"ਮਹਾਰਾਸ਼ਟਰ ਵਿੱਚ ਜਗਤਗੁਰੂ ਸ਼੍ਰੀ ਸੰਤ ਤੁਕਾਰਾਮ ਮਹਾਰਾਜ ਤੋਂ ਲੈ ਕੇ ਬਾਬਾ ਸਾਹਿਬ ਅੰਬੇਡਕਰ ਤੱਕ ਸਮਾਜ ਸੁਧਾਰਕਾਂ ਦੀ ਬਹੁਤ ਸਮ੍ਰਿੱਧ ਵਿਰਾਸਤ ਹੈ"
"ਸੁਤੰਤਰਤਾ ਸੰਗ੍ਰਾਮ ਨੂੰ ਕੁਝ ਘਟਨਾਵਾਂ ਤੱਕ ਸੀਮਿਤ ਰੱਖਣ ਦੀ ਪ੍ਰਵਿਰਤੀ ਹੈ, ਜਦੋਂ ਕਿ ਭਾਰਤ ਦੀ ਆਜ਼ਾਦੀ ਵਿੱਚ ਅਣਗਿਣਤ ਲੋਕਾਂ ਦੀ 'ਤਪੱਸਿਆ' ਸ਼ਾਮਲ ਹੈ"
"ਸਥਾਨਕ ਤੋਂ ਗਲੋਬਲ ਤੱਕ ਸੁਤੰਤਰਤਾ ਅੰਦੋਲਨ ਦੀ ਭਾਵਨਾ ਸਾਡੇ ਆਤਮਨਿਰਭਰ ਭਾਰਤ ਅਭਿਆਨ ਦੀ ਮਜ਼ਬੂਤੀ ਹੈ"
“ਮਹਾਰਾਸ਼ਟਰ ਦੇ ਕਈ ਸ਼ਹਿਰ 21ਵੀਂ ਸਦੀ ਵਿੱਚ ਦੇਸ਼ ਦੇ ਵਿਕਾਸ ਦੇ ਕੇਂਦਰ ਬਣਨ ਜਾ ਰਹੇ ਹਨ”

ਮਹਾਰਾਸ਼ਟਰ ਦੇ ਗਵਰਨਰ ਸ਼੍ਰੀ ਭਗਤ ਸਿੰਘ ਕੋਸ਼ਿਆਰੀ ਜੀ, ਮੁੱਖ ਮੰਤਰੀ ਸ਼੍ਰੀ ਉਧਵ ਗਾਂਧੀ ਜੀ, ਉਪ ਮੁੱਖ ਮੰਤਰੀ ਸ਼੍ਰੀ ਅਜਿਤ ਪਵਾਰ ਜੀ, ਸ਼੍ਰੀ ਅਸ਼ੋਕ ਜੀ, ਵਿਰੋਧੀ ਧਿਰ ਦੇ ਨੇਤਾ ਸ਼੍ਰੀ ਦੇਵੇਂਦਰ ਫਡਨਵੀਸ ਜੀ, ਇੱਥੇ ਮੌਜੂਦ ਹੋਰ ਮਹਾਨ ਹਸਤੀਆਂ, ਦੇਵੀਓ ਅਤੇ ਸੱਜਣੋ, ਅੱਜ ਵਟ ਪੂਰਣਿਮਾ ਵੀ ਹੈ ਅਤੇ ਸੰਤ ਕਬੀਰ ਦੀ ਜਯੰਤੀ ਵੀ ਹੈ। ਸਾਰੇ ਦੇਸ਼ਵਾਸੀਆਂ ਨੂੰ ਮੈਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।

ਏਕਾ ਅਤਿਸ਼ਯ ਚਾਂਗਲਯਾ ਕਾਰਿਆਕ੍ਰਮਸਾਠੀ, ਆਪਣ ਆਜ ਸਾਰੇ ਇਕੱਤਰ ਆਲੋ ਆਹੋਤ। ਸਵਾਤੰਤਰਯ – ਸਮਰਾਤਿਲ, ਵੀਰਾਂਨਾ ਸਮਰਪਿਤ ਕ੍ਰਾਂਤੀਗਾਥਾ, ਹੀ ਵਸਤੂ ਸਮਰਪਿਤ ਕਰਤਾਨਾ, ਮਲਾ, ਅਤਿਸ਼ਯ ਆਨੰਦ ਹੋਤੋ ਆਹੇ। (एका अतिशय चांगल्या कार्यक्रमासाठीआपण आज सारे एकत्र आलो आहोत। स्वातंत्र्य-समरातिलवीरांना समर्पित क्रांतिगाथाही वास्तु समर्पित करतानामलाअतिशय आनंद होतो आहे।)

 

ਸਾਥੀਓ,

ਮਹਾਰਾਸ਼ਟਰ ਦਾ ਇਹ ਰਾਜਭਵਨ ਬੀਤੇ ਦਹਾਕਿਆਂ ਵਿੱਚ ਅਨੇਕਾਂ ਲੋਕਤੰਤਰ ਘਟਨਾਵਾਂ ਦਾ ਗਵਾਹ ਰਿਹਾ ਹੈ। ਇਹ ਉਨ੍ਹਾਂ ਸੰਕਲਪਾਂ ਦਾ ਵੀ ਗਵਾਹ ਰਿਹਾ ਹੈ, ਜੋ ਸੰਵਿਧਾਨ ਅਤੇ ਰਾਸ਼ਟਰ ਦੇ ਹਿੱਤ ਵਿੱਚ ਇੱਥੇ ਸ਼ਪਥ ਦੇ ਰੂਪ ਵਿੱਚ ਲਿਆ ਗਿਆ। ਹੁਣ ਇੱਥੇ ਜਲਭੂਸ਼ਣ ਭਵਨ ਦਾ ਅਤੇ ਰਾਜਭਵਨ ਵਿੱਚ ਬਣੀ ਕ੍ਰਾਂਤੀਵੀਰਾਂ ਦੀ ਗੈਲਰੀ ਦਾ ਉਦਘਾਟਨ ਹੋਇਆ ਹੈ। ਮੈਨੂੰ ਰਾਜਪਾਲ ਜੀ ਦੇ ਆਵਾਸ ਅਤੇ ਦਫ਼ਤਰ ਦੇ ਦੁਆਰ ਪੂਜਾ ਵਿੱਚ ਵੀ ਹਿੱਸਾ ਲੈਣ ਦਾ ਮੌਕਾ ਮਿਲਿਆ।

