Quote"ਡਬਲ ਇੰਜਣ ਵਾਲੀ ਸਰਕਾਰ ਆਦਿਵਾਸੀ ਭਾਈਚਾਰਿਆਂ ਅਤੇ ਮਹਿਲਾਵਾਂ ਦੀ ਭਲਾਈ ਲਈ ਸੇਵਾ ਭਾਵਨਾ ਨਾਲ ਕੰਮ ਕਰ ਰਹੀ ਹੈ"
Quote"ਸਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਪ੍ਰਗਤੀ ਦੀ ਯਾਤਰਾ ਵਿੱਚ ਸਾਡੀਆਂ ਮਾਵਾਂ ਅਤੇ ਧੀਆਂ ਪਿੱਛੇ ਨਾ ਰਹਿ ਜਾਣ"
Quote"ਲੋਕੋਮੋਟਿਵ ਦੇ ਨਿਰਮਾਣ ਨਾਲ, ਦਾਹੋਦ ਮੇਕ ਇਨ ਇੰਡੀਆ ਮੁਹਿੰਮ ਵਿੱਚ ਯੋਗਦਾਨ ਪਾਵੇਗਾ"

 

ਭਾਰਤ ਮਾਤਾ ਕੀ – ਜੈ, ਭਾਰਤ ਮਾਤਾ ਕੀ-ਜੈ

ਸਭ ਤੋਂ ਪਹਿਲਾਂ ਮੈਂ ਦਾਹੋਦਵਾਸੀਆਂ ਤੋਂ ਮਾਫੀ ਚਾਹੁੰਦਾ ਹਾਂ। ਸ਼ੁਰੂਆਤ ਵਿੱਚ ਮੈਂ ਥੋੜ੍ਹਾ ਸਮਾਂ ਹਿੰਦੀ ਵਿੱਚ ਬੋਲਾਂਗਾ, ਅਤੇ ਉਸ ਦੇ ਬਾਅਦ ਆਪਣੇ ਘਰ ਦੀ ਗੱਲ ਘਰ ਦੀ ਭਾਸ਼ਾ ਵਿੱਚ ਕਰਾਂਗਾ।

ਗੁਜਰਾਤ ਦੇ ਲੋਕਪ੍ਰਿਯ ਮੁੱਖ ਮੰਤਰੀ ਮੁਦੁ ਤੇ ਮਕੱਮ ਸ਼੍ਰੀ ਭੂਪੇਂਦਰ ਭਾਈ ਪਟੇਲ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ,ਇਸ ਦੇਸ਼ ਦੇ ਰੇਲ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਜੀ, ਮੰਤਰੀ ਪਰਿਸ਼ਦ ਦੀ ਸਾਥੀ ਦਰਸ਼ਨਾ ਬੇਨ ਜਰਦੋਸ਼, ਸੰਸਦ ਵਿੱਚ ਮੇਰੇ ਸੀਨੀਅਰ ਸਾਥੀ, ਗੁਜਰਾਤ ਪ੍ਰਦੇਸ਼ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸ਼੍ਰੀਮਾਨ ਸੀ. ਆਰ. ਪਾਟਿਲ, ਗੁਜਰਾਤ ਸਰਕਾਰ ਦੇ ਮੰਤਰੀਗਣ, ਸਾਂਸਦ ਅਤੇ ਵਿਧਾਇਕਗਣ, ਅਤੇ ਭਾਰੀ ਸੰਖਿਆ ਵਿੱਚ ਇੱਥੇ ਪਧਾਰੇ, ਮੇਰੇ ਪਿਆਰੇ ਆਦਿਵਾਸੀ ਭਾਈਓ ਅਤੇ ਭੈਣੋਂ।

ਅੱਜ ਇੱਥੇ ਆਦਿਵਾਸੀ ਅੰਚਲਾਂ ਤੋਂ ਲੱਖਾਂ ਭੈਣ-ਭਾਈ ਸਾਨੂੰ ਸਭ ਨੂੰ ਅਸ਼ੀਰਵਾਦ ਦੇਣ ਦੇ ਲਈ ਪਧਾਰੇ ਹਨ। ਸਾਡੇ ਇੱਥੇ ਪੁਰਾਣੀ ਮਾਨਤਾ ਹੈ ਕਿ ਅਸੀਂ ਜਿਸ ਸਥਾਨ ‘ਤੇ ਰਹਿੰਦੇ ਹਾਂ, ਜਿਸ ਪਰਿਵੇਸ਼ ਵਿੱਚ ਰਹਿੰਦੇ ਹਾਂ, ਉਸ ਦਾ ਬੜਾ ਪ੍ਰਭਾਵ ਸਾਡੇ ਜੀਵਨ ‘ਤੇ ਪੈਂਦਾ ਹੈ। ਮੇਰੇ ਜਨਤਕ ਜੀਵਨ ਦੇ ਸ਼ੁਰੂਆਤੀ ਕਾਲਖੰਡ ਵਿੱਚ ਜਦੋਂ ਜੀਵਨ ਦੇ ਇੱਕ ਦੌਰ ਦੀ ਸ਼ੁਰੂਆਤ ਸੀ ਤਾਂ ਮੈਂ ਉਮਰ ਪਿੰਡ  ਤੋਂ ਅੰਬਾਜੀ, ਭਾਰਤ ਦੀ ਇਹ ਪੂਰਬ ਪੱਟੀ, ਗੁਜਰਾਤਤ ਦੀ ਇਹ ਪੂਰਬ ਪੱਟੀ, ਉਮਰ ਪਿੰਡ ਤੋਂ ਅੰਬਾਜੀ, ਪੂਰਾ ਮੇਰਾ ਆਦਿਵਾਸੀ ਭਾਈ-ਭੈਣਾਂ ਦਾ  ਖੇਤਰ, ਇਹ ਮੇਰਾ ਕਾਰਜਖੇਤਰ ਸੀ। ਆਦਿਵਾਸੀਆਂ ਦਰਮਿਆਨ ਰਹਿਣਾ, ਉਨ੍ਹਾਂ ਦਰਮਿਆਨ ਜ਼ਿੰਦਗੀ ਗੁਜਾਰਨਾ, ਉਨ੍ਹਾਂ ਨੂੰ ਸਮਝਣਾ, ਉਨ੍ਹਾਂ ਨਾਲ ਜੀਣਾ, ਇਹ ਮੇਰੇ ਜੀਵਨ ਭਰ ਦੇ ਸ਼ੁਰੂਆਤੀ ਵਰ੍ਹਿਆਂ ਵਿੱਚ ਇਨ੍ਹਾਂ ਮੇਰੇ ਆਦਿਵਾਸੀ ਮਾਤਾਵਾਂ, ਭੈਣਾਂ, ਭਾਈਆਂ ਨੇ ਮੇਰਾ ਜੋ ਮਾਰਗਦਰਸ਼ਨ ਕੀਤਾ, ਮੈਨੂੰ ਬਹੁਤ  ਕੁਝ ਸਿਖਾਇਆ, ਉਸੇ ਨਾਲ ਮੈਨੂੰ ਤੁਹਾਡੇ ਲਈ ਕੁਝ ਨਾ ਕੁਝ ਕਰਨ ਦੀ ਪ੍ਰੇਰਣਾ ਮਿਲਦੀ ਰਹਿੰਦੀ ਹੈ। ਆਦਿਵਾਸੀਆਂ ਦਾ ਜੀਵਨ ਮੈਂ ਬੜੀ ਨਿਕਟਤਾ ਨਾਲ ਦੇਖਿਆ ਹੈ ਅਤੇ ਮੈਂ ਸਿਰ ਝੁਕਾ ਕੇ ਕਹਿ ਸਕਦਾ ਹਾਂ ਚਾਹੇ ਉੁਹ ਗੁਜਰਾਤ ਹੋਵੇ, ਮੱਧ ਪ੍ਰਦੇਸ਼ ਹੋਵੇ, ਛੱਤੀਸਗੜ੍ਹ ਹੋਵੇ, ਝਾਰਖੰਡ ਹੋਵੇ, ਹਿੰਦੁਸਤਾਨ ਦਾ ਕੋਈ ਵੀ ਆਦਿਵਾਸੀ ਖੇਤਰ ਹੋਵੇ, ਮੈਂ ਕਹਿ ਸਕਦਾ ਹਾਂ ਕਿ ਮੇਰੇ ਆਦਿਵਾਸੀ ਭਾਈ-ਭੈਣਾਂ ਦਾ ਜੀਵਨ ਯਾਨੀ ਪਾਣੀ ਜਿਤਨਾ ਪਵਿੱਤਰ ਅਤੇ ਨਵੀਆਂ ਕਰੂੰਬਲਾਂ ਜਿਤਨਾ ਸੌਮਯ (ਸੁਸ਼ੀਲ) ਹੁੰਦਾ ਹੈ। ਇੱਥੇ ਦਾਹੋਦ ਵਿੱਚ ਅਨੇਕ ਪਰਿਵਾਰਾਂ ਦੇ ਨਾਲ ਅਤੇ ਪੂਰੇ ਇਸ ਖੇਤਰ ਵਿੱਚ ਮੈਂ ਬਹੁਤ ਲੰਬੇ ਸਮੇਂ ਤੱਕ ਆਪਣਾ ਸਮਾਂ ਬਿਤਾਇਆ। ਅੱਜ ਮੈਨੂੰ ਆਪ ਸਭ ਨਾਲ ਇਕੱਠੇ ਮਿਲਣ ਦਾ, ਤੁਹਾਡੇ ਸਭ ਦੇ ਦਰਸ਼ਨ ਕਰਨ ਦਾ ਸੁਭਾਗ ਮਿਲਿਆ ਹੈ।

ਭਾਈਓ-ਭੈਣੋਂ,

ਇਹੀ ਕਾਰਨ ਹੈ ਕਿ ਪਹਿਲਾਂ ਗੁਜਰਾਤ ਵਿੱਚ ਅਤੇ ਹੁਣ ਪੂਰੇ ਦੇਸ਼ ਵਿੱਚ ਆਦਿਵਾਸੀ ਸਮਾਜ ਦੀ, ਵਿਸ਼ੇਸ਼ ਤੌਰ ‘ਤੇ ਸਾਡੀਆਂ ਭੈਣਾਂ-ਬੇਟੀਆਂ ਦੀਆਂ ਛੋਟੀਆਂ-ਛੋਟੀਆਂ ਪਰੇਸ਼ਾਨੀਆਂ ਨੂੰ ਦੂਰ ਕਰਨ ਦਾ ਮਾਧਿਅਮ ਅੱਜ ਭਾਰਤ ਸਰਕਾਰ, ਗੁਜਰਾਤ ਸਰਕਾਰ, ਇਹ ਡਬਲ ਇੰਜਣ ਦੀ ਸਰਕਾਰ ਇੱਕ ਸੇਵਾ ਭਾਵ ਨਾਲ ਕਾਰਜ ਕਰ ਰਹੀ ਹੈ।

