ਜੈ ਕ੍ਰਿਸ਼ਨਗੁਰੂ !
ਜੈ ਕ੍ਰਿਸ਼ਨਗੁਰੂ !
ਜੈ ਕ੍ਰਿਸ਼ਨਗੁਰੂ !
ਜੈ ਜਯਤੇ ਪਰਮ ਕ੍ਰਿਸ਼ਨਗੁਰੂ ਈਸ਼ਵਰ !.
ਕ੍ਰਿਸ਼ਨਗੁਰੂ ਸੇਵਾਸ਼੍ਰਮ ਵਿੱਚ ਜੁਟੇ ਆਪ ਸਭ ਸੰਤਾਂ-ਮਨੀਸ਼ੀਆਂ ਅਤੇ ਭਗਤਾਂ ਨੂੰ ਮੇਰਾ ਸਾਦਰ ਪ੍ਰਣਾਮ। ਕ੍ਰਿਸ਼ਨਗੁਰੂ ਏਕਨਾਮ ਅਖੰਡ ਕੀਰਤਨ ਦਾ ਇਹ ਆਯੋਜਨ ਪਿਛਲੇ ਇੱਕ ਮਹੀਨੇ ਤੋਂ ਚਲ ਰਿਹਾ ਹੈ। ਮੈਨੂੰ ਖੁਸ਼ੀ ਹੈ ਕਿ ਗਿਆਨ, ਸੇਵਾ ਅਤੇ ਮਾਨਵਤਾ ਦੀ ਜਿਸ ਪ੍ਰਾਚੀਨ ਭਾਰਤੀ ਪਰੰਪਰਾ ਨੂੰ ਕ੍ਰਿਸ਼ਨਗੁਰੂ ਜੀ ਨੇ ਅੱਗੇ ਵਧਾਇਆ, ਉਹ ਅੱਜ ਵੀ ਨਿਰੰਤਰ ਗਤੀਮਾਨ ਹੈ। ਗੁਰੂਕ੍ਰਿਸ਼ਨ ਪ੍ਰੇਮਾਨੰਦ ਪ੍ਰਭੂ ਜੀ ਅਤੇ ਉਨ੍ਹਾਂ ਦੇ ਸਹਿਯੋਗ ਦੇ ਅਸ਼ੀਰਵਾਦ ਨਾਲ ਅਤੇ ਕ੍ਰਿਸ਼ਨਗੁਰੂ ਦੇ ਭਗਤਾਂ ਦੇ ਪ੍ਰਯਾਸ ਨਾਲ ਇਸ ਆਯੋਜਨ ਵਿੱਚ ਉਹ ਦਿੱਯਤਾ ਸਾਫ ਦਿਖਾਈ ਦੇ ਰਹੀ ਹੈ। ਮੇਰੀ ਇੱਛਾ ਸੀ ਕਿ ਮੈਂ ਇਸ ਅਵਸਰ ‘ਤੇ ਅਸਾਮ ਆ ਕੇ ਆਪ ਸਭ ਦੇ ਨਾਲ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਵਾਂ! ਮੈਂ ਕ੍ਰਿਸ਼ਨਗੁਰੂ ਜੀ ਦੀ ਪਾਵਨ ਤਪੋਸਥਲੀ ‘ਤੇ ਆਉਣ ਦਾ ਪਹਿਲਾਂ ਵੀ ਕਈ ਵਾਰ ਪ੍ਰਯਾਸ ਕੀਤਾ ਹੈ। ਲੇਕਿਨ ਸ਼ਾਇਦ ਮੇਰੇ ਪ੍ਰਯਾਸਾਂ ਵਿੱਚ ਕੋਈ ਕਮੀ ਰਹਿ ਗਈ ਕਿ ਚਾਹ ਕੇ ਵੀ ਮੈਂ ਹੁਣ ਤੱਕ ਉੱਥੇ ਨਹੀਂ ਆ ਪਾਇਆ। ਮੇਰੀ ਕਾਮਨਾ ਹੈ ਕਿ ਕ੍ਰਿਸ਼ਨਗੁਰੂ ਦਾ ਅਸ਼ੀਰਵਾਦ ਮੈਨੂੰ ਇਹ ਅਵਸਰ ਦੇਵੇ ਕਿ ਮੈਂ ਆਉਣ ਵਾਲੇ ਸਮੇਂ ਵਿੱਚ ਉੱਥੇ ਆ ਕੇ ਆਪ ਸਭ ਨੂੰ ਨਮਨ ਕਰਾਂ, ਤੁਹਾਡੇ ਦਰਸ਼ਨ ਕਰਾਂ।
ਸਾਥੀਓ,
ਕ੍ਰਿਸ਼ਨਗੁਰੂ ਜੀ ਨੇ ਵਿਸ਼ਵ ਸ਼ਾਂਤੀ ਦੇ ਲਈ ਹਰ 12 ਵਰ੍ਹੇ ਵਿੱਚ 1 ਮਹੀਨੇ ਦੇ ਅਖੰਡ ਨਾਮਜਪ ਅਤੇ ਕੀਰਤਨ ਦਾ ਅਨੁਸ਼ਠਾਨ ਸ਼ੁਰੂ ਕੀਤਾ ਸੀ। ਸਾਡੇ ਦੇਸ਼ ਵਿੱਚ ਤਾਂ 12 ਵਰ੍ਹੇ ਦੀ ਅਵਧੀ ‘ਤੇ ਇਸ ਤਰ੍ਹਾਂ ਦੇ ਆਯੋਜਨਾਂ ਦੀ ਪ੍ਰਾਚੀਨ ਪਰੰਪਰਾ ਰਹੀ ਹੈ। ਅਤੇ ਇਨ੍ਹਾਂ ਆਯੋਜਨਾਂ ਦਾ ਮੁੱਖ ਭਾਵ ਰਿਹਾ ਹੈ- ਕਰਤੱਵ। ਇਹ ਸਮਾਰੋਹ, ਵਿਅਕਤੀ ਵਿੱਚ, ਸਮਾਜ ਵਿੱਚ, ਕਰਤੱਵ ਬੋਧ ਨੂੰ ਪੁਨਰ-ਜੀਵਿਤ ਕਰਦੇ ਸਨ। ਇਨ੍ਹਾਂ ਆਯੋਜਨਾਂ ਵਿੱਚ ਪੂਰੇ ਦੇਸ਼ ਦੇ ਲੋਕ ਰਲ-ਮਿਲ ਕੇ ਇਕੱਠੇ ਹੁੰਦੇ ਸਨ। ਪਿਛਲੇ 12 ਵਰ੍ਹਿਆਂ ਵਿੱਚ ਜੋ ਕੁਝ ਵੀ ਬੀਤੇ ਸਮੇਂ ਵਿੱਚ ਹੋਇਆ ਹੈ, ਉਸ ਦੀ ਸਮੀਖਿਆ ਹੁੰਦੀ ਸੀ, ਵਰਤਮਾਨ ਦਾ ਮੁੱਲਾਂਕਣ ਹੁੰਦਾ ਸੀ, ਅਤੇ ਭਵਿੱਖ ਦੀ ਰੂਪਰੇਖਾ ਤੈਅ ਕੀਤੀ ਜਾਂਦੀ ਸੀ। ਹਰ 12 ਵਰ੍ਹੇ ‘ਤੇ ਕੁੰਭ ਦੀ ਪਰੰਪਰਾ ਵੀ ਇਸ ਦੀ ਇੱਕ ਸਸ਼ਕਤ ਉਦਾਹਰਣ ਰਹੀ ਹੈ।
2019 ਵਿੱਚ ਹੀ ਅਸਾਮ ਦੇ ਲੋਕਾਂ ਨੇ ਬ੍ਰਹਮਪੁੱਤਰ ਨਦੀ ਵਿੱਚ ਪੁਸ਼ਕਰਮ ਸਮਾਰੋਹ ਦਾ ਸਫ਼ਲ ਆਯੋਜਨ ਕੀਤਾ ਸੀ। ਹੁਣ ਫਿਰ ਤੋਂ ਬ੍ਰਹਮਪੁੱਤਰ ਨਦੀ ‘ਤੇ ਇਹ ਆਯੋਜਨ 12ਵੇਂ ਸਾਲ ਵਿੱਚ ਹੀ ਹੋਵੇਗਾ। ਤਮਿਲ ਨਾਡੂ ਦੇ ਕੁੰਭਕੋਣਮ ਵਿੱਚ ਮਹਾਮਾਹਮ ਪੁਰਬ ਵੀ 12 ਵਰ੍ਹੇ ਵਿੱਚ ਮਨਾਇਆ ਜਾਂਦਾ ਹੈ। ਭਗਵਾਨ ਬਾਹੁਬਲੀ ਦੀ ਮਹਾ-ਮਸਤਕਾਭਿਸ਼ੇਕ ਇਹ ਵੀ 12 ਸਾਲ ‘ਤੇ ਹੀ ਹੁੰਦਾ ਹੈ। ਇਹ ਵੀ ਸੰਜੋਗ ਹੈ ਕਿ ਨੀਲਗਿਰੀ ਦੀਆਂ ਪਹਾੜੀਆਂ ‘ਤੇ ਖਿਲਣ ਵਾਲਾ ਨੀਲ ਕੁਰੂੰਜੀ ਪੁਸ਼ਪ ਵੀ ਹਰ 12 ਸਾਲ ਵਿੱਚ ਹੀ ਉਗਦਾ ਹੈ। 12 ਵਰ੍ਹੇ ‘ਤੇ ਹੋ ਰਿਹਾ ਕ੍ਰਿਸ਼ਨਗੁਰੂ ਏਕਨਾਮ ਅਖੰਡ ਕੀਰਤਨ ਵੀ ਅਜਿਹੀ ਹੀ ਸਸ਼ਕਤ ਪਰੰਪਰਾ ਦੀ ਸਿਰਜਣਾ ਕਰ ਰਿਹਾ ਹੈ। ਇਹ ਕੀਰਤਨ, ਪੂਰਬ-ਉੱਤਰ ਦੀ ਵਿਰਾਸਤ ਨਾਲ, ਇੱਥੇ ਕੀ ਅਧਿਆਤਮਿਕ ਚੇਤਨਾ ਨਾਲ ਵਿਸ਼ਵ ਨੂੰ ਪਰੀਚਿਤ ਕਰਵਾ ਰਿਹਾ ਹੈ। ਮੈਂ ਆਪ ਸਭ ਨੂੰ ਇਸ ਆਯੋਜਨ ਦੇ ਲਈ ਅਨੇਕਾਂ-ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ।
ਸਾਥੀਓ,
