ਪ੍ਰੋਗਰਾਮ ਵਿੱਚ ਉਪਸਥਿਤ ਮੰਤਰੀ ਮੰਡਲ ਵਿੱਚ ਮੇਰੇ ਸਹਿਯੋਗੀ ਸ਼੍ਰੀਮਾਨ ਹਰਦੀਪ ਸਿੰਘ ਪੁਰੀ ਜੀ, ਰਾਜ ਮੰਤਰੀ ਸ਼੍ਰੀਮਾਨ ਕੌਸ਼ਲ ਕਿਸ਼ੋਰ ਜੀ, ਮੀਨਾਕਸ਼ੀ ਲੇਖੀ ਜੀ, ਦਿੱਲੀ ਦੇ ਉਪ ਰਾਜਪਾਲ ਸ਼੍ਰੀ ਵਿਨੈ ਕੁਮਾਰ ਸਕਸੈਨਾ ਜੀ, ਦਿੱਲੀ ਦੇ ਹੋਰ ਸਾਰੇ ਮਾਣਯੋਗ ਸਾਂਸਦਗਣ, ਹੋਰ ਸਾਰੇ ਮਹਾਨੁਭਾਵ, ਅਤੇ ਸਾਰੇ ਉਤਸ਼ਾਹ ਨਾਲ ਭਰੇ ਹੋਏ ਲਾਭਾਰਥੀ ਭਾਈਓ ਅਤੇ ਭੈਣੋਂ!
ਵਿਗਿਆਨ ਭਵਨ ਵਿੱਚ ਪ੍ਰੋਗਰਾਮ ਤਾਂ ਬਹੁਤ ਹੁੰਦੇ ਹਨ। ਕੋਟ, ਪੈਂਟ, ਟਾਈ ਵਾਲੇ ਵੀ ਬਹੁਤ ਲੋਕ ਹੁੰਦੇ ਹਨ। ਲੇਕਿਨ ਅੱਜ ਜਿਸ ਪ੍ਰਕਾਰ ਦੇ ਇੱਥੇ ਸਭ ਸਾਡੇ ਪਰਿਵਾਰ ਜਨ ਦਿਖ ਰਹੇ ਹਨ। ਉਨ੍ਹਾਂ ਦਾ ਜੋ ਉਮੰਗ ਅਤੇ ਉਤਸ਼ਾਹ ਦਿਖ ਰਿਹਾ ਹੈ। ਉਹ ਵਾਕਈ ਵਿਗਿਆਨ ਭਵਨ ਨੂੰ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ।
ਅੱਜ ਦਿੱਲੀ ਦੇ ਸੈਂਕੜੇ ਪਰਿਵਾਰਾਂ ਦੇ ਲਈ, ਹਜ਼ਾਰਾਂ ਗ਼ਰੀਬ ਸਾਡੇ ਭਾਈ-ਭੈਣਾਂ ਦੇ ਲਈ ਇਹ ਬਹੁਤ ਬੜਾ ਦਿਨ ਹੈ। ਵਰ੍ਹਿਆਂ ਤੋਂ ਜੋ ਪਰਿਵਾਰ ਦਿੱਲੀ ਦੀਆਂ ਝੁੱਗੀਆਂ ਵਿੱਚ ਰਹਿ ਰਹੇ ਸਨ, ਅੱਜ ਉਨ੍ਹਾਂ ਦੇ ਲਈ ਇੱਕ ਪ੍ਰਕਾਰ ਨਾਲ ਜੀਵਨ ਦੀ ਨਵੀਂ ਸ਼ੁਰੂਆਤ ਹੋਣ ਜਾ ਰਹੀ ਹੈ। ਦਿੱਲੀ ਦੇ ਗ਼ਰੀਬ ਪਰਿਵਾਰਾਂ ਨੂੰ ਪੱਕਾ ਘਰ ਦੇਣ ਦਾ ਜੋ ਅਭਿਯਾਨ ਸ਼ੁਰੂ ਹੋਇਆ ਹੈ, ਉਹ ਇੱਥੋਂ ਦੇ ਹਜ਼ਾਰਾਂ ਗ਼ਰੀਬ ਪਰਿਵਾਰਾਂ ਦੇ ਸੁਪਨੇ ਨੂੰ ਪੂਰਾ ਕਰੇਗਾ।
ਅੱਜ ਇੱਥੇ ਸੈਂਕੜੇ ਲਾਭਾਰਥੀਆਂ ਨੂੰ ਉਨ੍ਹਾਂ ਦੇ ਘਰ ਦੀ ਚਾਬੀ ਮਿਲੀ ਹੈ। ਅਤੇ ਮੈਨੂੰ ਜਿਨ੍ਹਾਂ 4-5 ਪਰਿਵਾਰਾਂ ਨੂੰ ਮਿਲਣ ਦਾ ਮੌਕਾ ਮਿਲਿਆ। ਮੈਂ ਦੇਖ ਰਿਹਾ ਸਾਂ ਉਨ੍ਹਾਂ ਦੇ ਚਿਹਰੇ 'ਤੇ ਜੋ ਖੁਸ਼ੀ, ਜੋ ਸੰਤੋਸ਼ ਅਤੇ ਉਹ ਕੁਝ ਨਾ ਕੁਝ ਭਾਵ ਆਪਣੇ ਵਿਅਕਤ ਕਰਦੇ ਸਨ, ਉਹ ਅੰਦਰ ਦਾ ਜੋ ਆਨੰਦ ਸੀ ਉਹ ਪ੍ਰਗਟ ਹੋ ਰਿਹਾ ਸੀ, ਇੱਕ ਸੰਤੋਸ਼ ਉਨ੍ਹਾਂ ਦੇ ਚਿਹਰੇ 'ਤੇ ਮਹਿਕ ਰਿਹਾ ਸੀ।
