ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਡਾਕਟਰ ਜਿਤੇਂਦਰ ਸਿੰਘ ਜੀ, ਰਾਸ਼ਟਰੀ ਸੁਰੱਖਿਆ ਸਲਾਹਕਾਰ ਸ਼੍ਰੀ ਅਜਿਤ ਡੋਭਾਲ ਜੀ, ਕੈਬਨਿਟ ਸੈਕ੍ਰੇਟਰੀ, ਡਾਇਰੈਕਟਰ ਸੀਬੀਆਈ, ਹੋਰ ਅਧਿਕਾਰੀਗਣ, ਦੇਵੀਓ ਅਤੇ ਸਜਣੋਂ! ਆਪ ਸਾਰਿਆਂ ਨੂੰ CBI ਦੇ 60 ਸਾਲ ਪੂਰੇ ਹੋਣ, ਹੀਰਕ ਜਯੰਤੀ ਦੇ ਇਸ ਅਵਸਰ ’ਤੇ ਬਹੁਤ-ਬਹੁਤ ਵਧਾਈ।
ਦੇਸ਼ ਦੀ ਪ੍ਰੀਮੀਅਮ ਇੰਵੈਸਟੀਗੇਸ਼ਨ ਏਜੰਸੀ ਦੇ ਰੂਪ ਵਿੱਚ 60 ਸਾਲ ਦਾ ਸਫ਼ਰ ਤੁਸੀਂ ਪੂਰਾ ਕੀਤਾ ਹੈ। ਇਹ 6 ਦਸ਼ਕ, ਨਿਸ਼ਚਿਤ ਰੂਪ ਨਾਲ ਅਨੇਕ ਉਪਲੱਬਧੀਆਂ ਦੇ ਰਹੇ ਹਨ। ਅੱਜ ਇੱਥੇ ਸੀਬੀਆਈ ਦੇ ਮਾਮਲਿਆਂ ਨਾਲ ਜੁੜੇ ਸੁਪਰੀਮ ਕੋਰਟ ਦੇ ਫ਼ੈਸਲਿਆਂ ਦਾ ਸੰਗ੍ਰਹਿ ਵੀ ਜਾਰੀ ਕੀਤਾ ਗਿਆ ਹੈ। ਇਹ ਸੀਬੀਆਈ ਦੇ ਬੀਤੇ ਵਰ੍ਹਿਆਂ ਦੇ ਸਫ਼ਰ ਨੂੰ ਦਿਖਾਉਂਦਾ ਹੈ।
ਕੁਝ ਸ਼ਹਿਰਾਂ ਵਿੱਚ ਸੀਬੀਆਈ ਦਾ ਨਵਾਂ ਦਫ਼ਤਰ ਹੋਵੇ, ਟਵਿਟਰ ਹੈਂਡਲ ਹੋਣ, ਹੋਰ ਵਿਵਸਥਾਵਾਂ, ਜਿਨ੍ਹਾਂ ਦਾ ਅੱਜ ਸ਼ੁਭਾਰੰਭ ਹੋਇਆ ਹੈ, ਉਹ ਨਿਸ਼ਚਿਤ ਰੂਪ ਨਾਲ ਸੀਬੀਆਈ ਨੂੰ ਹੋਰ ਸਸ਼ਕਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗੀ। ਸੀਬੀਆਈ ਨੇ ਆਪਣੇ ਕੰਮ ਨਾਲ, ਆਪਣੇ ਕੌਸ਼ਲ (ਹੁਨਰ) ਨਾਲ ਆਮ ਲੋਕਾਂ ਨੂੰ ਇੱਕ ਵਿਸ਼ਵਾਸ ਦਿੱਤਾ ਹੈ। ਅੱਜ ਵੀ ਜਦੋਂ ਕਿਸੇ ਨੂੰ ਲੱਗਦਾ ਹੈ ਕਿ ਕੋਈ ਕੇਸ ਅਸਾਧਯ ਹੈ, ਤਾਂ ਆਵਾਜ਼ ਉੱਠਦੀ ਹੈ ਕਿ ਮਾਮਲਾ ਸੀਬੀਆਈ ਨੂੰ ਦੇ ਦੇਣਾ ਚਾਹੀਦਾ ਹੈ।
ਲੋਕ ਅੰਦੋਲਨ ਕਰਦੇ ਹਨ ਕਿ ਕੇਸ ਉਨ੍ਹਾਂ ਤੋਂ ਲੈ ਕੇ ਸੀਬੀਆਈ ਨੂੰ ਦੇ ਦਿਓ। ਇੱਥੋਂ ਤੱਕ ਕਿ ਪੰਚਾਇਤ ਪੱਧਰ ’ਤੇ ਵੀ ਕੋਈ ਮਾਮਲਾ ਆਉਂਦਾ ਹੈ, ਤਾਂ ਲੋਕ ਕਹਿੰਦੇ ਹਨ - ਅਰੇ ਭਈ, ਇਸ ਨੂੰ ਤਾਂ ਸੀਬੀਆਈ ਦੇ ਹਵਾਲੇ ਕਰਨਾ ਚਾਹੀਦਾ ਹੈ। ਨਿਆਂ ਦੇ, ਇਨਸਾਫ਼ ਦੇ ਇੱਕ ਬ੍ਰਾਂਡ ਦੇ ਰੂਪ ਵਿੱਚ ਸੀਬੀਆਈ ਹਰ ਜ਼ੁਬਾਨ ’ਤੇ ਹੈ।
ਸਾਧਾਰਣ ਜਨ ਦਾ ਐਸਾ ਭਰੋਸਾ ਜਿੱਤਣਾ ਕੋਈ ਸਧਾਰਣ ਉਪਲੱਬਧੀ ਨਹੀਂ ਹੈ। ਅਤੇ ਇਸ ਦੇ ਲਈ ਪਿਛਲੇ 60 ਵਰ੍ਹਿਆਂ ਵਿੱਚ ਜਿਨ੍ਹਾਂ- ਜਿਨ੍ਹਾਂ ਨੇ ਯੋਗਦਾਨ ਦਿੱਤਾ ਹੈ ਇਸ ਸੰਗਠਨ ਵਿੱਚ ਰਹੇ ਸਾਰੇ ਅਧਿਕਾਰੀ, ਸਾਰੇ ਕਰਮਚਾਰੀ ਬਹੁਤ-ਬਹੁਤ ਵਧਾਈ ਦੇ ਪਾਤਰ ਹਨ। ਹਾਲੇ ਇੱਥੇ ਕਈ ਸਾਥੀਆਂ ਨੂੰ ਉਤਕ੍ਰਿਸ਼ਠ ਸੇਵਾ ਦੇ ਲਈ ਪੁਲਿਸ ਮੈਡਲ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ। ਜਿਨ੍ਹਾਂ ਦਾ ਸਨਮਾਨ ਕਰਨ ਦਾ ਮੈਨੂੰ ਅਵਸਰ ਮਿਲਿਆ ਹੈ, ਜਿਨ੍ਹਾਂ ਨੂੰ ਸਨਮਾਨ ਪ੍ਰਾਪਤ ਹੋਇਆ ਹੈ, ਉਨ੍ਹਾਂ ਨੂੰ, ਉਨ੍ਹਾਂ ਦੇ ਪਰਿਵਾਰਜਨਾਂ ਨੂੰ ਮੇਰੀ ਤਰਫ਼ ਤੋਂ ਬਹੁਤ-ਬਹੁਤ ਵਧਾਈ।