ਇਹ ਨਵਾਂ ਭਵਨ ਮਹਾਰਾਸ਼ਟਰ ਦੀ ਸਮੁੱਚੀ ਜਨਤਾ ਦੇ ਲਈ ਮਹਾਰਾਸ਼ਟਰ ਦੀ ਗਵਰਨੈਂਸ ਦੇ ਲਈ ਨਵੀਂ ਊਰਜਾ ਦੇਣ ਵਾਲਾ ਹੈ, ਇਸੇ ਤਰ੍ਹਾਂ ਗਵਰਨਰ ਸਾਹਿਬ ਨੇ ਕਿਹਾ ਕਿ ਰਾਜਭਵਨ ਨਹੀਂ ਲੋਕਭਵਨ ਹੈ, ਉਹ ਸੱਚੇ ਅਰਥ ਵਿੱਚ ਜਨਤਾ-ਜਨਾਰਧਨ ਦੇ ਲਈ ਇੱਕ ਆਸ਼ਾ ਦੀ ਕਿਰਨ ਬਣ ਕੇ ਉਭਰੇਗਾ, ਮੇਰਾ ਪੂਰਾ ਵਿਸ਼ਵਾਸ ਹੈ। ਅਤੇ ਇਸ ਮਹੱਤਵਪੂਰਨ ਮੌਕੇ ਦੇ ਲਈ ਇੱਥੋਂ ਦੇ ਸਾਰੇ ਭਾਈ ਭੈਣ ਵਧਾਈ ਦੇ ਪਾਤਰ ਹਨ। ਕ੍ਰਾਂਤੀ ਗਾਥਾ ਦੇ ਨਿਰਮਾਣ ਨਾਲ ਜੁੜੇ ਇਤਿਹਾਸਕਾਰ ਵਿਕਰਮ ਸੰਪਥ ਜੀ ਅਤੇ ਦੂਸਰੇ ਸਾਰੇ ਸਾਥੀਆਂ ਦਾ ਵੀ ਮੈਂ ਸਵਾਗਤ ਕਰਦਾ ਹਾਂ।

ਸਾਥੀਓ,

ਮੈਂ ਰਾਜਭਵਨ ਵਿੱਚ ਪਹਿਲਾਂ ਵੀ ਅਨੇਕਾਂ ਵਾਰ ਆ ਚੁੱਕਿਆ ਹਾਂ। ਇੱਥੇ ਕਈ ਵਾਰ ਰੁਕਣਾ ਵੀ ਹੋਇਆ ਹੈ। ਮੈਨੂੰ ਖੁਸ਼ੀ ਹੈ ਕਿ ਤੁਸੀਂ ਇਸ ਭਵਨ ਦੇ ਇੰਨੇ ਪੁਰਾਣੇ ਇਤਿਹਾਸ ਨੂੰ, ਇਸਦੇ ਸ਼ਿਲਪ ਨੂੰ ਸੰਜੋਦੇ ਹੋਏ, ਆਧੁਨਿਕਤਾ ਦਾ ਇੱਕ ਸਵਰੂਪ ਅਪਣਾਇਆ ਹੈ। ਇਸ ਵਿੱਚ ਮਹਾਰਾਸ਼ਟਰ ਦੀ ਮਹਾਨ ਪਰੰਪਰਾ ਨੂੰ ਅਨੁਰੂਪ ਬਹਾਦੁਰੀ, ਆਸਥਾ, ਅਧਿਆਤਮ ਅਤੇ ਆਜ਼ਾਦੀ ਅੰਦੋਲਨ ਵਿੱਚ ਇਸ ਸਥਾਨ ਦੀ ਭੂਮਿਕਾ ਦੇ ਵੀ ਦਰਸ਼ਨ ਹੁੰਦੇ ਹਨ। ਇੱਥੋਂ ਉਹ ਜਗ੍ਹਾ ਜ਼ਿਆਦਾ ਦੂਰ ਨਹੀਂ ਹੈ, ਜਿੱਥੋਂ ਪੁੱਜਯ ਬਾਪੂ ਨੇ ਭਾਰਤ ਛੱਡੋ ਅੰਦੋਲਨ ਦੀ ਸ਼ੁਰੂਆਤ ਕੀਤੀ ਸੀ। ਇਸ ਭਵਨ ਨੇ ਆਜ਼ਾਦੀ ਦੇ ਸਮੇਂ ਗੁਲਾਮੀ ਦੇ ਪ੍ਰਤੀਕ ਨੂੰ ਉਤਾਰਕੇ ਅਤੇ ਤਿਰੰਗੇ ਨੂੰ ਸ਼ਾਨ ਨਾਲ ਲਹਿਰਾਉਂਦੇ ਹੋਏ ਦੇਖਿਆ ਹੈ। ਹੁਣ ਇਹ ਜੋ ਨਵਾਂ ਨਿਰਮਾਣ ਹੋਇਆ ਹੈ, ਆਜ਼ਾਦੀ ਦੇ ਸਾਡੇ ਕ੍ਰਾਂਤੀਵੀਰਾਂ ਨੂੰ ਜੋ ਇੱਥੇ ਸਥਾਨ ਮਿਲਿਆ ਹੈ, ਉਸ ਨਾਲ ਰਾਸ਼ਟਰ ਭਗਤੀ ਦੇ ਮੁੱਲ ਹੋਰ ਜ਼ਿਆਦਾ ਮਜ਼ਬੂਤ ਹੋਣਗੇ।

