


ਜੈ ਜਿਨੇਂਦਰ (Jai Jinendra),
ਮਨ ਸ਼ਾਂਤ ਹੈ, ਮਨ ਸਥਿਰ ਹੈ, ਸਿਰਫ਼ ਸ਼ਾਂਤੀ, ਇੱਕ ਅਦਭੁਤ ਅਨੁਭੂਤੀ ਹੈ, ਸ਼ਬਦਾਂ ਤੋਂ ਪਰੇ, ਸੋਚ ਤੋਂ ਭੀ ਪਰੇ, ਨਵਕਾਰ ਮਹਾਮੰਤਰ ਹੁਣ ਭੀ ਮਨ ਮਸਤਿਸ਼ਕ ਵਿੱਚ ਗੂੰਜ ਰਿਹਾ ਹੈ। ਨਮੋ ਅਰਿਹੰਤਾਣਂ॥ ਨਮੋ ਸਿੱਧਾਣੰ॥ ਨਮੋ ਆਯਰਿਯਾਣੰ ॥ ਨਮੋ ਉਵਜਝਾਯਾਣੰ ॥ ਨਮੋ ਲੋਏ ਸੱਵਸਾਹੂਣੰ॥ (नमो अरिहंताणं॥ नमो सिद्धाणं॥ नमो आयरियाणं॥ नमो उवज्झायाणं॥ नमो लोए सव्वसाहूणं॥) ਇੱਕ ਸਵਰ, ਇੱਕ ਪ੍ਰਵਾਹ, ਇੱਕ ਊਰਜਾ, ਨਾ ਕੋਈ ਉਤਰਾਅ, ਨਾ ਕੋਈ ਚੜਾਅ, ਬਸ ਸਥਿਰਤਾ, ਬਸ ਸਮਭਾਵ। ਇੱਕ ਐਸੀ ਚੇਤਨਾ, ਇੱਕ ਜੈਸੀ ਲੈ, ਇੱਕ ਜੈਸਾ ਪ੍ਰਕਾਸ਼ ਅੰਦਰ ਹੀ ਅੰਦਰ। ਮੈਂ ਨਵਕਾਰ ਮਹਾਮੰਤਰ ਦੀ ਇਸ ਅਧਿਆਤਮਿਕ ਸ਼ਕਤੀ ਨੂੰ ਹੁਣ ਭੀ ਆਪਣੇ ਅੰਦਰ ਅਨੁਭਵ ਕਰ ਰਿਹਾ ਹਾਂ। ਕੁਝ ਵਰ੍ਹੇ ਪਹਿਲੇ ਮੈਂ ਬੰਗਲੁਰੂ ਵਿੱਚ ਐਸੇ ਹੀ ਇੱਕ ਸਾਮੂਹਿਕ ਮੰਤਰਉਚਾਰ ਦਾ ਸਾਖੀ ਬਣਿਆ ਸੀ, ਅੱਜ ਉਹੀ ਅਨੁਭੂਤੀ ਹੋਈ ਅਤੇ ਉਤਨੀ ਹੀ ਗਹਿਰਾਈ ਵਿੱਚ। ਇਸ ਵਾਰ ਦੇਸ਼ ਵਿਦੇਸ਼ ਵਿੱਚ ਇਕੱਠਿਆਂ, ਇੱਕ ਹੀ ਚੇਤਨਾ ਨਾਲ ਜੁੜੇ ਲੱਖਾਂ ਕਰੋੜਾ ਪੁਣਯ ਆਤਮਾਵਾਂ, ਇਕੱਠਿਆਂ ਬੋਲੇ ਗਏ ਸ਼ਬਦ, ਇਕੱਠਿਆਂ ਜਾਗੀ ਊਰਜਾ, ਇਹ ਵਾਕਈ ਅਭੁਤਪੂਰਵ ਹੈ।
ਸ਼੍ਰਾਵਕ –ਸ਼੍ਰਾਵਿਕਾਵਾਂ (Shravaks and Shravikaas), ਭਾਈਓ– ਭੈਣੋਂ,
ਇਸ ਸਰੀਰ ਦਾ ਜਨਮ ਗੁਜਰਾਤ ਵਿੱਚ ਹੋਇਆ। ਜਿੱਥੇ ਹਰ ਗਲੀ ਵਿੱਚ ਜੈਨ ਧਰਮ ਦਾ ਪ੍ਰਭਾਵ ਦਿਖਦਾ ਹੈ ਅਤੇ ਬਚਪਨ ਤੋਂ ਹੀ ਮੈਨੂੰ ਜੈਨ ਆਚਾਰੀਆਂ (Jain Acharyas) ਦੀ ਨੇੜਤਾ ਮਿਲੀ।
ਸਾਥੀਓ,
ਨਵਕਾਰ ਮਹਾਮੰਤਰ ਸਿਰਫ਼ ਮੰਤਰ ਨਹੀਂ ਹੈ, ਇਹ ਸਾਡੀ ਆਸਥਾ ਦਾ ਕੇਂਦਰ ਹੈ। ਸਾਡੇ ਜੀਵਨ ਦਾ ਮੂਲ ਸਵਰ ਅਤੇ ਇਸ ਦਾ ਮਹੱਤਵ ਸਿਰਫ਼ ਆਧਿਆਤਮਿਕ ਨਹੀਂ ਹੈ। ਇਹ ਖ਼ੁਦ ਤੋਂ ਲੈ ਕੇ ਸਮਾਜ ਤੱਕ ਸਭ ਨੂੰ ਰਾਹ ਦਿਖਾਉਂਦਾ ਹੈ। ਜਨ ਸੇ ਜਗ ਤੱਕ ਦੀ ਯਾਤਰਾ ਹੈ। ਇਸ ਮੰਤਰ ਦਾ ਹਰੇਕ ਪਦ ਹੀ ਨਹੀਂ, ਹਰੇਕ ਅੱਖਰ ਭੀ ਆਪਣੇ ਆਪ ਵਿੱਚ ਇੱਕ ਮੰਤਰ ਹੈ। ਜਦੋਂ ਅਸੀਂ ਨਵਕਾਰ ਮਹਾਮੰਤਰ ਬੋਲਦੇ ਹਾਂ, ਅਸੀਂ ਨਮਨ ਕਰਦੇ ਹਾਂ ਪੰਜ ਪਰਮੇਸ਼ਠੀ (Panch Parmeshthi) ਨੂੰ। ਕੌਣ ਹੈ ਪੰਜ ਪਰਮੇਸ਼ਠੀ? ਅਰਿਹੰਤ (Arihant) - ਜਿਨ੍ਹਾਂ ਨੇ ਕੇਵਲ ਗਿਆਨ ਪ੍ਰਾਪਤ ਕੀਤਾ, ਜੋ ਸ਼ਾਨਦਾਰ ਜੀਵਾਂ ਨੂੰ ਬੋਧ ਕਰਵਾਉਂਦੇ ਹਨ, ਜਿਨ੍ਹਾਂ ਦੇ 12 ਦਿੱਬ ਗੁਣ ਹਨ। ਸਿੱਧ (Siddha) - ਜਿਨ੍ਹਾਂ ਨੇ 8 ਕਰਮਾਂ ਨੂੰ ਨਸ਼ਟ ਕੀਤਾ, ਮੋਕਸ਼ (ਮੁਕਤੀ) ਨੂੰ ਪ੍ਰਾਪਤ ਕੀਤਾ, 8 ਸ਼ੁੱਧ ਗੁਣ ਜਿਨ੍ਹਾਂ ਦੇ ਪਾਸ ਹਨ। ਆਚਾਰੀਆ (Acharya)- ਜੋ ਮਹਾਵ੍ਰਤ ਦਾ ਪਾਲਨ ਕਰਦੇ ਹਨ, ਜੋ ਪੰਥ ਪ੍ਰਦਰਸ਼ਕ ਹਨ, 36 ਗੁਣਾਂ ਤੋਂ ਯੁਕਤ ਉਨ੍ਹਾਂ ਦਾ ਵਿਅਕਤੀਤਵ ਹੈ। ਉਪਾਧਿਆਇ (Upadhyaya) – ਜੋ ਮੋਕਸ਼ (ਮੁਕਤੀ) ਮਾਰਗ ਦੇ ਗਿਆਨ ਨੂੰ ਸਿੱਖਿਆ ਵਿੱਚ ਢਾਲਦੇ ਹਨ, ਜੋ 25 ਗੁਣਾਂ ਨਾਲ ਭਰੇ ਹੋਏ ਹਨ। ਸਾਧੂ (Sadhu) – ਜੋ ਤਪ ਦੀ ਅਗਨੀ ਵਿੱਚ ਖ਼ੁਦ ਨੂੰ ਕਸਦੇ ਹਨ। ਜੋ ਮੋਕਸ਼ (ਮੁਕਤੀ) ਦੀ ਪ੍ਰਾਪਤੀ ਨੂੰ, ਉਸ ਦਿਸ਼ਾ ਵਿੱਚ ਵਧ ਰਹੇ ਹਨ, ਇਨ੍ਹਾਂ ਵਿੱਚ ਭੀ ਹਨ 27 ਮਹਾਨ ਗੁਣ।
