Quoteਵਡੋਦਰਾ ਮੁੰਬਈ ਐਕਸਪ੍ਰੈੱਸਵੇ ਦੇ ਮਹੱਤਵਪੂਰਨ ਸੈਕਸ਼ਨਾਂ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ
Quoteਕਾਕਰਾਪਾਰ ਪਰਮਾਣੂ ਊਰਜਾ ਸਟੇਸ਼ਨ ਵਿੱਚ ਦੋ ਨਵੇਂ ਪ੍ਰੈਸ਼ਰਾਈਜ਼ਡ ਹੈਵੀ ਵਾਟਰ ਰਿਐਕਟਰ: ਕੇਏਪੀਐੱਸ-3 ਅਤੇ ਕੇਏਪੀਐੱਸ-4 ਰਾਸ਼ਟਰ ਨੂੰ ਸਮਰਪਿਤ ਕੀਤੇ
Quoteਨਵਸਾਰੀ ਵਿੱਚ ਪੀਐੱਮ ਮਿਤ੍ਰ ਪਾਰਕ ਦਾ ਨਿਰਮਾਣ ਕਾਰਜ ਸ਼ੁਰੂ ਕੀਤਾ ਗਿਆ
Quoteਸੂਰਤ ਨਗਰ ਨਿਗਮ, ਸੂਰਤ ਸ਼ਹਿਰੀ ਵਿਕਾਸ ਅਥਾਰਟੀ ਅਤੇ ਡ੍ਰੀਮ ਸਿਟੀ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ
Quoteਰੋਡ, ਰੇਲ ਐਜੂਕੇਸਨ ਅਤੇ ਵਾਟਰ ਸਪਲਾਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ
Quoteਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ, “ਨਵਸਾਰੀ ਵਿੱਚ ਰਹਿਣਾ ਹਮੇਸ਼ਾ ਇੱਕ ਚੰਗਾ ਅਹਿਸਾਸ ਹੁੰਦਾ ਹੈ। ਵਿਭਿੰਨ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਸ਼ੁਰੂਆਤ ਗੁਜਰਾਤ ਦੀ ਵਿਕਾਸ ਯਾਤਰਾ ਨੂੰ ਮਜ਼ਬੂਤ ਕਰਨਗੇ”
Quote“ਮੋਦੀ ਦੀ ਗਾਰੰਟੀ ਉੱਥੋਂ ਸ਼ੁਰੂ ਹੁੰਦੀ ਹੈ ਜਿੱਥੋਂ ਦੂਸਰਿਆਂ ਤੋਂ ਉਮੀਦ ਸਮਾਪਤ ਹੋ ਜਾਂਦੀ ਹੈ”
Quote“ਚਾਹੇ ਗ਼ਰੀਬ ਹੋਵੇ ਜਾਂ ਮੱਧ ਵਰਗ, ਗ੍ਰਾਮੀਣ ਹੋਵੇ ਜਾਂ ਸ਼ਹਿਰੀ, ਸਾਡੀ ਸਰਕਾਰ ਦਾ ਪ੍ਰਯਾਸ ਹਰੇਕ ਨਾਗਰਿਕ ਦੇ ਜੀਵਨ ਪੱਧਰ ਵਿੱਚ ਸੁਧਾਰ ਕਰਨਾ ਹੈ”
Quote“ਅੱਜ ਦੇਸ਼ ਦੇ ਛੋਟੇ-ਛੋਟੇ ਸ਼ਹਿਰਾਂ ਵਿੱਚ ਵੀ ਕਨੈਕਟੀਵਿਟੀ ਦੇ ਸ਼ਾਨਦਾਰ ਇਨਫ੍ਰਾਸਟ੍ਰਕਚਰ ਦਾ ਨਿਰਮਾਣ ਹੋ ਰਿਹਾ ਹੈ”
Quote“ਡਿਜੀਟਲ ਇੰਡੀਆ ਨੂੰ ਦੁਨੀਆ ਅੱਜ ਸਵੀਕਾਰ ਕਰ ਰਹੀ ਹੈ”

ਭਾਰਤ ਮਾਤਾ ਕੀ – ਜੈ !

ਭਾਰਤ ਮਾਤਾ ਕੀ – ਜੈ !

ਗੁਜਰਾਤ ਦੇ ਲੋਕਪ੍ਰਿਯ ਮੁੱਖ ਮੰਤਰੀ ਸ਼੍ਰੀਮਾਨ ਭੂਪੇਂਦਰ ਭਾਈ ਪਟੇਲ, ਰਾਜ ਸਰਕਾਰ ਦੇ ਮੰਤਰੀਗਣ, ਸੰਸਦ ਵਿੱਚ ਮੇਰੇ ਸਾਥੀ ਇਸੇ ਖੇਤਰ ਦੇ ਪ੍ਰਤੀਨਿਧੀ ਅਤੇ ਗੁਜਰਾਤ ਪ੍ਰਦੇਸ਼ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸੀ ਆਰ ਪਾਟਿਲ, ਸਾਂਸਦ ਅਤੇ ਵਿਧਾਇਕ ਗਣ, ਅਤੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ, ਕਿਵੇਂ ਹੋ ਸਾਰੇ।

 ਗੁਜਰਾਤ ਵਿੱਚ ਅੱਜ ਦਾ ਇਹ ਮੇਰਾ ਤੀਸਰਾ ਪ੍ਰੋਗਰਾਮ ਹੈ। ਅੱਜ ਸਵੇਰੇ ਹੀ ਮੈਨੂੰ ਅਹਿਮਦਾਬਾਦ ਵਿੱਚ ਪੂਰੇ ਗੁਜਰਾਤ ਦੇ ਲੱਖਾਂ ਪਸ਼ੂਪਾਲਕ ਸਾਥੀ, ਡੇਅਰੀ ਉਦਯੋਗ ਨਾਲ ਜੁੜੇ ਲੋਕ, ਉਨ੍ਹਾਂ ਦੇ ਦਰਸ਼ਨ ਕਰਨ ਦਾ ਅਵਸਰ ਮਿਲਿਆ, ਉਨ੍ਹਾਂ ਨਾਲ ਗੱਲ ਕਰਨ ਦਾ ਮੌਕਾ ਮਿਲਿਆ। ਉਸ ਦੇ ਬਾਅਦ ਮੇਹਸਾਣਾ ਵਿੱਚ ਵਾਡੀਨਾਥ ਮੰਦਿਰ ਦੀ ਪ੍ਰਾਣ ਪ੍ਰਤਿਸ਼ਠਾ ਦੇ ਆਯੋਜਨ ਨਾਲ ਜੁੜਨ ਦਾ ਸੁਭਾਗ ਮਿਲਿਆ। ਅਤੇ ਹੁਣ ਇੱਥੇ ਨਵਸਾਰੀ ਵਿੱਚ ਆਪ ਸਭ ਦੇ ਦਰਮਿਆਨ ਵਿਕਾਸ ਦੇ ਇਸ ਉਤਸਵ ਵਿੱਚ ਸ਼ਾਮਲ ਹੋ ਰਿਹਾ ਹਾਂ। ਤੁਸੀਂ ਇੱਕ ਕੰਮ ਕਰੋ, ਜਿਵੇਂ ਭੂਪੇਂਦਰ ਭਾਈ ਨੇ ਕਿਹਾ ਕਿ ਸ਼ਾਇਦ ਆਜ਼ਾਦੀ ਦੇ ਬਾਅਦ ਪਹਿਲੀ ਇੱਕ ਹੀ ਵਾਰ ਵਿੱਚ ਇੰਨੇ ਸਾਰੇ ਰੁਪਏ ਦੇ ਵਿਕਾਸ ਦੇ ਕੰਮ ਹੋਏ ਹੋਣ ਅਜਿਹਾ ਪਹਿਲੀ ਵਾਰ ਹੋਇਆ ਹੈ। ਤਾਂ ਵਿਕਾਸ ਦੇ ਇੰਨੇ ਵੱਡੇ ਉਤਸਵ ਵਿੱਚ ਇੱਕ ਕੰਮ ਕਰੋ ਆਪ ਸਭ, ਕਰੋਗੇ? ਆਪਣਾ ਮੋਬਾਈਲ ਕੱਢ ਕੇ ਉਸ ਦੀ ਫਲੈਸ਼ ਲਾਈਟ ਚਾਲੂ ਕਰੋ, ਅਤੇ ਵਿਕਾਸ ਉਤਸਵ ਵਿੱਚ ਭਾਗੀਦਾਰ ਬਣੋ। ਭਾਰਤ ਮਾਤਾ ਕੀ ਜੈ...ਅਜਿਹਾ ਨਹੀਂ ਚਲੇਗਾ ਠੰਡਾ-ਠੰਡਾ। ਭਾਰਤ ਮਾਤਾ ਕੀ ਜੈ, ਭਾਰਤ ਮਾਤਾ ਕੀ ਜੈ, ਭਾਰਤ ਮਾਤਾ ਕੀ ਜੈ। ਸ਼ਾਬਾਸ਼। ਨਵਸਾਰੀ ਵਿੱਚ ਜਿਵੇਂ ਹੀਰਾ ਚਮਕਦਾ ਹੋਵੇ ਅਜਿਹਾ ਲਗ ਰਿਹਾ ਹੈ ਅੱਜ। ਥੋੜੀ ਦੇਰ ਪਹਿਲਾਂ ਵਡੋਦਰਾ, ਨਵਸਾਰੀ, ਭਰੂਚ, ਸੂਰਤ ਅਤੇ ਦੂਸਰੇ ਖੇਤਰਾਂ ਨੂੰ ਹਜ਼ਾਰਾਂ ਕਰੋੜ ਰੁਪਏ ਦੇ ਨਵੇਂ ਪ੍ਰੋਜੈਕਟਸ ਮਿਲੇ ਹਨ। ਟੈਕਸਟਾਈਲ, ਬਿਜਲੀ ਅਤੇ ਸ਼ਹਿਰੀ ਵਿਕਾਸ ਨਾਲ ਜੁੜੇ 40 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੇ ਇਨ੍ਹਾਂ ਪ੍ਰੋਜੈਕਟਾਂ ਦੇ ਲਈ ਆਪ ਸਭ ਨੂੰ ਬਹੁਤ-ਬਹੁਤ ਵਧਾਈ।

 

|

 ਸਾਥੀਓ,

ਅੱਜ ਕੱਲ੍ਹ ਪੂਰੇ ਦੇਸ਼ ਵਿੱਚ ਇੱਕ ਚਰਚਾ ਵੱਡੇ ਜ਼ੋਰਾਂ ‘ਤੇ ਚਲ ਰਹੀ ਹੈ, ਪਾਰਲੀਮੈਂਟ ਵਿੱਚ ਵੀ ਚਲਦੀ ਹੈ ਅਤੇ ਗਲੀ-ਮੋਹੱਲੇ ਵਿੱਚ ਵੀ ਚਲ ਰਹੀ ਹੈ। ਅਤੇ ਉਹ ਚਰਚਾ ਹੈ ਮੋਦੀ ਦੀ ਗਾਰੰਟੀ। ਦੇਸ਼ ਦਾ ਬੱਚਾ-ਬੱਚਾ ਕਹਿ ਰਿਹਾ ਹੈ ਮੋਦੀ ਨੇ ਜੋ ਕਹਿ ਦਿੱਤਾ, ਉਹ ਕਰਕੇ ਦਿਖਾਉਂਦਾ ਹੈ। ਦੇਸ਼ ਦੇ ਬਾਕੀ ਲੋਕਾਂ ਦੇ ਲਈ ਤਾਂ ਸ਼ਾਇਦ ਇਹ ਗੱਲ ਨਵੀਂ ਹੈ, ਲੇਕਿਨ ਗੁਜਰਾਤ ਦੇ ਲੋਕ ਤਾਂ ਵਰ੍ਹਿਆਂ ਤੋਂ ਜਾਣਦੇ ਹਨ ਕਿ ਮੋਦੀ ਦੀ ਗਾਰੰਟੀ...ਯਾਨੀ...ਗਾਰੰਟੀ ਪੂਰਾ ਹੋਣ ਦੀ ਗਾਰੰਟੀ। ਤੁਹਾਨੂੰ ਯਾਦ ਹੋਵੇਗਾ, ਜਦੋਂ ਮੈਂ ਗੁਜਰਾਤ ਵਿੱਚ ਸੀ, ਤਾਂ ਮੈਂ ਇੱਕ ਫਾਇਵ ਐੱਫ ਦੀ ਗੱਲ ਕਰਦਾ ਸੀ। ਪੰਜ ਐੱਫ ਕੀ ਸੀ..ਇਸ ਦਾ ਮਤਲਬ ਸੀ- ਫਾਰਮਾ ਟੂ ਫਾਈਬਰ, ਫਾਈਬਰ ਟੂ ਫੈਕਟਰੀ, ਫੈਕਟਰੀ ਟੂ ਫੈਸ਼ਨ, ਫੈਸ਼ਨ ਟੂ ਫੌਰੇਨ। ਮੈਂ ਤਦ ਫਾਇਵ ਐੱਫ ਦੀ ਗੱਲ ਕਰਦਾ ਸੀ, ਯਾਨੀ ਕਿਸਾਨ ਕਪਾਹ ਉਗਾਵੇਗਾ, ਕਪਾਹ ਫੈਕਟਰੀ ਵਿੱਚ ਜਾਵੇਗੀ, ਫੈਕਟਰੀ ਵਿੱਚ ਬਣੇ ਧਾਗੇ ਨਾਲ ਕੱਪੜੇ (ਗਾਰਮੈਂਟ) ਬਣਨਗੇ, ਇਹ ਕੱਪੜੇ ਵਿਦੇਸ਼ਾਂ ਦੇ ਲਈ ਨਿਰਯਾਤ ਹੋਣਗੇ।

 ਮੇਰਾ ਲਕਸ਼ ਸੀ ਕਿ ਟੈਕਸਟਾਈਲ ਸੈਕਟਰ ਦੀ ਇੱਕ ਪੂਰੀ ਸਪਲਾਈ ਅਤੇ ਵੈਲਿਊ ਚੇਨ ਸਾਡੇ ਕੋਲ ਹੋਣੀ ਚਾਹੀਦੀ ਹੈ। ਹੋਣੀ ਚਾਹੀਦੀ ਹੈ ਨਾ...ਹੋਣੀ ਚਾਹੀਦੀ ਹੈ ਨਾ? ਅੱਜ ਆਤਮਨਿਰਭਰ ਭਾਰਤ ਬਣਾਉਣ ਦੇ ਲਈ ਅਸੀਂ ਅਜਿਹੀਆਂ ਹੀ ਵਿਵਸਥਾਵਾਂ ਦਾ ਨਿਰਮਾਣ ਕਰ ਰਹੇ ਹਾਂ। ਪੀਐੱਮ ਮਿਤ੍ਰ ਪਾਰਕ, ਇਹ ਪੀਐੱਮ ਮਿਤ੍ਰ ਪਾਰਕ ਵੀ ਇਸੇ ਅਭਿਯਾਨ ਦਾ ਹਿੱਸਾ ਹੈ। ਨਵਸਾਰੀ ਵਿੱਚ ਅੱਜ ਜਿਸ ਪੀਐੱਮ ਮਿਤ੍ਰ ਪਾਰਕ ਦਾ ਕੰਮ ਸ਼ੁਰੂ ਹੋ ਰਿਹਾ ਹੈ, ਉਹ ਟੈਕਸਟਾਈਲ ਸੈਕਟਰ ਦੇ ਲਈ ਦੇਸ਼ ਦਾ ਅਜਿਹਾ ਪਹਿਲਾ ਪਾਰਕ ਹੈ। ਇਸ ਨਾਲ ਕੱਪੜਾ ਉਦਯੋਗ ਨੂੰ ਬਲ ਮਿਲੇਗਾ, ਕੱਪੜਾ ਨਿਰਯਾਤ ਵਿੱਚ ਭਾਰਤ ਦੀ ਹਿੱਸੇਦਾਰੀ ਵਧੇਗੀ। ਤੁਸੀਂ ਕਲਪਨਾ ਕਰ ਸਕਦੇ ਹੋ...ਸੂਰਤ ਦਾ ਡਾਇਮੰਡ ਅਤੇ ਨਵਸਾਰੀ ਦਾ ਕੱਪੜਾ, ਦੁਨੀਆ ਦੇ ਫੈਸ਼ਨ ਬਜ਼ਾਰ ਵਿੱਚ ਗੁਜਰਾਤ ਦਾ ਕਿੰਨਾ ਵੱਡਾ, ਗੁਜਰਾਤ ਦੀ ਚਾਰੋਂ ਤਰਫ਼ ਜੈ-ਜੈਕਾਰ ਹੋਵੇਗੀ ਕਿ ਨਹੀਂ? ਗੁਜਰਾਤ ਦੀਆਂ ਗੂੰਜਾਂ ਸੁਣਾਈ ਦੇਣਗੀਆਂ ਕਿ ਨਹੀਂ?

