Quote"ਭਾਰਤ ਹੁਣ 'ਸੰਭਾਵਨਾ ਅਤੇ ਸਮਰੱਥਾ' ਤੋਂ ਅੱਗੇ ਵਧ ਰਿਹਾ ਹੈ ਅਤੇ ਗਲੋਬਲ ਭਲਾਈ ਦੇ ਵੱਡੇ ਉਦੇਸ਼ ਨੂੰ ਪੂਰਾ ਕਰ ਰਿਹਾ ਹੈ"
Quote"ਅੱਜ ਦੇਸ਼ ਪ੍ਰਤਿਭਾ, ਵਪਾਰ ਅਤੇ ਟੈਕਨੋਲੋਜੀ ਨੂੰ ਉਤਸ਼ਾਹਿਤ ਕਰ ਰਿਹਾ ਹੈ"
Quote"ਆਤਮਨਿਰਭਰ ਭਾਰਤ ਸਾਡਾ ਮਾਰਗ ਵੀ ਹੈ ਅਤੇ ਸੰਕਲਪ ਵੀ"
Quote"ਧਰਤੀ ਲਈ ਕੰਮ ਕਰੋ - ਵਾਤਾਵਰਣ, ਖੇਤੀਬਾੜੀ, ਰੀਸਾਈਕਲ, ਟੈਕਨੋਲੋਜੀ ਅਤੇ ਸਿਹਤ ਸੰਭਾਲ਼

ਨਮਸਕਾਰ!

JITO ਕਨੈਕਟ ਦੀ ਇਹ ਸਮਿਟ ਆਜ਼ਾਦੀ ਦੇ 75ਵੇਂ ਵਰ੍ਹੇ ਵਿੱਚ, ਅੰਮ੍ਰਿਤ ਮਹੋਤਸਵ ਵਿੱਚ ਹੋ ਰਹੀ ਹੈ। ਇੱਥੋਂ ਦੇਸ਼ ਆਜ਼ਾਦੀ ਕੇ ਅੰਮ੍ਰਿਤ ਕਾਲ ਵਿੱਚ ਪ੍ਰਵੇਸ਼ ਕਰ ਰਿਹਾ ਹੈ। ਹੁਣ ਦੇਸ਼ ਦੇ ਸਾਹਮਣੇ ਅਗਲੇ 25 ਸਾਲਾਂ ਵਿੱਚ ਸਵਰਣਿਮ ਭਾਰਤ ਦੇ ਨਿਰਮਾਣ ਦਾ ਸੰਕਲਪ ਹੈ। ਇਸ ਲਈ ਇਸ ਵਾਰ ਤੁਸੀਂ ਜੋ ਥੀਮ ਰੱਖੀ ਹੈ, ਇਹ ਥੀਮ ਵੀ ਆਪਣੇ ਆਪ ਵਿੱਚ ਬਹੁਤ ਉਪਯੁਕਤ ਹੈ। Together, Towards, Tomorrow! ਅਤੇ ਮੈਂ ਕਹਿ ਸਕਦਾ ਹਾਂ ਕਿ ਇਹੀ ਤਾਂ ਉਹ ਗੱਲ ਹੈ ਜੋ ਸਬਕਾ ਪ੍ਰਯਾਸ ਦਾ ਭਾਵ, ਜੋ ਆਜ਼ਾਦੀ ਕੇ ਅੰਮ੍ਰਿਤ ਕਾਲ ਵਿੱਚ ਤੇਜ਼ ਗਤੀ ਨਾਲ ਵਿਕਾਸ ਦਾ ਮੰਤਰ ਹੈ। ਆਉਣ ਵਾਲੇ 3 ਦਿਨਾਂ ਵਿੱਚ ਆਪ ਸਬਕਾ ਪ੍ਰਯਾਸ ਇਸ ਭਾਵਨਾ ਨੂੰ ਵਿਕਾਸ ਚਹੁੰ ਦਿਸ਼ਾ ਵਿੱਚ ਹੋਵੇ, ਵਿਕਾਸ ਸਰਬਵਿਆਪੀ ਹੋਵੇ, ਸਮਾਜ ਦਾ ਆਖਿਰੀ ਵਿਅਕਤੀ ਵੀ ਛੁਟ ਨਾ ਜਾਵੇ, ਇਸ ਭਾਵਨਾ ਨੂੰ ਮਜ਼ਬੂਤੀ ਦੇਣ ਵਾਲਾ ਤੁਹਾਡਾ ਇਹ ਸਮਿਟ ਬਣਿਆ ਰਹੇ, ਇਹੀ ਮੇਰੀਆਂ ਤੁਹਾਨੂੰ ਸ਼ੁਭਕਾਮਨਾਵਾਂ ਹਨ। ਇਸ ਸਮਿਟ ਵਿੱਚ ਵਰਤਮਾਨ ਅਤੇ ਭਵਿੱਖ ਦੀਆਂ ਜੋ ਸਾਡੀਆਂ ਪ੍ਰਾਥਮਿਕਤਾਵਾਂ ਹਨ, ਚੁਣੌਤੀਆਂ ਹਨ, ਉਨ੍ਹਾਂ ਨਾਲ ਨਿਪਟਣ ਦੇ ਲਈ ਸਮਾਧਾਨ ਢੂੰਡਣ ਵਾਲੇ ਹਨ। ਆਪ ਸਭ ਨੂੰ ਬਹੁਤ-ਬਹੁਤ ਵਧਾਈ ਹੈ, ਬਹੁਤ-ਬਹੁਤ ਸ਼ੁਭਕਾਮਨਾਵਾਂ ਹਨ!

