ਭਾਰਤ ਮਾਤਾ ਕੀ ਜੈ,
ਭਾਰਤ ਮਾਤਾ ਕੀ ਜੈ,
ਮੰਚ ’ਤੇ ਵਿਰਾਜਮਾਨ ਗੁਜਰਾਤ ਦੇ ਲੋਕਪ੍ਰਿਯ ਮੁੱਖ ਮੰਤਰੀ ਸ਼੍ਰੀਮਾਨ ਭੂਪੇਂਦਰ ਭਾਈ ਪਟੇਲ, ਸੰਸਦ ਵਿੱਚ ਮੇਰੇ ਸਾਥੀ ਗੁਜਰਾਤ ਭਾਜਪਾ ਦੇ ਪ੍ਰਧਾਨ ਸ਼੍ਰੀਮਾਨ ਸੀ.ਆਰ. ਪਾਟੀਲ, ਗੁਜਰਾਤ ਸਰਕਾਰ ਦੇ ਸਾਰੇ ਮੰਤਰੀਗਣ, ਰਾਜ ਪੰਚਾਇਤ ਦੇ ਪ੍ਰਤੀਨਿਧੀ ਅਤੇ ਵਿਸ਼ਾਲ ਸੰਖਿਆ ਵਿੱਚ ਪਹੁੰਚੇ ਮੇਰੇ ਪਿਆਰੇ ਭਾਈਓ ਅਤੇ ਭੈਣਾਂ,
ਕਿਵੇਂ ਹੋ ਸਾਰੇ, ਜਰਾ ਜ਼ੋਰ ਨਾਲ ਬੋਲੋ, ਮੈਂ ਬਹੁਤ ਦਿਨ ਦੇ ਬਾਅਦ ਬੇਡੇਲੀ ਆਇਆ ਹਾਂ। ਪਹਿਲਾਂ ਤਾਂ ਸ਼ਾਇਦ ਸਾਲ ਵਿੱਚ ਦੋ-ਤਿੰਨ ਵਾਰ ਇੱਥੇ ਆਉਣਾ ਹੁੰਦਾ ਸੀ ਅਤੇ ਉਸ ਤੋਂ ਤਾਂ ਪਹਿਲਾਂ ਤਾਂ ਮੈਂ ਜਦੋਂ ਸੰਗਠਨ ਦਾ ਕਾਰਜ ਕਰਦਾ ਸੀ ਤਾਂ ਰੋਜ਼-ਰੋਜ਼ ਇੱਥੇ ਬੇਡੇਲੀ ਚੱਕਰ ਲਗਾਉਂਦਾ ਸੀ। ਹੁਣ ਥੋੜ੍ਹੇ ਸਮੇਂ ਪਹਿਲਾਂ ਹੀ ਮੈਂ ਗਾਂਧੀਨਗਰ ਵਿੱਚ ਵਾਈਬ੍ਰੈਂਟ ਗੁਜਰਾਤ ਦੇ 20 ਸਾਲ ਪੂਰੇ ਹੋਣ ਦੀ ਖੁਸ਼ੀ ਵਿੱਚ ਆਯੋਜਿਤ ਪ੍ਰੋਗਰਾਮ ਵਿੱਚ ਸੀ। 20 ਸਾਲ ਬੀਤ ਗਏ, ਅਤੇ ਹੁਣ ਮੇਰੇ ਆਦਿਵਾਸੀ ਭਾਈ-ਭੈਣਾਂ ਦੇ ਦਰਮਿਆਨ ਬੇਡੇਲੀ, ਛੋਟਾ ਉਦੈਪੁਰ, ਪੂਰਾ ਉਮਰਗਾਮ ਤੋਂ ਅੰਬਾਜੀ ਤੱਕ ਦਾ ਪੂਰਾ ਵਿਸਤਾਰ, ਕਈ ਸਾਰੇ ਵਿਕਾਸ ਪ੍ਰੋਜੈਕਟਾਂ ਦੇ ਲਈ ਤੁਹਾਡੇ ਦਰਸ਼ਨ ਕਰਨ ਦਾ ਮੌਕਾ ਮੈਨੂੰ ਮਿਲਿਆ ਹੈ।
ਹੁਣੇ ਜਿਵੇਂ ਮੁੱਖ ਮੰਤਰੀ ਜੀ ਨੇ ਕਿਹਾ 5000 ਕਰੋੜ ਤੋਂ ਵੀ ਜ਼ਿਆਦਾ ਰੁਪਏ ਦੇ ਭਾਵੀ ਪ੍ਰੋਜੈਕਟ ਦੇ ਲਈ, ਕਿਸੇ ਦਾ ਨੀਂਹ ਪੱਥਰ ਰੱਖਣ ਤਾਂ ਕਿਸੇ ਦਾ ਲੋਕਅਰਪਣ ਕਰਨ ਦਾ ਮੈਨੂੰ ਅਵਸਰ ਮਿਲਿਆ ਹੈ। ਗੁਜਰਾਤ ਦੇ 22 ਜ਼ਿਲ੍ਹਿਆਂ ਅਤੇ 7500 ਤੋਂ ਜ਼ਿਆਦਾ ਗ੍ਰਾਮ ਪੰਚਾਇਤ, ਹੁਣ ਉੱਥੇ ਵਾਈ-ਫਾਈ ਪਹੁੰਚਾਉਣ ਦਾ ਕਾਰਜ ਅੱਜ ਪੂਰਨ ਹੋਇਆ ਹੈ, ਅਸੀਂ ਈ-ਗ੍ਰਾਮ, ਵਿਸ਼ਵ ਗ੍ਰਾਮ ਸ਼ੁਰੂ ਕੀਤਾ ਸੀ, ਇਹ ਈ-ਗ੍ਰਾਮ, ਵਿਸ਼ਵ ਗ੍ਰਾਮ ਦੀ ਇੱਕ ਝਲਕ ਹੈ। ਇਸ ਵਿੱਚ ਪਿੰਡਾਂ ਵਿੱਚ ਰਹਿਣ ਵਾਲੇ ਆਪਣੇ ਲੱਖਾਂ ਗ੍ਰਾਮਜਨਾਂ ਦੇ ਲਈ ਇਹ ਮੋਬਾਇਲ, ਇੰਟਰਨੈੱਟ ਨਵਾਂ ਨਹੀਂ ਹੈ, ਪਿੰਡ ਦੀਆਂ ਮਾਤਾ-ਭੈਣਾਂ ਵੀ ਹੁਣ ਇਸ ਦਾ ਉਪਯੋਗ ਜਾਣਦੀਆਂ ਹਨ, ਅਤੇ ਜੋ ਲੜਕਾ ਬਾਹਰ ਨੌਕਰੀ ਕਰਦਾ ਹੋਵੇ ਤਾਂ ਉਸ ਨਾਲ ਵੀਡੀਓ ਕਾਨਫਰੰਸ ’ਤੇ ਗੱਲ ਕਰਦੀਆਂ ਹਨ। ਬਹੁਤ ਘੱਟ ਕੀਮਤ ’ਤੇ ਉੱਤਮ ਤੋਂ ਉੱਤਮ ਇੰਟਰਨੈੱਟ ਦੀ ਸੇਵਾ ਹਣ ਆਪਣੇ ਪਿੰਡਾਂ ਵਿੱਚ ਮੇਰੇ ਸਾਰੇ ਬੁਜ਼ਰਗ, ਭਾਈ –ਭੈਣਾਂ ਨੂੰ ਮਿਲਣ ਲੱਗੀ ਹੈ। ਅਤੇ ਇਸ ਉੱਤਮ ਭੇਂਟ ਦੇ ਲਈ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਅਭਿਨੰਦਨ, ਬਹੁਤ-ਬਹੁਤ ਸ਼ੁਭਕਾਮਨਾਵਾਂ।
ਮੇਰੇ ਪਿਆਰੇ ਪਰਿਵਾਰਜਨੋਂ,
ਮੈਂ ਛੋਟੇ ਉਦੈਪੁਰ ਵਿੱਚ, ਜਾਂ ਬੇਡੇਲੀ ਦੇ ਆਸ-ਪਾਸ ਚੱਕਰ ਲਗਾਏ, ਤਦ ਇੱਥੇ ਸਾਰੇ ਲੋਕ ਅਜਿਹਾ ਕਹਿੰਦੇ ਹਨ ਕਿ ਸਾਡਾ ਛੋਟਾ ਉਦੈਪੁਰ ਜ਼ਿਲ੍ਹਾ ਮੋਦੀ ਸਾਹਿਬ ਨੇ ਦਿੱਤਾ ਸੀ, ਅਜਿਹੇ ਕਹਿੰਦੇ ਹਨ ਨਾ , ਕਿਉਂਕਿ ਮੈਂ ਜਦੋਂ ਇੱਥੇ ਸੀ ਤਾਂ ਛੋਟਾ ਉਦੈਪੁਰ ਤੋਂ ਬੜੌਦਾ ਜਾਣਾ ਇਤਨਾ ਲੰਬਾ ਹੁੰਦਾ ਸੀ, ਇਹ ਗੱਲ ਮੈਨੂੰ ਪਤਾ ਸੀ, ਇਤਨੀ ਤਕਲੀਫ਼ ਹੁੰਦੀ ਸੀ, ਤਾਂ ਇਸ ਲਈ ਮੈਂ ਸਰਕਾਰ ਨੂੰ ਹੀ ਤੁਹਾਡੇ ਘਰ-ਆਂਗਣ ’ਤੇ ਲਿਆ ਦਿੱਤਾ ਹੈ। ਲੋਕ ਅੱਜ ਵੀ ਯਾਦ ਕਰਦੇ ਹਨ ਕਿ ਨਰੇਂਦਰ ਭਾਈ ਨੇ ਕਈ ਵੱਡੀਆਂ-ਵੱਡੀਆਂ ਯੋਜਨਾਵਾਂ, ਵੱਡੇ–ਵੱਡੇ ਪ੍ਰੋਜੈਕਟਾਂ, ਆਪਣੇ ਪੂਰੇ ਉਮਰਗਾਮ ਤੋਂ ਅੰਬਾਜੀ ਆਦਿਵਾਸੀ ਖੇਤਰ ਵਿੱਚ ਅਰੰਭ ਕੀਤਾ, ਲੇਕਿਨ ਮੇਰਾ ਤਾਂ ਮੇਰੇ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਵੀ ਇੱਥੋਂ ਦੀ ਧਰਤੀ ਦੇ ਨਾਲ ਨਾਤਾ ਰਿਹਾ ਹੈ, ਇੱਥੋਂ ਦੇ ਪਿੰਡਾਂ ਦੇ ਨਾਲ ਨਾਤਾ ਰਿਹਾ ਹੈ, ਇੱਥੋਂ ਦੇ ਮੇਰੇ ਆਦਿਵਾਸੀ ਪਰਿਵਾਰ ਦੇ ਨਾਲ ਨਾਤਾ ਰਿਹਾ ਹੈ, ਅਤੇ ਇਹ ਸਾਰੇ ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀ ਬਣਨ ਦੇ ਬਾਅਦ ਹੋਇਆ ਹੈ, ਅਜਿਹਾ ਨਹੀਂ ਹੈ, ਉਸ ਤੋਂ ਵੀ ਪਹਿਲਾਂ ਤੋਂ ਹੋਇਆ ਹੈ, ਅਤੇ ਤਦ ਤਾਂ ਮੈਂ ਇੱਕ ਆਮ ਵਰਕਰ ਦੇ ਤੌਰ ’ਤੇ ਬੱਸ ਵਿੱਚ ਆਉਂਦਾ ਸੀ ਅਤੇ ਛੋਟਾ ਉਦੈਪੁਰ ਆਉਂਦਾ ਸੀ, ਤਾਂ ਉੱਥੇ ਲੇਲੇ ਦਾਦਾ ਦੀ ਝੌਂਪੜੀ ਵਿੱਚ ਜਾਂਦਾ ਸੀ, ਅਤੇ ਲੇਲੇ ਦਾਦਾ, ਇੱਥੇ ਕਾਫੀ ਸਾਰੇ ਲੋਕ ਹੋਣਗੇ ਜਿਨ੍ਹਾਂ ਨੇ ਲੇਲੇ ਦਾਦਾ ਦੇ ਨਾਲ ਕੰਮ ਕੀਤਾ ਹੋਵੇਗਾ, ਅਤੇ ਇਸ ਤਰਫ਼ ਦਹੋਦ ਤੋਂ ਉਮਰਗਾਂਵ ਦਾ ਪੂਰਾ ਖੇਤਰ ਦੇਖੋ, ਫਿਰ ਉਹ ਲਿਮਡੀ ਹੋਵੇ, ਸੰਤਰਾਮਪੁਰ ਹੋਵੇ, ਝਾਲੋਦ ਹੋਵੇ, ਦਾਹੋਦ ਹੋਵੇ, ਗੋਧਰਾ, ਹਾਲੋਲ, ਕਾਲੋਲ, ਤਦ ਮੇਰਾ ਇਹ ਰੂਟ ਹੀ ਹੁੰਦਾ ਸੀ, ਬੱਸ ਵਿੱਚ ਆਉਣਾ ਅਤੇ ਸਭ ਨੂੰ ਮਿਲ ਕੇ ਪ੍ਰੋਗਰਾਮ ਕਰਕੇ ਨਿਕਲ ਜਾਣਾ।
ਕਦੇ ਖਾਲੀ ਹੋਇਆ ਤਾਂ ਕਾਯਾਵਰੋਹਣੇਸ਼ਵਰ ਜਾਂਦਾ ਸੀ, ਭੋਲੇਨਾਥ ਦੇ ਚਰਣਾਂ ਵਿੱਚ ਚੱਕਰ ਲਗਾ ਲੈਂਦਾ ਸੀ। ਕਈ ਮੇਰੇ ਮਾਲਸਰ ਵਿੱਚ ਕਹੋ ਜਾਂ, ਮੇਰੇ ਪੋਰਗਾਮ ਕਹੋ, ਜਾਂ ਪੋਰ ਵਿੱਚ, ਜਾਂ ਨਾਰੇਸ਼ਵਰ ਵਿੱਚ ਮੇਰਾ ਕਾਫੀ ਜਾਣਾ ਹੁੰਦਾ ਸੀ, ਕਰਨਾਠੀ ਕਈ ਵਾਰ ਜਾਂਦਾ ਸੀ, ਸਾਵਲੀ ਵੀ, ਅਤੇ ਸਾਵਲੀ ਵਿੱਚ ਤਾਂ ਸਿੱਖਿਆ ਦੇ ਜੋ ਕਾਰਜ ਹੁੰਦੇ ਸੀ, ਤਦ ਇੱਕ ਸਵਾਮੀ ਜੀ ਸਨ, ਕਈ ਵਾਰ ਉਨ੍ਹਾਂ ਦੇ ਨਾਲ ਸਤਿਸੰਗ ਕਰਨ ਦਾ ਮੌਕਾ ਮਿਲਦਾ ਸੀ, ਭਾਦਰਵਾ, ਲੰਬੇ ਸਮੇਂ ਤੱਕ ਭਾਦਰਵਾ ਦੀ ਵਿਕਾਸ ਯਾਤਰਾ ਦੇ ਨਾਲ ਜੁੜਨ ਦਾ ਮੌਕਾ ਮਿਲਿਆ। ਉਸ ਦਾ ਅਰਥ ਇਹ ਹੋਇਆ ਕਿ ਮੇਰਾ ਇਸ ਵਿਸਤਾਰ ਦੇ ਨਾਲ ਨਾਤਾ ਇਤਨਾ ਬੜੇ ਨੇੜੇ ਦਾ ਰਿਹਾ, ਕਈ ਪਿੰਡਾਂ ਵਿੱਚ ਰਾਤ ਨੂੰ ਰੁਕਦਾ ਸੀ। ਕਈ ਪਿੰਡਾਂ ਵਿੱਚ ਮੁਲਾਕਾਤ ਕੀਤੀ ਹੋਵੇਗੀ ਅਤੇ ਕਦੇ ਤਾਂ ਸਾਈਕਲ ’ਤੇ, ਤਾਂ ਕਦੇ ਪੈਦਲ, ਤਾਂ ਕਦੇ ਬੱਸ ਵਿੱਚ, ਜੋ ਮਿਲੇ ਉਸ ਨੂੰ ਲੈ ਕੇ ਤੁਹਾਡੇ ਦਰਮਿਆਨ ਕਾਰਜ ਕਰਦਾ ਸੀ। ਅਤੇ ਕਈ ਪੁਰਾਣੇ ਦੋਸਤ ਹਨ।
ਅੱਜ ਮੈਂ ਸੀ.ਆਰ.ਪਾਟਿਲ ਅਤੇ ਭੂਪੇਂਦਰਭਾਈ ਦਾ ਆਭਾਰ ਵਿਅਕਤ ਕਰਦਾ ਹਾਂ, ਕਿ ਜਦੋਂ ਮੈਨੂੰ ਅੰਦਰ ਜੀਪ ਵਿੱਚ ਆਉਣ ਦਾ ਮੌਕਾ ਮਿਲਿਆ ਤਾਂ ਕਾਫੀ ਪੁਰਾਣੇ ਲੋਕਾਂ ਦੇ ਦਰਸ਼ਨ ਕਰਨ ਦਾ ਅਵਸਰ ਮਿਲਿਆ,ਸਾਰਿਆਂ ਨੂੰ ਮੈਂ ਦੇਖਿਆ, ਕਾਫੀ ਪੁਰਾਣੇ ਲੋਕ ਅੱਜ ਯਾਦ ਆ ਗਏ, ਕਈ ਪਰਿਵਾਰਾਂ ਦੇ ਨਾਲ ਨਾਤਾ ਰਿਹਾ, ਕਈ ਘਰਾਂ ਦੇ ਨਾਲ ਬੈਠਣਾ-ਉਠਣਾ ਰਿਹਾ, ਅਤੇ ਮੈਂ ਛੋਟਾ ਉਦੈਪੁਰ ਨਹੀਂ, ਇੱਥੋਂ ਦੀ ਸਥਿਤੀ ਪਰਿਸਥਿਤੀ ਇਹ ਸਭ ਬਹੁਤ ਨਜ਼ਦੀਕ ਤੋਂ ਦੇਖਿਆ ਹੈ, ਪੂਰੇ ਆਦਿਵਾਸੀ ਖੇਤਰ ਨੂੰ ਕਾਫੀ ਬਾਰੀਕੀ ਨਾਲ ਜਾਣਿਆ ਹੈ। ਅਤੇ ਜਦੋਂ ਮੈਂ ਸਰਕਾਰ ਵਿੱਚ ਆਇਆ ਤਾਂ ਮੈਨੂੰ ਅਹਿਸਾਸ ਹੋਇਆ ਕਿ ਮੈਨੂੰ ਇਸ ਪੂਰੇ ਖੇਤਰ ਦਾ ਵਿਕਾਸ ਕਰਨਾ ਹੈ, ਆਦਿਵਾਸੀ ਖੇਤਰ ਦਾ ਵਿਕਾਸ ਕਰਨਾ ਹੈ, ਉਸ ਦੇ ਲਈ ਕਈ ਵਿਕਾਸ ਪ੍ਰੋਜੈਕਟ ਲੈ ਕੇ ਮੈਂ ਆਇਆ ਅਤੇ ਉਨ੍ਹਾਂ ਪ੍ਰੋਜੈਕਟਾਂ ਦਾ ਲਾਭ ਵੀ ਮਿਲ ਰਿਹਾ ਹੈ। ਕਈ ਪ੍ਰੋਗਰਾਮ ਵੀ ਲਾਗੂ ਕੀਤੇ ਅਤੇ ਅੱਜ ਉਸ ਦੇ ਸਕਾਰਾਤਮਕ ਲਾਭ ਵੀ ਜ਼ਮੀਨ ְ’ਤੇ ਦੇਖਣ ਨੂੰ ਮਿਲ ਰਹੇ ਹਨ। ਇੱਥੋਂ ਮੈਨੂੰ ਚਾਰ-ਪੰਜ ਛੋਟੇ ਬੱਚੇ, ਛੋਟੇ ਬੱਚੇ ਹੀ ਕਹਾਂਗਾ, ਕਿਉਂਕਿ 2001-2002 ਵਿੱਚ ਜਦੋਂ ਉਹ ਛੋਟੇ ਬੱਚੇ ਸਨ ਤਦ ਮੈਂ ਉਨ੍ਹਾਂ ਦੀ ਉਂਗਲੀ ਪਕੜ ਕੇ ਉਨ੍ਹਾਂ ਨੂੰ ਸਕੂਲ ਲੈ ਗਿਆ ਸੀ, ਅੱਜ ਉਨ੍ਹਾਂ ਵਿੱਚੋਂ ਕੋਈ ਡਾਕਟਰ ਬਣ ਗਿਆ ਤਾਂ ਕੋਈ ਅਧਿਆਪਕ ਬਣ ਗਿਆ, ਅਤੇ ਉਨ੍ਹਾਂ ਬੱਚਿਆਂ ਨਾਲ ਅੱਜ ਮੈਨੂੰ ਮਿਲਣ ਦਾ ਮੌਕਾ ਮਿਲ ਗਿਆ। ਅਤੇ ਜਦੋਂ ਮਨ ਵਿੱਚ ਮਿਲਣ ਦਾ ਵਿਸ਼ਵਾਸ ਪੱਕਾ ਹੁੰਦਾ ਹੈ ਕਿ ਤੁਸੀਂ ਸਦਿੱਛਾ ਨਾਲ, ਸਦਭਾਵਨਾ ਨਾਲ ਸੱਚਾ ਕਰਨਾ ਦੀ ਭੂਮਿਕਾ ਨਾਲ ਕੋਈ ਵੀ ਛੋਟਾ ਕੰਮ ਕੀਤਾ ਹੋਵੇ ਤਾਂ ਅਜਿਹਾ ਲੱਗਦਾ ਹੈ ਨਾ, ਅਜਿਹਾ ਅੱਜ ਮੈਂ ਆਪਣੀਆਂ ਅੱਖਾਂ ਦੇ ਸਾਹਮਣੇ ਦੇਖ ਰਿਹਾ ਹਾਂ। ਇਤਨੀ ਬੜੀ ਸ਼ਾਂਤੀ ਮਿਲਦੀ ਹੈ, ਮਨ ਵਿੱਚ ਇਤਨੀ ਸ਼ਾਂਤੀ ਮਿਲਦੀ ਹੈ, ਇਤਨਾ ਬੜਾ ਸੰਤੋਖ ਹੁੰਦਾ ਹੈ ਕਿ ਉਸ ਸਮੇਂ ਦੀ ਮਿਹਨਤ ਅੱਜ ਰੰਗ ਲਿਆਈ ਹੈ। ਉਮੰਗ ਅਤੇ ਉਤਸ਼ਾਹ ਦੇ ਨਾਲ ਅੱਜ ਇਨ੍ਹਾਂ ਬੱਚਿਆਂ ਨੂੰ ਦੇਖਿਆ ਤਾਂ ਆਨੰਦਿਤ ਹੋ ਗਿਆ।
