ਸ਼੍ਰੀ ਹਰਿ:। ਵਸੁਦੇਵ ਸੁਤੰ ਦੇਵੰ, ਕੰਸ ਚਾਣੂਰ-ਮਰਦਨਮ੍।
ਦੇਵਕੀ ਪਰਮਾਨੰਦੰ, ਕ੍ਰਿਸ਼ਣੰ ਵੰਦੇ ਜਗਦਗੁਰੂਮ੍।।
(श्री हरिः। वसुदेव सुतं देवं, कंस चाणूर-मर्दनम्।
देवकी परमानन्दं, कृष्णं वंदे जगद्गुरुम्॥)
ਉੱਤਰ ਪ੍ਰਦੇਸ਼ ਦੀ ਰਾਜਪਾਲ ਆਨੰਦੀ ਬੇਨ ਪਟੇਲ, ਮੁੱਖ ਮੰਤਰੀ ਸ਼੍ਰੀਮਾਨ ਯੋਗੀ ਆਦਿੱਤਿਆਨਾਥ ਜੀ, ਗੀਤਾਪ੍ਰੈੱਸ ਦੇ ਸ਼੍ਰੀ ਕੇਸ਼ੋਰਾਮ ਅਗਰਵਾਲ ਜੀ, ਸ਼੍ਰੀ ਵਿਸ਼ਣੂ ਪ੍ਰਸਾਦ ਜੀ, ਸਾਂਸਦ ਭਾਈ ਰਵੀ ਕਿਸ਼ਨ ਜੀ, ਹੋਰ ਮਹਾਨੁਭਾਵ, ਦੇਵੀਓ ਅਤੇ ਸੱਜਣੋਂ!
ਸਾਵਨ ਦਾ ਪਵਿੱਤਰ ਮਹੀਨਾ, ਇੰਦਰਦੇਵ ਦਾ ਅਸ਼ੀਰਵਾਦ, ਸ਼ਿਵਾਵਤਾਰ ਗੁਰੂ ਗੋਰਖਨਾਥ ਦੀ ਤਪੋਸਥਲੀ, ਅਤੇ ਅਨੇਕਾਨੇਕ ਸੰਤਾਂ ਦੀ ਕਰਮਸਥਲੀ ਇਹ ਗੀਤਾ ਪ੍ਰੈੱਸ ਗੋਰਖੁਪਰ! ਜਦੋਂ ਸੰਤਾਂ ਦਾ ਅਸ਼ੀਰਵਾਦ ਫਲੀਭੂਤ ਹੁੰਦਾ ਹੈ, ਤਦ ਇਸ ਤਰ੍ਹਾਂ ਦੇ ਸੁਖਦ ਅਵਸਰ ਦਾ ਲਾਭ ਮਿਲਦਾ ਹੈ। ਇਸ ਵਾਰ ਦਾ ਮੇਰਾ ਗੋਰਖਪੁਰ ਦਾ ਦੌਰਾ, ‘ਵਿਕਾਸ ਭੀ, ਵਿਰਾਸਤ ਭੀ’ ਇਸ ਨੀਤੀ ਦੀ ਇੱਕ ਅਦਭੁਤ ਉਦਾਹਰਣ ਹੈ। ਮੈਨੂੰ ਹੁਣੇ ਚਿਤ੍ਰਮਯ ਸ਼ਿਵ ਪੁਰਾਣ ਅਤੇ ਨੇਪਾਲੀ ਭਾਸ਼ਾ ਵਿੱਚ ਸ਼ਿਵ ਪੁਰਾਣ ਦੇ ਵਿਮੋਚਨ ਦਾ (ਨੂੰ ਜਾਰੀ ਕਰਨ ਦਾ) ਸੁਭਾਗ ਮਿਲਿਆ ਹੈ। ਗੀਤਾ ਪ੍ਰੈੱਸ ਦੇ ਇਸ ਕਾਰਜਕ੍ਰਮ ਦੇ ਬਾਅਦ ਮੈਂ ਗੋਰਖਪੁਰ ਰੇਲਵੇ ਸਟੇਸ਼ਨ ਜਾਵਾਂਗਾ। ਅੱਜ ਤੋਂ ਹੀ ਗੋਰਖਪੁਰ ਰੇਲਵੇ ਸਟੇਸ਼ਨ ਦੇ ਆਧੁਨਿਕੀਕਰਣ ਦਾ ਕੰਮ ਵੀ ਸ਼ੁਰੂ ਹੋਣ ਜਾ ਰਿਹਾ ਹੈ। ਅਤੇ ਮੈਂ ਜਦੋਂ ਤੋਂ ਸੋਸ਼ਲ ਮੀਡੀਆ ‘ਤੇ ਇਸ ਦੀਆਂ ਤਸਵੀਰਾਂ ਪਾਈਆਂ ਹਨ, ਲੋਕ ਹੈਰਾਨ ਹੋ ਕੇ ਦੇਖ ਰਹੇ ਹਨ। ਲੋਕਾਂ ਨੇ ਕਦੇ ਸੋਚਿਆ ਹੀ ਨਹੀਂ ਸੀ ਕਿ ਰੇਲਵੇ ਸਟੇਸ਼ਨਾਂ ਦਾ ਵੀ ਇਸ ਤਰ੍ਹਾਂ ਕਾਇਆਕਲਪ ਹੋ ਸਕਦਾ ਹੈ।
