ਭਗਵਾਨ ਸ਼੍ਰੀ ਨਾਥਜੀ ਕੀ ਜੈ !
ਰਾਜਸਥਾਨ ਦੇ ਗਵਰਨਰ ਸ਼੍ਰੀ ਕਲਰਾਜ ਮਿਸ਼ਰਾ ਜੀ, ਮੁੱਖ ਮੰਤਰੀ ਮੇਰੇ ਮਿੱਤਰ ਸ਼੍ਰੀਮਾਨ ਅਸ਼ੋਕ ਗਹਿਲੋਤ ਜੀ, ਵਿਧਾਨ ਸਭਾ ਦੇ ਸਪੀਕਰ ਸ਼੍ਰੀਮਾਨ ਸੀ ਪੀ ਜੋਸ਼ੀ ਜੀ, ਰਾਜ ਸਰਕਾਰ ਦੇ ਮੰਤਰੀ ਸ਼੍ਰੀ ਭਜਨ ਲਾਲ ਜਾਟਵ ਜੀ, ਸੰਸਦ ਵਿੱਚ ਮੇਰੇ ਸਾਥੀ ਅਤੇ ਰਾਜਸਥਾਨ ਭਾਜਪਾ ਦੇ ਪ੍ਰਧਾਨ ਸ਼੍ਰੀ ਚੰਦ੍ਰ ਪ੍ਰਕਾਸ਼ ਜੋਸ਼ੀ ਜੀ, ਸੰਸਦ ਵਿੱਚ ਸਾਰੇ ਸਾਥੀ ਭੈਣ ਦੀਯਾਕੁਮਾਰੀ ਜੀ, ਸੰਸਦ ਦੇ ਮੇਰੇ ਸਾਥੀ ਸ਼੍ਰੀਮਾਨ ਕਨਕਮਲ ਕਟਾਰਾ ਜੀ, ਸਾਂਸਦ ਸ਼੍ਰੀ ਅਰਜੁਨਲਾਲ ਮੀਨਾ ਜੀ, ਪ੍ਰੋਗਰਾਮ ਵਿੱਚ ਮੌਜੂਦ ਹੋਰ ਸਾਰੇ ਮਹਾਨੁਭਾਵ ਅਤੇ ਰਾਜਸਥਾਨ ਦੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ।
ਭਗਵਾਨ ਸ਼੍ਰੀ ਨਾਥਜੀ ਅਤੇ ਮੇਵਾੜ ਦੀ ਇਸ ਵੀਰ ਧਰਾ ‘ਤੇ ਮੈਨੂੰ ਫਿਰ ਇੱਕ ਵਾਰ ਤੁਹਾਡੇ ਵਿੱਚ ਆਉਣ ਦਾ ਅਵਸਰ ਮਿਲਿਆ ਹੈ। ਇੱਥੇ ਆਉਣ ਤੋਂ ਪਹਿਲਾਂ ਮੈਨੂੰ ਭਗਵਾਨ ਸ਼੍ਰੀਨਾਥ ਜੀ ਦੇ ਦਰਸ਼ਨ ਦਾ ਸੁਭਾਗ ਮਿਲਿਆ। ਮੈਂ ਸ਼੍ਰੀਨਾਥ ਜੀ ਤੋਂ ਆਜ਼ਾਦੀ ਕੇ ਇਸ ਅੰਮ੍ਰਿਤ ਕਾਲ ਵਿੱਚ ਵਿਕਸਿਤ ਭਾਰਤ ਦੇ ਸੰਕਲਪਾਂ ਦੀ ਸਿੱਧੀ ਦੇ ਲਈ ਅਸ਼ੀਰਵਾਦ ਮੰਗਿਆ ਹੈ।
ਸਾਥੀਓ,
ਅੱਜ ਇੱਥੇ ਰਾਜਸਥਾਨ ਦੇ ਵਿਕਾਸ ਨਾਲ ਜੁੜੇ 5 ਹਜ਼ਾਰ ਕਰੋੜ ਰੁਪਏ ਤੋਂ ਅਧਿਕ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਲੋਕ ਅਰਪਣ ਹੋਇਆ ਹੈ। ਇਹ ਪ੍ਰੋਜੈਕਟਸ ਰਾਜਸਥਾਨ ਦੀ ਕਨੈਕਟੀਵਿਟੀ ਨੂੰ ਨਵੀਂ ਉਚਾਈ ‘ਤੇ ਲੈ ਜਾਣਗੇ। ਉਦੈਪੁਰ ਅਤੇ ਸ਼ਾਮਲਾਜੀ ਦੇ ਦਰਮਿਆਨ National Highway 8 ਦੇ Six Lane ਹੋਣ ਨਾਲ ਉਦੈਪੁਰ, ਡੂੰਗਰਪੁਰ ਅਤੇ ਬਾਂਸਵਾੜਾ ਖੇਤਰਾਂ ਨੂੰ ਬਹੁਤ ਫਾਇਆ ਹੋਵੇਗਾ। ਇਸ ਨਾਲ ਸ਼ਾਮਲਾਜੀ ਅਤੇ ਕਾਯਾ ਦੇ ਦਰਮਿਆਨ ਦੀ ਦੂਰੀ ਘੱਟ ਹੋ ਜਾਵੇਗੀ। ਬਿਲਾੜਾ ਅਤੇ ਜੋਧਪੁਰ ਸੈਕਸ਼ਨ ਦੇ ਨਿਰਮਾਣ ਨਾਲ ਜੋਧਪੁਰ ਅਤੇ ਬਾਰਡਰ ਏਰੀਆ ਤੱਕ ਪਹੁੰਚ ਬਹੁਤ ਹੀ ਸੁਲਭ ਹੋਵੇਗੀ।