ਭਾਈਓ ਅਤੇ ਭੈਣੋਂ,

ਇਸੇ ਕੜੀ ਵਿੱਚ ਅੱਜ ਦਾਹੋਦ ਅਤੇ ਪੰਚਮਾਰਗ ਦੇ ਵਿਕਾਸ ਨਾਲ ਜੁੜੀਆਂ 22 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀਆਂ ਪਰਿਯੋਜਾਨਾਵਾਂ ਦਾ ਲੋਕਅਰਪਣ ਕੀਤਾ ਅਤੇ ਨੀਂਹ ਪੱਥਰ ਰੱਖਿਆ ਗਿਆ ਹੈ। ਜਿਨ੍ਹਾਂ ਪਰਿਯੋਜਨਾ ਦਾ ਅੱਜ ਉਦਘਾਟਨ ਹੋਇਆ ਹੈ, ਉਨ੍ਹਾਂ ਵਿੱਚ ਇੱਕ ਪੇਅਜਲ ਨਾਲ ਜੁੜੀ ਯੋਜਨਾ ਹੈ ਅਤੇ ਦੂਸਰੀ ਦਾਹੋਦ ਨੂੰ ਸਮਾਰਟ ਸਿਟੀ ਬਣਾਉਣ ਨਾਲ ਜੁੜੇ ਕਈ ਪ੍ਰੋਜੈਕਟਸ ਹਨ। ਪਾਣੀ ਦੇ ਇਸ ਪ੍ਰੋਜੈਕਟ ਨਾਲ ਦਾਹੋਦ ਦੇ ਸੈਂਕੜਿਆਂ ਪਿੰਡਾਂ ਦੀਆਂ ਮਾਤਾਵਾਂ-ਭੈਣਾਂ ਦਾ ਜੀਵਨ ਬਹੁਤ ਅਸਾਨ ਹੋਣ ਵਾਲਾ ਹੈ।

ਸਾਥੀਓ,

ਇਸ ਪੂਰੇ ਖੇਤਰ ਦੀ ਆਕਾਂਖਿਆ ਨਾਲ ਜੁੜਿਆ ਇੱਕ ਹੋਰ ਬੜਾ ਕੰਮ ਅੱਜ ਸ਼ੁਰੂ ਹੋਇਆ ਹੈ। ਦਾਹੋਦ ਹੁਣ ਮੇਕ ਇਨ ਇੰਡੀਆ ਦਾ ਵੀ ਬਹੁਤ ਬੜਾ ਕੇਂਦਰ ਬਣਨ ਜਾ ਰਿਹਾ ਹੈ। ਗ਼ੁਲਾਮੀ ਦੇ ਕਾਲਖੰਡ ਵਿੱਚ ਇੱਥੇ ਸਟੀਮ ਲੋਕੋਮੋਟਿਵ ਦੇ ਲਈ ਜੋ ਵਰਕਸ਼ਾਪ ਬਣੀ ਸੀ ਤਾਂ ਹੁਣ ਮੇਕ ਇਨ ਇੰਡੀਆ ਨੂੰ ਗਤੀ ਦੇਵੇਗੀ। ਹੁਣ ਦਾਹੋਦ ਵਿੱਚ ਪਰੇਲ ਵਿੱਚ 20 ਹਜ਼ਾਰ ਕਰੋੜ ਰੁਪਏ ਦਾ ਕਾਰਖਾਨਾ ਲਗਣ ਵਾਲਾ ਹੈ।

ਮੈਂ ਜਦੋਂ ਵੀ ਦਾਹੋਦ ਆਉਂਦਾ ਸਾਂ ਤਾਂ ਮੈਨੂੰ ਸ਼ਾਮ ਨੂੰ ਪਰੇਲ ਦੇ ਉਸ ਸਰਵੈਂਟ ਕੁਆਰਟਰ ਵਿੱਚ ਜਾਣ ਦਾ ਅਵਸਰ ਮਿਲਦਾ ਸੀ ਅਤੇ ਮੈਨੂੰ ਛੋਟੀਆਂ-ਛੋਟੀਆਂ ਪਹਾੜੀਆਂ ਦੇ ਦਰਮਿਆਨ ਉਹ ਪਰੇਲ ਦਾ ਖੇਤਰ ਬਹੁਤ ਪਸੰਦ ਆਉਂਦਾ ਸੀ। ਮੈਨੂੰ ਪ੍ਰਕਿਰਤੀ (ਕੁਦਰਤ) ਦੇ ਨਾਲ ਜੀਣ ਦਾ ਉੱਥੇ ਅਵਸਰ ਮਿਲਦਾ ਸੀ। ਲੇਕਿਨ ਦਿਲ ਵਿੱਚ ਇੱਕ ਦਰਦ ਰਹਿੰਦਾ ਸੀ। ਮੈਂ ਆਪਣੀਆਂ ਅੱਖਾਂ ਦੇ ਸਾਹਮਣੇ ਦੇਖਦਾ ਸਾਂ ਕਿ ਹੌਲੀ-ਹੌਲੀ ਸਾਡਾ ਰੇਲਵੇ ਦਾ ਖੇਤਰ, ਇਹ ਸਾਡਾ ਪਰੇਲ ਪੂਰੀ ਤਰ੍ਹਾਂ ਨਿਸ਼ਪ੍ਰਾਣ (ਬੇਜਾਨ) ਹੁੰਦਾ ਚਲਿਆ ਜਾ ਰਿਹਾ ਹੈ। ਲੇਕਿਨ ਪ੍ਰਧਾਨ ਮੰਤਰੀ ਬਣਨ ਦੇ ਬਾਅਦ ਮੇਰਾ ਸੁਪਨਾ ਸੀ ਕਿ ਮੈਂ ਇਸ ਨੂੰ ਫਿਰ ਤੋਂ ਇੱਕ ਵਾਰ ਜ਼ਿੰਦਾ ਕਰਾਂਗਾ, ਇਸ ਨੂੰ ਜਾਨਦਾਰ ਬਣਾਵਾਂਗਾ, ਇਸ ਨੂੰ ਸ਼ਾਨਦਾਰ ਬਣਾਵਾਂਗਾ, ਅਤੇ ਅੱਜ ਉਹ ਮੇਰਾ ਸੁਪਨਾ ਪੂਰਾ ਹੋ ਰਿਹਾ ਹੈ ਕਿ 20 ਹਜ਼ਾਰ ਕਰੋੜੜ ਰੁਪਏ ਨਾਲ ਅੱਜ ਮੇਰੇ  ਦਾਹੋਦ ਵਿੱਚ, ਇਨ੍ਹਾਂ ਪੂਰੇ ਆਦਿਵਾਸੀ ਖੇਤਰਾਂ ਵਿੱਚ ਇਤਨਾ ਬੜਾ ਇਨਵੈਸਟਮੈਂਟ, ਹਜ਼ਾਰਾਂ ਨੌਜਵਾਨਾਂ ਨੂੰ ਰੋਜ਼ਗਾਰ।

ਅੱਜ ਭਾਰਤੀ ਰੇਲ ਆਧੁਨਿਕ ਹੋ ਰਹੀ ਹੈ, ਬਿਜਲੀਕਰਣ ਤੇਜ਼ੀ ਨਾਲ ਹੋ ਰਿਹਾ ਹੈ। ਮਾਲਗੱਡੀਆਂ ਦੇ ਲਈ ਅਲੱਗ ਰਸਤੇ ਯਾਨੀ ਡੈਡਿਕੇਟਿਡ ਫ੍ਰੇਟ ਕੌਰੀਡੋਰ ਬਣਾਏ ਜਾ ਰਹੇ ਹਨ। ਇਨ੍ਹਾਂ ‘ਤੇ ਤੇਜ਼ੀ ਨਾਲ ਮਾਲਗੱਡੀਆਂ ਚਲ ਸਕਣ, ਤਾਕਿ ਮਾਲ-ਢੁਆਈ ਤੇਜ਼ ਹੋਵੇ, ਸਸਤੀ ਹੋਵੇ, ਇਸ ਦੇ ਲਈ ਦੇਸ਼ ਵਿੱਚ, ਦੇਸ਼ ਵਿੱਚ ਹੀ ਬਣੇ ਹੋਏ ਲੋਕੋਮੋਟਿਵ ਬਣਾਉਣੇ ਜ਼ਰੂਰੀ ਹਨ। ਇਨ੍ਹਾਂ ਇਲੈਕਟ੍ਰਿਕ ਲੋਕੋਮੋਟਿਵ ਦੀ ਵਿਦੇਸ਼ਾਂ ਵਿੱਚ ਡਿਮਾਂਡ ਵਧ ਰਹੀ ਹੈ। ਇਸ ਡਿਮਾਂਡ ਨੂੰ ਪੂਰਾ ਕਰਨ ਵਿੱਚ ਦਾਹੋਦ ਬੜੀ ਭੂਮਿਕਾ ਨਿਭਾਵੇਗਾ। ਅਤੇ ਮੇਰੇ ਦਾਹੋਦ ਦੇ ਨੌਜਵਾਨ, ਆਪ ਜਦੋਂ ਵੀ ਦੁਨੀਆ ਵਿੱਚ ਜਾਣ ਦਾ ਮੌਕਾ ਮਿਲੇਗਾ ਤਾਂ ਕਦੇ ਨਾ ਕਦੇ ਤਾਂ ਤੁਹਾਨੂੰ ਦੇਖਣ ਨੂੰ ਮਿਲੇਗਾ ਕਿ ਤੁਹਾਡੇ ਦਾਹੋਦ ਵਿੱਚ ਬਣਿਆ ਹੋਇਆ ਲੋਕੋਮੋਟਿਵ ਦੁਨੀਆ ਦੇ ਕਿਸੇ ਦੇਸ਼ ਵਿੱਚ ਦੌੜ ਰਿਹਾ ਹੈ। ਜਿਸ ਦਿਨ ਉਸ ਨੂੰ ਦੇਖੋਗੇ ਤੁਹਾਡੇ ਦਿਲਾਂ ਨੂੰ ਕਿਤਨਾ ਆਨੰਦ ਹੋਵੇਗਾ।

