ਸਮੇਸਤ ਗੋਂਯਕਾਰ ਭਾਵ-ਭਯਣੀਂਕ, ਮਾਯੇ ਮੌਗਾਚੋ ਨਮਸਕਾਰ!
ਗੋਂਯਾਂਤ ਯੇਵਨ, ਮਹਾਕਾਂ ਸਦਾਂਚ ਖੋਸ ਭੌਗਤਾ!
(समेस्त गोंयकार भाव-भयणींक, माये मौगाचो नमस्कार!
गोंयांत येवन, म्हाकां सदांच खोस भौग्ता!)
ਮੰਚ ‘ਤੇ ਉਪਸਥਿਤ ਗੋਆ ਦੇ ਗਵਰਨਰ ਪੀ ਐੱਸ ਸ਼੍ਰੀਧਰਨ ਪਿੱਲਈ ਜੀ, ਇੱਥੇ ਦੇ ਲੋਕਪ੍ਰਿਯ ਮੁੱਖ ਮੰਤਰੀ ਸ਼੍ਰੀ ਪ੍ਰਮੋਦ ਸਾਵੰਤ ਜੀ, ਕੇਂਦਰੀ ਮੰਤਰੀ ਸ਼੍ਰੀਪਦ ਨਾਇਕ ਜੀ, ਜਯੋਤੀਰਾਦਿੱਤਯ ਸਿੰਧੀਆ ਜੀ, ਹੋਰ ਸਾਰੇ ਮਹਾਨੁਭਾਵ, ਦੇਵੀਓ ਅਤੇ ਸੱਜਣੋਂ।
ਗੋਆ ਦੇ ਲੋਕਾਂ ਨੂੰ ਅਤੇ ਦੇਸ਼ ਦੇ ਲੋਕਾਂ ਨੂੰ ਨਵੇਂ ਬਣੇ ਇਸ ਸ਼ਾਨਦਾਰ ਏਅਰਪੋਰਟ ਦੇ ਲਈ ਬਹੁਤ-ਬਹੁਤ ਵਧਾਈ। ਪਿਛਲੇ 8 ਵਰ੍ਹਿਆਂ ਵਿੱਚ ਜਦੋਂ ਵੀ ਤੁਹਾਡੇ ਦਰਮਿਆਨ ਆਉਣ ਦਾ ਮੌਕਾ ਮਿਲਿਆ ਹੈ, ਤਾਂ ਇੱਕ ਬਾਤ ਜ਼ਰੂਰ ਦੁਹਰਾਉਂਦਾ ਸਾਂ। ਤੁਸੀਂ ਜੋ ਪਿਆਰ, ਜੋ ਅਸ਼ੀਰਵਾਦ ਸਾਨੂੰ ਦਿੱਤਾ ਹੈ, ਉਸ ਨੂੰ ਮੈਂ ਵਿਆਜ਼ ਸਹਿਤ ਪਰਤਾਵਾਂਗਾ, ਵਿਕਾਸ ਕਰਕੇ ਪਰਤਾਵਾਂਗਾ । ਇਹ ਆਧੁਨਿਕ ਏਅਰਪੋਰਟ ਟਰਮੀਨਲ ਉਸੇ ਸਨੇਹ ਨੂੰ ਪਰਤਾਉਣ ਦਾ ਇੱਕ ਪ੍ਰਯਤਨ ਹੈ। ਮੈਨੂੰ ਇਸ ਬਾਤ ਦੀ ਵੀ ਖੁਸ਼ੀ ਹੈ ਕਿ ਇਸ ਇੰਟਰਨੈਸ਼ਨਲ ਏਅਰਪੋਰਟ ਦਾ ਨਾਮ ਮੇਰੇ ਪ੍ਰਿਯ ਸਹਿਯੋਗੀ ਅਤੇ ਗੋਆ ਦੇ ਲਾਡਲੇ, ਸਵਰਗੀ ਮਨੋਹਰ ਪਰੀਕਰ ਜੀ ਦੇ ਨਾਮ ‘ਤੇ ਰੱਖਿਆ ਗਿਆ ਹੈ। ਹੁਣ ਮਨੋਹਰ ਇੰਟਰਨੈਸ਼ਨਲ ਏਅਰਪੋਰਟ ਦੇ ਨਾਮ ਦੇ ਮਾਧਿਅਮ ਨਾਲ ਪਰੀਕਰ ਜੀ ਦਾ ਨਾਮ, ਇੱਥੇ ਆਉਣ-ਜਾਣ ਵਾਲੇ ਹਰ ਵਿਅਕਤੀ ਦੀ ਸਮ੍ਰਿਤੀ(ਯਾਦ) ਵਿੱਚ ਰਹੇਗਾ।
ਸਾਥੀਓ,
