ਭਾਰਤ ਮਾਤਾ ਕੀ ਜੈ,
ਭਾਰਤ ਮਾਤਾ ਕੀ ਜੈ,
ਭਾਰਤ ਮਾਤਾ ਕੀ ਜੈ,
ਮਹਾਰਾਸ਼ਟਰ ਦੇ ਗਵਰਨਰ ਸੀ. ਪੀ. ਰਾਧਾਕ੍ਰਿਸ਼ਣਨ ਜੀ, ਸਾਡੇ ਲੋਕਪ੍ਰਿਯ ਮੁੱਖ ਮੰਤਰੀ ਸ਼੍ਰੀ ਏਕਨਾਥ ਸ਼ਿੰਦੇ ਜੀ, ਕੇਂਦਰੀ ਕੈਬਨਿਟ ਵਿੱਚ ਮੇਰੇ ਸਹਿਯੋਗੀ ਸ਼੍ਰੀ ਰਾਜੀਵ ਰੰਜਨ ਸਿੰਘ ਜੀ, ਸੋਨੋਵਾਲ ਜੀ, ਮਹਾਰਾਸ਼ਟਰ ਦੇ ਉਪ-ਮੁੱਖ ਮੰਤਰੀ ਦੇਵੇਂਦਰ ਫਡਣਵੀਸ ਜੀ, ਅਜੀਤ ਦਾਦਾ ਪਵਾਰ ਜੀ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਹੋਰ ਸਹਿਯੋਗੀਗਣ, ਮਹਾਰਾਸ਼ਟਰ ਸਰਕਾਰ ਦੇ ਮੰਤਰੀ, ਹੋਰ ਮਹਾਨੁਭਾਵ ਅਤੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ!
ਆਜ ਸੰਤ ਸੇਨਾਜੀ ਮਹਾਰਾਜ ਯਾਂਚੀ ਪੁਣਯਤਿਥੀ. ਮੀ ਤਯਾਂਨਾ ਨਮਨ ਕਰਤੋ। ਮਾਝਾ ਸਰਵ ਲਾਡਕਯਾ ਬਹਿਣੀ, ਆਣਿ ਲਾਡਕਯਾ ਭਾਵਾਂਨਾ ਤੁਮਚਯਾ ਯਾ ਸੇਵਕਾਚਾ ਨਮਸਕਾਰ।
ਸਾਥੀਓ,
ਅੱਜ ਇਸ ਪ੍ਰੋਗਰਾਮ ਦੀ ਚਰਚਾ ਕਰਨ ਤੋਂ ਪਹਿਲਾਂ ਮੈਂ ਆਪਣੇ ਦਿਲ ਦੇ ਭਾਵਾਂ ਨੂੰ ਵਿਅਕਤ ਕਰਨਾ ਚਾਹੁੰਦਾ ਹਾਂ। ਜਦੋਂ 2013 ਵਿੱਚ ਭਾਰਤੀ ਜਨਤਾ ਪਾਰਟੀ ਨੇ ਮੈਨੂੰ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਦੇ ਰੂਪ ਵਿੱਚ ਨਿਸ਼ਚਿਤ ਕੀਤਾ ਤਾਂ ਮੈਂ ਸਭ ਤੋਂ ਪਹਿਲਾ ਕੰਮ ਕੀਤਾ ਸੀ- ਰਾਏਗੜ੍ਹ ਦੇ ਕਿਲੇ ‘ਤੇ ਜਾ ਕੇ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਸਮਾਧੀ ਦੇ ਸਾਹਮਣੇ ਬੈਠ ਕੇ ਪ੍ਰਾਰਥਨਾ ਕੀਤੀ ਸੀ। ਇੱਕ ਭਗਤ ਆਪਣੇ ਪੂਜਣਯੋਗ ਦੇਵ ਨੂੰ ਜਿਸ ਪ੍ਰਕਾਰ ਨਾਲ ਪ੍ਰਾਰਥਨਾ ਕਰਦਾ ਹੈ, ਉਸ ਭਗਤੀ ਭਾਵ ਨਾਲ ਅਸ਼ੀਰਵਾਦ ਲੈ ਕੇ ਮੈਂ ਰਾਸ਼ਟਰੀ ਸੇਵਾ ਦੀ ਇੱਕ ਨਵੀਂ ਯਾਤਰਾ ਦੀ ਸ਼ੁਰੂਆਤ ਕੀਤੀ ਸੀ। ਪਿਛਲੇ ਦਿਨਾਂ ਸਿੰਧੁਦੁਰਗ ਵਿੱਚ ਜੋ ਹੋਇਆ, ਮੇਰੇ ਲਈ, ਮੇਰੇ ਸਾਰੇ ਸਾਥੀਆਂ ਦੇ ਲਈ ਛਤਰਪਤੀ ਸ਼ਿਵਾਜੀ ਮਹਾਰਾਜ ਇਹ ਸਿਰਫ਼ ਨਾਮ ਨਹੀਂ ਹੈ। ਸਾਡੇ ਲਈ ਛਤਰਪਤੀ ਸ਼ਿਵਾਜੀ ਮਹਾਰਾਜ ਇਹ ਸਿਰਫ ਰਾਜਾ, ਮਹਾਰਾਜਾ, ਰਾਜਪੁਰਸ਼ ਮਾਤਰ ਨਹੀਂ ਹਨ, ਸਾਡੇ ਲਈ ਛਤਰਪਤੀ ਸ਼ਿਵਾਜੀ ਮਹਾਰਾਜ ਪੂਜਣਯੋਗ ਦੇਵ ਹਨ। ਅਤੇ ਮੈਂ ਅੱਜ ਸਿਰ ਝੁਕਾ ਕੇ ਮੇਰੇ ਪੂਜਣਯੋਗ ਦੇਵ ਛਤਰਪਤੀ ਸ਼ਿਵਾਜੀ ਮਹਾਰਾਜ ਦੀ, ਉਨ੍ਹਾਂ ਦੇ ਚਰਣਾਂ ਵਿੱਚ ਮਸਤਕ ਰੱਖ ਕੇ ਮੁਆਫੀ ਮੰਗਦਾ ਹਾਂ।
ਸਾਡੇ ਸੰਸਕਾਰ ਅਲੱਗ ਹਨ, ਅਸੀਂ ਉਹ ਲੋਕ ਨਹੀਂ ਹਾਂ, ਜੋ ਆਏ ਦਿਨ ਭਾਰਤ ਮਾਂ ਦੇ ਮਹਾਨ ਸਪੂਤ ਇਸ ਧਰਤੀ ਦੇ ਲਾਲ ਵੀਰ ਸਾਵਰਕਰ ਨੂੰ ਅਨਾਪ-ਸ਼ਨਾਪ ਗਾਲੀਆਂ ਦਿੰਦੇ ਰਹਿੰਦੇ ਹਨ, ਅਪਮਾਨਿਤ ਕਰਦੇ ਰਹਿੰਦੇ ਹਨ। ਦੇਸ਼ ਭਗਤਾਂ ਦੀਆਂ ਭਾਵਨਾਵਾਂ ਨੂੰ ਕੁਚਲਦੇ ਹਨ। ਉਸ ਦੇ ਬਾਵਜੂਦ ਵੀ, ਵੀਰ ਸਾਵਰਕਰ ਨੂੰ ਗਾਲੀਆਂ ਦੇਣ ਦੇ ਬਾਵਜੂਦ ਵੀ ਮੁਆਫੀ ਮੰਗਣ ਨੂੰ ਜੋ ਤਿਆਰ ਨਹੀਂ ਹਨ, ਅਦਾਲਤਾਂ ਵਿੱਚ ਜਾ ਕੇ ਲੜਾਈ ਲੜਣ ਨੂੰ ਤਿਆਰ ਹਨ। ਇੰਨੇ ਵੱਡੇ ਮਹਾਨ ਸਪੂਤ ਦਾ ਅਪਮਾਨ ਕਰਕੇ ਜਿਨ੍ਹਾਂ ਨੂੰ ਪਛਤਾਵਾ ਨਹੀਂ ਹੁੰਦਾ ਹੈ, ਮਹਾਰਾਸ਼ਟਰ ਦੀ ਜਨਤਾ ਉਨ੍ਹਾਂ ਦੇ ਸੰਸਕਾਰ ਨੂੰ ਹੁਣ ਜਾਣ ਲਵੇ। ਅਤੇ ਇਹ ਸਾਡੇ ਸੰਸਕਾਰ ਹਨ ਕਿ ਇਸ ਧਰਤੀ ‘ਤੇ ਆਉਂਦੇ ਹੀ ਅੱਜ ਮੈਂ ਪਹਿਲਾ ਕੰਮ ਮੇਰੇ ਪੂਜਣਯੋਗ ਦੇਵ ਛਤਰਪਤੀ ਸ਼ਿਵਾਜੀ ਮਹਾਰਾਜ, ਉਨ੍ਹਾਂ ਦੇ ਚਰਣਾਂ ਵਿੱਚ ਸਿਰ ਝੁਕਾ ਕੇ ਮੁਆਫੀ ਮੰਗਣ ਦਾ ਕਰ ਰਿਹਾ ਹਾਂ। ਅਤੇ ਇੰਨਾ ਹੀ ਨਹੀਂ ਜੋ-ਜੋ ਲੋਕ ਛਤਰਪਤੀ ਸ਼ਿਵਾਜੀ ਮਹਾਰਾਜ ਨੂੰ ਆਪਣੇ ਪੂਜਯੋਗ ਮੰਨਦੇ ਹਨ, ਉਨ੍ਹਾਂ ਦੇ ਦਿਲ ਨੂੰ ਜੋ ਗਹਿਰੀ ਚੋਟ ਪਹੁੰਚੀ ਹੈ, ਮੈਂ ਅਜਿਹੇ ਪੂਜਣਯੋਗ ਦੇਵ ਦੀ ਪੂਜਾ ਕਰਨ ਵਾਲਿਆਂ ਤੋਂ ਵੀ ਸਿਰ ਝੁਕਾ ਕੇ ਮੁਆਫੀ ਮੰਗਦਾ ਹਾਂ। ਮੇਰੇ ਸੰਸਕਾਰ ਅਲੱਗ ਹਨ। ਸਾਡੇ ਲਈ ਸਾਡੇ ਪੂਜਣਯੋਗ ਦੇਵ ਤੋਂ ਵੱਡਾ ਕੁਝ ਨਹੀਂ ਹੁੰਦਾ ਹੈ।
ਸਾਥੀਓ,
ਅੱਜ ਦਾ ਦਿਨ ਮਹਾਰਾਸ਼ਟਰ ਦੀ ਵਿਕਾਸ ਯਾਤਰਾ ਦਾ ਇੱਕ ਇਤਿਹਾਸਿਕ ਦਿਨ ਹੈ। ਇਹ ਭਾਰਤ ਦੀ ਵਿਕਾਸ ਯਾਤਰਾ ਦੇ ਲਈ ਬਹੁਤ ਵੱਡਾ ਦਿਨ ਹੈ। ਵਿਕਸਿਤ ਮਹਾਰਾਸ਼ਟਰ, ਵਿਕਸਿਤ ਭਾਰਤ ਦੇ ਸੰਕਲਪ ਦਾ ਸਭ ਤੋਂ ਅਹਿਮ ਹਿੱਸਾ ਹੈ। ਇਸ ਲਈ, ਪਿਛਲੇ ਦਸ ਵਰ੍ਹੇ ਹੋਣ, ਜਾਂ ਹੁਣ ਮੇਰੀ ਸਰਕਾਰ ਦੇ ਤੀਸਰੇ ਕਾਰਜਕਾਲ ਵਿੱਚ ਮਹਾਰਾਸ਼ਟਰ ਦੇ ਲਈ ਲਗਾਤਾਰ ਵੱਡੇ ਫੈਸਲੇ ਲਏ ਹਨ। ਮਹਾਰਾਸ਼ਟਰ ਦੇ ਕੋਲ ਵਿਕਾਸ ਦੇ ਲਈ ਜ਼ਰੂਰੀ ਸਮਰੱਥ ਵੀ ਹੈ, ਸੰਸਾਧਨ ਵੀ ਹਨ। ਇੱਥੇ ਸਮੁੰਦਰ ਦੇ ਤਟ ਵੀ ਹਨ, ਇਨ੍ਹਾਂ ਤਟਾਂ ਨਾਲ ਅੰਤਰਰਾਸ਼ਟਰੀ ਵਪਾਰ ਦਾ ਸਦੀਆਂ ਪੁਰਾਣਾ ਇਤਿਹਾਸ ਵੀ ਹੈ। ਅਤੇ ਇੱਥੇ ਭਵਿੱਖ ਦੀਆਂ ਅਪਾਰ ਸੰਭਾਵਨਾਵਾਂ ਵੀ ਹਨ। ਇਨ੍ਹਾਂ ਅਵਸਰਾਂ ਦਾ ਪੂਰਾ ਲਾਭ ਮਹਾਰਾਸ਼ਟਰ ਨੂੰ ਅਤੇ ਦੇਸ਼ ਨੂੰ ਮਿਲੇ, ਇਸ ਦੇ ਲਈ ਅੱਜ ਵਾਧਵਨ ਪੋਰਟ ਦੀ ਨੀਂਹ ਰੱਖੀ ਗਈ ਹੈ।
ਇਸ ਪੋਰਟ ‘ਤੇ 76 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਖਰਚ ਕੀਤੇ ਜਾਣਗੇ। ਇਹ ਦੇਸ਼ ਦਾ ਸਭ ਤੋਂ ਵੱਡਾ ਕੰਟੇਨਰ ਪੋਰਟ ਹੋਵੇਗਾ। ਇਹ ਦੇਸ਼ ਹੀ ਨਹੀਂ, ਦੁਨੀਆ ਦੇ ਸਭ ਤੋਂ ਗਹਿਰੇ ਪੋਰਟਸ ਵਿੱਚੋਂ ਇੱਕ ਮਹੱਤਵਪੂਰਨ ਪੋਰਟ ਹੋਵੇਗਾ। ਅੱਜ ਦੇਸ਼ ਦੇ ਸਾਰੇ ਕੰਟੇਨਰ ਪੋਰਟਸ ਨਾਲ ਜਿੰਨੇ ਕੰਟੇਨਰ ਆਉਂਦੇ-ਜਾਂਦੇ ਹਨ, ਪੂਰੇ ਦੇਸ਼ ਦੇ, ਟੋਟਲ ਦੀ ਮੈਂ ਗੱਲ ਕਰ ਰਿਹਾ ਹਾਂ। ਅੱਜ ਜਿੰਨੇ ਟੋਟਲ ਆਉਂਦੇ ਜਾਂਦੇ ਹਨ, ਉਸ ਤੋਂ ਜ਼ਿਆਦਾ ਕੰਟੇਨਰ ਦਾ ਕੰਮ ਇਕੱਲੇ ਵਾਧਵਨ ਪੋਰਟ ‘ਤੇ ਹੋਣ ਵਾਲਾ ਹੈ। ਤੁਸੀਂ ਅੰਦਾਜ਼ਾ ਲਗਾ ਸਕਦੇ ਹੋ, ਇਹ ਪੋਰਟ ਮਹਾਰਾਸ਼ਟਰ ਅਤੇ ਦੇਸ਼ ਦੇ ਵਪਾਰ ਦਾ, ਉਦਯੋਗਿਕ ਪ੍ਰਗਤੀ ਦਾ ਕਿੰਨਾ ਵੱਡਾ ਕੇਂਦਰ ਬਣੇਗਾ। ਇਸ ਖੇਤਰ ਦੀ ਪਹਿਚਾਣ ਹੁਣ ਤੱਕ ਪ੍ਰਾਚੀਨ ਕਿਲਿਆਂ, ਯਾਨੀ ਫੋਰਟ ਤੋਂ ਹੁੰਦੀ ਸੀ, ਹੁਣ ਇਸ ਖੇਤਰ ਦੀ ਪਹਿਚਾਣ ਆਧੁਨਿਕ ਪੋਰਟ ਨਾਲ ਵੀ ਹੋਇਆ ਕਰੇਗੀ। ਮੈਂ ਪਾਲਘਰ ਦੇ ਲੋਕਾਂ ਨੂੰ, ਮਹਾਰਾਸ਼ਟਰ ਦੇ ਲੋਕਾਂ ਨੂੰ, ਦੇਸ਼ ਦੇ ਲੋਕਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।ਸਾਥੀਓ,
