ਯਾਦਗਾਰੀ ਡਾਕ ਟਿਕਟ ਅਤੇ ਯਾਦਗਾਰੀ ਸਿੱਕਾ ਜਾਰੀ ਕੀਤਾ
ਭਾਰਤੀ ਮਿਲਟ (ਸ਼੍ਰੀ ਅੰਨ) ਸਟਾਰਟ-ਅੱਪ ਕੰਪੈਂਡੀਅਮ ਲਾਂਚ ਕੀਤਾ ਅਤੇ ਬੁੱਕ ਆਵ੍ ਮਿਲਟ ਸਟੈਂਡਰਡਸ ਦਾ ਡਿਜੀਟਲ ਤਰੀਕੇ ਨਾਲ ਜਾਰੀ ਕੀਤਾ
ਭਾਰਤੀ ਖੇਤੀਬਾੜੀ ਰਿਸਰਚ ਪਰਿਸ਼ਦ ਦੇ ਭਾਰਤੀ ਮਿਲੇਟ ਰਿਸਰਚ ਇੰਸਟੀਟਿਊਟ ਨੂੰ ਗਲੋਬਲ ਉਤਕ੍ਰਿਸ਼ਟਤਾ ਕੇਂਦਰ ਐਲਾਨ ਕੀਤਾ
“ਗਲੋਬਲ ਮਿਲਟਸ ਸੰਮੇਲਨ ਆਲਮੀ ਭਲਾਈ ਦੇ ਪ੍ਰਤੀ ਭਾਰਤ ਦੀ ਜ਼ਿੰਮੇਦਾਰੀਆਂ ਦਾ ਪ੍ਰਤੀਕ ਹੈ”
“ਹੁਣ ਸ਼੍ਰੀ ਅੰਨ ਵੀ ਭਾਰਤ ਵਿੱਚ ਸਮੁੱਚੇ ਵਿਕਾਸ ਦਾ ਇੱਕ ਮਾਧਿਅਮ ਬਣ ਰਿਹਾ ਹੈ।”
“ਪ੍ਰਤੀ ਵਿਅਕਤੀ ਪ੍ਰਤੀ ਮਹੀਨੇ ਸ਼੍ਰੀ ਅੰਨ ਦੀ ਘਰੇਲੂ ਖਪਤ 3 ਕਿਲੋਗ੍ਰਾਮ ਤੋਂ ਵਧ ਕੇ 14 ਕਿਲੋਗ੍ਰਾਮ ਹੋ ਗਈ ਹੈ”
“ਭਾਰਤ ਦਾ ਸ਼੍ਰੀ ਅੰਨ ਮਿਸ਼ਨ ਦੇਸ਼ ਦੇ 2.5 ਕਰੋੜ ਬਾਜਰਾ ਉਤਪਾਦਕ ਕਿਸਾਨਾਂ ਦੇ ਲਈ ਵਰਦਾਨ ਸਾਬਿਤ ਹੋਵੇਗਾ”
“ਭਾਰਤ ਨੇ ਹਮੇਸ਼ਾ ਵਿਸ਼ਵ ਦੇ ਪ੍ਰਤੀ ਜ਼ਿੰਮੇਵਾਰੀ ਅਤੇ ਮਾਨਵਤਾ ਦੀ ਸੇਵਾ ਦੇ ਸੰਕਲਪ ਨੂੰ ਪ੍ਰਾਥਮਿਕਤਾ ਦਿੱਤੀ ਹੈ”
“ਇੱਕ ਤਰਫ਼ ਫੂਡ ਸਕਿਊਰਿਟੀ ਦੀ ਸਮੱਸਿਆ, ਤਾਂ ਦੂਸਰੀ ਤਰਫ਼ ਫੂਡ ਹੈਬੀਟਸ ਦੀ ਪਰੇਸ਼ਾਨੀ; ਲੇਕਿਨ ਸ਼੍ਰੀ ਅੰਨ ਅਜਿਹੀ ਹਰ ਸਮੱਸਿਆ ਦਾ ਵੀ ਸਮਾਧਾਨ ਦਿੰਦੇ ਹਨ”
“ਭਾਰਤ ਆਪਣੀ ਵਿਰਾਸਤ ਤੋਂ ਪ੍ਰੇਰਣਾ ਲੈਂਦਾ ਹੈ, ਸਮਾਜ ਵਿੱਚ ਪਰਿਵਰਤਨ ਲਿਆਉਂਦਾ ਹੈ, ਅਤੇ ਇਸ ਨੂੰ ਆਲਮੀ ਕਲਿਆਣ ਦੇ ਸਾਹਮਣੇ ਲਿਆਉਂਦਾ ਹੈ”
“ਸ਼੍ਰੀ ਅੰਨ ਆਪਣੇ ਨਾਲ ਅਨੰਤ ਸੰਭਾਵਨਾਵਾਂ ਲਿਆਉਂਦੇ ਹਨ”

ਅੱਜ ਦੀ ਇਸ ਕਾਨਫਰੰਸ ਵਿੱਚ ਉਪਸਥਿਤ ਮੰਤਰੀ ਮੰਡਲ ਵਿੱਚ ਮੇਰੇ ਸਹਿਯੋਗੀ ਸ਼੍ਰੀ ਨਰੇਂਦਰ ਤੋਮਰ ਜੀ, ਮਨਸੁਖ ਮਾਂਡਵੀਯਾ ਜੀ, ਪੀਯੂਸ਼ ਗੋਇਲ ਜੀ, ਸ਼੍ਰੀ ਕੈਲਾਸ਼ ਚੌਧਰੀ ਜੀ! ਵਿਦੇਸ਼ਾਂ ਤੋਂ ਆਏ ਹੋਏ ਕੁਝ ਮੰਤਰੀਗਣ  ਗੁਯਾਨਾ, ਮਾਲਦੀਵਸ, ਮਾਰੀਸ਼ਸ, ਸ੍ਰੀਲੰਕਾ, ਸੁਡਾਨ, ਸੁਰੀਨਾਮ ਅਤੇ ਗਾਂਬੀਆਂ ਦੇ ਸਾਰੇ ਮਾਣਯੋਗ ਮੰਤਰੀਗਣ, ਦੁਨੀਆ ਦੇ ਵਿਭਿੰਨ ਹਿੱਸਿਆਂ ਤੋਂ ਖੇਤੀਬਾੜੀ, ਪੋਸ਼ਣ ਅਤੇ ਸਿਹਤ ਦੇ ਖੇਤਰ ਵਿੱਚ ਕੰਮ ਕਰਨ ਵਾਲੇ ਵਿਗਿਆਨ ਅਤੇ ਐਕਸਪਰਟਸ, ਵਿਭਿੰਨ FPO’s ਅਤੇ Starts-Ups ਦੇ ਯੁਵਾ, ਸਾਥੀ, ਦੇਸ਼ ਦੇ ਕੋਨੇ-ਕੋਨੇ  ਤੋਂ ਜੁੜੇ ਲੱਖਾਂ ਕਿਸਾਨ, ਹੋਰ ਮਹਾਨੁਭਾਵ, ਦੇਵੀਓ ਅਤੇ ਸੱਜਣੋ।