ਸਾਥੀਓ,

ਵੈਸੇ ਕਈ ਵਾਰ ਮੈਨੂੰ ਆਪ ਸਭ ਦੇ ਦਰਮਿਆਨ ਆਉਣ ਦਾ ਅਵਸਰ ਮਿਲਿਆ ਹੈ ਅਤੇ ਇਸ ਵਾਰ ਵੀ ਤੁਹਾਡੇ ਨਾਲ ਰੂਬਰੂ ਹੁੰਦਾ ਤਾਂ ਹੋਰ ਆਨੰਦ ਆਉਂਦਾ, ਲੇਕਿਨ ਵਰਚੁਅਲੀ ਹੀ ਸਹੀ, ਆਪ ਸਭ ਦੇ ਦਰਸ਼ਨ ਕਰ ਰਿਹਾ ਹਾਂ।

ਸਾਥੀਓ,

ਹੁਣੇ ਕੱਲ੍ਹ ਹੀ ਮੈਂ ਯੂਰਪ ਦੇ ਕੁਝ ਦੇਸ਼ਾਂ ਦਾ ਭ੍ਰਮਣ(ਦੌਰਾ) ਕਰਕੇ ਅਤੇ ਭਾਰਤ ਦੀ ਸਮਰੱਥਾ, ਸੰਕਲਪਾਂ ਨੂੰ ਅਤੇ ਆਜ਼ਾਦੀ ਕੇ ਅੰਮ੍ਰਿਤ ਕਾਲ ਵਿੱਚ ਭਾਰਤ ਵਿੱਚ ਮੌਜੂਦ ਅਵਸਰਾਂ ਦੇ ਸਬੰਧ ਵਿੱਚ ਕਾਫੀ ਕੁਝ ਵਿਸਤਾਰ ਨਾਲ ਅਨੇਕ ਲੋਕਾਂ ਨਾਲ ਚਰਚਾ ਕਰਕੇ ਪਰਤਿਆ ਹਾਂ। ਅਤੇ ਮੈਂ ਇਹ ਕਹਿ ਸਕਦਾ ਹਾਂ ਕਿ ਜਿਸ ਤਰ੍ਹਾਂ ਦਾ ਆਸ਼ਾਵਾਦ, ਜਿਸ ਤਰ੍ਹਾਂ ਦਾ ਵਿਸ਼ਵਾਸ ਅੱਜ ਭਾਰਤ ਦੇ ਪ੍ਰਤੀ ਖੁੱਲ੍ਹ ਕੇ ਸਾਹਮਣੇ ਆ ਰਿਹਾ ਹੈ। ਤੁਸੀਂ ਵੀ ਵਿਦੇਸ਼ਾਂ ਵਿੱਚ ਜਾਂਦੇ ਹੋ ਅਤੇ ਤੁਹਾਡੇ ਵਿੱਚੋਂ ਜੋ ਵਿਦੇਸ਼ਾਂ ਵਿੱਚ ਵਸੇ ਹਨ, ਤੁਸੀਂ ਸਭ ਵੀ ਅਨੁਭਵ ਕਰਦੇ ਹੋ। ਹਰ ਹਿੰਦੁਸਤਾਨੀ ਨੂੰ ਚਾਹੇ ਦੁਨੀਆ ਦੇ ਕਿਸੇ ਵੀ ਸਿਰੇ ’ਤੇ ਹੋਵੇ ਜਾਂ ਹਿੰਦੁਸਤਾਨ ਦੇ ਕਿਸੇ ਕੋਨੇ ’ਤੇ ਹੋਵੇ, ਹਰ ਭਾਰਤੀਆਂ ਨੂੰ ਅੱਜ ਗੌਰਵ ਮਹਿਸੂਸ ਹੋ ਰਿਹਾ ਹੈ। ਸਾਡੇ ‍ਆਤਮਵਿਸ਼ਵਾਸ ਨੂੰ ਵੀ ਇਸ ਨਾਲ ਇੱਕ ਨਵੀਂ ਊਰਜਾ ਮਿਲਦੀ ਹੈ, ਨਵੀਂ ਤਾਕਤ ਮਿਲਦੀ ਹੈ। ਅੱਜ ਭਾਰਤ ਦੇ ਵਿਕਾਸ ਦੇ ਸੰਕਲਪਾਂ ਨੂੰ ਦੁਨੀਆ ਆਪਣੇ ਲਕਸ਼ਾਂ ਦੀ ਪ੍ਰਾਪਤੀ ਦਾ ਮਾਧਿਅਮ ਮੰਨ ਰਹੀ ਹੈ। Global Peace ਹੋਵੇ, Global Prosperity ਹੋਵੇ, Global Challenges ਨਾਲ ਜੁੜੇ solutions ਦੇ ਰਸਤੇ ਹੋਣ, ਜਾਂ ਫਿਰ Global supply Chain ਦਾ ਸਸ਼ਕਤੀਕਰਣ ਹੋਵੇ, ਦੁਨੀਆ ਹੁਣ ਭਾਰਤ ਦੀ ਤਰਫ਼ ਦੇਖਣ ਲਗੀ ਹੈ ਅਤੇ ਬੜੇ ਭਰੋਸੇ ਦੇ ਨਾਲ ਦੇਖ ਰਹੀ ਹੈ।

ਸਾਥੀਓ,

ਦੁਨੀਆ ਵਿੱਚ ਰਾਜਨੀਤੀ ਨਾਲ ਜੁੜੇ ਹੋਏ ਲੋਕ ਹੋਣ, ਨੀਤੀ ਨਿਰਮਾਣ ਨਾਲ ਜੁੜੇ ਲੋਕ ਹੋਣ ਜਾਂ ਫਿਰ ਤੁਹਾਡੇ ਜਿਹੇ ਜਾਗਰੂਕ ਸਮਾਜ ਦੇ ਨਾਗਰਿਕ ਜਾਂ ਬਿਜ਼ਨਸ ਕਮਿਊਨਿਟੀ ਦੇ ਲੋਕ ਹੋਣ, Areas of expertise, areas of concerns ਚਾਹੇ ਜੋ ਵੀ ਹੋਣ, ਵਿਚਾਰਾਂ ਵਿੱਚ ਚਾਹੇ ਜਿਤਨੀ ਵੀ ਭਿੰਨਤਾ ਹੋਵੇ, ਲੇਕਿਨ ਨਵੇਂ ਭਾਰਤ ਦਾ ਉਦੈ ਸਭ ਨੂੰ ਜੋੜਦਾ ਹੈ। ਅੱਜ ਸਭ ਨੂੰ ਲਗਦਾ ਹੈ ਕਿ ਭਾਰਤ ਹੁਣ Probability ਅਤੇ Potential ਤੋਂ ਅੱਗੇ ਵਧ ਕੇ ਆਲਮੀ ਕਲਿਆਣ ਦੇ ਲਈ purpose ਦੇ ਨਾਲ perform ਕਰਕੇ ਅੱਗੇ ਵਧ ਰਿਹਾ ਹੈ।

