ਨਮਸਕਾਰ।
ਦੇਸ਼ ਦੇ ਵਿਭਿੰਨ ਖੇਤਰਾਂ ਵਿੱਚ ਉਪਸਥਿਤ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ...ਸਾਂਸਦਗਣ... ਵਿਧਾਇਕਗਣ ... ਦੇਸ਼ ਦੇ ਯੁਵਾ ਸਾਥੀ ... ਦੇਵੀਓ ਅਤੇ ਸੱਜਣੋਂ।
ਅੱਜ ਧਨਤੇਰਸ ਦਾ ਪਵਿੱਤਰ ਤਿਉਹਾਰ ਹੈ। ਸਾਰੇ ਦੇਸ਼ਵਾਸੀਆਂ ਨੂੰ ਧਨਤੇਰਸ ਦੀਆਂ ਬਹੁਤ-ਬਹੁਤ ਵਧਾਈਆਂ। ਦੋ ਦਿਨ ਬਾਅਦ ਅਸੀਂ ਸਾਰੇ ਦੀਪਾਵਲੀ ਦਾ ਪੁਰਬ ਭੀ ਮਨਾਵਾਂਗੇ। ਅਤੇ ਇਸ ਸਾਲ ਦੀ ਦੀਪਾਵਲੀ ਬਹੁਤ ਖਾਸ ਹੈ, ਬਹੁਤ ਵਿਸ਼ੇਸ਼ ਹੈ। ਤੁਹਾਨੂੰ ਹੋਵੇਗਾ ਕੀ ਭਈ ਦੀਵਾਲੀ ਤਾਂ ਹਰ ਵਾਰ ਆਉਂਦੀ ਹੈ, ਇਸ ਵਾਰ ਵਿਸ਼ੇਸ਼ ਕੀ ਹੋ ਗਿਆ, ਮੈਂ ਦੱਸਦਾ ਹਾਂ ਵਿਸ਼ੇਸ਼ ਕੀ ਹੈ। 500 ਵਰ੍ਹਿਆਂ ਦੇ ਬਾਅਦ ਪ੍ਰਭੂ ਸ਼੍ਰੀ ਰਾਮ ਅਯੁੱਧਿਆ ਦੇ ਆਪਣੇ ਸ਼ਾਨਦਾਰ ਮੰਦਿਰ ਵਿੱਚ ਬਿਰਾਜਮਾਨ ਹਨ। ਅਤੇ ਉਸ ਸ਼ਾਨਦਾਰ ਮੰਦਿਰ ਵਿੱਚ ਬਿਰਾਜਮਾਨ ਹੋਣ ਦੇ ਬਾਅਦ ਇਹ ਪਹਿਲੀ ਦੀਪਾਵਲੀ ਹੈ, ਅਤੇ ਇਸ ਦੀਪਾਵਲੀ ਦੀ ਪ੍ਰਤੀਖਿਆ ਵਿੱਚ ਕਈ ਪੀੜ੍ਹੀਆਂ ਗੁਜਰ ਗਈਆਂ, ਲੱਖਾਂ ਲੋਕਾਂ ਨੇ ਬਲੀਦਾਨ ਦਿੱਤੇ, ਯਾਤਨਾਵਾਂ ਝੱਲੀਆਂ। ਅਸੀਂ ਸਾਰੇ ਬਹੁਤ ਸੁਭਾਗਸ਼ਾਲੀ ਹਾਂ ਜੋ ਐਸੀ ਵਿਸ਼ੇਸ਼, ਖਾਸ, ਸ਼ਾਨਦਾਰ ਦੀਵਾਲੀ ਦੇ ਸਾਖੀ ਬਣਨਗੇ। ਉਤਸਵ ਦੇ ਇਸ ਮਾਹੌਲ ਵਿੱਚ ... ਅੱਜ ਇਸ ਪਾਵਨ ਦਿਨ ... ਰੋਜ਼ਗਾਰ ਮੇਲੇ ਵਿੱਚ 51 ਹਜ਼ਾਰ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਦੇ ਨਿਯੁਕਤੀ ਪੱਤਰ ਦਿੱਤੇ ਜਾ ਰਹੇ ਹਨ। ਮੈਂ ਆਪ ਸਭ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ, ਸ਼ੁਭਕਾਮਨਾਵਾਂ ਦਿੰਦਾ ਹਾਂ।
ਸਾਥੀਓ,
ਦੇਸ਼ ਦੇ ਲੱਖਾਂ ਨੌਜਵਾਨਾਂ ਨੂੰ ਭਾਰਤ ਸਰਕਾਰ ਵਿੱਚ ਪਰਮਾਨੈਂਟ ਸਰਕਾਰੀ ਨੌਕਰੀ ਦੇਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਬੀਜੇਪੀ ਅਤੇ ਐੱਨਡੀਏ ਸ਼ਾਸਿਤ ਰਾਜਾਂ ਵਿੱਚ ਭੀ ਲੱਖਾਂ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਹਨ। ਅਤੇ ਹੁਣੇ-ਹੁਣੇ ਹਰਿਆਣਾ ਵਿੱਚ ਤਾਂ ਨਵੀਂ ਸਰਕਾਰ ਬਣਦੇ ਹੀ 26 ਹਜ਼ਾਰ ਨੌਜਵਾਨਾਂ ਨੂੰ ਨੌਕਰੀ ਦਾ ਉਪਹਾਰ ਮਿਲਿਆ ਹੈ। ਅਤੇ ਆਪ ਵਿੱਚੋਂ ਜੋ ਹਰਿਆਣਾ ਨਾਲ ਪਰੀਚਿਤ ਹੋਣਗੇ ਉਨ੍ਹਾਂ ਨੂੰ ਪਤਾ ਹੈ, ਇਨ੍ਹੀਂ ਦਿਨੀਂ ਹਰਿਆਣਾ ਵਿੱਚ ਇੱਕ ਉਤਸਵ ਦਾ ਮਾਹੌਲ ਹੈ, ਨੌਜਵਾਨ ਪ੍ਰਸੰਨ ਹਨ। ਅਤੇ ਤੁਹਾਨੂੰ ਪਤਾ ਹੈ ਹਰਿਆਣਾ ਵਿੱਚ ਸਾਡੀ ਸਰਕਾਰ ਦੀ ਪਹਿਚਾਣ, ਸਾਡੀ ਸਰਕਾਰ ਦੀ ਪਹਿਚਾਣ ਵਿਸ਼ੇਸ਼ ਪਹਿਚਾਣ ਹੈ। ਉੱਥੋਂ ਦੀ ਸਰਕਾਰ ਦੀ ਪਹਿਚਾਣ ਹੈ- ਉਹ ਨੌਕਰੀ ਦਿੰਦੀ ਤਾਂ ਹੈ ਲੇਕਿਨ ਬਿਨਾ ਖਰਚੀ, ਬਿਨਾ ਪਰਚੀ ਉੱਥੇ ਨੌਕਰੀ ਦਿੰਦੀ ਹੈ। ਮੈਂ ਅੱਜ ਹਰਿਆਣਾ ਸਰਕਾਰ ਵਿੱਚ ਨਿਯੁਕਤੀ ਪੱਤਰ ਪ੍ਰਾਪਤ ਕਰਨ ਵਾਲੇ 26 ਹਜ਼ਾਰ ਨੌਜਵਾਨਾਂ ਨੂੰ ਭੀ ਵਿਸ਼ੇਸ਼ ਵਧਾਈਆਂ ਦਿੰਦਾ ਹਾਂ। ਹਰਿਆਣਾ ਵਿੱਚ 26 ਹਜ਼ਾਰ ਅਤੇ ਅੱਜ ਇਸ ਕਾਰਜਕ੍ਰਮ ਵਿੱਚ 51 ਹਜ਼ਾਰ।
