Quoteਸਟੀਲ ਨੇ ਦੁਨੀਆ ਭਰ ਦੀਆਂ ਆਧੁਨਿਕ ਅਰਥਵਿਵਸਥਾਵਾਂ ਵਿੱਚ ਮੂਲ ਢਾਂਚੇ ਦੀ ਭੂਮਿਕਾ ਨਿਭਾਈ ਹੈ, ਸਟੀਲ ਹਰ ਸਫ਼ਲ ਕਹਾਣੀ ਦੇ ਪਿੱਛੀ ਦੀ ਸ਼ਕਤੀ ਹੈ: ਪ੍ਰਧਾਨ ਮੰਤਰੀ
Quoteਸਾਨੂੰ ਮਾਣ ਹੈ ਕਿ ਭਾਰਤ ਅੱਜ ਦੁਨੀਆ ਦਾ ਦੂਸਰਾ ਸਭ ਤੋਂ ਵੱਡਾ ਸਟੀਲ ਉਤਪਾਦਕ ਦੇਸ਼ ਬਣ ਗਿਆ ਹੈ : ਪ੍ਰਧਾਨ ਮੰਤਰੀ
Quoteਨੈਸ਼ਨਲ ਸਟੀਲ ਪਾਲਿਸੀ ਦੇ ਤਹਿਤ ਅਸੀਂ 2030 ਤੱਕ 300 ਮਿਲੀਅਨ ਟਨ ਸਟੀਲ ਉਤਪਾਦਨ ਦਾ ਟੀਚਾ ਰੱਖਿਆ ਹੈ: ਪ੍ਰਧਾਨ ਮੰਤਰੀ
Quoteਸਟੀਲ ਉਦਯੋਗ ਦੇ ਲਈ ਸਰਕਾਰ ਦੀਆਂ ਨੀਤੀਆਂ ਕਈ ਹੋਰ ਭਾਰਤੀ ਉਦਯੋਗਾਂ ਨੂੰ ਗਲੋਬਲ ਪ੍ਰਤੀਯੋਗੀ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੀਆਂ ਹਨ : ਪ੍ਰਧਾਨ ਮੰਤਰੀ
Quoteਸਾਰੇ ਇਨਫ੍ਰਾਸਟ੍ਰਕਚਰ ਪ੍ਰੋਜੈਕਟਾਂ ਲਈ ਜ਼ੀਰੋ ਇੰਪੋਰਟ ਅਤੇ ਨੈੱਟ ਐਕਸਪੋਰਟ ਟੀਚਾ ਹੋਣਾ ਚਾਹੀਦਾ ਹੈ: ਪ੍ਰਧਾਨ ਮੰਤਰੀ
Quoteਸਾਡੇ ਸਟੀਲ ਖੇਤਰ ਨੂੰ ਨਵੀਆਂ ਪ੍ਰਕਿਰਿਆਵਾਂ, ਨਵੀਆਂ ਸ਼੍ਰੇਣੀਆਂ ਅਤੇ ਨਵੇਂ ਉੱਚ ਪੱਧਰ ਲਈ ਤਿਆਰ ਰਹਿਣਾ ਹੋਵੇਗਾ: ਪ੍ਰਧਾਨ ਮੰਤਰੀ
Quoteਸਾਨੂੰ ਭਵਿੱਖ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਸਤਾਰ ਅਤੇ ਅਪਗ੍ਰੇਡ ਕਰਨਾ ਹੋਵੇਗਾ, ਸਾਨੂੰ ਹੁਣ ਤੋਂ ਭਵਿੱਖ ਲਈ ਤਿਆਰ ਹੋਣਾ ਪਵੇਗਾ: ਪ੍ਰਧਾਨ ਮੰਤਰੀ
Quoteਪਿਛਲੇ 10 ਵਰ੍ਹਿਆਂ ਵਿੱਚ, ਕਈ ਮਾਈਨਿੰਗ ਸੁਧਾਰ ਲਾਗੂ ਕੀਤੇ ਗਏ ਹਨ, ਲੋਹੇ ਦੀ ਉਪਲਬਧਤਾ ਆਸਾਨ ਹੋ ਗਈ ਹੈ : ਪ੍ਰਧਾਨ ਮੰਤਰੀ
Quoteਹੁਣ ਅਲਾਟ ਕੀਤੀਆਂ ਖਾਣਾਂ ਅਤੇ ਦੇਸ਼ ਦੇ ਸੰਸਾਧਨਾਂ ਦੇ ਉਚ ਉਪਯੋਗ ਦਾ ਸਮਾਂ ਹੈ, ਗ੍ਰੀਨ-ਫੀਲਡ ਮਾਈਨਿੰਗ ਵਿੱਚ ਤੇਜ਼ੀ
Quoteਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅਗਲੇ ਦੋ ਦਿਨਾਂ ਵਿੱਚ ਭਾਰਤ ਦੇ ਉਭਰਦੇ ਖੇਤਰ -ਸਟੀਲ ਉਦੋਯਗ ਦੀਆਂ ਸੰਭਾਵਨਾਵਾਂ ਅਤੇ ਅਵਸਰਾਂ ‘ਤੇ ਚਰਚਾ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਇਹ ਖੇਤਰ ਭਾਰਤ ਦੀ ਤਰੱਕੀ ਦਾ ਅਧਾਰ ਹੈ ਅਤੇ ਵਿਕਸਿਤ ਭਾਰਤ ਦੀ ਨੀਂਹ ਨੂੰ ਮਜ਼ਬੂਤ ਬਣਾਉਂਦੇ ਹੋਏ ਦੇਸ਼ ਵਿੱਚ ਪਰਿਵਰਤਨ ਦਾ ਨਵਾਂ ਅਧਿਆਏ ਜੋੜ ਰਿਹਾ ਹੈ।

