Quoteਰੋਜ਼ਗਾਰ ਮੇਲੇ (Rozgar Melas) ਨੌਜਵਾਨਾਂ ਨੂੰ ਸਸ਼ਕਤ ਬਣਾ ਰਹੇ ਹਨ ਅਤੇ ਉਨ੍ਹਾਂ ਦੀਆਂ ਸਮਰੱਥਾਵਾਂ ਨੂੰ ਸਾਹਮਣੇ ਲਿਆ ਰਹੇ ਹਨ, ਨਵ ਨਿਯੁਕਤ ਵਿਅਕਤੀਆਂ ਨੂੰ ਸ਼ੁਭਕਾਮਨਾਵਾਂ: ਪ੍ਰਧਾਨ ਮੰਤਰੀ
Quoteਅੱਜ ਭਾਰਤ ਦਾ ਯੁਵਾ ਨਵੇਂ ‍ਆਤਮਵਿਸ਼ਵਾਸ ਨਾਲ ਪਰਿਪੂਰਨ ਹੈ, ਹਰ ਖੇਤਰ ਵਿੱਚ ਸਫ਼ਲਤਾ ਪ੍ਰਾਪ‍ਤ ਕਰ ਰਿਹਾ ਹੈ : ਪ੍ਰਧਾਨ ਮੰਤਰੀ
Quoteਨਵੇਂ ਭਾਰਤ ਦੇ ਨਿਰਮਾਣ ਦੇ ਲਈ ਦੇਸ਼ ਦਹਾਕਿਆਂ ਤੋਂ ਇੱਕ ਆਧੁਨਿਕ ਸਿੱਖਿਆ ਪ੍ਰਣਾਲੀ ਦੀ ਜ਼ਰੂਰਤ ਮਹਿਸੂਸ ਕਰ ਰਿਹਾ ਸੀ; ਰਾਸ਼ਟਰੀ ਸਿੱਖਿਆ ਨੀਤੀ ਦੇ ਜ਼ਰੀਏ ਦੇਸ਼ ਹੁਣ ਉਸ ਦਿਸ਼ਾ ਵਿੱਚ ਅੱਗੇ ਵਧ ਚੁੱਕਿਆ ਹੈ: ਪ੍ਰਧਾਨ ਮੰਤਰੀ
Quoteਅੱਜ ਸਾਡੀ ਸਰਕਾਰ ਦੀਆਂ ਨੀਤੀਆਂ ਅਤੇ ਨਿਰਣਿਆਂ ਦੇ ਕਾਰਨ ਗ੍ਰਾਮੀਣ ਭਾਰਤ ਵਿੱਚ ਭੀ ਰੋਜ਼ਗਾਰ ਅਤੇ ਸਵੈ-ਰੋਜ਼ਗਾਰ ਦੇ ਨਵੇਂ ਅਵਸਰਾਂ ਦੀ ਸਿਰਜਣਾ ਹੋ ਰਹੀ ਹੈ; ਖੇਤੀਬਾੜੀ ਖੇਤਰ ਵਿੱਚ ਬੜੀ ਸੰਖਿਆ ਵਿੱਚ ਨੌਜਵਾਨਾਂ ਨੂੰ ਰੋਜ਼ਗਾਰ ਮਿਲਿਆ ਹੈ, ਉਨ੍ਹਾਂ ਨੂੰ ਆਪਣੀ ਪਸੰਦ ਦੇ ਕਾਰਜ ਕਰਨ ਦਾ ਅਵਸਰ ਮਿਲਿਆ ਹੈ: ਪ੍ਰਧਾਨ ਮੰਤਰੀ

ਨਮਸਕਾਰ!

ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀਗਣ, ਦੇਸ਼ ਦੇ ਕੋਣੇ-ਕੋਣੇ ਵਿੱਚ ਉਪਸਥਿਤ ਹੋਰ ਮਹਾਨੁਭਾਵ, ਅਤੇ ਮੇਰੇ ਯੁਵਾ ਸਾਥੀਓ!

 

ਮੈਂ ਕੱਲ੍ਹ ਦੇਰ ਰਾਤ ਹੀ ਕੁਵੈਤ ਤੋਂ ਪਰਤਿਆ ਹਾਂ....ਉੱਥੇ ਮੇਰੀ ਭਾਰਤ ਦੇ ਨੌਜਵਾਨਾਂ ਨਾਲ, ਪ੍ਰੋਫੈਸ਼ਨਲਸ ਨਾਲ ਲੰਬੀ ਮੁਲਾਕਾਤ ਹੋਈ, ਕਾਫ਼ੀ ਬਾਤਾਂ ਹੋਈਆਂ। ਹੁਣ ਇੱਥੇ ਆਉਣ ਦੇ ਬਾਅਦ ਮੇਰਾ ਪਹਿਲਾ ਪ੍ਰੋਗਰਾਮ (ਕਾਰਜਕ੍ਰਮ) ਦੇਸ਼ ਦੇ ਨੌਜਵਾਨਾਂ (youth of our nation) ਦੇ ਨਾਲ ਹੋ ਰਿਹਾ ਹੈ। ਇਹ ਇੱਕ ਬਹੁਤ ਹੀ ਸੁਖਦ ਸੰਯੋਗ ਹੈ। ਅੱਜ ਦੇਸ਼ ਦੇ ਹਜ਼ਾਰਾਂ ਨੌਜਵਾਨਾਂ ਦੇ ਲਈ, ਆਪ ਸਭ ਦੇ ਲਈ ਜੀਵਨ ਦੀ ਇੱਕ ਨਵੀਂ ਸ਼ੁਰੂਆਤ ਹੋ ਰਹੀ ਹੈ। ਤੁਹਾਡਾ ਵਰ੍ਹਿਆਂ ਦਾ ਸੁਪਨਾ ਪੂਰਾ ਹੋਇਆ ਹੈ, ਵਰ੍ਹਿਆਂ ਦੀ ਮਿਹਨਤ ਸਫ਼ਲ ਹੋਈ ਹੈ। 2024 ਦਾ ਇਹ ਜਾਂਦਾ ਹੋਇਆ ਸਾਲ ਤੁਹਾਨੂੰ, ਤੁਹਾਡੇ ਪਰਿਵਾਰਜਨਾਂ ਨੂੰ ਨਵੀਆਂ ਖੁਸ਼ੀਆਂ ਦੇ ਕੇ ਜਾ ਰਿਹਾ ਹੈ। ਮੈਂ ਆਪ ਸਭ ਨੌਜਵਾਨਾਂ ਨੂੰ ਅਤੇ ਆਪ ਦੇ ਪਰਿਵਾਰਾਂ ਨੂੰ ਅਨੇਕ-ਅਨੇਕ ਵਧਾਈਆਂ ਦਿੰਦਾ ਹਾਂ।