ਸਾਥੀਓ,
ਇਸ ਮਹੱਤਵਪੂਰਣ ਪੜਾਅ ’ਤੇ ਅਤੀਤ ਦੀਆਂ ਉਪਲੱਬਧੀਆਂ ਦੇ ਨਾਲ ਹੀ, ਆਉਣ ਵਾਲੇ ਸਮੇਂ ਦੀ, ਭਵਿੱਖ ਦੀਆਂ ਚੁਣੌਤੀਆਂ ’ਤੇ ਮੰਥਨ ਵੀ ਉਤਨਾ ਹੀ ਜ਼ਰੂਰੀ ਹੈ। ਤੁਸੀਂ ਇਹ ਜੋ ਚਿੰਤਨ ਸ਼ਿਵਿਰ ਕੀਤਾ ਹੈ, ਇਸ ਦਾ ਉਦੇਸ਼ ਵੀ ਆਪਣੇ-ਆਪ ਨੂੰ ਅਪਗ੍ਰੇਟ ਰੱਖਣਾ, ਆਪਣੇ- ਤੁਹਾਨੂੰ ਅਪਡੇਟ ਕਰਨਾ ਅਤੇ ਇਸ ਵਿੱਚ ਪੁਰਾਣੇ ਅਨੁਭਵਾਂ ਤੋਂ ਸੀਖ ਲੈਂਦੇ ਹੋਏ, ਭਵਿੱਖ ਦੇ ਰਸਤੇ ਕੱਢਣੇ ਹਨ, ਨਿਰਧਾਰਿਤ ਕਰਨੇ ਹਨ। ਇਹ ਵੀ ਅਜਿਹੇ ਸਮੇਂ ਵਿੱਚ ਹੋ ਰਿਹਾ ਹੈ ਜਦੋਂ ਦੇਸ਼ ਨੇ ਅੰਮ੍ਰਿਤਕਾਲ ਦੀ ਯਾਤਰਾ ਦਾ ਆਰੰਭ ਕੀਤਾ ਹੈ। ਕੋਟਿ-ਕੋਟਿ ਭਾਰਤੀਆਂ ਨੇ ਆਉਣ ਵਾਲੇ 25 ਸਾਲਾਂ ਵਿੱਚ ਭਾਰਤ ਨੂੰ ਵਿਕਸਿਤ ਬਣਾਉਣ ਦਾ ਸੰਕਲਪ ਲਿਆ ਹੈ। ਅਤੇ ਵਿਕਸਿਤ ਭਾਰਤ ਦਾ ਨਿਰਮਾਣ, professional ਅਤੇ efficient institutions ਦੇ ਬਿਨਾਂ ਸੰਭਵ ਨਹੀਂ ਹੈ। ਅਤੇ ਇਸ ਲਈ ਸੀਬੀਆਈ ’ਤੇ ਬਹੁਤ ਬੜੀ ਜ਼ਿੰਮੇਦਾਰੀ ਹੈ।
ਸਾਥੀਓ,
ਪਿਛਲੇ 6 ਦਹਾਕਿਆਂ ਵਿੱਚ ਸੀਬੀਆਈ ਨੇ multi-dimensional ਅਤੇ ਮਲਟੀ-ਡਿਸਿਪਲਿਨਰੀ ਜਾਂਚ ਏਜੰਸੀ ਦੇ ਤੌਰ ’ਤੇ ਆਪਣੀ ਪਹਿਚਾਣ ਬਣਾਈ ਹੈ। ਅੱਜ ਸੀਬੀਆਈ ਦਾ ਦਾਇਰਾ ਕਾਫ਼ੀ ਵੱਡਾ ਹੋ ਚੁੱਕਿਆ ਹੈ। ਬੈਂਕ ਫ੍ਰੌਡ ਤੋਂ ਲੈ ਕੇ, ਵਾਇਲਡ ਲਾਈਫ਼ ਨਾਲ ਜੁੜੇ ਹੋਏ ਅਪਰਾਧਾਂ, ਯਾਨੀ ਇੱਥੇ ਤੋਂ ਇੱਥੇ ਤੱਕ, ਮਹਾਨਗਰ ਤੋਂ ਲੈ ਕੇ ਜੰਗਲ ਤੱਕ ਹੁਣ ਸੀਬੀਆਈ ਨੂੰ ਦੌੜਨਾ ਪੈ ਰਿਹਾ ਹੈ। ਔਰਗੇਨਾਈਜਡ ਕ੍ਰਾਈਮ ਤੋਂ ਲੈ ਕੇ, ਸਾਈਬਰ ਕ੍ਰਾਈਮ ਤੱਕ ਦੇ ਮਾਮਲੇ, ਸੀਬੀਆਈ ਦੇਖ ਰਹੀ ਹੈ।
ਲੇਕਿਨ ਮੁੱਖ ਰੂਪ ਤੋਂ ਸੀਬੀਆਈ ਦੀ ਜ਼ਿੰਮੇਦਾਰੀ ਭ੍ਰਿਸ਼ਟਾਚਾਰ ਤੋਂ ਦੇਸ਼ ਨੂੰ ਮੁਕਤ ਕਰਨ ਦੀ ਹੈ। ਭ੍ਰਿਸ਼ਟਾਚਾਰ, ਕੋਈ ਸਾਧਾਰਣ ਅਪਰਾਧ ਨਹੀਂ ਹੁੰਦਾ। ਭ੍ਰਿਸ਼ਟਾਚਾਰ, ਗ਼ਰੀਬ ਤੋਂ ਉਸ ਦਾ ਹੱਕ ਛਿਨਦਾ (ਖੋਂਹਦਾ) ਹੈ, ਭ੍ਰਿਸ਼ਟਾਚਾਰ ਅਨੇਕ ਅਪਰਾਧਾਂ ਦਾ ਸਿਲਸਿਲਾ ਸ਼ੁਰੂ ਕਰਦਾ ਹੈ, ਅਪਰਾਧਾਂ ਨੂੰ ਜਨਮ ਦਿੰਦਾ ਹੈ। ਭ੍ਰਿਸ਼ਟਾਚਾਰ, ਲੋਕਤੰਤਰ ਅਤੇ ਨਿਆਂ ਦੇ ਰਸਤੇ ਵਿੱਚ ਸਭ ਤੋਂ ਵੱਡਾ ਰੋੜਾ ਹੁੰਦਾ ਹੈ। ਵਿਸ਼ੇਸ਼ ਰੂਪ ਨਾਲ ਜਦੋਂ ਸਰਕਾਰੀ ਤੰਤਰ ਵਿੱਚ ਭ੍ਰਿਸ਼ਟਾਚਾਰ ਹਾਵੀ ਰਹਿੰਦਾ ਹੈ, ਤਾਂ ਉਹ ਲੋਕਤੰਤਰ ਨੂੰ ਫਲਣ-ਫੂਲਨ ਨਹੀਂ ਦਿੰਦਾ।
