ਭਾਰਤ ਮਾਤਾ ਕੀ ਜੈ।
ਭਾਰਤ ਮਾਤਾ ਕੀ ਜੈ।
ਮੰਚ ‘ਤੇ ਵਿਰਾਜਮਾਨ ਸ਼੍ਰੀਮਾਨ ਪ੍ਰਫੁੱਲ ਪਟੇਲ, ਸਾਂਸਦ ਸ਼੍ਰੀ ਵਿਨੋਦ ਸੋਨਕਰ, ਸਾਂਸਦ ਭੈਣ ਕਲਾਬੇਨ, ਜ਼ਿਲ੍ਹਾ ਪਰਿਸ਼ਦ ਦੀ ਪ੍ਰਧਾਨ ਨਿਸ਼ਾ ਭਵਰ ਜੀ, ਭਾਈ ਰਾਕੇਸ਼ ਸਿੰਘ ਚੌਹਾਨ ਜੀ, ਮੈਡੀਕਲ ਜਗਤ ਦੇ ਸਾਥੀਓ, ਹੋਰ ਮਹਾਨੁਭਾਵ ਅਤੇ ਵਿਸ਼ਾਲ ਸੰਖਿਆ ਵਿੱਚ ਪਹੁੰਚੇ ਹੋਏ ਮੇਰੇ ਪਿਆਰੇ ਭਾਈਓ ਅਤੇ ਭੈਣੋਂ! ਕੇਸ ਛੋ ਮਜਾ, ਸੁਖ ਮਾ, ਸੰਤੋਸ਼ ਮਾ, ਆਨੰਦ ਮਾ, ਪ੍ਰਗਤੀ ਮਾ, ਵਿਕਾਸ ਮਾ.... ਵਾਹ। (केम छो मजा, सुख मा, संतोष मा, आनंद मा, प्रगति मा, विकास मा...वाह।)
ਮੈਂ ਜਦੋਂ ਵੀ ਇੱਥੇ ਆਉਂਦਾ ਹਾਂ, ਮਨ ਆਨੰਦ ਨਾਲ ਭਰ ਜਾਂਦਾ ਹੈ। ਦਮਨ, ਦ੍ਵੀਪ, ਦਾਦਰਾ ਅਤੇ ਨਗਰ ਹਵੇਲੀ ਦੀ ਵਿਕਾਸ ਯਾਤਰਾ ਨੂੰ ਦੇਖਣਾ ਵੀ ਮੇਰੇ ਲਈ ਬਹੁਤ ਹੀ ਸੁਖਦ ਹੁੰਦਾ ਹੈ। ਅਤੇ ਹੁਣ ਜੋ ਵੀਡੀਓ ਦੇਖੀ ਕੋਈ ਕਲਪਨਾ ਨਹੀਂ ਕਰ ਸਕਦਾ ਹੈ ਕਿ ਇਤਨੇ ਜਿਹੇ ਛੋਟੇ ਖੇਤਰ ਵਿੱਚ ਚਾਰੇ ਦਿਸ਼ਾ ਵਿੱਚ ਆਧੁਨਿਕ ਅਤੇ ਤੇਜ਼ ਗਤੀ ਨਾਲ ਵਿਕਾਸ ਕੈਸਾ ਹੁੰਦਾ ਹੈ ਉਹ ਵੀਡਿਓ ਵਿੱਚ ਅਸੀਂ ਭਲੀ-ਭਾਂਤੀ ਦੇਖਿਆ ਹੈ।
ਸਾਥੀਓ,
ਇਸ ਖੇਤਰ ਦੀ ਇੱਕ ਬੜੀ ਵਿਸ਼ੇਸ਼ਤਾ ਹੁਣ ਸਾਡਾ ਸਿਲਵਾਸਾ ਪਹਿਲੇ ਵਾਲਾ ਨਹੀਂ ਹੈ ਇਹ ਸਾਡਾ ਸਿਲਵਾਸਾ ਹੁਣ cosmopolitan ਹੋ ਗਿਆ ਹੈ। ਹਿੰਦੁਸਤਾਨ ਦਾ ਕੋਈ ਕੌਨਾ ਅਜਿਹਾ ਨਹੀਂ ਹੋਵੇਗਾ ਜਿਸ ਦੇ ਲੋਕ ਸਿਲਵਾਸਾ ਵਿੱਚ ਨਾ ਰਹਿੰਦੇ ਹੋਣ। ਤੁਹਾਨੂੰ ਆਪਣੀਆਂ ਜੁੜਾਂ ਨਾਲ ਪਿਆਰ ਹੈ ਲੇਕਿਨ ਆਧੁਨਿਕਤਾ ਨੂੰ ਵੀ ਉਤਨਾ ਹੀ ਅਪਨਤਵ ਦਿੰਦੇ ਹਨ। ਇਸ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਇਸ ਖੂਬੀ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਅਲੱਗ-ਅਲੱਗ ਪੱਧਰਾਂ ‘ਤੇ ਤੇਜ਼ੀ ਨਾਲ ਕੰਮ ਕਰ ਰਹੀ ਹੈ। ਇੱਥੇ ‘ਤੇ ਵਧੀਆ ਕੁਆਲਿਟੀ ਦਾ ਇਨਫ੍ਰਾਸਟ੍ਰਕਚਰ ਹੋਵੇ, ਵਧੀਆ ਸੜਕਾਂ, ਵਧੀਆ ਪੁਲ ਹੋਣ, ਇੱਥੇ ਹੀ ਵਧੀਆ ਸਕੂਲ ਹੋਵੇ, ਵਾਟਰ ਸਪਲਾਈ ਬਿਹਤਰ ਹੋਵੇ, ਇਨ੍ਹਾਂ ਸਭ ‘ਤੇ ਕੇਂਦਰ ਸਰਕਾਰ ਦਾ ਬਹੁਤ ਜ਼ੋਰ ਹੈ।