ਅਤੇ ਉਸੇ ਕਾਰਜਕ੍ਰਮ ਵਿੱਚ, ਮੈਂ ਗੋਰਖਪੁਰ ਤੋਂ ਲਖਨਊ ਦੇ ਲਈ ਵੰਦੇ ਭਾਰਤ ਟ੍ਰੇਨ ਨੂੰ ਹਰੀ ਝੰਡੀ ਦਿਖਾਵਾਂਗਾ। ਅਤੇ ਉਸੇ ਸਮੇਂ ਜੋਧਪੁਰ ਤੋਂ ਅਹਿਮਦਾਬਾਦ ਦੇ ਦਰਮਿਆਨ ਚਲਣ ਵਾਲੀ ਵੰਦੇ ਭਾਰਤ ਐਕਸਪ੍ਰੈੱਸ ਨੂੰ ਵੀ ਰਵਾਨਾ ਕੀਤਾ ਜਾਵੇਗਾ। ਵੰਦੇ ਭਾਰਤ ਟ੍ਰੇਨ ਨੇ, ਦੇਸ਼ ਦੇ ਮੱਧ ਵਰਗ ਨੂੰ ਸੁਵਿਧਾਵਾਂ ਅਤੇ ਸਹੂਲਤਾਂ ਦੇ ਲਈ ਇੱਕ ਨਵੀਂ ਉਡਾਣ ਦਿੱਤੀ ਹੈ। ਇੱਕ ਸਮਾਂ ਸੀ ਜਦੋਂ ਨੇਤਾ ਲੋਕ ਚਿੱਠੀਆਂ ਲਿਖਿਆ ਕਰਦੇ ਸਨ ਕਿ ਸਾਡੇ ਖੇਤਰ ਵਿੱਚ ਇਸ ਟ੍ਰੇਨ ਦਾ ਇੱਕ ਜਰਾ ਹਾਲਟ ਬਣਾ ਲਓ, ਉਸ ਟ੍ਰੇਨ ਦਾ ਹਾਲਟ ਬਣਾ ਲਓ। ਅੱਜ ਦੇਸ਼ ਦੇ ਕੋਣੋ-ਕੋਣੇ ਤੋਂ ਨੇਤਾ ਮੈਨੂੰ ਚਿੱਠੀਆਂ ਲਿਖ ਕੇ ਕਹਿੰਦੇ ਹਨ ਕਿ ਸਾਡੇ ਖੇਤਰ ਤੋਂ ਵੀ ਵੰਦੇ ਭਾਰਤ ਚਲਾਓ। ਇਹ ਵੰਦੇ ਭਾਰਤ ਦਾ ਇੱਕ ਕ੍ਰੇਜ਼ ਹੈ। ਇਨ੍ਹਾਂ ਸਾਰੇ ਆਯੋਜਨਾ ਦੇ ਲਈ ਮੈਂ ਗੋਰਖਪੁਰ ਦੇ ਲੋਕਾਂ ਨੂੰ, ਦੇਸ਼ ਦੇ ਲੋਕਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।
ਸਾਥੀਓ,
ਗੀਤਾ ਪ੍ਰੈੱਸ ਵਿਸ਼ਵ ਦੀ ਇੱਕ ਐਸੀ ਇਕਲੌਤੀ ਪ੍ਰਿਟਿੰਗ ਪ੍ਰੈੱਸ ਹੈ, ਜੋ ਸਿਰਫ਼ ਇੱਕ ਸੰਸਥਾ ਨਹੀਂ ਹੈ ਬਲਕਿ, ਇੱਕ ਜੀਵੰਤ ਆਸਥਾ ਹੈ। ਗੀਤਾ ਪ੍ਰੈੱਸ ਦਾ ਦਫ਼ਤਰ, ਕਰੋੜਾਂ-ਕਰੋੜ ਲੋਕਾਂ ਦੇ ਲਈ ਕਿਸੇ ਵੀ ਮੰਦਿਰ ਤੋਂ ਜਰਾ ਵੀ ਘੱਟ ਨਹੀਂ ਹੈ। ਇਸ ਦੇ ਨਾਮ ਵਿੱਚ ਵੀ ਗੀਤਾ ਹੈ, ਅਤੇ ਇਸ ਦੇ ਕੰਮ ਵਿੱਚ ਵੀ ਗੀਤਾ ਹੈ। ਅਤੇ ਜਿੱਥੇ ਗੀਤਾ ਹੈ- ਉੱਥੇ ਸਾਖਿਆਤ ਕ੍ਰਿਸ਼ਨ ਹਨ। ਅਤੇ ਜਿੱਥੇ ਕ੍ਰਿਸ਼ਨ ਹਨ- ਉੱਥੇ ਕਰੁਣਾ ਭੀ ਹੈ, ਕਰਮ ਭੀ ਹਨ। ਉੱਥੇ ਗਿਆਨ ਦਾ ਬੋਧ ਭੀ ਹੈ ਅਤੇ ਵਿਗਿਆਨ ਦਾ ਸ਼ੋਧ (ਦੀ ਖੋਜ) ਭੀ ਹੈ। ਕਿਉਂਕਿ, ਗੀਤਾ ਦਾ ਵਾਕ ਹੈ- ‘ਵਾਸੁਦੇਵ: ਸਰਵਮ੍।’ (वासुदेवः सर्वम्।)। ਸਭ ਕੁਝ ਵਾਸੁਦੇਵਮਯ ਹੈ, ਸਭ ਕੁਝ ਵਾਸੁਦੇਵ ਤੋਂ ਹੀ ਹੈ, ਸਭ ਕੁਝ ਵਾਸੁਦੇਵ ਵਿੱਚ ਹੀ ਹੈ।
ਭਾਈਓ ਅਤੇ ਭੈਣੋਂ,
