Flags off Varanasi-New Delhi Vande Bharat Express Train
Launches Unified Tourist Pass System under Smart City Mission
“I feel immense pride when the work of Kashi’s citizens is showered with praise”
“UP prospers when Kashi prospers, and the country prospers when UP prospers”
“Kashi along with the entire country is committed to the resolve of Viksit Bharat”
“Modi Ki Guarantee Ki Gadi is a super hit as government is trying to reach the citizens, not the other way round”
“This year, Banas Dairy has paid more than one thousand crore rupees to the farmers of UP”
“This entire area of ​​Purvanchal has been neglected for decades but with the blessings of Mahadev, now Modi is engaged in your service”

ਨਮ: ਪਾਰਵਤੀ ਪਤਯੇ.... ਹਰ ਹਰ ਮਹਾਦੇਵ!

ਯੂਪੀ ਦੇ ਸੀਐੱਮ ਯੋਗੀ ਆਦਿਤਿਯਨਾਥ ਜੀ, ਉਪ ਮੁੱਖ ਮੰਤਰੀ ਸ਼੍ਰੀਮਾਨ ਕੇਸ਼ਵ ਪ੍ਰਸਾਦ ਮੌਰਯ, ਗੁਜਰਾਤ ਵਿਧਾਨ ਸਭਾ ਦੇ ਚੇਅਰਮੈਨ ਅਤੇ ਬਨਾਸ ਡੇਅਰੀ ਦੇ ਚੇਅਰਮੈਨ ਅਤੇ ਅੱਜ ਵਿਸ਼ੇਸ਼ ਰੂਪ ਨਾਲ ਕਿਸਾਨਾਂ ਨੂੰ ਭੇਂਟ, ਸੌਗਾਤ ਦੇਣ ਲਈ ਆਏ ਹੋਏ ਸ਼੍ਰੀਮਾਨ ਸ਼ੰਕਰ ਭਾਈ ਚੌਧਰੀ, ਰਾਜ ਦੇ ਮੰਤਰੀ ਪਰਿਸ਼ਦ ਦੇ ਮੈਂਬਰ, ਵਿਧਾਇਕਗਣ, ਹੋਰ ਮਹਾਨੁਭਾਵ, ਅਤੇ ਬਨਾਰਸ ਦੇ ਮੇਰੇ ਪਰਿਵਾਰਜਨੋਂ।

ਬਾਬਾ ਸ਼ਿਵ ਦੀ ਪਾਵਨ ਧਰਤੀ ‘ਤੇ ਆਪ ਸਭ ਕਾਸ਼ੀ ਕੇ ਲੋਗਨ ਕੇ ਹਮਾਰ ਪ੍ਰਣਾਮ ਬਾ। (बाबा शिव के पावन धरती पर आप सब काशी के लोगन के हमार प्रणाम बा।)

ਮੇਰੇ ਕਾਸ਼ੀ ਦੇ ਲੋਕਾਂ ਦੇ ਇਸ ਜੋਸ਼ ਨੇ, ਸਰਦੀ ਦੇ ਇਸ ਮੌਸਮ ਵਿੱਚ ਵੀ ਗਰਮੀ ਵਧਾ ਦਿੱਤੀ ਹੈ। ਕਾ ਕਹਲ ਜਾਲਾ ਬਨਾਰਸ ਮੇਂ... ਜਿਯਾ ਰਜਾ ਬਨਾਰਸ!!!( का कहल जाला बनारस में ...जिया रजा बनारस) ਅੱਛਾ, ਸ਼ੁਰੂਆਤ ਮੇਂ ਹਮੇਂ ਏਕ ਠੇ ਸ਼ਿਕਾਇਤ ਹ... ਕਾਸ਼ੀ ਕੇ ਲੋਗਨ ਸੇ। ਕਹੀਂ ਹਮ ਆਪਨ ਸ਼ਿਕਾਇਤ? ਏ ਸਾਲ ਹਮ ਦੇਵ ਦੀਪਾਵਲੀ ਪਰ ਇਹਾਂ ਨਾ ਰਹਲੀ, ਔਰ ਏਦਾ ਪਾਰੀ ਦੇਵ ਦੀਪਾਵਲੀ ਪਰ ਕਾਸ਼ੀ ਕੇ ਲੋਗ ਸਭ ਮਿਲ ਕੇ ਰਿਕਾਰਡ ਤੋੜ ਦੇਹਲਨ।

ਆਪ ਸਭ ਸੋਚ ਰਹੇ ਹੋਵੋਗੇ ਕਿ ਜਦੋਂ ਸਭ ਵਧੀਆ ਹੋਇਆ ਤਾਂ ਮੈਂ ਸ਼ਿਕਾਇਤ ਕਿਉਂ ਕਰ ਰਿਹਾ ਹਾਂ। ਮੈਂ ਸ਼ਿਕਾਇਤ ਇਸ ਲਈ ਕਰ ਰਿਹਾ ਹਾਂ ਕਿਉਂਕਿ ਦੋ ਸਾਲ ਪਹਿਲਾਂ ਜਦੋਂ ਮੈਂ ਦੇਵ ਦੀਪਾਵਲੀ ‘ਤੇ ਇੱਥੇ ਆਇਆ ਸੀ ਤਾਂ ਤੁਸੀਂ ਉਸ ਸਮੇਂ ਦੇ ਰਿਕਾਰਡ ਨੂੰ ਵੀ ਤੋੜ ਦਿੱਤਾ। ਹੁਣ ਘਰ ਦਾ ਮੈਂਬਰ ਹੋਣ ਦੇ ਨਾਤੇ ਮੈਂ ਤਾਂ ਸ਼ਿਕਾਇਤ ਕਰਾਂਗਾ ਹੀ, ਕਿਉਂਕਿ ਤੁਹਾਡੀ ਇਹ ਮਿਹਨਤ ਦੇਖਣ ਦੇ ਲਈ ਮੈਂ ਇਸ ਬਾਰ ਇੱਥੇ ਸੀ ਨਹੀਂ।

ਇਸ ਵਾਰ ਜੋ ਲੋਕ ਦੇਵ ਦੀਪਾਵਲੀ ਦੇ ਅਦੁਭੱਤ ਦ੍ਰਿਸ਼ ਨੂੰ ਦੇਖ ਕੇ ਆਏ... ਵਿਦੇਸ਼ ਦੇ ਮਹਿਮਾਨ ਵੀ ਆਏ ਸਨ, ਉਨ੍ਹਾਂ ਨੇ ਦਿੱਲੀ ਵਿੱਚ ਮੈਨੂੰ ਪੂਰਾ ਹਾਲ ਦੱਸਿਆ ਸੀ। ਜੀ-20 ਵਿੱਚ ਆਏ ਮਹਿਮਾਨ ਹੋਣ ਜਾਂ ਬਨਾਰਸ ਆਉਣ ਵਾਲਾ ਕੋਈ ਵੀ ਮਹਿਮਾਨ... ਜਦੋਂ ਉਹ ਬਨਾਰਸ ਦੇ ਲੋਕਾਂ ਦੀ ਪ੍ਰਸ਼ੰਸਾ ਕਰਦੇ ਹਨ, ਤਾਂ ਮੇਰਾ ਵੀ ਮੱਥਾ ਉੱਚਾ ਹੋ ਜਾਂਦਾ ਹੈ। ਕਾਸ਼ੀ ਵਾਸੀਆਂ ਨੇ ਜੋ ਕੰਮ ਕਰ ਦਿਖਾਇਆ ਹੈ, ਜਦੋ ਦੁਨੀਆ ਉਸ ਦਾ ਗੌਰਵਗਾਨ ਕਰਦੀ ਹੈ, ਤਾਂ ਸਭ ਤੋਂ ਜ਼ਿਆਦਾ ਖੁਸ਼ੀ ਮੈਨੂੰ ਹੁੰਦੀ ਹੈ। ਮਹਾਦੇਵ ਦੀ ਕਾਸ਼ੀ ਦੀ ਮੈਂ ਜਿੰਨੀ ਵੀ ਸੇਵਾ ਕਰ ਸਕਾਂ... ਉਹ ਮੈਨੂੰ ਘੱਟ ਹੀ ਲਗਦੀ ਹੈ।

