ਅਭੀ ਭੀ ਕੁਛ ਸੁਨਨਾ ਬਾਕੀ ਹੈ ਕਯਾ?
ਕੈਸੇ ਹੈਂ ਆਪ ਸਬ ਲੋਗ?
ਥੋੜੀ ਸੀ ‘ਵਾਇਬ ਭੀ ਤੋ ਚੈੱਕ’ ਹੋ ਜਾਏ?
( अभी भी कुछ सुनना बाकी है क्या?
कैसे हैं आप सब लोग?
थोड़ी सी ‘वाइब भी तो चेक’ हो जाए?)
ਇਸ ਕਾਰਜਕ੍ਰਮ ਵਿੱਚ ਉਪਸਥਿਤ ਮੰਤਰੀ ਪਰਿਸ਼ਦ ਦੇ ਮੇਰੇ ਸਾਥੀ ਅਸ਼ਵਿਨੀ ਵੈਸ਼ਣਵ ਜੀ, ਜੂਰੀ ਮੈਂਬਰਸ ਭਾਈ ਪ੍ਰਸੂਨ ਜੋਸ਼ੀ ਜੀ, ਰੂਪਾਲੀ ਗਾਂਗੁਲੀ ਜੀ, ਦੇਸ਼ ਦੇ ਕੋਣੇ-ਕੋਣੇ ਤੋਂ ਇੱਥੇ ਉਪਸਥਿਤ ਸਾਰੇ ਕੰਟੈਂਟ ਕ੍ਰਿਏਟਰਸ, ਦੇਸ਼ ਦੇ ਕੋਣੇ-ਕੋਣੇ ਵਿੱਚ ਇਸ ਆਯੋਜਨ ਨੂੰ ਦੇਖ ਰਹੇ ਮੇਰੇ ਸਾਰੇ ਯੁਵਾ ਸਾਥੀ ਅਤੇ ਸਾਰੇ ਹੋਰ ਮਹਾਨੁਭਾਵ। ਆਪ ਸਭ ਦਾ ਸੁਆਗਤ ਹੈ, ਆਪ ਸਭ ਦਾ ਅਭਿਨੰਦਨ ਹੈ। ਅਤੇ ਆਪ (ਤੁਸੀਂ) ਉਹ ਲੋਕ ਹੋ, ਜਿਨ੍ਹਾਂ ਨੇ ਆਪਣੀ ਜਗ੍ਹਾ ਬਣਾਈ ਹੈ, ਅਤੇ ਇਸ ਲਈ ਅੱਜ ਉਸ ਜਗ੍ਹਾ ‘ਤੇ ਆਪ ਹੋ- ਭਾਰਤ ਮੰਡਪਮ। ਅਤੇ ਬਾਹਰ ਸਿੰਬਲ ਭੀ creativity ਨਾਲ ਜੁੜਿਆ ਹੈ ਆਉਂਦੇ ਹੀ, ਅਤੇ ਇਹੀ ਜਗ੍ਹਾ ਹੈ, ਜਿੱਥੇ ਜੀ-20 ਤੋਂ ਸਾਰੇ ਮੁਖੀਆ ਇੱਥੇ ਇੱਕਠੇ ਹੋਏ ਸਨ, ਅਤੇ ਅੱਗੇ ਦੀ ਦੁਨੀਆ ਕਿਵੇਂ create ਕਰਨੀ ਹੈ ਇਸ ਦੀ ਚਰਚਾ ਕਰ ਰਹੇ ਸਨ। ਅਤੇ ਅੱਜ ਤੁਸੀਂ (ਆਪ) ਲੋਕ ਹੋ ਜੋ ਭਾਰਤ ਦਾ ਭਵਿੱਖ ਕਿਵੇਂ create ਕਰਨਾ, ਉਸ ਦੀ ਚਰਚਾ ਕਰਨ ਦੇ ਲਈ ਆਏ ਹੋ।
ਸਾਥੀਓ,
ਜਦੋਂ ਸਮਾਂ ਬਦਲਦਾ ਹੈ, time change ਹੁੰਦਾ ਹੈ, ਜਦੋਂ ਨਵੇਂ ਯੁਗ ਦੀ ਸ਼ੁਰੂਆਤ ਹੁੰਦੀ ਹੈ, ਤਾਂ ਉਸ ਦੇ ਨਾਲ ਕਦਮ ਨਾਲ ਕਦਮ ਮਿਲਾਉਣਾ, ਇਹ ਦੇਸ਼ ਦੀ ਜ਼ਿੰਮੇਵਾਰੀ ਹੁੰਦੀ ਹੈ। ਅੱਜ ਭਾਰਤ ਮੰਡਪਮ ਵਿੱਚ ਦੇਸ਼ ਆਪਣੀ ਉਸੇ ਜ਼ਿੰਮੇਵਾਰੀ ਨੂੰ ਪੂਰਾ ਕਰ ਰਿਹਾ ਹੈ। ਪਹਿਲੇ ਨੈਸ਼ਨਲ ਕ੍ਰਿਏਟਰਸ ਅਵਾਰਡ, ਯਾਨੀ ਪਹਿਲਾ ਹੈ ਇਹ ਆਯੋਜਨ ਨਵੇਂ ਦੌਰ ਨੂੰ ਸਮੇਂ ਤੋਂ ਪਹਿਲਾਂ ਪਹਿਚਾਣ ਦੇਣ ਦਾ ਆਯੋਜਨ ਹੈ। ਅਤੇ ਕੁਝ ਲੋਕ ਮੈਨੂੰ ਕਦੇ-ਕਦੇ ਪੁੱਛਦੇ ਹਨ ਕਿ ਤੁਹਾਡੀ ਇਸ ਸਫ਼ਲਤਾ ਦਾ ਰਹੱਸ ਕੀ ਹੈ? ਐਸਾ ਮੈਨੂੰ ਪੁੱਛਦੇ ਹਨ। ਮੈਂ ਹਰੇਕ ਨੂੰ ਜਵਾਬ ਨਹੀਂ ਦਿੰਦਾ ਹਾਂ। ਕੋਈ ਰੈਸਟੋਰੈਂਟ ਵਾਲਾ ਆਪਣੀ ਕਿਚਨ ਦਿਖਾਉਂਦਾ ਹੈ ਕੀ? ਲੇਕਿਨ ਤੁਹਾਨੂੰ ਮੈਂ ਦੱਸ ਦਿੰਦਾ ਹਾਂ। ਈਸ਼ਵਰ ਕ੍ਰਿਪਾ ਹੈ, ਮੈਂ ਸਮੇਂ ਤੋਂ ਪਹਿਲਾਂ ਸਮੇਂ ਨੂੰ ਭਾਪ ਸਕਦਾ ਹਾਂ। ਅਤੇ ਇਸ ਲਈ ਇਹ ਪਹਿਲਾ ਐਸਾ ਅਵਾਰਡ ਹੈ, ਜੋ ਸ਼ਾਇਦ ਆਉਣ ਵਾਲੇ ਦਿਨਾਂ ਵਿੱਚ ਬਹੁਤ ਪ੍ਰਮੁੱਖ ਸਥਾਨ ਲੈਣ ਵਾਲਾ ਹੈ। ਇਹ ਇਸ ਨਵੇਂ ਯੁਗ ਨੂੰ ‘ਐਨਰਜਾਇਜ਼’ ਕਰ ਰਹੇ ਆਪ ਸਭ ਨੌਜਵਾਨਾਂ ਨੂੰ ਸਨਮਾਨ ਦੇਣਾ, creativity ਨੂੰ ਸਨਮਾਨ ਦੇਣਾ ਅਤੇ ਸਮਾਜ ਦੀ ਰੋਜ਼ਮੱਰਾ ਦੀ ਜ਼ਿੰਦਗੀ ਦੇ ਪ੍ਰਤੀ ਜੋ ਸੰਵੇਦਨਸ਼ੀਲਤਾ ਹੈ, ਉਸ ਨੂੰ ਸਨਮਾਨ ਦੇਣ ਕਰਨ ਦਾ ਅਵਸਰ ਹੈ। ਭਵਿੱਖ ਵਿੱਚ ਇਹ ਅਵਾਰਡ, ਕੰਟੈਂਟ ਕ੍ਰਿਏਟਰਸ ਦੇ ਲਈ ਬਹੁਤ ਬੜਾ ਮੋਟੀਵੇਸ਼ਨ ਬਣੇਗਾ, ਉਨ੍ਹਾਂ ਦੇ ਕੰਮ ਨੂੰ ਇੱਕ ਬਹੁਤ ਬੜੀ ਪਹਿਚਾਣ ਮਿਲਣ ਵਾਲੀ ਹੈ। ਅੱਜ ਜਿਨ੍ਹਾਂ ਨੂੰ ਨੈਸ਼ਨਲ ਕ੍ਰਿਏਟਰਸ ਅਵਾਰਡ ਮਿਲੇ ਹਨ, ਮੈਂ ਉਨ੍ਹਾਂ ਜੇਤੂਆਂ ਨੂੰ ਤਾਂ ਵਧਾਈ ਦਿੰਦਾ ਹੀ ਦਿੰਦਾ ਹਾਂ, ਪਰ ਜਿਨ੍ਹਾਂ ਨੇ ਇਸ ਵਿੱਚ ਵਧ-ਚੜ੍ਹ ਕੇ ਹਿੱਸਾ ਲਿਆ, ਕਿਉਂਕਿ ਬਹੁਤ ਘੱਟ ਸਮਾਂ ਮਿਲਿਆ ਸੀ, ਅਸੀਂ ਜ਼ਿਆਦਾ ਇਸ ਚੀਜ਼ ਨੂੰ popular ਭੀ ਨਹੀਂ ਕਰ ਪਾਏ ਸਾਂ। ਅਤੇ ਮੈਂ ਨਹੀਂ ਚਾਹੁੰਦਾ ਸਾਂ ਕਿ ਮੈਂ ਇਸ ਵਿੱਚ ਹੋਰ ਸਮਾਂ ਗੁਆਵਾਂ। ਲੇਕਿਨ ਜਲਦੀ ਜਲਦੀ ਵਿੱਚ ਭੀ ਇਤਨੇ ਘੱਟ ਸਮੇਂ ਵਿੱਚ ਭੀ ਡੇਢ ਪੌਣੇ ਦੋ ਲੱਖ creative mind ਜਿਸ ਦੇ ਨਾਲ ਜੁੜ ਜਾਣ ਇਹ ਮੇਰੇ ਦੇਸ਼ ਦੀ ਭੀ ਇੱਕ ਪਹਿਚਾਣ ਬਣਾ ਦਿੰਦਾ ਹੈ।
ਅਤੇ ਸਾਥੀਓ,
ਅੱਜ ਇੱਕ ਹੋਰ ਪਵਿੱਤਰ ਸੰਜੋਗ ਹੈ। ਇਹ ਪਹਿਲਾ ਨੈਸ਼ਨਲ ਕ੍ਰਿਏਟਰਸ ਅਵਾਰਡ ਮਹਾਸ਼ਿਵਰਾਤਰੀ ਦੇ ਸ਼ੁਭ ਦਿਨ ‘ਤੇ ਆਯੋਜਿਤ ਹੋ ਰਿਹਾ ਹੈ। ਅਤੇ ਮੇਰੇ ਕਾਸ਼ੀ ਵਿੱਚ ਤਾਂ ਸ਼ਿਵ ਜੀ ਦੇ ਬਿਨਾ ਕੁਝ ਨਹੀਂ ਚਲਦਾ ਹੈ। ਮਹਾਦੇਵ, ਭਗਵਾਨ ਸ਼ਿਵ ਭਾਸ਼ਾ, ਕਲਾ ਅਤੇ creativity ਦੇ ਜਨਕ ਮੰਨੇ ਗਏ ਹਨ। ਸਾਡੇ ਸ਼ਿਵ ਨਟਰਾਜ ਹਨ। ਸ਼ਿਵ ਦੇ ਡਮਰੂ ਨਾਲ ਮਾਹੇਸ਼ਵਰ ਸੂਤਰ ਪ੍ਰਗਟ ਹੋਏ ਹਨ। ਸ਼ਿਵ ਦਾ ਤਾਂਡਵ ਲੈਅ ਅਤੇ ਸਿਰਜਣਾ ਦੀ ਨੀਂਹ ਰੱਖਦਾ ਹੈ। ਅਤੇ ਇਸ ਲਈ, ਇੱਥੇ ਜੋ creators ਹਨ ਉਨ੍ਹਾਂ ਦੇ ਲਈ ਨਵੇਂ subject ਮਿਲ ਜਾਣਗੇ। ਮਹਾਸ਼ਿਵਰਾਤਰੀ ਦੇ ਦਿਨ ਇਹ ਆਯੋਜਨ ਆਪਣੇ ਆਪ ਵਿੱਚ ਬਹੁਤ ਬੜਾ ਸੁਖਦ ਸੰਜੋਗ ਹੈ। ਅਤੇ ਮੈਂ ਤੁਹਾਨੂੰ ਭੀ ਅਤੇ ਦੇਸ਼ਵਾਸੀਆਂ ਨੂੰ ਭੀ ਮਹਾਸ਼ਿਵਰਾਤਰੀ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।
Friends,