1923 ਵਿੱਚ ਗੀਤਾ ਪ੍ਰੈੱਸ ਦੇ ਰੂਪ ਵਿੱਚ ਇੱਥੇ ਜੋ ਅਧਿਆਤਮਿਕ ਜਯੋਤੀ(ਜੋਤ) ਪ੍ਰਜਵਲਿਤ ਹੋਈ, ਅੱਜ ਉਸ ਦਾ ਪ੍ਰਕਾਸ਼ ਪੂਰੀ ਮਾਨਵਤਾ ਦਾ ਮਾਰਗਦਰਸ਼ਨ ਕਰ ਰਿਹਾ ਹੈ। ਸਾਡਾ ਸੁਭਾਗ ਹੈ ਕਿ ਅਸੀਂ ਸਾਰੇ ਇਸ ਮਾਨਵੀ ਮਿਸ਼ਨ ਦੀ ਸ਼ਤਾਬਦੀ ਦੇ ਸਾਖੀ ਬਣ ਰਹੇ ਹਾਂ। ਇਸ ਇਤਿਹਾਸਿਕ ਅਵਸਰ ‘ਤੇ ਹੀ ਸਾਡੀ ਸਰਕਾਰ ਨੇ ਗੀਤਾ ਪ੍ਰੈੱਸ ਨੂੰ ਗਾਂਧੀ ਸ਼ਾਂਤੀ ਪੁਰਸਕਾਰ ਵੀ ਦਿੱਤਾ ਹੈ। ਗਾਂਧੀ ਜੀ ਦਾ ਗੀਤਾ ਪ੍ਰੈੱਸ ਨਾਲ ਭਾਵਨਾਤਮਕ ਜੁੜਾਅ ਸੀ। ਇੱਕ ਸਮੇਂ ਵਿੱਚ, ਗਾਂਧੀ ਜੀ, ਕਲਿਆਣ ਪਤ੍ਰਿਕਾ (कल्याण पत्रिका) ਦੇ ਮਾਧਿਅਮ ਨਾਲ ਗੀਤਾ ਪ੍ਰੈੱਸ ਦੇ ਲਈ ਲਿਖਿਆ ਕਰਦੇ ਸਨ। ਅਤੇ ਮੈਨੂੰ ਦੱਸਿਆ ਗਿਆ ਕਿ ਗਾਂਧੀ ਜੀ ਨੇ ਹੀ ਸੁਝਾਅ ਦਿੱਤਾ ਸੀ ਕਿ ਕਲਿਆਣ ਪਤ੍ਰਿਕਾ ਵਿੱਚ ਵਿਗਿਆਪਨ ਨਾ ਛਾਪੇ ਜਾਣ। ਕਲਿਆਣ ਪਤ੍ਰਿਕਾ ਅੱਜ ਵੀ ਗਾਂਧੀ ਜੀ ਦੇ ਉਸ ਸੁਝਾਅ ਦਾ ਸ਼ਤ-ਪ੍ਰਤੀਸ਼ਤ ਅਨੁਸਰਣ ਕਰ ਰਹੀ ਹੈ।
ਮੈਨੂੰ ਖੁਸ਼ੀ ਹੈ ਕਿ ਅੱਜ ਇਹ ਪੁਰਸਕਾਰ ਗੀਤਾ ਪ੍ਰੈੱਸ ਨੂੰ ਮਿਲਿਆ ਹੈ। ਇਹ ਦੇਸ਼ ਦੀ ਤਰਫ਼ੋਂ ਗੀਤਾ ਪ੍ਰੈੱਸ ਦਾ ਸਨਮਾਨ ਹੈ, ਇਸ ਦੇ ਯੋਗਦਾਨ ਦਾ ਸਨਮਾਨ ਹੈ, ਅਤੇ ਇਸ ਦੀ 100 ਵਰ੍ਹਿਆਂ ਦੀ ਵਿਰਾਸਤ ਦਾ ਸਨਮਾਨ ਹੈ। ਇਨ੍ਹਾਂ 100 ਵਰ੍ਹਿਆਂ ਵਿੱਚ ਗੀਤਾ ਪ੍ਰੈੱਸ ਦੁਆਰਾ ਕਰੋੜਾਂ-ਕਰੋੜਾਂ ਕਿਤਾਬਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਆਂਕੜਾ ਕਦੇ ਕੋਈ 70 ਦੱਸਦਾ ਹੈ, ਕੋਈ 80 ਦੱਸਦਾ ਹੈ, ਕੋਈ 90 ਕਰੋੜ ਦੱਸਦਾ ਹੈ! ਇਹ ਸੰਖਿਆ ਕਿਸੇ ਨੂੰ ਵੀ ਹੈਰਾਨ ਕਰ ਸਕਦੀ ਹੈ। ਅਤੇ ਇਹ ਪੁਸਤਕਾਂ ਲਾਗਤ ਤੋਂ ਵੀ ਘੱਟ ਮੁੱਲ ‘ਤੇ ਵਿਕਦੀਆਂ ਹਨ, ਘਰ-ਘਰ ਪਹੁੰਚਾਈ ਜਾਂਦੀਆਂ ਹਨ। ਆਪ (ਤੁਸੀਂ) ਕਲਪਨਾ ਕਰ ਸਕਦੇ ਹੋ, ਇਸ ਵਿੱਦਿਆ ਪ੍ਰਵਾਹ ਨੇ ਕਿਤਨੇ ਹੀ ਲੋਕਾਂ ਨੂੰ ਅਧਿਆਤਮਿਕ-ਬੌਧਿਕ ਤ੍ਰਿਪਤੀ ਦਿੱਤੀ ਹੋਵੇਗੀ। ਸਮਾਜ ਦੇ ਲਈ ਕਿਤਨੇ ਹੀ ਸਮਰਪਿਤ ਨਾਗਰਿਕਾਂ ਦਾ ਨਿਰਮਾਣ ਕੀਤਾ ਹੋਵੇਗਾ। ਮੈਂ ਉਨ੍ਹਾਂ ਵਿਭੂਤੀਆਂ ਦਾ ਅਭਿਨੰਦਨ ਕਰਦਾ ਹਾਂ, ਜੋ ਇਸ ਯੱਗ ਵਿੱਚ ਨਿਸ਼ਕਾਮ ਭਾਵ ਨਾਲ, ਬਿਨਾ ਕਿਸੇ ਪ੍ਰਚਾਰ ਦੇ, ਆਪਣਾ ਸਹਿਯੋਗ ਦਿੰਦੇ ਰਹੇ ਹਨ। ਮੈਂ ਇਸ ਅਵਸਰ ‘ਤੇ ਸੇਠਜੀ ਸ਼੍ਰੀ ਜੈਦਿਆਲ ਗੋਯੰਦਕਾ, ਅਤੇ ਭਾਈ ਜੀ ਸ਼੍ਰੀ ਹਨੁਮਾਨ ਪ੍ਰਸਾਦ ਪੋੱਦਾਰ ਜਿਹੀਆਂ ਵਿਭੂਤੀਆਂ ਦੇ ਪ੍ਰਤੀ ਆਪਣੀ ਸ਼ਰਧਾਂਜਲੀ ਵੀ ਅਰਪਿਤ ਕਰਦਾ ਹਾਂ।
ਸਾਥੀਓ,
ਗੀਤਾ ਪ੍ਰੈੱਸ ਜਿਹੀ ਸੰਸਥਾ ਸਿਰਫ਼ ਧਰਮ ਅਤੇ ਕਰਮ ਨਾਲ ਹੀ ਨਹੀਂ ਜੁੜੀ ਹੈ, ਬਲਕਿ ਇਸ ਦਾ ਇੱਕ ਰਾਸ਼ਟਰੀ ਚਰਿੱਤਰ ਵੀ ਹੈ ਹੈ। ਗੀਤਾ ਪ੍ਰੈੱਸ, ਭਾਰਤ ਨੂੰ ਜੋੜਦੀ ਹੈ, ਭਾਰਤ ਦੀ ਇਕਜੁੱਟਤਾ ਨੂੰ ਸਸ਼ਕਤ ਕਰਦੀ ਹੈ। ਦੇਸ਼ ਭਰ ਵਿੱਚ ਇਸ ਦੀਆਂ 20 ਸ਼ਾਖਾਵਾਂ ਹਨ। ਦੇਸ਼ ਦੇ ਹਰ ਕੋਣੇ ਵਿੱਚ ਰੇਲਵੇ ਸਟੇਸ਼ਨਾਂ ‘ਤੇ ਸਾਨੂੰ ਗੀਤਾ ਪ੍ਰੈੱਸ ਦਾ ਸਟਾਲ ਦੇਖਣ ਨੂੰ ਮਿਲਦਾ ਹੈ। 15 ਅਲੱਗ-ਅਲੱਗ ਭਾਸ਼ਾਵਾਂ ਵਿੱਚ ਇੱਥੋਂ ਕਰੀਬ 16 ਸੌ ਪ੍ਰਕਾਸ਼ਨ ਹੁੰਦੇ ਹਨ। ਗੀਤਾ ਪ੍ਰੈੱਸ ਅਲੱਗ-ਅਲੱਗ ਭਾਸ਼ਾਵਾਂ ਵਿੱਚ ਭਾਰਤ ਦੇ ਮੂਲ ਚਿੰਤਨ ਨੂੰ ਜਨ-ਜਨ ਤੱਕ ਪਹੁੰਚਾਉਂਦੀ ਹੈ। ਗੀਤਾ ਪ੍ਰੈੱਸ ਇੱਕ ਤਰ੍ਹਾਂ ਨਾਲ ‘ਏਕ ਭਾਰਤ, ਸ਼੍ਰੇਸ਼ਠ ਭਾਰਤ’ ਦੀ ਭਾਵਨਾ ਨੂੰ ਪ੍ਰਤੀਨਿਧਤਾ ਦਿੰਦੀ ਹੈ।
ਸਾਥੀਓ,
ਗੀਤਾ ਪ੍ਰੈੱਸ ਨੇ ਆਪਣੇ ਸੌ ਵਰ੍ਹਿਆਂ ਦੀ ਇਹ ਯਾਤਰਾ ਇੱਕ ਐਸੇ ਸਮੇਂ ਵਿੱਚ ਪੂਰੀ ਕੀਤੀ ਹੈ, ਜਦੋਂ ਦੇਸ਼ ਆਪਣੀ ਆਜ਼ਾਦੀ ਦੇ 75 ਵਰ੍ਹੇ ਮਨਾ ਰਿਹਾ ਹੈ। ਇਸ ਤਰ੍ਹਾਂ ਦੇ ਯੋਗ ਸਿਰਫ਼ ਸੰਯੋਗ ਨਹੀਂ ਹੁੰਦੇ। 1947 ਦੇ ਪਹਿਲੇ ਭਾਰਤ ਨੇ ਨਿਰੰਤਰ ਆਪਣੇ ਪੁਨਰਜਾਗਰਣ ਦੇ ਲਈ ਅਲੱਗ-ਅਲੱਗ ਖੇਤਰਾਂ ਵਿੱਚ ਪ੍ਰਯਾਸ ਕੀਤੇ। ਅਲੱਗ-ਅਲੱਗ ਸੰਸਥਾਵਾਂ ਨੇ ਭਾਰਤ ਦੀ ਆਤਮਾ ਨੂੰ ਜਗਾਉਣ ਦੇ ਲਈ ਆਕਾਰ ਲਿਆ। ਇਸੇ ਦਾ ਪਰਿਣਾਮ ਸੀ ਕਿ 1947 ਆਉਂਦੇ-ਆਉਂਦੇ ਭਾਰਤ ਮਨ ਅਤੇ ਮਾਨਸ ਤੋਂ ਗ਼ੁਲਾਮੀ ਦੀਆਂ ਬੇੜੀਆਂ ਨੂੰ ਤੋੜਨ ਦੇ ਲਈ ਪੂਰੀ ਤਰ੍ਹਾਂ ਤਿਆਰ ਹੋ ਗਿਆ। ਗੀਤਾ ਪ੍ਰੈੱਸ ਦੀ ਸਥਾਪਨਾ ਵੀ ਇਸ ਦਾ ਇੱਕ ਬਹੁਤ ਬੜਾ ਅਧਾਰ ਬਣੀ। ਸੌ ਸਾਲ ਪਹਿਲਾਂ ਦਾ ਐਸਾ ਸਮਾਂ ਜਦੋਂ ਸਦੀਆਂ ਦੀ ਗ਼ੁਲਾਮੀ ਨੇ ਭਾਰਤ ਦੀ ਚੇਤਨਾ ਨੂੰ ਧੂਮਿਲ ਕਰ ਦਿੱਤਾ ਸੀ। ਆਪ (ਤੁਸੀਂ) ਭੀ ਜਾਣਦੇ ਹੋ ਕਿ ਇਸ ਨਾਲ ਵੀ ਸੈਂਕੜਿਆਂ ਸਾਲ ਪਹਿਲਾਂ ਵਿਦੇਸ਼ੀ ਆਕ੍ਰਾਂਤਾਵਾਂ (ਹਮਲਾਵਰਾਂ) ਨੇ, ਸਾਡੇ ਪੁਸਤਕਾਲਿਆਂ (ਲਾਇਬ੍ਰੇਰੀਆਂ) ਨੂੰ ਜਲਾਇਆ ਸੀ।
ਅੰਗ੍ਰੇਜ਼ਾਂ ਦੇ ਦੌਰ ਵਿੱਚ ਗੁਰੂਕੁਲ ਅਤੇ ਗੁਰੂ ਪਰੰਪਰਾ ਲਗਭਗ ਨਸ਼ਟ ਕਰ ਦਿੱਤੇ ਗਏ ਸਨ। ਅਜਿਹੇ ਵਿੱਚ ਸੁਭਾਵਿਕ ਸੀ ਕਿ, ਗਿਆਨ ਅਤੇ ਵਿਰਾਸਤ ਲੁਪਤ ਹੋਣ ਦੀ ਕਗਾਰ ( ਦੇ ਸਿਰੇ )‘ਤੇ ਸਨ। ਸਾਡੇ ਪੂਜਯ ਗ੍ਰੰਥ ਗਾਇਬ ਹੋਣ ਲਗੇ ਸਨ। ਜੋ ਪ੍ਰਿੰਟਿੰਗ ਪ੍ਰੈੱਸ ਭਾਰਤ ਵਿੱਚ ਸਨ ਉਹ ਮਹਿੰਗੀ ਕੀਮਤ ਦੇ ਕਾਰਨ ਸਾਧਾਰਣ ਮਾਨਵੀ ਦੀ ਪਹੁੰਚ ਤੋਂ ਦੂਰ ਸਨ। ਆਪ (ਤੁਸੀਂ) ਕਲਪਨਾ ਕਰੋ, ਗੀਤਾ ਅਤੇ ਰਾਮਾਇਣ ਦੇ ਬਿਨਾ ਸਾਡਾ ਸਮਾਜ ਕਿਵੇਂ ਚਲ ਰਿਹਾ ਹੋਵੇਗਾ? ਜਦੋਂ ਕਦਰਾਂ-ਕੀਮਤਾਂ ਅਤੇ ਆਦਰਸ਼ਾਂ ਦੇ ਸਰੋਤ ਦੀ ਸੁੱਕਣ ਲਗਣ, ਤਾਂ ਸਮਾਜ ਦਾ ਪ੍ਰਵਾਹ ਆਪਣੇ ਆਪ ਥਮਣ ਲਗਦਾ ਹੈ। ਲੇਕਿਨ ਸਾਥੀਓ, ਸਾਨੂੰ ਇੱਕ ਬਾਤ ਹੋਰ ਯਾਦ ਰੱਖਣੀ ਹੈ। ਸਾਡੇ ਭਾਰਤ ਦੀ ਅਨਾਦਿ ਯਾਤਰਾ ਵਿੱਚ ਐਸੇ ਕਿਤਨੇ ਹੀ ਪੜਾਅ ਆਏ ਹਨ, ਜਦੋਂ ਅਸੀਂ ਹੋਰ, ਹੋਰ ਜ਼ਿਆਦਾ ਪਰਿਸ਼ਕ੍ਰਿਤ ਹੋ ਕੇ ਨਿਕਲੇ ਹਾਂ। ਕਿਤਨੀ ਹੀ ਵਾਰ ਅਧਰਮ ਅਤੇ ਆਤੰਕ ਬਲਵਾਨ ਹੋਇਆ ਹੈ, ਕਿਤਨੀ ਹੀ ਵਾਰ ਸਤਯ(ਸੱਚ) ‘ਤੇ ਸੰਕਟ ਦੇ ਬੱਦਲ ਮੰਡਰਾਏ ਹਨ, ਲੇਕਿਨ ਤਦ ਸਾਨੂੰ ਸ਼੍ਰੀਮਦ ਭਾਗਵਤ ਗੀਤਾ ਤੋਂ ਹੀ ਸਭ ਤੋਂ ਬੜਾ ਵਿਸ਼ਵਾਸ ਮਿਲਦਾ ਹੈ- ਯਦਾ ਯਦਾ ਹਿ ਧਰਮਸਯ ਗਲਾਨਿਭਰਵਤਿ ਭਾਰਤ। (यदा यदा हि धर्मस्य ग्लानिर्भवति भारत।)
ਅਭਯੁਤਥਾਨਮਧਰਮਸਯ ਤਦਾऽऽਤਮਾਨੰ ਸ੍ਰਿਜਾਮਯਹਮ੍।। (अभ्युत्थानमधर्मस्य तदाऽऽत्मानं सृजाम्यहम्॥)
