"ਭਾਰਤ ਦੇਸ਼ ਵਿੱਚ ਓਲੰਪਿਕਸ ਦੀ ਮੇਜ਼ਬਾਨੀ ਲਈ ਉਤਸੁਕ ਹੈ। ਭਾਰਤ 2036 ਵਿੱਚ ਓਲੰਪਿਕਸ ਦੇ ਸਫ਼ਲ ਆਯੋਜਨ ਦੀ ਤਿਆਰੀ ਵਿੱਚ ਕੋਈ ਕਸਰ ਨਹੀਂ ਛੱਡੇਗਾ। ਇਹ 140 ਕਰੋੜ ਭਾਰਤੀਆਂ ਦਾ ਸੁਪਨਾ ਹੈ"
"ਭਾਰਤ ਸਾਲ 2029 ਵਿੱਚ ਹੋਣ ਵਾਲੇ ਯੂਥ ਓਲੰਪਿਕਸ ਦੀ ਮੇਜ਼ਬਾਨੀ ਲਈ ਭੀ ਉਤਸੁਕ ਹੈ"
"ਭਾਰਤੀ ਸਿਰਫ਼ ਖੇਡ ਪ੍ਰੇਮੀ ਹੀ ਨਹੀਂ ਹਨ, ਬਲਕਿ ਅਸੀਂ ਇਸ ਨੂੰ ਜੀਉਂਦੇ ਭੀ ਹਾਂ"
"ਭਾਰਤ ਦੀ ਖੇਡ ਵਿਰਾਸਤ ਪੂਰੀ ਦੁਨੀਆ ਨਾਲ ਸਬੰਧਿਤ ਹੈ"
"ਖੇਡਾਂ ਵਿੱਚ, ਕੋਈ ਹਾਰਨ ਵਾਲਾ ਨਹੀਂ ਹੁੰਦਾ, ਇੱਥੇ ਸਿਰਫ਼ ਜੇਤੂ ਅਤੇ ਸਿੱਖਣ ਵਾਲੇ ਹੁੰਦੇ ਹਨ"
"ਅਸੀਂ ਭਾਰਤ ਵਿੱਚ ਖੇਡਾਂ ਵਿੱਚ ਸ਼ਮੂਲੀਅਤ ਅਤੇ ਵਿਵਿਧਤਾ 'ਤੇ ਧਿਆਨ ਕੇਂਦ੍ਰਿਤ ਕਰ ਰਹੇ ਹਾਂ"
"ਆਈਓਸੀ ਐਗਜ਼ੀਕਿਊਟਿਵ ਬੋਰਡ ਨੇ ਓਲੰਪਿਕਸ ਵਿੱਚ ਕ੍ਰਿਕਟ ਨੂੰ ਸ਼ਾਮਲ ਕਰਨ ਦੀ ਸਿਫ਼ਾਰਿਸ਼ ਕੀਤੀ ਹੈ ਅਤੇ ਸਾਨੂੰ ਜਲਦੀ ਹੀ ਸਕਾਰਾਤਮਕ ਖ਼ਬਰਾਂ ਸੁਣਨ ਦੀ ਉਮੀਦ ਹੈ"

ਇੰਟਰਨੈਸ਼ਨਲ ਓਲੰਪਿਕ ਕਮੇਟੀ (ਆਈਓਸੀ-IOC ) ਦੇ ਪ੍ਰੈਜ਼ੀਡੈਂਟ Mr. ਥੌਮਸ ਬਾਖ, ਆਈਓਸੀ (IOC) ਦੇ ਸਨਮਾਨਿਤ ਮੈਂਬਰ, ਸਾਰੀਆਂ ਇੰਟਰਨੈਸ਼ਨਲ ਸਪੋਰਟਸ ਫੈਡਰੇਸ਼ਨਸ, ਭਾਰਤ ਦੀਆਂ ਨੈਸ਼ਨਲ ਫੈਡਰੇਸ਼ਨਸ ਦੇ ਸਾਰੇ ਪ੍ਰਤੀਨਿਧੀ (Representatives)।

ਦੇਵੀਓ ਅਤੇ ਸੱਜਣੋਂ!