ਸਾਥੀਓ,
ਜਦੋਂ ਅਸੀਂ ਨਵਕਾਰ ਮਹਾਮੰਤਰ ਬੋਲਦੇ ਹਾਂ, ਅਸੀਂ ਨਮਨ ਕਰਦੇ ਹਾਂ 108 ਦਿੱਬ ਗੁਣਾਂ ਦਾ, ਅਸੀਂ ਯਾਦ ਕਰਦੇ ਹਾਂ ਮਾਨਵਤਾ ਦਾ ਹਿਤ, ਇਹ ਮੰਤਰ ਸਾਨੂੰ ਯਾਦ ਦਿਵਾਉਂਦਾ ਹੈ – ਗਿਆਨ ਅਤੇ ਕਰਮ ਹੀ ਜੀਵਨ ਦੀ ਦਿਸ਼ਾ ਹੈ, ਗੁਰੂ ਹੀ ਪ੍ਰਕਾਸ਼ ਹੈ ਅਤੇ ਮਾਰਗ ਉਹੀ ਹੈ ਜੋ ਅੰਦਰ ਤੋਂ ਨਿਕਲਦਾ ਹੈ। ਨਵਕਾਰ ਮਹਾਮੰਤਰ ਕਹਿੰਦਾ ਹੈ, ਖ਼ੁਦ ‘ਤੇ ਵਿਸ਼ਵਾਸ ਕਰੋ, ਖ਼ੁਦ ਦੀ ਯਾਤਰਾ ਸ਼ੁਰੂ ਕਰੋ, ਦੁਸ਼ਮਣ ਬਾਹਰ ਨਹੀਂ ਹੈ, ਦੁਸ਼ਮਣ ਅੰਦਰ ਹੈ। ਨਕਾਰਾਤਮਕ ਸੋਚ, ਅਵਿਸ਼ਵਾਸ, ਦੁਸ਼ਮਣੀ, ਸੁਆਰਥ, ਇਹੀ ਉਹ ਸ਼ਤਰੂ ਹਨ, ਜਿਨ੍ਹਾਂ ਨੂੰ ਜਿੱਤਣਾ ਹੀ ਅਸਲੀ ਵਿਜੈ ਹੈ। ਅਤੇ ਇਹੀ ਕਾਰਨ ਹੈ, ਕਿ ਜੈਨ ਧਰਮ ਸਾਨੂੰ ਬਾਹਰੀ ਦੁਨੀਆ ਨਹੀਂ, ਖ਼ੁਦ ਨੂੰ ਜਿੱਤਣ ਦੀ ਪ੍ਰੇਰਣਾ ਦਿੰਦਾ ਹੈ। ਜਦੋਂ ਅਸੀਂ ਖ਼ੁਦ ਨੂੰ ਜਿੱਤਦੇ ਹਾਂ, ਅਸੀਂ ਅਰਿਹੰਤ ਬਣਦੇ ਹਾਂ। ਅਤੇ ਇਸ ਲਈ, ਨਵਕਾਰ ਮਹਾਮੰਤਰ ਮੰਗ ਨਹੀਂ ਹੈ, ਇਹ ਮਾਰਗ ਹੈ। ਇੱਕ ਐਸਾ ਮਾਰਗ ਜੋ ਇਨਸਾਨ ਨੂੰ ਅੰਦਰ ਤੋਂ ਸ਼ੁੱਧ ਕਰਦਾ ਹੈ। ਜੋ ਇਨਸਾਨ ਨੂੰ ਸੌਹਾਰਦ ਦਾ ਰਾਹ ਦਿਖਾਉਂਦਾ ਹੈ।
ਸਾਥੀਓ,
ਨਵਕਾਰ ਮਹਾਮੰਤਰ ਸਹੀ ਮਾਅਨੇ ਵਿੱਚ ਮਾਨਵ ਧਿਆਨ, ਸਾਧਨਾ ਅਤੇ ਆਤਮਸ਼ੁੱਧੀ ਦਾ ਮੰਤਰ ਹੈ। ਇਸ ਮੰਤਰ ਦਾ ਇੱਕ ਵੈਸ਼ਵਿਕ ਪਰਿਪੇਖ ਹੈ। ਇਹ ਸਦੀਵੀ ਮਹਾਮੰਤਰ, ਭਾਰਤ ਦੀ ਹੋਰ ਸ਼ਰੁਤੀ–ਸਮ੍ਰਿਤੀ ਪਰੰਪਰਾਵਾਂ (Shruti-Smriti traditions) ਦੀ ਤਰ੍ਹਾਂ, ਪਹਿਲੇ ਸਦੀਆਂ ਤੱਕ ਮੌਲਿਖ ਰੂਪ ਤੋਂ, ਫਿਰ ਸ਼ਿਲਾਲੇਖਾਂ ਦੇ ਮਾਧਿਅਮ ਨਾਲ ਅਤੇ ਅਖੀਰ ਵਿੱਚ ਪ੍ਰਾਕ੍ਰਿਤ (Prakrit) ਪਾਂਡੁਲਿਪੀਆਂ ਦੇ ਦੁਆਰੇ ਪੀੜ੍ਹੀ ਦਰ ਪੀੜ੍ਹੀ ਅੱਗੇ ਵਧਿਆ ਅਤੇ ਅੱਜ ਭੀ ਇਹ ਸਾਨੂੰ ਨਿਰੰਤਰ ਰਾਹ ਦਿਖਾਉਂਦਾ ਹੈ। ਨਵਕਾਰ ਮਹਾਮੰਤਰ ਪੰਜ ਪਰਮੇਸ਼ਠੀ ਦੀ ਵੰਦਨਾ ਦੇ ਨਾਲ ਹੀ ਸੰਮਿਅਕ ਗਿਆਨ ਹੈ। ਸੰਮਿਅਕ ਦਰਸ਼ਨ ਹੈ। ਸੰਮਿਅਕ ਚਰਿੱਤਰ ਹੈ ਅਤੇ ਸਭ ਤੋਂ ਉੱਪਰ ਮੋਕਸ਼ (ਮੁਕਤੀ) ਦੀ ਤਰਫ਼ ਲੈ ਜਾਣ ਵਾਲਾ ਮਾਰਗ ਹੈ। ਅਸੀਂ ਜਾਣਦੇ ਹਾਂ ਜੀਵਨ ਦੇ 9 ਤੱਤ ਹਨ। ਜੀਵਨ ਨੂੰ ਇਹ 9 ਤੱਤ ਪੂਰਨਤਾ ਦੀ ਤਰਫ਼ ਲੈ ਜਾਂਦੇ ਹਨ। ਇਸ ਲਈ, ਸਾਡੀ ਸੰਸਕ੍ਰਿਤੀ ਵਿੱਚ 9 ਦਾ ਵਿਸ਼ੇਸ਼ ਮਹੱਤਵ ਹੈ। ਜੈਨ ਧਰਮ ਵਿੱਚ ਨਵਕਾਰ ਮਹਾਮੰਤਰ, ਨੌਂ ਤੱਤ, ਨੌਂ ਪੁਣਯ ਅਤੇ ਹੋਰ ਪਰੰਪਰਾਵਾਂ ਵਿੱਚ, ਨੌਂ ਨਿਧੀ, ਨਵਦਵਾਰ, ਨਵਗ੍ਰਹਿ, ਨਵਦੁਰਗਾ, ਨਵਧਾ ਭਗਤੀ ਨੌਂ, ਹਰ ਜਗ੍ਹਾ ਹੈ। ਹਰ ਸੰਸਕ੍ਰਿਤੀ ਵਿੱਚ, ਹਰ ਸਾਧਨਾ ਵਿੱਚ। ਜਪ ਭੀ 9 ਵਾਰ ਜਾਂ 27, 54, 108 ਵਾਰ, ਯਾਨੀ 9 ਦੇ multiples ਵਿੱਚ ਹੀ। ਕਿਉਂ ? ਕਿਉਂਕਿ 9 ਪੂਰਨਤਾ ਦਾ ਪ੍ਰਤੀਕ ਹੈ। 9 ਦੇ ਬਾਅਦ ਸਭ ਰਿਪੀਟ ਹੁੰਦਾ ਹੈ। 9 ਨੂੰ ਕਿਸੇ ਨਾਲ ਭੀ ਗੁਣਾ ਕਰੋ, ਉੱਤਰ ਦਾ ਮੂਲ ਫਿਰ 9 ਹੀ ਹੁੰਦਾ ਹੈ। ਇਹ ਸਿਰਫ਼ math ਨਹੀਂ ਹੈ, ਗਣਿਤ ਨਹੀਂ ਹੈ। ਇਹ ਦਰਸ਼ਨ ਹੈ। ਜਦੋਂ ਅਸੀਂ ਪੂਰਨਤਾ ਨੂੰ ਪਾ ਲੈਂਦੇ ਹਨ, ਤਾਂ ਫਿਰ ਉਸ ਦੇ ਬਾਅਦ ਸਾਡਾ ਮਨ, ਸਾਡਾ ਮਸਤਿਸ਼ਕ ਸਥਿਰਤਾ ਦੇ ਨਾਲ ਉਰਧਵਗਾਮੀ ਹੋ ਜਾਂਦਾ ਹੈ। ਨਵੀਆਂ ਚੀਜਾਂ ਦੀ ਇੱਛਾ ਨਹੀਂ ਰਹਿ ਜਾਂਦੀ। ਪ੍ਰਗਤੀ ਦੇ ਬਾਅਦ ਭੀ, ਅਸੀਂ ਆਪਣੇ ਮੂਲ ਤੋਂ ਦੂਰ ਨਹੀਂ ਜਾਂਦੇ ਅਤੇ ਇਹੀ ਨਵਕਾਰ ਦਾ ਮਹਾਮੰਤਰ ਦਾ ਸਾਰ ਹੈ।