 ਸਾਥੀਓ,

ਅੱਜ ਇੱਕ ਪ੍ਰਕਾਰ ਨਾਲ ਸੂਰਤ ਸਿਲਕ ਸਿਟੀ ਦਾ ਵਿਸਤਾਰ ਨਵਸਾਰੀ ਤੱਕ ਹੋ ਰਿਹਾ ਹੈ। ਅੱਜ ਇਸ ਸੈਕਟਰ ਵਿੱਚ ਦੁਨੀਆ ਦੇ ਸਭ ਤੋਂ ਵੱਡੇ ਉਤਪਾਦਕਾਂ ਅਤੇ ਨਿਰਯਾਤਕਾਂ ਨੂੰ ਭਾਰਤ ਟੱਕਰ ਦੇਣ ਲਗਿਆ ਹੈ। ਅਤੇ ਇਸ ਵਿੱਚ ਗੁਜਰਾਤ ਦੀ ਟੈਕਸਟਾਈਲ ਇੰਡਸਟਰੀ ਦਾ ਬਹੁਤ ਵੱਡਾ ਯੋਗਦਾਨ ਹੈ। ਬੀਤੇ ਵਰ੍ਹਿਆਂ ਵਿੱਚ ਸੂਰਤ ਦੇ ਕੱਪੜੇ ਦੀ ਆਪਣੀ ਇੱਕ ਚੰਗੀ ਪਹਿਚਾਣ ਬਣ ਗਈ ਹੈ। ਇੱਥੇ ਜਦੋਂ ਇਹ ਪੀਐੱਮ ਮਿਤ੍ਰ ਪਾਰਕ ਤਿਆਰ ਹੋ ਜਾਵੇਗਾ ਤਾਂ, ਇਸ ਪੂਰੇ ਖੇਤਰ ਦੀ ਤਸਵੀਰ ਬਦਲ ਜਾਵੇਗੀ। ਇਸ ਪਾਰਕ ਦੇ ਨਿਰਮਾਣ ਵਿੱਚ ਹੀ 3 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਹੋਵੇਗਾ। ਇੱਥੇ ਕਤਾਈ, ਬੁਣਾਈ, ਜਿਨਿੰਗ, ਗਾਰਮੈਂਟ, ਟੈਕਨੀਕਲ ਟੈਕਸਟਾਈਲ ਅਤੇ ਟੈਕਸਟਾਈਲ ਮਸ਼ੀਨਰੀ, ਅਜਿਹੇ ਹਰ ਕੰਮ ਦੇ ਲਈ ਵੈਲਿਊ ਚੇਨ ਦਾ ਈਕੋਸਿਸਟਮ ਬਣੇਗਾ। ਯਾਨੀ ਅਜਿਹੇ ਹਜ਼ਾਰਾਂ ਕਾਰੀਗਰ, ਸ਼੍ਰਮਿਕ ਇੱਥੇ ਕੰਮ ਕਰ ਪਾਉਣਗੇ। ਇਸੇ ਪਾਰਕ ਵਿੱਚ ਮਜ਼ਦੂਰਾਂ ਦੇ ਲਈ ਆਵਾਸ, ਲੌਜਿਸਟਿਕਸ ਪਾਰਕ, ਵੇਅਰਹਾਉਸਿੰਗ, ਸਿਹਤ ਸੁਵਿਧਾਵਾਂ, ਟ੍ਰੇਨਿੰਗ ਅਤੇ ਸਕਿੱਲ ਡਿਵੈਲਪਮੈਂਟ ਦੀ ਸੁਵਿਧਾ ਵੀ ਹੋਵੇਗੀ। ਯਾਨੀ ਇਹ ਪਾਰਕ ਇੱਥੇ ਆਸਪਾਸ ਦੇ ਪਿੰਡਾਂ ਵਿੱਚ ਵੀ ਰੋਜ਼ਗਾਰ-ਸਵੈਰੋਜ਼ਗਾਰ ਦੇ ਅਵਸਰ ਲੈ ਕੇ ਆਵੇਗਾ।

 

|

 ਸਾਥੀਓ,

ਅੱਜ ਸੂਰਤ ਦੇ ਲੋਕਾਂ ਦੇ ਲਈ ਇੱਕ ਹੋਰ ਅਹਿਮ ਪ੍ਰੋਜੈਕਟ ‘ਤੇ ਕੰਮ ਸ਼ੁਰੂ ਹੋ ਰਿਹਾ ਹੈ। 800 ਕਰੋੜ ਰੁਪਏ ਤੋਂ ਜ਼ਿਆਦਾ ਰਾਸ਼ੀ ਨਾਲ ਬਣਨ ਵਾਲੇ ਤਾਪੀ ਰਿਵਰ ਬੈਰਾਜ ਦਾ ਅੱਜ ਨੀਂਹ ਪੱਥਰ ਰੱਖਿਆ ਹੈ। ਤਾਪੀ ਰਿਵਰ ਬੈਰਾਜ ਬਣਨ ਨਾਲ ਸੂਰਤ ਵਿੱਚ ਆਉਣ ਵਾਲੇ ਕਈ ਵਰ੍ਹਿਆਂ ਤੱਕ ਸੂਰਤ ਵਿੱਚ ਵਾਟਰ ਸਪਲਾਈ ਦੀ ਚੁਣੌਤੀ...ਉਸ ਦਾ ਸਮਾਧਾਨ ਹੋ ਜਾਵੇਗਾ। ਇਸ ਨਾਲ ਹੜ੍ਹ ਜਿਹੇ ਖੇਤਰਾਂ ਨਾਲ ਨਜਿੱਠਣ ਵਿੱਚ ਵੀ ਮਦਦ ਮਿਲੇਗੀ।

 ਸਾਥੀਓ,

ਗੁਜਰਾਤ, ਸਮਾਜ ਜੀਵਨ ਵਿੱਚ, ਉਦਯੋਗਿਕ ਵਿਕਾਸ ਵਿੱਚ ਬਿਜਲੀ ਦਾ ਮਹੱਤਵ ਬਰਾਬਰ ਜਾਣਦਾ ਹੈ। 20-25 ਸਾਲ ਪਹਿਲਾਂ ਦਾ ਇੱਕ ਸਮਾਂ ਅਜਿਹਾ ਸੀ ਜਦੋਂ ਗੁਜਰਾਤ ਵਿੱਚ ਘੰਟਿਆਂ-ਘੰਟਿਆਂ ਤੱਕ ਬਿਜਲੀ ਦੀ ਕਟੌਤੀ ਹੋਇਆ ਕਰਦੀ ਸੀ। ਅੱਜ ਜੋ 25-30 ਸਾਲ ਦੇ ਲੋਕ ਹਨ ਨਾ ਉਨ੍ਹਾਂ ਨੂੰ ਪਤਾ ਵੀ ਨਹੀਂ ਹੋਵੇਗਾ ਕਿ ਅਸੀਂ ਉਸ ਜ਼ਮਾਨੇ ਵਿੱਚ ਹਨੇਰੇ ਵਿੱਚ ਜ਼ਿੰਦਗੀ ਗੁਜਾਰਦੇ ਸਾਂ। ਜਦੋਂ ਮੈਂ ਸੀਐੱਮ ਬਣਿਆ ਤਾਂ ਲੋਕ ਮੇਰੇ ਕੋਲ ਆ ਕੇ ਗੁਹਾਰ ਲਗਾਉਂਦੇ ਸਨ ਕਿ ਕਿਸੇ ਤਰ੍ਹਾਂ ਸ਼ਾਮ ਦੇ ਭੋਜਨ ਦੇ ਸਮੇਂ ਬਿਜਲੀ ਦਾ ਇੰਤਜ਼ਾਮ ਹੋ ਜਾਵੇ। ਤੁਸੀਂ ਵਿਚਾਰ ਕਰੋ, ਪਹਿਲਾਂ ਲੋਕ ਕਹਿੰਦੇ ਸਨ ਸਾਹਿਬ ਘੱਟ ਤੋਂ ਘੱਟ ਸ਼ਾਮ ਦੇ ਭੋਜਨ ਦੇ ਸਮੇਂ ਤਾਂ ਜ਼ਰਾ ਬਿਜਲੀ ਦੇਵੋ, ਅਜਿਹੀ ਸਥਿਤੀ ਹੋਇਆ ਕਰਦੀ ਸੀ। ਅਜਿਹੇ ਹਾਲ ਸੀ।