ਇਸ ਦਾ ਇੱਕ ਵੱਡਾ ਫਾਇਦਾ ਇਹ ਵੀ ਹੋਵੇਗਾ ਕਿ ਜੈਪੁਰ ਤੋਂ ਜੋਧਪੁਰ ਦੀ ਦੂਰੀ ਵੀ 3 ਘੰਟੇ ਘੱਟ ਹੋ ਜਾਵੇਗੀ। ਚਾਰਭੁਜਾ ਅਤੇ ਨਿਚਲੀ ਓਡਨ ਦੇ ਪ੍ਰੋਜੈਕਟ ਨਾਲ ਵਰਲਡ ਹੈਰੀਟੇਜ ਸਾਈਟ ਕੁੰਭਲਗੜ੍ਹ, ਹਲਦੀਘਾਟੀ ਅਤੇ ਸ਼੍ਰੀਨਾਥਜੀ ਦੇ ਦਰਸ਼ਨ ਕਰਨਾ ਬਹੁਤ ਹੀ ਅਸਾਨ ਹੋ ਜਾਵੇਗਾ। ਸ਼੍ਰੀ ਨਾਥਦਵਾਰਾ ਤੋਂ ਦੇਵਗੜ੍ਹ ਮਦਾਰਿਯਾ ਦੀ ਰੇਲਵੇ ਲਾਈਨ, ਮੇਵਾੜ ਤੋਂ ਮਾਰਵਾੜ ਨੂੰ ਜੋੜੇਗੀ। ਇਸ ਨਾਲ ਮਾਰਬਲ, ਗ੍ਰੇਨਾਈਟ ਅਤੇ ਮਾਈਨਿੰਗ ਇੰਡਸਟ੍ਰੀਜ਼ ਨੂੰ ਅਤੇ ਵਪਾਰੀਆਂ ਨੂੰ ਬਹੁਤ ਮਦਦ ਮਿਲੇਗੀ। ਮੈਂ ਸਾਰੇ ਰਾਜਸਥਾਨ ਵਾਸੀਆਂ ਨੂੰ ਇਨ੍ਹਾਂ ਵਿਕਾਸ ਕਾਰਜਾਂ ਦੇ ਲਈ ਬਹੁਤ-ਬਹੁਤ ਵਧਾਈ ਦਿੰਦਾ ਹੈ।
ਭਾਈਓ ਅਤੇ ਭੈਣੋਂ,
ਭਾਰਤ ਸਰਕਾਰ, ਰਾਜ ਦੇ ਵਿਕਾਸ ਨਾਲ ਦੇਸ਼ ਦੇ ਵਿਕਾਸ ਦੇ ਮੰਤਰ ‘ਤੇ ਵਿਸ਼ਵਾਸ ਕਰਦੀ ਹੈ। ਰਾਜਸਥਾਨ, ਦੇਸ਼ ਦੇ ਸਭ ਤੋਂ ਵੱਡੇ ਰਾਜਾਂ ਵਿੱਚੋਂ ਇੱਕ ਹੈ। ਰਾਜਸਥਾਨ, ਭਾਰਤ ਦੇ ਸ਼ੌਰਯ, ਭਾਰਤ ਦੀ ਧਰੋਹਰ, ਭਾਰਤ ਦੀ ਸੰਸਕ੍ਰਿਤੀ ਦਾ ਵਾਹਕ ਹੈ। ਰਾਜਸਥਾਨ ਜਿੰਨਾ ਵਿਕਸਿਤ ਹੋਵੇਗਾ, ਓਨਾ ਹੀ ਭਾਰਤ ਦੇ ਵਿਕਾਸ ਨੂੰ ਵੀ ਗਤੀ ਮਿਲੇਗੀ। ਅਤੇ ਇਸ ਲਈ ਸਾਡੀ ਸਰਕਾਰ, ਰਾਜਸਥਾਨ ਵਿੱਚ ਆਧੁਨਿਕ ਇਨਫ੍ਰਾਸਟ੍ਰਕਚਰ ‘ਤੇ ਸਭ ਤੋਂ ਵੱਧ ਬਲ ਦੇ ਰਹੀ ਹੈ। ਅਤੇ ਜਦੋਂ ਮੈਂ ਆਧੁਨਿਕ ਇਨਫ੍ਰਾਸਟ੍ਰਕਚਰ ਦੀ ਗੱਲ ਕਰਦਾ ਹਾਂ, ਤਾਂ ਇਸ ਦਾ ਮਤਲਬ ਸਿਰਫ਼ ਰੇਲ ਅਤੇ ਰੋਡ ਹੀ ਨਹੀਂ ਹੁੰਦਾ। ਆਧੁਨਿਕ ਇਨਫ੍ਰਾਸਟ੍ਰਕਚਰ ਸ਼ਹਿਰਾਂ ਅਤੇ ਪਿੰਡਾਂ ਵਿੱਚ ਕਨੈਕਟੀਵਿਟੀ ਵਧਾਉਂਦਾ ਹੈ, ਦੂਰੀ ਘੱਟ ਕਰਦਾ ਹੈ।
ਆਧੁਨਿਕ ਇਨਫ੍ਰਾਸਟ੍ਰਕਚਰ, ਸਮਾਜ ਵਿੱਚ ਸੁਵਿਧਾਵਾਂ ਵਧਾਉਂਦਾ ਹੈ, ਸਮਾਜ ਨੂੰ ਜੋੜਦਾ ਹੈ। ਆਧੁਨਿਕ ਇਨਫ੍ਰਾਸਟ੍ਰਕਚਰ, ਡਿਜੀਟਲ ਸੁਵਿਧਾਵਾਂ ਨੂੰ ਵਧਾਉਂਦਾ ਹੈ, ਲੋਕਾਂ ਦਾ ਜੀਵਨ ਅਸਾਨ ਬਣਾਉਂਦਾ ਹੈ। ਆਧੁਨਿਕ ਇਨਫ੍ਰਾਸਟ੍ਰਕਚਰ, ਵਿਰਾਸਤ ਨੂੰ ਹੁਲਾਰਾ ਦੇਣ ਦੇ ਨਾਲ ਹੀ ਵਿਕਾਸ ਨੂੰ ਵੀ ਗਤੀ ਦਿੰਦਾ ਹੈ। ਜਦੋਂ ਅਸੀਂ ਆਉਣ ਵਾਲੇ 25 ਸਾਲ ਵਿੱਚ ਵਿਕਸਿਤ ਭਾਰਤ ਦੇ ਸੰਕਲਪ ਦੀ ਗੱਲ ਕਰਦੇ ਹਾਂ, ਤਾਂ ਉਸ ਦੇ ਮੂਲ ਵਿੱਚ ਇਹੀ ਇਨਫ੍ਰਾਸਟ੍ਰਕਚਰ ਇੱਕ ਨਵੀਂ ਤਾਕਤ ਬਣ ਕੇ ਉੱਭਰ ਰਿਹਾ ਹੈ। ਅੱਜ ਦੇਸ਼ ਵਿੱਚ ਹਰ ਤਰ੍ਹਾਂ ਦੇ ਇਨਫ੍ਰਾਸਟ੍ਰਕਚਰ ‘ਤੇ ਬੇਮਿਸਾਲ ਨਿਵੇਸ਼ ਹੋ ਰਿਹਾ ਹੈ ਬੇਮਿਸਾਲ ਗਤੀ ਨਾਲ ਕੰਮ ਚਲ ਰਿਹਾ ਹੈ। ਰੇਲਵੇ ਹੋਵੇ, ਹਾਈਵੇਅ ਹੋਵੇ, ਏਅਰਪੋਰਟ ਹੋਵੇ, ਹਰ ਖੇਤਰ ਵਿੱਚ ਭਾਰਤ ਸਰਕਾਰ ਹਜ਼ਾਰਾਂ ਕਰੋੜ ਰੁਪਏ ਨਿਵੇਸ਼ ਕਰ ਰਹੀ ਹੈ। ਇਸ ਸਾਲ ਦੇ ਬਜਟ ਵਿੱਚ ਵੀ ਭਾਰਤ ਸਰਕਾਰ ਨੇ ਇਨਫ੍ਰਾਸਟ੍ਰਕਚਰ ‘ਤੇ 10 ਲੱਖ ਕਰੋੜ ਰੁਪਏ ਖਰਚ ਕਰਨਾ ਤੈਅ ਕੀਤਾ ਹੈ।
ਸਾਥੀਓ,
ਜਦੋਂ ਇਨਫ੍ਰਾਸਟ੍ਰਕਚਰ ‘ਤੇ ਇੰਨਾ ਨਿਵੇਸ਼ ਹੁੰਦਾ ਹੈ, ਤਾਂ ਇਸ ਦਾ ਸਿੱਧਾ ਪ੍ਰਭਾਵ ਉਸ ਖੇਤਰ ਦੇ ਵਿਕਾਸ ‘ਤੇ ਹੁੰਦਾ ਹੈ, ਉਸ ਖੇਤਰ ਵਿੱਚ ਰੋਜ਼ਗਾਰ ਦੇ ਅਵਸਰਾਂ ‘ਤੇ ਹੁੰਦਾ ਹੈ। ਜਦੋਂ ਨਵੀਆਂ ਸੜਕਾਂ ਬਣਦੀਆਂ ਹਨ, ਨਵੀਆਂ ਰੇਲ ਲਾਈਨਾਂ ਬਣਦੀਆਂ ਹਨ, ਜਦੋਂ ਪਿੰਡ ਵਿੱਚ ਪੀਐੱਮ ਆਵਾਸ ਯੋਜਨਾ ਦੇ ਕਰੋੜਾਂ ਘਰ ਬਣਦੇ ਹਨ, ਕਰੋੜਾਂ ਸੌਚਾਲਯ (ਪਖਾਨੇ) ਬਣਦੇ ਹਨ, ਜਦੋਂ ਪਿੰਡ ਵਿੱਚ ਲੱਖਾਂ ਕਿਲੋਮੀਟਰ ਆਪਟੀਕਲ ਫਾਈਬਰ ਵਿਛਦੀ ਹੈ, ਹਰ ਘਰ ਜਲ ਇਸ ਦੇ ਲਈ ਪਾਈਪ ਵਿਛਾਈ ਜਾਂਦੀ ਹੈ, ਤਾਂ ਇਸ ਦਾ ਲਾਭ ਜੋ ਸਥਾਨਕ ਛੋਟੇ-ਮੋਟੇ ਵਪਾਰੀ ਹੁੰਦੇ ਹਨ, ਜੋ ਇਸ ਪ੍ਰਕਾਰ ਦੀਆਂ ਚੀਜ਼ਾਂ ਨੂੰ ਸਪਲਾਈ ਕਰਦੇ ਹਨ, ਉਨ੍ਹਾਂ ਛੋਟੇ-ਮੋਟ ਦੁਕਾਨਦਾਰਾਂ ਨੂੰ ਵੀ, ਉਸ ਇਲਾਕੇ ਦੇ ਸ਼੍ਰਮਿਕਾਂ ਨੂੰ ਵੀ ਇਸ ਦੇ ਕਾਰਨ ਬਹੁਤ ਲਾਭ ਮਿਲਦਾ ਹੈ। ਭਾਰਤ ਸਰਕਾਰ ਦੀਆਂ ਇਨ੍ਹਾਂ ਯੋਜਨਾਵਾਂ ਨੇ ਅਰਥਵਿਵਸਥਾ ਨੂੰ ਇੱਕ ਨਵੀਂ ਗਤੀ ਦਿੱਤੀ ਹੈ।
ਲੇਕਿਨ ਸਾਥੀਓ, ਸਾਡੇ ਦੇਸ਼ ਵਿੱਚ ਕੁਝ ਲੋਕ ਅਜਿਹੀ ਵਿਕ੍ਰਤ ਵਿਚਾਰਧਾਰਾ ਦੇ ਸ਼ਿਕਾਰ ਹੋ ਚੁੱਕੇ ਹਨ, ਇੰਨੀ ਨਕਾਰਾਤਮਕਤਾ ਨਾਲ ਭਰੇ ਹੋਏ ਹਨ। ਦੇਸ਼ ਵਿੱਚ ਕੁਝ ਵੀ ਚੰਗਾ ਹੁੰਦਾ ਹੋਇਆ ਉਹ ਦੇਖਣਾ ਹੀ ਨਹੀਂ ਚਾਹੁੰਦੇ। ਅਤੇ ਉਨ੍ਹਾਂ ਨੂੰ ਸਿਰਫ਼ ਵਿਵਾਦ ਖੜ੍ਹਾ ਕਰਨਾ ਹੀ ਚੰਗਾ ਲਗਦਾ ਹੈ। ਹੁਣ ਤੁਸੀਂ ਕੁਝ ਸੁਣਿਆ ਹੋਵੇਗਾ ਜਿਵੇਂ ਕੁਝ ਲੋਕ ਉਪਦੇਸ਼ ਦਿੰਦੇ ਹਨ ਕਿ ਆਟਾ ਪਹਿਲਾਂ ਕਿ ਡਾਟਾ ਪਹਿਲਾਂ, ਸੜਕ ਪਹਿਲਾਂ ਕਿ ਸੈਟੇਲਾਈਟ ਪਹਿਲਾਂ। ਲੇਕਿਨ ਇਤਿਹਾਸ ਗਵਾਹ ਹੈ ਕਿ ਸਥਾਈ ਵਿਕਾਸ ਦੇ ਲਈ, ਤੇਜ਼ ਵਿਕਾਸ ਦੇ ਲਈ, ਮੂਲ ਵਿਵਸਥਾਵਾਂ ਦੇ ਨਾਲ ਹੀ ਆਧੁਨਿਕ ਇਨਫ੍ਰਾ ਬਣਾਉਣਾ ਵੀ ਜ਼ਰੂਰੀ ਹੁੰਦਾ ਹੈ। ਜੋ ਲੋਕ ਕਦਮ-ਕਦਮ ‘ਤੇ ਹਰ ਚੀਜ਼ ਵੋਟ ਦੇ ਤਰਾਜੂ ਨਾਲ ਤੋਲਦੇ ਹਨ, ਉਹ ਕਦੇ ਦੇਸ਼ ਦੇ ਭਵਿੱਖ ਨੂੰ ਧਿਆਨ ਵਿੱਚ ਰਖ ਕੇ ਯੋਜਨਾ ਨਹੀਂ ਬਣਾ ਪਾਉਂਦੇ।
ਅਸੀਂ ਕਈ ਵਾਰ ਦੇਖਦੇ ਹਾਂ, ਪਿੰਡ ਵਿੱਚ ਪਾਣੀ ਦੀ ਟੈਂਕੀ ਬਣੀ ਲੇਕਿਨ ਉਹ 4-5 ਸਾਲ ਵਿੱਚ ਹੀ ਛੋਟੀ ਪੈ ਜਾਂਦੀ ਹੈ। ਕਿੰਨੀਆਂ ਹੀ ਸੜਕਾਂ ਜਾਂ ਫਲਾਈਓਵਰ ਅਜਿਹੇ ਹੁੰਦੇ ਹਨ ਜੋ 4-5 ਸਾਲ ਵਿੱਚ ਦੁਰਲਭ ਲੱਗਣ ਲਗਦੇ ਹਨ। ਸਾਡੇ ਦੇਸ਼ ਵਿੱਚ ਇਸੇ ਸੋਚ ਦੀ ਵਜ੍ਹਾ ਨਾਲ ਇਨਫ੍ਰਾਸਟ੍ਰਕਚਰ ਦੇ ਨਿਰਮਾਣ ਨੂੰ ਪ੍ਰਾਥਮਿਕਤਾ ਨਹੀਂ ਦਿੱਤੀ ਗਈ। ਇਸ ਦਾ ਬਹੁਤ ਨੁਕਸਾਨ ਦੇਸ਼ ਨੇ ਉਠਾਇਆ ਹੈ। ਅਗਰ ਪਹਿਲਾਂ ਹੀ ਮੰਨ ਲਓ ਲੋੜੀਂਦੀ ਸੰਖਿਆ ਵਿੱਚ ਮੈਡੀਕਲ ਕਾਲਜ ਬਣ ਗਏ ਹੁੰਦੇ ਤਾਂ ਪਹਿਲਾਂ ਦੇਸ਼ ਵਿੱਚ ਡਾਕਟਰਾਂ ਦੀ ਇੰਨੀ ਕਮੀ ਨਹੀਂ ਹੁੰਦੀ। ਅਗਰ ਪਹਿਲਾਂ ਹੀ ਰੇਲਵੇ ਲਾਈਨਾਂ ਦਾ ਬਿਜਲੀਕਰਣ ਹੋ ਗਿਆ ਹੁੰਦਾ, ਤਾਂ ਅੱਜ ਹਜ਼ਾਰਾਂ ਕਰੋੜ ਰੁਪਏ ਖਰਚ ਕਰਕੇ ਇਹ ਕੰਮ ਕਰਵਾਉਣ ਦੀ ਜ਼ਰੂਰਤ ਨਹੀਂ ਰਹਿੰਦੀ। ਅਗਰ ਪਹਿਲਾਂ ਹੀ ਹਰ ਘਰ ਤੱਕ ਨਲ ਤੋਂ ਜਲ ਆਉਣ ਲਗਦਾ, ਤਾਂ ਅੱਜ ਸਾਢੇ ਤਿੰਨ ਲੱਖ ਕਰੋੜ ਰੁਪਏ ਲਗਾ ਕੇ ਜਲ ਜੀਵਨ ਮਿਸ਼ਨ ਨਹੀਂ ਸ਼ੁਰੂ ਕਰਨਾ ਪੈਂਦਾ। ਨਕਾਰਾਤਮਕਤਾ ਨਾਲ ਭਰੇ ਹੋਏ ਲੋਕਾਂ ਵਿੱਚ ਨਾ ਦੂਰਦ੍ਰਿਸ਼ਟੀ ਹੁੰਦੀ ਹੈ ਅਤੇ ਨਾ ਹੀ ਉਹ ਰਾਜਨੀਤਕ ਸੁਆਰਥ ਤੋਂ ਉੱਪਰ ਉੱਠ ਕੇ ਕੁਝ ਸੋਚ ਪਾਉਂਦੇ ਹਨ।
ਤੁਸੀਂ ਸੋਚੋ, ਅਗਰ ਨਾਥਦਵਾਰਾ ਦੀ ਜੀਵਨ-ਰੇਖਾ ਕਹੇ ਜਾਣ ਵਾਲੇ ਨੰਦਸਮੰਦ ਬੰਨ੍ਹ ਜਾਂ ਟਾਂਟੋਲ ਬੰਨ੍ਹ ਨਹੀਂ ਬਣੇ ਹੁੰਦੇ ਤਾਂ ਕੀ ਹੁੰਦਾ? ਅਤੇ ਅਸੀਂ ਤਾਂ ਰਾਜਸਥਾਨ ਅਤੇ ਗੁਜਰਾਤ ਦੇ ਲੋਕਾਂ ਦੀ ਜੁਬਾਨ ‘ਤੇ ਲਾਖਾ ਬੰਜਾਰਾ ਦਾ ਨਾਮ ਵਾਰ-ਵਾਰ ਆਉਂਦਾ ਹੈ, ਅਸੀਂ ਲਾਖਾ ਬੰਜਾਰਾ ਦੀ ਚਰਚਾ ਕਰਦੇ ਹਨ। ਪਾਣੀ ਦੇ ਲਈ ਲਾਖਾ ਬੰਜਾਰਾ ਨੇ ਆਪਣਾ ਜੀਵਨ ਖਪਾ ਦਿੱਤਾ ਸੀ। ਹਾਲਾਤ ਇਹ ਹੈ ਕਿ ਅਗਰ ਪਾਣੀ ਦੇ ਲਈ ਇੰਨਾ ਕੰਮ ਕਰਨ ਵਾਲੇ ਅਤੇ ਜਿਨ੍ਹਾਂ ਦੀ ਚਾਰੋ ਤਰਫ਼ ਵਾਵੜੀ ਕਿਸ ਨੇ ਬਣਾਈ ਤਾਂ ਬੋਲੇ ਲਾਖਾ ਬੰਜਾਰਾ, ਉੱਥੇ ਤਲਾਬ ਕਿਸ ਨੇ ਬਣਾਇਆ ਤਾਂ ਬੋਲੇ ਲਾਖਾ ਬੰਜਾਰਾ ਇਹ ਗੁਜਰਾਤ ਵਿੱਚ ਵੀ ਬੋਲਿਆ ਜਾਂਦਾ ਹੈ, ਰਾਜਸਥਾਨ ਵਿੱਚ ਵੀ ਬੋਲਿਆ ਜਾਂਦਾ ਹੈ। ਮਤਲਬ ਹਰ ਇੱਕ ਨੂੰ ਲਗਦਾ ਹੈ ਭਈ ਪਾਣੀ ਦੀ ਸਮੱਸਿਆ ਦਾ ਸਮਾਧਾਨ ਕੋਈ ਕਰਦਾ ਸੀ ਤਾਂ ਲਾਖਾ ਬੰਜਾਰਾ ਕਰਦਾ ਸੀ। ਲੇਕਿਨ ਅੱਜ ਹਾਲਤ ਇਹੀ ਹੈ ਕਿ ਇਹੀ ਲਾਖਾ ਬੰਜਾਰਾ ਚੋਣਾਂ ਵਿੱਚ ਖੜਾ ਹੋ ਜਾਵੇ ਤਾਂ ਇਹ ਨਕਾਰਾਤਮਕ ਸੋਚ ਵਾਲੇ ਉਸ ਨੂੰ ਵੀ ਹਰਾਉਣ ਦੇ ਲਈ ਮੈਦਾਨ ਵਿੱਚ ਆਉਣਗੇ। ਉਸ ਦੇ ਲਈ ਵੀ ਪੋਲੀਟਿਕਲ ਪਾਰਟੀਆਂ ਦਾ ਜਮਘਟ ਇਕੱਠਾ ਕਰਨਗੇ।
ਸਾਥੀਓ,
ਦੂਰਦ੍ਰਿਸ਼ਟੀ ਦੇ ਨਾਲ ਇਨਫ੍ਰਾਸਟ੍ਰਕਚਰ ਨਹੀਂ ਬਣਾਉਣ ਦਾ ਨੁਕਸਾਨ ਰਾਜਸਥਾਨ ਨੇ ਵੀ ਬਹੁਤ ਉਠਾਇਆ ਹੈ। ਇਸ ਮਰੂਭੂਮੀ ਵਿੱਚ ਕਨੈਕਟੀਵਿਟੀ ਦੇ ਅਭਾਵ ਵਿੱਚ ਆਉਣਾ-ਜਾਣਾ ਕਿੰਨਾ ਮੁਸ਼ਕਿਲ ਹੁੰਦਾ ਸੀ, ਇਹ ਤੁਸੀਂ ਭਲੀ-ਭਾਂਤੀ ਜਾਣਦੇ ਹੋ। ਅਤੇ ਇਹ ਮੁਸ਼ਕਿਲ ਸਿਰਫ਼ ਆਉਣ-ਜਾਣ ਤੱਕ ਸੀਮਿਤ ਨਹੀਂ ਸੀ ਬਲਕਿ ਇਸ ਨਾਲ ਖੇਤੀ-ਕਿਸਾਨੀ, ਵਪਾਰ-ਕਾਰੋਬਾਰ ਸਭ ਕੁਝ ਮੁਸ਼ਕਿਲ ਸੀ। ਤੁਸੀਂ ਦੇਖੋ, ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਸਾਲ 2000 ਵਿੱਚ ਅਟਲ ਜੀ ਦੀ ਸਰਕਾਰ ਨੇ ਸੁਰੂ ਕੀਤੀ ਸੀ। ਇਸ ਦੇ ਬਾਅਦ 2014 ਤੱਕ ਲਗਭਗ 3 ਲੱਖ 80 ਹਜ਼ਾਰ ਕਿਲੋਮੀਟਰ ਗ੍ਰਾਮੀਣ ਸੜਕਾਂ ਬਣਾਈਆਂ ਗਈਆਂ।
ਬਾਵਜੂਦ ਇਸ ਦੇ ਦੇਸ਼ ਦੇ ਲੱਖਾਂ ਪਿੰਡ ਅਜਿਹੇ ਸਨ, ਜਿੱਥੇ ਸੜਕ ਸੰਪਰਕ ਤੋਂ ਕਟੇ ਹੋਏ ਸਨ। 