ਆਪ ਸਭ ਨੂੰ ‘ਗਲੋਬਲ ਮਿਲਟਸ ਕਾਨਫਰੰਸ’ ਦੇ ਆਯੋਜਨ ਦੇ ਲਈ ਹਾਰਦਿਕ ਸ਼ੁਭਕਾਮਨਾਵਾਂ। ਇਸ ਤਰ੍ਹਾਂ ਦੇ ਆਯੋਜਨ ਨਾ ਕੇਵਲ  Global Good  ਦੇ ਲਈ ਜ਼ਰੂਰੀ ਹਨ, ਬਲਕਿ Global Good  ਵਿੱਚ ਭਾਰਤ ਦੀ ਵਧਦੀ ਜ਼ਿੰਮੇਦਾਰੀ ਦਾ ਵੀ ਪ੍ਰਤੀਕ ਹਨ।

ਸਾਥੀਓ,

ਤੁਸੀਂ ਵੀ ਜਾਣਦੇ ਹੋ ਕਿ ਭਾਰਤ ਦੇ ਪ੍ਰਸਤਾਵ ਅਤੇ ਪ੍ਰਯਾਸਾਂ ਦੇ ਬਾਅਦ ਹੀ ਸੰਯੁਕਤ ਰਾਸ਼ਟਰ ਨੇ 2023 ਨੂੰ ‘ਇੰਟਰਨੈਸ਼ਨਲ ਮਿਲਟ ਈਅਰ’ ਘੋਸ਼ਿਤ ਕੀਤਾ ਹੈ। ਜਦੋਂ ਅਸੀਂ ਕਿਸੇ ਸੰਕਲਪ ਨੂੰ ਅੱਗੇ ਵਧਾਉਂਦੇ ਹਾਂ, ਤਾਂ ਉਸ ਨੂੰ ਸਿੱਧੀ ਤੱਕ ਪਹੁੰਚਾਉਣ ਦੀ ਜ਼ਿੰਮੇਦਾਰੀ ਵੀ ਉਤਨੀ ਹੈ ਅਹਿਮ ਹੁੰਦੀ ਹੈ। ਮੈਨੂੰ ਖੁਸ਼ੀ ਹੀ ਕਿ ਅੱਜ ਵਿਸ਼ਵ ਜਦੋਂ ‘ਇੰਟਰਨੈਸ਼ਨਲ ਮਿਲਟ ਈਅਰ’ ਮਨਾ ਰਿਹਾ ਹੈ, ਤਾਂ ਭਾਰਤ ਇਸ ਅਭਿਯਾਨ ਦੀ ਅਗਵਾਈ ਕਰ ਰਿਹਾ ਹੈ। 

 ‘ਗਲੋਬਲ ਮਿਲਟਸ ਕਾਨਫਰੰਸ’ ਇਸੇ ਦਿਸ਼ਾ ਦਾ ਇੱਕ ਮਹੱਤਵਪੂਰਨ ਕਦਮ ਹੈ। ਇਸ ਵਿੱਚ ਮਿਲਟਸ ਦੀ ਖੇਤੀ, ਉਸ ਨਾਲ ਜੁੜੀ ਅਰਥਵਿਵਸਥਾ, ਹੈਲਥ ‘ਤੇ ਉਸ ਦੇ ਪ੍ਰਭਾਵ, ਕਿਸਾਨਾਂ ਦੀ ਆਮਦਨ, ਐਸੇ ਅਨੇਕ ਵਿਸ਼ਿਆਂ ‘ਤੇ ਸਾਰੇ ਵਿਦਵਾਨ ਅਤੇ ਅਨੁਭਵੀ ਲੋਕ ਵਿਚਾਰ-ਵਟਾਦਰਾ ਕਰਨ ਵਾਲੇ ਹਨ। ਇਸ ਵਿੱਚ ਗ੍ਰਾਮ ਪੰਚਾਇਤਾਂ, ਕ੍ਰਿਸ਼ੀ ਕੇਂਦਰ, ਸਕੂਲ-ਕਾਲਜ ਅਤੇ ਐਗਰੀਕਲਚਰ ਯੂਨੀਵਰਸਿਟੀਜ਼  ਵੀ ਸਾਡੇ ਨਾਲ ਸ਼ਾਮਲ ਹਨ।

Indian Embassies ਤੋਂ ਲੈ ਕੇ ਕਈ ਦੇਸ਼ ਵੀ ਅੱਜ ਸਾਡੇ ਨਾਲ ਜੁੜੇ ਹਨ। ਭਾਰਤ ਦੇ 75 ਲੱਖ ਤੋਂ ਜ਼ਿਆਦਾ ਕਿਸਾਨ ਅੱਜ ਵਰਚੁਅਲੀ ਸਾਡੇ ਨਾਲ ਇਸ ਸਮਾਰੋਹ ਵਿੱਚ ਮੌਜੂਦ ਹਨ। ਇਹ ਵੀ ਇਸ ਦੇ ਮਹਾਤਮਾ ਨੂੰ ਦਰਸਾਉਂਦਾ ਹੈ। ਮੈਂ ਇੱਕ ਵਾਰ ਫਿਰ ਆਪ ਸਭ ਦਾ ਹਿਰਦੇ ਤੋਂ ਸੁਆਗਤ ਕਰਦਾ ਹਾਂ। ਅਭਿਨੰਦਨ ਕਰਦਾ ਹਾਂ। ਹੁਣ ਇੱਥੇ ਮਿਲਟਸ ‘ਤੇ ਸਮਾਰਕ ਡਾਕ ਟਿਕਟ ਅਤੇ ਸਿੱਕੇ ਦਾ ਵੀ ਵਿਮੋਚਨ ਕੀਤਾ ਗਿਆ ਹੈ।

