ਗਏ ਹਨ। 30 ਏਅਰਪੋਰਟਸ 'ਤੇ Cold Storage facilities ਮੁਹੱਈਆ ਕਰਵਾਈ ਗਈ ਹੈ। ਦੇਸ਼ ਭਰ ਵਿੱਚ 35 multi-modal logistics hubs ਵੀ ਬਣਾਏ ਜਾ ਰਹੇ ਹਨ। ਤੁਸੀਂ ਸਾਰਿਆਂ ਨੇ ਦੇਖਿਆ ਹੈ ਕਿ ਕੋਰੋਨਾ ਸੰਕਟ ਦੇ ਸਮੇਂ ਵਿੱਚ ਦੇਸ਼ ਨੇ ਕਿਸਾਨ ਰੇਲ ਅਤੇ ਕ੍ਰਿਸ਼ੀ ਉਡਾਨ ਦਾ ਵੀ ਪ੍ਰਯੋਗ ਸ਼ੁਰੂ ਕੀਤਾ।
ਦੇਸ਼ ਦੇ ਦੂਰ-ਦਰਾਜ ਦੇ ਖੇਤਰਾਂ ਤੋਂ ਕ੍ਰਿਸ਼ੀ ਉਪਜ ਨੂੰ ਮੁੱਖ ਬਾਜ਼ਾਰਾਂ ਤੱਕ ਪਹੁੰਚਾਉਣ ਵਿੱਚ ਇਨ੍ਹਾਂ ਨੇ ਬਹੁਤ ਮਦਦ ਕੀਤੀ। ਕ੍ਰਿਸ਼ੀ ਉਡਾਨ ਨੇ ਕਿਸਾਨਾਂ ਦੀ ਉਪਜ ਨੂੰ ਵਿਦੇਸ਼ਾਂ ਤੱਕ ਪਹੁੰਚਾਇਆ। ਅੱਜ ਦੇਸ਼ ਦੇ ਕਰੀਬ-ਕਰੀਬ 60 ਏਅਰਪੋਰਟਸ ’ਤੇ ਕ੍ਰਿਸ਼ੀ ਉਡਾਨ ਦੀ ਸੁਵਿਧਾ ਉਪਲਬਧ ਹੈ। ਮੈਨੂੰ ਪੱਕਾ ਵਿਸ਼ਵਾਸ ਹੈ ਮੇਰਾ ਭਾਸ਼ਣ ਸੁਨਣ ਦੇ ਬਾਅਦ ਕੁਝ ਸਾਡੇ ਪੱਤਰਕਾਰ ਮਿੱਤਰ ਮੈਨੂੰ ਫੋਨ ਕਰਨਗੇ ਕਿ ਇਹ ਤਾਂ ਸਾਨੂੰ ਮਾਲੂਮ ਹੀ ਨਹੀਂ ਸੀ। ਤੁਹਾਡੇ ਵਿੱਚੋਂ ਬਹੁਤ ਲੋਕ ਹੋਣਗੇ, ਜਿਨ੍ਹਾਂ ਨੂੰ ਲਗਦਾ ਹੋਵੇਗਾ ਅੱਛਾ ਇਤਨਾ ਸਾਰਾ ਹੋਇਆ ਹੈ। ਕਿਉਂਕਿ ਸਾਨੂੰ ਧਿਆਨ ਨਹੀਂ ਹੁੰਦਾ ਹੈ।
ਇਨਫ੍ਰਾਸਟ੍ਰਕਚਰ ਦੇ ਇਨ੍ਹਾਂ ਪ੍ਰੋਜੈਕਟਾਂ 'ਤੇ ਲੱਖਾਂ ਕਰੋੜਾਂ ਰੁਪਏ ਦੇ Investment ਦੇ ਨਾਲ ਹੀ, ਸਰਕਾਰ ਨੇ ਟੈਕਨੋਲੋਜੀ ਦੀ ਮਦਦ ਨਾਲ ਵੀ ਲੌਜਿਸਟਿਕਸ ਸੈਕਟਰ ਨੂੰ ਮਜ਼ਬੂਤ ਕਰਨ ਦਾ ਪ੍ਰਯਾਸ ਕੀਤਾ ਹੈ। ਈ-ਸੰਚਿਤ ਦੇ ਮਾਧਿਅਮ ਨਾਲ paperless EXIM (ਐਕਸਿਮ) trade process ਹੋਵੇ, ਕਸਟਮਸ ਵਿੱਚ faceless assessment ਹੋਵੇ, ਜਾਂ ਫਿਰ e-way bills ਅਤੇ FASTag ਦਾ ਪ੍ਰਾਵਧਾਨ ਹੋਵੇ, ਇਨ੍ਹਾਂ ਸਾਰਿਆਂ ਨੇ logistics sector ਦੀ efficiency ਬਹੁਤ ਜ਼ਿਆਦਾ ਵਧਾ ਦਿੱਤੀ ਹੈ।
ਸਾਥੀਓ,
ਲੌਜਿਸਟਿਕਸ ਸੈਕਟਰ ਦੀ ਇੱਕ ਹੋਰ ਬੜੀ ਚੁਣੌਤੀ ਨੂੰ ਵੀ ਸਾਡੀ ਸਰਕਾਰ ਨੇ ਬੀਤੇ ਵਰ੍ਹਿਆਂ ਵਿੱਚ ਸਮਾਪਤ ਕਰ ਦਿੱਤਾ ਹੈ। ਪਹਿਲਾਂ ਅਲੱਗ-ਅਲੱਗ ਰਾਜਾਂ ਵਿੱਚ ਅਨੇਕ ਟੈਕਸ ਹੋਣ ਦੇ ਕਾਰਨ ਲੌਜਿਸਟਿਕਸ ਦੀ ਰਫ਼ਤਾਰ 'ਤੇ ਜਗ੍ਹਾ-ਜਗ੍ਹਾ ਬ੍ਰੇਕ ਲੱਗ ਜਾਂਦਾ ਸੀ। ਲੇਕਿਨ GST ਨੇ ਇਸ ਮੁਸ਼ਕਲ ਨੂੰ ਅਸਾਨ ਕਰ ਦਿੱਤਾ ਹੈ। ਇਸ ਦੇ ਕਾਰਨ ਅਨੇਕ ਪ੍ਰਕਾਰ ਦੇ ਪੇਪਰਵਰਕ ਘਟ ਹੋਏ, ਜਿਸ ਨਾਲ ਲੌਜਿਸਟਿਕਸ ਦੀ ਪ੍ਰਕਿਰਿਆ ਅਸਾਨ ਹੋਈ ਹੈ। ਬੀਤੇ ਕੁਝ ਮਹੀਨਿਆਂ ਵਿੱਚ ਸਰਕਾਰ ਨੇ ਜਿਸ ਤਰ੍ਹਾਂ ਡ੍ਰੋਨ ਪਾਲਿਸੀ 'ਚ ਬਦਲਾਅ ਕੀਤਾ ਹੈ, ਇਸ ਨੂੰ PLI ਸਕੀਮ ਨਾਲ ਜੋੜਿਆ ਹੈ, ਉਸ ਨਾਲ ਡ੍ਰੋਨ ਦਾ ਇਸਤੇਮਾਲ ਵਿਭਿੰਨ ਚੀਜ਼ਾਂ ਨੂੰ ਪਹੁੰਚਾਉਣ ਵਿੱਚ ਵੀ ਹੋਣ ਲਗਿਆ ਹੈ।
ਅਤੇ ਆਪ ਮੰਨ ਕੇ ਚਲੋ ਯੁਵਾ ਪੀੜ੍ਹੀ ਜ਼ਰੂਰ ਮੈਦਾਨ ਵਿੱਚ ਆਵੇਗੀ। ਡ੍ਰੋਨ ਟ੍ਰਾਂਸਪੋਰਟੇਸ਼ਨ ਇੱਕ ਬਹੁਤ ਬੜਾ ਖੇਤਰ ਵਿਕਸਿਤ ਹੋਣ ਵਾਲਾ ਹੈ ਅਤੇ ਮੈਂ ਚਾਹਾਂਗਾਂ ਕਿ ਦੂਰ-ਦਰਾਜ ਜੋ ਹਿਮਾਲਿਆ ਰੇਂਜਿਜ ਦੇ ਛੋਟੇ-ਛੋਟੇ ਪਿੰਡਾਂ ਵਿੱਚ ਕ੍ਰਿਸ਼ੀ ਉਤਪਾਦਨ ਹੁੰਦਾ ਹੈ। ਉਸ ਨੂੰ ਡ੍ਰੇਨ ਤੋਂ ਅਸੀਂ ਕਿਵੇਂ ਲਿਆਈਏ? ਜਿੱਥੇ ਸਮੁੰਦਰੀ ਤਟ ਹੈ ਅਤੇ ਲੈਂਡਲੌਕ ਇਲਾਕਾ ਹੈ, ਅਗਰ ਉਨ੍ਹਾਂ ਨੂੰ ਮੱਛੀ ਚਾਹੀਦੀ ਹੈ ਤਾਂ ਡ੍ਰੋਨ ਤੋਂ ਫ੍ਰੈਸ਼ ਮੱਛੀ ਪਹੁੰਚਾਉਣ ਦਾ ਬੜੇ ਸ਼ਹਿਰਾਂ ਵਿੱਚ ਲੈਂਡਲੌਕਸ ਏਰੀਆ ਵਿੱਚ ਕਿਵੇਂ ਪ੍ਰਬੰਧ ਹੋਵੇ, ਇਹ ਸਭ ਆਉਣ ਵਾਲਾ ਹੈ। ਅਗਰ ਇਹ ਆਇਡੀਆ ਕਿਸੇ ਨੂੰ ਕੰਮ ਆਵੇ ਤਾਂ ਮੈਨੂੰ royalty ਦੀ ਜ਼ਰੂਰਤ ਨਹੀਂ ਹੈ।
ਸਾਥੀਓ,
ਮੈਂ ਇਸ ਲਈ ਇਨ੍ਹਾਂ ਸਾਰੀਆਂ ਬਾਤਾਂ ਨੂੰ ਕਹਿੰਦਾ ਹਾਂ। ਖਾਸ ਕਰ ਕੇ Tough ਟੈਰੀਨ ਵਾਲੇ ਇਲਾਕਿਆਂ ਵਿੱਚ, ਪਹਾੜੀ ਇਲਾਕਿਆਂ ਵਿੱਚ ਡ੍ਰੋਨ, ਨੇ ਦਵਾਈਆਂ ਲੈ ਜਾਣ ਵਿੱਚ, ਵੈਕਸੀਨ ਲੈ ਕੇ ਜਾਣ ਵਿੱਚ ਸਾਨੂੰ ਪਿਛਲੇ ਦਿਨੀਂ ਬਹੁਤ ਮਦਦ ਪਹੁੰਚਾਈ ਹੈ। ਅਸੀਂ ਉਸ ਦਾ ਪ੍ਰਯੋਗ ਕਰ ਚੁਕੇ ਹਾਂ। ਆਉਣ ਵਾਲੇ ਸਮੇਂ ਮੈਂ ਜੈਸਾ ਕਿਹਾ ਡ੍ਰੋਨ ਦਾ ਟ੍ਰਾਂਸਪੋਰਟ ਸੈਕਟਰ ਵਿੱਚ ਜ਼ਿਆਦਾ ਤੋਂ ਜ਼ਿਆਦਾ ਇਸਤੇਮਾਲ, ਲੌਜਿਸਟਿਕ ਸੈਕਟਰ ਨੂੰ ਉਹ ਬਹੁਤ ਮਦਦਗਾਰ ਹੋਣ ਵਾਲਾ ਹੈ ਅਤੇ ਅਸੀਂ ਬੜੀ progressive policy already ਤੁਹਾਡੇ ਸਾਹਮਣੇ ਰੱਖ ਦਿੱਤੀ ਹੈ।
ਸਾਥੀਓ,
ਇੱਕ ਦੇ ਬਾਅਦ ਇੱਕ ਹੋਏ ਇਸ ਤਰ੍ਹਾਂ ਦੇ Reforms ਦੇ ਬਾਅਦ ਹੀ ਦੇਸ਼ ਵਿੱਚ ਲੌਜਿਸਟਿਕਸ ਦਾ ਇੱਕ ਮਜ਼ਬੂਤ ਅਧਾਰ ਬਣਾਉਣ ਦੇ ਬਾਅਦ ਹੀ ਇਤਨਾ ਸਾਰਾ ਹੋ ਚੁੱਕਿਆ ਹੈ, ਉਸ ਦੇ ਬਾਅਦ ਅਸੀਂ ਇਹ ਨੈਸ਼ਨਲ ਲੌਜਿਸਟਿਕਸ ਪਾਲਿਸੀ ਲੈ ਕੇ ਆਏ ਹਾਂ। ਕਿਉਂਕਿ ਅਸੀਂ ਇੱਕ ਪ੍ਰਕਾਰ ਨਾਲ takeoff stage 'ਤੇ ਲਿਆ ਕੇ ਛੱਡਿਆ ਹੋਇਆ ਹੈ। ਹੁਣ ਆਪ ਸਭ ਸਾਥੀਆਂ ਦੀ ਇਸ ਲਈ ਜ਼ਰੂਰਤ ਹੈ ਕਿਉਂਕਿ ਹੁਣ ਇਤਨੇ ਸਾਰੇ initiatives, ਇਤਨੀਆਂ ਸਾਰੀਆਂ ਵਿਵਸਥਾਵਾਂ ਵਿਕਸਿਤ ਹੋ ਚੁੱਕੀਆਂ ਹਨ।