ਸਾਡੀ ਸਰਕਾਰ ਨੇ 2-3 ਦਿਨ ਪਹਿਲਾਂ ਹੀ ਦਿਘੀ ਪੋਰਟ ਉਦਯੋਗਿਕ ਖੇਤਰ ਦੇ ਵਿਕਾਸ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ। ਯਾਨੀ ਇਹ ਮਹਾਰਾਸ਼ਟਰ ਦੇ ਲੋਕਾਂ ਦੇ ਲਈ ਡਬਲ ਖੁਸ਼ਖਬਰੀ ਹੈ। ਇਹ ਉਦਯੋਗਿਕ ਖੇਤਰ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਰਾਜਧਾਨੀ ਰਾਏਗੜ੍ਹ ਵਿੱਚ ਵਿਕਸਿਤ ਹੋਣ ਵਾਲਾ ਹੈ। ਇਸ ਲਈ, ਇਹ ਮਹਾਰਾਸ਼ਟਰ ਦੀ ਪਹਿਚਾਣ ਦਾ, ਛਤਰਪਤੀ ਸ਼ਿਵਾਜੀ ਮਹਾਰਾਜ ਦੇ ਸੁਪਨਿਆਂ ਦਾ ਵੀ ਪ੍ਰਤੀਕ ਬਣੇਗਾ। ਦਿਘੀ ਪੋਰਟ ਉਦਯੋਗਿਕ ਖੇਤਰ ਨਾਲ ਟੂਰਿਜ਼ਮ ਅਤੇ ਈਕੋ-ਰਿਸੌਰਟ ਨੂੰ ਵੀ ਹੁਲਾਰਾ ਮਿਲੇਗਾ।
ਸਾਥੀਓ,
ਅੱਜ ਇੱਥੇ ਮੱਛੀਮਾਰ ਭਾਈ-ਭੈਣਾਂ ਦੇ ਲਈ ਵੀ 700 ਕਰੋੜ ਰੁਪਏ ਤੋਂ ਜ਼ਿਆਦਾ ਦੇ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਦੇਸ਼ ਦੀਆਂ ਅਲੱਗ-ਅਲੱਗ ਥਾਵਾਂ ‘ਤੇ 400 ਕਰੋੜ ਰੁਪਏ ਤੋਂ ਜ਼ਿਆਦਾ ਦੇ ਪ੍ਰੋਜੈਕਟਾਂ ਦਾ ਉਦਘਾਟਨ ਵੀ ਇੱਥੋਂ ਹੋਇਆ ਹੈ। ਇਨ੍ਹਾਂ ਸਭ ਪ੍ਰੋਜੈਕਟਸ ਦੇ ਲਈ ਵੀ ਆਪਣੇ ਮਛੇਰੇ ਭਾਈ-ਭੈਣਾਂ ਨੂੰ, ਆਪ ਸਭ ਸਾਥੀਆਂ ਨੂੰ ਵਧਾਈ ਦਿੰਦਾ ਹਾਂ। ਵਾਧਵਨ ਪੋਰਟ ਹੋਵੇ, ਦਿਘੀ ਪੋਰਟ ਇੰਡਸਟ੍ਰੀਅਲ ਏਰੀਆ ਦਾ ਵਿਕਾਸ ਹੋਵੇ, ਫਿਸ਼ਰੀਜ਼ ਦੀਆਂ ਯੋਜਨਾਵਾਂ ਹੋਣ, ਇੰਨੇ ਵੱਡੇ-ਵੱਡੇ ਕੰਮ ਮਾਤਾ ਮਹਾਲਕਸ਼ਮੀ ਦੇਵੀ, ਮਾਤਾ ਜੀਵਦਾਨੀ ਅਤੇ ਭਗਵਾਨ ਤੁੰਗਾਰੇਸ਼ਵਰ ਦੇ ਅਸ਼ੀਰਵਾਦ ਨਾਲ ਹੀ ਹੋ ਰਹੇ ਹਨ। ਮਾਤਾ ਮਹਾਲਕਸ਼ਮੀ ਦੇਵੀ, ਮਾਤਾ ਜੀਵਦਾਨੀ ਆਣਿ, ਭਗਵਾਨ ਤੁੰਗਾਰੇਸ਼ਵਰ ਯਾਂਨਾ ਮਾਝੇ ਸ਼ਤ: ਸ਼ਤ: ਨਮਨ!
ਸਾਥੀਓ,
ਇੱਕ ਸਮਾਂ ਸੀ, ਜਦੋਂ ਭਾਰਤ ਨੂੰ ਵਿਸ਼ਵ ਦੇ ਸਭ ਤੋਂ ਸਮ੍ਰਿੱਧ ਅਤੇ ਸਸ਼ਕਤ ਰਾਸ਼ਟਰਾਂ ਵਿੱਚ ਗਿਣਿਆ ਜਾਂਦਾ ਸੀ। ਭਾਰਤ ਦੀ ਇਸ ਸਮ੍ਰਿੱਧੀ ਦਾ ਇੱਕ ਵੱਡਾ ਅਧਾਰ ਸੀ- ਭਾਰਤ ਦਾ ਸਮੁੰਦਰੀ ਸਮਰੱਥ, ਸਾਡੀ ਇਸ ਤਾਕਤ ਨੂੰ ਮਹਾਰਾਸ਼ਟਰ ਤੋਂ ਬਿਹਤਰ ਹੋਰ ਕੌਣ ਜਾਣੇਗਾ? ਛਤਰਪਤੀ ਸ਼ਿਵਾਜੀ ਮਹਾਰਾਜ, ਉਨ੍ਹਾਂ ਨੇ ਸਮੁੰਦਰੀ ਵਪਾਰ ਨੂੰ, ਸਮੁੰਦਰੀ ਸ਼ਕਤੀ ਨੂੰ ਇੱਕ ਨਵੀਂ ਉਚਾਈ ਦਿੱਤੀ ਸੀ। ਉਨ੍ਹਾਂ ਨੇ ਨਵੀਆਂ ਨੀਤੀਆਂ ਬਣਾਈਆਂ, ਦੇਸ਼ ਦੀ ਪ੍ਰਗਤੀ ਦੇ ਲਈ ਫ਼ੈਸਲੇ ਕੀਤੇ। ਕਦੇ ਸਾਡੀ ਤਾਕਤ ਇੰਨੀ ਸੀ ਕਿ ਦਰਯਾ ਸਾਰੰਗ ਕਾਨ੍ਹੋਜੀ ਆਂਗ੍ਰੇ ਪੂਰੀ ਈਸਟ ਇੰਡੀਆ ਕੰਪਨੀ ‘ਤੇ ਭਾਰੀ ਪਏ ਸਨ। ਲੇਕਿਨ, ਆਜ਼ਾਦੀ ਦੇ ਬਾਅਦ ਉਸ ਵਿਰਾਸਤ ‘ਤੇ ਧਿਆਨ ਨਹੀਂ ਦਿੱਤਾ ਗਿਆ। ਉਦਯੋਗਿਕ ਵਿਕਾਸ ਤੋਂ ਲੈ ਕੇ ਵਪਾਰ ਤੱਕ, ਭਾਰਤ ਪਿੱਛੇ ਛੁੱਟਦਾ ਚਲਿਆ ਗਿਆ।
ਲੇਕਿਨ ਸਾਥੀਓ,