ਇੱਥੇ Book of Millet Standards ਨੂੰ ਵੀ ਲਾਂਚ ਕੀਤਾ ਗਿਆ ਹੈ। ਅਤੇ ਇਸ ਦੇ ਨਾਲ ਹੀ ICAR ਦੇ ‘ਇੰਡੀਅਨ ਇੰਸਟੀਟਿਊਟ ਆਵ੍ ਮਿਲਟਸ ਰਿਸਰਚ, ਨੂੰ Global Centre of Excellence  ਘੋਸ਼ਿਤ ਕੀਤਾ ਗਿਆ ਹੈ। ਅਤੇ ਇੱਥੇ ਮੰਚ ‘ਤੇ ਆਉਣ ਤੋਂ ਪਹਿਲੇ ਮੈਂ ਐਗਜੀਬਿਸ਼ਨ ਦੇਖਣ ਗਿਆ ਸਾਂ, ਮੈਂ ਆਪ ਸਭ ਨੂੰ ਵੀ ਅਤੇ ਜੋ ਲੋਕ ਇਨ੍ਹੀਂ ਦਿਨੀਂ ਦਿੱਲੀ ਵਿੱਚ ਹੋਣ ਜਾਂ ਦਿੱਲੀ ਆਉਣ ਵਾਲੇ ਹੋਣ ਉਨ੍ਹਾਂ ਨੂੰ ਵੀ ਤਾਕੀਦ ਕਰਾਂਗਾ। ਕਿ ਇੱਕ ਹੀ ਜਗ੍ਹਾ ‘ਤੇ ਮਿਲਟਸ ਦੀ ਪੂਰੀ ਦੁਨੀਆ ਨੂੰ ਸਮਝਣਾ, ਉਸ ਦੀ ਉਪਯੋਗਤਾ ਨੂੰ ਸਮਝਣਾ, ਵਾਤਾਵਰਣ ਦੇ ਲਈ, ਪ੍ਰਕ੍ਰਿਤੀ ਦੇ ਲਈ, ਸਿਹਤ ਦੇ ਲਈ, ਕਿਸਾਨਾਂ ਦੀ ਆਮਦਨ ਦੇ ਲਈ ਸਾਰੇ ਪਹਿਲੂਆਂ ਨੂੰ ਸਮਝਣ ਦੇ ਲਈ ਐਗਜੀਬਿਸ਼ਨ ਦੇਖਣਾ , ਮੈਂ ਆਪ ਸਭ ਨੂੰ ਤਾਕੀਦ ਕਰਾਂਗਾ ਜ਼ਰੂਰ ਦੇਖੋ। ਸਾਡੇ ਯੁਵਾ ਸਾਥੀ ਕਿਸ ਪ੍ਰਕਾਰ ਨਾਲ ਨਵੇਂ-ਨਵੇਂ ਸਟਾਰਟਅਪ ਲੈ ਕੇ ਇਸ ਫੀਲਡ ਵਿੱਚ ਆਏ ਹਨ ਇਹ ਵੀ ਆਪਣੇ ਆਪ ਵਿੱਚ ਪ੍ਰਭਾਵਿਤ ਕਰਨ ਵਾਲਾ ਹੈ। ਇਹ ਸਾਰੇ, ਭਾਰਤ ਦੇ ਕਮਿਟਮੈਂਟ, ਭਾਰਤ ਦੀ ਪ੍ਰਤੀਬੱਧਤਾ ਨੂੰ ਪ੍ਰਦਰਸ਼ਿਤ ਕਰਦੇ ਹਨ।

Friends,

ਗਲੋਬਲ ਮਿਲਟਸ ਕਾਨਫਰੰਸ ਨਾਲ ਜੁੜੇ ਵਿਦੇਸ਼ੀ ਮਹਿਮਾਨਾਂ ਨੂੰ, ਲੱਖਾਂ ਕਿਸਾਨਾਂ ਦੇ ਸਾਹਮਣੇ ਮੈਂ ਅੱਜ ਇੱਕ ਜਾਣਕਾਰੀ ਵੀ ਦੁਹਰਾਉਣਾ ਚਾਹੁੰਦਾ ਹਾਂ। ਮਿਲਟਸ ਦੀ ਗਲੋਬਲ ਬ੍ਰਾਂਡਿੰਗ, ਕੌਮਨ ਬ੍ਰਾਂਡਿਗ ਨੂੰ ਦੇਖਦੇ ਹੋਏ ਭਾਰਤ ਵਿੱਚ ਮਿਲਟਸ ਜਾਂ ਮੋਟੇ ਅਨਾਜ ਨੂੰ, ਹੁਣ ਸ਼੍ਰੀ ਅੰਨ ਦੀ ਪਹਿਚਾਣ ਦਿੱਤੀ ਗਈ ਹੈ। ਸ਼੍ਰੀ ਅੰਨ ਕੇਵਲ ਖੇਤੀ ਜਾਂ ਖਾਣ ਤੱਕ ਸੀਮਿਤ ਨਹੀਂ ਹੈ। ਜੋ ਲੋਕ ਭਾਰਤ ਦੀਆਂ ਪਰੰਪਰਾਵਾਂ ਤੋਂ ਪਰੀਚਿਤ ਹਨ ਉਹ ਇਹ ਵੀ ਜਾਣਦੇ ਹਨ ਕਿ ਸਾਡੇ ਇੱਥੇ ਕਿਸੇ ਦੇ ਅੱਗੇ ‘ਸ਼੍ਰੀ’ ਐਸੇ ਹੀ ਨਹੀਂ ਜੁੜਦਾ ਹੈ।

ਜਿੱਥੇ ਸ਼੍ਰੀ ਹੁੰਦੀ ਹੈ, ਉੱਥੇ ਸਮ੍ਰਿੱਧੀ ਵੀ ਹੁੰਦੀ ਹੈ, ਅਤੇ ਸੰਪੂਰਨਤਾ ਵੀ ਹੁੰਦੀ ਹੈ। ਸ਼੍ਰੀ ਅੰਨ ਵੀ ਭਾਰਤ ਵਿੱਚ ਸਮੁੱਚੇ ਵਿਕਾਸ ਦਾ ਇੱਕ ਮਾਧਿਅਮ ਬਣ ਰਿਹਾ ਹੈ। ਇਸ ਵਿੱਚ ਪਿੰਡ ਵੀ ਜੁੜਿਆ ਹੈ, ਗ਼ਰੀਬ ਵੀ ਜੁੜਿਆ ਹੈ। ਸ਼੍ਰੀ ਅੰਨ ਯਾਨੀ ਦੇਸ਼ ਦੇ ਛੋਟੇ ਕਿਸਾਨਾਂ ਦੀ ਸਮ੍ਰਿੱਧੀ ਦਾ ਦੁਆਰ, ਸ਼੍ਰੀ ਅੰਨ ਯਾਨੀ ਦੇਸ਼ ਦੇ ਕਰੋੜਾਂ ਲੋਕਾਂ ਦੇ ਪੋਸ਼ਣ ਦਾ ਕਰਣਧਾਰ, ਸ਼੍ਰੀ ਅੰਨ ਯਾਨੀ ਦੇਸ਼ ਦੇ ਆਦਿਵਾਸੀ ਸਮਾਜ ਦਾ ਸਤਿਕਾਰ, ਸ਼੍ਰੀ ਅੰਨ ਯਾਨੀ ਘੱਟ ਪਾਣੀ ਵਿੱਚ ਜ਼ਿਆਦਾ ਫਸਲ ਦੀ ਪੈਦਾਵਾਰ, ਸ਼੍ਰੀ ਅੰਨ ਯਾਨੀ ਕੈਮੀਕਲ ਮੁਕਤ ਖੇਤੀ ਦਾ ਬੜਾ ਅਧਾਰ, ਸ਼੍ਰੀ ਅੰਨ ਯਾਨੀ Climate Change  ਦੀ ਚੁਣੌਤੀ ਨਾਲ ਨਿਪਟਣ ਵਿੱਚ ਮਦਦਗਾਰ।

ਸਾਥੀਓ, 

ਅਸੀਂ ਸ਼੍ਰੀ ਅੰਨ ਨੂੰ ਗਲੋਬਲ ਮੂਵਮੈਂਟ ਬਣਾਉਣ ਦੇ ਲਈ ਲਗਾਤਾਰ ਕੰਮ ਕੀਤਾ ਹੈ। 2018 ਵਿੱਚ ਅਸੀਂ ਮਿਲਟਸ ਨੂੰ nutri-cereals  ਦੇ ਤੌਰ ‘ਤੇ ਘੋਸ਼ਿਤ ਕੀਤਾ ਸੀ। ਇਸ ਦਿਸ਼ਾ ਵਿੱਚ ਕਿਸਾਨਾਂ ਨੂੰ ਜਾਗਰੂਕ ਕਰਨ  ਤੋਂ ਲੈ ਕੇ ਬਜ਼ਾਰ ਵਿੱਚ interest  ਪੈਦਾ ਕਰਨ ਤੱਕ, ਹਰ ਪੱਧਰ ‘ਤੇ ਕੰਮ ਕੀਤਾ ਗਿਆ। ਸਾਡੇ ਇੱਥੇ 12-13 ਰਾਜਾਂ ਵਿੱਚ ਪ੍ਰਮੁੱਖਤਾ ਨਾਲ ਮਿਲਟਸ ਦੀ ਖੇਤੀ ਹੁੰਦੀ ਹੈ।

ਲੇਕਿਨ, ਇਨ੍ਹਾਂ ਵਿੱਚ ਘਰੇਲੂ ਖਪਤ ਪ੍ਰਤੀ ਵਿਅਕਤੀ, ਪ੍ਰਤੀ ਮਹੀਨਾ 2-3 ਕਿਲੋ ਤੋਂ ਜਿਆਦਾ ਨਹੀਂ ਸੀ। ਅੱਜ ਇਹ ਵਧਕੇ 14 ਕਿਲੋ ਪ੍ਰਤੀ ਮਹੀਨਾ ਹੋ ਗਈ ਹੈ। ਯਾਨੀ ਦੋ ਤਿੰਨ ਕਿਲੋ ਤੋਂ ਵਧਕੇ 14 ਕਿਲੋਮੀਟਰ। ਮਿਲਟਸ ਫੂਡ ਪ੍ਰੋਡਕਟਸ ਦੀ ਵਿਕਰੀ ਵੀ ਕਰੀਬ 30% ਵਧੀ ਹੈ। ਹੁਣ ਜਗ੍ਹਾ-ਜਗ੍ਹਾ ਮਿਲਟ ਕੈਫੇ ਨਜ਼ਰ ਆਉਣ ਲਗੇ ਹਨ, ਮਿਲਟਸ ਨਾਲ ਜੁੜੀ ਰੈਸੀਪੀਜ ਦੇ ਸੋਸ਼ਲ ਮੀਡੀਆ ਚੈਨਲਸ ਬਣ ਰਹੇ ਹਨ। ਦੇਸ਼ ਦੇ 19 ਜ਼ਿਲ੍ਹਿਆਂ ਵਿੱਚ ਮਿਲਟਸ ਨੂੰ ‘ਵੰਨ ਡਿਸਟ੍ਰਿਕਟ, ਵੰਨ ਪ੍ਰੋਡਕਟ’ ਸਕੀਮ ਦੇ ਤਹਿਤ ਵੀ select  ਕੀਤਾ ਗਿਆ ਹੈ।

ਸਾਥੀਓ, 

ਅਸੀਂ ਜਾਣਦੇ ਹਾਂ ਕਿ ਸ਼੍ਰੀ ਅੰਨ ਉਗਾਉਣ ਵਾਲੇ ਜਿਆਦਤਰ ਕਿਸਾਨ ਛੋਟੇ ਕਿਸਾਨ ਹਨ, Marginal Farmers ਹਨ। ਅਤੇ ਕੁਝ ਲੋਕ ਇਹ ਜਾਣ ਕੇ ਜ਼ਰੂਰ ਚੌਂਕ ਜਾਣਗੇ ਕਿ ਭਾਰਤ ਵਿੱਚ ਮਿਲਟਸ ਦੀ ਪੈਦਾਵਾਰ ਤੋਂ ਕਰੀਬ-ਕਰੀਬ ਢਾਈ ਕਰੋੜ ਛੋਟੇ ਕਿਸਾਨ ਸਿੱਧੇ ਜੁੜੇ ਹੋਏ ਹਨ। ਇਨ੍ਹਾਂ ਵਿੱਚੋਂ ਜਿਆਦਾਤਰ ਦੇ ਪਾਸ ਬਹੁਤ ਘੱਟ ਜ਼ਮੀਨ ਹੈ, ਅਤੇ ਇਨ੍ਹਾਂ ਨੂੰ ਜਲਵਾਯੂ ਪਰਿਵਰਤਨ ਦੀਆਂ ਚੁਣੌਤੀਆਂ ਦਾ ਵੀ ਸਭ ਤੋਂ ਜਿਆਦਾ ਸਾਹਮਣਾ ਕਰਨਾ ਪੈਦਾ ਹੈ।

ਭਾਰਤ ਦਾ ਮਿਲਟ ਮਿਸ਼ਨ, ਸ਼੍ਰੀ ਅੰਨ ਦੇ ਲਈ ਸ਼ੁਰੂ ਹੋਇਆ ਇਹ ਅਭਿਯਾਨ, ਦੇਸ਼ ਦੇ ਢਾਈ ਕਰੋੜ ਕਿਸਾਨਾਂ ਦੇ ਲਈ ਵਰਦਾਨ ਸਾਬਤ ਹੋਣ ਜਾ ਰਿਹਾ ਹੈ। ਆਜ਼ਾਦੀ ਦੇ ਬਾਅਦ ਪਹਿਲੀ ਵਾਰ, ਮਿਲਟਸ ਪੈਦਾ ਕਰਨ ਵਾਲੇ ਢਾਈ ਕਰੋੜ ਛੋਟੇ ਕਿਸਾਨਾਂ ਦੀ ਕਿਸੇ ਸਰਕਾਰ ਨੇ ਇਤਨੀ ਬੜੀ ਮਾਤਰਾ ਵਿੱਚ ਸੋਧ ਲਈ ਹੈ। ਜਦੋਂ ਮਿਲਟਸ-ਸ਼੍ਰੀ ਅੰਨ ਦੀ ਮਾਰਕਿਟ ਵਧੇਗੀ ਤਾਂ ਇਨ੍ਹਾਂ ਢਾਈ ਕਰੋੜ ਛੋਟੇ ਕਿਸਾਨਾਂ ਦੀ ਆਮਦਨ  ਵਧੇਗੀ। ਇਸ ਨਾਲ ਗ੍ਰਾਮੀਣ ਅਰਥਵਿਵਸਥਾ ਨੂੰ ਵੀ ਬਹੁਤ ਲਾਭ ਮਿਲੇਗਾ। Processed ਅਤੇ packaged food items ਦੇ ਜ਼ਰੀਏ ਮਿਲਟਸ ਹੁਣ ਸਟੋਰਸ ਅਤੇ ਮਾਰਕਿਟ ਤੱਕ ਪਹੁੰਚ ਰਿਹਾ ਹੈ।

ਪਿਛਲੇ ਕੁਝ ਵਰ੍ਹਿਆਂ ਵਿੱਚ ਹੀ ਦੇਸ਼ ਵਿੱਚ ਸ਼੍ਰੀ ਅੰਨ ‘ਤੇ ਕੰਮ ਕਰਨ ਵਾਲੇ 500 ਤੋਂ ਜਿਆਦਾ ਸਟਾਰਟਅੱਪਸ ਵੀ ਬਣੇ ਹਨ। ਬੜੀ ਸੰਖਿਆ ਵਿੱਚ FPOs ਇਸ ਦਿਸ਼ਾ ਵਿੱਚ ਅੱਗੇ ਆ ਰਹੇ ਹਨ। ਸਵੈ ਸਹਾਇਤਾ ਸਮੂਹਾਂ ਦੇ ਜ਼ਰੀਏ ਮਹਿਲਾਵਾਂ ਵੀ ਮਿਲਟਸ ਦੇ ਉਤਪਾਦ ਬਣਾ ਰਹੀਆਂ ਹਨ। ਪਿੰਡ ਤੋਂ ਨਿਕਲ ਕੇ ਇਹ ਪ੍ਰੋਡਕਟਸ ਮਾਲ ਅਤੇ ਸੁਪਰਮਾਰਕਿਟਸ ਤੱਕ ਪਹੁੰਚ ਰਹੇ ਹਨ। ਯਾਨੀ, ਦੇਸ਼ ਵਿੱਚ ਇੱਕ ਪੂਰੀ ਸਪਲਾਈ ਚੇਨ ਵਿਕਸਿਤ ਹੋ ਰਹੀ ਹੈ। ਇਸ ਨਾਲ ਨੌਜਵਾਨਾਂ ਨੂੰ ਰੋਜ਼ਗਾਰ ਵੀ ਮਿਲ ਰਿਹਾ ਹੈ ਅਤੇ ਛੋਟੇ ਕਿਸਾਨਾਂ ਦੀ ਵੀ ਬਹੁਤ ਬੜੀ ਮਦਦ ਹੋ ਰਹੀ ਹੈ।

ਸਾਥੀਓ,

ਭਾਰਤ ਇਸ ਸਮੇਂ ਜੀ-20  ਦਾ ਪ੍ਰੈਜ਼ੀਡੈਂਟ ਵੀ ਹੈ। ਭਾਰਤ ਦਾ ਮੋਟੋ(ਨੀਤੀਵਾਕ) ਹੈ-One Earth, One Family, One Future ਪੂਰੇ ਵਿਸ਼ਵ ਨੂੰ 

ਇੱਕ ਪਰਿਵਾਰ ਮੰਨਣ ਦੀ ਇਹ ਭਾਵਨਾ, ਇੰਟਰਨੈਸ਼ਨਲ ਮਿਲਟ ਈਅਰ ਵਿੱਚ ਵੀ ਝਲਕਦੀ ਹੈ। ਵਿਸ਼ਵ ਦੇ ਪ੍ਰਤੀ ਕਰਤੱਵ ਭਾਵਨਾ ਅਤੇ ਮਾਨਵਤਾ ਦੀ ਸੇਵਾ ਦਾ ਸੰਕਲਪ, ਸਦੈਵ ਭਾਰਤ ਦੇ ਮਨ ਵਿੱਚ ਰਿਹਾ ਹੈ। ਤੁਸੀਂ ਦੇਖੋ, ਜਦੋਂ ਅਸੀਂ ਯੋਗ ਨੂੰ ਲੈ ਕੇ ਅੱਗੇ ਵਧੇ ਤਾਂ ਅਸੀਂ ਇਹ ਵੀ ਸੁਨਿਸ਼ਚਿਤ ਕੀਤਾ ਕਿ ਅੰਤਰਰਾਸ਼ਟਰੀ ਯੋਗ ਦਿਵਸ ਦੇ ਜ਼ਰੀਏ ਪੂਰੇ ਵਿਸ਼ਵ ਨੂੰ ਉਸ ਦਾ ਲਾਭ ਮਿਲੇ। ਮੈਨੂੰ ਖੁਸ਼ੀ ਹੈ ਕਿ ਅੱਜ ਦੁਨੀਆ ਦੇ 100 ਤੋਂ ਜ਼ਿਆਦਾ ਦੇਸ਼ਾਂ ਵਿੱਚ ਯੋਗ ਨੂੰ ਅਧਿਕ੍ਰਿਤ ਰੂਪ ਨੂੰ ਹੁਲਾਰਾ ਮਿਲ ਰਿਹਾ ਹੈ।

ਅੱਜ ਦੁਨੀਆ ਦੇ 30 ਤੋਂ ਜਿਆਦਾ ਦੇਸ਼ ਆਯੁਰਵੇਦ ਨੂੰ ਵੀ ਮਾਨਤਾ ਦੇ ਚੁੱਕੇ ਹਨ। ਇੰਟਰਨੈਸ਼ਨਲ ਸੋਲਰ ਅਲਾਇੰਸ ਦੇ ਰੂਪ ਵਿੱਚ ਅੱਜ ਭਾਰਤ ਦਾ ਇਹ ਪ੍ਰਯਾਸ sustainable planet  ਦੇ ਲਈ ਇੱਕ ਪ੍ਰਭਾਵੀ ਮੰਚ ਦਾ ਕੰਮ ਕਰ ਰਿਹਾ ਹੈ। ਅਤੇ ਇਹ ਵੀ ਭਾਰਤ ਦੇ ਲਈ ਖੁਸ਼ੀ ਦੀ ਬਾਤ ਹੈ ਕਿ ISA  ਨਾਲ ਵੀ 100 ਤੋਂ ਜਿਆਦਾ ਦੇਸ਼ ਜੁੜ ਚੁੱਕੇ ਹਨ। ਅੱਜ ਚਾਹੇ LiFE  ਮਿਸ਼ਨ ਦੀ ਅਗਵਾਈ ਹੋਵੇ, climate change ਨਾਲ ਜੁੜੇ ਟੀਚਿਆਂ ਨੰ ਸਮੇਂ ਤੋਂ ਪਹਿਲੇ ਹਾਸਲ ਕਰਨਾ ਹੋਵੇ, ਅਸੀਂ ਆਪਣੀ ਵਿਰਾਸਤ ਤੋਂ ਪ੍ਰੇਰਣਾ ਲੈਂਦੇ ਹਾਂ,