ਬੀਤੇ 5 ਸਾਲ ਵਿੱਚ ਇਨ੍ਹਾਂ ਸਾਰੀਆਂ ਸੁਵਿਧਾਵਾਂ ‘ਤੇ 5500 ਕਰੋੜ ਰੁਪਏ, ਸਾਢੇ ਪੰਜ ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਖਰਚ ਕੀਤੇ ਗਏ ਹਨ। ਬਿਜਲੀ ਬਿਲ ਨਾਲ ਜੁੜੀਆਂ ਵਿਵਸਥਾ ਹੋਣ, ਸਾਰੀਆਂ ਸਟ੍ਰੀਟਸ ਲਾਈਟਾਂ ਨੂੰ LED ਤੋਂ ਜਗਮਗਾਉਣਾ ਹੋਵੇ, ਇਹ ਖੇਤਰ, ਤੇਜ਼ੀ ਨਾਲ ਬਦਲ ਰਿਹਾ ਹੈ। ਇੱਥੇ Door to door waste collection ਦੀ ਸੁਵਿਧਾ ਹੋਵੇ ਜਾਂ ਫਿਰ ਸੌ ਪਰਸੈਂਟ Waste Processing, ਇਹ ਕੇਂਦਰ ਸ਼ਾਸਿਤ ਪ੍ਰਦੇਸ਼, ਸਾਰੇ ਰਾਜਾਂ ਨੂੰ ਪ੍ਰੇਰਣਾ ਦੇ ਰਿਹਾ ਹੈ। ਇੱਥੇ ਜੋ ਨਵੀ Industrial Policy ਲਿਆਂਦੀ ਗਈ ਹੈ, ਉਹ ਵੀ ਇੱਥੇ ਉਦਯੌਗਿਕ ਵਿਕਾਸ ਵਧਾਉਣ ਵਿੱਚ, ਰੋਜ਼ਗਾਰ ਦੇ ਨਵੇਂ ਮੌਕੇ ਬਣਾਉਣ ਵਿੱਚ ਮਦਦਗਾਰ ਸਾਬਤ ਹੋ ਰਹੀ ਹੈ। ਅੱਜ ਇੱਕ ਵਾਰ ਫਿਰ ਮੈਨੂੰ ਲਗਭਗ ਨਵੇਂ 5 ਹਜ਼ਾਰ ਕਰੋੜ ਰੁਪਏ ਦੇ ਪ੍ਰੋਜੈਕਟਸ ਦਾ ਸ਼ੁਭਾਰੰਭ ਕਰਨ ਦਾ ਅਵਸਰ ਹਨ। ਇਹ ਪ੍ਰੋਜੈਕਟ ਹੈਲਥ, ਹਾਊਸਿੰਗ, ਟੂਰਿਜ਼ਮ, ਐਜੂਕੇਸ਼ਨ ਅਤੇ ਅਰਬਨ ਡਿਵਲਪਮੈਂਟ ਨਾਲ ਜੁੜੇ ਹਨ। ਇਸ ਨਾਲ Ease of Living ਵਧੇਗੀ। ਇਸ ਨਾਲ Ease of Tourism ਵਧੇਗਾ। ਇਸ ਨਾਲ Ease of Transportation ਵਧੇਗਾ। ਅਤੇ ਇਸ ਨਾਲ Ease of Business ਵੀ ਵਧੇਗਾ।
ਸਾਥੀਓ,
ਅੱਜ ਮੈਨੂੰ ਇੱਕ ਹੋਰ ਬਾਤ ਦੀ ਬਹੁਤ ਖੁਸ਼ੀ ਹੈ। ਅੱਜ ਜਿਨ੍ਹਾਂ ਪ੍ਰੋਜੈਕਟਸ ਦਾ ਲੋਕਅਰਪਣ ਹੋਇਆ ਹੈ, ਉਨ੍ਹਾਂ ਵਿੱਚੋਂ ਕਈ ਦਾ ਨੀਂਹ ਪੱਥਰ ਕਰਨ ਦਾ ਸੁਭਾਗ ਆਪ ਸਭ ਨੇ ਮੈਨੂੰ ਹੀ ਦਿੱਤਾ ਸੀ। ਲੰਬੇ ਸਮੇਂ ਤੱਕ ਸਾਡੇ ਦੇਸ਼ ਵਿੱਚ ਸਰਕਾਰੀ ਪ੍ਰੋਜੈਕਟ ਸਾਲੋਂ-ਸਾਲ ਤੱਕ ਲਟਕਦੇ ਸਨ, ਅਟਕਦੇ ਸਨ, ਭਟਕਦੇ ਸਨ। ਕਈ ਵਾਰ ਤਾਂ ਨੀਂਹ ਪੱਥਰ ਦੇ ਪੱਥਰ ਵੀ ਪੁਰਾਣੇ ਹੋ ਕੇ ਗਿਰ ਜਾਂਦੇ ਸਨ, ਲੇਕਿਨ ਪ੍ਰੋਜੈਕਟ ਪੂਰੇ ਨਹੀਂ ਹੁੰਦੇ ਸਨ।
ਲੇਕਿਨ ਪਿਛਲੇ 9 ਵਰ੍ਹਿਆਂ ਵਿੱਚ ਅਸੀਂ ਦੇਸ਼ ਵਿੱਚ ਇੱਕ ਨਵੀਂ ਕਾਰਜਸ਼ੈਲੀ ਵਿਕਸਿਕ ਕੀਤੀ ਹੈ, ਨਵਾਂ work culture ਲਿਆਏ ਹਨ। ਹੁਣ ਜਿਸ ਕਾਰਜ ਦੀ ਨੀਂਹ ਰੱਖੀ ਜਾਂਦੀ ਹੈ, ਉਸੇ ਤੇਜ਼ੀ ਨਾਲ ਪੂਰਾ ਕਰਨ ਦਾ ਵੀ ਭਰਪੂਰ ਪ੍ਰਯਾਸ ਕੀਤਾ ਜਾਂਦਾ ਹੈ। ਇੱਕ ਕੰਮ ਪੂਰਾ ਕਰਦੇ ਹੀ ਅਸੀਂ ਦੂਸਰਾ ਕੰਮ ਸ਼ੁਰੂ ਕਰ ਦਿੰਦੇ ਹਾਂ। ਸਿਲਵਾਸਾ ਦਾ ਇਹ ਪ੍ਰੋਗਰਾਮ ਇਸ ਦਾ ਪ੍ਰਤੱਖ ਪ੍ਰਮਾਣ ਹੈ। ਇਸ ਦੇ ਲਈ ਮੈਂ ਆਪ ਸਭ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।
ਸਾਥੀਓ,
