“ਅੱਜ ਜਦੋਂ ਭਾਰਤ ਗਲੋਬਲ ਟ੍ਰੇਡ ਦਾ ਇੱਕ ਬੜਾ ਕੇਂਦਰ ਬਣ ਰਿਹਾ ਹੈ, ਅਸੀਂ ਦੇਸ਼ ਦੀ ਸਮੁੰਦਰੀ ਸ਼ਕਤੀ ਵਧਾਉਣ ‘ਤੇ ਫੋਕਸ ਕਰ ਰਹੇ ਹਨ”
‘ਪੋਰਟਸ, ਸ਼ਿਪਿੰਗ ਅਤੇ ਇਨਲੈਂਡ ਵਾਟਰਵੇਜ਼ ਸੈਕਟਰ ਵਿੱਚ ‘ਈਜ਼ ਆਵ੍ ਡੂਇੰਗ ਬਿਜ਼ਨਸ’ ਵਧਾਉਣ ਦੇ ਲਈ ਪਿਛਲੇ 10 ਵਰ੍ਹਿਆਂ ਵਿੱਚ ਅਨੇਕ ਸੁਧਾਰ ਕੀਤੇ ਗਏ ਹਨ”
“ਦੁਨੀਆ ਗਲੋਬਲ ਟ੍ਰੇਡ ਵਿੱਚ ਭਾਰਤ ਦੀ ਸਮਰੱਥਾ ਅਤੇ ਸਥਿਤੀ ਨੂੰ ਪਹਿਚਾਣ ਰਹੀ ਹੈ”
“ਸਮੁੰਦਰੀ ਅੰਮ੍ਰਿਤ ਕਾਲ ਵਿਜ਼ਨ (Maritime Amrit Kaal Vision) ਵਿਕਸਿਤ ਭਾਰਤ (Viksit Bharat) ਦੇ ਲਈ ਭਾਰਤ ਦੇ ਸਮੁੰਦਰੀ ਕੌਸ਼ਲ (India’s maritime prowess) ਨੂੰ ਮਜ਼ਬੂਤ ਕਰਨ ਦੇ ਲਈ ਰੋਡਮੈਪ ਪ੍ਰਸਤੁਤ ਕਰਦਾ ਹੈ”
“ਕੋਚੀ ਵਿੱਚ ਨਵਾਂ ਡ੍ਰਾਈ ਡੌਕ ਭਾਰਤ ਦਾ ਰਾਸ਼ਟਰੀ ਗੌਰਵ ਹੈ”
“ਕੋਚੀ ਸ਼ਿਪਯਾਰਡ(Kochi Shipyard) ਦੇਸ਼ ਦੇ ਸ਼ਹਿਰਾਂ ਵਿੱਚ ਆਧੁਨਿਕ ਅਤੇ ਗ੍ਰੀਨ ਵਾਟਰ ਕਨੈਕਟੀਵਿਟੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ”

ਕੇਰਲ ਦੇ ਗਵਰਨਰ ਆਰਿਫ ਮੁਹੰਮਦ ਖਾਨ ਜੀ, ਮੁੱਖ ਮੰਤਰੀ ਸ਼੍ਰੀ ਪਿਨਾਰਾਈ ਵਿਜਯਨ ਜੀ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀਗਣ, ਹੋਰ ਮਹਾਨੁਭਾਵ, ਦੇਵੀਓ ਅਤੇ ਸੱਜਣੋਂ!

ਮੈਂ ਧੰਨਵਾਦ ਕਰਦਾ ਹਾਂ, ਸ਼੍ਰੀਮਾਨ ਸਰਬਾਨੰਦ ਸੋਨੋਵਾਲ ਜੀ ਦੀ ਟੀਮ, ਸ਼੍ਰੀਮਾਨ ਯੈਸੋ ਨਾਈਕ ਜੀ ਅਤੇ ਸਾਡੇ ਸਾਥੀ ਸ਼੍ਰੀਮਾਨ ਵੀ. ਮੁਰਲੀਧਰਨ ਜੀ, ਸ਼੍ਰੀਮਾਨ ਸ਼ਾਂਤਨੁ ਠਾਕੁਰ ਜੀ ਦਾ!

