QuotePM launches the UN International Year of Cooperatives 2025
QuotePM launches a commemorative postal stamp, symbolising India’s commitment to the cooperative movement
QuoteFor India, Co-operatives are the basis of culture, a way of life: PM Modi
QuoteCo-operatives in India have travelled from idea to movement, from movement to revolution and from revolution to empowerment: PM Modi
QuoteWe are following the mantra of prosperity through cooperation: PM Modi
QuoteIndia sees a huge role of co-operatives in its future growth: PM Modi
QuoteThe role of Women in the co-operative sector is huge: PM Modi
QuoteIndia believes that co-operatives can give new energy to global cooperation: PM Modi

ਭੂਟਾਨ ਦੇ ਪ੍ਰਧਾਨ ਮੰਤਰੀ ਮੇਰੇ ਛੋਟੇ ਭਾਈ, ਫਿਜੀ ਦੇ ਡਿਪਟੀ ਪ੍ਰਧਾਨ ਮੰਤਰੀ, ਭਾਰਤ ਦੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ, International Cooperative Alliance ਦੇ President, United Nations ਦੇ  ਸਾਰੇ ਪ੍ਰਤੀਨਿਧੀਗਣ, ਦੁਨੀਆ ਭਰ ਤੋਂ ਇੱਥੇ ਆਏ Co-Operative World ਨਾਲ ਜੁੜੇ ਸਾਰੇ ਸਾਥੀ, ਦੇਵੀਓ ਅਤੇ ਸੱਜਣੋਂ।

ਅੱਜ ਆਪ ਸਭ ਦਾ ਜਦੋਂ ਮੈਂ ਸੁਆਗਤ ਕਰ ਰਿਹਾ ਹਾਂ, ਤਾਂ ਇਹ ਸੁਆਗਤ ਮੈਂ ਇਕੱਲਾ ਨਹੀਂ ਕਰਦਾ ਅਤੇ ਨਾ ਹੀ ਮੈਂ ਇਕੱਲਾ ਕਰ ਸਕਦਾ ਹਾਂ। ਮੈਂ ਭਾਰਤ ਦੇ ਕਰੋੜਾਂ ਕਿਸਾਨਾਂ, ਭਾਰਤ ਦੇ ਕਰੋੜਾਂ ਪਸ਼ੂਪਾਲਕਾਂ, ਭਾਰਤ ਦੇ ਪਸ਼ੂਪਾਲਕਾਂ, ਮਛੇਰਿਆਂ, ਭਾਰਤ ਦੇ  Eight Hundred Thousand ਯਾਨੀ 8 ਲੱਖ ਤੋਂ ਜ਼ਿਆਦਾ ਸਹਿਕਾਰੀ ਸੰਸਥਾਨਾਂ, ਸੈਲਫ ਹੈਲਪ ਗਰੁੱਪ ਨਾਲ ਜੁੜੀਆਂ Hundred Million ਯਾਨੀ 10 ਕਰੋੜ ਮਹਿਲਾਵਾਂ, ਅਤੇ ਸਹਿਕਾਰਤਾ ਨੂੰ ਟੈਕਨੋਲੋਜੀ ਨਾਲ ਜੋੜਨ ਵਾਲੇ ਭਾਰਤ ਦੇ ਨੌਜਵਾਨਾਂ, ਸਭ ਦੀ ਤਰਫ਼ੋਂ ਤੁਹਾਡਾ ਭਾਰਤ ਵਿੱਚ ਸੁਆਗਤ ਕਰਦਾ ਹਾਂ।

Global Conference of The International Cooperative Alliance  ਦਾ ਆਯੋਜਨ ਭਾਰਤ ਵਿੱਚ ਪਹਿਲੀ ਵਾਰ ਹੋ ਰਿਹਾ ਹੈ। ਭਾਰਤ ਵਿੱਚ ਇਸ ਸਮੇਂ ਅਸੀਂ Co-Operative ਮੂਵਮੈਂਟ ਨੂੰ ਨਵਾਂ ਵਿਸਤਾਰ ਦੇ ਰਹੇ ਹਾਂ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਸ ਕਾਨਫਰੰਸ ਦੇ ਮਾਧਿਅਮ ਨਾਲ ਭਾਰਤ ਦੀ ਫਿਊਚਰ Co-Operative Journey ਦੇ ਲਈ ਜ਼ਰੂਰੀ ਇਨਸਾਇਟ ਮਿਲੇਗੀ, ਅਤੇ ਨਾਲ ਹੀ ਭਾਰਤ ਦੇ ਅਨੁਭਵਾਂ ਤੋਂ Global Co-Operative ਮੂਵਮੈਂਟ ਨੂੰ ਵੀ 21st ਸੈਂਚੂਰੀ ਦੇ ਨਵੇਂ Tools ਮਿਲਣਗੇ, ਨਵੀਂ ਸਿਪਰਿਟ ਮਿਲੇਗੀ। ਮੈਂ ਯੂਨਾਇਟਿਡ ਨੈਸ਼ਨਸ ਨੂੰ ਭੀ, ਸਾਲ 2025 ਨੂੰ International Year of Cooperatives ਐਲਾਨਣ ਦੇ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ।

 

|

ਸਾਥੀਓ,

ਦੁਨੀਆ ਦੇ ਲਈ Co-Operatives ਇੱਕ ਮਾਡਲ ਹੈ, ਲੇਕਿਨ ਭਾਰਤ ਦੇ ਲਈ Co-Operatives ਸੰਸਕ੍ਰਿਤੀ ਦਾ ਅਧਾਰ ਹੈ, ਜੀਵਨ ਸ਼ੈਲੀ ਹੈ। ਸਾਡੇ ਵੇਦਾਂ ਨੇ ਕਿਹਾ ਹੈ- सं गच्छध्वं सं वदध्वं  ਯਾਨੀ ਅਸੀਂ ਸਭ ਇਕੱਠੇ ਚਲੀਏ, ਇੱਕ ਜਿਹੇ ਬੋਲ ਬੋਲੀਏ। ਸਾਡੇ ਉਪਨਿਸ਼ਦਾਂ ਨੇ ਕਿਹਾ- ਸਰਵੇ ਸੰਤੁ ਸੁਖਿਨ: (सर्वे संतु सुखिन:) ਯਾਨੀ ਸਾਰੇ ਸੁਖੀ ਰਹਿਣ। ਸਾਡੀਆਂ ਪ੍ਰਾਥਨਾਵਾਂ ਵਿੱਚ ਭੀ ਸਹਿ-ਅਸਤਿਤਵ (ਸਹਿ-ਹੋਂਦ) ਹੀ ਰਿਹਾ ਹੈ। ਸੰਘ ਅਤੇ ਸਹ, ਇਹ ਭਾਰਤੀ ਜੀਵਨ ਦੇ ਮੂਲ ਤੱਤ ਹਨ। ਸਾਡੇ ਇੱਥੇ ਫੈਮਿਲੀ ਸਿਸਟਮ ਦਾ ਭੀ ਇਹੀ ਅਧਾਰ ਹੈ। ਅਤੇ ਇਹੀ ਤਾਂ Co-Operatives ਦਾ ਭੀ ਮੂਲ ਹੈ। ਸਹਿਕਾਰ ਦੇ ਇਸੇ ਭਾਵ ਦੇ ਨਾਲ ਭਾਰਤੀ ਸੱਭਿਅਤਾ ਫਲੀ-ਫੁੱਲੀ ਹੈ।