 

|

ਸਾਥੀਓ,

ਭਾਰਤ ਦੇ ਨੌਜਵਾਨਾਂ ਦੀ ਸਮਰੱਥਾ ਅਤੇ ਪ੍ਰਤਿਭਾ ਦਾ ਭਰਪੂਰ ਉਪਯੋਗ ਸਾਡੀ ਸਰਕਾਰ ਦੀ ਸਭ ਤੋਂ ਬੜੀ ਪ੍ਰਾਥਮਿਕਤਾ ਹੈ। ਰੋਜ਼ਗਾਰ ਮੇਲਿਆਂ (Rozgar Melas (job fairs)) ਦੇ ਜ਼ਰੀਏ ਅਸੀਂ ਲਗਾਤਾਰ ਇਸ ਦਿਸ਼ਾ ਵਿੱਚ ਕੰਮ ਕਰ ਰਹੇ ਹਾਂ। ਪਿਛਲੇ 10 ਵਰ੍ਹਿਆਂ ਤੋਂ ਸਰਕਾਰ ਦੇ ਵਿਭਿੰਨ ਮੰਤਰਾਲਿਆਂ, ਵਿਭਾਗਾਂ ਅਤੇ ਸੰਸਥਾਵਾਂ ਵਿੱਚ ਸਰਕਾਰੀ ਨੌਕਰੀ ਦੇਣ ਦਾ ਅਭਿਯਾਨ ਚਲ ਰਿਹਾ ਹੈ। ਅੱਜ ਭੀ 71 ਹਜ਼ਾਰ ਤੋਂ ਜ਼ਿਆਦਾ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਹਨ। ਬੀਤੇ ਇੱਕ ਡੇਢ ਸਾਲ ਵਿੱਚ ਹੀ ਲਗਭਗ 10 ਲੱਖ ਨੌਜਵਾਨਾਂ ਨੂੰ ਸਾਡੀ ਸਰਕਾਰ ਨੇ ਪੱਕੀ ਸਰਕਾਰੀ ਨੌਕਰੀ ਦਿੱਤੀ ਹੈ। ਇਹ ਆਪਣੇ ਆਪ ਵਿੱਚ ਹੀ ਬਹੁਤ ਬੜਾ ਰਿਕਾਰਡ ਹੈ। ਪਹਿਲੇ ਦੀ ਕਿਸੇ ਭੀ ਸਰਕਾਰ ਦੇ ਸਮੇਂ ਇਸ ਤਰ੍ਹਾਂ ਮਿਸ਼ਨ ਮੋਡ ਵਿੱਚ ਨੌਜਵਾਨਾਂ ਨੂੰ ਭਾਰਤ ਸਰਕਾਰ ਵਿੱਚ ਪੱਕੀ ਨੌਕਰੀ ਨਹੀਂ ਮਿਲੀ ਹੈ। ਲੇਕਿਨ ਅੱਜ ਦੇਸ਼ ਵਿੱਚ ਨਾ ਕੇਵਲ ਲੱਖਾਂ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਮਿਲ ਰਹੀਆਂ ਹਨ ਬਲਕਿ ਇਹ ਨੌਕਰੀਆਂ ਪੂਰੀ ਇਮਾਨਦਾਰੀ ਅਤੇ ਪਾਰਦਰਸ਼ਤਾ ਦੇ ਨਾਲ ਦਿੱਤੀਆਂ ਜਾ ਰਹੀਆਂ ਹਨ। ਮੈਨੂੰ ਖੁਸ਼ੀ ਹੈ ਕਿ ਇਸ ਪਾਰਦਰਸ਼ੀ ਪਰੰਪਰਾ ਨਾਲ ਆਏ ਯੁਵਾ ਭੀ ਪੂਰੀ ਨਿਸ਼ਠਾ ਅਤੇ ਇਮਾਨਦਾਰੀ ਨਾਲ ਰਾਸ਼ਟਰ ਦੀ ਸੇਵਾ ਵਿੱਚ ਜੁਟ ਰਹੇ ਹਨ।

 

ਸਾਥੀਓ,

ਕਿਸੇ ਭੀ ਦੇਸ਼ ਦਾ ਵਿਕਾਸ (progress of any nation) ਉਸ ਦੇ ਨੌਜਵਾਨਾਂ ਦੇ ਪ੍ਰਯਤਨਾਂ, ਸਮਰੱਥਾ ਅਤੇ ਲੀਡਰਸ਼ਿਪ (efforts, capabilities, and leadership of its youth) ਨਾਲ ਹੁੰਦਾ ਹੈ। ਭਾਰਤ (Bharat) ਨੇ 2047 ਤੱਕ ਵਿਕਸਿਤ ਭਾਰਤ ਦੇ ਨਿਰਮਾਣ ਦਾ ਸੰਕਲਪ ਲਿਆ ਹੈ। ਸਾਨੂੰ ਇਸ ਸੰਕਲਪ ‘ਤੇ ਭਰੋਸਾ ਹੈ, ਇਸ ਲਕਸ਼  ਦੀ ਪ੍ਰਾਪਤੀ ਦਾ ਵਿਸ਼ਵਾਸ ਹੈ।  ਉਹ ਇਸ ਲਈ, ਕਿਉਂਕਿ ਭਾਰਤ ਵਿੱਚ ਹਰ ਨੀਤੀ, ਹਰ ਨਿਰਣੇ ਦੇ ਕੇਂਦਰ ਵਿੱਚ ਭਾਰਤ ਦਾ ਪ੍ਰਤਿਭਾਸ਼ਾਲੀ ਯੁਵਾ ਹੈ। ਆਪ (ਤੁਸੀਂ) ਪਿਛਲੇ ਇੱਕ ਦਹਾਕੇ ਦੀਆਂ ਪਾਲਿਸੀਜ਼ ਨੂੰ ਦੋਖੋ, ਮੇਕ ਇਨ ਇੰਡੀਆ, ਆਤਮਨਿਰਭਰ ਭਾਰਤ ਅਭਿਯਾਨ, ਸਟਾਰਟਅਪ ਇੰਡੀਆ, ਸਟੈਂਡ ਅਪ ਇੰਡੀਆ, ਡਿਜੀਟਲ ਇੰਡੀਆ (Make in India, Atmanirbhar Bharat Abhiyan, Startup India, Stand Up India, and Digital India), ਐਸੀ ਹਰ ਯੋਜਨਾ ਨੌਜਵਾਨਾਂ ਨੂੰ ਕੇਂਦਰ ਵਿੱਚ ਰੱਖ ਕੇ ਬਣਾਈ ਗਈ ਹੈ। ਭਾਰਤ ਨੇ ਆਪਣੇ ਸਪੇਸ ਸੈਕਟਰ ਵਿੱਚ ਨੀਤੀਆਂ ਬਦਲੀਆਂ, ਭਾਰਤ ਨੇ ਆਪਣੇ ਡਿਫੈਂਸ ਸੈਕਟਰ ਵਿੱਚ ਮੈਨੂਫੈਕਚਰਿੰਗ ਨੂੰ ਹੁਲਾਰਾ ਦਿੱਤਾ ਅਤੇ ਇਸ ਦਾ ਸਭ ਤੋਂ ਜ਼ਿਆਦਾ ਲਾਭ ਭਾਰਤ ਦੇ ਨੌਜਵਾਨਾਂ ਨੂੰ ਹੋਇਆ। ਅੱਜ ਭਾਰਤ ਦਾ ਯੁਵਾ, ਨਵੇਂ ਆਤਮਵਿਸ਼ਵਾਸ ਨਾਲ ਭਰਿਆ ਹੋਇਆ ਹੈ। ਉਹ ਹਰ ਸੈਕਟਰ ਵਿੱਚ ਆਪਣਾ ਪਰਚਮ ਲਹਿਰਾ ਰਿਹਾ ਹੈ। ਅੱਜ ਅਸੀਂ ਦੁਨੀਆ ਦੀ 5th largest economy ਬਣ ਗਏ ਹਾਂ। ਭਾਰਤ ਦੁਨੀਆ ਦਾ ਤੀਸਰਾ ਸਭ ਤੋਂ ਬੜਾ ਸਟਾਰਟਅਪ eco-system ਬਣ ਗਿਆ ਹੈ। ਅੱਜ ਜਦੋਂ ਇੱਕ ਯੁਵਾ ਆਪਣਾ ਸਟਾਰਟਅਪ ਸ਼ੁਰੂ ਕਰਨ ਦਾ ਫ਼ੈਸਲਾ ਕਰਦਾ ਹੈ, ਤਾਂ ਉਸ ਨੂੰ ਇੱਕ ਪੂਰਾ ਈਕੋਸਿਸਟਮ ਆਪਣੇ ਨਾਲ ਸਹਿਯੋਗ ਦੇ ਲਈ ਮਿਲਦਾ ਹੈ। ਅੱਜ ਜਦੋਂ ਕੋਈ ਯੁਵਾ ਸਪੋਰਟਸ ਵਿੱਚ ਕਰੀਅਰ ਬਣਾਉਣ ਦਾ ਪਲਾਨ ਕਰਦਾ ਹੈ, ਤਾਂ ਉਸ ਨੂੰ ਇਹ ਵਿਸ਼ਵਾਸ ਹੁੰਦਾ ਹੈ ਕਿ ਉਹ ਅਸਫ਼ਲ ਨਹੀਂ ਹੋਵੇਗਾ। ਅੱਜ ਸਪੋਰਟਸ ਵਿੱਚ ਟ੍ਰੇਨਿੰਗ ਤੋਂ ਲੈ ਕੇ ਟੂਰਨਾਮੈਂਟ ਤੱਕ, ਹਰ ਕਦਮ ‘ਤੇ ਨੌਜਵਾਨਾਂ ਦੇ ਲਈ ਆਧੁਨਿਕ ਵਿਵਸਥਾਵਾਂ ਬਣ ਰਹੀਆਂ ਹਨ। ਅੱਜ ਕਿਤਨੇ ਹੀ ਸੈਕਟਰਸ ਵਿੱਚ ਅਸੀਂ complete transformation ਦੇਖ ਰਹੇ ਹਾਂ। ਅੱਜ ਭਾਰਤ mobile manufacturing  ਵਿੱਚ ਦੁਨੀਆ ਦਾ ਦੂਸਰਾ ਸਭ ਤੋਂ ਬੜਾ ਦੇਸ਼ ਬਣ ਚੁੱਕਿਆ ਹੈ। ਅੱਜ ਰਿਨਿਊਏਬਲ ਐਨਰਜੀ(ਅਖੁੱਟ ਊਰਜਾ) ਤੋਂ ਲੈ ਕੇ ਆਰਗੈਨਿਕ ਫਾਰਮਿੰਗ ਤੱਕ, ਸਪੇਸ ਸੈਕਟਰ ਤੋਂ ਲੈ ਕੇ ਡਿਫ਼ੈਂਸ ਸੈਕਟਰ ਤੱਕ, ਟੂਰਿਜ਼ਮ ਤੋਂ ਲੈ ਕੇ ਵੈੱਲਨੈੱਸ ਤੱਕ, ਹਰ ਸੈਕਟਰ ਵਿੱਚ ਹੁਣ ਦੇਸ਼ ਨਵੀਆਂ ਉਚਾਈਆਂ ਛੂਹ ਰਿਹਾ ਹੈ, ਨਵੇਂ ਅਵਸਰਾਂ ਦਾ ਨਿਰਮਾਣ ਹੋ ਰਿਹਾ ਹੈ।