 

ਮੇਰੇ ਪਰਿਵਾਰਜਨੋਂ,

ਜਦੋਂ ਕਾਸ਼ੀ ਦਾ ਵਿਕਾਸ ਹੁੰਦਾ ਹੈ, ਤਾਂ ਯੂਪੀ ਦਾ ਵਿਕਾਸ ਹੁੰਦਾ ਹੈ। ਅਤੇ ਜਦੋਂ ਯੂਪੀ ਦਾ ਵਿਕਾਸ ਹੁੰਦਾ ਹੈ, ਤਾਂ ਦੇਸ਼ ਦਾ ਵਿਕਾਸ ਹੁੰਦਾ ਹੈ। ਇਸੇ ਭਾਵ ਦੇ ਨਾਲ ਅੱਜ ਵੀ ਇੱਥੇ ਕਰੀਬ 20 ਹਜ਼ਾਰ ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਗਿਆ ਅਤੇ ਲੋਕਾਅਰਪਣ ਹੋਇਆ ਹੈ। ਬਨਾਰਸ ਦੇ ਪਿੰਡਾਂ ਵਿੱਚ ਪੀਣ ਦੇ ਪਾਣੀ ਦੀ ਸਪਲਾਈ ਹੋਵੇ, BHU ਟ੍ਰੌਮਾ ਸੈਂਟਰ ਵਿੱਚ ਕ੍ਰਿਟਿਕਲ ਕੇਅਰ ਯੂਨਿਟ ਹੋਵੇ, ਸੜਕ, ਬਿਜਲੀ, ਗੰਗਾ ਘਾਟ, ਰੇਲਵੇ, ਏਅਰਪੋਰਟ, ਸੌਰ ਊਰਜਾ ਅਤੇ ਪੈਟਰੋਲੀਅਮ ਜਿਹੇ ਅਨੇਕ ਖੇਤਰਾਂ ਨਾਲ ਜੁੜੇ ਪ੍ਰੋਜੈਕਟ ਹੋਣ... ਇਹ ਇਸ ਖੇਤਰ ਦੇ ਵਿਕਾਸ ਦੀ ਗਤੀ ਨੂੰ ਹੋਰ ਤੇਜ਼ ਕਰਨਗੇ।

ਕੱਲ੍ਹ ਸ਼ਾਮ ਹੀ ਮੈਨੂੰ ਕਾਸ਼ੀ-ਕੰਨਿਆਕੁਮਾਰੀ ਤਮਿਲ ਸੰਗਮਮ ਟ੍ਰੇਨ ਨੂੰ ਵੀ ਹਰੀ ਝੰਡੀ ਦਿਖਾਉਣ ਦਾ ਅਵਸਰ ਮਿਲਿਆ ਸੀ। ਅੱਜ ਵਾਰਾਣਸੀ ਤੋਂ ਦਿੱਲੀ ਦੇ ਲਈ ਇੱਕ ਹੋਰ ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨ ਸ਼ੁਰੂ ਹੋਈ ਹੈ। ਅੱਜ ਤੋਂ ਮਊ-ਦੋਹਰੀਘਾਟ ਟ੍ਰੇਨ ਵੀ ਸ਼ੁਰੂ ਹੋ ਰਹੀ ਹੈ। ਇਹ ਲਾਈਨ ਚਾਲੂ ਹੋ ਜਾਣ ਨਾਲ ਦੋਹਰੀਘਾਟ ਦੇ ਨਾਲ ਹੀ ਬੜਹਲਗੰਜ, ਹਾਟਾ, ਗੋਲਾ- ਗਗਹਾ ਤੱਕ ਸਾਰੇ ਲੋਕਾਂ ਨੂੰ ਫਾਇਦਾ ਹੋਣ ਵਾਲਾ ਹੈ। ਇਨ੍ਹਾਂ ਸਾਰੇ ਵਿਕਾਸ ਕਾਰਜਾਂ ਦੇ ਲਈ ਮੈਂ ਆਪ ਸਭ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਮੇਰੇ ਪਰਿਵਾਰਜਨੋਂ,

ਅੱਜ ਕਾਸ਼ੀ ਸਮੇਤ ਸਾਰਾ ਦੇਸ਼ ਵਿਕਸਿਤ ਭਾਰਤ ਦੇ ਨਿਰਮਾਣ ਲਈ ਪ੍ਰਤੀਬੱਧ ਹੈ। ਵਿਕਸਿਤ ਭਾਰਤ ਸੰਕਲਪ ਯਾਤਰਾ ਹਜ਼ਾਰਾਂ ਪਿੰਡਾਂ, ਹਜ਼ਾਰਾਂ ਸ਼ਹਿਰਾਂ ਵਿੱਚ ਪਹੁੰਚ ਚੁੱਕੀ ਹੈ। ਕਰੋੜਾਂ ਲੋਕ ਇਸ ਯਾਤਰਾ ਨਾਲ ਜੁੜ ਰਹੇ ਹਨ। ਇੱਥੇ ਕਾਸ਼ੀ ਵਿੱਚ ਮੈਨੂੰ ਵੀ ਵਿਕਸਿਤ ਭਾਰਤ ਸੰਕਲਪ ਯਾਤਰਾ ਦਾ ਹਿੱਸਾ ਬਣਨ ਦਾ ਅਵਸਰ ਮਿਲਿਆ ਹੈ।  ਇਸ ਯਾਤਰਾ ਵਿੱਚ ਜੋ ਗੱਡੀ ਚਲ ਰਹੀ ਹੈ- ਉਸ ਨੂੰ ਦੇਸ਼ਵਾਸੀ ਮੋਦੀ ਕੀ ਗਾਰੰਟੀ ਵਾਲੀ ਗੱਡੀ ਬੁਲਾ ਰਹੇ ਹਨ।

 

ਤੁਸੀਂ ਸਾਰੇ ਲੋਕ ਮੋਦੀ ਕੀ ਗਾਰੰਟੀ ਜਾਨੇ ਲਾ... ਨਾ ? ਸਾਡਾ ਪ੍ਰਯਾਸ ਹੈ ਕਿ ਭਾਰਤ ਸਰਕਾਰ ਨੇ ਗ਼ਰੀਬ ਕਲਿਆਣ ਦੀ, ਜਨ-ਕਲਿਆਣ ਦੀਆਂ ਜੋ ਵੀ ਯੋਜਨਾਵਾਂ ਬਣਾਈਆਂ ਹਨ, ਉਨ੍ਹਾਂ ਵਿੱਚੋਂ ਕੋਈ ਵੀ ਲਾਭਾਰਥੀ ਵੰਚਿਤ ਨਾ ਰਹੇ। ਪਹਿਲਾਂ ਗ਼ਰੀਬ, ਸਰਕਾਰ ਦੇ ਕੋਲ ਸੁਵਿਧਾਵਾਂ ਦੇ ਲਈ ਚੱਕਰ ਲਗਾਉਂਦਾ ਸੀ। ਹੁਣ ਮੋਦੀ ਨੇ ਕਹਿ ਦਿੱਤਾ ਹੈ ਕਿ ਸਰਕਾਰ ਖ਼ੁਦ ਚੱਲ ਕੇ ਗ਼ਰੀਬਾਂ ਦੇ ਕੋਲ ਜਾਏਗੀ। ਅਤੇ ਇਸ ਲਈ, ਮੋਦੀ ਦੀ ਗਾਰੰਟੀ ਵਾਲੀ ਗੱਡੀ, ਇੱਕ ਦਮ ਸੁਪਰਹਿਟ ਹੋ ਗਈ ਹੈ। ਕਾਸ਼ੀ ਵਿੱਚ ਵੀ ਹਜ਼ਾਰਾਂ ਨਵੇਂ ਲਾਭਾਰਥੀ ਸਰਕਾਰੀ ਯੋਜਨਾਵਾਂ ਨਾਲ ਜੁੜੇ ਹਨ, ਜੋ ਪਹਿਲਾਂ ਵੰਚਿਤ ਸਨ।