ਸਾਰੇ ਸਨਮਾਨਿਤ ਮਹਿਮਾਨ, ਮੰਤਰੀ ਮੰਡਲ ਦੇ ਮੇਰੇ ਸਹਿਯੋਗੀ, ਇੰਡਸਟ੍ਰੀ ਲੀਡਰਸ, ਇੰਟਰਨੈਸ਼ਨਲ ਡੈਲੀਗੇਟਸ ਅਤੇ ਮੇਰੇ ਸਾਥੀਓ, ਨਮਸਕਾਰ।

ਅੱਜ ਅਤੇ ਅਗਲੇ 2 ਦਿਨ, ਅਸੀਂ ਭਾਰਤ ਦੇ ਸਨਰਾਈਜ਼ ਸੈਕਟਰ, ਸਟੀਲ ਸੈਕਟਰ ਦੀ ਸਮਰੱਥਾ ਅਤੇ ਉਸ ਦੀਆਂ ਸੰਭਾਵਨਾਵਾਂ ‘ਤੇ ਵਿਆਪਕ ਚਰਚਾ ਕਰਨ ਵਾਲੇ ਹਾਂ। ਇੱਕ ਅਜਿਹਾ ਸੈਕਟਰ, ਜੋ ਭਾਰਤ ਦੀ ਪ੍ਰਗਤੀ ਦਾ ਅਧਾਰ ਹੈ, ਜੋ ਵਿਕਸਿਤ ਭਾਰਤ ਦੀ ਮਜ਼ਬੂਤ ਨੀਂਹ ਹੈ, ਅਤੇ ਜੋ ਭਾਰਤ ਵਿੱਚ ਵੱਡੇ ਬਦਲਾਅ ਦੀ ਨਵੀਂ ਗਾਥਾ ਲਿਖ ਰਿਹਾ ਹੈ। ਮੈਂ ਤੁਹਾਡਾ ਸਾਰਿਆਂ ਦਾ ਇੰਡੀਆ ਸਟੀਲ 2025 ਵਿੱਚ ਅਭਿਨੰਦਨ ਕਰਦਾ ਹਾਂ। ਮੈਨੂੰ ਵਿਸ਼ਵਾਸ ਹੈ, ਇਹ ਆਯੋਜਨ ਨਵੇਂ ਆਇਡੀਆਜ਼ ਸਾਂਝਾ ਕਰਨ ਦੇ ਲਈ, ਨਵੇਂ ਪਾਰਟਨਰ ਬਣਾਉਣ ਲਈ ਅਤੇ ਇਨੋਵੇਸ਼ਨ ਨੂੰ ਹੁਲਾਰਾ ਦੇਣ ਲਈ ਇੱਕ ਨਵੇਂ ਲਾਂਚ ਪੈਡ ਦਾ ਕੰਮ ਕਰੇਗਾ। ਇਹ ਸਟੀਲ ਸੈਕਟਰ ਵਿੱਚ ਇੱਕ ਨਵੇਂ ਅਧਿਆਏ ਦੀ ਸ਼ੁਰੂਆਤ ਦਾ ਅਧਾਰ ਬਣੇਗਾ।

 