ਇਕੱਲੇ ਕਾਲਕਾਜੀ ਐਕਸਟੈਂਸ਼ਨ ਦੇ ਫਸਟ-ਫੇਜ਼ ਵਿੱਚ ਹੀ 3 ਹਜ਼ਾਰ ਤੋਂ ਜ਼ਿਆਦਾ ਘਰ ਬਣਾ ਕੇ ਤਿਆਰ ਕਰ ਲਏ ਗਏ ਹਨ ਅਤੇ ਬਹੁਤ ਹੀ ਜਲਦੀ ਇੱਥੇ ਰਹਿ ਰਹੇ ਦੂਸਰੇ ਪਰਿਵਾਰਾਂ ਨੂੰ ਵੀ ਗ੍ਰਹਿਪ੍ਰਵੇਸ਼ ਦਾ ਮੌਕਾ ਮਿਲੇਗਾ। ਮੈਨੂੰ ਵਿਸ਼ਵਾਸ ਹੈ, ਆਉਣ ਵਾਲੇ ਸਮੇਂ ਵਿੱਚ ਭਾਰਤ ਸਰਕਾਰ ਦੁਆਰਾ ਕੀਤੇ ਜਾ ਰਹੇ ਇਹ ਪ੍ਰਯਾਸ ਦਿੱਲੀ ਨੂੰ ਇੱਕ ਆਦਰਸ਼ ਸ਼ਹਿਰ ਬਣਾਉਣ ਵਿੱਚ ਬੜੀ ਭੂਮਿਕਾ ਨਿਭਾਉਣਗੇ।
ਸਾਥੀਓ,
ਦਿੱਲੀ ਜਿਹੇ ਬੜੇ ਸ਼ਹਿਰਾਂ ਵਿੱਚ ਅਸੀਂ ਜੋ ਵਿਕਾਸ ਦੇਖਦੇ ਹਾਂ, ਬੜੇ ਸੁਪਨੇ ਅਤੇ ਉਚਾਈਆਂ ਦੇਖਦੇ ਹਾਂ, ਉਨ੍ਹਾਂ ਦੀ ਨੀਂਹ ਵਿੱਚ ਮੇਰੇ ਇਨ੍ਹਾਂ ਗ਼ਰੀਬ ਭਾਈ-ਭੈਣਾਂ ਦੀ ਮਿਹਨਤ ਹੈ, ਉਨ੍ਹਾਂ ਦਾ ਪਸੀਨਾ ਹੈ, ਉਨ੍ਹਾਂ ਦਾ ਪਰਿਸ਼੍ਰਮ (ਮਿਹਨਤ) ਹੈ। ਲੇਕਿਨ ਦੁਰਭਾਗ ਦੇਖੋ ਸਚਾਈ ਇਹ ਵੀ ਹੈ ਕਿ ਸ਼ਹਿਰਾਂ ਦੇ ਵਿਕਾਸ ਵਿੱਚ ਜਿਨ੍ਹਾਂ ਗ਼ਰੀਬਾਂ ਦਾ ਖੂਨ ਪਸੀਨਾ ਲਗਦਾ ਹੈ, ਉਹ ਉਸੇ ਸ਼ਹਿਰ ਵਿੱਚ ਬਦਹਾਲੀ ਦੀ ਜ਼ਿੰਦਗੀ ਜਿਊਣ ਨੂੰ ਮਜਬੂਰ ਹੁੰਦੇ ਰਹੇ ਹਨ।
ਜਦੋਂ ਨਿਰਮਾਣ ਕਾਰਜ ਕਰਨ ਵਾਲਾ ਹੀ ਪਿੱਛੇ ਰਹਿ ਜਾਂਦਾ ਹੈ, ਤਾਂ ਨਿਰਮਾਣ ਵੀ ਅਧੂਰਾ ਹੀ ਰਹਿ ਜਾਂਦਾ ਹੈ ਅਤੇ ਇਸੇ ਲਈ, ਬੀਤੇ 7 ਦਹਾਕਿਆਂ ਵਿੱਚ ਸਾਡੇ ਸ਼ਹਿਰ, ਸਮੱਗ੍ਰ (ਸਮੁੱਚੇ) ਵਿਕਾਸ ਤੋਂ, ਸੰਤੁਲਿਤ ਵਿਕਾਸ ਤੋਂ, holistic development ਤੋਂ ਵੰਚਿਤ ਰਹਿ ਗਏ । ਜਿਸ ਸ਼ਹਿਰ ਵਿੱਚ ਇੱਕ ਪਾਸੇ ਉੱਚੀਆਂ-ਉੱਚੀਆਂ ਸ਼ਾਨਦਾਰ ਇਮਾਰਤਾਂ ਅਤੇ ਚਮਕ-ਦਮਕ ਹੁੰਦੀ ਹੈ, ਉਸੇ ਦੇ ਬਗਲ ਵਿੱਚ ਝੁੱਗੀਆਂ-ਝੌਂਪੜੀਆਂ ਵਿੱਚ ਬਦਹਾਲੀ ਦਿਖਾਈ ਦਿੰਦੀ ਹੈ।
ਇੱਕ ਪਾਸੇ ਸ਼ਹਿਰ ਵਿੱਚ ਕੁਝ ਇਲਾਕਿਆਂ ਨੂੰ ਪੌਸ਼ ਕਿਹਾ ਜਾਂਦਾ ਹੈ, ਤਾਂ ਦੂਸਰੇ ਪਾਸੇ ਕਈ ਇਲਾਕਿਆਂ ਵਿੱਚ ਲੋਕ ਜੀਵਨ ਦੀਆਂ ਮੌਲਿਕ ਜ਼ਰੂਰਤਾਂ ਦੇ ਲਈ ਤਰਸਦੇ ਰਹਿੰਦੇ ਹਨ। ਜਦੋਂ ਇੱਕ ਹੀ ਸ਼ਹਿਰ ਵਿੱਚ ਇਤਨੀ ਅਸਮਾਨਤਾ ਹੋਵੇ, ਇਤਨਾ ਭੇਦਭਾਵ ਹੋਵੇ, ਤਾਂ ਸਮੱਗ੍ਰ (ਸਮੁੱਚੇ) ਵਿਕਾਸ ਦੀ ਕਲਪਨਾ ਕਿਵੇਂ ਕੀਤੀ ਜਾ ਸਕਦੀ ਹੈ। ਆਜ਼ਾਦੀ ਕੇ ਅੰਮ੍ਰਿਤਕਾਲ ਵਿੱਚ ਸਾਨੂੰ ਇਸ ਖਾਈ ਨੂੰ ਭਰਨਾ (ਪੂਰਨਾ) ਹੀ ਹੋਵੇਗਾ। ਅਤੇ ਇਸ ਲਈ ਹੀ ਅੱਜ ਦੇਸ਼ 'ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ' ਇਸ ਮੰਤਰ 'ਤੇ ਚਲ ਕੇ ਸਭ ਦੇ ਉਥਾਨ ਦੇ ਲਈ ਪ੍ਰਯਾਸ ਕਰ ਰਿਹਾ ਹੈ।