140 ਕਰੋੜ ਭਾਰਤੀਆਂ ਦੀ ਤਰਫ਼ ਤੋਂ ਆਪ ਸਭ ਦਾ ਇਸ ਵਿਸ਼ੇਸ਼ ਆਯੋਜਨ ਵਿੱਚ ਮੈਂ ਸੁਆਗਤ ਕਰਦਾ ਹਾਂ, ਅਭਿਨੰਦਨ ਕਰਦਾ ਹਾਂ। ਇੰਟਰਨੈਸ਼ਨਲ ਓਲੰਪਿਕ ਐਸੋਸੀਏਸ਼ਨ ਦਾ ਇਹ, 140ਵਾਂ ਸੈਸ਼ਨ ਭਾਰਤ ਵਿੱਚ ਹੋਣਾ ਬਹੁਤ ਹੀ ਖਾਸ ਹੈ। 40 ਸਾਲ ਬਾਅਦ ਭਾਰਤ ਵਿੱਚ ਇੰਟਰਨੈਸ਼ਨਲ ਓਲੰਪਿਕ ਕਮੇਟੀ (ਆਈਓਸੀ-IOC )  ਦੇ ਸੈਸ਼ਨ ਦਾ ਹੋਣਾ, ਸਾਡੇ ਲਈ ਬਹੁਤ ਗੌਰਵ ਦੀ ਬਾਤ ਹੈ।

ਦੋਸਤੋ(Friends),

ਹੁਣ ਤੋਂ ਕੁਝ ਮਿੰਟ ਪਹਿਲਾਂ ਹੀ ਭਾਰਤ ਨੇ ਅਹਿਮਦਾਬਾਦ ਵਿੱਚ ਦੁਨੀਆ ਦੇ ਸਭ ਤੋਂ ਬੜੇ ਸਟੇਡੀਅਮ ਵਿੱਚ ਬਹੁਤ ਹੀ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਮੈਂ ਟੀਮ ਭਾਰਤ ਨੂੰ, ਸਾਰੇ ਭਾਰਤਵਾਸੀਆਂ ਨੂੰ ਇਸ ਇਤਿਹਾਸਿਕ ਜਿੱਤ ਦੀ ਵਧਾਈ ਦਿੰਦਾ ਹਾਂ।

 