 

ਸਾਥੀਓ,

ਸਾਨੂੰ ਦੇਸ਼ ਨੂੰ ਅੱਗੇ ਵਧਾਉਣ ਦੇ ਲਈ ਯੁਵਾ ਪ੍ਰਤਿਭਾ ਨੂੰ ਨਿਖਾਰਨ ਦੀ ਜ਼ਰੂਰਤ ਹੁੰਦੀ ਹੈ। ਇਹ ਜ਼ਿੰਮੇਦਾਰੀ ਦੇਸ਼ ਦੀ ਸਿੱਖਿਆ ਵਿਵਸਥਾ ‘ਤੇ ਹੁੰਦੀ ਹੈ। ਇਸੇ ਲਈ, ਨਵੇਂ ਭਾਰਤ ਦੇ ਨਿਰਮਾਣ ਦੇ ਲਈ ਦੇਸ਼ ਦਹਾਕਿਆਂ ਤੋਂ ਇੱਕ ਆਧੁਨਿਕ ਸਿੱਖਿਆ ਵਿਵਸਥਾ ਦੀ ਜ਼ਰੂਰਤ ਮਹਿਸੂਸ ਕਰ ਰਿਹਾ ਸੀ। ਨੈਸ਼ਨਲ ਐਜੂਕੇਸ਼ਨ ਪਾਲਿਸੀ (National Education Policy) ਦੇ ਜ਼ਰੀਏ ਦੇਸ਼ ਹੁਣ ਉਸ ਦਿਸ਼ਾ ਵਿੱਚ ਅੱਗੇ ਵਧ ਚੁੱਕਿਆ ਹੈ। ਪਹਿਲਾਂ ਪਾਬੰਦੀਆਂ ਦੇ ਕਾਰਨ ਜੋ ਸਿੱਖਿਆ ਵਿਵਸਥਾ ਵਿਦਿਆਰਥੀਆਂ ‘ਤੇ ਬੋਝ ਬਣ ਜਾਂਦੀ ਸੀ, ਉਹ ਹੁਣ ਉਨ੍ਹਾਂ ਨੂੰ ਨਵੇਂ ਵਿਕਲਪ ਦੇ ਰਹੀ ਹੈ। ਅਟਲ ਟਿੰਕਰਿੰਗ ਲੈਬਸ (Atal Tinkering Labs) ਅਤੇ ਆਧੁਨਿਕ ਪੀਐੱਮ-ਸ਼੍ਰੀ ਸਕੂਲਾਂ (modern PM-SHRI schools) ਦੇ ਜ਼ਰੀਏ ਬਚਪਨ ਤੋਂ ਹੀ ਇਨੋਵੇਟਿਵ ਮਾਇੰਡਸੈੱਟ (innovative mindset) ਨੂੰ ਘੜਿਆ ਜਾ ਰਿਹਾ ਹੈ। ਪਹਿਲੇ ਗ੍ਰਾਮੀਣ ਨੌਜਵਾਨਾਂ ਦੇ ਲਈ, ਦਲਿਤ, ਪਿਛੜੇ, ਆਦਿਵਾਸੀ ਸਮਾਜ ਦੇ ਨੌਜਵਾਨਾਂ (rural, Dalit, backward, and tribal youth) ਦੇ ਲਈ ਭਾਸ਼ਾ ਇੱਕ ਬਹੁਤ ਬੜੀ ਦੀਵਾਰ ਬਣ ਜਾਂਦੀ ਸੀ। ਅਸੀਂ ਮਾਤਭਾਸ਼ਾ ਵਿੱਚ ਪੜ੍ਹਾਈ ਅਤੇ ਇਗਜ਼ਾਮ ਦੀ ਪਾਲਿਸੀ ਬਣਾਈ। ਅੱਜ ਸਾਡੀ ਸਰਕਾਰ ਨੌਜਾਵਾਨਾਂ ਨੂੰ 13 ਭਾਸ਼ਾਵਾਂ ਵਿੱਚ ਭਰਤੀ ਪਰੀਖਿਆਵਾਂ ਦੇਣ ਦਾ ਵਿਕਲਪ ਦੇ ਰਹੀ ਹੈ। ਬਾਰਡਰ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਜ਼ਿਆਦਾ ਮੌਕੇ ਦੇਣ ਦੇ ਲਈ ਅਸੀਂ ਉਨ੍ਹਾਂ ਦਾ ਕੋਟਾ ਵਧਾ ਦਿੱਤਾ ਹੈ। ਅੱਜ ਬਾਰਡਰ ਏਰੀਆਜ਼ ਦੇ ਨੌਜਵਾਨਾਂ ਨੂੰ ਪੱਕੀ ਸਰਕਾਰੀ ਨੌਕਰੀ ਦੇਣ ਦੇ ਲਈ ਵਿਸ਼ੇਸ਼ ਭਰਤੀ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਅੱਜ ਹੀ ਇਥੇ Central Armed Police Forces ਵਿੱਚ 50 ਹਜ਼ਾਰ ਤੋਂ ਜ਼ਿਆਦਾ ਨੌਜਵਾਨਾਂ ਨੂੰ ਭਰਤੀ ਦੇ ਨਿਯੁਕਤੀ ਪੱਤਰ ਮਿਲੇ ਹਨ। ਮੈਂ ਇਨ੍ਹਾਂ ਸਾਰੇ ਨੌਜਵਾਨਾਂ ਨੂੰ ਵਿਸ਼ੇਸ਼ ਤੌਰ ‘ਤੇ ਆਪਣੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ।