ਸਾਥੀਓ,

ਤੁਹਾਨੂੰ ਇੱਕ ਵਾਰ ਅਜਿਹੇ ਹੀ ਸੰਵਾਦ ਵਿੱਚ ਮੈਂ ਸਾਫ਼ ਨੀਅਤ, ਸਪਸ਼ਟ ਇਰਾਦਿਆਂ ਅਤੇ ਅਨੁਕੂਲ ਨੀਤੀਆਂ ਦੀ ਗੱਲ ਕਹੀ ਸੀ। ਕਾਫੀ ਚਰਚਾ ਕੀਤੀ ਸੀ ਆਪ ਲੋਕਾਂ ਦੇ ਨਾਲ। ਬੀਤੇ 8 ਸਾਲਾਂ ਵਿੱਚ ਇਸੇ ਮੰਤਰ ’ਤੇ ਚਲਦੇ ਹੋਏ ਸਥਿਤੀਆਂ ਵਿੱਚ ਪਰਿਵਰਤਨ ਜੋ ਆ ਰਿਹਾ ਹੈ, ਉਹ ਅਸੀਂ ਰੋਜ਼ਮੱਰਾ ਦੀ ਜ਼ਿੰਦਗੀ ਵਿੱਚ ਅਨੁਭਵ ਕਰ ਰਹੇ ਹਾਂ। ਅੱਜ ਦੇਸ਼ Talent, Trade ਅਤੇ technology ਨੂੰ ਜਿਤਨਾ ਹੋ ਸਕੇ, ਉਤਨਾ ਜ਼ਿਆਦਾ ਪ੍ਰੋਤਸਾਹਿਤ ਕਰ ਰਿਹਾ ਹੈ। ਅੱਜ ਦੇਸ਼ ਹਰ ਰੋਜ਼ ਅਤੇ ਕਿਸੇ ਵੀ ਹਿੰਦੁਸਤਾਨੀ ਨੂੰ ਗਰਵ (ਮਾਣ) ਹੋਵੇਗਾ, ਨੌਜਵਾਨਾਂ ਨੂੰ ਤਾਂ ਵਿਸ਼ੇਸ਼ ਰੂਪ ਨਾਲ ਗਰਵ (ਮਾਣ) ਹੋਵੇਗਾ, ਅੱਜ ਦੇਸ਼ ਹਰ ਰੋਜ਼ ਦਰਜਨਾਂ ਸਟਾਰਟ ਅੱਪਸ ਰਜਿਸਟਰ ਕਰ ਰਿਹਾ ਹੈ, ਹਰ ਹਫ਼ਤੇ ਇੱਕ ਯੂਨੀਕੌਰਨ ਬਣ ਰਿਹਾ ਹੈ। ਅੱਜ ਦੇਸ਼ ਹਜ਼ਾਰਾਂ ਕੰਪਲਾਇੰਸ ਖ਼ਤਮ ਕਰਕੇ, ਜੀਵਨ ਨੂੰ ਅਸਾਨ ਬਣਾਉਣਾ, ਜੀਵਿਕਾ ਨੂੰ ਵੀ ਅਸਾਨ ਬਣਾਉਣਾ, ਬਿਜ਼ਨਸ ਨੂੰ ਵੀ ਅਸਾਨ ਬਣਾਉਣ, ਇੱਕ ਦੇ ਬਾਅਦ ਇੱਕ ਇਹ ਕਦਮ ਹਰ ਹਿੰਦੁਸਤਾਨੀ ਦੇ ਗਰਵ (ਮਾਣ) ਨੂੰ ਵਧਾਉਂਦੇ ਹਨ। ਅੱਜ ਭਾਰਤ ਵਿੱਚ ਟੈਕਸ ਵਿਵਸਥਾ ਫੇਸਲੈੱਸ ਹੈ, ਟ੍ਰਾਂਸਪੇਰੈਂਟ ਹੈ, ਔਨਲਾਈਨ ਹੈ, ਵੰਨ ਨੇਸ਼ਨ ਵੰਨ ਟੈਕਸ ਹੈ, ਇਸ ਸੁਪਨੇ ਨੂੰ ਅਸੀਂ ਸਾਕਾਰ ਕਰ ਰਹੇ ਹਾਂ। ਅੱਜ ਦੇਸ਼ ਮੈਨੂਫੈਕਚਰਿੰਗ ਨੂੰ ਹੁਲਾਰਾ ਦੇਣ ਦੇ ਲਈ ਲੱਖਾਂ ਕਰੋੜ ਰੁਪਏ ਦੇ production linked incentive ਸਕੀਮ ਨੂੰ ਬਖੂਬੀ ਚਲਾ ਰਿਹਾ ਹੈ।