ਸਾਥੀਓ,
ਦੇਸ਼ ਦੇ ਨੌਜਵਾਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਰੋਜ਼ਗਾਰ ਮਿਲੇ, ਇਹ ਸਾਡਾ ਕਮਿਟਮੈਂਟ ਹੈ। ਸਰਕਾਰ ਦੀਆਂ ਨੀਤੀਆਂ ਅਤੇ ਨਿਰਣਿਆਂ ਦਾ ਭੀ ਰੋਜ਼ਗਾਰ ਸਿਰਜਣਾ ‘ਤੇ ਸਿੱਧਾ ਪ੍ਰਭਾਵ ਹੁੰਦਾ ਹੈ। ਅੱਜ ਐਕਸਪ੍ਰੈੱਸਵੇ, ਹਾਈਵੇ, ਰੋਡ, ਰੇਲ, ਪੋਰਟ, ਏਅਰਪੋਰਟ, ਫਾਇਬਰ ਲਾਇਨ ਵਿਛਾਉਣ ਦਾ ਕੰਮ, ਦੇਸ਼ ਦੇ ਕੋਣੇ -ਕੋਣੇ ਵਿੱਚ ਮੋਬਾਈਲ ਟਾਵਰ ਲਗਾਉਣ ਦਾ ਕੰਮ, ਨਵੇਂ-ਨਵੇਂ ਉਦਯੋਗਾਂ ਦਾ ਵਿਸਤਾਰ, ਦੇਸ਼ ਦੇ ਕੋਣੇ-ਕੋਣੇ ਤੱਕ, ਕੋਣੇ-ਕੋਣੇ ਵਿੱਚ ਹੋ ਰਿਹਾ ਹੈ। ਨਵੇਂ ਇੰਡਸਟ੍ਰੀਅਲ ਸ਼ਹਿਰ ਬਣਾਏ ਜਾ ਰਹੇ ਹਨ ... ਪਾਣੀ ਦੀਆਂ ਪਾਇਪਲਾਇਨ, ਗੈਸ ਦੀਆਂ ਪਾਇਪ ਲਾਇਨਾਂ ਵਿਛਾਈਆਂ ਜਾ ਰਹੀਆਂ ਹਨ। ਬੜੀ ਸੰਖਿਆ ਵਿੱਚ ਸਕੂਲ, ਕਾਲਜ, ਯੂਨੀਵਰਸਿਟੀ ਖੋਲ੍ਹੇ ਜਾ ਰਹੇ ਹਨ। ਇਨਫ੍ਰਾਸਟ੍ਰਕਚਰ ‘ਤੇ ਪੈਸੇ ਖਰਚ ਕਰਕੇ ਸਰਕਾਰ ਲੌਜਿਸਟਿਕਸ ਦੀ ਲਾਗਤ ਘੱਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਨ੍ਹਾਂ ਸਾਰੇ ਕੰਮਾਂ ਨਾਲ ਦੇਸ਼ ਦੇ ਲੋਕਾਂ ਨੂੰ ਸੁਵਿਧਾ ਤਾਂ ਮਿਲ ਹੀ ਰਹੀ ਹੈ, ਲੇਕਿਨ ਨਾਲ-ਨਾਲ ਕਰੋੜਾਂ ਦੀ ਸੰਖਿਆ ਵਿੱਚ ਰੋਜ਼ਗਾਰ ਦੇ ਭੀ ਨਵੇਂ ਮੌਕੇ ਬਣ ਰਹੇ ਹਨ।
ਸਾਥੀਓ,
ਹੁਣੇ ਕੱਲ੍ਹ ਹੀ ਮੈਂ ਵਡੋਦਰਾ ਵਿੱਚ ਸਾਂ। ਉੱਥੇ ਮੈਨੂੰ ਡਿਫੈਂਸ ਸੈਕਟਰ ਦੇ ਲਈ ਏਅਰਕ੍ਰਾਫਟ ਬਣਾਉਣ ਵਾਲੀ ਫੈਕਟਰੀ ਦਾ ਉਦਘਾਟਨ ਕਰਨ ਦਾ ਅਵਸਰ ਮਿਲਿਆ। ਇਸ ਫੈਕਟਰੀ ਵਿੱਚ ਹਜ਼ਾਰਾਂ ਲੋਕਾਂ ਨੂੰ ਪ੍ਰਤੱਖ ਰੂਪ ਨਾਲ ਰੋਜ਼ਗਾਰ ਮਿਲੇਗਾ। ਲੇਕਿਨ ਨੌਕਰੀ ਦੇ ਜਿਤਨੇ ਮੌਕੇ ਤਿਆਰ ਹੋਣਗੇ, ਉਸ ਤੋਂ ਕਿਤੇ ਜ਼ਿਆਦਾ ਏਅਰਕ੍ਰਾਫਟ ਦੇ ਲਈ ਜੋ ਸਪੇਅਰ ਪਾਰਟਸ ਚਾਹੀਦੇ ਹਨ, ਉਹ ਸਪੇਅਰ ਪਾਰਟਸ ਬਣਾਉਣ ਦੇ ਲਈ ਬਹੁਤ ਸਾਰੇ ਛੋਟੇ-ਛੋਟੇ-ਛੋਟੇ ਕਾਰਖਾਨਿਆਂ ਦਾ ਜਾਲ ਬਣੇਗਾ, ਬਹੁਤ ਸਾਰੇ ਛੋਟੇ-ਛੋਟੇ ਕਾਰਖਾਨਿਆਂ ਤੋਂ ਉਸ ਨੂੰ ਬਣਾ ਕੇ ਸਪਲਾਈ ਕੀਤਾ ਜਾਵੇਗਾ। ਇਹ ਪਾਰਟਸ ਦੇਸ਼ ਦੇ ਕੋਣੇ-ਕੋਣੇ ਵਿੱਚ ਸਾਡੇ ਜੋ MSME ਹੈ ਨਾ…ਉਹ ਬਣਾਉਣਗੇ , ਨਵੇਂ MSME ਆਉਣਗੇ। ਇੱਕ ਏਅਰਕ੍ਰਾਫਟ ਵਿੱਚ 15 ਤੋਂ 25 ਹਜ਼ਾਰ ਤੱਕ ਛੋਟੇ-ਬੜੇ ਪੁਰਜ਼ੇ ਹੁੰਦੇ ਹਨ, ਪਾਰਟਸ ਹੁੰਦੇ ਹਨ। ਯਾਨੀ ਇੱਕ-ਇੱਕ ਫੈਕਟਰੀ ਦੀ ਡਿਮਾਂਡ ਪੂਰੀ ਕਰਨ ਦੇ ਲਈ ਦੇਸ਼ ਭਰ ਦੀਆਂ ਹਜ਼ਾਰਾਂ ਛੋਟੀਆਂ -ਬੜੀਆਂ ਫੈਕਟਰੀਆਂ ਸਰਗਰਮ ਰਹਿਣਗੀਆਂ। ਆਪ (ਤੁਸੀਂ) ਸੋਚ ਸਕਦੇ ਹੋ ਕਿ ਇਸ ਨਾਲ ਸਾਡੀ MSME ਇੰਡਸਟ੍ਰੀ ਨੂੰ ਕਿਤਨਾ ਫਾਇਦਾ ਹੋਵੇਗਾ, ਉਨ੍ਹਾਂ ਵਿੱਚ ਰੋਜ਼ਗਾਰ ਦੇ ਕਿਤਨੇ ਮੌਕੇ ਬਣਨਗੇ।
ਸਾਥੀਓ,