ਭਾਰਤ ਹੁਣ ਦੁਨੀਆ ਦੇ ਉਨ੍ਹਾਂ ਚੋਣਵੇਂ ਦੇਸ਼ਾਂ ਵਿੱਚ ਹੈ, ਜੋ 9 ਹਜ਼ਾਰ ਹੌਰਸ ਪਾਵਰ ਦੇ ਸ਼ਕਤੀਸ਼ਾਲੀ ਲੋਕੋ ਬਣਾਉਂਦਾ ਹੈ। ਇਸ ਨਵੇਂ ਕਾਰਖਾਨੇ ਨਾਲ ਇੱਥੇ ਹਜ਼ਾਰਾਂ ਨੌਜਵਾਨਾਂ ਨੂੰ ਰੋਜ਼ਗਾਰ ਮਿਲੇਗਾ, ਆਸ-ਪਾਸ ਨਵੇਂ ਕਾਰੋਬਾਰ ਦੀਆਂ ਸੰਭਾਵਨਾਵਾਂ ਵਧਣਗੀਆਂ। ਆਪ ਕਲਪਨਾ ਕਰ ਸਕਦੇ ਹੋ ਇੱਕ ਨਵਾਂ ਦਾਹੋਦ ਬਣ ਜਾਵੇਗਾ। ਕਦੇ-ਕਦੇ ਤਾਂ ਲਗਦਾ ਹੈ ਹੁਣ ਸਾਡਾ ਦਾਹੋਦ ਬੜੌਦਾ ਦੇ ਮੁਕਾਬਲੇ ਵਿੱਚ ਅੱਗੇ ਨਿਕਲਣ ਦੇ ਲਈ ਮਿਹਨਤ ਕਰਕੇ ਉੱਠਣ ਵਾਲਾ ਹੈ।

ਇਹ ਤੁਹਾਡਾ ਉਤਸ਼ਾਹ ਅਤੇ ਜੋਸ਼ ਦੇਖ ਕੇ ਮੈਨੂੰ ਲਗ ਰਿਹਾ ਹੈ, ਮਿੱਤਰੋ, ਮੈਂ ਦਾਹੋਦ ਵਿੱਚ ਜੀਵਨ ਦੇ ਅਨੇਕ ਦਹਾਕੇ ਬਿਤਾਏ ਹਨ। ਕੋਈ ਇੱਕ ਜ਼ਮਾਨਾ ਸੀ, ਕਿ ਮੈਂ ਸਕੂਟਰ ‘ਤੇ ਆਵਾਂ, ਬਸ ਵਿੱਚ ਆਵਾਂ, ਤਦ ਤੋਂ ਲੈ ਕੇ ਅੱਜ ਤੱਕ ਅਨੇਕ ਕਾਰਯਕ੍ਰਮ ਕੀਤੇ ਹਨ। ਮੁੱਖ ਮੰਤਰੀ ਸਾਂ, ਤਦ ਵੀ ਬਹੁਤ ਕਾਰਯਕ੍ਰਮ ਕੀਤੇ ਹਨ। ਪਰੰਤੂ ਅੱਜ ਮੈਨੂੰ ਗਰਵ (ਮਾਣ) ਹੋ ਰਿਹਾ ਹੈ ਕਿ, ਮੈਂ ਮੁੱਖ ਮੰਤਰੀ ਸਾਂ, ਤਦ ਇਤਨਾ ਬੜਾ ਕੋਈ ਕਾਰਯਕ੍ਰਮ ਕਰ ਨਹੀਂ ਸਕਿਆ ਸੀ। ਅਤੇ ਅੱਜ ਗੁਜਰਾਤ ਦੇ ਲੋਕਪ੍ਰਿਯ ਮੁੱਖ ਮੰਤਰੀ ਭੂਪੇਂਦਰ ਭਾਈ ਪਟੇਲਲ ਨੇ ਇਹ ਕਮਾਲ ਕਰ ਦਿੱਤਾ ਹੈ, ਕਿ ਭੂਤਕਾਲ ਵਿੱਚ ਨਾ ਦੇਖਿਆ ਹੋਵੇ, ਇਤਨਾ ਬੜਾ ਜਨਸਾਗਰ ਅੱਜ ਮੇਰੇ ਸਾਹਮਣੇ ਉਮੜ ਪਿਆ ਹੈ। ਮੈਂ ਭੂਪੇਂਦਰ ਭਾਈ ਨੂੰ, ਸੀ. ਆਰ. ਪਾਟਿਲ ਨੂੰ ਅਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ। ਭਾਈਓ-ਭੈਣੋਂ ਪ੍ਰਗਤੀ ਦੇ ਰਸਤੇ ਵਿੱਚ ਇੱਕ ਗੱਲ ਨਿਸ਼ਚਿਤ ਹੈ ਕਿ ਅਸੀਂ ਜਿਤਨੀ ਪ੍ਰਗਤੀ ਕਰਨੀ ਹੋਵੇ ਕਰ ਸਕਦੇ ਹਾਂ, ਪਰੰਤੂ ਸਾਡੀ ਪ੍ਰਗਤੀ ਦੇ ਰਸਤੇ ਵਿੱਚ ਆਪਣੀਆਂ ਮਾਤਾਵਾਂ-ਭੈਣਾਂ ਪਿੱਛੇ ਨਾ ਰਹਿ ਜਾਵੇ। ਮਾਤਾਵਾਂ-ਭੈਣਾਂ ਵੀ ਬਰਾਬਰ-ਬਰਾਬਰ ਆਪਣੀ ਪ੍ਰਗਤੀ ਵਿੱਚ ਮੌਢੇ ਨਾਲ ਮੋਢਾ ਮਿਲਾ ਕੇ ਅੱਗੇ ਵਧੇ, ਅਤੇ ਇਸ ਲਈ ਮੇਰੀਆਂ ਯੋਜਨਾਵਾਂ ਦੇ ਕੇਂਦਰ ਬਿੰਦੂ ਵਿੱਚ ਮੇਰੀਆਂ ਮਾਤਾਵਾਂ-ਭੈਣਾਂ, ਉਨ੍ਹਾਂ ਦੀ ਸੁਖਾਕਾਰੀ, ਉਨ੍ਹਾਂ ਦੀ ਸ਼ਕਤੀ ਦਾ ਵਿਕਾਸ ਵਿੱਚ ਉਪਯੋਗ, ਉਹ ਕੇਂਦਰ ਵਿੱਚ ਰਹਿੰਦੀ ਹੈ। ਆਪਣੇ ਇੱਥੇ ਪਾਣੀ ਦੀਆਂ ਤਕਲੀਫਾਂ ਆਈਆਂ, ਤਾਂ ਸਭ  ਤੋਂ ਪਹਿਲੀ ਤਕਲੀਫ ਮਾਤਾਵਾਂ-ਭੈਣਾਂ ਨੂੰ ਹੁੰਦੀ ਹੈ। ਅਤੇ ਇਸ ਲਈ ਮੈਂ ਸੰਕਲਪ ਲਿਆ ਹੈ, ਕਿ ਮੈਨੂੰ ਨਲ ਨਾਲ ਪਾਣੀ ਪਹੁੰਚਾਉਣਾ ਹੈ, ਨਲ ਨਾਲ ਜਲ ਪਹੁੰਚਾਉਣਾ ਹੈ। ਅਤੇ ਥੋੜ੍ਹੇ ਹੀ ਸਮੇਂ ਵਿੱਚ ਇਹ ਕੰਮ ਵੀ ਮਾਤਾਵਾਂ ਅਤੇ ਭੈਣਾਂ ਦੇ ਅਸ਼ੀਰਵਾਦ ਨਾਲ ਮੈਂ ਪੂਰਾ ਕਰਨ ਵਾਲਾ ਹਾਂ। ਤੁਹਾਡੇ ਘਰ ਵਿੱਚ ਪਾਣੀ ਪਹੁੰਚੇ, ਅਤੇ ਪਾਣੀਦਾਰ ਲੋਕਾਂ ਦੀ ਪਾਣੀ ਦੇ ਦੁਆਰਾ ਸੇਵਾ ਕਰਨ ਦਾ ਮੈਨੂੰ ਮੌਕਾ ਮਿਲਣ ਵਾਲਾ ਹੈ। ਢਾਈ ਸਾਲ ਵਿੱਚ ਛੇ ਕਰੋੜ ਤੋਂ ਜ਼ਿਆਦਾ ਪਰਿਵਾਰਾਂ ਨੂੰ ਪਾਈਪਲਾਈਨ ਨਾਲ ਪਾਣੀ ਪਹੁੰਚਾਉਣ ਵਿੱਚ ਅਸੀਂ ਸਫ਼ਲ ਰਹੇ ਹਾਂ। ਗੁਜਰਾਤ ਵਿੱਚ ਵੀ ਸਾਡੇ ਆਦਿਵਾਸੀ ਪਰਿਵਾਰਾਂ ਵਿੱਚ ਪੰਜ ਲੱਖ ਪਰਿਵਾਰਾਂ ਵਿੱਚ ਨਲ ਨਾਲ ਜਲ ਪਹੁੰਚਾ ਚੁੱਕੇ ਹਾਂ, ਅਤੇ ਆਉਣ ਵਾਲੇ ਸਮੇਂ ਵਿੱਚ ਇੱਥੇ ਕੰਮ ਤੇਜ਼ੀ ਨਾਲ ਚਲਣ ਵਾਲਾ ਹੈ।