 

ਏੱਲਾ ਕੇਰਾਲੀਯਰਕੁਮ ਏਂਡੇ ਨੱਲਾ ਨਮਸਕਾਰੰ।(एल्ला केरालीयरकुम एन्डे नल्ला नमस्कारंl)

ਅੱਜ ਮੇਰੇ ਲਈ ਬਹੁਤ ਸੁਭਾਗ ਦਾ ਦਿਨ ਹੈ। ਸੁਬ੍ਹਾ ਮੈਨੂੰ ਗੁਰੂਵਾਯੂਰ ਮੰਦਿਰ ਵਿੱਚ ਭਗਵਾਨ ਗੁਰੂਵਾਯੁਰੱਪਨ ਦੇ ਦਰਸ਼ਨ ਕਰਨ ਦਾ ਸੁਭਾਗ ਮਿਲਿਆ। ਅਤੇ ਹੁਣ ਮੈਂ ਕੇਰਲ ਦੀ ਈਸ਼ਵਰ ਰੂਪੀ ਜਨਤਾ-ਜਨਾਰਦਨ ਦੇ ਦਰਸ਼ਨ ਕਰ ਰਿਹਾ ਹਾਂ। ਮੈਨੂੰ ਇੱਥੇ ਕੇਰਲ ਦੇ ਵਿਕਾਸ ਦੇ ਉਤਸਵ ਵਿੱਚ ਹਿੱਸਾ ਲੈਣ ਦਾ ਅਵਸਰ ਮਿਲਿਆ ਹੈ।

 

ਸਾਥੀਓ,

ਕੁਝ ਹੀ ਦਿਨ ਪਹਿਲੇ ਅਯੁੱਧਿਆ ਵਿੱਚ ਮਹਾਰਿਸ਼ੀ ਵਾਲਮੀਕਿ ਇੰਟਰਨੈਸ਼ਨਲ ਏਅਰਪੋਰਟ ਦਾ ਲੋਕਅਰਪਣ ਕਰਦੇ ਹੋਏ, ਮੈਂ ਕੇਰਲ ਵਿੱਚ ਸਥਿਤ ਰਾਮਾਇਣ ਨਾਲ ਜੁੜੇ ਚਾਰ ਪਵਿੱਤਰ ਮੰਦਿਰਾਂ ਨਾਲੰਬਲਮ ਦੀ ਬਾਤ ਕੀਤੀ ਸੀ। ਕੇਰਲ ਦੇ ਬਾਹਰ ਬਹੁਤ ਲੋਕ ਨਹੀਂ ਜਾਣਦੇ ਕਿ ਇਹ ਮੰਦਿਰ ਰਾਜਾ ਦਸ਼ਰਥ ਦੇ ਚਾਰ ਪੁੱਤਰਾਂ ਨਾਲ ਜੁੜੇ ਹਨ। ਇਹ ਸੁਭਾਗ ਦੀ ਬਾਤ ਹੈ ਕਿ ਅਯੁੱਧਿਆ ਵਿੱਚ ਰਾਮ ਮੰਦਿਰ ਦੀ ਪ੍ਰਾਣ ਪ੍ਰਤਿਸ਼ਠਾ ਤੋਂ ਕੁਝ ਦਿਨ ਪਹਿਲੇ ਹੀ, ਮੈਨੂੰ ਤ੍ਰਿਪ੍ਰਾਯਰ ਦੇ ਸ਼੍ਰੀ ਰਾਮਾਸਵਾਮੀ ਮੰਦਿਰ ਦੇ ਦਰਸ਼ਨ ਦਾ ਅਵਸਰ ਮਿਲਿਆ ਹੈ। ਮਹਾਕਵੀ ਏਲੁਤਚਨ੍ (महाकवि एऴुतचन्) ਦੀ ਰਚਿਤ ਮਲਿਆਲਮ ਰਾਮਾਇਣ ਦੇ ਕੁਝ ਛੰਦ ਸੁਣਨਾ ਆਪਣੇ ਆਪ ਵਿੱਚ ਅਦਭੁਤ ਹੈ। ਕੇਰਲ ਦੇ ਕਈ ਮਹੱਤਵਪੂਰਨ ਕਲਾਕਾਰਾਂ ਨੇ ਭੀ ਆਪਣੀਆਂ ਭਵਯ (ਸ਼ਾਨਦਾਰ) ਪ੍ਰਸਤੁਤੀਆਂ ਨਾਲ ਮਨ ਮੋਹ ਲਿਆ। ਕੇਰਲ ਵਾਸੀਆਂ ਨੇ ਉੱਥੇ, ਕਲਾ-ਸੰਸਕ੍ਰਿਤੀ ਅਤੇ ਅਧਿਆਤਮ ਦਾ ਐਸਾ ਵਾਤਾਵਰਣ ਬਣਾ ਦਿੱਤਾ, ਜਿਵੇਂ ਪੂਰਾ ਕੇਰਲ ਹੀ ਅਵਧ ਪੁਰੀ ਹੈ।

 

ਸਾਥੀਓ,

ਆਜ਼ਾਦੀ ਕੇ ਅੰਮ੍ਰਿਤਕਾਲ ਵਿੱਚ ਭਾਰਤ ਨੂੰ ਵਿਕਸਿਤ ਰਾਸ਼ਟਰ ਬਣਾਉਣ ਵਿੱਚ ਦੇਸ਼ ਦੇ ਹਰ ਰਾਜ ਦੀ ਆਪਣੀ ਭੂਮਿਕਾ ਹੈ। ਭਾਰਤ ਜਦੋਂ ਸਮ੍ਰਿੱਧ ਸੀ, ਜਦੋਂ ਗਲੋਬਲ GDP ਵਿੱਚ ਭਾਗੀਦਾਰੀ ਬਹੁਤ ਬੜੀ ਸੀ, ਤਦ ਸਾਡੀ ਤਾਕਤ ਸਾਡੇ ਪੋਰਟਸ ਸਨ, ਸਾਡੀ Port cities ਸਨ। ਅੱਜ ਜਦੋਂ ਭਾਰਤ ਫਿਰ ਤੋਂ ਗਲੋਬਲ ਟ੍ਰੇਡ ਦਾ ਇੱਕ ਬੜਾ ਕੇਂਦਰ ਬਣ ਰਿਹਾ ਹੈ, ਤਦ ਅਸੀਂ ਫਿਰ ਤੋਂ ਆਪਣੀ ਸਮੁੰਦਰ ਸ਼ਕਤੀ ਨੂੰ ਵਧਾਉਣ ਵਿੱਚ ਜੁਟੇ ਹਨ। ਇਸ ਦੇ ਲਈ ਕੇਂਦਰ ਸਰਕਾਰ ਸਮੁੰਦਰ ਕਿਨਾਰੇ ਵਸੇ ਕੋਚੀ ਜਿਹੇ ਸ਼ਹਿਰਾਂ ਦੀ ਸਮਰੱਥਾ ਹੋਰ ਵਧਾਉਣ ਵਿੱਚ ਜੁਟੀ ਹੈ। ਅਸੀਂ ਇੱਥੋਂ ਦੇ ਪੋਰਟਸ ਦੀ ਕਪੈਸਿਟੀ ਨੂੰ ਵਧਾਉਣ ‘ਤੇ ਕੰਮ ਕਰ ਰਹੇ ਹਾਂ, ਪੋਰਟ ਇਨਫ੍ਰਾਸਟ੍ਰਕਚਰ ‘ਤੇ ਨਿਵੇਸ਼ ਕਰ ਰਹੇ ਹਾਂ। ਸਾਗਰਮਾਲਾ ਪਰਿਯੋਜਨਾ ਦੇ ਤਹਿਤ ਪੋਰਟਸ ਦੀ ਕਨੈਕਟੀਵਿਟੀ ਵਧਾਈ ਜਾ ਰਹੀ ਹੈ।

 

 

ਸਾਥੀਓ,

 ਅੱਜ ਇੱਥੇ ਦੇਸ਼ ਨੂੰ ਆਪਣਾ ਸਭ ਤੋਂ ਬੜਾ dry dock ਮਿਲਿਆ ਹੈ। ਇਸ ਦੇ ਇਲਾਵਾ, ਅੱਜ ship building, ship repairing ਅਤੇ LPG import terminal ਇਨਫ੍ਰਾਸਟ੍ਰਕਚਰ ਦਾ ਭੀ ਲੋਕਅਰਪਣ ਹੋਇਆ ਹੈ। ਇਹ ਸੁਵਿਧਾਵਾਂ ਕੇਰਲ ਅਤੇ ਭਾਰਤ ਦੇ ਇਸ ਦੱਖਣੀ ਖੇਤਰ ਦੇ ਵਿਕਾਸ ਨੂੰ ਗਤੀ ਦੇਣਗੀਆਂ। ਮੇਡ ਇਨ ਇੰਡੀਆ ਏਅਰਕ੍ਰਾਫਟ ਕਰੀਅਰ, INS ਵਿਕ੍ਰਾਂਤ ਦੇ ਨਿਰਮਾਣ ਦਾ ਇਤਿਹਾਸਿਕ ਗੌਰਵ ਕੋਚੀਨ ਸ਼ਿਪਯਾਰਡ ਦੇ ਪਾਸ ਹੈ। ਇਨ੍ਹਾਂ ਨਵੀਆਂ ਸੁਵਿਧਾਵਾਂ ਨਾਲ ਸ਼ਿਪਯਾਰਡ ਦੀ ਕਪੈਸਿਟੀ ਕਈ ਗੁਣਾ ਵਧ ਜਾਵੇਗੀ। ਮੈਂ ਕੇਰਲ ਦੇ ਨਿਵਾਸੀਆਂ ਨੂੰ ਇਨ੍ਹਾਂ ਸੁਵਿਧਾਵਾਂ ਦੇ ਲਈ ਵਧਾਈ ਦਿੰਦਾ ਹਾਂ।

 

 

ਸਾਥੀਓ,

ਪੋਰਟ, ਸ਼ਿਪਿੰਗ ਅਤੇ ਇਨਲੈਂਡ ਵਾਟਰਵੇਜ਼ ਦੇ ਸੈਕਟਰ ਵਿੱਚ Ease of Doing Business ਵਧਾਉਣ ਦੇ ਲਈ ਪਿਛਲੇ 10 ਵਰ੍ਹਿਆਂ ਵਿੱਚ ਕੇਂਦਰ ਸਰਕਾਰ ਦੁਆਰਾ ਅਨੇਕ Reforms ਕੀਤੇ ਗਏ ਹਨ। ਇਸ ਨਾਲ ਪੋਰਟਸ ਵਿੱਚ ਅਧਿਕ Investment ਆਇਆ ਹੈ ਅਤੇ ਜ਼ਿਆਦਾ Employment ਜਨਰੇਟ ਹੋਇਆ ਹੈ। Indian seafarers ਉਸ ਨਾਲ ਜੁੜੇ ਨਿਯਮ ਸਨ, ਉਸ ਵਿੱਚ ਕੀਤੇ ਗਏ Reforms ਦੀ ਵਜ੍ਹਾ ਨਾਲ ਪਿਛਲੇ 10 ਸਾਲ ਵਿੱਚ Indian seafarers ਦੀ ਸੰਖਿਆ ਵਿੱਚ 140 ਪਰਸੈਂਟ ਦਾ ਵਾਧਾ ਹੋਇਆ ਹੈ। ਦੇਸ਼ ਦੇ ਅੰਦਰ ਵਾਟਰਵੇ ਦੇ ਉਪਯੋਗ ਨਾਲ ਹੁਣ ਪੈਸੰਜਰ ਅਤੇ ਕਾਰਗੋ ਟ੍ਰਾਂਸਪੋਰਟ ਵਿੱਚ ਨਵੀਂ ਤੇਜ਼ੀ ਆਈ ਹੈ।

 