 

|

ਸਾਥੀਓ,

ਅੱਜ ਚੌਧਰੀ ਚਰਨ ਸਿੰਘ ਜੀ ਦੀ ਜਨਮ ਜਯੰਤੀ (ਜਨਮ ਵਰ੍ਹੇਗੰਢ-birth anniversary) ਭੀ ਹੈ। ਇਹ ਸਾਡੀ ਸਰਕਾਰ ਦਾ ਸੁਭਾਗ ਹੈ ਕਿ ਸਾਨੂੰ ਇਸ ਸਾਲ ਚੌਧਰੀ ਸਾਹਬ (Chaudhary Sahab) ਨੂੰ ਭਾਰਤ ਰਤਨ (Bharat Ratna) ਨਾਲ ਸਨਮਾਨਿਤ ਕਰਨ ਦਾ ਅਵਸਰ ਮਿਲਿਆ। ਮੈਂ ਉਨ੍ਹਾਂ ਨੂੰ ਆਪਣੀ ਸ਼ਰਧਾਂਜਲੀ ਅਰਪਿਤ ਕਰਦਾ ਹਾਂ। ਅੱਜ ਦੇ ਦਿਨ ਨੂੰ ਅਸੀਂ ਕਿਸਾਨ ਦਿਵਸ (Kisan Diwas or National Farmer's Day) ਦੇ ਰੂਪ ਵਿੱਚ ਮਨਾਉਂਦੇ ਹਾਂ। ਇਸ ਅਵਸਰ ‘ਤੇ ਮੈਂ ਦੇਸ਼ ਦੇ ਸਾਰੇ ਕਿਸਾਨਾਂ ਨੂੰ, ਅੰਨਦਾਤਿਆਂ ਨੂੰ ਨਮਨ ਕਰਦਾ ਹਾਂ। (We celebrate this day as Kisan Diwas or National Farmer's Day, and on this occasion, I salute all the farmers of our nation, our food providers.)