ਅੱਜ ਜਦੋਂ ਅਸੀਂ ਕੋਈ ਯੋਜਨਾ ਲਾਂਚ ਕਰਦੇ ਹਾਂ... ਤਾਂ ਸਾਡਾ ਫੋਕਸ ਸਿਰਫ਼ ਲੋਕਾਂ ਨੂੰ ਮਿਲਣ ਵਾਲੇ ਲਾਭ ’ਤੇ ਹੀ ਹੁੰਦਾ ਹੈ, ਐਸਾ ਨਹੀਂ ਹੈ, ਅਸੀਂ ਬਹੁਤ ਬੜੇ ਦਾਇਰੇ ਵਿੱਚ ਸੋਚਦੇ ਹਾਂ। ਬਲਕਿ ਅਸੀਂ ਉਸ ਦੇ ਮਾਧਿਅਮ ਨਾਲ ਰੋਜ਼ਗਾਰ ਸਿਰਜਣਾ ਦਾ ਪੂਰਾ ਈਕੋਸਿਸਟਮ ਭੀ ਡਿਵੈਲਪ ਕਰਦੇ ਹਾਂ। ਜਿਵੇਂ ਪੀਐੱਮ ਸੂਰਯ ਘਰ ਮੁਫ਼ਤ ਬਿਜਲੀ ਯੋਜਨਾ। ਹੁਣ ਇਉਂ ਤਾਂ ਲਗਦਾ ਹੈ ਕਿ ਹੁਣ ਲੋਕਾਂ ਨੂੰ ਮੁਫ਼ਤ ਬਿਜਲੀ ਮਿਲੇ ਇਸ ਦੇ ਲਈ ਇਹ ਯੋਜਨਾ ਆਈ ਹੈ। ਲੇਕਿਨ ਉਸ ਦੀ ਬਰੀਕੀ ਵਿੱਚ ਜਾਵਾਂਗੇ ਤਾਂ ਕੀ ਦਿਖੇਗਾ। ਹੁਣ ਦੇਖੋ ਪਿਛਲੇ 6 ਮਹੀਨੇ ਵਿੱਚ ਸਵਾ ਕਰੋੜ, ਡੇਢ ਕਰੋੜ ਕਰੀਬ-ਕਰੀਬ ਲੋਕਾਂ ਨੇ,ਗ੍ਰਾਹਕਾਂ ਨੇ ਇਸ ਯੋਜਨਾ ਦੇ ਲਈ ਆਪਣੀ ਰਜਿਸਟ੍ਰੇਸ਼ਨ ਕਰਵਾਈ ਹੈ। 9 ਹਜ਼ਾਰ ਤੋਂ ਜ਼ਿਆਦਾ ਵੈਂਡਰਸ ਯੋਜਨਾ ਦੇ ਨਾਲ ਜੁੜ ਚੁੱਕੇ ਹਨ, ਜੋ ਇਹ ਫਿਟਿੰਗ ਦਾ ਕੰਮ ਕਰਨਗੇ। 5 ਲੱਖ ਤੋਂ ਜ਼ਿਆਦਾ ਘਰਾਂ ਵਿੱਚ ਸੋਲਰ ਪੈਨਲ ਲਗਾਏ ਜਾ ਚੁੱਕੇ ਹਨ। ਆਉਣ ਵਾਲੇ ਦਿਨਾਂ ਵਿੱਚ ਇਸ ਯੋਜਨਾ ਦੇ ਤਹਿਤ ਇੱਕ ਮਾਡਲ ਦੇ ਰੂਪ ਵਿੱਚ, ਦੇਸ਼ ਦੇ ਅਲੱਗ-ਅਲੱਗ ਕੋਣੇ ਵਿੱਚ 800 ਸੋਲਰ ਵਿਲੇਜ ਬਣਾਉਣ ਦੀ ਤਿਆਰੀ ਹੈ। ਹੁਣ ਤੱਕ 30 ਹਜ਼ਾਰ ਲੋਕਾਂ ਨੇ ਰੂਫ ਟੌਪ ‘ਤੇ ਸੋਲਰ ਇੰਸਟਾਲੇਸ਼ਨ ਦੀ ਟ੍ਰੇਨਿੰਗ ਲਈ ਹੈ। ਯਾਨੀ ਇਸ ਇੱਕ ਯੋਜਨਾ ਨੇ ਮੈਨੂਫੈਕਚਰਰਸ, ਵੈਂਡਰਸ, ਅਸੈਂਬਲਰਸ ਅਤੇ ਰਿਪੇਅਰਸ ਦੇ ਲਈ ਰੋਜ਼ਗਾਰ ਦੇ ਲੱਖਾਂ ਨਵੇਂ ਅਵਸਰ ਤਿਆਰ ਕਰ ਦਿੱਤੇ ਹਨ। ਪੀਐੱਮ ਸੂਰਯਘਰ ਮੁਫ਼ਤ ਬਿਜਲੀ ਯੋਜਨਾ ਨਾਲ ਦੇਸ਼ ਵਿੱਚ ਰੋਜ਼ਗਾਰ ਦੇ ਲੱਖਾਂ ਨਵੇਂ ਅਵਸਰ ਬਣਨ ਜਾ ਰਹੇ ਹਨ।
ਸਾਥੀਓ,
ਮੈਂ ਇੱਕ ਹੋਰ ਉਦਾਹਰਣ ਦਿੰਦਾ ਹਾਂ ਤੁਹਾਨੂੰ, ਅਤੇ ਮੈਂ ਅੱਜ ਛੋਟੇ-ਛੋਟੇ ਪਿੰਡਾਂ ਨਾਲ ਜੁੜੀਆਂ ਉਦਾਹਰਣਾਂ ਦੇ ਰਿਹਾ ਹਾਂ ਤੁਹਾਨੂੰ। ਹੁਣ ਖਾਦੀ ਦੀ ਚਰਚਾ ਤਾਂ ਸਾਡੇ ਦੇਸ਼ ਵਿੱਚ ਆਜ਼ਾਦੀ ਦੇ ਸਮੇਂ ਤੋਂ ਹੋ ਰਹੀ ਹੈ। ਲੇਕਿਨ ਅੱਜ ਖਾਦੀ ਗ੍ਰਾਮਉਦਯੋਗ ਕੀ ਕਮਾਲ ਕਰ ਰਿਹਾ ਹੈ। ਪਿਛਲੇ 10 ਵਰ੍ਹਿਆਂ ਵਿੱਚ ਸਾਡੀ ਸਰਕਾਰ ਦੀਆਂ ਨੀਤੀਆਂ ਨੇ ਖਾਦੀ ਗ੍ਰਾਮਉਦਯੋਗ ਦੀ ਇਸ ਦੀ ਪੂਰੀ ਤਸਵੀਰ ਹੀ ਬਦਲ ਦਿੱਤੀ ਹੈ, ਅਤੇ ਤਸਵੀਰ ਹੀ ਬਦਲੀ ਹੈ ਐਸਾ ਨਹੀਂ ਹੈ, ਪਿੰਡ ਦੇ ਇਸ ਕੰਮ ਨਾਲ ਜੁੜੇ ਲੋਕਾਂ ਦੀ ਤਕਦੀਰ ਭੀ ਬਦਲ ਦਿੱਤੀ ਹੈ। ਅੱਜ ਇੱਕ ਸਾਲ ਵਿੱਚ ਖਾਦੀ ਗ੍ਰਾਮਉਦਯੋਗ ਡੇਢ ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦਾ ਕਾਰੋਬਾਰ ਕਰ ਰਿਹਾ ਹੈ। ਅਗਰ 10 ਸਾਲ ਪਹਿਲੇ ਦੀ ਸਥਿਤੀ ਨਾਲ ਤੁਲਨਾ ਕਰੀਏ, ਜਿਵੇਂ ਹੁਣੇ ਡਾ. ਜਿਤੇਂਦਰ ਸਿੰਘ ਜੀ ਸਰਕਾਰੀ ਨੌਕਰੀ ਦੇ ਪੁਰਾਣੇ ਅਤੇ ਨਵੀਂ ਸਰਕਾਰ ਦੇ ਅੰਕੜੇ ਦੇ ਰਹੇ ਸਨ, ਕਿਤਨੇ ਚੌਂਕਾਉਣ (ਹੈਰਾਨ ਕਰਨ) ਵਾਲੇ ਸਨ ਆਪ (ਤੁਸੀਂ) ਦੇਖੋ। ਮੈਂ ਇੱਥੇ ਇੱਕ ਹੋਰ ਬਾਤ ਦੱਸ ਰਿਹਾ ਹਾਂ, ਅਗਰ ਅਸੀਂ ਯੂਪੀਏ ਦੀ ਅਤੇ ਐੱਨਡੀਏ ਦੀ ਸਰਕਾਰ ਦੀ ਤੁਲਨਾ ਕਰੀਏ ਖਾਦੀ ਦੇ ਸਬੰਧ ਵਿੱਚ ਤਾਂ ਅੱਜ ਖਾਦੀ ਦੀ ਵਿਕਰੀ ਯੂਪੀਏ ਦੀ ਸਰਕਾਰ ਤੋਂ 400 ਪ੍ਰਤੀਸ਼ਤ ਤੱਕ ਜ਼ਿਆਦਾ ਵਧ ਗਈ ਹੈ। ਜਦੋਂ ਕਾਰੋਬਾਰ ਵਧ ਰਿਹਾ ਹੈ, ਤਾਂ ਇਸ ਦਾ ਮਤਲਬ ਹੈ ਕਿ ਇਸ ਨਾਲ ਜੁੜੇ ਕਾਰੀਗਰਾਂ , ਬੁਣਕਰਾਂ, ਵਪਾਰੀਆਂ ਨੂੰ ਭੀ ਬਹੁਤ ਬੜਾ ਫਾਇਦਾ ਹੋ ਰਿਹਾ ਹੈ। ਇਸ ਖੇਤਰ ਵਿੱਚ ਨਵੇਂ ਲੋਕਾਂ ਨੂੰ ਅਵਸਰ ਮਿਲ ਰਹੇ ਹਨ, ਬੜੀ ਸੰਖਿਆ ਵਿੱਚ ਰੋਜ਼ਗਾਰ ਦੀ ਸਿਰਜਣਾ ਹੋ ਰਹੀ ਹੈ। ਇਸੇ ਤਰ੍ਹਾਂ, ਸਾਡੀ ਲੱਖਪਤੀ ਦੀਦੀ ਯੋਜਨਾ ਨੇ ਗ੍ਰਾਮੀਣ ਮਹਿਲਾਵਾਂ ਨੂੰ ਰੋਜ਼ਗਾਰ ਅਤੇ ਸਵੈਰੋਜ਼ਗਾਰ ਦੇ ਨਵੇਂ ਸਾਧਨ ਦਿੱਤੇ ਹਨ। ਪਿਛਲੇ ਇੱਕ ਦਹਾਕੇ ਵਿੱਚ 10 ਕਰੋੜ ਮਹਿਲਾਵਾਂ ਸੈਲਫ ਹੈਲਪ ਗਰੁੱਪਾਂ ਨਾਲ ਜੁੜੀਆਂ ਹਨ, ਅਤੇ ਤੁਹਾਨੂੰ ਮਾਲੂਮ ਹੈ ਸੈਲਫ ਹੈਲਪ ਗਰੁੱਪ ਇਕਨੌਮਿਕ ਐਕਟਿਵਿਟੀ ਕਰਦਾ ਹੈ, ਕੁਝ ਨਾ ਕੁਝ ਕਰਕੇ ਕਮਾਈ ਕਰਦਾ ਹੈ, ਮਤਲਬ 10 ਕਰੋੜ ਮਹਿਲਾਵਾਂ ਜੋ ਕਮਾਉਣ ਲਗੀਆਂ ਹਨ, ਰੋਜ਼ਗਾਰ-ਸਵੈਰੋਜ਼ਗਾਰ ਦੇ ਕਾਰਨ ਉਨ੍ਹਾਂ ਦੇ ਘਰ ਵਿੱਚ ਪੈਸੇ ਆ ਰਹੇ ਹਨ, ਆਪਣੀ ਮਿਹਨਤ ਨਾਲ ਆ ਰਹੇ ਹਨ।ਇਹ 10 ਕਰੋੜ ਦਾ ਅੰਕੜਾ ਅਤੇ ਸਿਰਫ਼ ਮਹਿਲਾਵਾਂ ਦਾ ਇਹ ਬਹੁਤ ਲੋਕ ਹਨ ਉਨ੍ਹਾਂ ਨੂੰ ਨਜ਼ਰ ਨਹੀਂ ਆਉਂਦਾ ਹੈ। ਅਤੇ ਸਰਕਾਰ ਨੇ ਇਨ੍ਹਾਂ ਨੂੰ ਪੂਰੀ ਤਰ੍ਹਾਂ ਸਪੋਰਟ ਕੀਤਾ ਹੈ, ਸੰਸਾਧਨ ਵਿੱਚ ਸਪੋਰਟ, ਧਨ ਦੇਣ ਵਿੱਚ ਸਪੋਰਟ।ਇਹ ਮਹਿਲਾਵਾਂ ਕਿਸੇ ਨਾ ਕਿਸੇ ਰੋਜ਼ਗਾਰ ਤੋਂ ਆਮਦਨ ਕਮਾ ਕਰ ਰਹੀਆਂ ਹਨ, ਕਮਾਈ ਕਰ ਰਹੀਆਂ ਹਨ।ਸਾਡੀ ਸਰਕਾਰ ਨੇ ਇਨ੍ਹਾਂ ਵਿੱਚੋਂ 3 ਕਰੋੜ ਮਹਿਲਾਵਾਂ ਨੂੰ ਲਖਪਤੀ ਦੀਦੀ ਬਣਾਉਣ ਦਾ ਲਕਸ਼ ਰੱਖਿਆ ਹੈ , ਮਾਮੂਲੀ ਇਨਕਮ ਨਹੀਂ ਹੈ, ਅਸੀਂ ਇਨਕਮ ਭੀ ਵਧਾਉਣਾ ਚਾਹੁੰਦੇ ਹਾਂ। ਹੁਣ ਤੱਕ ਕਰੀਬ ਸਵਾ ਕਰੋੜ ਮਹਿਲਾਵਾਂ ਲਖਪਤੀ ਦੀਦੀ ਬਣ ਚੁੱਕੀਆਂ ਹਨ, ਮਤਲਬ ਉਨ੍ਹਾਂ ਦੀ ਇੱਕ ਸਾਲ ਦੀ ਇਨਕਮ ਇੱਕ ਲੱਖ ਰੁਪਏ ਤੋਂ ਜ਼ਿਆਦਾ ਹੋ ਗਈ ਹੈ, ਅਤੇ ਇਹ ਹਰ ਵਰ੍ਹੇ ਕਮਾਉਣ ਵਾਲੇ ਹਨ।
ਸਾਥੀਓ,
ਅੱਜ ਭਾਰਤ ਦੁਨੀਆ ਦੀ ਤੀਸਰੀ ਸਭ ਤੋਂ ਬੜੀ ਅਰਥਵਿਵਸਥਾ ਬਣਨ ਦੀ ਦਿਸ਼ਾ ਵਿੱਚ ਅੱਗੇ ਵਧ ਰਿਹਾ ਹੈ। ਦੇਸ਼ ਦੀ ਇਹ ਤਰੱਕੀ ਦੇਖ, ਦੇਸ਼ ਦਾ ਯੁਵਾ ਇਹ ਭੀ ਪੁੱਛਦਾ ਹੈ, ਅਤੇ ਸੁਭਾਵਿਕ ਹੈ ਉਸ ਦੇ ਮਨ ਵਿੱਚ ਸਵਾਲ ਹੈ ਕਿ ਜੋ ਗਤੀ ਅੱਜ ਹੈ, ਜੋ ਵਿਸਤਾਰ ਅੱਜ ਹੈ ਉਹ ਗਤੀ ਪਹਿਲੇ ਕਿਉਂ ਨਹੀਂ ਪਕੜੀ? ਇਸ ਦਾ ਜਵਾਬ ਹੈ-ਪਹਿਲੇ ਦੀਆਂ ਸਰਕਾਰਾਂ ਵਿੱਚ ਨੀਤੀ ਅਤੇ ਨੀਅਤ, ਦੋਹਾਂ ਦਾ ਅਭਾਵ ਸੀ।
ਸਾਥੀਓ,
ਆਪ (ਤੁਸੀਂ) ਯਾਦ ਕਰੋ...ਪਹਿਲੇ ਐਸੇ ਕਿਤਨੇ ਹੀ ਸੈਕਟਰ ਸਨ, ਜਿਨ੍ਹਾਂ ਵਿੱਚ ਭਾਰਤ ਪਿਛੜਦਾ ਜਾ ਰਿਹਾ ਸੀ.... ਖਾਸ ਕਰਕੇ, ਟੈਕਨੋਲੋਜੀ ਦੇ ਖੇਤਰ ਵਿੱਚ....ਦੁਨੀਆ ਵਿੱਚ ਨਵੀਆਂ-ਨਵੀਆਂ technologies ਆਉਂਦੀਆਂ ਸਨ, ਲੇਕਿਨ ਭਾਰਤ ਵਿੱਚ ਅਸੀਂ ਉਨ੍ਹਾਂ ਦਾ ਇੰਤਜ਼ਾਰ ਕਰਦੇ ਰਹਿੰਦੇ ਸਾਂ, ਸੋਚਦੇ ਸਾਂ ਕਿ ਇਹ ਭਈ ਦੁਨੀਆ ਵਿੱਚ ਤਾਂ ਆਇਆ ਸਾਡੇ ਇੱਥੇ ਕਦੋਂ ਆਏਗਾ। ਜੋ ਟੈਕਨੋਲੋਜੀ ਪੱਛਮੀ ਦੇਸ਼ਾਂ ਵਿੱਚ outdated ਹੋ ਜਾਂਦੀ ਸੀ, ਨਿਕੰਮੀ ਹੋ ਜਾਂਦੀ ਸੀ, ਤਦ ਜਾ ਕੇ ਉਹ ਸਾਡੇ ਇੱਥੇ ਪਹੁੰਚਦੀ ਸੀ। ਇਹ ਸੋਚ ਬਣਾ ਦਿੱਤੀ ਗਈ ਸੀ ਕਿ ਸਾਡੇ ਦੇਸ਼ ਵਿੱਚ ਆਧੁਨਿਕ ਟੈਕਨੋਲੋਜੀ ਡਿਵੈਲਪ ਹੋ ਹੀ ਨਹੀਂ ਸਕਦੀ। ਇਸ ਮਾਨਸਿਕਤਾ ਤੋਂ ਕਿਤਨਾ ਬੜਾ ਨੁਕਸਾਨ ਹੋਇਆ। ਭਾਰਤ ਨਾ ਕੇਵਲ ਆਧੁਨਿਕ ਵਿਕਾਸ ਦੀ ਦੌੜ ਵਿੱਚ ਪਿਛੜਦਾ ਚਲਾ ਗਿਆ, ਬਲਕਿ ਰੋਜ਼ਗਾਰ ਦੇ ਸਭ ਤੋਂ ਮਹੱਤਵਪੂਰਨ ਸੋਰਸ ਭੀ ਸਾਡੇ ਤੋਂ ਦੂਰ ਹੁੰਦੇ ਚਲੇ ਗਏ। ਆਧੁਨਿਕ ਵਿਸ਼ਵ ਵਿੱਚ ਜਿਨ੍ਹਾਂ ਉਦਯੋਗਾਂ ਨਾਲ ਰੋਜ਼ਗਾਰ ਪੈਦਾ ਹੁੰਦਾ ਹੈ, ਜਦੋਂ ਉਹੀ ਨਹੀਂ ਹੋਣਗੇ ਤਾਂ ਰੋਜ਼ਗਾਰ ਕਿਵੇਂ ਮਿਲੇਗਾ? ਇਸੇ ਲਈ, ਅਸੀਂ ਪੁਰਾਣੀਆਂ ਸਰਕਾਰਾਂ ਦੀ ਉਸ ਪੁਰਾਣੀ ਸੋਚ ਤੋਂ ਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ ਕੰਮ ਸ਼ੁਰੂ ਕੀਤਾ ਹੈ। ਸਪੇਸ ਸੈਕਟਰ ਤੋਂ ਲੈ ਕੇ ਸੈਮੀਕੰਡਕਟਰ ਤੱਕ, ਇਲੈਕਟ੍ਰੌਨਿਕਸ ਤੋਂ ਲੈ ਕੇ ਇਲੈਕਟ੍ਰਿਕ ਵਹੀਕਲ ਤੱਕ....ਅਸੀਂ ਹਰ ਨਵੀਂ ਤਕਨੀਕ ਵਿੱਚ ਮੇਕ ਇਨ ਇੰਡੀਆ ਨੂੰ ਅੱਗੇ ਵਧਾਇਆ। ਅਸੀਂ ਆਤਮਨਿਰਭਰ ਭਾਰਤ ‘ਤੇ ਕੰਮ ਕੀਤਾ। ਦੇਸ਼ ਵਿੱਚ ਨਵੀਂ ਟੈਕਨੋਲੋਜੀ ਆਵੇ, ਨਵੇਂ ਫੌਰੇਨ ਡਾਇਰੈਕਟ ਇਨਵੈਸਟਮੈਂਟ ਆਉਣ, ਇਸ ਦੇ ਲਈ ਅਸੀਂ PLI ਸਕੀਮ ਲਾਂਚ ਕੀਤੀ। ਮੇਕ ਇਨ ਇੰਡੀਆ ਅਭਿਯਾਨ ਅਤੇ PLI ਸਕੀਮ ਨੇ ਮਿਲ ਕੇ ਰੋਜ਼ਗਾਰ ਸਿਰਜਣਾ ਦੀ ਗਤੀ ਕਈ ਗੁਣਾ ਤੇਜ਼ ਕਰ ਦਿੱਤੀ ਹੈ। ਅੱਜ ਹਰ ਸੈਕਟਰ ਦੇ ਉਦਯੋਗਾਂ ਨੂੰ ਹੁਲਾਰਾ ਮਿਲ ਰਿਹਾ ਹੈ, ਇਸ ਨਾਲ ਅਲੱਗ-ਅਲੱਗ ਫੀਲਡ ਦੇ ਨੌਜਵਾਨਾਂ ਦੇ ਲਈ ਨਵੇਂ ਮੌਕੇ ਬਣ ਰਹੇ ਹਨ। ਅੱਜ ਦੇਸ਼ ਵਿੱਚ ਭਾਰੀ ਨਿਵੇਸ਼ ਹੋ ਰਿਹਾ ਹੈ, ਅਤੇ ਰਿਕਾਰਡ ਅਵਸਰ ਬਣ ਰਹੇ ਹਨ। ਪਿਛਲੇ 8 ਵਰ੍ਹਿਆਂ ਵਿੱਚ ਡੇਢ ਲੱਖ ਤੋਂ ਜ਼ਿਆਦਾ ਸਟਾਰਟਅਪਸ ਲਾਂਚ ਹੋਏ ਹਨ। ਅੱਜ ਭਾਰਤ ਵਿੱਚ ਦੁਨੀਆ ਦਾ ਤੀਸਰਾ ਸਭ ਤੋਂ ਬੜਾ ਸਟਾਰਟਅਪ ਈਕੋਸਿਸਟਮ ਹੈ। ਇਨ੍ਹਾਂ ਸਾਰੇ ਸੈਕਟਰਸ ਵਿੱਚ ਸਾਡੇ ਨੌਜਵਾਨਾਂ ਨੂੰ ਅੱਗੇ ਵਧਣ ਦਾ ਮੌਕਾ ਮਿਲ ਰਿਹਾ ਹੈ, ਉਨ੍ਹਾਂ ਨੂੰ ਰੋਜ਼ਗਾਰ ਮਿਲ ਰਿਹਾ ਹੈ।
ਸਾਥੀਓ,