ਸਾਥੀਓ,
ਦਹਾਕਿਆਂ ਤੱਕ ਦੇਸ਼ ਵਿੱਚ ਜੋ ਵਿਵਸਥਾ ਰਹੀ, ਉਸ ਵਿੱਚ ਇਹ ਸੋਚ ਬਣ ਗਈ ਸੀ ਕਿ ਗ਼ਰੀਬੀ ਸਿਰਫ਼ ਗ਼ਰੀਬ ਦੀ ਸਮੱਸਿਆ ਹੈ। ਲੇਕਿਨ ਅੱਜ ਦੇਸ਼ ਵਿੱਚ ਜੋ ਸਰਕਾਰ ਹੈ, ਉਹ ਗ਼ਰੀਬ ਦੀ ਸਰਕਾਰ ਹੈ ਇਸ ਲਈ ਉਹ ਗ਼ਰੀਬ ਨੂੰ ਆਪਣੇ ਹਾਲ ’ਤੇ ਨਹੀਂ ਛੱਡ ਸਕਦੀ, ਅਤੇ ਇਸ ਲਈ, ਅੱਜ ਦੇਸ਼ ਦੀਆਂ ਨੀਤੀਆਂ ਦੇ ਕੇਂਦਰ ਵਿੱਚ ਗ਼ਰੀਬ ਹੈ। ਅੱਜ ਦੇਸ਼ ਦੇ ਨਿਰਣਿਆਂ ਦੇ ਕੇਂਦਰ ਵਿੱਚ ਗ਼ਰੀਬ ਹੈ। ਵਿਸ਼ੇਸ਼ ਕਰਕੇ ਸ਼ਹਿਰ ਵਿੱਚ ਰਹਿਣ ਵਾਲੇ ਗ਼ਰੀਬ ਭਾਈ-ਭੈਣਾਂ ’ਤੇ ਵੀ ਸਾਡੀ ਸਰਕਾਰ ਉਤਨਾ ਹੀ ਧਿਆਨ ਦੇ ਰਹੀ ਹੈ।
ਸਾਥੀਓ,
ਕੋਈ ਵੀ ਇਹ ਜਾਣ ਕੇ ਹੈਰਾਨ ਰਹਿ ਜਾਵੇਗਾ ਕਿ ਇੱਥੇ ਦਿੱਲੀ ਵਿੱਚ ਹੀ 50 ਲੱਖ ਤੋਂ ਜ਼ਿਆਦਾ ਲੋਕ ਅਜਿਹੇ ਸਨ ਜਿਨ੍ਹਾਂ ਦੇ ਪਾਸ ਬੈਂਕ ਖਾਤਾ ਤੱਕ ਨਹੀਂ ਸੀ। ਇਹ ਲੋਕ ਭਾਰਤ ਦੀ ਬੈਂਕਿੰਗ ਵਿਵਸਥਾ ਨਾਲ ਨਹੀਂ ਜੁੜੇ ਸਨ, ਬੈਂਕਾਂ ਤੋਂ ਮਿਲਣ ਵਾਲੇ ਹਰ ਲਾਭ ਤੋਂ ਵੰਚਿਤ ਸਨ। ਬਲਕਿ ਸਚਾਈ ਇਹ ਵੀ ਸੀ ਕਿ ਗ਼ਰੀਬ, ਬੈਂਕ ਦੇ ਦਰਵਾਜ਼ੇ ਤੱਕ ਜਾਣ ਤੋਂ ਡਰਦਾ ਸੀ। ਇਹ ਲੋਕ ਦਿੱਲੀ ਵਿੱਚ ਸਨ, ਲੇਕਿਨ ਦਿੱਲੀ ਇਨ੍ਹਾਂ ਦੇ ਲਈ ਬਹੁਤ ਦੂਰ ਸੀ। ਇਸ ਸਥਿਤੀ ਨੂੰ ਸਾਡੀ ਸਰਕਾਰ ਨੇ ਬਦਲਿਆ।
ਅਭਿਯਾਨ ਚਲਾ ਕੇ ਦਿੱਲੀ ਦੇ ਗ਼ਰੀਬਾਂ ਦੇ, ਦੇਸ਼ ਦੇ ਗ਼ਰੀਬਾਂ ਦੇ ਬੈਂਕ ਖਾਤੇ ਖੁੱਲ੍ਹਵਾਏ ਗਏ। ਤਦ ਕਿਸੇ ਨੇ ਸ਼ਾਇਦ ਹੀ ਇਹ ਸੋਚਿਆ ਹੋਵੇਗਾ ਕਿ ਇਸ ਦੇ ਕੀ-ਕੀ ਫਾਇਦੇ ਹੋ ਸਕਦੇ ਹਨ। ਅੱਜ ਦਿੱਲੀ ਦੇ ਗ਼ਰੀਬ ਨੂੰ ਵੀ ਸਰਕਾਰ ਦੀਆਂ ਯੋਜਨਾਵਾਂ ਦਾ ਸਿੱਧਾ ਲਾਭ ਮਿਲ ਰਿਹਾ ਹੈ।
ਅੱਜ ਦਿੱਲੀ ਵਿੱਚ ਹਜ਼ਾਰਾਂ ਸਾਥੀ ਰੇਹੜੀ-ਪਟੜੀ ਦੀ ਦੁਕਾਨ ਲਗਾਉਂਦੇ ਹਨ, ਸਬਜ਼ੀਆਂ ਅਤੇ ਫਲ ਵੇਚਦੇ ਹਨ। ਕਈ ਹੀ ਸਾਥੀ ਆਟੋ-ਰਿਕਸ਼ਾ ਚਲਾਉਂਦੇ ਹਨ, ਟੈਕਸੀ ਚਲਾਉਂਦੇ ਹਨ। ਇਨ੍ਹਾਂ ਵਿੱਚੋਂ ਸ਼ਾਇਦ ਹੀ ਕੋਈ ਐਸਾ ਹੋਵੇ ਜਿਸ ਦੇ ਪਾਸ ਅੱਜ ਭੀਮ-ਯੂਪੀਆਈ ਨਾ ਹੋਵੇ! ਪੈਸੇ ਸਿੱਧੇ ਮੋਬਾਈਲ ‘ਤੇ ਆਉਂਦੇ ਹਨ, ਮੋਬਾਈਲ ਤੋਂ ਪੇਮੈਂਟ ਵੀ ਹੋ ਜਾਂਦੀ ਹੈ। ਇਸ ਨਾਲ ਕਿਤਨੀ ਬੜੀ ਆਰਥਿਕ ਸੁਰੱਖਿਆ ਵੀ ਮਿਲੀ ਹੈ।