ਸਾਥੀਓ,
ਨਵਕਾਰ ਮਹਾਮੰਤਰ ਦਾ ਇਹ ਦਰਸ਼ਨ ਵਿਕਸਿਤ ਭਾਰਤ ਦੇ ਵਿਜ਼ਨ ਨਾਲ ਜੁੜਦਾ ਹੈ। ਮੈਂ ਲਾਲ ਕਿਲੇ ਤੋਂ ਕਿਹਾ ਹੈ - ਵਿਕਸਿਤ ਭਾਰਤ ਯਾਨੀ ਵਿਕਾਸ ਭੀ, ਵਿਰਾਸਤ ਭੀ! ਇੱਕ ਐਸਾ ਭਾਰਤ ਜੋ ਰੁਕੇਗਾ ਨਹੀਂ, ਐਸਾ ਭਾਰਤ ਜੋ ਥਮੇਗਾ ਨਹੀਂ। ਜੋ ਉਚਾਈ ਛੁਹੇਗਾ, ਲੇਕਿਨ ਆਪਣੀ ਜੜ੍ਹਾਂਤੋਂ ਨਹੀਂ ਕਟੇਗਾ। ਵਿਕਸਿਤ ਭਾਰਤ ਆਪਣੀ ਸੰਸਕ੍ਰਿਤੀ ‘ਤੇ ਮਾਣ ਕਰੇਗਾ। ਇਸ ਲਈ, ਅਸੀ ਆਪਣੇ ਤੀਰਥੰਕਰਾਂ ਦੀਆਂ ਸਿਖਿਆਵਾਂ ਨੂੰ ਸਹਿਜਦੇ ਹਾਂ। ਜਦੋਂ ਭਗਵਾਨ ਮਹਾਵੀਰ ਦੇ ਦੋ ਹਜ਼ਾਰ ਪੰਜ ਸੌ ਪੰਜਾਹਵੇਂ ਨਿਰਵਾਣ ਮਹੋਤਸਵ ਦਾ ਸਮਾਂ ਆਇਆ, ਤਾਂ ਅਸੀਂ ਦੇਸ਼ ਭਰ ਵਿੱਚ ਉਸ ਨੂੰ ਮਨਾਇਆ। ਅੱਜ ਜਦੋਂ ਪ੍ਰਾਚੀਨ ਮੂਰਤੀਆਂ ਵਿਦੇਸ਼ ਤੋਂ ਵਾਪਸ ਆਉਂਦੀਆਂ ਹਨ, ਤਾਂ ਉਸ ਵਿੱਚ ਸਾਡੇ ਤੀਰਥੰਕਰ ਦੀਆਂ ਪ੍ਰਤਿਮਾਵਾਂ ਭੀ ਪਰਤਦੀਆਂ ਹਨ। ਤੁਹਾਨੂੰ ਜਾਣ ਕੇ ਮਾਣ ਹੋਵੇਗਾ, ਬੀਤੇ ਵਰ੍ਹਿਆਂ ਵਿੱਚ 20 ਤੋਂ ਜ਼ਿਆਦਾ ਤੀਰਥੰਕਰਾਂ ਦੀਆਂ ਮੂਰਤੀਆਂ ਵਿਦੇਸ਼ ਤੋਂ ਵਾਪਸ ਆਈਆਂ ਹਨ, ਇਹ ਕਦੇ ਨਾ ਕਦੇ ਚੋਰੀ ਕੀਤੀਆਂ ਗਈਆਂ ਸਨ।
ਸਾਥੀਓ,
ਭਾਰਤ ਦੀ ਪਹਿਚਾਣ ਬਣਾਉਣ ਵਿੱਚ ਜੈਨ ਧਰਮ ਦੀ ਭੂਮਿਕਾ ਅਮੁੱਲ ਰਹੀ ਹੈ। ਅਸੀਂ ਇਸ ਨੂੰ ਸਹਿਜਣ ਦੇ ਲਈ ਪ੍ਰਤੀਬੱਧ ਹਾਂ। ਮੈਂ ਨਹੀਂ ਜਾਣਦਾ ਹਾਂ, ਤੁਹਾਡੇ ਵਿੱਚੋਂ ਕਿਤਨੇ ਲੋਕ ਨਵਾਂ ਸੰਸਦ ਭਵਨ ਦੇਖਣ ਗਏ ਹੋਣਗੇ। ਅਤੇ ਗਏ ਭੀ ਹੋਣਗੇ ਤਾਂ ਧਿਆਨ ਨਾਲ ਦੇਖਿਆ ਹੋਵੇਗਾ, ਕਿ ਨਹੀਂ ਦੇਖਿਆ ਹੋਵੇਗਾ। ਤੁਸੀਂ ਦੇਖਿਆ, ਨਵੀਂ ਸੰਸਦ ਬਣੀ ਲੋਕਤੰਤਰ ਦਾ ਮੰਦਿਰ। ਉੱਥੇ ਭੀ ਜੈਨ ਧਰਮ ਦਾ ਪ੍ਰਭਾਵ ਸਾਫ਼ ਦਿਖਦਾ ਹੈ। ਜੈਸੇ ਹੀ ਆਪ (ਤੁਸੀਂ) ਸ਼ਾਰਦੂਲ ਦਵਾਰ ਤੋਂ ਪ੍ਰਵੇਸ਼ ਕਰਦੇ ਹੋ। ਆਰਕੀਟੈਕਚਰਲ ਗੈਲਰੀ ਵਿੱਚ ਸਮੇਦ ਸ਼ਿਖਰ (Sammed Shikhar) ਦਿਖਦਾ ਹੈ। ਲੋਕ ਸਭਾ ਦੇ ਪ੍ਰਵੇਸ਼ ‘ਤੇ ਤੀਰਥੰਕਰ ਦੀ ਮੂਰਤੀ ਹੈ, ਇਹ ਮੂਰਤੀ ਆਸਟ੍ਰੇਲੀਆ ਤੋਂ ਪਰਤੀ ਹੈ। ਸੰਵਿਧਾਨ ਗੈਲਰੀ ਦੀ ਛੱਤ ‘ਤੇ ਭਗਵਾਨ ਮਹਾਵੀਰ ਦੀ ਅਦਭੁਤ ਪੈਂਟਿੰਗ ਹੈ। ਸਾਊਥ ਬਿਲਡਿੰਗ ਦੀ ਦੀਵਾਰ ‘ਤੇ ਸਾਰੇ 24 ਤੀਰਥੰਕਰ ਇਕੱਠੇ ਹਨ। ਕੁਝ ਲੋਕਾਂ ਵਿੱਚ ਜਾਣ ਆਉਣ ਵਿੱਚ ਸਮਾਂ ਲਗਦਾ ਹੈ, ਬੜੇ ਇੰਤਜਾਰ ਦੇ ਬਾਅਦ ਆਉਂਦਾ ਹੈ, ਲੇਕਿਨ ਮਜ਼ਬੂਤੀ ਨਾਲ ਆਉਂਦਾ ਹੈ। ਇਹ ਦਰਸ਼ਨ ਸਾਡੇ ਲੋਕਤੰਤਰ ਨੂੰ ਦਿਸ਼ਾ ਦਿਖਾਉਂਦੇ ਹਨ, ਸੰਮਿਅਕ ਮਾਰਗ ਦਿਖਾਉਂਦੇ ਹਨ। ਜੈਨ ਧਰਮ ਦੀਆਂ ਪਰਿਭਾਸ਼ਾਵਾਂ ਬੜੇ ਹੀ ਸਾਰਗਰਭਿਤ ਸੂਤਰਾਂ ਵਿੱਚ ਪ੍ਰਾਚੀਨ ਆਗਮ ਗ੍ਰੰਥਾਂ ਵਿੱਚ ਨਿਬੱਧ ਕੀਤੀਆਂ ਗਈਆਂ ਹਨ। ਜੈਸੇ - ਵਤਥੁ ਸਹਾਵੋ ਧੱਮੋ, ਚਾਰਿੱਤਮ੍ ਖਲੁ ਧੱਮੋ, ਜੀਵਾਣ ਰਕਖਣੰ ਧੱਮੋ, (वत्थु सहावो धम्मो, चारित्तम् खलु धम्मो, जीवाण रक्खणं धम्मो,) ਇਨ੍ਹਾਂ ਹੀ ਸੰਸਕਾਰਾਂ ‘ਤੇ ਚਲਦੇ ਹੋਏ ਸਾਡੀ ਸਰਕਾਰ, ਸਬਕਾ ਸਾਥ - ਸਬਕਾ ਵਿਕਾਸ ਦੇ ਮੰਤਰ ‘ਤੇ ਅੱਗੇ ਵਧ ਰਹੀ ਹੈ।
ਸਾਥੀਓ,