 ਸਾਥੀਓ,

ਅੱਜ ਦਾ ਆਯੋਜਨ ਇਸ ਲਈ ਵੀ ਅਹਿਮ ਹੈ ਕਿਉਂਕਿ ਦੇਸ਼ ਆਪਣੀ ਆਜ਼ਾਦੀ ਦੇ 75 ਵਰ੍ਹੇ, ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ। ਇਹ ਉਹ ਸਮਾਂ ਹੈ ਜਦੋਂ ਦੇਸ਼ ਦੀ ਆਜ਼ਾਦੀ, ਦੇਸ਼ ਦੇ ਉਥਾਨ ਵਿੱਚ  ਯੋਗਦਾਨ ਦੇਣ ਵਾਲੇ ਹਰ ਵੀਰ-ਵੀਰਾਂਗਨਾ, ਹਰ ਸੈਨਾਨੀ, ਹਰ ਮਹਾਨ ਸ਼ਖ਼ਸੀਅਤ, ਉਨ੍ਹਾਂ ਨੂੰ ਯਾਦ ਕਰਨ ਦਾ ਇਹ ਸਮਾਂ ਹੈ। ਮਹਾਰਾਸ਼ਟਰ ਨੇ ਤਾਂ ਅਨੇਕਾਂ ਖੇਤਰਾਂ ਵਿੱਚ ਦੇਸ਼ ਨੂੰ ਪ੍ਰੇਰਿਤ ਕੀਤਾ ਹੈ। ਜੇਕਰ ਅਸੀਂ ਸਮਾਜਿਕ ਕ੍ਰਾਂਤੀਆਂ ਦੀ ਗੱਲ ਕਰੀਏ ਤਾਂ ਜਗਤਗੁਰੂ ਸ਼੍ਰੀ ਸੰਤ ਤੁਕਾਰਾਮ ਮਹਾਰਾਜ ਤੋਂ ਲੈ ਕੇ ਬਾਬਾ ਸਾਹੇਬ ਅੰਬੇਡਕਰ ਤੱਕ ਸਮਾਜ ਸੁਧਾਰਕਾਂ ਦੀ ਇੱਕ ਬਹੁਤ ਵੱਡੀ ਵਿਰਾਸਤ ਹੈ।

 

ਇੱਥੇ ਆਉਣ ਤੋਂ ਪਹਿਲਾਂ ਮੈਂ ਦੇਹੁ ਵਿੱਚ ਸੀ ਜਿੱਥੇ ਸੰਤ ਤੁਕਾਰਾਮ ਸ਼ਿਲਾ ਮੰਦਰ ਦੇ ਉਦਘਾਟਨ ਦਾ ਸੌਭਾਗ ਮੈਨੂੰ ਮਿਲਿਆ। ਮਹਾਰਾਸ਼ਟਰ ਵਿੱਚ ਸੰਤ ਗਿਆਨੇਸ਼ਵਰ, ਸੰਤ ਨਾਮਦੇਵ, ਸਮਰੱਥ ਰਾਮਦਾਸ, ਸੰਤ ਚੋਖਾਮੇਲਾ ਜਿਹੇ ਸੰਤਾਂ ਨੇ ਦੇਸ਼ ਨੂੰ ਊਰਜਾ ਦਿੱਤੀ ਹੈ। ਜੇਕਰ ਸਵਰਾਜ ਦੀ ਗੱਲ ਕਰੀਏ ਤਾਂ ਛਤਰਪਤੀ ਸ਼ਿਵਾਜੀ ਮਹਾਰਾਜ ਅਤੇ ਛਤਰਪਤੀ ਸਾਂਭਾਜੀ ਮਹਾਰਾਜ ਦਾ ਜੀਵਨ ਅੱਜ ਵੀ ਹਰ ਭਾਰਤੀ ਵਿੱਚ ਰਾਸ਼ਟਰਭਗਤੀ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰ ਦਿੰਦਾ ਹੈ। ਜਦੋਂ ਆਜ਼ਾਦੀ ਦੀ ਗੱਲ ਆਉਂਦੀ ਹੈ ਤਾਂ ਮਹਾਰਾਸ਼ਟਰ ਨੇ ਤਾਂ ਅਜਿਹੇ ਅਣਗਿਣਤ ਵੀਰ ਸੈਨਾਨੀ ਦਿੱਤੇ, ਜਿਨ੍ਹਾਂ ਨੇ ਆਪਣਾ ਸਭ ਕੁਝ ਆਜ਼ਾਦੀ ਦੇ ਯੱਗ ਵਿੱਚ ਵਾਰ ਦਿੱਤਾ। ਅੱਜ ਦਰਬਾਰ ਹਾਲ ਤੋਂ ਮੈਨੂੰ ਇਹ ਸਮੁੰਦਰ ਦਾ ਵਿਸਤਾਰ ਦਿਖ ਰਿਹਾ ਹੈ, ਤਾਂ ਸਾਨੂੰ ਆਜ਼ਾਦੀ ਦੇ ਵੀਰ ਵਿਨਾਯਕ ਦਾਮੋਦਰ ਸਾਵਰਕਰ ਜੀ ਦੀ ਵੀਰਤਾ ਦੀ ਯਾਦ ਆਉਂਦੀ ਹੈ। ਉਨ੍ਹਾਂ ਨੇ ਕਿਵੇਂ ਹਰ ਯਾਤਨਾ ਨੂੰ ਆਜ਼ਾਦੀ ਦੀ ਚੇਤਨਾ ਵਿੱਚ ਬਦਲਿਆ ਉਹ ਹਰ ਪੀੜ੍ਹੀ ਨੂੰ ਪ੍ਰੇਰਿਤ ਕਰਨ ਵਾਲਾ ਹੈ।