ਮੇਰੇ ਪਰਿਵਾਰਜਨੋਂ,
ਚੰਗੇ ਸਕੂਲ ਬਣ ਗਏ, ਚੰਗੀਆਂ ਸੜਕਾਂ ਬਣ ਗਈਆਂ, ਚੰਗੇ ਉੱਤਮ ਪ੍ਰਕਾਰ ਦੇ ਆਵਾਸ ਮਿਲਣ ਲੱਗੇ, ਪਾਣੀ ਦੀ ਸੁਵਿਧਾ ਹੋਣ ਲੱਗੀ, ਇਨ੍ਹਾਂ ਸਭ ਚੀਜ਼ਾਂ ਦਾ ਮਹੱਤਵ ਹੈ, ਲੇਕਿਨ ਇਹ ਆਮ ਪਰਿਵਾਰ ਦੇ ਜੀਵਨ ਨੂੰ ਬਦਲ ਦਿੰਦੀ ਹੈ, ਇਹ ਗ਼ਰੀਬ ਪਰਿਵਾਰ ਦੇ ਵਿਚਾਰ ਕਰਨ ਦੀ ਸ਼ਕਤੀ ਨੂੰ ਵੀ ਪਰਿਵਰਤਿਤ ਕਰ ਦਿੰਦੀ ਹੈ, ਅਤੇ ਹਮੇਸ਼ਾ ਗ਼ਰੀਬਾਂ ਨੂੰ ਘਰ, ਪੀਣ ਦਾ ਪਾਣੀ, ਸੜਕ, ਬਿਜਲੀ, ਸਿੱਖਿਆ, ਮਿਲੇ ਇਸ ਦੇ ਲਈ ਮਿਸ਼ਨ ਮੋਡ ’ਤੇ ਕੰਮ ਕਰਨ ਦੀ ਸਾਡੀ ਪ੍ਰਾਥਮਿਕਤਾ ਰਹੀ ਹੈ। ਮੈਂ ਗ਼ਰੀਬਾਂ ਦੀਆਂ ਚੁਣੌਤੀਆਂ ਕੀ ਹੁੰਦੀਆਂ ਹਨ, ਉਸ ਨੂੰ ਭਲੀ-ਭਾਂਤੀ ਪਹਿਚਾਣਦਾ ਹਾਂ। ਅਤੇ ਉਸ ਦੇ ਸਮਾਧਾਨ ਦੇ ਲਈ ਵੀ ਲੜਦਾ ਰਹਿੰਦਾ ਹਾਂ। ਇਤਨੇ ਘੱਟ ਸਮੇਂ ਵਿੱਚ ਦੇਸ਼ ਭਰ ਵਿੱਚ ਅਤੇ ਮੇਰੇ ਗੁਜਰਾਤ ਦੇ ਪਿਆਰੇ ਭਾਈ-ਭੈਣ, ਤੁਹਾਡੇ ਦਰਮਿਆਨ ਵੱਡਾ ਹੋਇਆ ਹਾਂ ਇਸ ਦੇ ਕਾਰਨ ਮੈਨੂੰ ਸੰਤੋਖ ਹੈ ਕਿ ਅੱਜ ਦੇਸ਼ ਭਰ ਵਿੱਚ ਗ਼ਰੀਬਾਂ ਦੇ ਲਈ 4 ਕਰੋੜ ਤੋਂ ਜ਼ਿਆਦਾ ਪੱਕੇ ਘਰ ਅਸੀਂ ਬਣਾ ਕੇ ਦਿੱਤੇ ਹਨ। ਪਹਿਲਾਂ ਦੀਆਂ ਸਰਕਾਰਾਂ ਵਿੱਚ ਗ਼ਰੀਬਾਂ ਦੇ ਘਰ ਬਣੇ ਤਾਂ ਉਸ ਦੇ ਲਈ 1 ਗ਼ਰੀਬ ਦਾ ਘਰ ਇੱਕ ਗਿਣਤੀ ਸੀ, ਇੱਕ ਅੰਕੜਾ ਸੀ। 100, 200, 500, 1000 ਜੋ ਵੀ ਹੋਵੇ, ਉਹ ਸਾਡੇ ਲਈ ਘਰ ਬਣੇ ਯਾਨੀ ਗਿਣਤੀ ਦੀ ਗੱਲ ਨਹੀਂ ਹੁੰਦੀ, ਘਰ ਬਣੇ ਯਾਨੀ ਘਰ ਦੇ ਅੰਕੜੇ ਪੂਰੇ ਕਰਨ ਦਾ ਕੰਮ ਨਹੀਂ ਹੁੰਦਾ, ਸਾਡੇ ਲਈ ਤਾਂ ਗ਼ਰੀਬ ਦਾ ਘਰ ਬਣੇ ਯਾਨੀ ਉਸ ਨੂੰ ਗਰਿਮਾ ਮਿਲੇ ਉਸ ਦੇ ਲਈ ਅਸੀਂ ਕੰਮ ਕਰਦੇ ਹਾਂ, ਗਰਿਮਾਮਈ ਜੀਵਨ ਜੀਵੇ ਉਸ ਦੇ ਲਈ ਅਸੀਂ ਕੰਮ ਕਰਦੇ ਹਾਂ। ਅਜੇ ਇਹ ਘਰ ਮੇਰੇ ਆਦਿਵਾਸੀ ਭਾਈ-ਭੈਣਾਂ ਨੂੰ ਮਿਲੇ, ਅਤੇ ਉਸ ਵਿੱਚ ਵੀ ਉਨ੍ਹਾਂ ਨੂੰ ਚਾਹੀਦਾ ਹੈ ਅਜਿਹਾ ਘਰ ਬਣਾਉਣਾ, ਅਜਿਹਾ ਨਹੀਂ ਕਿ ਅਸੀਂ ਚਾਰ ਦੀਵਾਰ ਬਣਾ ਕੇ ਦੇ ਦਿੱਤੀ, ਨਹੀਂ, ਆਦਿਵਾਸੀ ਨੂੰ ਸਥਾਨਕ ਸਾਧਨਾਂ ਤੋਂ ਜਿਵੇਂ ਦਾ ਬਣਾਉਣਾ ਹੋਵੇ ਵੈਸਾ ਅਤੇ ਵਿੱਚ ਕੋਈ ਵਿਚੌਲਾ ਨਹੀਂ, ਸਿੱਧੇ ਸਰਕਾਰ ਤੋਂ ਉਸ ਦੇ ਖਾਤੇ ਵਿੱਚ ਪੈਸੇ ਜਮ੍ਹਾ ਹੋਵੇਗਾ ਅਤੇ ਤੁਸੀਂ ਆਪਣੀ ਮਰਜ਼ੀ ਨਾਲ ਅਜਿਹਾ ਘਰ ਬਣਾਓ ਭਾਈ, ਤੁਹਾਨੂੰ ਬੱਕਰੇ ਬੰਨ੍ਹਣ ਦੀ ਜਗ੍ਹਾ ਚਾਹੀਦੀ ਹੈ ਤਾਂ ਉਸ ਵਿੱਚ ਹੋਵੇ, ਉਸ ਵਿੱਚ ਤੁਹਾਨੂੰ ਮੁਰਗੀ ਦੀ ਜਗ੍ਹਾ ਚਾਹੀਦੀ ਹੈ ਤਾਂ ਵੀ ਉਹ ਹੋਵੇ, ਤੁਹਾਡੀ ਮਰਜ਼ੀ ਦੇ ਮੁਤਾਬਿਕ ਆਪਣਾ ਘਰ ਬਣੇ, ਅਜਿਹੀ ਸਾਡੀ ਭੂਮਿਕਾ ਰਹੀ ਹੈ। ਆਦਿਵਾਸੀ ਹੋਵੇ, ਦਲਿਤ ਹੋਵੇ, ਪਿਛੜਾ ਵਰਗ ਹੋਵੇ, ਉਨ੍ਹਾਂ ਦੇ ਲਈ ਮਕਾਨ ਮਿਲੇ, ਉਨ੍ਹਾਂ ਦੀਆਂ ਜ਼ਰੂਰਤਾਂ ਦੇ ਲਈ ਮਕਾਨ ਮਿਲਣ, ਅਤੇ ਉਨ੍ਹਾਂ ਦੇ ਖ਼ੁਦ ਦੇ ਪ੍ਰਯਤਨ ਨਾਲ ਬਣੇ, ਸਰਕਾਰ ਪੈਸੇ ਚੁਕਾਏਗੀ। ਅਜਿਹੇ ਲੱਖਾਂ ਘਰ ਆਪਣੀਆਂ ਭੈਣਾਂ ਦੇ ਨਾਮ ’ਤੇ ਹੋਏ, ਅਤੇ ਇੱਕ-ਇੱਕ ਘਰ ਡੇਢ-ਡੇਢ, ਦੋ ਲੱਖ ਦੇ ਬਣੇ ਹਨ, ਯਾਨੀ ਮੇਰੇ ਦੇਸ਼ ਦੀਆਂ ਕਰੋੜਾਂ ਭੈਣਾਂ ਅਤੇ ਮੇਰੇ ਗੁਜਰਾਤ ਦੀਆਂ ਲੱਖਾਂ ਭੈਣਾਂ ਜੋ ਹੁਣ ਲੱਖਪਤੀ ਦੀਦੀ ਬਣ ਗਈਆਂ ਹਨ, ਡੇਢ-ਦੋ ਲੱਖ ਦਾ ਘਰ ਉਨ੍ਹਾਂ ਦੇ ਨਾਮ ਹੋ ਗਿਆ, ਇਸ ਲਈ ਤਾਂ ਉਹ ਲੱਖਪਤੀ ਦੀਦੀ ਬਣ ਗਈਆਂ ਹਨ, ਡੇਢ-ਦੋ ਲੱਖ ਦਾ ਘਰ ਉਨ੍ਹਾਂ ਦੇ ਨਾਮ ਹੋ ਗਿਆ, ਇਸ ਲਈ ਉਹ ਲੱਖਪਤੀ ਦੀਦੀ ਹੋ ਗਈਆਂ। ਮੇਰੇ ਨਾਮ ’ਤੇ ਅਜੇ ਘਰ ਨਹੀਂ ਹੈ, ਲੇਕਿਨ ਮੈਂ ਦੇਸ਼ ਦੀਆਂ ਲੱਖਾਂ ਲੜਕੀਆਂ ਦੇ ਨਾਮ ਕਰ ਘਰ ਕਰ ਦਿੱਤੇ।
ਸਾਥੀਓ,