|

ਸਾਥੀਓ,

ਸਰਕਾਰੀ ਵਿਵਸਥਾਵਾਂ ਵਿੱਚ ਕਿਵੇਂ ਪਾਰਦਰਸ਼ਤਾ ਆ ਰਹੀ ਹੈ, ਇਸ ਦਾ ਇੱਕ ਉੱਤਮ ਉਦਾਹਰਣ ਸਾਡੀ ਸਰਕਾਰੀ ਖਰੀਦ ਦੀ ਪ੍ਰਕਿਰਿਆ ਹੈ। ਜਦੋਂ ਤੋਂ Govt e-Marketplace ਯਾਨੀ GeM ਪੋਰਟਲ ਅਸਤਿੱਤਵ ਵਿੱਚ ਆਇਆ ਹੈ, ਸਾਰੀ ਖਰੀਦ ਇੱਕ ਪਲੈਟਫਾਰਮ ’ਤੇ ਸਭ ਦੇ ਸਾਹਮਣੇ ਹੁੰਦੀ ਹੈ। ਹੁਣ ਦੂਰ-ਦਰਾਜ ਦੇ ਪਿੰਡ ਦੇ ਲੋਕ, ਛੋਟੇ ਦੁਕਾਨਦਾਰ ਅਤੇ self help group, ਸਵੈ ਸਹਾਇਤਾ ਸਮੂਹ ਸਿੱਧੇ ਸਰਕਾਰ ਨੂੰ ਆਪਣਾ product ਵੇਚ ਸਕਦੇ ਹਨ। ਅਤੇ ਇੱਥੇ ਐਸੇ ਲੋਕ ਹਨ, ਜਿਨ੍ਹਾਂ ਦੇ DNA ਵਿੱਚ ਵਪਾਰ ਹੈ। ਕੁਝ ਨਾ ਕੁਝ ਵਪਾਰ ਦੀ ਪ੍ਰਵਿਰਤੀ ਕਰਦੇ ਰਹਿਣਾ, ਇਹ ਤੁਹਾਡੇ ਸੁਭਾਅ ਵਿੱਚ ਅਤੇ ਸੰਸਕਾਰ ਵਿੱਚ ਹੈ। ਮੈਂ JITO ਦੇ ਸਭ ਲੋਕਾਂ ਨੂੰ ਤਾਕੀਦ ਕਰਾਂਗਾ, ਦੁਨੀਆ ਵਿੱਚ ਫੈਲੇ ਆਪ ਸਭ ਲੋਕਾਂ ਨੂੰ ਤਾਕੀਦ ਕਰਾਂਗਾ ਕਿ ਭਾਰਤ ਸਰਕਾਰ ਦਾ ਇਹ ਜੋ GeM ਪੋਰਟਲ ਹੈ, ਇੱਕ ਵਾਰ ਉਸ ਦੀ ਸਟਡੀ ਤਾਂ ਕਰੋ। ਜ਼ਰਾ ਉਸ ’ਤੇ ਵਿਜ਼ਿਟ ਕਰੋ ਅਤੇ ਤੁਹਾਡੇ ਖੇਤਰ ਵਿੱਚ ਅਜਿਹੀ ਕੋਈ ਚੀਜ਼ ਹੈ, ਜਿਸ ਦੀ ਸਰਕਾਰ ਨੂੰ ਜ਼ਰੂਰਤ ਹੈ ਅਤੇ ਸਰਕਾਰ ਖਰੀਦਣ ਦੇ ਲਈ ਅਸਾਨੀ ਨਾਲ ਉਨ੍ਹਾਂ ਦੇ ਪਾਸ ਪਹੁੰਚ ਸਕਦੀ ਹੈ। ਤੁਸੀਂ ਬਹੁਤ ਲੋਕਾਂ ਦੀ ਇੱਕ ਮਦਦ ਕਰ ਸਕਦੇ ਹੋ। ਸਰਕਾਰ ਨੇ ਬਹੁਤ ਵਧੀਆ ਪਲੈਟਫਾਰਮ ਬਣਾਇਆ ਹੈ। ਅੱਜ GeM ਪੋਰਟਲ ’ਤੇ 40 ਲੱਖ ਤੋਂ ਅਧਿਕ sellers ਜੁੜ ਚੁੱਕੇ ਹਨ। ਜਿਨ੍ਹਾਂ ਨੂੰ ਆਪਣਾ product ਵੇਚਣਾ ਹੈ, ਅਜਿਹੇ 40 ਲੱਖ ਲੋਕ ਉਸ ’ਤੇ ਰਜਿਸਟਰੀ ਕਰਵਾ ਚੁੱਕੇ ਹਨ। ਅਤੇ ਮੈਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਇਨ੍ਹਾਂ ਵਿੱਚੋਂ ਅਧਿਕਤਮ MSMEs ਹਨ, ਛੋਟੇ ਕਾਰੋਬਾਰੀ ਹਨ, ਉੱਦਮੀ ਹਨ। ਸਾਡੇ ਮਹਿਲਾ ਸੈਲਫ ਹੈਲਪ ਗਰੁੱਪ ਦੀਆਂ ਭੈਣਾਂ ਹਨ। ਅਤੇ ਤੁਹਾਨੂੰ ਇਹ ਜਾਣ ਕੇ ਅੱਛਾ ਲਗੇਗਾ ਕਿ ਇਸ ਵਿੱਚ ਵੀ 10 ਲੱਖ sellers ਤਾਂ ਸਿਰਫ਼ ਪਿਛਲੇ 5 ਮਹੀਨੇ ਵਿੱਚ ਹੀ ਜੁੜੇ ਹਨ। ਇਹ ਦਿਖਾਉਂਦਾ ਹੈ ਕਿ ਇਸ ਨਵੀਂ ਵਿਵਸਥਾ ’ਤੇ ਲੋਕਾਂ ਦਾ ਭਰੋਸਾ ਕਿਤਨਾ ਵਧ ਰਿਹਾ ਹੈ। ਇਹ ਦਿਖਾਉਂਦਾ ਹੈ ਕਿ ਜਦੋਂ ਸਰਕਾਰ ਵਿੱਚ ਇੱਛਾ ਸ਼ਕਤੀ ਹੁੰਦੀ ਹੈ, ਅਤੇ ਜਨਤਾ ਜਰਨਾਦਨ ਦਾ ਸਾਥ ਹੁੰਦਾ ਹੈ, ਸਬਕਾ ਪ੍ਰਯਾਸ ਦੀ ਭਾਵਨਾ ਪ੍ਰਬਲ ਹੁੰਦੀ ਹੈ, ਤਾਂ ਬਦਲਾਅ ਨੂੰ ਕੋਈ ਰੋਕ ਨਹੀਂ ਸਕਦਾ ਹੈ, ਬਦਲਾਅ ਸੰਭਵ ਹੁੰਦਾ ਹੈ। ਅਤੇ ਉਹ ਬਦਲਾਅ ਅੱਜ ਅਸੀਂ ਦੇਖ ਵੀ ਰਹੇ ਹਾਂ, ਅਨੁਭਵ ਵੀ ਕਰ ਰਹੇ ਹਾਂ।

ਸਾਥੀਓ,

ਭਵਿੱਖ ਦਾ ਸਾਡਾ ਰਸਤਾ ਅਤੇ ਮੰਜ਼ਿਲ ਦੋਨੋਂ ਸਪਸ਼ਟ ਹਨ। ਆਤਮਨਿਰਭਰ ਭਾਰਤ ਸਾਡਾ ਰਸਤਾ ਵੀ ਹੈ ਅਤੇ ਸਾਡਾ ਸੰਕਲਪ ਵੀ ਹੈ ਅਤੇ ਇਹ ਕਿਸੇ ਸਰਕਾਰ ਦਾ ਨਹੀਂ 130 ਕਰੋੜ ਦੇਸ਼ਵਾਸੀਆਂ ਦਾ ਹੈ। ਬੀਤੇ ਸਾਲਾਂ ਵਿੱਚ ਅਸੀਂ ਇਸ ਦੇ ਲਈ ਹਰ ਜ਼ਰੂਰੀ ਕਦਮ ਉਠਾਏ, ਮਾਹੌਲ ਨੂੰ ਸਕਾਰਾਤਮਕ ਬਣਾਉਣ ਦੇ ਲਈ ਨਿਰੰਤਰ ਮਿਹਨਤ ਕੀਤੀ ਹੈ। ਦੇਸ਼ ਵਿੱਚ ਬਣ ਰਹੇ ਸਹੀ ਵਾਤਾਵਰਣ ਦਾ ਸਦਉਪਯੋਗ ਕਰਕੇ, ਸੰਕਲਪਾਂ ਦੀ ਸਿੱਧੀ ਦੀ ਕਮਾਨ ਹੁਣ ਤੁਹਾਡੇ ਜਿਹੇ ਮੇਰੇ ਸਾਥੀਆਂ ’ਤੇ ਹੈ, JITO ਦੇ ਮੈਬਰਾਂ ’ਤੇ ਹੈ। ਤੁਸੀਂ ਜਿੱਥੇ ਵੀ ਜਾਓ, ਜਿਸ ਨੂੰ ਵੀ ਮਿਲੋਂ, ਤੁਹਾਡੇ ਦਿਨ ਦੇ ਅੱਧੇ ਸਮੇਂ, ਆਉਣ ਵਾਲੇ ਕੱਲ੍ਹ ਦੀ ਚਰਚਾ ਕਰਨ ਦੇ ਸੁਭਾਅ ਦੇ ਲੋਕ ਹੋ ਤੁਸੀਂ। ਤੁਸੀਂ ਬੀਤੇ ਹੋਏ ਪਰਿਸਥਿਤੀਆਂ ’ਤੇ ਰੁਕ ਕੇ ਬੈਠਣ ਵਾਲੇ ਲੋਕ ਤੁਸੀਂ ਨਹੀਂ ਹੋ। ਤੁਸੀਂ ਭਵਿੱਖ ਦੀ ਤਰਫ਼ ਦੇਖਣ ਵਾਲੇ ਲੋਕਾਂ ਵਿੱਚੋਂ ਹੋ ਅਤੇ ਮੈਂ ਆਪ ਲੋਕਾਂ ਦੇ ਦਰਮਿਆਨ ਪਲਿਆ-ਵੱਡਾ ਹੋਇਆ ਹਾਂ ਤਾਂ ਮੈਨੂੰ ਪਤਾ ਹੈ ਕਿ ਆਪ ਲੋਕਾਂ ਦਾ ਨੇਚਰ ਕੀ ਹੈ ਅਤੇ ਇਸ ਲਈ ਮੈਂ ਤੁਹਾਨੂੰ ਤਾਕੀਦ ਕਰਦਾ ਹਾਂ ਕਿ ਤੁਹਾਡੇ ਜਿਹੇ ਅਤੇ ਖ਼ਾਸ ਕਰਕੇ ਮੇਰੇ ਯੁਵਾ ਜੈਨ ਸਮਾਜ entrepreneurs ਹਨ, innovators ਹਨ, ਤੁਹਾਡੀ ਜ਼ਿੰਮੇਦਾਰੀ ਜਰਾ ਜ਼ਿਆਦਾ ਹੈ। ਆਜ਼ਾਦੀ ਦੇ ਇਸ ਅੰਮ੍ਰਿਤ ਮਹੋਤਸਵ ਵਿੱਚ Jain international Trade organization ਇੱਕ ਸੰਸਥਾ ਦੇ ਰੂਪ ਵਿੱਚ ਵੀ ਅਤੇ ਆਪ ਸਾਰੇ ਮੈਂਬਰਾਂ ਤੋਂ ਦੇਸ਼ ਨੂੰ ਅਪੇਖਿਆਵਾਂ ਹੋਣਾ ਬਹੁਤ ਸੁਭਾਵਿਕ ਹੈ। ਸਿੱਖਿਆ ਹੋਵੇ, ਸਿਹਤ ਹੋਵੇ ਅਤੇ ਛੋਟੇ-ਮੋਟੇ ਵੈਲਫੇਅਰ ਦੇ ਸੰਸਥਾਨ ਹੋਣ, ਜੈਨ ਸਮਾਜ ਨੇ best institutions, best practices ਅਤੇ best services ਨੂੰ ਹਮੇਸ਼ਾ encourage ਕੀਤਾ ਹੈ ਅਤੇ ਅੱਜ ਵੀ ਸਮਾਜ ਦੀ ਤੁਹਾਥੋਂ ਅਪੇਖਿਆ ਰਹਿਣਾ ਬਹੁਤ ਸੁਭਾਵਿਕ ਹੈ ਅਤੇ ਮੇਰੀ ਤਾਂ ਤੁਹਾਥੋਂ ਵਿਸ਼ੇਸ਼ ਅਪੇਖਿਆ ਹੈ ਕਿ ਤੁਸੀਂ ਸਥਾਨਕ ਉਤਪਾਦਾਂ ’ਤੇ ਬਲ ਦਿਓ। ਵੋਕਲ ਫੌਰ ਲੋਕਲ ਦੇ ਮੰਤਰ ਦੇ ਨਾਲ ਅੱਗੇ ਵਧਦੇ ਹੋਏ ਤੁਸੀਂ ਸਾਰੇ ਐਕਸਪੋਰਟ ਦੇ ਲਈ ਨਵੇਂ ਡੈਸਟੀਨੇਸ਼ਨ ਵੀ ਤਲਾਸ਼ੋ ਅਤੇ ਆਪਣੇ ਖੇਤਰ ਦੇ ਸਥਾਨਕ ਉੱਦਮੀਆਂ ਨੂੰ ਉਨ੍ਹਾਂ ਦੇ ਪ੍ਰਤੀ ਜਾਗਰੂਕ ਵੀ ਕਰੋ। ਸਥਾਨਕ ਉਤਪਾਦਾਂ ਦੀ ਕੁਆਲਿਟੀ ਅਤੇ ਵਾਤਾਵਰਣ ’ਤੇ ਉਸ ਦੇ ਘੱਟ ਤੋਂ ਘੱਟ ਪ੍ਰਭਾਵ ਦੇ ਲਈ ਸਾਨੂੰ Zero Defect, Zero Effect ਨੂੰ ਅਧਾਰ ਬਣਾ ਕੇ ਕੰਮ ਕਰਨਾ ਹੈ। ਅਤੇ ਇਸ ਲਈ ਅੱਜ ਇਹ JITO ਦੇ ਜਿਤਨੇ ਮੈਂਬਰ ਹਨ, ਮੈਂ ਅੱਜ ਤੁਹਾਨੂੰ ਇੱਕ ਛੋਟਾ ਜਿਹਾ ਹੋਮ ਵਰਕ ਦੇਣਾ ਚਾਹੁੰਦਾ ਹਾਂ, ਤੁਸੀਂ ਕਰੋਗੇ ਇਤਨਾ ਤਾਂ ਮੈਨੂੰ ਵਿਸ਼ਵਾਸ ਹੈ ਲੇਕਿਨ ਸ਼ਾਇਦ ਦੱਸੋਗੇ ਨਹੀਂ ਲੇਕਿਨ ਕਰੋ ਜ਼ਰੂਰ। ਤੁਸੀਂ ਕਰੋਗੇ ਨਾ! ਜ਼ਰਾ ਹੱਥ ਉੱਪਰ ਕਰਕੇ ਮੈਨੂੰ ਦੱਸੋ, ਕਰੋਗੇ ਨਾ! ਅੱਛਾ ਇੱਕ ਕੰਮ ਕਰੋ, ਪਰਿਵਾਰ ਦੇ ਸਭ ਲੋਕ ਬੈਠੋ। ਬੈਠ ਕੇ ਇੱਕ ਸੂਚੀ ਬਣਾਓ ਕਿ ਸਵੇਰ ਤੋਂ ਦੂਸਰੇ ਦਿਨ ਸਵੇਰ ਤੱਕ ਕਿਤਨੀਆਂ ਵਿਦੇਸ਼ੀ ਚੀਜ਼ਾਂ ਤੁਹਾਡੇ ਜੀਵਨ ਵਿੱਚ ਘੁਸ ਗਈਆਂ ਹਨ। ਕਿਚਨ ਵਿੱਚ ਘੁਸ ਗਈਆਂ ਹਨ, ਸਾਧਾਰਣ ਵਿਵਹਾਰ ਵਿੱਚ ਘੁਸ ਗਈਆਂ ਹਨ, ਹਰ ਕਿਤਨੀ ਚੀਜ਼ ਵਿਦੇਸ਼ੀ ਹਨ, ਦੇਖੋ ਅਤੇ ਫਿਰ ਜ਼ਰਾ ਸਾਹਮਣੇ tick mark ਕਰੋ ਕਿ ਉਹ ਕਿਹੜੀਆਂ ਚੀਜ਼ਾਂ ਹਨ ਜੋ ਹਿੰਦੁਸਤਾਨ ਦੀਆਂ ਹੋਣਗੀਆਂ ਤਾਂ ਚਲ ਜਾਵੇਗਾ ਅਤੇ ਪਰਿਵਾਰ ਮਿਲ ਕੇ ਤੈਅ ਕਰੇ, ਚਲੋ ਭਈ ਇਹ 1500 ਦੀ ਸੂਚੀ ਬਣੀ ਹੈ, ਹੁਣ ਸਾਡੇ ਤੋਂ ਇਸ ਮਹੀਨੇ ਵਿੱਚ 500 ਤਾਂ ਵਿਦੇਸ਼ੀ ਚੀਜ਼ਾਂ ਬੰਦ ਕਰਾਂਗੇ। ਅਗਲੇ ਮਹੀਨੇ ਹੋਰ 200 ਕਰਾਂਗੇ, ਫਿਰ 100 ਕਰਾਂਗੇ। 20, 25, 50 ਅਜਿਹੀਆਂ ਚੀਜ਼ਾਂ ਹੋਣਗੀਆਂ, ਸ਼ਾਇਦ ਲਗਦਾ ਹੋਵੇਗਾ ਕਿ ਭਈ ਹਾਲੇ ਵੀ ਜ਼ਰਾ ਬਾਹਰ ਤੋਂ ਲਿਆਉਣੀਆਂ ਪੈਣਗੀਆਂ, ਚਲੋ ਉਤਨਾ compromise ਕਰ ਲੈਂਦੇ ਹਾਂ। ਲੇਕਿਨ ਕੀ ਦੋਸਤੋ ਕਦੇ ਤੁਸੀਂ ਸੋਚਿਆ ਹੈ ਕਿ ਅਸੀਂ ਕਿਵੇਂ ਮਾਨਸਿਕ ਰੂਪ ਨਾਲ ਗ਼ੁਲਾਮੀ, ਉਸੇ ਪ੍ਰਕਾਰ ਨਾਲ ਜਦੋਂ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਹੇ ਹੋਈਏ ਅਤੇ ਵਿਦੇਸ਼ੀ ਚੀਜ਼ਾਂ ਦੇ ਅਸੀਂ ਗ਼ੁਲਾਮ ਬਣ ਜਾਈਏ, ਪਤਾ ਤੱਕ ਨਹੀਂ। East India Company ਦੀ entry ਐਸੇ ਹੀ ਹੋਈ ਸੀ, ਪਤਾ ਤੱਕ ਨਹੀਂ ਚਲਦਾ ਹੈ ਅਤੇ ਇਸ ਲਈ ਮੈਂ ਵਾਰ-ਵਾਰ ਤਾਕੀਦ ਕਰਦਾ ਹਾਂ ਅਤੇ ਮੈਂ JITO ਦੇ ਸਾਰੇ ਮੈਂਬਰਾਂ ਨੂੰ ਤਾਕੀਦ ਕਰਦਾ ਹਾਂ, ਤੁਹਾਨੂੰ ਕੁਝ ਵੀ ਨਹੀਂ ਕਰਨਾ ਤਾਂ ਮਤ ਕਰੋ, ਤੁਹਾਨੂੰ ਅਗਰ ਮੇਰੀ ਗੱਲ ਅੱਛੀ ਨਹੀਂ ਲਗਦੀ ਤਾਂ ਮਤ ਕਰੋ, ਲੇਕਿਨ ਇੱਕ ਵਾਰ ਕਾਗਜ਼ ’ਤੇ ਸੂਚੀ ਜ਼ਰੂਰ ਬਣਾਓ। ਪਰਿਵਾਰ ਦੇ ਸਭ ਲੋਗ ਬੈਠਣੇ ਵੀ ਚਾਹੀਦੇ ਹਨ, ਤੁਹਾਨੂੰ ਪਤਾ ਤੱਕ ਨਹੀਂ ਹੋਵੇਗਾ ਕਿ ਜੋ ਸਚਮੁੱਚ ਵਿੱਚ ਤੁਹਾਡੇ ਘਰ ਵਿੱਚ ਰੋਜ਼ ਉਪਯੋਗ ਹੋ ਰਿਹਾ ਹੈ, ਉਹ ਵਿਦੇਸ਼ ਤੋਂ ਆਈ ਹੋਈ ਚੀਜ਼ ਹੈ, ਪਤਾ ਵੀ ਨਹੀਂ ਹੋਵੇਗਾ ਤੁਹਾਨੂੰ ਅਤੇ ਤੁਹਾਨੂੰ ਵਿਦੇਸ਼ ਤੋਂ ਲਿਆਉਣ ਦੀ ਤਾਕੀਦ ਵੀ ਨਹੀਂ ਹੋਵੇਗੀ, ਲੇਕਿਨ ਤੁਸੀਂ ਕਰ ਲਿਆ ਹੋਵੇਗਾ। ਅਤੇ ਇਸ ਲਈ ਵਾਰ-ਵਾਰ vocal for local, ਸਾਡੇ ਦੇਸ਼ ਦੇ ਲੋਕਾਂ ਨੂੰ ਰੋਜ਼ਗਾਰ ਮਿਲੇ, ਸਾਡੇ ਦੇਸ਼ ਦੇ ਲੋਕਾਂ ਨੂੰ ਅਵਸਰ ਮਿਲਣ। ਅਗਰ ਅਸੀਂ ਸਾਡੀਆਂ ਚੀਜ਼ਾਂ ’ਤੇ ਗਰਵ (ਮਾਣ) ਕਰਾਂਗੇ ਤਦੇ ਜਾ ਕੇ ਦੁਨੀਆ ਸਾਡੀਆਂ ਚੀਜ਼ਾਂ ’ਤੇ ਗਰਵ (ਮਾਣ) ਕਰੇਗੀ। ਇਸ ਦੀ ਸ਼ਰਤ ਹੈ ਦੋਸਤੋ।