ਭਾਈਓ-ਭੈਣੋਂ, ਕੋਰੋਨਾ ਦਾ ਸੰਕਟਕਾਲ ਆਇਆ, ਹਾਲੇ ਕੋਰੋਨਾ ਗਿਆ ਨਹੀਂ, ਤਾਂ ਦੁਨੀਆ ਦੇ ਯੁੱਧ ਦੇ ਸਮਾਚਾਰ, ਯੁੱਧ ਦੀਆਂ ਘਟਨਾਵਾਂ, ਕੋਰੋਨਾ ਦੀ ਮੁਸੀਬਤ ਘੱਟ ਸੀ ਕਿ ਨਵੀਆਂ ਮੁਸੀਬਤਾਂ, ਅਤੇ ਇਨ੍ਹਾਂ ਸਭ ਦੇ ਬਾਵਜੂਦ ਵੀ ਅੱਜ ਦੁਨੀਆ ਦੇ ਸਾਹਮਣੇ ਦੇਸ਼ ਧੀਰਜਪੂਰਵਕ, ਮੁਸੀਬਤਾਂ ਦੇ ਦਰਮਿਆਨ, ਅਨਿਸ਼ਚਿਤਕਾਲ ਦੇ ਦਰਮਿਆਨ ਵੀ ਅੱਗੇ ਵਧ ਰਿਹਾ ਹੈ। ਅਤੇ ਮੁਸ਼ਕਿਲ ਦਿਨਾਂ ਵਿੱਚ ਵੀ ਸਰਕਾਰ ਨੇ ਗਰੀਬਾਂ ਨੂੰ ਭੁੱਲਣ ਦੀ ਕੋਈ ਤੱਕ ਖੜ੍ਹੀ ਨਹੀਂ ਹੋਣ ਦਿੱਤੀ। ਅਤੇ ਮੇਰੇ ਲਈ ਗ਼ਰੀਬ, ਮੇਰਾ ਆਦਿਵਾਸੀ, ਮੇਰਾ ਦਲਿਤ, ਮੇਰਾ ਓਬੀਸੀ ਸਮਾਜ ਦੇ ਅੰਤਿਮ ਸਿਰੇ ਦਾ ਮਾਨਵੀ ਦਾ ਸੁਖ ਅਤੇ ਉਨ੍ਹਾਂ ਦਾ ਧਿਆਨ, ਅਤੇ ਇਸ ਕਾਰਨ ਜਦੋਂ ਸ਼ਹਿਰਾਂ ਵਿੱਚ ਬੰਦ ਹੋ ਗਿਆ, ਸ਼ਹਿਰਾਂ ਵਿੱਚ ਕੰਮ ਕਰਨ ਵਾਲੇ ਆਪਣੇ ਦਾਹੋਦ ਦੇ ਲੋਕ ਰਸਤੇ ਦਾ ਕੰਮ ਬਹੁਤ ਕਰਦੇ ਸਨ, ਪਹਿਲਾਂ ਸਭ ਬੰਦ ਹੋਇਆ, ਵਾਪਸ ਆਏ ਤਦ ਗ਼ਰੀਬ ਦੇ ਘਰ ਵਿੱਚ ਚੁੱਲ੍ਹਾ ਜਲੇ ਉਸ ਦੇ ਲਈ ਮੈਂ ਜਾਗਦਾ ਰਿਹਾ। ਅਤੇ ਅੱਜ ਲਗਭਗ ਦੋ ਸਾਲ ਹੋਣ ਨੂੰ ਆਏ ਗ਼ਰੀਬ ਦੇ ਘਰ ਵਿੱਚ ਮੁਫਤ ਵਿੱਚ ਅਨਾਜ ਪਹੁੰਚੇ, 80 ਕਰੋੜ ਘਰ ਲੋਕਾਂ ਨੇ ਦੋ ਸਾਲ ਤੱਕ ਮੁਫਤ ਵਿੱਚ ਅਨਾਜ ਪਹੁੰਚਾ ਕੇ ਵਿਸ਼ਵ ਦਾ ਬੜੇ ਤੋਂ ਬੜਾ ਵਿਕ੍ਰਮ ਸਾਨੂੰ ਬਣਾਇਆ ਹੈ।

ਅਸੀਂ ਸੁਪਨਾ ਦੇਖਿਆ ਹੈ ਕਿ ਮੇਰੇ ਗ਼ਰੀਬ ਆਦਿਵਾਸੀਆਂ ਨੂੰ ਖੁਦ ਦਾ ਪੱਕਾ ਘਰ ਮਿਲੇ, ਉਸ ਨੂੰ ਸ਼ੋਚਾਲਯ (ਪਖਾਨਾ) ਮਿਲੇ, ਉਸ ਨੂੰ ਬਿਜਲੀ ਮਿਲੇ, ਉਸ ਨੂੰ ਪਾਣੀ ਮਿਲੇ, ਉਸ ਨੂੰ ਗੈਸ ਦਾ ਚੁਲ੍ਹਾ ਮਿਲੇ, ਉਸ ਦੇ ਪਿੰਡਾਂ ਦੇ ਪਾਸ ਅੱਛਾ ਵੈੱਲਨੈੱਸ ਸੈਂਟਰ ਹੋਵੇ, ਹਸਪਤਾਲ ਹੋਵੇ, ਉਸ ਨੂੰ 108 ਦੀਆਂ ਸੇਵਾਵਾਂ ਉਪਲਬਧ ਹੋਣ। ਉਸ ਨੂੰ ਪੜ੍ਹਨ ਦੇ ਲਈ ਅੱਛਾ ਸਕੂਲ ਮਿਲੇ, ਪਿੰਡ ਵਿੱਚ ਜਾਣ ਦੇ ਲਈ ਚੰਗੀਆਂ ਸੜਕਾਂ ਮਿਲਣ, ਇਹ ਸਾਰੀਆਂ ਚਿੰਤਾਵਾਂ, ਇਕੱਠੇ ਅੱਜ ਗੁਜਰਾਤ ਦੇ ਪਿੰਡਾਂ ਤੱਕ ਪਹੁੰਚੇ, ਉਸ ਦੇ ਲਈ ਭਾਰਤ ਸਰਕਾਰ ਅਤੇ ਰਾਜ ਸਰਕਾਰ ਮੋਢੇ ਨਾਲ ਮੋਢਾ ਮਿਲਾ ਕੇ ਕੰਮ ਕਰ ਰਹੀਆਂ ਹਨ। ਅਤੇ ਇਸ ਲਈ ਹੁਣ ਇੱਕ ਕਦਮ ਅੱਗੇ ਵਧਾ ਰਹੇ ਹਾਂ ਅਸੀਂ।

ਔਪਟੀਕਲ ਫਾਈਬਰ ਨੈੱਟਵਰਕ, ਹਾਲੇ ਜਦੋਂ ਤੁਹਾਡੇ ਦਰਮਿਆਨ ਆਉਂਦੇ ਵਕਤ ਭਾਰਤ ਸਰਕਾਰ ਦੀ ਅਤੇ ਗੁਜਰਾਤ ਸਰਕਾਰ ਦੀ ਅਲੱਗ-ਅਲੱਗ ਯੋਜਨਾ ਦੇ ਜੋ ਲਾਭਾਰਥੀ ਭਾਈ-ਭੈਣ ਹਨ, ਉਨ੍ਹਾਂ ਦੇ ਨਾਲ ਬੈਠਿਆ ਸੀ, ਉਨ੍ਹਾਂ ਦੇ ਅਨੁਭਵ ਸੁਣਨ, ਮੇਰੇ ਲਈ ਇਤਨਾ ਬੜਾ ਆਨੰਦ ਸੀ, ਇਤਨਾ ਬੜਾ ਆਨੰਦ ਸੀ, ਕਿ ਮੈਂ ਸ਼ਬਦਾਂ ਵਿੱਚ ਵਰਣਨ ਨਹੀਂ ਕਰ ਸਕਦਾ। ਮੈਨੂੰ ਆਨੰਦ ਹੁੰਦਾ ਹੈ ਕਿ ਪੰਜਵੀਂ, ਸੱਤਵੀਂ ਪੜ੍ਹੀਆਂ ਮੇਰੀਆਂ ਭੈਣਾਂ, ਸਕੂਲ ਵਿੱਚ ਪੈਰ ਨਾ ਰੱਖਿਆ ਹੋਵੇ ਅਜਿਹੀਆਂ ਮਾਤਾਵਾਂ-ਭੈਣਾਂ ਅਜਿਹਾ ਕਹਿਣ ਕਿ ਅਸੀਂ ਕੈਮੀਕਲ ਤੋਂ ਮੁਕਤ ਧਰਤੀਮਾਤਾ ਨੂੰ ਕਰ ਰਹੇ ਹਾਂ, ਅਸੀਂ ਸੰਕਲਪ ਲਿਆ ਹੈ, ਅਸੀਂ ਔਰਗੈਨਿਕ ਖੇਤੀ ਕਰ ਰਹੀਆਂ ਹਨ, ਅਤੇ ਸਾਡੀਆਂ ਸਬਜ਼ੀਆਂ ਅਹਿਮਦਾਬਾਦ ਦੇ ਬਜ਼ਾਰਾਂ ਵਿੱਚ ਵਿਕ ਰਹੀਆਂ ਹਨ। ਅਤੇ ਡਬਲ ਭਾਵ ਨਾਲ ਵਿਕ ਰਹੀ ਹੈ, ਮੈਨੂੰ ਮੇਰੇ ਆਦਿਵਾਸੀ ਪਿੰਡਾਂ ਦੀਆਂ ਮਾਤਾਵਾਂ-ਭੈਣਾਂ ਜਦੋਂ ਗੱਲ ਕਰ ਰਹੀ ਸਨ, ਤਦ ਉਨ੍ਹਾਂ ਦੀਆਂ ਅੱਖਾਂ ਵਿੱਚ ਮੈਂ ਚਮਕ ਦੇਖ ਰਿਹਾ ਸਾਂ। ਇੱਕ ਜ਼ਮਾਨਾ ਸੀ ਮੈਨੂੰ ਯਾਦ ਹੈ ਆਪਣੇ ਦਾਹੋਦ ਵਿੱਚ ਫੁਲਵਾਰੀ, ਫੁੱਲਾਂ ਦੀ ਖੇਤੀ ਨੇ ਇੱਕ ਜ਼ੋਰ ਪਕੜਿਆ ਸੀ, ਅਤੇ ਮੈਨੂੰ ਯਾਦ ਹੈ ਉਸ ਸਮੇਂ ਇੱਥੇ ਦੇ ਫੁੱਲ ਮੁੰਬਈ ਤੱਕ ਉੱਥੋਂ ਦੀਆਂ ਮਾਤਾਵਾਂ ਨੂੰ, ਦੇਵਦਾਤਾਵਾਂ ਨੂੰ, ਭਗਵਾਨ ਨੂੰ ਸਾਡੇ ਦਾਹੋਦ ਦੇ ਫੁੱਲ ਚੜਦੇ ਸਨ। ਇੰਨੀ ਸਾਰੀ ਫੁਲਵਾਰੀ, ਹੁਣ ਔਰਗੈਨਿਕ ਖੇਤੀ ਤਰਫ ਸਾਡਾ ਕਿਸਾਨ ਮੁੜਿਆ ਹੈ। ਅਤੇ ਜਦੋਂ ਆਦਿਵਾਸੀ ਭਾਈ ਇਤਨਾ ਬੜਾ ਪਰਿਵਰਤਨ ਲਿਆਉਂਦਾ ਹੈ, ਤਦ ਤੁਹਾਨੂੰ ਸਮਝ ਲੈਣਾ ਹੈ, ਅਤੇ ਸਭ ਨੂੰ ਲਿਆਉਣਾ ਹੀ ਪਵੇਗਾ, ਆਦਿਵਾਸੀ ਸ਼ੁਰੂਆਤ ਕਰਨ ਤਾਂ ਸਭ ਨੂੰ ਕਰਨੀ ਹੀ ਪਵੇ। ਅਤੇ ਦਾਹੋਦ ਨੇ ਇਹ ਕਰਕੇ ਦਿਖਾਇਆ ਹੈ।