ਹੁਣ ਇਹ ਭਾਰਤ, ਨਵਾਂ ਭਾਰਤ ਹੈ। ਨਵਾਂ ਭਾਰਤ ਇਤਿਹਾਸ ਤੋਂ ਸਬਕ ਲੈਂਦਾ ਹੈ ਨਵਾਂ ਭਾਰਤ ਆਪਣੇ ਸਮਰੱਥ ਨੂੰ ਪਹਿਚਾਣਦਾ ਹੈ, ਨਵਾਂ ਭਾਰਤ ਆਪਣੇ ਮਾਣ ਨੂੰ ਪਹਿਚਾਣਦਾ ਹੈ, ਗ਼ੁਲਾਮੀ ਦੀਆਂ ਬੇੜੀਆਂ ਦੇ ਹਰ ਨਿਸ਼ਾਨ ਨੂੰ ਪਿੱਛੇ ਛੱਡਦੇ ਹੋਏ ਨਵਾਂ ਭਾਰਤ ਸਮੁੰਦਰੀ ਇਨਫ੍ਰਾਸਟ੍ਰਕਚਰ ਵਿੱਚ ਮੀਲ ਦੇ ਨਵੇਂ ਪੱਥਰ ਲਗਾ ਰਿਹਾ ਹੈ।
ਸਾਥੀਓ,
ਪਿਛਲੇ ਇੱਕ ਦਹਾਕੇ ਵਿੱਚ ਭਾਰਤ ਦੇ ਸਮੁੰਦਰੀ ਤਟਾਂ ‘ਤੇ ਵਿਕਾਸ ਨੂੰ ਅਭੂਤਪੂਰਵ ਗਤੀ ਮਿਲੀ ਹੈ। ਅਸੀਂ ਬੰਦਰਗਾਹਾਂ ਨੂੰ ਆਧੁਨਿਕ ਬਣਾਇਆ ਹੈ। ਅਸੀਂ ਜਲਮਾਰਗਾਂ ਨੂੰ ਵਿਕਸਿਤ ਕੀਤਾ ਹੈ। ਜਹਾਜ਼ਾਂ ਨੂੰ ਬਣਾਉਣ ਦਾ ਕੰਮ ਭਾਰਤ ਵਿੱਚ ਹੋਵੇ, ਭਾਰਤ ਦੇ ਲੋਕਾਂ ਨੂੰ ਰੋਜ਼ਗਾਰ ਮਿਲੇ, ਸਰਕਾਰ ਨੇ ਇਸ ‘ਤੇ ਜ਼ੋਰ ਦਿੱਤਾ ਹੈ। ਇਸ ਦਿਸ਼ਾ ਵਿੱਚ ਲੱਖਾਂ ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ। ਅੱਜ ਇਸ ਦੇ ਪਰਿਣਾਮ ਵੀ ਸਾਨੂੰ ਦੇਖਣ ਨੂੰ ਮਿਲ ਰਹੇ ਹਨ। ਜ਼ਿਆਦਾਤਰ ਪੋਰਟ ਦੀ ਸਮਰੱਥਾ ਪਹਿਲਾਂ ਦੀ ਤੁਲਨਾ ਵਿੱਚ ਦੁੱਗਣੀ ਹੋ ਗਈ ਹੈ, ਨਿਜੀ ਨਿਵੇਸ਼ ਵੀ ਵਧਿਆ ਹੈ, ਜਹਾਜ਼ਾਂ ਦੇ ਜਾਣ-ਆਉਣ ਦੇ ਸਮੇਂ ਵਿੱਚ ਵੀ ਕਮੀ ਆਈ ਹੈ। ਇਸ ਦਾ ਲਾਭ ਕਿਸ ਨੂੰ ਮਿਲ ਰਿਹਾ ਹੈ? ਸਾਡੇ ਉਦਯੋਗਾਂ, ਸਾਡੇ ਵਪਾਰੀਆਂ, ਜਿਨ੍ਹਾਂ ਦੀ ਲਾਗਤ ਘੱਟ ਹੋਈ ਹੈ। ਇਸ ਦਾ ਲਾਭ ਸਾਡੇ ਨੌਜਵਾਨਾਂ ਨੂੰ ਮਿਲ ਰਿਹਾ ਹੈ, ਜਿਨ੍ਹਾਂ ਨੂੰ ਨਵੇਂ ਅਵਸਰ ਮਿਲ ਰਹੇ ਹਨ। ਇਸ ਦਾ ਲਾਭ ਉਨ੍ਹਾਂ ਨਾਵਿਕਾਂ ਨੂੰ ਮਿਲ ਰਿਹਾ ਹੈ, ਜਿਨ੍ਹਾਂ ਦੀਆਂ ਸੁਵਿਧਾਵਾਂ ਵਧੀਆਂ ਹਨ।
ਸਾਥੀਓ,
ਅੱਜ ਵਾਧਵਨ ਪੋਰਟ ‘ਤੇ ਪੂਰੀ ਦੁਨੀਆ ਦੀ ਨਜ਼ਰ ਹੈ। ਦੁਨੀਆ ਵਿੱਚ ਵਾਧਵਨ ਪੋਰਟ ਦੀ ਬਰਾਬਰੀ ਕਰਨ ਵਾਲੇ, 20 ਮੀਟਰ ਜਿੰਨੀ ਗਹਿਰਾਈ ਵਾਲੇ ਬਹੁਤ ਘੱਟ ਬੰਦਰਗਾਹ ਹਨ। ਇਸ ਪੋਰਟ ‘ਤੇ ਹਜ਼ਾਰਾਂ ਜਹਾਜ਼ ਆਉਣਗੇ, ਕੰਟੇਨਰ ਆਉਣਗੇ, ਇਸ ਪੂਰੇ ਖੇਤਰ ਦੀ ਆਰਥਿਕ ਤਸਵੀਰ ਬਦਲ ਜਾਵੇਗੀ। ਸਰਕਾਰ ਵਾਧਵਨ ਪੋਰਟ ਨੂੰ ਰੇਲ ਅਤੇ ਹਾਈਵੇਅ ਕਨੈਕਟੀਵਿਟੀ ਨਾਲ ਵੀ ਜੋੜੇਗੀ। ਕਿੰਨੇ ਹੀ ਨਵੇਂ-ਨਵੇਂ ਵਪਾਰ ਇਸ ਪੋਰਟ ਦੀ ਵਜ੍ਹਾ ਨਾਲ ਇੱਥੇ ਸ਼ੁਰੂ ਹੋਣਗੇ। ਇੱਥੇ ਵੇਅਰਹਾਉਸਿੰਗ ਦੇ ਕੰਮ ਵਿੱਚ ਬਹੁਤ ਤੇਜ਼ੀ ਆਵੇਗੀ ਅਤੇ ਇਸ ਦੀ ਲੋਕੇਸ਼ਨ, ਇਹ ਤਾਂ ਸੋਨੇ ‘ਤੇ ਸੁਹਾਗਾ ਹੈ, ਵੈਸਟਰਨ ਡੈਡੀਕੇਟਿਡ ਫ੍ਰੇਟ ਕੌਰੀਡੋਰ, ਦਿੱਲੀ ਮੁੰਬਈ ਐਕਸਪ੍ਰੈੱਸਵੇਅ, ਸਭ ਕੁਝ ਬਹੁਤ ਕੋਲ ਹੈ। ਪੂਰੇ ਸਾਲ ਇੱਥੋਂ ਕਾਰਗੋ ਆਵੇਗਾ-ਜਾਵੇਗਾ ਅਤੇ ਇਸ ਦਾ ਸਭ ਤੋਂ ਜ਼ਿਆਦਾ ਲਾਭ ਆਪ ਲੋਕਾਂ ਨੂੰ ਮਿਲੇਗਾ, ਮੇਰੇ ਮਹਾਰਾਸ਼ਟਰ ਦੇ ਭਾਈ-ਭੈਣਾਂ ਨੂੰ ਮਿਲੇਗਾ, ਮੇਰੀ ਨਵੀਂ ਪੀੜ੍ਹੀ ਨੂੰ ਮਿਲੇਗਾ।
ਸਾਥੀਓ,