ਸਾਥੀਓ,

ਸਾਡੇ ਆਜ਼ਾਦੀ ਦੇ ਅੰਦੋਲਨ ਨੂੰ ਭੀ ਸਹਕਾਰਿਤ ਨੇ ਪ੍ਰੇਰਿਤ ਕੀਤਾ ਹੈ। ਇਸ ਨਾਲ ਆਰਥਿਕ ਸਸ਼ਕਤੀਕਰਣ ਵਿੱਚ ਤਾਂ ਮਦਦ ਮਿਲੀ, ਸੁਤੰਤਰਤਾ ਸੈਨਾਨੀਆਂ ਨੂੰ ਇੱਕ ਸਮੂਹਿਕ ਮੰਚ ਭੀ ਮਿਲਿਆ। ਮਹਾਤਮਾ ਗਾਂਧੀ ਜੀ ਦੇ ਗ੍ਰਾਮ ਸਵਰਾਜ ਨੇ ਸਮੁਦਾਇਕ ਭਾਗੀਦਾਰੀ ਨੂੰ ਫਿਰ ਤੋਂ ਨਵੀਂ ਊਰਜਾ ਦਿੱਤੀ। ਉਨ੍ਹਾਂ ਨੇ ਖਾਦੀ ਅਤੇ ਗ੍ਰਾਮ ਉਦਯੋਗ ਜਿਹੇ ਖੇਤਰਾਂ ਵਿੱਚ ਸਹਿਕਾਰਤਾ ਦੇ ਮਾਧਿਅਮ ਨਾਲ ਇੱਕ ਨਵਾਂ ਅੰਦੋਲਨ ਖੜ੍ਹਾ ਕੀਤਾ। ਅਤੇ ਅੱਜ ਖਾਦੀ ਅਤੇ ਗ੍ਰਾਮ ਉਦਯੋਗ ਨੂੰ ਸਾਡੀਆਂ Co-Operatives ਨੇ ਬੜੇ-ਬੜੇ ਬ੍ਰਾਂਡਸ ਤੋਂ ਭੀ ਅੱਗੇ ਪਹੁੰਚਾ ਦਿੱਤਾ ਹੈ।

ਆਜ਼ਾਦੀ ਦੇ ਇਸੇ ਦੌਰ ਵਿੱਚ ਸਰਦਾਰ ਪਟੇਲ ਨੇ ਭੀ ਕਿਸਾਨਾਂ ਨੂੰ ਇਕਜੁੱਟ ਕੀਤਾ, ਮਿਲਕ ਕੋ-ਆਪਰੇਟਿਵਸ ਦੇ ਮਾਧਿਅਮ ਨਾਲ ਆਜ਼ਾਦੀ ਦੇ ਅੰਦੋਲਨ ਨੂੰ ਨਵੀਂ ਦਿਸ਼ਾ ਦਿੱਤੀ। ਆਜ਼ਾਦੀ ਦੀ ਕ੍ਰਾਂਤੀ ਤੋਂ ਪੈਦਾ ਹੋਇਆ ਅਮੂਲ ਅੱਜ ਟੌਪ ਗਲੋਬਲ ਫੂਡ ਬ੍ਰਾਂਡਸ ਵਿੱਚੋਂ ਇੱਕ ਹੈ। ਅਸੀਂ ਕਹਿ ਸਕਦੇ ਹਾਂ, ਭਾਰਤ ਵਿੱਚ ਸਹਿਕਾਰਤਾ ਨੇ..... ਵਿਚਾਰ ਨਾਲ ਅੰਦੋਲਨ, ਅੰਦੋਲਨ ਨਾਲ ਕ੍ਰਾਂਤੀ ਅਤੇ ਕ੍ਰਾਂਤੀ ਨਾਲ ਸਸ਼ਕਤੀਕਰਣ ਤੱਕ ਦਾ ਸਫ਼ਰ ਕੀਤਾ ਹੈ।

 

|

ਸਾਥੀਓ,

ਅੱਜ ਭਾਰਤ ਵਿੱਚ ਅਸੀਂ ਸਰਕਾਰ ਅਤੇ ਸਹਿਕਾਰ ਦੀ ਸ਼ਕਤੀ ਨੂੰ ਇਕੱਠੇ ਜੋੜ ਕੇ ਭਾਰਤ ਨੂੰ ਵਿਕਸਿਤ ਬਣਾਉਣ ਵਿੱਚ ਜੁਟੇ ਹਾਂ। ਅਸੀਂ ਸਹਕਾਰ ਸੇ ਸਮ੍ਰਿੱਧੀ ਦੇ ਮੰਤਰ ‘ਤੇ ਚਲ ਰਹੇ ਹਾਂ। ਭਾਰਤ ਵਿੱਚ ਅੱਜ 8 ਲੱਖ ਯਾਨੀ Eight Hundred Thousand  ਸਹਿਕਾਰੀ ਸਮਿਤੀਆਂ ਹਨ। ਯਾਨੀ ਦੁਨੀਆ ਦੀ ਹਰ ਚੌਥੀ ਸਹਿਕਾਰੀ ਸਮਿਤੀ ਅੱਜ ਭਾਰਤ ਵਿੱਚ ਹੈ। ਅਤੇ ਸੰਖਿਆ ਹੀ ਨਹੀਂ, ਇਨ੍ਹਾਂ ਦਾ ਦਾਇਰਾ ਭੀ ਉਤਨਾ ਹੀ ਵਿਵਿਧ ਹੈ, ਉਤਨਾ ਹੀ ਵਿਆਪਕ ਹੈ। ਗ੍ਰਾਮੀਣ ਭਾਰਤ ਦੇ ਕਰੀਬ Ninety Eight Percent ਹਿੱਸੇ ਨੂੰ Co-Operatives ਕਰਵ ਕਰਦੀਆਂ ਹਨ। ਕਰੀਬ 30 ਕਰੋੜ Three Hundred Million ਲੋਕ.... ਯਾਨੀ ਦੁਨੀਆ ਵਿੱਚ ਹਰ ਪੰਜ ਵਿੱਚੋਂ ਅਤੇ ਭਾਰਤ ਵਿੱਚ ਹਰ ਪੰਜ ਵਿੱਚ ਇੱਕ ਭਾਰਤੀ ਸਹਿਕਾਰਤਾ ਸੈਕਟਰ ਨਾਲ ਜੁੜਿਆ ਹੋਇਆ ਹੈ। ਸ਼ੂਗਰ ਹੋਵੇ, ਫਰਟੀਲਾਇਜ਼ਰਸ ਹੋਣ, ਫਿਸ਼ਰੀਜ ਹੋਣ, ਮਿਲਕ ਪ੍ਰੋਡੈਕਸ਼ਨ ਹੋਵੇ.... ਅਜਿਹੇ ਅਨੇਕ ਸੈਕਟਰਸ ਵਿੱਚ Co-Operatives ਦੀ ਬਹੁਤ ਬੜੀ ਭੂਮਿਕਾ ਹੈ।

ਬੀਤੇ ਦਹਾਕਿਆਂ ਵਿੱਚ ਭਾਰਤ ਵਿੱਚ Urban Cooperative Banking ਅਤੇ Housing Cooperatives ਦਾ ਭੀ ਬਹੁਤ ਵਿਸਤਾਰ ਹੋਇਆ ਹੈ। ਅੱਜ ਭਾਰਤ ਵਿੱਚ ਲਗਭਗ  Two Hundred Thousand ਯਾਨੀ 2 ਲੱਖ, ਹਾਊਸਿੰਗ ਕੋ-ਆਪਰੇਟਿਵ ਸੁਸਾਇਟੀਜ਼ ਹਨ। ਬੀਤੇ ਸਾਲਾਂ ਵਿੱਚ ਅਸੀਂ ਕੋ-ਆਪਰੇਟਿਵ ਬੈਂਕਿੰਗ ਸੈਕਟਰ ਨੂੰ ਭੀ ਮਜ਼ਬੂਤ ਬਣਾਇਆ ਹੈ। ਉਨ੍ਹਾਂ ਵਿੱਚ ਰਿਫਾਰਮਸ ਲਿਆਏ ਹਾਂ। ਅੱਜ ਦੇਸ਼ ਭਰ ਵਿੱਚ ਕਰੀਬ 12 ਲੱਖ ਕਰੋੜ ਰੁਪਏ...Twelve Trillion Rupees ਨੂੰ ਕੋ-ਆਪਰੇਟਿਵ ਬੈਂਕਾਂ ਵਿੱਚ ਜਮ੍ਹਾਂ ਹਨ। ਕੋ-ਆਪਰੇਟਿਵ ਬੈਂਕਾਂ ਨੂੰ ਮਜ਼ਬੂਤ ਕਰਨ ਦੇ ਲਈ, ਉਨ੍ਹਾਂ ‘ਤੇ ਭਰੋਸਾ ਵਧਾਉਣ ਦੇ ਲਈ ਸਾਡੀ ਸਰਕਾਰ ਨੇ ਅਨੇਕ ਰਿਫਾਰਮਸ ਕੀਤੇ ਹਨ। ਪਹਿਲਾਂ ਇਹ ਬੈਂਕ, ਰਿਜਰਵ ਬੈਂਕ ਆਵ੍ ਇੰਡੀਆ- RBI ਦੇ ਦਾਇਰੇ ਤੋਂ ਬਾਹਰ ਸੀ, ਅਸੀਂ ਇਨ੍ਹਾਂ ਨੂੰ RBI ਦੇ ਦਾਇਰੇ ਵਿੱਚ ਲੈ ਕੇ ਆਏ। ਇਨ੍ਹਾਂ ਬੈਂਕਾਂ ਵਿੱਚ ਡਿਪਾਜ਼ਿਟ ‘ਤੇ ਕਵਰ ਦੇ ਇੰਸ਼ੋਰੈਂਸ ਨੂੰ ਭੀ ਅਸੀਂ ਪ੍ਰਤੀ ਡਿਪਾਜ਼ਿਟਰ 5 ਲੱਖ ਰੁਪਏ ਤੱਕ ਵਧਾਇਆ। Co-Operative ਬੈਂਕਾਂ ਵਿੱਚ ਭੀ ਡਿਜੀਟਲ ਬੈਂਕਿੰਗ ਨੂੰ ਵਿਸਤਾਰ ਦਿੱਤਾ ਗਿਆ। ਇਨ੍ਹਾਂ ਪ੍ਰਯਾਸਾਂ ਨਾਲ ਭਾਰਤ ਸਹਿਕਾਰੀ ਬੈਂਕ ਪਹਿਲਾਂ ਤੋਂ ਕਿਤੇ ਜ਼ਿਆਦਾ ਅਧਿਕ  Competitive ਅਤੇ Transparent ਹੋਏ ਹਨ।

ਸਾਥੀਓ,

ਭਾਰਤ ਆਪਣੀ ਫਿਊਚਰ ਗ੍ਰੋਥ ਵਿੱਚ, Co-Operatives ਦਾ ਬਹੁਤ ਬੜਾ ਰੋਲ ਦੇਖਦਾ ਹੈ। ਇਸ ਲਈ, ਬੀਤੇ ਸਾਲਾਂ ਵਿੱਚ ਅਸੀਂ ਕੋ-ਆਪਰੇਟਿਵ ਨਾਲ ਜੁੜੇ ਪੂਰੇ ਈਕੋਸਿਸਟਮ ਨੂੰ, ਅਤੇ ਉਸ ਨੂੰ ਟ੍ਰਾਂਸਫਾਰਮ ਕਰਨ ਦਾ ਕੰਮ ਕੀਤਾ ਹੈ, ਭਾਰਤ ਨੇ ਅਨੇਕ ਰਿਫਾਰਮਸ ਕੀਤੇ ਹਨ। ਸਾਡਾ ਪ੍ਰਯਾਸ ਹੈ ਕਿ Co-Operative Societies ਨੂੰ Multipurpose ਬਣਾਇਆ ਜਾਵੇ। ਇਸੇ ਲਕਸ਼ ਦੇ ਨਾਲ ਭਾਰਤ ਸਰਕਾਰ ਨੇ ਅਲੱਗ ਤੋਂ Co-Operative Ministry ਬਣਾਈ... ਸਹਿਕਾਰੀ ਸਮਿਤੀਆਂ ਨੂੰ ਮਲਟੀਪਰਪਜ਼ ਬਣਾਉਣ ਦੇ ਲਈ ਨਵੇਂ ਮਾਡਲ bylaws ਬਣਾਏ ਗਏ। ਅਸੀਂ ਸਹਿਕਾਰੀ  ਸਮਿਤੀਆਂ ਨੂੰ IT Enabled Eco System ਨਾਲ ਜੋੜਿਆ ਹੈ। ਇਨ੍ਹਾਂ ਨੂੰ ਡਿਸਟ੍ਰਕਟ ਅਤੇ ਸਟੇਟ ਲੇਵਲ ‘ਤੇ Cooperative Banking Institutions ਨਾਲ ਕਨੈਕਟ ਕੀਤਾ ਗਿਆ ਹੈ। ਅੱਜ ਇਹ ਸਮਿਤੀਆਂ ਭਾਰਤ ਵਿੱਚ ਕਿਸਾਨਾਂ ਨੂੰ ਲੋਕਲ ਸੌਲਿਊਸ਼ਨ ਦੇਣ ਵਾਲੇ ਸੈਂਟਰ ਚਲਾ ਰਹੇ ਹਾਂ। ਇਹ ਸਹਿਕਾਰੀ ਸਮਿਤੀਆਂ ਪੈਟ੍ਰੋਲ ਅਤੇ ਡੀਜਲ ਦੇ ਰਿਟੇਲ ਆਊਟਲੈੱਟ ਚਲਾ ਰਹੀਆਂ ਹਨ। ਕਈ ਪਿੰਡਾਂ ਵਿੱਚ ਇਹ Co-Operative Societies, Water Management ਦਾ ਕੰਮ ਭੀ ਦੇਖ ਰਹੀਆਂ ਹਨ। ਕਈ ਪਿੰਡਾਂ ਵਿੱਚ Co-Operative Societies ਸੋਲਰ ਪੈਨਲ ਲਗਾਉਣ ਦਾ ਕੰਮ ਕਰ ਰਹੀਆਂ ਹਨ। Waste To Energy ਦੇ ਮੰਤਰ ਦੇ ਨਾਲ ਅੱਜ Co-Operative Societies ਗੋਬਰਧਨ ਸਕੀਮ ਵਿੱਚ ਭੀ ਮਦਦ ਕਰ ਰਹੀਆਂ ਹਨ। ਇਤਨਾ ਹੀ ਨਹੀਂ, ਸਹਿਕਾਰੀ ਸਮਿਤੀਆਂ ਹੁਣ ਕੌਮਨ ਸਰਵਿਸ ਸੈਂਟਰ ਦੇ ਤੌਰ ‘ਤੇ ਪਿੰਡਾਂ ਵਿੱਚ ਡਿਜੀਟਲ ਸਰਵਿਸਿਜ਼ ਭੀ ਦੇ ਰਹੀਆਂ ਹਨ। ਸਾਡੀ ਕੋਸ਼ਿਸ਼ ਇਹੀ ਹੈ ਕਿ ਇਹ  Co-Operative Societies ਜ਼ਿਆਦਾ ਤੋਂ ਜ਼ਿਆਦਾ ਮਜ਼ਬੂਤ ਬਣਨ, ਇਨ੍ਹਾਂ ਦੇ ਮੈਂਬਰਸ ਦੀ ਆਮਦਨ ਭੀ ਵਧੇ।

 

|

ਸਾਥੀਓ,

ਹੁਣ ਅਸੀਂ 2 ਲੱਖ ਅਜਿਹੇ ਪਿੰਡਾਂ ਵਿੱਚ Multipurpose ਸਹਿਕਾਰੀ ਸਮਿਤੀਆਂ ਦਾ ਗਠਨ ਕਰ ਰਹੇ ਹਾਂ, ਜਿੱਥੇ ਹੁਣ ਕੋਈ ਸਮਿਤੀ ਨਹੀਂ ਹੈ। ਅਸੀਂ ਮੈਨੂਫੈਕਚਰਿੰਗ ਤੋਂ ਲੈ ਕੇ ਸਰਵਿਸ ਸੈਕਟਰ ਵਿੱਚ Co-Operatives ਦਾ ਵਿਸਤਾਰ ਕਰ ਰਹੇ ਹਾਂ। ਭਾਰਤ ਅੱਜ ਕੋਆਪਰੇਟਿਵ ਸੈਕਟਰ ਵਿੱਚ ਦੁਨੀਆ ਦੀ ਸਭ ਤੋਂ ਬੜੀ ਗ੍ਰੋਨ ਸਟੋਰੇਜ਼ ਸਕੀਮ ‘ਤੇ ਕੰਮ ਕਰ ਰਿਹਾ ਹੈ। ਇਸ ਸਕੀਮ ਨੂੰ ਭੀ ਸਾਡੇ  Co-Operatives ਹੀ Execute ਕਰ ਰਹੇ ਹਾਂ। ਇਸ ਦੇ ਤਹਿਤ ਪੂਰੇ ਭਾਰਤ ਵਿੱਚ ਅਜਿਹੇ ਵੇਅਰ ਹਾਊਸ ਬਣਾਏ ਜਾ ਰਹੇ ਹਨ ਜਿਸ ਵਿੱਚ ਕਿਸਾਨ ਆਪਣੀ ਫਸਲ ਰੱਖ ਸਕਣਗੇ। ਇਸ ਦਾ ਫਾਇਦਾ ਭੀ ਸਭ ਤੋਂ ਜ਼ਿਆਦਾ ਛੋਟੇ ਕਿਸਾਨਾਂ ਨੂੰ ਹੋਵੇਗਾ।