2014 ਵਿੱਚ ਅਸੀਂ ਸੰਕਲਪ ਲਿਆ ਕਿ ਹਰ ਪਿੰਡ ਤੱਕ ਪੱਕੀਆਂ ਸੜਕਾਂ ਪਹੁੰਚਾ ਕੇ ਰਹਾਂਗੇ। ਪਿਛਲੇ 9 ਵਰ੍ਹੇ ਵਿੱਚ ਹੀ ਅਸੀਂ ਲਗਭਗ ਸਾਢੇ 3 ਲੱਖ ਕਿਲੋਮੀਟਰ ਨਵੀਆਂ ਸੜਕਾਂ ਪਿੰਡਾਂ ਵਿੱਚ ਬਣਾਈਆਂ ਹਨ। ਇਨ੍ਹਾਂ ਵਿੱਚੋਂ 70 ਹਜ਼ਾਰ ਕਿਲੋਮੀਟਰ ਤੋਂ ਅਧਿਕ ਸੜਕਾਂ ਇੱਥੇ ਆਪਣੇ ਇਸ ਰਾਜਸਥਾਨ ਦੇ ਪਿੰਡਾਂ ਵਿੱਚ ਬਣੀਆਂ ਹਨ। ਹੁਣ ਦੇਸ਼ ਦੇ ਜ਼ਿਆਦਾਤਰ ਪਿੰਡ ਪੱਕੀਆਂ ਸੜਕਾਂ ਨਾਲ ਜੁੜ ਚੁੱਕੇ ਹਨ। ਤੁਸੀਂ ਕਲਪਨਾ ਕਰੋ, ਅਗਰ ਇਹੀ ਕੰਮ ਪਹਿਲਾਂ ਹੋ ਗਿਆ ਹੁੰਦਾ, ਤਾਂ ਪਿੰਡਾਂ-ਕਸਬਿਆਂ ਵਿੱਚ ਰਹਿਣ ਵਾਲੇ ਸਾਡੇ ਭਾਈ-ਭੈਣਾਂ ਨੂੰ ਕਿੰਨੀ ਅਸਾਨੀ ਹੋ ਗਈ ਹੁੰਦੀ।
ਸਾਥੀਓ,
ਭਾਰਤ ਸਰਕਾਰ ਅੱਜ ਪਿੰਡਾਂ ਤੱਕ ਸੜਕ ਪਹੁੰਚਾਉਣ ਦੇ ਨਾਲ ਹੀ, ਸ਼ਹਿਰਾਂ ਨੂੰ ਵੀ ਆਧੁਨਿਕ ਹਾਈਵੇਅ ਨਾਲ ਜੋੜਨ ਵਿੱਚ ਜੁਟੀ ਹੋਈ ਹੈ। 2014 ਤੋਂ ਪਹਿਲਾਂ ਦੇਸ਼ ਵਿੱਚ ਜਿਸ ਗਤੀ ਨਾਲ ਨੈਸ਼ਨਲ ਹਾਈਵੇਅ ਦਾ ਨਿਰਮਾਣ ਹੋ ਰਿਹਾ ਸੀ, ਹੁਣ ਉਸ ਤੋਂ ਦੁੱਗਣੀ ਤੇਜ਼ੀ, double speed ਨਾਲ ਕੰਮ ਕੀਤਾ ਜਾ ਰਿਹਾ ਹੈ। ਇਸ ਦਾ ਵੀ ਲਾਭ ਰਾਜਸਥਾਨ ਦੇ ਅਨੇਕ ਜ਼ਿਲ੍ਹਿਆਂ ਨੂੰ ਮਿਲਿਆ ਹੈ। ਕੁਝ ਸਮਾਂ ਪਹਿਲਾਂ ਹੀ ਮੈਂ ਦੌਸਾ ਵਿੱਚ ਦਿੱਲੀ-ਮੁੰਬਈ ਐਕਸਪ੍ਰੈੱਸਵੇਅ ਉਸ ਦੇ ਇੱਕ ਪ੍ਰਮੁੱਖ ਸੈਕਸ਼ਨ ਦਾ ਲੋਕ ਅਰਪਣ ਕੀਤਾ ਹੈ।
ਭਾਈਓ ਅਤੇ ਭੈਣੋਂ,
ਅੱਜ ਭਾਰਤ ਦਾ ਸਮਾਜ ਆਕਾਂਖੀ (ਖ਼ਾਹਿਸ਼ੀ) ਸਮਾਜ ਹੈ, aspirational society ਹੈ. ਅੱਜ 21ਵੀਂ ਸਦੀ ਦੇ ਇਸ ਦਹਾਕੇ ਵਿੱਚ ਲੋਕ, ਘੱਟ ਸਮੇਂ ਵਿੱਚ ਜ਼ਿਆਦਾ ਤੋਂ ਜ਼ਿਆਦਾ ਦੂਰ ਤੱਕ ਪਹੁੰਚਣਾ ਚਾਹੁੰਦੇ ਹਨ, ਜ਼ਿਆਦਾ ਤੋਂ ਜ਼ਿਆਦਾ ਸੁਵਿਧਾਵਾਂ ਚਾਹੁੰਦੇ ਹਨ। ਸਰਕਾਰ ਵਿੱਚ ਹੋਣ ਦੇ ਨਾਅਤੇ, ਇਹ ਸਾਡੀ ਸਭ ਦੀ ਜ਼ਿੰਮੇਵਾਰੀ ਹੈ ਕਿ ਭਾਰਤ ਦੇ ਲੋਕਾਂ ਦੀ ਇਸ ਆਕਾਂਖਿਆ ਨੂੰ, ਰਾਜਸਥਾਨ ਦੇ ਲੋਕਾਂ ਦੀ ਇਸ ਆਕਾਂਖਿਆ ਨੂੰ ਅਸੀਂ ਸਾਰੇ ਮਿਲ ਕੇ ਪੂਰਾ ਕਰੀਏ। ਅਸੀਂ ਸਾਰੇ ਜਾਣਦੇ ਹਾਂ ਕਿ ਸੜਕ ਦੇ ਨਾਲ ਹੀ, ਕਿਤੇ ਜਲਦੀ ਆਉਣ-ਜਾਣ ਦੇ ਲਈ ਰੇਲਵੇ ਕਿੰਨੀ ਜ਼ਰੂਰੀ ਹੁੰਦੀ ਹੈ। ਅੱਜ ਵੀ ਗ਼ਰੀਬ ਜਾਂ ਮੱਧ ਵਰਗ ਨੂੰ ਸਪਰਿਵਾਰ ਕਿਤੇ ਜਾਣਾ ਹੈ, ਤਾਂ ਉਸ ਦੀ ਪਹਿਲੀ ਪਸੰਦ ਰੇਲ ਹੀ ਹੁੰਦੀ ਹੈ।