ਕ੍ਰਿਸ਼ਨਗੁਰੂ ਜੀ ਦੀ ਵਿਲੱਖਣ ਪ੍ਰਤਿਭਾ, ਉਨ੍ਹਾਂ ਦਾ ਅਧਿਆਤਮਿਕ ਬੋਧ, ਉਨ੍ਹਾਂ ਨਾਲ ਜੁੜੀਆਂ ਹੈਰਾਨ ਕਰ ਦੇਣ ਵਾਲੀਆਂ ਘਟਨਾਵਾਂ, ਸਾਨੂੰ ਸਭ ਨੂੰ ਨਿਰੰਤਰ ਪ੍ਰੇਰਣਾ ਦਿੰਦੀਆਂ ਹਨ। ਉਨ੍ਹਾਂ ਨੇ ਸਾਨੂੰ ਸਿਖਾਇਆ ਹੈ ਕਿ ਕੋਈ ਵੀ ਕੰਮ, ਕੋਈ ਵੀ ਵਿਅਕਤੀ ਨਾ ਛੋਟਾ ਹੁੰਦਾ ਹੈ ਨਾ ਬੜਾ ਹੁੰਦਾ ਹੈ। ਬੀਤੇ 8-9 ਵਰ੍ਹਿਆਂ ਵਿੱਚ ਦੇਸ਼ ਨੇ ਇਸੇ ਭਾਵਨਾ ਨਾਲ, ਸਬਕੇ ਸਾਥ ਸੇ ਸਬਕੇ ਵਿਕਾਸ ਦੇ ਲਈ ਸਮਰਪਣ ਭਾਵ ਨਾਲ ਕਾਰਜ ਕੀਤਾ ਹੈ। ਅੱਜ ਵਿਕਾਸ ਦੀ ਦੌੜ ਵਿੱਚ ਜੋ ਜਿਤਨਾ ਪਿੱਛੇ ਹੈ, ਦੇਸ਼ ਦੇ ਲਈ ਉਹ ਉਤਨੀ ਹੀ ਪਹਿਲੀ ਪ੍ਰਾਥਮਿਕਤਾ ਹੈ। ਯਾਨੀ ਜੋ ਵੰਚਿਤ ਹੈ, ਉਸ ਨੂੰ ਦੇਸ਼ ਅੱਜ ਵਰੀਅਤਾ (ਪਹਿਲ) ਦੇ ਰਿਹਾ ਹੈ, ਵੰਚਿਤਾਂ ਨੂੰ ਵਰੀਅਤਾ (ਪਹਿਲ)। ਅਸਾਮ ਹੋਵੇ, ਸਾਡਾ ਨੌਰਥ ਈਸਟ ਹੋਵੇ, ਉਹ ਵੀ ਦਹਾਕਿਆਂ ਤੱਕ ਵਿਕਾਸ ਦੀ ਕਨੈਕਟੀਵਿਟੀ ਤੋਂ ਵੰਚਿਤ ਰਿਹਾ ਸੀ। ਅੱਜ ਦੇਸ਼ ਅਸਾਮ ਅਤੇ ਨੌਰਥ ਈਸਟ ਦੇ ਵਿਕਾਸ ਨੂੰ ਵਰੀਅਤਾ (ਪਹਿਲ) ਦੇ ਰਿਹਾ ਹੈ, ਪ੍ਰਾਥਮਿਕਤਾ ਦੇ ਰਿਹਾ ਹੈ।
ਇਸ ਵਾਰ ਦੇ ਬਜਟ ਵਿੱਚ ਵੀ ਦੇਸ਼ ਦੇ ਇਨ੍ਹਾਂ ਪ੍ਰਯਾਸਾਂ ਦੀ, ਅਤੇ ਸਾਡੇ ਭਵਿੱਖ ਦੀ ਮਜ਼ਬੂਤ ਝਲਕ ਦਿਖਾਈ ਦਿੱਤੀ ਹੈ। ਪੂਰਬ-ਉੱਤਰ ਦੀ ਇਕੌਨਮੀ ਅਤੇ ਪ੍ਰਗਤੀ ਵਿੱਚ ਟੂਰਿਜ਼ਮ ਦੀ ਇੱਕ ਬੜੀ ਭੂਮਿਕਾ ਹੈ। ਇਸ ਵਾਰ ਦੇ ਬਜਟ ਵਿੱਚ ਟੂਰਿਜ਼ਮ ਨਾਲ ਜੁੜੇ ਅਵਸਰਾਂ ਨੂੰ ਵਧਾਉਣ ਦੇ ਲਈ ਵਿਸ਼ੇਸ਼ ਪ੍ਰਾਵਧਾਨ ਕੀਤੇ ਗਏ ਹਨ। ਦੇਸ਼ ਵਿੱਚ 50 ਟੂਰਿਸਟ ਡੈਸਟੀਨੇਸ਼ਨਸ ਨੂੰ ਵਿਸ਼ੇਸ਼ ਅਭਿਯਾਨ ਚਲਾ ਕੇ ਵਿਕਸਿਤ ਕੀਤਾ ਜਾਵੇਗਾ। ਇਨ੍ਹਾਂ ਦੇ ਲਈ ਆਧੁਨਿਕ ਇਨਫ੍ਰਾਸਟ੍ਰਕਚਰ ਬਣਾਇਆ ਜਾਵੇਗਾ, ਵਰਚੁਅਲ connectivity ਨੂੰ ਬਿਹਤਰ ਕੀਤਾ ਜਾਵੇਗਾ, ਟੂਰਿਸਟ ਸੁਵਿਧਾਵਾਂ ਦਾ ਵੀ ਨਿਰਮਾਣ ਕੀਤਾ ਜਾਵੇਗਾ।
ਪੂਰਬ-ਉੱਤਰ ਅਤੇ ਅਸਾਮ ਨੂੰ ਇਨ੍ਹਾਂ ਵਿਕਾਸ ਕਾਰਜਾਂ ਦਾ ਬੜਾ ਲਾਭ ਮਿਲੇਗਾ। ਵੈਸੇ ਅੱਜ ਇਸ ਆਯੋਜਨ ਵਿੱਚ ਜੁਟੇ ਆਪ ਸਭ ਸੰਤਾਂ-ਵਿਦਵਾਨਾਂ ਨੂੰ ਮੈਂ ਇੱਕ ਹੋਰ ਜਾਣਕਾਰੀ ਦੇਣਾ ਚਾਹੁੰਦਾ ਹਾਂ। ਆਪ ਸਭ ਨੇ ਵੀ ਗੰਗਾ ਵਿਲਾਸ ਕਰੂਜ਼ ਬਾਰੇ ਸੁਣਿਆ ਹੋਵੇਗਾ। ਗੰਗਾ ਵਿਲਾਸ ਕਰੂਜ਼ ਦੁਨੀਆ ਦਾ ਸਭ ਤੋਂ ਲੰਬਾ ਰਿਵਰ ਕਰੂਜ਼ ਹੈ। ਇਸ ‘ਤੇ ਬੜੀ ਸੰਖਿਆ ਵਿੱਚ ਵਿਦੇਸ਼ੀ ਟੂਰਿਸਟ ਵੀ ਸਫ਼ਰ ਕਰ ਰਹੇ ਹਨ।