ਕੇਂਦਰ ਦੀ ਭਾਜਪਾ ਸਰਕਾਰ, ਸਬਕਾ ਸਾਥ-ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ ਦੇ ਮੰਤਰ ‘ਤੇ ਚਲ ਰਹੀ ਹੈ। ਦੇਸ਼ ਦੇ ਹਰ ਖੇਤਰ ਦਾ ਵਿਕਾਸ ਹੋਵੇ, ਦੇਸ਼ ਦੇ ਹਰ ਖੇਤਰ ਦਾ ਸੰਤੁਲਿਤ ਵਿਕਾਸ ਹੋਵੇ, ਇਸ ‘ਤੇ ਸਾਡਾ ਬਹੁਤ ਜ਼ੋਰ ਹੈ। ਲੇਕਿਨ ਦੇਸ਼ ਦਾ ਇਹ ਵੀ ਦੁਰਭਾਗ ਰਿਹਾ ਹੈ ਕਿ ਅਨੇਕ ਦਹਾਕਿਆ ਤੱਕ ਵਿਕਾਸ ਨੂੰ ਰਾਜਨੀਤੀ ਦੇ, ਵੋਟਬੈਂਕ ਦੇ ਤਰਾਜੂ ‘ਤੇ ਹੀ ਤੋਲਿਆ ਗਿਆ। ਯੋਜਨਾਵਾਂ ਦੇ, ਪ੍ਰੋਜੈਕਟਸ ਦਾ ਐਲਾਨ ਦੇਖ ਕੇ ਤਾਂ, ਬਹੁਤ ਕੁਝ ਹੁੰਦੇ ਸਨ। ਲੇਕਿਨ ਕੈਸੇ ਹੁੰਦੀ ਸੀ, ਕਿੱਥੋਂ ਕਿਤਨਾ ਵੋਟ ਮਿਲੇਗਾ, ਕਿਸ ਵਰਗ ਨੂੰ ਖੁਸ਼ ਕਰਨ ਨਾਲ ਵੋਟ ਮਿਲੇਗਾ। ਜਿਨ੍ਹਾਂ ਦੀ ਪਹੁੰਚ ਨਹੀਂ ਸੀ, ਜਿਨ੍ਹਾਂ ਦੀ ਆਵਾਜ਼ ਕਮਜ਼ੋਰ ਸੀ ਉਹ ਅਭਾਵਾਂ ਵਿੱਚ ਰਹੇ, ਵਿਕਾਸ ਯਾਤਰਾ ਵਿੱਚ ਪਿੱਛੇ ਛੁੱਟਦੇ ਗਏ। ਇਹੀ ਕਾਰਨ ਹੈ ਕਿ ਸਾਡੇ ਆਦਿਵਾਸੀ ਖੇਤਰ, ਸਾਡੇ ਸੀਮਾਵਰਤੀ ਖੇਤਰ, ਵਿਕਾਸ ਤੋਂ ਵੰਚਿਤ ਰਹਿ ਗਏ। ਸਾਡੇ ਮਛੇਰਿਆਂ ਨੂੰ ਉਨ੍ਹਾਂ ਦੇ ਹਾਲ ‘ਤੇ ਛੱਡ ਦਿੱਤਾ ਗਿਆ। ਦਮਨ, ਦ੍ਵੀਪ, ਦਾਦਰਾ ਅਤੇ ਨਗਰ ਹਵੇਲੀ ਨੂੰ ਵੀ ਇਸੇ ਰਵੱਈਏ ਦੀ ਬਹੁਤ ਕੀਮਤ ਚੁਕਾਉਣੀ ਪੈਂਦੀ ਹੈ।
ਮੈਂ ਤਾਂ ਗੁਜਰਾਤ ਵਿੱਚ ਸੀ ਮੈਂ ਲਗਾਤਾਰ ਦੇਖਦਾ ਰਹਿੰਦਾ ਸੀ ਕਿ ਕੀ ਕਰਕੇ ਰੱਖਿਆ ਹੈ ਇਨ੍ਹਾਂ ਲੋਕਾਂ ਨੇ। ਅੱਜ ਜਿਸ ਮੈਡੀਕਲ ਕਾਲਜ ਨੂੰ ਆਪਣਾ ਕੈਂਪਸ ਮਿਲਿਆ ਹੈ, ਉਹ ਇਸ ਅਨਿਆਂ ਦਾ ਬਹੁਤ ਬੜਾ ਸਾਖੀ ਰਿਹਾ ਹੈ। ਤੁਸੀਂ ਸੋਚੋ ਸਾਥੀਓ, ਆਜ਼ਾਦੀ ਦੇ ਸਾਲੋਂ-ਸਾਲ ਬੀਤੇ ਗਏ, ਲੇਕਿਨ ਦਮਨ, ਦ੍ਵੀਪ, ਦਾਦਰਾ ਅਤੇ ਨਗਰ ਹਵੇਲੀ ਵਿੱਚ ਇੱਕ ਮੈਡੀਕਲ ਕਾਲਜ ਨਹੀਂ ਬਣਿਆ ਸੀ। ਇੱਥੇ ਦੇ ਇਨੇ-ਗਿਣੇ ਕੁਝ ਨੌਜਵਾਨਾਂ ਨੂੰ ਕਿਸੇ ਤਰ੍ਹਾਂ ਡਾਕਟਰੀ ਦੀ ਪੜ੍ਹਾਈ ਦਾ ਅਵਸਰ ਮਿਲ ਪਾਉਂਦਾ ਸੀ ਉਹ ਵੀ ਦੂਸਰੀ ਜਗ੍ਹਾ ‘ਤੇ। ਇਸ ਵਿੱਚ ਵੀ ਆਦਿਵਾਸੀ ਪਰਿਵਾਰਾਂ ਦੇ ਬੇਟੇ-ਬੇਟਿਆਂ ਦੀ ਭਾਗੀਦਾਰੀ ਤਾਂ ਬਿਲਕੁਲ ਨਾ ਦੇ ਬਰਾਬਰ ਸੀ। ਜਿਨ੍ਹਾਂ ਨੇ ਸਾਲੋਂ-ਸਾਲ ਤੱਕ ਦੇਸ਼ ‘ਤੇ ਸ਼ਾਸਨ ਕੀਤਾ, ਉਨ੍ਹਾਂ ਨੇ ਇੱਥੇ ਦੇ ਨੌਜਵਾਨਾਂ ਦੇ ਨਾਲ ਹੋ ਰਹੇ, ਇਸ ਭਿਆਨਕ ਅਨਿਆਂ ਦੀ ਚਿੰਤਾ ਕਦੇ ਵੀ ਨਹੀਂ ਹੋਈ। ਉਹ ਸਮਝਦੇ ਸਨ ਇਸ ਛੋਟੇ ਜਿਹੇ ਕੇਂਦਰ ਪ੍ਰਦੇਸ਼ ਦਾ ਵਿਕਾਸ ਕਰਕੇ, ਉਨ੍ਹਾਂ ਨੇ ਕੁਝ ਹਾਸਲ ਨਹੀਂ ਹੋਵੇਗਾ। ਉਹ ਤੁਹਾਡੇ ਇਸ ਅਸ਼ਰੀਵਾਦ ਦਾ ਮੂਲ ਕਦੇ ਸਮਝ ਹੀ ਨਹੀਂ ਪਾਏ। 2014 ਵਿੱਚ ਜਦੋਂ ਤੁਸੀਂ ਸਾਨੂੰ ਸੇਵਾ ਦਾ ਅਵਸਰ ਦਿੱਤਾ, ਤਾਂ ਅਸੀਂ ਤੁਹਾਡੀ ਸੇਵਾ ਦੀ ਭਾਵਨਾ ਨਾਲ ਕੰਮ ਕਰਨਾ ਸ਼ੁਰੂ ਕੀਤਾ, ਸਮਰਪਣ ਭਾਵ ਨਾਲ ਕੰਮ ਕਰਨਾ ਸ਼ੁਰੂ ਕੀਤਾ।