ਸਾਡੇ ਦੇਸ਼ ਵਿੱਚ, ਇਨਫ੍ਰਾਸਟ੍ਰਕਚਰ ਨੂੰ ਲੈ ਕੇ ਦਹਾਕਿਆਂ ਤੱਕ ਜੋ ਅਪ੍ਰੋਚ ਰਹੀ, ਉਸ ਵਿੱਚ ਸਰਕਾਰਾਂ ਦੁਆਰਾ ਲੋਕਾਂ ਦੀ ਜ਼ਰੂਰਤ ਤੋਂ ਜ਼ਿਆਦਾ, ਵੋਟ-ਬੈਂਕ ਨੂੰ ਪ੍ਰਾਥਮਿਕਤਾ ਦਿੱਤੀ ਗਈ। ਇਸ ਵਜ੍ਹਾ ਨਾਲ ਅਕਸਰ ਅਜਿਹੀਆਂ ਪਰਿਯੋਜਨਾਵਾਂ ‘ਤੇ ਵੀ ਹਜ਼ਾਰਾਂ ਕਰੋੜ ਰੁਪਏ ਖਰਚ ਕੀਤੇ ਗਏ, ਜਿਨ੍ਹਾਂ ਦੀ ਉਤਨੀ ਜ਼ਰੂਰਤ ਹੀ ਨਹੀਂ ਸੀ। ਅਤੇ ਇਸੇ ਵਜ੍ਹਾ ਨਾਲ, ਅਕਸਰ ਜਿੱਥੇ ਇਨਫ੍ਰਾਸਟ੍ਰਕਚਰ ਲੋਕਾਂ ਦੇ ਲਈ ਜ਼ਰੂਰੀ ਹੁੰਦਾ ਸੀ, ਉਸ ਨੂੰ ਨਜ਼ਰਅੰਦਾਜ ਕਰ ਦਿੱਤਾ ਜਾਂਦਾ ਸੀ। ਗੋਆ ਦਾ ਇਹ ਇੰਟਰਨੈਸ਼ਨਲ ਏਅਰਪੋਰਟ, ਇਸ ਦਾ ਹੀ ਇੱਕ ਉਦਾਹਰਣ ਹੈ। ਗੋਆ ਵਾਸੀਆਂ ਦੀ ਹੀ ਨਹੀਂ ਬਲਕਿ ਦੇਸ਼ਭਰ ਦੇ ਲੋਕਾਂ ਦੀ ਇਹ ਬਹੁਤ ਪੁਰਾਣੀ ਮੰਗ ਸੀ ਕਿ ਇੱਥੇ ਇੱਕ ਏਅਰਪੋਰਟ ਨਾਲ ਕੰਮ ਨਹੀਂ ਚਲ ਰਿਹਾ ਹੈ, ਗੋਆ ਨੂੰ ਦੂਸਰਾ ਏਅਰਪੋਰਟ ਚਾਹੀਦਾ ਹੈ। ਜਦੋਂ ਅਟਲ ਬਿਹਾਰੀ ਵਾਜਪੇਈ ਜੀ ਦੀ ਸਰਕਾਰ ਕੇਂਦਰ ਵਿੱਚ ਸੀ ਤਦ ਇਸ ਏਅਰਪੋਰਟ ਦੀ ਪਲਾਨਿੰਗ ਹੋਈ ਸੀ। ਲੇਕਿਨ ਅਟਲ ਜੀ ਦੀ ਸਰਕਾਰ ਜਾਣ ਦੇ ਬਾਅਦ ਇਸ ਏਅਰਪੋਰਟ ਦੇ ਲਈ ਬਹੁਤ ਕੁਝ ਕੀਤਾ ਨਹੀਂ ਗਿਆ। ਲੰਬੇ ਸਮੇਂ ਤੱਕ ਇਹ ਪ੍ਰੋਜੈਕਟ ਲਟਕਦਾ ਰਿਹਾ। 2014 ਵਿੱਚ ਗੋਆ ਨੇ ਵਿਕਾਸ ਦਾ ਡਬਲ ਇੰਜਣ ਲਗਾਇਆ। ਅਸੀਂ ਫਿਰ ਤੋਂ ਸਾਰੀਆਂ ਪ੍ਰਕਿਰਿਆਵਾਂ ਤੇਜ਼ੀ ਨਾਲ ਪੂਰੀ ਕੀਤੀਆਂ ਅਤੇ 6 ਸਾਲ ਪਹਿਲਾਂ ਮੈਂ ਇੱਥੇ ਆ ਕੇ ਇਸ ਦੀ ਅਧਾਰਸ਼ਿਲਾ ਰੱਖੀ। ਵਿੱਚ ਕੋਰਟ ਕਚਹਿਰੀ ਤੋਂ ਲੈ ਕੇ ਮਹਾਮਾਰੀ ਤੱਕ ਅਨੇਕ ਅੜਚਣਾਂ ਆਈਆਂ। ਲੇਕਿਨ ਇਨ੍ਹਾਂ ਸਭ ਦੇ ਬਾਵਜੂਦ ਅੱਜ ਇਹ ਸ਼ਾਨਦਾਰ ਏਅਰਪੋਰਟ ਬਣ ਕੇ ਤਿਆਰ ਹੈ। ਹਾਲੇ ਇੱਥੇ ਸਾਲ ਵਿੱਚ ਕਰੀਬ 40 ਲੱਖ ਯਾਤਰੀਆਂ ਨੂੰ ਹੈਂਡਲ ਕਰਨ ਦੀ ਸੁਵਿਧਾ ਹੈ। ਆਉਣ ਵਾਲੇ ਸਮੇਂ ਵਿੱਚ ਇਹ ਸਮਰੱਥਾ ਸਾਢੇ 3 ਕਰੋੜ ਤੱਕ ਪਹੁੰਚ ਸਕਦੀ ਹੈ। ਇਸ ਏਅਰਪੋਰਟ ਨਾਲ ਨਿਸ਼ਚਿਤ ਰੂਪ ਨਾਲ ਟੂਰਿਜ਼ਮ ਨੂੰ ਬਹੁਤ ਲਾਭ ਹੋਵੇਗਾ। 