|

ਸਾਥੀਓ,

ਸਟੀਲ ਦੀ ਭੂਮਿਕਾ ਦੁਨੀਆ ਦੀਆਂ ਆਧੁਨਿਕ ਅਰਥਵਿਵਸਥਾਵਾਂ ਵਿੱਚ skeleton ਦੀ ਤਰ੍ਹਾਂ ਰਹੀ ਹੈ। ਸਕਾਈ- ਸਕ੍ਰੈਪਰਸ ਹੋਣ ਜਾਂ ਸ਼ਿਪਿੰਗ, ਹਾਈਵੇਅਜ਼ ਹੋਣ ਜਾਂ ਹਾਈ-ਸਪੀਡ ਰੇਲ, ਸਮਾਰਟ ਸਿਟੀ ਹੋਣ ਜਾਂ ਇੰਡਸਟ੍ਰੀਅਲ ਕੌਰੀਡੋਰ, ਹਰ ਸਕਸੈੱਸ ਸਟੋਰੀ ਦੇ ਪਿੱਛੇ ਸਟੀਲ ਦੀ ਤਾਕਤ ਹੈ। ਅੱਜ ਭਾਰਤ 5 ਟ੍ਰਿਲੀਅਨ ਡਾਲਰ ਇਕੌਨਮੀ ਦੇ ਸੰਕਲਪ ਨੂੰ ਸਿੱਧ ਕਰਨ ਵਿੱਚ ਜੁਟਿਆ ਹੈ। ਇਸ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਸਟੀਲ ਸੈਕਟਰ ਦੀ ਵੀ ਭੂਮਿਕਾ ਘੱਟ ਨਹੀਂ ਹੈ। ਸਾਨੂੰ ਮਾਣ ਹੈ ਕਿ, ਅੱਜ ਭਾਰਤ ਦੁਨੀਆ ਦਾ ਦੂਸਰਾ ਸਭ ਤੋਂ ਵੱਡਾ ਸਟੀਲ ਉਤਪਾਦਕ ਬਣ ਚੁੱਕਿਆ ਹੈ। ਅਸੀਂ ਨੈਸ਼ਨਲ ਸਟੀਲ ਪੌਲਿਸੀ ਦੇ ਤਹਿਤ 2030 ਤੱਕ 300 ਮਿਲੀਅਨ ਟਨ ਸਟੀਲ ਉਤਪਾਦਨ ਦਾ ਟੀਚਾ ਤੈਅ ਕੀਤਾ ਹੈ। ਅੱਜ ਸਾਡੀ ਪ੍ਰਤੀ ਵਿਅਕਤੀ ਸਟੀਲ ਦੀ ਖਪਤ ਲਗਭਗ ninety eight ਕਿਲੋਗ੍ਰਾਮ ਹੈ, ਅਤੇ ਇਹ ਵੀ ਵਧ ਕੇ 2030 ਤੱਕ one hundred sixty ਕਿਲੋਗ੍ਰਾਮ ਹੋ ਜਾਣ ਦੀ ਸੰਭਾਵਨਾ ਹੈ। ਸਟੀਲ ਦਾ ਇਹ ਵਧਦਾ consumption ਦੇਸ਼ ਦੇ ਇਨਫ੍ਰਾ ਅਤੇ economy ਦੇ ਲਈ golden standard ਦਾ ਕੰਮ ਕਰਦਾ ਹੈ। ਇਹ ਦੇਸ਼ ਦੀ ਦਿਸ਼ਾ, ਸਰਕਾਰ ਦੀ efficiency ਅਤੇ effectiveness ਦੀ ਵੀ ਇੱਕ ਕਸੌਟੀ ਹੈ।

ਸਾਥੀਓ,

ਅੱਜ ਸਾਡੀ ਸਟੀਲ ਇੰਡਸਟ੍ਰੀ ਆਪਣੇ ਭਵਿੱਖ ਨੂੰ ਲੈ ਕੇ ਨਵੇਂ ਭਰੋਸੇ ਨਾਲ ਭਰੀ ਹੋਈ ਹੈ। ਕਿਉਂਕਿ, ਅੱਜ ਦੇਸ਼ ਕੋਲ ਪੀਐੱਮ-ਗਤੀਸ਼ਕਤੀ ਨੈਸ਼ਨਲ ਮਾਸਟਰ ਪਲਾਨ ਜਿਹਾ ਅਧਾਰ ਹੈ। ਪੀਐੱਮ-ਗਤੀਸ਼ਕਤੀ ਦੇ ਜ਼ਰੀਏ ਅਲੱਗ-ਅਲੱਗ utility services ਨੂੰ, logistics modes ਨੂੰ integrate ਕੀਤਾ ਜਾ ਰਿਹਾ ਹੈ। ਦੇਸ਼ ਦੇ mine areas ਅਤੇ steel units ਨੂੰ ਬਿਹਤਰ multi-modal connectivity ਦੇ ਲਈ map ਕੀਤਾ ਜਾ ਰਿਹਾ ਹੈ। ਦੇਸ਼ ਦੇ ਪੂਰਬੀ ਹਿੱਸੇ ਵਿੱਚ, ਜਿੱਥੇ ਜ਼ਿਆਦਾਤਰ ਸਟੀਲ ਸੈਕਟਰ ਮੌਜੂਦ ਹਨ, ਉੱਥੇ ਕ੍ਰਿਟੀਕਲ ਇਨਫ੍ਰਾਸਟ੍ਰਕਚਰ ਨੂੰ ਅੱਪਗ੍ਰੇਡ ਕਰਨ ਲਈ ਨਵੇਂ ਪ੍ਰੋਜੈਕਟਸ ਲਗਾਏ ਜਾ ਰਹੇ ਹਨ। ਅਸੀਂ 1.3  ਟ੍ਰਿਲੀਅਨ ਡਾਲਰ ਦੀ National Infrastructure Pipeline ਨੂੰ ਵੀ ਅੱਗੇ ਵਧਾ ਰਹੇ ਹਾਂ। ਅੱਜ ਦੇਸ਼ ਦੇ ਸ਼ਹਿਰਾਂ ਨੂੰ ਸਮਾਰਟ ਸਿਟੀਜ਼ ਬਣਾਉਣ ਦੇ ਲਈ large scale ‘ਤੇ ਕੰਮ ਹੋ ਰਿਹਾ ਹੈ।