ਜਿੱਥੇ ਭ੍ਰਿਸ਼ਟਾਚਾਰ ਹੁੰਦਾ ਹੈ, ਉੱਥੇ ਸਭ ਤੋਂ ਪਹਿਲਾਂ ਨੌਜਵਾਨਾਂ ਦੇ ਸੁਪਨੇ ਬਲੀ (ਕੁਰਬਾਨੀ) ਚੜ੍ਹ ਜਾਂਦੇ ਹਨ, ਨੌਜਵਾਨਾਂ ਨੂੰ ਉੱਚਿਤ ਅਵਸਰ ਨਹੀਂ ਮਿਲਦੇ ਹਨ। ਉੱਥੇ ਸਿਰਫ਼ ਇੱਕ ਵਿਸ਼ੇਸ਼ ਈਕੋਸਿਸਟਮ ਹੀ ਫਲਦਾ-ਫੂਲਦਾ ਹੈ। ਭ੍ਰਿਸ਼ਟਾਚਾਰ, ਪ੍ਰਤਿਭਾ ਦਾ ਸਭ ਤੋਂ ਵੱਡਾ ਦੁਸ਼ਮਨ ਹੁੰਦਾ ਹੈ, ਅਤੇ ਇੱਥੋਂ ਹੀ ਭਾਈ-ਭਤੀਜਾਵਾਦ, ਪਰਿਵਾਰਵਾਦ ਪਨਪਦਾ ਰਹਿੰਦਾ ਹੈ ਅਤੇ ਆਪਣਾ ਸ਼ਿਕੰਜਾ ਮਜ਼ਬੂਤ ਕਰਦਾ ਰਹਿੰਦਾ ਹੈ।
ਜਦੋਂ ਭਾਈ-ਭਤੀਜਾਵਾਦ ਅਤੇ ਪਰਿਵਾਰਵਾਦ ਵਧਦਾ ਹੈ, ਤਾਂ ਸਮਾਜ ਦਾ, ਰਾਸ਼ਟਰ ਦੀ ਸਮਰੱਥਾ ਘੱਟ ਹੁੰਦੀ ਜਾਂਦੀ ਹੈ। ਅਤੇ ਜਦੋਂ ਰਾਸ਼ਟਰ ਦੀ ਸਮਰੱਥਾ ਘੱਟ ਹੁੰਦੀ ਹੈ, ਤਾਂ ਵਿਕਾਸ ਜ਼ਰੂਰ ਪ੍ਰਭਾਵਿਤ ਹੋ ਜਾਂਦਾ ਹੈ। ਦੁਰਭਾਗ ਨਾਲ, ਗੁਲਾਮੀ ਦੇ ਕਾਲਖੰਡ ਤੋਂ, ਕਰਪਸ਼ਨ ਦੀ ਇੱਕ legacy ਸਾਨੂੰ ਮਿਲੀ ਹੈ। ਲੇਕਿਨ ਦੁੱਖ ਇਸ ਗੱਲ ਦਾ ਹੈ ਕਿ ਆਜ਼ਾਦੀ ਦੇ ਬਾਅਦ ਦੇ ਅਨੇਕ ਦਹਾਕਿਆਂ ਤੱਕ ਇਸ legacy ਨੂੰ ਹਟਾਉਣ ਦੇ ਬਜਾਇ ਕਿਸੇ ਨਾ ਕਿਸੇ ਰੂਪ ਵਿੱਚ ਕੁਝ ਲੋਕ ਉਸ ਨੂੰ ਸਸ਼ਕਤ ਕਰਦੇ ਰਹੇ।
ਸਾਥੀਓ,
ਤੁਸੀਂ ਯਾਦ ਕਰੋ, 10 ਸਾਲ ਪਹਿਲਾਂ, ਜਦੋਂ ਤੁਸੀਂ ਗੋਲਡਨ ਜੁਬਲੀ ਮਨਾ ਰਹੇ ਸੀ, ਤਦ ਦੇਸ਼ ਕੀ ਸਥਿਤੀ ਸੀ? ਤਦ ਦੀ ਸਰਕਾਰ ਦੇ ਹਰ ਫ਼ੈਸਲੇ, ਹਰ ਪ੍ਰੋਜੈਕਟ, ਸਵਾਲਾਂ ਦੇ ਘੇਰੇ ਵਿੱਚ ਸਨ। ਕਰਪਸ਼ਨ ਦੇ ਹਰ ਕੇਸ ਵਿੱਚ, ਪਹਿਲਾਂ ਦੇ ਕੇਸ ਤੋਂ, ਵੱਡਾ ਹੋਣ ਦੀ ਹੋੜ ਲੱਗੀ ਹੋਈ ਸੀ, ਤੁਸੀਂ ਇਤਨਾ ਕੀਤਾ ਤਾਂ ਮੈਂ ਇਤਨਾ ਕਰਕੇ ਦਿਖਾਵਾਂਗਾ। ਅੱਜ ਦੇਸ਼ ਵਿੱਚ ਇਕੌਨੌਮੀ ਦੇ ਸਾਇਜ ਦੇ ਲਈ ਲੱਖ ਕਰੋੜ ਯਾਨੀ ਟ੍ਰਿਲਿਅਨ ਡੌਲਰ ਦੀ ਚਰਚਾ ਹੁੰਦੀ ਹੈ।
ਲੇਕਿਨ ਤਦ, ਘੋਟਾਲਿਆਂ ਦੀ ਸਾਇਜ ਦੇ ਲਈ ਲੱਖ ਕਰੋੜ ਦੀ ਟਰਮ ਮਸ਼ਹੂਰ ਹੋਈ ਸੀ। ਇਤਨੇ ਵੱਡੇ-ਵੱਡੇ ਘੋਟਾਲੇ ਹੋਏ, ਲੇਕਿਨ ਅਰੋਪੀ ਨਿਸ਼ਚਿੰਤ ਸਨ। ਉਨ੍ਹਾਂ ਨੂੰ ਪਤਾ ਸੀ ਕਿ ਤਦ ਦਾ ਸਿਸਟਮ ਉਨ੍ਹਾਂ ਦੇ ਨਾਲ ਖੜ੍ਹਾ ਹੈ। ਅਤੇ ਇਸ ਦਾ ਅਸਰ ਕੀ ਹੋਇਆ? ਦੇਸ਼ ਦਾ ਵਿਵਸਥਾ ’ਤੇ ਭਰੋਸਾ ਟੁੱਟ ਰਿਹਾ ਸੀ। ਪੂਰੇ ਦੇਸ਼ ਵਿੱਚ ਕਰਪਸ਼ਨ ਦੇ ਖਿਲਾਫ਼ ਆਕ੍ਰੋਸ਼ ਲਗਾਤਾਰ ਵੱਧ ਰਿਹਾ ਸੀ। ਇਸ ਨਾਲ ਪੂਰਾ ਤੰਤਰ ਛਿੰਨ-ਭਿੰਨ ਹੋਣ ਲਗਿਆ, ਲੋਕ ਫ਼ੈਸਲਾ ਲੈਣ ਤੋਂ ਬਚਣ ਲੱਗੇ, ਪੌਲਿਸੀ ਪੈਰਾਲਿਸਿਸ ਦਾ ਮਾਹੌਲ ਬਣ ਗਿਆ । ਇਸ ਨੇ ਦੇਸ਼ ਦਾ ਵਿਕਾਸ ਠਪ ਕਰ ਦਿੱਤਾ। ਦੇਸ਼ ਵਿੱਚ ਆਉਣ ਨਾਲ ਨਿਵੇਸ਼ਕ ਡਰਨ ਲੱਗੇ। ਕਰਪਸ਼ਨ ਦੇ ਉਸ ਕਾਲਖੰਡ ਨੇ ਭਾਰਤ ਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ।