ਲੇਕਿਨ ਫਿਰ ਵੀ takeoff ਦੇ ਲਈ ਸਾਨੂੰ ਸਭ ਨੂੰ ਜੁੜਨਾ ਹੈ ਅਤੇ takeoff ਕਰਕੇ ਰਹਿਣਾ ਹੈ। ਹੁਣ ਇੱਥੋਂ ਲੌਜਿਸਟਿਕਸ ਸੈਕਟਰ ਵਿੱਚ ਤਾਂ ਜੋ ਤੇਜ਼ੀ ਆਵੇਗੀ, ਮੈਂ ਕਲਪਨਾ ਪੂਰੀ ਕਰ ਸਕਦਾ ਹਾਂ, ਦੋਸਤੋ। ਇਹ ਜੋ ਬਦਲਾਅ ਹੈ ਉਹ ਅਭੂਤਪੂਰਵ ਪਰਿਣਾਮ ਲਿਆਉਣ ਵਾਲਾ ਹੈ। ਅਤੇ ਅਗਰ ਇੱਕ ਸਾਲ ਦੇ ਬਾਅਦ ਇਸ ਦਾ evaluation ਕਰੋਗੇ ਤਾਂ ਤੁਸੀਂ ਖ਼ੁਦ ਵੀ ਵਿਸ਼ਵਾਸ ਕਰੋਗੇ ਕਿ ਹਾਂ, ਅਸੀਂ ਤਾਂ ਸੋਚਿਆ ਨਹੀਂ ਸੀ ਇੱਥੇ ਤੋਂ ਇੱਥੇ ਤੱਕ ਪਹੁੰਚ ਗਏ।
ਦੇਖੋ 13-14 ਪਰਸੈਂਟ ਦੀ ਲੌਜਿਸਟਿਕਸ ਕੌਸਟ ਦੇ ਲੈਵਲ ਨੂੰ ਸਾਨੂੰ ਜਲਦੀ ਤੋਂ ਜਲਦੀ ਅਸੀਂ ਸਭ ਨੇ ਮਿਲ ਕੇ ਉਸ ਨੂੰ ਸਿੰਗਲ ਡਿਜਿਟ ਵਿੱਚ ਲਿਆਉਣ ਦਾ ਲਕਸ਼ ਰੱਖਣਾ ਹੀ ਚਾਹੀਦਾ ਹੈ। ਅਗਰ ਸਾਨੂੰ globally competitive ਹੋਣਾ ਹੈ ਤਾਂ ਇਹ ਇੱਕ ਪ੍ਰਕਾਰ ਨਾਲ low hanging fruit ਹੈ ਜੀ। ਬਾਕੀ ਸਾਰੀਆਂ ਚੀਜ਼ਾਂ ਵਿੱਚ ਸਾਨੂੰ cost ਘੱਟ ਕਰਨ ਵਿੱਚ ਸ਼ਾਇਦ ਪੰਜਾਹ ਹੋਰ ਚੀਜ਼ਾਂ ਮੁਸ਼ਕਿਲ ਕਰ ਸਕਦੀਆਂ ਹਨ। ਲੇਕਿਨ ਇੱਕ ਤਰ੍ਹਾਂ ਨਾਲ low hanging fruit ਹੈ। ਸਾਡੇ effort ਮਾਤ੍ਰ ਤੋਂ, efficiency ਮਾਤ੍ਰ ਤੋਂ, ਕੁਝ ਨਿਯਮਾਂ ਦਾ ਪਾਲਣ ਕਰਨ ਮਾਤ੍ਰ ਤੋਂ। ਅਸੀਂ 13-14 ਪਰਸੈਂਟ ਤੋਂ ਸਿੰਗਲ ਡਿਜਿਟ ਵਿੱਚ ਆ ਸਕਦੇ ਹਾਂ ਜੀ।
ਸਾਥੀਓ,
ਨੈਸ਼ਨਲ ਲੌਜਿਸਟਿਕਸ ਪਾਲਿਸੀ ਦੇ ਮਾਧਿਅਮ ਨਾਲ ਦੋ ਹੋਰ ਵੱਡੀਆਂ ਚੁਣੌਤੀਆਂ ਦਾ ਸਮਾਧਾਨ ਕੀਤਾ ਗਿਆ ਹੈ। ਕਿਤਨੀ ਹੀ ਜਗ੍ਹਾ, ਇੱਕ manufacturer ਨੂੰ ਆਪਣੇ ਕੰਮ ਦੇ ਲਈ ਅਲੱਗ-ਅਲੱਗ ਜ਼ਿਲ੍ਹਿਆਂ ਵਿੱਚ ਅਲੱਗ-ਅਲੱਗ ਲਾਇਸੈਂਸ ਲੈਣਾ ਪੈਂਦਾ ਹੈ। ਸਾਡੇ Exporters ਨੂੰ ਵੀ ਲੰਬੀ ਪ੍ਰਕਿਰਿਆ ਤੋਂ ਗੁਜਰਨਾ ਹੁੰਦਾ ਹੈ। ਆਪਣੇ ਸਮਾਨ ਨੂੰ ਟ੍ਰੈਕ ਅਤੇ ਟ੍ਰੇਸ ਕਰਨ ਦੇ ਲਈ, ਨਿਰਯਾਤਕਾਂ ਨੂੰ Exporters ਸ਼ਿਪਿੰਗ ਬਿਲ ਨੰਬਰ, ਰੇਲਵੇ ਕੰਸਾਈਨਮੈਂਟ ਨੰਬਰ, e-way ਬਿਲ ਨੰਬਰ, ਨਾ ਜਾਣੇ ਕਿਤਨੇ ਨੰਬਰਾਂ ਨੂੰ ਜੋੜਣਾ ਪੈਂਦਾ ਹੈ। ਤਦ ਜਾ ਕੇ ਉਹ ਦੇਸ਼ ਦੀ ਸੇਵਾ ਕਰ ਸਕਦਾ ਹੈ ਜੀ।
