ਗੁਜਰਾਤ ਦੇ ਲੋਕਪ੍ਰਿਯ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਭਾਈ ਪਟੇਲ ਜੀ, ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਹਿਯੋਗੀ ਡਾ. ਜਿਤੇਂਦਰ ਸਿੰਘ ਜੀ, ਵਿਭਿੰਨ ਰਾਜ ਸਰਕਾਰਾਂ ਦੇ ਮੰਤਰੀਗਣ, ਸਟਾਰਟਅੱਪ ਦੀ ਦੁਨੀਆ ਨਾਲ ਜੁੜੇ ਸਾਰੇ ਸਾਥੀਓ, ਵਿਦਿਆਰਥੀ ਮਿੱਤਰੋ, ਹੋਰ ਮਹਾਨੁਭਾਵ, ਦੇਵੀਓ ਅਤੇ ਸੱਜਣੋਂ,
'ਸੈਂਟਰ-ਸਟੇਟ ਸਾਇੰਸ ਕਨਕਲੇਵ ' ਇਸ ਮਹੱਤਵਪੂਰਨ ਸਮਾਰੋਹ ਵਿੱਚ ਮੈਂ ਆਪ ਸਭ ਦਾ ਸੁਆਗਤ ਵੀ ਕਰਦਾ ਹਾਂ, ਅਭਿਨੰਦਨ ਵੀ ਕਰਦਾ ਹਾਂ। ਅੱਜ ਦੇ ਨਵੇਂ ਭਾਰਤ ਵਿੱਚ ‘ਸਬਕਾ ਪ੍ਰਯਾਸ’ ਦੀ ਜਿਸ ਭਾਵਨਾ ਨੂੰ ਲੈ ਕੇ ਅਸੀਂ ਚਲ ਰਹੇ ਹਾਂ, ਇਹ ਆਯੋਜਨ ਉਸ ਦਾ ਇੱਕ ਜੀਵੰਤ ਉਦਾਹਰਣ ਹੈ।
ਸਾਥੀਓ,
21ਵੀਂ ਸਦੀ ਦੇ ਭਾਰਤ ਦੇ ਵਿਕਾਸ ਵਿੱਚ ਵਿਗਿਆਨ ਉਸ ਊਰਜਾ ਦੀ ਤਰ੍ਹਾਂ ਹੈ ਜਿਸ ਵਿੱਚ ਹਰ ਖੇਤਰ ਦੇ ਵਿਕਾਸ ਨੂੰ, ਹਰ ਰਾਜ ਦੇ ਵਿਕਾਸ ਨੂੰ ਬਹੁਤ ਗਤੀ ਦੇਣ ਦੀ ਸਮਰੱਥਾ ਹੈ। ਅੱਜ ਜਦੋਂ ਭਾਰਤ ਚੌਥੀ ਉਦਯੋਗਿਕ ਕ੍ਰਾਂਤੀ ਦੀ ਅਗਵਾਈ ਕਰਨ ਦੀ ਤਰਫ਼ ਵਧ ਰਿਹਾ ਹੈ, ਤਾਂ ਉਸ ਵਿੱਚ ਭਾਰਤ ਦੀ ਸਾਇੰਸ ਅਤੇ ਇਸ ਖੇਤਰ ਨਾਲ ਜੁੜੇ ਲੋਕਾਂ ਦੀ ਭੂਮਿਕਾ ਬਹੁਤ ਅਹਿਮ ਹੈ। ਅਜਿਹੇ ਵਿੱਚ ਨੀਤੀ-ਨਿਰਮਾਤਾਵਾਂ ਦੀ, ਸ਼ਾਸਨ-ਪ੍ਰਸ਼ਾਸਨ ਨਾਲ ਜੁੜੇ ਸਾਡੇ ਲੋਕਾਂ ਦੀ ਜ਼ਿੰਮੇਵਾਰੀ ਹੋਰ ਵੱਧ ਜਾਂਦੀ ਹੈ। ਮੈਨੂੰ ਉਮੀਦ ਹੈ, ਅਹਿਮਦਾਬਾਦ ਦੀ ਸਾਇੰਸ ਸਿਟੀ ਵਿੱਚ ਹੋ ਰਿਹਾ ਇਹ ਮੰਥਨ, ਤੁਹਾਨੂੰ ਇੱਕ ਨਵੀਂ ਪ੍ਰੇਰਣਾ ਦੇਵੇਗਾ, ਸਾਇੰਸ ਨੂੰ ਪ੍ਰੋਤਸਾਹਿਤ ਕਰਨ ਦੇ ਉਤਸ਼ਾਹ ਨਾਲ ਭਰ ਦੇਵੇਗਾ।
ਸਾਥੀਓ,