ਸਾਥੀਓ,
ਸਾਲ 2014 ਦੇ ਬਾਅਦ ਸਾਡਾ ਪਹਿਲਾ ਦਾਇਤਵ (ਫਰਜ਼), ਵਿਵਸਥਾ ਵਿੱਚ ਭਰੋਸੇ ਨੂੰ ਫਿਰ ਕਾਇਮ ਕਰਨ ਦਾ ਰਿਹਾ ਅਤੇ ਇਸ ਲਈ ਅਸੀਂ ਕਾਲੇ ਧਨ ਨੂੰ ਲੈ ਕੇ, ਬੇਨਾਮੀ ਸੰਪਤੀ ਨੂੰ ਲੈ ਕੇ, ਮਿਸ਼ਨ ਮੋੜ ’ਤੇ ਐਕਸ਼ਨ ਸ਼ੁਰੂ ਕੀਤਾ। ਅਸੀਂ ਭ੍ਰਿਸ਼ਟਾਚਾਰਿਆਂ ਦੇ ਨਾਲ-ਨਾਲ, ਭ੍ਰਿਸ਼ਟਾਚਾਰ ਨੂੰ ਹੁਲਾਰਾ ਦੇਣ ਵਾਲੇ ਕਾਰਣਾਂ ’ਤੇ, ਪ੍ਰਹਾਰ ਕਰਨਾ ਸ਼ੁਰੂ ਕੀਤਾ। ਤੁਸੀਂ ਯਾਦ ਕਰੋ, ਸਰਕਾਰੀ ਟੈਂਡਰ ਪ੍ਰਕਿਰਿਆਵਾਂ, ਸਰਕਾਰੀ ਠੇਕੇ, ਇਹ ਸਵਾਲਾਂ ਦੇ ਸਭ ਤੋਂ ਵੱਡੇ ਘੇਰੇ ਵਿੱਚ ਸਨ।
ਅਸੀਂ ਇਨ੍ਹਾਂ ਵਿੱਚ ਪਾਰਦਰਸ਼ਿਤਾ ਨੂੰ ਪ੍ਰੋਤਸਾਹਨ ਦਿੱਤਾ। ਅੱਜ ਜਦੋਂ ਅਸੀਂ 2G ਅਤੇ 5G ਸਪੈਕਟ੍ਰਮ ਦ ਵੰਡ ਦੀ ਤੁਲਨਾ ਕਰਦੇ ਹਾਂ, ਤਾਂ ਅੰਤਰ ਸਾਫ਼-ਸਾਫ਼ ਨਜ਼ਰ ਆਉਂਦਾ ਹੈ। ਤੁਸੀਂ ਵੀ ਜਾਣਦੇ ਹੋ ਹੁਣ ਕੇਂਦਰ ਸਰਕਾਰ ਦੇ ਹਰ ਵਿਭਾਗ ਵਿੱਚ ਖਰੀਦਦਾਰੀ ਦੇ ਲਈ GeM ਯਾਨੀ ਗਵਰਨਮੈਂਟ ਈ-ਮਾਰਕਿਟ ਪਲੇਸ ਦੀ ਸਥਾਪਨਾ ਕੀਤੀ ਗਈ ਹੈ। ਅੱਜ ਹਰ ਵਿਭਾਗ ਟ੍ਰਾਂਸਪੇਰੇਂਸੀ ਦੇ ਨਾਲ ਇਸ ਡਿਜੀਟਲ ਪਲੇਟਫਾਰਮ ’ਤੇ ਅਧਿਕ ਤੋਂ ਅਧਿਕ ਖਰੀਦਦਾਰੀ ਕਰ ਰਿਹਾ ਹੈ।
ਸਾਥੀਓ,
ਅੱਜ ਅਸੀਂ ਇੰਟਰਨੈੱਟ ਬੈਂਕਿੰਗ ਦੀ ਗੱਲ ਕਰਦੇ ਹਾਂ, UPI ਤੋਂ ਰਿਕਾਰਡ ਟ੍ਰਾਂਜੈਕਸ਼ਨ ਦੀ ਗੱਲ ਕਰਦੇ ਹਾਂ। ਲੇਕਿਨ ਅਸੀਂ 2014 ਤੋਂ ਪਹਿਲਾਂ ਦਾ ਫੋਨ ਬੈਂਕਿੰਗ ਵਾਲਾ ਦੌਰ ਵੀ ਦੇਖਿਆ ਹੈ। ਇਹ ਉਹ ਦੌਰ ਸੀ, ਜਦੋਂ ਦਿੱਲੀ ਵਿੱਚ ਪ੍ਰਭਾਵਸ਼ਾਲੀ ਰਾਜਨੀਤਕ ਦਲਾਂ ਨਾਲ ਜੁੜੇ ਲੋਕਾਂ ਦੇ ਫੋਨ ’ਤੇ ਹਜ਼ਾਰਾਂ ਕਰੋੜ ਰੁਪਏ ਦੇ ਬੈਂਕ ਲੋਨ ਮਿਲਿਆ ਕਰਦੇ ਸਨ। ਇਸ ਨੇ ਸਾਡੀ ਅਰਥਵਿਵਸਥਾ ਦੇ ਆਧਾਰ, ਸਾਡੇ ਬੈਂਕਿੰਗ ਸਿਸਟਮ ਨੂੰ ਬਰਬਾਦ ਕਰ ਦਿੱਤਾ ਸੀ।
ਬੀਤੇ ਵਰ੍ਹਿਆਂ ਵਿੱਚ ਅਸੀਂ ਬਹੁਤ ਮਿਹਨਤ ਕਰਕੇ ਆਪਣੇ ਬੈਂਕਿੰਗ ਸੈਕਟਰ ਨੂੰ ਮੁਸ਼ਕਿਲਾਂ ਤੋਂ ਬਾਹਰ ਕੱਢ ਕਰਕੇ ਲਿਆਏ ਹਾਂ। ਫੋਨ ਬੈਂਕਿੰਗ ਦੇ ਉਸ ਦੌਰ ਵਿੱਚ ਕੁਝ ਲੋਕਾਂ ਨੇ 22 ਹਜ਼ਾਰ ਕਰੋੜ ਰੁਪਏ ਦੇਸ਼ ਦੇ ਬੈਂਕਾਂ ਦੇ ਲੁੱਟ ਲਏ ਅਤੇ ਵਿਦੇਸ਼ ਭੱਜ ਗਏ। ਅਸੀਂ Fugitive Economic Offenders ਕਾਨੂੰਨ ਬਣਾਇਆ। ਹਾਲੇ ਤੱਕ ਵਿਦੇਸ਼ ਭੱਜੇ ਇਨ੍ਹਾਂ ਆਰਥਿਕ ਅਪਰਾਧੀਆਂ ਦੀ, 20 ਹਜ਼ਾਰ ਕਰੋੜ ਰੁਪਏ ਤੋਂ ਅਧਿਕ ਦੀ ਸੰਪਤੀ ਜ਼ਬਤ ਕੀਤੀ ਜਾ ਚੁੱਕੀ ਹੈ।