ਸਾਥੀਓ,

ਜਦੋਂ ਅਸੀਂ ਭਾਰਤ ਦੀ ਆਜ਼ਾਦੀ ਦੀ ਗੱਲ ਕਰਦੇ ਹਾਂ, ਤਾਂ ਜਾਣੇ-ਅਣਜਾਣੇ ਉਸ ਨੂੰ ਕੁੱਝ ਘਟਨਾਵਾਂ ਤੱਕ ਸੀਮਤ ਕਰ ਦਿੰਦੇ ਹਾਂ। ਭਾਰਤ ਦੀ ਆਜ਼ਾਦੀ ਵਿੱਚ ਅਣਗਿਣਤ ਲੋਕਾਂ ਦਾ ਤਪ ਅਤੇ ਉਨ੍ਹਾਂ ਦੀ ਤਪੱਸਿਆ ਸ਼ਾਮਲ ਰਹੀ ਹੈ। ਸਥਾਨਕ ਪੱਧਰ ’ਤੇ ਹੋਈਆਂ ਅਨੇਕਾਂ ਘਟਨਾਵਾਂ ਦਾ ਸਮੂਹਿਕ ਪ੍ਰਭਾਵ ਦੇਸ਼ ਵਿਆਪੀ ਸੀ। ਸਾਧਨ ਅਲੱਗ ਸੀ ਲੇਕਿਨ ਸੰਕਲਪ ਇੱਕ ਸੀ। ਲੋਕਮਾਨਿਯ ਤਿਲਕ ਨੇ ਆਪਣੇ ਸਾਧਨਾਂ ਨਾਲ, ਤਾਂ ਉਨ੍ਹਾਂ ਦੀ ਹੀ ਪ੍ਰੇਰਨਾ ਪਾਉਣ ਵਾਲੇ ਚਾਪੇਕਰ ਭਾਈਆਂ ਨੇ ਆਪਣੇ ਤਰੀਕੇ ਨਾਲ ਆਜ਼ਾਦੀ ਦੇ ਰਾਹ ਨੂੰ ਦਿਖਾਇਆ।

ਵਾਸੂਦੇਵ ਬਲਵੰਤ ਫਡਕੇ ਨੇ ਆਪਣੀ ਨੌਕਰੀ ਛੱਡ ਕੇ ਹਥਿਆਰਬੰਦ ਕ੍ਰਾਂਤੀ ਦਾ ਰਸਤਾ ਅਪਣਾਇਆ, ਤਾਂ ਉੱਥੇ ਹੀ ਮੈਡਮ ਭੀਖਾਜੀ ਕਾਮਾ ਨੇ ਸੰਪੰਨਤਾ ਭਰੇ ਆਪਣੇ ਜੀਵਨ ਦਾ ਤਿਆਗ ਕਰਕੇ ਆਜ਼ਾਦੀ ਦੀ ਅਲਖ ਜਲਾਈ। ਸਾਡੇ ਅੱਜ ਦੇ ਤਿਰੰਗੇ ਦੀ ਪ੍ਰੇਰਨਾ ਦਾ ਜੋ ਸਰੋਤ ਹੈ, ਉਸ ਝੰਡੇ ਦੀ ਪ੍ਰੇਰਨਾ ਮੈਡਮ ਕਾਮਾ ਅਤੇ ਸ਼ਿਆਮਜੀ ਕ੍ਰਿਸ਼ਣ ਵਰਮਾ ਜਿਹੇ ਸੈਨਾਨੀ ਹੀ ਸੀ। ਸਮਾਜਿਕ, ਪਰਿਵਾਰਕ, ਵਿਚਾਰਕ ਭੂਮਿਕਾਵਾਂ ਚਾਹੇ ਕੋਈ ਵੀ ਰਹੀਆਂ ਹੋਣ, ਅੰਦੋਲਨ ਦਾ ਸਥਾਨ ਚਾਹੇ ਦੇਸ਼-ਵਿਦੇਸ਼ ਵਿੱਚ ਕਿਤੇ ਵੀ ਰਿਹਾ ਹੋਵੇ, ਲਕਸ਼ ਇੱਕ ਸੀ - ਭਾਰਤ ਦੀ ਸੰਪੂਰਨ ਆਜ਼ਾਦੀ।

 

ਸਾਥੀਓ,

ਆਜ਼ਾਦੀ ਦਾ ਜੋ ਸਾਡਾ ਅੰਦੋਲਨ ਸੀ, ਉਸਦਾ ਸਵਰੂਪ ਲੋਕਲ ਵੀ ਸੀ ਅਤੇ ਗਲੋਬਲੀ ਵੀ ਸੀ। ਜਿਵੇਂ ਗਦਰ ਪਾਰਟੀ, ਦਿਲ ਤੋਂ ਰਾਸ਼ਟਰੀ ਵੀ ਸੀ, ਲੇਕਿਨ ਸਕੇਲ ਵਿੱਚ ਗਲੋਬਲ ਸੀ। ਸ਼ਿਆਮਜੀ ਕ੍ਰਿਸ਼ਣ ਵਰਮਾ ਦਾ ਇੰਡੀਆ ਹਾਊਸ, ਲੰਦਨ ਵਿੱਚ ਭਾਰਤੀਆਂ ਦਾ ਜਮਾਵੜਾ ਸੀ, ਲੇਕਿਨ ਮਿਸ਼ਨ ਭਾਰਤ ਦੀ ਆਜ਼ਾਦੀ ਸੀ। ਨੇਤਾ ਜੀ ਦੀ ਅਗਵਾਈ ਵਿੱਚ ਆਜ਼ਾਦ ਹਿੰਦ ਸਰਕਾਰ ਭਾਰਤੀ ਹਿੱਤਾਂ ਦੇ ਲਈ ਸਮਰਪਿਤ ਸੀ, ਲੇਕਿਨ ਉਸਦਾ ਦਾਇਰਾ ਗਲੋਬਲ ਸੀ। ਇਹੀ ਕਾਰਨ ਹੈ ਕਿ ਭਾਰਤ ਦੇ ਆਜ਼ਾਦੀ ਅੰਦੋਲਨ ਨੇ ਦੁਨੀਆਂ ਦੇ ਅਨੇਕਾਂ ਦੇਸ਼ਾਂ ਦੀ ਆਜ਼ਾਦੀ ਦੇ ਅੰਦੋਲਨ ਨੂੰ ਪ੍ਰੇਰਿਤ ਕੀਤਾ।

