Quote“ਨਾਲੰਦਾ ਭਾਰਤ ਦੀ ਅਕਾਦਮਿਕ ਵਿਰਾਸਤ ਅਤੇ ਜੀਵੰਤ ਸੱਭਿਆਚਾਰਕ ਵਟਾਂਦਰੇ ਦਾ ਪ੍ਰਤੀਕ ਹੈ”
Quote“ਨਾਲੰਦਾ ਸਿਰਫ਼ ਇੱਕ ਨਾਮ ਨਹੀਂ ਹੈ। ਨਾਲੰਦਾ ਇੱਕ ਪਹਿਚਾਣ ਹੈ, ਇੱਕ ਸਨਮਾਨ ਹੈ, ਇੱਕ ਕੀਮਤ ਹੈ, ਇੱਕ ਮੰਤਰ ਹੈ, ਇੱਕ ਗੌਰਵ ਹੈ ਅਤੇ ਇੱਕ ਗਾਥਾ ਹੈ"
Quote"ਇਹ ਪੁਨਰ-ਸੁਰਜੀਤੀ ਭਾਰਤ ਲਈ ਇੱਕ ਸੁਨਹਿਰੀ ਯੁਗ ਸ਼ੁਰੂ ਕਰਨ ਜਾ ਰਹੀ ਹੈ"
Quote“ਨਾਲੰਦਾ ਸਿਰਫ਼ ਭਾਰਤ ਦੇ ਅਤੀਤ ਦਾ ਪੁਨਰ-ਜਾਗਰਣ ਨਹੀਂ ਹੈ। ਦੁਨੀਆ ਅਤੇ ਏਸ਼ੀਆ ਦੇ ਕਈ ਦੇਸ਼ਾਂ ਦੀ ਵਿਰਾਸਤ ਇਸ ਨਾਲ ਜੁੜੀ ਹੈ"
Quote“ਭਾਰਤ ਨੇ ਸਦੀਆਂ ਤੋਂ ਇੱਕ ਮਾਡਲ ਵਜੋਂ ਸਥਿਰਤਾ ਨੂੰ ਜੀਵਿਆ ਹੈ ਅਤੇ ਇਸ ਦਾ ਪ੍ਰਦਰਸ਼ਨ ਕੀਤਾ ਹੈ। ਅਸੀਂ ਪ੍ਰਗਤੀ ਅਤੇ ਵਾਤਾਵਰਣ ਦੇ ਨਾਲ ਮਿਲ ਕੇ ਅੱਗੇ ਵਧਦੇ ਹਾਂ”
Quote“ਮੇਰਾ ਮਿਸ਼ਨ ਹੈ ਕਿ ਭਾਰਤ ਵਿਸ਼ਵ ਲਈ ਸਿੱਖਿਆ ਅਤੇ ਗਿਆਨ ਦਾ ਕੇਂਦਰ ਬਣੇ। ਮੇਰਾ ਮਿਸ਼ਨ ਹੈ ਕਿ ਭਾਰਤ ਨੂੰ ਫਿਰ ਤੋਂ ਵਿਸ਼ਵ ਦੇ ਸਭ ਤੋਂ ਪ੍ਰਮੁੱਖ ਗਿਆਨ ਕੇਂਦਰ ਵਜੋਂ ਮਾਨਤਾ ਦਿੱਤੀ ਜਾਵੇ"
Quote"ਸਾਡਾ ਯਤਨ ਹੈ ਕਿ ਭਾਰਤ ਵਿੱਚ ਦੁਨੀਆ ਦੀ ਸਭ ਤੋਂ ਵਿਆਪਕ ਅਤੇ ਸੰਪੂਰਨ ਕੌਸ਼ਲ ਪ੍ਰਣਾਲੀ ਹੋਵੇ ਅਤੇ ਭਾਰਤ ਵਿੱਚ ਦੁਨੀਆ ਦੀ ਸਭ ਤੋਂ ਉੱਨਤ ਖੋਜ-ਮੁਖੀ ਉਚੇਰੀ ਸਿੱਖਿਆ ਪ੍ਰਣਾਲੀ ਹੋਵੇ"
Quote"ਮੈਨੂੰ ਵਿਸ਼ਵਾਸ ਹੈ ਕਿ ਨਾਲੰਦਾ ਆਲਮੀ ਹਿਤ ਦਾ ਇੱਕ ਮਹੱਤਵਪੂਰਨ ਕੇਂਦਰ ਬਣੇਗਾ"

ਕਾਰਜਕ੍ਰਮ ਵਿੱਚ ਉਪਸਥਿਤ ਬਿਹਾਰ ਦੇ ਰਾਜਪਾਲ ਸ਼੍ਰੀ ਰਾਜੇਂਦਰ ਅਰਲੇਕਰ ਜੀ, ਇੱਥੋਂ ਦੇ ਕਰਮਠ ਮੁੱਖ ਮੰਤਰੀ ਸ਼੍ਰੀਮਾਨ ਨੀਤੀਸ਼ ਕੁਮਾਰ ਜੀ, ਸਾਡੇ ਵਿਦੇਸ਼ ਮੰਤਰੀ ਸ਼੍ਰੀ ਐੱਸ ਜੈਸ਼ੰਕਰ ਜੀ, ਵਿਦੇਸ਼ ਰਾਜ ਮੰਤਰੀ ਸ਼੍ਰੀ ਪਬਿੱਤਰ ਜੀ, ਵਿਭਿੰਨ ਦੇਸ਼ਾਂ ਦੇ Excellencies, ਅੰਬੈਸਡਰਸ, ਨਾਲੰਦਾ ਯੂਨੀਵਰਸਿਟੀ ਦੇ ਵੀਸੀ, ਪ੍ਰੋਫੈਸਰਸ, ਸਟੂਡੈਂਟਸ ਅਤੇ ਉਪਸਥਿਤ ਸਾਥੀਓ!