ਅੱਜ ਮੈਨੂੰ ਇੱਕ ਦਿੱਵਯਾਂਗ ਦੰਪਤੀ ਨਾਲ ਮਿਲਣ ਦਾ ਅਵਸਰ ਮਿਲਿਆ, ਅਤੇ ਮੈਨੂੰ ਅਸਚਰਜ ਇਸ ਗੱਲ ਦਾ ਹੋਇਆ ਕਿ ਸਰਕਾਰ ਨੇ ਹਜ਼ਾਰਾਂ ਰੁਪਏ ਦੀ ਮਦਦ ਕੀਤੀ, ਉਨ੍ਹਾਂ ਨੇ ਕੌਮਨ ਸਰਵਿਸ ਸੈਂਟਰ ਸ਼ੁਰੂ ਕੀਤਾ, ਪਰ ਉਹ ਉੱਥੇ ਅਟਕੇ ਨਹੀਂ, ਅਤੇ ਉਨ੍ਹਾਂ ਨੇ ਮੈਨੂੰ ਕਿਹਾ ਕਿ ਸਾਹਬ ਮੈਂ ਦਿੱਵਯਾਂਗ ਹਾਂ ਅਤੇ ਤੁਸੀਂ ਇਤਨੀ ਮਦਦ ਕੀਤੀ, ਪਰ ਮੈਂ ਠਾਨ ਲਿਆ ਹੈ, ਮੇਰੇ ਪਿੰਡ ਦੇ ਕਿਸੇ ਦਿੱਵਯਾਂਗ ਨੂੰ ਮੈਂ ਸੇਵਾ ਦੇਵਾਂਗਾ ਤਾਂ ਉਸ ਦੇ ਪਾਸ ਤੋਂ ਇੱਕ ਪੈਸਾ ਵੀ ਨਹੀਂ ਲਵਾਂਗਾਂ, ਮੈਂ ਇਸ ਪਰਿਵਾਰ ਨੂੰ ਸਲਾਮ ਕਰਦਾ ਹਾਂ।  ਭਾਈਓ, ਮੇਰੇ ਆਦਿਵਾਸੀ ਪਰਿਵਾਰ ਦੇ ਸੰਸਕਾਰ ਦੇਖੋ, ਸਾਨੂੰ ਸਿੱਖਣ ਨੂੰ ਮਿਲੇ ਐਸੇ ਉਨ੍ਹਾਂ ਦੇ  ਸੰਸਕਾਰ ਹਨ। ਅਪਨੇ ਵਨਬੰਧੁ ਕਲਿਆਣ ਯੋਜਨਾ, ਜਨਜਾਤੀਯ ਪਰਿਵਾਰਾਂ ਉਨ੍ਹਾਂ ਦੇ ਲਈ ਅਪਨੇ ਚਿੰਤਾ ਕਰਦੇ ਰਹੇ,  ਆਪਣੇ ਦੱਖਣ ਗੁਜਰਾਤ ਵਿੱਚ ਖ਼ਾਸ ਤੌਰ 'ਤੇ ਸਿਕਲਸੈੱਲ ਦੀ ਬਿਮਾਰੀ,  ਇਤਨੀ ਸਾਰੀਆਂ ਸਰਕਾਰਾਂ ਆ ਕੇ ਗਈਆਂ, ਸਿਕਲਸੈੱਲ ਦੀ ਚਿੰਤਾ ਕਰਨ ਦੇ ਲਈ ਜੋ ਮੂਲਭੂਤ ਮਿਹਨਤ ਚਾਹੀਦਾ ਹੈ, ਉਸ ਕੰਮ ਨੂੰ ਅਸੀਂ ਲਿਆ, ਅਤੇ ਅੱਜ ਸਿਕਲਸੈੱਲ ਦੇ ਲਈ ਬੜੇ ਪੈਮਾਨੇ ’ਤੇ ਕੰਮ ਚਲ ਰਿਹਾ ਹੈ। ਅਤੇ ਮੈਂ ਆਪਣੇ ਆਦਿਵਾਸੀ ਪਰਿਵਾਰਾਂ ਨੂੰ ਵਿਸ਼ਵਾਸ ਦਿੰਦਾ ਹਾਂ ਕਿ ਵਿਗਿਆਨ ਜ਼ਰੂਰ ਸਾਡੀ ਮਦਦ ਕਰੇਗੀ,  ਵਿਗਿਆਨੀ ਸੰਸ਼ੋਧਨ ਕਰ ਰਹੇ ਹਨ, ਅਤੇ ਸਾਲਾਂ ਤੋਂ ਇਸ ਪ੍ਰਕਾਰ ਦੀ ਸਿਕਲਸੈੱਲ ਬਿਮਾਰੀ ਦੇ ਕਾਰਨ ਖ਼ਾਸ ਕਰਕੇ ਮੇਰੇ ਆਦਿਵਾਸੀ ਪੁੱਤਰ-ਪੁੱਤਰੀਆਂ ਨੂੰ ਸਹਿਣ ਕਰਨਾ ਪੈਂਦਾ, ਐਸੀ ਮੁਸੀਬਤ ਤੋਂ ਬਾਹਰ ਲਿਆਉਣ ਦੇ ਲਈ ਅਸੀਂ ਮਿਹਨਤ ਕਰ ਰਹੇ ਹਾਂ।

ਭਾਈਓ-ਭੈਣੋਂ, 

ਇਹ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਹੈ, ਆਜ਼ਾਦੀ ਦੇ 75 ਸਾਲ ਦੇਸ਼ ਮਨਾ ਰਿਹਾ ਹੈ, ਪਰੰਤੂ ਇਸ ਦੇਸ਼ ਦਾ ਦੁਰਭਾਗ ਰਿਹਾ ਕਿ ਸੱਤ-ਸੱਤ ਦਹਾਕੇ ਗਏ, ਪਰੰਤੂ ਆਜ਼ਾਦੀ ਦੇ ਜੋ ਮੂਲ ਲੜਨ ਵਾਲੇ ਰਹੇ ਸਨ, ਉਨ੍ਹਾਂ  ਦੇ ਨਾਲ ਇਤਿਹਾਸ ਨੇ ਅੱਖ ਮਿਚੌਲੀ ਕੀਤੀ, ਉਨ੍ਹਾਂ ਦੇ ਹੱਕ ਦਾ ਜੋ ਮਿਲਣਾ ਚਾਹੀਦਾ ਹੈ ਉਹ ਨਾ ਮਿਲਿਆ,  ਮੈਂ ਜਦੋਂ ਗੁਜਰਾਤ ਵਿੱਚ ਸੀ ਮੈਂ ਉਸ ਦੇ ਲਈ ਜਹਿਮਤ ਉਠਾਈ ਸੀ। ਤੁਸੀਂ ਤਾਂ 20-22 ਸਾਲ ਦੀ ਉਮਰ ਵਿੱਚ, ਭਗਵਾਨ ਬਿਰਸਾ ਮੁੰਡਾ ਮੇਰਾ ਆਦਿਵਾਸੀ ਨੌਜਵਾਨ, ਭਗਵਾਨ ਬਿਰਸਾ ਮੁੰਡਾ 1857 ਦੇ ਸੁਤੰਤਰਤਾ ਸੰਗ੍ਰਾਮ ਦੀ ਅਗਵਾਈ ਕਰ ਅੰਗ੍ਰੇਜ਼ਾਂ ਦੇ ਦੰਦ ਖੱਟੇ ਕਰ ਦਿੱਤੇ ਸਨ। ਅਤੇ ਉਨ੍ਹਾਂ ਨੂੰ ਲੋਕ ਭੁੱਲਣ, ਅੱਜ ਭਗਵਾਨ ਬਿਰਸਾ ਮੁੰਡਾ ਦਾ ਸ਼ਾਨਦਾਰ ਮਿਊਜ਼ੀਅਮ ਝਾਰਖੰਡ ਵਿੱਚ ਅਸੀਂ ਬਣਾ ਦਿੱਤਾ ਹੈ।