ਬੈਂਕਿੰਗ ਸਿਸਟਮ ਨਾਲ ਜੁੜਨ ਦੀ ਇਹੀ ਸ਼ਕਤੀ ਪੀਐੱਮ ਸਵਨਿਧੀ ਯੋਜਨਾ ਦਾ ਵੀ ਅਧਾਰ ਬਣੀ ਹੈ। ਇਸ ਯੋਜਨਾ ਦੇ ਤਹਿਤ ਸ਼ਹਿਰ ਵਿੱਚ ਰਹਿਣ ਵਾਲੇ ਸਾਡੇ ਰੇਹੜੀ-ਪਟੜੀ ਵਾਲੇ ਭਾਈਆਂ ਅਤੇ ਭੈਣਾਂ ਨੂੰ ਆਪਣਾ ਕੰਮ ਅੱਗੇ ਵਧਾਉਣ ਦੇ ਲਈ ਆਰਥਿਕ ਸਹਾਇਤਾ ਦਿੱਤੀ ਜਾ ਰਹੀ ਹੈ।
ਅਤੇ ਮੈਨੂੰ ਖੁਸ਼ੀ ਹੈ ਕਿ ਦਿੱਲੀ ਦੇ ਵੀ 50 ਹਜ਼ਾਰ ਤੋਂ ਜ਼ਿਆਦਾ ਰੇਹੜੀ-ਪਟੜੀ ਵਾਲੇ ਮੇਰੇ ਭਾਈ-ਭੈਣ ਨੇ ਸਵਨਿਧੀ ਯੋਜਨਾ ਦਾ ਲਾਭ ਉਠਾਇਆ ਹੈ। ਇਸ ਦੇ ਇਲਾਵਾ ਮੁਦਰਾ ਯੋਜਨਾ ਦੇ ਤਹਿਤ ਬਿਨਾ ਗਰੰਟੀ ਦਿੱਤੀ ਗਈ 30 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੀ ਸਹਾਇਤਾ ਵੀ ਦਿੱਲੀ ਦੇ ਛੋਟੇ ਉੱਦਮੀਆਂ ਦੀ ਕਾਫੀ ਮਦਦ ਕੀਤੀ ਹੈ।
ਸਾਥੀਓ,
ਸਾਡੇ ਗ਼ਰੀਬ ਸਾਥੀਆਂ ਨੂੰ ਇੱਕ ਬੜੀ ਦਿੱਕਤ ਰਾਸ਼ਨ ਕਾਰਡ ਨਾਲ ਜੁੜੀਆਂ ਅਰਥਵਿਵਸਥਾਵਾਂ ਤੋਂ ਵੀ ਹੁੰਦੀ ਹੈ। ਅਸੀਂ 'ਵੰਨ ਨੇਸ਼ਨ, ਵੰਨ ਰਾਸ਼ਨ ਕਾਰਡ' ਦੀ ਵਿਵਸਥਾ ਕਰਕੇ ਦਿੱਲੀ ਦੇ ਲੱਖਾਂ ਗ਼ਰੀਬਾਂ ਦਾ ਜੀਵਨ ਅਸਾਨ ਬਣਾਇਆ ਹੈ। ਸਾਡੇ ਜੋ ਪ੍ਰਵਾਸੀ ਸ਼੍ਰਮਿਕ ਦੂਸਰੇ ਰਾਜਾਂ ਤੋਂ ਕੰਮ ਕਰਨ ਆਉਂਦੇ ਹਨ, ਪਹਿਲਾਂ ਉਨ੍ਹਾਂ ਦਾ ਰਾਸ਼ਨ ਕਾਰਡ ਇੱਥੇ ਬੇਕਾਰ ਹੋ ਜਾਂਦਾ ਸੀ, ਇੱਕ ਸਿਰਫ਼ ਕਾਗਜ਼ ਦਾ ਟੁਕੜਾ ਬਣ ਕੇ ਰਹਿ ਜਾਂਦਾ ਸੀ।
ਇਸ ਨਾਲ ਉਨ੍ਹਾਂ ਦੇ ਲਈ ਰਾਸ਼ਨ ਦੀ ਸਮੱਸਿਆ ਖੜ੍ਹੀ ਹੋ ਜਾਂਦੀ ਸੀ। 'ਵੰਨ ਨੇਸ਼ਨ, ਵੰਨ ਰਾਸ਼ਨ ਕਾਰਡ' ਦੇ ਜ਼ਰੀਏ ਇਸ ਚਿੰਤਾ ਤੋਂ ਵੀ ਮੁਕਤੀ ਮਿਲ ਰਹੀ ਹੈ। ਇਸ ਯੋਜਨਾ ਦਾ ਲਾਭ ਕੋਰੋਨਾ ਗਲੋਬਲ ਮਹਾਮਾਰੀ ਦੇ ਸਮੇਂ ਦਿੱਲੀ ਦੇ ਗ਼ਰੀਬਾਂ ਨੇ ਵੀ ਉਠਾਇਆ ਹੈ। ਇਸ ਆਲਮੀ ਸੰਕਟ ਦੇ ਸਮੇਂ ਵਿੱਚ ਦਿੱਲੀ ਦੇ ਲੱਖਾਂ ਗ਼ਰੀਬਾਂ ਨੂੰ ਕੇਂਦਰ ਸਰਕਾਰ ਪਿਛਲੇ ਦੋ ਸਾਲਾਂ ਤੋਂ ਮੁਫ਼ਤ ਰਾਸ਼ਨ ਵੀ ਦੇ ਰਹੀ ਹੈ। ਇਸ ’ਤੇ ਸਿਰਫ਼ ਦਿੱਲੀ ਵਿੱਚ ਹੀ ਕੇਂਦਰ ਸਰਕਾਰ ਦੁਆਰਾ ਢਾਈ ਹਜ਼ਾਰ ਕਰੋੜ ਰੁਪਏ ਤੋਂ ਅਧਿਕ ਖਰਚ ਕੀਤੇ ਗਏ ਹਨ।