ਭਾਰਤ ਦੇ ਨੌਜਵਾਨਾਂ ਦੀ ਸਮਰੱਥਾ ਵਧਾਉਣ ਦੇ ਲਈ ਅੱਜ ਉਨ੍ਹਾਂ ਦੇ ਸਕਿੱਲ ਡਿਵੈਲਪਮੈਂਟ ‘ਤੇ ਸਰਕਾਰ ਦਾ ਬਹੁਤ ਫੋਕਸ ਹੈ। ਇਸ ਲਈ, ਅਸੀਂ ਸਕਿੱਲ ਇੰਡੀਆ ਜਿਹੇ ਮਿਸ਼ਨ ਸ਼ੁਰੂ ਕੀਤੇ। ਅੱਜ ਸੈਂਕੜੇ ਕੌਸ਼ਲ ਵਿਕਾਸ ਕੇਂਦਰਾਂ ਵਿੱਚ ਨੌਜਵਾਨਾਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਸਾਡੇ ਨੌਜਵਾਨਾਂ ਨੂੰ experience ਅਤੇ opportunity ਦੇ ਲਈ ਭਟਕਣਾ ਨਾ ਪਵੇ....ਅਸੀਂ ਇਸ ਦੀ ਭੀ ਵਿਵਸਥਾ ਕੀਤੀ ਹੈ। ਪ੍ਰਧਾਨ ਮੰਤਰੀ ਇੰਟਰਨਸ਼ਿਪ ਯੋਜਨਾ ਦੇ ਤਹਿਤ ਭਾਰਤ ਦੀਆਂ ਟੌਪ 500 ਕੰਪਨੀਜ਼ ਵਿੱਚ ਪੇਡ ਇੰਟਰਨਸ਼ਿਪ ਦਾ ਪ੍ਰਾਵਧਾਨ ਕੀਤਾ ਗਿਆ ਹੈ। ਹਰ ਇੰਟਰਨ ਨੂੰ ਇੱਕ ਸਾਲ ਤੱਕ 5 ਹਜ਼ਾਰ ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇਗਾ। ਸਾਡਾ ਲਕਸ਼ ਹੈ ਕਿ ਅਗਲੇ 5 ਵਰ੍ਹਿਆਂ ਵਿੱਚ ਇੱਕ ਕਰੋੜ ਨੌਜਵਾਨਾਂ ਨੂੰ ਇੰਟਰਨਸ਼ਿਪ ਦਾ ਅਵਸਰ ਮਿਲੇ। ਇਸ ਨਾਲ ਨੌਜਵਾਨਾਂ ਨੂੰ ਅਲੱਗ-ਅਲੱਗ ਸੈਕਟਰਸ ਵਿੱਚ real-life business environment ਨਾਲ ਜੁੜਨ ਦਾ ਮੌਕਾ ਮਿਲੇਗਾ। ਉਨ੍ਹਾਂ ਦਾ ਇਹ ਅਨੁਭਵ ਉਨ੍ਹਾਂ ਦੇ ਕਰੀਅਰ ਲਈ ਬਹੁਤ ਲਾਭਕਾਰੀ ਹੋਵੇਗਾ।
ਸਾਥੀਓ,
ਵਿਦੇਸ਼ਾਂ ਵਿੱਚ ਭੀ ਭਾਰਤੀ ਨੌਜਵਾਨਾਂ ਨੂੰ ਅਸਾਨੀ ਨਾਲ ਨੌਕਰੀ ਮਿਲੇ, ਇਸ ਦੇ ਲਈ ਭੀ ਭਾਰਤ ਸਰਕਾਰ ਨਵੇਂ ਮੌਕੇ ਬਣਾ ਰਹੀ ਹੈ। ਹਾਲ ਵਿੱਚ ਹੀ, ਜਰਮਨੀ ਨੇ, ਆਪਨੇ (ਤੁਸੀਂ) ਅਖ਼ਬਾਰ ਵਿੱਚ ਪੜ੍ਹਿਆ ਹੋਵੇਗਾ, ਜਰਮਨੀ ਨੇ ਭਾਰਤ ਦੇ ਲਈ Skilled Workforce Strategy ਜਾਰੀ ਕੀਤੀ ਹੈ। ਜਰਮਨੀ ਨੇ ਸਕਿੱਲਡ ਭਾਰਤੀ ਨੌਜਵਾਨਾਂ ਨੂੰ, ਜਿਨ੍ਹਾਂ ਦੇ ਪਾਸ ਹੁਨਰ ਹੈ, ਐਸੇ ਭਾਰਤੀ ਨੌਜਵਾਨਾਂ ਨੂੰ ਹਰ ਵਰ੍ਹੇ ਪਹਿਲੇ ਕਦੇ 20 ਹਜ਼ਾਰ ਲੋਕਾਂ ਨੂੰ ਵੀਜ਼ਾ ਮਿਲਦਾ ਸੀ। ਇਨ੍ਹਾਂ ਨੇ ਐਸੇ ਨੌਜਵਾਨਾਂ ਦੇ ਲਈ ਹਰ ਵਰ੍ਹੇ 90 ਹਜ਼ਾਰ ਵੀਜ਼ਾ ਦੇਣ ਦਾ ਤੈ ਕੀਤਾ ਹੈ, ਮਤਲਬ 90 ਹਜ਼ਾਰ ਲੋਕਾਂ ਨੂੰ ਉੱਥੇ ਰੋਜ਼ਗਾਰ ਦੇ ਲਈ ਜਾਣ ਦਾ ਅਵਸਰ ਮਿਲੇਗਾ। ਅਤੇ ਇਸ ਦਾ ਬਹੁਤ ਬੜਾ ਫਾਇਦਾ, ਸਾਡੇ ਨੌਜਵਾਨਾਂ ਨੂੰ ਹੋਵੇਗਾ। ਭਾਰਤ ਨੇ ਹਾਲ ਦੇ ਵਰ੍ਹਿਆਂ ਵਿੱਚ 21 ਦੇਸ਼ਾਂ ਦੇ ਨਾਲ migration ਅਤੇ ਰੋਜ਼ਗਾਰ ਨਾਲ ਜੁੜੇ ਸਮਝੌਤੇ ਕੀਤੇ ਹਨ। ਇਨ੍ਹਾਂ ਵਿੱਚ ਗਲਫ ਕੰਟਰੀਜ਼ ਦੇ ਇਲਾਵਾ ਜਪਾਨ, ਆਸਟ੍ਰੇਲੀਆ, ਫਰਾਂਸ, ਜਰਮਨੀ, ਮਾਰੀਸ਼ਸ, ਇਜ਼ਰਾਈਲ, ਯੂਕੇ ਅਤੇ ਇਟਲੀ ਜਿਹੇ ਬਹੁਤ ਆਰਥਿਕ ਤੌਰ ‘ਤੇ ਸੰਪੰਨ ਦੇਸ਼ ਸ਼ਾਮਲ ਹਨ। ਯੂਕੇ ਵਿੱਚ ਕੰਮ ਕਰਨ, ਪੜ੍ਹਾਈ ਕਰਨ ਹਰ ਸਾਲ 3 ਹਜ਼ਾਰ ਭਾਰਤੀ 2 ਸਾਲ ਦਾ ਵੀਜ਼ਾ ਹਾਸਲ ਕਰ ਸਕਦੇ ਹਨ। ਆਸਟ੍ਰੇਲੀਆ ਵਿੱਚ ਹਰ ਸਾਲ ਸਾਡੇ 3 ਹਜ਼ਾਰ ਵਿਦਿਆਰਥੀਆਂ ਨੂੰ ਪੜ੍ਹਾਈ ਕਰਨ ਦਾ ਅਵਸਰ ਮਿਲੇਗਾ। ਭਾਰਤ ਦਾ ਟੈਲੰਟ, ਭਾਰਤ ਦੀ ਪ੍ਰਗਤੀ ਹੀ ਨਹੀਂ ਬਲਕਿ ਵਿਸ਼ਵ ਦੀ ਪ੍ਰਗਤੀ ਵਿੱਚ ਭੀ ਵਧ ਚੜ੍ਹ ਕੇ ਉਸ ਦਾ ਇਹ ਹਿੱਸਾ ਵਧਦਾ ਜਾ ਰਿਹਾ ਹੈ ਅਤੇ ਅਸੀਂ ਉਸ ਦਿਸ਼ਾ ਉਸ ਦਾ ਇਹ ਹਿੱਸਾ ਵਧਦਾ ਜਾ ਰਿਹਾ ਹੈ ਅਤੇ ਅਸੀਂ ਉਸ ਦਿਸ਼ਾ ਵਿੱਚ ਅੱਗੇ ਵਧ ਰਹੇ ਹਾਂ।
ਸਾਥੀਓ,