ਬਨਾਰਸ ਤੋਂ ਬਿਹਾਰ ਵਿੱਚ ਪਟਨਾ, ਬਕਸਰ, ਮੁੰਗੇਰ ਹੁੰਦੇ ਹੋਏ ਇਹ ਕਰੂਜ਼ ਬੰਗਾਲ ਵਿੱਚ ਕੋਲਕਾਤਾ ਤੋਂ ਅੱਗੇ ਤੱਕ ਦੀ ਯਾਤਰਾ ਕਰਦੇ ਹੋਏ ਬੰਗਲਾਦੇਸ਼ ਪਹੁੰਚ ਚੁੱਕਿਆ ਹੈ। ਕੁਝ ਸਮੇਂ ਬਾਅਦ ਇਹ ਕਰੂਜ਼ ਅਸਾਮ ਪਹੁੰਚਣ ਵਾਲਾ ਹੈ। ਇਸ ਵਿੱਚ ਸਵਾਰ ਟੂਰਿਸਟ ਇਨ੍ਹਾਂ ਥਾਵਾਂ ਨੂੰ ਨਦੀਆਂ ਦੇ ਜ਼ਰੀਏ ਵਿਸਤਾਰ ਨਾਲ ਜਾਣ ਰਹੇ ਹਨ, ਉੱਥੋਂ ਦੇ ਸੱਭਿਆਚਾਰ ਨੂੰ ਜੀ ਰਹੇ ਹਨ। ਅਤੇ ਅਸੀਂ ਤਾਂ ਜਾਣਦੇ ਹਾਂ ਭਾਰਤ ਦੀ ਸੱਭਿਆਚਾਰਕ ਵਿਰਾਸਤ ਦੀ ਸਭ ਤੋਂ ਬੜੀ ਅਹਿਮੀਅਤ, ਸਭ ਤੋਂ ਬੜਾ ਮੁੱਲਵਾਨ ਖਜ਼ਾਨਾ ਸਾਡੀਆਂ ਨਦੀਆਂ, ਤਟਾਂ ‘ਤੇ ਹੀ ਹੈ ਕਿਉਂਕਿ ਸਾਡੇ ਪੂਰੇ ਸੱਭਿਆਚਾਰ ਦੀ ਵਿਕਾਸ ਯਾਤਰਾ ਨਦੀ, ਤਟਾਂ ਨਾਲ ਜੁੜੀ ਹੋਈ ਹੈ। ਮੈਨੂੰ ਵਿਸ਼ਵਾਸ ਹੈ, ਅਸਮੀਆ ਸੱਭਿਆਚਾਰ ਅਤੇ ਖੂਬਸੂਰਤੀ ਵੀ ਗੰਗਾ ਵਿਲਾਸ ਦੇ ਜ਼ਰੀਏ ਦੁਨੀਆ ਤੱਕ ਇੱਕ ਨਵੇਂ ਤਰੀਕੇ ਨਾਲ ਪਹੁੰਚੇਗੀ।
ਸਾਥੀਓ,
ਕ੍ਰਿਸ਼ਨਗੁਰੂ ਸੇਵਾਸ਼੍ਰਮ, ਵਿਭਿੰਨ ਸੰਸਥਾਵਾਂ ਦੇ ਜ਼ਰੀਏ ਪਰੰਪਰਾਗਤ ਸ਼ਿਲਪ ਅਤੇ ਕੌਸ਼ਲ ਨਾਲ ਜੁੜੇ ਲੋਕਾਂ ਦੇ ਕਲਿਆਣ ਦੇ ਲਈ ਵੀ ਕੰਮ ਕਰਦਾ ਹੈ। ਬੀਤੇ ਵਰ੍ਹਿਆਂ ਵਿੱਚ ਪੂਰਬ-ਉੱਤਰ ਦੇ ਪਰੰਪਰਾਗਤ ਕੌਸ਼ਲ ਨੂੰ ਨਵੀਂ ਪਹਿਚਾਣ ਦੇ ਕੇ ਗਲੋਬਲ ਮਾਰਕਿਟ ਵਿੱਚ ਜੋੜਨ ਦੀ ਦਿਸ਼ਾ ਵਿੱਚ ਦੇਸ਼ ਨੇ ਇਤਿਹਾਸਿਕ ਕੰਮ ਕੀਤੇ ਹਨ। ਅੱਜ ਅਸਾਮ ਦੀ ਆਰਟ, ਅਸਾਮ ਦੇ ਲੋਕਾਂ ਦੇ ਸਕਿੱਲ, ਇੱਥੇ ਦੇ ਬੈਂਬੂ ਪ੍ਰੋਡਕਟਸ ਬਾਰੇ ਪੂਰੇ ਦੇਸ਼ ਅਤੇ ਦੁਨੀਆ ਵਿੱਚ ਲੋਕ ਜਾਣ ਰਹੇ ਹਨ, ਉਨ੍ਹਾਂ ਨੂੰ ਪਸੰਦ ਕਰ ਰਹੇ ਹਨ।
ਤੁਹਾਨੂੰ ਇਹ ਵੀ ਯਾਦ ਹੋਵੇਗਾ ਕਿ ਪਹਿਲਾਂ ਬੈਂਬੂ ਨੂੰ ਰੁੱਖਾਂ (ਪੇੜਾਂ) ਦੀ ਕੈਟੇਗਰੀ ਵਿੱਚ ਰੱਖ ਕੇ ਇਸ ਦੇ ਕੱਟਣ ‘ਤੇ ਕਾਨੂੰਨੀ ਰੋਕ ਲਗ ਗਈ ਸੀ। ਅਸੀਂ ਇਸ ਕਾਨੂੰਨ ਨੂੰ ਬਦਲਿਆ, ਗ਼ੁਲਾਮੀ ਦੇ ਕਾਲਖੰਡ ਦਾ ਕਾਨੂੰਨ ਸੀ। ਬੈਂਬੂ ਨੂੰ ਘਾਹ ਦੀ ਕੈਟੇਗਰੀ ਵਿੱਚ ਰੱਖ ਕੇ ਪਰੰਪਰਾਗਤ ਰੋਜ਼ਗਾਰ ਦੇ ਲਈ ਸਾਰੇ ਰਸਤੇ ਖੋਲ੍ਹ ਦਿੱਤੇ। ਹੁਣ ਇਸ ਤਰ੍ਹਾਂ ਦੇ ਪਰੰਪਰਾਗਤ ਕੌਸ਼ਲ ਵਿਕਾਸ ਦੇ ਲਈ, ਇਨ੍ਹਾਂ ਪ੍ਰੋਡਕਟਸ ਦੀ ਕੁਆਲਿਟੀ ਅਤੇ ਪਹੁੰਚ ਵਧਾਉਣ ਦੇ ਲਈ ਬਜਟ ਵਿੱਚ ਵਿਸ਼ੇਸ਼ ਪ੍ਰਾਵਧਾਨ ਕੀਤਾ ਗਿਆ ਹੈ।
ਇਸ ਤਰ੍ਹਾਂ ਦੇ ਉਤਪਾਦਾਂ ਨੂੰ ਪਹਿਚਾਣ ਦਿਵਾਉਣ ਦੇ ਲਈ ਬਜਟ ਵਿੱਚ ਹਰ ਰਾਜ ਵਿੱਚ ਯੂਨਿਟੀ ਮਾਲ-ਏਕਤਾ ਮਾਲ ਬਣਾਉਣ ਦਾ ਵੀ ਐਲਾਨ ਇਸ ਬਜਟ ਵਿੱਚ ਕੀਤਾ ਗਿਆ ਹੈ। ਯਾਨੀ, ਅਸਾਮ ਦੇ ਕਿਸਾਨ, ਅਸਾਮ ਦੇ ਕਾਰੀਗਰ, ਅਸਾਮ ਦੇ ਯੁਵਾ ਜੋ ਪ੍ਰੋਡਕਟਸ ਬਣਾਉਣਗੇ, ਯੂਨਿਟੀ ਮਾਲ-ਏਕਤਾ ਮਾਲ ਵਿੱਚ ਉਨ੍ਹਾਂ ਦਾ ਵਿਸ਼ੇਸ਼ ਡਿਸਪਲੇ ਹੋਵੇਗਾ ਤਾਕਿ ਉਸ ਦੀ ਜ਼ਿਆਦਾ ਵਿਕਰੀ ਹੋ ਸਕੇ। ਇਹੀ ਨਹੀਂ, ਦੂਸਰੇ ਰਾਜਾਂ ਦੀਆਂ ਰਾਜਧਾਨੀਆਂ ਜਾਂ ਬੜੇ ਟੂਰਿਜ਼ਮ ਸਥਲਾਂ ਵਿੱਚ ਵੀ ਜੋ ਯੂਨਿਟੀ ਮਾਲ ਬਣਨਗੇ, ਉਸ ਵਿੱਚ ਵੀ ਅਸਾਮ ਦੇ ਪ੍ਰੋਡਕਸਟ ਰੱਖੇ ਜਾਣਗੇ। ਟੂਰਿਜ਼ਮ ਜਦੋਂ ਯੂਨਿਟੀ ਮਾਲ ਜਾਣਗੇ, ਤਾਂ ਅਸਾਮ ਦੇ ਉਤਪਾਦਾਂ ਨੂੰ ਵੀ ਨਵਾਂ ਬਜ਼ਾਰ ਮਿਲੇਗਾ।
ਸਾਥੀਓ,
ਜਦੋਂ ਅਸਾਮ ਦੇ ਸ਼ਿਲਪ ਦੀ ਬਾਤ ਹੁੰਦੀ ਹੈ ਤਾਂ ਇੱਥੋਂ ਦੇ ਇਹ ‘ਗੋਮੋਸ਼ਾ’ ਦਾ ਵੀ ਇਹ ‘ਗੋਮੋਸ਼ਾ’ ਇਸ ਦਾ ਵੀ ਜ਼ਿਕਰ ਆਪਣੇ ਆਪ ਹੋ ਜਾਂਦਾ ਹੈ। ਮੈਨੂੰ ਖ਼ੁਦ ‘ਗੋਮੋਸ਼ਾ’ ਪਹਿਨਣਾ ਬਹੁਤ ਅੱਛਾ ਲਗਦਾ ਹੈ। ਹਰ ਖੂਬਸੂਰਤ ਗੋਮੋਸ਼ਾ ਦੇ ਪਿੱਛੇ ਅਸਾਮ ਦੀਆਂ ਮਹਿਲਾਵਾਂ, ਸਾਡੀਆਂ ਮਾਤਾਵਾਂ-ਭੈਣਾਂ ਦੀ ਮਿਹਨਤ ਹੁੰਦੀ ਹੈ। ਬੀਤੇ 8-9 ਵਰ੍ਹਿਆਂ ਵਿੱਚ ਦੇਸ਼ ਵਿੱਚ ਗੋਮੋਸ਼ਾ ਨੂੰ ਲੈ ਕੇ ਆਕਰਸ਼ਣ ਵਧਿਆ ਹੈ, ਤਾਂ ਉਸ ਦੀ ਮੰਗ ਵੀ ਵਧੀ ਹੈ। ਇਸ ਮੰਗ ਨੂੰ ਪੂਰਾ ਕਰਨ ਦੇ ਲਈ ਬੜੀ ਸੰਖਿਆ ਵਿੱਚ ਮਹਿਲਾ ਸੈਲਫ ਹੈਲਪ ਗਰੁੱਪ ਸਾਹਮਣੇ ਆਏ ਹਨ। ਇਨ੍ਹਾਂ ਗਰੁੱਪਸ ਵਿੱਚ ਹਜ਼ਾਰਾਂ-ਲੱਖਾਂ ਮਹਿਲਾਵਾਂ ਨੂੰ ਰੋਜ਼ਗਾਰ ਮਿਲ ਰਿਹਾ ਹੈ।
ਹੁਣ ਇਹ ਗਰੁੱਪਸ ਹੋਰ ਅੱਗੇ ਵਧ ਕੇ ਦੇਸ਼ ਦੀ ਅਰਥਵਿਵਸਥਾ ਦੀ ਤਾਕਤ ਬਣਨਗੇ। ਇਸ ਦੇ ਲਈ ਇਸ ਸਾਲ ਦੇ ਬਜਟ ਵਿੱਚ ਵਿਸ਼ੇਸ਼ ਪ੍ਰਾਵਧਾਨ ਕੀਤੇ ਗਏ ਹਨ। ਮਹਿਲਾਵਾਂ ਦੀ ਆਮਦਨ ਉਨ੍ਹਾਂ ਦੇ ਸਸ਼ਕਤੀਕਰਣ ਦਾ ਮਾਧਿਅਮ ਬਣੇ, ਇਸ ਦੇ ਲਈ ‘ਮਹਿਲਾ ਸਨਮਾਨ ਸੇਵਿੰਗ ਸਰਟੀਫਿਕੇਟ’ ਯੋਜਨਾ ਵੀ ਸ਼ੁਰੂ ਕੀਤੀ ਗਈ ਹੈ। ਮਹਿਲਾਵਾਂ ਨੂੰ ਸੇਵਿੰਗ ‘ਤੇ ਵਿਸ਼ੇਸ਼ ਤੌਰ ‘ਤੇ ਜ਼ਿਆਦਾ ਵਿਆਜ ਦਾ ਫਾਇਦਾ ਮਿਲੇਗਾ। ਨਾਲ ਹੀ, ਪੀਐੱਮ ਆਵਾਸ ਯੋਜਨਾ ਦਾ ਬਜਟ ਵੀ ਵਧਾ ਕੇ 70 ਹਜ਼ਾਰ ਕਰੋੜ ਰੁਪਏ ਕਰ ਦਿੱਤਾ ਗਿਆ ਹੈ, ਤਾਕਿ ਹਰ ਪਰਿਵਾਰ ਨੂੰ ਜੋ ਗ਼ਰੀਬ ਹੈ, ਜਿਸ ਦੇ ਪਾਸ ਪੱਕਾ ਘਰ ਨਹੀਂ ਹੈ, ਉਸ ਨੂੰ ਪੱਕਾ ਘਰ ਮਿਲ ਸਕੇ। ਇਹ ਘਰ ਵੀ ਜ਼ਿਆਦਾਤਰ ਮਹਿਲਾਵਾਂ ਦੇ ਹੀ ਨਾਮ ‘ਤੇ ਬਣਾਏ ਜਾਂਦੇ ਹਨ। ਉਸ ਦਾ ਮਾਲਕੀ ਹੱਕ ਮਹਿਲਾਵਾਂ ਦਾ ਹੁੰਦਾ ਹੈ। ਇਸ ਬਜਟ ਵਿੱਚ ਐਸੇ ਅਨੇਕ ਪ੍ਰਾਵਧਾਨ ਹਨ, ਜਿਨ੍ਹਾਂ ਨਾਲ ਅਸਾਮ, ਨਾਗਾਲੈਂਡ, ਤ੍ਰਿਪੁਰਾ, ਮੇਘਾਲਿਆ ਜਿਹੇ ਪੂਰਬ-ਉੱਤਰ ਰਾਜਾਂ ਦੀਆਂ ਮਹਿਲਾਵਾਂ ਨੂੰ ਵਿਆਪਕ ਲਾਭ ਹੋਵੇਗਾ, ਉਨ੍ਹਾਂ ਦੇ ਲਈ ਨਵੇਂ ਅਵਸਰ ਬਣਨਗੇ।
ਸਾਥੀਓ,
ਕ੍ਰਿਸ਼ਨਗੁਰੂ ਕਿਹਾ ਕਰਦੇ ਸਨ- ਨਿੱਤ ਭਗਤੀ ਦੇ ਕਾਰਜਾਂ ਵਿੱਚ ਵਿਸ਼ਵਾਸ ਦੇ ਨਾਲ ਆਪਣੀ ਆਤਮਾ ਦੀ ਸੇਵਾ ਕਰੋ। ਆਪਣੀ ਆਤਮਾ ਦੀ ਸੇਵਾ ਵਿੱਚ, ਸਮਾਜ ਦੀ ਸੇਵਾ, ਸਮਾਜ ਦੇ ਵਿਕਾਸ ਦੇ ਇਸ ਮੰਤਰ ਵਿੱਚ ਬੜੀ ਸ਼ਕਤੀ ਸਮਾਈ ਹੋਈ ਹੈ। ਮੈਨੂੰ ਖੁਸ਼ੀ ਹੈ ਕਿ ਕ੍ਰਿਸ਼ਨਗੁਰੂ ਸੇਵਾਸ਼੍ਰਮ ਸਮਾਜ ਨਾਲ ਜੁੜੇ ਲਗਭਗ ਹਰ ਆਯਾਮ ਵਿੱਚ ਇਸ ਮੰਤਰ ਦੇ ਨਾਲ ਕੰਮ ਕਰ ਰਿਹਾ ਹੈ। ਤੁਹਾਡੇ ਦੁਆਰਾ ਚਲਾਏ ਜਾ ਰਹੇ ਇਹ ਸੇਵਾਯੱਗ ਦੇਸ਼ ਦੀ ਬੜੀ ਤਾਕਤ ਬਣ ਰਹੇ ਹਨ। ਦੇਸ਼ ਦੇ ਵਿਕਾਸ ਦੇ ਲਈ ਸਰਕਾਰ ਅਨੇਕਾਂ ਯੋਜਨਾਵਾਂ ਚਲਾਉਂਦੀ ਹੈ। ਲੇਕਿਨ ਦੇਸ਼ ਦੀਆਂ ਕਲਿਆਣਕਾਰੀ ਯੋਜਨਾਵਾਂ ਦੀ ਪ੍ਰਾਣਵਾਯੂ, ਸਮਾਜ ਦੀ ਸ਼ਕਤੀ ਅਤੇ ਜਨ ਭਾਗੀਦਾਰੀ ਹੀ ਹੈ। ਅਸੀਂ ਦੇਖਿਆ ਹੈ ਕਿ ਕਿਵੇਂ ਦੇਸ਼ ਨੇ ਸਵੱਛ ਭਾਰਤ ਅਭਿਯਾਨ ਸ਼ੁਰੂ ਕੀਤਾ ਅਤੇ ਫਿਰ ਜਨਭਾਗੀਦਾਰੀ ਨੇ ਉਸ ਨੂੰ ਸਫ਼ਲ ਬਣਾ ਦਿੱਤਾ।