ਸਾਥੀਓ,

ਅਸੀਂ ਆਪਣੇ ਛੋਟੇ ਕਿਸਾਨਾਂ ਨੂੰ FPO’s ਯਾਨੀ ਫਾਰਮਰ ਪ੍ਰੋਡਿਊਸਰ ਆਰਗੇਨਾਇਜੇਸ਼ਨ ਦੇ ਰੂਪ ਵਿੱਚ ਸੰਗਠਿਤ ਕਰ ਰਹੇ ਹਾਂ। ਛੋਟੇ ਕਿਸਾਨਾਂ ਦੇ ਇਨ੍ਹਾਂ  FPO’s ਨੂੰ ਸਰਕਾਰ, ਜ਼ਰੂਰੀ ਫਾਇਨੈਂਸ਼ਲ ਸਪੋਰਟ ਭੀ ਦੇ ਰਹੀ ਹੈ। ਅਜਿਹੇ ਕਰੀਬ 9 ਹਜ਼ਾਰ FPO’s ਕੰਮ ਕਰਨਾ ਸ਼ੁਰੂ ਕਰ ਚੁੱਕੇ ਹਨ। ਸਾਡਾ ਪ੍ਰਯਾਸ ਹੈ ਕਿ ਸਾਡੇ ਜੋ ਫਾਰਮ ਕੋ-ਆਪਰੇਟਿਵਸ ਹਨ, ਉਨ੍ਹਾਂ ਦੇ ਲਈ ਫਾਰਮ ਤੋਂ ਲੈ ਕੇ ਕਿਚਨ ਤੱਕ, ਫਾਰਮ ਤੋਂ ਲੈ ਕੇ ਮਾਰਕਿਟ ਤੱਕ, ਇੱਕ ਸਸ਼ਕਤ ਸਪਲਾਈ ਅਤੇ ਵੈਲਿਊ ਚੇਨ ਬਣੇ। ਇਸ ਦੇ ਲਈ ਅਸੀਂ ਆਧੁਨਿਕ ਟੈਕਨੋਲੋਜੀ ਦਾ ਇਸਤੇਮਾਲ ਕਰ ਰਹੇ ਹਾਂ। ਅਸੀਂ Open Network for Digital Commerce- ONDC ਜਿਹੇ ਪਬਲਿਕ ਈ-ਫਾਰਮਸ ਪਲੈਟਫਾਰਮ ਰਾਹੀਂ Co-Operatives ਨੂੰ ਆਪਣੇ ਪ੍ਰੋਡੈਕਟ ਵੇਚਣ ਦਾ ਨਵਾਂ ਮਾਧਿਅਮ ਦੇ ਰਹੇ ਹਾਂ। ਇਸ ਮਾਧਿਅਮ ਨਾਲ ਸਾਡੇ Co-Operatives ਸਿੱਧੇ, ਘੱਟ ਤੋਂ ਘੱਟ ਕੀਮਤ ਵਿੱਚ Consumer ਨੂੰ ਪ੍ਰੋਡਕਟ ਡਿਲਿਵਰ ਕਰਦੇ ਹਨ। ਸਰਕਾਰ ਨੇ ਜੋ GeM ਯਾਨੀ ਗਵਰਨਮੈਂਟ ਈ-ਮਾਰਕਿਟਪਲੇਸ ਨਾਮ ਦਾ ਡਿਜੀਟਲ ਪਲੈਟਫਾਰਮ ਬਣਾਇਆ ਹੈ.... ਉਸ ਤੋਂ ਭੀ ਕੋਆਪਰੇਟਿਵ ਸੁਸਾਇਟੀਜ਼ ਨੂੰ ਕਾਫੀ ਮਿਲੀ ਹੈ।

ਸਾਥੀਓ,

ਇਸ ਸਦੀ ਵਿੱਚ Global Growth ਵਿੱਚ ਇੱਕ ਬਹੁਤ ਬੜਾ Factor, ਮਹਿਲਾਵਾਂ ਦੀ ਭਾਗੀਦਾਰੀ ਦਾ ਹੋਣ ਵਾਲਾ ਹੈ। ਜੋ ਦੇਸ਼, ਜੋ ਸਮਾਜ ਜਿਤਨੀ ਅਧਿਕ ਭਾਗੀਦਾਰੀ ਮਹਿਲਾਵਾਂ ਨੂੰ ਦੇਵੇਗਾ, ਉਤਨਾ ਹੀ ਤੇਜ਼ੀ ਨਾਲ ਗ੍ਰੋਅ ਕਰੇਗਾ। ਭਾਰਤ ਵਿੱਚ ਅੱਜ Women Led Development ਦਾ ਦੌਰ ਹੈ, ਅਸੀਂ ਇਸ ‘ਤੇ ਬਹੁਤ ਫੋਕਸ ਕਰ ਰਹੇ ਹਾਂ ਅਤੇ Co-Operative Sector  ਵਿੱਚ ਭੀ ਮਹਿਲਾਵਾਂ ਨੂੰ ਬੜੀ ਭੂਮਿਕਾ ਹੈ। ਅੱਜ ਭਾਰਤ ਦੇ Co-Operative ਸੈਕਟਰ ਵਿੱਚ 60 ਪਰਸੈਂਟ ਤੋਂ ਜ਼ਿਆਦਾ ਭਾਗੀਦਾਰੀ ਮਹਿਲਾਵਾਂ ਦੀ ਹੈ। ਮਹਿਲਾਵਾਂ ਦੇ ਕਿਤਨੇ ਹੀ ਕੋਆਪਰੇਟਿਵਸ ਅੱਜ ਇਸ ਸੈਕਟਰ ਦੀ ਤਾਕਤ ਬਣੇ ਹੋਏ ਹਨ।

 

|

ਸਾਥੀਓ,

ਸਾਡਾ ਪ੍ਰਯਾਸ ਹੈ ਕਿ Co-Operatives ਦੀ ਮੈਨੇਜਮੈਂਟ ਭੀ ਮਹਿਲਾਵਾਂ ਦੀ ਭਾਗੀਦਾਰੀ ਉਸ ਵਿੱਚ ਵਧੇ। ਇਸ ਦੇ ਲਈ ਅਸੀਂ ਮਲਟੀ ਸਟੇਟ ਕੋ-ਆਪਰੇਟਿਵ ਸੁਸਾਇਟੀ ਐਕਟ ਵਿੱਚ ਸੰਸ਼ੋਧਨ ਕੀਤਾ ਹੈ। ਹੁਣ ਮਲਟੀ ਸਟੇਟ ਕੋ-ਆਪਰੇਟਿਵ ਸੁਸਾਇਟੀ ਦੇ ਬੋਰਡ ਵਿੱਚ  Women Directors ਦਾ ਹੋਣਾ ਜ਼ਰੂਰੀ ਕਰ ਦਿੱਤਾ ਗਿਆ ਹੈ। ਇਤਨਾ ਹੀ ਨਹੀਂ, ਸੁਸਾਇਟੀਜ਼ ਨੂੰ ਹੋਰ ਇਕਲੂਸਿਵ ਬਣਾਉਣ ਦੇ ਲਈ ਵੰਚਿਤ ਵਰਗਾਂ ਦੇ ਲਈ ਭੀ ਰਿਜਰਵੇਸ਼ਨ ਦੀ ਵਿਵਸਥਾ ਕੀਤੀ ਗਈ ਹੈ।