ਸਾਥੀਓ,

ਸਪੋਰਟਸ, ਭਾਰਤ ਵਿੱਚ ਸਾਡੇ ਕਲਚਰ ਦਾ, ਸਾਡੀ ਲਾਇਫ ਸਟਾਇਲ ਦਾ, ਇੱਕ important ਹਿੱਸਾ ਰਿਹਾ ਹੈ। ਆਪ ਭਾਰਤ ਦੇ ਪਿੰਡਾਂ ਵਿੱਚ ਜਾਓਗੇ, ਤਾਂ ਪਾਓਗੇ ਕਿ ਬਿਨਾ ਸਪੋਰਟਸ ਦੇ ਸਾਡਾ ਹਰ ਫੈਸਟੀਵਲ ਅਧੂਰਾ ਹੈ। ਅਸੀਂ ਭਾਰਤੀ ਸਿਰਫ਼ sports lover ਨਹੀਂ ਹਾਂ, ਬਲਕਿ ਅਸੀਂ sports ਨੂੰ ਜੀਣ ਵਾਲੇ ਲੋਕ ਹਾਂ। ਅਤੇ ਇਹ ਹਜ਼ਾਰਾਂ  ਵਰ੍ਹਿਆਂ ਦੀ ਸਾਡੀ ਹਿਸਟਰੀ ਵਿੱਚ Reflect ਹੁੰਦਾ ਹੈ। Indus Valley Civilisation ਹੋਵੇ, ਹਜ਼ਾਰਾਂ ਵਰ੍ਹੇ ਪਹਿਲਾਂ ਦਾ ਵੈਦਿਕ ਕਾਲ ਹੋਵੇ, ਜਾਂ ਉਸ ਦੇ ਬਾਅਦ ਦਾ Time Period, ਹਰ ਕਾਲਖੰਡ ਵਿੱਚ ਸਪੋਰਟਸ ਨੂੰ ਲੈ ਕੇ ਭਾਰਤ ਦੀ legacy ਬਹੁਤ ਸਮ੍ਰਿੱਧ ਰਹੀ ਹੈ। ਸਾਡੇ ਇੱਥੇ ਹਜ਼ਾਰਾਂ ਸਾਲ ਪਹਿਲਾਂ ਲਿਖੇ ਗ੍ਰੰਥਾਂ ਵਿੱਚ 64 ਵਿਧਾਵਾਂ ਵਿੱਚ ਪਾਰੰਗਤ(ਨਿਪੁੰਨ) ਹੋਣ ਦੀ ਬਾਤ ਕਹੀ ਜਾਂਦੀ ਹੈ। ਇਨ੍ਹਾਂ ਵਿੱਚੋਂ ਅਨੇਕ ਵਿਧਾਵਾਂ ਖੇਡਾਂ ਨਾਲ ਜੁੜੀਆਂ ਹੋਈਆਂ ਸਨ, ਜਿਵੇਂ horse riding, ਆਰਚਰੀ, ਸਵਿਮਿੰਗ, ਰੈੱਸਲਿੰਗ, ਐਸੀਆਂ ਅਨੇਕ ਸਕਿੱਲਸ ਨੂੰ ਸਿੱਖਣ ‘ਤੇ ਬਲ ਦਿੱਤਾ ਜਾਂਦਾ ਸੀ। ਆਰਚਰੀ ਯਾਨੀ ਧਨੁਰਵਿੱਦਿਆ ਨੂੰ ਸਿੱਖਣ ਦੇ ਲਈ ਤਾਂ ਪੂਰੀ ਇੱਕ ਧਨੁਰਵੇਦ ਸੰਹਿਤਾ ਹੀ ਲਿਖੀ ਗਈ ਸੀ। ਇਸ ਸੰਹਿਤਾ ਵਿੱਚ ਇੱਕ ਜਗ੍ਹਾ ਕਿਹਾ ਗਿਆ ਹੈ-

ਧਨੁਸ਼ ਚਕਰੰਚ੍ ਕੁੰਤੰਚ੍ ਖੜਗੰਚ੍ ਕਸ਼ੁਰਿਕਾ ਗਦਾ।

 ਸਪਤਮਮ੍ ਬਾਹੁ ਯੁੱਧਮ੍, ਸਯਾ-ਦੇਵਮ੍, ਯੁੱਧਾਨੀ ਸਪਤਧਾ।

 (धनुश चकरन्च् कुन्तन्च् खडगन्च् क्षुरिका गदा।

 सप्तमम् बाहु युद्धम्, स्या-देवम्, युद्धानी सप्तधा।)

ਯਾਨੀ ਧਨੁਰਵਿੱਦਿਆ ਨਾਲ ਜੁੜੀਆਂ 7 ਪ੍ਰਕਾਰ ਦੀਆਂ ਸਕਿੱਲਸ ਆਉਣੀਆਂ ਚਾਹੀਦੀਆਂ ਹਨ। ਜਿਸ ਵਿੱਚ ਧਨੁਸ਼-ਬਾਣ, ਚੱਕ੍ਰ, ਭਾਲਾ ਯਾਨੀ ਅੱਜ ਦਾ ਜੈਵਲਿਨ ਥ੍ਰੋਅ, ਤਲਵਾਰਬਾਜ਼ੀ, ਡ੍ਰੈਗਰ, ਗਦਾ ਅਤੇ ਕੁਸ਼ਤੀ ਸ਼ਾਮਲ ਹਨ।