 ਬਿਜਲੀ ਉਤਪਾਦਨ ਵਿੱਚ ਤਦ ਇੱਥੇ ਅਨੇਕ ਮੁਸ਼ਕਿਲਾਂ ਸਨ। ਕੋਲਾ ਚਾਹੀਦਾ ਸੀ, ਤਾਂ ਉਹ ਸਾਨੂੰ ਦੂਰ ਤੋਂ ਲਿਆਉਣਾ ਪੈਂਦਾ ਸੀ ਜਾਂ ਫਿਰ ਵਿਦੇਸ਼ ਤੋਂ ਮੰਗਣਾ ਪੈਂਦਾ ਸੀ। ਗੈਸ ਤੋਂ ਬਿਜਲੀ ਬਣਾਉਂਦੇ ਤਾਂ ਉਹ ਵੀ ਇੰਪੋਰਟ ਕਰਨੀ ਪੈਂਦੀ ਸੀ। ਪਾਣੀ ਤੋਂ ਬਿਜਲੀ ਬਣਾਉਣ ਦੀ ਸੰਭਾਵਨਾ ਬਹੁਤ ਘੱਟ ਸੀ। ਇਨ੍ਹਾਂ ਸੰਕਟਾਂ ਦੇ ਨਾਲ ਗੁਜਰਾਤ ਦਾ ਵਿਕਾਸ ਅਸੰਭਵ ਸੀ। ਲੇਕਿਨ ਅਸੰਭਵ ਨੂੰ ਸੰਭਵ ਕਰਨ ਦੇ ਲਈ ਤਾਂ ਮੋਦੀ ਹੈ। ਇਸ ਲਈ ਅਸੀਂ ਗੁਜਰਾਤ ਨੂੰ ਬਿਜਲੀ ਦੇ ਸੰਕਟ ਤੋਂ ਕੱਢਣ ਦੇ ਲਈ ਆਧੁਨਿਕ ਟੈਕਨੋਲੋਜੀ ਨੂੰ ਹੁਲਾਰਾ ਦੇਣਾ ਸ਼ੁਰੂ ਕੀਤਾ। ਅਸੀਂ ਸੋਲਰ ਊਰਜਾ ‘ਤੇ ਬਲ ਦਿੱਤਾ, ਅਸੀਂ ਪਵਨ ਊਰਜਾ ‘ਤੇ ਬਲ ਦਿੱਤਾ। ਅੱਜ ਗੁਜਰਾਤ ਵਿੱਚ ਸੋਲਰ ਅਤੇ ਪਵਨ ਊਰਜਾ ਨਾਲ ਬਹੁਤ ਵੱਡੇ ਪੈਮਾਨੇ ‘ਤੇ ਬਿਜਲੀ ਬਣਾਈ ਜਾ ਰਹੀ ਹੈ।

 ਸਾਥੀਓ,

21ਵੀਂ ਸਦੀ ਦੇ ਭਾਰਤ ਵਿੱਚ ਬਿਜਲੀ ਪੈਦਾ ਕਰਨ ਵਿੱਚ ਸਾਡੇ ਪਰਮਾਣੂ ਘਰਾਂ ਦੀ ਭੂਮਿਕਾ ਹੋਰ ਵਧਣ ਜਾ ਰਹੀ ਹੈ। ਅੱਜ ਹੀ ਤਾਪੀ ਦੇ ਕਾਕਰਾਪਾਰ ਪਰਮਾਣੂ ਊਰਜਾ ਪਲਾਂਟ ਵਿੱਚ ਦੋ ਨਵੇਂ ਰਿਐਕਟਰ, ਰਾਸ਼ਟਰ ਨੂੰ ਸਮਰਪਿਤ ਕੀਤੇ ਗਏ ਹਨ। ਇਹ ਦੋਵੇਂ ਰਿਐਕਟਰ ਮੇਡ ਇਨ ਇੰਡੀਆ ਟੈਕਨੋਲੋਜੀ ਨਾਲ ਤਿਆਰ ਕੀਤੇ ਗਏ ਹਨ। ਇੱਕ ਵਾਰ ਭਾਰਤ ਮਾਤਾ ਕੀ ਜੈ ਬੋਲ ਕੇ ਇਹ ਆਤਮਨਿਰਭਰ ਦੀ ਸਥਿਤੀ ਦੇ ਲਈ ਮਾਣ ਨਾਲ ਹੱਥ ਉੱਪਰ ਕਰੋ, ਭਾਰਤ ਮਾਤਾ ਕੀ ਜੈ। ਇਹ ਦਿਖਾਉਂਦਾ ਹੈ ਕਿ ਅੱਜ ਭਾਰਤ ਕਿਵੇਂ ਹਰ ਖੇਤਰ ਵਿੱਚ ਆਤਮਨਿਰਭਰ ਹੋ ਰਿਹਾ ਹੈ। ਹੁਣ ਇਸ ਪਲਾਂਟ ਨਾਲ ਗੁਜਰਾਤ ਨੂੰ ਅਧਿਕ ਬਿਜਲੀ ਮਿਲ ਪਾਵੇਗੀ, ਇੱਥੇ ਦੇ ਉਦਯੋਗਿਕ ਵਿਕਾਸ ਵਿੱਚ ਹੋਰ ਮਦਦ ਮਿਲੇਗੀ।

 ਸਾਥੀਓ,

ਨਵਸਾਰੀ ਹੋਵੇ, ਵਲਸਾਡ ਹੋਵੇ, ਦੱਖਣ ਗੁਜਰਾਤ ਦਾ ਇਹ ਖੇਤਰ ਅੱਜ ਬੇਮਿਸਾਲ ਵਿਕਾਸ ਦੇ ਦੌਰ ਤੋਂ ਗੁਜ਼ਰ ਰਿਹਾ ਹੈ। ਇੱਥੇ ਦਾ ਇਨਫ੍ਰਾਸਟ੍ਰਕਚਰ ਲਗਾਤਾਰ ਆਧੁਨਿਕ ਹੋ ਰਿਹਾ ਹੈ। ਅਤੇ ਜਦੋਂ ਮੈਂ ਸੋਲਰ ਐਨਰਜੀ ਦੀ ਗੱਲ ਕਰਦਾ ਹਾਂ- ਜਦੋਂ ਆਪਣੇ ਗੁਜਰਾਤ ਦੀ ਗੱਲ ਕਰਾਂ ਤਾਂ ਆਪਣੇ ਗੁਜਰਾਤੀ ਤਾਂ ਪਾਈ-ਪਾਈ ਦਾ ਹਿਸਾਬ ਰੱਖਣ ਵਾਲੇ ਲੋਕ, ਸਹੀ ਹੈ ਕਿ ਨਹੀਂ। ਹਿਸਾਬ-ਕਿਤਾਬ ਵਿੱਚ ਪੱਕੇ। ਹੁਣ ਮੋਦੀ ਨੇ ਦੂਸਰੀ ਗਾਰੰਟੀ ਦਿੱਤੀ ਹੈ, ਤੁਹਾਡੇ ਲਈ ਤਾਂ ਇਕਦਮ ਲਾਭਦਾਈ ਹੀ ਹੈ, 300 ਯੂਨਿਟ ਤੱਕ ਫ੍ਰੀ ਬਿਜਲੀ ਦਾ ਪ੍ਰੋਗਰਾਮ ਅਤੇ ਉਹ ਪ੍ਰੋਗਰਾਮ ਹੈ ਪੀਐੱਮ ਸੂਰਯਘਰ। ਪੀਐੱਮ ਸੂਰਯਘਰ 300 ਯੂਨਿਟ ਬਿਜਲੀ ਮੁਫ਼ਤ। ਲਗਭਗ ਮੱਧਵਰਗੀ ਪਰਿਵਾਰ ਹੋਵੇ, ਏਸੀ ਹੋਵੇ, ਪੱਖਾ ਹੋਵੇ, ਫ੍ਰਿਜ ਹੋਣ, ਵਾਸ਼ਿੰਗ ਮਸ਼ੀਨ ਹੋਵੇ, ਇਹ ਸਭ ਉਸ ਵਿੱਚ ਆ ਜਾਣ। ਅਤੇ ਜਿਸ ਤਰ੍ਹਾਂ, ਤਾਂ ਘਰ ਦੇ ਉੱਪਰ ਸੋਲਰ ਪੈਨਲ ਲਗਾਉਣ ਦੇ ਲਈ ਵੀ ਸਰਕਾਰ ਪੈਸਾ ਦੇਵੇਗੀ, ਬੈਂਕ ਤੋਂ ਲੋਨ ਦੇਵੇਗੀ। ਅਤੇ ਤੀਸਰਾ ਤੁਸੀਂ 300 ਯੂਨਿਟ ਤੋਂ ਜ਼ਿਆਦਾ ਬਿਜਲੀ ਪੈਦਾ ਕਰਨੀ ਹੋਵੇ, ਅਤੇ ਤੁਹਾਨੂੰ ਜ਼ਰੂਰਤ ਤੋਂ ਜ਼ਿਆਦਾ ਬਿਜਲੀ ਵੇਚਣੀ ਹੋਵੇ ਤਾਂ ਉਹ ਬਿਜਲੀ ਸਰਕਾਰ ਖਰੀਦ ਲਵੇਗੀ। ਤੁਹਾਨੂੰ ਉਸ ਤੋਂ ਵੀ ਪੈਸਾ ਮਿਲੇਗਾ, ਬੋਲੋ ਮੁਨਾਫਾ ਹੈ ਕਿ ਨਹੀਂ। ਗੁਜਰਾਤ ਵਿੱਚ ਤਾਂ ਘਰ-ਘਰ ਦੇ ਉੱਪਰ ਸੋਲਰ ਬਿਜਲੀ, ਸੂਰਯ ਬਿਜਲੀ ਅਤੇ ਬਿਜਲੀ ਮੁਫਤਵਾਲੇ ਕੰਮ ਵਿੱਚ ਜੁੜ ਜਾਓ। ਇਹ ਮੋਦੀ ਦੀ ਗਾਰੰਟੀ ਹੈ। ਇਸ ਖੇਤਰ ਨਾਲ ਦੇਸ਼ ਦੀ ਪਹਿਲੀ ਬੁਲੇਟ ਟ੍ਰੇਨ ਵੀ ਚਲਣ ਜਾ ਰਹੀ ਹੈ। ਇਹ ਖੇਤਰ ਦੇਸ਼ ਦੇ ਵੱਡੇ ਆਰਥਿਕ ਕੇਂਦਰਾਂ, ਮੁੰਬਈ ਅਤੇ ਸੂਰਤ ਨੂੰ ਜੋੜਨਾ ਜਾ ਰਿਹਾ ਹੈ।