ਸਾਥੀਓ,

ਤੁਸੀਂ ਸੈਲਫ ਹੈਲਪ ਗਰੁੱਪ ਦੇ ਰੂਪ ਵਿੱਚ ਭਾਰਤ ਦੀ ਇੱਕ ਬਹੁਤ ਬੜੀ Movement  ਬਾਰੇ ਭੀ ਜ਼ਰੂਰ ਸੁਣਿਆ ਹੋਵੇਗਾ। Women Participation ਰਾਹੀਂ Women Empowerment ਦਾ ਇਹ ਬਹੁਤ ਬੜਾ ਅੰਦੋਲਨ ਹੈ। ਅੱਜ ਭਾਰਤ ਦੀ 10 ਕਰੋੜ ਯਾਨੀ 100 ਮਿਲੀਅਨ ਮਹਿਲਾਵਾਂ..... ਸੈਲਫ ਹੈਲਪ ਗਰੁੱਪ ਦੀਆਂ ਮੈਂਬਰਸ ਹਨ। ਬੀਤੇ ਇੱਕ ਦਹਾਕੇ ਵਿੱਚ ਇਨ੍ਹਾਂ ਸੈਲਫ ਹੈਲਪ ਗੁਰੱਪਸ ਨੂੰ ਸਰਕਾਰ ਨੇ 9 ਲੱਖ ਕਰੋੜ ਰੁਪਏ ਯਾਨੀ  Nine Trillion Rupees ਦਾ ਸਸਤਾ ਲੋਨ ਦਿੱਤਾ ਹੈ। ਇਸ ਨਾਲ ਇਨ੍ਹਾਂ ਸੈਲਫ ਹੈਲਪ ਗਰੁੱਪ ਨੇ ਪਿੰਡਾਂ ਵਿੱਚ ਬੜੀ ਵੈਲਥ ਜੈਨਰੇਟ ਕੀਤੀ ਹੈ। ਅੱਜ ਦੁਨੀਆ ਦੇ ਕਿਤਨੇ ਹੀ ਦੇਸ਼ਾਂ ਦੇ ਲਈ ਇਹ ਮਹਿਲਾ ਸਸ਼ਕਤੀਕਰਣ ਦਾ ਬੜਾ ਮਾਡਲ ਬਣ ਸਕਦਾ ਹੈ।

ਸਾਥੀਓ,

21ਵੀਂ ਸਦੀ ਵਿੱਚ ਹੁਣ ਸਮਾਂ ਹੈ ਕਿ ਅਸੀਂ ਸਾਰੇ ਮਿਲ ਕੇ ਹੁਣ ਗਲੋਬਲ Co-Operative Movement ਦੀ ਦਿਸ਼ਾ ਤੈ ਕਰੀਏ। ਸਾਨੂੰ ਇੱਕ ਅਜਿਹੇ Collaborative Financial Model ਬਾਰੇ ਸੋਚਣਾ ਹੋਵੇਗਾ, ਜੋ Cooperatives ਦੀ Financing ਨੂੰ ਅਸਾਨ ਬਣਾਏ ਅਤੇ ਟ੍ਰਾਂਸਪੇਰੈਂਟ ਬਣਾਏ। ਛੋਟੇ ਅਤੇ ਆਰਥਿਕ ਤੌਰ ਤੋਂ ਕਮਜ਼ੋਰ  Cooperatives ਨੂੰ ਅੱਗੇ ਵਧਾਉਣ ਦੇ ਲਈ, Financial Resources ਦੀ Pooling ਬਹੁਤ ਜ਼ਰੂਰੀ ਹੈ। ਅਜਿਹੇ Shared Financial Platforms, ਬੜੇ ਪ੍ਰੋਜੈਕਟਸ ਦੀ ਫੰਡਿੰਗ ਅਤੇ ਕੋ-ਆਪਰੇਟਿਵ ਨੂੰ ਲੋਨ ਦੇਣ ਦਾ ਮਾਧਿਅਮ ਬਣ ਸਕਦੇ ਹਨ। ਸਾਡੇ Cooperatives ਭੀ Procurement, Production ਅਤੇ Distribution ਵਿੱਚ ਭਾਗੀਦਾਰੀ ਕਰਕੇ ਸਪਲਾਈ ਚੇਨ ਨੂੰ ਬਿਹਤਰ ਕਰ ਸਕਦੇ ਹਾਂ।

 

|

ਸਾਥੀਓ,

ਅੱਜ ਇੱਕ ਹੋਰ ਵਿਸ਼ੇ ‘ਤੇ ਮੰਥਨ ਦੀ ਜ਼ਰੂਰਤ ਹੈ। ਕੀ Globally ਅਸੀਂ ਅਜਿਹੇ ਬੜੇ Financial Institutions ਬਣਾ ਸਕਦੇ ਹਾਂ, ਜੋ ਪੂਰੀ ਦੁਨੀਆ ਵਿੱਚ Co-Operatives ਨੂੰ Finance ਕਰ ਸਕਣ? ICA ਆਪਣੀ ਜਗ੍ਹਾ ‘ਤੇ ਆਪਣਾ ਰੋਲ ਬਖੂਬੀ ਨਿਭਾ ਰਿਹਾ ਹੈ, ਲੇਕਿਨ ਭਵਿੱਖ ਵਿੱਚ ਇਸ ਤੋਂ ਭੀ ਅੱਗੇ ਵਧਣਾ ਜ਼ਰੂਰੀ ਹੈ। ਦੁਨੀਆ ਵਿੱਚ ਇਸ ਵਰਤ ਦੇ ਹਾਲਾਤ Co-Operative Movement ਦੇ ਲਈ ਇੱਕ ਬੜਾ ਅਵਸਰ ਹੋ ਸਕਦੇ ਹਨ। Co-Operatives ਨੂੰ ਸਾਨੂੰ ਦੁਨੀਆ ਵਿੱਚ Integrity ਅਤੇ Mutual Respect ਦਾ Flag Bearer  ਭੀ ਬਣਾਉਣਾ ਹੋਵੇਗਾ। ਇਸ ਦੇ ਲਈ ਸਾਨੂੰ ਆਪਣੀਆਂ Policies ਨੂੰ Innovate ਕਰਨਾ ਹੋਵੇਗਾ ਅਤੇ Strategize ਕਰਨਾ ਹੋਵੇਗਾ। Cooperatives ਨੂੰ Climate Resilient ਬਣਾਉਣ ਦੇ ਲਈ ਉਨ੍ਹਾਂ ਨੂੰ Circular Economy ਨਾਲ ਜੋੜਿਆ ਜਾਣਾ ਚਾਹੀਦਾ ਹੈ। Co-Operatives ਵਿੱਚ ਸਟਾਰਟਅਪਸ ਨੂੰ ਅਸੀਂ ਕਿਵੇਂ ਹੁਲਾਰਾ ਦੇ ਸਕਦੇ ਹਾਂ, ਇਸ ‘ਤੇ ਭੀ ਚਰਚਾ ਜ਼ਰੂਰੀ ਹੈ, ਚਰਚਾ ਦੀ ਜ਼ਰੂਰਤ ਲਗਦੀ ਹੈ।