ਸਪੋਰਟਸ ਦੀ ਇਸ ਹਜ਼ਾਰਾਂ ਵਰ੍ਹੇ ਪੁਰਾਣੀ ਸਾਡੀ legacy ਦੇ ਕਈ ਸਾਇੰਟਿਫਿਕ ਐਵੀਡੈਂਸ ਹਨ। ਜਿੱਥੇ ਮੁੰਬਈ ਵਿੱਚ ਹੁਣ ਅਸੀਂ ਹਾਂ, ਉੱਥੋਂ ਕਰੀਬ 900 ਕਿਲੋਮੀਟਰ ਦੂਰ ਕੱਛ ਵਿੱਚ ਯੂਨੈਸਕੋ ਦੀ ਵਰਲਡ ਹੈਰੀਟੇਜ ਸਾਈਟ ਹੈ- ਧੋਲਾਵੀਰਾ। ਧੋਲਾਵੀਰਾ, 5 ਹਜ਼ਾਰ ਸਾਲ ਤੋਂ ਭੀ ਪਹਿਲਾਂ ਇੱਕ ਬਹੁਤ ਬੜਾ ਅਤੇ ਸਮ੍ਰਿੱਧ ਪੋਰਟ ਸਿਟੀ ਹੋਇਆ ਕਰਦਾ ਸੀ। ਇਸ ਪ੍ਰਾਚੀਨ ਸ਼ਹਿਰ ਵਿੱਚ ਅਰਬਨ ਪਲਾਨਿੰਗ ਦੇ ਨਾਲ-ਨਾਲ ਸਪੋਰਟਸ ਇਨਫ੍ਰਾਸਟ੍ਰਕਚਰ ਦਾ ਭੀ ਇੱਕ ਸ਼ਾਨਦਾਰ ਮਾਡਲ ਮਿਲਿਆ ਹੈ। ਖੁਦਾਈ ਦੇ ਦੌਰਾਨ ਇੱਥੇ 2 ਸਟੇਡੀਅਮ ਸਾਹਮਣੇ ਆਏ। ਇਨ੍ਹਾਂ ਵਿੱਚੋਂ ਇੱਕ ਤਾਂ ਦੁਨੀਆ ਦਾ ਸਭ ਤੋਂ ਪੁਰਾਣਾ ਅਤੇ ਉਸ ਸਮੇਂ ਦਾ ਦੁਨੀਆ ਦਾ ਸਭ ਤੋਂ ਬੜਾ ਸਟੇਡੀਅਮ ਹੈ। 5 ਹਜ਼ਾਰ ਸਾਲ ਪੁਰਾਣੇ ਭਾਰਤ ਦੇ ਇਸ ਸਟੇਡੀਅਮ ਵਿੱਚ ਇੱਕੋ ਸਮੇਂ 10 ਹਜ਼ਾਰ ਲੋਕਾਂ ਦੇ ਬੈਠਣ ਦੀ ਕਪੈਸਟੀ ਸੀ। ਭਾਰਤ ਦੀ ਇੱਕ ਹੋਰ ancient site, ਰਾਖੀਗੜ੍ਹੀ ਵਿੱਚ ਭੀ ਸਪੋਰਟਸ ਨਾਲ ਜੁੜੇ ਸਟ੍ਰਕਚਰਸ ਦੀ ਪਹਿਚਾਣ ਹੋਈ ਹੈ। ਭਾਰਤ ਦੀ ਇਹ ਵਿਰਾਸਤ, ਪੂਰੇ ਵਿਸ਼ਵ ਦੀ ਵਿਰਾਸਤ ਹੈ।

 

