ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਸ਼੍ਰੀਮਾਨ ਪੀਯੂਸ਼ ਗੋਇਲ ਜੀ, ਨਾਰਾਇਣ ਰਾਣੇ ਜੀ, ਭੈਣ ਦਰਸ਼ਨਾ ਜਰਦੋਸ਼ ਜੀ, ਉਦਯੋਗ ਅਤੇ ਫੈਸ਼ਨ ਜਗਤ ਦੇ ਸਾਰੇ ਸਾਥੀ, ਹੈਂਡਲੂਮ ਅਤੇ ਖਾਦੀ ਦੀ ਵਿਸ਼ਾਲ ਪਰੰਪਰਾ ਨਾਲ ਜੁੜੇ ਸਾਰੇ ਉੱਦਮੀ ਅਤੇ ਮੇਰੇ ਬੁਨਕਰ ਭਾਈਓ-ਭੈਣੋਂ, ਇੱਥੇ ਉਪਸਥਿਤ ਸਾਰੇ ਵਿਸ਼ੇਸ਼ ਮਹਾਨੁਭਾਵ, ਦੇਵੀਓ ਅਤੇ ਸੱਜਣੋਂ,
ਕੁਝ ਹੀ ਦਿਨ ਪਹਿਲਾਂ ਭਾਰਤ ਮੰਡਪਮ ਦਾ ਸ਼ਾਨਦਾਰ ਲੋਕਅਰਪਣ ਕੀਤਾ ਗਿਆ ਹੈ। ਤੁਹਾਡੇ ਵਿੱਚੋਂ ਬਹੁਤ ਲੋਕ ਹਨ ਪਹਿਲਾਂ ਵੀ ਇੱਥੇ ਆਉਂਦੇ ਸੀ ਅਤੇ ਟੈਂਟ ਵਿੱਚ ਆਪਣੀ ਦੁਨੀਆ ਖੜੀ ਕਰਦੇ ਸਨ। ਹੁਣ ਅੱਜ ਤੁਸੀਂ ਬਦਲਿਆ ਹੋਇਆ ਦੇਸ਼ ਦੇਖਿਆ ਹੋਵੇਗਾ ਇੱਥੇ। ਅਤੇ ਅੱਜ ਅਸੀਂ ਇਸ ਭਾਰਤ ਮੰਡਪਮ ਵਿੱਚ National Handloom Day- ਰਾਸ਼ਟਰੀ ਹੈਂਡਲੂਮ ਦਿਵਸ ਮਨਾ ਰਹੇ ਹਾਂ। ਭਾਰਤ ਮੰਡਪਮ ਦੀ ਇਸ ਭੱਵਿਯਤਾ ਵਿੱਚ ਵੀ, ਭਾਰਤ ਦੇ ਹੈਂਡਲੂਮ ਉਦਯੋਗ ਦੀ ਅਹਿਮ ਭੂਮਿਕਾ ਹੈ। ਪੁਰਾਤਨ ਦਾ ਨੂਤਨ ਨਾਲ ਇਹੀ ਸੰਗਮ ਅੱਜ ਦੇ ਭਾਰਤ ਨੂੰ ਪਰਿਭਾਸ਼ਿਤ ਕਰਦਾ ਹੈ। ਅੱਜ ਦਾ ਭਾਰਤ, ਲੋਕਲ ਦੇ ਪ੍ਰਤੀ ਵੋਕਲ ਹੀ ਨਹੀਂ ਹੈ, ਬਲਕਿ ਉਸ ਨੂੰ ਗਲੋਬਲ ਬਣਾਉਣ ਦੇ ਲਈ ਆਲਮੀ ਮੰਚ ਵੀ ਦੇ ਰਿਹਾ ਹੈ। ਥੋੜੀ ਦੇਰ ਪਹਿਲਾਂ ਹੀ ਮੈਨੂੰ ਕੁਝ ਬੁਨਕਰ ਸਾਥੀਆਂ ਨਾਲ ਗੱਲਬਾਤ ਕਰਨ ਦਾ ਅਵਸਰ ਮਿਲਿਆ ਹੈ। ਦੇਸ਼ ਭਰ ਦੇ ਅਨੇਕਾਂ Handloom Clusters ਵਿੱਚ ਵੀ ਸਾਡੇ ਬੁਨਕਰ ਭਾਈ-ਭੈਣ ਦੂਰ-ਦੂਰ ਤੋਂ ਇੱਥੇ ਆਏ ਹਨ ਸਾਡੇ ਨਾਲ ਜੁੜੇ ਹਨ। ਮੈਂ ਆਪ ਸਭ ਦਾ ਇਸ ਵਿਸ਼ਾਲ ਸਮਾਰੋਹ ਵਿੱਚ ਦਿਲ ਤੋਂ ਸੁਆਗਤ ਕਰਦਾ ਹਾਂ, ਮੈਂ ਤੁਹਾਡਾ ਅਭਿਨੰਦਨ ਕਰਦਾ ਹਾਂ।
ਸਾਥੀਓ,
ਅਗਸਤ ਦਾ ਇਹ ਮਹੀਨਾ ਕ੍ਰਾਂਤੀ ਦਾ ਮਹੀਨਾ ਹੈ। ਇਹ ਸਮਾਂ ਆਜ਼ਾਦੀ ਦੇ ਲਈ ਦਿੱਤੇ ਗਏ ਹਰ ਬਲੀਦਾਨ ਨੂੰ ਯਾਦ ਕਰਨ ਦਾ ਹੈ। ਅੱਜ ਦੇ ਦਿਨ ਸਵਦੇਸ਼ੀ ਅੰਦੋਲਨ ਦੀ ਸ਼ੁਰੂਆਤ ਹੋਈ ਸੀ। ਸਵਦੇਸ਼ੀ ਦਾ ਇਹ ਭਾਵ ਸਿਰਫ਼ ਵਿਦੇਸ਼ੀ ਕੱਪੜੇ ਦੇ ਬਹਿਸ਼ਕਾਰ ਤੱਕ ਸੀਮਿਤ ਨਹੀਂ ਸੀ। ਬਲਕਿ ਇਹ ਸਾਡੀ ਆਰਥਿਕ ਆਜ਼ਾਦੀ ਦਾ ਵੀ ਬਹੁਤ ਵੱਡਾ ਪ੍ਰੇਰਕ ਸੀ। ਇਹ ਭਾਰਤ ਦੇ ਲੋਕਾਂ ਨੂੰ ਆਪਣੇ ਬੁਨਕਰਾਂ ਨਾਲ ਜੋੜਨ ਦਾ ਅਭਿਯਾਨ ਸੀ। ਇਹ ਇੱਕ ਵੱਡੀ ਵਜ੍ਹਾ ਸੀ ਕਿ ਸਾਡੀ ਸਰਕਾਰ ਨੇ ਅੱਜ ਦੇ ਦਿਨ ਨੂੰ ਨੈਸ਼ਨਲ ਹੈਂਡਲੂਮ ਡੇਅ ਦੇ ਰੂਪ ਵਿੱਚ ਮਨਾਉਣ ਦਾ ਫ਼ੈਸਲਾ ਲਿਆ ਸੀ। ਬੀਤੇ ਵਰ੍ਹਿਆਂ ਵਿੱਚ ਭਾਰਤ ਦੇ ਬੁਨਕਰਾਂ ਦੇ ਲਈ, ਭਾਰਤ ਦੇ ਹੈਂਡਲੂਮ ਸੈਕਟਰ ਦੇ ਵਿਸਤਾਰ ਦੇ ਲਈ ਬੇਮਿਸਾਲ ਕੰਮ ਕੀਤਾ ਗਿਆ ਹੈ। ਸਵਦੇਸ਼ੀ ਨੂੰ ਲੈ ਕੇ ਦੇਸ਼ ਵਿੱਚ ਇੱਕ ਨਵੀਂ ਕ੍ਰਾਂਤੀ ਆਈ ਹੈ। ਸੁਭਾਵਿਕ ਹੈ ਕਿ ਇਸ ਕ੍ਰਾਂਤੀ ਦੇ ਬਾਰੇ ਵਿੱਚ ਲਾਲ ਕਿਲੇ ਤੋਂ ਚਰਚਾ ਕਰਨ ਦਾ ਮਨ ਹੁੰਦਾ ਹੈ ਅਤੇ ਜਦੋਂ 15 ਅਗਸਤ ਬਹੁਤ ਨੇੜੇ ਹੋਵੇ ਤਾਂ ਸੁਭਾਵਿਕ ਮਨ ਕਰਦਾ ਹੈ ਕਿ ਅਜਿਹੇ ਵਿਸ਼ਿਆਂ ਦੀ ਉੱਥੇ ਚਰਚਾ ਕਰਾਂ। ਲੇਕਿਨ ਅੱਜ ਦੇਸ਼ ਭਰ ਦੇ ਇੰਨੇ ਬੁਨਕਰ ਸਾਥੀ ਜੁੜੇ ਹਨ ਤਾਂ ਉਨ੍ਹਾਂ ਦੇ ਸਾਹਮਣੇ, ਉਨ੍ਹਾਂ ਦੀ ਮਿਹਨਤ ਨਾਲ, ਭਾਰਤ ਨੂੰ ਮਿਲੀ ਇਸ ਸਫ਼ਲਤਾ ਨੂੰ ਬਿਆਨ ਕਰਦੇ ਹੋਏ ਅਤੇ ਸਾਰੀ ਗੱਲ ਇੱਥੇ ਦੱਸਣ ਨਾਲ ਮੈਨੂੰ ਹੋਰ ਵੱਧ ਮਾਣ ਹੋ ਰਿਹਾ ਹੈ।