ਜੈਨ ਧਰਮ ਦਾ ਸਾਹਿਤ ਭਾਰਤ ਦੇ ਬੌਧਿਕ ਵੈਭਵ ਦੀ ਰੀੜ੍ਹ ਹੈ। ਇਸ ਗਿਆਨ ਨੂੰ ਸੰਜੋਨਾ ਸਾਡਾ ਕਰਤੱਵ ਹੈ। ਅਤੇ ਇਸ ਲਈ ਅਸੀਂ ਪ੍ਰਾਕ੍ਰਿਤ ਅਤੇ ਪਾਲੀ (Prakrit and Pali) ਨੂੰ ਕਲਾਸੀਕਲ ਲੈਂਗਵੇਜ ਦਾ ਦਰਜਾ ਦਿੱਤਾ। ਹੁਣ ਜੈਨ ਸਾਹਿਤ ‘ਤੇ ਹੋਰ ਰਿਸਰਚ ਕਰਨਾ ਸੰਭਵ ਹੋਵੇਗਾ।
ਭਾਸ਼ਾ ਬਚੇਗੀ ਤਾਂ ਗਿਆਨ ਬਚੇਗਾ। ਭਾਸ਼ਾ ਵਧੇਗੀ ਤਾਂ ਗਿਆਨ ਦਾ ਵਿਸਤਾਰ ਹੋਵੇਗਾ। ਤੁਸੀਂ ਜਾਣਦੇ ਹੋ, ਸਾਡੇ ਦੇਸ਼ ਵਿੱਚ ਸੈਂਕੜਿਆਂ ਸਾਲ ਪੁਰਾਣੀ ਜੈਨ ਪਾਂਡੁਲਿਪੀਆਂ ਮੈਨੂਸਕ੍ਰਿਪਟਸ ਹਨ। ਹਰ ਪੰਨਾ ਇਤਹਾਸ ਦਾ ਦਰਪਣ ਹੈ। ਗਿਆਨ ਦਾ ਸਾਗਰ ਹੈ। “ਸਮਯਾ ਧੱਮ ਮੁਦਾਹਰੇ ਮੁਣੀ” ("समया धम्म मुदाहरे मुणी")- ਸਮਤਾ ਵਿੱਚ ਹੀ ਧਰਮ ਹੈ। "ਜੋ ਸਯੰ ਜਹ ਵੇਸਿੱਜਾ ਤੇਣੋ ਭਵਇ ਬੰਦਗੋ" ("जो सयं जह वेसिज्जा तेणो भवइ बंद्गो")- ਜੋ ਗਿਆਨ ਦਾ ਗਲਤ ਇਸਤੇਮਾਲ ਕਰਦਾ ਹੈ, ਉਹ ਨਸ਼ਟ ਹੋ ਜਾਂਦਾ ਹੈ। “ਕਾਮੋ ਕਸਾਯੋ ਖਵੇ ਜੋ, ਸੋ ਮੁਣੀ – ਪਾਵਕੰਮ – ਜਓ” ("कामो कसायो खवे जो, सो मुणी – पावकम्म-जओ")। ਜੋ ਕੰਮ ਅਤੇ ਕਸ਼ਾਯਾਂ ਨੂੰ ਜਿੱਤ ਲੈਂਦਾ ਹੈ, ਉਹੀ ਸੱਚਾ ਮੁਨੀ ਹੈ।
ਲੇਕਿਨ ਸਾਥੀਓ,
ਬਦਕਿਸਮਤੀ ਨਾਲ ਅਨੇਕ ਅਹਿਮ ਗ੍ਰੰਥ ਹੌਲ਼ੀ-ਹੌਲ਼ੀ ਲੁਪਤ ਹੋ ਰਹੇ ਸਨ। ਇਸ ਲਈ ਅਸੀਂ ਗਯਾਨ ਭਾਰਤਮ ਮਿਸ਼ਨ (Gyan Bharatam Mission) ਸ਼ੁਰੂ ਕਰਨ ਜਾ ਰਹੇ ਹਾਂ। ਇਸ ਵਰ੍ਹੇ ਬਜਟ ਵਿੱਚ ਇਸ ਦੀ ਘੋਸ਼ਣਾ ਕੀਤੀ ਗਈ ਹੈ। ਦੇਸ਼ ਵਿੱਚ ਕਰੋੜਾਂ ਪਾਂਡੁਲਿਪੀਆਂ ਦਾ ਸਰਵੇ ਕਰਵਾਉਣ ਦੀ ਤਿਆਰੀ ਇਸ ਵਿੱਚ ਹੋ ਰਹੀ ਹੈ। ਪ੍ਰਾਚੀਨ ਧਰੋਹਰਾਂ ਨੂੰ ਡਿਜੀਟਲ ਕਰਕੇ ਅਸੀਂ ਪ੍ਰਾਚੀਨਤਾ ਨੂੰ ਆਧੁਨਿਕਤਾ ਨਾਲ ਜੋੜਾਂਗੇ। ਇਹ ਬਜਟ ਵਿੱਚ ਬਹੁਤ ਮਹੱਤਵਪੂਰਨ ਘੋਸ਼ਣਾ ਸੀ ਅਤੇ ਆਪ ਲੋਕਾਂ ਨੂੰ ਤਾਂ ਜ਼ਿਆਦਾ ਮਾਣ ਹੋਣਾ ਚਾਹੀਦਾ ਹੈ। ਲੇਕਿਨ, ਤੁਹਾਡਾ ਧਿਆਨ ਪੂਰਾ 12 ਲੱਖ ਰੁਪਏ ਇਨਕਮ ਟੈਕਸ ਮੁਕਤੀ ਇਸ ‘ਤੇ ਗਿਆ ਹੋਵੇਗਾ। ਅਕਲਮੰਦ ਨੂੰ ਇਸ਼ਾਰਾ ਕਾਫੀ ਹੈ।
ਸਾਥੀਓ,
ਇਹ ਜੋ ਮਿਸ਼ਨ ਅਸੀਂ ਸ਼ੁਰੂ ਕੀਤਾ ਹੈ, ਇਹ ਆਪਣੇ ਆਪ ਵਿੱਚ ਇੱਕ ਅੰਮ੍ਰਿਤ ਸੰਕਲਪ (Amrit Sankalp) ਹੈ! ਨਵਾਂ ਭਾਰਤ AI ਨਾਲ ਸੰਭਾਵਨਾਵਾਂ ਖੋਜੇਗਾ ਅਤੇ ਆਧਿਆਤਮ ਨਾਲ ਦੁਨੀਆ ਨੂੰ ਰਾਹ ਦਿਖਾਏਗਾ।
ਸਾਥੀਓ,
ਜਿਤਨਾ ਮੈਂ ਜੈਨ ਧਰਮ ਨੂੰ ਜਾਣਿਆ ਹੈ, ਸਮਝਿਆ ਹੈ, ਜੈਨ ਧਰਮ ਬਹੁਤ ਹੀ ਸਾਇੰਟਿਫਿਕ ਹੈ, ਉਤਨਾ ਹੀ ਸੰਵੇਦਨਸ਼ੀਲ ਭੀ ਹੈ। ਵਿਸ਼ਵ ਅੱਜ ਜਿਨ੍ਹਾਂ ਪਰਿਸਥਿਤੀਆਂ ਨਾਲ ਜੂਝ ਰਿਹਾ ਹੈ। ਜੈਸੇ ਯੁੱਧ, ਆਤੰਕਵਾਦ ਜਾਂ ਵਾਤਾਵਰਣ ਦੀਆਂ ਸਮੱਸਿਆਵਾਂ ਹੋਣ, ਐਸੀਆਂ ਚੁਣੌਤੀਆਂ ਦਾ ਹਲ ਜੈਨ ਧਰਮ ਦੇ ਮੂਲ ਸਿਧਾਂਤਾਂ ਵਿੱਚ ਸਮਾਹਿਤ ਹੈ। ਜੈਨ ਪਰੰਪਰਾ ਦੇ ਪ੍ਰਤੀਕ ਚਿੰਨ੍ਹ ਵਿੱਚ ਲਿਖਿਆ ਹੈ–“ਪਰਸਪਰੋਗ੍ਰਹੋ ਜੀਵਾਨਾਮ੍” ("परस्परोग्रहो जीवानाम") ਅਰਥਾਤ ਜਗਤ ਦੇ ਸਾਰੇ ਜੀਵ ਇੱਕ ਦੂਸਰੇ ‘ਤੇ ਅਧਾਰਿਤ ਹਨ। ਇਸ ਲਈ ਜੈਨ ਪਰੰਪਰਾ ਸੂਖਮਤਮ ਹਿੰਸਾ ਨੂੰ ਭੀ ਵਰਜਿਤ ਕਰਦੀ ਹੈ। ਵਾਤਾਵਰਣ ਸੁਰੱਖਿਆ, ਪਰਸਪਰ ਸਦਭਾਵ ਅਤੇ ਸ਼ਾਂਤੀ ਦਾ ਇਹ ਸਰਬਉੱਤਮ ਸੰਦੇਸ਼ ਹੈ। ਅਸੀਂ ਸਾਰੇ ਜੈਨ ਧਰਮ ਦੇ 5 ਪ੍ਰਮੁੱਖ ਸਿਧਾਂਤਾ ਬਾਰੇ ਜਾਣਦੇ ਹਾਂ। ਲੇਕਿਨ ਇੱਕ ਹੋਰ ਪ੍ਰਮੁੱਖ ਸਿਧਾਂਤ ਹੈ- ਅਨੇਕਾਂਤਵਾਦ (Anekantvaad)। ਅਨੇਕਾਂਤਵਾਦ ਦਾ ਦਰਸ਼ਨ, ਅੱਜ ਦੇ ਯੁਗ ਵਿੱਚ ਹੋਰ ਭੀ ਪ੍ਰਾਸੰਗਿਕ ਹੋ ਗਿਆ ਹੈ। ਜਦੋਂ ਅਸੀਂ ਅਨੇਕਾਂਤਵਾਦ ‘ਤੇ ਵਿਸ਼ਵਾਸ ਕਰਦੇ ਹਾਂ, ਤਾਂ ਯੁੱਧ ਅਤੇ ਸੰਘਰਸ਼ ਦੀ ਸਥਿਤੀ ਹੀ ਨਹੀਂ ਬਣਦੀ। ਤਦ ਲੋਕ ਦੂਸਰਿਆਂ ਦੀਆਂ ਭਾਵਨਾਵਾਂ ਭੀ ਸਮਝਦੇ ਹਨ ਅਤੇ ਉਨ੍ਹਾਂ ਦਾ perspective ਭੀ ਸਮਝਦੇ ਹਨ। ਮੈਂ ਸਮਝਦਾ ਹਾਂ ਅੱਜ ਪੂਰੇ ਵਿਸ਼ਵ ਨੂੰ ਅਨੇਕਾਂਤਵਾਦ ਦੇ ਦਰਸ਼ਨ ਨੂੰ ਸਮਝਣ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੈ।
ਸਾਥੀਓ,
ਅੱਜ ਭਾਰਤ ‘ਤੇ ਦੁਨੀਆ ਦਾ ਵਿਸ਼ਵਾਸ ਹੋਰ ਭੀ ਗਹਿਰਾ ਹੋ ਰਿਹਾ ਹੈ। ਸਾਡੇ ਪ੍ਰਯਾਸ, ਸਾਡੇ ਪਰਿਣਾਮ, ਆਪਣੇ ਆਪ ਵਿੱਚ ਹੁਣ ਪ੍ਰੇਰਣਾ ਬਣ ਰਹੇ ਹਨ। ਆਲਮੀ ਸੰਸਥਾਵਾਂ ਭਾਰਤ ਦੀ ਤਰਫ਼ ਦੇਖ ਰਹੀਆਂ ਹਨ। ਕਿਉਂ? ਕਿਉਂਕਿ ਭਾਰਤ ਅੱਗੇ ਵਧਿਆ ਹੈ। ਅਤੇ ਜਦੋਂ ਅਸੀਂ ਅੱਗੇ ਵਧਦੇ ਹਾਂ, ਇਹ ਭਾਰਤ ਦੀ ਵਿਸ਼ੇਸ਼ਤਾ ਹੈ, ਜਦੋਂ ਭਾਰਤ ਅੱਗੇ ਵਧਦਾ ਹੈ, ਤਾਂ ਦੂਸਰਿਆਂ ਦੇ ਲਈ ਰਸਤੇ ਖੁੱਲ੍ਹਦੇ ਹਨ। ਇਹੀ ਤਾਂ ਜੈਨ ਧਰਮ ਦੀ ਭਾਵਨਾ ਹੈ। ਮੈਂ ਫਿਰ ਕਹਾਂਗਾ, ਪਰਸਪਰੋਗ੍ਰਹ ਜੀਵਾਨਾਮ੍! (परस्परोपग्रह जीवानाम्!) ਜੀਵਨ ਆਪਸੀ ਸਹਿਯੋਗ ਨਾਲ ਹੀ ਚਲਦਾ ਹੈ। ਇਸੇ ਸੋਚ ਦੇ ਕਾਰਨ ਭਾਰਤ ਤੋਂ ਦੁਨੀਆ ਦੀਆਂ ਅਪੇਖਿਆਵਾਂ ਭੀ ਵਧੀਆਂ ਹਨ। ਅਤੇ ਅਸੀਂ ਭੀ ਆਪਣੇ ਪ੍ਰਯਾਸ ਤੇਜ਼ ਕਰ ਚੁੱਕੇ ਹਾਂ। ਅੱਜ ਸਭ ਤੋਂ ਬੜਾ ਸੰਕਟ ਹੈ, ਅਨੇਕ ਸੰਕਟਾਂ ਵਿੱਚੋਂ ਇੱਕ ਸੰਕਟ ਦੀ ਚਰਚਾ ਜ਼ਿਆਦਾ ਹੈ- ਕਲਾਇਮੇਟ ਚੇਂਜ। ਇਸ ਦਾ ਹੱਲ ਕੀ ਹੈ? Sustainable ਲਾਇਫਸਟਾਇਲ। ਇਸ ਲਈ ਭਾਰਤ ਨੇ ਸ਼ੁਰੂ ਕੀਤਾ ਗਿਆ ਮਿਸ਼ਨ ਲਾਈਫ। Mission Life ਦਾ ਅਰਥ ਹੈ Life Style for Environment’ LIFE. ਅਤੇ ਜੈਨ ਸਮਾਜ ਤਾਂ ਸਦੀਆਂ ਤੋਂ ਇਹੀ ਜਿਉਂਦਾ ਆਇਆ ਹੈ। ਸਾਦਗੀ, ਸੰਜਮ ਅਤੇ Sustainability ਤੁਹਾਡੇ ਜੀਵਨ ਦੇ ਮੂਲ ਹਨ। ਜੈਨ ਧਰਮ ਵਿੱਚ ਕਿਹਾ ਗਿਆ ਹੈ- ਅਪਰਿਗ੍ਰਹ (Aparigraha), ਹੁਣ ਸਮਾਂ ਹੈ ਇਨ੍ਹਾਂ ਨੂੰ ਜਨ-ਜਨ ਤੱਕ ਪਹੁੰਚਾਉਣ ਦਾ। ਮੇਰੀ ਤਾਕੀਦ ਹੈ, ਆਪ ਜਿੱਥੇ ਹੋ, ਦੁਨੀਆ ਦੇ ਕਿਸੇ ਭੀ ਕੋਣੇ ਵਿੱਚ ਹੋ, ਜਿਸ ਭੀ ਦੇਸ਼ ਵਿੱਚ ਹੋ, ਜ਼ਰੂਰ ਮਿਸ਼ਨ ਲਾਇਫ ਦੇ ਝੰਡਾ ਬਰਦਾਰ (flag bearer) ਬਣੋ।
ਸਾਥੀਓ,
ਅੱਜ ਦੀ ਦੁਨੀਆ Information ਦੀ ਦੁਨੀਆ ਹੈ। Knowledge ਦਾ ਭੰਡਾਰ ਨਜ਼ਰ ਆਉਣ ਲਗਿਆ ਹੈ। ਲੇਕਿਨ, ਨਾ ਵਿੱਜਾ ਵਿਣਣਾਣੰ ਕਰੋਤਿ ਕਿੰਚਿ! (न विज्जा विण्णाणं करोति किंचि!) ਵਿਵੇਕ ਦੇ ਬਿਨਾ ਗਿਆਨ ਬਸ ਭਾਰੀਪਣ ਹੈ, ਗਹਿਰਾਈ ਨਹੀਂ। ਜੈਨ ਧਰਮ ਸਾਨੂੰ ਸਿਖਾਉਂਦਾ ਹੈ-Knowledge ਅਤੇ Wisdom ਨਾਲ ਹੀ Right Path ਮਿਲਦਾ ਹੈ। ਸਾਡੇ ਨੌਜਵਾਨਾਂ ਦੇ ਲਈ ਇਹ ਸੰਤੁਲਨ ਸਭ ਤੋਂ ਜਰੂਰੀ ਹੈ। ਸਾਨੂੰ ਜਿੱਥੇ tech ਹੋਵੇ, ਉੱਥੇ touch ਭੀ ਹੋਵੇ। ਜਿੱਥੇ skill ਹੋਵੇ, ਉੱਥੇ soul ਭੀ ਤਾਂ ਹੋਵੇ, ਆਤਮਾ ਭੀ ਤਾਂ ਹੋਵੇ। ਨਵਕਾਰ ਮਹਾਮੰਤਰ, ਇਸ Wisdom ਦਾ ਸਰੋਤ ਬਣ ਸਕਦਾ ਹੈ। ਨਵੀਂ ਪੀੜ੍ਹੀ ਦੇ ਲਈ ਇਹ ਮੰਤਰ ਕੇਵਲ ਜਪ (Japa) ਨਹੀਂ, ਇੱਕ ਦਿਸ਼ਾ ਹੈ।
ਸਾਥੀਓ,