ਸਮਾਜ ਵਿੱਚ ਬਦਲਾਅ ਨੂੰ ਸ਼ੁਰੂ ਕਰਦੇ ਹਾਂ, ਅਤੇ ਉਸ ਨੂੰ ਵਿਸ਼ਵ ਭਲਾਈ ਦੀ ਭਾਵਨਾ ਤੱਕ ਲੈ ਕੇ ਜਾਂਦੇ ਹਾਂ। ਅਤੇ ਇਹੀ ਅੱਜ ਭਾਰਤ ਦੇ ‘ਮਿਲਟ ਮੂਵਮੈਂਟ’ ਵਿੱਚ ਵੀ ਦਿਖ ਰਿਹਾ ਹੈ। ਸ਼੍ਰੀ ਅੰਨ ਸਦੀਆਂ ਤੋਂ ਭਾਰਤ ਵਿੱਚ ਜੀਵਨਸ਼ੈਲੀ ਦਾ ਹਿੱਸਾ ਰਿਹਾ ਹੈ। ਅਲੱਗ-ਅਲੱਗ ਖੇਤਰਾਂ ਵਿੱਚ ਜਵਾਰ, ਬਾਜਰਾ, ਰਾਗੀ, ਸਾਮਾ, ਕਾਂਗਨੀ, ਚੀਨਾ, ਕੋਦੋਂ, ਕੁਟਕੀ, ਕੁੱਟੂ ਜਿਹੇ ਕਿਤਨੇ ਹੀ ਸ਼੍ਰੀ ਅੰਨ ਭਾਰਤ ਵਿੱਚ ਪ੍ਰਚਲਨ ਵਿੱਚ ਹਨ। ਅਸੀਂ ਸ਼੍ਰੀ ਅੰਨ ਨਾਲ ਜੁੜੀਆਂ ਆਪਣੀਆਂ ਕ੍ਰਿਸ਼ੀ ਪੱਧਤੀਆਂ ਨੂੰ, ਆਪਣੇ ਅਨੁਭਵਾਂ ਨੂੰ ਵਿਸ਼ਵ ਦੇ ਨਾਲ ਸਾਂਝਾ ਕਰਨਾ ਚਾਹੁੰਦੇ ਹਾਂ।

ਅਸੀਂ ਵਿਸ਼ਵ ਦੇ ਪਾਸ ਜੋ ਨਵਾਂ ਹੈ ਦੂਸਰੇ ਦੇਸ਼ਾਂ ਦੇ ਪਾਸ ਵਿਸ਼ੇਸ਼ਤਾਵਾਂ ਹਨ ਉਸ ਨੂੰ ਵੀ ਸਿੱਖਣਾ ਚਾਹੁੰਦੇ ਹਾਂ। ਸਿੱਖਣ ਦਾ ਵੀ ਸਾਡਾ ਇਰਾਦਾ ਹੈ। ਇਸ ਲਈ, ਜਿਨ੍ਹਾਂ ਮਿੱਤਰ ਦੇਸ਼ਾਂ ਦੇ ਐਗਰੀਕਲਚਰ ਮਿਨਿਸਟਰਸ ਇੱਥੇ ਉਪਸਥਿਤ ਹਨ, ਮੇਰੀ ਉਨ੍ਹਾਂ ਨੂੰ ਵਿਸ਼ੇਸ਼ ਤਾਕੀਦ ਹੈ ਕਿ ਅਸੀਂ ਇਸ ਦਿਸ਼ਾ ਵਿੱਚ ਇੱਕ stable mechanism develop   ਕਰੀਏ। ਇਸ ਮਕੇਨਿਜ਼ਮ ਨੂੰ ਅੱਗੇ ਚਲਕੇ, ਫੀਲਡ ਤੋਂ ਲੈ ਕੇ ਮਾਰਕਿਟ ਤੱਕ, ਇੱਕ ਦੇਸ਼ ਤੋਂ ਦੂਸਰੇ ਦੇਸ਼ ਤੱਕ, ਇੱਕ ਨਵੀਂ ਸਪਲਾਈ ਚੇਨ ਵਿਕਸਿਤ ਹੋਵੇ, ਇਹ ਸਾਡੀ ਸਭ ਦੀ ਸਾਂਝੀ ਜ਼ਿੰਮੇਦਾਰੀ ਹੈ।

ਸਾਥੀਓ, 

ਅੱਜ ਇਸ ਮੰਚ ‘ਤੇ ਮੈਂ, ਮਿਲਟਸ ਦੀ ਇੱਕ ਹੋਰ ਤਾਕਤ ‘ਤੇ ਜ਼ੋਰ ਦੇਣਾ ਚਾਹੁੰਦਾ ਹਾਂ। ਮਿਲਟਸ ਦੀ ਇਹ ਤਾਕਤ ਹੈ – ਇਸ ਦਾ climate resilient  ਹੋਣਾ। ਬਹੁਤ Adverse Climatic Conditions ਵਿੱਚ ਵੀ ਮਿਲਟਸ ਦਾ ਅਸਾਨੀ ਨਾਲ ਉਤਪਾਦਨ ਹੋ ਜਾਂਦਾ ਹੈ। ਇਸ ਦੀ ਪੈਦਾਵਾਰ ਵਿੱਚ ਮੁਕਾਬਲਤਨ ਪਾਣੀ ਵੀ ਘੱਟ ਲਗਦਾ ਹੈ,

ਜਿਸ ਨਾਲ ਵਾਟਰ crisis  ਵਾਲੀਆਂ ਜਗ੍ਹਾ ਦੇ ਲਈ ਇੱਕ ਪਸੰਦੀਦਾ ਫਸਲ ਬਣ ਜਾਂਦੀ ਹੈ। ਤੁਸੀਂ ਸਾਰੇ ਜਾਣ ਕੇ ਲੋਕ ਜਾਣਦੇ ਹੋ ਕਿ ਮਿਲਟਸ ਦੀ ਇੱਕ ਬੜੀ ਖੂਬੀ ਇਹ ਹੈ ਕਿ ਇਸ ਨੂੰ ਕੈਮੀਕਲ ਦੇ ਬਿਨਾ ਵੀ ਕੁਦਰਤੀ ਤਰੀਕੇ ਨਾਲ ਉਗਾਇਆ ਜਾ ਸਕਦਾ ਹੈ। ਯਾਨੀ, ਮਿਲਟਸ ਮਾਨਵ ਅਤੇ ਮਿੱਟੀ, ਦੋਨਾਂ ਦੀ ਸਿਹਤ ਨੂੰ ਸੁਰੱਖਿਅਤ ਰੱਖਣ ਦੀ ਗਰੰਟੀ ਦਿੰਦੇ ਹਨ।