ਸਾਥੀਓ,
ਭ੍ਰਿਸ਼ਟਾਚਾਰੀਆਂ ਨੇ ਦੇਸ਼ ਦਾ ਖਜ਼ਾਨਾ ਲੁੱਟਣ ਦਾ ਇੱਕ ਹੋਰ ਤਰੀਕਾ ਬਣਾ ਰੱਖਿਆ ਸੀ, ਜੋ ਦਹਾਕਿਆਂ ਤੋਂ ਚਲਿਆ ਆ ਰਿਹਾ ਸੀ। ਇਹ ਸੀ, ਸਰਕਾਰੀ ਯੋਜਨਾਵਾਂ ਦੇ ਲਾਭਾਰਥੀਆਂ ਤੋਂ ਲੁੱਟ। ਪਹਿਲਾਂ ਦੀਆਂ ਸਰਕਾਰਾਂ ਵਿੱਚ ਜੋ ਮਦਦ ਗ਼ਰੀਬ ਲਾਭਾਰਥੀਆਂ ਦੇ ਲਈ ਭੇਜੀ ਜਾਂਦੀ ਸੀ, ਉਹ ਵਿੱਚ ਹੀ ਲੁੱਟ ਲਈ ਜਾਂਦੀ ਸੀ। ਰਾਸ਼ਨ ਹੋਵੇ, ਘਰ ਹੋਵੇ, ਸਕਾਲਰਸ਼ਿਪ ਹੋਵੇ, ਪੈਨਸ਼ਨ ਹੋਵੇ, ਅਜਿਹੀਆਂ ਅਨੇਕ ਸਰਕਾਰੀ ਸਕੀਮਾਂ ਵਿੱਚ ਅਸਲੀ ਲਾਭਾਰਥੀ ਖ਼ੁਦ ਨੂੰ ਠਗਾ ਹੋਇਆ ਮਹਿਸੂਸ ਕਰਦੇ ਸਨ। ਅਤੇ ਇੱਕ ਪ੍ਰਧਾਨ ਮੰਤਰੀ ਨੇ ਤਾਂ ਕਿਹਾ ਸੀ, ਇੱਕ ਰੁਪਿਆ ਜਾਂਦਾ ਹੈ 15 ਪੈਸੇ ਪਹੁੰਚਦੇ ਹਨ, 85 ਪੈਸਿਆਂ ਦੀ ਚੋਰੀ ਹੁੰਦੀ ਸੀ।
ਪਿਛਲੇ ਦਿਨਾਂ ਮੈਂ ਸੋਚ ਰਿਹਾ ਸੀ ਅਸੀਂ DBT ਦੇ ਦੁਆਰਾ ਕਰੀਬ 27 ਲੱਖ ਕਰੋੜ ਰੁਪਏ ਹੇਠਾਂ ਲੋਕਾਂ ਨੇ ਪਹੁੰਚਾਇਆ ਹੈ। ਅਗਰ ਉਸ ਹਿਸਾਬ ਨਾਲ ਦੇਖਦਾ ਤਾਂ 27 ਲੱਖ ਕਰੋੜ ਵਿੱਚੋਂ ਕਰੀਬ-ਕਰੀਬ 16 ਲੱਖ ਕਰੋੜ ਕਿਤੇ ਚਲੇ ਗਏ ਹੁੰਦੇ। ਅੱਜ ਜਨ ਧਨ, ਆਧਾਰ, ਮੋਬਾਈਲ ਦੀ ਟ੍ਰਿਨਿਟੀ ਨਾਲ ਹਰ ਲਾਭਾਰਥੀ ਨੂੰ ਉਸ ਦਾ ਪੂਰਾ ਹੱਕ ਮਿਲ ਰਿਹਾ ਹੈ। ਇਸ ਵਿਵਸਥਾ ਨਾਲ 8 ਕਰੋੜ ਤੋਂ ਅਧਿਕ ਫਰਜ਼ੀ ਲਾਭਾਰਥੀ ਸਿਸਟਮ ਤੋਂ ਬਾਹਰ ਹੋਏ ਹਨ। ਜੋ ਬੇਟੀ ਪੈਦਾ ਨਹੀਂ ਹੋਈ ਉਹ ਵਿਧਵਾ ਹੋ ਜਾਂਦੀ ਸੀ ਅਤੇ ਵਿਧਵਾ ਪੈਨਸ਼ਨ ਚਲਦਾ ਸੀ। DBT ਤੋਂ ਦੇਸ਼ ਦੇ ਕਰੀਬ ਸਵਾ 2 ਲੱਖ ਕਰੋੜ ਰੁਪਏ ਗ਼ਲਤ ਹੱਥਾਂ ਵਿੱਚ ਜਾਣ ਤੋਂ ਬਚੇ ਹਨ।
ਸਾਥੀਓ,
ਇੱਕ ਸਮਾਂ ਸੀ ਜਦੋਂ ਸਰਕਾਰੀ ਨੌਕਰੀਆਂ ਵਿੱਚ ਇੰਟਰਵਿਊ ਪਾਸ ਕਰਾਉਣ ਦੇ ਲਈ ਵੀ ਜਮ ਕਰਕੇ ਭ੍ਰਿਸ਼ਟਾਚਾਰ ਹੁੰਦਾ ਸੀ। ਅਸੀਂ ਕੇਂਦਰੀ ਭਰਤੀਆਂ ਦੀ ਗਰੁੱਪ-ਸੀ, ਗਰੁੱਪ-ਡੀ ਭਰਤੀਆਂ ਤੋਂ ਇੰਟਰਵਿਊ ਖ਼ਤਮ ਕਰ ਦਿੱਤੇ। ਇੱਕ ਸਮੇਂ ਵਿੱਚ ਯੂਰੀਆ ਦੇ ਵੀ ਘੋਟਾਲੇ ਹੁੰਦੇ ਸਨ। ਅਸੀਂ ਯੂਰੀਆ ਵਿੱਚ ਨਿੰਮ ਕੋਟਿੰਗ ਕਰ ਇਸ ’ਤੇ ਵੀ ਲਗਾਮ ਲਗਾ ਦਿੱਤੀ। ਡਿਫ਼ੈਂਸ ਡੀਲਸ ਵਿੱਚ ਵੀ ਘੋਟਾਲੇ ਆਮ ਸਨ। ਬੀਤੇ 9 ਵਰ੍ਹਿਆਂ ਵਿੱਚ ਡਿਫੈਂਸ ਡੀਲਸ ਪੂਰੀ ਪਾਰਦਰਸ਼ਿਤਾ ਦੇ ਨਾਲ ਕੀਤਾ ਗਿਆ ਹੈ। ਹੁਣ ਤਾਂ ਅਸੀਂ ਭਾਰਤ ਵਿੱਚ ਹੀ ਆਪਣੀ ਜ਼ਰੂਰਤ ਦਾ ਰੱਖਿਆ ਸਾਮਾਨ ਬਣਾਉਣ ’ਤੇ ਬਲ ਦੇ ਰਹੇ ਹਾਂ।
ਸਾਥੀਓ,
ਭ੍ਰਿਸ਼ਟਾਚਾਰ ਦੇ ਵਿਰੁੱਧ ਲੜਾਈ ਨੂੰ ਲੈ ਕੇ ਐਸੇ ਅਨੇਕ ਕਦਮ ਤੁਸੀਂ ਵੀ ਦੱਸ ਸਕਦੇ ਹੋ, ਮੈਂ ਵੀ ਗਿਣਾ ਸਕਦਾ ਹਾਂ। ਲੇਕਿਨ ਅਤੀਤ ਦੇ ਹਰ ਅਧਿਆਏ ਤੋਂ ਸਾਨੂੰ ਕੁਝ ਨਾ ਕੁਝ ਸਿੱਖਣ ਦੀ ਜ਼ਰੂਰਤ ਹੈ। ਦੁਰਭਾਗ ਨਾਲ, ਭ੍ਰਿਸ਼ਟਾਚਾਰ ਨਾਲ ਜੁੜੇ ਮਾਮਲੇ ਵਰ੍ਹਿਆਂ ਤੱਕ ਖਿੱਚਦੇ ਚਲੇ ਜਾਂਦੇ ਹਨ। ਅਜਿਹੇ ਮਾਮਲੇ ਵੀ ਆਏ ਹਨ, ਜਿਸ ਵਿੱਚ FIR ਹੋਣ ਦੇ 10 ਸਾਲ ਬਾਅਦ ਵੀ, ਸਜਾ ਦੀਆਂ ਧਾਰਾਵਾਂ ’ਤੇ ਚਰਚਾ ਚਲਦੀ ਰਹਿੰਦੀ ਹੈ। ਅੱਜ ਵੀ ਜਿਨ੍ਹਾਂ ਮਾਮਲਿਆਂ ’ਤੇ ਐਕਸ਼ਨ ਹੋ ਰਹੇ ਹਨ, ਉਹ ਕਈ-ਕਈ ਸਾਲ ਪੁਰਾਣੇ ਹਨ।
ਜਾਂਚ ਵਿੱਚ ਦੇਰੀ ਦੋ ਤਰੀਕੇ ਨਾਲ ਸਮੱਸਿਆ ਨੂੰ ਜਨਮ ਦਿੰਦੀ ਹੈ। ਇੱਕ ਤਰਫ਼, ਭ੍ਰਿਸ਼ਟਾਚਾਰੀ ਨੂੰ ਸਜਾ ਦੇਰ ਨਾਲ ਮਿਲਦੀ ਹੈ, ਤਾਂ ਦੂਸਰੀ ਤਰਫ਼ ਨਿਰਦੋਸ਼ ਪਰੇਸ਼ਾਨ ਹੁੰਦਾ ਰਹਿੰਦਾ ਹੈ। ਸਾਨੂੰ ਸੁਨਿਸ਼ਚਿਤ ਕਰਨਾ ਹੋਵੇਗਾ ਕਿ ਕਿਵੇਂ ਅਸੀਂ ਇਸ ਪ੍ਰੋਸੈੱਸ ਨੂੰ ਤੇਜ਼ ਬਣਾਈਏ ਅਤੇ ਭ੍ਰਿਸ਼ਟਾਚਾਰ ਵਿੱਚ ਦੋਸ਼ੀ ਨੂੰ ਸਜਾ ਮਿਲਣ ਦਾ ਰਸਤਾ ਸਾਫ਼ ਹੋ ਪਾਵੇ। ਸਾਨੂੰ Best international practices ਨੂੰ ਸਟੱਡੀ ਕਰਨਾ ਹੋਵੇਗਾ। ਜਾਂਚ ਅਧਿਕਾਰੀਆਂ ਦੀ Capacity building ’ਤੇ ਫੋਕਸ ਕਰਨਾ ਹੋਵੇਗਾ।
ਅਤੇ ਸਾਥੀਓ, ਤੁਹਾਡੇ ਵਿੱਚ, ਮੈਂ ਇੱਕ ਗੱਲ ਫਿਰ ਸਪੱਸ਼ਟ ਕਰਨਾ ਚਾਹੁੰਦਾ ਹਾਂ। ਅੱਜ ਦੇਸ਼ ਵਿੱਚ ਕਰਪਸ਼ਨ ਦੇ ਖ਼ਿਲਾਫ਼ ਕਾਰਵਾਈ ਕਰਨ ਦੇ ਲਈ ਰਾਜਨੀਤੀ ਦੀ ਇੱਛਾ ਸ਼ਕਤੀ ਦੀ ਕੋਈ ਕਮੀ ਨਹੀਂ ਹੈ। ਤੁਹਾਨੂੰ ਕਿਤੇ ਵੀ ਹਿਚਕਨ, ਕਿਤੇ ਰੁਕਣ ਦੀ ਜ਼ਰੂਰਤ ਨਹੀਂ ਹੈ।
ਮੈਂ ਜਾਣਦਾ ਹਾਂ ਕਿ ਜਿਨ੍ਹਾਂ ਦੇ ਖ਼ਿਲਾਫ਼ ਤੁਸੀਂ ਐਕਸ਼ਨ ਲੈ ਰਹੇ ਹੋ, ਉਹ ਬਹੁਤ ਤਾਕਤਵਰ ਲੋਕ ਹਨ। ਬਰਸੋਂ-ਬਰਸ (ਵਰ੍ਹਿਆਂ-ਵਰ੍ਹੇ) ਤੱਕ ਉਹ ਸਰਕਾਰ ਦਾ, ਸਿਸਟਮ ਦਾ ਹਿੱਸਾ ਰਹੇ ਹਨ। ਸੰਭਵ ਹੈ ਕਈ ਜਗ੍ਹਾ, ਕਿਸੇ ਰਾਜ ਵਿੱਚ ਅੱਜ ਵੀ ਉਹ ਸੱਤਾ ਦਾ ਹਿੱਸਾ ਹੋਣ। ਬਰਸੋਂ-ਬਰਸ (ਵਰ੍ਹਿਆਂ-ਵਰ੍ਹੇ) ਤੱਕ ਉਨ੍ਹਾਂ ਨੇ ਵੀ ਇੱਕ ਈਕੋਸਿਸਟਮ ਬਣਾਇਆ ਹੈ। ਇਹ ਈਕੋਸਿਸਟਮ ਅਕਸਰ ਉਨ੍ਹਾਂ ਦੇ ਕਾਲੇ ਕਾਰਨਾਮਿਆਂ ਨੂੰ ਕਵਰ ਦੇਣ ਦੇ ਲਈ, ਆਪ ਜਿਹੀਆਂ ਸੰਸਥਾਵਾਂ ਦੀ ਛਵੀ ਵਿਗਾੜਣ ਦੇ ਲਈ, ਐਕਟਿਵ ਹੋ ਜਾਂਦਾ ਹੈ। ਏਜੰਸੀ ’ਤੇ ਹੀ ਹਮਲਾ ਬੋਲਦਾ ਹੈ।