ਸਾਥੀਓ,
ਸਾਡੇ ਪਰਿਧਾਨ, ਸਾਡਾ ਪਹਿਨਾਵਾ ਸਾਡੀ ਪਹਿਚਾਣ ਨਾਲ ਜੁੜਿਆ ਰਿਹਾ ਹੈ। ਇੱਥੇ ਵੀ ਦੇਖੋ ਭਾਂਤਿ-ਭਾਂਤਿ ਦੇ ਪਹਿਨਾਵੇ ਅਤੇ ਦੇਖਦੇ ਹੀ ਪਤਾ ਚਲਦਾ ਹੈ ਕਿ ਇਹ ਉੱਥੇ ਤੋਂ ਹੋਣਗੇ, ਉਹ ਇੱਥੇ ਤੋਂ ਹੋਣਗੇ, ਉਹ ਇਸ ਇਲਾਕੇ ਤੋਂ ਆਏ ਹੋਣਗੇ। ਯਾਨੀ ਸਾਡੀ ਇੱਕ ਵਿਵਿਧਤਾ ਸਾਡੀ ਪਹਿਚਾਣ ਹੈ, ਅਤੇ ਇੱਕ ਪ੍ਰਕਾਰ ਨਾਲ ਇਹ ਸਾਡੀ ਵਿਵਿਧਤਾ ਨੂੰ ਸੈਲੀਬ੍ਰੇਟ ਕਰਨ ਦਾ ਵੀ ਇਹ ਅਵਸਰ ਹੈ, ਅਤੇ ਇਹ ਵਿਵਿਧਤਾ ਸਭ ਤੋਂ ਪਹਿਲਾਂ ਸਾਡੇ ਕੱਪੜਿਆਂ ਵਿੱਚ ਨਜ਼ਰ ਆਉਂਦੀ ਹੈ। ਦੇਖਦੇ ਹੀ ਪਤਾ ਚਲਦਾ ਹੈ ਕੁਝ ਨਵਾਂ ਹੈ, ਕੁਝ ਅਲੱਗ ਹੈ। ਦੇਸ਼ ਦੇ ਦੂਰ-ਸੁਦੂਰ ਖੇਤਰਾਂ ਵਿੱਚ ਰਹਿਣ ਵਾਲੇ ਸਾਡੇ ਆਦਿਵਾਸੀ ਭਾਈ-ਭੈਣ ਤੋਂ ਲੈ ਕੇ ਬਰਫ਼ ਤੋਂ ਢਕੇ ਪਹਾੜਾਂ ਤੱਕ ਵਿਸਤਾਰ ਹੋਇਆ ਹੈ ਉਹ ਲੋਕ ਤਾਂ ਦੂਸਰੀ ਤਰਫ਼ ਸਮੁੰਦਰੀ ਤਟ ਨਾਲ ਜ਼ਿੰਦਗੀ ਗੁਜਾਰਣ ਵਾਲੇ ਲੋਕ, ਉੱਥੇ ਤੋਂ ਲੈ ਕੇ ਮਰੂਸਥਲ ਤੱਕ ਅਤੇ ਭਾਰਤ ਦੇ ਮੈਦਾਨਾਂ ਤੱਕ, ਪਰਿਧਾਨਾਂ ਦਾ ਇੱਕ ਖ਼ੂਬਸੂਰਤ ਇੰਦ੍ਰਧਨੁਸ਼ ਸਾਡੇ ਕੋਲ ਹੈ। ਅਤੇ ਮੈਂ ਇੱਕ ਵਾਰ ਤਾਕੀਦ ਕੀਤੀ ਸੀ ਕਿ ਕੱਪੜਿਆਂ ਦੀ ਜੋ ਸਾਡੀ ਇਹ ਵਿਵਿਧਤਾ ਹੈ, ਉਸ ਨੂੰ ਸੂਚੀਬੱਧ ਕੀਤਾ ਜਾਵੇ, ਇਸ ਦਾ ਸੰਕਲਨ ਕੀਤਾ ਜਾਵੇ। ਅੱਜ, ਭਾਰਤੀ ਟੈਕਸਟਾਈਲ ਕਰਾਫਟ ਫੰਡ ਦੇ ਰੂਪ ਵਿੱਚ ਇਹ ਅੱਜ ਮੇਰੀ ਉਹ ਤਾਕੀਦ ਇੱਥੇ ਫਲੀਭੂਤ ਹੋਇਆ ਦੇਖ ਕੇ ਮੈਨੂੰ ਵਿਸ਼ੇਸ਼ ਆਨੰਦ ਹੋ ਰਿਹਾ ਹੈ।
ਸਾਥੀਓ,
ਇਹ ਵੀ ਬਦਕਿਸਮਤੀ ਰਹੀ ਕਿ ਜੋ ਕੱਪੜਾ ਉਦਯੋਗ ਪਿਛਲੀਆਂ ਸ਼ਤਾਬਦੀਆਂ ਵਿੱਚ ਇੰਨਾ ਤਾਕਤਵਰ ਸੀ, ਉਸ ਨੂੰ ਆਜ਼ਾਦੀ ਦੇ ਬਾਅਦ ਫਿਰ ਤੋਂ ਸਸ਼ਕਤ ਕਰਨ ‘ਤੇ ਓਨਾ ਜ਼ੋਰ ਨਹੀਂ ਦਿੱਤਾ ਗਿਆ। ਹਾਲਤ ਤਾਂ ਇਹ ਸੀ ਕਿ ਖਾਦੀ ਨੂੰ ਵੀ ਮਰਨ ਸਥਿਤੀ ਵਿੱਚ ਛੱਡ ਦਿੱਤਾ ਗਿਆ ਸੀ। ਲੋਕ ਖਾਦੀ ਪਹਿਣਨ ਵਾਲਿਆਂ ਨੂੰ ਹੀਨਭਾਵਨਾ ਨਾਲ ਦੇਖਣ ਲਗੇ ਸਨ। 2014 ਦੇ ਬਾਅਦ ਤੋਂ ਸਾਡੀ ਸਰਕਾਰ, ਇਸ ਸਥਿਤੀ ਅਤੇ ਇਸ ਸੋਚ ਨੂੰ ਬਦਲਣ ਵਿੱਚ ਜੁਟੀ ਹੈ। ਮੈਨੂੰ ਯਾਦ ਹੈ, ਮਨ ਕੀ ਬਾਤ ਪ੍ਰੋਗਰਾਮ ਦੇ ਸ਼ੁਰੂਆਤੀ ਦਿਨਾਂ ਵਿੱਚ ਮੈਂ ਦੇਸ਼ ਨੂੰ ਖਾਦੀ ਦਾ ਕੋਈ ਨਾ ਕੋਈ ਸਾਮਾਨ ਖਰੀਦਣ ਦੀ ਤਾਕੀਦ ਕੀਤੀ ਸੀ। ਉਸ ਦਾ ਕੀ ਨਤੀਜਾ ਨਿਕਲਿਆ, ਇਸ ਦੇ ਅਸੀਂ ਸਾਰੇ ਗਵਾਹ ਹਨ। ਪਿਛਲੇ 9 ਵਰ੍ਹਿਆਂ ਵਿੱਚ ਖਾਦੀ ਦੇ ਉਤਪਾਦਨ ਵਿੱਚ 3 ਗੁਣਾ ਤੋਂ ਅਧਿਕ ਦਾ ਵਾਧਾ ਹੋਇਆ ਹੈ। ਖਾਦੀ ਦੇ ਕੱਪੜਿਆਂ ਦੀ ਵਿਕਰੀ ਵੀ 5 ਗੁਣਾ ਤੋਂ ਅਧਿਕ ਵਧ ਗਈ ਹੈ। ਦੇਸ਼-ਵਿਦੇਸ਼ ਵਿੱਚ ਖਾਦੀ ਦੇ ਕੱਪੜਿਆਂ ਦੀ ਡਿਮਾਂਡ ਵਧ ਰਹੀ ਹੈ। ਮੈਂ ਕੁਝ ਦਿਨ ਪਹਿਲਾਂ ਹੀ ਪੈਰਿਸ ਵਿੱਚ, ਉੱਥੇ ਇੱਕ ਬਹੁਤ ਵੱਡੇ ਫੈਸ਼ਨ ਬ੍ਰੈਂਡ ਦੀ CEO ਨਾਲ ਮਿਲਿਆ ਸੀ। ਉਨ੍ਹਾਂ ਨੇ ਵੀ ਮੈਨੂੰ ਦੱਸਿਆ ਕਿ ਕਿਸ ਤਰ੍ਹਾਂ ਵਿਦੇਸ਼ ਵਿੱਚ ਖਾਦੀ ਅਤੇ ਭਾਰਤੀ ਹੈਂਡਲੂਮ ਦਾ ਆਕਰਸ਼ਣ ਵਧ ਰਿਹਾ ਹੈ।