ਸਾਥੀਓ, 

ਜਦੋਂ ਅਸੀਂ ਫੂਡ security ਦੀ ਬਾਤ ਕਰਦੇ ਹਾਂ, ਤਾਂ ਅਸੀਂ ਜਾਣਦੇ ਹਾਂ ਕਿ ਅੱਜ ਦੁਨੀਆ ਦੋ ਤਰ੍ਹਾਂ ਦੀਆਂ ਚੁਣੌਤੀਆਂ ਨਾਲ ਜੂਝ ਰਹੀ ਹੈ। ਇੱਕ ਤਰਫ਼ ਗਲੋਬਲ ਸਾਊਥ ਹੈ, ਜੋ ਆਪਣੇ ਗ਼ਰੀਬਾਂ ਦੀ ਫੂਡ ਸਕਿਉਰਿਟੀ ਨੂੰ ਲੈ ਕੇ ਚਿੰਤਿਤ ਹੈ। ਦੂਸਰੀ ਤਰ੍ਹਾਂ ਗਲੋਬਲ ਨੌਰਥ ਦਾ ਹਿੱਸਾ ਹੈ, ਜਿੱਥੇ ਫੂਡ ਹੈਬਿਟਸ ਨਾਲ ਜੁੜੀਆਂ ਬਿਮਾਰੀਆਂ ਇੱਕ ਬੜੀ ਸਮੱਸਿਆ ਬਣਦੀਆਂ ਜਾ ਰਹੀਆਂ ਹਨ। ਇੱਥੇ ਖਰਾਬ ਪੋਸ਼ਣ ਇੱਕ ਬਹੁਤ ਬੜਾ ਚੈਲੰਜ ਹੈ। 

ਯਾਨੀ, ਇੱਕ  ਤਰਫ਼ ਫੂਡ ਸਕਿਉਰਿਟੀ ਦੀ ਸਮੱਸਿਆ, ਤਾਂ ਦੂਸਰੀ ਤਰਫ਼ ਫੂਡ ਹੈਬਿਟਸ ਦੀ ਪਰੇਸ਼ਾਨੀ! ਦੋਨਾਂ ਹੀ ਜਗ੍ਹਾ ‘ਤੇ ਇਸ ਬਾਤ ਨੂੰ ਲੈ ਕੇ ਚਿੰਤਾ ਜਤਾਈ ਜਾ ਰਹੀ ਹੈ ਕਿ ਪੈਦਾਵਾਰ ਦੇ ਲਈ ਭਾਰੀ ਮਾਤਰਾ ਵਿੱਚ ਕੈਮੀਕਲ ਇਸਤੇਮਾਲ ਹੋ ਰਿਹਾ ਹੈ। ਲੇਕਿਨ ਸ਼੍ਰੀ ਅੰਨ ਐਸੀ ਹਰ ਸਮੱਸਿਆ ਦਾ ਵੀ ਸਮਾਧਾਨ ਦਿੰਦੇ ਹਨ। ਜ਼ਿਆਦਾਤਰ ਮਿਲਟਸ ਨੂੰ ਉਗਾਉਣਾ ਅਸਾਨ ਹੁੰਦਾ ਹੈ । ਇਸ ਵਿੱਚ ਖਰਚ ਵੀ ਬਹੁਤ ਘੱਟ ਹੁੰਦਾ ਹੈ, ਅਤੇ ਦੂਸਰੀਆਂ ਫਸਲਾਂ ਦੀ ਤੁਲਨਾ ਵਿੱਚ ਇਹ ਜਲਦੀ ਤਿਆਰ ਵੀ ਹੋ ਜਾਂਦਾ ਹੈ।

ਇਨ੍ਹਾਂ ਵਿੱਚ ਪੋਸ਼ਣ ਤਾਂ ਜਿਆਦਾ ਹੁੰਦਾ ਹੀ ਹੈ, ਨਾਲ ਹੀ ਸੁਆਦ ਵਿੱਚ ਵੀ ਵਿਸ਼ਿਸ਼ਟ ਹੁੰਦੇ ਹਨ। ਗਲੋਬਲ ਫੂਡ ਸਕਿਉਰਿਟੀ ਦੇ ਲਈ ਸੰਘਰਸ਼ ਕਰ ਰਹੇ ਵਿਸ਼ਵ ਵਿੱਚ ਸ਼੍ਰੀ ਅੰਨ ਬਹੁਤ ਬੜੀ ਸੌਗਾਤ ਦੀ ਤਰ੍ਹਾਂ ਹਨ। ਇਸੇ ਤਰ੍ਹਾਂ, ਸ਼੍ਰੀ ਅੰਨ ਨਾਲ ਫੂਡ ਹੈਬਿਟਸ ਦੀ ਸਮੱਸਿਆ ਵੀ ਠੀਕ ਹੋ ਸਕਦੀ ਹੈ। ਹਾਈ ਫਾਇਬਰ ਵਾਲੇ ਇਨ੍ਹਾਂ ਫੂਡਸ ਨੂੰ ਸਰੀਰ ਅਤੇ ਸਿਹਤ ਦੇ ਲਈ ਬਹੁਤ ਫਾਇਦੇਮੰਦ ਮੰਨਿਆ ਗਿਆ ਹੈ। ਇਨ੍ਹਾਂ ਵਿੱਚ ਲਾਈਫਸਟਾਈਲ related ਬਿਮਾਰੀਆਂ ਨੂੰ ਰੋਕਣ ਵਿੱਚ ਬੜੀ ਮਦਦ ਮਿਲਦੀ ਹੈ। ਯਾਨੀ, ਪਰਸਨਲ ਹੈਲਥ ਤੋਂ ਲੈ ਕੇ ਗਲੋਬਲ ਹੈਲਥ ਤੱਕ, ਸਾਡੀਆਂ ਕਈ ਸਮੱਸਿਆਵਾਂ ਦੇ ਹੱਲ ਅਸੀਂ ਸ਼੍ਰੀ ਅੰਨ ਤੋਂ ਅਸੀਂ ਜ਼ਰੂਰ ਰਸਤਾ ਖੋਜ ਸਕਦੇ ਹਾਂ।