ਮੈਨੰ ਤੀਸਰੇ ਕਾਰਜਕਾਲ ਦੀ ਸ਼ਪਥ ਗ੍ਰਹਿਣ ਕਰਨ (ਸਹੁੰ ਚੁੱਕਣ) ਦੇ  ਬਾਅਦ, ਪਹਿਲੇ 10 ਦਿਨਾਂ ਵਿੱਚ ਹੀ ਨਾਲੰਦਾ ਆਉਣ ਦਾ ਅਵਸਰ ਮਿਲਿਆ ਹੈ। ਇਹ ਮੇਰਾ ਸੁਭਾਗ ਤਾਂ ਹੈ ਹੀ, ਮੈਂ ਇਸ ਨੂੰ ਭਾਰਤ ਦੀ ਵਿਕਾਸ ਯਾਤਰਾ ਦੇ ਲਈ ਇੱਕ ਸ਼ੁਭ ਸੰਕੇਤ ਦੇ ਰੂਪ ਵਿੱਚ ਦੇਖਦਾ ਹਾਂ। ਨਾਲੰਦਾ, ਇਹ ਕੇਵਲ ਨਾਮ ਨਹੀਂ ਹੈ। ਨਾਲੰਦਾ ਇੱਕ ਪਹਿਚਾਣ ਹੈ, ਇੱਕ ਸਨਮਾਨ ਹੈ। ਨਾਲੰਦਾ ਇੱਕ ਕੀਮਤ ਹੈ, ਨਾਲੰਦਾ ਮੰਤਰ ਹੈ, ਗੌਰਵ ਹੈ, ਗਾਥਾ ਹੈ। ਨਾਲੰਦਾ ਹੈ ਉਦਘੋਸ਼ ਇਸ ਸੱਚ ਦਾ, ਕਿ ਅੱਗ ਦੀਆਂ ਲਪਟਾਂ ਵਿੱਚ ਪੁਸਤਕਾਂ ਭਾਵੇਂ ਜਲ ਜਾਣ ਲੇਕਿਨ ਅੱਗ ਦੀਆਂ ਲਪਟਾਂ ਗਿਆਨ ਨੂੰ ਨਹੀਂ ਮਿਟਾ ਸਕਦੀਆਂ। ਨਾਲੰਦਾ ਦੇ ਧਵੰਸ (ਢਾਹੇ ਜਾਣ) ਨੇ ਭਾਰਤ ਨੂੰ ਅੰਧਕਾਰ ਨਾਲ ਭਰ ਦਿੱਤਾ ਸੀ। ਹੁਣ ਇਸ ਦੀ ਪੁਨਰ-ਸਥਾਪਨਾ ਭਾਰਤ ਦੇ ਸਵਰਣਿਮ (ਸੁਨਹਿਰੇ) ਯੁਗ ਦੀ ਸ਼ੁਰੂਆਤ ਕਰਨ ਜਾ ਰਹੀ ਹੈ। 

ਸਾਥੀਓ,

ਆਪਣੇ ਪ੍ਰਾਚੀਨ ਅਵਸ਼ੇਸ਼ਾਂ ਦੇ ਸਮੀਪ ਨਾਲੰਦਾ ਦਾ ਨਵਜਾਗਰਣ, ਇਹ ਨਵਾਂ ਕੈਂਪਸ, ਵਿਸ਼ਵ ਨੂੰ ਭਾਰਤ ਦੀ ਸਮਰੱਥਾ ਦਾ ਪਰੀਚੈ ਦੇਵੇਗਾ। ਨਾਲੰਦਾ ਦੱਸੇਗਾ – ਜੋ ਰਾਸ਼ਟਰ, ਮਜ਼ਬੂਤ ਮਾਨਵੀ ਕਦਰਾਂ-ਕੀਮਤਾਂ ‘ਤੇ ਖੜ੍ਹੇ ਹੁੰਦੇ ਹਨ, ਉਹ ਰਾਸ਼ਟਰ ਇਤਿਹਾਸ ਨੂੰ ਪੁਨਰ-ਜੀਵਿਤ ਕਰਕੇ ਬਿਹਤਰ ਭਵਿੱਖ ਦੀ ਨੀਂਹ ਰੱਖਣਾ ਜਾਣਦੇ ਹਨ। ਅਤੇ ਸਾਥੀਓ- ਨਾਲੰਦਾ ਕੇਵਲ ਭਾਰਤ ਦੇ ਹੀ ਅਤੀਤ ਦਾ ਪੁਨਰ-ਜਾਗਰਣ ਨਹੀਂ ਹੈ। ਇਸ ਵਿੱਚ ਵਿਸ਼ਵ ਦੇ, ਏਸ਼ੀਆ ਦੇ ਕਿਤਨੇ ਹੀ ਦੇਸ਼ਾਂ ਦੀ ਵਿਰਾਸਤ ਜੁੜੀ ਹੋਈ ਹੈ। ਇੱਕ ਯੂਨੀਵਰਸਿਟੀ ਕੈਂਪਸ ਦੇ inauguration ਵਿੱਚ ਇਤਨੇ ਦੇਸ਼ਾਂ ਦਾ ਉਪਸਥਿਤ ਹੋਣਾ, ਇਹ ਆਪਣੇ-ਆਪ ਵਿੱਚ ਅਭੂਤਪੂਰਵ ਹੈ। ਨਾਲੰਦਾ ਯੂਨੀਵਰਸਿਟੀ ਦੇ ਪੁਨਰ-ਨਿਰਮਾਣ ਵਿੱਚ ਸਾਡੇ ਸਾਥੀ ਦੇਸ਼ਾਂ ਦੀ ਭਾਗੀਦਾਰੀ ਭੀ ਰਹੀ ਹੈ। ਮੈਂ ਇਸ ਅਵਸਰ ‘ਤੇ ਭਾਰਤ ਦੇ ਸਾਰੇ ਮਿੱਤਰ ਦੇਸ਼ਾਂ ਦਾ, ਆਪ ਸਾਰਿਆਂ ਦਾ, ਅਭਿਨੰਦਨ ਕਰਦਾ ਹਾਂ। ਮੈਂ ਬਿਹਾਰ ਦੇ ਲੋਕਾਂ ਨੂੰ ਭੀ ਵਧਾਈ ਦਿੰਦਾ ਹਾਂ। ਬਿਹਾਰ ਆਪਣੇ ਗੌਰਵ ਨੂੰ ਵਾਪਸ ਲਿਆਉਣ ਦੇ ਲਈ ਜਿਸ ਤਰ੍ਹਾਂ ਵਿਕਾਸ ਦੇ ਰਾਹ ‘ਤੇ ਅੱਗੇ ਵਧ ਰਿਹਾ ਹੈ, ਨਾਲੰਦਾ ਦਾ ਇਹ ਕੈਂਪਸ ਉਸੇ ਦੀ ਇੱਕ ਪ੍ਰੇਰਣਾ ਹੈ। 