ਕਿਸੇ ਨੂੰ ਆਯੁਸ਼ਮਾਨ ਕਾਰਡ ਮਿਲਿਆ ਹੈ, ਕਿਸੇ ਨੂੰ ਮੁਫ਼ਤ ਰਾਸ਼ਨ ਵਾਲਾ ਕਾਰਡ ਮਿਲਿਆ ਹੈ, ਕਿਸੇ ਨੂੰ ਪੱਕੇ ਆਵਾਸ ਦੀ ਗਾਰੰਟੀ ਮਿਲੀ ਹੈ, ਕਿਸੇ ਨੂੰ ਨਲ ਸੇ ਜਲ ਦਾ ਕਨੈਕਸ਼ਨ ਮਿਲਿਆ ਹੈ, ਕਿਸੇ ਨੂੰ ਮੁਫ਼ਤ ਗੈਸ ਕਨੈਕਸ਼ਨ ਮਿਲਿਆ ਹੈ, ਸਾਡੀ ਕੋਸ਼ਿਸ਼ ਹੈ ਕਿ ਕੋਈ ਵੀ ਲਾਭਾਰਥੀ ਵੰਚਿਤ ਨਾ ਰਹੇ, ਸਭ ਨੂੰ ਉਸ ਦਾ ਹੱਕ ਮਿਲੇ। ਅਤੇ ਇਸ ਅਭਿਯਾਨ ਨਾਲ ਸਭ ਤੋਂ ਵੱਡੀ ਚੀਜ਼ ਜੋ ਲੋਕਾਂ ਨੂੰ  ਮਿਲੀ ਹੈ... ਉਹ ਹੈ ਵਿਸ਼ਵਾਸ।

ਜਿਨ੍ਹਾਂ ਨੂੰ ਯੋਜਨਾਵਾਂ ਦਾ ਲਾਭ ਮਿਲਿਆ ਹੈ, ਉਨ੍ਹਾਂ ਨੂੰ ਇਹ ਵਿਸ਼ਵਾਸ ਮਿਲਿਆ ਹੈ ਕਿ ਉਨ੍ਹਾਂ ਦਾ ਜੀਵਨ ਹੁਣ ਹੋਰ ਬਿਹਤਰ ਹੋਵੇਗਾ। ਜੋ ਵੰਚਿਤ ਸਨ, ਉਨ੍ਹਾਂ ਨੂੰ ਇਹ ਵਿਸ਼ਵਾਸ ਮਿਲਿਆ ਹੈ ਕਿ ਇੱਕ ਨਾ ਇੱਕ ਦਿਨ ਉਨ੍ਹਾਂ ਨੂੰ ਵੀ ਜ਼ਰੂਰ ਯੋਜਨਾਵਾਂ ਦਾ ਲਾਭ ਮਿਲੇਗਾ। ਇਸ ਵਿਸ਼ਵਾਸ ਨੇ, ਦੇਸ਼ ਦੇ ਇਸ ਵਿਸ਼ਵਾਸ ਨੂੰ ਵੀ ਵਧਾਇਆ ਹੈ ਕਿ ਸਾਲ 2047 ਤੱਕ ਭਾਰਤ ਵਿਕਸਿਤ ਹੋ ਕੇ ਰਹੇਗਾ।

ਅਤੇ ਨਾਗਰਿਕਾਂ ਨੂੰ ਤਾਂ ਲਾਭ ਜੋ ਹੁੰਦਾ ਹੈ, ਹੁੰਦਾ ਹੈ, ਮੈਨੂੰ ਵੀ ਲਾਭ ਹੁੰਦਾ ਹੈ। ਮੈਂ 2 ਦਿਨ ਤੋਂ ਇਸ ਸੰਕਲਪ ਯਾਤਰਾ ਵਿੱਚ ਜਾ ਰਿਹਾ ਹਾਂ ਅਤੇ ਮੇਰਾ ਜੋ ਨਾਗਰਿਕਾਂ ਨੂੰ ਮਿਲਣਾ ਹੁੰਦਾ ਹੈ, ਕੱਲ੍ਹ ਮੈਂ ਜਿੱਥੇ ਗਿਆ ਸਕੂਲ ਦੇ ਬੱਚਿਆਂ ਨੂੰ ਮਿਲਣ ਦਾ ਮੌਕਾ ਮਿਲਿਆ, ਕੀ ਆਤਮਵਿਸ਼ਵਾਸ ਸੀ, ਕਿੰਨੀਆਂ ਵਧੀਆ ਕਵਿਤਾਵਾਂ ਬੋਲ ਰਹੀਆਂ ਸਨ ਬੱਚੀਆਂ, ਪੂਰਾ ਵਿਗਿਆਨ ਸਮਝਾ ਰਹੀਆਂ ਸਨ  ਅਤੇ ਇੰਨੇ ਵਧਿਆ ਤਰੀਕੇ ਨਾਲ ਆਂਗਨਵਾੜੀ ਦੇ ਬੱਚੇ ਗੀਤ ਗਾ ਕੇ ਸੁਆਗਤ ਕਰ ਰਹੇ ਸਨ।

ਮੈਨੂੰ ਇੰਨਾ ਸੁਖ ਮਿਲਦਾ ਸੀ ਦੇਖ ਕੇ ਅਤੇ ਅੱਜ ਹੁਣ ਇੱਥੇ ਇੱਕ ਭੈਣ ਸਾਡੀ ਚੰਦਾ ਦੇਵੀ ਦਾ ਮੈਂ ਭਾਸ਼ਣ ਸੁਣਿਆ, ਇਨਾ ਵਧੀਆ ਭਾਸ਼ਣ ਸੀ, ਯਾਨੀ ਮੈਂ ਕਹਿੰਦਾ ਹਾਂ ਵੱਡੇ- ਵੱਡੇ ਲੋਕ ਵੀ ਅਜਿਹਾ ਭਾਸ਼ਣ ਨਹੀਂ ਦੇ ਸਕਦੇ। ਸਾਰੀਆਂ ਚੀਜ਼ਾਂ ਇੰਨੀ ਬਾਰੀਕੀ ਨਾਲ ਉਹ ਦੱਸ ਰਹੀ ਸੀ ਅਤੇ ਮੈਂ ਕੁਝ ਸਵਾਲ ਪੁੱਛੇ, ਉਨ੍ਹਾਂ ਸਵਾਲਾਂ ਦਾ ਜਵਾਬ ਵੀ ਅਤੇ ਉਹ ਸਾਡੀ ਲਖਪਤੀ ਦੀਦੀ ਹੈ।

 