ਇਸ ਲਈ ਅੱਜ ਭਾਰਤ ਸਰਕਾਰ, ਆਪਣੇ ਦਹਾਕਿਆਂ ਪੁਰਾਣੇ ਰੇਲ ਨੈੱਟਵਰਕ ਨੂੰ ਸੁਧਾਰ ਰਹੀ ਹੈ, ਆਧੁਨਿਕ ਬਣਾ ਰਹੀ ਹੈ। ਆਧੁਨਿਕ ਟ੍ਰੇਨਾਂ ਹੋਣ, ਆਧੁਨਿਕ ਰੇਲਵੇ ਸਟੇਸ਼ਨ ਹੋਣ, ਆਧੁਨਿਕ ਰੇਲਵੇ ਟ੍ਰੈਕਸ ਹੋਣ, ਅਸੀਂ ਹਰ ਪੱਧਰ ‘ਤੇ ਇਕੱਠੇ ਚਾਰੋਂ ਦਿਸ਼ਾਵਾਂ ਵਿੱਚ ਕੰਮ ਕਰ ਰਹੇ ਹਨ। ਅੱਜ ਰਾਜਸਥਾਨ ਨੂੰ ਵੀ ਉਸ ਦੀ ਪਹਿਲੀ ਵੰਦੇ ਭਾਰਤ ਐਕਸਪ੍ਰੈੱਸ ਮਿਲ ਚੁੱਕੀ ਹੈ। ਇੱਥੇ ਮਾਵਲੀ-ਮਾਰਵਾੜ ਗੇਜ ਪਰਿਵਰਤਨ ਦੀ ਮੰਗ ਵੀ ਤਾਂ ਕਦੋਂ ਤੋਂ ਚਲ ਰਹੀ ਸੀ। ਉਹ ਹੁਣ ਪੂਰੀ ਹੋ ਰਹੀ ਹੈ। ਇਸੇ ਤਰ੍ਹਾਂ ਅਹਿਮਦਾਬਾਦ-ਉਦੈਪੁਰ ਦੇ ਵਿੱਚ ਪੂਰੇ ਰੂਟ ਨੂੰ ਬ੍ਰੌਡਗੇਜ ਵਿੱਚ ਬਦਲਣ ਦਾ ਕੰਮ ਵੀ ਕੁਝ ਮਹੀਨੇ ਪਹਿਲਾਂ ਪੂਰਾ ਹੋਇਆ ਹੈ। ਇਸ ਨਵੇਂ ਰੂਟ ‘ਤੇ ਜੋ ਟ੍ਰੇਨ ਚਲ ਰਹੀ ਹੈ, ਉਸ ਦਾ ਬਹੁਤ ਲਾਭ ਉਦੈਪੁਰ ਅਤੇ ਆਸਪਾਸ ਦੇ ਲੋਕਾਂ ਨੂੰ ਹੋ ਰਿਹਾ ਹੈ।
ਸਾਥੀਓ,
ਪੂਰੇ ਰੇਲ ਨੈੱਟਵਰਕ ਨੂੰ ਮਾਨਵ ਰਹਿਤ ਫਾਟਕਾਂ ਤੋਂ ਮੁਕਤ ਕਰਨ ਦੇ ਬਾਅਦ, ਅਸੀਂ ਹੁਣ ਤੇਜ਼ੀ ਨਾਲ ਪੂਰੇ ਨੈੱਟਵਰਕ ਦਾ ਬਿਜਲੀਕਰਣ ਕਰ ਰਹੇ ਹਾਂ। ਅਸੀਂ ਉਦੈਪੁਰ ਰੇਲਵੇ ਸਟੇਸ਼ਨ ਦੀ ਤਰ੍ਹਾਂ ਹੀ ਦੇਸ਼ ਦੇ ਸੈਂਕੜੇ ਰੇਲਵੇ ਸਟੇਸ਼ਨਾਂ ਨੂੰ ਆਧੁਨਿਕ ਬਣਾ ਰਹੇ ਹਾਂ, ਉਨ੍ਹਾਂ ਦੀ ਕਪੈਸਿਟੀ ਵਧਾ ਰਹੇ ਹਾਂ। ਅਤੇ ਇਨ੍ਹਾਂ ਸਭ ਦੇ ਨਾਲ ਹੀ, ਅਸੀਂ ਮਾਲਗੱਡੀਆਂ ਦੇ ਲਈ ਸਪੈਸ਼ਲ ਟ੍ਰੈਕ, ਡੈਡੀਕੇਟਿਡ ਫ੍ਰੇਟ ਕੌਰੀਡੋਰ ਬਣਾ ਰਹੇ ਹਾਂ।
ਸਾਥੀਓ,
ਪਿਛਲੇ 9 ਵਰ੍ਹਿਆਂ ਵਿੱਚ ਰਾਜਸਥਾਨ ਦਾ ਰੇਲ ਬਜਟ ਵੀ 2014 ਦੀ ਤੁਲਨਾ ਵਿੱਚ 14 ਗੁਣਾ ਵਧੀ ਹੈ। ਬੀਤੇ 9 ਵਰ੍ਹਿਆਂ ਵਿੱਚ ਰਾਜਸਥਾਨ ਦੇ ਲਗਭਗ 75 ਪ੍ਰਤੀਸ਼ਤ ਰੇਲ ਨੈੱਟਵਰਕ ਦਾ ਬਿਜਲੀਕਰਣ ਕੀਤਾ ਜਾ ਚੁੱਕਿਆ ਹੈ। ਇੱਥੇ ਗੇਜ ਪਰਿਵਰਤਨ ਅਤੇ ਦੋਹਰੀਕਰਣ ਦਾ ਬਹੁਤ ਵੱਡਾ ਲਾਭ ਡੂੰਗਰਪੁਰ, ਉਦੈਪੁਰ, ਚਿੱਤੌੜ, ਪਾਲੀ, ਸਿਰੋਹੀ ਅਤੇ ਰਾਜਸਮੰਦ ਜਿਹੇ ਜ਼ਿਲ੍ਹਿਆਂ ਨੂੰ ਮਿਲਿਆ ਹੈ। ਉਹ ਦਿਨ ਦੂਰ ਨਹੀਂ ਜਦੋਂ ਰਾਜਸਥਾਨ ਵੀ ਰੇਲ ਲਾਈਨਾਂ ਦੇ ਸ਼ਤਪ੍ਰਤੀਸ਼ਤ ਬਿਜਲੀਕਰਣ ਵਾਲੇ ਰਾਜਾਂ ਵਿੱਚ ਸ਼ਾਮਲ ਹੋ ਜਾਵੇਗਾ।
ਭਾਈਓ ਅਤੇ ਭੈਣੋਂ,