ਸਾਡੇ ਸ਼ਾਸਤਰਾਂ ਵਿੱਚ ਕਿਹਾ ਗਿਆ ਹੈ – ਗਿਆਨਮ੍ ਵਿਗਿਆਨ ਸਹਿਤਮਮ ਯਤ੍ ਗਿਆਤਵਾ ਮੋਕ੍ਸ਼ਯਸੇ ਅਸ਼ੁਭਾਤ੍।। (ज्ञानम् विज्ञान सहितम् यत् ज्ञात्वा मोक्ष्यसे अशुभात्।।) ਅਰਥਾਤ, ਗਿਆਨ ਜਦੋਂ ਵਿਗਿਆਨ ਦੇ ਨਾਲ ਜੁੜਦਾ ਹੈ, ਜਦੋਂ ਗਿਆਨ ਅਤੇ ਵਿਗਿਆਨ ਨਾਲ ਸਾਡਾ ਪਰੀਚੈ ਹੁੰਦਾ ਹੈ, ਤਾਂ ਸੰਸਾਰ ਦੀਆਂ ਸਾਰੀਆਂ ਸਮੱਸਿਆਵਾਂ ਅਤੇ ਸੰਕਟਾਂ ਤੋਂ ਮੁਕਤੀ ਦਾ ਰਸਤਾ ਆਪਣੇ ਆਪ ਖੁੱਲ੍ਹ ਜਾਂਦਾ ਹੈ। ਸਮਾਧਾਨ ਦਾ, Solution ਦਾ, Evolution ਦਾ ਅਤੇ Innovation ਦਾ ਅਧਾਰ ਵਿਗਿਆਨ ਹੀ ਹੈ। ਇਸੇ ਪ੍ਰੇਰਣਾ ਨਾਲ ਅੱਜ ਦਾ ਨਵਾਂ ਭਾਰਤ, ਜੈ ਜਵਾਨ, ਜੈ ਕਿਸਾਨ, ਜੈ ਵਿਗਿਆਨ ਦੇ ਨਾਲ ਹੀ ਜੈ ਅਨੁਸੰਧਾਨ ਦਾ ਸੱਦਾ ਦਿੰਦੇ ਹੋਏ ਅੱਗੇ ਵਧ ਰਿਹਾ ਹੈ।
ਸਾਥੀਓ,
ਬੀਤੇ ਸਮੇਂ ਦਾ ਇੱਕ ਅਹਿਮ ਪੱਖ ਹੈ ਜਿਸ ਵੱਲ ਮੈਂ ਤੁਹਾਡਾ ਧਿਆਨ ਦਿਵਾਉਣਾ ਚਾਹੁੰਦਾ ਹਾਂ। ਇਤਿਹਾਸ ਦੀ ਉਹ ਸਿੱਖਿਆ, ਕੇਂਦਰ ਅਤੇ ਰਾਜ ਦੋਨਾਂ ਦੇ ਲਈ, ਭਵਿੱਖ ਦਾ ਮਾਰਗ ਬਣਾਉਣ ਵਿੱਚ ਬਹੁਤ ਸਹਾਇਕ ਹੋਵੇਗੀ। ਅਗਰ ਅਸੀਂ ਪਿਛਲੀ ਸ਼ਤਾਬਦੀ ਦੇ ਸ਼ੁਰੂਆਤੀ ਦਹਾਕਿਆਂ ਨੂੰ ਯਾਦ ਕਰੀਏ ਤਾਂ ਪਾਉਂਦੇ ਹਾਂ ਕਿ ਦੁਨੀਆ ਵਿੱਚ ਕਿਸ ਤਰ੍ਹਾਂ ਤਬਾਹੀ ਅਤੇ ਤ੍ਰਾਸਦੀ ਦਾ ਦੌਰ ਚਲ ਰਿਹਾ ਸੀ। ਲੇਕਿਨ ਉਸ ਦੌਰ ਵਿੱਚ ਵੀ ਬਾਤ ਚਾਹੇ East ਦੀ ਹੋਵੇ ਜਾਂ West ਦੀ, ਹਰ ਜਗ੍ਹਾ ਦੇ scientist ਆਪਣੀ ਮਹਾਨ ਖੋਜ ਵਿੱਚ ਲਗੇ ਹੋਏ ਸਨ। ਪੱਛਮ ਵਿੱਚ Einstein, Fermi, ਮੈਕਸ ਪਲਾਂਕ, ਨੀਲਸ ਬੋਰ, Tesla ਐਸੇ ਅਨੇਕ scientist ਆਪਣੇ ਪ੍ਰਯੋਗਾਂ ਨਾਲ ਦੁਨੀਆ ਨੂੰ ਚੌਂਕਾ ਰਹੇ ਸਨ। ਉਸੇ ਦੌਰ ਵਿੱਚ, ਸੀ.