ਸਾਥੀਓ,

ਚੌਧਰੀ ਸਾਹਬ (Chaudhary Sahab) ਅਕਸਰ ਕਹਿੰਦੇ ਸਨ, ਭਾਰਤ (Bharat) ਦੀ ਪ੍ਰਗਤੀ ਤਦੇ ਹੋ ਸਕੇਗੀ, ਜਦੋਂ ਭਾਰਤ ਦੇ ਗ੍ਰਾਮੀਣ ਖੇਤਰ ਦੀ ਪ੍ਰਗਤੀ ਹੋਵੇਗੀ। ਅੱਜ ਸਾਡੀ ਸਰਕਾਰ ਦੀਆਂ ਨੀਤੀਆਂ ਅਤੇ ਨਿਰਣਿਆਂ ਨਾਲ ਗ੍ਰਾਮੀਣ ਭਾਰਤ(rural Bharat) ਵਿੱਚ ਭੀ ਰੋਜ਼ਗਾਰ ਅਤੇ ਸਵੈ-ਰੋਜ਼ਗਾਰ ਦੇ ਨਵੇਂ ਮੌਕੇ ਬਣ ਰਹੇ ਹਨ। ਐਗਰੀਕਲਚਰ ਸੈਕਟਰ ਵਿੱਚ ਬੜੀ ਸੰਖਿਆ ਵਿੱਚ ਨੌਜਵਾਨਾਂ ਨੂੰ ਰੋਜ਼ਗਾਰ ਮਿਲਿਆ ਹੈ, ਉਨ੍ਹਾਂ ਨੂੰ ਆਪਣੇ ਮਨ ਦਾ ਕੰਮ ਕਰਨ ਦੇ ਲਈ ਮੌਕਾ ਮਿਲਿਆ ਹੈ। ਜਦੋਂ ਸਰਕਾਰ ਨੇ ਗੋਬਰਧਨ ਯੋਜਨਾ (Gobardhan Yojana) ਦੇ ਤਹਿਤ ਦੇਸ਼ ਵਿੱਚ ਸੈਂਕੜੋਂ ਗੋਬਰਗੈਸ ਪਲਾਂਟ (biogas plants) ਬਣਾਏ, ਤਾਂ ਇਸ ਨਾਲ ਬਿਜਲੀ ਤਾਂ ਪੈਦਾ ਹੋਈ ਹੀ, ਹਜ਼ਾਰਾਂ ਨੌਜਵਾਨਾਂ ਨੂੰ ਨੌਕਰੀ ਭੀ ਮਿਲੀ। ਜਦੋਂ ਸਰਕਾਰ ਨੇ ਦੇਸ਼ ਦੀਆਂ ਸੈਂਕੜੋਂ ਕ੍ਰਿਸ਼ੀ (ਖੇਤੀਬਾੜੀ) ਮੰਡੀਆਂ ਨੂੰ ਈ-ਨਾਮ ਯੋਜਨਾ (e-NAM Yojana) ਨਾਲ ਜੋੜਨ ਦਾ ਕੰਮ ਸ਼ੁਰੂ ਕੀਤਾ, ਤਾਂ ਇਸ ਨਾਲ ਭੀ ਨੌਜਵਾਨਾਂ ਦੇ ਲਈ ਰੋਜ਼ਗਾਰ ਦੇ ਅਨੇਕ ਨਵੇਂ ਅਵਸਰ ਬਣੇ। ਜਦੋਂ ਸਰਕਾਰ ਨੇ ਈਥੇਨੌਲ ਦੀ ਬਲੈਂਡਿੰਗ ਨੂੰ 20 ਪਰਸੈਂਟ ਤੱਕ ਵਧਾਉਣ ਦਾ ਫ਼ੈਸਲਾ ਕੀਤਾ, ਤਾਂ ਇਸ ਨਾਲ ਕਿਸਾਨਾਂ ਨੂੰ ਮਦਦ ਤਾਂ ਹੋਈ ਹੀ, ਸ਼ੂਗਰ ਸੈਕਟਰ (sugar sector) ਵਿੱਚ ਨਵੀਆਂ ਨੌਕਰੀਆਂ ਦੇ ਭੀ ਮੌਕੇ ਬਣੇ। ਜਦੋਂ ਅਸੀਂ 9 ਹਜ਼ਾਰ ਦੇ ਲਗਭਗ (nearly 9,000) ਕਿਸਾਨ ਉਤਪਾਦ ਸੰਗਠਨ (Farmer Producer Organisations (FPOs)) ਬਣਾਏ, FPO’s ਬਣਾਏ ਤਾਂ ਇਸ ਨਾਲ ਕਿਸਾਨਾਂ ਨੂੰ ਨਵਾਂ ਬਜ਼ਾਰ ਬਣਾਉਣ ਵਿੱਚ ਮਦਦ ਮਿਲੀ ਅਤੇ ਗ੍ਰਾਮੀਣ ਖੇਤਰ ਵਿੱਚ ਰੋਜ਼ਗਾਰ ਭੀ ਬਣੇ। ਅੱਜ ਸਰਕਾਰ ਅੰਨ ਭੰਡਾਰਣ ਦੇ ਲਈ ਹਜ਼ਾਰਾਂ ਗੁਦਾਮ ਬਣਾਉਣ ਦੀ ਦੁਨੀਆ ਦੀ ਸਭ ਤੋਂ ਬੜੀ ਯੋਜਨਾ ਚਲਾ ਰਹੀ ਹੈ। ਇਨ੍ਹਾਂ  ਗੁਦਾਮਾਂ ਦਾ ਨਿਰਮਾਣ ਭੀ ਬੜੀ ਸੰਖਿਆ ਵਿੱਚ ਰੋਜ਼ਗਾਰ ਅਤੇ ਸਵੈਰੋਜ਼ਗਾਰ ਦੇ ਮੌਕੇ (significant employment and self-employment opportunities) ਲਿਆਵੇਗਾ। ਹੁਣ ਕੁਝ ਹੀ ਦਿਨ ਪਹਿਲੇ ਸਰਕਾਰ ਨੇ ਬੀਮਾ ਸਖੀ ਯੋਜਨਾ (Bima Sakhi Yojana) ਸ਼ੁਰੂ ਕੀਤੀ ਹੈ। ਸਰਕਾਰ ਦਾ ਲਕਸ਼ ਦੇਸ਼ ਦੇ ਹਰ ਨਾਗਰਿਕ ਨੂੰ ਬੀਮਾ ਸੁਰੱਖਿਆ ਨਾਲ ਜੋੜਨ ਦਾ ਹੈ। ਇਸ ਨਾਲ ਭੀ ਬੜੀ ਸੰਖਿਆ ਵਿੱਚ ਗ੍ਰਾਮੀਣ ਖੇਤਰ ਵਿੱਚ ਰੋਜ਼ਗਾਰ ਦੇ ਮੌਕੇ ਬਣਨਗੇ। ਡ੍ਰੋਨ ਦੀਦੀ ਅਭਿਯਾਨ(Drone Didi Abhiyan) ਹੋਵੇ, ਲਖਪਤੀ ਦੀਦੀ ਅਭਿਯਾਨ (Lakhpati Didi Abhiyan) ਹੋਵੇ, ਬੈਂਕ ਸਖੀ ਯੋਜਨਾ (Bank Sakhi Yojana) ਹੋਵੇ, ਇਹ ਸਾਰੇ ਪ੍ਰਯਾਸ, ਇਹ ਸਾਰੇ ਅਭਿਯਾਨ ਸਾਡੇ ਕ੍ਰਿਸ਼ੀ (ਖੇਤੀਬਾੜੀ) ਖੇਤਰ ਵਿੱਚ, ਸਾਡੇ ਗ੍ਰਾਮੀਣ ਖੇਤਰ ਵਿੱਚ ਰੋਜ਼ਗਾਰ ਦੇ ਅਣਗਿਣਤ ਨਵੇਂ ਅਵਸਰ ਬਣਾ ਰਹੇ ਹਨ।

 