Roads, railways, airports, ports ਅਤੇ pipeline ਦੇ development ਦਾ ਇਹ unprecedented pace, ਸਟੀਲ ਸੈਕਟਰ ਦੇ ਲਈ ਨਵੀਆਂ ਸੰਭਾਵਨਾਵਾਂ ਬਣਾ ਰਿਹਾ ਹੈ। ਅੱਜ ਦੇਸ਼ ਵਿੱਚ ਪੀਐੱਮ ਆਵਾਸ ਯੋਜਨਾ ਦੇ ਤਹਿਤ ਕਰੋੜਾਂ ਘਰ ਬਣ ਰਹੇ ਹਨ। ਜਲ ਜੀਵਨ ਮਿਸ਼ਨ ਦਾ ਇੰਨਾ ਵੱਡਾ ਇਨਫ੍ਰਾਸਟ੍ਰਕਚਰ ਪਿੰਡ-ਪਿੰਡ ਵਿੱਚ ਬਿਲਡ ਹੋ ਰਿਹਾ ਹੈ। ਅਕਸਰ ਸਾਡੇ ਦੇਸ਼ ਵਿੱਚ ਅਜਿਹੀਆਂ ਯੋਜਨਾਵਾਂ ਨੂੰ ਸਿਰਫ਼ ਵੈੱਲਫੇਅਰ ਦੇ ਚਸ਼ਮੇ ਰਾਹੀਂ ਦੇਖਿਆ ਜਾਂਦਾ ਹੈ। ਲੇਕਿਨ, ਗ਼ਰੀਬ ਭਲਾਈ ਦੀਆਂ ਇਹ ਯੋਜਨਾਵਾਂ ਵੀ ਸਟੀਲ ਇੰਡਸਟ੍ਰੀ ਨੂੰ ਨਵੀਂ ਤਾਕਤ ਦੇ ਰਹੀਆਂ ਹਨ। ਅਸੀਂ ਇਹ ਵੀ ਤੈਅ ਕੀਤਾ ਹੈ, ਕਿ ਸਰਕਾਰੀ ਪ੍ਰੋਜੈਕਟ ਵਿੱਚ ਸਿਰਫ਼ ‘ਮੇਡ ਇਨ ਇੰਡੀਆ’ ਸਟੀਲ ਹੀ ਇਸਤੇਮਾਲ ਹੋਵੇ। ਇਨ੍ਹਾਂ ਹੀ ਯਤਨਾਂ ਦਾ ਨਤੀਜਾ ਹੈ ਕਿ ਬਿਲਡਿੰਗ Construction ਅਤੇ ਇਨਫ੍ਰਾਸਟ੍ਰਕਚਰ ਵਿੱਚ ਸਟੀਲ ਦੀ ਜੋ ਖਪਤ ਹੈ, ਉਸ ਵਿੱਚ ਸਭ ਤੋਂ ਜ਼ਿਆਦਾ ਹਿੱਸਾ ਸਰਕਾਰ ਨਾਲ ਜੁੜੀਆਂ initiatives ਦਾ ਹੈ।

ਸਾਥੀਓ,

ਸਟੀਲ ਕਿੰਨੇ ਹੀ ਸੈਕਟਰਸ ਦੀ ਗ੍ਰੋਥ ਦਾ ਪ੍ਰਾਇਮਰੀ ਕੰਪੋਨੈਂਟ ਹੈ। ਇਸ ਲਈ, ਸਟੀਲ ਇੰਡਸਟ੍ਰੀ ਦੇ ਲਈ ਸਰਕਾਰ ਦੀਆਂ ਨੀਤੀਆਂ ਭਾਰਤ ਦੀਆਂ ਦੂਸਰੀਆਂ ਕਈ ਇੰਡਸਟ੍ਰੀਜ਼ ਨੂੰ ਗਲੋਬਲੀ competitive ਬਣਾਉਣ ਵਿੱਚ ਅਹਿਮ ਰੋਲ ਅਦਾ ਕਰ ਰਹੀਆਂ ਹਨ। ਸਾਡਾ ਮੈਨੂਫੈਕਚਰਿੰਗ ਸੈਕਟਰ, construction, ਮਸ਼ੀਨਰੀ ਅਤੇ ਆਟੋਮੋਟਿਵ ਸੈਕਟਰ, ਅੱਜ ਇਨ੍ਹਾਂ ਸਾਰਿਆਂ ਨੂੰ ਭਾਰਤੀ ਸਟੀਲ ਇੰਡਸਟ੍ਰੀ ਤੋਂ ਸ਼ਕਤੀ ਮਿਲ ਰਹੀ ਹੈ। ਇਸ ਵਾਰ ਬਜਟ ਵਿੱਚ ਸਾਡੀ ਸਰਕਾਰ ਨੇ ‘ਮੇਕ ਇਨ ਇੰਡੀਆ’ ਨੂੰ ਗਤੀ ਦੇਣ ਲਈ National Manufacturing Mission ਦਾ ਵੀ ਐਲਾਨ ਕੀਤਾ ਹੈ। ਇਹ ਮਿਸ਼ਨ small, medium ਅਤੇ large, ਸਾਰੀਆਂ ਇੰਡਸਟ੍ਰੀਜ਼ ਲਈ ਹੈ। National Manufacturing Mission ਵੀ ਸਾਡੀ ਸਟੀਲ ਇੰਡਸਟ੍ਰੀ ਲਈ ਨਵੇਂ ਅਵਸਰ ਖੋਲ੍ਹੇਗਾ। 