ਅਤੇ ਜਦੋਂ ਮੈਂ ਉਨ੍ਹਾਂ ਨੂੰ ਕਿਹਾ ਤੁਸੀਂ ਲਖਪਤੀ ਦੀਦੀ ਬਣ ਗਏ ਤਾਂ ਉਸ ਨੇ ਕਿਹਾ ਕਿ ਸਾਹਿਬ ਇਹ ਤਾਂ ਮੈਨੂੰ ਬੋਲਣ ਦਾ ਮੌਕਾ ਮਿਲਿਆ ਹੈ, ਲੇਕਿਨ ਸਾਡੇ ਸਮੂਹ ਵਿੱਚ ਤਾਂ ਹੋਰ ਵੀ 3-4 ਭੈਣਾਂ ਲਖਪਤੀ ਹੋ ਚੁੱਕੀਆਂ ਹਨ। ਅਤੇ ਸਭ ਨੂੰ ਲਖਪਤੀ ਬਣਾਉਣ ਦਾ ਸੰਕਲਪ ਕੀਤਾ ਹੈ। ਯਾਨੀ ਇਸ ਸੰਕਲਪ ਯਾਤਰਾ ਤੋਂ ਮੈਨੂੰ ਅਤੇ ਮੇਰੇ ਸਾਰੇ ਸਾਥੀਆ ਨੂੰ ਸਮਾਜ ਦੇ ਅੰਦਰ ਕਿਹੜੀ ਸ਼ਕਤੀ ਪਈ ਹੋਈ ਹੈ, ਇੱਕ ਤੋਂ ਇੱਕ ਵਧ ਕੇ ਸਮਰੱਥਾਵਾਨ ਸਾਡੀਆਂ ਮਾਤਾਵਾਂ, ਭੈਣਾਂ, ਬੇਟੀਆਂ, ਬੱਚੇ ਕਿੰਨੇ ਸਮਰੱਥਾ ਨਾਲ ਭਰੇ ਹੋਏ ਹਨ, ਖੇਡ-ਕੁੱਦ ਵਿੱਚ ਕਿੰਨੇ ਹੁਸ਼ਿਆਰ ਹਨ, ਗਿਆਨ ਦੇ ਮੁਕਾਬਲਿਆਂ ਵਿੱਚ ਕਿੰਨੇ ਤੇਜ਼ ਹਨ।

ਇਹ ਸਾਰੀਆਂ ਗੱਲਾਂ ਖ਼ੁਦ ਹੀ ਦੇਖਣ ਦੀ, ਸਮਝਣ ਦੀ, ਜਾਣਨ ਦੀ, ਅਨੁਭਵ ਕਰਨ ਦੀ, ਇਹ ਸਭ ਨੂੰ ਬੜਾ ਅਵਸਰ ਮੈਨੂੰ ਸੰਕਲਪ ਯਾਤਰਾ ਨੇ ਦਿੱਤਾ ਹੈ। ਅਤੇ ਇਸ ਲਈ ਜਨਤਕ ਜੀਵਨ ਵਿੱਚ ਕੰਮ ਕਰਨ ਵਾਲੇ ਹਰ ਇੱਕ ਨੂੰ ਮੈਂ ਕਹਿੰਦਾ ਹਾਂ, ਇਹ ਵਿਕਸਿਤ ਭਾਰਤ ਸੰਕਲਪ ਯਾਤਰਾ, ਇਹ ਸਾਡੇ ਵਰਗੇ ਲੋਕਾਂ ਲਈ ਐਜੂਕੇਸ਼ਨ ਦੀ ਚਲਦੀ-ਫਿਰਦੀ ਯੂਨੀਵਰਸਿਟੀ ਹੈ। ਸਾਨੂੰ ਸਿੱਖਣ ਨੂੰ ਮਿਲਦਾ ਹੈ, ਮੈਂ 2 ਦਿਨਾਂ ਵਿੱਚ ਇੰਨਾ ਸਿੱਖਿਆ ਹੈ, ਇੰਨੀਆਂ ਚੀਜ਼ਾਂ ਸਮਝਿਆ ਹਾਂ, ਅੱਜ ਤਾਂ ਮੇਰਾ ਜੀਵਨ ਧੰਨ ਹੋ ਗਿਆ ਹੈ।

ਮੇਰੇ ਪਰਿਵਾਰਜਨੋਂ,

ਕਹਲ ਜਾਲਾ:, ਕਾਸ਼ੀ ਕਬਹੁ ਨਾ ਛਾਡਿਓ, ਵਿਸ਼ਵਨਾਥ ਦਰਵਾਰ (कहल जाला: काशी कबहु ना छाड़िए, विश्वनाथ दरबार।)। ਸਾਡੀ ਸਰਕਾਰ ਕਾਸ਼ੀ ਵਿੱਚ ਰਿਹਾਇਸ਼ ਆਸਾਨ ਬਣਾਉਣ ਦੇ ਨਾਲ ਹੀ ਕਾਸ਼ੀ ਨੂੰ ਜੋੜਣ ਲਈ ਵੀ ਉਨੀ ਹੀ ਮਿਹਨਤ ਕਰ ਰਹੀ ਹੈ। ਇੱਥੇ ਪਿੰਡ ਹੋਣ ਜਾਂ ਫਿਰ ਸ਼ਹਿਰੀ ਖੇਤਰ, ਕਨੈਕਟੀਵਿਟੀ ਦੀਆਂ ਬਿਹਤਰੀਨ ਸੁਵਿਧਾਵਾਂ ਬਣ ਰਹੀਆਂ ਹਨ।  ਅੱਜ ਜਿਨ੍ਹਾਂ ਪ੍ਰੋਜੈਕਟਸ ਦਾ ਨੀਂਹ ਪੱਥਰ ਅਤੇ ਲੋਕਾਅਰਪਣ ਇੱਥੇ ਹੋਇਆ ਹੈ,

ਇਸ ਨਾਲ ਕਾਸ਼ੀ ਦੇ ਵਿਕਾਸ ਨੂੰ ਹੋਰ ਗਤੀ ਮਿਲੇਗੀ। ਇਨ੍ਹਾਂ ਵਿੱਚ ਇੱਥੇ ਆਸਪਾਸ ਦੇ ਪਿੰਡਾਂ ਨੂੰ ਜੋੜਣ ਵਾਲੀਆਂ ਅਨੇਕ ਸੜਕਾਂ ਵੀ ਹਨ। ਸ਼ਿਵਪੁਰ-ਫੁਲਵਰਿਆ-ਲਹਿਰਤਾਰਾ ਮਾਰਗ ਅਤੇ ਰੋਡ-ਓਵਰਬ੍ਰਿਜ ਦੇ ਨਿਰਮਾਣ ਨਾਲ ਸਮੇਂ ਅਤੇ ਈਂਧਣ, ਦੋਹਾਂ ਦੀ ਬੱਚਤ ਹੋਵੇਗੀ। ਇਸ ਪ੍ਰੋਜੈਕਟ ਨਾਲ ਸ਼ਹਿਰ ਦੇ ਦੱਖਣੀ ਹਿੱਸੇ ਤੋਂ ਬਾਬਤਪੁਰ ਏਅਰਪੋਰਟ ਜਾਣ ਵਾਲੇ ਲੋਕਾਂ ਨੂੰ ਵੀ ਬਹੁਤ ਮਦਦ ਮਿਲੇਗੀ।

 

ਮੇਰੇ ਪਰਿਵਾਰਜਨੋਂ,

ਆਧੁਨਿਕ ਕਨੈਕਟੀਵਿਟੀ ਅਤੇ ਸੁੰਦਰੀਕਰਣ ਨਾਲ ਕੀ ਬਦਲਾਅ ਆਉਂਦਾ ਹੈ, ਇਹ ਸਾਡੀ ਕਾਸ਼ੀ ਵਿੱਚ ਦੇਖ ਰਹੇ ਹਾਂ। ਆਸਥਾ ਅਤੇ ਅਧਿਆਤਮ ਦੇ ਮਹੱਤਵਪੂਰਨ ਕੇਂਦਰ ਦੇ ਰੂਪ ਵਿੱਚ ਕਾਸ਼ੀ ਦਾ ਗੌਰਵ ਦਿਨ-ਪ੍ਰਤੀਦਿਨ  ਬੁਲੰਦ ਹੁੰਦਾ ਜਾ ਰਿਹਾ ਹੈ। ਇੱਥੇ ਟੂਰਿਜ਼ਮ ਦਾ ਵੀ ਲਗਾਤਾਰ ਵਿਸਤਾਰ ਹੋ ਰਿਹਾ ਹੈ ਅਤੇ ਟੂਰਿਜ਼ਮ ਨਾਲ ਕਾਸ਼ੀ ਵਿੱਚ ਰੋਜ਼ਗਾਰ ਦੇ ਹਜ਼ਾਰਾਂ ਨਵੇਂ ਅਵਸਰ ਵੀ ਬਣ ਰਹੇ ਹਨ। ਸ਼੍ਰੀ ਕਾਸ਼ੀ ਵਿਸ਼ਵਨਾਥ ਧਾਮ ਦਾ ਸ਼ਾਨਦਾਰ ਸਵਰੂਪ ਸਾਹਮਣੇ ਆਉਣ ਦੇ ਬਾਅਦ, ਹੁਣ ਤੱਕ 13 ਕਰੋੜ ਲੋਕ ਬਾਬਾ ਵਿਸ਼ਵਨਾਥ ਦੇ ਦਰਸ਼ਨ ਕਰ ਚੁੱਕੇ ਹਨ।