 ਲੋਕਲ ਤੋਂ ਗਲੋਬਲ ਦੀ ਇਹ ਭਾਵਨਾ ਸਾਡੇ ਆਤਮਨਿਰਭਰ ਭਾਰਤ ਅਭਿਆਨ ਦੀ ਵੀ ਤਾਕਤ ਹੈ। ਭਾਰਤ ਤੇ ਲੋਕਲ ਨੂੰ ਆਤਮਨਿਰਭਰ ਅਭਿਆਨ ਨਾਲ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੀ ਪਹਿਚਾਣ ਦਿੱਤੀ ਜਾ ਰਹੀ ਹੈ। ਮੈਨੂੰ ਵਿਸ਼ਵਾਸ ਹੈ, ਕ੍ਰਾਂਤੀਵੀਰਾਂ ਦੀ ਗੈਲਰੀ ਨਾਲ, ਇੱਥੇ ਆਉਣ ਵਾਲਿਆਂ ਨੂੰ ਰਾਸ਼ਟਰੀ ਸੰਕਲਪਾਂ ਨੂੰ ਸਿੱਧ ਕਰਨ ਦੀ ਨਵੀਂ ਪ੍ਰੇਰਨਾ ਮਿਲੇਗੀ, ਦੇਸ਼ ਦੇ ਲਈ ਕੁਝ ਕਰ ਗੁਜ਼ਰਨ ਦੀ ਭਾਵਨਾ ਵਧੇਗੀ।

ਸਾਥੀਓ,

ਬੀਤੇ 7 ਦਹਾਕਿਆਂ ਵਿੱਚ ਮਹਾਰਾਸ਼ਟਰ ਨੇ ਰਾਸ਼ਟਰ ਦੇ ਵਿਕਾਸ ਵਿੱਚ ਹਮੇਸ਼ਾ ਤੋਂ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਮੁੰਬਈ ਤਾਂ ਸੁਪਨਿਆਂ ਦਾ ਸ਼ਹਿਰ ਹੈ ਹੀ, ਮਹਾਰਾਸ਼ਟਰ ਦੇ ਅਜਿਹੇ ਅਨੇਕਾਂ ਸ਼ਹਿਰ ਹਨ, ਜੋ 21 ਵੀਂ ਸਦੀ ਵਿੱਚ ਦੇਸ਼ ਦੇ ਗ੍ਰੋਥ ਸੈਂਟਰ ਹੋਣ ਵਾਲੇ ਹਨ। ਇਸ ਸੋਚ ਦੇ ਨਾਲ ਇੱਕ ਤਰਫ਼ ਮੁੰਬਈ ਦੇ ਇਨਫ੍ਰਾਸਟ੍ਰਕਚਰ ਨੂੰ ਆਧੁਨਿਕ ਬਣਾਇਆ ਜਾ ਰਿਹਾ ਹੈ ਤਾਂ ਨਾਲ ਹੀ ਬਾਕੀ ਸ਼ਹਿਰਾਂ ਵਿੱਚ ਵੀ ਆਧੁਨਿਕ ਸੁਵਿਧਾਵਾਂ ਵਧਾਈਆਂ ਜਾ ਰਹੀਆਂ ਹਨ।

ਅੱਜ ਜਦੋਂ ਅਸੀਂ ਮੁੰਬਈ ਲੋਕਲ ਵਿੱਚ ਹੁੰਦੇ ਬੇਮਿਸਾਲ ਸੁਧਾਰ ਨੂੰ ਦੇਖਦੇ ਹਾਂ, ਜਦੋਂ ਅਨੇਕਾਂ ਸ਼ਹਿਰਾਂ ਵਿੱਚ ਮੈਟਰੋ ਨੈੱਟਵਰਕ ਦੇ ਵਿਸਤਾਰ ਨੂੰ ਦੇਖਦੇ ਹਾਂ, ਜਦੋਂ ਮਹਾਰਾਸ਼ਟਰ ਦੇ ਕੋਨੇ-ਕੋਨੇ ਨੂੰ ਆਧੁਨਿਕ ਨੈਸ਼ਨਲ ਹਾਈਵੇ ਨਾਲ ਜੁੜਦੇ ਹੋਏ ਦੇਖਦੇ ਹਾਂ, ਤਾਂ ਵਿਕਾਸ ਦੀ ਸਕਰਾਤਮਕਤਾ ਦਾ ਅਹਿਸਾਸ ਹੁੰਦਾ ਹੈ। ਅਸੀਂ ਸਾਰੇ ਇਹ ਵੀ ਦੇਖ ਰਹੇ ਹਾਂ ਕਿ ਵਿਕਾਸ ਦੀ ਯਾਤਰਾ ਵਿੱਚ ਪਿੱਛੇ ਰਹਿ ਗਏ ਆਦਿਵਾਸੀ ਜ਼ਿਲ੍ਹਿਆਂ ਵਿੱਚ ਵੀ ਅੱਜ ਵਿਕਾਸ ਦੀਆਂ ਨਵੀਂ ਉਮੀਦਾਂ ਜਾਗਰਤ ਹੋਇਆਂ ਹਨ।

ਸਾਥੀਓ,

ਆਜ਼ਾਦੀ ਦੇ ਇਸ ਅੰਮ੍ਰਿਤਕਾਲ ਵਿੱਚ ਅਸੀਂ ਸਾਰਿਆਂ ਨੇ ਇਹ ਸੁਨਿਸ਼ਚਿਤ ਕਰਨਾ ਹੈ ਕਿ ਅਸੀਂ ਜੋ ਵੀ ਕੰਮ ਕਰ ਰਹੇ ਹਾਂ, ਜੋ ਵੀ ਸਾਡੀ ਭੂਮਿਕਾ ਹੈ, ਉਹ ਸਾਡੇ ਰਾਸ਼ਟਰੀ ਸੰਕਲਪਾਂ ਨੂੰ ਮਜ਼ਬੂਤ ਕਰੇ। ਇਹ ਹੀ ਭਾਰਤ ਦੇ ਤੇਜ਼ ਵਿਕਾਸ ਦਾ ਰਸਤਾ ਹੈ। ਇਸ ਲਈ ਰਾਸ਼ਟਰ ਦੇ ਵਿਕਾਸ ਵਿੱਚ ਸਬਕਾ ਪਰਿਆਸ ਦੇ ਸੱਦੇ ਨੂੰ ਮੈਂ ਫਿਰ ਦੁਹਰਾਉਣਾ ਚਾਹੁੰਦਾ ਹਾਂ। ਸਾਨੂੰ ਇੱਕ ਦੇਸ਼ ਦੇ ਰੂਪ ਵਿੱਚ ਪਰਸਪਰ ਸਹਿਯੋਗ ਅਤੇ ਸਰਕਾਰ ਦੀ ਭਾਵਨਾ ਦੇ ਨਾਲ ਅੱਗੇ ਵਧਣਾ ਹੈ, ਇੱਕ-ਦੂਸਰੇ ਨੂੰ ਬਲ ਦੇਣਾ ਹੈ। ਇਸੇ ਭਾਵਨਾ ਦੇ ਨਾਲ ਇੱਕ ਵਾਰ ਫਿਰ ਜਲਭੂਸ਼ਣ ਭਵਨ ਦਾ ਅਤੇ ਕ੍ਰਾਂਤੀਵੀਰਾਂ ਦੀ ਗੈਲਰੀ ਦੇ ਲਈ ਵੀ ਮੈਂ ਸਭ ਨੂੰ ਵਧਾਈ ਦਿੰਦਾ ਹਾਂ।