ਮਹਾਰਾਸ਼ਟਰ ਦਾ ਵਿਕਾਸ, ਇਹ ਮੇਰੀ ਬਹੁਤ ਵੱਡੀ ਪ੍ਰਾਥਮਿਕਤਾ ਹੈ। ਅੱਜ ‘ਮੇਕ ਇਨ ਇੰਡੀਆ’ ਦਾ ਲਾਭ ਮਹਾਰਾਸ਼ਟਰ ਨੂੰ ਹੋ ਰਿਹਾ ਹੈ। ਅੱਜ ਆਤਮਨਿਰਭਰ ਭਾਰਤ ਅਭਿਯਾਨ ਦਾ ਲਾਭ ਮਹਾਰਾਸ਼ਟਰ ਨੂੰ ਹੋ ਰਿਹਾ ਹੈ। ਅੱਜ ਭਾਰਤ ਦੀ ਪ੍ਰਗਤੀ ਵਿੱਚ ਸਾਡਾ ਮਹਾਰਾਸ਼ਟਰ ਬਹੁਤ ਵੱਡੀ ਭੂਮਿਕਾ ਨਿਭਾ ਰਿਹਾ ਹੈ, ਲੇਕਿਨ ਇਹ ਬਦਕਿਸਮਤੀ ਹੈ ਕਿ ਮਹਾਰਾਸ਼ਟਰ ਵਿਰੋਧੀ ਦਲਾਂ ਨੇ ਤੁਹਾਡੇ ਵਿਕਾਸ, ਤੁਹਾਡੀ ਭਲਾਈ ‘ਤੇ ਹਮੇਸ਼ਾ ਬ੍ਰੇਕ ਲਗਾਉਣ ਦੀ ਕੋਸ਼ਿਸ਼ ਕੀਤੀ। ਮੈਂ ਅੱਜ ਤੁਹਾਨੂੰ ਇਸ ਦਾ ਇੱਕ ਹੋਰ ਉਦਾਹਰਣ ਦਿੰਦਾ ਹਾਂ।
ਭਾਈਓ ਅਤੇ ਭੈਣੋਂ,
ਸਾਡੇ ਦੇਸ਼ ਨੂੰ ਵਰ੍ਹਿਆਂ ਤੋਂ ਦੁਨੀਆ ਦੇ ਨਾਲ ਵਪਾਰ ਦੇ ਲਈ ਇੱਕ ਵੱਡੇ ਅਤੇ ਆਧੁਨਿਕ ਪੋਰਟ ਦੀ ਜ਼ਰੂਰਤ ਸੀ। ਮਹਾਰਾਸ਼ਟਰ ਦਾ ਪਾਲਘਰ ਹੀ ਇਸ ਦੇ ਲਈ ਸਭ ਤੋਂ ਉਪਯੁਕਤ ਜਗ੍ਹਾ ਹੈ। ਇਹ ਪੋਰਟ ਹਰ ਮੌਸਮ ਵਿੱਚ ਕੰਮ ਕਰ ਸਕਦਾ ਹੈ। ਲੇਕਿਨ, ਇਸ ਪ੍ਰੋਜੈਕਟ ਨੂੰ 60 ਵਰ੍ਹਿਆਂ ਤੱਕ ਲਟਕਾ ਕੇ ਰੱਖਿਆ ਗਿਆ। ਮਹਾਰਾਸ਼ਟਰ ਅਤੇ ਦੇਸ਼ ਦੇ ਲਈ ਇੰਨੇ ਜ਼ਰੂਰੀ ਕੰਮ ਨੂੰ ਕੁਝ ਲੋਕ ਸ਼ੁਰੂ ਹੀ ਨਹੀਂ ਹੋਣ ਦੇ ਰਹੇ ਸਨ। 2014 ਵਿੱਚ ਆਪ ਸਭ ਨੇ ਸਾਨੂੰ ਦਿੱਲੀ ਵਿੱਚ ਸੇਵਾ ਕਰਨ ਦਾ ਮੌਕਾ ਦਿੱਤਾ, 2016 ਵਿੱਚ ਜਦੋਂ ਸਾਡੇ ਸਾਥੀ ਦੇਵੇਂਦਰ ਜੀ ਦੀ ਸਰਕਾਰ ਆਈ, ਤਦ ਇਸ ‘ਤੇ ਉਨ੍ਹਾਂ ਨੇ ਗੰਭੀਰਤਾ ਨਾਲ ਕੰਮ ਸ਼ੁਰੂ ਕਰਵਾਇਆ। 2020 ਵਿੱਚ ਇੱਥੇ ਪੋਰਟ ਬਣਾਉਣ ਦਾ ਫੈਸਲਾ ਵੀ ਕਰ ਲਿਆ ਗਿਆ, ਲੇਕਿਨ, ਉਸ ਦੇ ਬਾਅਦ ਸਰਕਾਰ ਬਦਲ ਗਈ ਅਤੇ ਢਾਈ ਸਾਲ ਤੱਕ ਫਿਰ ਇੱਥੇ ਕੋਈ ਕੰਮ ਨਹੀਂ ਹੋਇਆ।
ਤੁਸੀਂ ਮੈਨੂੰ ਦੱਸੋ, ਇਕੱਲੇ ਇਸ ਪ੍ਰੋਜੈਕਟ ਨਾਲ ਇੱਥੇ ਕਈ ਲੱਖ ਕਰੋੜ ਰੁਪਏ ਦੇ ਨਿਵੇਸ਼ ਦਾ ਅਨੁਮਾਨ ਹੈ। ਇੱਥੇ ਕਰੀਬ 12 ਲੱਖ ਰੋਜ਼ਗਾਰ ਦੇ ਅਵਸਰ ਪੈਦਾ ਹੋਣਗੇ। ਮਹਾਰਾਸ਼ਟਰ ਦੇ ਇਸ ਵਿਕਾਸ ਤੋਂ ਆਖਿਰ ਕਿਸ ਨੂੰ ਦਿੱਕਤ ਹੈ? ਕੌਣ ਲੋਕ ਸਨ, ਜੋ ਮਹਾਰਾਸ਼ਟਰ ਦੇ ਵਿਕਾਸ ਨੂੰ ਬ੍ਰੇਕ ਲਗਾ ਰਹੇ ਸਨ? ਇਹ ਕੌਣ ਲੋਕ ਸਨ, ਜਿਨ੍ਹਾਂ ਨੂੰ ਮਹਾਰਾਸ਼ਟਰ ਦੇ ਨੌਜਵਾਨਾਂ ਨੂੰ ਰੋਜ਼ਗਾਰ ਮਿਲੇ ਇਸ ‘ਤੇ ਇਤਰਾਜ਼ ਸੀ। ਪਹਿਲਾਂ ਦੀਆਂ ਉਨ੍ਹਾਂ ਸਰਕਾਰਾਂ ਨੇ ਕਿਉਂ ਇਸ ਕੰਮ ਨੂੰ ਅੱਗੇ ਨਹੀਂ ਵਧਣ ਦਿੱਤਾ? ਇਹ ਗੱਲ ਮਹਾਰਾਸ਼ਟਰ ਦੀ ਜਨਤਾ ਨੂੰ ਕਦੇ ਵੀ ਭੁੱਲਣਾ ਨਹੀਂ ਚਾਹੀਦੀ ਹੈ। ਸੱਚਾਈ ਇਹ ਹੈ ਕਿ ਕੁਝ ਲੋਕ ਮਹਾਰਾਸ਼ਟਰ ਨੂੰ ਪਿੱਛੇ ਰੱਖਣਾ ਚਾਹੁੰਦੇ ਹਾਂ, ਜਦਕਿ ਸਾਡੀ ਐੱਨਡੀਏ ਦੀ ਸਰਕਾਰ, ਇੱਥੇ ਸਾਡੀ ਮਹਾਯੁਤੀ ਦੀ ਸਰਕਾਰ, ਮਹਾਰਾਸ਼ਟਰ ਨੂੰ ਦੇਸ਼ ਵਿੱਚ ਸਭ ਤੋਂ ਅੱਗੇ ਲੈ ਜਾਣਾ ਚਾਹੁੰਦੀ ਹੈ।
ਸਾਥੀਓ,
ਜਦੋਂ ਸਮੁੰਦਰ ਨਾਲ ਜੁੜੇ ਅਵਸਰਾਂ ਦੀ ਗੱਲ ਹੁੰਦੀ ਹੈ, ਤਾਂ ਇਸ ਵਿੱਚ ਸਭ ਤੋਂ ਅਹਿਮ ਭਾਗੀਦਾਰ ਸਾਡੇ ਮੇਛੇਰੇ ਭਾਈ-ਭੈਣ ਹਨ। ਮੱਛੀਮਾਰ ਬੰਧੂ ਭਗਿਨੀਂਨੋ! ਆਪਲਯਾ ਪਾਂਚ ਸ਼ੇ ਸੱਵਿਸ, ਮੱਛੀਮਾਰਾਂਚੀ ਗਾਵੇ ਕੋੱਠੀਵਾੜੇ, ਆਣਿ 15 ਲੱਖ ਮੱਛਾਮਾਰਾਂਚਯਾ ਲੋਕ-ਸੰਖਯੇਸਹ, ਮਹਾਰਾਸ਼ਟ੍ਰਾਚੇ ਮਤਸਯਪਾਲਨ ਖੇਤਰਾਤੀਲ, ਖੂਪ ਮੋਠੇ ਆਹੇ. ਹਾਲੇ ਮੈਂ ਪੀਐੱਮ ਮਤਸਯ ਸੰਪਦਾ ਦੇ ਲਾਭਾਰਥੀ ਸਾਥੀਆਂ ਨਾਲ ਗੱਲ ਵੀ ਕਰ ਰਿਹਾ ਸੀ। ਇਨ੍ਹਾਂ ਦੀ ਮਿਹਨਤ ਨਾਲ 10 ਵਰ੍ਹਿਆਂ ਵਿੱਚ ਕਿਵੇਂ ਇਸ ਸੈਕਟਰ ਦੀ ਤਸਵੀਰ ਬਦਲੀ ਹੈ, ਕਿਵੇਂ ਦੇਸ਼ ਦੀਆਂ ਯੋਜਨਾਵਾਂ ਨਾਲ, ਸਰਕਾਰ ਦੇ ਸੇਵਾਭਾਵ ਨਾਲ ਕਰੋੜਾਂ ਮਛੇਰਿਆਂ ਦਾ ਜੀਵਨ ਬਦਲ ਰਿਹਾ ਹੈ, ਇਹ ਅੱਜ ਸਾਨੂੰ ਦੇਖਣ ਨੂੰ ਮਿਲ ਰਿਹਾ ਹੈ। ਤੁਹਾਡੀ ਮਿਹਨਤ ਨੇ ਕਿੰਨਾ ਕਮਾਲ ਕੀਤਾ ਹੈ, ਇਹ ਜਾਣ ਕੇ ਤੁਹਾਨੂੰ ਵੀ ਖੁਸ਼ੀ ਹੋਵੇਗੀ। ਅੱਜ ਭਾਰਤ ਦੁਨੀਆ ਦਾ ਦੂਸਰਾ ਸਭ ਤੋਂ ਵੱਡਾ ਮੱਛੀ ਉਤਪਾਦਕ ਦੇਸ਼ ਬਣ ਗਿਆ ਹੈ। 2014 ਵਿੱਚ ਦੇਸ਼ ਵਿੱਚ 80 ਲੱਖ ਟਨ ਮੱਛੀ ਦਾ ਹੀ ਉਤਪਾਦਨ ਹੁੰਦਾ ਸੀ।
ਅੱਜ ਕਰੀਬ-ਕਰੀਬ 170 ਲੱਖ ਟਨ ਮੱਛੀ ਦਾ ਉਤਪਾਦਨ ਭਾਰਤ ਕਰ ਰਿਹਾ ਹੈ। ਯਾਨੀ ਸਿਰਫ 10 ਸਾਲ ਵਿੱਚ ਮੱਛੀ ਦਾ ਉਤਪਾਦਨ ਤੁਸੀਂ ਦੁੱਗਣਾ ਕਰ ਦਿੱਤਾ ਹੈ। ਅੱਜ ਭਾਰਤ ਦਾ ਸੀ ਫੂਡ ਨਿਰਯਾਤ ਵੀ ਤੇਜ਼ੀ ਨਾਲ ਵਧ ਰਿਹਾ ਹੈ। 10 ਸਾਲ ਪਹਿਲਾਂ ਦੇਸ਼ ਤੋਂ 20 ਹਜ਼ਾਰ ਕਰੋੜ ਰੁਪਏ ਤੋਂ ਘੱਟ ਦਾ ਝੀਂਗਾ ਨਿਰਯਾਤ ਹੁੰਦਾ ਸੀ। ਅੱਜ 40 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦਾ ਝੀਂਗਾ ਨਿਰਯਾਤ ਹੁੰਦਾ ਹੈ। ਯਾਨੀ ਝੀਂਗਾ ਦਾ ਨਿਰਯਾਤ ਵੀ ਅੱਜ ਦੁੱਗਣੇ ਤੋਂ ਜ਼ਿਆਦਾ ਹੋ ਗਿਆ ਹੈ। ਅਸੀਂ ਜੋ ਬਲੂ ਰੇਵੋਲਿਊਸ਼ਨ ਸਕੀਮ ਸ਼ੁਰੂ ਕੀਤੀ ਸੀ, ਉਸ ਦੀ ਸਫਲਤਾ ਚਾਰੋਂ ਤਰਫ ਦਿਖ ਰਹੀ ਹੈ। ਇਸ ਯੋਜਨਾ ਨਾਲ ਰੋਜ਼ਗਾਰ ਦੇ ਲੱਖਾਂ ਨਵੇਂ ਅਵਸਰ ਤਿਆਰ ਹੋਏ ਹਨ। ਆਮਚਯਾ ਸਰਕਾਰਚਯਾ ਨਿਰੰਤਰ ਪ੍ਰਯਤਨਾਂਮੁੱਠੇ, ਕੋਟਚਾਵਧੀ ਮੱਛੀਮਾਰਾਂਚੇ ਉਤਪੰਨ ਵਾਢਲੇ ਆਹੇ, ਤਯਾਂਚਾ ਜੀਵਨ ਸਤਰ ਸੁਧਾਰਲਾ ਆਹੇ.
ਸਾਥੀਓ,
ਸਾਡੀ ਸਰਕਾਰ ਮੱਛੀ ਉਤਪਾਦਨ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਨੂੰ ਵਧਾਉਣ ਦੇ ਲਈ ਵੀ ਕੰਮ ਕਰ ਰਹੀ ਹੈ। ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ ਦੇ ਤਹਿਤ ਹਜ਼ਾਰਾਂ ਮਹਿਲਾਵਾਂ ਨੂੰ ਮਦਦ ਦਿੱਤੀ ਗਈ ਹੈ। ਤੁਸੀਂ ਵੀ ਜਾਣਦੇ ਹੋ ਕਿ ਮੱਛੀ ਪਕੜਣ ਦੇ ਲਈ ਜਾਣੇ ਵਾਲੇ ਲੋਕਾਂ ਨੂੰ ਆਪਣੇ ਜੀਵਨ ਦਾ ਖਤਰਾ ਵੀ ਉਠਾਉਣਾ ਪੈਂਦਾ ਸੀ। ਘਰ ਦੀਆਂ ਮਹਿਲਾਵਾਂ, ਪੂਰਾ ਪਰਿਵਾਰ ਚਿੰਤਾ ਵਿੱਚ ਜਿਉਂਦਾ ਸੀ। ਅਸੀਂ ਆਧੁਨਿਕ ਟੈਕਨੋਲੋਜੀ ਅਤੇ ਸੈਟੇਲਾਈਟ ਦੀ ਮਦਦ ਨਾਲ ਇਨ੍ਹਾਂ ਖਤਰਿਆਂ ਨੂੰ ਵੀ ਘੱਟ ਕਰ ਰਹੇ ਹਨ। ਅੱਜ ਜੋ ਇਹ ਵੈਸਲ ਕਮਿਊਨੀਕੇਸ਼ਨ ਸਿਸਟਮ ਸ਼ੁਰੂ ਹੋਇਆ ਹੈ, ਉਹ ਤਾਂ ਸਾਡੇ ਮੱਛੀਮਾਰ ਭਾਈ-ਭੈਣਾਂ ਦੇ ਲਈ ਬਹੁਤ ਵੱਡਾ ਵਰਦਾਨ ਹੋਵੇਗਾ। ਸਰਕਾਰ, ਮੱਛੀ ਪਕੜਣ ਵਾਲੇ ਜਹਾਜ਼ਾਂ ‘ਤੇ ਇੱਕ ਲੱਖ ਟ੍ਰਾਂਸਪੋਂਡਰ ਲਗਾਉਣ ਜਾ ਰਹੀ ਹੈ।