ਅੱਜ ਜਦੋਂ ਇਤਨੀ ਬੜੀ ਸੰਖਿਆ ਵਿੱਚ, ਵਿਸ਼ਵ ਭਰ ਵਿੱਚ ਇੱਕ ਸਾਥ ਨਵਕਾਰ ਮਹਾਮੰਤਰ ਦਾ ਜਾਪ ਕੀਤਾ ਹੈ, ਤਾਂ ਮੈਂ ਚਾਹੁੰਦਾ ਹਾਂ- ਅੱਜ ਅਸੀਂ ਸਭ, ਜਿੱਥੇ ਭੀ ਬੈਠੇ ਹੋਈਏ, ਇਸ ਕਮਰੇ ਵਿੱਚ ਹੀ ਸਿਰਫ਼ ਨਹੀਂ। 9 ਸੰਕਲਪ ਲੈ ਕੇ ਜਾਈਏ। ਤਾੜੀ ਨਹੀਂ ਬਜੇਗੀ, ਕਿਉਂਕਿ ਆਪ ਨੂੰ ਲਗੇਗਾ ਕਿ ਮੁਸੀਬਤ ਆ ਰਹੀ ਹੈ। ਪਹਿਲਾ ਸੰਕਲਪ- ਪਾਣੀ ਬਚਾਉਣ ਦਾ ਸੰਕਲਪ। ਆਪ ਵਿੱਚੋਂ ਬਹੁਤ ਸਾਰੇ ਮਹੁੜੀ ਯਾਤਰਾ ਕਰਨ ਗਏ ਹੋਣਗੇ। ਉੱਥੇ ਬੁੱਧੀਸਾਗਰ ਜੀ ਮਹਾਰਾਜ (Buddhisagarji Maharaj) ਨੇ 100 ਸਾਲ ਪਹਿਲੇ ਇੱਕ ਬਾਤ ਕਹੀ ਸੀ, ਉਹ ਉੱਥੇ ਲਿਖੀ ਹੋਈ ਹੈ। ਬੁੱਧੀਸਾਗਰ ਮਹਾਰਾਜ ਜੀ ਨੇ ਕਿਹਾ ਸੀ- “ਪਾਣੀ ਕਰਿਆਨੇ ਦੀ ਦੁਕਾਨ ਵਿੱਚ ਵਿਕੇਗਾ....” 100 ਸਾਲ ਪਹਿਲੇ ਕਿਹਾ। ਅੱਜ ਅਸੀਂ ਉਸ ਭਵਿੱਖ ਨੂੰ ਜੀਅ ਰਹੇ ਹਾਂ। ਅਸੀਂ ਕਰਿਆਨੇ ਦੀ ਦੁਕਾਨ ਤੋਂ ਪਾਣੀ ਪੀਣ ਦੇ ਲਈ ਲੈਂਦੇ ਹਾਂ। ਸਾਨੂੰ ਹੁਣ ਇੱਕ-ਇੱਕ ਬੂੰਦ ਦੀ ਕੀਮਤ ਸਮਝਣੀ ਹੈ। ਇੱਕ-ਇੱਕ ਬੂੰਦ ਉਸ ਨੂੰ ਬਚਾਉਣਾ, ਇਹ ਸਾਡਾ ਕਰਤੱਵ ਹੈ।
ਦੂਸਰਾ ਸੰਕਲਪ- ਏਕ ਪੇੜ ਮਾਂ ਕੇ ਨਾਮ (Ek Ped Maan Ke Naam)। ਪਿਛਲੇ ਕੁਝ ਮਹੀਨਿਆਂ ਵਿੱਚ ਦੇਸ਼ ਵਿੱਚ 100 ਕਰੋੜ ਤੋਂ ਜ਼ਿਆਦਾ ਪੇੜ ਲਗੇ ਹਨ। ਹੁਣ ਹਰ ਇਨਸਾਨ ਆਪਣੀ ਮਾਂ ਕੇ ਨਾਮ ਇੱਕ ਪੇੜ ਲਗਾਏ, ਮਾਂ ਦੇ ਅਸ਼ੀਰਵਾਦ ਜੈਸਾ ਉਸ ਨੂੰ ਸੀਂਚੇ। ਮੈਂ ਇੱਕ ਪ੍ਰਯੋਗ ਕੀਤਾ ਸੀ, ਜਦੋਂ ਗੁਜਰਾਤ ਦੀ ਧਰਤੀ ‘ਤੇ ਤੁਸੀਂ ਮੈਨੂੰ ਸੇਵਾ ਦਾ ਮੌਕਾ ਦਿੱਤਾ ਸੀ। ਤਾਂ ਤਾਰੰਗਾ ਜੀ ਵਿੱਚ ਮੈਂ ਤੀਰਥੰਕਰ ਵਣ ਬਣਾਇਆ ਸੀ। ਤਾਰੰਗਾ ਜੀ ਵੀਰਾਨ ਜਿਹੀ ਅਵਸਥਾ ਹੈ, ਯਾਤਰੀ ਆਉਂਦੇ ਤਾਂ ਬੈਠਣ ਦੀ ਜਗ੍ਹਾ ਮਿਲ ਜਾਏ ਅਤੇ ਮੇਰਾ ਮਨ ਸੀ, ਕਿ ਇਸ ਤੀਰਥੰਕਰ ਵਣ ਵਿੱਚ ਸਾਡੇ 24 ਤੀਰਥੰਕਰ ਜਿਸ ਪੇੜ ਦੇ ਨੀਚੇ ਬੈਠੇ ਸਨ, ਉਸ ਨੂੰ ਮੈਂ ਲੱਭ ਲਵਾਂਗਾ। ਮੇਰੇ ਪ੍ਰਯਾਸਾਂ ਵਿੱਚ ਕੋਈ ਕਮੀ ਨਹੀਂ ਸੀ, ਲੇਕਿਨ ਬਦਕਿਸਮਤੀ ਨਾਲ ਮੈਂ ਸਿਰਫ਼ 16 ਪੇੜ ਇਕੱਠੇ ਕਰ ਪਾਇਆ ਸੀ, ਅੱਠ ਪੇੜ ਮੈਨੂੰ ਨਹੀਂ ਮਿਲੇ। ਜਿਨ੍ਹਾਂ ਤੀਰਥੰਕਰਾਂ ਨੇ ਜਿਸ ਪੇੜ ਦੇ ਨੀਚੇ ਸਾਧਨਾ ਕੀਤੀ ਹੋਵੇ ਅਤੇ ਉਹ ਪੇੜ ਲੁਪਤ ਹੋ ਜਾਣ, ਕੀ ਸਾਨੂੰ ਦਿਲ ਵਿੱਚ ਕਸਕ ਹੁੰਦੀ ਹੈ ਕੀ? ਆਪ ਭੀ ਤੈ ਕਰੋ, ਹਰ ਤੀਰਥੰਕਰ ਜਿਸ ਪੇੜ ਦੇ ਨੀਚੇ ਬੈਠੇ ਸਨ, ਤਾਂ ਪੇੜ ਮੈਂ ਬੀਜਾਂਗਾ ਅਤੇ ਮੇਰੀ ਮਾਂ ਕੇ ਨਾਮ ਉਹ ਪੇੜ ਬੀਜਾਂਗਾ।
ਤੀਸਰਾ ਸੰਕਲਪ –ਸਵੱਛਤਾ ਦਾ ਮਿਸ਼ਨ। ਸਵੱਛਤਾ ਵਿੱਚ ਭੀ ਸੂਖਮ ਅਹਿੰਸਾ ਹੈ, ਹਿੰਸਾ ਤੋਂ ਮੁਕਤੀ ਹੈ। ਸਾਡੀ ਹਰ ਗਲੀ, ਹਰ ਮੁਹੱਲਾ, ਹਰ ਸ਼ਹਿਰ ਸਵੱਛ ਹੋਣਾ ਚਾਹੀਦਾ ਹੈ, ਹਰ ਵਿਅਕਤੀ ਨੂੰ ਉਸ ਵਿੱਚ ਯੋਗਦਾਨ ਦੇਣਾ ਚਾਹੀਦਾ ਹੈ, ਨਹੀਂ ਕਰੋਗੇ? ਚੌਥਾ ਸੰਕਲਪ-ਵੋਕਲ ਫੌਰ ਲੋਕਲ। ਇੱਕ ਕੰਮ ਕਰੋ, ਖਾਸ ਕਰਕੇ ਮੇਰੇ ਯੁਵਾ, ਨੌਜਵਾਨ, ਦੋਸਤ, ਬੇਟੀਆਂ, ਆਪਣੇ ਘਰ ਵਿੱਚ ਸਵੇਰੇ ਉੱਠਣ ਤੋਂ ਲੈ ਕੇ ਰਾਤ ਨੂੰ ਸੌਣ ਤੱਕ ਜੋ ਚੀਜ਼ਾਂ ਉਪਯੋਗ ਕਰਦੇ ਹੋਵੋਗੇ ਬ੍ਰਸ਼, ਕੰਘੀ, ਜੋ ਭੀ, ਜਰਾ ਲਿਸਟ ਬਣਾਓ ਕਿਤਨੀਆਂ ਚੀਜ਼ਾਂ ਵਿਦੇਸ਼ੀ ਹਨ। ਆਪ ਖ਼ੁਦ ਚੌਂਕ ਜਾਓਗੇ, ਕਿ ਕੈਸੀ-ਕੈਸੀ ਚੀਜ਼ਾਂ ਆਪ ਦੀ ਜ਼ਿੰਦਗੀ ਵਿੱਚ ਘੁਸ ਗਈਆਂ ਹਨ। ਅਤੇ ਫਿਰ ਤੈ ਕਰੋ, ਕਿ ਇਸ ਵੀਕ ਵਿੱਚ ਤਿੰਨ ਘੱਟ ਕਰਾਂਗਾ, ਅਗਲੇ ਵੀਕ ਵਿੱਚ ਪੰਜ ਘੱਟ ਕਰਾਂਗਾ ਅਤੇ ਫਿਰ ਹੌਲ਼ੀ-ਹੌਲ਼ੀ ਹਰ ਦਿਨ ਨੌ ਘੱਟ ਕਰਾਂਗਾ ਅਤੇ ਇੱਕ-ਇੱਕ ਘੱਟ ਕਰਦਾ ਜਾਵਾਂਗਾ, ਇੱਕ ਇੱਕ ਨਵਕਾਰ ਮੰਤਰ ਬੋਲਦਾ ਜਾਵਾਂਗਾ।