ਸਾਥੀਓ,

ਜਦੋਂ ਸਬਕਾ ਪ੍ਰਯਾਸ ਹੁੰਦਾ ਹੈ, ਤਾਂ ਪਰਿਣਾਮ ਹੋਰ ਬਿਹਤਰ ਮਿਲਦੇ ਹਨ। ਬੀਤੇ 10 ਵਰ੍ਹਿਆਂ ਵਿੱਚ ਸਾਡੇ ਪੋਰਟਸ ਨੇ double-digit annual growth ਹਾਸਲ ਕੀਤੀ ਹੈ। 10 ਵਰ੍ਹੇ ਪਹਿਲੇ ਤੱਕ ਸਾਡੇ ਪੋਰਟਸ ‘ਤੇ ਸ਼ਿਪਸ ਨੂੰ ਲੰਬਾ ਇੰਤਜ਼ਾਰ ਕਰਨਾ ਪੈਂਦਾ ਸੀ, ਉਨ੍ਹਾਂ ਨੂੰ unload ਕਰਨ ਵਿੱਚ ਬਹੁਤ ਟਾਇਮ ਲਗਦਾ ਸੀ। ਹੁਣ ਸਥਿਤੀਆਂ ਪੂਰੀ ਤਰ੍ਹਾਂ ਬਦਲ ਚੁੱਕੀਆਂ ਹਨ। ਅੱਜ ਭਾਰਤ ship turn-around time ਵਿੱਚ ਦੁਨੀਆ ਦੇ ਕਈ ਵਿਕਸਿਤ ਦੇਸ਼ਾਂ ਤੋਂ ਭੀ ਅੱਗੇ ਨਿਕਲ ਚੁੱਕਿਆ ਹੈ।

 

ਸਾਥੀਓ,

ਅੱਜ ਦੁਨੀਆ ਭੀ ਗਲੋਬਲ ਟ੍ਰੇਡ ਵਿੱਚ ਭਾਰਤ ਦੀ ਭੂਮਿਕਾ ਸਮਝ ਰਹੀ ਹੈ। G-20 ਸਮਿਟ ਦੇ ਦੌਰਾਨ, ਭਾਰਤ ਨੇ ਮਿਡਲ ਈਸਟ-ਯੂਰੋਪ ਇਕਨੌਮਿਕ ਕੌਰੀਡੋਰ ਦੇ ਜਿਸ ਪ੍ਰਸਤਾਵ ‘ਤੇ ਸਹਿਮਤੀ ਬਣੀ, ਉਹ ਇਸੇ ਭਾਵਨਾ ਦਾ ਪ੍ਰਮਾਣ ਹੈ। ਇਹ ਕੌਰੀਡੋਰ ਵਿਕਸਿਤ ਭਾਰਤ ਦੇ ਨਿਰਮਾਣ ਨੂੰ ਬਹੁਤ ਬਲ ਦੇਵੇਗਾ। ਇਸ ਨਾਲ ਸਾਡੀ ਕੋਸਟਲ ਇਕੌਨਮੀ ਨੂੰ ਬੜੀ ਤਾਕਤ ਮਿਲੇਗੀ। ਹਾਲ ਹੀ ਵਿੱਚ Maritime Amrit Kaal Vision ਭੀ ਲਾਂਚ ਕੀਤਾ ਗਿਆ ਹੈ। ਵਿਕਸਿਤ ਭਾਰਤ ਦੇ ਲਈ ਅਸੀਂ ਆਪਣੀ ਸਮੁੰਦਰੀ ਤਾਕਤ ਨੂੰ ਕਿਵੇਂ ਸਸ਼ਕਤ ਕਰਾਂਗੇ, ਇਸ ਵਿੱਚ ਇਸ ਲਕਸ਼ ਦਾ ਰੋਡਮੈਪ ਹੈ। ਭਾਰਤ ਨੂੰ ਦੁਨੀਆ ਦੀ ਇੱਕ ਬੜੀ maritime power ਬਣਾਉਣ ਦੇ ਲਈ ਅਸੀਂ mega ports, ship building ਅਤੇ ship repair clusters ਜਿਹਾ ਇਨਫ੍ਰਾਸਟ੍ਰਕਚਰ ਬਣਾਉਣ ‘ਤੇ ਜ਼ੋਰ ਦੇ ਰਹੇ ਹਾਂ।

 

 