 

|

ਸਾਥੀਓ, 

ਅਸੀਂ ਸਾਰੇ ਜਾਣਦੇ ਹਾਂ ਕਿ ਨਾਲੰਦਾ, ਕਦੇ ਭਾਰਤ ਦੀ ਪਰੰਪਰਾ ਅਤੇ ਪਹਿਚਾਣ ਦਾ ਜੀਵੰਤ ਕੇਂਦਰ ਹੋਇਆ ਕਰਦਾ ਸੀ। ਨਾਲੰਦਾ ਦਾ ਅਰਥ ਹੈ – ‘ਨ ਅਲਮ੍ ਦਦਾਤਿ ਇਤਿ ‘ਨਾਲੰਦਾ’ ‘(न अलम् ददाति इति 'नालंदा') ਅਰਥਾਤ, ਜਿੱਥੇ ਸਿੱਖਿਆ ਦਾ ਗਿਆਨ, ਗਿਆਨ ਦੇ ਦਾਨ ਦਾ ਅਵਿਰਲ ਪ੍ਰਵਾਹ ਹੋਵੇ! ਸਿੱਖਿਆ ਨੂੰ ਲੈ ਕੇ, ਐਜੂਕੇਸ਼ਨ ਨੂੰ ਲੈ ਕੇ, ਇਹੀ ਭਾਰਤ ਦੀ ਸੋਚ ਰਹੀ ਹੈ। ਸਿੱਖਿਆ, ਸੀਮਾਵਾਂ ਤੋਂ ਪਰੇ ਹੈ, ਨਫਾ-ਨੁਕਸਾਨ ਦੇ ਨਜ਼ਰੀਏ ਤੋਂ ਭੀ ਪਰੇ ਹੈ। ਸਿੱਖਿਆ ਹੀ ਸਾਨੂੰ ਘੜਦੀ ਹੈ, ਵਿਚਾਰ ਦਿੰਦੀ ਹੈ, ਅਤੇ ਉਸ ਨੂੰ ਆਕਾਰ ਦਿੰਦੀ ਹੈ। ਪ੍ਰਾਚੀਨ ਨਾਲੰਦਾ ਵਿੱਚ ਬੱਚਿਆਂ ਦਾ ਐਡਮਿਸ਼ਨ ਉਨ੍ਹਾਂ ਦੀ ਪਹਿਚਾਣ, ਉਨ੍ਹਾਂ ਦੀ nationality ਨੂੰ ਦੇਖ ਕੇ ਨਹੀਂ ਹੁੰਦਾ ਸੀ। ਹਰ ਦੇਸ਼, ਹਰ ਵਰਗ ਦੇ ਯੁਵਾ ਇੱਥੇ ਆਉਂਦੇ ਸਨ। ਨਾਲੰਦਾ ਯੂਨੀਵਰਸਿਟੀ ਦੇ ਇਸ ਨਵੇਂ ਕੈਂਪਸ ਵਿੱਚ ਸਾਨੂੰ ਉਸੇ ਪ੍ਰਾਚੀਨ ਵਿਵਸਥਾ ਨੂੰ ਫਿਰ ਤੋਂ ਆਧੁਨਿਕ ਰੂਪ ਵਿੱਚ ਮਜ਼ਬੂਤੀ ਦੇਣੀ ਹੈ। ਅਤੇ ਮੈਨੂੰ ਇਹ ਦੇਖ ਕੇ ਖੁਸ਼ੀ ਹੈ ਕਿ ਦੁਨੀਆ ਦੇ ਕਈ ਦੇਸ਼ਾਂ ਤੋਂ ਇੱਥੇ ਸਟੂਡੈਂਟਸ ਆਉਣ ਲਗੇ ਹਨ। ਇੱਥੇ ਨਾਲੰਦਾ ਵਿੱਚ 20 ਤੋਂ ਜ਼ਿਆਦਾ ਦੇਸ਼ਾਂ ਦੇ ਸਟੂਡੈਂਟਸ ਪੜ੍ਹਾਈ ਕਰ ਰਹੇ ਹਨ। ਇਹ ਵਸੁਧੈਵ ਕੁਟੁੰਬਕਮ (वसुधैव कुटुंबकम) ਦੀ ਭਾਵਨਾ ਦਾ ਕਿਤਨਾ ਸੁੰਦਰ ਪ੍ਰਤੀਕ ਹੈ। 

ਸਾਥੀਓ,

ਮੈਨੂੰ ਵਿਸ਼ਵਾਸ ਹੈ ਆਉਣ ਵਾਲੇ ਸਮੇਂ ਵਿੱਚ ਨਾਲੰਦਾ ਯੂਨੀਵਰਸਿਟੀ, ਫਿਰ ਇੱਕ ਵਾਰ ਸਾਡੇ cultural exchange ਦਾ ਪ੍ਰਮੁੱਖ ਸੈਂਟਰ ਬਣੇਗੀ। ਇੱਥੇ ਭਾਰਤ ਅਤੇ ਸਾਊਥ ਈਸਟ ਏਸ਼ੀਅਨ ਦੇਸ਼ਾਂ ਦੇ ਆਰਟਵਰਕ ਦੇ documentation ਦਾ ਕਾਫੀ ਕੰਮ ਹੋ ਰਿਹਾ ਹੈ। ਇੱਥੇ Common Archival Resource Centre ਦੀ ਸਥਾਪਨਾ ਭੀ ਕੀਤੀ ਗਈ ਹੈ। ਨਾਲੰਦਾ ਯੂਨੀਵਰਸਿਟੀ, Asean-India University Network ਬਣਾਉਣ ਦੀ ਦਿਸ਼ਾ ਵਿੱਚ ਭੀ ਕੰਮ ਕਰ ਰਹੀ ਹੈ। ਇਤਨੇ ਘੱਟ ਸਮੇਂ ਵਿੱਚ ਹੀ ਕਈ ਲੀਡਿੰਗ ਗਲੋਬਲ institutes ਇੱਥੇ ਇਕੱਠੇ ਆਏ ਹਨ। ਇੱਕ ਐਸੇ ਸਮੇਂ ਵਿੱਚ ਜਦੋਂ 21ਵੀਂ ਸਦੀ ਨੂੰ ਏਸ਼ੀਆ ਦੀ ਸਦੀ ਕਿਹਾ ਜਾ ਰਿਹਾ ਹੈ- ਸਾਡੇ ਇਹ ਸਾਂਝੇ ਪ੍ਰਯਾਸ ਸਾਡੀ ਸਾਂਝੀ ਪ੍ਰਗਤੀ ਨੂੰ ਨਵੀਂ ਊਰਜਾ ਦੇਣਗੇ। 