ਇਹ ਲੋਕ ਤੁਹਾਡਾ ਧਿਆਨ ਭਟਕਾਉਂਦੇ ਰਹਿਣਗੇ, ਲੇਕਿਨ ਤੁਹਾਨੂੰ ਆਪਣੇ ਕੰਮ ’ਤੇ ਫੋਕਸ ਰੱਖਣਾ ਹੈ। ਕੋਈ ਵੀ ਭ੍ਰਿਸ਼ਟਾਚਾਰੀ ਬਚਨਾ ਨਹੀਂ ਚਾਹੀਦਾ ਹੈ। ਸਾਡੀਆਂ ਕੋਸ਼ਿਸ਼ਾਂ ਵਿੱਚ ਕੋਈ ਵੀ ਢਿੱਲ ਨਹੀਂ ਆਉਣੀ ਚਾਹੀਦੀ ਹੈ। ਇਹ ਦੇਸ਼ ਦੀ ਇੱਛਾ ਹੈ, ਇਹ ਦੇਸ਼ਵਾਸੀਆਂ ਦੀ ਇੱਛਾ ਹੈ। ਅਤੇ ਮੈਂ ਤੁਹਾਨੂੰ ਭਰੋਸਾ ਦਿਲਾਉਂਦਾ ਹਾਂ ਦੇਸ਼ ਤੁਹਾਡੇ ਨਾਲ ਦੇਸ਼ ਹੈ, ਕਾਨੂੰਨ ਤੁਹਾਡੇ ਨਾਲ ਹੈ, ਦੇਸ਼ ਦਾ ਸੰਵਿਧਾਨ ਤੁਹਾਡੇ ਨਾਲ ਹੈ।
ਸਾਥੀਓ,
ਬਿਹਤਰ ਪਰਿਣਾਮਾਂ (ਨਤੀਜਿਆਂ) ਦੇ ਲਈ ਅਲੱਗ-ਅਲੱਗ ਏਜੰਸੀਆਂ ਦੇ ਵਿੱਚ ਦੇ silos ਨੂੰ ਵੀ ਖ਼ਤਮ ਕਰਨਾ ਬਹੁਤ ਜ਼ਰੂਰੀ ਹੈ। Joint ਅਤੇ multidisciplinary investigation ਆਪਸੀ ਵਿਸ਼ਵਾਸ ਦੇ ਮਾਹੌਲ ਵਿੱਚ ਹੀ ਸੰਭਵ ਹੋਵੇਗਾ। ਹੁਣ ਦੇਸ਼ ਦੀ geographical boundaries ਉਸ ਤੋਂ ਬਾਹਰ ਵੀ ਪੈਸਿਆਂ ਦਾ, ਲੋਕਾਂ ਦਾ, goods & services ਦਾ ਵੱਡੇ ਪੈਮਾਨੇ ’ਤੇ ਮੂਵਮੈਂਟ ਹੋ ਰਿਹਾ ਹੈ। ਜੈਸੇ-ਜੈਸੇ ਭਾਰਤ ਦੀ ਆਰਥਕ ਸ਼ਕਤੀ ਵਧ ਰਹੀ ਹੈ ਤਾਂ ਅੜਚਨਾਂ ਪੈਦਾ ਕਰਨ ਵਾਲੇ ਵੀ ਵਧ ਰਹੇ ਹਨ।
ਭਾਰਤ ਦੇ ਸਾਮਾਜਕ ਤਾਨੇਬਾਨੇ ’ਤੇ, ਸਾਡੀ ਏਕਤਾ ਅਤੇ ਭਾਈਚਾਰੇ ’ਤੇ, ਸਾਡੇ ਆਰਥਕ ਹਿੱਤਾਂ ’ਤੇ, ਸਾਡੇ ਸੰਸਥਾਨਾਂ ਵੀ ਨਿਤਯ- ਪ੍ਰਤੀਦਿਨ ਪ੍ਰਹਾਰ ਵਧਦੇ ਚਲੇ ਜਾ ਰਹੇ ਹਨ। ਅਤੇ ਇਸ ਵਿੱਚ ਜ਼ਾਹਿਰ ਤੌਰ ’ਤੇ ਕਰਪਸ਼ਨ ਦਾ ਪੈਸਾ ਲੱਗਦਾ ਹੈ। ਇਸ ਲਈ, ਸਾਨੂੰ ਕ੍ਰਾਈਮ ਅਤੇ ਕਰਪਸ਼ਨ ਦੇ ਮਲਟੀਨੈਸ਼ਨਲ ਨੇਚਰ ਨੂੰ ਵੀ ਸਮਝਣਾ ਹੋਵੇਗਾ, ਸਟੱਡੀ ਕਰਣਾ ਹੋਵੇਗਾ। ਉਸ ਦੇ root cause ਤੱਕ ਪਹੁੰਚਣਾ ਹੋਵੇਗਾ। ਅੱਜ ਅਸੀਂ ਅਕਸਰ ਦੇਖਦੇ ਹਾਂ ਕਿ ਆਧੁਨਿਕ ਟੈਕਨੋਲੋਜੀ ਦੇ ਕਾਰਨ ਕ੍ਰਾਈਮ ਗਲੋਬਲ ਹੋ ਰਹੇ ਹਾਂ। ਲੇਕਿਨ ਇਹੀ ਟੈਕਨੋਲੋਜੀ, ਇਹੀ ਇਨੋਵੇਸ਼ਨ ਸਮਾਧਾਨ ਵੀ ਦੇ ਸਕਦੇ ਹਨ। ਸਾਨੂੰ ਇੰਵੈਸਟੀਗੇਸ਼ਨ ਵਿੱਚ ਫੌਰੈਂਸਿੰਕ ਸਾਇੰਸ ਦੇ ਉਪਯੋਗ ਦਾ ਹੋਰ ਜ਼ਿਆਦਾ ਵਿਸਤਾਰ ਕਰਨਾ ਹੋਵੇਗਾ।
ਸਾਥੀਓ,
ਸਾਈਬਰ ਕ੍ਰਾਈਮ ਜਿਹੀਆਂ ਚੁਣੌਤੀਆਂ ਨਾਲ ਨਿਪੱਟਣ ਦੇ ਲਈ ਸਾਨੂੰ ਇਨੋਵੇਟਿਵ ਤਰੀਕੇ ਲੱਭਣੇ ਚਾਹੀਦੇ ਹਨ। ਅਸੀਂ tech enabled entrepreneurs ਅਤੇ youngsters ਨੂੰ ਆਪਣੇ ਨਾਲ ਜੋੜ ਸਕਦੇ ਹਨ। ਤੁਹਾਡੇ ਸੰਗਠਨ ਵਿੱਚ ਹੀ ਕਈ techno- savvy ਯੁਵਾ ਹੋਣਗੇ, ਜਿਨ੍ਹਾਂ ਦਾ ਬਿਹਤਰ ਉਪਯੋਗ ਕੀਤਾ ਜਾ ਸਕਦਾ ਹੈ।