ਹੁਣ ਤੁਸੀਂ ਲੋਕ ਅੱਛੇ ਹੋ ਤਾਂ ਜ਼ਿਆਦਾ ਸ਼ਿਕਾਇਤ ਕੀਤੀ ਨਹੀਂ ਹੈ। ਲੇਕਿਨ ਮੈਂ ਤੁਹਾਡੇ ਦਰਦ ਨੂੰ ਮੈਂ ਸਮਝਦਾ ਹਾਂ ਇਸ ਲਈ ਮੈਂ ਇਸ ਨੂੰ ਸੁਧਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ। ਅੱਜ ਜੋ Unified Logistics Interface Platform ਯਾਨਿ ULIP (ਯੂਲਿਪ) ਅਤੇ ਇਹੀ ਮੈਂ ਕਹਿੰਦਾ ਹਾਂ ਯੂ ਲਿਪ, ਯੂਲਿਪ ਲਾਂਚ ਹੋਇਆ ਹੈ, ਉਸ ਨਾਲ ਨਿਰਯਾਤਕਾਂ ਨੂੰ ਇਸ ਲੰਬੀ ਪ੍ਰਕਿਰਿਆ ਤੋਂ ਮੁਕਤੀ ਮਿਲੇਗੀ। ਅਤੇ ਉਸ ਦਾ ਇੱਕ ਡੈਮੋ ਪਿੱਛੇ ਪ੍ਰਦਰਸ਼ਨੀ ਵਿੱਚ ਹੈ ਤੁਸੀਂ ਦੇਖੋਗੇ ਕਿ ਕਿਤਨੀ ਤੇਜ਼ੀ ਨਾਲ ਤੁਸੀਂ ਖ਼ੁਦ ਨਿਰਣੇ ਕਰਕੇ ਕੰਮ ਅੱਗੇ ਵਧਾ ਸਕਦੇ ਹੋ। ULIP (ਯੂਲਿਪ), ਟ੍ਰਾਂਸਪੋਰਟੇਸ਼ਨ ਸੈਕਟਰ ਨਾਲ ਜੁੜੀਆਂ ਸਾਰੀਆਂ ਡਿਜੀਟਲ ਸੇਵਾਵਾਂ ਨੂੰ ਇੱਕ ਹੀ ਪਲੈਟਫਾਰਮ 'ਤੇ ਲੈ ਕੇ ਆਵੇਗਾ।
ਨੈਸ਼ਨਲ ਲੌਜਿਸਟਿਕਸ ਪਾਲਿਸੀ ਦੇ ਤਹਿਤ ਅੱਜ Ease of logistics Services- E-Logs ਨਾਮ ਨਾਲ ਵੀ ਇੱਕ ਡਿਜੀਟਲ ਪਲੈਟਫਾਰਮ ਵੀ ਸ਼ੁਰੂ ਹੋਇਆ ਹੈ। ਇਸ ਪੋਰਟਲ ਦੇ ਮਾਧਿਅਮ ਰਾਹੀਂ industry associations ਐਸੇ ਕਿਸੇ ਵੀ ਮਾਮਲੇ ਨੂੰ, ਜਿਸ ਨਾਲ ਉਨ੍ਹਾਂ ਦੇ operations ਅਤੇ performance ਵਿੱਚ ਸਮੱਸਿਆ ਆ ਰਹੀ ਹੈ, ਉਸ ਨੂੰ ਸਿੱਧਾ ਸਰਕਾਰੀ ਏਜੰਸੀ ਦੇ ਨਾਲ ਉਠਾ ਸਕਦੀ ਹੈ। ਯਾਨੀ ਬਹੁਤ ਹੀ transparent way ਵਿੱਚ without any hurlde ਸਰਕਾਰ ਦੇ ਦਰਵਾਜ਼ੇ ਤੱਕ ਤੁਹਾਨੂੰ ਪਹੁੰਚਾਉਣ ਦੀ ਇੱਕ ਵਿਵਸਥਾ ਬਣ ਗਈ ਹੈ। ਅਜਿਹੇ ਮਾਮਲਿਆਂ ਦਾ ਤੇਜ਼ੀ ਨਾਲ ਸਮਾਧਾਨ ਹੋਵੇ ਇਸ ਦੇ ਲਈ ਵੀ ਪੂਰੀ ਵਿਵਸਥਾ ਬਣਾਈ ਹੈ।
ਸਾਥੀਓ,
ਨੈਸ਼ਨਲ ਲੌਜਿਸਟਿਕਸ ਪਾਲਿਸੀ ਨੂੰ ਸਭ ਤੋਂ ਜ਼ਿਆਦਾ ਸਪੋਰਟ ਅਗਰ ਕਿਸੇ ਤੋਂ ਮਿਲਣ ਵਾਲਾ ਹੈ, ਤਾਂ ਉਹ ਹੈ ਪ੍ਰਧਾਨ ਮੰਤਰੀ ਗਤੀਸ਼ਕਤੀ ਨੈਸ਼ਨਲ ਮਾਸਟਰ ਪਲਾਨ। ਮੈਨੂੰ ਖੁਸ਼ੀ ਹੈ ਕਿ ਅੱਜ ਦੇਸ਼ ਦੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਸਾਡੀਆਂ ਇਕਾਈਆਂ ਸਭ ਦੇ ਸਭ ਇਸ ਨਾਲ ਜੁੜ ਚੁਕੇ ਹਨ ਅਤੇ ਲਗਭਗ ਸਾਰੇ ਵਿਭਾਗ ਇੱਕ ਸਾਥ ਕੰਮ ਕਰਨਾ ਸ਼ੁਰੂ ਕਰ ਚੁੱਕੇ ਹਨ। ਕੇਂਦਰ ਅਤੇ ਰਾਜ ਸਰਕਾਰਾਂ ਦੇ ਅਲੱਗ-ਅਲੱਗ ਇਨਫ੍ਰਾਸਟ੍ਰਕਚਰ ਪ੍ਰੋਜੈਕਟਾਂ ਨਾਲ ਜੁੜੀਆਂ ਜਾਣਕਾਰੀਆਂ ਉਸ ਦਾ ਇੱਕ ਬਹੁਤ ਬੜਾ ਡੇਟਾਬੇਸ ਤਿਆਰ ਹੋ ਚੁੱਕਿਆ ਹੈ।
ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਅੱਜ ਕੇਂਦਰ ਅਤੇ ਰਾਜ ਸਰਕਾਰਾਂ ਤੋਂ ਕਰੀਬ-ਕਰੀਬ ਡੇਢ ਹਜ਼ਾਰ ਲੇਅਰਸ ਯਾਨੀ 1500 ਲੇਅਰਸ ਵਿੱਚ ਡੇਟਾ, ਪੀਐੱਮ ਗਤੀਸ਼ਕਤੀ ਪੋਰਟਲ ’ਤੇ ਆ ਰਿਹਾ ਹੈ। ਕਿੱਥੇ ਕਿਹੜੇ ਪ੍ਰੋਜੈਕਟ ਹਨ, ਕਿੱਥੇ ਫੋਰੈਸਟ ਲੈਂਡ ਹਨ, ਕਿੱਥੇ ਡਿਫੈਂਸ ਲੈਂਡ ਹਨ, ਇਸ ਤਰ੍ਹਾਂ ਦੀ ਸਾਰੀ ਜਾਣਕਾਰੀ ਇੱਕ Single ਜਗ੍ਹਾ 'ਤੇ ਆਉਣ ਲਗੀ ਹੈ। ਇਸ ਨਾਲ ਇਨਫ੍ਰਾ ਪ੍ਰੋਜੈਕਟਸ ਦੀ ਪਲਾਨਿੰਗ ਬਿਹਤਰ ਹੋਈ ਹੈ, ਕਲੀਅਰੈਂਸ ਤੇਜ਼ ਹੋਈ ਹੈ ਅਤੇ ਜੋ ਬਾਅਦ ਵਿੱਚ ਸਮੱਸਿਆਵਾਂ ਧਿਆਨ ਵਿੱਚ ਆਉਂਦੀਆਂ ਸੀ ਉਨ੍ਹਾਂ ਸਮੱਸਿਆਵਾਂ ਦਾ ਸਮਾਧਾਨ ਕਾਗਜ਼ 'ਤੇ ਹੀ ਪਹਿਲਾਂ ਤੋਂ ਪੱਕਾ ਹੋ ਜਾਂਦਾ ਹੈ।
ਸਾਡੇ Infrastructure ਵਿੱਚ ਜੋ Gaps ਹੁੰਦੇ ਸਨ, ਉਹ ਵੀ ਪੀਐੱਮ ਗਤੀਸ਼ਕਤੀ ਦੀ ਵਜ੍ਹਾ ਨਾਲ ਤੇਜ਼ੀ ਨਾਲ ਦੂਰ ਰਹੇ ਹਨ। ਮੈਨੂੰ ਯਾਦ ਹੈ, ਦੇਸ਼ ਵਿੱਚ ਪਹਿਲਾਂ ਕਿਸ ਤਰ੍ਹਾਂ ਇਨਫ੍ਰਾਸਟ੍ਰਕਚਰ ਪ੍ਰੋਜੈਕਟਾਂ ਨੂੰ ਬਿਨਾ ਸੋਚੇ-ਸਮਝੇ ਐਲਾਨ ਕਰਨ ਅਤੇ ਉਨ੍ਹਾਂ ਨੂੰ ਦਹਾਕਿਆਂ ਤੱਕ ਲਟਕਾਏ ਰੱਖਣ ਦੀ ਪਰੰਪਰਾ ਰਹੀ ਸੀ। ਇਸ ਦਾ ਬਹੁਤ ਬੜਾ ਨੁਕਸਾਨ ਦੇਸ਼ ਦੇ ਲੌਜਿਸਟਿਕਸ ਸੈਕਟਰ ਨੇ ਉਠਾਇਆ ਹੈ। ਅਤੇ ਇਹ ਜਦੋਂ ਲੌਜਿਸਟਿਕ ਪਾਲਿਸੀ ਦੀ ਗੱਲ ਮੈਂ ਕਰ ਰਿਹਾ ਹਾਂ। ਉਸ ਦਾ ਇੱਕ ਮਾਨਵੀ ਚਿਹਰਾ ਵੀ ਹੈ ਜੀ।
ਅਸੀਂ ਇਨ੍ਹਾਂ ਵਿਵਸਥਾਵਾਂ ਨੂੰ ਸਹੀ ਢੰਗ ਨਾਲ ਚਲਾਈਏ ਤਾਂ ਕਿਸੇ ਵੀ ਟਰੱਕ ਡਰਾਈਵਰ ਨੂੰ ਰਾਤ ਨੂੰ ਬਾਹਰ ਸੌਣਾ ਨਹੀਂ ਪਵੇਗਾ। ਉਹ ਵੀ ਡਿਊਟੀ ਕਰਕੇ ਰਾਤ ਨੂੰ ਘਰ ਆ ਸਕਦਾ ਹੈ, ਰਾਤ ਨੂੰ ਸੌਂ ਸਕਦਾ ਹੈ। ਇਹ ਸਾਰੇ ਪਲਾਨਿੰਗ ਵਿਵਸਥਾ ਸਭ ਅਸਾਨੀ ਨਾਲ ਕੀਤੀ ਜਾ ਸਕਦੀ ਹੈ। ਅਤੇ ਇਹ ਕਿਤਨੀ ਬੜੀ ਸੇਵਾ ਹੋਵੇਗੀ। ਮੇਰਾ ਕਹਿਣ ਦਾ ਤਾਤਪਰਜ ਇਹ ਹੈ ਕਿ ਇਹ ਪਾਲਿਸੀ ਆਪਣੇ ਆਪ ਵਿੱਚ ਦੇਸ਼ ਦੇ ਸੋਚਣ ਦੇ ਪੂਰੇ ਤਰੀਕੇ ਨੂੰ ਬਦਲਣ ਦੀ ਸਮਰੱਥਾ ਰੱਖਦੀ ਹੈ।
ਸਾਥੀਓ,