ਭਾਈਓ-ਭੈਣੋਂ, ਮੈਨੂੰ ਦਾਹੋਦ ਦੇ ਭਾਈਆਂ-ਭੈਣਾਂ ਨੂੰ ਬੇਨਤੀ ਕਰਨੀ ਹੈ ਕਿ ਖ਼ਾਸ ਕਰਕੇ ਸ਼ਿਕਸ਼ਣ (ਸਿੱਖਿਆ) ਜਗਤ ਦੇ ਲੋਕਾਂ ਨੂੰ ਬੇਨਤੀ ਕਰਨੀ ਹੈ, ਤੁਹਾਨੂੰ ਪਤਾ ਹੋਵੇਗਾ, ਆਪਣੇ 15 ਅਗਸਤ, 26 ਜਨਵਰੀ, 1 ਮਈ ਅਲੱਗ-ਅਲੱਗ ਜ਼ਿਲ੍ਹੇ ਵਿੱਚ ਮਨਾਉਂਦੇ ਸਨ। ਇੱਕ ਵਾਰ ਜਦੋਂ ਦਾਹੋਦ ਵਿੱਚ ਉਤਸਵ ਸੀ, ਤਦ ਦਾਹੋਦ ਦੇ ਅੰਦਰ ਦਾਹੋਦ ਦੇ ਆਦਿਵਾਸੀਆਂ ਨੇ ਕਿਤਨੀ ਅਗਵਾਈ ਕੀਤੀ ਸੀ,  ਕਿਤਨਾ ਮੋਰਚਾ ਸੰਭਾਲ਼ਿਆ ਸੀ, ਸਾਡੇ ਦੇਵਗੜ੍ਹ ਬਾਰੀਆ ਵਿੱਚ 22 ਦਿਨ ਤੱਕ ਆਦਿਵਾਸੀਆਂ ਨੇ ਜੰਗ ਜੋ ਛੇੜੀ ਸੀ, ਸਾਡੇ ਮਾਨਗੜ੍ਹ ਪਰਬਤ ਦੀ ਲੜੀ ਵਿੱਚ ਸਾਡੇ ਆਦਿਵਾਸੀਆਂ ਨੇ ਅੰਗ੍ਰੇਜ਼ਾਂ ਦੇ ਨੱਕ ਵਿੱਚ ਦਮ ਕਰ ਦਿੱਤਾ ਸੀ। ਅਤੇ ਅਸੀਂ ਗੋਵਿੰਦਗੁਰੂ ਨੂੰ ਭੁੱਲ ਹੀ ਨਹੀਂ ਸਕਦੇ, ਅਤੇ ਮਾਨਗੜ੍ਹ ਵਿੱਚ ਗੋਵਿੰਦਗੁਰੂ ਦਾ ਸਮਾਰਕ ਬਣਾ ਕੇ ਅੱਜ ਵੀ ਉਨ੍ਹਾਂ ਦੇ ਬਲੀਦਾਨ ਕਰਨ ਦਾ ਸਮਰਣ ਕਰਨ ਦਾ ਕੰਮ ਸਾਡੀ ਸਰਕਾਰ ਨੇ ਕੀਤਾ। ਅੱਜ ਮੈਂ ਦੇਸ਼ ਨੂੰ ਕਹਿਣਾ ਚਾਹੁੰਦਾ ਹਾਂ, ਅਤੇ ਇਸ ਲਈ ਦਾਹੋਦ ਦੇ ਸਕੂਲਾਂ ਨੂੰ, ਦਾਹੋਦ ਦੇ ਸਿੱਖਿਅਕਾਂ (ਅਧਿਆਪਕਾਂ) ਨੂੰ ਬੇਨਤੀ ਕਰਦਾ ਹਾਂ ਕਿ 1857 ਦੇ ਸੁਤੰਤਰਤਾ ਸੰਗ੍ਰਾਮ ਵਿੱਚ ਚਾਹੇ, ਦੇਵਗੜ੍ਹ ਬਾਰੀਆ ਹੋਵੇ, ਲੀਮਖੇਡਾ ਹੋਵੇ, ਲੀਮਡੀ ਹੋਵੇ, ਦਾਹੋਦ ਹੋਵੇ, ਸੰਤਰਾਮਪੁਰ ਹੋਵੇ, ਝਾਲੋਦ ਹੋਵੇ ਕੋਈ ਅਜਿਹਾ ਵਿਸਤਾਰ ਨਹੀਂ ਸੀ ਕਿ ਉੱਥੋਂ ਦੇ ਆਦਿਵਾਸੀ ਤੀਰ-ਕਮਾਨ ਲੈ ਕੇ ਅੰਗ੍ਰੇਜ਼ਾਂ ਦੇ ਸਾਹਮਣੇ ਰਣ ਮੈਦਾਨ ਵਿੱਚ ਉਤਰ ਨਾ ਗਏ ਹੋਣ, ਇਤਿਹਾਸ ਵਿੱਚ ਇਹ ਲਿਖਿਆ ਹੋਇਆ ਹੈ, ਅਤੇ ਕਿਸੇ ਨੂੰ ਫਾਂਸੀ ਹੋਈ ਸੀ, ਅਤੇ ਜੈਸਾ ਹੱਤਿਆਕਾਂਡ ਅੰਗ੍ਰੇਜ਼ਾਂ ਨੇ ਜਲਿਆਂਵਾਲਾ ਬਾਗ਼ ਵਿੱਚ ਕੀਤਾ ਸੀ, ਐਸਾ ਹੀ ਹੱਤਿਆਕਾਂਡ ਆਪਣੇ ਇਸ ਆਦਿਵਾਸੀ ਵਿਸਤਾਰ ਵਿੱਚ ਹੋਇਆ ਸੀ। ਪਰੰਤੂ ਇਤਿਹਾਸ ਨੇ ਸਭ ਭੁਲਾ ਦਿੱਤਾ, ਆਜ਼ਾਦੀ ਦੇ 75 ਸਾਲ ਦੇ ਅਵਸਰ ’ਤੇ ਇਹ ਸਾਰੀਆਂ ਚੀਜ਼ਾਂ ਨਾਲ ਆਪਣੇ ਆਦਿਵਾਸੀ ਭਾਈ-ਭੈਣਾਂ ਨੂੰ ਪ੍ਰੇਰਣਾ ਮਿਲੇ, ਸ਼ਹਿਰ ਵਿੱਚ ਰਹਿੰਦੀ ਨਵੀਂ ਪੀੜ੍ਹੀ ਨੂੰ ਪ੍ਰੇਰਣਾ ਮਿਲੇ, ਅਤੇ ਇਸ ਲਈ ਸਕੂਲ ਵਿੱਚ ਇਸ ਦੇ ਲਈ ਨਾਟਕ ਲਿਖਿਆ ਜਾਵੇ, ਇਸ ਦੇ ਉੱਪਰ ਗੀਤ ਲਿਖੇ ਜਾਣ, ਇਨ੍ਹਾਂ ਨਾਟਕਾਂ ਨੂੰ ਸਕੂਲ ਵਿੱਚ ਪੇਸ਼ ਕੀਤਾ ਜਾਵੇ, ਅਤੇ ਉਸ ਸਮੇਂ ਦੀਆਂ ਘਟਨਾਵਾਂ ਲੋਕਾਂ ਵਿੱਚ ਤਾਜ਼ੀਆਂ ਕੀਤੀਆਂ ਜਾਣ, ਗੋਵਿੰਦਗੁਰੂ ਦਾ ਜੋ ਬਲੀਦਾਨ ਸੀ, ਗੋਵਿੰਦਗੁਰੂ ਦੀ ਜੋ ਤਾਕਤ ਸੀ, ਉਸ ਦੀ ਵੀ ਆਪਣੇ ਆਦਿਵਾਸੀ ਸਮਾਜ ਉਨ੍ਹਾਂ ਦੀ ਪੂਜਾ ਕਰਦੇ ਹਨ, ਪਰੰਤੂ ਆਉਣ ਵਾਲੀ ਪੀੜ੍ਹੀ ਨੂੰ ਵੀ ਇਸ ਬਾਰੇ ਪਤਾ ਚਲੇ ਉਸ ਦੇ ਲਈ ਸਾਨੂੰ ਪ੍ਰਯਾਸ ਕਰਨਾ ਚਾਹੀਦਾ ਹੈ।

ਭਾਈਓ-ਭੈਣੋਂ ਸਾਡੇ ਜਨਜਾਤੀਯ ਸਮਾਜ ਨੇ, ਮੇਰੇ ਮਨ ਵਿੱਚ ਸੁਪਨਾ ਸੀ, ਕਿ ਮੇਰੇ ਆਦਿਵਾਸੀ ਪੁੱਤ- ਪੁੱਤਰੀ ਡਾਕਟਰ ਬਣਨ, ਨਰਸਿੰਗ ਵਿੱਚ ਜਾਣ, ਜਦੋਂ ਮੈਂ ਗੁਜਰਾਤ ਵਿੱਚ ਮੁੱਖ ਮੰਤਰੀ ਬਣਿਆ ਸਾਂ,  ਤਦ ਉਮਰਗਾਂਵ ਤੋਂ ਅੰਬਾਜੀ ਸਾਰੇ ਆਦਿਵਾਸੀ ਵਿਸਤਾਰ ਵਿੱਚ ਸਕੂਲ ਸਨ, ਪਰ ਵਿਗਿਆਨ ਵਾਲੇ ਸਕੂਲ ਨਹੀਂ ਸਨ। ਜਦੋਂ ਵਿਗਿਆਨ ਦੇ ਸਕੂਲ ਨਾ ਹੋਣ ਤਾਂ, ਮੇਰੇ ਆਦਿਵਾਸੀ ਬੇਟਾ ਜਾਂ ਬੇਟੀ ਇੰਜੀਨੀਅਰ ਕਿਵੇਂ ਬਣ ਸਕਣ, ਡਾਕਟਰ ਕਿਵੇਂ ਬਣ ਸਕਣ, ਇਸ ਲਈ ਮੈਂ ਵਿਗਿਆਨ ਦੇ ਸਕੂਲਾਂ ਨਾਲ ਸ਼ੁਰੂਆਤ ਕੀਤੀ ਸੀ, ਕਿ ਆਦਿਵਾਸੀ ਦੇ ਹਰ ਇੱਕ ਤਹਿਸੀਲ ਵਿੱਚ ਇੱਕ-ਇੱਕ ਵਿਗਿਆਨ ਦਾ ਸਕੂਲ ਬਣਾਵਾਂਗਾ ਅਤੇ ਅੱਜ ਮੈਨੂੰ ਖੁਸ਼ੀ ਹੈ ਕਿ ਆਦਿਵਾਸੀ ਜ਼ਿਲ੍ਹਿਆਂ ਵਿੱਚ ਮੈਡੀਕਲ ਕਾਲਜ, ਡਿਪਲੋਮਾ ਇੰਜੀਨੀਅਰਿੰਗ ਕਾਲਜ, ਨਰਸਿੰਗ ਦੇ ਕਾਲਜ ਚਲ ਰਹੇ ਹਨ ਅਤੇ ਮੇਰੇ ਆਦਿਵਾਸੀ ਬੇਟਾ-ਬੇਟੀ ਡਾਕਟਰ ਬਣਨ ਦੇ ਲਈ ਤਤਪਰ ਹਨ। ਇੱਥੋਂ ਦੇ ਬੇਟੇ ਵਿਦੇਸ਼ ਵਿੱਚ ਅਭਿਆਸ ਦੇ ਲਈ ਗਏ ਹਨ, ਭਾਰਤ ਸਰਕਾਰ ਦੀ ਯੋਜਨਾ ਨਾਲ ਵਿਦੇਸ਼ ਵਿੱਚ ਪੜ੍ਹਨ ਗਏ ਹਨ, ਭਾਈਓ-ਭੈਣੋਂ ਪ੍ਰਗਤੀ ਦੀ ਦਿਸ਼ਾ ਕਿਵੇਂ ਦੀ ਹੋਵੇ, ਉਸ ਦੀ ਦਿਸ਼ਾ ਅਸੀਂ ਦੱਸੀ ਹੈ,  ਅਤੇ ਉਸ ਰਸਤੇ ’ਤੇ ਅਸੀਂ ਚਲ ਰਹੇ ਹਾਂ। ਅੱਜ ਦੇਸ਼ਭਰ ਵਿੱਚ ਸਾਢੇ ਸੱਤ ਸੌ ਜਿਤਨੀ ਏਕਲਵਯ ਮਾਡਲ ਸਕੂਲ, ਯਾਨੀ ਕਿ ਲਗਭਗ ਹਰ ਜ਼ਿਲ੍ਹੇ ਵਿੱਚ ਏਕਲਵਯ ਮਾਡਲ ਸਕੂਲ ਅਤੇ ਉਸ ਦਾ ਲਕਸ਼ ਪੂਰਾ ਕਰਨ ਦੇ ਲਈ ਕੰਮ ਕਰ ਰਹੇ ਹਨ। ਸਾਡੇ ਜਨਜਾਤੀਯ ਸਮੁਦਾਇ ਦੇ ਬੱਚਿਆਂ ਦੇ ਲਈ ਏਕਲਵਯ ਸਕੂਲ ਦੇ ਅੰਦਰ ਆਧੁਨਿਕ ਤੋਂ ਆਧੁਨਿਕ ਸ਼ਿਕਸ਼ਣ (ਸਿੱਖਿਆ) ਮਿਲੇ ਉਸ ਦੀ ਅਸੀਂ ਚਿੰਤਾ ਕਰ ਰਹੇ ਹਾਂ।