ਡਿਜੀਟਲ ਇੰਡੀਆ ਅਭਿਯਾਨ ਦੀ ਸਫ਼ਲਤਾ ਦੇ ਪਿੱਛੇ ਵੀ ਸਭ ਤੋਂ ਬੜੀ ਵਜ੍ਹਾ ਜਨਭਾਗੀਦਾਰੀ ਹੀ ਹੈ। ਦੇਸ਼ ਨੂੰ ਸਸ਼ਕਤ ਕਰਨ ਵਾਲੀਆਂ ਇਸ ਤਰ੍ਹਾਂ ਦੀਆਂ ਅਨੇਕਾਂ ਯੋਜਨਾਵਾਂ ਨੂੰ ਅੱਗੇ ਵਧਾਉਣ ਵਿੱਚ ਕ੍ਰਿਸ਼ਨਗੁਰੂ ਸੇਵਾਸ਼੍ਰਮ ਦੀ ਭੂਮਿਕਾ ਬਹੁਤ ਅਹਿਮ ਹੈ। ਜਿਵੇਂ ਕਿ ਸੇਵਾਸ਼੍ਰਮ ਮਹਿਲਾਵਾਂ ਅਤੇ ਨੌਜਵਾਨਾਂ (ਯੁਵਾਵਾਂ) ਦੇ ਲਈ ਕਈ ਸਮਾਜਿਕ ਕਾਰਜ ਕਰਦਾ ਹੈ। ਆਪ ਬੇਟੀ ਬਚਾਓ-ਬੇਟੀ ਪੜ੍ਹਾਓ ਅਤੇ ਪੋਸ਼ਣ ਜਿਹੇ ਅਭਿਯਾਨਾਂ ਨੂੰ ਅੱਗੇ ਵਧਾਉਣ ਦੀ ਵੀ ਜ਼ਿੰਮੇਦਾਰੀ ਲੈ ਸਕਦੇ ਹੋ। ‘ਖੇਲੋ ਇੰਡੀਆ’ ਅਤੇ ‘ਫਿਟ ਇੰਡੀਆ’ ਜਿਹੇ ਅਭਿਯਾਨਾਂ ਨਾਲ ਜ਼ਿਆਦਾ ਤੋਂ ਜ਼ਿਆਦਾ ਨੌਜਵਾਨਾਂ (ਯੁਵਾਵਾਂ) ਨੂੰ ਜੋੜਨ ਨਾਲ ਸੇਵਾਸ਼੍ਰਮ ਦੀ ਪ੍ਰੇਰਣਾ ਬਹੁਤ ਅਹਿਮ ਹੈ। ਯੋਗ ਹੋਵੇ, ਆਯੁਰਵੇਦ ਹੋਵੇ, ਇਨ੍ਹਾਂ ਦੇ ਪ੍ਰਚਾਰ-ਪ੍ਰਸਾਰ ਵਿੱਚ ਤੁਹਾਡੀ ਹੋਰ ਜ਼ਿਆਦਾ ਸਹਿਭਾਗਿਤਾ, ਸਮਾਜ ਸ਼ਕਤੀ ਨੂੰ ਮਜ਼ਬੂਤ ਕਰੇਗੀ।
ਸਾਥੀਓ,
ਤੁਸੀਂ ਜਾਣਦੇ ਹੋ ਕਿ ਸਾਡੇ ਇੱਥੇ ਪਰੰਪਰਾਗਤ ਤੌਰ ‘ਤੇ ਹੱਥ ਨਾਲ, ਕਿਸੇ ਔਜ਼ਾਰ ਦੀ ਮਦਦ ਨਾਲ ਕੰਮ ਕਰਨ ਵਾਲੇ ਕਾਰੀਗਰਾਂ ਨੂੰ, ਹੁਨਰਮੰਦਾਂ ਨੂੰ ਵਿਸ਼ਵਕਰਮਾ ਕਿਹਾ ਜਾਂਦਾ ਹੈ। ਦੇਸ਼ ਨੇ ਹੁਣ ਪਹਿਲੀ ਵਾਰ ਇਨ੍ਹਾਂ ਪਰੰਪਰਾਗਤ ਕਾਰੀਗਰਾਂ ਦੇ ਕੌਸ਼ਲ ਨੂੰ ਵਧਾਉਣ ਦਾ ਸੰਕਲਪ ਲਿਆ ਹੈ। ਇਨ੍ਹਾਂ ਦੇ ਲਈ ਪੀਐੱਮ-ਵਿਸ਼ਵਕਰਮਾ ਕੌਸ਼ਲ ਸਨਮਾਨ ਯਾਨੀ ਪੀਐੱਮ ਵਿਕਾਸ ਯੋਜਨਾ ਸ਼ੁਰੂ ਕੀਤੀ ਜਾ ਰਹੀ ਹੈ ਅਤੇ ਇਸ ਬਜਟ ਵਿੱਚ ਇਸ ਦਾ ਵਿਸਤਾਰ ਨਾਲ ਵਰਣਨ ਕੀਤਾ ਗਿਆ ਹੈ। ਕ੍ਰਿਸ਼ਨਗੁਰੂ ਸੇਵਾਸ਼੍ਰਮ, ਵਿਸ਼ਵਕਰਮਾ ਸਾਥੀਆਂ ਵਿੱਚ ਇਸ ਯੋਜਨਾ ਦੇ ਪ੍ਰਤੀ ਜਾਗਰੂਕਤਾ ਵਧਾ ਕੇ ਵੀ ਉਨ੍ਹਾਂ ਦਾ ਹਿਤ ਕਰ ਸਕਦਾ ਹੈ।