 

|

ਸਾਥੀਓ,

ਭਾਰਤ ਲੰਬੇ ਸਮੇਂ ਤੱਕ ਹਾਈ-ਗ੍ਰੇਡ ਸਟੀਲ ਦੇ ਲਈ ਆਯਾਤ ‘ਤੇ ਨਿਰਭਰ ਰਿਹਾ ਹੈ। ਡਿਫੈਂਸ ਅਤੇ strategic sectors ਦੇ ਲਈ ਇਸ ਸਥਿਤੀ ਨੂੰ ਬਦਲਣਾ ਜ਼ਰੂਰੀ ਸੀ। ਅੱਜ ਸਾਨੂੰ ਇਸ ਗੱਲ ਦਾ ਮਾਣ ਹੁੰਦਾ ਹੈ, ਕਿ ਭਾਰਤ ਦੇ ਪਹਿਲੇ ਸਵਦੇਸ਼ੀ ਏਅਰਕ੍ਰਾਫਟ ਕਰੀਅਰ ਨੂੰ ਬਣਾਉਣ ਵਿੱਚ ਜਿਸ ਸਟੀਲ ਦਾ ਇਸਤੇਮਾਲ ਹੋਇਆ ਹੈ, ਉਹ ਭਾਰਤ ਵਿੱਚ ਬਣਿਆ ਹੈ। ਸਾਡੇ ਇਤਿਹਾਸਕ ਚੰਦ੍ਰਯਾਨ ਮਿਸ਼ਨ ਦੀ ਸਫ਼ਲਤਾ ਵਿੱਚ ਭਾਰਤੀ ਸਟੀਲ ਦੀ ਸਮਰੱਥਾ ਜੁੜੀ ਹੈ। Capability ਅਤੇ Confidence, ਹੁਣ ਦੋਨੋਂ ਸਾਡੇ ਕੋਲ ਹਨ। ਇਹ ਇੰਝ ਹੀ ਨਹੀਂ ਹੋਇਆ। PLI ਸਕੀਮ ਦੇ ਤਹਿਤ ਹਾਈ-ਗ੍ਰੇਡ ਸਟੀਲ ਦੇ ਉਤਪਾਦਨ ਲਈ ਹਜ਼ਾਰਾਂ ਕਰੋੜ ਰੁਪਏ ਦੀ ਮਦਦ ਕੀਤੀ ਜਾ ਰਹੀ ਹੈ। ਅਤੇ ਇਹ ਤਾਂ ਹਾਲੇ ਸ਼ੁਰੂਆਤ ਹੈ, ਅਸੀਂ ਲੰਬੀ ਦੂਰੀ ਤੈਅ ਕਰਨੀ ਹੈ। ਦੇਸ਼ ਵਿੱਚ ਅਜਿਹੇ ਕਿੰਨੇ ਹੀ ਮੈਗਾ-ਪ੍ਰੋਜੈਕਟਸ ਸ਼ੁਰੂ ਹੋ ਰਹੇ ਹਨ, ਜਿਨ੍ਹਾਂ ਵਿੱਚ ਹਾਈ-ਗ੍ਰੇਡ ਸਟੀਲ ਦੀ ਡਿਮਾਂਡ ਹੋਰ ਜ਼ਿਆਦਾ ਵਧਣ ਵਾਲੀ ਹੈ। ਇਸ ਵਾਰ ਦੇ ਬਜਟ ਵਿੱਚ ਅਸੀਂ ‘ਸ਼ਿਪ ਬਿਲਡਿੰਗ’ ਨੂੰ ਇਨਫ੍ਰਾਸਟ੍ਰਕਚਰ ਦੇ ਤੌਰ ‘ਤੇ ਸ਼ਾਮਲ ਕੀਤਾ ਹੈ। ਅਸੀਂ ਦੇਸ਼ ਵਿੱਚ ਆਧੁਨਿਕ ਅਤੇ ਵੱਡੇ ਸ਼ਿਪਸ ਬਣਾਉਣ ਦਾ ਟੀਚਾ ਲੈ ਕੇ ਚੱਲ ਰਹੇ ਹਾਂ। ਸਾਡਾ ਟਾਰਗੈੱਟ ਹੈ, ਭਾਰਤ ਵਿੱਚ ਬਣੇ ਸ਼ਿਪਸ ਦੁਨੀਆ ਦੇ ਦੂਸਰੇ ਦੇਸ਼ ਵੀ ਖਰੀਦਣ। ਇਸੇ ਤਰ੍ਹਾਂ, ਪਾਈਪਲਾਈਨ ਗ੍ਰੇਡ ਸਟੀਲ ਅਤੇ corrosion  resistant alloys ਦੀ ਡਿਮਾਂਡ ਵੀ ਦੇਸ਼ ਵਿੱਚ ਵਧ ਰਹੀ ਹੈ। 

ਅੱਜ ਦੇਸ਼ ਵਿੱਚ ਰੇਲ ਇਨਫ੍ਰਾਸਟ੍ਰਕਚਰ ਵੀ ਬੇਮਿਸਾਲ ਗਤੀ ਨਾਲ expand ਹੋ ਰਿਹਾ ਹੈ। ਅਜਿਹੀਆਂ ਸਾਰੀਆਂ ਜ਼ਰੂਰਤਾਂ ਲਈ Goal ਹੋਣਾ ਚਾਹੀਦਾ ਹੈ-  ‘ਜ਼ੀਰੋ ਇੰਪੋਰਟ’ ਅਤੇ net export ! ਹੁਣੇ ਅਸੀਂ 25 ਮਿਲੀਅਨ ਟਨ ਸਟੀਲ ਦੇ ਐਕਸਪੋਰਟ ਦਾ ਟੀਚਾ ਲੈ ਕੇ ਚੱਲ ਰਹੇ ਹਾਂ। ਅਸੀਂ 2047 ਤੱਕ ਆਪਣੀ ਸਮਰੱਥਾ 500 ਮਿਲੀਅਨ ਟਨ ਤੱਕ ਪਹੁੰਚਾਉਣ ਦੇ ਲਈ ਵੀ ਕੰਮ ਕਰ ਰਹੇ ਹਾਂ। ਲੇਕਿਨ ਇਸ ਲਈ ਜ਼ਰੂਰੀ ਹੈ ਕਿ, ਸਾਡਾ ਸਟੀਲ ਸੈਕਟਰ new processes, new grades ਅਤੇ new scale ਦੇ ਲਈ ਤਿਆਰ ਹੋਵੇ। ਸਾਨੂੰ ਭਵਿੱਖ ਨੂੰ ਧਿਆਨ ਵਿੱਚ ਰੱਖ ਕੇ expand ਅਤੇ upgrade ਕਰਨਾ ਹੋਵੇਗਾ। ਸਾਨੂੰ ਹੁਣੇ ਤੋਂ future ready ਬਣਨਾ ਹੋਵੇਗਾ। ਸਟੀਲ ਇੰਡਸਟ੍ਰੀ ਦੀ ਇਸ ਗ੍ਰੋਥ potential ਵਿੱਚ employment generation ਦੀਆਂ, ਰੋਜ਼ਗਾਰ ਦੇ ਅਵਸਰ ਦੀਆਂ, ਅਨੰਤ ਸੰਭਾਵਨਾਵਾਂ ਹਨ। ਮੈਂ ਪ੍ਰਾਈਵੇਟ ਅਤੇ ਪਬਲਿਕ ਸੈਕਟਰ, ਦੋਨਾਂ ਨੂੰ ਸੱਦਾ ਦਿੰਦਾ ਹਾਂ, ਤੁਸੀਂ ਨਵੇਂ ideas develop ਕਰੋ, ਉਨ੍ਹਾਂ ਨੂੰ nurture  ਕਰੋ ਅਤੇ share ਕਰੋ। Manufacturing ਵਿੱਚ, R&D ਵਿੱਚ, Technology upgrade ਵਿੱਚ, ਅਸੀਂ ਮਿਲ ਕੇ ਅੱਗੇ ਵਧਣਾ ਹੈ। ਦੇਸ਼ ਦੇ ਨੌਜਵਾਨਾਂ ਲਈ ਜ਼ਿਆਦਾ ਤੋਂ ਜ਼ਿਆਦਾ ਰੋਜ਼ਗਾਰ ਦੇ ਨਵੇਂ ਅਵਸਰ ਬਣਾਉਣੇ ਹਨ। 

ਸਾਥੀਓ,

ਸਟੀਲ ਇੰਡਸਟ੍ਰੀ ਦੀ ਵਿਕਾਸ ਯਾਤਰਾ ਵਿੱਚ ਕੁਝ ਚੁਣੌਤੀਆਂ ਵੀ ਹਨ ਅਤੇ ਅੱਗੇ ਵਧਣ ਲਈ ਇਨ੍ਹਾਂ ਦਾ ਸਮਾਧਾਨ ਕਰਨਾ ਵੀ ਜ਼ਰੂਰੀ ਹੈ। Raw Material Security ਇੱਕ ਵੱਡੀ ਚਿੰਤਾ ਹੈ। ਅਸੀਂ ਹੁਣੇ ਵੀ ਨਿੱਕਲ, ਕੋਕਿੰਗ ਕੋਲ ਅਤੇ ਮੈਗਨੀਜ਼ ਲਈ ਆਯਾਤ ‘ਤੇ ਨਿਰਭਰ ਹਾਂ। ਅਤੇ ਇਸ ਲਈ ਸਾਨੂੰ ਗਲੋਬਲ ਸਾਂਝੇਦਾਰੀਆਂ ਨੂੰ ਮਜ਼ਬੂਤ ਕਰਨਾ ਹੋਵੇਗਾ, Technology ਅੱਪਗ੍ਰੇਡ ਕਰਨ ‘ਤੇ ਫੋਕਸ ਕਰਨਾ ਹੋਵੇਗਾ। ਸਾਨੂੰ ਹੋਰ ਤੇਜ਼ੀ ਨਾਲ energy-efficient, low-emission ਅਤੇ digitally advanced ਟੈਕਨੋਲੋਜੀ ਵੱਲ ਵਧਣਾ ਹੋਵੇਗਾ। AI, ਆਟੋਮੇਸ਼ਨ, ਰੀ-ਸਾਈਕਲਿੰਗ ਅਤੇ by-product utilization ਸਟੀਲ ਇੰਡਸਟ੍ਰੀ ਦਾ ਭਵਿੱਖ ਤੈਅ ਕਰੇਗੀ। ਇਸ ਲਈ ਸਾਨੂੰ ਇਨ੍ਹਾਂ ਵਿੱਚ ਇਨੋਵੇਸ਼ਨ ਲਈ ਆਪਣੇ ਯਤਨ ਵਧਾਉਣੇ ਹੋਣਗੇ। ਸਾਡੇ ਗਲੋਬਲ ਪਾਰਟਨਰਸ ਅਤੇ ਭਾਰਤੀ ਕੰਪਨੀਆਂ ਨਾਲ ਮਿਲ ਕੇ ਇਸ ਦਿਸ਼ਾ ਵਿੱਚ ਕੰਮ ਕਰਨਗੇ, ਤਾਂ ਇਨ੍ਹਾਂ ਚੁਣੌਤੀਆਂ ਦਾ ਹੋਰ ਤੇਜ਼ੀ ਨਾਲ ਸਮਾਧਾਨ ਹੋਵੇਗਾ।