ਆਜ਼ਾਦੀ ਦੇ ਬਾਅਦ ਟ੍ਰਾਇਬਲ ਰਿਸਰਚ ਇੰਸਟੀਟਿਊਟ ਸਿਰਫ਼ 18 ਬਣੇ, ਸੱਤ ਦਹਾਕੇ ਵਿੱਚ ਸਿਰਫ਼ 18, ਮੇਰੇ ਆਦਿਵਾਸੀ ਭਾਈ-ਭੈਣ ਮੈਨੂੰ ਅਸ਼ੀਰਵਾਦ ਦਿਓ, ਮੈਂ ਸੱਤ ਸਾਲ ਵਿੱਚ ਹੋਰ 9 ਬਣਾ ਦਿੱਤੇ।  ਕਿਵੇਂ ਪ੍ਰਗਤੀ ਹੁੰਦੀ ਹੈ, ਅਤੇ ਕਿਤਨੇ ਬੜੇ ਪੈਮਾਨੇ ’ਤੇ ਪ੍ਰਗਤੀ ਹੁੰਦੀ ਹੈ ਉਸ ਦਾ ਇਹ ਉਦਾਹਰਣ ਹੈ।  ਪ੍ਰਗਤੀ ਕਿਵੇਂ ਹੋਵੇ ਉਸ ਦੀ ਅਸੀਂ ਚਿੰਤਾ ਕੀਤੀ ਹੈ, ਅਤੇ ਇਸ ਲਈ ਮੈਂ ਇੱਕ ਦੂਸਰਾ ਕੰਮ ਲਿਆ ਹੈ,  ਉਸ ਸਮੇਂ ਵੀ, ਮੈਨੂੰ ਯਾਦ ਹੈ ਮੈਂ ਲੋਕਾਂ ਦੇ ਦਰਮਿਆਨ ਜਿਊਂਦਾ ਸੀ, ਇਸ ਲਈ ਮੈਨੂੰ ਛੋਟੀਆਂ-ਛੋਟੀਆਂ ਚੀਜ਼ਾਂ ਪਤਾ ਚਲ ਜਾਂਦੀਆਂ ਹਨ,108 ਦੀ ਅਸੀਂ ਸੇਵਾ ਦਿੰਦੇ ਸਾਂ, ਮੈਂ ਇੱਥੇ ਦਾਹੋਦ ਆਇਆ ਸਾਂ, ਤਾਂ ਮੈਨੂੰ ਕੁਝ ਭੈਣਾਂ ਮਿਲੀਆਂ, ਪਹਿਚਾਣ ਸੀ, ਇੱਥੇ ਆਉਂਦਾ ਤਦ ਉਨ੍ਹਾਂ ਦੇ ਘਰ ਭੋਜਨ ਦੇ ਲਈ ਵੀ ਜਾਂਦਾ ਸੀ। ਤਦ ਉਨ੍ਹਾਂ ਭੈਣਾਂ ਨੇ ਮੈਨੂੰ ਕਿਹਾ ਕਿ ਸਾਹਬ ਇਸ 108 ਵਿੱਚ ਤੁਸੀਂ ਇੱਕ ਕੰਮ ਕਰੋ, ਮੈਂ ਕਿਹਾ ਕੀ ਕਰਾਂ,  ਤਦ ਕਿਹਾ ਕਿ ਸਾਡੇ ਇੱਥੇ ਸੱਪ ਕੱਟਣ ਦੇ ਕਾਰਨ ਉਸ ਨੂੰ ਜਦੋਂ 108 ਵਿੱਚ ਲੈ ਜਾਂਦੇ ਹਾਂ ਤਦ ਤੱਕ ਜ਼ਹਿਰ ਚੜ੍ਹ ਜਾਂਦਾ ਹੈ, ਅਤੇ ਸਾਡੇ ਪਰਿਵਾਰ ਦੇ ਲੋਕਾਂ ਦੀ ਸੱਪ ਕੱਟਣ ਕਾਰਨ ਮੌਤ ਹੋ ਜਾਂਦੀ ਹੈ। ਦੱਖਣ ਗੁਜਰਾਤ ਵਿੱਚ ਵੀ ਇਹੀ ਸਮੱਸਿਆ, ਮੱਧ ਗੁਜਰਾਤ, ਉੱਤਰ ਗੁਜਰਾਤ ਵਿੱਚ ਵੀ ਇਹ ਸਮੱਸਿਆ, ਤਦ ਮੈਂ ਠਾਨ ਲਿਆ ਕਿ 108 ਵਿੱਚ ਸੱਪ ਕੱਟੇ ਤੁਰੰਤ ਜੋ ਇੰਜੈਕਸ਼ਨ ਦੇਣਾ ਪਵੇ ਅਤੇ ਲੋਕਾਂ ਨੂੰ ਬਚਾਇਆ ਜਾ ਸਕੇ, ਅੱਜ 108 ਵਿੱਚ ਇਹ ਸੇਵਾ ਚਲ ਰਹੀ ਹੈ।