ਪਾਣੀ ਦੀ ਪਹਿਲੀ ਕਿਵੇਂ ਸਥਿਤੀ ਸੀ, ਇਹ ਗੁਜਰਾਤ ਦੇ ਪਿੰਡ ਦੇ ਲੋਕ ਬਰਾਬਰ ਜਾਣਦੇ ਹਨ, ਆਪਣੇ ਆਦਿਵਾਸੀ ਖੇਤਰਾਂ ਵਿੱਚ ਤਾਂ ਕਹਿੰਦੇ ਹਨ ਕਿ ਸਾਹਬ, ਨੀਚੇ ਦਾ ਪਾਣੀ ਉੱਪਰ ਥੋੜ੍ਹੀ ਨਾ ਚੜ੍ਹਦਾ ਹੈ, ਅਸੀਂ ਤਾਂ ਪਹਾੜੀ ਖੇਤਰਾਂ ਵਿੱਚ ਰਹਿੰਦਾ ਹਾਂ, ਅਤੇ ਸਾਡੇ ਇੱਥੇ ਪਾਣੀ ਤਾਂ ਕਿਥੋਂ ਉੱਪਰ ਆਏਗਾ, ਇਹ ਪਾਣੀ ਦੇ ਸੰਕਟ ਦੀ ਚੁਣੌਤੀ ਨੂੰ ਵੀ ਅਸੀਂ ਆਪਣੇ ਹੱਥ ਲਿਆ ਅਤੇ ਭਲੇ ਹੀ ਨੀਚੇ ਦਾ ਪਾਣੀ ਉੱਪਰ ਚੜ੍ਹਾਉਣਾ ਪਏ ਤਾ, ਅਸੀਂ ਚੜ੍ਹਾਇਆ ਅਤੇ ਪਾਣੀ ਘਰ-ਘਰ ਪਹੁੰਚਾਉਣ ਦੇ ਲਈ ਜਹਮਤ ਉਠਾਈ ਅਤੇ ਅੱਜ ਨਲ ਰਾਹੀਂ ਜਲ ਪਹੁੰਚੇ, ਉਸ ਦੀਆਂ ਵਿਵਸਥਾਵਾਂ ਕੀਤੀਆਂ, ਨਹੀਂ ਤਾਂ ਇੱਕ ਹੈਂਡ ਪੰਪ ਲਗਦਾ ਸੀ, ਤਿੰਨ ਮਹੀਨੇ ਵਿੱਚ ਵਿਗੜ ਜਾਂਦਾ ਸੀ ਅਤੇ ਤਿੰਨ ਸਾਲ ਤੱਕ ਰਿਪੇਅਰ ਨਹੀਂ ਹੁੰਦਾ ਸੀ, ਅਜਿਹੇ ਦਿਨ ਅਸੀਂ ਦੇਖੇ ਹਨ ਭਾਈ ਅਤੇ ਪਾਣੀ ਸ਼ੁੱਧ ਨਾ ਹੋਵੇ ਤਾਂ ਕਈ ਸਾਰੀਆਂ ਬਿਮਾਰੀਆਂ ਲੈ ਕੇ ਆਉਂਦਾ ਹੈ, ਅਤੇ ਬੱਚੇ ਦੇ ਵਿਕਾਸ ਵਿੱਚ ਵੀ ਰੁਕਾਵਟ ਆਉਂਦਾ ਹੀ। ਅੱਜ ਘਰ-ਘਰ ਗੁਜਰਾਤ ਵਿੱਚ ਪਾਈਪ ਰਾਹੀਂ ਪਾਣੀ ਪਹੁੰਚਾਉਣ ਦਾ ਭਗੀਰਥ ਪ੍ਰਯਾਸ ਅਸੀਂ ਸਫ਼ਲਤਾਪੂਰਵਕ ਕੀਤਾ ਹੈ, ਅਤੇ ਮੈਂ ਕਾਰਜ ਕਰਦੇ ਕਰਦੇ ਸਿੱਖਿਆ, ਤੁਹਾਡੇ ਦਰਮਿਆਨ ਰਹਿ ਕੇ ਜੋ ਸਿੱਖਣ ਨੂੰ ਮਿਲਿਆ, ਤੁਹਾਡੇ ਨਾਲ ਮੋਢੇ ਨਾਲ ਮੋਢਾ ਮਿਲ ਕਾ ਜੋ ਕਾਰਜ ਮੈਂ ਕੀਤਾ, ਉਹ ਅੱਜ ਮੈਨੂੰ ਦਿੱਲੀ ਵਿੱਚ ਬਹੁਤ ਕੰਮ ਆਇਆ ਹੈ ਭਾਈਓ, ਤੁਸੀਂ ਤਾਂ ਮੇਰੇ ਗੁਰੂਜਨ ਹੋ, ਤੁਸੀਂ ਮੈਨੂੰ ਜੋ ਸਿਖਾਇਆ ਹੈ, ਉਹ ਮੈਂ ਉੱਥੇ ਜਦੋਂ ਲਾਗੂ ਕਰਦਾ ਹਾਂ ਤਾਂ ਲੋਕਾਂ ਨੂੰ ਲੱਗਦਾ ਹੈ, ਇਹ ਵਾਕਿਆ ਹੀ ਸੱਚੇ ਪ੍ਰੋਬਲਮ ਦਾ ਸੌਲਿਊਸ਼ਨ ਤੁਸੀਂ ਲੈ ਕੇ ਆਏ ਹੋ, ਉਸ ਦਾ ਕਾਰਨ ਇਹ ਹੈ ਕਿ ਤੁਹਾਡੇ ਦਰਮਿਆਨ ਰਹਿ ਕੇ ਮੈਂ ਸੁਖ-ਦੁਖ ਦੇਖਿਆ ਹੈ ਅਤੇ ਉਸ ਦੇ ਰਸਤੇ ਨਿਕਾਲੇ ਹਨ।
ਚਾਰ ਸਾਲ ਪਹਿਲਾਂ ਜਲ ਜੀਵਨ ਮਿਸ਼ਨ ਅਸੀਂ ਸ਼ੁਰੂ ਕੀਤਾ। ਅੱਜ 10 ਕਰੋੜ ਜ਼ਰਾ ਸੋਚੋ, ਜਦੋਂ ਮਾਤਾ-ਭੈਣਾਂ ਨੂੰ ਤਿੰਨ-ਤਿੰਨ ਕਿਲੋਮੀਟਰ ਪਾਣੀ ਲੈਣ ਦੇ ਲਈ ਜਾਣਾ ਹੁੰਦਾ ਸੀ, ਅੱਜ 10 ਕਰੋੜ ਪਰਿਵਾਰਾਂ ਵਿੱਚ ਪਾਈਪ ਰਾਹੀਂ ਪਾਣੀ ਘਰ ਵਿੱਚ ਪਹੁੰਚਦਾ ਹੈ, ਰਸੋਈ ਤੱਕ ਪਾਣੀ ਪਹੁੰਚਦਾ ਹੈ ਭਾਈ, ਅਸ਼ੀਰਵਾਦ ਮਾਤਾ-ਭੈਣਾਂ ਦਿੰਦੀਆਂ ਹਨ ਉਸ ਦਾ ਕਾਰਨ ਇਹ ਹੈ, ਤੁਸੀਂ ਛੋਟੇ ਉਦੈਪੁਰ ਵਿੱਚ, ਆਪਣੇ ਕਵਾਂਟ ਪਿੰਡ ਵਿੱਚ ਅਤੇ ਮੈਨੂੰ ਤਾਂ ਯਾਦ ਹੈ ਕਿ ਕਵਾਂਟ ਵਿੱਚ ਕਈ ਵਾਰ ਆਉਂਦਾ ਸੀ। ਕਵਾਂਟ ਇੱਕ ਜ਼ਮਾਨੇ ਵਿੱਚ ਬਹੁਤ ਪਿੱਛੇ ਸੀ। ਹੁਣੇ ਕੁਝ ਲੋਕ ਮੈਨੂੰ ਮਿਲਣ ਆਏ, ਮੈਂ ਕਿਹਾ ਮੈਨੂੰ ਦੱਸੋ ਕਿ ਕਵਾਂਟ ਦੇ ਸਕਿਲ ਡਿਵੇਲਪਮੈਂਟ ਦਾ ਕਾਰਜ ਚਲਦਾ ਹੈ ਕਿ ਨਹੀਂ ਚਲਦਾ? ਤਾਂ ਉਨ੍ਹਾਂ ਨੂੰ ਹੈਰਾਨੀ ਹੋਈ, ਇਹ ਸਾਡੀ ਪ੍ਰਵਿਰਤੀ, ਇਹ ਸਾਡਾ ਪ੍ਰੇਮ-ਲਗਨ, ਕਵਾਂਟ ਵਿੱਚ ਰੀਜਨਲ ਵਾਟਰ ਸਪਲਾਈ ਦਾ ਕੰਮ ਪੂਰਾ ਕੀਤਾ ਅਤੇ ਉਸ ਦੇ ਕਾਰਨ 50 ਹਜ਼ਾਰ ਲੋਕਾਂ ਤੱਕ, 50 ਹਜ਼ਾਰ ਘਰਾਂ ਤੱਕ ਪਾਈਪ ਰਾਹੀਂ ਪਾਣੀ ਪਹੁੰਚਾਉਣ ਦਾ ਕੰਮ ਹੋਇਆ।
ਸਾਥੀਓ,
ਸਿੱਖਿਆ ਦੇ ਖੇਤਰ ਵਿੱਚ ਨਿਰੰਤਰ ਨਵੇਂ ਨਵੇਂ ਪ੍ਰਯੋਗ ਕਰਨਾ ਇਹ ਪਰੰਪਰਾ ਗੁਜਰਾਤ ਨੇ ਬਹੁਤ ਵੱਡੇ ਪੈਮਾਨੇ ’ਤੇ ਕੀਤੀ ਹੈ, ਅੱਜ ਵੀ ਜੋ ਪ੍ਰੋਜੈਕਟ ਸ਼ੁਰੂ ਹੋਏ ਉਹ ਉਸੇ ਦਿਸ਼ਾ ਵਿੱਚ ਉਠਾਏ ਗਏ ਵੱਡੇ ਕਦਮ ਹਨ ਅਤੇ ਉਸ ਦੇ ਲਈ ਮੈਂ ਭੂਪੇਂਦਰ ਭਾਈ ਅਤੇ ਉਨ੍ਹਾਂ ਦੀ ਟੀਮ ਨੂੰ ਵਧਾਈ ਦਿੰਦਾ ਹਾਂ। ਮਿਸ਼ਨ ਸਕੂਲ ਆਵ੍ ਐਕਸੀਲੈਂਸ ਅਤੇ ਵਿੱਦਿਆ ਸਮੀਖਿਆ ਆਪਣੇ ਦੂਸਰੇ ਪੜਾਅ ਵਿੱਚ ਗੁਜਰਾਤ ਵਿੱਚ ਸਕੂਲ ਜਾਣ ਵਾਲਿਆਂ ’ਤੇ ਬਹੁਤ ਸਕਾਰਾਤਮਕ ਪ੍ਰਭਾਵ ਪਾਏਗਾ। ਅਤੇ ਮੈਂ ਹੁਣ ਵਿਸ਼ਵ ਬੈਂਕ ਦੇ ਪ੍ਰਧਾਨ ਨੂੰ ਮਿਲਿਆ। ਉਹ ਕੁਝ ਦਿਨ ਪਹਿਲਾਂ ਵਿੱਦਿਆ ਸਮੀਖਿਆ ਸੈਂਟਰ ਦੇਖਣ ਦੇ ਲਈ ਗੁਜਰਾਤ ਆਏ ਸੀ।....