ਇਸੇ ਦਾ ਪਰਿਣਾਮ ਹੈ, ਕਿ ਦਮਨ, ਦ੍ਵੀਪ, ਦਾਦਰਾ ਅਤੇ ਨਗਰ ਹਵੇਲੀ ਨੂੰ ਆਪਣਾ ਪਹਿਲਾ- National Academic Medical Organization (NaMo) ਮੈਡੀਕਲ ਕਾਲਜ ਮਿਲਿਆ। ਹੁਣ ਇੱਥੋਂ ਹਰ ਸਾਲ ਕਰੀਬ-ਕਰੀਬ ਡੇਢ ਸੌ ਸਥਾਨਕ ਨੌਜਵਾਨਾਂ ਨੂੰ ਡਾਕਟਰੀ ਦੀ ਪੜ੍ਹਾਈ ਕਰਨ ਦਾ ਅਵਸਰ ਮਿਲ ਰਿਹਾ ਹੈ। ਕੁਝ ਹੀ ਵਰ੍ਹਿਆਂ ਵਿੱਚ, ਬਹੁਤ ਨਿਕਟ ਭਵਿੱਖ ਵਿੱਚ ਇੱਕ ਹਜ਼ਾਰ ਜਿਤਨੇ ਡਾਕਟਰ ਇੱਥੋਂ ਤਿਆਰ ਹੋ ਜਾਣਗੇ। ਤੁਸੀਂ ਕਲਪਨਾ ਕਰੋ ਇਤਨੇ ਛੋਟੇ ਜਿਹੇ ਇਲਾਕੇ ਵਿੱਚ ਇੱਕ ਹਜ਼ਾਰ ਡਾਕਟਰ। ਇਨ੍ਹਾਂ ਵਿੱਚ ਵੀ ਸਾਡੇ ਆਦਿਵਾਸੀ ਪਰਿਵਾਰਾਂ ਦੇ ਨੌਜਵਾਨਾਂ ਦੀ ਸੰਖਿਆ ਨਿਰੰਤਰ ਵਧ ਰਹੀ ਹੈ। ਮੈਂ ਇੱਥੇ ਆਉਣ ਤੋਂ ਪਹਿਲੇ, ਇੱਕ ਸਮਾਚਾਰ ਰਿਪੋਰਟ ਵਿੱਚ ਇੱਕ ਬੇਟੀ ਦੀ ਬਾਤ ਵੀ ਪੜ੍ਹ ਰਿਹਾ ਸੀ। ਆਦਿਵਾਸੀ ਪਰਿਵਾਰ ਤੋਂ ਹੀ ਆਉਣ ਵੀ ਇਹ ਬੇਟੀ ਹੁਣ ਇੱਥੇ ਮੈਡੀਕਲ ਵਿੱਚ ਪਹਿਲੇ ਸਾਲ ਦੀ ਪੜ੍ਹਾਈ ਕਰ ਰਹੀ ਹੈ। ਉਸ ਬੇਟੀ ਨੇ ਅਖਵਾਰ ਵਾਲਿਆਂ ਨੂੰ ਤਾਂ ਕਿਹਾ ਕਿ ਮੇਰੇ ਪਰਿਵਾਰ ਨੂੰ ਤਾਂ ਛੱਡੋ, ਮੇਰੇ ਪੂਰੇ ਪਿੰਡ ਵਿੱਚ ਕਦੇ ਕੋਈ ਡਾਕਰਟ ਨਹੀਂ ਬਣ ਸਕਿਆ ਸੀ। ਹੁਣ ਉਹ ਬੇਟੀ ਇਸ ਨੂੰ ਆਪਣੀ ਸੌਭਾਗ ਮੰਨਦੀ ਹੈ, ਕਿ ਦਾਦਰਾ ਅਤੇ ਨਗਰ ਹਵੇਲੀ ਵਿੱਚ ਇਹ ਮੈਡੀਕਲ ਕਾਲਜ ਬਣਿਆ ਹੈ ਅਤੇ ਉਹ ਉਸ ਦੀ ਵਿਦਿਆਰਥਣ ਹੈ।
ਸਾਥੀਓ,
ਸੇਵਾ ਭਾਵਨਾ ਇਹ ਇੱਥੋਂ ਦੇ ਲੋਕਾਂ ਦੀ ਪਹਿਚਾਣ ਹੈ। ਮੈਨੂੰ ਯਾਦ ਹੈ, ਕੋਰੋਨਾ ਦੇ ਸਮੇਂ ਵਿੱਚ ਇੱਥੋਂ ਦੇ ਮੈਡੀਕਲ ਸਟੂਡੈਂਟਸ ਨੇ ਅੱਗੇ ਵਧ ਕੇ ਲੋਕਾਂ ਦੀ ਮਦਦ ਕੀਤੀ ਸੀ। ਅਤੇ ਕੋਰੋਨਾ ਦੇ ਸਮੇਂ ਤਾਂ ਪਰਿਵਾਰ ਵਿੱਚ ਵੀ ਕੋਈ ਇੱਕ ਦੂਸਰੇ ਦੀ ਮਦਦ ਨਹੀਂ ਕਰ ਪਾਉਂਦੇ ਸਨ। ਤਦ ਇੱਥੋਂ ਦੇ ਸਟੂਡੈਂਟਸ ਪਿੰਡਾਂ ਵਿੱਚ ਮਦਦ ਕਰਨ ਪਹੁੰਚੇ ਸਨ ਅਤੇ ਮੈਂ ਉਨ੍ਹਾਂ ਵਿਦਿਆਰਥੀ ਮਿੱਤਰਾ ਨੂੰ ਕਹਿਣਾ ਚਾਹਾਂਗਾ। ਤੁਸੀਂ ਲੋਕਾਂ ਨੇ ਜੋ Village adoption Programme ਚਲਾਇਆ ਸੀ, ਉਸ ਦਾ ਜਿਕਰ ਮੈਂ ਮਨ ਕੀ ਬਾਤ ਵਿੱਚ ਵੀ ਕੀਤਾ ਸੀ। ਇੱਥੇ ਦੇ ਡਾਕਟਰਾਂ ਨੇ, ਮੈਡੀਕਲ ਸਟੂਡੈਂਟਸ, ਨੇ ਜਿਸ ਤਰ੍ਹਾਂ ਆਪਣੇ ਕਰੱਤਵਾਂ ਦਾ ਪਾਲਨ ਕੀਤਾ ਹੈ, ਉਹ ਸਭ ਦੇ ਲਈ ਬੜੀ ਪ੍ਰੇਰਣਾ ਹੈ। ਮੈਂ ਅੱਜ ਇਸ ਕਾਰਜ ਦੇ ਲਈ ਇੱਥੇ ਮੈਡੀਕਲ ਸੁਵਿਧਾ ਨਾਲ ਜੁੜੇ ਹਰ ਵਿਅਕਤ ਦੀ ਸਰਾਹਨਾ ਕਰਾਂਗਾ।
ਭਾਈਓ ਅਤੇ ਭੈਣੋਂ,