ਬਨਾਰਸ ਆਉਣ ਵਾਲੇ ਸ਼ਰਧਾਲੂਆਂ ਅਤੇ ਟੂਰਿਸਟਾਂ ਦੀ ਸੰਖਿਆ ਲਗਾਤਾਰ ਵਧ ਰਹੀ ਹੈ। ਅਤੇ ਜਦੋਂ ਟੂਰਿਸਟ ਆਉਂਦਾ ਹੈ ਨਾ ਤਾਂ ਕੁਝ ਨਾ ਕੁਝ ਦੇ ਕੇ ਜਾਂਦਾ ਹੈ। ਹਰ ਸੈਲਾਨੀ 100 ਰੁਪਇਆ, 200 ਰੁਪਇਆ, 500 ਰੁਪਇਆ, ਹਜ਼ਾਰ, ਪੰਜ ਹਜ਼ਾਰ ਜਿਸ ਦੀ ਜਿੰਨੀ ਤਾਕਤ, ਉਹ ਕਾਸ਼ੀ ਵਿੱਚ ਖਰਚ ਕਰਦਾ ਹੈ। ਉਹ ਪੈਸਾ ਤੁਹਾਡੀ ਹੀ ਜੇਬ ਵਿੱਚ ਜਾਂਦਾ ਹੈ। ਤੁਹਾਨੂੰ ਯਾਦ ਹੋਵੇਗਾ, ਲਾਲ ਕਿਲੇ ਤੋਂ ਮੈਂ ਕਿਹਾ ਸੀ

ਕਿ ਸਾਨੂੰ ਪਹਿਲਾਂ ਆਪਣੇ ਦੇਸ਼ ਵਿੱਚ ਘੱਟ ਤੋਂ ਘੱਟ 15 ਸ਼ਹਿਰਾਂ ਵਿੱਚ ਘੁੰਮਣਾ ਚਾਹੀਦਾ ਹੈ, 15 ਜਗ੍ਹਾ ‘ਤੇ ਜਾਣਾ ਚਾਹੀਦਾ ਹੈ ਅਤੇ ਫਿਰ ਕਿਤੇ ਹੋਰ ਦੇ ਬਾਰੇ ਸੋਚਣਾ ਚਾਹੀਦਾ ਹੈ। ਮੈਨੂੰ ਚੰਗਾ ਲਗਿਆ ਕਿ ਜੋ ਲੋਕ ਪਹਿਲਾਂ ਸਿੰਗਾਪੁਰ ਜਾਂ ਦੁਬਈ ਜਾਣ ਦੀ ਸੋਚਦੇ ਸਨ, ਉਹ ਹੁਣ ਆਪਣਾ ਦੇਸ਼ ਦੇਖਣ ਦੇ ਲਈ ਜਾ  ਰਹੇ ਹਨ, ਬੱਚਿਆਂ ਨੂੰ ਕਹਿ ਰਹੇ ਹਨ, ਭਈ ਜਾਓ ਆਪਣਾ ਦੇਸ਼ ਦੇਖ ਕੇ ਆਓ। ਜੋ ਪੈਸਾ ਉਹ ਵਿਦੇਸ਼ ਵਿੱਚ ਖਰਚ ਕਰਦੇ ਸਨ, ਉਹ ਹੁਣ ਆਪਣੇ ਹੀ ਦੇਸ਼ ਵਿੱਚ ਖਰਚ ਹੋ ਰਿਹਾ ਹੈ।

ਅਤੇ ਭਾਈਓ ਅਤੇ ਭੈਣੋਂ,

ਜਦੋਂ ਟੂਰਿਜ਼ਮ ਵਧਦਾ ਹੈ, ਤਾਂ ਹਰ ਕੋਈ ਕਮਾਉਂਦਾ ਹੈ। ਬਨਾਰਸ ਵਿੱਚ ਵੀ ਟੂਰਿਸਟ ਆ ਰਹੇ ਹਨ ਤਾਂ ਹੋਟਲ ਕਾਰੋਬਾਰੀ ਕਮਾ ਰਹੇ ਹਨ। ਬਨਾਰਸ ਵਿੱਚ ਆਉਣ ਵਾਲਾ ਹਰ ਟੂਰਿਸਟ, ਇੱਥੇ ਦੇ  ਟੂਰ-ਟੈਕਸੀ ਆਪਰੇਟਰ ਨੂੰ, ਸਾਡੇ ਨਾਵਿਕਾਂ ਨੂੰ, ਸਾਡੇ ਰਿਕਸ਼ਾ ਵਾਲਿਆਂ ਨੂੰ ਕੋਈ ਨਾ ਕੋਈ ਕਮਾਈ ਕਰਾ ਦਿੰਦਾ ਹੈ। ਇੱਥੇ ਟੂਰਿਜ਼ਮ ਵਧਣ ਨਾਲ ਛੋਟੇ-ਵੱਡੇ ਸਾਰੇ ਦੁਕਾਨਦਾਰਾਂ ਨੂੰ ਜਬਰਦਸਤ ਫਾਇਦਾ ਮਿਲਿਆ ਹੈ। ਅੱਛਾ ਇੱਕ ਬਾਤ ਬਤਾਵਾਂ, ਇੱਕ ਬਾਤ ਬਤਾਵਾਂ, ਗਦੌਲਿਆ ਸੇ ਲੰਕਾ ਤੱਕ ਟੂਰਿਸਟਨ ਕਾ ਸੰਖਿਆ ਵੜਲ ਹੌ ਕੀ ਨਾਹੀ?( अच्छा एक बात बतावा, एक बात बतावा, गदौलिया से लंका तक टूरिस्टन का  संख्या बढ़ल हौ की नाहीं )

 

ਸਾਥੀਓ,

ਕਾਸ਼ੀ ਦੇ ਲੋਕਾਂ ਦੀ ਆਮਦਨ ਵਧਣ ਦੇ ਲਈ, ਇੱਥੇ  ਟੂਰਿਸਟਾਂ ਨੂੰ ਅਧਿਕ ਸੁਵਿਧਾਵਾਂ ਦੇਣ  ਲਈ ਸਾਡੀ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ।  ਅੱਜ ਵਾਰਾਣਸ ਵਿੱਚ ਸਮਰਾਟ ਸਿਟੀ ਮਿਸ਼ਨ ਦੇ ਤਹਿਤ ਯੂਨੀਫਾਈਡ ਟੂਰਿਸਟ  ਪਾਸ ਸਿਸਟਮ- ਕਾਸ਼ੀ ਦਰਸ਼ਨ ਦੀ ਵੀ ਸ਼ੁਰੂਆਤ ਕੀਤੀ ਗਈ ਹੈ। ਇਸ ਨਾਲ ਹੁਣ ਇੱਥੇ ਅਲੱਗ-ਅਲੱਗ ਜਗ੍ਹਾ  ਜਾਣ ਲਈ ਟੂਰਿਸਟਾਂ ਨੂੰ ਅਲੱਗ-ਅਲੱਗ ਟਿਕਟ ਲੈਣ ਦੀ ਜ਼ਰੂਰਤ ਨਹੀਂ ਹੋਵੇਗੀ। ਇੱਕ ਪਾਸ ਨਾਲ ਹੀ ਹਰ ਜਗ੍ਹਾ ਐਂਟਰੀ ਸੰਭਵ ਹੋ ਸਕੇਗੀ।

ਸਾਥੀਓ,

ਕਾਸ਼ੀ ਵਿੱਚ ਕਿੱਥੇ ਕੀ ਦੇਖਣਾ ਹੈ, ਕਾਸ਼ੀ ਵਿੱਚ ਖਾਣ-ਪੀਣ ਦੀਆਂ ਮਸ਼ਹੂਰ ਥਾਵਾਂ ਕਿਹੜੀਆਂ ਹਨ, ਇੱਥੇ ਮਨੋਰੰਜਨ ਅਤੇ ਇਤਿਹਾਸਿਕ ਮਹੱਤਵ ਦੀ ਜਗ੍ਹਾ ਕਿਹੜੀ ਹੈ, ਅਜਿਹੀ ਹਰ ਜਾਣਕਾਰੀ, ਦੇਸ਼ ਅਤੇ ਦੁਨੀਆ ਨੂੰ ਦੇਣ ਲਈ ਵਾਰਾਣਸੀ ਦੀ ਟੂਰਿਸਟ ਵੈੱਬਸਾਈਟ-ਕਾਸ਼ੀ ਨੂੰ ਵੀ ਲਾਂਚ ਕੀਤਾ ਗਿਆ ਹੈ।

ਅਬ ਜੇ ਬਾਹਰ ਸੇ ਆਵੈਲਾ... ਓਕੇ ਥੋੜੀ ਪਤਾ ਹ.. ਕਿ ਈ ਮਲਇਯੋ ਦੇ ਮੌਸਮ ਹੌ। ਜਾੜਾ ਕੇ ਧੂਪ ਮੈਂ, ਚੂੜਾ ਮਟਰ ਕ ਆਨੰਦ.. ਕੋਈ ਬਹਰੀ ਕਇਸੇ ਜਾਣ ਪਾਇ? ਗੋਦੌਲਿਆ ਕ ਚਾਟ ਹੋਏ ਜਾਂ ਰਾਮਨਗਰ ਕ ਲੱਸੀ, ਈ ਸਭ ਜਾਣਕਾਰੀ... ਹੁਣ ਕਾਸ਼ੀ ਵੈੱਬਸਾਈਟ ਪਰ ਮਿਲ ਜਾਈ (अब जे बाहर से आवैला..ओके थोड़ी पता ह...कि ई मलइयो के मौसम हौ। जाड़ा के धूप में, चूड़ा मटर क आनंद...कोई बहरी कइसे जान पाई ? गोदौलिया क चाट होए या रामनगर क लस्सी, ई सब जानकारी... अब काशी वेबसाइट पर मिल जाई।)।

ਸਾਥੀਓ,

ਅੱਜ ਗੰਗਾਜੀ ‘ਤੇ ਅਨੇਕ ਘਾਟਾਂ ਦੇ ਨਵੀਨੀਕਰਣ ਦਾ ਕੰਮ ਵੀ ਸ਼ੁਰੂ ਹੋਇਆ ਹੈ। ਆਧੁਨਿਕ ਬੱਸ ਸ਼ੈਲਟਰ ਹੋਣ ਜਾਂ ਫਿਰ ਏਅਰਪੋਰਟ ਅਤੇ ਰੇਲਵੇ ਸਟੇਸ਼ਨ ਵਿੱਚ ਬਣ ਰਹੀਆਂ ਆਧੁਨਿਕ ਸੁਵਿਧਾਵਾਂ, ਇਸ ਨਾਲ ਵਾਰਾਣਸੀ ਆਉਣ ਵਾਲਿਆਂ ਦਾ ਅਨੁਭਵ ਹੋਰ ਬਿਹਤਰ ਹੋਵੇਗਾ।

 

ਮੇਰੇ ਪਰਿਵਾਰਜਨੋ,

ਅੱਜ ਕਾਸ਼ੀ ਸਹਿਤ, ਦੇਸ਼ ਦੀ ਰੇਲ ਕਨੈਕਟੀਵਿਟੀ ਲਈ ਵੀ ਬਹੁਤ ਬੜਾ ਦਿਨ ਹੈ। ਤੁਸੀਂ ਜਾਣਦੇ ਹੋ ਕਿ ਦੇਸ਼ ਵਿੱਚ ਰੇਲਵੇ ਦੀ ਗਤੀ ਵਧਾਉਣ ਲਈ ਬਹੁਤ ਬੜਾ ਅਭਿਯਾਨ ਚੱਲ ਰਿਹਾ ਹੈ। ਮਾਲ ਗੱਡੀਆਂ ਦੇ ਲਈ ਈਸਟਰਨ ਅਤੇ ਵੈਸਟਰਨ ਡੈਡੀਕੇਟਿਡ ਫ੍ਰੇਡ ਕੌਰੀਡੋਰ ਬਣ ਜਾਣ ਨਾਲ ਰੇਲਵੇ ਦੀ ਤਸਵੀਰ ਹੀ ਬਦਲ ਜਾਏਗੀ।

ਇਸੀ ਕੜੀ ਵਿੱਚ ਅੱਜ ਪੰਡਿਤ ਦੀਨ ਦਿਆਲ ਉਪਾਧਿਆਇ ਜੰਕਸ਼ਨ ਅਤੇ ਨਿਊ ਭਾਊਪੁਰ ਜੰਕਸ਼ਨ ਦੇ ਦਰਮਿਆਨ ਦੇ ਸੈਕਸ਼ਨ ਦਾ ਲੋਕਅਰਪਣ ਹੋਇਆ ਹੈ। ਇਸ ਨਾਲ ਪੂਰਵੀ ਭਾਰਤ ਤੋਂ ਯੂਪੀ ਲਈ ਕੋਲਾ ਅਤੇ ਦੂਸਰਾ ਕੱਚਾ ਮਾਲ ਆਉਣਾ ਹੋਰ ਆਸਾਨ ਹੋ ਜਾਏਗਾ। ਇਸ ਨਾਲ ਕਾਸ਼ੀ ਖੇਤਰ ਦੇ ਉਦਯੋਗਾਂ ਵਿੱਚ ਬਣੇ ਸਮਾਨ ਨੂੰ, ਕਿਸਾਨਾਂ ਦੀ ਉਪਜ ਨੂੰ, ਪੂਰਵੀ ਭਾਰਤ ਅਤੇ ਵਿਦੇਸ਼ਾਂ ਵਿੱਚ ਭੇਜਣ ਵਿੱਚ ਵੀ ਬਹੁਤ ਮਦਦ ਮਿਲੇਗੀ।