ਸਾਥੀਓ,

ਮੇਰੀ ਤੁਹਾਨੂੰ ਇੱਕ ਹੋਰ ਤਾਕੀਦ ਹੈ, EARTH ਦੇ ਲਈ ਵੀ। Jainism ਵਿਅਕਤੀ ਜਦੋਂ Earth ਸੁਣਦਾ ਹੈ ਨਾ ਤਾਂ ਉਸ ਨੂੰ ਨਗਦ ਦਾ ਧਿਆਨ ਆਉਂਦਾ ਹੈ। ਲੇਕਿਨ ਮੈਂ ਜ਼ਰਾ ਦੂਸਰੇ EARTH ਦੀ ਗੱਲ ਕਰਦਾ ਹਾਂ। ਮੈਂ EARTH ਦੀ ਗੱਲ ਕਰ ਰਿਹਾ ਹਾਂ। ਅਤੇ ਇਸ EARTH ਦੇ ਲਈ ਜਦੋਂ ਮੈਂ ਗੱਲ ਕਰਦਾ ਹਾਂ ਤਦ E ਯਾਨੀ environment ਦੀ ਸਮ੍ਰਿੱਧੀ ਜਿਸ ਵਿੱਚ ਹੋਵੇ, ਅਜਿਹੇ ਨਿਵੇਸ਼ ਨੂੰ, ਅਜਿਹੀ ਪ੍ਰੈਕਟਿਸ ਨੂੰ ਤੁਸੀਂ ਪ੍ਰੋਤਸਾਹਿਤ ਕਰੋਂ। ਅਗਲੇ ਵਰ੍ਹੇ 15 ਅਗਸਤ ਤੱਕ ਹਰ ਜ਼ਿਲ੍ਹੇ ਵਿੱਚ ਘੱਟ ਤੋਂ ਘੱਟ 75 ਅੰਮ੍ਰਿਤ ਸਰੋਵਰ ਬਣਾਉਣ ਦੇ ਪ੍ਰਯਾਸਾਂ ਨੂੰ ਤੁਸੀਂ ਕਿਵੇਂ ਸਪੋਰਟ ਕਰ ਸਕਦੇ ਹੋ, ਇਸ ’ਤੇ ਵੀ ਤੁਸੀਂ ਜ਼ਰੂਰ ਚਰਚਾ ਕਰੋ। ਤਾਂ ਜੈਸਾ ਮੈਂ ਕਿਹਾ E environment A ਯਾਨੀ Agriculture ਨੂੰ ਅਧਿਕ ਲਾਭਕਾਰੀ ਬਣਾਉਣ ਦੇ ਲਈ ਨੈਚੁਰਲ ਫਾਰਮਿੰਗ, ਫਾਰਮਿੰਗ, ਜ਼ੀਰੋ ਕੌਸਟ ਬਜਟਿੰਗ ਵਾਲੀ ਫਾਰਮਿੰਗ, ਫਾਰਮਿੰਗ ਟੈਕਨੋਲੋਜੀ ਅਤੇ ਫੂਡ ਪ੍ਰੋਸੈੱਸਿੰਗ ਸੈਕਟਰ ਵਿੱਚ ਮੇਰੇ JITO ਦੇ ਨੌਜਵਾਨ ਅੱਗੇ ਆਉਣ, ਸਟਾਰਟਅੱਪ ਸ਼ੁਰੂ ਕਰਨ, ਇਨਵੈਸਟਮੈਂਟ ਕਰਨ। ਫਿਰ ਹੈ R ਯਾਨੀ Recycling ’ਤੇ, circular economy ’ਤੇ ਬਲ ਦਿਓ, Reuse, Reduce ਅਤੇ Recycle ਦੇ ਲਈ ਕੰਮ ਕਰੋ। T ਯਾਨੀ Technology ਨੂੰ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਲੈ ਜਾਓ। ਤੁਸੀਂ ਡ੍ਰੋਨ ਟੈਕਨੋਲੋਜੀ ਜਿਹੀਆਂ ਦੂਸਰੀਆਂ ਆਧੁਨਿਕ ਟੈਕਨੋਲੋਜੀਆਂ ਨੂੰ ਸੁਲਭ ਕਿਵੇਂ ਬਣਾ ਸਕਦੇ ਹੋ, ਇਸ ’ਤੇ ਵਿਚਾਰ ਜ਼ਰੂਰ ਕਰ ਸਕਦੇ ਹਾਂ। H ਯਾਨੀ Healthcare, ਦੇਸ਼ ਵਿੱਚ ਹਰ ਜ਼ਿਲ੍ਹੇ ਵਿੱਚ ਮੈਡੀਕਲ ਕਾਲਜ ਜਿਹੀਆਂ ਵਿਵਸਥਾਵਾਂ ਦੇ ਲਈ ਬਹੁਤ ਬੜਾ ਕੰਮ ਸਰਕਾਰ ਅੱਜ ਕਰ ਰਹੀ ਹੈ। ਤੁਹਾਡੀ ਸੰਸਥਾ ਇਸ ਨੂੰ ਕਿਵੇਂ ਪ੍ਰੋਤਸਾਹਿਤ ਕਰ ਸਕਦੀ ਹੈ, ਇਸ ’ਤੇ ਜ਼ਰੂਰ ਵਿਚਾਰ ਕਰੋ। ਆਯੁਸ਼ ਦੇ ਖੇਤਰ ਵਿੱਚ ਰਿਸਰਚ ਐਂਡ ਡਿਵੈਲਪਮੈਂਟ ਨੂੰ ਪ੍ਰਮੋਟ ਕਰਨ ਦੇ ਲਈ ਵੀ ਤੁਹਾਡੇ ਅਧਿਕ ਤੋਂ ਅਧਿਕ ਯੋਗਦਾਨ ਦੀ ਅਪੇਖਿਆ (ਉਮੀਦ) ਦੇਸ਼ ਨੂੰ ਹੈ। ਮੈਨੂੰ ਵਿਸ਼ਵਾਸ ਹੈ ਕਿ ਇਸ ਸਮਿਟ ਤੋਂ ਆਜ਼ਾਦੀ ਕੇ ਅੰਮ੍ਰਿਤ ਕਾਲ ਦੇ ਲਈ ਬਹੁਤ ਉੱਤਮ ਸੁਝਾਅ ਆਉਣਗੇ, ਉੱਤਮ ਸਮਾਧਾਨ ਨਿਕਲਣਗੇ। ਅਤੇ ਤੁਸੀਂ ਹਮੇਸ਼ਾ ਯਾਦ ਰੱਖਣਾ। ਤੁਹਾਡੇ ਤਾਂ ਨਾਮ ਵਿੱਚ ਹੀ “ਜੀਤੋ” ਹੈ। ਤੁਸੀਂ ਆਪਣੇ ਸੰਕਲਪਾਂ ਵਿੱਚ ਜੇਤੂ ਹੋਵੋਂ, ਆਪਣੇ ਸੰਕਲਪਾਂ ਨੂੰ ਸਿੱਧ ਕਰੋਂ, ਵਿਜੈ ਹੀ ਵਿਜੈ ਦੀ ਕਾਮਨਾ ਦੇ ਨਾਲ ਚਲ ਪਵੋ। ਇਸੇ ਭਾਵ ਦੇ ਨਾਲ ਇੱਕ ਵਾਰ ਫਿਰ ਆਪ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ!