ਇਸ ਦੀ ਮਦਦ ਨਾਲ ਸਾਡੇ ਮਛੇਰੇ ਸਾਥੀ, ਆਪਣੇ ਪਰਿਵਾਰਾਂ ਨਾਲ, ਬੋਟ ਮਾਲਿਕਾਂ ਨਾਲ, ਫਿਸ਼ਰੀਜ਼ ਡਿਪਾਰਟਮੈਂਟ ਨਾਲ, ਸਮੁੰਦਰ ਦੀ ਸੁਰੱਖਿਆ ਕਰਨ ਵਾਲਿਆਂ ਨਾਲ ਹਮੇਸ਼ਾ ਜੁੜੇ ਰਹਿਣਗੇ। ਚਕ੍ਰਵਾਤ ਦੇ ਸਮੇਂ, ਸਮੁੰਦਰ ਵਿੱਚ ਕਿਸੇ ਅਨਹੋਣੀ ਦੇ ਸਮੇਂ, ਸਾਡੇ ਮਛੇਰੇ ਸਾਥੀ, ਜਦੋਂ ਚਾਹੋ ਆਪਣਾ ਸੰਦੇਸ਼ ਸੈਟੇਲਾਈਟ ਦੀ ਮਦਦ ਨਾਲ ਕਿਨਾਰੇ ਪਾਰ ਸਬੰਧਿਤ ਲੋਕਾਂ ਨੂੰ ਭੇਜ ਪਾਉਣਗੇ। ਸੰਕਟ ਦੇ ਸਮੇਂ, ਤੁਹਾਡਾ ਜੀਵਨ ਬਚਾਉਣਾ, ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਾਉਣਾ, ਸਰਕਾਰ ਦੀ ਬਹੁਤ ਵੱਡੀ ਪ੍ਰਾਥਮਿਕਤਾ ਹੈ।
ਸਾਥੀਓ,
ਮੱਛੀਮਾਰ ਭਾਈ-ਭੈਣਾਂ ਦੇ ਜਹਾਜ਼ ਸੁਰੱਖਿਅਤ ਲੌਟ ਸਕਣ, ਇਸ ਦੇ ਲਈ 110 ਤੋਂ ਜ਼ਿਆਦਾ ਮੱਛੀ ਬੰਦਰਗਾਹ ਅਤੇ ਲੈਂਡਿੰਗ ਸੈਂਟਰਸ ਵੀ ਬਣਾਏ ਜਾ ਰਹੇ ਹਨ। ਕੋਲਡ ਚੇਨ ਹੋਵੇ,ਪ੍ਰੋਸੈਸਿੰਗ ਦੀ ਵਿਵਸਥਾ ਹੋਵੇ, ਕਿਸ਼ਤੀ ਦੇ ਲਈ ਲੋਨ ਦੀ ਯੋਜਨਾ ਹੋਵੇ, ਜਾਂ ਪੀਐੱਮ ਮਤਸਯ ਸੰਪਦਾ ਯੋਜਨਾ ਹੋਵੇ, ਇਹ ਸਾਰੀਆਂ ਯੋਜਨਾਵਾਂ ਮੱਛੀਮਾਰ ਭਾਈ-ਭੈਣਾਂ ਦੇ ਹਿਤ ਦੇ ਲਈ ਹੀ ਬਣਾਈਆਂ ਗਈਆਂ ਹਨ। ਅਸੀਂ ਤਟਵਰਤੀ ਪਿੰਡਾਂ ਦੇ ਵਿਕਾਸ ‘ਤੇ ਹੋਰ ਜ਼ਿਆਦਾ ਧਿਆਨ ਦੇ ਰਹੇ ਹਾਂ। ਤੁਹਾਡਾ ਸਮਰੱਥ ਵਧਾਉਣ ਦੇ ਲਈ ਮੱਛੀਮਾਰ ਸਰਕਾਰੀ ਸੰਸਥਾਵਾਂ ਨੂੰ ਵੀ, ਸਹਿਕਾਰੀ ਸੰਸਥਾਵਾਂ ਨੂੰ ਵੀ ਮਜ਼ਬੂਤ ਬਣਾਇਆ ਜਾ ਰਿਹਾ ਹੈ।
ਸਾਥੀਓ,
ਪਿਛੜਿਆਂ ਦੇ ਲਈ ਕੰਮ ਕਰਨਾ ਹੋਵੇ, ਜਾਂ ਵੰਚਿਤਾਂ ਨੂੰ ਅਵਸਰ ਦੇਣਾ ਹੋਵੇ, ਬੀਜੇਪੀ ਅਤੇ ਐੱਨਡੀਏ ਸਰਕਾਰਾਂ ਨੇ ਪੂਰੇ ਸਮਰਪਣ ਭਾਵ ਅਤੇ ਇਮਾਨਦਾਰੀ ਨਾਲ ਕੰਮ ਕੀਤਾ ਹੈ। ਤੁਸੀਂ ਦੇਖੋ, ਦੇਸ਼ ਦੇ ਇੰਨੇ ਦਹਾਕਿਆਂ ਤੱਕ ਮੱਛੀਮਾਰ ਭਾਈ-ਭੈਣਾਂ ਅਤੇ ਆਦਿਵਾਸੀਆਂ ਦੀ ਕੀ ਸਥਿਤੀ ਰਹੀ? ਪੁਰਾਣੀਆਂ ਸਰਕਾਰਾਂ ਦੀਆਂ ਨੀਤੀਆਂ ਵਿੱਚ ਹਮੇਸ਼ਾ ਇਸ ਸਮਾਜ ਨੂੰ ਹਾਸ਼ੀਏ ‘ਤੇ ਰੱਖਿਆ ਗਿਆ। ਦੇਸ਼ ਵਿੱਚ ਇੰਨਾ ਵੱਡਾ ਆਦਿਵਾਸੀ ਬਹੁਲ ਖੇਤਰ ਹੈ। ਫਿਰ ਵੀ ਆਦਿਵਾਸੀਆਂ ਦੀ ਭਲਾਈ ਦੇ ਲਈ ਕਦੇ ਇੱਕ ਵਿਭਾਗ ਤੱਕ ਨਹੀਂ ਬਣਾਇਆ ਗਿਆ। ਅਲੱਗ ਜਨਜਾਤੀਯ ਮੰਤਰਾਲੇ ਦੀ ਸਥਾਪਨਾ ਭਾਜਪਾ ਐੱਨਡੀਏ ਸਰਕਾਰ ਨੇ ਹੀ ਕੀਤੀ ਸੀ। ਸਾਡੀ ਹੀ ਸਰਕਾਰ ਨੇ ਮਛੇਰਿਆਂ ਦੀ ਭਲਾਈ ਦੇ ਲਈ ਅਲੱਗ ਮੰਤਰਾਲਾ ਵੀ ਬਣਾਇਆ। ਹਮੇਸ਼ਾ ਅਣਗੌਲੇ ਰਹੇ ਆਦਿਵਾਸੀ ਇਲਾਕਿਆਂ ਨੂੰ ਹੁਣ ਪੀਐੱਮ ਜਨਮਨ ਯੋਜਨਾ ਦਾ ਲਾਭ ਮਿਲ ਰਿਹਾ ਹੈ। ਸਾਡਾ ਆਦਿਵਾਸੀ ਸਮਾਜ, ਸਾਡਾ ਮੱਛੀਮਾਰ ਸਮਾਜ ਅੱਜ ਭਾਰਤ ਦੀ ਪ੍ਰਗਤੀ ਵਿੱਚ ਵੱਡਾ ਯੋਗਦਾਨ ਦੇ ਰਿਹਾ ਹੈ।
ਸਾਥੀਓ,
ਅੱਜ ਮੈਂ ਮਹਾਯੁਤੀ ਦੀ ਸਰਕਾਰ ਦੀ ਇੱਕ ਹੋਰ ਗੱਲ ਦੇ ਲਈ ਵਿਸ਼ੇਸ਼ ਤੌਰ ‘ਤੇ ਸਰਾਹਨਾ ਕਰਾਂਗਾ। Women led development ਵਿੱਚ ਨਾਰੀ ਸਸ਼ਕਤੀਕਰਣ ਵਿੱਚ ਮਹਾਰਾਸ਼ਟਰ ਦੇਸ਼ ਨੂੰ ਦਿਸ਼ਾ ਦਿਖਾ ਰਿਹਾ ਹੈ। ਅੱਜ ਮਹਾਰਾਸ਼ਟਰ ਵਿੱਚ ਅਨੇਕ ਉੱਚ ਅਹੁਦਿਆਂ ‘ਤੇ ਮਹਿਲਾਵਾਂ ਬਹੁਤ ਹੀ ਸ਼ਾਨਦਾਰ ਕੰਮ ਕਰ ਰਹੀਆਂ ਹਨ। ਰਾਜ ਦੇ ਇਤਿਹਾਸ ਵਿੱਚ ਪਹਿਲੀ ਬਾਰ ਮੁੱਖ ਸਕੱਤਰ ਦੇ ਰੂਪ ਵਿੱਚ ਸੁਜਾਤਾ ਸੈਨਿਕ ਜੀ ਰਾਜ ਪ੍ਰਸ਼ਾਸਨ ਦਾ ਮਾਰਗਦਰਸ਼ਨ ਕਰ ਰਹੇ ਹਨ। ਪਹਿਲੀ ਵਾਰ ਰਾਜ ਦੇ ਪੁਲਿਸ ਫੋਰਸ ਦੀ ਪ੍ਰਮੁੱਖ GDP ਰਸ਼ਮੀ ਸ਼ੁਕਲਾ ਜੀ ਅਗਵਾਈ ਕਰ ਰਹੇ ਹਨ। ਪਹਿਲੀ ਵਾਰ ਰਾਜ ਦੇ Forest Force ਦੀ ਪ੍ਰਮੁੱਖ ਤੌਰ ‘ਤੇ ਸ਼ੋਮਿਤਾ ਬਿਸਵਾਸ ਜੀ lead ਕਰ ਰਹੇ ਹਨ। ਪਹਿਲੀ ਵਾਰ ਰਾਜ ਦੇ ਕਾਨੂੰਨ ਵਿਭਾਗ ਦੇ ਪ੍ਰਮੁੱਖ ਦੇ ਰੂਪ ਵਿੱਚ ਸ਼੍ਰੀਮਤੀ ਸੁਵਰਣਾ ਕੇਵਲੇ ਜੀ, ਵੱਡੀ ਜ਼ਿੰਮੇਦਾਰੀ ਸੰਭਾਲ ਰਹੇ ਹਨ।
ਇਸੇ ਤਰ੍ਹਾਂ ਰਾਜ ਦੇ Principal Accountant General ਦੇ ਰੂਪ ਵਿੱਚ ਜਯਾ ਭਗਤ ਜੀ ਨੇ ਕਮਾਨ ਸੰਭਾਲੀ ਹੋਈ ਹੈ। ਅਤੇ ਮੁੰਬਈ ਵਿੱਚ Customs Department ਦੀ ਅਗਵਾਈ ਪ੍ਰਾਚੀ ਸਰੂਪ ਜੀ ਦੇ ਹੱਥਾਂ ਵਿੱਚ ਹੈ। ਮੁੰਬਈ ਦੀ ਵਿਸ਼ਾਲ ਅਤੇ ਮੁਸ਼ਕਿਲ ਭਰੇ ਅੰਡਰਗ੍ਰਾਉਂਡ Metro-3 ਨੂੰ Mumbai Metro ਦੀ ਐੱਮਡੀ ਅਸ਼ਵਿਨੀ ਭਿੜੇ ਜੀ lead ਕਰ ਰਹੇ ਹਨ। ਉੱਚ ਸਿੱਖਿਆ ਖੇਤਰ ਵਿੱਚ ਵੀ ਮਹਾਰਾਸ਼ਟਰ ਵਿੱਚ ਮਹਿਲਾਵਾਂ ਅਗਵਾਈ ਕਰ ਰਹੀਆਂ ਹਨ। ਮਹਾਰਾਸ਼ਟਰ ਹੈਲਥ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਦੇ ਰੂਪ ਵਿੱਚ ਲੈਫਟੀਨੈਂਟ ਜਨਰਲ ਡਾਕਟਰ ਮਾਧੁਰੀ ਕਾਨਿਟਕਰ ਜੀ ਅਗਵਾਈ ਕਰ ਰਹੇ ਹਨ। ਮਹਾਰਾਸ਼ਟਰ ਦੇ Skills University ਦੇ ਪਹਿਲੇ ਵਾਈਸ-ਚਾਂਸਲਰ ਦੇ ਰੂਪ ਵਿੱਚ ਡਾਕਟਰ ਅਪੂਰਵਾ ਪਾਲਕਰ ਜੀ ਨਵੀਂ ਪਹਿਲ ਕਰ ਰਹੇ ਹਨ। ਅਜਿਹੇ ਕਿੰਨੇ ਹੀ ਵੱਡੇ ਅਤੇ ਬਹੁਤ ਜ਼ਿੰਮੇਦਾਰੀ ਭਰੇ ਅਹੁਦੇ ਹਨ, ਜਿੱਥੇ ਮਹਾਰਾਸ਼ਟਰ ਵਿੱਚ ਨਾਰੀਸ਼ਕਤੀ, ਆਪਣੇ ਸ਼੍ਰੇਸ਼ਠ ਪ੍ਰਦਰਸ਼ਨ ਕਰ ਰਹੀ ਹੈ। ਇਨ੍ਹਾਂ ਦੀ ਸਫਲਤਾ ਇਸ ਗੱਲ ਦਾ ਪ੍ਰਮਾਣ ਹੈ ਕਿ 21ਵੀਂ ਸਦੀ ਦੀ ਨਾਰੀਸ਼ਕਤੀ ਸਮਾਜ ਨੂੰ ਨਵੀਂ ਦਿਸ਼ਾ ਦੇਣ ਦੇ ਲਈ ਤਿਆਰ ਹੈ। ਇਹੀ ਨਾਰੀਸ਼ਕਤੀ, ਵਿਕਸਿਤ ਭਾਰਤ ਦਾ ਬਹੁਤ ਵੱਡਾ ਅਧਾਰ ਹੈ।
ਸਾਥੀਓ,
‘ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ’ ਇਹ NDA ਸਰਕਾਰ ਦਾ ਮੰਤਰ ਹੈ। ਮੈਨੂੰ ਵਿਸ਼ਵਾਸ ਹੈ, ਆਪ ਸਭ ਦੇ ਸਹਿਯੋਗ ਨਾਲ ਅਸੀਂ ਮਹਾਰਾਸ਼ਟਰ ਨੂੰ ਵਿਕਾਸ ਦੀਆਂ ਨਵੀਆਂ ਉਚਾਈਆਂ ‘ਤੇ ਲੈ ਜਾਵਾਂਗੇ। ਤੁਸੀਂ ਮਹਾਯੁਤੀ ਸਰਕਾਰ ‘ਤੇ ਆਪਣਾ ਅਸ਼ੀਰਵਾਦ ਬਣਾਏ ਰੱਖੋ। ਇੱਕ ਵਾਰ ਫਿਰ ਆਪ ਸਭ ਨੂੰ ਦੇਸ਼ ਦੇ ਸਭ ਤੋਂ ਵੱਡੇ ਪੋਰਟ ਦੇ ਲਈ, ਅਨੇਕ-ਅਨੇਕ ਮੱਛੀਮਾਰ ਭਾਈਆਂ ਦੇ ਲਈ ਯੋਜਨਾਵਾਂ ਦੇ ਲਈ ਅਨੇਕ-ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ, ਵਧਾਈ ਦਿੰਦਾ ਹਾਂ।
ਮੇਰੇ ਨਾਲ ਬੋਲੋ-
ਭਾਰਤ ਮਾਤਾ ਕੀ- ਜੈ,
ਦੋਨੋਂ ਹੱਥ ਉੱਪਰ ਕਰਕੇ ਪੂਰੀ ਤਾਕਤ ਨਾਲ ਬੋਲੋ-
ਭਾਰਤ ਮਾਤਾ ਕੀ- ਜੈ,
ਅੱਜ ਤੁਹਾਡੇ ਨਾਲ ਸਮੁੰਦਰ ਦੀਆਂ ਹਰ ਲਹਿਰਾਂ ਵੀ ਆਪਣਾ ਸੁਰ ਜੋੜ ਰਹੀਆਂ ਹਨ-
ਭਾਰਤ ਮਾਤਾ ਕੀ- ਜੈ,
ਭਾਰਤ ਮਾਤਾ ਕੀ- ਜੈ,
ਭਾਰਤ ਮਾਤਾ ਕੀ- ਜੈ,
ਬਹੁਤ-ਬਹੁਤ ਧੰਨਵਾਦ।