ਸਾਥੀਓ,

ਅੱਜ ਬਨਾਰਸ ਰੇਲ ਇੰਜਨ ਕਾਰਖਾਨੇ ਵਿੱਚ ਨਿਰਮਿਤ, 10 ਹਜ਼ਾਰਵੇਂ ਇੰਜਨ ਦਾ ਵੀ ਸੰਚਾਲਨ ਹੋਇਆ ਹੈ। ਇਹ ਮੇਕ ਇਨ ਇੰਡੀਆ, ਮੇਕ ਫਾਰ ਦ ਵਰਲਡ ਦੇ ਪ੍ਰਤੀ ਸਾਡੀ ਪ੍ਰਤੀਬੱਧਤਾ ਨੂੰ ਸਸ਼ਕਤ ਕਰਦਾ ਹੈ। ਯੂਪੀ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਉਦਯੋਗੀਕਰਣ ਨੂੰ ਬਲ ਮਿਲੇ, ਇਸ ਦੇ ਲਈ ਸਸਤੀ ਅਤੇ ਉਚਿਤ ਬਿਜਲੀ ਅਤੇ ਗੈਸ, ਦੋਹਾਂ ਦੀ ਉਪਲਬੱਧਤਾ ਜ਼ਰੂਰੀ ਹੈ। ਮੈਨੂੰ ਖੁਸ਼ੀ ਹੈ ਕਿ ਡਬਲ ਇੰਜਣ ਸਰਕਾਰ ਦੇ ਪ੍ਰਯਾਸਾਂ ਨਾਲ ਯੂਪੀ, ਸੌਰ ਊਰਜਾ ਦੇ ਖੇਤਰ ਵਿੱਚ ਤੇਜ਼ ਗਤੀ ਨਾਲ ਪ੍ਰਗਤੀ ਕਰ ਰਿਹਾ ਹੈ।

ਚਿਤ੍ਰਕੂਟ ਵਿੱਚ 800 ਮੈਗਾਵਾਟ ਸਮਰੱਥਾ ਦਾ ਸੌਰ ਊਰਜਾ ਪਾਰਕ, ਯੂਪੀ ਵਿੱਚ ਉਚਿਤ ਬਿਜਲੀ ਦੇਣ ਦੀ ਸਾਡੀ ਪ੍ਰਤੀਬੱਧਤਾ ਨੂੰ ਸਸ਼ਕਤ ਕਰੇਗਾ। ਇਸ ਨਾਲ ਰੋਜ਼ਗਾਰ ਦੇ ਵੀ ਅਨੇਕ ਅਵਸਰ ਬਣਨਗੇ ਅਤੇ ਆਸ-ਪਾਸ ਦੇ ਪਿੰਡਾਂ ਦੇ ਵਿਕਾਸ ਨੂੰ ਵੀ ਗਤੀ ਮਿਲੇਗੀ। ਅਤੇ ਸੌਰ ਊਰਜਾ ਦੇ ਨਾਲ-ਨਾਲ ਪੂਰਵੀ ਉੱਤਰ ਪ੍ਰਦੇਸ਼ ਵਿੱਚ ਪੈਟਰੋਲੀਅਮ ਨਾਲ ਜੁੜਿਆ ਸਸ਼ਕਤ ਨੈੱਟਵਰਕ ਵੀ ਬਣਾਇਆ ਜਾ ਰਿਹਾ ਹੈ। ਦੇਵਰਿਆ ਅਤੇ ਮਿਰਜਾਪੁਰ ਵਿੱਚ, ਜੋ ਇਹ ਸੁਵਿਧਾਵਾਂ ਬਣ ਰਹੀਆਂ ਹਨ, ਇਸ ਨਾਲ ਪੈਟਰੋਲ-ਡੀਜ਼ਲ, ਬਾਇਓ-ਸੀਐੱਨਜੀ, ਇਥੇਨੌਲ ਦੀ ਪ੍ਰੋਸੈੱਸਿੰਗ ਵਿੱਚ ਵੀ ਮਦਦ ਮਿਲੇਗੀ।

 

ਮੇਰੇ ਪਰਿਵਾਰਜਨੋਂ,

ਵਿਕਸਿਤ ਭਾਰਤ ਦੇ ਲਈ ਦੇਸ਼ ਦੀ ਨਾਰੀਸ਼ਕਤੀ, ਯੁਵਾ ਸ਼ਕਤੀ,ਕਿਸਾਨ ਅਤੇ ਹਰ ਗ਼ਰੀਬ ਦਾ ਵਿਕਾਸ ਹੋਣਾ ਬਹੁਤ ਜ਼ਰੂਰੀ ਹੈ। ਮੇਰੇ ਲਈ ਤਾਂ ਇਹੀ ਚਾਰ ਜਾਤੀਆਂ ਹੀ ਸਭ ਤੋਂ ਵੱਡੀਆਂ ਜਾਤੀਆਂ ਹਨ। ਇਹ ਚਾਰ ਜਾਤੀਆਂ ਸਸ਼ਕਤ ਹੋ ਗਈਆਂ, ਤਾਂ ਪੂਰਾ ਦੇਸ਼ ਸਸ਼ਕਤ ਹੋ ਜਾਏਗਾ। ਇਸੀ ਸੋਚ ਨਾਲ ਸਾਡੀ  ਸਰਕਾਰ, ਕਿਸਾਨਾਂ ਦੇ ਹਿਤਾਂ ਨੂੰ ਸਰਬਉੱਚ ਪ੍ਰਾਥਮਿਕਤਾ ਦੇ ਰਹੀ ਹੈ। ਪੀਐੱਮ ਕਿਸਾਨ ਸਨਮਾਨ ਨਿਧੀ ਦੇ ਮਾਧਿਅਮ ਨਾਲ, ਦੇਸ਼ ਦੇ ਹਰ ਕਿਸਾਨ ਦੇ ਬੈਂਕ ਖਾਤੇ ਵਿੱਚ ਹੁਣ ਤੱਕ 30 ਹਜ਼ਾਰ ਰੁਪਏ ਜਮਾਂ ਕਰਵਾਏ ਜਾ ਚੁੱਕੇ ਹਨ।

ਜਿਨ੍ਹਾਂ ਛੋਟੇ ਕਿਸਾਨਾਂ ਕੋਲ ਕਿਸਾਨ ਕ੍ਰੈਡਿਟ ਕਾਰਡ ਨਹੀਂ ਸਨ, ਉਨ੍ਹਾਂ ਨੂੰ ਵੀ ਇਹ ਸੁਵਿਧਾ ਦਿੱਤੀ ਜਾ ਰਹੀ ਹੈ। ਸਾਡੀ ਸਰਕਾਰ ਕੁਦਰਤੀ ਖੇਤੀ ‘ਤੇ ਬਲ ਦੇਣ ਦੇ ਨਾਲ ਹੀ ਕਿਸਾਨਾਂ ਲਈ ਆਧੁਨਿਕ ਵਿਵਸਥਾ ਵੀ ਬਣਾ ਰਹੀ ਹੈ। ਹੁਣ ਜੋ ਵਿਕਸਿਤ ਭਾਰਤ ਸੰਕਲਪ ਯਾਤਰਾ ਚੱਲ ਰਹੀ ਹੈ, ਉਸ ਵਿੱਚ ਸਾਰੇ ਕਿਸਾਨ ਡ੍ਰੋਨ ਨੂੰ ਦੇਖ ਕੇ ਬਹੁਤ ਉਤਸ਼ਾਹਿਤ ਹੋ ਰਹੇ ਹਨ। ਇਹ ਡ੍ਰੋਨ, ਸਾਡੀ ਖੇਤੀਬਾੜੀ ਵਿਵਸਥਾ ਦਾ ਭਵਿੱਖ ਘੜਣ ਵਾਲਾ ਹੈ।

ਇਸ ਨਾਲ ਦਵਾਈ ਹੋਵੇ, ਫਰਟੀਲਾਈਜ਼ਰ ਹੋਵੇ, ਇਨ੍ਹਾਂ ਦਾ ਛਿੜਕਾਅ ਹੋਰ ਆਸਾਨ ਹੋ ਜਾਏਗਾ। ਇਸ ਦੇ ਲਈ ਸਰਕਾਰ ਨੇ ਨਮੋ ਡ੍ਰੋਨ ਦੀਦੀ ਅਭਿਯਾਨ ਵੀ ਸ਼ੁਰੂ ਕੀਤਾ ਹੈ, ਪਿੰਡ ਵਿੱਚ ਲੋਕ ਉਸ ਨੂੰ ਨਮੋ ਦੀਦੀ ਬੋਲਦੇ ਹਨ। ਇਸ ਅਭਿਯਾਨ ਦੇ ਤਹਿਤ ਖ਼ੁਦ ਸਹਾਇਤਾ ਸਮੂਹਾਂ ਨਾਲ ਜੁੜੀਆਂ ਭੈਣਾਂ ਨੂੰ ਡ੍ਰੋਨ ਚਲਾਉਣ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਉਹ ਦਿਨ ਦੂਰ ਨਹੀਂ ਜਦੋਂ ਕਾਸ਼ੀ ਦੀਆਂ ਭੈਣ-ਬੇਟੀਆਂ ਵੀ ਡ੍ਰੋਨ ਦੀ ਦੁਨੀਆ ਵਿੱਚ ਧੂਮ ਮਚਾਉਣ ਵਾਲੀਆਂ ਹਨ।