ਜੈ ਜਿਨੇਂਦਰ! ਧੰਨਵਾਦ!

  • दिग्विजय सिंह राना September 20, 2024

    हर हर महादेव
  • JBL SRIVASTAVA June 18, 2024

    नमो नमो
  • Jitendra Kumar May 10, 2024

    h
  • MLA Devyani Pharande February 17, 2024

    जय हो
  • Vaishali Tangsale February 14, 2024

    🙏🏻🙏🏻🙏🏻
  • Mahendra singh Solanki Loksabha Sansad Dewas Shajapur mp December 04, 2023

    नमो नमो नमो नमो नमो नमो नमो नमो
  • Bharat mathagi ki Jai vanthay matharam jai shree ram Jay BJP Jai Hind September 19, 2022

    ளெ
  • Laxman singh Rana September 13, 2022

    नमो नमो 🇮🇳🌹
  • G.shankar Srivastav September 12, 2022

    नमस्ते
  • amit sharma July 29, 2022

    नमः
Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Apple India produces $22 billion of iPhones in a shift from China

Media Coverage

Apple India produces $22 billion of iPhones in a shift from China
NM on the go

Nm on the go

Always be the first to hear from the PM. Get the App Now!
...
Prime Minister condoles the loss of lives in a factory mishap in Anakapalli district of Andhra Pradesh
April 13, 2025
QuotePM announces ex-gratia from PMNRF

Prime Minister Shri Narendra Modi today condoled the loss of lives in a factory mishap in Anakapalli district of Andhra Pradesh. He announced an ex-gratia of Rs. 2 lakh from PMNRF for the next of kin of each deceased and Rs. 50,000 to the injured.

The Prime Minister’s Office handle in post on X said:

“Deeply saddened by the loss of lives in a factory mishap in Anakapalli district of Andhra Pradesh. Condolences to those who have lost their loved ones. May the injured recover soon. The local administration is assisting those affected.

An ex-gratia of Rs. 2 lakh from PMNRF would be given to the next of kin of each deceased. The injured would be given Rs. 50,000: PM @narendramodi”

"ఆంధ్రప్రదేశ్ లోని అనకాపల్లి జిల్లా ఫ్యాక్టరీ ప్రమాదంలో జరిగిన ప్రాణనష్టం అత్యంత బాధాకరం. ఈ ప్రమాదంలో తమ ఆత్మీయులను కోల్పోయిన వారికి ప్రగాఢ సానుభూతి తెలియజేస్తున్నాను. క్షతగాత్రులు త్వరగా కోలుకోవాలని ప్రార్థిస్తున్నాను. స్థానిక యంత్రాంగం బాధితులకు సహకారం అందజేస్తోంది. ఈ ప్రమాదంలో మరణించిన వారి కుటుంబాలకు పి.ఎం.ఎన్.ఆర్.ఎఫ్. నుంచి రూ. 2 లక్షలు ఎక్స్ గ్రేషియా, గాయపడిన వారికి రూ. 50,000 అందజేయడం జరుగుతుంది : PM@narendramodi"