ਅੱਜ ਸਰਕਾਰ ਦੀ ਭੂਮਿਕਾ ਇੱਕ ਐਸਾ ਆਧੁਨਿਕ ਸਿਸਟਮ ਤਿਆਰ ਕਰਨ ਦੀ ਹੈ, ਜਿੱਥੇ ਹਰ ਯੁਵਾ ਨੂੰ ਅਵਸਰ ਮਿਲੇ ਅਤੇ ਉਹ ਆਪਣੀਆਂ Aspirations ਨੂੰ ਪੂਰਾ ਕਰ ਸਕਣ। ਇਸ ਲਈ, ਆਪ (ਤੁਸੀਂ) ਚਾਹੇ ਜਿਸ ਪਦ ‘ਤੇ ਹੋਵੋਂ, ਤੁਹਾਡਾ ਲਕਸ਼ ਇਹੀ ਹੋਣਾ ਚਾਹੀਦਾ ਹੈ ਕਿ ਨੌਜਵਾਨਾਂ ਨੂੰ....ਨਾਗਰਿਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਸਹੂਲੀਅਤ ਮਿਲੇ।
ਸਾਥੀਓ,
ਤੁਹਾਨੂੰ ਸਰਕਾਰੀ ਨੌਕਰੀ ਮਿਲਣ ਵਿੱਚ ਦੇਸ਼ ਦੇ ਟੈਕਸਪੇਅਰਸ ਅਤੇ ਨਾਗਰਿਕਾਂ ਦਾ ਅਹਿਮ ਯੋਗਦਾਨ ਹੈ। ਅਸੀਂ ਆਪਣੇ ਨਾਗਰਿਕਾਂ ਦੀ ਵਜ੍ਹਾ ਨਾਲ ਹਾਂ, ਅਸੀਂ ਜੋ ਕੁਝ ਭੀ ਹਾਂ ਦੇਸ਼ ਦੇ ਨਾਗਰਿਕਾਂ ਦੇ ਕਾਰਨ ਹਾਂ, ਸਾਨੂੰ ਜੋ ਅਵਸਰ ਮਿਲ ਰਹੇ ਹਨ ਉਨਾਂ ਦੇ ਕਾਰਨ ਮਿਲ ਰਹੇ ਹਨ। ਅਤੇ ਨਾਗਰਿਕਾਂ ਦੀ ਸੇਵਾ ਲਈ ਹੀ ਸਾਨੂੰ ਇਹ ਨਿਯੁਕਤੀ ਮਿਲੀ ਹੈ। ਬਿਨਾ ਖਰਚੀ, ਬਿਨਾ ਪਰਚੀ ਇਹ ਨੌਕਰੀ ਦਾ ਜੋ ਨਵਾਂ ਕਲਚਰ ਹੈ ਨਾ ਸਾਨੂੰ ਭੀ ਇਹ ਕਰਜ਼ ਚੁਕਾਉਣਾ ਹੈ ਨਾਗਰਿਕਾਂ ਦੀ ਸੇਵਾ ਕਰਕੇ, ਉਨ੍ਹਾਂ ਦੇ ਜੀਵਨ ਦੀਆਂ ਮੁਸੀਬਤਾਂ ਘੱਟ ਕਰਕੇ। ਅਤੇ ਅਸੀਂ ਕਿਸੇ ਭੀ ਪੋਸਟ ‘ਤੇ ਕਿਉਂ ਨਾ ਹੋਈਏ, ਸਾਡੀ ਜ਼ਿੰਮੇਵਾਰੀ ਕੋਈ ਭੀ ਕਿਉਂ ਨਾ ਹੋਵੇ ਚਾਹੇ ਪੋਸਟਮੈਨ ਦਾ ਪਦ ਹੋਵੇ ਜਾਂ ਪ੍ਰੋਫੈਸਰ ਦਾ ਸਾਡਾ ਕੰਮ ਦੇਸ਼ਵਾਸੀਆਂ ਦੀ ਸੇਵਾ ਕਰਨਾ ਹੈ, ਗ਼ਰੀਬ ਤੋਂ ਗ਼ਰੀਬ ਦੀ ਸੇਵਾ ਕਰਨਾ ਹੈ, ਦਲਿਤ ਹੋਵੇ, ਪੀੜਿਤ ਹੋਵੇ, ਆਦਿਵਾਸੀ ਹੋਵੇ, ਮਹਿਲਾਵਾਂ ਹੋਣ। ਨੌਜਵਾਨੋਂ ਜਿਸ ਦੀ ਭੀ ਸੇਵਾ ਕਰਨ ਦਾ ਮੌਕਾ ਮਿਲੇ ਸਾਨੂੰ ਉਸ ਨੂੰ ਆਪਣਾ ਭਾਗ ਮੰਨ ਕੇ ਦੇਸ਼ਵਾਸੀਆਂ ਦੀ ਸੇਵਾ ਕਰਨੀ ਚਾਹੀਦੀ ਹੈ। ਆਪ (ਤੁਸੀਂ) ਉਸ ਸਮੇਂ ਭਾਰਤ ਸਰਕਾਰ ਵਿੱਚ ਨੌਕਰੀ ਲਈ ਆਏ ਹੋ, ਜਦੋਂ ਦੇਸ਼ ਨੇ ਵਿਕਸਿਤ ਭਾਰਤ ਦਾ ਸੰਕਲਪ ਲਿਆ ਹੈ। ਇਸ ਲਕਸ਼ ਨੂੰ ਪ੍ਰਾਪਤ ਕਰਨ ਦੇ ਲਈ ਸਾਨੂੰ ਹਰ ਸੈਕਟਰ ਵਿੱਚ ਬਿਹਤਰ ਪ੍ਰਦਰਸ਼ਨ ਕਰਨਾ ਹੋਵੇਗਾ, ਅਤੇ ਇਹ ਤੁਹਾਡੇ ਜਿਹੇ ਨੌਜਵਾਨ ਸਾਥੀਆਂ ਦੇ ਬਿਨਾ ਸੰਭਵ ਨਹੀਂ ਹੋਵੇਗਾ। ਇਸ ਲਈ, ਤੁਹਾਨੂੰ ਸਿਰਫ਼ ਅੱਛਾ ਕੰਮ ਕਰਨਾ ਹੈ ਇਤਨਾ ਹੀ ਨਹੀਂ ਹੈ, ਬਲਕਿ ਤੁਹਾਨੂੰ ਸਭ ਤੋਂ ਬਿਹਤਰ ਕਰਕੇ ਦਿਖਾਉਣਾ ਹੈ। ਸਾਡੇ ਦੇਸ਼ ਵਿੱਚ ਸਰਕਾਰੀ ਕਰਮਚਾਰੀ ਐਸੇ ਹੋਣੇ ਚਾਹੀਦੇ ਹਨ, ਜਿਨ੍ਹਾਂ ਦੀ ਮਿਸਾਲ ਉਦਾਹਰਣ ਦੇ ਰੂਪ ਵਿੱਚ ਦੁਨੀਆ ਭਰ ਵਿੱਚ ਉਨ੍ਹਾਂ ਦੀ ਚਰਚਾ ਹੋਣੀ ਚਾਹੀਦੀ ਹੈ। ਦੇਸ਼ ਨੂੰ ਸਾਥੋਂ ਅਪੇਖਿਆ(ਉਮੀਦ) ਹੋਵੇ ਬਹੁਤ ਸੁਭਾਵਿਕ ਹੈ, ਅਤੇ ਅੱਜ ਜਦੋਂ Aspirational India ਦਾ ਵਾਤਾਵਰਣ ਹੈ ਤਾਂ ਅਪੇਖਿਆਵਾਂ (ਉਮੀਦਾਂ) ਜ਼ਰਾ ਜ਼ਿਆਦਾ ਭੀ ਹਨ। ਲੇਕਿਨ ਉਹ ਅਪੇਖਿਆਵਾਂ ਭੀ ਸਾਡੀ ਅਮਾਨਤ ਹੈ, ਉੱਥੇ ਹੀ ਅਪੇਖਿਆਵਾਂ ਦੇਸ਼ ਨੂੰ ਅੱਗੇ ਵਧਣ ਦੀ ਊਰਜਾ ਦਿੰਦੀਆਂ ਹਨ। ਅਤੇ ਤਦ ਜਾ ਕੇ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਦੇਸ਼ਵਾਸੀਆਂ ਦੀਆਂ ਅਪੇਖਿਆਵਾਂ ‘ਤੇ ਖਰੇ ਉਤਰੀਏ।