ਸਾਥੀਓ,

ਭਾਰਤ ਵਿੱਚ ਸਿੱਖਿਆ, ਮਾਨਵਤਾ ਦੇ ਲਈ ਸਾਡੇ ਯੋਗਦਾਨ ਦਾ ਇੱਕ ਮਾਧਿਅਮ ਮੰਨੀ ਜਾਂਦੀ ਹੈ। ਅਸੀਂ ਸਿੱਖਦੇ ਹਾਂ, ਤਾਕਿ ਆਪਣੇ ਗਿਆਨ ਨਾਲ ਮਾਨਵਤਾ ਦਾ ਭਲਾ ਕਰ ਸਕੀਏ। ਆਪ (ਤੁਸੀਂ) ਦੇਖੋ, ਹੁਣੇ ਦੋ ਦਿਨ ਬਾਅਦ ਹੀ 21 ਜੂਨ ਨੂੰ International Yoga Day ਹੈ। ਅੱਜ ਭਾਰਤ ਵਿੱਚ ਯੋਗ ਦੀਆਂ ਸੈਂਕੜੇ ਵਿਧਾਵਾਂ ਮੌਜੂਦ ਹਨ। ਸਾਡੇ ਰਿਸ਼ੀਆਂ ਨੇ ਕਿਤਨਾ ਗਹਿਨ ਸ਼ੋਧ ਇਸ ਦੇ ਲਈ ਕੀਤਾ ਹੋਵੇਗਾ (ਕਿਤਨੀ ਗਹਿਨ ਖੋਜ ਇਸ ਦੇ ਲਈ ਕੀਤੀ ਹੋਵੇਗੀ)! ਲੇਕਿਨ, ਕਿਸੇ ਨੇ ਯੋਗ ‘ਤੇ ਏਕਾਧਿਕਾਰ ਨਹੀਂ ਬਣਾਇਆ। ਅੱਜ ਪੂਰਾ ਵਿਸ਼ਵ ਯੋਗ ਨੂੰ ਅਪਣਾ ਰਿਹਾ ਹੈ, ਯੋਗ ਦਿਵਸ ਇੱਕ ਆਲਮੀ ਉਤਸਵ ਬਣ ਗਿਆ ਹੈ। ਅਸੀਂ ਆਪਣੇ ਆਯੁਰਵੇਦ ਨੂੰ ਭੀ ਪੂਰੇ ਵਿਸ਼ਵ ਦੇ ਨਾਲ ਸਾਂਝਾ ਕੀਤਾ ਹੈ। ਅੱਜ ਆਯੁਰਵੇਦ ਨੂੰ ਸਵਸਥ ਜੀਵਨ ਦੇ ਇੱਕ ਸਰੋਤ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਹੈ।  Sustainable lifestyle ਅਤੇ sustainable development ਦੀ ਇੱਕ ਹੋਰ ਉਦਾਹਰਣ ਸਾਡੇ ਸਾਹਮਣੇ ਹੈ।  ਭਾਰਤ ਨੇ ਸਦੀਆਂ ਤੱਕ sustainability ਨੂੰ ਇੱਕ ਮਾਡਲ ਦੇ ਰੂਪ ਵਿੱਚ ਜੀਵਨ ਜੀ ਕੇ ਦਿਖਾਇਆ ਹੈ। ਅਸੀਂ ਪ੍ਰਗਤੀ ਅਤੇ ਵਾਤਾਵਰਣ ਨੂੰ ਇੱਕ ਸਾਥ (ਇਕੱਠੇ) ਲੈ ਕੇ ਚਲੇ ਹਾਂ। ਆਪਣੇ ਉਨ੍ਹਾਂ ਹੀ ਅਨੁਭਵਾਂ ਦੇ ਅਧਾਰ ‘ਤੇ ਭਾਰਤ ਨੇ ਵਿਸ਼ਵ ਨੂੰ ਮਿਸ਼ਨ  LIFE ਜਿਹਾ ਮਾਨਵੀ ਵਿਜ਼ਨ ਦਿੱਤਾ ਹੈ। ਅੱਜ ਇੰਟਰਨੈਸ਼ਨਲ ਸੋਲਰ ਅਲਾਇੰਸ ਜਿਹੇ ਮੰਚ ਸੁਰੱਖਿਅਤ ਭਵਿੱਖ ਦੀ ਉਮੀਦ ਬਣ ਰਹੇ ਹਨ। ਨਾਲੰਦਾ ਯੂਨੀਵਰਸਿਟੀ ਦਾ ਇਹ ਕੈਂਪਸ ਭੀ ਇਸੇ ਭਾਵਨਾ ਨੂੰ ਅੱਗੇ ਵਧਾਉਂਦਾ ਹੈ। ਇਹ ਦੇਸ਼ ਦਾ ਪਹਿਲਾ ਐਸਾ ਕੈਂਪਸ ਹੈ, ਜੋ Net Zero Energy, Net Zero Emissions, Net Zero Water, and Net Zero Waste ਮਾਡਲ ‘ਤੇ ਕੰਮ ਕਰੇਗਾ। ਅੱਪ ਦੀਪੋ ਭਵ: (अप्प दीपो भव:) ਦੇ ਮੰਤਰ ‘ਤੇ ਚਲਦੇ ਹੋਏ ਇਹ ਕੈਂਪਸ ਪੂਰੀ ਮਾਨਵਤਾ ਨੂੰ ਨਵਾਂ ਰਸਤਾ ਦਿਖਾਏਗਾ। 

 