 

|

ਸਾਥੀਓ,

ਤੁਸੀਂ ਸਾਰੇ ਜਾਣਦੇ ਹਾਂ, ਕੋਲ ਆਯਾਤ, ਖਾਸ ਕਰਕੇ ਕੋਕਿੰਗ ਕੋਲ ਆਯਾਤ ਦਾ ਅਸਰ, cost ਅਤੇ economy, ਦੋਵਾਂ ‘ਤੇ ਪੈਂਦਾ ਹੈ। ਸਾਨੂੰ ਇਸ ਦੇ alternatives ਤਲਾਸ਼ਣੇ ਹੋਣਗੇ। ਅੱਜ DRI route ਅਤੇ ਹੋਰ ਆਧੁਨਿਕ technologies ਉਪਲਬਧ ਹਨ। ਅਸੀਂ ਇਨ੍ਹਾਂ ਨੂੰ ਹੋਰ ਹੁਲਾਰਾ ਦੇਣ ਦਾ ਯਤਨ ਕਰ ਰਹੇ ਹਾਂ। ਇਸ ਦੇ ਲਈ ਅਸੀਂ coal gasification ਦਾ ਵੀ ਇਸਤੇਮਾਲ ਕਰ ਸਕਦੇ ਹਾਂ। Coal gasification  ਦੇ ਜ਼ਰੀਏ ਅਸੀਂ ਦੇਸ਼ ਦੇ ਕੋਲ ਸੰਸਾਥਨਾਂ ਦਾ ਬਿਹਤਰ ਇਸਤੇਮਾਲ ਕਰ ਸਕਦੇ ਹਾਂ, ਆਯਾਤ ‘ਤੇ ਨਿਰਭਰਤਾ ਘੱਟ ਕਰ ਸਕਦੇ ਹਾਂ। ਮੈਂ ਚਾਹਾਂਗਾ, ਸਟੀਲ ਇੰਡਸਟ੍ਰੀਜ਼ ਦੇ ਸਾਰੇ ਪਲੇਅਰਸ ਇਸ ਯਤਨ ਦਾ ਹਿੱਸਾ ਬਣਨ, ਇਸ ਦਿਸ਼ਾ ਵਿੱਚ ਜ਼ਰੂਰੀ ਕਦਮ ਉਠਾਉਣ। 

ਸਾਥੀਓ,

ਇੱਕ ਹੋਰ ਅਹਿਮ ਵਿਸ਼ੇ, unused greenfield mines ਦਾ ਵੀ ਹੈ। ਪਿਛਲੇ 10 ਵਰ੍ਹਿਆਂ ਵਿੱਚ ਦੇਸ਼ ਨੇ ਕਈ mining reforms ਕੀਤੇ ਹਨ। Iron ore ਦੀ availability ਅਸਾਨ ਹੋਈ ਹੈ। ਹੁਣ ਇਨ੍ਹਾਂ alloted mines ਦਾ, ਦੇਸ਼ ਦੇ ਇਨ੍ਹਾਂ ਸੰਸਾਧਨਾਂ ਦਾ ਸਹੀ ਇਸਤੇਮਾਲ ਕਰਨਾ ਅਤੇ ਸਮੇਂ ‘ਤੇ ਕਰਨਾ, ਇਹ ਬਹੁਤ ਜ਼ਰੂਰੀ ਹੈ। ਇਸ ਵਿੱਚ ਜਿੰਨੀ ਦੇਰ ਹੋਵੇਗੀ, ਦੇਸ਼ ਦਾ ਤਾਂ ਨੁਕਸਾਨ ਹੋਵੇਗਾ ਹੀ, ਇੰਡਸਟ੍ਰੀ ਦਾ ਵੀ ਉਨਾ ਹੀ ਨੁਕਸਾਨ ਹੋਵੇਗਾ। ਇਸ ਲਈ, ਮੈਂ ਚਾਹਾਂਗਾ ਗ੍ਰੀਨ-ਫੀਲਡ ਮਾਈਨਿੰਗ ਨੂੰ ਤੇਜ਼ ਕੀਤਾ ਜਾਵੇ। 