ਸਾਥੀਓ,

ਭਾਰਤ ਦਾ ਇਹ ਮੰਨਣਾ ਹੈ ਕਿ co-operative ਰਾਹੀਂ global co-operation ਨੂੰ ਨਵੀਂ ਊਰਜਾ ਮਿਲ ਸਕਦੀ ਹੈ। ਵਿਸ਼ੇਸ਼ ਤੌਰ ‘ਤੇ ਗਲੋਬਲ ਸਾਊਥ ਦੇ ਦੇਸ਼ਾਂ ਨੂੰ ਜਿਸ ਪ੍ਰਕਾਰ ਦੀ ਗ੍ਰੋਥ ਦੀ ਜ਼ਰੂਰਤ ਹੈ, ਉਸ ਵਿੱਚ co-operatives ਮਦਦ ਕਰ ਸਕਦੀਆਂ ਹਨ। ਇਸ ਲਈ ਅੱਜ co-operatives ਦੇ ਇੰਟਰਨੈਸ਼ਨਲ collaboration ਦੇ ਲਈ ਸਾਨੂੰ ਨਵੇਂ ਰਾਸਤੇ ਬਣਾਉਣੇ ਹੋਣਗੇ, innovations ਕਰਨੇ ਹੋਣਗੇ। ਅਤੇ ਇਸ ਵਿੱਚ ਕਾਨਫਰੰਸ ਦੀ ਬਹੁਤ ਬੜੀ ਭੂਮਿਕਾ ਮੈਂ ਦੇਖ ਰਿਹਾ ਹਾਂ।

ਸਾਥੀਓ,

ਭਾਰਤ ਅੱਜ ਸਭ ਤੋਂ ਤੇਜ਼ੀ ਨਾਲ ਵਿਕਸਿਤ ਹੋਣ ਵਾਲੀ Economy ਹੈ। ਸਾਡਾ ਮਕਸਦ , High GDP ਗ੍ਰੋਥ ਦੇ ਨਾਲ-ਨਾਲ, ਇਸ ਦਾ ਲਾਭ ਗ਼ਰੀਬ ਤੋਂ ਗ਼ਰੀਬ ਤੱਕ ਪਹੁੰਚਾਉਣ ਦਾ ਭੀ ਹੈ। ਦੁਨੀਆ ਦੇ ਲਈ ਭੀ ਇਹ ਜ਼ਰੂਰੀ ਹੈ ਕਿ ਗ੍ਰੋਥ ਨੂੰ ਹਿਊਮਨ ਸੈਂਟ੍ਰਿਕ ਨਜ਼ਰੀਏ ਨਾਲ ਦੇਖੇ। ਭਾਰਤ ਦਾ ਇਹ ਉਦੇਸ਼ ਰਿਹਾ ਹੈ ਕਿ ਦੇਸ਼ ਵਿੱਚ ਹੋਵੇ ਜਾਂ ਫਿਰ ਗਲੋਬਲੀ, ਸਾਡੇ ਹਰ ਕੰਮ ਵਿੱਚ ਹਿਊਮਨ ਸੈਂਟ੍ਰਿਕ ਭਾਵ ਹੀ ਪ੍ਰਬਲ ਹੋਵੇ। ਇਹ ਅਸੀਂ ਉਦੋਂ ਦੇਖਿਆ ਜਦੋਂ ਪੂਰੀ ਮਾਨਵਤਾ ‘ਤੇ ਕੋਵਿਡ ਦਾ ਇਤਨਾ ਬੜਾ ਸੰਕਟ ਆਇਆ। ਤਦ ਅਸੀਂ ਦੁਨੀਆ ਦੀ ਉਸ ਆਬਾਦੀ ਦੇ ਨਾਲ ਖੜ੍ਹੇ ਰਹਿਣ, ਉਨ੍ਹਾਂ ਦੇਸ਼ਾਂ ਦੇ ਨਾਲ ਖੜ੍ਹੇ ਰਹਿਣ, ਜਿਨ੍ਹਾਂ ਦੇ ਪਾਸ ਰਿਸੋਰਸ ਨਹੀਂ ਸਨ। ਇਨ੍ਹਾਂ ਵਿੱਚੋਂ ਅਨੇਕ ਦੇਸ਼ ਗਲੋਬਲ ਸਾਊਥ ਦੇ ਸਨ, ਜਿਨ੍ਹਾਂ ਨਾਲ ਭਾਰਤ ਨੇ ਦਵਾਈਆਂ ਅਤੇ ਵੈਕਸੀਨਸ ਸ਼ੇਅਰ ਕੀਤੀਆਂ। ਤਦ Economic Sense ਕਹਿੰਦੀ ਸੀ ਕਿ ਉਸ ਸਥਿਤੀ ਦਾ ਫਾਇਦਾ ਉਠਾਇਆ ਜਾਵੇ। ਲੇਕਿਨ ਮਾਨਵਤਾ ਦਾ ਭਾਵ ਕਹਿੰਦਾ ਸੀ....ਜੀ ਨਹੀਂ....ਉਹ ਰਾਸਤਾ ਸਹੀ ਨਹੀਂ ਹੈ। ਸੇਵਾ ਦਾ ਹੀ ਮਾਰਗ ਹੋਣਾ ਚਾਹੀਦਾ ਹੈ। ਅਤੇ ਅਸੀਂ, ਅਸੀਂ ਮੁਨਾਫਾ ਦਾ ਨਹੀਂ ਮਾਨਵਤਾ ਦਾ ਰਾਸਤਾ ਚੁਣਿਆ।

 