ਸਾਥੀਓ,
ਨੌ ਸਾਲ ਪਹਿਲਾਂ ਖਾਦੀ ਅਤੇ ਗ੍ਰਾਮਉਦਯੋਗ ਦਾ ਕਾਰੋਬਾਰ 25 ਹਜ਼ਾਰ, 30 ਹਜ਼ਾਰ ਕਰੋੜ ਰੁਪਏ ਦੇ ਆਸਪਾਸ ਹੀ ਸੀ। ਅੱਜ ਇਹ ਇੱਕ ਲੱਖ ਤੀਹ ਹਜ਼ਾਰ ਕਰੋੜ ਰੁਪਏ ਤੋਂ ਅਧਿਕ ਤੱਕ ਪਹੁੰਚ ਚੁੱਕਿਆ ਹੈ। ਪਿਛਲੇ 9 ਵਰ੍ਹਿਆਂ ਵਿੱਚ ਇਹ ਜੋ ਵਾਧੂ 1 ਲੱਖ ਕਰੋੜ ਰੁਪਏ ਇਸ ਸੈਕਟਰ ਵਿੱਚ ਆਏ ਹਨ, ਇਹ ਪੈਸਾ ਕਿਵੇਂ ਪਹੁੰਚਿਆ ਹੈ? ਇਹ ਪੈਸਾ ਮੇਰੇ ਹੈਂਡਲੂਮ ਸੈਕਟਰ ਨਾਲ ਜੁੜੇ ਗ਼ਰੀਬ ਭਾਈ-ਭੈਣਾਂ ਦੇ ਪਾਸ ਗਿਆ ਹੈ, ਇਹ ਪੈਸਾ ਪਿੰਡਾਂ ਵਿੱਚ ਗਿਆ ਹੈ, ਇਹ ਪੈਸਾ ਆਦਿਵਾਸੀਆਂ ਦੇ ਪਾਸ ਗਿਆ ਹੈ। ਅਤੇ ਅੱਜ ਜਦੋਂ ਨੀਤੀ ਆਯੋਗ ਕਹਿੰਦਾ ਹੈ ਨਾ ਕਿ ਪਿਛਲੇ 5 ਸਾਲ ਵਿੱਚ ਸਾਢੇ ਤੇਰ੍ਹਾਂ ਕਰੋੜ ਲੋਕ ਭਾਰਤ ਵਿੱਚ ਗ਼ਰੀਬੀ ਤੋਂ ਬਾਹਕ ਨਿਕਲੇ ਹਨ। ਉਹ ਬਾਹਰ ਕੱਢਣ ਦੇ ਕੰਮ ਵਿੱਚ ਇਸ ਨੇ ਵੀ ਆਪਣੀ ਭੂਮਿਕਾ ਅਦਾ ਕੀਤੀ ਹੈ। ਅੱਜ ਵੋਕਲ ਫੋਰ ਲੋਕਲ ਦੀ ਭਾਵਨਾ ਦੇ ਨਾਲ ਦੇਸ਼ਵਾਸੀ ਸਵਦੇਸ਼ੀ ਉਤਪਾਦਾਂ ਨੂੰ ਹਾਥੋਂ-ਹੱਥ ਖਰੀਦ ਰਹੇ ਹਨ, ਇਹ ਇੱਕ ਜਨਅੰਦੋਲਨ ਬਣ ਗਿਆ ਹੈ।
ਅਤੇ ਮੈਂ ਸਾਰੇ ਦੇਸ਼ਵਾਸੀਆਂ ਨੂੰ ਇੱਕ ਵਾਰ ਫਿਰ ਕਹਾਂਗਾ। ਆਉਣ ਵਾਲੇ ਦਿਨਾਂ ਵਿੱਚ ਰਕਸ਼ਾਬੰਧਨ (ਰੱਖੜੀ) ਦਾ ਤਿਉਹਾਰ ਆਉਣ ਵਾਲਾ ਹੈ, ਗਣੇਸ਼ ਉਤਸਵ ਆ ਰਿਹਾ ਹੈ, ਦੁਸਹਿਰਾ, ਦੀਪਾਵਲੀ (ਦਿਵਾਲੀ), ਦੁਰਗਾਪੂਜਾ। ਇਨ੍ਹਾਂ ਤਿਉਹਾਰਾਂ ‘ਤੇ ਸਾਨੂੰ ਆਪਣੇ ਸਵਦੇਸ਼ੀ ਦੇ ਸੰਕਲਪ ਨੂੰ ਦੋਹਰਾਉਣਾ ਹੀ ਹੈ। ਅਤੇ ਅਜਿਹਾ ਕਰਕੇ ਅਸੀਂ ਆਪਣੇ ਜੋ ਦਸਤਕਾਰੀ ਹਨ, ਆਪਣੇ ਬੁਨਕਰ ਭਾਈ-ਭੈਣ ਹਨ, ਹੈਂਡਲੂਮ ਦੀ ਦੁਨੀਆ ਨਾਲ ਜੁੜੇ ਲੋਕ ਹਨ ਉਨ੍ਹਾਂ ਦੀ ਬਹੁਤ ਵੱਡੀ ਮਦਦ ਕਰਦੇ ਹਨ, ਅਤੇ ਜਦੋਂ ਰੱਖੜੀ ਦੇ ਤਿਉਹਾਰ ਵਿੱਚ ਰੱਖਿਆ ਦੇ ਉਸ ਤਿਉਹਾਰ ਵਿੱਚ ਮੇਰੀ ਭੈਣ ਜੋ ਮੈਨੂੰ ਰੱਖੜੀ ਬੰਨ੍ਹਦੀ ਹੈ ਤਾਂ ਮੈਂ ਤਾਂ ਰੱਖਿਆ ਦੀ ਗੱਲ ਕਰਦਾ ਹਾਂ ਲੇਕਿਨ ਮੈਂ ਅਗਰ ਉਸ ਨੂੰ ਉਪਹਾਰ ਵਿੱਚ ਕਿਸੇ ਗ਼ਰੀਬ ਮਾਂ ਦੇ ਹੱਥ ਨਾਲ ਬਣੀ ਹੋਈ ਚੀਜ਼ ਦਿੰਦਾ ਹਾਂ ਤਾਂ ਉਸ ਨੂੰ ਉਸ ਮਾਂ ਦੀ ਰੱਖਿਆ ਵੀ ਮੈਂ ਕਰਦਾ ਹਾਂ।
ਸਾਥੀਓ,
ਮੈਨੂੰ ਇਸ ਗੱਲ ਦਾ ਸੰਤੋਸ਼ ਹੈ ਕਿ ਟੈਕਸਟਾਈਲ ਸੈਕਟਰ ਦੇ ਲਈ ਜੋ ਯੋਜਨਾਵਾਂ ਅਸੀਂ ਚਲਾਈਆਂ ਹਨ, ਉਹ ਸਮਾਜਿਕ ਨਿਆਂ ਦਾ ਵੀ ਵੱਡਾ ਮਾਧਿਅਮ ਬਣ ਰਹੀਆਂ ਹਨ। ਅੱਜ ਦੇਸ਼ ਭਰ ਦੇ ਪਿੰਡਾਂ ਅਤੇ ਕਸਬਿਆਂ ਵਿੱਚ ਲੱਖਾਂ ਲੋਕ ਹੈਂਡਲੂਮ ਦੇ ਕੰਮ ਨਾਲ ਜੁੜੇ ਹਨ। ਇਨ੍ਹਾਂ ਵਿੱਚ ਜ਼ਿਆਦਾਤਰ ਲੋਕ ਦਲਿਤ, ਪਿਛੜੇ-ਪਸਮਾਂਦਾ ਅਤੇ ਆਦਿਵਾਸੀ ਸਮਾਜ ਤੋਂ ਆਉਂਦੇ ਹਨ। ਬੀਤੇ 9 ਵਰ੍ਹਿਆਂ ਵਿੱਚ ਸਰਕਾਰ ਦੇ ਪ੍ਰਯਾਸਾਂ ਨੇ ਨਾ ਸਿਰਫ਼ ਇਨ੍ਹਾਂ ਵੱਡੀ ਸੰਖਿਆ ਵਿੱਚ ਰੋਜ਼ਗਾਰ ਦਿੱਤਾ ਹੈ ਬਲਕਿ ਇਨ੍ਹਾਂ ਦੀ ਆਮਦਨ ਵੀ ਵਧੀ ਹੈ। ਬਿਜਲੀ, ਪਾਣੀ, ਗੈਸ ਕਨੈਕਸ਼ਨ, ਸਵੱਛ ਭਾਰਤ ਜਿਹੇ ਅਭਿਯਾਨਾਂ ਦਾ ਵੀ ਲਾਭ ਸਭ ਤੋਂ ਜ਼ਿਆਦਾ ਉੱਥੇ ਪਹੁੰਚਿਆ ਹੈ। ਅਤੇ ਮੋਦੀ ਨੇ ਉਨ੍ਹਾਂ ਨੂੰ ਗਰੰਟੀ ਦਿੱਤੀ ਹੈ- ਮੁਫ਼ਤ ਰਾਸ਼ਨ ਕੀਤੀ। ਅਤੇ ਜਦੋਂ ਮੋਦੀ ਗਰੰਟੀ ਦਿੰਦਾ ਹੈ ਤਾਂ ਉਸ ਦਾ ਚੁੱਲ੍ਹਾ 365 ਦਿਨ ਚਲਦਾ ਹੀ ਚਲਦਾ ਹੈ। ਮੋਦੀ ਨੇ ਉਨ੍ਹਾਂ ਨੂੰ ਗਰੰਟੀ ਦਿੱਤੀ ਹੈ- ਪੱਕੇ ਘਰ ਦੀ। ਮੋਦੀ ਨੇ ਇਨ੍ਹਾਂ ਨੂੰ ਗਰੰਟੀ ਦਿੱਤੀ ਹੈ 5 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਕੀਤੀ। ਅਸੀਂ ਮੂਲ ਸੁਵਿਧਾਵਾਂ ਦੇ ਲਈ ਆਪਣੇ ਬੁਨਕਰ ਭਾਈ ਅਤੇ ਭੈਣਾਂ ਦਾ ਦਹਾਕਿਆਂ ਦਾ ਇੰਤਜ਼ਾਰ ਖ਼ਤਮ ਕੀਤਾ ਹੈ।
ਸਾਥੀਓ,
ਸਰਕਾਰ ਦਾ ਪ੍ਰਯਾਸ ਹੈ ਕਿ ਟੈਕਸਟਾਈਲ ਸੈਕਟਰ ਨਾਲ ਜੁੜੀਆਂ ਜੋ ਪਰੰਪਰਾਵਾਂ ਹਨ, ਉਹ ਨਾ ਸਿਰਫ਼ ਜ਼ਿੰਦਾ ਰਹਿਣ, ਬਲਕਿ ਨਵੇਂ ਅਵਤਾਰ ਵਿੱਚ ਦੁਨੀਆ ਨੂੰ ਆਕਰਸ਼ਿਤ ਕਰਨ। ਇਸ ਲਈ ਅਸੀਂ ਇਸ ਕੰਮ ਨਾਲ ਜੁੜੇ ਸਾਥੀਆਂ ਨੂੰ ਅਤੇ ਉਨ੍ਹਾਂ ਦੀ ਪੜ੍ਹਾਈ, ਟ੍ਰੇਨਿੰਗ ਅਤੇ ਕਮਾਈ ‘ਤੇ ਬਲ ਦੇ ਰਹੇ ਹਨ। ਅਸੀਂ ਬੁਨਕਰਾਂ ਅਤੇ ਦਸਤਕਾਰੀਆਂ ਦੇ ਬੱਚਿਆਂ ਦੀਆਂ ਆਕਾਂਖਿਆਵਾਂ ਨੂੰ ਉਡਾਨ ਦੇਣਾ ਚਾਹੁੰਦੇ ਹਨ। ਬੁਨਕਰਾਂ ਦੇ ਬੱਚਿਆਂ ਦੀ ਸਕਿੱਲ ਟ੍ਰੇਨਿੰਗ ਦੇ ਲਈ ਉਨ੍ਹਾਂ ਨੂੰ ਟੈਕਸਟਾਈਲ ਇੰਸਟੀਟਿਊਟਸ ਵਿੱਚ 2 ਲੱਖ ਰੁਪਏ ਤੱਕ ਦੀ ਸਕੌਲਰਸ਼ਿਪ ਮਿਲ ਰਹੀ ਹੈ। ਪਿਛਲੇ 9 ਵਰ੍ਹਿਆਂ ਵਿੱਚ 600 ਤੋਂ ਅਧਿਕ ਹੈਂਡਲੂਮ ਕਲਸਟਰ ਵਿਕਸਿਤ ਕੀਤੇ ਗਏ ਹਨ।
ਇਨ੍ਹਾਂ ਵਿੱਚ ਵੀ ਹਜ਼ਾਰਾਂ ਬੁਨਕਰਾਂ ਦੀ ਟ੍ਰੇਨਿੰਗ ਦਿੱਤੀ ਗਈ ਹੈ। ਸਾਡੀ ਲਗਾਤਾਰ ਕੋਸ਼ਿਸ਼ ਹੈ ਕਿ ਬੁਨਕਰਾਂ ਦਾ ਕੰਮ ਅਸਾਨ ਹੋਵੇ, ਉਤਪਾਦਕਤਾ ਅਧਿਕ ਹੋਵੇ, ਕੁਆਲਿਟੀ ਬਿਹਤਰ ਹੋਵੇ, ਡਿਜ਼ਾਈਨ ਨਿਤਯ-ਨੂਤਨ ਹੋਣ। ਇਸ ਲਈ ਉਨ੍ਹਾਂ ਨੂੰ ਕੰਪਿਊਟਰ ਨਾਲ ਚਲਣ ਵਾਲੀ ਪੰਚਿੰਗ ਮਸ਼ੀਨਾਂ ਵੀ ਉਪਲਬਧ ਕਰਵਾਈਆਂ ਜਾ ਰਹੀਆਂ ਹਨ। ਇਸ ਨਾਲ ਨਵੇਂ-ਨਵੇਂ ਡਿਜ਼ਾਈਨ ਤੇਜ਼ੀ ਨਾਲ ਬਣਾਏ ਜਾ ਸਕਦੇ ਹਨ। ਮੋਟਰ ਨਾਲ ਚਲਣ ਵਾਲੀਆਂ ਮਸ਼ੀਨਾਂ ਨਾਲ ਤਾਨਾ ਬਣਾਉਣਾ ਵੀ ਅਸਾਨ ਹੋ ਰਿਹਾ ਹੈ। ਅਜਿਹੇ ਅਨੇਕ ਉਪਕਰਣ, ਅਜਿਹੀਆਂ ਅਨੇਕਾਂ ਮਸ਼ੀਨਾਂ ਬੁਨਕਰਾਂ ਨੂੰ ਉਪਲਬਧ ਕਰਵਾਈਆਂ ਜਾ ਰਹੀਆਂ ਹਨ। ਸਰਕਾਰ, ਹੈਂਡਲੂਮ ਬੁਨਕਰਾਂ ਨੂੰ ਰਿਆਇਤੀ ਦਰਾਂ ‘ਤੇ ਕੱਚਾ ਮਾਲ ਯਾਨੀ ਧਾਗਾ ਵੀ ਦੇ ਰਹੀ ਹੈ। ਕੱਚੇ ਮਾਲ ਨੂੰ ਲਿਆਉਣ ਦਾ ਖ਼ਰਚ ਵੀ ਸਰਕਾਰ ਵਹਿਨ ਕਰਦੀ ਹੈ। ਮੁਦਰਾ ਯੋਜਨਾ ਦੇ ਮਾਧਿਅਮ ਨਾਲ ਵੀ ਬੁਨਕਰਾਂ ਨੂੰ ਬਿਨਾ ਗਰੰਟੀ ਦਾ ਲੋਨ ਮਿਲਣਾ ਸੰਭਵ ਹੋਇਆ ਹੈ।
ਸਾਥੀਓ,
ਮੈਂ ਗੁਜਰਾਤ ਵਿੱਚ ਰਹਿੰਦੇ ਹੋਏ ਬਰਸੋਂ, ਮੇਰੇ ਬੁਨਕਰ ਦੇ ਨਾਲ ਸਮਾਂ ਬਿਤਾਇਆ ਹੈ। ਅੱਜ ਮੈਂ ਜਿੱਥੇ ਤੋਂ ਸਾਂਸਦ ਹਾਂ, ਕਾਸ਼ੀ, ਉਸ ਪੂਰੇ ਖੇਤਰ ਦੀ ਅਰਥਵਿਵਸਥਾ ਵਿੱਚ ਵੀ ਹੈਂਡਲੂਮ ਦਾ ਬਹੁਤ ਵੱਡਾ ਯੋਗਦਾਨ ਹੈ । ਮੇਰੀ ਅਕਸਰ ਉਨ੍ਹਾਂ ਨਾਲ ਮੁਲਾਕਾਤ ਵੀ ਹੁੰਦੀ ਹੈ, ਗੱਲਬਾਤ ਹੁੰਦੀ ਹੈ। ਇਸ ਲਈ ਮੈਨੂੰ ਧਰਤੀ ਦੀ ਜਾਣਕਾਰੀ ਵੀ ਰਹਿੰਦੀ ਹੈ। ਸਾਡੇ ਬੁਨਕਰ ਸਮਾਜ ਦੇ ਲਈ ਇੱਕ ਬਹੁਤ ਵੱਡੀ ਚੁਣੌਤੀ ਰਿਹਾ ਹੈ ਕਿ ਉਹ ਪ੍ਰੋਡਕਟ ਤਾਂ ਬਣਾ ਲੈਂਦਾ ਹਨ, ਲੇਕਿਨ ਉਸ ਨੂੰ ਵੇਚਣ ਦੇ ਲਈ ਉਨ੍ਹਾਂ ਨੂੰ ਸਪਲਾਈ ਚੇਨ ਦੀ ਦਿੱਕਤ ਆਉਂਦੀ ਹੈ, ਮਾਰਕੀਟਿੰਗ ਦੀ ਦਿੱਕਤ ਆਉਂਦੀ ਹੈ। ਸਾਡੀ ਸਰਕਾਰ ਉਨ੍ਹਾਂ ਨੂੰ ਇਸ ਸਮੱਸਿਆ ਤੋਂ ਵੀ ਬਾਹਰ ਕੱਢ ਰਹੀ ਹੈ। ਸਰਕਾਰ, ਹੱਥ ਨਾਲ ਬਣੇ ਉਤਪਾਦਾਂ ਦੀ ਮਾਰਕੀਟਿੰਗ ‘ਤੇ ਵੀ ਜ਼ੋਰ ਦੇ ਰਹੀ ਹੈ। ਦੇਸ਼ ਦੇ ਕਿਸੇ ਨਾ ਕਿਸੇ ਕੋਨੇ ਵਿੱਚ ਹਰ ਰੋਜ਼ ਇੱਕ ਮਾਰਕੀਟਿੰਗ ਐਗਜ਼ੀਬਿਸ਼ਨ ਲਗਾਈ ਜਾ ਰਹੀ ਹੈ। ਭਾਰਤ ਮੰਡਪਮ ਦੀ ਤਰ੍ਹਾ ਹੀ, ਦੇਸ਼ ਦੇ ਅਨੇਕ ਸ਼ਹਿਰਾਂ ਵਿੱਚ ਪ੍ਰਦਰਸ਼ਨੀ ਸਥਲ ਅੱਜ ਨਿਰਮਾਣ ਕੀਤੇ ਜਾ ਰਹੇ ਹਨ।
ਇਸ ਵਿੱਚ ਦੈਨਿਕ ਭੱਤੇ ਦੇ ਨਾਲ ਹੀ ਨਿਸ਼ੁਲਕ ਸਟਾਲ ਵੀ ਮੁਹੱਈਆ ਕਰਵਾਇਆ ਜਾਂਦਾ ਹੈ। ਅਤੇ ਅੱਜ ਖੁਸ਼ੀ ਦੀ ਗੱਲ ਹੈ ਕਿ ਸਾਡੀ ਨਵੀਂ ਪੀੜ੍ਹੀ ਦੇ ਜੋ ਨੌਜਵਾਨ ਹਨ, ਜੋ ਨਵੇਂ-ਨਵੇਂ ਸਟਾਰਟਅੱਪਸ ਆ ਰਹੇ ਹਨ। ਸਟਾਰਟਅੱਪ ਦੀ ਦੁਨੀਆ ਦੇ ਲੋਕ ਵੀ ਮੇਰੇ ਹੋਣਹਾਰ ਭਾਰਤ ਦੇ ਯੁਵਾ ਹੈਂਡਲੂਮ ਨਾਲ ਬਣੀਆਂ ਚੀਜ਼ਾਂ, ਹੈਂਡੀਕ੍ਰਾਫਟ ਨਾਲ ਬਣੀਆਂ ਚੀਜ਼ਾਂ, ਸਾਡੀ ਕੋਟੇਜ ਇੰਡਸਟ੍ਰੀ ਨਾਲ ਬਣੀਆਂ ਚੀਜ਼ਾਂ ਉਸ ਦੇ ਲਈ ਅਨੇਕ ਨਵੀਂ-ਨਵੀਂ ਟੈਕਨੀਕ, ਨਵੇਂ-ਨਵੇਂ ਪੈਟਰਨਸ, ਉਸ ਦੀ ਮਾਰਕੀਟਿੰਗ ਦੀ ਨਵੀਆਂ-ਨਵੀਆਂ ਵਿਵਸਥਾਵਾਂ, ਅਨੇਕ ਸਟਾਰਟਅੱਪਸ ਅੱਜਕੱਲ੍ਹ ਇਸ ਦੁਨੀਆ ਵਿੱਚ ਆਏ ਹਨ। ਅਤੇ ਇਸ ਲਈ ਮੈਂ ਉਸ ਦੇ ਭਵਿੱਖ ਨੂੰ ਇੱਕ ਨਯਾਪਨ ਮਿਲਦਾ ਹੋਇਆ ਦੇਖ ਰਿਹਾ ਹਾਂ।
ਅੱਜ ਵਨ ਡਿਸਟ੍ਰਿਕਟ ਵਨ ਪ੍ਰੋਡਕਟ ਯੋਜਨਾ ਦੇ ਤਹਿਤ ਹਰ ਜ਼ਿਲ੍ਹੇ ਵਿੱਚ ਉੱਥੇ ਦੇ ਖਾਸ ਉਤਪਾਦਾਂ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ। ਦੇਸ਼ ਦੇ ਰੇਲਵੇ ਸਟੇਸ਼ਨਾਂ ‘ਤੇ ਵੀ ਅਜਿਹੇ ਉਤਪਾਦਾਂ ਦੀ ਵਿਕਰੀ ਦੇ ਲਈ ਵਿਸ਼ੇਸ਼ ਸਟਾਲ ਬਣਾਏ ਜਾ ਰਹੇ ਹਨ। ਹਰ ਜ਼ਿਲ੍ਹੇ ਦੇ, ਹਰ ਰਾਜ ਦੇ ਹੈਂਡੀਕ੍ਰਾਫਟ, ਹੈਂਡਲੂਮ ਨਾਲ ਬਣੀਆਂ ਚੀਜ਼ਾਂ ਨੂੰ ਪ੍ਰਮੋਟ ਕਰਨ ਦੇ ਲਈ ਸਰਕਾਰ ਏਕਤਾ ਮਾਲ ਵੀ ਬਣਵਾ ਰਹੀ ਹੈ। ਏਕਤਾ ਮਾਲ ਵਿੱਚ ਉਸ ਰਾਜ ਦੇ ਹੈਂਡੀਕ੍ਰਾਫਟ ਉਤਪਾਦ ਇੱਕ ਛੱਤ ਦੇ ਹੇਠਾਂ ਹੋਣਗੇ। ਇਸ ਦਾ ਵੀ ਬਹੁਤ ਵੱਡਾ ਫਾਇਦਾ ਸਾਡੇ ਹੈਂਡਲੂਮ ਸੈਕਟਰ ਨਾਲ ਜੁੜੇ ਭਾਈ-ਭੈਣਾਂ ਨੂੰ ਹੋਵੇਗਾ। ਤੁਹਾਡੇ ਵਿੱਚੋਂ ਕਿਸੇ ਨੂੰ ਅਗਰ ਗੁਜਰਾਤ ਵਿੱਚ ਸਟੈਚਿਊ ਆਵ੍ ਯੂਨਿਟੀ ਦੇਖਣ ਦਾ ਅਵਸਰ ਮਿਲਿਆ ਹੋਵੇਗਾ ਤਾਂ ਉੱਥੇ ਇੱਕ ਏਕਤਾ ਮਾਲ ਬਣਿਆ ਹੋਇਆ ਹੈ। ਹਿੰਦੁਸਤਾਨ ਦੇ ਦਸਤਕਾਰੀਆਂ ਦੁਆਰਾ ਬਣੀ ਹੋਈ ਦੇਸ਼ ਦੇ ਹਰ ਕੋਨੇ ਦੀ ਚੀਜ਼ ਉੱਥੇ ਉਪਲਬਧ ਹੁੰਦੀ ਹੈ। ਤਾਂ ਟੂਰਿਸਟ ਉੱਥੇ ਤੋਂ ਜੋ ਆਉਂਦਾ ਹੈ ਤਾਂ ਏਕਤਾ ਦਾ ਅਨੁਭਵ ਵੀ ਕਰਦਾ ਹੈ ਅਤੇ ਉਸ ਨੂੰ ਹਿੰਦੁਸਤਾਨ ਦੇ ਜਿਸ ਕੋਨੇ ਦੀ ਚੀਜ਼ ਚਾਹੀਦਾ ਹੈ ਉੱਥੇ ਤੋਂ ਮਿਲ ਜਾਂਦੀ ਹੈ।