ਇਹ ਜਿਤਨੀਆਂ ਚੀਜ਼ਾਂ ਮੈਂ ਗਿਣਾਈਆਂ ਨਾ, ਹੁਣ ਦੱਸੋ ਕਿਤਨੇ ਰੁਪਇਆਂ ਦੀ ਮੈਨੂੰ advertisement ਦੇਣੀ ਚਾਹੀਦੀ ਸੀ। ਕਿਤਨੇ ਅਖ਼ਬਾਰ ਦੇ ਪੇਜ਼ (ਪੰਨੇ) ਭਰੇ ਪਏ, ਅਖ਼ਬਾਰ ਵਿੱਚ ਮੋਦੀ ਫੋਟੋ ਚਮਕਦੀ ਹੋਵੇ ਅਤੇ ਕਿਤਨੇ ਦੇ ਦਿੰਦੇ। ਇਤਨਾ ਸਾਰਾ ਕੰਮ ਮੈਂ ਹਾਲੇ ਜੋ ਗਿਣਾ ਰਿਹਾ ਹਾਂ, ਹਾਲੇ ਤਾਂ ਬਹੁਤ ਘੱਟ ਗਿਣਾ ਰਿਹਾ ਹਾਂ ਵਰਨਾ ਸਮਾਂ ਬਹੁਤ ਜ਼ਿਆਦਾ ਚਲਾ ਜਾਵੇਗਾ। ਕਿਉਂਕਿ ਅਸੀਂ ਆਪਣੀ ਜ਼ਿੰਦਗੀ ਵਿੱਚ ਬਦਲਾਅ ਲਿਆਉਣ ਦੇ ਲਈ ਜਿਉਂਦੇ ਹਾਂ।
ਸਾਥੀਓ,
ਦਿੱਲੀ ਵਿੱਚ ਕੇਂਦਰ ਸਰਕਾਰ ਨੇ 40 ਲੱਖ ਤੋਂ ਜ਼ਿਆਦਾ ਗ਼ਰੀਬਾਂ ਨੂੰ ਬੀਮਾ ਸੁਰੱਖਿਆ ਕਵਚ ਵੀ ਦਿੱਤਾ ਹੈ। ਦਵਾਈਆਂ ਦਾ ਖਰਚ ਘੱਟ ਕਰਨ ਦੇ ਲਈ ਜਨ-ਔਸ਼ਧੀ ਕੇਂਦਰਾਂ ਦੀ ਸੁਵਿਧਾ ਵੀ ਹੈ। ਜਦੋਂ ਜੀਵਨ ਵਿੱਚ ਇਹ ਸੁਰੱਖਿਆ ਹੁੰਦੀ ਹੈ, ਤਾਂ ਗ਼ਰੀਬ ਨਿਸ਼ਚਿੰਤ ਹੋ ਕੇ ਆਪਣੀ ਪੂਰੀ ਤਾਕਤ ਨਾਲ ਮਿਹਨਤ ਕਰਦਾ ਹੈ।
ਉਹ ਖ਼ੁਦ ਨੂੰ ਗ਼ਰੀਬੀ ਤੋਂ ਬਾਹਰ ਕੱਢਣ ਦੇ ਲਈ, ਗ਼ਰੀਬੀ ਨਾਲ ਲੜਾਈ ਲੜਨ ਦੇ ਲਈ, ਗ਼ਰੀਬੀ ਨੂੰ ਪਰਾਸਤ ਕਰਨ ਦੇ ਲਈ ਜੀ-ਜਾਨ ਤੋਂ ਜੁਟ ਜਾਂਦਾ ਹੈ। ਇਹ ਨਿਸ਼ਚਿਤਤਾ ਗ਼ਰੀਬ ਦੇ ਜੀਵਨ ਵਿੱਚ ਕਿਤਨੀ ਮਹੱਤਵਪੂਰਨ ਹੁੰਦੀ ਹੈ, ਉਹ ਕਿਸੇ ਗ਼ਰੀਬ ਤੋਂ ਬਿਹਤਰ ਕੋਈ ਨਹੀਂ ਜਾਣ ਸਕਦਾ।
ਸਾਥੀਓ,
ਦਿੱਲੀ ਵਿੱਚ ਇੱਕ ਹੋਰ ਵਿਸ਼ਾ ਦਹਾਕਿਆਂ ਪਹਿਲਾਂ ਬਣੀਆਂ ਹੋਈਆਂ ਅਣ-ਅਧਿਕਾਰਿਤ ਕਲੋਨੀਆਂ ਦਾ ਰਿਹਾ ਹੈ। ਇਨ੍ਹਾਂ ਕਲੋਨੀਆਂ ਵਿੱਚ ਸਾਡੇ ਲੱਖਾਂ ਭਾਈ-ਭੈਣ ਰਹਿੰਦੇ ਹਨ। ਉਨ੍ਹਾਂ ਦਾ ਪੂਰਾ-ਪੂਰਾ ਜੀਵਨ ਇਸੇ ਚਿੰਤਾ ਵਿੱਚ ਨਿਕਲ ਰਿਹਾ ਸੀ ਕਿ ਉਨ੍ਹਾਂ ਦੇ ਘਰਾਂ ਦਾ ਹੋਵੇਗਾ ਕੀ? ਦਿੱਲੀ ਦੇ ਲੋਕਾਂ ਦੀ ਇਸ ਚਿੰਤਾ ਨੂੰ ਘੱਟ ਕਰਨ ਦਾ ਕੰਮ ਵੀ ਕੇਂਦਰ ਸਰਕਾਰ ਨੇ ਕੀਤਾ।
ਪੀਐੱਮ-ਉਦਯ ਯੋਜਨਾ ਦੇ ਮਾਧਿਅਮ ਨਾਲ ਦਿੱਲੀ ਦੀ ਅਣਅਧਿਕਾਰਿਤ ਕਲੋਨੀਆਂ ਵਿੱਚ ਬਣੇ ਘਰਾਂ ਨੂੰ ਨਿਯਮਿਤ ਕਰਨ ਦਾ ਕੰਮ ਚਲ ਰਿਹਾ ਹੈ। ਹੁਣ ਤੱਕ ਹਜ਼ਾਰਾਂ ਲੋਕ ਇਸ ਯੋਜਨਾ ਦਾ ਲਾਭ ਉਠਾ ਚੁੱਕੇ ਹਨ। ਕੇਂਦਰ ਸਰਕਾਰ ਨੇ ਦਿੱਲੀ ਦੇ ਮੱਧ ਵਰਗ ਨੂੰ ਵੀ ਉਨ੍ਹਾਂ ਦੇ ਘਰ ਦਾ ਸੁਪਨਾ ਪੂਰਾ ਕਰਨ ਵਿੱਚ ਬਹੁਤ ਮਦਦ ਦਿੱਤੀ ਹੈ।