|

ਸਾਥੀਓ,

Co-Operatives ਦਾ ਮਹੱਤਵ ਸਿਰਫ਼ ਸਟ੍ਰਕਚਰ ਰਾਹੀਂ, ਨਿਯਮਾਂ-ਕਾਨੂੰਨਾਂ ਭਰ ਰਾਹੀਂ ਹੀ ਨਹੀਂ ਹੈ। ਇਨ੍ਹਾਂ ਨਾਲ ਸੰਸਥਾਵਾਂ ਬਣ ਸਕਦੀਆਂ ਹਨ, ਕਾਨੂੰਨ, ਨਿਯਮ, ਸਟ੍ਰਕਚਰ ਸੰਸਥਾਵਾਂ ਬਣ ਸਕਦੀਆਂ ਹਨ, ਉਨ੍ਹਾਂ ਦਾ ਵਿਕਾਸ ਅਤੇ ਵਿਸਤਾਰ ਭੀ ਸ਼ਾਇਦ ਹੋ ਸਕਦਾ ਹੈ। ਲੇਕਿਨ  Co-Operatives ਦੀ ਸਿਪਰਿਟ ਇਹ ਸਭ ਤੋਂ ਮਹੱਤਵਪੂਰਨ ਹੈ। ਇਹੀ Co-Operatives Spirit ਹੀ, ਇਸ ਮੂਵਮੈਂਟ ਦੀ ਪ੍ਰਣਸ਼ਕਤੀ ਹੈ। ਇਹ ਸਹਿਕਾਰ ਦੀ ਸੰਸਕ੍ਰਿਤੀ ਤੋਂ ਆਉਂਦੀ ਹੈ। ਮਹਾਤਮਾ ਗਾਂਧੀ ਕਹਿੰਦੇ ਸਨ ਕਿ Co-Operatives ਦੀ ਸਫ਼ਲਤਾ ਉਨ੍ਹਾਂ ਦੀ ਸੰਖਿਆ ਵਿੱਚ ਨਹੀਂ, ਉਨ੍ਹਾਂ ਦੇ ਮੈਂਬਰਾਂ ਦੇ ਨੈਤਿਕ ਵਿਕਾਸ ਨਾਲ ਹੁੰਦੀ ਹੈ। ਜਦੋਂ ਨੈਤਿਕਤਾ ਹੋਵੇਗੀ, ਤਾਂ ਮਾਨਵਤਾ ਦੇ ਹਿਤ ਵਿੱਚ ਹੀ ਸਹੀ ਫ਼ੈਸਲੇ ਹੋਣਗੇ। ਮੈਨੂੰ ਵਿਸ਼ਵਾਸ ਹੈ ਕਿ International Year Of Co-Operatives ਵਿੱਚ ਇਸੇ ਭਾਵ ਨੂੰ ਸਸ਼ਕਤ ਕਰਨ ਦੇ ਲਈ ਅਸੀਂ ਨਿਰੰਤਰ ਕੰਮ ਕਰਾਂਗੇ। ਇੱਕ ਵਾਰ ਫਿਰ ਮੈਂ ਆਪ ਸਭ ਦਾ ਅਭਿਨੰਦਨ ਅਤੇ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਇਹ ਪੰਜ ਦਿਨ ਦਾ ਸਮਿਟ ਅਨੇਕ ਵਿਸ਼ਿਆਂ ‘ਤੇ ਚਰਚਾ ਕਰਕੇ ਇਸ ਮੰਥਨ ਨਾਲ ਉਹ ਅੰਮ੍ਰਿਤ ਨਿਕਲੇਗਾ ਜੋ ਸਮਾਜ ਦੇ ਹਰ ਵਰਗ ਨੂੰ, ਦੁਨੀਆ ਦੇ ਹਰ ਦੇਸ਼ ਨੂੰ Co-Operatives ਦੇ ਸਿਪਰਿਟ ਦੇ ਨਾਲ ਅੱਗੇ ਵਧਾਉਣ ਵਿੱਚ ਸਸ਼ਕਤ ਕਰੇਗਾ, ਸਮ੍ਰਿੱਧੀ ਦੇਵੇਗਾ। ਇਸੇ ਇੱਕ ਭਾਵਨਾ ਦੇ ਨਾਲ ਮੇਰੀਆਂ ਆਪ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਹਨ।

ਧੰਨਵਾਦ।

 

  • Jitendra Kumar April 28, 2025

    ❤️❤️🙏
  • krishangopal sharma Bjp February 15, 2025

    मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹🙏🌹🙏🌷🙏🌷🙏🌹🙏🌷🙏🌹🙏🌷🙏🌹🙏🌷🙏🌹🙏🌷🙏🌹🙏🌷🙏🌹🙏🌷🙏🌹🙏🌷🙏🌹🙏🌷🙏🌹🙏🌷🙏🌹🙏🌷🙏🌹🙏🌷🙏🌹🙏🌷🙏🌹🙏🌷🙏🌹🙏🌷🙏🌹🙏🌷🙏🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹
  • krishangopal sharma Bjp February 15, 2025

    मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹🙏🌹🙏🌷🙏🌷🙏🌹🙏🌷🙏🌹🙏🌷🙏🌹🙏🌷🙏🌹🙏🌷🙏🌹🙏🌷🙏🌹🙏🌷🙏🌹🙏🌷🙏🌹🙏🌷🙏🌹🙏🌷🙏🌹🙏🌷🙏🌹🙏🌷🙏🌹🙏🌷🙏🌹🙏🌷🙏🌹🙏🌷🙏🌹🙏🌷🙏🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷
  • krishangopal sharma Bjp February 15, 2025

    मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹🙏🌹🙏🌷🙏🌷🙏🌹🙏🌷🙏🌹🙏🌷🙏🌹🙏🌷🙏🌹🙏🌷🙏🌹🙏🌷🙏🌹🙏🌷🙏🌹🙏🌷🙏🌹🙏🌷🙏🌹🙏🌷🙏🌹🙏🌷🙏🌹🙏🌷🙏🌹🙏🌷🙏🌹🙏🌷🙏🌹🙏🌷🙏🌹🙏🌷🙏🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹
  • krishangopal sharma Bjp February 15, 2025

    मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹🙏🌹🙏🌷🙏🌷🙏🌹🙏🌷🙏🌹🙏🌷🙏🌹🙏🌷🙏🌹🙏🌷🙏🌹🙏🌷🙏🌹🙏🌷🙏🌹🙏🌷🙏🌹🙏🌷🙏🌹🙏🌷🙏🌹🙏🌷🙏🌹🙏🌷🙏🌹🙏🌷🙏🌹🙏🌷🙏🌹🙏🌷🙏🌹🙏🌷🙏🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷
  • krishangopal sharma Bjp February 15, 2025

    मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹मोदी 🌹🙏🌹🙏🌷🙏🌷🙏🌹🙏🌷🙏🌹🙏🌷🙏🌹🙏🌷🙏🌹🙏🌷🙏🌹🙏🌷🙏🌹🙏🌷🙏🌹🙏🌷🙏🌹🙏🌷🙏🌹🙏🌷🙏🌹🙏🌷🙏🌹🙏🌷🙏🌹🙏🌷🙏🌹🙏🌷🙏🌹🙏🌷🙏🌹🙏🌷🙏🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹
  • Yash Wilankar January 30, 2025

    Namo 🙏
  • Vivek Kumar Gupta January 24, 2025

    नमो ..🙏🙏🙏🙏🙏
  • Vivek Kumar Gupta January 24, 2025

    नमो ................................🙏🙏🙏🙏🙏
  • Jayanta Kumar Bhadra January 14, 2025

    om Hari 🕉
Explore More
ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ

Popular Speeches

ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ
From Strategy To Success: How The Narendra Modi Govt Strengthened India’s Air Defence & Offensive Power

Media Coverage

From Strategy To Success: How The Narendra Modi Govt Strengthened India’s Air Defence & Offensive Power
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 9 ਮਈ 2025
May 09, 2025

India’s Strength and Confidence Continues to Grow Unabated with PM Modi at the Helm