2 ਏਅਰਪੋਰਟ ਹੋਣ ਨਾਲ ਕਾਰਗੋ ਹੱਬ ਦੇ ਰੂਪ ਵਿੱਚ ਵੀ ਗੋਆ ਦੇ ਲਈ ਸੰਭਾਵਨਾਵਾਂ ਬਹੁਤ ਵਧ ਗਈਆਂ ਹਨ। ਫਲ-ਸਬਜ਼ੀ ਤੋਂ ਲੈ ਕੇ ਫਾਰਮਾ ਪ੍ਰੋਡਕਟਸ ਦੇ ਐਕਸਪੋਰਟ ਨੂੰ ਇਸ ਨਾਲ ਬਹੁਤ ਬਲ ਮਿਲੇਗਾ।
ਸਾਥੀਓ,
ਮਨੋਹਰ ਇੰਟਰਨੈਸ਼ਨਲ ਏਅਰਪੋਰਟ ਅੱਜ ਦੇਸ਼ ਦੇ ਇਨਫ੍ਰਾਸਟ੍ਰਕਚਰ ਨੂੰ ਲੈ ਕੇ ਬਦਲੀ ਹੋਈ ਸਰਕਾਰੀ ਸੋਚ ਅਤੇ ਅਪ੍ਰੋਚ ਦਾ ਵੀ ਪ੍ਰਮਾਣ ਹੈ। 2014 ਤੋਂ ਪਹਿਲਾਂ ਸਰਕਾਰਾਂ ਦਾ ਜੋ ਰਵੱਈਆ ਸੀ, ਉਸ ਵਜ੍ਹਾ ਨਾਲ ਹਵਾਈ ਯਾਤਰਾ, ਇੱਕ ਲਗਜ਼ਰੀ ਦੇ ਰੂਪ ਵਿੱਚ ਸਥਾਪਿਤ ਹੋ ਗਈ ਸੀ। ਜ਼ਿਆਦਾਤਰ ਇਸ ਦਾ ਲਾਭ ਸਮ੍ਰਿੱਧ-ਸੰਪੰਨ ਲੋਕ ਹੀ ਉਠਾ ਪਾਉਂਦੇ ਸਨ। ਪਹਿਲਾਂ ਦੀਆਂ ਸਰਕਾਰਾਂ ਨੇ ਇਹ ਸੋਚਿਆ ਹੀ ਨਹੀਂ ਕਿ ਸਾਧਾਰਣ ਜਨ ਵੀ, ਮੱਧ ਵਰਗ ਵੀ ਉਤਨਾ ਹੀ ਏਅਰ-ਟ੍ਰੈਵਲ ਕਰਨਾ ਚਾਹੁੰਦਾ ਹੈ। ਇਸ ਲਈ ਤਦ ਦੀਆਂ ਸਰਕਾਰਾਂ ਆਵਾਜਾਈ ਦੇ ਤੇਜ਼ ਮਾਧਿਅਮਾਂ ‘ਤੇ ਨਿਵੇਸ਼ ਕਰਨ ਤੋਂ ਬਚਦੀਆਂ ਰਹੀਆਂ, ਏਅਰਪੋਰਟਸ ਦੇ ਵਿਕਾਸ ਦੇ ਲਈ ਉਤਨਾ ਪੈਸਾ ਹੀ ਨਹੀਂ ਖਰਚ ਕੀਤਾ ਗਿਆ। ਇਸ ਦਾ ਨਤੀਜਾ ਇਹ ਹੋਇਆ ਕਿ ਦੇਸ਼ ਵਿੱਚ ਏਅਰ-ਟ੍ਰੈਵਲ ਨਾਲ ਜੁੜਿਆ ਇਤਨਾ ਬੜਾ ਪੋਟੈਂਸ਼ਿਅਲ ਹੋਣ ਦੇ ਬਾਵਜੂਦ ਵੀ ਅਸੀਂ ਉਸ ਵਿੱਚ ਪਿੱਛੇ ਰਹਿ ਗਏ ਅਸੀਂ ਉਸ ਨੂੰ ਟੈਪ ਨਹੀਂ ਕਰ ਪਾਏ। ਹੁਣ ਦੇਸ਼ ਵਿਕਾਸ ਦੀ ਆਧੁਨਿਕ ਸੋਚ ਦੇ ਨਾਲ ਕੰਮ ਕਰ ਰਿਹਾ ਹੈ ਤਾਂ ਅਸੀਂ ਇਨ੍ਹਾਂ ਦੇ ਨਤੀਜੇ ਵੀ ਦੇਖ ਰਹੇ ਹਾਂ।
ਸਾਥੀਓ,