ਗਤੀਸ਼ਕਤੀ ਅਤੇ ਨੈਸ਼ਨਲ ਲੌਜਿਸਟਿਕਸ ਪਾਲਿਸੀ ਮਿਲ ਕੇ ਹੁਣ ਦੇਸ਼ ਨੂੰ ਇੱਕ ਨਵੇਂ ਕਾਰਜ-ਸੱਭਿਆਚਾਰ ਦੀ ਤਰਫ਼ ਲੈ ਜਾ ਰਹੇ ਹਨ। ਹਾਲ ਹੀ ਵਿੱਚ ਸਵੀਕ੍ਰਿਤ ਗਤੀਸ਼ਕਤੀ ਯੂਨੀਵਰਸਿਟੀ ਯਾਨੀ ਅਸੀਂ ਇਸ ਦੇ ਨਾਲ–ਨਾਲ Human Resource Development ਦਾ ਕੰਮ ਵੀ ਨਾਲ-ਨਾਲ ਕੀਤਾ ਹੈ। ਪਾਲਿਸੀ ਤਾਂ ਹੁਣ ਅੱਜ ਲਿਆ ਰਹੇ ਹਾਂ। ਗਤੀਸ਼ਕਤੀ ਯੂਨੀਵਰਸਿਟੀ ਤੋਂ, university ਤੋਂ ਟੈਲੰਟ ਨਿਕਲੇਗਾ, ਉਸ ਤੋਂ ਵੀ ਇਸ ਨੂੰ ਬਹੁਤ ਬੜੀ ਮਦਦ ਮਿਲਣ ਵਾਲੀ ਹੈ।
ਸਾਥੀਓ,
ਭਾਰਤ ਵਿੱਚ ਹੋ ਰਹੇ ਇਨ੍ਹਾਂ ਪ੍ਰਯਾਸਾਂ ਦੇ ਵਿੱਚ ਸਾਨੂੰ ਇਹ ਵੀ ਸਮਝਣਾ ਜ਼ਰੂਰੀ ਹੈ ਕਿ ਅੱਜ ਦੁਨੀਆ ਦਾ ਭਾਰਤ ਦੇ ਪ੍ਰਤੀ ਦ੍ਰਿਸ਼ਟੀਕੋਣ ਬਦਲ ਰਿਹਾ ਹੈ। ਅੱਜ ਦੁਨੀਆ, ਭਾਰਤ ਦਾ ਬਹੁਤ ਸਕਾਰਾਤਮਕ ਮੁੱਲਾਂਕਣ ਕਰ ਰਹੀ ਹੈ, ਸਾਡੇ ਦੇਸ਼ ਥੋੜ੍ਹੀ ਦੇਰ ਲਗਦੀ ਹੈ। ਲੇਕਿਨ ਬਾਹਰ ਹੋ ਰਿਹਾ ਹੈ। ਭਾਰਤ ਤੋਂ ਦੁਨੀਆ ਬਹੁਤ ਉਮੀਦਾਂ ਲਗਾਏ ਬੈਠੀ ਹੈ, ਅਤੇ ਤੁਹਾਡੇ ਵਿੱਚੋਂ ਜਿਸ ਦਾ ਸੰਬੰਧ ਆਉਂਦਾ ਹੋਵੇਗਾ ਤੁਸੀਂ ਵੀ ਅਨੁਭਵ ਕਰਦੇ ਹੋਵੋਗੇ। ਦੁਨੀਆ ਦੇ ਬੜੇ-ਬੜੇ ਐਕਸਪਰਟ ਕਹਿ ਰਹੇ ਹਨ ਕਿ ਭਾਰਤ ਅੱਜ ‘‘democratic superpower’ ਦੇ ਤੌਰ ’ਤੇ ਉੱਭਰ ਰਿਹਾ ਹੈ।
ਐਕਸਪਰਟਸ ਅਤੇ democratic superpower, ਐਕਸਪਰਟਸ ਭਾਰਤ ਦੇ ‘extra-ordinary talent eco-system’ ਤੋਂ ਬਹੁਤ ਪ੍ਰਭਾਵਿਤ ਹੈ। ਐਕਸਪਰਟਸ, ਭਾਰਤ ਦੀ ‘determination’ ਅਤੇ ‘progress’ ਦੀ ਪ੍ਰਸ਼ੰਸਾ ਕਰ ਰਹੇ ਹਨ। ਅਤੇ ਇਹ ਮਹਿਜ ਸੰਯੋਗ ਨਹੀਂ ਹੈ। ਭਾਰਤ ਅਤੇ ਭਾਰਤ ਦੀ ਅਰਥਵਿਵਸਥਾ ਨੇ ਗਲੋਬਲ ਸੰਕਟ ਦੇ ਵਿੱਚ ਜਿਸ ਤਰ੍ਹਾਂ ਦਾ resilience ਦਿਖਾਇਆ ਹੈ, ਉਸ ਨੇ ਵਿਸ਼ਵ ਨੂੰ ਨਵੇਂ ਭਰੋਸੇ ਨਾਲ ਭਰ ਦਿੱਤਾ ਹੈ।
ਬੀਤੇ ਵਰ੍ਹਿਆਂ ਵਿੱਚ ਭਾਰਤ ਨੇ ਜੋ Reforms ਕੀਤੇ ਹਨ, ਜੋ Policies ਲਾਗੂ ਕੀਤੀਆਂ ਹਨ, ਉਹ ਅਸਲ ਵਿੱਚ ਅਭੂਤਪੂਰਵ ਹਨ। ਅਤੇ ਇਸ ਲਈ ਦੁਨੀਆ ਦਾ ਭਾਰਤ ਦੇ ਪ੍ਰਤੀ ਵਿਸ਼ਵਾਸ ਵਧਿਆ ਹੈ ਅਤੇ ਨਿਰੰਤਰ ਵਧਦਾ ਜਾ ਰਿਹਾ ਹੈ। ਸਾਨੂੰ ਦੁਨੀਆ ਦੇ ਇਸ ਭਰੋਸੇ 'ਤੇ ਪੂਰੀ ਤਰ੍ਹਾਂ ਖਰਾ ਉਤਰਨਾ ਹੈ। ਇਹ ਸਾਡੀ ਜ਼ਿੰਮੇਦਾਰੀ ਹੈ, ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਹੈ, ਅਤੇ ਐਸਾ ਅਵਸਰ ਗੁਆਉਣਾ ਸਾਡੇ ਲਈ ਕਦੇ ਵੀ ਲਾਭਦਾਇਕ ਨਹੀਂ ਹੋਵੇਗਾ। ਅੱਜ ਲਾਂਚ ਹੋਈ ਨੈਸ਼ਨਲ ਲੌਜਿਸਟਿਕਸ ਪਾਲਿਸੀ, ਮੈਨੂੰ ਪੱਕਾ ਵਿਸ਼ਵਾਸ ਹੈ। ਦੇਸ਼ ਦੇ ਜੀਵਨ ਦੇ ਹਰ ਖੇਤਰ ਵਿੱਚ ਇੱਕ ਨਵੀਂ ਗਤੀ ਲਿਆਉਣ ਵਿੱਚ ਮਦਦ ਕਰਨ ਵਾਲੀ ਹੈ।