|

ਸਾਥੀਓ,

ਜਦੋਂ ਸਿੱਖਿਆ ਦਾ ਵਿਕਾਸ ਹੁੰਦਾ ਹੈ, ਤਾਂ ਅਰਥਵਿਵਸਥਾ ਅਤੇ ਸੰਸਕ੍ਰਿਤੀ ਦੀਆਂ ਜੜ੍ਹਾਂ ਮਜ਼ਬੂਤ ਹੁੰਦੀਆਂ ਹਨ। ਅਸੀਂ Developed Countries ਨੂੰ ਦੇਖੀਏ, ਤਾਂ ਇਹ ਪਾਵਾਂਗੇ ਕਿ ਇਕਨੌਮਿਕ ਅਤੇ ਕਲਚਰਲ ਲੀਡਰ ਤਦ ਬਣੇ, ਜਦੋਂ ਉਹ ਐਜੂਕੇਸ਼ਨ ਲੀਡਰਸ ਹੋਏ। ਅੱਜ ਦੁਨੀਆ ਭਰ ਦੇ ਸਟੂਡੈਂਟਸ ਅਤੇ Bright Minds ਉਨ੍ਹਾਂ ਦੇਸ਼ਾਂ ਵਿੱਚ ਜਾ ਕੇ ਉੱਥੇ ਪੜ੍ਹਨਾ ਚਾਹੁੰਦੇ ਹਨ। ਕਦੇ ਐਸੀ ਸਥਿਤੀ ਸਾਡੇ ਇੱਥੇ ਨਾਲੰਦਾ ਅਤੇ ਵਿਕਰਮਸ਼ਿਲਾ ਜਿਹੇ ਸਥਾਨਾਂ ਵਿੱਚ ਹੋਇਆ ਕਰਦੀ ਸੀ। ਇਸ ਲਈ, ਇਹ ਕੇਵਲ ਸੰਜੋਗ ਨਹੀਂ ਹੈ ਕਿ ਜਦੋਂ ਭਾਰਤ ਸਿੱਖਿਆ ਵਿੱਚ ਅੱਗੇ ਸੀ ਤਦ ਉਸ ਦੀ ਆਰਥਿਕ ਸਮਰੱਥਾ ਭੀ ਨਵੀਂ ਉਚਾਈ ‘ਤੇ ਸੀ। ਇਹ ਕਿਸੇ ਭੀ ਰਾਸ਼ਟਰ ਦੇ ਵਿਕਾਸ ਦੇ ਲਈ ਇੱਕ ਬੇਸਿਕ ਰੋਡਮੈਪ ਹੈ। ਇਸੇ ਲਈ, 2047 ਤੱਕ ਵਿਕਸਿਤ ਹੋਣ ਦੇ ਲਕਸ਼ ‘ਤੇ ਕੰਮ ਕਰ ਰਿਹਾ ਭਾਰਤ, ਇਸ ਦੇ ਲਈ ਆਪਣੇ ਐਜੂਕੇਸ਼ਨ ਸੈਕਟਰ ਦਾ ਕਾਇਆਕਲਪ ਕਰ ਰਿਹਾ ਹੈ। ਮੇਰਾ ਮਿਸ਼ਨ ਹੈ ਕਿ ਭਾਰਤ ਦੁਨੀਆ ਦੇ ਲਈ ਸਿੱਖਿਆ ਅਤੇ ਗਿਆਨ ਦਾ ਕੇਂਦਰ ਬਣੇ। ਮੇਰਾ ਮਿਸ਼ਨ ਹੈ, ਭਾਰਤ ਦੀ ਪਹਿਚਾਣ ਫਿਰ ਤੋਂ ਦੁਨੀਆ ਦੇ ਸਭ ਤੋਂ Prominent Knowledge centre  ਦੇ ਰੂਪ ਵਿੱਚ ਉੱਭਰੇ। ਅਤੇ ਇਸ ਦੇ ਲਈ ਭਾਰਤ ਅੱਜ ਬਹੁਤ ਘੱਟ ਉਮਰ ਤੋਂ ਹੀ ਆਪਣੇ Students ਨੂੰ Innovation ਦੀ Spirit ਨਾਲ ਜੋੜ ਰਿਹਾ ਹੈ। ਅੱਜ ਇਕ ਤਰਫ਼ ਇੱਕ ਕਰੋੜ ਤੋਂ ਜ਼ਿਆਦਾ ਬੱਚਿਆਂ ਨੂੰ ਅਟਲ ਟਿੰਕਰਿੰਗ ਲੈਬਸ ਵਿੱਚ Latest Technology ਦੇ Exposure ਦਾ ਲਾਭ ਮਿਲ ਰਿਹਾ ਹੈ। ਉੱਥੇ ਹੀ ਦੂਸਰੀ ਤਰਫ਼ ਚੰਦਰਯਾਨ ਅਤੇ ਗਗਨਯਾਨ ਜਿਹੇ ਮਿਸ਼ਨ Students ਵਿੱਚ Science ਦੇ ਪ੍ਰਤੀ ਰੁਚੀ ਵਧਾ ਰਹੇ ਹਨ। Innovation ਨੂੰ ਹੁਲਾਰਾ ਦੇਣ ਲਈ ਭਾਰਤ ਨੇ ਇੱਕ ਦਹਾਕੇ ਪਹਿਲੇ Startup India ਮਿਸ਼ਨ ਦੀ ਸ਼ੁਰੂਆਤ ਕੀਤੀ ਸੀ। ਤਦ ਦੇਸ਼ ਵਿੱਚ ਕੁਝ ਸੌ ਹੀ ਸਟਾਰਟ-ਅਪਸ ਸਨ। ਲੇਕਿਨ ਅੱਜ ਭਾਰਤ ਵਿੱਚ 1 ਲੱਖ 30 ਹਜ਼ਾਰ ਤੋਂ ਜ਼ਿਆਦਾ ਸਟਾਰਟ-ਅਪ ਹਨ। ਪਹਿਲੇ ਦੀ ਤੁਲਨਾ ਵਿੱਚ ਅੱਜ ਭਾਰਤ ਤੋਂ ਰਿਕਾਰਡ ਪੇਟੈਂਟ ਫਾਇਲ ਹੋ ਰਹੇ ਹਨ, ਰਿਸਰਚ ਪੇਪਰ ਪਬਲਿਸ਼ ਹੋ ਰਹੇ ਹਨ। ਸਾਡਾ ਜ਼ੋਰ ਆਪਣੇ Young Innovators ਨੂੰ Research ਅਤੇ Innovation ਦੇ ਲਈ ਜ਼ਿਆਦਾ ਤੋਂ ਜ਼ਿਆਦਾ ਮੌਕੇ ਦੇਣ ਦਾ ਹੈ। ਇਸ ਦੇ ਲਈ ਸਰਕਾਰ ਨੇ 1 ਲੱਖ ਕਰੋੜ ਰੁਪਏ ਦਾ Research Fund ਬਣਾਉਣ ਦਾ ਐਲਾਨ ਭੀ ਕੀਤਾ ਹੈ। 