ਸਾਥੀਓ,
ਜਦੋਂ ਮੈਂ ਵੋਕਲ ਫੌਰ ਲੋਕਲ ਕਹਿੰਦਾ ਹਾਂ। ਜੋ ਸਮਾਨ ਬਣਿਆ ਹੈ ਭਾਰਤ ਵਿੱਚ, ਜੋ ਵਿਕੇ ਭਾਰਤ ਵਿੱਚ ਭੀ ਅਤੇ ਦੁਨੀਆ ਭਰਤ ਵਿੱਚ। ਸਾਨੂੰ Local ਨੂੰ Global ਬਣਾਉਣਾ ਹੈ। ਜਿਸ ਸਮਾਨ ਨੂੰ ਬਣਾਉਣ ਵਿੱਚ ਕਿਸੇ ਭਾਰਤੀ ਦੇ ਪਸੀਨੇ ਦੀ ਖੁਸ਼ਬੂ ਹੋਵੇ, ਜਿਸ ਸਮਾਨ ਵਿੱਚ ਭਾਰਤ ਦੀ ਮਿੱਟੀ ਦੀ ਮਹਿਕ ਹੋਵੇ, ਸਾਨੂੰ ਉਸ ਨੂੰ ਖਰੀਦਣਾ ਹੈ ਅਤੇ ਦੂਸਰਿਆਂ ਨੂੰ ਭੀ ਪ੍ਰੇਰਿਤ ਕਰਨਾ ਹੈ।
ਪੰਜਵਾਂ ਸੰਕਲਪ- ਦੇਸ਼ ਦਰਸ਼ਨ। ਆਪ ਦੁਨੀਆ ਘੁੰਮੋ, ਲੇਕਿਨ, ਪਹਿਲੇ ਭਾਰਤ ਜਾਣੋ, ਆਪਣਾ ਭਾਰਤ ਜਾਣੋ। ਸਾਡਾ ਹਰ ਰਾਜ, ਹਰ ਸੰਸਕ੍ਰਿਤੀ, ਹਰ ਕੋਣਾ, ਹਰ ਪਰੰਪਰਾ ਅਦਭੁਤ ਹੈ, ਅਨਮੋਲ ਹੈ, ਇਸ ਨੂੰ ਦੇਖਣਾ ਚਾਹੀਦਾ ਹੈ ਅਤੇ ਅਸੀਂ ਨਹੀਂ ਦੇਖਾਂਗੇ ਅਤੇ ਕਹਾਂਗੇ ਕਿ ਦੁਨੀਆ ਦੇਖਣ ਦੇ ਲਈ ਆਏ ਤਾਂ ਕਿਉਂ ਆਏਗੀ ਭਈ। ਹੁਣ ਘਰ ਵਿੱਚ ਆਪਣੇ ਬੱਚਿਆਂ ਨੂੰ ਮਹਾਤਮ ਨਹੀਂ ਦੇਵਾਂਗੇ, ਤਾਂ ਮੁਹੱਲੇ ਵਿੱਚ ਕੌਣ ਦੇਵੇਗਾ।
ਛੇਵਾਂ ਸੰਕਲਪ- ਨੈਚੁਰਲ ਫਾਰਮਿੰਗ ਨੂੰ ਅਪਣਾਉਣਾ। ਜੈਨ ਧਰਮ ਵਿੱਚ ਕਿਹਾ ਗਿਆ ਹੈ – ਜੀਵੋ ਜੀਵਸਸ ਨੋ ਹੰਤਾ (जीवो जीवस्स नो हन्ता) – “ਇੱਕ ਜੀਵ ਨੂੰ ਦੂਸਰੇ ਜੀਵ ਦਾ ਸੰਹਾਰਕ ਨਹੀਂ ਬਣਨਾ ਚਾਹੀਦਾ।” ਸਾਨੂੰ ਧਰਤੀ ਮਾਂ ਨੂੰ ਕੈਮੀਕਲ ਤੋਂ ਮੁਕਤ ਕਰਨਾ ਹੈ। ਕਿਸਾਨਾਂ ਦੇ ਨਾਲ ਖੜ੍ਹਾ ਹੋਣਾ ਹੈ। ਕੁਦਰਤੀ ਖੇਤੀ ਦੇ ਮੰਤਰ ਨੂੰ ਪਿੰਡ-ਪਿੰਡ ਲੈ ਕੇ ਜਾਣਾ ਹੈ।
ਸੱਤਵਾਂ ਸੰਕਲਪ –ਹੈਲਦੀ ਲਾਇਫਸਟਾਇਲ ਨੂੰ ਅਪਣਾਉਣਾ। ਖਾਣ-ਪਾਨ ਵਿੱਚ ਭਾਰਤੀ ਪਰੰਪਰਾ ਦੀ ਵਾਪਸੀ ਹੋਣੀ ਚਾਹੀਦੀ ਹੈ। ਮਿਲਟਸ ਸ਼੍ਰੀ ਅੰਨ (Shri Anna) ਜ਼ਿਆਦਾ ਤੋਂ ਜ਼ਿਆਦਾ ਥਾਲੀਆਂ ਵਿੱਚ ਹੋਵੇ। ਅਤੇ ਖਾਣੇ ਵਿੱਚ ਤੇਲ 10 ਪਰਸੈਂਟ ਘੱਟ ਹੋਵੇ ਤਾਕਿ ਮੋਟਾਪਾ ਦੂਰ ਰਹੇ। ਅਤੇ ਆਪ ਨੂੰ ਤਾਂ ਹਿਸਾਬ-ਕਿਤਾਬ ਆਉਂਦਾ ਹੈ, ਪੈਸਾ ਬਚੇਗਾ ਅਤੇ ਕੰਮ ਭੀ ਘੱਟ ਕਰਨਾ ਹੋਵੇਗਾ।
ਸਾਥੀਓ,
ਜੈਨ ਪਰੰਪਰਾ ਕਹਿੰਦੀ ਹੈ - ‘ਤਪੇਣ ਤਣੁ ਮੰਸੰ ਹੋਇ’ (‘तपेणं तणु मंसं होइ।’) ਤਪ ਅਤੇ ਸੰਜਮ ਨਾਲ ਸਰੀਰ ਸੁਅਸਥ ਅਤੇ ਮਨ ਸ਼ਾਂਤ ਹੁੰਦਾ ਹੈ। ਅਤੇ ਇਸ ਦਾ ਇੱਕ ਬੜਾ ਮਾਧਿਅਮ ਹੈ- ਯੋਗ ਅਤੇ ਖੇਡ ਕੁੱਦ। ਇਸ ਲਈ ਅੱਠਵਾਂ ਸੰਕਲਪ ਹੈ-ਯੋਗ ਅਤੇ ਖੇਡ ਨੂੰ ਜੀਵਨ ਵਿੱਚ ਲਿਆਉਣਾ। ਘਰ ਹੋਵੇ ਜਾਂ ਦਫ਼ਤਰ, ਸਕੂਲ ਹੋਵੇ ਜਾਂ ਪਾਰਕ, ਸਾਨੂੰ ਖੇਡਣਾ ਅਤੇ ਯੋਗ ਕਰਨਾ ਜੀਵਨ ਦਾ ਹਿੱਸਾ ਬਣਾਉਣਾ ਹੈ। ਨੌਵਾਂ ਸੰਕਲਪ ਹੈ-ਗ਼ਰੀਬਾਂ ਦੀ ਸਹਾਇਤਾ ਦਾ ਸੰਕਲਪ। ਕਿਸੇ ਦਾ ਹੱਥ ਪਕੜਨਾ, ਕਿਸੇ ਦੀ ਥਾਲ਼ੀ ਭਰਨਾ ਇਹੀ ਅਸਲੀ ਸੇਵਾ ਹੈ।
ਸਾਥੀਓ,