ਅਤੇ ਹੁਣ ਦੇਖੋ ਸ਼ਾਇਦ ਦੁਨੀਆਂ ਦੇ ਲੋਕ ਸਾਡਾ ਮਜ਼ਾਕ ਕਰਨਗੇ ਕਿ ਰਾਜਭਵਨ, 75 ਸਾਲਾਂ ਤੋਂ ਇੱਥੇ ਗਤੀਵਿਧੀ ਚੱਲ ਰਹੀ ਹੈ ਲੇਕਿਨ ਹੇਠਾਂ ਬੰਕਰ ਹਨ ਜੋ ਸੱਤ ਦਹਾਕਿਆਂ ਤੱਕ ਕਿਸੇ ਨੂੰ ਪਤਾ ਨਹੀਂ ਚੱਲਿਆ। ਯਾਨੀ ਅਸੀਂ ਕਿੰਨੇ ਉਦਾਸੀਨ ਹਾਂ, ਸਾਡੇ ਆਪਣੀ ਵਿਰਾਸਤ ਦੇ ਲਈ ਕਿੰਨੇ ਉਦਾਸੀਨ ਹਾਂ। ਖੋਜ-ਖੋਜ ਕੇ ਸਾਡੇ ਇਤਿਹਾਸ ਦੇ ਪੰਨਿਆਂ ਨੂੰ ਸਮਝਣਾ, ਦੇਸ਼ ਨੂੰ ਇਸ ਦਿਸ਼ਾ ਵਿੱਚ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਇੱਕ ਕਾਰਨ ਬਣੇ।

ਮੈਨੂੰ ਯਾਦ ਹੈ ਹੁਣੇ ਅਸੀਂ ਸ਼ਾਮਜੀ ਕ੍ਰਿਸ਼ਣ ਵਰਮਾ ਦੇ ਚਿੱਤਰ ਵਿੱਚ ਵੀ ਦੇਖਿਆ, ਤੁਸੀਂ ਹੈਰਾਨ ਹੋਵੋਂਗੇ ਅਸੀਂ ਕਿਸ ਤਰ੍ਹਾਂ ਨਾਲ ਦੇਸ਼ ਵਿੱਚ ਫ਼ੈਸਲੇ ਕੀਤੇ ਹਨ। ਸ਼ਾਮਜੀ ਕ੍ਰਿਸ਼ਣ ਵਰਮਾ ਨੂੰ ਲੋਕਮਾਨਿਯ ਤਿਲਕ ਜੀ ਨੇ ਚਿੱਠੀ ਲਿਖੀ ਸੀ। ਅਤੇ ਉਨ੍ਹਾਂ ਨੂੰ ਕਿਹਾ ਸੀ ਕਿ ਮਹਾਨ ਸੁਤੰਤਰਤਾ ਸੈਨਾਨੀ ਵੀਰ ਸਾਵਰਕਰ ਜਿਹੇ ਇੱਕ ਹੋਣਹਾਰ ਨੌਜਵਾਨ ਨੂੰ ਭੇਜ ਰਿਹਾ ਹਾਂ। ਉਸ ਦੇ ਰਹਿਣ-ਪੜ੍ਹਨ ਦੇ ਪ੍ਰਬੰਧ ਵਿੱਚ ਤੁਸੀਂ ਜ਼ਰਾ ਮੱਦਦ ਕਰੋ। ਸ਼ਾਮਜੀ ਕ੍ਰਿਸ਼ਣ ਵਰਮਾ ਉਹ ਸ਼ਖ਼ਸੀਅਤ ਸੀ।

ਸਵਾਮੀ ਵਿਵੇਕਾਨੰਦ ਜੀ ਉਨ੍ਹਾਂ ਦੇ ਨਾਲ ਸਤਿਸੰਗ ਜਾਇਆ ਲਰਦੇ ਸੀ। ਅਤੇ ਉਨ੍ਹਾਂ ਨੇ ਲੰਦਨ ਵਿੱਚ ਇੰਡੀਆ ਹਾਊਸ ਜੋ ਕ੍ਰਾਂਤੀਕਾਰੀਆਂ ਦੀ ਇੱਕ ਤਰ੍ਹਾਂ ਨਾਲ ਤੀਰਥ ਭੂਮੀ ਬਣ ਗਈ ਸੀ, ਅਤੇ ਅੰਗਰੇਜ਼ਾਂ ਦੇ ਨੱਕ ਦੇ ਹੇਠ ਇੰਡੀਆ ਹਾਊਸ ਵਿੱਚ ਕ੍ਰਾਂਤੀਕਾਰੀਆਂ ਦੀ ਗਤੀਵਿਧੀ ਹੁੰਦੀ ਸੀ। ਸ਼ਾਮਜੀ ਕ੍ਰਿਸ਼ਣ ਵਰਮਾ ਜੀ ਦਾ ਦੇਹਾਂਤ 1930 ਵਿੱਚ ਹੋਇਆ। 1930 ਵਿੱਚ ਉਨ੍ਹਾਂ ਦਾ ਸਵਰਗਵਾਸ ਹੋਇਆ ਅਤੇ ਉਨ੍ਹਾਂ ਨੇ ਇੱਛਾ ਵਿਅਕਤ ਕੀਤੀ ਸੀ ਕਿ ਮੇਰੀ ਅਸਥੀ ਸੰਭਾਲ ਕੇ ਰੱਖੀ ਜਾਵੇ ਅਤੇ ਜਦੋਂ ਹਿੰਦੁਸਤਾਨ ਆਜ਼ਾਦ ਹੋਵੇ ਤਾਂ ਆਜ਼ਾਦ ਹਿੰਦੁਸਤਾਨ ਦੀ ਉਸ ਧਰਤੀ ’ਤੇ ਮੇਰੀ ਅਸਥੀ ਲੈ ਜਾਈ ਜਾਵੇ।