|

ਸਾਥੀਓ,

ਅੱਜ ਇੱਥੇ ਹਜ਼ਾਰਾਂ ਬੇਟੀਆਂ ਨੂੰ ਭੀ ਨਿਯੁਕਤੀ ਪੱਤਰ ਦਿੱਤੇ ਗਏ ਹਨ। ਤੁਹਾਡੀ ਸਫ਼ਲਤਾ ਦੂਸਰੀਆਂ ਮਹਿਲਾਵਾਂ ਨੂੰ ਪ੍ਰੇਰਿਤ ਕਰੇਗੀ। ਸਾਡਾ ਪ੍ਰਯਾਸ ਹੈ ਕਿ ਹਰ ਖੇਤਰ ਵਿੱਚ ਮਹਿਲਾਵਾਂ ਆਤਮਨਿਰਭਰ ਬਣਨ। ਗਰਭਵਤੀ ਮਹਿਲਾਵਾਂ ਨੂੰ 26 ਹਫ਼ਤੇ ਦੀ ਛੁੱਟੀ ਦੇ ਸਾਡੇ ਫ਼ੈਸਲੇ ਨੇ ਲੱਖਾਂ ਬੇਟੀਆਂ ਦੇ ਕਰੀਅਰ ਨੂੰ ਬਚਾਇਆ ਹੈ, ਉਨ੍ਹਾਂ ਦੇ ਸੁਪਨਿਆਂ ਨੂੰ ਟੁੱਟਣ ਤੋਂ ਰੋਕਿਆ ਹੈ। ਸਾਡੀ ਸਰਕਾਰ ਨੇ ਹਰ ਉਸ ਬਾਧਾ (ਰੁਕਾਵਟ) ਨੂੰ ਦੂਰ ਕਰਨ ਦਾ ਪ੍ਰਯਾਸ ਕੀਤਾ ਹੈ, ਜੋ ਮਹਿਲਾਵਾਂ ਨੂੰ ਅੱਗੇ ਵਧਣ ਤੋਂ ਰੋਕਦੀਆਂ ਹਨ। ਆਜ਼ਾਦੀ ਦੇ ਬਾਅਦ ਵਰ੍ਹਿਆਂ ਤੱਕ, ਸਕੂਲ ਵਿੱਚ ਅਲੱਗ ਟਾਇਲਟਸ (separate toilets) ਨਾ ਹੋਣ ਦੀ ਵਜ੍ਹਾ ਨਾਲ ਅਨੇਕ ਵਿਦਿਆਰਥਣਾਂ ਦੀ ਪੜ੍ਹਾਈ ਛੁਟ ਜਾਂਦੀ ਸੀ। ਸਵੱਛ ਭਾਰਤ ਅਭਿਯਾਨ (Swachh Bharat Abhiyan) ਦੇ ਦੁਆਰਾ ਅਸੀਂ ਇਸ ਸਮੱਸਿਆ ਦਾ ਸਮਾਧਾਨ ਕੀਤਾ। ਸੁਕੰਨਿਆ ਸਮ੍ਰਿੱਧੀ ਯੋਜਨਾ (Sukanya Samriddhi Yojana) ਨੇ ਸੁਨਿਸ਼ਚਿਤ ਕੀਤਾ ਕਿ ਬੱਚੀਆਂ ਦੀ ਪੜ੍ਹਾਈ ਵਿੱਚ ਆਰਥਿਕ ਪਰੇਸ਼ਾਨੀ ਨਾ ਆਵੇ। ਸਾਡੀ ਸਰਕਾਰ ਨੇ 30 ਕਰੋੜ ਮਹਿਲਾਵਾਂ ਦੇ  ਜਨ ਧਨ ਖਾਤੇ (Jan Dhan accounts) ਖੋਲ੍ਹੇ, ਜਿਸ ਨਾਲ ਉਨ੍ਹਾਂ ਨੂੰ ਸਰਕਾਰ ਦੀਆਂ ਯੋਜਨਾਵਾਂ ਦਾ ਸਿੱਧਾ ਫਾਇਦਾ ਮਿਲਣ ਲਗਿਆ। ਮੁਦਰਾ ਯੋਜਨਾ (Mudra Yojana) ਨਾਲ ਮਹਿਲਾਵਾਂ ਨੂੰ ਬਿਨਾ ਗਰੰਟੀ ਲੋਨਸ (collateral-free loans) ਮਿਲਣ ਲਗੇ। ਮਹਿਲਾਵਾਂ ਪੂਰੇ ਘਰ ਨੂੰ ਸੰਭਾਲ਼ਦੀਆਂ ਸਨ, ਲੇਕਿਨ ਸੰਪਤੀ ਉਨ੍ਹਾਂ ਦੇ ਨਾਮ ‘ਤੇ ਨਹੀਂ ਹੁੰਦੀ ਸੀ। ਅੱਜ ਪੀਐੱਮ ਆਵਾਸ ਯੋਜਨਾ (Pradhan Mantri Awas Yojana) ਦੇ ਤਹਿਤ ਮਿਲਣ ਵਾਲੇ ਜ਼ਿਆਦਾਤਰ ਘਰ ਮਹਿਲਾਵਾਂ ਦੇ ਹੀ ਨਾਮ ‘ਤੇ ਹਨ। ਪੋਸ਼ਣ ਅਭਿਯਾਨ, ਸੁਰਕਸ਼ਿਤ ਮਾਤ੍ਰਤਵ ਅਭਿਯਾਨ ਅਤੇ ਆਯੁਸ਼ਮਾਨ ਭਾਰਤ (Poshan Abhiyan, Surakshit Matritva Abhiyan, and Ayushman Bharat) ਦੇ ਮਾਧਿਅਮ ਨਾਲ ਮਹਿਲਾਵਾਂ ਨੂੰ  ਬਿਹਤਰ ਸਿਹਤ ਸੁਵਿਧਾਵਾਂ ਮਿਲ ਰਹੀਆਂ ਹਨ। ਸਾਡੀ ਸਰਕਾਰ ਵਿੱਚ ਨਾਰੀ ਸ਼ਕਤੀ ਵੰਦਨ ਅਧਿਨਿਯਮ (Nari Shakti Vandan Act) ਦੇ ਦੁਆਰਾ ਵਿਧਾਨ ਸਭਾ ਅਤੇ ਲੋਕ ਸਭਾ (Vidhan Sabha and Lok Sabha) ਵਿੱਚ ਮਹਿਲਾਵਾਂ ਨੂੰ ਰਿਜ਼ਰਵੇਸ਼ਨ ਮਿਲੀ ਹੈ। ਅੱਜ ਸਾਡਾ ਸਮਾਜ, ਸਾਡਾ ਦੇਸ਼, women led development ਦੀ ਦਿਸ਼ਾ ਵਿੱਚ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ।

 