ਉਹ ਮੈਨੂੰ ਤਾਕੀਦ ਕਰ ਰਹੇ ਸਨ ਕਿ ਮੋਦੀ ਸਾਹਿਬ, ਤੁਹਾਨੂੰ ਇਹ ਵਿੱਦਿਆ ਸਮੀਖਿਆ ਕੇਂਦਰ ਹਿੰਦੁਸਤਾਨ ਦੇ ਹਰ ਜ਼ਿਲ੍ਹੇ ਵਿੱਚ ਕਰਨਾ ਚਾਹੀਦਾ ਹੈ, ਜੋ ਤੁਸੀਂ ਗੁਜਰਾਤ ਵਿੱਚ ਕੀਤਾ ਹੈ। ਅਤੇ ਵਿਸ਼ਵ ਬੈਂਕ ਅਜਿਹੇ ਹੀ ਨੇਕ ਕੰਮ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ। ਗਿਆਨ ਸ਼ਕਤੀ, ਗਿਆਨਸੇਤੁ ਅਤੇ ਗਿਆਨ ਸਾਧਨਾ ਅਜਿਹੀਆਂ ਯੋਜਨਾਵਾਂ ਪ੍ਰਤਿਭਾਸ਼ਾਲੀ, ਜ਼ਰੂਰਤਮੰਦ ਵਿਦਿਆਰਥੀਆਂ, ਬੇਟੇ-ਬੇਟੀਆਂ ਨੂੰ ਬਹੁਤ ਲਾਭ ਪਹੁੰਚਾਉਣ ਵਾਲੀਆਂ ਹਨ। ਇਸ ਵਿੱਚ ਮੈਰਿਟ ਨੂੰ ਪ੍ਰੋਤਸਾਹਿਤ ਕੀਤਾ ਜਾਵੇਗਾ। ਸਾਡੇ ਆਦਿਵਾਸੀ ਖੇਤਰ ਦੇ ਨੌਜਵਾਨਾਂ ਦੇ ਸਾਹਮਣੇ ਬਹੁਤ ਜਸ਼ਨ ਮਨਾਉਣ ਦਾ ਅਵਸਰ ਆ ਰਿਹਾ ਹੈ।
ਮੇਰੇ ਪਰਿਵਾਰਜਨਾਂ ਨੇ ਪਿਛਲੇ 2 ਦਹਾਕਿਆਂ ਤੋਂ ਗੁਜਰਾਤ ਵਿੱਚ ਸਿੱਖਿਆ ਅਤੇ ਕੌਸ਼ਲ ਵਿਕਾਸ ’ਤੇ ਜ਼ੋਰ ਦਿੱਤਾ ਹੈ। ਤੁਸੀਂ ਸਭ ਜਾਣਦੇ ਹੋ ਕਿ 2 ਦਹਾਕੇ ਪਹਿਲਾਂ ਗੁਜਰਾਤ ਵਿੱਚ ਕਲਾਸ ਰੂਮ ਦੀ ਸਥਿਤੀ ਅਤੇ ਅਧਿਆਪਕਾਂ ਦੀ ਸੰਖਿਆ ਕੀ ਸੀ। ਕਈ ਬੱਚੇ ਪ੍ਰਾਈਮਰੀ ਸਿੱਖਿਆ ਵੀ ਪੂਰੀ ਨਹੀਂ ਕਰ ਪਾਏ, ਉਨ੍ਹਾਂ ਨੂੰ ਸਕੂਲ ਛੱਡਣਾ ਪਿਆ, ਉਮਰਗਾਮ ਤੋਂ ਲੈ ਕੇ ਅੰਬਾਜੀ ਤੱਕ ਪੂਰੇ ਆਦਿਵਾਸੀ ਇਲਾਕੇ ਵਿੱਚ ਹਾਲਾਤ ਇਤਨੇ ਖਰਾਬ ਸਨ ਕਿ ਜਦੋਂ ਤੱਕ ਮੈਂ ਗੁਜਰਾਤ ਦਾ ਮੁੱਖ ਮੰਤਰੀ ਨਹੀਂ ਬਣਿਆ, ਉੱਥੇ ਕਈ ਸਾਇੰਸ ਸਟ੍ਰੀਮ ਦਾ ਸਕੂਲ ਨਹੀਂ ਸੀ। ਭਾਈ, ਹੁਣ ਸਾਇੰਸ ਸਟ੍ਰੀਮ ਦਾ ਸਕੂਲ ਨਹੀਂ ਹੈ ਤਾਂ ਮੈਡੀਕਲ ਅਤੇ ਇੰਜੀਨੀਅਰਿੰਗ ਵਿੱਚ ਰਿਜ਼ਰਵੇਸ਼ਨ ਕਰ ਦਿਓ, ਰਾਜਨੀਤੀ ਕਰ ਲੋ, ਲੇਕਿਨ ਅਸੀਂ ਬੱਚਿਆਂ ਦਾ ਭਵਿੱਖ ਚੰਗਾ ਕਰਨ ਦਾ ਕੰਮ ਕੀਤਾ ਹੈ। ਸਕੂਲ ਵੀ ਘੱਟ ਹਨ ਅਤੇ ਉਨ੍ਹਾਂ ਵਿੱਚ ਸੁਵਿਧਾਵਾਂ ਵੀ ਨਹੀਂ ਹਨ, ਵਿਗਿਆਨ ਦਾ ਕੋਈ ਨਾਮ-ਨਿਸ਼ਾਨ ਨਹੀਂ ਹੈ ਅਤੇ ਇਹ ਸਭ ਸਥਿਤੀ ਦੇਖ ਕੇ ਅਸੀਂ ਇਸ ਨੂੰ ਬਦਲਣ ਦਾ ਫੈਸਲਾ ਲਿਆ। ਪਿਛਲੇ 2 ਦਹਾਕਿਆਂ ਵਿੱਚ ਅਧਿਆਪਕਾਂ ਦੀ ਨਿਯੁਕਤੀ ਦੇ ਲਈ 2 ਲੱਖ ਅਧਿਆਪਕਾਂ ਦੀ ਭਰਤੀ ਅਭਿਯਾਨ ਚਲਾਇਆ ਗਿਆ। 1.25 ਲੱਖ ਤੋਂ ਅਧਿਕ ਨਵੇਂ ਕਲਾਸ ਰੂਪ ਦਾ ਨਿਰਮਾਣ ਕੀਤਾ ਗਿਆ। ਸਿੱਖਿਆ ਦੇ ਖੇਤਰ ਵਿੱਚ ਕੀਤੇ ਗਏ ਕਾਰਜਾਂ ਦਾ ਸਭ ਤੋਂ ਅਧਿਕ ਲਾਭ ਆਦਿਵਾਸੀ ਖੇਤਰਾਂ ਵਿੱਚ ਹੋਇਆ ਹੈ। ਹੁਣ ਮੈਂ ਸੀਮਾਵਰਤੀ ਖੇਤਰ ਵਿੱਚ ਗਿਆ ਸੀ, ਜਿੱਥੇ ਸਾਡੀ ਸੈਨਾ ਦੇ ਲੋਕ ਹਨ। ਇਹ ਮੇਰੇ ਲਈ ਹੈਰਾਨੀ ਅਤੇ ਖੁਸ਼ੀ ਦੀ ਗੱਲ ਸੀ ਕਿ ਲਗਭਗ ਹਰ ਜਗ੍ਹਾ ਮੈਨੂੰ ਮੇਰੇ ਆਦਿਵਾਸੀ ਇਲਾਕੇ ਦਾ ਕੋਈ ਨਾ ਕੋਈ ਜਵਾਨ ਸੀਮਾ ’ਤੇ ਖੜ੍ਹਾ ਹੋ ਕੇ ਦੇਸ਼ ਦੀ ਰੱਖਿਆ ਕਰਦਾ ਹੋਇਆ ਮਿਲ ਜਾਂਦਾ ਸੀ ਅਤੇ ਆ ਕੇ ਕਹਿੰਦਾ ਸੀ, ਸਰ, ਤੁਸੀਂ ਮੇਰੇ ਪਿੰਡ ਵਿੱਚ ਆਏ ਹੋ, ਕਿਤਨਾ ਆਨੰਦ ਆਉਂਦਾ ਹੈ ਇਹ ਸੁਣ ਕੇ ਮੈਨੂੰ, ਪਿਛਲੇ 2 ਦਹਾਕਿਆ ਵਿੱਚ, ਵਿਗਿਆਨ ਕਹੋ, ਵਪਾਰ ਕਹੋ, ਦਰਜਨਾਂ ਸਕੂਲਾਂ ਅਤੇ ਕਾਲਜਾਂ ਦਾ ਇੱਕ ਵੱਡਾ ਨੈੱਟਵਰਕ ਅੱਜ ਇੱਥੇ ਵਿਕਸਿਤ ਹੋਇਆ ਹੈ। ਨਵੇਂ-ਨਵੇਂ ਆਰਟਸ ਕਾਲਜ ਖੁੱਲ੍ਹੇ। ਇਕੱਲੇ ਆਦਿਵਾਸੀ ਖੇਤਰ ਵਿੱਚ, ਭਾਜਪਾ ਸਰਕਾਰ ਨੇ 25 ਹਜ਼ਾਰ ਨਵੇਂ ਕਲਾਸ ਰੂਮ, 5 ਮੈਡੀਕਲ ਕਾਲਜ ਬਣਾਏ ਹਨ, ਗੋਵਿੰਦ ਗੁਰੂ ਯੂਨੀਵਰਸਿਟੀ ਅਤੇ ਬਿਰਸਾਮੁੰਡਾ ਯੂਨੀਵਰਸਿਟੀ ਨੇ ਉਚੇਰੀ ਸਿੱਖਿਆ ਦੇ ਪੱਧਰ ਨੂੰ ਉੱਪਰ ਉਠਾਉਣ ਦਾ ਕੰਮ ਕੀਤਾ ਹੈ। ਅੱਜ ਇਸ ਖੇਤਰ ਵਿੱਚ ਕੌਸ਼ਲ ਵਿਕਾਸ ਨਾਲ ਜੁੜੇ ਅਨੇਕ ਪ੍ਰੋਤਸਾਹਨ ਤਿਆਰ ਕੀਤੇ ਗਏ ਹਨ।
ਮੇਰੇ ਪਰਿਵਾਰਜਨੋਂ,