ਅਜਿਹੇ ਏਕਤਾ ਮਾਲ ਦੇਸ਼ ਦੀਆਂ ਸਾਰੀਆਂ ਰਾਜਧਾਨੀਆਂ ਵਿੱਚ ਬਣਨ ਇਸ ਦਿਸ਼ਾ ਵਿੱਚ ਇੱਕ ਪ੍ਰਯਾਸ ਚਲ ਰਿਹਾ ਹੈ। ਸਾਡੀਆਂ ਇਨ੍ਹਾਂ ਚੀਜ਼ਾਂ ਦਾ ਮਹੱਤਵ ਕਿੰਨਾ ਹੈ। ਮੈਂ ਪ੍ਰਧਾਨ ਮੰਤਰੀ ਕਾਰਜਕਾਲ ਵਿੱਚ ਵਿਦੇਸ਼ ਜਾਂਦਾ ਹਾਂ ਤਾਂ ਦੁਨੀਆ ਦੇ ਮਹਾਨੁਭਾਵਾਂ ਦੇ ਲਈ ਕੁਝ ਨਾ ਕੁਝ ਭੇਂਟ ਸੌਗਾਤ ਲੈ ਜਾਣਾ ਹੁੰਦਾ ਹੈ। ਮੇਰੀ ਵੱਡੀ ਤਾਕੀਦ ਰਹਿੰਦੀ ਹੈ ਕਿ ਆਪ ਸਭ ਸਾਥੀ ਜੋ ਬਣਾਉਂਦੇ ਹਨ ਉਨ੍ਹਾਂ ਚੀਜ਼ਾਂ ਨੂੰ ਮੈਂ ਦੁਨੀਆ ਦੇ ਲੋਕਾਂ ਨੂੰ ਦਿੰਦਾ ਹਾਂ। ਉਨ੍ਹਾਂ ਨੂੰ ਪ੍ਰਸੰਨ ਤਾਂ ਕਰਦੇ ਹੀ ਹਨ। ਜਦੋਂ ਉਨ੍ਹਾਂ ਨੂੰ ਮੈਂ ਦੱਸਦਾ ਹਾਂ ਇਹ ਮੇਰੇ ਫਲਾਨੇ ਇਲਾਕੇ ਦੇ ਫਲਾਨੇ ਪਿੰਡ ਦੇ ਲੋਕਾਂ ਨੇ ਬਣਾਈ ਤਾਂ ਬਹੁਤ ਪ੍ਰਭਾਵਿਤ ਵੀ ਹੋ ਜਾਂਦੇ ਹਨ।
ਸਾਥੀਓ,
ਸਾਡੇ ਹੈਂਡਲੂਮ ਸੈਕਟਰ ਦੇ ਭਾਈ-ਭੈਣਾਂ ਨੂੰ ਡਿਜੀਟਲ ਇੰਡੀਆ ਦਾ ਵੀ ਲਾਭ ਮਿਲੇ, ਇਸ ਦਾ ਵੀ ਪੂਰਾ ਪ੍ਰਯਾਸ ਹੈ। ਤੁਸੀਂ ਜਾਣਦੇ ਹੋ ਸਰਕਾਰ ਨੇ ਖਰੀਦ-ਵਿਕਰੀ ਦੇ ਲਈ ਇੱਕ ਪੋਰਟਲ ਬਣਾਇਆ ਹੈ- ਗਵਰਮੈਂਟ ਈ-ਮਾਰਕਿਟਪਲੇਸ ਯਾਨੀ GeM I GeM ‘ਤੇ ਛੋਟੇ ਤੋਂ ਛੋਟਾ ਕਾਰੀਗਰ, ਸ਼ਿਲਪੀ, ਬੁਨਕਰ ਆਪਣਾ ਸਮਾਨ ਸਿੱਧਾ ਸਰਕਾਰ ਨੂੰ ਵੇਚ ਸਕਦਾ ਹੈ। ਬਹੁਤ ਵੱਡੀ ਸੰਖਿਆ ਵਿੱਚ ਬੁਨਕਰਾਂ ਨੇ ਇਸ ਦਾ ਲਾਭ ਉਠਾਇਆ ਹੈ। ਅੱਜ ਹੈਂਡਲੂਮ ਅਤੇ ਹੈਂਡੀਕ੍ਰਾਫਟ ਨਾਲ ਜੁੜੀਆਂ ਪੌਣੇ 2 ਲੱਖ ਸੰਸਥਾਵਾਂ GeM ਪੋਰਟਲ ਨਾਲ ਜੁੜੀਆਂ ਹੋਈਆਂ ਹਨ।
ਸਾਥੀਓ,
ਸਾਡੀ ਸਰਕਾਰ, ਆਪਣੇ ਬੁਨਕਰਾਂ ਨੂੰ ਦੁਨੀਆ ਦਾ ਵੱਡਾ ਬਜ਼ਾਰ ਉਪਲਬਧ ਕਰਵਾਉਣ ‘ਤੇ ਵੀ ਸਪਸ਼ਟ ਰਣਨੀਤੀ ਦੇ ਨਾਲ ਕੰਮ ਕਰ ਰਹੀ ਹੈ। ਅੱਜ ਦੁਨੀਆ ਦੀ ਵੱਡੀਆਂ-ਵੱਡੀਆਂ ਕੰਪਨੀਆਂ ਭਾਰਤ ਦੇ MSMEs, ਸਾਡੇ ਬੁਨਕਰਾਂ, ਕਾਰੀਗਰਾਂ, ਕਿਸਾਨਾਂ ਦੇ ਉਤਪਾਦਾਂ ਨੂੰ ਦੁਨੀਆ ਭਰ ਦੇ ਬਜ਼ਾਰਾਂ ਤੱਕ ਲੈ ਜਾਣ ਦੇ ਲਈ ਅੱਗੇ ਆ ਰਹੀਆਂ ਹਨ। ਮੇਰੀ ਅਜਿਹੀਆਂ ਅਨੇਕ ਕੰਪਨੀਆਂ ਦੀ ਲੀਡਰਸ਼ਿਪ ਨਾਲ ਸਿੱਧੀ ਚਰਚਾ ਹੋਈ ਹੈ। ਦੁਨੀਆ ਭਰ ਵਿੱਚ ਇਨ੍ਹਾਂ ਦੇ ਵੱਡੇ-ਵੱਡੇ ਸਟੋਰਸ ਹਨ, ਰੀਟੇਲ ਸਪਲਾਈ ਚੇਨ ਹੈ, ਵੱਡੇ-ਵੱਡੇ ਮਾਲਸ ਹਨ, ਦੁਕਾਨਾਂ ਹਨ। ਔਨਲਾਈਨ ਦੀ ਦੁਨੀਆ ਵਿੱਚ ਵੀ ਇਨ੍ਹਾਂ ਦਾ ਸਮਰੱਥ ਬਹੁਤ ਵੱਡਾ ਹੈ। ਅਜਿਹੀਆਂ ਕੰਪਨੀਆਂ ਨੇ ਹੁਣ ਭਾਰਤ ਦੇ ਸਥਾਨਕ ਉਤਪਾਦਾਂ ਨੂੰ ਵਿਦੇਸ਼ ਦੇ ਕੋਨੇ-ਕੋਨੇ ਵਿੱਚ ਲੈ ਜਾਣ ਦਾ ਸੰਕਲਪ ਲਿਆ ਹੈ।
ਸਾਡੇ ਮਿਲਟਸ ਜਿਸ ਨੂੰ ਅਸੀਂ ਹੁਣ ਸ਼੍ਰੀਅੰਨ ਦੇ ਰੂਪ ਵਿੱਚ ਪਹਿਚਾਣਦੇ ਹਾਂ। ਇਹ ਸ਼੍ਰੀਅੰਨ ਹੋਣ, ਸਾਡੇ ਹੈਂਡਲੂਮ ਦੇ ਪ੍ਰੋਡਕਟਸ ਹੋਣ, ਹੁਣ ਇਹ ਵੱਡੀਆਂ ਇੰਟਰਨੈਸ਼ਨਲ ਕੰਪਨੀਆਂ ਉਨ੍ਹਾਂ ਨੂੰ ਦੁਨੀਆ ਭਰ ਦੇ ਬਜ਼ਾਰਾਂ ਵਿੱਚ ਲੈ ਕੇ ਜਾਣਗੀਆਂ। ਯਾਨੀ ਪ੍ਰੋਡਕਟ ਭਾਰਤ ਦਾ ਹੋਵੇਗਾ, ਭਾਰਤ ਵਿੱਚ ਬਣਿਆ ਹੋਵੇਗਾ, ਭਾਰਤ ਦੇ ਲੋਕਾਂ ਦੇ ਪਸੀਨੇ ਦੀ ਉਸ ਵਿੱਚ ਮਹਿਕ ਹੋਵੇਗੀ ਅਤੇ ਸਪਲਾਈ ਚੇਨ ਇਨ੍ਹਾਂ ਮਲਟੀ ਨੈਸ਼ਨਲ ਕੰਪਨੀਆਂ ਦੀ ਇਸਤੇਮਾਲ ਹੋਵੇਗੀ। ਅਤੇ ਇਸ ਦਾ ਵੀ ਬਹੁਤ ਵੱਡਾ ਫਾਇਦਾ ਸਾਡੇ ਦੇਸ਼ ਦੇ ਇਸ ਖੇਤਰ ਨਾਲ ਜੁੜੇ ਹੋਏ ਹਰ ਛੋਟੇ ਵਿਅਕਤੀ ਨੂੰ ਮਿਲਣ ਵਾਲਾ ਹੈ।
ਸਾਥੀਓ,
ਸਰਕਾਰ ਨੇ ਇਨ੍ਹਾਂ ਪ੍ਰਯਾਸਾਂ ਦੇ ਦਰਮਿਆਨ, ਅੱਜ ਮੈਂ ਟੈਕਸਟਾਈਲ ਇੰਡਸਟ੍ਰੀ ਅਤੇ ਫੈਸ਼ਨ ਜਗਤ ਦੇ ਸਾਥੀਆਂ ਨੂੰ ਵੀ ਇੱਕ ਗੱਲ ਕਹਾਂਗਾ। ਅੱਜ ਜਦੋਂ ਅਸੀਂ ਦੁਨੀਆ ਦੀ ਟੌਪ-3 ਇਕੋਨੌਮੀਜ਼ ਵਿੱਚ ਆਉਣ ਦੇ ਲਈ ਕਦਮ ਵਧਾ ਚੁੱਕੇ ਹਨ, ਤਦ ਸਾਨੂੰ ਆਪਣੀ ਸੋਚ ਅਤੇ ਕੰਮ ਦਾ ਦਾਇਰਾ ਵੀ ਵਧਾਉਣਾ ਹੋਵੇਗਾ। ਸਾਨੂੰ ਆਪਣੇ ਹੈਂਡਲੂਮ, ਆਪਣੇ ਖਾਦੀ, ਆਪਣੇ ਟੈਕਸਟਾਈਲ ਸੈਕਟਰ ਨੂੰ ਵਰਲਡ ਚੈਂਪੀਅਨ ਬਣਾਉਣਾ ਚਾਹੁੰਦਾ ਹਾਂ। ਲੇਕਿਨ ਇਸ ਦੇ ਲਈ ਸਬਕਾ ਪ੍ਰਯਾਸ ਜ਼ਰੂਰੀ ਹੈ। ਸ਼੍ਰਮਿਕ ਹੋਵੇ, ਬੁਣਕਰ ਹੋਵੇ, ਡਿਜ਼ਾਇਨਰ ਹੋਵੇ ਜਾਂ ਇੰਡਸਟ੍ਰੀ, ਸਬਕੋ ਇੱਕਨਿਸ਼ਠ ਪ੍ਰਯਾਸ ਕਰਨੇ ਹੋਣਗੇ। ਤੁਸੀਂ ਭਾਰਤ ਦੇ ਬੁਣਕਾਰਾਂ ਦੀ ਸਕਿੱਲ ਨੂੰ, ਟੈਕਨੋਲੋਜੀ ਨਾਲ ਜੋੜੋ। ਅੱਜ ਅਸੀਂ ਭਾਰਤ ਵਿੱਚ ਇੱਕ ਨਿਓ ਮਿਡਲ ਕਲਾਸ ਦਾ ਉਦੈ ਦੇਖ ਰਹੇ ਹਾਂ।
ਹਰ ਪ੍ਰੋਡੈਕਟ ਦੇ ਲਈ ਇੱਕ ਬਹੁਤ ਬੜਾ ਯੁਵਾ ਕੰਜਿਊਮਰ ਵਰਗ ਭਾਰਤ ਵਿੱਚ ਬਣ ਰਿਹਾ ਹੈ। ਇਹ ਨਿਸ਼ਚਿਤ ਰੂਪ ਨਾਲ ਭਾਰਤ ਦੀਆਂ ਟੈਕਸਟਾਈਲ ਕੰਪਨੀਆਂ ਦੇ ਲਈ ਇੱਕ ਬਹੁਤ ਵੱਡਾ ਅਵਸਰ ਹੈ। ਇਸ ਲਈ ਇਨ੍ਹਾਂ ਕੰਪਨੀਆਂ ਦਾ ਵੀ ਫਰਜ਼ ਹੈ ਕਿ ਉਹ ਸਥਾਨਕ ਸਪਲਾਈ ਚੇਨ ਨੂੰ ਸਸ਼ਕਤ ਕਰਨ, ਉਸ ’ਤੇ ਇਨਵੈਸਟ ਕਰਨ। ਬਾਹਰ ਬਣਿਆ-ਬਣਾਇਆ ਉਪਲਬਧ ਹੈ, ਤਾਂ ਉਸ ਨੂੰ ਇਮਪੋਰਟ ਕਰਨ, ਇਹ ਅਪ੍ਰੋਚ ਅੱਜ ਜਦੋਂ ਅਸੀਂ ਮਹਾਤਮਾ ਗਾਂਧੀ ਦੇ ਕੰਮਾਂ ਨੂੰ ਯਾਦ ਕਰਦੇ ਹੋਏ ਬੈਠੇ ਹਾਂ ਤਾਂ ਫਿਰ ਤੋਂ ਇੱਕ ਵਾਰ ਮਨ ਨੂੰ ਹਿਲਾਉਣਾ ਹੋਵੇਗਾ, ਮਨ ਨੂੰ ਸੰਕਲਪਿਤ ਕਰਨਾ ਹੋਵੇਗਾ ਕਿ ਬਾਹਰ ਤੋਂ ਲਿਆ ਕੇ ਗੁਜ਼ਾਰਾ ਕਰਨਾ, ਇਹ ਰਸਤਾ ਉੱਚਿਤ ਨਹੀਂ ਹੈ।
ਅਸੀਂ ਸੈਕਟਰ ਦੇ ਮਹਾਰਥੀ ਇਹ ਬਹਾਨਾ ਨਹੀਂ ਬਣਾ ਸਕਦੇ ਤਾਂ ਇਤਨੀ ਜਲਦੀ ਕਿਵੇ ਹੋਵੇਗਾ, ਇਤਨੀ ਤੇਜ਼ੀ ਨਾਲ ਲੋਕਲ ਸਪਲਾਈ ਚੇਨ ਕਿਵੇਂ ਤਿਆਰ ਹੋਵੇਗੀ। ਅਸੀਂ ਭਵਿੱਖ ਵਿੱਚ ਲਾਭ ਲੈਣਾ ਹੈ ਤਾਂ ਅੱਜ ਲੋਕਲ ਸਪਲਾਈ ਚੇਨ ’ਤੇ ਨਿਵੇਸ਼ ਕਰਨਾ ਹੀ ਹੋਵੇਗਾ। ਇਹੀ ਵਿਕਸਿਤ ਭਾਰਤ ਦੇ ਨਿਰਮਾਣ ਦਾ ਰਸਤਾ ਹੈ, ਅਤੇ ਇਹੀ ਰਸਤਾ ਵਿਕਸਿਤ ਭਾਰਤ ਦੇ ਸਾਡੇ ਸੁਪਨੇ ਨੂੰ ਪੂਰਾ ਕਰੇਗਾ। 5 ਟ੍ਰਿਲੀਅਨ ਇਕੋਨੌਮੀ ਦੇ ਸੁਪਨੇ ਨੂੰ ਪੂਰਾ ਕਰੇਗਾ, ਦੁਨੀਆ ਦੇ ਪਹਿਲੇ ਤਿੰਨ ਵਿੱਚ ਭਾਰਤ ਨੂੰ ਜਗ੍ਹਾ ਦਿਵਾਉਣ ਦਾ ਸੁਪਨਾ ਪੂਰਾ ਹੋ ਕੇ ਰਹੇਗਾ। ਅਤੇ ਭਾਵਾਤਮਕ ਪਹਿਲੂ ਵੱਲ ਦੇਖੋ ਤਾਂ ਇਸੇ ਰਸਤੇ ’ਤੇ ਚੱਲ ਕੇ ਅਸੀਂ ਆਪਣੇ ਸੁਤੰਤਰਤਾ ਸੈਨਾਨੀਆਂ ਦੇ ਸੁਪਨਿਆਂ ਨੂੰ ਪੂਰਾ ਕਰ ਸਕਾਂਗੇ, ਸਵਦੇਸ਼ੀ ਦੇ ਸੁਪਨੇ ਨੂੰ ਸਾਕਾਰ ਕਰ ਸਕਾਂਗੇ।
ਸਾਥੀਓ,
ਅਤੇ ਮੈਂ ਸਾਫ ਮੰਨਦਾ ਹਾਂ ਜੋ ਸਵਾਭਿਮਾਨੀ ਹੋਵੇਗਾ, ਜਿਸ ਨੂੰ ਖ਼ੁਦ ’ਤੇ ਅਭਿਮਾਨ ਹੋਵੇਗਾ, ਸਵਦੇਸ਼ ’ਤੇ ਅਭਿਮਾਨ ਹੋਵੇਗਾ ਉਸ ਦੇ ਲਈ ਖਾਦੀ ਵਸਤਰ ਹੈ। ਲੇਕਿਨ ਨਾਲ-ਨਾਲ ਜੋ ਆਤਮਨਿਰਭਰ ਭਾਰਤ ਦੇ ਸੁਪਨੇ ਬੁਣਦਾ ਹੈ, ਜੋ ਮੇਕ ਇਨ ਇੰਡੀਆ ਨੂੰ ਬਲ ਦਿੰਦਾ ਹੈ ਉਸ ਦੇ ਲਈ ਇਹ ਖਾਦੀ ਸਿਰਫ ਵਸਤਰ ਨਹੀਂ, ਅਸਤਰ ਵੀ ਹੈ ਅਤੇ ਸਸਤਰ ਵੀ ਹੈ।
ਸਾਥੀਓ,