ਦਿੱਲੀ ਦੇ ਨਿਮਨ ਅਤੇ ਮੱਧ ਵਰਗ ਦੇ ਲੋਕ ਆਪਣਾ ਘਰ ਬਣਾ ਪਾਉਣ ਇਸ ਦੇ ਲਈ ਉਨ੍ਹਾਂ ਨੂੰ ਕੇਂਦਰ ਸਰਕਾਰ ਦੀ ਤਰਫ਼ ਤੋਂ ਵਿਆਜ ਵਿੱਚ ਸਬਸਿਡੀ ਦਿੱਤੀ ਗਈ ਹੈ। ਇਸ 'ਤੇ ਵੀ ਕੇਂਦਰ ਸਰਕਾਰ ਦੀ ਤਰਫ਼ ਤੋਂ 700 ਕਰੋੜ ਰੁਪਏ ਤੋਂ ਅਧਿਕ ਖਰਚ ਕੀਤੇ ਗਏ ਹਨ।
ਸਾਥੀਓ,
ਕੇਂਦਰ ਸਰਕਾਰ ਦਾ ਲਕਸ਼ ਹੈ ਕਿ ਅਸੀਂ ਦਿੱਲੀ ਨੂੰ ਦੇਸ਼ ਦੀ ਰਾਜਧਾਨੀ ਦੇ ਅਨੁਰੂਪ ਇੱਕ ਸ਼ਾਨਦਾਰ, ਸੁਵਿਧਾ ਸੰਪੰਨ ਸ਼ਹਿਰ ਬਣਾਈਏ। ਦਿੱਲੀ ਦੇ ਵਿਕਾਸ ਨੂੰ ਗਤੀ ਦੇਣ ਦੇ ਲਈ ਅਸੀਂ ਜੋ ਕੰਮ ਕੀਤੇ ਹਨ, ਦਿੱਲੀ ਦੇ ਲੋਕ, ਦਿੱਲੀ ਦੇ ਗ਼ਰੀਬ, ਦਿੱਲੀ ਦਾ ਵਿਸ਼ਾਲ ਮੱਧ ਵਰਗ ਇਹ ਇਨ੍ਹਾਂ ਸਭ ਦੇ ਸਾਖੀ ਦੇ ਰੂਪ ਵਿੱਚ ਹਰ ਥਾਂ ’ਤੇ ਆਪਣੀ ਬਾਤ ਦੱਸਦੇ ਹਨ।
ਇਸ ਵਾਰ ਲਾਲ ਕਿਲ੍ਹੇ ਤੋਂ ਮੈਂ ਦੇਸ਼ ਦੀ Aspirational Society ਦੀ ਗੱਲ ਕੀਤੀ ਸੀ। ਦਿੱਲੀ ਦਾ ਗ਼ਰੀਬ ਹੋਵੇ ਜਾਂ ਮੱਧ ਵਰਗ, ਉਹ ਖਾਹਿਸ਼ੀ ਵੀ ਹੈ ਅਤੇ ਅਭੂਤਪੂਰਵ ਪ੍ਰਤਿਭਾ ਨਾਲ ਭਰਿਆ ਹੋਇਆ ਹੈ। ਉਸ ਦੀ ਸਹੂਲੀਅਤ, ਉਸ ਦੀ ਆਕਾਂਖਿਆ ਦੀ ਪੂਰਤੀ, ਸਰਕਾਰ ਦੀਆਂ ਸਰਬਉੱਚ ਪ੍ਰਾਥਮਿਕਤਾਵਾਂ ਵਿੱਚੋਂ ਇੱਕ ਹੈ।
ਸਾਥੀਓ,
2014 ਵਿੱਚ ਜਦੋਂ ਸਾਡੀ ਸਰਕਾਰ ਆਈ ਸੀ, ਤਾਂ ਦਿੱਲੀ-ਐੱਨਸੀਆਰ ਵਿੱਚ 190 ਕਿਲੋਮੀਟਰ ਰੂਟ ’ਤੇ ਹੀ ਮੈਟਰੋ ਚਲਿਆ ਕਰਦਾ ਸੀ। ਅੱਜ ਦਿੱਲੀ-ਐੱਨਸੀਆਰ ਵਿੱਚ ਮੈਟਰੋ ਦਾ ਵਿਸਤਾਰ ਵਧ ਕੇ ਕਰੀਬ-ਕਰੀਬ 400 ਕਿਲੋਮੀਟਰ ਤੱਕ ਹੋ ਚੁੱਕਿਆ ਹੈ। ਬੀਤੇ 8 ਵਰ੍ਹਿਆਂ ਵਿੱਚ ਇੱਥੇ 135 ਨਵੇਂ ਮੈਟਰੋ ਸਟੇਸ਼ਨ ਬਣਾਏ ਗਏ ਹਨ।
ਅੱਜ ਮੇਰੇ ਪਾਸ ਦਿੱਲੀ ਵਿੱਚ ਕਾਲਜ ਜਾਣ ਵਾਲੇ ਕਿਤਨੇ ਹੀ ਬੇਟੇ-ਬੇਟੀਆਂ, ਬੜੀ ਸੰਖਿਆ ਵਿੱਚ ਨੌਕਰੀਪੇਸ਼ਾ ਲੋਕ ਚਿੱਠੀ ਲਿਖ ਕੇ ਮੈਟਰੋ ਸਰਵਿਸ ਦੇ ਲਈ ਆਭਾਰ ਜਤਾਉਂਦੇ ਹਨ। ਮੈਟਰੋ ਦੀ ਸੁਵਿਧਾ ਦਾ ਵਿਸਤਾਰ ਹੋਣ ਨਾਲ ਹਰ ਰੋਜ਼ ਉਨ੍ਹਾਂ ਦੇ ਪੈਸੇ ਵੀ ਬਚ ਰਹੇ ਹਨ ਅਤੇ ਸਮੇਂ ਦੀ ਵੀ ਬੱਚਤ ਹੋ ਰਹੀ ਹੈ।
ਦਿੱਲੀ ਨੂੰ Traffic Congestion ਤੋਂ ਰਾਹਤ ਦਿਲਾਉਣ ਦੇ ਲਈ ਭਾਰਤ ਸਰਕਾਰ ਦੁਆਰਾ 50 ਹਜ਼ਾਰ ਕਰੋੜ ਰੁਪਏ ਦੇ ਨਿਵੇਸ਼ ਨਾਲ ਸੜਕਾਂ ਨੂੰ ਚੌੜਾ ਕੀਤਾ ਜਾ ਰਿਹਾ ਹੈ, ਆਧੁਨਿਕ ਬਣਾਇਆ ਜਾ ਰਿਹਾ ਹੈ। ਦਿੱਲੀ ਵਿੱਚ ਜਿੱਥੇ ਇੱਕ ਪਾਸੇ ਪੈਰੀਫੇਰਲ ਐਕਸਪ੍ਰੈੱਸਵੇਅ ਬਣ ਰਹੇ ਹਨ, ਤਾਂ ਦੂਸਰੇ ਪਾਸੇ ਕਰਤਵਯ ਪਥ ਜਿਹੇ ਨਿਰਮਾਣ ਵੀ ਹੋ ਰਹੇ ਹਨ।