ਦੋਸਤੋ(Friends),

ਸਪੋਰਟਸ ਵਿੱਚ ਕੋਈ loser ਨਹੀਂ ਹੁੰਦਾ, ਸਪੋਰਟਸ ਵਿੱਚ ਸਿਰਫ਼, winners ਅਤੇ learners ਹੁੰਦੇ ਹਨ। ਸਪੋਰਟਸ ਦੀ language universal ਹੈ, ਸਪਿਰਿਟ ਯੂਨੀਵਰਸਲ ਹੈ। ਸਪੋਰਟਸ, ਸਿਰਫ਼ ਕੰਪੀਟੀਸ਼ਨ ਨਹੀਂ ਹੈ। ਸਪੋਰਟਸ, ਹਿਊਮੈਨਿਟੀ ਨੂੰ ਆਪਣੇ ਵਿਸਤਾਰ ਦਾ ਅਵਸਰ ਦਿੰਦਾ ਹੈ। ਰਿਕਾਰਡਸ ਕੋਈ ਭੀ ਤੋੜੇ, ਪੂਰੀ ਦੁਨੀਆ ਉਸ ਦਾ ਸੁਆਗਤ ਕਰਦੀ ਹੈ। ਸਪੋਰਟਸ, ਸਾਡੇ ਵਸੁਧੈਵ ਕੁਟੁੰਬਕਮ ਯਾਨੀ ਇੱਕ ਪ੍ਰਿਥਵੀ, ਇੱਕ ਪਰਿਵਾਰ, ਇੱਕ ਭਵਿੱਖ (One earth, one family, one future) ਦੇ ਭਾਵ ਨੂੰ ਭੀ ਸਸ਼ਕਤ ਕਰਦਾ ਹੈ। ਇਸ ਲਈ ਸਾਡੀ ਸਰਕਾਰ ਹਰ ਪੱਧਰ ‘ਤੇ ਖੇਡਾਂ ਨੂੰ ਹੁਲਾਰਾ ਦੇਣ ਦੇ ਲਈ ਪੂਰੀ ਪ੍ਰਤੀਬੱਧਤਾ ਨਾਲ ਕਾਰਜ ਕਰ ਰਹੀ ਹੈ। Khelo India University Games, Khelo India Youth Games, Khelo India Winter Games, Member of Parliament Sports Competition, ਅਤੇ ਜਲਦੀ ਆਯੋਜਿਤ ਹੋਣ ਵਾਲੇ Khelo India ਪੈਰਾ ਗੇਮਸ ਇਸ ਦੀਆਂ ਉਦਾਹਰਣਾਂ ਹਨ। ਅਸੀਂ ਭਾਰਤ ਵਿੱਚ ਖੇਡਾਂ ਦੇ ਵਿਕਾਸ ਦੇ ਲਈ inclusivity ਅਤੇ diversity ‘ਤੇ ਭੀ ਲਗਾਤਾਰ ਫੋਕਸ ਕਰ ਰਹੇ ਹਾਂ।

ਦੋਸਤੋ(Friends),

ਸਪੋਰਟਸ ਨੂੰ ਲੈ ਕੇ ਭਾਰਤ ਦੇ ਇਸੇ ਫੋਕਸ ਦੇ ਕਾਰਨ ਅੱਜ ਭਾਰਤ ਇੰਟਰਨੈਸ਼ਨਲ ਈਵੈਂਟਸ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਰਿਹਾ ਹੈ। ਪਿਛਲੇ ਓਲੰਪਿਕਸ ਵਿੱਚ ਕਈ ਭਾਰਤੀ ਐਥਲੀਟਸ ਨੇ ਬਿਹਤਰੀਨ ਪ੍ਰਦਰਸ਼ਨ ਕੀਤਾ। ਹਾਲ ਹੀ ਵਿੱਚ ਸੰਪੰਨ ਹੋਈਆਂ ਏਸ਼ੀਅਨ ਗੇਮਸ (ਏਸ਼ਿਆਈ ਖੇਡਾਂ) ਵਿੱਚ ਭਾਰਤ ਨੇ historical performance ਦਿੱਤੀ ਹੈ। ਉਸ ਤੋਂ ਪਹਿਲਾਂ ਹੋਏ ਵਰਲਡ ਯੂਨੀਵਰਸਿਟੀ ਗੇਮਸ ਵਿੱਚ ਭੀ ਸਾਡੇ young athletes ਨੇ ਨਵੇਂ ਰਿਕਾਰਡ ਬਣਾਏ ਹਨ। ਇਹ ਭਾਰਤ ਵਿੱਚ ਬਦਲਦੇ ਅਤੇ ਤੇਜ਼ੀ ਨਾਲ ਵਿਕਸਿਤ ਹੁੰਦੇ sports landscape ਦਾ ਸੰਕੇਤ ਹੈ। 