ਕਈ ਦਹਾਕਿਆਂ ਦੇ ਬਾਅਦ ਦੇਸ਼ ਵਿੱਚ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਲਾਗੂ ਹੋਈ ਹੈ। ਅਸੀਂ 30 ਸਾਲ ਤੋਂ ਰੁਕੇ ਹੋਏ ਕੰਮ ਨੂੰ ਪੂਰਾ ਕੀਤਾ ਅਤੇ ਸਥਾਨਕ ਭਾਸ਼ਾ ਵਿੱਚ ਸਿੱਖਿਆ ਦਾ ਧਿਆਨ ਰੱਖਿਆ। ਇਸ ਨੂੰ ਇਸ ਲਈ ਮਹੱਤਵ ਦਿੱਤਾ ਗਿਆ ਹੈ ਕਿਉਂਕਿ ਅਗਰ ਬੱਚੇ ਨੂੰ ਸਥਾਨਕ ਭਾਸ਼ਾ ਵਿੱਚ ਪੜ੍ਹਾਈ ਕਰਨ ਨੂੰ ਮਿਲੇ ਤਾਂ ਉਸ ਦੀ ਮਿਹਨਤ ਬਹੁਤ ਘੱਟ ਹੋ ਜਾਂਦੀ ਹੈ ਅਤੇ ਉਹ ਚੀਜ਼ਾਂ ਨੂੰ ਆਰਾਮ ਨਾਲ ਸਮਝ ਪਾਉਂਦਾ ਹੈ। ਦੇਸ਼ਭਰ ਵਿੱਚ 14 ਹਜ਼ਾਰ ਤੋਂ ਜ਼ਿਆਦਾ ਪੀਐੱਮ ਸ਼੍ਰੀ ਸਕੂਲ, ਇੱਕ ਅਤਿਆਧੁਨਿਕ ਨਵੇਂ ਤਰ੍ਹਾਂ ਦੇ ਸਕੂਲ ਬਣਾਉਣ ਦਾ ਅਧਿਐਨ ਸ਼ੁਰੂ ਕੀਤਾ ਹੈ।
...ਪਿਛਲੇ 9 ਵਰ੍ਹਿਆਂ ਵਿੱਚ ਏਕਵਲਯ ਆਵਾਸੀ ਵਿਦਯਾਲਯ ਨੇ ਆਦਿਵਾਸੀ ਖੇਤਰ ਵਿੱਚ ਵੀ ਬਹੁਤ ਵੱਡਾ ਯੋਗਦਾਨ ਦਿੱਤਾ ਹੈ ਕਿ ਉਨ੍ਹਾਂ ਦੇ ਜੀਵਨ ਵਿੱਚ ਬਦਲਾਅ ਦੇ ਸਰਬਪੱਖੀ ਪ੍ਰਯਾਸਾਂ ਦੇ ਲਈ ਅਸੀਂ ਇਹ ਕੇਂਦਰ ਸਥਾਪਿਤ ਕੀਤਾ ਹੈ। ਐੱਸਸੀ ਐੱਸਟੀ ਵਿਦਿਆਰਥੀਆਂ ਦੇ ਲਈ ਵਜ਼ੀਫਾ ਵਿੱਚ ਵੀ ਅਸੀਂ ਕਾਫੀ ਪ੍ਰਗਤੀ ਕੀਤੀ ਹੈ। ਸਾਡਾ ਪ੍ਰਯਾਸ ਹੈ ਕਿ ਮੇਰੇ ਆਦਿਵਾਸੀ ਖੇਤਰ ਦੇ ਛੋਟੇ-ਛੋਟੇ ਪਿੰਡਾਂ ਨੂੰ ਆਦਿਵਾਸੀ ਖੇਤਰ ਦੇ ਨੌਜਵਾਨਾਂ ਦੇ ਦਰਮਿਆਨ ਸਟਾਰਟਅੱਪ ਦੀ ਦੁਨੀਆ ਵਿੱਚ ਅੱਗੇ ਲਿਆਂਦਾ ਜਾਵੇ। ਘੱਟ ਉਮਰ ਵਿੱਚ ਹੀ ਉਨ੍ਹਾਂ ਦੀ ਰੁਚੀ ਟੈਕਨੋਲੋਜੀ, ਵਿਗਿਆਨ ਵਿੱਚ ਹੋ ਗਈ ਅਤੇ ਇਸ ਦੇ ਲਈ ਉਨ੍ਹਾਂ ਨੂੰ ਦੂਰ-ਦੁਰਾਡੇ ਦੇ ਜੰਗਲਾਂ ਵਿੱਚ ਵੀ ਸਕੂਲ ਵਿੱਚ ਇੱਕ ਅਪਰਿਵਰਤਨੀਯ ਟਿੰਕਰਿੰਗ ਲੈਬ ਬਣਾਉਣ ਦੇ ਪ੍ਰਤੀ ਰੁਚੀ ਵਧੇਗੀ ਤਾਂ ਭਵਿੱਖ ਵਿੱਚ ਉਹ ਵਿਗਿਆਨ ਅਤੇ ਤਕਨੀਕ ਦੇ ਖੇਤਰ ਵਿੱਚ ਇੱਕ ਮਜ਼ਬੂਤ ਸਮਰਥਨ ਵੀ ਪੈਦਾ ਕਰਨਗੇ।
ਮੇਰਾ ਪਰਿਵਾਰਜਨੋਂ,
ਜ਼ਮਾਨਾ ਬਦਲ ਗਿਆ ਹੈ, ਜਿਤਨਾ ਸਰਟੀਫਿਕੇਟ ਦਾ ਮਹੱਤਵ ਵਧ ਗਿਆ ਹੈ, ਉਤਨਾ ਹੀ ਕੌਸ਼ਲ ਦਾ ਵੀ ਮਹੱਤਵ ਵਧ ਗਿਆ ਹੈ, ਕਿਹੜਾ ਕੌਸ਼ਲ ਤੁਹਾਡੇ ਹੱਥ ਵਿੱਚ ਹੈ, ਕੌਸ਼ਲ ਵਿਕਸਿਤ ਕਰਨ ਵਾਲੇ ਨੇ ਜ਼ਮੀਨੀ ਪੱਧਰ ’ਤੇ ਕਿਵੇਂ ਕੰਮ ਕੀਤਾ ਹੈ, ਅਤੇ ਇਸ ਲਈ ਕੌਸ਼ਲ ਵਿਕਾਸ ਦਾ ਮਹੱਤਵ ਵੀ ਵਧ ਗਿਆ ਹੈ। ਕੌਸ਼ਲ ਵਿਕਾਸ ਯੋਜਨਾ ਨਾਲ ਅੱਜ ਲੱਖਾਂ ਯੁਵਾਵਾਂ ਨੂੰ ਲਾਭ ਹੋ ਰਹੇ ਹਨ। ਇੱਕ ਵਾਰ ਜਦੋਂ ਯੁਵਾ ਕੰਮ ਸਿੱਖ ਲੈਂਦਾ ਹੈ, ਤਾਂ ਉਸ ਨੂੰ ਆਪਣੇ ਰੋਜ਼ਗਾਰ ਦੇ ਲਈ ਮੁਦਰਾ ਯੋਜਨਾ ਤੋਂ ਬਿਨਾ ਕਿਸੇ ਗਰੰਟੀ ਦੇ ਬੈਂਕ ਤੋਂ ਲੋਨ ਮਿਲ ਜਾਂਦਾ ਹੈ, ਜਦੋਂ ਲੋਨ ਮਿਲ ਜਾਂਦਾ ਹੈ ਤਾਂ ਉਸ ਦੀ ਗਰੰਟੀ ਕੌਣ ਦੇਵੇਗਾ, ਇਹ ਤੁਹਾਡੇ ਮੋਦੀ ਦੀ ਗਰੰਟੀ ਹੈ। ਉਨ੍ਹਾਂ ਨੂੰ ਆਪਣਾ ਖੁਦ ਦਾ ਕੰਮ ਸ਼ੁਰੂ ਕਰਨਾ ਚਾਹੀਦਾ ਹੈ ਅਤੇ ਨਾ ਕੇਵਲ ਖੁਦ ਕਮਾਈ ਕਰਨੀ ਚਾਹੀਦੀ ਹੈ, ਬਲਕਿ ਚਾਰ ਹੋਰ ਲੋਕਾਂ ਨੂੰ ਰੋਜ਼ਗਾਰ ਦੇਣਾ ਚਾਹੀਦਾ ਹੈ। ਵਨਬੰਧੁ ਕਲਿਆਣ ਯੋਜਨਾ ਦੇ ਤਹਿਤ ਕੌਸ਼ਲ ਟ੍ਰੇਨਿੰਗ ਦਾ ਕੰਮ ਵੀ ਚਲ ਰਿਹਾ ਹੈ। ਗੁਜਰਾਤ ਦੇ 50 ਤੋਂ ਅਧਿਕ ਆਦਿਵਾਸੀ ਤਾਲੁਕਾਓ ਵਿੱਚ ਅੱਜ ਆਈਟੀਆਈ ਅਤੇ ਸਕਿੱਲ ਡਿਵੇਲਪਮੈਂਟ ਦੇ ਵੱਡੇ ਕੇਂਦਰ ਚਲ ਰਹੇ ਹਨ। ਅੱਜ ਆਦਿਵਾਸੀ ਖੇਤਰਾਂ ਵਿੱਚ ਵਨ ਸੰਪਦਾ ਕੇਂਦਰ ਚਲ ਰਹੇ ਹਨ, ਜਿਸ ਵਿੱਚ 11 ਲੱਖ ਤੋਂ ਅਧਿਕ ਆਦਿਵਾਸੀ ਭਾਈ-ਭੈਣ ਵਨਧਨ ਕੇਂਦਰ ਵਿੱਚ ਸਿੱਖਿਆ ਪ੍ਰਾਪਤ ਕਰ ਰਹੇ ਹਨ, ਕਮਾਈ ਕਰ ਰਹੇ ਹਨ ਅਤੇ ਆਪਣਾ ਕਾਰੋਬਾਰ ਵਿਕਸਿਤ ਕਰ ਰਹੇ ਹਨ। ਕਬਾਇਲੀ ਸਹਿਯੋਗੀਆਂ ਦੇ ਲਈ ਉਨ੍ਹਾਂ ਦੇ ਕੌਸ਼ਲ ਦੇ ਲਈ ਨਵਾਂ ਬਜ਼ਾਰ ਹੈ। ਉਸ ਕਲਾ ਦੇ ਉਤਪਾਦਨ ਦੇ ਲਈ, ਉਨ੍ਹਾਂ ਦੀ ਪੈਂਟਿੰਗਸ ਦੇ ਲਈ, ਉਨ੍ਹਾਂ ਦੀ ਕਲਾਤਮਕਤਾ ਦੇ ਲਈ ਵਿਸ਼ੇਸ਼ ਦੁਕਾਨਾਂ ਖੋਲ੍ਹਣ ਦਾ ਕੰਮ ਚਲ ਰਿਹਾ ਹੈ।
ਸਾਥੀਓ,