ਸਿਲਵਾਸਾ ਦਾ ਇਹ ਨਵਾਂ ਮੈਡੀਕਲ ਕਾਲਜ, ਇੱਥੇ ‘ਤੇ ਸਿਹਤ ਸੁਵਿਧਾਵਾਂ ‘ਤੇ ਦਬਾਅ ਵੀ ਘੱਟ ਕਰੇਗਾ। ਤੁਸੀਂ ਵੀ ਜਾਣਦੇ ਹਨ ਕਿ ਇੱਥੇ ਕੋਲ ਵਿੱਚ ਜੋ ਸਿਵਲ ਹਸਪਤਾਲ ਹੈ, ਉਸ ‘ਤੇ ਕਿਤਨਾ ਪ੍ਰੈਸ਼ਰ ਸੀ। ਹੁਣ ਤਾਂ ਇੱਥੇ ਦਮਨ ਵਿੱਚ ਇੱਕ ਹੋਰ 300 ਬੈੱਡ ਦਾ ਨਵਾਂ ਹਸਤਪਾਲ ਬਣ ਰਿਹਾ ਹੈ। ਸਰਕਾਰ ਨੇ ਆਯੁਰਵੇਦਿਕ ਹਸਪਤਾਲ ਦੇ ਨਿਰਮਾਣ ਦੇ ਲਈ ਵੀ ਆਪਣੀ ਮਨਜ਼ੂਰੀ ਦੇ ਦਿੱਤੀ ਹੈ। ਯਾਨੀ ਆਉਣ ਵਾਲੇ ਸਮੇਂ ਵਿੱਚ, ਸਿਲਵਾਸਾ ਅਤੇ ਇਹ ਪੂਰਾ ਖੇਤਰ, ਸਿਹਤ ਸੁਵਿਧਾਵਾਂ ਨੂੰ ਲੈ ਕੇ ਬਹੁਤ ਮਜ਼ਬੂਤ ਹੋਣ ਵਾਲਾ ਹੈ।
ਸਾਥੀਓ,
ਤੁਹਾਨੂੰ ਯਾਦ ਹੋਵੇਗਾ, ਗੁਜਰਾਤ ਦੇ ਮੁੱਖ ਮੰਤਰੀ ਦੇ ਰੂਪ ਵਿੱਚ ਵੀ ਮੈਂ ਇੱਥੇ ਬਹੁਤ ਵਾਰ ਆਇਆ ਹਾਂ, ਤੁਹਾਡੇ ਦਰਮਿਆਨ ਆਇਆ ਹਾਂ। ਜਦੋਂ ਮੈਂ ਉਹ ਹੀ ਸਰਕਾਰ ਵਿੱਚ ਆਇਆ ਸੀ, ਤਾਂ ਦੇਖਿਆ ਕਿ ਅੰਬਾਜੀ ਤੋਂ ਲੈ ਕੇ ਉਮਰਗਾਂਓ ਤੱਕ ਦੇ ਆਦਿਵਾਸੀ ਪੱਟੇ ਵਿੱਚ ਕਿਸੇ ਸਕੂਲ ਵਿੱਚ ਸਾਇੰਸ ਦੀ ਪੜ੍ਹਾਈ ਨਹੀਂ ਹੁੰਦੀ ਸੀ। ਜਦੋਂ ਸਾਇੰਸ ਦੀ ਪੜ੍ਹਾਈ ਹੀ ਨਹੀਂ ਹੋਵੇਗੀ ਤਾਂ ਫਿਰ ਬੱਚੇ ਡਾਕਟਰ ਅਤੇ ਇੰਜੀਨੀਅਰ ਕੈਸੇ ਬਣਨਗੇ? ਇਸ ਲਈ ਮੈਂ ਇੱਥੇ ਸਕੂਲ ਕਾਲਜਾਂ ਵਿੱਚ ਸਾਇੰਸ ਦੀ ਪੜ੍ਹਾਈ ਸ਼ੁਰੂ ਕਰਵਾਈ। ਸਾਡੇ ਆਦਿਵਾਸੀ ਬੱਚਿਆ ਨੂੰ ਇੱਕ ਬੜੀ ਦਿੱਕਤ, ਦੂਸਰਿਆਂ ਭਾਸ਼ਾਵਾਂ ਵਿੱਚ ਪੜ੍ਹਾਈ ਤੋਂ ਵੀ ਹੁੰਦੀ ਹੈ, ਕਿਸੇ ਵੀ ਬੱਚੇ ਨੂੰ ਹੁੰਦੀ ਹੈ।
ਅੰਗ੍ਰੇਜ਼ੀ ਵਿੱਚ ਪੜ੍ਹਾਈ ਹੋਣ ਦੇ ਕਾਰਨ ਪਿੰਡ ਦੇ, ਗ਼ਰੀਬ, ਦਲਿਤ, ਵੰਚਿਤ, ਆਦਿਵਾਸੀ, ਪਰਿਵਾਰਾਂ ਦੇ ਅਨੇਕ ਪ੍ਰਤਿਭਾਸ਼ਾਲੀ ਬੇਟੇ-ਬੇਟੀਆ, ਡਾਕਟਰ, ਇੰਜੀਨੀਅਰ ਨਹੀਂ ਬਣ ਪਾਉਂਦੇ ਸਨ। ਸਾਡੀ ਸਰਕਾਰ ਨੇ ਹੁਣ ਇਸ ਸਮੱਸਿਆ ਦਾ ਸਮਾਧਾਨ ਵੀ ਕਰ ਦਿੱਤਾ ਹੈ। ਹੁਣ ਭਾਰਤੀ ਭਾਸ਼ਾਵਾਂ ਵਿੱਚ, ਤੁਹਾਡੀ ਆਪਣੀ ਭਾਸ਼ਾ ਵਿੱਚ ਮੈਡੀਕਲ-ਇੰਜੀਨੀਅਰਿੰਗ ਦੀ ਪੜ੍ਹਾਈ ਦਾ ਵੀ ਵਿਕਲਪ ਦਿੱਤਾ ਜਾ ਰਿਹਾ ਹੈ। ਇਸ ਨਾਲ ਵੀ ਇਸ ਖੇਤਰ ਦੇ ਬੱਚਿਆਂ ਨੂੰ ਬਹੁਤ ਬੜੀ ਮਦਦ ਮਿਲਣ ਵਾਲੀ ਹੈ। ਹੁਣ ਗ਼ਰੀਬ ਮਾਂ ਦਾ ਬੱਚਾ ਵੀ ਡਾਕਟਰ ਬਣਨ ਦਾ ਸੁਪਨਾ ਸੰਜੋ ਸਕਦਾ ਹੈ।
ਸਾਥੀਓ,
ਅੱਜ ਮੈਡੀਕਲ ਕਾਲਜ ਦੇ ਨਾਲ-ਨਾਲ ਇੱਥੇ ਇੰਜੀਨੀਅਰਿੰਗ ਕਾਲਜ ਦਾ ਵੀ ਲੋਕਅਰਪਣ ਹੋਇਆ ਹੈ। ਇਸ ਨਾਲ ਇੱਥੇ ਦੇ ਕਰੀਬ 300 ਨੌਜਵਾਨਾਂ ਨੂੰ ਹਰ ਸਾਲ ਇੰਜੀਨੀਅਰਿੰਗ ਦੀ ਪੜ੍ਹਾਈ ਦਾ ਅਵਸਰ ਮਿਲੇਗਾ। ਮੈਨੂੰ ਇਸ ਬਾਤ ਦੀ ਵੀ ਖੁਸ਼ੀ ਹੈ ਕਿ ਦੇਸ਼ ਦੇ ਬੜੇ ਸਿੱਖਿਆ ਸੰਸਥਾਨ ਵੀ ਦਮਨ, ਦ੍ਵੀਪ, ਦਾਦਰਾ ਅਤੇ ਨਗਰ ਹਵੇਲੀ ਵਿੱਚ ਆਪਣੇ ਕੈਂਪਸ ਖੋਲ੍ਹ ਰਹੇ ਹਨ। ਦਮਨ ਵਿੱਚ ਨਿਫਟ ਦਾ ਸੈਟੇਲਾਈਟ ਕੈਂਪਸ ਬਣਿਆ ਹੈ, ਸਿਲਵਾਸਾ ਵਿੱਚ ਗੁਜਰਾਤ ਨੈਸ਼ਨਲ ਲਾਅ ਯੂਨੀਵਰਸਿਟੀ ਦਾ ਕੈਂਪਸ ਬਣਿਆ ਹੈ, ਦ੍ਵੀਪ ਵਿੱਚ ਟ੍ਰਿਪਲ ਆਈਟੀ ਵਡੋਦਰਾ ਨੇ ਆਪਣਾ ਕੈਂਪਸ ਖੋਲ੍ਹਿਆ ਹੈ। ਇਹ ਨਵਾਂ ਮੈਡੀਕਲ ਕਾਲਜ ਤਾਂ ਸਿਲਵਾਸਾ ਦੀ ਸੁਵਿਧਾਵਾਂ ਨੂੰ ਨਵਾਂ ਪੱਧਰ ‘ਤੇ ਲੈ ਕੇ ਜਾਵੇਗਾ। ਮੈਂ ਇਸ ਖੇਤਰ ਦੇ ਹਰ ਵਿਦਿਆਰਥੀਆਂ ਨੂੰ ਇਹ ਭਰੋਸਾ ਦਿੰਦਾ ਹਾਂ ਕਿ ਉਨ੍ਹਾਂ ਦੇ ਉੱਜਵਲ ਭਵਿੱਖ ਦੇ ਲਈ ਸਾਡੀ ਸਰਕਾਰ ਕੋਈ ਕੋਰ ਕਸਰ ਬਾਕੀ ਨਹੀਂ ਛੱਡੇਗੀ।
ਭਾਈਓ ਅਤੇ ਭੈਣੋਂ,
ਮੈਂ ਜਦੋਂ ਪਿਛਲੀ ਵਾਰ ਸਿਲਵਾਸਾ ਆਇਆ ਸੀ, ਤਾਂ ਮੈਂ ਵਿਕਾਸ ਦੀ ਪੰਚਧਾਰਾ ਦੀ ਬਾਤ ਕੀਤੀ ਸੀ। ਵਿਕਾਸ ਦੀ ਪੰਚਧਾਰਾ ਯਾਨੀ, ਬੱਚਿਆਂ ਦੀ ਪੜ੍ਹਾਈ, ਨੌਜਵਾਨਾਂ ਨੂੰ ਕਮਾਈ, ਬਜ਼ੁਰਗਾਂ ਨੂੰ ਦਵਾਈ, ਕਿਸਾਨਾਂ ਨੂੰ ਸਿੰਚਾਈ, ਅਤੇ ਜਨ-ਜਨ ਦੀ ਸੁਣਵਾਈ। ਅੱਜ ਮੈਂ ਇਸ ਵਿੱਚ ਇੱਕ ਹੋਰ ਧਾਰਾ ਜੋੜਾਂਗਾ। ਅਤੇ ਇਹ ਹੈ, ਮਹਿਲਾਵਾਂ ਨੂੰ ਖੁਦ ਦੇ ਘਰ ਦੀਆਂ ਢੇਰ ਸਾਰੀਆਂ ਵਧਾਈਆਂ। ਸਾਡੀ ਸਰਕਾਰ ਨੇ ਬੀਤੇ ਵਰ੍ਹਿਆਂ ਵਿੱਚ ਦੇਸ਼ ਦੇ 3 ਕਰੋੜ ਤੋਂ ਅਧਿਕ ਗ਼ਰੀਬ ਪਰਿਵਾਰਾਂ ਨੂੰ ਪੱਕਾ ਘਰ ਬਣਾ ਕੇ ਦਿੱਤਾ ਹੈ। ਇੱਥੇ ਵੀ ਸਾਡੀ ਸਰਕਾਰ ਨੇ 15 ਹਜ਼ਾਰ ਘਰ ਬਣਾ ਕੇ ਗ਼ਰੀਬਾਂ ਨੂੰ ਦੇਣਾ ਤੈਅ ਕੀਤਾ ਹੈ।
ਇਨ੍ਹਾਂ ਵਿੱਚੋਂ ਜਿਆਦਾਤਰ ਘਰ ਬਣਕੇ ਤਿਆਰ ਹੋ ਚੁੱਕੇ ਹਨ। ਅੱਜ ਵੀ ਇੱਥੇ 1200 ਤੋਂ ਜ਼ਿਆਦਾ ਪਰਿਵਾਰਾਂ ਨੂੰ ਉਨ੍ਹਾਂ ਦੇ ਆਪਣੇ ਮਾਲਿਕਾਨਾ ਹਕ ਵਾਲੇ ਘਰ ਮਿਲੇ ਹਨ। ਅਤੇ ਆਪ ਇਹ ਜਾਣਦੇ ਹਨ ਕਿ ਪੀਐੱਮ ਆਵਾਸ ਯੋਜਨਾ ਦੇ ਜੋ ਘਰ ਦਿੱਤੇ ਜਾ ਰਹੇ ਹਨ ਉਨ੍ਹਾਂ ਵਿੱਚੋਂ ਮਹਿਲਾਵਾਂ ਨੂੰ ਵੀ ਬਰਾਬਰ ਦੀ ਹਿੱਸੇਦਾਰੀ ਦਿੱਤੀ ਜਾ ਰਹੀ ਹੈ। ਯਾਨੀ ਸਾਡੀ ਸਰਕਾਰ ਨੇ ਇੱਥੇ ਦਮਨ, ਦ੍ਵੀਪ, ਦਾਦਰਾ ਅਤੇ ਨਗਰ ਹਵੇਲੀ ਦੀਆਂ ਹਜ਼ਾਰਾਂ ਮਹਿਲਾਵਾਂ ਨੂੰ ਵੀ ਆਪਣੇ ਘਰ ਦੀ ਮਾਲਕਿਨ ਬਣਾਉਣ ਦਾ ਕੰਮ ਕੀਤਾ ਹੈ। ਵਰਨਾ ਅਸੀਂ ਜਾਣਦੇ ਹਾਂ ਸਾਡੇ ਇੱਥੇ ਕੈਸਾ ਹੁੰਦਾ ਹੈ ਘਰ ਦਾ ਮਾਲਿਕ ਪੁਰਸ਼, ਖੇਤ ਦਾ ਮਾਲਿਕ ਪੁਰਸ਼, ਦੁਕਾਨ ਦਾ ਮਾਲਿਕ ਪੁਰਸ਼, ਗੱਡੀ ਦਾ ਮਾਲਿਕ ਪੁਰਸ਼, ਸਕੂਟਰ ਹੈ ਤਾਂ ਵੀ ਹਕ ਮਹਿਲਾਵਾਂ ਨੂੰ ਦਿੱਤੇ ਹਨ। ਅਤੇ ਆਪ ਇਹ ਵੀ ਜਾਣਦੇ ਹੈ ਕਿ ਪੀਐੱਮ ਆਵਾਸ ਯੋਜਨਾ ਦੇ ਤਹਿਤ ਬਣੇ ਇੱਕ ਇੱਕ ਘਰ ਦੀ ਕੀਮਤ ਕੋਈ ਲੱਖ ਰੁਪਏ ਹੁੰਦੀ ਹੈ। ਇਸ ਲਈ ਇਹ ਮਹਿਲਾਵਾਂ ਜਿਨ੍ਹਾਂ ਨੂੰ ਇਹ ਜੋ ਘਰ ਮਿਲਿਆ ਹੈ ਨਾ, ਲੱਖਾਂ ਰੁਪਏ ਦੀ ਕੀਮਤ ਦਾ ਘਰ ਮਿਲਿਆ ਹੈ ਅਤੇ ਇਸ ਲਈ ਇਹ ਸਾਡੇ ਗ਼ਰੀਬ ਪਰਿਵਾਰ ਦੀਆਂ ਮਾਤਾਵਾਂ-ਭੈਣਾਂ, ਇਹ ਸਾਡੀਆਂ ਮਹਿਲਾਵਾਂ ਲਖਪਤੀ ਦੀਦੀਆਂ ਬਣ ਗਈਆ ਹਨ, ਹੁਣ ਉਹ ਲਖਪਤੀ ਦੀਦੀਆਂ ਦੇ ਨਾਮ ਜਾਣੀਆਂ ਜਾਣਗੀਆਂ। ਕਿਉਂਕਿ ਲੱਖ ਰੁਪਏ ਤੋਂ ਵੀ ਉੱਪਰ ਦੀ ਕੀਮਤ ਦੇ ਘਰ ਦੀ ਉਹ ਮਾਲਿਕਨ ਬਣੀਆਂ ਹਨ। ਮੈਂ ਇਨ੍ਹਾਂ ਸਾਰੀਆਂ ਲਖਪਤੀ ਦੀਦੀਆਂ ਨੂੰ ਜਿਤਨੀਆਂ ਦੇਣਾਂ ਦਿਓ ਉਤਨੀ ਕਮ ਹੈ ਉਨ੍ਹਾਂ ਨੂੰ ਮੈਂ ਵਿਸ਼ੇਸ਼ ਤੌਰ ‘ਤੇ ਵਧਾਈ ਦੇ ਰਿਹਾ ਹਾਂ।
ਸਾਥੀਓ,
ਭਾਰਤ ਦੀਆਂ ਕੋਸ਼ਿਸਾਂ ਦੀ ਵਜ੍ਹਾ ਨਾਲ ਅੱਜ ਪੂਰਾ ਵਿਸ਼ਵ, ਇਸ ਸਾਲ ਨੂੰ ਇੰਟਰਨੈਸ਼ਨਲ ਈਅਰ ਆਵ੍ ਮਿਲਟਸ ਦੇ ਤੌਰ ‘ਤੇ ਮਨਾ ਰਿਹਾ ਹੈ। ਮਿਲਟਸ ਯਾਨੀ ਮੋਟੇ ਅਨਾਜ ਨੂੰ, ਸਾਡੀ ਸਰਕਾਰ ਨੇ ਸ੍ਰੀਅੰਨ ਦੀ ਪਹਿਚਾਣ ਦਿੱਤੀ ਹੈ। ਇੱਥੇ ਦੇ ਕਿਸਾਨ, ਰਾਗੀ ਜਾਂ ਇੱਥੇ ਦੀਆਂ ਭਾਸ਼ਾਂ ਵਿੱਚ ਕਿਹੇ ਤਾਂ ਨਗਲੀ ਜਾਂ ਨਚਨੀ ਜੈਸੇ ਜਿਨ੍ਹਾਂ ਮਿਲਟਸ ਦੀ ਪੈਦਾਵਾਰ ਕਰਦੇ ਹਨ, ਉਨ੍ਹਾਂ ਨੂੰ ਵੀ ਸਾਡੀ ਸਰਕਾਰ ਹੁਲਾਰਾ ਦੇ ਰਹੀ ਹੈ। ਅੱਜ ਰਾਗੀ ਤੋਂ ਬਣਿਆ ਆਟਾ ਹੋਵੇ, ਰਾਗੀ ਤੋਂ ਬਣੀ ਕੁਕੀਜ ਹੋਵੇ, ਰਾਗੀ ਤੋਂ ਬਣੀ ਇਡਲੀ ਹੋਵੇ, ਲੱਡੂ ਹੋਵੇ, ਇਨ੍ਹਾਂ ਸਭ ਦੀ ਖਪਤ ਵਧ ਰਹੀ ਹੈ ਅਤੇ ਕਿਸਾਨਾਂ ਨੂੰ ਵੀ ਫਾਇਦਾ ਹੋ ਰਿਹਾ ਹੈ।
ਮੈਂ ਅਕਸਰ ਮਨ ਕੀ ਬਾਤ ਪ੍ਰੋਗਰਾਮ ਵਿੱਚ ਇਸ ਦਾ ਜ਼ਿਕਰ ਕਰਦਾ ਹਾਂ। ਅਤੇ ਤੁਸੀਂ ਤਾਂ ਜਾਣਦੇ ਹੀ ਹੈ ਹੁਣ ਤਾਂ ਮਨ ਕੀ ਬਾਤ ਦਾ ਅਗਲੇ ਐਤਵਾਰ ਨੂੰ ਸੈਚੂਰੀ ਹੋਣ ਵਾਲਾ ਹੈ, 100ਵਾਂ ਐਪੀਸੋਡ। ਭਾਰਤ ਦੇ ਲੋਕਾਂ ਦੇ ਪ੍ਰਯਾਸਾਂ ਨੂੰ ਸਾਹਮਣੇ ਲਿਆਉਣ ਦਾ ਭਾਰਤ ਦੀਆਂ ਵਿਸ਼ੇਸ਼ਤਾਵਾਂ ਨੂੰ ਉਨ੍ਹਾਂ ਦਾ ਗੌਰਵ ਗਾਨ ਕਰਨ ਦਾ, ਮਨ ਕੀ ਬਾਤ ਬਹੁਤ ਵਧੀਆ ਮੰਚ ਬਣਿਆ ਹੈ। ਤੁਹਾਡੀ ਤਰ੍ਹਾਂ ਮੈਨੂੰ ਵੀ 100ਵੇਂ ਐਪੀਸੋਡ ਦਾ ਬਹੁਤ ਇੰਤਜ਼ਾਰ ਹੈ , ਐਤਵਾਰ ਦਾ ਇੰਤਜ਼ਾਰ ਹੈ।
ਸਾਥੀਓ,
ਵਧਦੀਆਂ ਹੋਇਆ ਇਨ੍ਹਾਂ ਸੁਵਿਧਾਵਾਂ ਦੇ ਦਰਮਿਆਨ ਮੈਂ, ਦਮਨ, ਦ੍ਵੀਪ, ਦਾਦਰਾ ਅਤੇ ਨਗਰ ਹਵੇਲੀ ਨੂੰ ਭਾਰਤ ਵਿੱਚ coastal tourism ਦੇ ਬ੍ਰਾਇਟ ਸਪੌਟ ਦੇ ਰੂਪ ਵਿੱਚ ਵੀ ਦੇਖ ਰਿਹਾ ਹਾਂ। ਦਮਨ, ਦ੍ਵੀਪ, ਦਾਦਰਾ, ਨਗਰ ਹਵੇਲੀ ਦੇ ਕੋਲ ਦੇਸ਼ ਦੇ ਮਹੱਤਵਪੂਰਨ ਟੂਰਿਸਟ ਡੈਸਟੀਨੈਸ਼ਨ ਦੇ ਰੂਪ ਵਿੱਚ ਉਭਰਨ ਦਾ ਸਾਮਰਥ ਹੈ। ਅੱਜ ਜਦੋਂ ਭਾਰਤ ਨੂੰ ਅਸੀਂ ਦੁਨੀਆ ਦਾ ਸਭ ਤੋਂ ਆਕਰਸ਼ਕ ਟੂਰਿਜ਼ਮ ਡੈਸਟੀਨੇਸ਼ਨ ਬਣਾਉਣ ‘ਤੇ ਕੰਮ ਕਰ ਰਹੇ ਹਾਂ, ਤਦ ਇੱਥੋਂ ਦਾ ਮਹੱਤਵ ਹੋਰ ਵਧ ਗਿਆ ਹੈ। ਦਮਨ ਵਿੱਚ ਰਾਮਸੇਤੂ ਅਤੇ Nani Daman Marine Overview (NaMo) ਪਥ ਨਾਮ ਨਾਲ ਜੋ ਦੋ seafronts ਬਣੇ ਹਨ,