 

|

 ਸਾਥੀਓ,

ਹੁਣ ਨਵਸਾਰੀ ਦੀ ਪਹਿਚਾਣ ਉਦਯੋਗਿਕ ਵਿਕਾਸ ਦੇ ਲਈ ਹੋਣ ਲਗੀ ਹੈ, ਲੇਕਿਨ ਨਵਸਾਰੀ ਸਹਿਤ ਇਹ ਪੂਰਾ ਦੱਖਣ ਗੁਜਰਾਤ, ਖੇਤੀ ਵਿੱਚ ਵੀ ਬਹੁਤ ਅੱਗੇ ਹੈ। ਭਾਜਪਾ ਸਰਕਾਰ ਨੇ ਜਦੋਂ ਇੱਥੇ ਕਿਸਾਨਾਂ ਨੂੰ ਸੁਵਿਧਾਵਾਂ ਦੇਣੀਆਂ ਸ਼ੁਰੂ ਕੀਤੀਆਂ, ਤਾਂ ਫਲਾਂ ਦੀ ਖੇਤੀ ਦਾ ਚਲਣ ਵਧਿਆ। ਇੱਥੇ ਦਾ ਹਾਫੁਸ ਅੰਬ, ਵਲਸਾੜੀ ਅੰਬ, ਨਵਸਾਰੀ ਦਾ ਚੀਕੂ, ਇਹ ਤਾਂ ਪੂਰੀ ਦੁਨੀਆ ਵਿੱਚ ਇੰਨਾ ਮਸ਼ਹੂਰ ਹੈ, ਮੈਂ ਜਿੱਥੇ ਵੀ ਜਾਂਦਾ ਹਾਂ ਲੋਕ ਇਹ ਸੁਣਾਉਂਦੇ ਹਨ ਮੈਨੂੰ। ਡਬਲ ਇੰਜਣ ਸਰਕਾਰ ਅੱਜ ਹਰ ਕਦਮ ‘ਤੇ ਕਿਸਾਨਾਂ ਨੂੰ ਮਦਦ ਦੇ ਰਹੀ ਹੈ। ਨਵਸਾਰੀ ਦੇ ਕਿਸਾਨਾਂ ਨੂੰ ਪੀਐੱਮ ਕਿਸਾਨ ਸੰਮਾਨ ਨਿਧੀ ਤੋਂ  ਵੀ 350 ਕਰੋੜ ਰੁਪਏ ਤੋਂ ਜ਼ਿਆਦਾ ਦੀ ਮਦਦ ਮਿਲੀ ਹੈ।

 ਸਾਥੀਓ,

ਮੋਦੀ ਨੇ ਦੇਸ਼ ਦੇ ਗ਼ਰੀਬ, ਕਿਸਾਨ, ਯੁਵਾ ਅਤੇ ਮਹਿਲਾ, ਸਭ ਨੂੰ ਸਸ਼ਕਤ ਕਰਨ ਦੀ ਗਾਰੰਟੀ ਦਿੱਤੀ ਹੈ। ਅਤੇ ਇਹ ਗਾਰੰਟੀ, ਸਿਰਫ਼ ਯੋਜਨਾਵਾਂ ਬਣਾਉਣ ਦੀ ਨਹੀਂ ਹੈ, ਬਲਕਿ ਜੋ ਹੱਕਦਾਰ ਹਨ, ਉਨ੍ਹਾਂ ਤੱਕ ਯੋਜਨਾਵਾਂ ਦਾ ਪੂਰਾ ਲਾਭ ਪਹੁੰਚਾਉਣ ਦੀ ਵੀ ਗਾਰੰਟੀ ਹੈ। ਮੋਦੀ ਦੀ ਗਾਰੰਟੀ, ਇਸ ਗੱਲ ਦੇ ਲਈ ਹੈ ਕਿ ਦੇਸ਼ ਦਾ ਕੋਈ ਵੀ ਪਰਿਵਾਰ ਅਭਾਵ ਵਿੱਚ ਨਾ ਰਹੇ, ਉਸ ਨੂੰ ਗ਼ਰੀਬੀ ਵਿੱਚ ਜਿਉਣਾ ਨਾ ਪਵੇ। ਇਸ ਲਈ ਸਰਕਾਰ ਆਪਣੀ ਤਰਫ਼ ਤੋਂ ਲਾਭਾਰਥੀਆਂ ਦੇ ਕੋਲ ਆ ਰਹੀ ਹੈ, ਲਾਭਾਰਥੀਆਂ ਨੂੰ ਜਾ-ਜਾ ਕੇ ਖੋਜ ਰਹੀ ਹੈ, ਉਨ੍ਹਾਂ ਨੂੰ ਯੋਜਨਾਵਾਂ ਨਾਲ ਜੋੜ ਰਹੀ ਹੈ।

 ਸਾਥੀਓ,

ਕਾਂਗਰਸ ਨੇ ਲੰਬੇ ਸਮੇਂ ਤੱਕ ਦੇਸ਼ ਵਿੱਚ ਅਤੇ ਗੁਜਰਾਤ ਵਿੱਚ ਸਰਕਾਰਾਂ ਚਲਾਈਆਂ ਹਨ। ਲੇਕਿਨ ਕਦੇ ਆਦਿਵਾਸੀ ਖੇਤਰਾਂ ਦੀ, ਸਮੁੰਦਰ ਦੇ ਤਟ ‘ਤੇ ਵਸੇ ਪਿੰਡਾਂ ਦੀ ਸੁਧ ਨਹੀਂ ਲਈ। ਇੱਥੇ ਗੁਜਰਾਤ ਵਿੱਚ ਭਾਜਪਾ ਸਰਕਾਰ ਨੇ ਉਮਰਗਾਮ ਤੋਂ ਲੈ ਕੇ ਅੰਬਾਜੀ ਤੱਕ, ਪੂਰੇ ਆਦਿਵਾਸੀ ਪੱਟੇ ਵਿੱਚ ਹਰ ਮੂਲ ਸੁਵਿਧਾ ਪਹੁੰਚਾਉਣ ਦੇ ਲਈ ਅਵਿਰਤ ਕੰਮ ਕੀਤਾ ਹੈ। ਲੇਕਿਨ ਦੇਸ਼ ਦੇ ਪੱਧਰ ‘ਤੇ ਅਜਿਹਾ ਨਹੀਂ ਹੋਇਆ। 2014 ਤੱਕ ਦੇਸ਼ ਵਿੱਚ 100 ਤੋਂ ਵੱਧ ਜ਼ਿਲ੍ਹੇ ਵਿਕਾਸ ਵਿੱਚ ਅੰਤਿਮ ਛੋਰ ‘ਤੇ ਸਨ, ਕੋਈ ਪੁੱਛਣ ਵਾਲਾ ਨਹੀਂ ਸੀ। ਇਨ੍ਹਾਂ ਵਿੱਚੋਂ ਜ਼ਿਆਦਾਤਰ, ਆਦਿਵਾਸੀ ਬਹੁਲਤਾ ਵਾਲੇ ਜ਼ਿਲ੍ਹੇ ਸਨ। ਪਿਛਲੇ 10 ਵਰ੍ਹਿਆਂ ਵਿੱਚ ਅਸੀਂ ਇਨ੍ਹਾਂ ਜ਼ਿਲ੍ਹਿਆਂ ਨੂੰ ਤੇਜ਼ ਵਿਕਾਸ ਦੇ ਲਈ ਖ਼ਾਹਿਸ਼ੀ ਬਣਾਇਆ। ਅੱਜ ਖ਼ਾਹਿਸ਼ੀ ਜ਼ਿਲ੍ਹਾ ਅਭਿਯਾਨ ਉਸ ਦੀ ਵਜ੍ਹਾ ਨਾਲ ਦੇਸ਼ ਦੇ ਇਹ 100 ਜ਼ਿਲ੍ਹੇ, ਵਿਕਾਸ ਵਿੱਚ ਤੇਜ਼ੀ ਨਾਲ ਅੱਗੇ ਵਧ ਰਹੇ ਹਨ।