 

ਸਾਥੀਓ,

ਬੀਤੇ ਵਰ੍ਹਿਆਂ ਵਿੱਚ ਭਾਰਤ ਨੇ ਹਰ ਪ੍ਰਕਾਰ ਦੇ ਗਲੋਬਲ ਸਪੋਰਟਸ ਟੂਰਨਾਮੈਂਟਸ ਆਰਗੇਨਾਇਜ਼ ਕਰਨ ਦੀ ਆਪਣੀ ਸਮਰੱਥਾ ਨੂੰ ਸਾਬਤ ਕੀਤਾ ਹੈ। ਅਸੀਂ ਹਾਲ ਹੀ ਵਿੱਚ Chess Olympiad ਦਾ ਆਯੋਜਨ ਕੀਤਾ, ਜਿਸ ਵਿੱਚ ਵਿਸ਼ਵ ਦੇ 186 ਦੇਸ਼ ਸ਼ਾਮਲ ਹੋਏ। ਅਸੀਂ Football Under-17, Women’s World Cup, Men’s Hockey World Cup, Women’s World Boxing Championship, ਅਤੇ Shooting World Cup ਦੀ ਭੀ ਮੇਜ਼ਬਾਨੀ ਕੀਤੀ। ਭਾਰਤ ਹਰ ਵਰ੍ਹੇ ਦੁਨੀਆ ਦੀ ਸਭ ਤੋਂ ਬੜੀ ਕ੍ਰਿਕਟ ਲੀਗ ਵਿੱਚੋਂ ਇੱਕ ਦਾ ਭੀ ਆਯੋਜਨ ਕਰਦਾ ਹੈ। ਇਸ ਸਮੇਂ ਭਾਰਤ ਵਿੱਚ ਕ੍ਰਿਕਟ ਵਰਲਡ ਕੱਪ ਭੀ ਚਲ ਰਿਹਾ ਹੈ। ਉਤਸ਼ਾਹ ਦੇ ਇਸ ਮਾਹੌਲ ਵਿੱਚ, ਸਾਰੇ ਲੋਕ ਇਹ ਸੁਣ ਕੇ ਭੀ ਖੁਸ਼ ਹਨ ਕਿ ਇੰਟਰਨੈਸ਼ਨਲ ਓਲੰਪਿਕ ਕਮੇਟੀ (ਆਈਓਸੀ-IOC )  ਦੇ Executive Board ਨੇ ਕ੍ਰਿਕਟ ਨੂੰ Olympics ਵਿੱਚ ਸ਼ਾਮਲ ਕਰਨ ਦੀ ਸਿਫ਼ਾਰਸ਼ ਕੀਤੀ ਹੈ। ਸਾਨੂੰ ਉਮੀਦ ਹੈ ਇਸ ਬਾਰੇ ਜਲਦੀ ਹੀ ਸਾਨੂੰ ਕੋਈ positive news ਸੁਣਨ ਨੂੰ ਮਿਲੇਗੀ।