ਸਾਥੀਓ,

ਕੇਰਲ ਵਿੱਚ ਅੱਜ ਜਿਨ੍ਹਾਂ 3 ਪ੍ਰੋਜੈਕਟਸ ਦਾ ਲੋਕਅਰਪਣ ਹੋਇਆ ਹੈ, ਉਨ੍ਹਾਂ ਨਾਲ maritime sector ਵਿੱਚ ਇਸ ਖੇਤਰ ਦੀ ਹਿੱਸੇਦਾਰੀ ਹੋਰ ਵਧੇਗੀ। ਨਵਾਂ dry dock, ਭਾਰਤ ਦਾ National Pride ਹੈ। ਇਸ ਦੇ ਬਣਨ ਨਾਲ ਇੱਥੇ ਬੜੇ ਜਹਾਜ਼, ਬੜੇ vessels ਤਾਂ ਆ ਹੀ ਸਕਦੇ ਹਨ, ਨਾਲ ਹੀ ਇੱਥੇ ship building ਅਤੇ ship repair ਦਾ ਕੰਮ ਭੀ ਸੰਭਵ ਹੋਵੇਗਾ। ਇਸ ਨਾਲ ਭਾਰਤ ਦੀ ਵਿਦੇਸ਼ਾਂ ‘ਤੇ ਨਿਰਭਰਤਾ ਘੱਟ ਹੋਵੇਗੀ ਅਤੇ ਜੋ ਪੈਸਾ ਅਸੀਂ ਵਿਦੇਸ਼ ਭੇਜਦੇ ਸਾਂ, ਉਹ ਦੇਸ਼ ਵਿੱਚ ਹੀ ਲਗੇਗਾ। ਇਸ ਦੇ ਨਾਲ, ਇੱਥੇ ship building, ship repair sector ਵਿੱਚ ਨਵੀਆਂ ਸਕਿੱਲਸ ਪੈਦਾ ਹੋਣਗੀਆਂ।

 

ਸਾਥੀਓ,

ਅੱਜ International ship repair facility ਦਾ ਭੀ ਲੋਕਅਰਪਣ ਹੋਇਆ ਹੈ। ਇਸ ਪ੍ਰੋਜੈਕਟ ਨਾਲ ਕੋਚੀ ਭਾਰਤ ਦਾ ਅਤੇ ਭਾਰਤ, ਏਸ਼ੀਆ ਦਾ ਇੱਕ ਬੜਾ ship repair centre ਬਣਨ ਵਾਲਾ ਹੈ। ਅਸੀਂ ਦੇਖਿਆ ਹੈ ਕਿ INS ਵਿਕ੍ਰਾਂਤ ਦੇ ਨਿਰਮਾਣ ਦੇ ਦੌਰਾਨ ਕਿਸ ਪ੍ਰਕਾਰ ਅਨੇਕ MSMEs ਨੂੰ ਸਪੋਰਟ ਮਿਲੀ ਸੀ। ਹੁਣ ਜਦੋਂ, ship building ਅਤੇ repair ਦੀਆਂ ਇਤਨੀਆਂ ਬੜੀਆਂ ਫੈਸਿਲਿਟੀਜ਼ ਇੱਥੇ ਬਣੀਆਂ ਹਨ, ਤਾਂ ਇਸ ਨਾਲ MSMEs ਦਾ ਇੱਕ ਨਵਾਂ ਈਕੋਸਿਸਟਮ ਬਣੇਗਾ। ਜੋ ਨਵਾਂ LPG Import Terminal ਬਣਿਆ ਹੈ, ਇਸ ਨਾਲ ਕੋਚੀ, ਕੋਇੰਬਟੂਰ, ਇਰੋਡ, ਸੇਲਮ, ਕਾਲੀਕਟ, ਮਦੁਰੈ, ਅਤੇ ਤ੍ਰਿਚੀ ਵਿੱਚ LPG ਦੀਆਂ ਜ਼ਰੂਰਤਾਂ ਪੂਰੀਆਂ ਹੋਣਗੀਆਂ। ਇਸ ਨਾਲ ਇਨ੍ਹਾਂ ਇਲਾਕਿਆਂ ਵਿੱਚ ਇੰਡਸਟ੍ਰੀ ਅਤੇ ਦੂਸਰੀ Economic development ਨੂੰ ਭੀ ਮਦਦ ਮਿਲੇਗੀ ਅਤੇ ਨਵੇਂ ਰੋਜ਼ਗਾਰ ਭੀ ਬਣਨਗੇ।

 