ਅਸੀਂ ਜ਼ਮੀਨੀ ਪੱਧਰ ’ਤੇ ਕਿਸ ਪ੍ਰਕਾਰ ਕੌਸ਼ਲ ਵਿਕਾਸ ’ਤੇ ਬਲ ਦਿੱਤਾ ਹੈ, ਇਸ ਦੀ ਤਾਜਾ ਉਦਾਹਰਨ ਤੁਸੀਂ ਦੇਖੀ ਹੋਵੇਗੀ। ਵਿਸ਼ਵਕਰਮਾ ਜਯੰਤੀ ਦੇ ਦਿਨ 17 ਤਾਰੀਖ ਨੂੰ, ਪ੍ਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਦਾ ਸ਼ੁਭਆਰੰਭ ਕੀਤਾ ਗਿਆ ਅਤੇ ਇਸ ਵਿਸ਼ਵਕਰਮਾ ਯੋਜਨਾ ਦੇ ਜ਼ਰੀਏ, ਸਾਡੇ ਆਸ-ਪਾਸ, ਆਦਿ ਤੁਸੀਂ ਕਿਸੇ ਵੀ ਪਿੰਡ ਨੂੰ ਦੇਖੋਗੇ ਤਾਂ ਪਿੰਡ ਦੀ ਬਸਾਵਟ ਇਹ ਕੁਝ ਲੋਕਾਂ ਦੇ ਬਿਨਾ ਨਹੀਂ ਹੋ ਸਕਦੀ ਹੈ, ਇਸ ਲਈ ਸਾਡੇ ਕੋਲ ਉਨ੍ਹਾਂ ਦੇ ਲਈ ਇੱਕ ਸ਼ਬਦਾ ਹੈ “ਨਿਵਾਸੀ” ਜੋ ਨਿਵਾਸ ਸਥਾਨ ਦੇ ਅੰਦਰ ਸਭ ਤੋਂ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਜਦੋਂ ਤੁਸੀਂ ਕੁਮਹਾਰ, ਦਰਜੀ, ਨਾਈ, ਧੋਬੀ, ਲੁਹਾਰ, ਸੁਨਾਰ, ਮਾਲਾ-ਫੁੱਲ ਬਣਾਉਣ ਵਾਲੇ ਭਾਈ-ਭੈਣ, ਘਰ ਬਣਾਉਣ ਦਾ ਕੰਮ ਕਰਨ ਵਾਲੇ ਕੜਿਯਾ, ਘਰ ਬਣਾਉਂਦੇ ਹਨ, ਜਿਨ੍ਹਾਂ ਨੂੰ ਹਿੰਦੀ ਵਿੱਚ ਰਾਜ ਮਿਸਤਰੀ ਕਹਿੰਦੇ ਹਨ, ਅਲੱਗ-ਅਲੱਗ ਕੰਮ ਕਰਨ ਵਾਲੇ ਲੋਕਾਂ ਦੇ ਲਈ ਕਰੋੜਾਂ ਰੁਪਏ ਦੀ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਦੇ ਪਰੰਪਰਾਗਤ ਪਾਰਿਵਾਰਿਕ ਕਾਰੋਬਾਰ ਦੀ ਉਨ੍ਹਾਂ ਨੂੰ ਟ੍ਰੇਨਿੰਗ ਮਿਲੇ, ਉਨ੍ਹਾਂ ਨੂੰ ਆਧੁਨਿਕ ਉਪਕਰਣ ਮਿਲਣ, ਉਨ੍ਹਾਂ ਦੇ ਲਈ ਨਵੇਂ-ਨਵੇਂ ਡਿਜ਼ਾਈਨ ਮਿਲੇ, ਅਤੇ ਉਹ ਜੋ ਵੀ ਉਤਪਾਦਨ ਕਰਨ ਉਹ ਦੁਨੀਆ ਦੇ ਬਜ਼ਾਰ ਵਿੱਚ ਵਿਕਣ, ਇਸ ਦੇਸ਼ ਦੇ ਗ਼ਰੀਬ ਅਤੇ ਆਮ ਮਿਹਨਤਕਸ਼ ਲੋਕਾਂ ਦੇ ਲਈ ਅਸੀਂ ਇੰਨਾ ਵੱਡਾ ਕੰਮ ਸ਼ੁਰੂ ਕੀਤਾ ਹੈ। ਅਤੇ ਉਸ ਦੇ ਕਾਰਨ, ਮੂਰਤੀਕਾਰਾਂ ਨੇ ਉਸ ਪਰੰਪਰਾ ਨੂੰ ਅੱਗੇ ਵਧਾਇਆ ਹੈ, ਜੋ ਇੱਕ ਬਹੁਤ ਸਮ੍ਰਿੱਧ ਪਰੰਪਰਾ ਹੈ ਅਤੇ ਹੁਣ, ਅਸੀਂ ਕੰਮ ਕੀਤਾ ਹੈ ਤਾਕਿ ਉਨ੍ਹਾਂ ਨੂੰ ਕਿਸੇ ਦੀ ਚਿੰਤਾ ਨਾ ਕਰਨਾ ਪਏ। ਲੇਕਿਨ ਅਸੀਂ ਤੈਅ ਕੀਤਾ ਹੈ ਕਿ ਇਹ ਪਰੰਪਰਾ, ਇਹ ਕਲਾ ਖਤਮ ਨਹੀਂ ਹੋਣੀ ਚਾਹੀਦੀ ਹੈ, ਗੁਰੂ-ਸ਼ਿਸ਼ਯ ਪਰੰਪਰਾ ਜਾਰੀ ਰਹਿਣੀ ਚਾਹੀਦੀ ਹੈ ਅਤੇ ਪ੍ਰਧਾਨ ਮੰਤਰੀ ਵਿਸ਼ਵਕਰਮਾ ਦਾ ਲਾਭ ਅਜਿਹੇ ਲੱਖਾਂ ਪਰਿਵਾਰਾਂ ਤੱਕ ਪਹੁੰਚਣਾ ਚਾਹੀਦਾ ਹੈ ਜੋ ਈਮਾਨਦਾਰੀ ਨਾਲ ਕੰਮ ਕਰਕੇ ਪਾਰਿਵਾਰਿਕ ਜੀਵਨ ਜੀ ਰਹੇ ਹਨ। ਅਜਿਹੇ ਅਨੇਕ ਉਪਕਰਣਾਂ ਦੇ ਰਾਹੀਂ ਸਰਕਾਰ ਉਨ੍ਹਾਂ ਦੇ ਜੀਵਨ ਨੂੰ ਸਮ੍ਰਿੱਧ ਬਣਾਉਣ ਦਾ ਕੰਮ ਕਰ ਰਹੀ ਹੈ। ਉਨ੍ਹਾਂ ਦੀ ਚਿੰਤਾ ਬੇਹੱਦ ਘੱਟ ਵਿਆਜ਼ ’ਤੇ ਲੱਖਾਂ ਰੁਪਏ ਦਾ ਲੋਨ ਪ੍ਰਾਪਤ ਦੀ ਹੈ। ਇੱਥੋਂ ਤੱਕ ਕਿ ਅੱਜ ਉਨ੍ਹਾਂ ਨੂੰ ਲੋਨ ਮਿਲੇਗਾ, ਉਸ ਵਿੱਚ ਵੀ ਕਿਸੇ ਗਰੰਟੀ ਦੀ ਜ਼ਰੂਰਤ ਨਹੀਂ ਹੈ। ਕਿਉਂਕਿ ਮੋਦੀ ਨੇ ਉਨ੍ਹਾਂ ਦੀ ਗਰੰਟੀ ਲੈ ਲਈ ਹੈ। ਇਸ ਦੀ ਗਰੰਟੀ ਸਰਕਾਰ ਨੇ ਲੈ ਲਈ ਹੈ।
ਮੇਰੇ ਪਰਿਵਾਰਜਨੋਂ,
ਲੰਬੇ ਸਮੇਂ ਤੋਂ ਜਿਨ੍ਹਾਂ ਗ਼ਰੀਬਾਂ, ਦਲਿਤਾਂ, ਆਦਿਵਾਸੀ ਨੂੰ ਵੰਚਿਤ ਰੱਖਿਆ ਗਿਆ, ਅਭਾਵ ਵਿੱਚ ਰੱਖਿਆ ਗਿਆ, ਅੱਜ ਉਹ ਅਨੇਕ ਯੋਜਨਾ ਦੇ ਤਹਿਤ ਅਨੇਕ ਪ੍ਰਕਾਰ ਦੇ ਵਿਕਾਸ ਦੀ ਦਿਸ਼ਾ ਵਿੱਚ ਆਸ਼ਾਵਾਦੀ ਵਿਚਾਲ ਲੈ ਕੇ ਅੱਗੇ ਵਧ ਰਹੇ ਹਨ। ਆਜ਼ਾਦੀ ਦੇ ਇਤਨੇ ਦਹਾਕਿਆਂ ਦੇ ਬਾਅਦ ਮੈਨੂੰ ਆਦਿਵਾਸੀ ਗੌਰਵ ਦਾ ਸਨਮਾਨ ਕਰਨ ਦਾ ਅਵਸਰ ਮਿਲਿਆ। ਹੁਣ ਭਗਵਾਨ ਬਿਰਸਾਮੁੰਡਾ ਦਾ ਜਨਮ ਦਿਵਸ, ਇਸ ਨੂੰ ਪੂਰਾ ਹਿੰਦੁਸਤਾਨ ਜਨਜਾਤੀਯ ਗੌਰਵ ਦਿਵਸ ਦੇ ਰੂਪ ਵਿੱਚ ਮਨਾਉਂਦਾ ਹੈ। ਅਸੀਂ ਇਸ ਦਿਸ਼ਾ ਵਿੱਚ ਕੰਮ ਕੀਤਾ ਹੈ। ਭਾਜਪਾ ਸਰਕਾਰ ਨੇ ਆਦਿਵਾਸੀ ਭਾਈਚਾਰੇ ਦਾ ਬਜਟ ਪਿਛਲੀਆਂ ਸਰਕਾਰ ਦੀ ਤੁਲਨਾ ਵਿੱਚ ਪੰਜ ਗੁਣਾ ਵਧ ਦਿੱਤਾ ਹੈ। ਕੁਝ ਦਿਨ ਪਹਿਲਾਂ ਦੇਸ਼ ਨੇ ਇੱਕ ਮਹੱਤਵਪੂਰਨ ਕੰਮ ਕੀਤਾ। ਭਾਰਤ ਦੀ ਨਵੀਂ ਸੰਸਦ ਸ਼ੁਰੂ ਹੋਈ ਅਤੇ ਨਵੀਂ ਸੰਸਦ ਵਿੱਚ ਪਹਿਲਾਂ ਕਾਨੂੰਨ ਨਾਰੀ ਸ਼ਕਤੀ ਵੰਦਨ ਬਣਿਆ। ਅਸ਼ੀਰਵਾਦ ਨਾਲ ਅਸੀਂ ਉਸ ਨੂੰ ਪੂਰਾ ਕਰਨ ਵਿੱਚ ਸਮਰੱਥ ਰਹੇ, ਅਤੇ ਫਿਰ ਵੀ ਜੋ ਲੋਕ ਇਸ ਬਾਰੇ ਵੱਡੀਆਂ-ਵੱਡੀਆਂ ਗੱਲਾਂ ਕਰਦੇ ਹਨ, ਉਸ ਤੋਂ ਜ਼ਰਾ ਪੱਛੋ ਕਿ ਤੁਸੀਂ ਇੰਨੇ ਦਹਾਕਿਆਂ ਤੱਕ ਕਿਉਂ ਬੈਠੇ ਰਹੇ, ਮੇਰੀਆਂ ਮਾਂਵਾਂ-ਭੈਣਾਂ ਨੂੰ ਅਗਰ ਪਹਿਲਾਂ ਉਨ੍ਹਾਂ ਦਾ ਹੱਕ ਦੇ ਦਿੰਦੇ ਤਾਂ ਉਹ ਕਿਤਨਾ ਅੱਗੇ ਵਧ ਗਈਆਂ ਹੁੰਦੀਆਂ ਇਸ ਲਈ ਮੈਨੂੰ ਲਗਦਾ ਹੈ ਕਿ ਉਨ੍ਹਾਂ ਨੇ ਅਜਿਹੇ ਵਾਅਦੇ ਪੂਰੇ ਨਹੀਂ ਕੀਤੇ ਹਨ। ਮੈਂ ਜਵਾਬ ਦੇ ਰਿਹਾ ਹਾਂ, ਮੇਰੇ ਆਦਿਵਾਸੀ ਭਾਈ-ਭੈਣ ਜੋ ਆਜ਼ਾਦੀ ਦੇ ਇੰਨੇ ਵਰ੍ਹਿਆਂ ਤੱਕ ਛੋਟੀਆਂ-ਛੋਟੀਆਂ ਸੁਵਿਧਾਵਾਂ ਤੋਂ ਵੰਚਿਤ ਸਨ, ਮੇਰੀਆਂ ਮਾਤਾਵਾਂ, ਭੈਣਾਂ, ਬੇਟੀਆਂ ਦਹਾਕਿਆਂ ਤੱਕ ਆਪਣੇ ਅਧਿਕਾਰਾਂ ਤੋਂ ਵੰਚਿਤ ਸਨ ਅਤੇ ਅੱਜ ਜਦੋਂ ਮੋਦੀ ਇੱਕ ਦੇ ਬਾਅਦ ਇੱਕ ਉਹ ਸਾਰੀਆਂ ਰੁਕਾਵਟਾਂ ਹਟਾ ਰਹੇ ਹਨ ਤਾਂ ਉਨ੍ਹਾਂ ਨੂੰ ਇਹ ਕਹਿਣਾ ਪੈ ਰਿਹਾ ਹੈ ਕਿ ਨਵੀਆਂ–ਨਵੀਆਂ ਚਾਲਾਂ ਖੇਡਣ ਦੇ ਲਈ ਯੋਜਨਾ ਬਣਾ ਰਹੇ ਹਨ, ਇਹ ਵੰਡਣ ਦੀ ਯੋਜਨਾ ਬਣਾ ਰਹੇ ਹਨ, ਇਹ ਸਮਾਜ ਨੂੰ ਗੁੰਮਰਾਹ ਕਰਨ ਦੀ ਯੋਜਨਾ ਬਣਾ ਰਹੇ ਹਨ। ਮੈਂ ਛੋਟਾ ਉਦੈਪੁਰ ਤੋਂ ਇਸ ਦੇਸ਼ ਦੀਆਂ ਆਦਿਵਾਸੀ ਮਾਤਾਵਾਂ ਅਤੇ ਭੈਣਾਂ ਨੂੰ ਕਹਿਣ ਆਇਆ ਹਾਂ, ਤੁਹਾਡਾ ਇਹ ਬੇਟਾ ਬੈਠਾ ਹੈ, ਤੁਹਾਡਾ ਅਧਿਕਾਰਾਂ ’ਤੇ ਜ਼ੋਰ ਦੇਣ ਦੇ ਲਈ ਅਤੇ ਇੱਕ-ਇੱਕ ਕਰਕੇ ਅਸੀਂ ਅਜਿਹਾ ਕਰ ਰਹੇ ਹਾਂ। ਤੁਸੀਂ ਸਭ ਭੈਣਾਂ ਦੇ ਲਈ ਸੰਸਦ ਅਤੇ ਵਿਧਾਨਸਭਾ ਦੇ ਅੰਦਰ ਜ਼ਿਆਦਾ ਤੋਂ ਜ਼ਿਆਦਾ ਭਾਗੀਦਾਰੀ ਦੇ ਰਸਤੇ ਖੋਲ੍ਹ ਦਿੱਤੇ ਗਏ ਹਨ। ਤੁਹਾਡੇ ਸੰਵਿਧਾਨ ਦੇ ਅਨੁਸਾਰ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ ਭਾਈਚਾਰੇ ਦੇ ਲਈ ਵੀ, ਉੱਤੇ ਭੈਣਾਂ ਦੇ ਲਈ ਵੀ ਉਸ ਵਿੱਚ ਵਿਵਸਥਾ ਕੀਤੀ ਗਈ ਹੈ, ਇਸ ਨਾਲ ਉਸ ਵਿੱਚੋਂ ਵੀ ਉਨ੍ਹਾਂ ਅਵਸਰ ਮਿਲੇ। ਨਵੇਂ ਕਾਨੂੰਨ ਵਿੱਚ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ ਦੀਆਂ ਭੈਣਾਂ ਦੇ ਲਈ ਰਿਜ਼ਵੇਸ਼ਨ ਦੀ ਵਿਵਸਥਾ ਕੀਤੀ ਗਈ ਹੈ। ਇਹ ਸਾਰੀਆਂ ਗੱਲਾਂ ਇਹ ਵੱਡਾ ਸੰਯੋਗ ਹੈ ਕਿ ਅੱਜ ਦੇਸ਼ ਵਿੱਚ ਇਸ ਕਾਨੂੰਨ ਨੂੰ ਅੰਤਿਮ ਰੂਪ ਕੌਣ ਦੇਵੇਗਾ। ਪਾਰਲੀਮੈਂਟ ਵਿੱਚ ਪਾਸ ਜੋ ਕੀਤਾ, ਲੇਕਿਨ ਉਸ ’ਤੇ ਅੰਤਮ ਫੈਸਲਾ ਕੌਣ ਲਵੇਗਾ, ਇਹ ਦੇਸ਼ ਦੀ ਪਹਿਲੀ ਆਦਿਵਾਸੀ ਮਹਿਲਾ ਦ੍ਰੌਪਦੀ ਮੁਰਮੂ ਜੀ ਨੂੰ ਅੱਜ ਰਾਸ਼ਟਰਪਤੀ ਦੇ ਪਦ ’ਤੇ ਵਿਰਾਜਮਾਨ ਹੈ, ਉਹ ਉਸ ’ਤੇ ਫੈਸਲਾ ਲੈਣਗੇ ਅਤੇ ਉਹ ਕਾਨੂੰਨ ਬਣ ਜਾਵੇਗਾ। ਅੱਜ ਛੋਟਾ ਉਦੈਪੁਰ ਦੇ ਆਦਿਵਾਸੀ ਖੇਤਰ ਵਿੱਚ ਤੁਸੀਂ ਸਾਰੀਆਂ ਭੈਣਾਂ ਨੂੰ ਜਦੋਂ ਮਿਲ ਰਿਹਾ ਹਾਂ, ਤਦ ਮੈਂ ਬਹੁਤ ਸਾਰੀ ਭਾਰੀ ਸੰਖਿਆ ਵਿੱਚ ਜੋ ਭੈਣਾਂ ਆਈਆਂ ਹਨ ਉਨ੍ਹਾਂ ਦਾ ਅਭਿਨੰਦਨ ਕਰਦਾ ਹਾਂ। ਤੁਹਾਨੂੰ ਪ੍ਰਣਾਮ ਕਰਦਾ ਹਾਂ, ਅਤੇ ਆਜ਼ਾਦੀ ਦੇ ਅੰਮ੍ਰਿਤਕਾਲ ਦੀ ਇਹ ਸ਼ੁਰੂਆਤ ਕਿੰਨੀ ਚੰਗੀ ਹੋਈ ਹੈ।
....ਕਿਤਨੀ ਉੱਤਮ ਹੋਈ ਹੈ ਕਿ ਤੁਹਾਡੇ ਸੰਕਲਪ ਸਿੱਧ ਹੋਣ ਵਿੱਚ ਹੁਣ ਇਹ ਮਾਤਾਵਾਂ ਦੇ ਅਸ਼ੀਰਵਾਦ ਸਾਨੂੰ ਨਵੀਂ ਤਾਕਤ ਦੇਣ ਵਾਲੇ ਹਨ, ਨਵੇਂ-ਨਵੇਂ ਪ੍ਰੋਜੈਕਟਾਂ ਨਾਲ ਅਸੀਂ ਇਸ ਖੇਤਰ ਦਾ ਵਿਕਾਸ ਕਰਾਂਗੇ ਅਤੇ ਇੰਨੀ ਵੱਡੀ ਸੰਖਿਆ ਵਿੱਚ ਆ ਕੇ ਤੁਸੀਂ ਅਸ਼ੀਰਵਾਦ ਦਿੱਤੇ ਉਸ ਦੇ ਲਈ ਤੁਹਾਡਾ ਸਭ ਦਾ ਹਿਰਦੈਪੂਰਵਕ ਆਭਾਰ ਵਿਅਕਤ ਕਰਦਾ ਹਾਂ। ਪੂਰੀ ਤਾਕਤ ਨਾਲ ਦੋਨੋਂ ਹੱਥ ਉੱਪਰ ਕਰਕੇ ਮੇਰੇ ਨਾਲ ਬੋਲੋ-ਭਾਰਤ ਮਾਤਾ ਕੀ ਜੈ, ਤੁਸੀਂ ਬੇਡੇਲੀ ਦੀ ਆਵਾਜ਼ ਤਾਂ ਉਮਰਗਾਮ ਤੋਂ ਅੰਬਾਜੀ ਤੱਕ ਪਹੁੰਚਣੀ ਚਾਹੀਦੀ ਹੈ।
ਭਾਰਤ ਮਾਤਾ ਕੀ ਜੈ,
ਭਾਰਤ ਮਾਤਾ ਕੀ ਜੈ,
ਭਾਰਤ ਮਾਤਾ ਕੀ ਜੈਸ
ਬਹੁਤ – ਬਹੁਤ ਧੰਨਵਾਦ।
ਡਿਸਕਲੇਮਰ-ਪ੍ਰਧਾਨ ਮੰਤਰੀ ਦੁਆਰਾ ਦਿੱਤਾ ਗਿਆ ਭਾਸ਼ਣ ਮੂਲਤ: ਗੁਜਰਾਤੀ ਭਾਸ਼ਾ ਵਿੱਚ ਹੈ, ਜਿਸ ਦਾ ਇੱਥੇ ਭਾਵਾਨੁਵਾਦ (ਅਨੁਵਾਦ) ਕੀਤਾ ਗਿਆ ਹੈ।