ਰਾਜਸਥਾਨ ਦੀ ਬਿਹਤਰ ਹੁੰਦੀ ਕਨੈਕਟੀਵਿਟੀ ਨਾਲ ਇੱਥੇ ਦੇ ਟੂਰਿਜ਼ਮ ਨੂੰ, ਸਾਡੇ ਤੀਰਥ ਸਥਲਾਂ ਨੂੰ ਬਹੁਤ ਲਾਭ ਹੋ ਰਿਹਾ ਹੈ। ਮੇਵਾੜ ਦਾ ਇਹ ਖੇਤਰ ਤਾਂ ਹਲਦੀਘਾਟੀ ਦੀ ਭੂਮੀ ਹੈ। ਰਾਸ਼ਟਰ-ਰੱਖਿਆ ਦੇ ਲਈ ਰਾਣਾ ਪ੍ਰਤਾਪ ਦੇ ਸ਼ੌਰਯ, ਭਾਮਾਸ਼ਾਹ ਦੇ ਸਮਰਪਣ ਅਤੇ ਵੀਰ ਪੰਨਾਧਾਯ ਦੇ ਤਿਆਗ ਦੀਆਂ ਗਾਥਾਵਾਂ ਇਸ ਮਿੱਟੀ ਦੇ ਕਣ-ਕਣ ਵਿੱਚ ਰਚੀਆਂ-ਬਸੀਆਂ ਹਨ। ਕੱਲ੍ਹ ਹੀ ਦੇਸ਼ ਨੇ ਮਹਾਰਾਣਾ ਪ੍ਰਤਾਪ ਜੀ ਦੀ ਜਯੰਤੀ ‘ਤੇ ਉਨ੍ਹਾਂ ਨੂੰ ਪੁਣਯ (ਪਵਿੱਤਰ) ਭਾਵ ਨਾਲ ਯਾਦ ਕੀਤਾ। ਆਪਣੀ ਵਿਰਾਸਤ ਦੀ ਇਸ ਪੂੰਜੀ ਨੂੰ ਸਾਨੂੰ ਅਧਿਕ ਤੋਂ ਅਧਿਕ ਦੇਸ਼-ਦੁਨੀਆ ਤੱਕ ਲੈ ਜਾਣਾ ਆਵੱਸ਼ਕ (ਜ਼ਰੂਰੀ) ਹੈ।
ਇਸ ਲਈ ਅੱਜ ਭਾਰਤ ਸਰਕਾਰ ਆਪਣੀਆਂ ਧਰੋਹਰਾਂ ਦੇ ਵਿਕਾਸ ਦੇ ਲਈ ਅਲੱਗ-ਅਲੱਗ ਸਰਕਟਾਂ ‘ਤੇ ਕੰਮ ਕਰ ਰਹੀ ਹੈ। ਕ੍ਰਿਸ਼ਨ ਸਰਕਿਟ ਦੇ ਮਾਧਿਅਮ ਨਾਲ ਭਗਵਾਨ ਸ਼੍ਰੀ ਕ੍ਰਿਸ਼ਨ ਨਾਲ ਜੁੜੇ ਤੀਰਥਾਂ ਨੂੰ, ਉਨ੍ਹਾਂ ਨਾਲ ਜੁੜੇ ਆਸਥਾ ਸਥਲਾਂ ਨੂੰ ਜੋੜਿਆ ਜਾ ਰਿਹਾ ਹੈ। ਇੱਥੇ ਰਾਜਸਥਾਨ ਵਿੱਚ ਵੀ ਗੋਵਿੰਦ ਦੇਵ ਜੀ, ਖਾਟੂ ਸ਼ਿਆਮ ਜੀ ਅਤੇ ਸ਼੍ਰੀਨਾਥ ਜੀ ਦੇ ਦਰਸ਼ਨਾਂ ਨੂੰ ਅਸਾਨ ਬਣਾਉਣ ਦੇ ਲਈ ਕ੍ਰਿਸ਼ਨ ਸਰਕਟ ਦਾ ਵਿਕਾਸ ਕੀਤਾ ਜਾ ਰਿਹਾ ਹੈ।
ਭਾਈਓ ਅਤੇ ਭੈਣੋਂ,
ਭਾਰਤ ਸਰਕਾਰ, ਸੇਵਾਭਾਵ ਨੂੰ ਹੀ ਭਗਤੀਭਾਵ ਮੰਨ ਕੇ ਦਿਨ-ਰਾਤ ਕੰਮ ਕਰ ਰਹੀ ਹੈ। ਜਨਤਾ ਜਨਾਰਦਨ ਦਾ ਜੀਵਨ ਅਸਾਨ ਬਣਾਉਣਾ, ਸਾਡੀ ਸਰਕਾਰ ਦੇ ਸੁਸ਼ਾਸਨ ਦੀ ਪ੍ਰਾਥਮਿਕਤਾ ਹੈ। ਹਰ ਨਾਗਰਿਕ ਦੇ ਜੀਵਨ ਵਿੱਚ ਸੁਖ, ਸੁਵਿਧਾ ਅਤੇ ਸੁਰੱਖਿਆ ਦਾ ਕਿਵੇਂ ਵਿਸਤਾਰ ਹੋਵੇ, ਇਸ ਦੇ ਲਈ ਨਿਰੰਤਰ ਕੰਮ ਚਲ ਰਿਹਾ ਹੈ। ਸ਼੍ਰੀਨਾਥ ਜੀ ਦਾ ਅਸ਼ੀਰਵਾਦ ਸਾਡੇ ਸਭ ‘ਤੇ ਬਣਿਆ ਰਹੇ, ਇਸੇ ਕਾਮਨਾ ਦੇ ਨਾਲ ਆਪ ਸਭ ਨੂੰ ਵਿਕਾਸ ਕਾਰਜਾਂ ਦੀ ਫਿਰ ਤੋਂ ਇੱਕ ਵਾਰ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਬਹੁਤ-ਬਹੁਤ ਧੰਨਵਾਦ।
ਭਾਰਤ ਮਾਤਾ ਕੀ ਜੈ।
ਭਾਰਤ ਮਾਤਾ ਕੀ ਜੈ।
ਭਾਰਤ ਮਾਤਾ ਕੀ ਜੈ।
ਧੰਨਵਾਦ!