ਸਾਥੀਓ,

ਗਲੋਬਲ ਈਵੈਂਟਸ  ਦਾ ਆਯੋਜਨ, ਸਾਡੇ ਲਈ ਦੁਨੀਆ ਭਰ ਦੇ ਦੇਸ਼ਾਂ ਦੇ ਸੁਆਗਤ ਦਾ ਮੌਕਾ ਹੁੰਦਾ ਹੈ। ਤੇਜ਼ੀ ਨਾਲ ਵਧਦੀ ਇਕੌਨਮੀ ਅਤੇ ਆਪਣੇ well-developed infrastructure ਦੇ ਕਾਰਨ ਬੜੇ ਗਲੋਬਲ ਈਵੈਂਟਸ ਦੇ ਲਈ ਭਾਰਤ ਤਿਆਰ ਹੈ। ਇਹ ਦੁਨੀਆ ਨੇ ਭਾਰਤ ਦੀ ਜੀ-20(G-20 ) ਪ੍ਰੈਜ਼ੀਡੈਂਸੀ ਦੇ ਦੌਰਾਨ ਭੀ ਦੇਖਿਆ ਹੈ।  ਦੇਸ਼ ਭਰ ਦੇ 60 ਤੋਂ ਅਧਿਕ ਸ਼ਹਿਰਾਂ ਵਿੱਚ ਅਸੀਂ ਈਵੈਂਟਸ ਆਰਗੇਨਾਇਜ਼ ਕੀਤੇ ਹਨ। ਇਹ ਲੌਜਿਸਟਿਕਸ ਤੋਂ ਲੈ ਕੇ ਹਰ ਪ੍ਰਕਾਰ ਦੀ ਸਾਡੀ organizing capacity ਦਾ ਪ੍ਰਮਾਣ ਹੈ। ਇਸ ਲਈ ਅੱਜ ਮੈਂ ਆਪ ਸਭ ਦੇ ਸਾਹਮਣੇ 140 ਕਰੋੜ ਭਾਰਤਵਾਸੀਆਂ ਦੀ ਭਾਵਨਾ ਜ਼ਰੂਰ ਰੱਖਣ ਚਾਹਾਂਗਾ। ਭਾਰਤ ਆਪਣੀ ਧਰਤੀ ‘ਤੇ ਓਲੰਪਿਕਸ ਦਾ ਆਯੋਜਨ ਕਰਨ ਦੇ ਲਈ ਬਹੁਤ ਉਤਸ਼ਾਹਿਤ ਹੈ। 

 

ਸਾਲ 2036 ਵਿੱਚ ਭਾਰਤ ਵਿੱਚ ਓਲੰਪਿਕਸ ਦਾ ਸਫ਼ਲ ਆਯੋਜਨ ਹੋਵੇ, ਇਸ ਦੇ ਲਈ ਭਾਰਤ, ਆਪਣੇ ਪ੍ਰਯਾਸਾਂ ਵਿੱਚ ਕੋਈ ਕਮੀ ਨਹੀਂ ਰੱਖੇਗਾ। ਇਹ 140 ਕਰੋੜ ਭਾਰਤੀਆਂ  ਦਾ ਬਰਸਾਂ ਪੁਰਾਣਾ ਸੁਪਨਾ ਹੈ, ਉਨ੍ਹਾਂ ਦੀ ਆਕਾਂਖਿਆ ਹੈ। ਇਸ ਸੁਪਨੇ ਨੂੰ ਹੁਣ ਅਸੀਂ ਆਪ ਸਭ ਦੇ ਸਹਿਯੋਗ ਨਾਲ ਪੂਰਾ ਕਰਨਾ ਚਾਹੁੰਦੇ ਹਾਂ। ਅਤੇ 2036 ਓਲੰਪਿਕਸ ਤੋਂ ਭੀ ਪਹਿਲਾਂ, ਭਾਰਤ ਸਾਲ 2029 ਵਿੱਚ ਹੋਣ ਜਾ ਰਹੇ ਯੂਥ ਓਲੰਪਿਕਸ ਦੀ ਮੇਜ਼ਬਾਨੀ ਕਰਨ ਦਾ ਭੀ ਇੱਛੁਕ ਹੈ। ਮੈਨੂੰ ਵਿਸ਼ਵਾਸ ਹੈ, ਭਾਰਤ ਨੂੰ ਇੰਟਰਨੈਸ਼ਨਲ ਓਲੰਪਿਕ ਕਮੇਟੀ (ਆਈਓਸੀ-IOC )  ਦਾ ਨਿਰੰਤਰ ਸਹਿਯੋਗ ਮਿਲਦਾ ਰਹੇਗਾ।