ਸਾਥੀਓ,

ਸਾਡਾ ਪ੍ਰਯਾਸ ਹੈ ਭਾਰਤ ਵਿੱਚ ਦੁਨੀਆ ਦਾ ਸਭ ਤੋਂ Comprehensive ਅਤੇ Complete Skilling System ਹੋਵੇ, ਭਾਰਤ ਵਿੱਚ ਦੁਨੀਆ ਦਾ ਸਭ ਤੋਂ advanced research oriented higher education system ਹੋਵੇ, ਇਨ੍ਹਾਂ ਸਾਰੇ ਪ੍ਰਯਾਸਾਂ ਦੇ ਨਤੀਜੇ ਭੀ ਦਿਖਾਈ ਦੇ ਰਹੇ ਹਨ। ਪਿਛਲੇ ਕੁਝ ਵਰ੍ਹਿਆਂ ਵਿੱਚ ਭਾਰਤੀ ਯੂਨੀਵਰਸਿਟੀਜ਼ ਨੇ ਗਲੋਬਲ ਰੈਂਕਿੰਗ ਵਿੱਚ ਪਹਿਲੇ ਤੋਂ ਕਾਫੀ ਬਿਹਤਰ perform ਕਰਨਾ ਸ਼ੁਰੂ ਕੀਤਾ ਹੈ। 10 ਸਾਲ ਪਹਿਲੇ QS ranking ਵਿੱਚ ਭਾਰਤ ਦੇ ਸਿਰਫ਼ 9 ਸਿੱਖਿਆ ਸੰਸਥਾਨ ਸਨ। ਅੱਜ ਇਨ੍ਹਾਂ ਦੀ ਸੰਖਿਆ ਵਧ ਕੇ 46 ਪਹੁੰਚ ਰਹੀ ਹੈ। ਕੁਝ ਦਿਨ ਪਹਿਲੇ ਹੀ Times Higher Education Impact ਰੈੰਕਿੰਗ ਭੀ ਆਈ ਹੈ। ਕੁਝ ਸਾਲ ਪਹਿਲੇ ਤੱਕ ਇਸ ਰੈਂਕਿੰਗ ਵਿੱਚ ਭਾਰਤ ਦੇ ਸਿਰਫ਼ 13 Institutions ਸਨ। ਹੁਣ ਇਸ ਗਲੋਬਲ Impact ਰੈਂਕਿੰਗ ਵਿੱਚ ਭਾਰਤ ਦੇ ਕਰੀਬ 100 ਸਿੱਖਿਆ ਸੰਸਥਾਨ ਸ਼ਾਮਲ ਹਨ। ਪਿਛਲੇ 10 ਵਰ੍ਹਿਆਂ ਵਿੱਚ ਔਸਤਨ ਭਾਰਤ ਵਿੱਚ ਹਰ ਸਪਤਾਹ ਇੱਕ ਯੂਨੀਵਰਸਿਟੀ ਬਣੀ ਹੈ। ਭਾਰਤ ਵਿੱਚ ਹਰ ਦਿਨ ਇੱਕ ਨਵੀਂ ITI ਦੀ ਸਥਾਪਨਾ ਹੋਈ ਹੈ। ਹਰ ਤੀਸਰੇ ਦਿਨ ਇੱਕ ਅਟਲ ਟਿੰਕਰਿੰਗ ਲੈਬ ਖੋਲ੍ਹੀ ਗਈ ਹੈ। ਭਾਰਤ ਵਿੱਚ ਹਰ ਦਿਨ ਦੋ ਨਵੇਂ ਕਾਲਜ ਬਣੇ ਹਨ। ਅੱਜ ਦੇਸ਼ ਵਿੱਚ 23 IITs ਹਨ। 10 ਸਾਲ ਪਹਿਲੇ 13 IIMs ਸਨ, ਅੱਜ ਇਹ ਸੰਖਿਆ 21 ਹੈ। 10 ਸਾਲ ਪਹਿਲੇ ਦੀ ਤੁਲਨਾ ਵਿੱਚ ਅੱਜ ਕਰੀਬ ਤਿੰਨ ਗੁਣਾ ਯਾਨੀ ਕਿ 22 ਏਮਸ ਹਨ। 10 ਸਾਲ ਵਿੱਚ ਮੈਡੀਕਲ ਕਾਲਜਾਂ ਦੀ ਸੰਖਿਆ ਭੀ ਕਰੀਬ-ਕਰੀਬ ਦੁੱਗਣੀ ਹੋ ਗਈ ਹੈ। ਅੱਜ ਭਾਰਤ ਦੇ ਐਜੂਕੇਸ਼ਨ ਸੈਕਟਰ ਵਿੱਚ ਬੜੇ reforms ਹੋ ਰਹੇ ਹਨ। ਨੈਸ਼ਨਲ ਐਜੂਕੇਸ਼ਨ ਪਾਲਿਸੀ ਨੇ ਭਾਰਤ ਦੇ ਨੌਜਵਾਨਾਂ ਦੇ ਸੁਪਨਿਆਂ ਨੂੰ ਨਵਾਂ ਵਿਸਤਾਰ ਦਿੱਤਾ ਹੈ। ਭਾਰਤ ਦੀਆਂ ਯੂਨੀਵਰਸਿਟੀਜ਼ ਨੇ ਫ਼ੌਰੇਨ ਯੂਨੀਵਰਸਿਟੀਜ਼ ਦੇ ਨਾਲ ਭੀ collaborate ਕਰਨਾ ਸ਼ੁਰੂ ਕੀਤਾ ਹੈ। ਇਸ ਦੇ ਇਲਾਵਾ ‘ਡੀਕਨ ਅਤੇ ਵਲੁੰਗੌਂਗ (‘डीकन और वलुन्गॉन्ग’) ਜਿਹੀਆਂ International Universities ਭੀ ਭਾਰਤ ਵਿੱਚ ਆਪਣੇ ਕੈਂਪਸ ਖੋਲ੍ਹ ਰਹੀਆਂ ਹਨ। ਇਨ੍ਹਾਂ ਸਾਰੇ ਪ੍ਰਯਾਸਾਂ ਨਾਲ ਭਾਰਤੀ ਵਿਦਿਆਰਥੀਆਂ ਨੂੰ Higher Education ਦੇ ਲਈ ਭਾਰਤ ਵਿੱਚ ਹੀ ਸਰਬਸ੍ਰੇਸ਼ਠ ਸਿੱਖਿਆ ਸੰਸਥਾਨ ਉਪਲਬਧ ਹੋ ਰਹੇ ਹਨ। ਇਸ ਨਾਲ ਸਾਡੇ ਮੱਧ ਵਰਗ ਦੀ ਬਚੱਤ ਭੀ ਹੋ ਰਹੀ ਹੈ। 