 

|

 ਭਾਈਓ ਅਤੇ ਭੈਣੋਂ,

ਮੋਦੀ ਦੀ ਗਾਰੰਟੀ ਉੱਥੋਂ ਸ਼ੁਰੂ ਹੁੰਦੀ ਹੈ, ਜਿੱਥੇ ਦੂਸਰਿਆਂ ਤੋਂ ਉਮੀਦ ਖਤਮ ਹੁੰਦੀ ਹੈ। ਦੇਸ਼ ਦੇ ਗ਼ਰੀਬ ਨੂੰ ਪਹਿਲੀ ਵਾਰ ਇਹ ਭਰੋਸਾ ਹੋਇਆ ਹੈ ਕਿ ਉਸ ਨੂੰ ਪੱਕਾ ਘਰ ਮਿਲੇਗਾ- ਕਿਉਂਕਿ ਮੋਦੀ ਦੀ ਗਾਰੰਟੀ ਹੈ। ਗ਼ਰੀਬ ਤੋਂ ਗ਼ਰੀਬ ਨੂੰ ਪਹਿਲੀ ਵਾਰ ਇਹ ਭਰੋਸਾ ਹੋਇਆ ਹੈ ਕਿ ਉਸ ਨੂੰ ਭੁੱਖਾ ਨਹੀਂ ਸੋਣਾ ਪਵੇਗਾ,ਉਸ ਨੂੰ ਦਰਦ ਨਹੀਂ ਸਹਿਣਾ ਪਵੇਗਾ- ਕਿਉਂਕਿ ਮੋਦੀ ਦੀ ਗਾਰੰਟੀ ਹੈ। ਦੂਰ-ਸੁਦੂਰ ਦੇ ਪਿੰਡ ਵਿੱਚ ਰਹਿਣ ਵਾਲੀ ਭੈਣ ਨੂੰ ਵੀ ਭਰੋਸਾ ਹੈ ਕਿ ਉਸ ਦੇ ਘਰ ਬਿਜਲੀ ਆਵੇਗੀ, ਨਲ ਤੋਂ ਜਲ ਆਵੇਗਾ- ਕਿਉਂਕਿ ਮੋਦੀ ਦੀ ਗਾਰੰਟੀ ਹੈ। ਗ਼ਰੀਬ, ਕਿਸਾਨ, ਦੁਕਾਨਦਾਰ, ਮਜ਼ਦੂਰ, ਇਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਇਨ੍ਹਾਂ ਦੇ ਲਈ ਵੀ ਬੀਮਾ ਅਤੇ ਪੈਂਸ਼ਨ ਦੀਆਂ ਯੋਜਨਾਵਾਂ ਬਣਨਗੀਆਂ। ਲੇਕਿਨ ਅੱਜ ਇਹ ਹੋਇਆ ਹੈ- ਕਿਉਂਕਿ ਮੋਦੀ ਦੀ ਗਾਰੰਟੀ ਹੈ। ਦੋਵੇਂ ਹੱਥ ਉਠਾਓ- ਕਿਉਂਕਿ ਮੋਦੀ ਦੀ ਗਾਰੰਟੀ ਹੈ।

 ਸਾਥੀਓ,

ਆਦਿਵਾਸੀ ਖੇਤਰਾਂ ਵਿੱਚ ਸਿਕਲ ਸੈੱਲ ਅਨੀਮੀਆ ਇੱਕ ਬਹੁਤ ਵੱਡੀ ਚੁਣੌਤੀ ਰਹੀ ਹੈ। ਗੁਜਰਾਤ ਦਾ ਮੁੱਖ ਮੰਤਰੀ ਰਹਿੰਦੇ ਹੋਏ, ਅਸੀਂ ਇਸ ਦੇ ਲਈ ਅਨੇਕ ਕਦਮ ਉਠਾਏ। ਲੇਕਿਨ ਇਸ ਬਿਮਾਰੀ ਨੂੰ ਦੂਰ ਕਰਨ ਦੇ ਲਈ ਦੇਸ਼ ਦੇ ਪੱਧਰ ‘ਤੇ ਪ੍ਰਯਾਸ ਹੋਣਾ ਜ਼ਰੂਰੀ ਸੀ। ਹੁਣ ਅਸੀਂ ਸਿਕਲ ਸੈੱਲ ਅਨੀਮੀਆ ਤੋਂ ਮੁਕਤੀ ਦਿਲਵਾਉਣ ਦੇ ਲਈ ਰਾਸ਼ਟਰੀ ਮਿਸ਼ਨ ਸ਼ੁਰੂ ਕੀਤਾ ਹੈ। ਇਸ ਦੇ ਤਹਿਤ ਦੇਸ਼ ਭਰ ਦੇ ਆਦਿਵਾਸੀ ਖੇਤਰਾਂ ਵਿੱਚ ਸਿਕਲ ਸੈੱਲ ਅਨੀਮੀਆ ਦੀ ਜਾਂਚ ਕੀਤੀ ਜਾ ਰਹੀ ਹੈ। ਵਿਕਸਿਤ ਭਾਰਤ ਸੰਕਲਪ ਯਾਤਰਾ ਦੇ ਦੌਰਾਨ ਵੀ ਲੱਖਾਂ ਲੋਕਾਂ ਦੀ ਜਾਂਚ ਹੋਈ ਹੈ। ਹੁਣ ਤਾਂ ਇੱਥੇ ਮੈਡੀਕਲ ਕਾਲਜ ਵੀ ਬਣ ਰਿਹਾ ਹੈ। ਆਦਿਵਾਸੀ ਬਹੁਲਤਾ ਵਾਲੇ ਜ਼ਿਲ੍ਹਿਆਂ ਵਿੱਚ ਮੈਡੀਕਲ ਕਾਲਜ ਬਣਨਾ ਪਹਿਲਾਂ ਕਿੰਨੀ ਵੱਡੀ ਗੱਲ ਹੁੰਦੀ ਸੀ। ਅੱਜ ਅਨੇਕ ਆਦਿਵਾਸੀ ਜ਼ਿਲ੍ਹਿਆਂ ਵਿੱਚ ਮੈਡੀਕਲ ਕਾਲਜ ਬਣ ਚੁੱਕੇ ਹਨ।

 

|

 ਸਾਥੀਓ,

ਗ਼ਰੀਬ ਹੋਵੇ ਜਾਂ ਮੱਧ ਵਰਗ, ਪਿੰਡ ਹੋਵੇ ਜਾਂ ਸ਼ਹਿਰ, ਸਾਡੀ ਸਰਕਾਰ ਦਾ ਪ੍ਰਯਾਸ ਹੈ ਕਿ ਹਰ ਦੇਸ਼ਵਾਸੀ ਦਾ ਜੀਵਨ ਪੱਧਰ ਹੋਰ ਸੁਧਰੇ। ਆਪਣੇ ਦਹਾਕਿਆਂ ਦੇ ਸ਼ਾਸਨ ਵਿੱਚ ਕਾਂਗਰਸ, ਭਾਰਤ ਨੂੰ 11ਵੇਂ ਨੰਬਰ ਦੀ ਇਕੌਨਮੀ ਹੀ ਬਣਾ ਪਾਈ। ਇਕੌਨਮੀ ਵਿੱਚ ਪਿੱਛੇ ਰਹਿਣ ਦਾ ਮਤਲਬ ਇਹ ਸੀ ਕੀ ਦੇਸ਼ ਦੇ ਕੋਲ ਪੈਸੇ ਵੀ ਘੱਟ ਹੀ ਰਹਿੰਦੇ ਸਨ। ਇਸ ਲਈ ਤਦ ਨਾ ਤਾਂ ਪਿੰਡ ਦਾ ਚੰਗੇ ਤਰੀਕੇ ਨਾਲ ਵਿਕਾਸ ਹੋ ਪਾਇਆ ਅਤੇ ਨਾ ਹੀ ਛੋਟੇ ਸ਼ਹਿਰਾਂ ਵਿੱਚ ਵਿਕਾਸ ਹੋ ਪਾਇਆ। ਭਾਜਪਾ ਸਰਕਾਰ ਨੇ ਆਪਣੇ 10 ਸਾਲ ਦੇ ਸ਼ਾਸਨ ਵਿੱਚ ਹੀ ਭਾਰਤ ਨੂੰ 10 ਨੰਬਰ ਤੋਂ 5 ਨੰਬਰ ਦੀ ਇਕੌਨਮੀ ਬਣਾ ਦਿੱਤਾ ਹੈ। ਇਸ ਦਾ ਮਤਲਬ ਇਹ ਹੈ ਕਿ ਅੱਜ ਭਾਰਤ ਦੇ ਕੋਲ ਦੇਸ਼ਵਾਸੀਆਂ ਦੇ ਕੋਲ ਖਰਚ ਕਰਨ ਦੇ ਲਈ ਕਿਤੇ ਜ਼ਿਆਦਾ ਪੈਸਾ ਹੈ ਅਤੇ ਇਸ ਲਈ ਭਾਰਤ ਇਹ ਖਰਚ ਕਰ ਵੀ ਰਿਹਾ ਹੈ। ਇਸ ਲਈ, ਅੱਜ ਦੇਸ਼ ਦੇ ਛੋਟੇ ਸ਼ਹਿਰਾਂ ਵਿੱਚ ਵੀ ਕਨੈਕਟੀਵਿਟੀ ਦਾ ਸ਼ਾਨਦਾਰ ਇਨਫ੍ਰਾਸਟ੍ਰਕਚਰ ਬਣ ਰਿਹਾ ਹੈ। ਕੋਈ ਸੋਚ ਵੀ ਨਹੀਂ ਸਕਦਾ ਸੀ ਕਿ ਛੋਟੇ ਸ਼ਹਿਰਾਂ ਤੋਂ ਵੀ ਹਵਾਈ ਯਾਤਰਾ ਇੰਨੀ ਸਹਿਜ ਹੋਵੇਗੀ। ਅੱਜ ਦੇਸ਼ ਦੇ ਅਨੇਕ ਛੋਟੇ ਸ਼ਹਿਰਾਂ ਵਿੱਚ ਲੋਕ ਹਵਾਈ ਯਾਤਰਾ ਦਾ ਲਾਭ ਲੈ ਪਾ ਰਹੇ ਹਨ। ਕਾਂਗਰਸ ਦੇ ਦਹਾਕਿਆਂ ਦੇ ਸ਼ਾਸਨ ਨੇ, ਸ਼ਹਿਰਾਂ ਨੂੰ ਝੁੱਗੀਆਂ ਦਿੱਤੀਆਂ। ਅਸੀਂ ਝੁੱਗੀਆਂ ਦੀ ਜਗ੍ਹਾ ਗ਼ਰੀਬਾਂ ਨੂੰ ਪੱਕੇ ਘਰ ਦੇ ਰਹੇ ਹਾਂ। ਬੀਤੇ 10 ਸਾਲ ਵਿੱਚ ਅਸੀਂ ਗ਼ਰੀਬਾਂ ਨੂੰ 4 ਕਰੋੜ ਤੋਂ ਜ਼ਿਆਦਾ ਪੱਕੇ ਘਰ ਬਣਾ ਕੇ ਦਿੱਤੇ ਹਨ...4 ਕਰੋੜ, ਤੁਸੀਂ ਸੋਚੋ।