ਸਾਥੀਓ,
ਮੈਨੂੰ ਦੱਸਿਆ ਗਿਆ ਹੈ ਕਿ ਸੀਬੀਆਈ ਨੇ 75 ਅਜਿਹੀਆਂ ਪ੍ਰਥਾਵਾਂ ਨੂੰ compile ਕੀਤਾ ਹੈ, ਜਿਨ੍ਹਾਂ ਨੂੰ ਸਮਾਪਤ ਕੀਤਾ ਜਾ ਸਕਦਾ ਹੈ। ਸਾਨੂੰ ਇੱਕ ਸਮਾਂਬੱਧ ਤਰੀਕੇ ਨਾਲ ਇਸ ’ਤੇ ਕੰਮ ਕਰਨਾ ਚਾਹੀਦਾ ਹੈ। ਬੀਤੇ ਵਰ੍ਹਿਆਂ ਵਿੱਚ ਸੀਬੀਆਈ ਨੇ ਖ਼ੁਦ ਨੂੰ evolve ਕੀਤਾ ਹੈ। ਇਹ ਪ੍ਰਕਿਰਿਆ, ਬਿਨਾਂ ਰੁਕੇ, ਬਿਨਾਂ ਥਕੇ, ਐਸੇ ਹੀ ਚਲਦੀ ਰਹਿਣੀ ਚਾਹੀਦੀ ਹੈ।
ਮੈਨੂੰ ਪੂਰਾ ਵਿਸ਼ਵਾਸ ਹੈ ਇਹ ਚਿੰਤਨ ਸ਼ਿਵਿਰ ਇੱਕ ਨਵੇਂ ਆਤਮਵਿਸ਼ਵਾਸ ਨੂੰ ਜਨਮ ਦੇਵੇਗਾ, ਇਹ ਚਿੰਤਨ ਸ਼ਿਵਿਰ ਨਵੇਂ ਆਯਾਮਾਂ ਤੱਕ ਪਹੁੰਚਣ ਦੇ ਰਾਸਤੇ ਬਣਾਵੇਗਾ, ਇਹ ਚਿੰਤਨ ਸ਼ਿਵਿਰ ਗੰਭੀਰ ਤੋਂ ਗੰਭੀਰ, ਕਠਿਨ ਤੋਂ ਕਠਿਨ ਸਮੱਸਿਆਵਾਂ ਨੂੰ ਸੁਲਝਾਉਣ ਦੇ ਤੌਰ- ਤਰੀਕੇ ਵਿੱਚ ਆਧੁਨਿਕਤਾ ਲੈ ਆਵੇਗਾ। ਅਤੇ ਅਸੀਂ ਜ਼ਿਆਦਾ ਪ੍ਰਭਾਵੀ ਹੋਵਾਂਗੇ, ਜ਼ਿਆਦਾ ਪਰਿਣਾਮਕਾਰੀ ਹੋਣਗੇ ਅਤੇ ਸਾਧਾਰਣ ਨਾਗਰਿਕ ਨਾ ਬੁਰਾ ਕਰਨਾ ਚਾਹੁੰਦਾ ਹੈ ਨਾ ਬੁਰਾ ਉਸ ਨੂੰ ਪਸੰਦ ਹੈ। ਅਸੀਂ ਉਸ ਦੇ ਭਰੋਸੇ ਅੱਗੇ ਵਧਣਾ ਚਾਹੁੰਦੇ ਹਾਂ ਜਿਸ ਦੇ ਦਿਲ ਵਿੱਚ ਸਚਾਈ ਜ਼ਿੰਦਾ ਹੈ। ਅਤੇ ਉਹ ਸੰਖਿਆ ਕੋਟਿ-ਕੋਟਿ ਜਨਾਂ ਦੀ ਹੈ, ਕੋਟਿ-ਕੋਟਿ ਜਨਾਂ ਦੀ ਹੈ। ਇਤਨਾ ਬੜੀ ਸਮਰੱਥਾ ਸਾਡੇ ਨਾਲ ਖੜ੍ਹੀ ਹੈ। ਸਾਡੇ ਵਿਸ਼ਵਾਸ ਵਿੱਚ ਕਿਤੇ ਕਮੀ ਦੀ ਗੁੰਜਾਇਸ਼ ਨਹੀਂ ਹੈ ਸਾਥੀਓ।
धन्यवाद !
ਇਸ ਹੀਰਕ ਮਹੋਤਸਵ ਦੇ ਮਹਤਵਪੂਰਣ ਅਵਸਰ ’ਤੇ ਮੈਂ ਤੁਹਾਨੂੰ ਅਨੇਕ-ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ। ਤੁਸੀਂ ਆਪਣੇ ਲਈ 15 ਸਾਲ ਵਿੱਚ ਕੀ ਕਰੋਗੇ, ਅਤੇ ਆਪਣੇ ਮਾਧਿਅਮ ਨਾਲ 2047 ਤੱਕ ਕੀ ਅਚੀਵ ਕਰੋਗੇ, ਇਹ ਦੋ ਲਕਸ਼ ਤੈਅ ਕਰਕੇ ਅੱਗੇ ਵਧਨਾ ਚਾਹੀਦਾ ਹੈ। 15 ਸਾਲ ਇਸ ਲਈ ਕਿ ਜਦੋਂ ਤੁਸੀਂ 75 ਦੇ ਹੋਵੋਗੇ ਤਦ ਤੁਸੀਂ ਕਿਤਨੇ ਸਮਰੱਥਾਵਾਨ, ਸਮਰਪਿਤ, ਸੰਕਲਪਵਾਨ ਹੋਵੋਗੇ, ਅਤੇ ਜਦੋਂ ਦੇਸ਼ 2047 ਵਿੱਚ ਸ਼ਤਾਬਦੀ ਮਨਾਉਂਦਾ ਹੋਵੇਗਾ, ਤਦ ਇਸ ਦੇਸ਼ ਦੀ ਆਸ਼ਾ-ਅਪੇਖਿਆਵਾਂ ਦੇ ਅਨੁਰੂਪ ਤੁਸੀਂ ਕਿਸ ਉਚਾਈ ’ਤੇ ਪਹੁੰਚੇ ਹੋਵੋਗੇ, ਉਹ ਦਿਨ ਦੇਸ਼ ਦੇਖਣਾ ਚਾਹੁੰਦਾ ਹੈ।
ਮੇਰੀਆਂ ਤੁਹਾਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ।
ਧੰਨਵਾਦ !