1930 ਦੀ ਘਟਨਾ, 100 ਸਾਲ ਹੋਣ ਵਾਲੇ ਹਨ, ਸੁਣ ਕੇ ਤੁਹਾਡੇ ਵੀ ਰੌਂਗਟੇ ਖੜ੍ਹੇ ਹੋ ਰਹੇ ਹਨ। ਲੇਕਿਨ ਮੇਰੇ ਦੇਸ਼ ਦੀ ਬਦਕਿਸਮਤੀ ਦੇਖੋ, 1930 ਵਿੱਚ ਦੇਸ਼ ਦੇ ਲਈ ਮਰ ਮਿਟਣ ਵਾਲੇ ਵਿਅਕਤੀ, ਜਿਸ ਦੀ ਇੱਕੋ-ਇੱਕ ਇੱਛਾ ਸੀ ਕਿ ਆਜ਼ਾਦ ਭਾਰਤ ਦੀ ਧਰਤੀ ’ਤੇ ਮੇਰੀ ਅਸਥੀ ਜਾਵੇ, ਤਾਕਿ ਆਜ਼ਾਦੀ ਦਾ ਜੋ ਮੇਰਾ ਸੁਪਨਾ ਹੈ ਮੈਂ ਨਹੀਂ ਮੇਰੀ ਅਸਥੀ ਮਹਿਸੂਸ ਕਰ ਲਵੇ, ਤੇ ਕੋਈ ਉਮੀਦ ਨਹੀਂ ਸੀ। 15 ਅਗਸਤ, 1947 ਦੇ ਦੂਸਰੇ ਦਿਨ ਇਹ ਕੰਮ ਹੋਣਾ ਚਾਹੀਦਾ ਸੀ ਕਿ ਨਹੀਂ ਹੋਣਾ ਚਾਹੀਦਾ ਸੀ? ਨਹੀਂ ਹੋਇਆ। ਅਤੇ ਸ਼ਾਇਦ ਈਸ਼ਵਰ ਦਾ ਹੀ ਕੋਈ ਸੰਕੇਤ ਹੋਵੇਗਾ।

 2003 ਵਿੱਚ, 73 ਸਾਲ ਦੇ ਬਾਅਦ ਉਨ੍ਹਾਂ ਅਸਥੀਆਂ ਨੂੰ ਹਿੰਦੁਸਤਾਨ ਲਿਆਉਣ ਦਾ ਸੌਭਾਗ ਮੈਨੂੰ ਮਿਲਿਆ। ਭਾਰਤ ਮਾਂ ਦੇ ਇੱਕ ਲਾਲ ਦੀ ਅਸਥੀ ਇੰਤਜ਼ਾਰ ਕਰਦੀ ਰਹੀ ਦੋਸਤੋ। ਜਿਸ ਨੂੰ ਮੋਢੇ ’ਤੇ ਚੁੱਕ ਕੇ ਮੈਨੂੰ ਲਿਆਉਣ ਦਾ ਸੌਭਾਗ ਮਿਲਿਆ, ਅਤੇ ਇਹੀ ਮੁੰਬਈ ਦੇ ਏਅਰਪੋਰਟ ਤੋਂ ਮੈਂ ਲਿਆ ਕੇ ਉਤਰਿਆ ਸੀ ਇੱਥੇ। ਅਤੇ ਜਿੱਥੋਂ ਤੋਂ ਵੀਰਾਂਜਲੀ ਯਾਤਰਾ ਲੈ ਕੇ ਮੈਂ ਗੁਜਰਾਤ ਗਿਆ ਸੀ। ਅਤੇ ਕੱਛ, ਮਾਂਡਵੀ ਉਨ੍ਹਾਂ ਦਾ ਜਨਮ ਸਥਾਨ, ਉੱਥੇ ਅੱਜ ਅਜਿਹਾ ਹੀ ਇੰਡੀਆ ਹਾਊਸ ਬਣਾਇਆ ਹੈ ਜਿਹਾ ਲੰਡਨ ਵਿੱਚ ਸੀ। ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਸਟੂਡੈਂਟਸ ਉੱਥੇ ਜਾਂਦੇ ਹਨ, ਕ੍ਰਾਂਤੀਵੀਰਾਂ ਦੀ ਇਸ ਗਾਥਾ ਨੂੰ ਮਹਿਸੂਸ ਕਰਦੇ ਹਾਂ।

 ਮੈਨੂੰ ਯਕੀਨ ਹੈ ਕਿ ਅੱਜ ਜੋ ਬੰਕਰ ਕਿਸੇ ਨੂੰ ਪਤਾ ਤੱਕ ਨਹੀਂ ਸੀ, ਜਿਸ ਬੰਕਰ ਦੇ ਅੰਦਰ ਉਹ ਸਮਾਨ ਰੱਖਿਆ ਗਿਆ ਸੀ, ਜੋ ਕਦੇ ਹਿੰਦੁਸਤਾਨ ਦੇ ਕ੍ਰਾਂਤੀਕਾਰਿਆਂ ਦੀ ਜਾਨ ਲੈਣ ਦੇ ਲਈ ਕੰਮ ਆਉਣ ਵਾਲਾ ਸੀ, ਉਸੇ ਬੰਕਰ ਵਿੱਚ ਅੱਜ ਮੇਰਏ ਕ੍ਰਾਂਤੀਕਾਰੀਆਂ ਦਾ ਨਾਮ, ਇਹ ਜਜ਼ਬਾ ਹੋਣਾ ਚਾਹੀਦਾ ਦੇਸ਼ਵਾਸੀਆਂ ਵਿੱਚ ਜੀ। ਅਤੇ ਉਦੋਂ ਜਾ ਕੇ ਹੀ ਦੇਸ਼ ਦੀ ਨੌਜਵਾਨ ਪੀੜ੍ਹੀ ਨੂੰ ਪ੍ਰੇਰਨਾ ਮਿਲਦੀ ਹੈ। ਅਤੇ ਇਸ ਲਈ ਰਾਜਭਵਨ ਦਾ ਇਹ ਯਤਨ ਬਹੁਤ ਹੀ ਸਵਾਗਤਯੋਗ ਹੈ।