ਸਾਥੀਓ,

ਅੱਜ ਵਿਦੇਸ਼ਾਂ ਵਿੱਚ ਸਾਡੇ ਪ੍ਰੀਮੀਅਰ ਇੰਸਟੀਟਿਊਟਸ ਦੇ ਕੈਂਪਸ ਖੁੱਲ੍ਹ ਰਹੇ ਹਨ। ਇਸੇ ਸਾਲ ਅਬੂ ਧਾਬੀ ਵਿੱਚ IIT Delhi ਦਾ ਕੈਂਪਸ ਖੁੱਲ੍ਹਿਆ ਹੈ। ਤਨਜ਼ਾਨੀਆ ਵਿੱਚ ਭੀ IIT ਮਦਰਾਸ ਦਾ ਕੈਂਪਸ ਸ਼ੁਰੂ ਹੋ ਚੁੱਕਿਆ ਹੈ। ਅਤੇ ਗਲੋਬਲ ਹੁੰਦੇ ਭਾਰਤੀ ਸਿੱਖਿਆ ਸੰਸਥਾਨਾਂ ਦੀ ਤਾਂ ਇਹ ਸ਼ੁਰੂਆਤ ਹੈ। ਹਾਲੇ ਤਾਂ ਨਾਲੰਦਾ ਯੂਨੀਵਰਸਿਟੀ ਜਿਹੇ ਸੰਸਥਾਨਾਂ ਨੂੰ ਭੀ ਦੁਨੀਆ ਦੇ ਕੋਣੇ-ਕੋਣੇ ਵਿੱਚ ਜਾਣਾ ਹੈ। 

 

|

ਸਾਥੀਓ,

ਅੱਜ ਪੂਰੀ ਦੁਨੀਆ ਦੀ ਦ੍ਰਿਸ਼ਟੀ ਭਾਰਤ ‘ਤੇ ਹੈ, ਭਾਰਤ ਦੇ ਨੌਜਵਾਨਾਂ ‘ਤੇ ਹੈ। ਦੁਨੀਆ, ਬੁੱਧ ਦੇ ਇਸ ਦੇਸ਼ ਦੇ ਨਾਲ, ਮਦਰ ਆਵ੍ ਡੈਮੋਕ੍ਰੇਸੀ ਦੇ ਨਾਲ, ਮੋਢੇ ਨਾਲ ਮੋਢਾ ਮਿਲਾ ਕੇ ਚਲਣਾ ਚਾਹੁੰਦੀ ਹੈ। ਆਪ ਦੇਖੋ, ਜਦੋਂ ਭਾਰਤ ਕਹਿੰਦਾ ਹੈ - One Earth, One Family, and One Future- ਤਾਂ ਵਿਸ਼ਵ ਉਸ ਦੇ ਨਾਲ ਖੜ੍ਹਾ ਹੁੰਦਾ ਹੈ। ਜਦੋਂ ਭਾਰਤ ਕਹਿੰਦਾ ਹੈ - One Sun, One World, One Grid- ਤਾਂ ਵਿਸ਼ਵ ਉਸ ਨੂੰ ਭਵਿੱਖ ਦੀ ਦਿਸ਼ਾ ਮੰਨਦਾ ਹੈ। ਜਦੋਂ ਭਾਰਤ ਕਹਿੰਦਾ ਹੈ - One Earth One Health- ਤਾਂ ਵਿਸ਼ਵ ਉਸ ਨੂੰ ਸਨਮਾਨ ਦਿੰਦਾ ਹੈ, ਸਵੀਕਾਰ ਕਰਦਾ ਹੈ। ਨਾਲੰਦਾ ਦੀ ਇਹ ਧਰਤੀ ਵਿਸ਼ਵ ਬੰਧੁਤਵ (ਭਾਈਚਾਰੇ) ਦੀ ਇਸ ਭਾਵਨਾ ਨੂੰ ਨਵਾਂ ਆਯਾਮ ਦੇ ਸਕਦੀ ਹੈ। ਇਸ ਲਈ ਨਾਲੰਦਾ ਦੇ ਵਿਦਿਆਰਥੀਆਂ ਦੀ ਜ਼ਿੰਮੇਵਾਰੀ ਹੋਰ ਜ਼ਿਆਦਾ ਬੜੀ ਹੈ। ਆਪ (ਤੁਸੀਂ) ਭਾਰਤ ਅਤੇ ਪੂਰੇ ਵਿਸ਼ਵ ਦਾ ਭਵਿੱਖ ਹੋ। ਅੰਮ੍ਰਿਤਕਾਲ ਦੇ ਇਹ 25 ਸਾਲ ਭਾਰਤ ਦੇ ਨੌਜਵਾਨਾਂ ਦੇ ਲਈ ਬਹੁਤ ਅਹਿਮ ਹਨ। ਇਹ 25 ਵਰ੍ਹੇ ਨਾਲੰਦਾ ਯੂਨੀਵਰਸਿਟੀ ਦੇ ਹਰ ਵਿਦਿਆਰਥੀ ਦੇ ਹਰ ਵਿਦਿਆਰਥੀ ਦੇ ਲਈ ਭੀ ਉਤਨੇ ਹੀ ਮਹੱਤਵਪੂਰਨ ਹਨ।  ਇੱਥੋਂ ਨਿਕਲ ਕੇ ਆਪ (ਤੁਸੀਂ) ਜਿਸ ਭੀ ਖੇਤਰ ਵਿੱਚ ਜਾਓਂ, ਤੁਹਾਡੇ ‘ਤੇ ਆਪਣੀ ਯੂਨੀਵਰਸਿਟੀ ਦੀਆਂ ਮਾਨਵੀ ਕਦਰਾਂ-ਕੀਮਤਾਂ ਦੀ ਮੋਹਰ ਦਿਖਣੀ ਚਾਹੀਦੀ ਹੈ। ਆਪ ਦਾ (ਤੁਹਾਡਾ) ਜੋ Logo ਹੈ, ਉਸ ਦਾ ਸੰਦੇਸ਼ ਹਮੇਸ਼ਾ ਯਾਦ ਰੱਖਣਾ। ਆਪ (ਤੁਸੀਂ) ਲੋਕ ਇਸ ਨੂੰ Nalanda Way ਕਹਿੰਦੇ ਹੋ ਨਾ? ਵਿਅਕਤੀ ਦਾ ਵਿਅਕਤੀ ਦੇ ਨਾਲ ਤਾਲਮੇਲ, ਵਿਅਕਤੀ ਦੀ ਪ੍ਰਕ੍ਰਿਤੀ ਦੇ ਨਾਲ ਤਾਲਮੇਲ, ਆਪਦੇ (ਤੁਹਾਡੇ) Logo ਦਾ ਅਧਾਰ ਹੈ। ਆਪ (ਤੁਸੀਂ) ਆਪਣੇ ਅਧਿਆਪਕਾਂ ਤੋਂ ਸਿੱਖੋ, ਲੇਕਿਨ ਇਸ ਦੇ ਨਾਲ ਹੀ ਇੱਕ-ਦੂਸਰੇ ਤੋਂ ਸਿੱਖਣ ਦੀ ਭੀ ਕੋਸ਼ਿਸ਼ ਕਰੋ। Be Curious, Be Courageous and Above all Be Kind. ਆਪਣੀ ਨੌਲੇਜ ਨੂੰ ਸਮਾਜ ਵਿੱਚ ਇੱਕ ਸਕਾਰਾਤਮਕ ਬਦਲਾਅ ਦੇ ਲਈ ਪ੍ਰਯੋਗ ਕਰੋ। ਆਪਣੀ ਨੌਲੇਜ ਨਾਲ ਬਿਹਤਰ ਭਵਿੱਖ ਦਾ ਨਿਰਮਾਣ ਕਰੋ। ਨਾਲੰਦਾ ਦਾ ਗੌਰਵ, ਸਾਡੇ ਭਾਰਤ ਦਾ ਗੌਰਵ, ਆਪਦੀ (ਤੁਹਾਡੀ) ਸਫ਼ਲਤਾ ਨਾਲ ਤੈਅ ਹੋਵੇਗਾ। ਮੈਨੂੰ ਵਿਸ਼ਵਾਸ ਹੈ, ਆਪਦੇ (ਤੁਹਾਡੇ) ਗਿਆਨ ਨਾਲ ਪੂਰੀ ਮਾਨਵਤਾ ਨੂੰ ਦਿਸ਼ਾ ਮਿਲੇਗੀ। ਮੈਨੂੰ ਵਿਸ਼ਵਾਸ ਹੈ ਸਾਡੇ ਯੁਵਾ ਆਉਣ ਵਾਲੇ ਸਮੇਂ ਵਿੱਚ ਪੂਰੇ ਵਿਸ਼ਵ ਦੀ ਅਗਵਾਈ ਕਰਨਗੇ, ਮੈਨੂੰ ਵਿਸ਼ਵਾਸ ਹੈ, ਨਾਲੰਦਾ global cause ਦਾ ਇੱਕ ਮਹੱਤਵਪੂਰਨ ਸੈਂਟਰ ਬਣੇਗਾ। 