ਆਜ਼ਾਦੀ ਤੋਂ ਲੈ ਕੇ 2014 ਤੱਕ ਦੇਸ਼ ਵਿੱਚ ਛੋਟੇ-ਬੜੇ ਏਅਰਪੋਰਟ ਸਿਰਫ਼ 70 ਸਨ ਸੈਵੰਟੀ। ਜ਼ਿਆਦਾਤਰ ਸਿਰਫ਼ ਬੜੇ ਸ਼ਹਿਰਾਂ ਵਿੱਚ ਹੀ ਹਵਾਈ ਯਾਤਰਾ ਦੀ ਵਿਵਸਥਾ ਸੀ। ਲੇਕਿਨ ਅਸੀਂ ਹਵਾਈ ਯਾਤਰਾ ਨੂੰ ਦੇਸ਼ ਦੇ ਛੋਟੇ-ਛੋਟੇ ਸ਼ਹਿਰਾਂ ਤੱਕ ਪਹੁੰਚਾਉਣ ਦਾ ਬੀੜਾ ਉਠਾਇਆ। ਇਸ ਦੇ ਲਈ ਅਸੀਂ ਦੋ ਪੱਧਰ ‘ਤੇ ਕੰਮ ਕੀਤਾ। ਪਹਿਲਾ, ਅਸੀਂ ਦੇਸ਼ਭਰ ਵਿੱਚ ਏਅਰਪੋਰਟ ਦੇ ਨੈੱਟਵਰਕ ਦਾ ਵਿਸਤਾਰ ਕੀਤਾ। ਦੂਸਰਾ, ਉਡਾਨ ਯੋਜਨਾ ਦੇ ਜ਼ਰੀਏ, ਸਾਧਾਰਣ ਮਾਨਵੀ ਨੂੰ ਵੀ ਹਵਾਈ ਜਹਾਜ਼ ਵਿੱਚ ਉਡਣ ਦਾ ਅਵਸਰ ਮਿਲਿਆ। ਇਨ੍ਹਾਂ ਪ੍ਰਯਤਨਾਂ ਦਾ ਅਭੂਤਪੂਰਵ ਪਰਿਣਾਮ ਆਇਆ ਹੈ। ਬੀਤੇ 8 ਵਰ੍ਹਿਆਂ ਵਿੱਚ ਦੇਸ਼ ਵਿੱਚ, ਹੁਣੇ ਸਿੰਧੀਆ ਜੀ ਨੇ ਕਾਫੀ ਵਿਸਤਾਰ ਨਾਲ ਦੱਸਿਆ ਬੀਤੇ 8 ਵਰ੍ਹਿਆਂ ਵਿੱਚ ਦੇਸ਼ ਵਿੱਚ ਕਰੀਬ 72 ਨਵੇਂ ਏਅਰਪੋਰਟਸ ਤਿਆਰ ਕੀਤੇ ਗਏ ਹਨ। ਹੁਣ ਸੋਚੋ, ਆਜ਼ਾਦੀ ਦੇ ਬਾਅਦ 70 ਸਾਲ ਵਿੱਚ 70 ਦੇ ਆਸਪਾਸ ਏਅਰਪੋਰਟ ਅਤੇ ਇਨ੍ਹੀ ਦਿਨੀਂ 7-8 ਸਾਲ ਵਿੱਚ ਨਵੇਂ ਹੋਰ 70 ਏਅਰਪੋਰਟ। ਯਾਨੀ ਹੁਣ ਭਾਰਤ ਵਿੱਚ ਏਅਰਪੋਰਟਸ ਦੀ ਸੰਖਿਆ ਦੁੱਗਣੀ ਹੋ ਚੁੱਕੀ ਹੈ। ਵਰ੍ਹੇ 2000 ਵਿੱਚ ਸਾਲ ਭਰ ਵਿੱਚ ਦੇਸ਼ ਵਿੱਚ 6 ਕਰੋੜ ਲੋਕ ਹਵਾਈ ਯਾਤਰਾ ਦਾ ਲਾਭ ਲੈਂਦੇ ਸਨ। 2020 ਵਿੱਚ ਕੋਰੋਨਾ ਕਾਲ ਤੋਂ ਪਹਿਲਾਂ ਇਹ ਸੰਖਿਆ 14 ਕਰੋੜ ਤੋਂ ਅਧਿਕ ਹੋ ਗਈ ਸੀ। ਇਸ ਵਿੱਚ ਵੀ ਇੱਕ ਕਰੋੜ ਤੋਂ ਅਧਿਕ ਸਾਥੀਆਂ ਨੇ ਉਡਾਨ ਯੋਜਨਾ ਦਾ ਲਾਭ ਉਠਾ ਕੇ ਹਵਾਈ ਯਾਤਰਾ ਕੀਤੀ ਸੀ।
ਸਾਥੀਓ,
ਇਨ੍ਹਾਂ ਸਾਰੇ ਪ੍ਰਯਤਨਾਂ ਦੀ ਵਜ੍ਹਾ ਨਾਲ ਅੱਜ ਭਾਰਤ ਦੁਨੀਆ ਦਾ ਤੀਸਰਾ ਸਭ ਤੋਂ ਬੜਾ ਏਵੀਏਸ਼ਨ ਮਾਰਕਿਟ ਬਣ ਚੁੱਕਿਆ ਹੈ। ਉਡਾਨ ਯੋਜਨਾ ਨੇ ਜਿਸ ਤਰ੍ਹਾਂ ਦੇਸ਼ ਦੇ ਮੱਧ ਵਰਗ ਦੇ ਸੁਪਨਿਆਂ ਨੂੰ ਪੂਰਾ ਕੀਤਾ ਹੈ, ਉਹ ਤਾਂ ਵਾਕਈ ਕਿਸੇ ਯੂਨੀਵਰਸਿਟੀ ਦੇ ਲਈ, ਅਕੈਡਮਿਕ ਵਰਲਡ ਦੇ ਲਈ ਅਧਿਐਨ ਦਾ ਵਿਸ਼ਾ ਹੈ। ਬਹੁਤ ਸਾਲ ਨਹੀਂ ਹੋਏ ਜਦੋਂ ਮੱਧ ਵਰਗ ਲੰਬੀ ਦੂਰੀ ਦੇ ਲਈ ਪਹਿਲਾਂ ਟ੍ਰੇਨ ਦਾ ਟਿਕਟ ਹੀ ਚੈੱਕ ਕਰਦੇ ਹੁੰਦੇ ਸਨ। ਹੁਣ ਛੋਟੀ ਦੂਰੀ ਦੇ ਲਈ ਵੀ ਪਹਿਲਾਂ ਹਵਾਈ ਜਹਾਜ਼ ਦਾ ਰੂਟ ਪਤਾ ਕੀਤਾ ਜਾਂਦਾ ਹੈ, ਉਸ ਦਾ ਟਿਕਟ ਦੇਖਿਆ ਜਾਂਦਾ ਹੈ ਅਤੇ ਪਹਿਲਾਂ ਕੋਸ਼ਿਸ਼ ਹੁੰਦੀ ਹੈ ਕਿ ਹਵਾਈ ਜਹਾਜ਼ ਤੋਂ ਹੀ ਚਲਿਆ ਜਾਵੇ। ਜਿਵੇਂ-ਜਿਵੇਂ ਦੇਸ਼ ਵਿੱਚ ਏਅਰ ਕਨੈਕਟੀਵਿਟੀ ਦਾ ਵਿਸਤਾਰ ਹੁੰਦਾ ਜਾ ਰਿਹਾ ਹੈ, ਹਵਾਈ ਯਾਤਰਾ ਸਭ ਦੀ ਪਹੁੰਚ ਵਿੱਚ ਆਉਂਦੀ ਜਾ ਰਹੀ ਹੈ।
ਭਾਈਓ ਅਤੇ ਭੈਣੋਂ,
ਅਸੀਂ ਅਕਸਰ ਸੁਣਦੇ ਹਾਂ ਕਿ ਟੂਰਿਜ਼ਮ ਕਿਸੇ ਵੀ ਦੇਸ਼ ਦੀ ਸੌਫਟਪਾਵਰ ਨੂੰ ਵਧਾਉਂਦਾ ਹੈ ਅਤੇ ਇਹ ਸੱਚ ਵੀ ਹੈ। ਲੇਕਿਨ ਇਹ ਵੀ ਉਤਨਾ ਹੀ ਸੱਚ ਹੈ ਕਿ ਜਦੋਂ ਕਿਸੇ ਦੇਸ਼ ਦੀ ਪਾਵਰ ਵਧਦੀ ਹੈ, ਤਾਂ ਦੁਨੀਆ ਉਸ ਦੇ ਵਿਸ਼ੇ ਵਿੱਚ ਜ਼ਿਆਦਾ ਜਾਣਨਾ ਚਾਹੁੰਦੀ ਹੈ। ਅਗਰ ਉਸ ਦੇਸ਼ ਵਿੱਚ ਕੁਝ ਦੇਖਣ ਦੇ ਲਈ ਹੈ, ਜਾਣਨ-ਸਮਝਣ ਦੇ ਲਈ ਹੈ, ਤਾਂ ਦੁਨੀਆ ਨਿਸ਼ਚਿਤ ਰੂਪ ਤੋਂ ਅਧਿਕ ਆਕਰਸ਼ਿਤ ਹੁੰਦੀ ਹੈ। ਤੁਸੀਂ ਅਤੀਤ ਵਿੱਚ ਜਾਓਗੇ ਤਾਂ ਪਾਉਗੇ ਕਿ ਜਦੋਂ ਭਾਰਤ ਸਮ੍ਰਿੱਧ ਸੀ, ਤਦ ਦੁਨੀਆ ਵਿੱਚ ਭਾਰਤ ਨੂੰ ਲੈ ਕੇ ਇੱਕ ਆਕਰਸ਼ਣ ਸੀ। ਦੁਨੀਆਭਰ ਤੋਂ ਯਾਤਰੀ ਇੱਥੇ ਆਉਂਦੇ ਸਨ, ਵਪਾਰੀ-ਕਾਰੋਬਾਰੀ ਆਉਂਦੇ ਸਨ, ਸਟੂਡੈਂਟਸ ਆਉਂਦੇ ਸਨ। ਲੇਕਿਨ ਵਿੱਚ ਗ਼ੁਲਾਮੀ ਦਾ ਇੱਕ ਲੰਬਾ ਕਾਲਖੰਡ ਆਇਆ। ਭਾਰਤ ਦੀ ਪ੍ਰਕ੍ਰਿਤੀ, ਸੱਭਿਆਚਾਰ, ਸੱਭਿਅਤਾ ਉਹੀ ਸੀ, ਲੇਕਿਨ ਭਾਰਤ ਦੀ ਛਵੀ ਬਦਲ ਗਈ, ਭਾਰਤ ਨੂੰ ਦੇਖਣ ਦਾ ਨਜ਼ਰੀਆ ਬਦਲ ਗਿਆ। ਜੋ ਲੋਕ ਭਾਰਤ ਆਉਣ ਦੇ ਲਈ ਆਤੁਰ ਰਹਿੰਦੇ ਸਨ, ਉਨ੍ਹਾਂ ਦੀ ਅਗਲੀ ਪੀੜ੍ਹੀ ਨੂੰ ਇਹ ਵੀ ਪਤਾ ਨਹੀਂ ਲਗਿਆ ਕਿ ਭਾਰਤ ਕਿਸ ਕੋਨੇ ਵਿੱਚ ਪਿਆ ਹੈ।