ਪਸ਼ੂਪਾਲਨ, ਅੱਜ ਆਪਣੀ ਪੰਚਮਹਾਲ ਦੀ ਡੇਰੀ ਗੂੰਜ ਰਹੀ ਹੈ, ਅੱਜ ਉਸ ਦਾ ਨਾਮ ਹੋ ਗਿਆ ਹੈ, ਨਹੀਂ ਤਾਂ ਪਹਿਲਾਂ ਕੋਈ ਪੁੱਛਦਾ ਵੀ ਨਹੀਂ ਸੀ। ਵਿਕਾਸ ਦੇ ਤਮਾਮ ਖੇਤਰਾਂ ਵਿੱਚ ਗੁਜਰਾਤ ਅੱਗੇ ਵਧੇ, ਮੈਨੂੰ ਆਨੰਦ ਹੋਇਆ ਕਿ ਸਖੀ ਮੰਡਲ, ਲਗਭਗ ਪਿੰਡੋ-ਪਿੰਡ ਸਖੀਮੰਡਲ ਚਲ ਰਹੇ ਹਨ। ਅਤੇ ਭੈਣਾਂ ਖ਼ੁਦ ਸਖੀਮੰਡਲ ਦੀ ਅਗਵਾਈ ਕਰ ਰਹੀਆਂ ਹਨ। ਅਤੇ ਉਸ ਦਾ ਲਾਭ ਮੇਰੇ, ਸੈਂਕੜੇ, ਹਜ਼ਾਰਾਂ ਆਦਿਵਾਸੀ ਕੁਟੁੰਬਾਂ ਨੂੰ ਮਿਲ ਰਿਹਾ ਹੈ, ਇੱਕ ਤਰਫ਼ ਆਰਥਕ ਪ੍ਰਗਤੀ, ਦੂਸਰੀ ਤਰਫ਼ ਆਧੁਨਿਕ ਖੇਤੀ, ਤੀਸਰੀ ਤਰਫ਼ ਘਰ ਜੀਵਨ ਦੀ ਸੁਖ ਸੁਵਿਧਾ ਦੇ ਲਈ ਪਾਣੀ ਹੋਵੇ, ਘਰ ਹੋਵੇ, ਬਿਜਲੀ ਹੋਵੇ, ਸ਼ੌਚਾਲਯ (ਪਖਾਨਾ) ਹੋਵੇ,  ਅਜਿਹੀਆਂ ਛੋਟੀਆਂ-ਛੋਟੀਆਂ ਚੀਜ਼ਾਂ, ਅਤੇ ਬੱਚਿਆਂ ਦੇ ਲਈ ਜਿੱਥੋਂ ਤੱਕ ਪੜ੍ਹਨਾ ਹੋਵੇ ਉੱਥੋਂ ਤੱਕ ਪੜ੍ਹ ਸਕਣ,  ਐਸੀ ਵਿਵਸਥਾ, ਐਸੀ ਚਾਰੋਂ ਦਿਸ਼ਾ ਵਿੱਚ ਪ੍ਰਗਤੀ ਦੇ ਕੰਮ ਅਸੀਂ ਕਰ ਰਹੇ ਹਾਂ ਤਦ, ਅੱਜ ਜਦੋਂ ਦਾਹੋਦ ਜ਼ਿਲ੍ਹੇ ਵਿੱਚ ਸੰਬੋਧਨ ਕਰ ਰਿਹਾ ਹਾਂ, ਅਤੇ ਉਮਰਗਾਵ ਤੋਂ ਅੰਬਾਜੀ ਤੱਕ ਦੇ ਤਮਾਮ ਮੇਰੇ ਆਦਿਵਾਸੀ ਨੇਤਾ ਮੰਚ ’ਤੇ ਬੈਠੇ ਹਨ, ਸਭ ਆਗੇਵਾਨ ਵੀ ਇੱਥੇ ਹਾਜ਼ਰ ਹਨ, ਤਦ ਮੇਰੀ ਇੱਕ ਇੱਛਾ ਹੈ,  ਇਹ ਇੱਛਾ ਤੁਸੀਂ ਮੈਨੂੰ ਪੂਰੀ ਕਰ ਦਿਓ। ਕਰੋਗੇ? ਜ਼ਰਾ ਹੱਥ ਉੱਪਰ ਕਰਕੇ ਮੈਨੂੰ ਵਿਸ਼ਵਾਸ ਦਿਲਾਓ, ਪੂਰੀ ਕਰਾਂਗੇ ? ਸੱਚ ਵਿੱਚ, ਇਹ ਕੈਮਰਾ ਸਭ ਰਿਕਾਰਡ ਕਰ ਰਿਹਾ ਹੈ, ਮੈਂ ਫਿਰ ਜਾਂਚ ਕਰਾਂਗਾ, ਕਰਾਂਗੇ ਨਾ ਸਭ, ਤੁਸੀਂ ਕਦੇ ਵੀ ਮੈਨੂੰ ਨਿਰਾਸ਼ ਨਹੀਂ ਕੀਤਾ ਮੈਨੂੰ ਪਤਾ ਹੈ, ਅਤੇ ਮੇਰਾ ਆਦਿਵਾਸੀ ਭਾਈ ਇਕੱਲੇ ਵੀ ਬੋਲੇ ਕਿ ਮੈਂ ਕਰਾਂਗਾ ਤਾਂ ਮੈਨੂੰ ਪਤਾ ਹੈ,  ਉਹ ਕਰਕੇ ਦੱਸਦਾ ਹੈ, ਆਜ਼ਾਦੀ ਦੇ 75 ਸਾਲ ਮਨਾ ਰਹੇ ਹਾਂ ਤਦ ਆਪਣੇ ਹਰ ਜ਼ਿਲ੍ਹੇ ਵਿੱਚ ਆਦਿਵਾਸੀ ਵਿਸਤਾਰ ਵਿੱਚ ਅਸੀਂ 75 ਬੜੇ ਤਲਾਬ ਬਣਾ ਸਕਦੇ ਹਾਂ? ਹੁਣੇ ਤੋਂ ਕੰਮ ਸ਼ੁਰੂ ਕਰੋ ਅਤੇ 75 ਤਲਾਬ ਇੱਕ-ਇੱਕ ਜ਼ਿਲ੍ਹੇ ਵਿੱਚ, ਅਤੇ ਇਸ ਬਾਰਿਸ਼ ਦਾ ਪਾਣੀ ਉਸ ਵਿੱਚ ਜਾਵੇ, ਉਸ ਦਾ ਸੰਕਲਪ ਲਵੋ, ਸਾਰਾ ਆਪਣਾ ਅੰਬਾਜੀ ਤੋਂ ਉਮਰਗਾਮ ਦਾ ਪੱਟਾ ਪਾਣੀਦਾਰ ਬਣ ਜਾਵੇਗਾ। ਅਤੇ ਉਸ ਦੇ ਨਾਲ ਇੱਥੋਂ ਦਾ ਜੀਵਨ ਵੀ ਪਾਣੀਦਾਰ ਬਣ ਜਾਵੇਗਾ। ਅਤੇ ਇਸ ਲਈ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਨੂੰ ਆਪਣੇ ਪਾਣੀਦਾਰ ਬਣਾਉਣ ਦੇ ਲਈ ਪਾਣੀ ਦਾ ਉਤਸਵ ਕਰ, ਪਾਣੀ ਦੇ ਲਈ ਤਲਾਬ ਬਣਾ ਕੇ ਇੱਕ ਨਵੀਂ ਉਚਾਈ ’ਤੇ ਲੈ ਜਾਓ ਅਤੇ ਜੋ ਅੰਮ੍ਰਿਤਕਾਲ ਹੈ ਆਜ਼ਾਦੀ ਦੇ 75 ਵਰ੍ਹੇ, ਅਤੇ ਆਜ਼ਾਦੀ ਦੇ 100 ਸਾਲ ਦੇ ਦਰਮਿਆਨ ਜੋ 25 ਸਾਲ ਦਾ ਅੰਮ੍ਰਿਤਕਾਲ ਹੈ,  ਅੱਜ ਜੋ 18-20 ਸਾਲ ਦੇ ਯੁਵਾ ਹਨ, ਉਸ ਸਮੇਂ ਸਮਾਜ ਵਿੱਚ ਅਗਵਾਈ ਕਰ ਰਹੇ ਹੋਣਗੇ, ਜਿੱਥੇ ਹੋਣਗੇ ਉੱਥੇ ਅਗਵਾਈ ਕਰ ਰਹੇ ਹੋਣਗੇ, ਤਦ ਦੇਸ਼ ਅਜਿਹੀ ਉਚਾਈ ’ਤੇ ਪਹੁੰਚਿਆ ਹੋਵੇ, ਉਸ ਦੇ ਲਈ ਮਜ਼ਬੂਤੀ ਨਾਲ ਕੰਮ ਕਰਨ ਦਾ ਇਹ ਸਮਾਂ ਹੈ। ਅਤੇ ਮੈਨੂੰ ਵਿਸ਼ਵਾਸ ਹੈ ਕਿ ਮੇਰੇ ਆਦਿਵਾਸੀ ਭਾਈ-ਭੈਣ ਉਸ ਕੰਮ ਵਿੱਚ ਕੋਈ ਪਿੱਛੇ ਨਹੀਂ ਹਟਣਗੇ, ਮੇਰਾ ਗੁਜਰਾਤ ਕਦੇ ਪਿੱਛੇ ਨਹੀਂ ਹਟੇਗਾ, ਅਜਿਹਾ ਮੈਨੂੰ ਪੂਰਾ ਵਿਸ਼ਵਾਸ ਹੈ। ਆਪ ਇਤਨੀ ਬੜੀ ਸੰਖਿਆ ਵਿੱਚ ਆਏ, ਅਸ਼ੀਰਵਾਦ ਦਿੱਤੇ, ਮਾਨ-ਸਨਮਾਨ ਕੀਤਾ, ਮੈਂ ਤਾਂ ਤੁਹਾਡੇ ਘਰ ਦਾ ਆਦਮੀ ਹਾਂ। ਤੁਹਾਡੇ ਦਰਮਿਆਨ ਬੜਾ ਹੋਇਆ ਹਾਂ। ਬਹੁਤ ਕੁਝ ਤੁਹਾਡੇ ਤੋਂ ਸਿਖ ਕੇ ਅੱਗੇ ਵਧਿਆ ਹਾਂ।  ਮੇਰੇ ਉੱਪਰ ਤੁਹਾਡਾ ਅਨੇਕ ਰਿਣ ਹੈ, ਅਤੇ ਇਸ ਲਈ ਜਦੋਂ ਵੀ ਤੁਹਾਡਾ ਰਿਣ ਚੁਕਾਉਣ ਦਾ ਮੌਕਾ ਮਿਲੇ, ਤਾਂ ਉਸ ਨੂੰ ਮੈਂ ਜਾਣ ਨਹੀਂ ਦਿੰਦਾ। ਅਤੇ ਮੇਰੇ ਵਿਸਤਾਰ ਦਾ ਰਿਣ ਚੁਕਾਉਣ ਦੀ ਕੋਸ਼ਿਸ਼ ਕਰਦਾ ਹਾਂ। ਫਿਰ ਤੋਂ ਇੱਕ ਵਾਰ ਆਦਿਵਾਸੀ ਸਮਾਜ ਦੇ, ਆਜ਼ਾਦੀ ਦੇ ਸਾਰੇ ਜੋਧਿਆਂ ਨੂੰ ਆਦਰਪੂਰਵਕ ਸ਼ਰਧਾਂਜਲੀ ਅਰਪਣ ਕਰਦਾ ਹਾਂ। ਉਨ੍ਹਾਂ ਨੂੰ ਨਮਨ ਕਰਦਾ ਹਾਂ। ਅਤੇ ਆਉਣ ਵਾਲੀ ਪੀੜ੍ਹੀ ਹੁਣ ਭਾਰਤ ਨੂੰ ਅੱਗੇ ਲੈ ਜਾਣ ਦੇ ਲਈ ਮੋਢੇ ਨਾਲ ਮੋਢਾ ਮਿਲਾ ਕੇ ਅੱਗੇ ਆਏ, ਅਜਿਹੀਆਂ ਆਪ ਸਭ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ।

ਮੇਰੇ ਨਾਲ ਬੋਲੋ

ਭਾਰਤ ਮਾਤਾ ਕੀ-ਜੈ

ਭਾਰਤ ਮਾਤਾ ਕੀ-ਜੈ

ਭਾਰਤ ਮਾਤਾ ਕੀ-ਜੈ

ਖੂਬ-ਖੂਬ ਧੰਨਵਾਦ!

 

  • Reena chaurasia August 29, 2024

    BJP BJP
  • JBL SRIVASTAVA July 04, 2024

    नमो नमो
  • Vaishali Tangsale February 14, 2024

    🙏🏻🙏🏻
  • SHIVANAND R. NAVINALE June 27, 2023

    again Modiji again BJP 2024
  • G.shankar Srivastav August 09, 2022

    नमस्ते
  • Laxman singh Rana July 28, 2022

    नमो नमो 🇮🇳🌹
  • Laxman singh Rana July 28, 2022

    नमो नमो 🇮🇳
  • Jayanta Kumar Bhadra June 03, 2022

    Jay Maa
  • Jayanta Kumar Bhadra June 03, 2022

    Jay Sri Krishna
  • Jayanta Kumar Bhadra June 03, 2022

    Jay Ganesh
Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
PRAGATI meeting: PM Modi reviews 8 projects worth Rs 90,000 crore

Media Coverage

PRAGATI meeting: PM Modi reviews 8 projects worth Rs 90,000 crore
NM on the go

Nm on the go

Always be the first to hear from the PM. Get the App Now!
...
PM extends greetings to the people of Maharashtra on Maharashtra Day
May 01, 2025

The Prime Minister Shri Narendra Modi greeted the people of Maharashtra on Maharashtra Day today.

In separate posts on X, he said:

“Maharashtra Day greetings to the people of the state, which has always played a vital role in India’s development. When one thinks of Maharashtra, its glorious history and the courage of the people come to our mind. The state remains a strong pillar of progress and at the same time has remained connected to its roots. My best wishes for the state’s progress.”

“भारताच्या विकासात कायमच महत्त्वाची भूमिका बजावत आलेल्या, महाराष्ट्राच्या जनतेला महाराष्ट्र दिनाच्या शुभेच्छा. जेव्हा आपण महाराष्ट्राबद्दल विचार करतो, तेव्हा समोर येतो तो या भूमीचा गौरवशाली इतिहास आणि इथल्या जनतेचे धैर्य. हे राज्य प्रगतीचा एक मजबूत आधारस्तंभ आहे आणि त्याच वेळी आपल्या मूळाशीही घट्ट जोडलेले आहे. राज्याच्या प्रगतीसाठी माझ्या खूप खूप शुभेच्छा.”