 

|

ਇਸੇ ਕਾਮਨਾ ਦੇ ਨਾਲ, ਆਪ ਸਭ ਦਾ ਮੈਂ ਹਿਰਦੇ ਤੋਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ। ਅਤੇ ਨੀਤੀਸ਼ ਜੀ ਨੇ ਸਰਕਾਰ ਦੀ ਤਰਫ਼ ਤੋਂ ਪੂਰੀ ਮਦਦ ਦਾ ਜੋ ਸੱਦਾ ਦਿੱਤਾ ਹੈ, ਉਸ ਦਾ ਮੈਂ ਸੁਆਗਤ ਕਰਦਾ ਹਾਂ। ਭਾਰਤ ਸਰਕਾਰ ਭੀ ਇਸ ਵਿਚਾਰ ਯਾਤਰਾ ਨੂੰ ਜਿਤਨੀ ਊਰਜਾ ਦੇ ਸਕਦੀ ਹੈ ਉਸ ਵਿੱਚ ਕਦੇ ਭੀ ਪਿੱਛੇ ਨਹੀਂ ਰਹੇਗੀ। ਇਸੇ ਇੱਕ ਭਾਵਨਾ ਦੇ ਨਾਲ ਆਪ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ। ਧੰਨਵਾਦ!

 

  • Jitendra Kumar April 14, 2025

    🙏🇮🇳❤️
  • Shubhendra Singh Gaur March 23, 2025

    जय श्री राम ।
  • Shubhendra Singh Gaur March 23, 2025

    जय श्री राम
  • Dheeraj Thakur January 29, 2025

    जय श्री राम।
  • Dheeraj Thakur January 29, 2025

    जय श्री राम
  • कृष्ण सिंह राजपुरोहित भाजपा विधान सभा गुड़ामा लानी November 21, 2024

    जय श्री राम 🚩 वन्दे मातरम् जय भाजपा विजय भाजपा
  • Siva Prakasam October 30, 2024

    🙏🙏🙏🙏🙏🙏🙏🙏🙏🙏💐💐💐💐💐
  • Amrita Singh September 26, 2024

    हर हर महादेव
  • दिग्विजय सिंह राना September 18, 2024

    हर हर महादेव
  • ओम प्रकाश सैनी September 14, 2024

    rr
Explore More
ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ

Popular Speeches

ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ
Ayurveda Tourism: India’s Ancient Science Finds a Modern Global Audience

Media Coverage

Ayurveda Tourism: India’s Ancient Science Finds a Modern Global Audience
NM on the go

Nm on the go

Always be the first to hear from the PM. Get the App Now!
...
ਪ੍ਰਧਾਨ ਮੰਤਰੀ ਮੋਦੀ ਦੇ ਮਨ ਕੀ ਬਾਤ ਪ੍ਰੋਗਰਾਮ ਦੇ ਲਈ ਆਪਣੇ ਵਿਚਾਰ ਅਤੇ ਸੁਝਾਅ ਭੇਜੋ!
May 06, 2025

ਪ੍ਰਧਾਨ ਮੰਤਰੀ ਮੋਦੀ ਐਤਵਾਰ, 25 ਮਈ ਨੂੰ ਆਪਣੇ ਮਾਸਿਕ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦੇ ਜ਼ਰੀਏ ਰਾਸ਼ਟਰ ਨੂੰ ਸੰਬੋਧਨ ਕਰਨਗੇ। ਇਸ ਪ੍ਰੋਗਰਾਮ ਦੇ ਲਈ ਤੁਸੀਂ ਵੀ ਆਪਣੇ ਵਿਚਾਰ ਅਤੇ ਸੁਝਾਅ ਸਾਂਝੇ ਕਰ ਸਕਦੇ ਹੋ। ਪ੍ਰਧਾਨ ਮੰਤਰੀ ਮੋਦੀ ਉਨ੍ਹਾਂ ਵਿੱਚੋਂ ਕੁਝ ਚੋਣਵੇਂ ਵਿਚਾਰਾਂ ਅਤੇ ਸੁਝਾਵਾਂ ਨੂੰ ਆਪਣੇ ਪ੍ਰੋਗਰਾਮ ਵਿੱਚ ਸ਼ਾਮਲ ਕਰਨਗੇ।

ਹੇਠਾਂ ਦਿੱਤੇ ਗਏ ਕਮੈਂਟ ਬੌਕਸ ਵਿੱਚ ਆਪਣੇ ਵਿਚਾਰ ਅਤੇ ਸੁਝਾਅ ਸਾਂਝੇ ਕਰੋ।