 ਮੈਂ ਖ਼ਾਸ ਕਰਕੇ ਸਿੱਖਿਆ ਵਿਭਾਗ ਦੇ ਲੋਕਾਂ ਨੂੰ ਬੇਨਤੀ ਕਰੂੰਗਾ ਵੀ ਸਾਡੇ ਸਟੂਡੈਂਟਸ ਨੂੰ ਅਸੀਂ ਉੱਥੇ ਤਾਂ ਲੈ ਜਾਂਦੇ ਹਾਂ ਸਾਲ ਵਿੱਚ ਇੱਕ ਦੋ ਵਾਰ ਟੂਰ ਕਰਾਂਗੇ ਤਾਂ ਕੋਈ ਵੱਡੇ-ਵੱਡੇ ਪਿਕਨਿਕ ਪਲੇਸ ’ਤੇ ਲੈ ਜਾਵਾਂਗੇ। ਥੋੜੀ ਆਦਤ ਬਣਾ ਦੇਣ, ਕਦੇ ਅੰਡੇਮਾਨ-ਨਿਕੋਬਾਰ ਜਾ ਕੇ ਉਸ ਜੇਲ੍ਹ ਨੂੰ ਦੇਖੋ ਜਿੱਥੇ ਵੀਰ ਸਾਵਰਕਰ ਨੇ ਆਪਣੀ ਜਵਾਨੀ ਖਪਾਈ ਸੀ। ਕਦੇ ਇਸ ਬੰਕਰ ਵਿੱਚ ਆ ਕੇ ਦੇਖੋ ਕਿ ਕਿਹੋ ਜਿਹੇ ਵੀਰ ਪੁਰਸ਼ਾਂ ਨੇ ਦੇਸ਼ ਦੇ ਲਈ ਆਪਣਾ ਜੀਵਨ ਖਪਾ ਦਿੱਤਾ ਸੀ। ਅਣਗਿਣਤ ਲੋਕਾਂ ਨੇ ਆਜ਼ਾਦੀ ਦੇ ਲਈ ਜੰਗ ਕੀਤੀ ਹੈ। ਅਤੇ ਦੇਸ਼ ਅਜਿਹਾ ਹੈ ਹਜ਼ਾਰ-ਬਾਰਾਂ ਸੌ ਸਾਲ ਦੇ ਗੁਲਾਮੀ ਕਾਲ ਵਿੱਚ ਕੋਈ ਅਜਿਹਾ ਦਿਨ ਨਹੀਂ ਹੋਵੇਗਾ ਜਦੋਂ ਹਿੰਦੁਸਤਾਨ ਨੇ ਕਿਸੇ ਨਾ ਕਿਸੇ ਕੋਨੇ ਵਿੱਚ ਆਜ਼ਾਦੀ ਦੀ ਅਲਖ ਨਾ ਜਾਗੀ ਹੋਵੇ ਜੀ। 1200 ਸਾਲ ਤੱਕ ਇਹ ਇੱਕ ਦਿਮਾਗ, ਇਹ ਮਿਜਾਜ਼ ਦੇਸ਼ਵਾਸੀਆਂ ਦਾ ਹੈ। ਅਸੀਂ ਉਸਨੂੰ ਜਾਨਣਾ ਹੈ, ਪਹਿਚਾਨਣਾ ਹੈ ਅਤੇ ਉਸ ਨੂੰ ਜਿਊਣ ਦਾ ਫਿਰ ਤੋਂ ਇੱਕ ਵਾਰ ਯਤਨ ਕਰਨਾ ਹੈ ਅਤੇ ਅਸੀਂ ਕਰ ਸਕਦੇ ਹਾਂ।

 ਸਾਥੀਓ,

ਉਸ ਲਈ ਅੱਜ ਦਾ ਇਹ ਮੌਕਾ ਮੈਂ ਅਨੇਕ ਰੂਪ ਨਾਲ ਮਹੱਤਵਪੂਰਣ ਮੰਨਦਾ ਹਾਂ। ਮੈਂ ਚਾਹੁੰਦਾ ਹਾਂ ਕਿ ਇਹ ਖੇਤਰ ਸਾਰਥਕ ਅਰਥ ਵਿੱਚ ਦੇਸ਼ ਦੀ ਨੌਜਵਾਨ ਪੀੜ੍ਹੀ ਦੀ ਪ੍ਰੇਰਣਾ ਦਾ ਕੇਂਦਰ ਬਣੇ। ਮੈਂ ਇਸ ਯਤਨ ਦੇ ਲਈ ਸਭ ਨੂੰ ਵਧਾਈ ਦਿੰਦੇ ਹੋਏ ਤੁਹਾਡਾ ਸਭ ਦਾ ਧੰਨਵਾਦ ਕਰਦੇ ਹੋਏ ਮੇਰੀ ਬਾਣੀ ਨੂੰ ਵਿਰਾਮ ਦਿੰਦਾ ਹਾਂ।

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
India's manufacturing sector showed robust job creation, December PMI at 56.4

Media Coverage

India's manufacturing sector showed robust job creation, December PMI at 56.4
NM on the go

Nm on the go

Always be the first to hear from the PM. Get the App Now!
...
Prime Minister greets on the occasion of Urs of Khwaja Moinuddin Chishti
January 02, 2025

The Prime Minister, Shri Narendra Modi today greeted on the occasion of Urs of Khwaja Moinuddin Chishti.

Responding to a post by Shri Kiren Rijiju on X, Shri Modi wrote:

“Greetings on the Urs of Khwaja Moinuddin Chishti. May this occasion bring happiness and peace into everyone’s lives.