ਸਾਥੀਓ,
ਹੁਣ 21ਵੀਂ ਸਦੀ ਦਾ ਭਾਰਤ, ਨਵਾਂ ਭਾਰਤ ਹੈ। ਅੱਜ ਜਦੋਂ ਭਾਰਤ ਆਲਮੀ ਪਟਲ ‘ਤੇ ਆਪਣੀ ਨਵੀਂ ਛਵੀ(ਨਵਾਂ ਅਕਸ) ਘੜ ਰਿਹਾ ਹੈ, ਤਦ ਦੁਨੀਆ ਦਾ ਨਜ਼ਰੀਆ ਵੀ ਤੇਜ਼ੀ ਨਾਲ ਬਦਲ ਰਿਹਾ ਹੈ। ਅੱਜ ਦੁਨੀਆ ਭਾਰਤ ਨੂੰ ਜਾਣਨਾ-ਸਮਝਣਾ ਚਾਹੁੰਦੀ ਹੈ। ਅੱਜ ਤੁਸੀਂ ਡਿਜੀਟਲ ਪਲੈਟਫਾਰਮਸ ‘ਤੇ ਜਾਓ, ਕਿਤਨੀ ਬੜੀ ਸੰਖਿਆ ਵਿੱਚ ਵਿਦੇਸ਼ੀ, ਭਾਰਤ ਦੀ ਕਹਾਣੀ ਦੁਨੀਆ ਨੂੰ ਦੱਸ ਰਹੇ ਹਨ। ਇਨ੍ਹਾਂ ਸਾਰੀਆਂ ਬਾਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਹੁਣ ਬਹੁਤ ਜ਼ਰੂਰੀ ਹੈ ਕਿ ਦੇਸ਼ ਵਿੱਚ Ease of Travel ਉਸ ਨੂੰ ਸੁਨਿਸ਼ਚਿਤ ਕਰ ਦਿੱਤਾ ਜਾਵੇ। ਇਸੇ ਸੋਚ ਦੇ ਨਾਲ ਬੀਤੇ 8 ਵਰ੍ਹਿਆਂ ਵਿੱਚ ਭਾਰਤ ਨੇ Ease of Travel ਵਧਾਉਣ ਦੇ ਲਈ, ਆਪਣੇ ਟੂਰਿਜ਼ਮ ਪ੍ਰੋਫਾਈਲ ਦਾ ਵਿਸਤਾਰ ਕਰਨ ਦੇ ਲਈ ਹਰ ਸੰਭਵ ਪ੍ਰਯਤਨ ਕੀਤੇ ਹਨ। ਤੁਸੀਂ ਦੇਖੋਗੇ ਕਿ ਅਸੀਂ ਵੀਜ਼ੇ ਦੀ ਪ੍ਰਕਿਰਿਆ ਨੂੰ ਅਸਾਨ ਕੀਤਾ, ਵੀਜ਼ਾ ਔਨ-ਅਰਾਇਵਲ ਦੀਆਂ ਸੁਵਿਧਾਵਾਂ ਨੂੰ ਵਧਾਇਆ। ਅਸੀਂ ਆਧੁਨਿਕ ਇਨਫ੍ਰਾਸਟ੍ਰਕਚਰ ਅਤੇ ਲਾਸਟ-ਮਾਈਲ ਕਨੈਕਟੀਵਿਟੀ ‘ਤੇ ਫੋਕਸ ਕੀਤਾ। ਏਅਰ ਕਨੈਕਟੀਵਿਟੀ ਦੇ ਨਾਲ ਹੀ, ਡਿਜੀਟਲ ਕਨੈਕਟੀਵਿਟੀ, ਮੋਬਾਈਲ ਕਨੈਕਟੀਵਿਟੀ, ਰੇਲਵੇ ਕਨੈਕਟੀਵਿਟੀ, ਅਸੀਂ ਸਭ ‘ਤੇ ਧਿਆਨ ਦੇ ਰਹੇ ਹਾਂ।