ਸਾਥੀਓ,
ਵਿਕਸਿਤ ਬਣਨ ਦਾ ਸੰਕਲਪ ਲੈ ਕੇ ਚਲ ਰਹੇ ਭਾਰਤ ਨੂੰ ਤੁਹਾਡੇ ਵਿੱਚੋਂ ਕੋਈ ਐਸਾ ਨਹੀਂ ਹੋਵੇਗਾ, ਜੋ ਇਹ ਨਹੀਂ ਚਾਹੁੰਦਾ ਹੋਵੇਗਾ ਕਿ ਸਾਡਾ ਦੇਸ਼ ਇੱਕ develop country ਬਣੇ, ਕੋਈ ਨਹੀਂ ਹੋਵੇਗਾ ਜੀ। ਸਮੱਸਿਆ ਇਹੀ ਹੁੰਦੀ ਹੈ, ਚਲੋ ਯਾਰ ਕੋਈ ਕਰੇਗਾ। ਮੈਨੂੰ ਇਹੀ ਬਦਲਣਾ ਹੈ, ਸਾਨੂੰ ਮਿਲ ਕੇ ਕਰਨਾ ਹੈ। ਵਿਕਸਿਤ ਭਾਰਤ ਦੇ ਸੰਕਲਪ ਨੂੰ ਲੈ ਕੇ ਚਲ ਰਹੇ ਭਾਰਤ ਨੂੰ ਹੁਣ ਵਿਕਸਿਤ ਦੇਸ਼ਾਂ ਤੋਂ ਹੋਰ ਜ਼ਿਆਦਾ Competition ਕਰਨਾ ਹੈ, ਅਤੇ ਇਹ ਅਸੀਂ ਮੰਨ ਕੇ ਚਲੀਏ, ਜਿਵੇਂ-ਜਿਵੇਂ ਅਸੀਂ ਤਾਕਤਵਰ ਹੋਵਾਂਗੇ, ਸਾਡੇ Competition ਦਾ ਏਰੀਆ ਅਧਿਕ ਤਾਕਤਵਰ ਲੋਕਾਂ ਨਾਲ ਹੋਣ ਵਾਲਾ ਹੈ।
ਅਤੇ ਇਸ ਦਾ ਸਾਨੂੰ ਸੁਆਗਤ ਕਰਨਾ ਚਾਹੀਦਾ ਹੈ, ਝਿਜਕਣਾ ਨਹੀਂ ਚਾਹੀਦਾ ਜੀ, ਆ ਜਾਓ, ਤਿਆਰ ਹਾਂ। ਅਤੇ ਇਸ ਲਈ ਮੈਨੂੰ ਲਗਦਾ ਹੈ ਕਿ ਸਾਡੀ ਹਰ ਪ੍ਰੋਡਕਟ, ਸਾਡੇ ਹਰ initiative ਸਾਡੇ ਪ੍ਰੋਸੈੱਸ ਬਹੁਤ ਹੀ competitive ਵੀ ਹੋਣੇ ਚਾਹੀਦੇ ਹਨ। ਸਰਵਿਸ ਸੈਕਟਰ ਹੋਣ, ਮੈਨੂਫੈਕਚਰਿੰਗ ਸੈਕਟਰ ਹੋਣ, ਆਟੋਮੋਬਾਈਲ ਹੋਵੇ, ਇਲੈਕਟ੍ਰੌਨਿਕਸ ਹੋਵੇ, ਸਾਨੂੰ ਹਰ ਸੈਕਟਰ ਵਿੱਚ ਬੜੇ ਲਕਸ਼ ਬਣਾਉਣੇ ਹਨ ਅਤੇ ਉਨ੍ਹਾਂ ਨੂੰ ਪ੍ਰਾਪਤ ਵੀ ਕਰਨਾ ਹੈ। ਅੱਜ ਭਾਰਤ ਵਿੱਚ ਬਣੇ Products ਨੂੰ ਲੈ ਕੇ ਦੁਨੀਆਂ ਦਾ ਆਕਰਸ਼ਣ ਉਹ ਸਿਰਫ਼ ਸਾਡੀ ਪਿੱਠ ਥਪਥਪਾਉਣ ਤੱਕ ਹੀ ਸੀਮਿਤ ਨਹੀਂ ਰਹਿਣਾ ਚਾਹੀਦਾ ਹੈ। ਸਾਨੂੰ ਵਿਸ਼ਵ ਦੇ ਬਜ਼ਾਰ ਨੂੰ ਕਬਜ਼ਾ ਕਰਨ ਦੀ ਦਿਸ਼ਾ ਵਿੱਚ ਸੋਚਣਾ ਚਾਹੀਦਾ ਹੈ ਦੋਸਤੋ।
ਭਾਰਤ ਦੇ ਐਗਰੀਕਲਚਰ ਪ੍ਰੋਡਕਟਸ ਹੋਣ, ਭਾਰਤ ਦੇ ਮੋਬਾਈਲ ਹੋਣ ਜਾਂ ਫਿਰ ਭਾਰਤ ਦੀ ਬ੍ਰਹਮੋਸ ਮਿਸਾਈਲ, ਅੱਜ ਦੁਨੀਆਂ ਵਿੱਚ ਇਨ੍ਹਾਂ ਦੀ ਚਰਚਾ ਹੈ। ਕੋਰੋਨਾ ਕਾਲ ਵਿੱਚ ਭਾਰਤ ਵਿੱਚ ਬਣੀ ਵੈਕਸੀਨ ਅਤੇ ਦਵਾਈਆਂ ਨੇ ਦੁਨੀਆ ਦੇ ਲੱਖਾਂ ਲੋਕਾਂ ਦੀ ਜਾਨ ਬਚਾਉਣ ਵਿੱਚ ਮਦਦ ਕੀਤੀ ਹੈ। ਅੱਜ ਸਵੇਰੇ ਮੈਂ ਉਜ਼ਬੇਕਿਸਤਾਨ ਤੋਂ ਆਇਆ। ਤਾਂ ਕੱਲ੍ਹ ਆਖਰੀ ਰਾਤ ਨੂੰ ਮੈਂ ਉਜ਼ਬੇਕਿਸਤਾਨ ਦੇ ਰਾਸ਼ਟਰਪਤੀ ਜੀ ਨਾਲ ਬਾਤ ਕਰ ਰਿਹਾ ਸੀ। ਦੇਰ ਹੋ ਚੁੱਕੀ ਸੀ, ਲੇਕਿਨ ਉਹ ਇਤਨੇ ਉਤਸ਼ਾਹ ਨਾਲ ਦੱਸ ਰਹੇ ਸਨ ਬੋਲੇ ਸਾਡੇ ਇੱਥੇ ਉਜ਼ਬੇਕਿਸਤਾਨ ਵਿੱਚ ਪਹਿਲਾ ਯੋਗਾ ਦੇ ਪ੍ਰਤੀ ਇੱਕ ਪ੍ਰਕਾਰ ਨਾਲ ਨਫ਼ਰਤ ਦਾ ਮਾਹੌਲ ਸੀ।