ਦਵਾਰਕਾ ਐਕਸਪ੍ਰੈੱਸਵੇਅ ਹੋਵੇ ਜਾਂ Urban Extension Road,, ਅਕਸ਼ਰਧਾਮ ਤੋਂ ਬਾਗਪਤ 6 ਲੇਨ ਐਕਸੈਸ ਕੰਟਰੋਲ ਹਾਈਵੇਅ ਜਾਂ ਗੁਰੂਗ੍ਰਾਮ-ਸੋਹਨਾ ਰੋਡ ਦੇ ਰੂਪ ਵਿੱਚ ਐਲੀਵੇਟਿਡ ਕੌਰੀਡੋਰ, ਐਸੇ ਕਿਤਨੇ ਹੀ ਵਿਕਾਸ ਕਾਰਜ ਦਿੱਲੀ ਵਿੱਚ ਕੇਂਦਰ ਸਰਕਾਰ ਦੁਆਰਾ ਕੀਤੇ ਜਾ ਰਹੇ ਹਨ ਜੋ ਦੇਸ਼ ਦੀ ਰਾਜਧਾਨੀ ਵਿੱਚ ਆਧੁਨਿਕ ਇਨਫ੍ਰਾਸਟ੍ਰਕਚਰ ਨੂੰ ਵਿਸਤਾਰ ਦੇਣਗੇ।
ਸਾਥੀਓ,
ਦਿੱਲੀ ਐੱਨਸੀਆਰ ਦੇ ਲਈ ਰੈਪਿਡ ਰੇਲ ਜਿਹੀਆਂ ਸੇਵਾਵਾਂ ਵੀ ਨੇੜੇ ਭਵਿੱਖ ਵਿੱਚ ਹੀ ਸ਼ੁਰੂ ਹੋਣ ਜਾ ਰਹੀਆਂ ਹਨ। ਨਵੀਂ ਦਿੱਲੀ ਰੇਲਵੇ ਸਟੇਸ਼ਨ ਦਾ ਜੋ ਸ਼ਾਨਦਾਰ ਨਿਰਮਾਣ ਹੋਣ ਜਾ ਰਿਹਾ ਹੈ, ਉਸ ਦੀਆਂ ਤਸਵੀਰਾਂ ਵੀ ਤੁਸੀਂ ਜ਼ਰੂਰ ਦੇਖੀਆਂ ਹੋਣਗੀਆਂ। ਮੈਨੂੰ ਖੁਸ਼ੀ ਹੈ ਕਿ ਦਵਾਰਕਾ ਵਿੱਚ 80 ਹੈਕਟੇਅਰ ਜ਼ਮੀਨ ’ਤੇ ਭਾਰਤ ਵੰਦਨਾ ਪਾਰਕ ਦਾ ਨਿਰਮਾਣ ਹੁਣ ਅਗਲੇ ਕੁਝ ਮਹੀਨਿਆਂ ਵਿੱਚ ਸਮਾਪਤ ਹੋਣ ਦੀ ਤਰਫ਼ ਵਧ ਰਿਹਾ ਹੈ।
ਮੈਨੂੰ ਦੱਸਿਆ ਗਿਆ ਹੈ ਕਿ DDA ਦੁਆਰਾ ਦਿੱਲੀ ਦੇ 700 ਤੋਂ ਜ਼ਿਆਦਾ ਬੜੇ ਪਾਰਕਾਂ ਦੀ ਦੇਖਰੇਖ ਕੀਤੀ ਜਾਂਦੀ ਹੈ। ਵਜ਼ੀਰਾਬਾਦ ਬੈਰਾਜ ਤੋਂ ਲੈ ਕੇ ਓਖਲਾ ਬੈਰਾਜ ਦੇ ਵਿੱਚ ਦਾ ਜੋ 22 ਕਿਲੋਮੀਟਰ ਦਾ ਸਟ੍ਰੈੱਚ ਹੈ, ਉਸ 'ਤੇ ਵੀ DDA ਦੁਆਰਾ ਵਿਭਿੰਨ ਪਾਰਕ ਵਿਕਸਿਤ ਕੀਤੇ ਜਾ ਰਹੇ ਹਨ।
ਸਾਥੀਓ,
ਅੱਜ ਮੇਰੇ ਇਤਨੇ ਸਾਰੇ ਗ਼ਰੀਬ ਭਾਈ-ਭੈਣ ਆਪਣੇ ਜੀਵਨ ਵਿੱਚ ਇੱਕ ਨਵੀਂ ਸ਼ੁਰੂਆਤ ਕਰਨ ਜਾ ਰਹੇ ਹਨ, ਤਾਂ ਮੈਂ ਉਨ੍ਹਾਂ ਤੋਂ ਜ਼ਰੂਰ ਕੁਝ ਅਪੇਖਿਆਵਾਂ (ਉਮੀਦਾਂ) ਵੀ ਰੱਖਦਾ ਹਾਂ। ਅਗਰ ਮੈਂ ਤੁਹਾਡੇ ਤੋਂ ਕੋਈ ਅਪੇਖਿਆ (ਉਮੀਦ) ਰੱਖਾਂਗਾ ਤਾਂ ਪੂਰੀ ਕਰੋਗੇ ਨਾ? ਮੈਂ ਕਹਿ ਸਕਦਾ ਹਾਂ ਕੋਈ ਕੰਮ ਆਪ ਲੋਕਾਂ ਨੂੰ? ਕਰੋਗੇ, ਫਿਰ ਭੁੱਲ ਜਾਓਗੇ, ਨਹੀਂ ਭੁੱਲ ਜਾਓਗੇ। ਅੱਛਾ ਭਾਰਤ ਸਰਕਾਰ ਕਰੋੜਾਂ ਦੀ ਸੰਖਿਆ ਵਿੱਚ ਗ਼ਰੀਬਾਂ ਦੇ ਲਈ ਘਰ ਬਣਾ ਰਹੀ ਹੈ। ਘਰ ਵਿੱਚ ਨਲ ਸੇ ਜਲ ਦੇ ਰਹੀ ਹੈ।