 ਸਾਥੀਓ,

ਅੱਜ ਦੁਨੀਆ ਡਿਜੀਟਲ ਇੰਡੀਆ ਨੂੰ ਪਹਿਚਾਣਦੀ ਹੈ। ਇਹ ਉਹੀ ਡਿਜੀਟਲ ਇੰਡੀਆ ਅਭਿਯਾਨ ਹੈ, ਜਿਸ ਦਾ ਹੁਣ ਕਾਂਗਰਸ ਦੇ ਲੋਕ ਮਜ਼ਾਕ ਉੜਾਇਆ ਕਰਦੇ ਸਨ। ਅੱਜ ਡਿਜੀਟਲ ਇੰਡੀਆ ਨੇ ਛੋਟੇ ਸ਼ਹਿਰਾਂ ਨੂੰ ਟ੍ਰਾਂਸਫਾਰਮ ਕਰ ਦਿੱਤਾ ਹੈ। ਇਨ੍ਹਾਂ ਛੋਟੇ ਸ਼ਹਿਰਾਂ ਵਿੱਚ ਨਵੇਂ ਸਟਾਰਟ ਅੱਪਸ ਬਣ ਰਹੇ ਹਨ, ਸਪੋਰਟਸ ਦੇ ਖੇਤਰ ਵਿੱਚ ਨਵੇਂ ਯੁਵਾ ਸਾਹਮਣੇ ਆ ਰਹੇ ਹਨ। ਅਸੀਂ ਗੁਜਰਾਤ ਵਿੱਚ ਵੀ ਛੋਟੇ ਸ਼ਹਿਰਾਂ ਦਾ ਵਿਸਤਾਰ ਹੁੰਦੇ ਦੇਖ ਰਹੇ ਹਾਂ। ਇਨ੍ਹਾਂ ਛੋਟੇ ਸ਼ਹਿਰਾਂ ਵਿੱਚ ਇੱਕ ਨਿਓ ਮਿਡਲ ਕਲਾਸ ਦਾ ਉਭਾਰ ਹੁੰਦੇ ਦੇਖ ਰਹੇ ਹਾਂ। ਇਹੀ ਨਿਓ ਮਿਡਲ ਕਲਾਸ (neo-middle class) ਭਾਰਤ ਨੂੰ ਤੀਸਰੇ ਨੰਬਰ ਦੀ ਆਰਥਿਕ ਤਾਕਤ ਬਣਾਵੇਗਾ।

 ਭਾਈਓ ਅਤੇ ਭੈਣੋਂ,

ਭਾਜਪਾ ਸਰਕਾਰ, ਜਿੰਨਾ ਜ਼ੋਰ ਵਿਕਾਸ ‘ਤੇ ਦੇ ਰਹੀ ਹੈ, ਓਨਾ ਹੀ ਧਿਆਨ ਆਪਣੀ ਵਿਰਾਸਤ ‘ਤੇ ਵੀ ਦੇ ਰਹੀ ਹੈ। ਇਹ ਖੇਤਰ ਤਾਂ ਸਾਡੀ ਆਸਥਾ ਅਤੇ ਇਤਿਹਾਸ ਦਾ ਇੱਕ ਮੱਹਤਵਪੂਰਨ ਕੇਂਦਰ ਰਿਹਾ ਹੈ। ਆਜ਼ਾਦੀ ਦਾ ਅੰਦੋਲਨ ਹੋਵੇ ਜਾਂ ਫਿਰ ਰਾਸ਼ਟਰ ਨਿਰਮਾਣ ਦਾ ਮਿਸ਼ਨ, ਇਸ ਖੇਤਰ ਦਾ ਯੋਗਦਾਨ ਬਹੁਤ ਅਧਿਕ ਹੈ। ਲੇਕਿਨ ਜਦੋਂ ਪਰਿਵਾਰਵਾਦ, ਤੁਸ਼ਟੀਕਰਣ ਅਤੇ ਭ੍ਰਿਸ਼ਟਾਚਾਰ ਹੀ ਰਾਜਨੀਤੀ ਦਾ ਇੱਕਮਾਤਰ ਲਕਸ਼ ਬਣ ਜਾਵੇ, ਤਾਂ ਵਿਰਾਸਤ ‘ਤੇ ਧਿਆਨ ਨਹੀਂ ਜਾਂਦਾ। ਬਦਕਿਸਮਤੀ ਨਾਲ ਕਾਂਗਰਸ ਨੇ ਦਹਾਕਿਆਂ ਤੱਕ ਦੇਸ਼ ਦੇ ਨਾਲ ਲਗਾਤਾਰ ਇਹ ਅਨਿਆ ਕੀਤਾ ਹੈ। ਅੱਜ ਪੂਰੀ ਦੁਨੀਆ ਵਿੱਚ ਭਾਰਤ ਦੀ ਸਮ੍ਰਿੱਧ ਵਿਰਾਸਤ ਦੀ ਗੂੰਜ ਸੁਣਾਈ ਦੇ ਰਹੀ ਹੈ। ਤੁਸੀਂ ਦੁਨੀਆ ਵਿੱਚ ਕਿਤੇ ਵੀ ਜਾਓਗੇ, ਤਾਂ ਪਾਓਗੇ ਕਿ ਲੋਕ ਭਾਰਤ ਆਉਣਾ ਚਾਹੁੰਦੇ ਹਨ, ਭਾਰਤ ਬਾਰੇ ਜਾਣਨਾ ਚਾਹੁੰਦੇ ਹਨ।