ਲੇਕਿਨ ਬੋਲੇ ਅੱਜ ਸਥਿਤੀ ਅਜਿਹੀ ਹੈ ਕਿ ਹਰ ਗਲੀ ਮੁਹੱਲੇ ਵਿੱਚ ਇਤਨਾ ਯੋਗਾ ਚਲ ਪਿਆ ਹੈ, ਸਾਨੂੰ ਭਾਰਤ ਤੋਂ ਟ੍ਰੇਨਰਾਂ ਦੀ ਜ਼ਰੂਰਤ ਹੈ। ਮੇਰਾ ਕਹਿਣ ਦਾ ਤਾਤਪਰਜ ਇਹ ਹੈ ਕਿ ਦੁਨੀਆ ਦਾ ਭਾਰਤ ਦੀ ਤਰਫ਼ ਦੇਖਣ ਦਾ ਸੋਚਣ ਦਾ ਬਹੁਤ ਤੇਜ਼ੀ ਨਾਲ ਬਦਲ ਰਿਹਾ ਹੈ ਦੋਸਤੋ। ਭਾਰਤ ਵਿੱਚ ਬਣੇ ਪ੍ਰੋਡਕਟਸ ਦੁਨੀਆ ਦੇ ਬਜ਼ਾਰਾਂ ਵਿੱਚ ਛਾਏ, ਇਸ ਦੇ ਲਈ ਦੇਸ਼ ਵਿੱਚ Support System ਦਾ ਮਜ਼ਬੂਤ ਹੋਣਾ ਵੀ ਉਤਨਾ ਹੀ ਜ਼ਰੂਰੀ ਹੈ। ਨੈਸ਼ਨਲ ਲੌਜਿਸਟਿਕਸ ਪਾਲਿਸੀ ਸਾਨੂੰ ਇਸ ਸਪੋਰਟ ਸਿਸਟਮ ਨੂੰ ਆਧੁਨਿਕ ਬਣਾਉਣ ਵਿੱਚ ਮਦਦ ਕਰੇਗੀ।
ਅਤੇ ਸਾਥੀਓ,
ਆਪ ਸਾਰੇ ਜਾਣਦੇ ਹੋ ਕਿ ਜਦੋਂ ਦੇਸ਼ ਦਾ ਐਕਸਪੋਰਟ ਵਧਦਾ ਹੈ, ਦੇਸ਼ ਵਿੱਚ ਲੌਜਿਸਟਿਕਸ ਨਾਲ ਜੁੜੀਆਂ ਮੁਸ਼ਕਿਲਾਂ ਘੱਟ ਹੁੰਦੀਆਂ ਹਨ, ਤਾਂ ਉਸ ਦਾ ਬੜਾ ਲਾਭ ਸਾਡੇ ਛੋਟੇ ਉਦਯੋਗਾਂ ਨੂੰ ਅਤੇ ਉਨ੍ਹਾਂ ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ ਵੀ ਹੁੰਦਾ ਹੈ। ਲੌਜਿਸਟਿਕਸ ਸੈਕਟਰ ਦੀ ਮਜ਼ਬੂਤੀ ਸਾਧਾਰਣ ਮਾਨਵੀ ਜੀਵਨ ਹੀ ਅਸਾਨ ਨਹੀਂ ਬਣਾਵੇਗੀ ਬਲਕਿ ਸ਼੍ਰਮ ਅਤੇ ਸ਼੍ਰਮਿਕਾਂ ਦਾ ਸਨਮਾਨ ਵਧਾਉਣ ਵਿੱਚ ਵੀ ਮਦਦ ਕਰੇਗੀ।
ਸਾਥੀਓ,
ਹੁਣ ਭਾਰਤ ਦੇ ਲੌਜਿਸਟਿਕਸ ਸੈਕਟਰ ਨਾਲ ਉਲਝਣਾਂ ਸਮਾਪਤ ਹੋਣਗੀਆਂ, ਉਮੀਦਾਂ ਵਧਣਗੀਆਂ, ਇਹ ਸੈਕਟਰ ਹੁਣ ਦੇਸ਼ ਦੀ ਸਫ਼ਲਤਾ ਨੂੰ ਨਵੀਆਂ ਉਚਾਈਆਂ 'ਤੇ ਪਹੁੰਚਾਵੇਗਾ। National Logistics Policy ਵਿੱਚ ਇਨਫ੍ਰਾਸਟ੍ਰਕਚਰ ਦੇ ਵਿਕਾਸ ਦੀ, ਕਾਰੋਬਾਰ ਦੇ ਵਿਸਤਾਰ ਦੀ ਅਤੇ ਰੋਜ਼ਗਾਰ ਦੇ ਅਵਸਰ ਵਧਾਉਣ ਦੀਆਂ ਅਪਾਰ ਸੰਭਾਵਨਾਵਾਂ ਹਨ। ਸਾਨੂੰ ਇਨ੍ਹਾਂ ਸੰਭਾਵਨਾਵਾਂ ਨੂੰ ਮਿਲ ਕੇ ਸਾਕਾਰ ਕਰਨਾ ਹੈ। ਇਸੇ ਸੰਕਲਪ ਦੇ ਨਾਲ ਆਪ ਸਭ ਨੂੰ ਇੱਕ ਵਾਰ ਫਿਰ ਅਨੇਕ-ਅਨੇਕ ਸ਼ੁਭਕਾਮਨਾਵਾਂ ਅਤੇ ਹੁਣ ਚੀਤੇ ਦੀ ਗਤੀ ਨਾਲ ਸਾਮਾਨ ਨੂੰ ਉਠਾਉਣਾ ਹੈ, ਲੈ ਜਾਣਾ ਹੈ, ਇਹੀ ਮੇਰੀ ਤੁਹਾਥੋਂ ਅਪੇਖਿਆ (ਉਮੀਦ) ਹੈ, ਧੰਨਵਾਦ।