ਬਿਜਲੀ ਦਾ ਕਨੈਕਸ਼ਨ ਦੇ ਰਹੀ ਹੈ। ਮਾਤਾਵਾਂ-ਭੈਣਾਂ ਨੂੰ ਬਿਨਾਂ ਧੂੰਏਂ ਤੋਂ ਖਾਣਾ ਬਣਾਉਣ ਦੀ ਸਹੂਲੀਅਤ ਮਿਲੇ ਇਸੇ ਦੇ ਲਈ ਉੱਜਵਲਾ ਸਿਲੰਡਰ ਵੀ ਮਿਲ ਰਿਹਾ ਹੈ। ਇਨ੍ਹਾਂ ਸੁਵਿਧਾਵਾਂ ਦੇ ਵਿੱਚ ਸਾਨੂੰ ਇਹ ਬਾਤ ਪੱਕੀ ਕਰਨੀ ਹੈ ਕਿ ਅਸੀਂ ਆਪਣੇ ਘਰ ਵਿੱਚ ਐੱਲਈਡੀ ਬੱਲਬ ਦਾ ਹੀ ਉਪਯੋਗ ਕਰਾਂਗੇ। ਕਰਾਂਗੇ? ਦੂਸਰੀ ਬਾਤ ਅਸੀਂ ਕਿਸੇ ਵੀ ਹਾਲਤ ਵਿੱਚ ਕਾਲੋਨੀ ਵਿੱਚ ਪਾਣੀ ਨੂੰ ਬਰਬਾਦ ਨਹੀਂ ਹੋਣ ਦੇਵਾਂਗੇ।
ਵਰਨਾ ਤੁਹਾਨੂੰ ਮਾਲੂਮ ਹੈ ਕੁਝ ਲੋਕ ਕੀ ਕਰਦੇ ਹਨ। ਬਾਥਰੂਮ ਵਿੱਚ ਬਾਲਟੀ ਉਲਟੀ ਰੱਖ ਦਿੰਦੇ ਹਨ। ਨਲ ਚਾਲੂ ਰੱਖਦੇ ਹਨ। ਸਵੇਰੇ ਛੇ ਵਜੇ ਉੱਠਣਾ ਹੈ ਤਾਂ ਘੰਟੀ ਦਾ ਕੰਮ ਕਰਦਾ ਹੈ, ਪਾਣੀ ਆਵੇਗਾ ਬਾਲਟੀ ਦੀ ਆਵਾਜ਼ ਆਵੇਗੀ ਤਾਂ ਲਗੇਗਾ। ਦੇਖੋ, ਪਾਣੀ ਬਚਾਉਣਾ ਬਹੁਤ ਜ਼ਰੂਰੀ ਹੈ, ਬਿਜਲੀ ਬਚਾਉਣਾ ਬਹੁਤ ਜ਼ਰੂਰੀ ਹੈ ਅਤੇ ਉਸ ਤੋਂ ਵੀ ਅੱਗੇ ਇੱਕ ਹੋਰ ਬਾਤ ਸਾਨੂੰ ਇੱਥੇ ਝੁੱਗੀ-ਝੌਂਪੜੀ ਦਾ ਵਾਤਾਵਰਣ ਨਹੀਂ ਬਣਨ ਦੇਣਾ ਹੈ।
ਸਾਡੀ ਕਾਲੋਨੀ ਸਵੱਛ ਹੋਵੇ, ਸੁੰਦਰ ਹੋਵੇ, ਸਵੱਛਤਾ ਦਾ ਵਾਤਾਵਰਣ ਹੋਵੇ ਅਤੇ ਮੈਂ ਕਹਾਂਗਾ ਕਿ ਆਪ ਹੀ ਲੋਕ ਆਪਣੀ ਕਾਲੋਨੀ ਵਿੱਚ ਟਾਵਰ-ਟਾਵਰ ਦੇ ਦਰਮਿਆਨ ਸਪਰਧਾ (ਮੁਕਾਬਲਾ) ਕਰੋ। ਹਰ ਮਹੀਨੇ ਸਪਰਧਾ (ਮੁਕਾਬਲਾ), ਕਿਹੜਾ ਟਾਵਰ ਸਭ ਤੋਂ ਸਵੱਛ ਹੈ। ਝੁੱਗੀਆਂ ਬਾਰੇ ਇਤਨੇ ਦਹਾਕਿਆਂ ਤੋਂ ਜੋ ਧਾਰਨਾ ਬਣਾ ਕੇ ਰੱਖੀ ਗਈ ਸੀ, ਝੁੱਗੀਆਂ ਨੂੰ ਜਿਸ ਤਰ੍ਹਾਂ ਗੰਦਗੀ ਨਾਲ ਜੋੜਿਆ ਜਾਂਦਾ ਸੀ, ਹੁਣ ਸਾਡੀ ਜ਼ਿੰਮੇਵਾਰੀ ਹੈ ਇਸ ਨੂੰ ਖ਼ਤਮ ਕਰਨਾ ਹੈ।
ਮੈਨੂੰ ਵਿਸ਼ਵਾਸ ਹੈ, ਆਪ ਸਾਰੇ ਲੋਕ ਦਿੱਲੀ ਅਤੇ ਦੇਸ਼ ਦੇ ਵਿਕਾਸ ਵਿੱਚ ਇਸੇ ਤਰ੍ਹਾਂ ਆਪਣੀ ਭੂਮਿਕਾ ਨਿਭਾਉਂਦੇ ਰਹੋ। ਦਿੱਲੀ ਦੇ ਹਰ ਨਾਗਰਿਕ ਦੇ ਯੋਗਦਾਨ ਨਾਲ ਦਿੱਲੀ ਅਤੇ ਦੇਸ਼ ਦੇ ਵਿਕਾਸ ਦੀ ਇਹ ਯਾਤਰਾ ਬਿਨਾ ਰੁਕੇ ਅੱਗੇ ਵਧਦੀ ਰਹੇਗੀ। ਇਸੇ ਵਿਸ਼ਵਾਸ ਦੇ ਨਾਲ, ਆਪ ਸਾਰਿਆਂ ਨੂੰ ਇੱਕ ਵਾਰ ਫਿਰ ਬਹੁਤ-ਬਹੁਤ ਸ਼ੁਭਕਾਮਨਾਵਾਂ, ਬਹੁਤ-ਬਹੁਤ ਵਧਾਈ! ਬਹੁਤ ਬਹੁਤ ਧੰਨਵਾਦ!