ਵੀ. ਰਮਨ, ਜਗਦੀਸ਼ ਚੰਦਰ ਬੋਸ, ਸਤਯੇਂਦਰਨਾਥ ਬੋਸ, ਮੇਘਨਾਦ ਸਾਹਾ, ਐੱਸ ਚੰਦਰਸ਼ੇਖਰ ਜਿਹੇ ਅਣਗਿਣਤ ਵਿਗਿਆਨੀ ਆਪਣੀਆਂ ਨਵੀਆਂ-ਨਵੀਆਂ ਖੋਜਾਂ ਸਾਹਮਣੇ ਲੈ ਕੇ ਆ ਰਹੇ ਸਨ। ਇਨ੍ਹਾਂ ਸਾਰੇ ਵਿਗਿਆਨੀਆਂ ਨੇ ਭਵਿੱਖ ਨੂੰ ਬਿਹਤਰ ਬਣਾਉਣ ਦੇ ਕਈ ਰਸਤੇ ਖੋਲ੍ਹੇ ਦਿੱਤੇ। ਲੇਕਿਨ East ਅਤੇ West ਦੇ ਦਰਮਿਆਨ ਇੱਕ ਬੜਾ ਅੰਤਰ ਇਹ ਰਿਹਾ ਕਿ ਅਸੀਂ ਆਪਣੇ ਵਿਗਿਆਨੀਆਂ ਦੇ ਕੰਮ ਨੂੰ ਉਤਨਾ celebrate ਨਹੀਂ ਕੀਤਾ, ਜਿਤਨਾ ਕੀਤਾ ਜਾਣਾ ਚਾਹੀਦਾ ਸੀ। ਇਸ ਵਜ੍ਹਾ ਨਾਲ science ਨੂੰ ਲੈ ਕੇ ਸਾਡੇ ਸਮਾਜ ਦੇ ਇੱਕ ਬੜੇ ਹਿੱਸੇ ਵਿੱਚ ਉਦਾਸੀਨਤਾ ਦਾ ਭਾਵ ਪੈਦਾ ਹੋ ਗਿਆ। ਇੱਕ ਬਾਤ ਸਾਨੂੰ ਯਾਦ ਰੱਖਣੀ ਚਾਹੀਦੀ ਹੈ ਕਿ ਜਦੋਂ ਅਸੀਂ ਕਲਾ ਨੂੰ celebrate ਕਰਦੇ ਹਾਂ, ਤਾਂ ਅਸੀਂ ਹੋਰ ਨਵੇਂ ਕਲਾਕਾਰਾਂ ਨੂੰ ਪ੍ਰੇਰਣਾ ਵੀ ਦਿੰਦੇ ਹਾਂ, ਪੈਦਾ ਵੀ ਕਰਦੇ ਹਾਂ। ਜਦੋਂ ਅਸੀਂ ਖੇਡਾਂ ਨੂੰ celebrate ਕਰਦੇ ਹਾਂ, ਤਾਂ ਅਸੀਂ ਹੋਰ ਨਵੇਂ ਖਿਡਾਰੀਆਂ ਨੂੰ ਪ੍ਰੇਰਿਤ ਵੀ ਕਰਦੇ ਹਾਂ, ਪੈਦਾ ਵੀ ਕਰਦੇ ਹਾਂ। ਉਸੇ ਤਰ੍ਹਾਂ, ਜਦੋਂ ਅਸੀਂ ਆਪਣੇ ਵਿਗਿਆਨੀਆਂ ਦੀਆਂ ਉਪਲਬਧੀਆਂ ਨੂੰ celebrate ਕਰਦੇ ਹਾਂ ਤਾਂ science ਸਾਡੇ ਸਮਾਜ ਦਾ ਸੁਭਾਵਿਕ ਹਿੱਸਾ ਬਣ ਜਾਂਦੀ ਹੈ, ਉਹ part of culture ਬਣ ਜਾਂਦੀ ਹੈ। ਇਸ ਲਈ ਅੱਜ ਸਭ ਤੋਂ ਪਹਿਲੀ ਤਾਕੀਦ ਮੇਰੀ ਇਹੀ ਹੈ, ਤੁਸੀਂ ਸਾਰੇ ਰਾਜਾਂ ਤੋਂ ਆਏ ਹੋਏ ਲੋਕ ਹੋ, ਮੈਂ ਤੁਹਾਨੂੰ ਤਾਕੀਦ ਕਰਦਾ ਹਾਂ ਕਿ ਅਸੀਂ ਆਪਣੇ ਦੇਸ਼ ਦੇ ਵਿਗਿਆਨੀਆਂ ਦੀਆਂ ਉਪਲਬਧੀਆਂ ਨੂੰ ਜਮ ਕੇ celebrate ਕਰੀਏ, ਉਨ੍ਹਾਂ ਦਾ ਗੌਰਵਗਾਨ ਕਰੀਏ, ਉਨ੍ਹਾਂ ਦਾ ਮਹਿਮਾਮੰਡਨ ਕਰੀਏ।
ਕਦਮ-ਕਦਮ ’ਤੇ ਸਾਡੇ ਦੇਸ਼ ਦੇ ਵਿਗਿਆਨੀ ਸਾਨੂੰ ਆਪਣੀ ਖੋਜ ਦੇ ਦੁਆਰਾ ਇਸ ਦਾ ਅਵਸਰ ਵੀ ਦੇ ਰਹੇ ਹਨ। ਤੁਸੀਂ ਸੋਚੋ, ਅੱਜ ਭਾਰਤ ਅਗਰ ਕੋਰੋਨਾ ਦੀ ਵੈਕਸੀਨ ਵਿਕਸਿਤ ਕਰ ਸਕਿਆ ਹੈ, 200 ਕਰੋੜ ਤੋਂ ਜ਼ਿਆਦਾ ਵੈਕਸੀਨ ਡੋਜ਼ ਲਗਾ ਸਕਿਆ ਹੈ, ਤਾਂ ਉਸ ਦੇ ਪਿੱਛੇ ਸਾਡੇ ਵਿਗਿਆਨੀਆਂ ਦੀ ਕਿਤਨੀ ਬੜੀ ਤਾਕਤ ਹੈ। ਇਸੇ ਤਰ੍ਹਾਂ ਹੀ ਅੱਜ ਹਰ ਖੇਤਰ ਵਿੱਚ ਭਾਰਤ ਦੇ ਵਿਗਿਆਨੀ ਕਮਾਲ ਕਰ ਰਹੇ ਹਨ। ਭਾਰਤ ਦੇ ਵਿਗਿਆਨੀਆਂ ਦੀ ਹਰ ਛੋਟੀ-ਬੜੀ ਉਪਲਬਧੀ ਨੂੰ ਸੈਲਿਬ੍ਰੇਟ ਕਰਨ ਨਾਲ ਦੇਸ਼ ਵਿੱਚ ਸਾਇੰਸ ਦੇ ਪ੍ਰਤੀ ਜੋ ਰੁਝਾਨ ਪੈਦਾ ਹੋਵੇਗਾ, ਉਹ ਇਸ ਅੰਮ੍ਰਿਤਕਾਲ ਵਿੱਚ ਸਾਡੀ ਬਹੁਤ ਮਦਦ ਕਰੇਗਾ।
ਸਾਥੀਓ,
ਮੈਨੂੰ ਖੁਸ਼ੀ ਹੈ ਕਿ ਸਾਡੀ ਸਰਕਾਰ Science Based Development ਦੀ ਸੋਚ ਦੇ ਨਾਲ ਅੱਗੇ ਵਧ ਰਹੀ ਹੈ। 2014 ਦੇ ਬਾਅਦ ਤੋਂ ਸਾਇੰਸ ਅਤੇ ਟੈਕਨੋਲੋਜੀ ਦੇ ਖੇਤਰ ਵਿੱਚ investment ਵਿੱਚ ਵੀ ਕਾਫੀ ਵਾਧਾ ਕੀਤਾ ਗਿਆ ਹੈ। ਸਰਕਾਰ ਦੇ ਪ੍ਰਯਾਸਾਂ ਨਾਲ ਅੱਜ ਭਾਰਤ Global Innovation Index ਵਿੱਚ ਛਿਆਲ਼ੀਵੇਂ ਸਥਾਨ 'ਤੇ ਹੈ, ਜਦਕਿ 2015 ਵਿੱਚ ਭਾਰਤ ਇਕਿਆਸੀ ਨੰਬਰ 'ਤੇ ਸੀ। ਇਤਨੇ ਘੱਟ ਸਮੇਂ ਵਿੱਚ ਅਸੀਂ 81 ਤੋਂ 46 ਤੱਕ ਆਏ ਹਾਂ, ਲੇਕਿਨ ਇੱਥੇ ਰੁਕਣਾ ਨਹੀਂ ਹੈ, ਹਾਲੇ ਹੋਰ ਉੱਪਰ ਜਾਣਾ ਹੈ। ਅੱਜ ਭਾਰਤ ਵਿੱਚ ਰਿਕਾਰਡ ਸੰਖਿਆ ਪੇਟੈਂਟ ਹੋ ਰਹੇ ਹਨ, ਨਵੇਂ-ਨਵੇਂ ਇਨੋਵੇਸ਼ਨ ਹੋ ਰਹੇ ਹਨ। ਤੁਸੀਂ ਵੀ ਦੇਖ ਰਹੇ ਹੋ ਕਿ ਅੱਜ ਇਸ ਕਨਕਲੇਵ ਵਿੱਚ ਇਤਨੇ ਸਾਰੇ ਸਟਾਰਟ-ਅੱਪਸ, ਸਾਇੰਸ ਦੇ ਸੈਕਟਰ ਤੋਂ ਸਾਡੇ ਇੱਥੇ ਆਏ ਹਨ। ਦੇਸ਼ ਵਿੱਚ startups ਦੀ ਲਹਿਰ ਦੱਸ ਰਹੀ ਹੈ ਕਿ ਬਦਲਾਅ ਕਿਤਨੀ ਤੇਜ਼ੀ ਨਾਲ ਆ ਰਿਹਾ ਹੈ।
ਸਾਥੀਓ,
ਅੱਜ ਦੀ ਯੁਵਾ ਪੀੜ੍ਹੀ ਦੇ DNA ਵਿੱਚ ਹੀ ਸਾਇੰਸ ਟੈਕਨੋਲੋਜੀ ਅਤੇ ਇਨੋਵੇਸ਼ਨ ਉਸ ਦੇ ਪ੍ਰਤੀ ਰੁਝਾਨ ਹੈ। ਉਹ ਬਹੁਤ ਤੇਜ਼ੀ ਨਾਲ ਟੈਕਨੋਲੋਜੀ ਨੂੰ adapt ਕਰਦਾ ਹੈ। ਸਾਨੂੰ ਇਸ ਯੁਵਾ ਪੀੜ੍ਹੀ ਨੂੰ ਪੂਰੀ ਸ਼ਕਤੀ ਨਾਲ ਸਪੋਰਟ ਕਰਨਾ ਹੈ। ਅੱਜ ਦੇ ਨਵੇਂ ਭਾਰਤ ਵਿੱਚ ਯੁਵਾ ਪੀੜ੍ਹੀ ਦੇ ਲਈ ਰਿਸਰਚ ਅਤੇ ਇਨੋਵੇਸ਼ਨ ਦੇ ਖੇਤਰ ਵਿੱਚ ਨਵੇਂ ਸੈਕਟਰ ਬਣ ਰਹੇ ਹਨ, ਨਵੇਂ ਸੈਕਟਰ ਖੁੱਲ੍ਹ ਰਹੇ ਹਨ। ਸਪੇਸ ਮਿਸ਼ਨ ਹੋਵੇ, Deep Ocean mission ਹੋਵੇ, National Super Computing Mission ਹੋਵੇ, ਸੈਮੀਕੰਡਕਟਰ ਮਿਸ਼ਨ ਹੋਵੇ, ਮਿਸ਼ਨ ਹਾਈਡ੍ਰੋਜਨ ਹੋਵੇ, ਡ੍ਰੋਨ ਟੈਕਨੋਲੋਜੀ ਹੋਵੇ, ਐਸੇ ਅਨੇਕ ਅਭਿਯਾਨਾਂ ’ਤੇ ਤੇਜ਼ੀ ਨਾਲ ਕੰਮ ਚਲ ਰਿਹਾ ਹੈ। ਨਵੀਂ National Education Policy ਵਿੱਚ ਇਸ ਗੱਲ 'ਤੇ ਖਾਸ ਜ਼ੋਰ ਦਿੱਤਾ ਗਿਆ ਹੈ ਕਿ ਵਿਦਿਆਰਥੀ ਨੂੰ ਉਸ ਦੀ ਮਾਤ੍ਰਭਾਸ਼ਾ ਵਿੱਚ Science ਅਤੇ technology ਦੀ ਸਿੱਖਿਆ ਉਪਲਬਧ ਹੋ ਸਕੇ।
ਸਾਥੀਓ,
ਇਸ ਅੰਮ੍ਰਿਤ ਕਾਲ ਵਿੱਚ ਭਾਰਤ ਨੂੰ ਰਿਸਰਚ ਅਤੇ ਇਨੋਵੇਸ਼ਨ ਦਾ ਗਲੋਬਲ ਸੈਂਟਰ ਬਣਾਉਣ ਦੇ ਲਈ ਅਸੀਂ ਸਾਰਿਆਂ ਨੇ ਇੱਕ ਸਾਥ ਮਿਲ ਕੇ ਅਨੇਕ ਮੋਰਚਿਆਂ 'ਤੇ ਕੰਮ ਕਰਨਾ ਹੈ। ਆਪਣੀ ਸਾਇੰਸ ਅਤੇ ਟੈਕਨੋਲੋਜੀ ਨਾਲ ਜੁੜੀ ਰਿਸਰਚ ਨੂੰ ਸਾਨੂੰ ਲੋਕਲ ਪੱਧਰ ’ਤੇ ਲੈ ਕੇ ਜਾਣਾ ਹੈ। ਅੱਜ ਸਮੇਂ ਦੀ ਮੰਗ ਹੈ ਕਿ ਹਰ ਰਾਜ ਆਪਣੀਆਂ ਸਥਾਨਕ ਸਮੱਸਿਆਵਾਂ ਦੇ ਹਿਸਾਬ ਨਾਲ ਸਥਾਨਕ ਸਮਾਧਾਨ ਤਿਆਰ ਕਰਨ ਦੇ ਲਈ ਇਨੋਵੇਸ਼ਨ ’ਤੇ ਬਲ ਦੇਣ। ਹੁਣ ਜਿਵੇਂ ਕੰਸਟ੍ਰਕਸ਼ਨ ਦਾ ਹੀ ਉਦਾਹਰਣ ਲਓ। ਜੋ ਟੈਕਨੋਲੋਜੀ ਹਿਮਾਲਿਆ ਦੇ ਖੇਤਰਾਂ ਵਿੱਚ ਉਪਯੁਕਤ (ਉਚਿਤ) ਹੈ, ਉਹ ਜ਼ਰੂਰੀ ਨਹੀਂ ਹੈ ਕਿ ਪੱਛਮੀ ਘਾਟ ਵਿੱਚ ਵੀ ਉਤਨੀ ਹੀ ਪ੍ਰਭਾਵੀ ਹੋਵੇ। ਰੇਗਿਸਤਾਨ ਦੀਆਂ ਆਪਣੀਆਂ ਚੁਣੌਤੀਆਂ ਹਨ ਅਤੇ ਤਟਵਰਤੀ ਇਲਾਕਿਆਂ ਦੀਆਂ ਆਪਣੀਆਂ ਹੀ ਸਮੱਸਿਆਵਾਂ ਹਨ। ਇਸ ਲਈ ਅੱਜ ਅਸੀਂ affordable housing ਦੇ ਲਈ light house projects 'ਤੇ ਕੰਮ ਕਰ ਰਹੇ ਹਾਂ, ਜਿਨ੍ਹਾਂ ਵਿੱਚ ਕਈ ਤਕਨੀਕਾਂ ਦਾ ਉਪਯੋਗ ਹੋ ਰਿਹਾ ਹੈ, ਉਸ ਨੂੰ ਅਜ਼ਮਾਇਆ ਜਾ ਰਿਹਾ ਹੈ। ਇਸੇ ਪ੍ਰਕਾਰ climate resilience crops, ਉਸ ਨੂੰ ਲੈ ਕੇ ਵੀ ਅਸੀਂ ਜਿਤਨਾ ਲੋਕਲ ਹੋਵਾਂਗੇ, ਉਤਨੇ ਹੀ ਬਿਹਤਰ ਸਮਾਧਾਨ ਦੇ ਪਾਵਾਂਗੇ। ਸਾਡੇ ਸ਼ਹਿਰਾਂ ਤੋਂ ਨਿਕਲਣ ਵਾਲਾ ਜੋ Waste Product ਹੈ, ਉਸ ਦੀ ਰੀ-ਸਾਈਕਲਿੰਗ ਵਿੱਚ, ਸਰਕੁਲਰ ਇਕੌਨੋਮੀ ਵਿੱਚ ਵੀ ਸਾਇੰਸ ਦੀ ਬੜੀ ਭੂਮਿਕਾ ਹੈ। ਐਸੀ ਹਰ ਚੁਣੌਤੀ ਨਾਲ ਨਜਿੱਠਣ ਦੇ ਲਈ ਇਹ ਜ਼ਰੂਰੀ ਹੈ ਕਿ ਹਰ ਰਾਜ Science-Innovation ਅਤੇ Technology ਨਾਲ ਜੁੜੀ ਆਧੁਨਿਕ ਪਾਲਿਸੀ ਦਾ ਨਿਰਮਾਣ ਕਰੇ, ਉਸ ’ਤੇ ਅਮਲ ਕਰੇ।
ਸਾਥੀਓ,
ਸਰਕਾਰ ਦੇ ਤੌਰ ’ਤੇ ਸਾਨੂੰ ਆਪਣੇ scientists ਦੇ ਨਾਲ ਜ਼ਿਆਦਾ ਤੋਂ ਜ਼ਿਆਦਾ cooperate ਅਤੇ collaborate ਕਰਨਾ ਹੋਵੇਗਾ, ਇਸੇ ਨਾਲ ਦੇਸ਼ ਵਿੱਚ scientific modernity ਦਾ ਮਾਹੌਲ ਵਧੇਗਾ। Innovation ਨੂੰ ਪ੍ਰੋਤਸਾਹਿਤ ਕਰਨ ਦੇ ਲਈ ਰਾਜ ਸਰਕਾਰਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਵਿਗਿਆਨਕ ਸੰਸਥਾਨਾਂ ਦੇ ਨਿਰਮਾਣ ’ਤੇ ਅਤੇ ਪ੍ਰਕਿਰਿਆਵਾਂ ਨੂੰ ਸਰਲ ਕਰਨ 'ਤੇ ਬਲ ਦੇਣਾ ਚਾਹੀਦਾ ਹੈ। ਰਾਜਾਂ ਵਿੱਚ ਜੋ ਉੱਚ ਸਿੱਖਿਆ ਦੇ ਸੰਸਥਾਨ ਹਨ, ਉਨ੍ਹਾਂ ਵਿੱਚ innovation labs ਦੀ ਸੰਖਿਆ ਵੀ ਵਧਾਈ ਜਾਣੀ ਚਾਹੀਦੀ ਹੈ। ਅੱਜਕੱਲ੍ਹ hyper-specialisation ਦਾ ਦੌਰ ਚਲ ਰਿਹਾ ਹੈ। ਰਾਜਾਂ ਵਿੱਚ ਅੰਤਰਰਾਸ਼ਟਰੀ ਪੱਧਰ ਦੀਆਂ specialist laboratories ਦੀ ਸਥਾਪਨਾ ਕੀਤੀ ਜਾ ਰਹੀ ਹੈ, ਉਸ ਦੀ ਜ਼ਰੂਰਤ ਵੀ ਬਹੁਤ ਹੈ। ਇਸ ਵਿੱਚ ਕੇਂਦਰ ਦੇ ਪੱਧਰ 'ਤੇ, ਰਾਸ਼ਟਰੀ ਸੰਸਥਾਨਾਂ ਦੀ expertise ਦੇ ਪੱਧਰ 'ਤੇ ਰਾਜਾਂ ਦੀ ਹਰ ਤਰ੍ਹਾਂ ਨਾਲ ਮਦਦ ਦੇ ਲਈ ਸਾਡੀ ਸਰਕਾਰ ਤਤਪਰ ਹੈ। ਸਕੂਲਾਂ ਵਿੱਚ ਸਾਇੰਸ ਦੀਆਂ ਆਧੁਨਿਕ ਲੈਬਸ ਦੇ ਨਾਲ-ਨਾਲ ਅਟਲ ਟਿੰਕਰਿੰਗ ਲੈਬਸ ਦੇ ਨਿਰਮਾਣ ਦੇ ਅਭਿਯਾਨ ਨੂੰ ਵੀ ਸਾਨੂੰ ਤੇਜ਼ ਕਰਨਾ ਹੈ।