ਅਰਥਾਤ, ਜਦੋਂ-ਜਦੋਂ ਧਰਮ ਦੀ ਸੱਤਾ ‘ਤੇ, ਸਤਯ(ਸੱਚ) ਦੀ ਸੱਤਾ ‘ਤੇ ਸੰਕਟ ਆਉਂਦਾ ਹੈ, ਤਦ ਤਦ ਈਸ਼ਵਰ ਉਸ ਦੀ ਰੱਖਿਆ ਦੇ ਲਈ ਪ੍ਰਗਟ ਹੁੰਦੇ ਹਨ। ਅਤੇ, ਗੀਤਾ ਦਾ ਦਸਵਾਂ ਅਧਿਆਇ ਦੱਸਦਾ ਹੈ ਕਿ ਈਸ਼ਵਰ ਕਿਤਨੀਆਂ ਹੀ ਵਿਭੂਤੀਆਂ ਦੇ ਰੂਪ ਵਿੱਚ ਸਾਹਮਣੇ ਆ ਸਕਦੇ ਹਨ। ਕਦੇ ਕੋਈ ਸੰਤ ਆ ਕੇ ਸਮਾਜ ਨੂੰ ਨਵੀਂ ਦਿਸ਼ਾ ਦਿਖਾਉਂਦੇ ਹਨ। ਤਾਂ ਕਦੇ ਗੀਤਾ ਪ੍ਰੈੱਸ ਜਿਹੀਆਂ ਸੰਸਥਾਵਾਂ ਮਾਨਵੀ ਕਦਰਾਂ-ਕੀਮਤਾਂ ਅਤੇ ਆਦਰਸ਼ਾਂ ਨੂੰ ਪੁਨਰਜੀਵਿਤ ਕਰਨ ਦੇ ਲਈ ਜਨਮ ਲੈਂਦੀਆਂ ਹਨ। ਇਸੇ ਲਈ ਹੀ, 1923 ਵਿੱਚ ਜਦੋਂ ਗੀਤਾ ਪ੍ਰੈੱਸ ਨੇ ਕੰਮ ਕਰਨਾ ਸ਼ੁਰੂ ਕੀਤਾ ਤਾਂ ਭਾਰਤ ਦੇ ਲਈ ਵੀ ਉਸ ਦੀ ਚੇਤਨਾ ਅਤੇ ਚਿੰਤਨ ਦਾ ਪ੍ਰਵਾਹ ਤੇਜ਼ ਹੋ ਗਿਆ। ਗੀਤਾ ਸਮੇਤ ਸਾਡੇ ਧਰਮਗ੍ਰੰਥ ਫਿਰ ਤੋਂ ਘਰ-ਘਰ ਗੂੰਜਣ ਲਗੇ। ਮਾਨਸ ਫਿਰ ਤੋਂ ਭਾਰਤ ਦੇ ਮਾਨਸ ਨਾਲ ਹਿਲ-ਮਿਲ ਗਈ। ਇਨ੍ਹਾਂ ਗ੍ਰੰਥਾਂ ਨਾਲ ਪਰਿਵਾਰਕ ਪਰੰਪਰਾਵਾਂ ਅਤੇ ਨਵੀਆਂ ਪੀੜ੍ਹੀਆਂ ਜੁੜਨ ਲਗੀਆਂ, ਸਾਡੇ ਪਵਿੱਤਰ ਗ੍ਰੰਥ ਆਉਣ ਵਾਲੀਆਂ ਪੀੜ੍ਹੀਆਂ ਦੀ ਥਾਤੀ ਬਣਨ ਲਗੀਆਂ।
ਸਾਥੀਓ,
ਗੀਤਾ ਪ੍ਰੈੱਸ ਇਸ ਬਾਤ ਦਾ ਵੀ ਪ੍ਰਮਾਣ ਹੈ ਕਿ ਜਦੋਂ ਤੁਹਾਡੇ ਉਦੇਸ਼ ਪਵਿੱਤਰ ਹੁੰਦੇ ਹਨ, ਤੁਹਾਡੀਆਂ ਕਦਰਾਂ-ਕੀਮਤਾਂ ਪਵਿੱਤਰ ਹੁੰਦੀਆਂ ਹਨ ਤਾਂ ਸਫ਼ਲਤਾ ਤੁਹਾਡਾ ਵਿਕਲਪ(पर्याय) ਬਣ ਜਾਂਦੀ ਹੈ। ਗੀਤਾ ਪ੍ਰੈੱਸ ਇੱਕ ਐਸਾ ਸੰਸਥਾਨ ਹੈ, ਜਿਸ ਨੇ ਹਮੇਸ਼ਾ ਸਮਾਜਿਕ ਕਦਰਾਂ-ਕੀਮਤਾਂ ਨੂੰ ਸਮ੍ਰਿੱਧ ਕੀਤਾ ਹੈ, ਲੋਕਾਂ ਨੂੰ ਕਰਤਵਯ ਪਥ ਦਾ ਰਸਤਾ ਦਿਖਾਇਆ ਹੈ। ਗੰਗਾ ਜੀ ਦੀ ਸਵੱਛਤਾ ਦੀ ਬਾਤ ਹੋਵੇ, ਯੋਗ ਵਿਗਿਆਨ ਦੀ ਬਾਤ ਹੋਵੇ, ਪਤੰਜਲੀ ਯੋਗ ਸੂਤਰ ਦਾ ਪ੍ਰਕਾਸ਼ਨ ਹੋਵੇ, ਆਯੁਰਵੇਦ ਨਾਲ ਜੁੜਿਆ ਆਰੋਗਯ ਅੰਕ’ ਹੋਵੇ, ਭਾਰਤੀ ਜੀਵਨਸ਼ੈਲੀ ਤੋਂ ਲੋਕਾਂ ਨੂੰ ਪਰੀਚਿਤ ਕਰਵਾਉਣ ਦੇ ਲਈ ‘ਜੀਵਨਚਰਯਾ ਅੰਕ’ ਹੋਵੇ, ਸਮਾਜ ਵਿੱਚ ਸੇਵਾ ਦੇ ਆਦਰਸ਼ਾਂ ਨੂੰ ਮਜ਼ਬੂਤ ਕਰਨ ਦੇ ਲਈ ‘ਸੇਵਾ ਅੰਕ’ ਅਤੇ ‘ਦਾਨ ਮਹਿਮਾ’ ਹੋਵੇ, ਇਨ੍ਹਾਂ ਸਭ ਪ੍ਰਯਾਸਾਂ ਦੇ ਪਿੱਛੇ, ਰਾਸ਼ਟਰ ਸੇਵਾ ਦੀ ਪ੍ਰੇਰਣਾ ਜੁੜੀ ਰਹੀ ਹੈ, ਰਾਸ਼ਟਰ ਨਿਰਮਾਣ ਦੀ ਸੰਕਲਪ ਰਿਹਾ ਹੈ।