ਸਾਥੀਓ,

ਤੁਹਾਡੇ ਸਾਰਿਆਂ ਦੇ ਪ੍ਰਯਾਸਾਂ ਨਾਲ ਬਨਾਰਸ ਵਿੱਚ ਆਧੁਨਿਕ ਬਨਾਸ ਡੇਅਰੀ ਪਲਾਂਟ, ਜਿਸ ਨੂੰ ਅਮੂਲ ਵੀ ਕਹਿਦੇ ਹਨ, ਦਾ ਨਿਰਮਾਣ ਬਹੁਤ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਮੈਨੂੰ ਸ਼ੰਕਰ ਭਾਈ ਦੱਸ ਰਹੇ ਸਨ ਇੱਕ-ਅੱਧੇ ਮਹੀਨੇ ਵਿੱਚ ਕੰਮ ਸ਼ਾਇਦ ਪੂਰਾ ਵੀ ਹੋ ਜਾਏਗਾ। ਬਨਾਰਸ ਵਿੱਚ ਬਨਾਸ ਡੇਅਰੀ 500 ਕਰੋੜ ਰੁਪਏ ਤੋਂ ਜ਼ਿਆਦਾ ਦਾ ਨਿਵੇਸ਼ ਕਰ ਰਹੀ ਹੈ। ਇਹ ਡੇਅਰੀ ਇੱਥੇ ਗੌ-ਸੰਵਰਧਨ ਦਾ ਵੀ ਅਭਿਯਾਨ ਚਲਾ ਰਹੀ ਹੈ ਤਾਕਿ ਦੁੱਧ ਦਾ ਉਤਪਾਦਨ  ਹੋਰ ਵਧੇ। ਬਨਾਸ ਡੇਅਰੀ, ਕਿਸਾਨਨ ਬਦੇ ਵਰਦਾਨ ਸਾਬਿਤ ਭਈਲ ਹੌ ਲਖਨਊ ਅਤੇ ਕਾਨਪੁਰ ਵਿੱਚ ਬਨਾਸ ਡੇਅਰੀ ਦੇ ਪਲਾਂਟ ਪਹਿਲਾਂ ਤੋਂ ਚੱਲ ਰਹੇ ਹਨ।

ਇਸ ਸਾਲ ਬਨਾਸ ਡੇਅਰੀ ਨੇ ਯੂਪੀ ਦੇ 4 ਹਜ਼ਾਰ ਤੋਂ ਜ਼ਿਆਦਾ ਪਿੰਡਾਂ ਦੇ ਕਿਸਾਨਾਂ ਨੂੰ ਇੱਕ ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦਾ ਭੁਗਤਾਨ ਕੀਤਾ ਹੈ। ਇੱਥੇ ਇਸ ਪ੍ਰੋਗਰਾਮ ਵਿੱਚ ਹੋਰ ਇੱਕ ਵੱਡਾ ਕੰਮ ਹੋਇਆ। ਲਾਭਾਂਸ਼ ਦੇ ਤੌਰ ‘ਤੇ ਬਨਾਸ ਡੇਅਰੀ ਨੇ, ਅੱਜ ਯੂਪੀ ਦੇ ਡੇਅਰੀ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ 100 ਕਰੋੜ ਰੁਪਏ ਤੋਂ ਜ਼ਿਆਦਾ ਜਮ੍ਹਾਂ ਕਰਵਾਏ ਹਨ। ਮੈਂ ਇਹ ਲਾਭ ਪਾਉਣ ਵਾਲੇ ਸਾਰੇ ਕਿਸਾਨਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਮੇਰੇ ਪਰਿਵਾਰਜਨੋਂ,

ਵਿਕਾਸ ਦੀ ਇਹ ਅੰਮ੍ਰਿਤਧਾਰਾ ਜੋ ਕਾਸ਼ੀ ਵਿੱਚ ਬਹਿ ਰਹੀ ਹੈ ਉਹ ਇਸ ਪੂਰੇ ਖੇਤਰ ਨੂੰ ਨਵੀਂ ਉਚਾਈ ‘ਤੇ ਲੈ ਜਾਏਗੀ। ਦਹਾਕਿਆਂ ਤੋਂ ਪੂਰਵਾਂਚਲ ਦਾ ਇਹ ਪੂਰਾ ਇਲਾਕਾ ਬਹੁਤ ਅਣਗੌਲਿਆ ਰਿਹਾ ਹੈ। ਲੇਕਿਨ ਮਹਾਦੇਵ ਦੇ ਆਸ਼ਰੀਵਾਦ ਨਾਲ ਹੁਣ ਮੋਦੀ ਤੁਹਾਡੀ ਸੇਵਾ ਵਿੱਚ ਜੁਟਿਆ ਹੈ। ਹੁਣ ਤੋਂ ਕੁਝ ਮਹੀਨੇ ਬਾਅਦ ਹੀ ਦੇਸ਼ ਭਰ ਵਿੱਚ ਚੋਣਾਂ ਹਨ। ਅਤੇ ਮੋਦੀ ਨੇ ਦੇਸ਼ ਨੂੰ ਗਾਰੰਟੀ ਦਿੱਤੀ ਹੈ ਕਿ ਉਹ ਆਪਣੀ ਤੀਸਰੀ ਪਾਰੀ ਵਿੱਚ ਭਾਰਤ ਨੂੰ ਦੁਨੀਆ ਦੀ ਤੀਸਰੀ ਬੜੀ ਆਰਥਿਕ ਤਾਕਤ ਬਣਾਏਗਾ। ਇਹ ਗਾਰੰਟੀ ਅਗਰ ਅੱਜ ਮੈਂ ਦੇਸ਼ ਨੂੰ ਦੇ ਰਿਹਾ ਹਾਂ, ਤਾਂ ਇਸ ਦਾ ਕਾਰਨ ਤੁਸੀਂ ਸਾਰੇ ਹੋ, ਕਾਸ਼ੀ ਦੇ ਮੇਰੇ ਸਵਜਨ ਹਨ। ਤੁਸੀਂ ਹਮੇਸ਼ਾ ਮੇਰੇ ਨਾਲ ਖੜ੍ਹੇ ਰਹਿੰਦੇ ਹੋ, ਮੇਰੇ ਸੰਕਲਪਾਂ ਨੂੰ ਸਸ਼ਕਤ ਕਰਦੇ ਹੋ।

ਆਓ- ਇੱਕ ਬਾਰ ਦੋਨੋਂ ਹੱਥ ਉਠਾ ਕੇ ਫਿਰ ਤੋਂ ਬੋਲੋ। ਨਮ: ਪਾਰਵਤੀ ਪਤਯੇ... ਹਰ ਹਰ ਮਹਾਦੇਵ।

ਬਹੁਤ-ਬਹੁਤ ਵਧਾਈ।

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Cabinet approves minimum support price for Copra for the 2025 season

Media Coverage

Cabinet approves minimum support price for Copra for the 2025 season
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 21 ਦਸੰਬਰ 2024
December 21, 2024

Inclusive Progress: Bridging Development, Infrastructure, and Opportunity under the leadership of PM Modi