ਸਾਥੀਓ,

ਅੱਜ ਦਾ ਭਾਰਤ ਕੇਵਲ ਡੋਮੈਸਟਿਕ ਗ੍ਰੋਥ ਦੀ ਨਹੀਂ ਸੋਚ ਰਿਹਾ, ਬਲਕਿ ਗਲੋਬਲ ਲੀਡਰਸ਼ਿਪ ਲਈ ਵੀ ਤਿਆਰ ਹੋ ਰਿਹਾ ਹੈ। ਅੱਜ ਦੁਨੀਆ ਸਾਨੂੰ ਹਾਈ-ਕੁਆਲਿਟੀ ਸਟੀਲ ਦੇ trusted supplier ਦੇ ਰੂਪ ਵਿੱਚ ਦੇਖਦੀ ਹੈ। ਜਿਵੇਂ ਕਿ ਮੈਂ ਕਿਹਾ, ਸਾਨੂੰ ਸਟੀਲ ਦੇ world-class standards ਨੂੰ ਬਣਾਈ ਰੱਖਣਾ ਹੋਵੇਗਾ, ਖੁਦ ਨੂੰ upgrade ਕਰਦੇ ਰਹਿਣਾ ਹੋਵੇਗਾ। Logistics ਵਿੱਚ ਸੁਧਾਰ, Multi-modal transport networks ਦਾ ਵਿਕਾਸ ਅਤੇ ਲਾਗਤ ਘੱਟ ਤੋਂ ਘੱਟ, ਇਹ ਭਾਰਤ ਨੂੰ Global Steel Hub ਬਣਾਉਣ ਵਿੱਚ ਮਦਦ ਕਰਨਗੇ।

ਸਾਥੀਓ,

ਇੰਡੀਆ ਸਟੀਲ ਦਾ ਇਹ ਪਲੈਟਫਾਰਮ ਸਾਡੇ ਕੋਲ ਇੱਕ ਅਵਸਰ ਹੈ, ਜਿੱਥੇ ਤੋਂ ਅਸੀਂ ਆਪਣੀਆਂ ਸਮਰੱਥਾਵਾਂ ਦਾ ਵਿਸਤਾਰ ਕਰਾਂਗੇ, ਜਿੱਥੇ ਤੋਂ ਸਾਡੇ ਆਇਡੀਆਜ਼ ਨੂੰ ਜ਼ਮੀਨ ‘ਤੇ ਉਤਾਰਨ ਦਾ ਰਸਤਾ ਬਣਾਵਾਂਗੇ। ਮੈਂ ਆਪ ਸਾਰਿਆਂ ਨੂੰ ਇਸ ਅਵਸਰ ‘ਤੇ ਸ਼ੁਭਕਾਮਨਾਵਾਂ ਦਿੰਦਾ ਹਾਂ। ਆਓ ਮਿਲ ਕੇ, ਇੱਕ Resilient, Revolutionary ਅਤੇ Steel-Strong ਭਾਰਤ ਦਾ ਨਿਰਮਾਣ ਕਰੀਏ । ਧੰਨਵਾਦ।

 

  • Jagmal Singh July 01, 2025

    The
  • Anup Dutta June 29, 2025

    joy Shree Ram
  • Jitendra Kumar June 03, 2025

    ❤️🇮🇳
  • ram Sagar pandey May 29, 2025

    🌹🙏🏻🌹जय श्रीराम🙏💐🌹🌹🌹🙏🙏🌹🌹जय माँ विन्ध्यवासिनी👏🌹💐🌹🌹🙏🙏🌹🌹🌹🙏🏻🌹जय श्रीराम🙏💐🌹ॐनमः शिवाय 🙏🌹🙏जय कामतानाथ की 🙏🌹🙏🌹🙏🏻🌹जय श्रीराम🙏💐🌹जय माता दी 🚩🙏🙏🌹🌹🙏🙏🌹🌹🌹🙏🏻🌹जय श्रीराम🙏💐🌹जय श्रीराम 🙏💐🌹
  • Jitender Kumar BJP Haryana State Gurugram MP and President May 28, 2025

    Respected PM Sir, Fortunately or unfortunately I have not written Chief Minister of Haryana. Also added some blunt words due to atmosphere also facing eye sight and not healthy Atmosphere of village Musepur
  • Jitendra Kumar May 26, 2025

    🪷🪷🇮🇳
  • Gaurav munday May 24, 2025

    ❤️❤️🌝🌝
  • Chief Minister of Haryana May 23, 2025

    Suicide in Village Musepur
  • SATISH KUMAR SINGH May 22, 2025

    जय हो
  • Himanshu Sahu May 19, 2025

    🙏🙏🙏
Explore More
ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ

Popular Speeches

ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ
Making India the Manufacturing Skills Capital of the World

Media Coverage

Making India the Manufacturing Skills Capital of the World
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 3 ਜੁਲਾਈ 2025
July 03, 2025

Citizens Celebrate PM Modi’s Vision for India-Africa Ties Bridging Continents:

PM Modi’s Multi-Pronged Push for Prosperity Empowering India