ਸਾਥੀਓ,
ਸੰਤਾਂ ਦੀ ਤਪੱਸਿਆ ਕਦੇ ਨਿਸ਼ਫਲ ਨਹੀਂ ਹੁੰਦੀ, ਉਨ੍ਹਾਂ ਦੇ ਸੰਕਲਪ ਕਦੇ ਸ਼ੂਨਯ(ਜ਼ੀਰੋ) ਨਹੀਂ ਹੁੰਦੇ। ਇਨ੍ਹਾਂ ਹੀ ਸੰਕਲਪਾਂ ਦਾ ਪਰਿਣਾਮ ਹੈ ਕਿ, ਅੱਜ ਸਾਡਾ ਭਾਰਤ ਸਫ਼ਲਤਾ ਦੇ ਨਿੱਤ ਨਵੇਂ ਆਯਾਮ ਸਥਾਪਿਤ ਕਰ ਰਿਹਾ ਹੈ। ਮੈਂ ਲਾਲ ਕਿਲੇ ਤੋਂ ਕਿਹਾ ਸੀ, ਅਤੇ ਤੁਹਾਨੂੰ ਯਾਦ ਹੋਵੇਗਾ, ਮੈਂ ਲਾਲ ਕਿਲੇ ਤੋਂ ਕਿਹਾ ਸੀ ਕਿ ਇਹ ਸਮਾਂ ਗ਼ੁਲਾਮੀ ਦੀ ਮਾਨਸਿਕਤਾ ਤੋਂ ਮੁਕਤ ਹੋ ਕੇ ਆਪਣੀ ਵਿਰਾਸਤ ਗਰਵ (ਮਾਣ) ਕਰਨ ਦਾ ਸਮਾਂ ਹੈ। ਅਤੇ ਇਸੇ ਲਈ, ਸ਼ੁਰੂਆਤ ਵਿੱਚ ਵੀ ਮੈਂ ਕਿਹਾ, ਅੱਜ ਦੇਸ਼ ਵਿਕਾਸ ਅਤੇ ਵਿਰਾਸਤ ਦੋਨਾਂ ਨੂੰ ਨਾਲ ਲੈ ਕੇ ਚਲ ਰਿਹਾ ਹੈ। ਅੱਜ ਇੱਕ ਤਰਫ਼ ਭਾਰਤ ਡਿਜੀਟਲ ਟੈਕਨੋਲੋਜੀ ਵਿੱਚ ਨਵੇਂ ਰਿਕਾਰਡ ਬਣਾ ਰਿਹਾ ਹੈ, ਤਾਂ ਨਾਲ ਹੀ, ਸਦੀਆਂ ਬਾਅਦ ਕਾਸ਼ੀ ਵਿੱਚ ਵਿਸ਼ਵਨਾਥ ਧਾਮ ਦਾ ਦਿੱਬ ਸਰੂਪ ਭੀ ਦੇਸ਼ ਦੇ ਸਾਹਮਣੇ ਪ੍ਰਗਟ ਹੋਇਆ ਹੈ। ਅੱਜ ਅਸੀਂ ਵਰਲਡਕਲਾਸ ਇਨਫ੍ਰਾਸਟ੍ਰਕਚਰ ਬਣਾ ਰਹੇ ਹਾਂ, ਤਾਂ ਨਾਲ ਹੀ ਕੇਦਾਰਨਾਥ ਅਤੇ ਮਹਾਕਾਲ ਮਹਾਲੋਕ ਜਿਹੇ ਤੀਰਥਾਂ ਦੀ ਭਵਯਤਾ(ਸ਼ਾਨ) ਦੇ ਸਾਖੀ ਬਣ ਰਹੇ ਹਾਂ।
ਸਦੀਆਂ ਬਾਅਦ ਅਯੁੱਧਿਆ ਵਿੱਚ ਭਵਯ (ਸ਼ਾਨਦਾਰ) ਰਾਮ ਮੰਦਿਰ ਦਾ ਸਾਡਾ ਸੁਪਨਾ ਪੂਰਾ ਹੋਣ ਜਾ ਰਿਹਾ ਹੈ। ਅਸੀਂ ਆਜ਼ਾਦੀ ਦੇ 75 ਸਾਲ ਬਾਅਦ ਭੀ ਆਪਣੀ ਨੌਸੈਨਾ (ਜਲ ਸੈਨਾ) ਦੇ ਝੰਡੇ ‘ਤੇ ਗ਼ੁਲਾਮੀ ਦੇ ਪ੍ਰਤੀਕ ਚਿੰਨ੍ਹ ਨੂੰ ਢੋਅ ਰਹੇ ਸਾਂ। ਅਸੀਂ ਰਾਜਧਾਨੀ ਦਿੱਲੀ ਵਿੱਚ, ਭਾਰਤੀ ਸੰਸਦ ਦੇ ਬਗਲ ਵਿੱਚ ਅੰਗ੍ਰੇਜ਼ੀ ਪਰੰਪਰਾਵਾਂ ‘ਤੇ ਚਲ ਰਹੇ ਸਾਂ। ਅਸੀਂ ਪੂਰੇ ਆਤਮਵਿਸ਼ਵਾਸ ਦੇ ਨਾਲ ਇਨ੍ਹਾਂ ਨੂੰ ਬਦਲਣ ਦਾ ਕੰਮ ਕੀਤਾ ਹੈ। ਅਸੀਂ ਆਪਣੀਆਂ ਧਰੋਹਰਾਂ ਨੂੰ, ਭਾਰਤੀ ਵਿਚਾਰਾਂ ਨੂੰ ਉਹ ਸਥਾਨ ਦਿੱਤਾ ਹੈ, ਜੋ ਉਨ੍ਹਾਂ ਨੂੰ ਮਿਲਣਾ ਚਾਹੀਦਾ ਸੀ। ਇਸੇ ਲਈ, ਹੁਣ ਭਾਰਤ ਦੀ ਨੌਸੈਨਾ (ਜਲ ਸੈਨਾ) ਦੇ ਝੰਡੇ ‘ਤੇ ਛਤਰਪਤੀ ਸ਼ਿਵਾਜੀ ਮਹਾਰਾਜ ਦੇ ਸਮੇਂ ਦਾ ਨਿਸ਼ਾਨ ਦਿਖਾਈ ਦੇ ਰਿਹਾ ਹੈ। ਹੁਣ ਗ਼ੁਲਾਮੀ ਦੇ ਦੌਰ ਦਾ ਰਾਜਪਥ, ਕਰਤਵਯਪਥ ਬਣ ਕੇ ਕਰਤੱਵ ਭਾਵ ਦੀ ਪ੍ਰੇਰਣਾ ਦੇ ਰਿਹਾ ਹੈ। ਅੱਜ ਦੇਸ਼ ਦੀ ਜਨਜਾਤੀ ਪਰੰਪਰਾ ਦਾ ਸਨਮਾਨ ਕਰਨ ਦੇ ਲਈ, ਦੇਸ਼ ਭਰ ਵਿੱਚ ਜਨਜਾਤੀ ਸੁਤੰਤਰਤਾ ਸੈਨਾਨੀ ਮਿਊਜ਼ੀਅਮ ਬਣਾਏ ਜਾ ਰਹੇ ਹਨ।
ਸਾਡੀਆਂ ਜੋ ਪਵਿੱਤਰ ਪ੍ਰਾਚੀਨ ਮੂਰਤੀਆਂ ਚੋਰੀ ਕਰਕੇ ਦੇਸ਼ ਦੇ ਬਾਹਰ ਭੇਜ ਦਿੱਤੀਆਂ ਗਈਆਂ ਸਨ, ਉਹ ਵੀ ਹੁਣ ਵਾਪਸ ਸਾਡੇ ਮੰਦਿਰਾਂ ਵਿੱਚ ਆ ਰਹੀਆਂ ਹਨ। ਜਿਸ ਵਿਕਸਿਤ ਅਤੇ ਅਧਿਆਤਮਿਕ ਭਾਰਤ ਦਾ ਵਿਚਾਰ ਸਾਡੇ ਮਨੀਸ਼ੀਆਂ ਨੇ ਸਾਨੂੰ ਦਿੱਤਾ ਹੈ, ਅੱਜ ਅਸੀਂ ਉਸ ਨੂੰ ਸਾਰਥਕ ਹੁੰਦਾ ਹੋਇਆ ਦੇਖ ਰਹੇ ਹਾਂ। ਮੈਨੂੰ ਵਿਸ਼ਵਾਸ ਹੈ, ਸਾਡੇ ਸੰਤਾਂ-ਰਿਸ਼ੀਆਂ, ਮੁਨੀਆਂ ਉਨ੍ਹਾਂ ਦੀ ਅਧਿਆਤਮਿਕ ਸਾਧਨਾ ਭਾਰਤ ਦੇ ਸਰਵਾਂਗੀਣ (ਸੰਪੂਰਨ) ਵਿਕਾਸ ਨੂੰ ਇਸੇ ਤਰ੍ਹਾਂ ਹੀ ਊਰਜਾ ਦਿੰਦੀ ਰਹੇਗੀ। ਅਸੀਂ ਇੱਕ ਨਵੇਂ ਭਾਰਤ ਦਾ ਨਿਰਮਾਣ ਕਰਾਂਗੇ, ਅਤੇ ਵਿਸ਼ਵ ਕਲਿਆਣ ਦੀ ਆਪਣੀ ਭਾਵਨਾ ਨੂੰ ਸਫ਼ਲ ਬਣਾਵਾਂਗੇ। ਇਸੇ ਦੇ ਨਾਲ ਆਪ ਸਭ ਨੇ ਇਸ ਪਵਿੱਤਰ ਅਵਸਰ ‘ਤੇ ਮੈਨੂੰ ਤੁਹਾਡੇ ਦਰਮਿਆਨ ਆਉਣ ਦਾ ਮੌਕਾ ਦਿੱਤਾ ਅਤੇ ਮੈਨੂੰ ਵੀ ਇਸ ਪਵਿੱਤਰ ਕਾਰਜ ਵਿੱਚ ਕੁਝ ਪਲ ਦੇ ਲਈ ਕਿਉਂ ਨਹੀਂ ਤੁਹਾਡੇ ਦਰਮਿਆਨ ਬਿਤਾਉਣ ਦਾ ਅਵਸਰ ਮਿਲਿਆ, ਮੇਰੇ ਜੀਵਨ ਦਾ ਇਹ ਸੁਭਾਗ ਹੈ। ਆਪ ਸਭ ਦਾ ਮੈਂ ਫਿਰ ਤੋਂ ਇੱਕ ਵਾਰ ਹਿਰਦੇ ਤੋਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ, ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।