ਇਨ੍ਹਾਂ ਨਵੇਂ ਸੰਕਲਪਾਂ ਨਾਲ ਸਾਨੂੰ ਨਵੀਂ ਊਰਜਾ ਮਿਲੇਗੀ, ਇਹ ਮੇਰੀ ਗਰੰਟੀ ਹੈ। ਸਾਡੀ ਨਵੀਂ ਪੀੜ੍ਹੀ ਨੂੰ ਨਵੀਂ ਦਿਸ਼ਾ ਮਿਲੇਗੀ। ਅਤੇ ਸਾਡੇ ਸਮਾਜ ਵਿੱਚ ਸ਼ਾਂਤੀ, ਸਦਭਾਵ ਅਤੇ ਕਰੁਣਾ ਵਧੇਗੀ। ਅਤੇ ਇੱਕ ਬਾਤ ਮੈਂ ਜ਼ਰੂਰ ਕਹਾਂਗਾ, ਇਨ੍ਹਾਂ ਨਵ ਸੰਕਲਪਾਂ ਵਿੱਚੋਂ ਇੱਕ ਭੀ ਮੈਂ ਮੇਰੇ ਭਲੇ ਦੇ ਲਈ ਕੀਤਾ ਹੈ, ਤਾਂ ਨਾ ਕਰਨਾ। ਮੇਰੀ ਪਾਰਟੀ ਦੀ ਭਲਾਈ ਦੇ ਲਈ ਕੀਤਾ ਹੋਵੇ, ਤਾਂ ਭੀ ਨਾ ਕਰਨਾ। ਹੁਣ ਤਾਂ ਤੁਹਾਨੂੰ ਕੋਈ ਬੰਧਨ ਨਹੀਂ ਹੋਣਾ ਚਾਹੀਦਾ। ਅਤੇ ਸਾਰੇ ਮਹਾਰਾਜ ਸਾਹਬ ਭੀ ਮੈਨੂੰ ਸੁਣ ਰਹੇ ਹਨ, ਮੈਂ ਉਨ੍ਹਾਂ ਨੂੰ ਪ੍ਰਾਰਥਨਾ ਕਰਦਾ ਹਾਂ, ਕਿ ਮੇਰੀ ਇਹ ਬਾਤ ਆਪ ਦੇ ਮੂੰਹ ਤੋਂ ਨਿਕਲੇਗੀ ਤਾਂ ਤਾਕਤ ਵਧ ਜਾਵੇਗੀ।
ਸਾਥੀਓ,
ਸਾਡੇ ਰਤਨਤ੍ਰਯ, ਦਸ਼ਲਕਸ਼ਣ, ਸੋਲਹ ਕਾਰਣ, ਪਰਯੁਸ਼ਣ (Ratnatraya, Dashlakshan, Solah Karan, Paryushan) ਆਦਿ ਮਹਾਪਰਵ ਆਤਮ ਕਲਿਆਣ ਦਾ ਮਾਰਗ ਪੱਧਰਾ ਕਰਦੇ ਹਨ। ਉਹੀ ਵਿਸ਼ਵ ਨਵਕਾਰ ਮਹਾਮੰਤਰ, ਇਹ ਦਿਵਸ ਵਿਸ਼ਵ ਵਿੱਚ ਨਿਰੰਤਰ ਸੁਖ, ਸ਼ਾਂਤੀ ਅਤੇ ਸਮ੍ਰਿੱਧੀ ਵਧਾਏਗਾ, ਮੇਰਾ ਸਾਡੇ ਅਚਾਰੀਆਂ ਭਗਵੰਤਾਂ ‘ਤੇ ਪੂਰਾ ਭਰੋਸਾ ਹੈ ਅਤੇ ਇਸ ਲਈ ਆਪ ‘ਤੇ ਭੀ ਭਰੋਸਾ ਹੈ। ਅੱਜ ਮੈਨੂੰ ਖੁਸ਼ੀ ਹੈ, ਜੋ ਖੁਸ਼ੀ ਵਿੱਚ ਵਿਅਕਤ ਕਰਨਾ ਚਾਹੁੰਦਾ ਹਾਂ, ਕਿਉਂਕਿ ਮੈਂ ਇਨ੍ਹਾਂ ਬਾਤਾਂ ਨਾਲ ਪਹਿਲੇ ਭੀ ਜੁੜਿਆ ਹੋਇਆ ਹਾਂ। ਮੇਰੀ ਬਹੁਤ ਖੁਸ਼ੀ ਹੈ, ਕਿ ਚਾਰੋਂ ਫਿਰਕੇ ਇਸ ਆਯੋਜਨ ਵਿੱਚ ਇਕੱਠਿਆਂ ਜੁਟੇ ਹਨ। ਇਹ ਸਟੈਂਡਿੰਗ ਓਵੇਸ਼ਨ ਮੋਦੀ ਦੇ ਲਈ ਨਹੀਂ ਹੈ, ਇਹ ਉਨ੍ਹਾਂ ਚਾਰਾਂ ਫਿਰਕਿਆਂ ਦੇ ਸਾਰੇ ਮਹਾਪੁਰਖਾਂ ਦੇ ਚਰਣਾਂ ਵਿੱਚ ਸਮਰਪਿਤ ਕਰਦਾ ਹਾਂ। ਇਹ ਆਯੋਜਨ, ਇਹ ਆਯੋਜਨ ਸਾਡੀ ਪ੍ਰੇਰਣਾ, ਸਾਡੀ ਏਕਤਾ, ਸਾਡੀ ਇਕਜੁੱਟਤਾ ਅਤੇ ਏਕਤਾ ਦੀ ਸਮਰੱਥਾ ਦੀ ਅਨੁਭੂਤੀ ਅਤੇ ਏਕਤਾ ਦੀ ਪਹਿਚਾਣ ਬਣਿਆ ਹੈ। ਸਾਨੂੰ ਦੇਸ਼ ਵਿੱਚ ਏਕਤਾ ਦਾ ਸੰਦੇਸ਼ ਇਸੇ ਤਰ੍ਹਾਂ ਲੈ ਕੇ ਜਾਣਾ ਹੈ। ਜੋ ਕੋਈ ਭੀ ਭਾਰਤ ਮਾਤਾ ਕੀ ਜੈ ਬੋਲਦਾ ਹੈ, ਉਸ ਨੂੰ ਸਾਨੂੰ ਜੋੜਨਾ ਹੈ। ਇਹ ਵਿਕਸਿਤ ਭਾਰਤ ਦੇ ਨਿਰਮਾਣ ਦੀ ਊਰਜਾ ਹੈ, ਉਸ ਦੀ ਨੀਂਹ ਨੂੰ ਮਜ਼ਬੂਤ ਕਰਨ ਵਾਲਾ ਹੈ।
ਸਾਥੀਓ,
ਅੱਜ ਅਸੀਂ ਸੁਭਾਗਸ਼ਾਲੀ ਹਾਂ, ਕਿ ਦੇਸ਼ ਵਿੱਚ ਅਨੇਕ ਸਥਾਨਾਂ ‘ਤੇ ਸਾਨੂੰ ਗੁਰੂ ਭਗਵੰਤਾਂ ਦਾ ਭੀ ਅਸ਼ੀਰਵਾਦ ਪ੍ਰਾਪਤ ਹੋ ਰਿਹਾ ਹੈ। ਮੈਂ ਇਸ ਗਲੋਬਲ ਈਵੈਂਟ ਦੇ ਆਯੋਜਨ ਦੇ ਲਈ ਸਮਸਤ ਜੈਨ ਪਰਿਵਾਰ ਨੂੰ ਨਮਨ ਕਰਦਾ ਹਾਂ। ਅੱਜ ਪੂਰੇ ਦੇਸ਼ ਵਿੱਚ, ਵਿਦੇਸ਼ ਵਿੱਚ ਜੋ ਸਾਡੇ ਆਚਾਰੀਆ ਭਗਵੰਤ, ਮਾਰਾ ਸਾਹੇਬ, ਮੁਨੀ ਮਹਾਰਾਜ, ਸ਼੍ਰਾਵਕ-ਸ਼੍ਰਾਵਿਕਾ ਜੁਟੇ ਹਨ, ਮੈਂ ਉਨ੍ਹਾਂ ਨੂੰ ਭੀ ਸ਼ਰਧਾਪੂਰਵਕ ਪ੍ਰਣਾਮ ਕਰਦਾ ਹਾਂ। ਅਤੇ ਮੈਂ ਵਿਸ਼ੇਸ਼ ਤੌਰ ‘ਤੇ JITO ਨੂੰ ਭੀ ਇਸ ਆਯੋਜਨ ਦੇ ਲਈ ਵਧਾਈ ਦਿੰਦਾ ਹਾਂ। ਨਵਕਾਰ ਮੰਤਰ ਦੇ ਲਈ ਜਿਤਨੀਆਂ ਤਾੜੀਆਂ ਵਜੀਆਂ, ਉਸ ਤੋਂ ਜ਼ਿਆਦਾ JITO ਦੇ ਲਈ ਵਜ ਰਹੀਆਂ ਹਨ। ਜੀਤੋ Apex ਦੇ ਚੇਅਰਮੈਨ ਪ੍ਰਿਥਵੀਰਾਜ ਕੋਠਾਰੀ ਜੀ, ਪ੍ਰੈਜ਼ੀਡੈਂਟ ਵਿਜੈ ਭੰਡਾਰੀ ਜੀ, ਗੁਜਰਾਤ ਦੇ ਗ੍ਰਹਿ ਮੰਤਰੀ ਹਰਸ਼ ਸਾਂਘਵੀ ਜੀ, ਜੀਤੋ ਦੇ ਹੋਰ ਪਦਾਧਿਕਾਰੀ ਅਤੇ ਦੇਸ਼-ਦੁਨੀਆ ਦੇ ਕੋਣੇ-ਕੋਣੇ ਤੋਂ ਜੁੜੇ ਮਹਾਨੁਭਾਵ, ਆਪ ਸਭ ਨੂੰ ਇਸ ਇਤਿਹਾਸਿਕ ਆਯੋਜਨ ਦੇ ਲਈ ਢੇਰਾਂ ਸ਼ੁਭਕਾਮਨਾਵਾਂ। ਧੰਨਵਾਦ।
ਜੈ ਜਿਨੇਂਦਰ।
ਜੈ ਜਿਨੇਂਦਰ।
ਜੈ ਜਿਨੇਂਦਰ।