ਸਾਥੀਓ,
ਰਾਜਾਂ ਵਿੱਚ, ਰਾਸ਼ਟਰੀ ਪੱਧਰ ਦੇ ਅਨੇਕ ਵਿਗਿਆਨਕ ਸੰਸਥਾਨ ਹੁੰਦੇ ਹਨ, national laboratories ਵੀ ਹੁੰਦੀਆਂ ਹਨ। ਇਨ੍ਹਾਂ ਦੀ ਸਮਰੱਥਾ ਦਾ ਲਾਭ, ਇਨ੍ਹਾਂ ਦੀ expertise ਦਾ ਪੂਰਾ ਲਾਭ ਵੀ ਰਾਜਾਂ ਨੂੰ ਉਠਾਉਣਾ ਚਾਹੀਦਾ ਹੈ। ਸਾਨੂੰ ਆਪਣੇ ਸਾਇੰਸ ਨਾਲ ਜੁੜੇ ਸੰਸਥਾਨਾਂ ਨੂੰ Silos ਦੀ ਸਥਿਤੀ ਤੋਂ ਵੀ ਬਾਹਰ ਨਿਕਾਲਣਾ (ਕੱਢਣਾ)ਹੋਵੇਗਾ। ਰਾਜ ਦੀ ਸਮਰੱਥਾ ਅਤੇ ਸੰਸਾਧਨਾਂ ਦੇ ਬਿਹਤਰ ਇਸਤੇਮਾਲ ਦੇ ਲਈ ਸਾਰੇ ਵਿਗਿਆਨਕ ਸੰਸਥਾਨਾਂ ਦਾ Optimum Utilization ਉਤਨਾ ਹੀ ਜ਼ਰੂਰੀ ਹੈ। ਤੁਹਾਨੂੰ ਆਪਣੇ ਰਾਜ ਵਿੱਚ ਐਸੇ ਪ੍ਰੋਗਰਾਮਾਂ ਦੀ ਸੰਖਿਆ ਵਿੱਚ ਵੀ ਵਾਧਾ ਕਰਨਾ ਚਾਹੀਦਾ ਹੈ, ਜੋ ਗ੍ਰਾਸਰੂਟ ਲੈਵਲ ’ਤੇ ਸਾਇੰਸ ਅਤੇ ਟੈਕਨੋਲੋਜੀ ਨੂੰ ਲੈ ਕੇ ਸਾਨੂੰ ਸਾਰਿਆਂ ਨੂੰ ਅੱਗੇ ਵਧਾਉਂਦੇ ਹਨ। ਲੇਕਿਨ ਇਸ ਵਿੱਚ ਵੀ ਸਾਨੂੰ ਇੱਕ ਬਾਤ ਦਾ ਧਿਆਨ ਰੱਖਣਾ ਹੈ। ਹੁਣ ਜਿਵੇਂ ਕਈ ਰਾਜਾਂ ਵਿੱਚ ਸਾਇੰਸ ਫੈਸਟੀਵਲ ਹੁੰਦਾ ਹੈ। ਲੇਕਿਨ ਇਹ ਵੀ ਸੱਚ ਹੈ ਕਿ ਉਸ ਵਿੱਚ ਬਹੁਤ ਸਾਰੇ ਸਕੂਲ ਹਿੱਸਾ ਵੀ ਨਹੀਂ ਲੈਂਦੇ ਹਨ। ਸਾਨੂੰ ਇਸ ਦੇ ਕਾਰਨਾਂ 'ਤੇ ਕੰਮ ਕਰਨਾ ਚਾਹੀਦਾ ਹੈ, ਜ਼ਿਆਦਾ ਤੋਂ ਜ਼ਿਆਦਾ ਸਕੂਲਾਂ ਨੂੰ ਸਾਇੰਸ ਫੈਸਟੀਵਲ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਆਪ ਸਾਰੇ ਮੰਤਰੀ ਸਾਥੀਆਂ ਨੂੰ ਮੇਰਾ ਇਹ ਵੀ ਸੁਝਾਅ ਹੈ ਕਿ ਆਪਣੇ ਰਾਜ ਦੇ ਨਾਲ ਹੀ ਦੂਸਰੇ ਰਾਜਾਂ ਦੇ 'ਸਾਇੰਸ ਕਰਿਕੁਲਮ' 'ਤੇ ਵੀ ਬਰੀਕ ਨਜ਼ਰ ਰੱਖੋ। ਦੂਸਰੇ ਰਾਜਾਂ ਵਿੱਚ ਜੋ ਕੁਝ ਅੱਛਾ ਹੈ, ਉਸ ਨੂੰ ਤੁਸੀਂ ਆਪਣੇ ਇੱਥੇ ਦੁਹਰਾ ਸਕਦੇ ਹੋ। ਦੇਸ਼ ਵਿੱਚ ਸਾਇੰਸ ਨੂੰ ਹੁਲਾਰਾ ਦੇਣ ਦੇ ਲਈ ਰਾਜ ਵਿੱਚ ਸਾਇੰਸ ਅਤੇ ਟੈਕਨੋਲੋਜੀ ਨਾਲ ਜੁੜੇ ਇਨਫ੍ਰਾਸਟ੍ਰਕਚਰ ਦਾ ਨਿਰਮਾਣ ਵੀ ਉਤਨਾ ਹੀ ਜ਼ਰੂਰੀ ਹੈ।