ਅੱਜ ਤੋਂ ਇੱਕ ਦਿਨ ਬਾਅਦ ਹੀ 9 ਅਗਸਤ ਹੈ। ਜੇਕਰ ਅੱਜ ਦਾ ਦਿਨ ਸਵਦੇਸ਼ੀ ਅੰਦੋਲਨ ਨਾਲ ਜੁੜਿਆ ਹੋਇਆ ਹੈ ਤਾਂ 9 ਅਗਸਤ ਦੀ ਤਾਰੀਖ, ਭਾਰਤ ਦੇ ਸਭ ਤੋਂ ਵੱਡੇ ਅੰਦੋਲਨਾਂ ਦੀ ਗਵਾਹ ਰਹੀ ਹੈ। 9 ਅਗਸਤ ਨੂੰ ਹੀ ਪੂਜਯ ਬਾਪੂ ਦੀ ਅਗਵਾਈ ਵਿੱਚ ਕਵਿਟ ਇੰਡੀਆ ਮੂਵਮੈਂਟ ਯਾਨੀ ਇੰਡੀਆ ਛੱਡੋ ਅੰਦੋਲਨ ਸ਼ੁਰੂ ਹੋਇਆ ਸੀ। ਪੂਜਯ ਬਾਪੂ ਨੇ ਅੰਗ੍ਰੇਜ਼ਾਂ ਨੂੰ ਸਾਫ਼-ਸਾਫ਼ ਕਹਿ ਦਿੱਤਾ ਸੀ-ਕਵਿਟ ਇੰਡੀਆ। ਇਸ ਦੇ ਕੁਝ ਹੀ ਸਮੇਂ ਬਾਅਦ ਦੇਸ਼ ਵਿੱਚ ਅਜਿਹਾ ਇੱਕ ਜਾਗਰਣ ਦਾ ਮਾਹੌਲ ਬਣ ਗਿਆ, ਇੱਕ ਚੇਤਨਾ ਜਾਗ ਗਈ ਆਖਿਰਕਾਰ ਅੰਗ੍ਰੇਜ਼ਾਂ ਨੂੰ ਇੰਡੀਆ ਛੱਡਣਾ ਹੀ ਪਿਆ ਸੀ। ਅੱਜ ਸਾਨੂੰ ਪੂਜਯ ਬਾਪੂ ਜੀ ਦੇ ਆਸ਼ੀਰਵਾਦ ਨਾਲ ਉਸੇ ਇੱਛਾ ਸ਼ਕਤੀ ਨੂੰ ਸਮੇਂ ਦੀ ਮੰਗ ਹੈ ਸਾਨੂੰ ਅੱਗੇ ਵਧਾਉਣਾ ਹੀ ਹੈ। ਜੋ ਮੰਤਰ ਅੰਗ੍ਰੇਜ਼ਾਂ ਨੂੰ ਖਦੇੜ ਸਕਦਾ ਸੀ। ਉਹ ਮੰਤਰ ਸਾਡੇ ਇੱਥੇ ਵੀ ਅਜਿਹੇ ਤੱਤਾਂ ਨੂੰ ਖਦੇੜਨ ਦਾ ਕਾਰਨ ਬਣ ਸਕਦਾ ਹੈ। ਅੱਜ ਸਾਡੇ ਸਾਹਮਣੇ ਵਿਕਸਿਤ ਭਾਰਤ ਨਿਰਮਾਣ ਦਾ ਸੁਪਨਾ ਹੈ, ਸੰਕਲਪ ਹੈ। ਇਸ ਸੰਕਲਪ ਦੇ ਸਾਹਮਣੇ ਕੁਝ ਬੁਰਾਈਆਂ ਰੋੜਾ ਬਣਿਆ ਹੋਈਆਂ ਹਨ। ਇਸ ਲਈ ਅੱਜ ਭਾਰਤ ਇੱਕ ਸੁਰ ਵਿੱਚ ਇਨ੍ਹਾਂ ਬੁਰਾਈਆਂ ਨੂੰ ਕਹਿ ਰਿਹਾ ਹੈ-ਕਵਿਟ ਇੰਡੀਆ। ਅੱਜ ਭਾਰਤ ਕਹਿ ਰਿਹਾ ਹੈ-ਕਰਪਸ਼ਨ, quit India ਯਾਨੀ ਭ੍ਰਿਸ਼ਟਾਚਾਰ ਇੰਡੀਆ ਛੱਡੋ। ਅੱਜ ਭਾਰਤ ਕਹਿ ਰਿਹਾ ਹੈ, Dynasty, quit India, ਯਾਨੀ ਪਰਿਵਾਰਵਾਦ ਇੰਡੀਆ ਛੱਡੋ। ਅੱਜ ਭਾਰਤ ਕਹਿ ਰਿਹਾ ਹੈ, , Appeasement, Quit India ਯਾਨੀ ਤੁਸ਼ਟੀਕਰਣ ਇੰਡੀਆ ਛੱਡੋ। ਇੰਡੀਆ ਵਿੱਚ ਸਮਾਈਆਂ ਇਹ ਬੁਰਾਈਆਂ, ਦੇਸ਼ ਦੇ ਲਈ ਬਹੁਤ ਬੜਾ ਖਤਰਾ ਹਨ। ਦੇਸ਼ ਦੇ ਲਈ ਬਹੁਤ ਬੜੀ ਚੁਣੌਤੀ ਵੀ ਹੈ। ਮੈਨੂੰ ਵਿਸ਼ਵਾਸ ਹੈ ਕਿ ਅਸੀਂ ਸਾਰੇ ਆਪਣੇ ਪ੍ਰਯਾਸਾਂ ਨਾਲ ਇਨ੍ਹਾਂ ਬੁਰਾਈਆਂ ਨੂੰ ਸਮਾਪਤ ਕਰਾਂਗੇ, ਹਰਾ ਦੇਵਾਂਗੇ। ਅਤੇ ਫਿਰ ਭਾਰਤ ਦੀ ਜਿੱਤ ਹੋਵੇਗੀ, ਦੇਸ਼ ਦੀ ਜਿੱਤ ਹੋਵੇਗੀ, ਹਰ ਦੇਸ਼ਵਾਸੀ ਦੀ ਜਿੱਤ ਹੋਵੇਗੀ।
ਸਾਥੀਓਂ,
15 ਅਗਸਤ, ਹਰ ਘਰ ਤਿਰੰਗਾ ਅਤੇ ਇੱਥੇ ਤਾਂ ਮੈਨੂੰ ਅੱਜ ਉਨ੍ਹਾਂ ਭੈਣਾਂ ਨਾਲ ਵੀ ਮਿਲਣ ਦਾ ਵੀ ਮੌਕਾ ਮਿਲਿਆ ਜੋ ਦੇਸ਼ ਵਿੱਚ, ਤਿਰੰਗਾ ਝੰਡਾ ਬਣਾਉਣ ਦੇ ਕੰਮ ਵਿੱਚ ਸਾਲਾਂ ਤੋਂ ਲੱਗੇ ਹੋਏ ਹਨ। ਉਨ੍ਹਾਂ ਨਾਲ ਵੀ ਮੈਨੂੰ ਨਮਸਤੇ ਕਰਨ ਦਾ, ਗੱਲਬਾਤ ਕਰਨ ਦਾ ਮੌਕਾ ਮਿਲਿਆ, ਅਸੀਂ ਇਸ 15 ਅਗਸਤ ਨੂੰ ਵੀ ਪਿਛਲੀ ਵਾਰ ਦੀ ਤਰ੍ਹਾਂ ਅਤੇ ਆਉਣ ਵਾਲੇ ਹਰ ਸਾਲ ਹਰ ਘਰ ਤਿਰੰਗਾ ਇਸ ਗੱਲ ਨੂੰ ਅੱਗੇ ਲੈ ਜਾਣਾ ਹੈ, ਅਤੇ ਜਦੋਂ ਛੱਤ ’ਤੇ ਤਿਰੰਗਾ ਲਹਿਰਾਉਂਦਾ ਹੈ ਨਾ, ਤਾਂ ਸਿਰਫ਼ ਉਹ ਛੱਤ ’ਤੇ ਹੀ ਨਹੀਂ ਲਹਿਰਾਉਂਦਾ ਹੈ, ਮਨ ਵਿੱਚ ਵੀ ਲਹਿਰਾਉਂਦਾ ਹੈ। ਇੱਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ ਨੈਸ਼ਨਲ ਹੈਂਡਲੂਮ ਡੇਅ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਬਹੁਤ-ਬਹੁਤ ਧੰਨਵਾਦ !