ਸਾਥੀਓ,

ਕੋਚੀਨ ਸ਼ਿਪਯਾਰਡ ਅੱਜ ਆਧੁਨਿਕ ਅਤੇ ਗ੍ਰੀਨ ਟੈਕਨੋਲੋਜੀ ਨਾਲ ਲੈਸ ਮੇਡ ਇਨ ਇੰਡੀਆ ਵੈਸਲਸ ਬਣਾਉਣ ਵਿੱਚ ਭੀ ਅਗ੍ਰਣੀ (ਮੋਹਰੀ) ਹੈ। ਕੋਚੀ ਵਾਟਰ ਮੈਟਰੋ ਦੇ ਲਈ ਜੋ ਇਲੈਕਟ੍ਰਿਕ ਵੈਸਲਸ ਬਣਾਏ ਗਏ ਹਨ, ਉਹ ਪ੍ਰਸ਼ੰਸਾਯੋਗ ਹਨ। ਅਯੁੱਧਿਆ, ਵਾਰਾਣਸੀ, ਮਥੁਰਾ ਅਤੇ ਗੁਵਾਹਾਟੀ ਦੇ ਲਈ ਭੀ electric-hybrid passenger ferries ਦਾ ਨਿਰਮਾਣ ਇੱਥੇ ਹੋ ਰਿਹਾ ਹੈ। ਯਾਨੀ ਦੇਸ਼ ਦੇ ਸ਼ਹਿਰਾਂ ਵਿੱਚ ਆਧੁਨਿਕ ਅਤੇ ਗ੍ਰੀਨ ਵਾਟਰ ਕਨੈਕਟੀਵਿਟੀ ਵਿੱਚ ਕੋਚੀਨ ਸ਼ਿਪਯਾਰਡ ਦੀ ਭੂਮਿਕਾ ਅਹਿਮ ਹੈ। ਮੈਨੂੰ ਦੱਸਿਆ ਗਿਆ ਹੈ ਕਿ ਹਾਲ ਵਿੱਚ ਤੁਸੀਂ ਨਾਰਵੇ ਦੇ ਲਈ ਭੀ zero emission, electric cargo ferries ਡਿਲਿਵਰ ਕੀਤੀਆਂ ਹਨ। ਇੱਥੇ ਹਾਈਡ੍ਰੋਜਨ ਫਿਊਲ ‘ਤੇ ਚਲਣ ਵਾਲੇ ਦੁਨੀਆ ਦੇ ਪਹਿਲੇ Feeder Container Vessel ਦੇ ਨਿਰਮਾਣ ‘ਤੇ ਭੀ ਕੰਮ ਚਲ ਰਿਹਾ ਹੈ। ਇਹ Make in India – Make for the World ਦੇ ਸਾਡੇ ਵਿਜ਼ਨ ਨੂੰ ਸਸ਼ਕਤ ਕਰਦਾ ਹੈ। ਭਾਰਤ ਨੂੰ ਹਾਈਡ੍ਰੋਜਨ ਫਿਊਲ ਅਧਾਰਿਤ ਟ੍ਰਾਂਸਪੋਰਟ ਦੀ ਤਰਫ਼ ਲੈ ਜਾਣ ਦਾ ਜੋ ਸਾਡਾ ਮਿਸ਼ਨ ਹੈ, ਉਸ ਨੂੰ ਕੋਚੀਨ ਸ਼ਿਪਯਾਰਡ ਹੋਰ ਸਸ਼ਕਤ ਕਰ ਰਿਹਾ ਹੈ। ਮੈਨੂੰ ਵਿਸ਼ਵਾਸ ਹੈ ਕਿ ਬਹੁਤ ਹੀ ਜਲਦੀ ਸਵਦੇਸ਼ੀ ਹਾਈਡ੍ਰੋਜਨ ਫਿਊਲ ਸੈੱਲ ਫੈਰੀ ਭੀ ਦੇਸ਼ ਨੂੰ ਮਿਲੇਗੀ।

 