ਸਾਥੀਓ,
ਭਾਰਤ ਦਾ ਰਿਸਰਚ ਅਤੇ ਇਨੋਵੇਸ਼ਨ ਈਕੋਸਿਸਟਮ, ਦੁਨੀਆ ਵਿੱਚ ਸ੍ਰੇਸ਼ਠ ਹੋਵੇ, ਅੰਮ੍ਰਿਤਕਾਲ ਵਿੱਚ ਸਾਨੂੰ ਇਸ ਦੇ ਲਈ ਪੂਰੀ ਇਮਾਨਦਾਰੀ ਦੇ ਨਾਲ ਜੁਟਣਾ ਹੈ। ਇਸ ਦਿਸ਼ਾ ਵਿੱਚ ਇਹ ਕਨਕਲੇਵ, ਸਾਰਥਕ ਅਤੇ ਸਮਾਂਬੱਧ ਸਮਾਧਾਨਾਂ ਦੇ ਨਾਲ ਸਾਹਮਣੇ ਆਵੇਗੀ, ਇਸੇ ਸ਼ੁਭਕਾਮਨਾ ਦੇ ਨਾਲ ਆਪ ਸਾਰਿਆਂ ਦਾ ਬਹੁਤ-ਬਹੁਤ ਅਭਿਨੰਦਨ ਕਰਦਾ ਹਾਂ ਅਤੇ ਮੈਨੂੰ ਵਿਸ਼ਵਾਸ ਹੈ ਕਿ ਤੁਹਾਡੇ ਇਸ ਮੰਥਨ ਨਾਲ ਵਿਗਿਆਨ ਦੀ ਗਤੀ-ਪ੍ਰਗਤੀ ਵਿੱਚ ਨਵੇਂ ਆਯਾਮ ਜੁੜਨਗੇ, ਨਵੇਂ ਸੰਕਲਪ ਜੁੜਨਗੇ ਅਤੇ ਅਸੀਂ ਸਾਰੇ ਮਿਲ ਕੇ ਆਉਣ ਵਾਲੇ ਦਿਨਾਂ ਵਿੱਚ ਜੋ ਸਾਡੇ ਸਾਹਮਣੇ ਅਵਸਰ ਹਨ, ਉਸ ਅਵਸਰ ਨੂੰ ਗੰਵਾਉਣ ਨਹੀਂ ਦੇਵਾਂਗੇ, ਕਿਸੇ ਵੀ ਹਾਲਤ ਵਿੱਚ ਉਹ ਅਵਸਰ ਜਾਣਾ ਨਹੀਂ ਚਾਹੀਦਾ। ਬੜੇ ਮੁੱਲਵਾਨ (ਕੀਮਤੀ) 25 ਸਾਲ ਸਾਡੇ ਪਾਸ ਹਨ। ਇਹ 25 ਸਾਲ ਹਨ ਜੋ ਵਿਸ਼ਵ ਵਿੱਚ ਭਾਰਤ ਦੀ ਇੱਕ ਨਵੀਂ ਪਹਿਚਾਣ, ਨਵੀਂ ਤਾਕਤ, ਨਵੀਂ ਸਮਰੱਥਾ ਦੇ ਨਾਲ ਭਾਰਤ ਨੂੰ ਖੜ੍ਹਾ ਕਰ ਦੇਣਗੇ। ਅਤੇ ਇਸ ਲਈ ਸਾਥੀਓ, ਤੁਹਾਡਾ ਇਹ ਸਮਾਂ ਸੱਚੇ ਅਰਥਾਂ ਵਿੱਚ ਤੁਹਾਡੇ ਰਾਜ ਦੇ ਵਿਗਿਆਨ ਅਤੇ ਟੈਕਨੋਲੋਜੀ ਦੇ ਖੇਤਰ ਵਿੱਚ ਬਲ ਦੇਣ ਵਾਲਾ ਬਣਨਾ ਚਾਹੀਦਾ ਹੈ। ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਇਸ ਮੰਥਨ ਤੋਂ ਉਹ ਅੰਮ੍ਰਿਤ ਕੱਢ ਕੇ ਜਾਵੋਗੇ ਜੋ ਅੰਮ੍ਰਿਤ ਤੁਹਾਡੇ ਆਪਣੇ-ਆਪਣੇ ਰਾਜ ਵਿੱਚ ਅਨੇਕ ਖੋਜਾਂ ਦੇ ਨਾਲ ਦੇਸ਼ ਦੀ ਪ੍ਰਗਤੀ ਵਿੱਚ ਜੁੜੇਗਾ। ਬਹੁਤ-ਬਹੁਤ ਸ਼ੁਭਕਾਮਨਾਵਾਂ! ਬਹੁਤ-ਬਹੁਤ ਧੰਨਵਾਦ!