ਉਹ ਵੀ ਇੱਥੇ ਟੂਰਿਜ਼ਮ ਨੂੰ ਵਿਸਤਾਰ ਦੇਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ। Weekends ਵਿੱਚ ਜੋ ਟੂਰਿਸਟ ਇੱਥੇ ਆਉਂਦੇ ਹਨ, ਉਨ੍ਹਾਂ ਦਾ ਤਾਂ ਇਹ ਫੇਵਰੇਟ ਸਪੌਟ ਬਣਨ ਜਾ ਰਿਹਾ ਹੈ। ਮੈਨੂੰ ਦੱਸਿਆ ਗਿਆ ਹੈ ਕਿ ਸੈਲਾਨੀਆਂ ਦੀ ਸੁਵਿਧਾ ਦੇ ਲਈ beach areas ਵਿੱਚ ਨਵੇਂ ਟੈਂਟ ਸਿਟੀ ਵੀ ਬਣਾਏ ਜਾ ਰਹੇ ਹਨ। ਥੋੜ੍ਹੀ ਦੇਰ ਬਾਅਦ ਮੈਂ ਖ਼ੁਦ Nani Daman Marine Overview (NaMo) ਪਥ ਨੂੰ ਦੇਖਣ ਜਾਣ ਵਾਲਾ ਹਾਂ।
ਇਹ ਸੀ-ਫ੍ਰੰਟ ਨਿਸ਼ਚਿਤ ਰੂਪ ਨਾਲ ਦੇਸ਼-ਦੁਨੀਆ ਦੇ ਸੈਲਾਨੀਆਂ ਨੂੰ ਆਕਰਸ਼ਿਤ ਕਰੇਗਾ। ਇਸ ਦੇ ਨਾਲ ਹੀ ਖਾਨਵੇਲ ਰਿਵਰਫ੍ਰੰਟ, ਦ੍ਰਧਨੀ ਜੈੱਟੀ, ਈਕੋ ਰਿਸਾਰਟ ਦਾ ਨਿਰਮਾਣ, ਇਹ ਸਭ ਵੀ ਇੱਥੇ ਟੂਰਿਸਟ ਨੂੰ ਹੁਲਾਰਾ ਦੇਣਗੇ। Costal ਪ੍ਰੋਮੋਨੇਡ, beach development ਦੇ ਪ੍ਰੋਜੈਕਟ ਵੀ ਜਦੋਂ ਪੂਰੇ ਹੋ ਜਾਣਗੇ ਤਾਂ ਇੱਥੇ ਦਾ ਆਕਰਸ਼ਣ ਹੋਰ ਵਧ ਜਾਵੇਗਾ। ਅਤੇ ਇਨ੍ਹਾਂ ਸਭ ਨਾਲ ਇੱਥੇ ਰੋਜ਼ਗਾਰ ਦੇ ਨਵੇਂ ਮੌਕੇ ਬਣਨਗੇ, ਸਵੈ-ਰੋਜ਼ਗਾਰ ਦੇ ਮੌਕੇ ਬਣਨਗੇ।
ਭਾਈਓ ਅਤੇ ਭੈਣੋਂ,
ਅੱਜ ਦੇਸ਼ ਵਿੱਚ ਤੁਸ਼ਟੀਕਰਣ ‘ਤੇ ਨਹੀਂ ਬਲਕਿ ਸੰਤੁਸ਼ਟੀਕਰਣ ‘ਤੇ ਬਲ ਦਿੱਤਾ ਜਾ ਰਿਹਾ ਹੈ। ਵੰਚਿਤਾਂ ਨੂੰ ਵਰੀਯਤਾ, ਇਹ ਬੀਤੇ 9 ਵਰ੍ਹੇ ਦੇ ਸੁਸ਼ਾਸਨ ਦੀ ਪਹਿਚਾਣ ਬਣ ਚੁੱਕੀ ਹੈ। ਕੇਂਦਰ ਸਰਕਾਰ ਦੇਸ਼ ਦੇ ਹਰ ਜ਼ਰੂਰਤਮੰਦ, ਹਰ ਵੰਚਿਤ ਵਰਗ, ਵੰਚਿਤ ਖੇਤਰ ਤੱਕ ਸੁਵਿਧਾਵਾਂ ਪਹੁੰਚਾਉਣ ਦੇ ਲਈ ਤੇਜ਼ੀ ਨਾਲ ਕੰਮ ਕਰ ਰਹੀ ਹੈ। ਜਦੋਂ ਯੋਜਨਾਵਾਂ ਦਾ ਸੈਚੂਰੇਸ਼ਨ ਹੁੰਦਾ ਹੈ, ਜਦੋਂ ਸਰਕਾਰ ਖ਼ੁਦ ਲੋਕਾਂ ਦੇ ਦਰਵਾਜੇ ਤੱਕ ਜਾਂਦੀ ਹੈ, ਤਾਂ ਭੇਦਭਾਵ ਖਤਮ ਹੁੰਦਾ ਹੈ, ਭ੍ਰਿਸ਼ਟਾਚਾਰ ਖਤਮ ਹੁੰਦਾ ਹੈ , ਭਾਈ ਭਤੀਜਾਵਾਦ ਖਤਮ ਹੁੰਦਾ ਹੈ। ਮੈਨੂੰ ਖੁਸ਼ੀ ਹੈ ਕਿ ਦਮਨ, ਦ੍ਵੀਪ ਅਤੇ ਦਾਦਰਾ ਨਗਰ ਹਵੇਲੀ, ਕੇਂਦਰ ਸਰਕਾਰ ਦੀਆਂ ਅਨੇਕ ਯੋਜਨਾਵਾਂ ਦੇ ਸੈਚੂਰੇਸ਼ਨ ਦੇ ਬਹੁਤ ਨਿਕਟ ਪਹੁੰਚ ਗਈ ਹੈ। ਆਪ ਸਭ ਦੇ ਐਸੇ ਹੀ ਪ੍ਰਯਾਸਾਂ ਨਾਲ ਸਮ੍ਰਿੱਧ ਆਵੇਗੀ,ਵਿਕਸਿਤ ਭਾਰਤ ਦਾ ਸੰਕਲਪ ਸਿੱਧ ਹੋਵੇਗਾ। ਇੱਕ ਵਾਰ ਫਿਰ ਆਪ ਸਭ ਨੂੰ ਵਿਕਾਸ ਕਾਰਜਾਂ ਦੀ ਬਹੁਤ-ਬਹੁਤ ਵਧਾਈ।
ਭਾਰਤ ਮਾਤਾ ਕੀ ਜੈ।
ਭਾਰਤ ਮਾਤਾ ਕੀ ਜੈ।
ਬਹੁਤ-ਬਹੁਤ ਧੰਨਵਾਦ!