ਦੋਸਤੋ (Friends),

ਸਪੋਰਟਸ, ਸਿਰਫ਼ ਮੈਡਲ (medal) ਜਿੱਤਣ ਦਾ ਨਹੀਂ ਬਲਕਿ ਦਿਲਾਂ ਨੂੰ ਜਿੱਤਣ ਦਾ ਮਾਧਿਅਮ ਹੈ। ਸਪੋਰਟਸ ਸਬਕਾ ਹੈ, ਸਬਕੇ ਲਿਏ ਹੈ। ਸਪੋਰਟਸ ਸਿਰਫ਼ ਚੈਂਪੀਅਨਸ ਹੀ ਤਿਆਰ ਨਹੀਂ ਕਰਦਾ, ਬਲਕਿ  peace, progress ਅਤੇ wellness ਨੂੰ ਭੀ ਪ੍ਰਮੋਟ ਕਰਦਾ ਹੈ। ਇਸ ਲਈ ਸਪੋਰਟਸ, ਦੁਨੀਆ ਨੂੰ ਜੋੜਨ ਦਾ ਇੱਕ ਹੋਰ ਸਸ਼ਕਤ ਮਾਧਿਅਮ ਹੈ। ਮੈਂ ਓਲੰਪਿਕਸ ਦੇ ਮੋਟੋ ਨੂੰ ਫਿਰ  ਤੁਹਾਡੇ (ਆਪਕੇ) ਸਾਹਮਣੇ ਦੁਹਰਾਵਾਂਗਾ-Faster, Higher, Stronger, Together. ਇੰਟਰਨੈਸ਼ਨਲ ਓਲੰਪਿਕ ਕਮੇਟੀ (ਆਈਓਸੀ-IOC )  ਦੇ 141ਵੇਂ Session ਵਿੱਚ ਆਏ ਸਾਰੇ ਮਹਿਮਾਨਾਂ ਦਾ, ਪ੍ਰੈਜ਼ੀਡੈਂਟ ਥੌਮਸ ਬਾਖ ਦਾ ਅਤੇ ਸਾਰੇ ਡੈਲੀਗੇਟਸ (Delegates) ਦਾ ਮੈਂ ਫਿਰ ਤੋਂ ਹਿਰਦੇ ਤੋਂ ਧੰਨਵਾਦ ਕਰਦਾ ਹਾਂ। ਆਉਣ ਵਾਲੇ ਕੁਝ ਘੰਟਿਆਂ ਵਿੱਚ ਤੁਹਾਨੂੰ ਅਨੇਕ ਮਹੱਤਵਪੂਰਨ ਫ਼ੈਸਲੇ ਲੈਣੇ ਹਨ।

ਮੈਂ ਹੁਣ ਇਸ ਸੈਸ਼ਨ ਦੇ ਅਰੰਭ ਹੋਣ ਦਾ ਐਲਾਨ  ਕਰਦਾ ਹਾਂ! (I now declare this session open!)

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
5 Days, 31 World Leaders & 31 Bilaterals: Decoding PM Modi's Diplomatic Blitzkrieg

Media Coverage

5 Days, 31 World Leaders & 31 Bilaterals: Decoding PM Modi's Diplomatic Blitzkrieg
NM on the go

Nm on the go

Always be the first to hear from the PM. Get the App Now!
...
Prime Minister urges the Indian Diaspora to participate in Bharat Ko Janiye Quiz
November 23, 2024

The Prime Minister Shri Narendra Modi today urged the Indian Diaspora and friends from other countries to participate in Bharat Ko Janiye (Know India) Quiz. He remarked that the quiz deepens the connect between India and its diaspora worldwide and was also a wonderful way to rediscover our rich heritage and vibrant culture.

He posted a message on X:

“Strengthening the bond with our diaspora!

Urge Indian community abroad and friends from other countries  to take part in the #BharatKoJaniye Quiz!

bkjquiz.com

This quiz deepens the connect between India and its diaspora worldwide. It’s also a wonderful way to rediscover our rich heritage and vibrant culture.

The winners will get an opportunity to experience the wonders of #IncredibleIndia.”