ਸਾਥੀਓ,

ਬਲੂ ਇਕੌਨਮੀ, ਪੋਰਟ ਲੈੱਡ ਡਿਵੈਲਪਮੈਂਟ ਨੂੰ ਅਤੇ ਉਸ ਦੇ ਕਾਰਨ ਸਾਡੇ ਮਛੇਰੇ ਭਾਈ-ਭੈਣਾਂ ਦੀ ਇੱਕ ਬਹੁਤ ਬੜੀ ਭੂਮਿਕਾ ਮੈਂ ਇਸ ਵਿੱਚ ਦੇਖਦਾ ਹਾਂ। ਅੱਜ ਪੀਐੱਮ ਮਤਸਯ ਸੰਪਦਾ ਯੋਜਨਾ ਨਾਲ ਫਿਸ਼ਿੰਗ ਦੇ ਲਈ ਭੀ ਆਧੁਨਿਕ ਇਨਫ੍ਰਾਸਟ੍ਰਕਚਰ ਬਣਾਇਆ ਜਾ ਰਿਹਾ ਹੈ। ਕੇਂਦਰ ਸਰਕਾਰ, ਡੀਪ ਸੀ ਫਿਸ਼ਿੰਗ ਦੇ ਲਈ ਮਛੇਰਿਆਂ ਨੂੰ ਆਧੁਨਿਕ ਕਿਸ਼ਤੀ (ਨਾਵ) ਦੇਣ ਦੇ ਲਈ ਸਬਸਿਡੀ ਦੇ ਰਹੀ ਹੈ। ਕਿਸਾਨਾਂ ਦੀ ਤਰ੍ਹਾਂ ਹੀ ਮਛੇਰਿਆਂ ਨੂੰ ਭੀ ਕਿਸਾਨ ਕ੍ਰੈਡਿਟ ਕਾਰਡ ਦੀ ਸੁਵਿਧਾ ਦਿੱਤੀ ਗਈ ਹੈ। ਐਸੇ ਪ੍ਰਯਾਸਾਂ ਦੀ ਵਜ੍ਹਾ ਨਾਲ ਬੀਤੇ 10 ਵਰ੍ਹਿਆਂ ਵਿੱਚ ਮਛਲੀ ਉਤਪਾਦਨ ਅਤੇ ਐਕਸਪੋਰਟ, ਦੋਨਾਂ ਵਿੱਚ ਕਈ ਗੁਣਾ ਵਾਧਾ ਹੋਇਆ ਹੈ। ਅੱਜ ਕੇਂਦਰ ਸਰਕਾਰ, ਸੀ-ਫੂਡ ਪ੍ਰੋਸੈੱਸਿੰਗ ਵਿੱਚ ਭਾਰਤ ਦੀ ਹਿੱਸੇਦਾਰੀ ਨੂੰ ਹੋਰ ਵਧਾਉਣ ਦਾ ਪ੍ਰਯਾਸ ਕਰ ਰਹੀ ਹੈ। ਇਸ ਨਾਲ ਭਵਿੱਖ ਵਿੱਚ ਸਾਡੇ ਮਛੇਰੇ ਸਾਥੀਆਂ ਦੀ ਆਮਦਨ ਵਿੱਚ ਭੀ ਬਹੁਤ ਬੜਾ ਵਾਧਾ ਹੋਵੇਗਾ, ਉਨ੍ਹਾਂ ਦਾ ਜੀਵਨ ਹੋਰ ਅਸਾਨ ਹੋਵੇਗਾ। ਕੇਰਲ ਦਾ ਨਿਰੰਤਰ ਤੇਜ਼ ਵਿਕਾਸ ਹੋਵੇ, ਇਸੇ ਕਾਮਨਾ ਦੇ ਨਾਲ ਨਵੇਂ ਪ੍ਰੋਜੈਕਟਸ ਦੀ ਮੈਂ ਫਿਰ ਤੋਂ ਇੱਕ ਵਾਰ ਆਪ ਸਭ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਆਪ ਸਭ ਨੂੰ ਸ਼ੁਭਕਾਮਨਾਵਾਂ।

ਧੰਨਵਾਦ !

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Cabinet approves minimum support price for Copra for the 2025 season

Media Coverage

Cabinet approves minimum support price for Copra for the 2025 season
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 21 ਦਸੰਬਰ 2024
December 21, 2024

Inclusive Progress: Bridging Development, Infrastructure, and Opportunity under the leadership of PM Modi