ਅੱਜ ਰੇਲਵੇ ਨਾਲ ਜ਼ਿਆਦਾਤਰ ਟੂਰਿਸਟ ਡੈਸਟੀਨੇਸ਼ਨ ਜੁੜ ਰਹੇ ਹਨ। ਤੇਜਸ ਅਤੇ ਵੰਦੇ ਭਾਰਤ ਐਕਸਪ੍ਰੈੱਸ ਜਿਹੀਆਂ ਆਧੁਨਿਕ ਟ੍ਰੇਨਾਂ ਰੇਲਵੇ ਦਾ ਹਿੱਸਾ ਬਣ ਰਹੀਆਂ ਹਨ। ਵਿਸਟਾਡੋਮ ਕੋਚ ਉਹ ਟ੍ਰੇਨਾਂ ਟੂਰਿਸਟਾਂ ਦੇ ਅਨੁਭਵ ਦਾ ਵਿਸਤਾਰ ਕਰ ਰਹੀਆਂ ਹਨ। ਇਨ੍ਹਾਂ ਸਾਰੇ ਪ੍ਰਯਤਨਾਂ ਦਾ ਅਸਰ ਵੀ ਅਸੀਂ ਨਿਰੰਤਰ ਅਨੁਭਵ ਕਰ ਰਹੇ ਹਾਂ। ਸਾਲ 2015 ਵਿੱਚ ਦੇਸ਼ ਵਿੱਚ ਡੋਮੈਸਟਿਕ ਟੂਰਿਸਟਸ ਦੀ ਸੰਖਿਆ 14 ਕਰੋੜ ਸੀ। ਪਿਛਲੇ ਸਾਲ ਇਹ ਵਧ ਕੇ ਕਰੀਬ-ਕਰੀਬ 70 ਕਰੋੜ ਤੱਕ ਪਹੁੰਚ ਗਈ ਸੀ। ਹੁਣ ਕੋਰੋਨਾ ਦੇ ਬਾਅਦ ਦੇਸ਼ ਅਤੇ ਦੁਨੀਆਭਰ ਤੋਂ ਟੂਰਿਜ਼ਮ ਬਹੁਤ ਤੇਜ਼ੀ ਨਾਲ ਵਧ ਰਿਹਾ ਹੈ। ਗੋਆ ਜਿਹੇ ਟੂਰਿਸਟ ਡੈਸਟੀਨੇਸ਼ਨਸ ਵਿੱਚ ਸਭ ਤੋਂ ਪਹਿਲਾਂ ਵੈਕਸੀਨ ਲਗਾਉਣ ਦੇ ਫ਼ੈਸਲੇ ਦਾ ਵੀ ਲਾਭ ਗੋਆ ਨੂੰ ਮਿਲ ਰਿਹਾ ਹੈ ਅਤੇ ਇਸ ਲਈ ਮੈਂ ਪ੍ਰਮੋਦ ਜੀ ਅਤੇ ਉਨ੍ਹਾਂ ਦੀ ਟੀਮ ਨੂੰ ਵਧਾਈ ਦਿੰਦਾ ਹਾਂ।
ਅਤੇ ਸਾਥੀਓ,
ਅਸੀਂ ਸਾਰੇ ਜਾਣਦੇ ਹਾਂ ਕਿ ਟੂਰਿਜ਼ਮ ਵਿੱਚ ਰੋਜ਼ਗਾਰ-ਸਵੈਰੋਜ਼ਗਾਰ ਦੀਆਂ ਸਭ ਤੋਂ ਜ਼ਿਆਦਾ ਸੰਭਾਵਨਾਵਾਂ ਹਨ। ਟੂਰਿਜ਼ਮ ਤੋਂ ਹਰ ਕੋਈ ਕਮਾਉਂਦਾ ਹੈ, ਇਹ ਸਭ ਨੂੰ ਅਵਸਰ ਦਿੰਦਾ ਹੈ। ਅਤੇ ਗੋਆ ਵਾਲਿਆਂ ਨੂੰ ਸਮਝਾਉਣ ਦੀ ਜ਼ਰੂਰਤ ਨਹੀਂ ਹੈ। ਇਸ ਲਈ ਡਬਲ ਇੰਜਣ ਦੀ ਸਰਕਾਰ ਟੂਰਿਜ਼ਮ ‘ਤੇ ਇਤਨਾ ਬਲ ਦੇ ਰਹੀ ਹੈ, ਕਨੈਕਟੀਵਿਟੀ ਦੇ ਹਰ ਮਾਧਿਅਮ ਨੂੰ ਸਸ਼ਕਤ ਕਰ ਰਹੀ ਹੈ। ਇੱਥੇ ਗੋਆ ਵਿੱਚ ਵੀ 2014 ਦੇ ਬਾਅਦ ਤੋਂ ਹਾਈਵੇਅ ਨਾਲ ਜੁੜੇ ਪ੍ਰੋਜੈਕਟਸ ‘ਤੇ 10 ਹਜ਼ਾਰ ਕਰੋੜ ਰੁਪਏ ਤੋਂ ਅਧਿਕ ਦਾ ਨਿਵੇਸ਼ ਹੋ ਚੁੱਕਿਆ ਹੈ। ਗੋਆ ਵਿੱਚ ਟ੍ਰੈਫਿਕ ਦੀ ਸਮੱਸਿਆ ਨੂੰ ਘੱਟ ਕਰਨ ਦੇ ਲਈ ਵੀ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਕੋਂਕਣ ਰੇਲਵੇ ਦਾ ਬਿਜਲੀਕਰਣ ਹੋਣ ਨਾਲ ਵੀ ਗੋਆ ਨੂੰ ਬਹੁਤ ਲਾਭ ਹੋਇਆ ਹੈ।
ਸਾਥੀਓ,