 ਸਾਥੀਓ,

ਅੱਜ ਜਿਨ੍ਹਾਂ ਯੁਵਾ ਸਾਥੀਆਂ ਨੂੰ ਨਿਯੁਕਤੀ ਪੱਤਰ ਮਿਲੇ ਹਨ, ਉਹ ਇੱਕ ਨਵੀਂ ਤਰ੍ਹਾਂ ਦੀ ਸਰਕਾਰੀ ਵਿਵਸਥਾ ਦਾ ਹਿੱਸਾ ਬਣਨ ਜਾ ਰਹੇ ਹਨ। ਸਰਕਾਰੀ ਦਫ਼ਤਰ, ਸਰਕਾਰੀ ਕੰਮਕਾਜ ਦੀ ਜੋ ਪੁਰਾਣੀ ਛਵੀ ਬਣੀ ਹੋਈ ਸੀ, ਪਿਛਲੇ 10 ਵਰ੍ਹਿਆਂ ਵਿੱਚ ਉਸ ਵਿੱਚ ਬੜਾ ਬਦਲਾਅ ਆਇਆ ਹੈ। ਅੱਜ ਸਰਕਾਰੀ ਕਰਮਚਾਰੀਆਂ ਵਿੱਚ ਜ਼ਿਆਦਾ ਦਕਸ਼ਤਾ ਅਤੇ ਉਤਪਾਦਕਤਾ ਦਿਖ ਰਹੀ ਹੈ। ਇਹ ਸਫ਼ਲਤਾ ਸਰਕਾਰੀ ਕਰਮਚਾਰੀਆਂ ਨੇ ਆਪਣੀ ਲਗਨ ਅਤੇ ਮਿਹਨਤ ਨਾਲ ਹਾਸਲ ਕੀਤੀ ਹੈ। ਆਪ (ਤੁਸੀਂ) ਭੀ ਇੱਥੇ ਇਸ ਮੁਕਾਮ ਤੱਕ ਇਸ ਲਈ ਪਹੁੰਚੇ, ਕਿਉਂਕਿ ਤੁਹਾਡੇ ਵਿੱਚ ਸਿੱਖਣ ਦੀ ਲਲਕ ਹੈ, ਅੱਗੇ ਵਧਣ ਦੀ ਉਤਸੁਕਤਾ ਹੈ। ਆਪ (ਤੁਸੀਂ)  ਅੱਗੇ ਦੇ ਜੀਵਨ ਵਿੱਚ ਭੀ ਇਸੇ ਅਪ੍ਰੋਚ ਨੂੰ ਬਣਾਈ ਰੱਖੋਂ। ਤੁਹਾਨੂੰ ਸਿੱਖਦੇ ਰਹਿਣ ਵਿੱਚ iGOT ਕਰਮਯੋਗੀ ਪਲੈਟਫਾਰਮ (iGOT Karmayogi platform)ਇਸ ਤੋਂ ਬਹੁਤ ਮਦਦ ਮਿਲੇਗੀ। iGOT ਵਿੱਚ ਤੁਹਾਡੇ ਲਈ 1600 ਤੋਂ ਜ਼ਿਆਦਾ ਅਲੱਗ-ਅਲੱਗ ਪ੍ਰਕਾਰ ਦੇ ਕੋਰਸ (diverse courses) ਉਪਲਬਧ ਹਨ। ਇਸ ਦੇ ਮਾਧਿਅਮ ਨਾਲ ਆਪ (ਤੁਸੀਂ)  ਬਹੁਤ ਘੱਟ ਸਮੇਂ ਵਿੱਚ, ਪ੍ਰਭਾਵੀ ਤਰੀਕੇ ਨਾਲ ਵਿਭਿੰਨ ਵਿਸ਼ਿਆਂ ਵਿੱਚ ਕੋਰਸ ਕੰਪਲੀਟ ਕਰ ਸਕਦੇ ਹੋ। ਆਪ (ਤੁਸੀਂ)   ਯੁਵਾ ਹੋ, ਆਪ (ਤੁਸੀਂ)   ਦੇਸ਼ ਦੀ ਤਾਕਤ ਹੋ। ਅਤੇ, ਐਸਾ ਕੋਈ ਲਕਸ਼ ਨਹੀਂ, ਜਿਸ ਨੂੰ ਸਾਡੇ ਯੁਵਾ ਹਾਸਲ ਨਾ ਕਰ ਸਕਣ। ਤੁਹਾਨੂੰ ਨਵੀਂ ਊਰਜਾ ਦੇ ਨਾਲ ਨਵੀਂ ਸ਼ੁਰੂਆਤ ਕਰਨੀ ਹੈ। ਮੈਂ ਇੱਕ ਵਾਰ ਫਿਰ ਅੱਜ ਨਿਯੁਕਤੀ ਪੱਤਰ ਪ੍ਰਾਪਤ ਕਰਨ ਵਾਲੇ ਨੌਜਵਾਨਾਂ ਨੂੰ ਵਧਾਈਆਂ ਦਿੰਦਾ ਹਾਂ। ਤੁਹਾਡੇ ਉੱਜਵਲ ਅਤੇ ਸਫ਼ਲ ਭਵਿੱਖ ਦੀਆਂ ਢੇਰ ਸਾਰੀਆਂ ਸ਼ੁਭਕਾਮਨਾਵਾਂ।

ਬਹੁਤ-ਬਹੁਤ ਧੰਨਵਾਦ।

 

  • kranthi modi February 22, 2025

    ram ram 🚩🙏 modi ji🙏
  • Janardhan February 16, 2025

    मोदी ❤️❤️❤️❤️❤️❤️❤️❤️❤️❤️
  • Janardhan February 16, 2025

    मोदी ❤️❤️❤️❤️❤️❤️❤️❤️
  • Janardhan February 16, 2025

    मोदी ❤️❤️❤️❤️❤️❤️
  • Janardhan February 16, 2025

    मोदी ❤️❤️❤️❤️
  • Vivek Kumar Gupta February 12, 2025

    नमो ..🙏🙏🙏🙏🙏
  • Vivek Kumar Gupta February 12, 2025

    नमो ...............................🙏🙏🙏🙏🙏
  • Bhushan Vilasrao Dandade February 10, 2025

    जय हिंद
  • Dr Mukesh Ludanan February 08, 2025

    Jai ho
  • Dr Swapna Verma February 06, 2025

    jay shree Ram
Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Big desi guns booming: CCS clears mega deal of Rs 7,000 crore for big indigenous artillery guns

Media Coverage

Big desi guns booming: CCS clears mega deal of Rs 7,000 crore for big indigenous artillery guns
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 21 ਮਾਰਚ 2025
March 21, 2025

Appreciation for PM Modi’s Progressive Reforms Driving Inclusive Growth, Inclusive Future