 ਲੇਕਿਨ ਕਾਂਗਰਸ ਨੇ ਦਹਾਕਿਆਂ ਤੱਕ ਦੁਨੀਆ ਨੂੰ ਭਾਰਤ ਦੀ ਅਸਲੀ ਵਿਰਾਸਤ ਤੋਂ ਦੂਰ ਰੱਖਿਆ। ਆਜ਼ਾਦੀ ਦੀ ਲੜਾਈ ਵਿੱਚ ਪੂਜਯ ਬਾਪੂ ਨੇ ਨਮਕ ਅਤੇ ਖਾਦੀ ਨੂੰ ਆਜ਼ਾਦੀ ਦਾ ਪ੍ਰਤੀਕ ਬਣਾਇਆ। ਕਾਂਗਰਸ ਨੇ ਖਾਦੀ ਨੂੰ ਵੀ ਬਰਬਾਦ ਕਰ ਦਿੱਤਾ ਅਤੇ ਨਮਕ ਸੱਤਿਆਗ੍ਰਹ ਦੀ ਇਸ ਭੂਮਿਕਾ ਨੂੰ ਵੀ ਭੁਲਾ ਦਿੱਤਾ। ਦਾਂਡੀ ਨਮਕ ਸੱਤਿਆਗ੍ਰਹ ਦੇ ਸਥਲ ‘ਤੇ ਦਾਂਡੀ ਸਮਾਰਕ ਬਣਾਉਣ ਦਾ ਸੁਭਾਗ ਸਾਡੀ ਸਰਕਾਰ ਨੂੰ ਮਿਲਿਆ ਹੈ। ਅਸੀਂ ਸਰਦਾਰ ਪਟੇਲ ਜੀ ਦੇ ਯੋਗਦਾਨ ਨੂੰ ਸਮਰਪਿਤ, ਸਟੈਚਿਊ ਆਵ੍ ਯੂਨਿਟੀ ਬਣਾਈ। ਲੇਕਿਨ ਕਾਂਗਰਸ ਦਾ ਕੋਈ ਵੀ ਟੋਪ ਦਾ ਨੇਤਾ ਅੱਜ ਤੱਕ ਉੱਥੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਨਹੀਂ ਗਿਆ ਹੈ। ਗੁਜਰਾਤ ਦੇ ਪ੍ਰਤੀ ਇਸ ਨਫ਼ਰਤ ਨੂੰ ਕੋਈ ਗੁਜਰਾਤੀ ਕਦੇ ਭੁੱਲ ਨਹੀਂ ਸਕਦਾ।

 

|

 ਸਾਥੀਓ,

ਤੁਸੀਂ ਦੇਖਿਆ ਹੈ ਕਿ ਕਿਵੇਂ ਕਾਂਗਰਸ ਦੇ ਇਹ ਲੋਕ ਮੋਦੀ ਦੀ ਜਾਤੀ ਨੂੰ ਵੀ ਗਾਲੀ ਦਿੰਦੇ ਹਨ। ਲੇਕਿਨ ਕਾਂਗਰਸ ਵਾਲੇ ਭੁੱਲ ਜਾਂਦੇ ਹਨ ਕਿ ਇਹ ਜਿੰਨੀ ਗਾਲੀ ਦੇਣਗੇ- 400 ਪਾਰ ਦਾ ਸੰਕਲਪ ਓਨਾ ਹੀ ਮਜ਼ਬੂਤ ਹੋਵੇਗਾ। ਇਹ ਜਿੰਨਾ ਕੀਚੜ ਫੈਂਕਣਗੇ-370 ਕਮਲ ਓਨੇ ਹੀ ਸ਼ਾਨ ਨਾਲ ਖਿਲਣਗੇ।

 ਭਾਈਓ ਅਤੇ ਭੈਣੋਂ,

ਕਾਂਗਰਸ ਦੇ ਕੋਲ ਅੱਜ ਮੋਦੀ ਨੂੰ ਗਾਲੀ ਦੇਣ ਦੇ ਇਲਾਵਾ, ਦੇਸ਼ ਦੇ ਭਵਿੱਖ ਦੇ ਲਈ ਕੋਈ ਏਜੰਡਾ ਨਹੀਂ ਹੈ। ਇਹ ਦਿਖਾਉਂਦਾ ਹੈ ਕਿ ਜਦੋਂ ਕੋਈ ਪਾਰਟੀ, ਪਰਿਵਾਰਵਾਦ ਦੇ ਸ਼ਿਕੰਜੇ ਵਿੱਚ ਆ ਜਾਂਦੀ ਹੈ, ਤਦ ਉਸ ਨੂੰ ਪਰਿਵਾਰ ਤੋਂ ਉੱਪਰ ਕੋਈ ਨਹੀਂ ਦਿਖਦਾ। ਪਰਿਵਾਰਵਾਦੀ ਮਾਨਸਿਕਤਾ, ਨਵੀਂ ਸੋਚ ਦੀ ਦੁਸ਼ਮਣ ਹੁੰਦੀ ਹੈ। ਪਰਿਵਾਰਵਾਦੀ ਮਾਨਸਿਕਤਾ, ਨਵੀਂ ਪ੍ਰਤਿਭਾ ਦੀ ਦੁਸ਼ਮਣ ਹੁੰਦੀ ਹੈ। ਪਰਿਵਾਰਵਾਦੀ ਮਾਨਸਿਕਤਾ, ਨੌਜਵਾਨਾਂ ਦੀ ਦੁਸ਼ਮਣ ਹੁੰਦੀ ਹੈ। ਆਪਣੇ ਪਰਿਵਾਰ ਦੀ ਰੱਖਿਆ ਦੇ ਲਈ ਉਹ ਉਹੀ ਪੁਰਾਣੀ ਸਥਿਤੀ ਬਣਾਏ ਰੱਖਣਾ ਚਾਹੁੰਦੇ ਹਨ। ਕਾਂਗਰਸ ਦੇ ਨਾਲ ਅੱਜ ਇਹੀ ਹੋ ਰਿਹਾ ਹੈ। ਜਦਕਿ ਭਾਜਪਾ, ਆਉਣ ਵਾਲੇ 25 ਵਰ੍ਹੇ, ਉਸ ਦਾ ਇੱਕ ਰੋਡਮੈਪ ਬਣਾ ਕੇ ਦੇਸ਼ ਦੇ ਸਾਹਮਣੇ ਵਿਕਾਸ ਦੇ ਲਕਸ਼ ਨੂੰ ਲੈ ਕੇ ਨਿਕਲੀ ਹੈ। ਇਨ੍ਹਾਂ 25 ਵਰ੍ਹਿਆਂ ਵਿੱਚ ਅਸੀਂ ਵਿਕਸਿਤ ਗੁਜਰਾਤ ਬਣਾਵਾਂਗੇ, ਵਿਕਸਿਤ ਭਾਰਤ ਬਣਾਵਾਂਗੇ।

 ਸਾਥੀਓ,

ਤੁਸੀਂ ਇੰਨੀ ਵੱਡੀ ਤਦਾਦ ਵਿੱਚ ਆਏ। ਮਾਤਾਵਾਂ-ਭੈਣਾਂ ਬਹੁਤ ਵੱਡੀ ਮਾਤਰਾ ਵਿੱਚ ਆਈਆਂ ਹਨ। ਆਪ ਸਭ ਨੇ ਸਾਨੂੰ ਅਸ਼ੀਰਵਾਦ ਦਿੱਤਾ, ਇਸ ਦੇ ਲਈ ਮੈਂ ਦਿਲ ਤੋਂ ਤੁਹਾਡਾ ਆਭਾਰ ਵਿਅਕਤ ਕਰਦਾ ਹਾਂ। ਇਕ ਵਾਰ ਫਿਰ ਤੋਂ ਆਪ ਸਭ ਨੂੰ ਵਿਕਾਸ ਕਾਰਜਾਂ ਦੀ ਬਹੁਤ-ਬਹੁਤ ਵਧਾਈਆਂ। ਮੇਰੇ ਨਾਲ ਬੋਲੋ-

ਭਾਰਤ ਮਾਤਾ ਕੀ ਜੈ !

ਦੋਵੇਂ ਹੱਥ ਉੱਪਰ ਕਰਕੇ ਪੂਰੀ ਤਾਕਤ ਨਾਲ ਬੋਲੋ-

ਭਾਰਤ ਮਾਤਾ ਕੀ ਜੈ !

ਭਾਰਤ ਮਾਤਾ ਕੀ ਜੈ !

ਭਾਰਤ ਮਾਤਾ ਕੀ ਜੈ !

ਬਹੁਤ-ਬਹੁਤ ਧੰਨਵਾਦ !

 

  • कृष्ण सिंह राजपुरोहित भाजपा विधान सभा गुड़ामा लानी November 21, 2024

    जय श्री राम
  • कृष्ण सिंह राजपुरोहित भाजपा विधान सभा गुड़ामा लानी November 21, 2024

    जय श्री राम 🚩 वन्दे मातरम् जय भाजपा विजय भाजपा
  • Devendra Kunwar October 08, 2024

    BJP
  • दिग्विजय सिंह राना September 20, 2024

    हर हर महादेव
  • krishangopal sharma Bjp July 11, 2024

    नमो नमो 🙏 जय भाजपा 🙏
  • krishangopal sharma Bjp July 11, 2024

    नमो नमो 🙏 जय भाजपा 🙏
  • krishangopal sharma Bjp July 11, 2024

    नमो नमो 🙏 जय भाजपा 🙏
  • JBL SRIVASTAVA May 27, 2024

    मोदी जी 400 पार
  • Pradhuman Singh Tomar April 24, 2024

    BJP
  • Shabbir meman April 10, 2024

    🙏🙏
Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Economy delivers a strong start to the fiscal with GST, UPI touching new highs

Media Coverage

Economy delivers a strong start to the fiscal with GST, UPI touching new highs
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 2 ਮਈ 2025
May 02, 2025

PM Modi’s Vision: Transforming India into a Global Economic and Cultural Hub