ਸਾਥੀਓ,
ਇਸ ਨਿਯੁਕਤੀ ਦੇ ਨਾਲ ਆਪ (ਤੁਸੀਂ) ਆਪਣੇ ਵਿਅਕਤੀਗਤ ਜੀਵਨ ਦੀ ਭੀ ਇੱਕ ਨਵੀਂ ਯਾਤਰਾ ਸ਼ੁਰੂ ਕਰਨ ਜਾ ਰਹੇ ਹੋ। ਮੇਰਾ ਆਗਰਹਿ ਹੈ ਕਿ ਹਮੇਸ਼ਾ ਸਨਿਮਰ ਬਣੇ ਰਹੋ, ਅਸੀਂ ਸੇਵਕ ਹਾਂ, ਅਸੀਂ ਸ਼ਾਸਕ ਨਹੀਂ ਹਾਂ...ਆਪਣੀ ਇਸ ਯਾਤਰਾ ਵਿੱਚ ਕੁਝ ਨਵਾਂ ਸਿੱਖਣ ਦੀ ਆਪਣੀ ਆਦਤ ਨੂੰ ਕਦੇ ਭੀ ਮਤ (ਨਾ) ਛੱਡਣਾ, ਲਗਾਤਾਰ ਨਵਾਂ ਸਿੱਖਦੇ ਰਹਿਣਾ ਚਾਹੀਦਾ ਹੈ। ਅਤੇ ਸਰਕਾਰੀ ਕਰਮਚਾਰੀਆਂ ਦੇ ਲਈ ਭਾਰਤ ਸਰਕਾਰ iGOT ਕਰਮਯੋਗੀ ਪਲੈਟਫਾਰਮ ‘ਤੇ ਵਿਭਿੰਨ ਪ੍ਰਕਾਰ ਦੇ ਕੋਰਸਿਜ਼ ਉਪਲਬਧ ਕਰਵਾਉਂਦੀ ਹੈ। ਆਪ (ਤੁਸੀਂ) ਔਨਲਾਇਨ ਜਾ ਕੇ , ਉਸ ਪਲੈਟਫਾਰਮ ਨਾਲ ਜੁੜ ਕੇ ਤੁਹਾਡੀ ਜਦੋਂ ਭੀ ਸਮੇਂ ਦੀ ਸੁਵਿਧਾ ਹੋਵੇ, ਜਿਸ ਵਿਸ਼ੇ ਵਿੱਚ ਤੁਹਾਡੀ ਰੁਚੀ ਹੋਵੇ, ਤੁਸੀਂ ਡਿਜੀਟਲ ਟ੍ਰੇਨਿੰਗ ਮਾਡਿਊਲ ਦਾ ਲਾਭ ਉਠਾ ਸਕਦੇ ਹੋ, ਜ਼ਿਆਦਾ ਤੋਂ ਜ਼ਿਆਦਾ ਕੋਰਸਿਜ਼ ਤੁਹਾਨੂੰ ਪੂਰੇ ਕਰਨੇ ਚਾਹੀਦੇ ਹਨ। ਅਤੇ ਮੈਨੂੰ ਵਿਸ਼ਵਾਸ ਹੈ ਕਿ ਸਾਥੀਓ ਕਿ ਤੁਹਾਡੇ ਹੀ ਪੁਰਸ਼ਾਰਥ ਨਾਲ 2047 ਵਿੱਚ ਦੇਸ਼ ਵਿਕਸਿਤ ਭਾਰਤ ਬਣਨ ਵਾਲਾ ਹੈ। ਤੁਹਾਡੀ ਉਮਰ ਅੱਜ 20-22-25 ਹੋਵੇਗੀ, ਆਪ (ਤੁਸੀਂ) ਆਪਣੀ ਨੌਕਰੀ ਦੀ ਉੱਤਮ ਅਵਸਥਾ ਵਿੱਚ ਹੋਵੋਗੇ ਤਦ ਦੇਸ਼ ਵਿਕਸਿਤ ਭਾਰਤ ਬਣ ਚੁੱਕਿਆ ਹੋਵੇਗਾ, ਤੁਸੀਂ ਮਾਣ ਨਾਲ ਕਹੋਗੇ ਕਿ ਮੇਰੇ 25 ਸਾਲ ਦੀ ਪਸੀਨੇ ਦਾ ਪਰਿਣਾਮ ਹੈ ਕਿ ਅੱਜ ਮੇਰਾ ਦੇਸ਼ ਵਿਕਸਿਤ ਭਾਰਤ ਬਣਿਆ ਹੈ। ਕਿਤਨਾ ਬੜਾ ਸੁਭਾਗ, ਕਿਤਨਾ ਬੜਾ ਅਵਸਰ ਤੁਹਾਨੂੰ ਮਿਲਿਆ ਹੈ। ਸਿਰਫ਼ ਰੋਜ਼ਗਾਰ ਮਿਲਿਆ ਹੈ ਐਸਾ ਨਹੀਂ ਹੈ, ਤੁਹਾਨੂੰ ਅਵਸਰ ਮਿਲਿਆ ਹੈ। ਅਤੇ ਮੈਂ ਚਾਹੁੰਦਾ ਹਾਂ ਕਿ ਇਸ ਅਵਸਰ ‘ਤੇ ਸਵਾਰ ਹੋ ਕੇ, ਸੁਪਨਿਆਂ ਵਿੱਚ ਸਮਰੱਥਾ ਭਰਕੇ , ਸੰਕਲਪ ਨੂੰ ਲੈ ਕੇ ਜੀਣ ਦਾ ਹੌਸਲਾ ਬਣਾਈਏ। ਚਲ ਪਏ ਵਿਕਸਿਤ ਭਾਰਤ ਦਾ ਸੁਪਨਾ ਪੂਰਾ ਨਾ ਹੋਵੇ ਤਦ ਤੱਕ ਅਸੀਂ ਚੈਨ ਨਾਲ ਬੈਠਾਂਗੇ ਨਹੀਂ। ਸਾਨੂੰ ਜੋ ਜ਼ਿੰਮੇਵਾਰੀ ਮਿਲੀ ਹੈ, ਜਨਸੇਵਾ ਦੇ ਮਾਧਿਅਮ ਨਾਲ ਉਸ ਨੂੰ ਪਰਿਪੂਰਨ ਕਰਾਂਗੇ।
ਮੈਂ ਇੱਕ ਵਾਰ ਫਿਰ ਅੱਜ ਨਿਯੁਕਤੀ ਪੱਤਰ ਪ੍ਰਾਪਤ ਕਰਨ ਵਾਲੇ ਸਾਰੇ ਸਾਥੀਆਂ ਨੂੰ ਬਹੁਤ-ਬਹੁਤ ਵਧਾਈਆਂ ਦਿੰਦਾ ਹਾਂ। ਤੁਹਾਡੇ ਉੱਜਵਲ ਭਵਿੱਖ ਦੇ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ। ਅੱਜ ਤੁਹਾਡੇ ਪਰਿਵਾਰ ਵਿੱਚ ਭੀ ਖੁਸ਼ੀ ਦਾ ਵਿਸ਼ੇਸ਼ ਮਾਹੌਲ ਹੋਵੇਗਾ, ਮੈਂ ਤੁਹਾਡੇ ਪਰਿਵਾਰ ਨੂੰ ਭੀ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਦੀਵਾਲੀ ਦਾ ਪੁਰਬ ਹੈ, ਨਵਾਂ ਅਵਸਰ ਭੀ ਹੈ ਤੁਹਾਡੇ ਲਈ ਤਾਂ ਡਬਲ ਦੀਵਾਲੀ ਹੈ। ਮੌਜ ਕਰੋ ਦੋਸਤੋ, ਬਹੁਤ-ਬਹੁਤ ਸ਼ੁਭਕਾਮਨਾਵਾਂ।
ਧੰਨਵਾਦ।