ਸਾਥੀਓ, 

ਮਿਲਟਸ ਦੇ ਖੇਤਰ ਵਿੱਚ ਕੰਮ ਕਰਨ ਦੇ ਲਈ ਸਾਡੇ ਸਾਹਮਣੇ ਹੁਣ ਅਨੰਤ ਸੰਭਾਵਨਾਵਾਂ ਮੌਜੂਦ ਹਨ। ਅੱਜ ਭਾਰਤ ਵਿੱਚ ਨੈਸ਼ਨਲ ਫੂਡ ਬਾਸਕੇਟ ਵਿੱਚ ਸ਼੍ਰੀ ਅੰਨ ਦਾ ਯੋਗਦਾਨ ਕੇਵਲ 5-6 ਪ੍ਰਤੀਸ਼ਤ ਹੈ। ਭਾਰਤ ਦੇ ਵਿਗਿਆਨੀਆਂ ਨੂੰ, ਖੇਤੀਬਾੜੀ ਖੇਤਰ ਦੇ ਜਾਣਕਾਰਾਂ ਨੂੰ ਮੇਰੀ ਤਾਕੀਦ ਹੈ ਕਿ ਸਾਨੂੰ ਇਸ ਨੂੰ ਵਧਾਉਣ ਦੇ ਲਈ ਤੇਜ਼ੀ ਨਾਲ ਕੰਮ ਕਰਨਾ ਹੋਵੇਗਾ। ਸਾਨੂੰ ਹਰ ਸਾਲ ਦੇ ਲਈ achievable targets ਸੈਟ ਕਰਨੇ ਹੋਣਗੇ। ਦੇਸ਼ ਨੇ ਫੂਡ ਪ੍ਰੋਸੈੱਸਿੰਗ ਸੈਕਟਰ ਨੂੰ ਬੂਸਟ ਦੇਣ ਦੇ ਲਈ PLI ਸਕੀਮ ਵੀ ਸ਼ੂਰੂ ਕੀਤੀ ਹੈ।

ਇਸ ਦਾ ਜਿਆਦਾ ਤੋਂ ਜਿਆਦਾ ਲਾਭ ਮਿਲਟ ਸੈਕਟਰ ਨੂੰ ਮਿਲੇ, ਜਿਆਦਾ ਤੋਂ ਜਿਆਦਾ ਕੰਪਨੀਆਂ ਮਿਲਟ ਪ੍ਰੋਡਕਟਸ ਬਣਾਉਣ ਦੇ ਲਈ ਅੱਗੇ ਆਉਣ, ਇਸ ਦਿਸ਼ਾ ਨੂੰ, ਇਸ ਸੁਪਨੇ ਨੂੰ ਸਿੱਧ ਕਰਨਾ ਸਾਨੂੰ ਸੁਨਿਸ਼ਚਿਤ ਕਰਨਾ ਹੋਵੇਗਾ। ਕਈ ਰਾਜਾਂ ਨੇ ਆਪਣੇ ਇੱਥੇ PDS ਸਿਸਟਮ ਵਿੱਚ ਸ਼੍ਰੀ ਅੰਨ ਨੂੰ ਸ਼ਾਮਲ ਕੀਤਾ ਹੈ। ਦੂਸਰੇ ਰਾਜਾਂ ਵਿੱਚ ਵੀ ਇਸ ਤਰ੍ਹਾਂ ਦੇ ਪ੍ਰਯਾਸ ਸ਼ੁਰੂ ਕੀਤੇ ਜਾ ਸਕਦੇ ਹਨ। ਮਿਡ ਡੇ ਮੀਲ ਵਿੱਚ ਵੀ ਸ਼੍ਰੀ ਅੰਨ ਨੂੰ ਸ਼ਾਮਲ ਕਰਕੇ ਅਸੀਂ ਬੱਚਿਆਂ ਨੂੰ ਅੱਛੇ ਪੋਸ਼ਣ ਦੇ ਸਕਦੇ ਹਾਂ, ਖਾਣੇ ਵਿੱਚ ਨਵਾਂ ਸੁਆਦ ਅਤੇ ਵਿਵਿਧਤਾ ਜੋੜ ਸਕਦੇ ਹਾਂ।

 ਮੈਨੂੰ ਵਿਸ਼ਵਾਸ ਹੈ, ਇਨ੍ਹਾਂ ਸਾਰਿਆਂ ਬਿੰਦੂਆਂ ‘ਤੇ  ਇਸ ਕਾਨਫਰੰਸ ਵਿੱਚ ਵਿਸਤਾਰ ਨਾਲ ਚਰਚਾ ਹੋਵੇਗੀ, ਅਤੇ ਉਨ੍ਹਾਂ ਨੂੰ implement  ਕਰਨ ਦਾ ਰੋਡਮੈਪ ਵੀ ਤਿਆਰ ਕੀਤਾ ਜਾਵੇਗਾ। ਸਾਡੇ ਅੰਨਦਾਤਾ ਦੇ, ਅਤੇ ਸਾਡੇ ਸਭ ਦੇ ਸਾਂਝੇ ਪ੍ਰਯਾਸਾਂ ਨਾਲ ਸ਼੍ਰੀ ਅੰਨ ਭਾਰਤ ਦੀ ਅਤੇ ਵਿਸ਼ਵ ਦੀ ਸਮ੍ਰਿੱਧੀ ਵਿੱਚ ਨਵੀਂ ਚਮਕ ਜੋੜੇਗੇ। ਇਸੇ ਕਾਮਨਾ ਦੇ ਨਾਲ, ਆਪ ਸਭ ਦਾ ਮੈਂ ਹਿਰਦੇ ਤੋਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਅਤੇ ਸਾਡੇ ਦੋਨਾਂ ਦੇਸ਼ਾਂ ਦੇ ਰਾਸ਼ਟਰੀ ਪ੍ਰਮੁੱਖਾਂ ਨੇ ਸਮਾਂ ਕੱਢਕੇ ਸਾਨੂੰ ਜੋ ਸੰਦੇਸ਼ ਭੇਜਿਆ ਉਨ੍ਹਾਂ ਦੋਨਾਂ ਦਾ ਵੀ ਮੈਂ ਹਿਰਦੇ ਤੋਂ ਆਭਾਰ ਵਿਅਕਤ ਕਰਦਾ ਹਾਂ ਬਹੁਤ-ਬਹੁਤ ਧੰਨਵਾਦ!

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
PLI, Make in India schemes attracting foreign investors to India: CII

Media Coverage

PLI, Make in India schemes attracting foreign investors to India: CII
NM on the go

Nm on the go

Always be the first to hear from the PM. Get the App Now!
...
PM Modi congratulates hockey team for winning Women's Asian Champions Trophy
November 21, 2024

The Prime Minister Shri Narendra Modi today congratulated the Indian Hockey team on winning the Women's Asian Champions Trophy.

Shri Modi said that their win will motivate upcoming athletes.

The Prime Minister posted on X:

"A phenomenal accomplishment!

Congratulations to our hockey team on winning the Women's Asian Champions Trophy. They played exceptionally well through the tournament. Their success will motivate many upcoming athletes."