ਸਾਥੀਓ,
2023 ਵਿੱਚ ਭਾਰਤ ਦੀ ਪਹਿਲ ‘ਤੇ ਪੂਰਾ ਵਿਸ਼ਵ ਮਿਲਟ ਈਅਰ ਵੀ ਮਨਾ ਰਿਹਾ ਹੈ। ਮਿਲਟ ਯਾਨੀ, ਮੋਟੇ ਅਨਾਜਾਂ ਨੂੰ, ਜਿਸ ਨੂੰ ਅਸੀਂ ਆਮ ਤੌਰ ‘ਤੇ ਮੋਟਾ ਅਨਾਜ ਕਹਿੰਦੇ ਹਾਂ ਨਾਮ ਅਲੱਗ-ਅਲੱਗ ਹੁੰਦੇ ਹਨ ਲੇਕਿਨ ਮੋਟਾ ਅਨਾਜ ਕਹਿੰਦੇ ਹਾਂ। ਮੋਟੇ ਅਨਾਜਾਂ ਨੂੰ ਹੁਣ ਇੱਕ ਨਵੀਂ ਪਹਿਚਾਣ ਦਿੱਤੀ ਗਈ ਹੈ। ਇਹ ਪਹਿਚਾਣ ਹੈ- ਸ਼੍ਰੀ ਅੰਨ। ਯਾਨੀ ਅੰਨ ਵਿੱਚ ਜੋ ਸਰਬਸ੍ਰੇਸ਼ਠ, ਉਹ ਹੋਇਆ ਹੈ ਸ਼੍ਰੀ ਅੰਨ। ਕ੍ਰਿਸ਼ਨਗੁਰੂ ਸੇਵਾਸ਼੍ਰਮ ਅਤੇ ਸਾਰੀਆਂ ਧਾਰਮਿਕ ਸੰਸਥਾਵਾਂ ਸ਼੍ਰੀ-ਅੰਨ ਦੇ ਪ੍ਰਸਾਰ ਵਿੱਚ ਬੜੀ ਭੂਮਿਕਾ ਨਿਭਾ ਸਕਦੀਆਂ ਹਨ। ਆਸ਼੍ਰਮ ਵਿੱਚ ਜੋ ਪ੍ਰਸਾਦ ਵੰਡਿਆ ਜਾਂਦਾ ਹੈ, ਮੇਰਾ ਆਗ੍ਰਹ (ਤਾਕੀਦ) ਹੈ ਕਿ ਉਹ ਪ੍ਰਸਾਦ ਸ਼੍ਰੀ ਅੰਨ ਨਾਲ ਬਣਾਇਆ ਜਾਵੇ। ਐਸੇ ਹੀ, ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਵਿੱਚ ਸਾਡੇ ਸੁਤੰਤਰਤਾ ਸੈਨਾਨੀਆਂ ਦੇ ਇਤਿਹਾਸ ਨੂੰ ਯੁਵਾ ਪੀੜ੍ਹੀ ਤੱਕ ਪਹੁੰਚਾਉਣ ਦੇ ਲਈ ਅਭਿਯਾਨ ਚਲ ਰਿਹਾ ਹੈ।
ਇਸ ਦਿਸ਼ਾ ਵਿੱਚ ਸੇਵਾਸ਼੍ਰਮ ਪ੍ਰਕਾਸ਼ਨ ਦੁਆਰਾ, ਅਸਾਮ ਅਤੇ ਪੂਰਬ-ਉੱਤਰ ਦੇ ਕ੍ਰਾਂਤੀਕਾਰੀਆਂ ਬਾਰੇ ਬਹੁਤ ਕੁਝ ਕੀਤਾ ਜਾ ਸਕਦਾ ਹੈ। ਮੈਨੂੰ ਵਿਸ਼ਵਾਸ ਹੈ, 12 ਵਰ੍ਹਿਆਂ ਬਾਅਦ ਜਦੋਂ ਇਹ ਅਖੰਡ ਕੀਰਤਨ ਹੋਵੇਗਾ, ਤਾਂ ਤੁਹਾਡੇ ਅਤੇ ਦੇਸ਼ ਦੇ ਇਨ੍ਹਾਂ ਸਾਂਝੇ ਪ੍ਰਯਾਸਾਂ ਨਾਲ ਅਸੀਂ ਹੋਰ ਅਧਿਕ ਸਸ਼ਕਤ ਭਾਰਤ ਦੇ ਦਰਸ਼ਨ ਕਰ ਰਹੇ ਹੋਵਾਂਗੇ। ਅਤੇ ਇਸੇ ਕਾਮਨਾ ਦੇ ਨਾਲ ਸਾਰੇ ਸੰਤਾਂ ਨੂੰ ਪ੍ਰਣਾਮ ਕਰਦਾ ਹਾਂ, ਸਾਰੀਆਂ ਪੁਣਯ ਆਤਮਾਵਾਂ ਨੂੰ ਪ੍ਰਣਾਮ ਕਰਦਾ ਹਾਂ ਅਤੇ ਆਪ ਸਭ ਨੂੰ ਇੱਕ ਵਾਰ ਫਿਰ ਬਹੁਤ ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।
ਧੰਨਵਾਦ!