ਕਨੈਕਟੀਵਿਟੀ ਦੇ ਇਨ੍ਹਾਂ ਪ੍ਰਯਤਨਾਂ ਦੇ ਨਾਲ ਹੀ ਸਰਕਾਰ ਦਾ ਜੋਰ ਹੈਰੀਟੇਜ ਟੂਰਿਜ਼ਮ ਨੂੰ ਪ੍ਰਮੋਟ ਕਰਨ ‘ਤੇ ਵੀ ਹੈ। ਸਾਡੀਆਂ ਜੋ ਧਰੋਹਰਾਂ ਹਨ ਉਨ੍ਹਾਂ ਦੇ ਰੱਖ-ਰਖਾਅ, ਉਨ੍ਹਾਂ ਦੀ ਕਨੈਕਟੀਵਿਟੀ ਅਤੇ ਉੱਥੇ ਸੁਵਿਧਾਵਾਂ ਦੇ ਨਿਰਮਾਣ ‘ਤੇ ਬਲ ਦਿੱਤਾ ਹੈ। ਗੋਆ ਵਿੱਚ ਇਤਿਹਾਸਿਕ ਅਗੋਡਾ ਜੇਲ ਕੰਪਲੈਕਸ ਮਿਊਜ਼ੀਅਮ ਦਾ ਵਿਕਾਸ ਵੀ ਇਸ ਦਾ ਉਦਾਹਰਣ ਹੈ। ਆਧੁਨਿਕ ਟੈਕਨੋਲੋਜੀ ਦਾ ਉਪਯੋਗ ਕਰਦੇ ਹੋਏ ਅਸੀਂ ਦੇਸ਼ਭਰ ਵਿੱਚ ਆਪਣੀਆਂ ਧਰੋਹਰਾਂ ਨੂੰ ਹੋਰ ਆਕਰਸ਼ਕ ਬਣਾ ਰਹੇ ਹਾਂ। ਦੇਸ਼ ਦੇ ਤੀਰਥਾਂ ਅਤੇ ਧਰੋਹਰਾਂ ਦੀ ਯਾਤਰਾ ਕਰਨ ਦੇ ਲਈ ਵਿਸ਼ੇਸ਼ ਰੇਲਾਂ (ਟ੍ਰੇਨਾਂ) ਵੀ ਚਲਾਈਆਂ ਜਾ ਰਹੀਆਂ ਹਨ।
ਸਾਥੀਓ,
ਵੈਸੇ ਮੈਂ ਅੱਜ ਗੋਆ ਸਰਕਾਰ ਦੀ ਇੱਕ ਹੋਰ ਬਾਤ ਦੇ ਲਈ ਸਰਾਹਨਾ ਕਰਨਾ ਚਾਹੁੰਦਾ ਹਾਂ। ਗੋਆ ਸਰਕਾਰ, ਫਿਜ਼ੀਕਲ ਇਨਫ੍ਰਾਸਟ੍ਰਕਚਰ ਦੇ ਨਾਲ ਹੀ, ਸੋਸ਼ਲ ਇਨਫ੍ਰਾਸਟ੍ਰਕਚਰ ‘ਤੇ ਵੀ ਉਤਨਾ ਹੀ ਬਲ ਦੇ ਰਹੀ ਹੈ। ਗੋਆ ਵਿੱਚ Ease of Living ਵਧੇ, ਇੱਥੇ ਕੋਈ ਵੀ ਵਿਅਕਤੀ ਸਰਕਾਰੀ ਯੋਜਨਾਵਾਂ ਦੇ ਲਾਭ ਤੋਂ ਵੰਚਿਤ ਨਾ ਰਹੇ, ਇਸ ਦਿਸ਼ਾ ਵਿੱਚ ਸਵਯੰਪੂਰਣ ਗੋਆ ਅਭਿਯਾਨ ਬਹੁਤ ਸਫ਼ਲ ਰਿਹਾ ਹੈ, ਬਹੁਤ ਅੱਛਾ ਕੰਮ ਕੀਤਾ ਗਿਆ ਹੈ। ਗੋਆ ਅੱਜ 100 percent ਸੈਚੁਰੇਸ਼ਨ ਦਾ ਇੱਕ ਬਹੁਤ ਉੱਤਮ ਉਦਾਹਰਣ ਬਣਿਆ ਹੈ। ਆਪ ਸਭ ਐਸੇ ਹੀ ਵਿਕਾਸ ਦੇ ਕਾਰਜ ਕਰਦੇ ਰਹੋ, ਲੋਕਾਂ ਦਾ ਜੀਵਨ ਅਸਾਨ ਬਣਾਉਂਦੇ ਰਹੋ, ਇਸੇ ਕਾਮਨਾ ਦੇ ਨਾਲ ਮੈਂ ਇਸ ਭਵਯ (ਸ਼ਾਨਦਾਰ) ਏਅਰਪੋਰਟ ਦੇ ਲਈ ਆਪ ਸਭ ਨੂੰ ਵਧਾਈ ਦਿੰਦੇ ਹੋਏ ਮੇਰੀ ਵਾਣੀ ਨੂੰ ਵਿਰਾਮ ਦਿੰਦਾ ਹਾਂ।
ਬਹੁਤ-ਬਹੁਤ ਸ਼ੁਭਕਾਮਨਾਵਾਂ। ਬਹੁਤ-ਬਹੁਤ ਧੰਨਵਾਦ।