ਅੱਜ International Women’s Day ਭੀ ਹੈ। ਲੇਕਿਨ ਮੈਂ ਦੇਖ ਰਿਹਾ ਹਾਂ ਪਹਿਲੀ ਵਾਰ ਪੁਰਸ਼ ਤਾਲੀ ਵਜਾ ਰਹੇ ਹਨ, ਵਰਨਾ ਉਨ੍ਹਾਂ ਨੂੰ ਲਗਦਾ ਹੈ ਸਾਡਾ ਤਾਂ ਕੋਈ day ਆਉਂਦਾ ਨਹੀਂ ਹੈ। ਅੱਜ ਜੋ ਅਵਾਰਡ ਮਿਲੇ ਹਨ, ਉਨ੍ਹਾਂ ਵਿੱਚ ਭੀ ਬਹੁਤ ਸਾਰੀਆਂ ਬੇਟੀਆਂ ਮੈਦਾਨ ਮਾਰ ਗਈਆਂ ਹਨ। ਮੈਂ ਉਨ੍ਹਾਂ ਨੂੰ ਭੀ ਵਧਾਈ ਦਿੰਦਾ ਹਾਂ ਹੋਰ ਭੀ ਮੈਂ ਦੇਖ ਰਿਹਾ ਹਾਂ ਕਿ ਇੱਕ ਹੀ ਵਰਲਡ ਵਿੱਚ ਸਾਡੇ ਦੇਸ਼ ਦੀਆਂ ਬੇਟੀਆਂ, ਮੈਂ ਬਹੁਤ ਬੜੀ ਮਾਤਰਾ ਵਿੱਚ ਸਭ ਨੂੰ ਦੇਖ ਰਿਹਾ ਹਾਂ। ਮੈਨੂੰ ਬਹੁਤ ਗਰਵ (ਮਾਣ) ਹੋ ਰਿਹਾ ਹੈ ਆਪ ਲੋਕਾਂ ਨੂੰ ਦੇਖ ਕੇ। ਮੈਂ ਦੇਸ਼ ਦੀਆਂ ਸਾਰੀਆਂ ਮਹਿਲਾਵਾਂ ਨੂੰ, ਭੈਣਾਂ ਨੂੰ, ਬੇਟੀਆਂ ਨੂੰ International Women’s Day ਦੀ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਅਤੇ ਅੱਜ ਹੀ ਮੈਂ ਹੁਣੇ, ਆਪ ਤਾਂ ਸਭ ਇੱਥੇ ਬੈਠੇ ਹੋ, ਮੈਂ ਗੈਸ ਸਿਲੰਡਰ ਦੇ 100 ਰੁਪਏ ਘੱਟ ਕਰਕੇ ਆਇਆ ਹਾਂ।
2015 ਸਾਥੀਓ,
ਕਿਸੇ ਭੀ ਦੇਸ਼ ਦੀ Journey ਵਿੱਚ, ਕਿਸੇ ਇੱਕ Policy Decision ਜਾਂ ਇੱਕ ਅਭਿਯਾਨ ਦਾ ਕਿਵੇਂ ਮਲਟੀ-ਪਲਾਇਰ ਇਫੈਕਟ ਹੁੰਦਾ ਹੈ, ਇਹ ਆਪ ਸਭ ਨੂੰ ਦੇਖ ਕੇ ਪਤਾ ਚਲਦਾ ਹੈ। 10 ਸਾਲ ਵਿੱਚ ਹੋਏ ਡੇਟਾ ਰਿਵਾਲਿਊਸ਼ਨ ਤੋਂ ਲੈ ਕੇ ਸਸਤੇ ਮੋਬਾਈਲ ਫੋਨਸ, ਡਿਜੀਟਲ ਇੰਡੀਆ ਅਭਿਯਾਨ ਨੇ ਇੱਕ ਪ੍ਰਕਾਰ ਨਾਲ content creators ਦੀ ਇੱਕ ਨਵੀਂ ਦੁਨੀਆ ਕ੍ਰਿਏਟ ਕਰ ਦਿੱਤੀ ਹੈ। ਅਤੇ ਪਹਿਲੀ ਵਾਰ ਐਸਾ ਹੋਇਆ ਹੋਵੇਗਾ, ਜਦੋਂ ਕਿਸੇ ਸੈਕਟਰ ਦੀ ਯੁਵਾ ਸਕਤੀ ਨੇ ਸਰਕਾਰ ਨੂੰ ਪ੍ਰੇਰਿਤ ਕੀਤਾ ਹੋਵੇ, ਸਰਕਾਰ ਨੂੰ ਮਜਬੂਰ ਕੀਤਾ ਹੋਵੇ ਕਿ ਕਦ ਤੱਕ ਬੈਠੇ ਰਹੋਗੇ, ਇਸ ਨੂੰ ਭੀ ਸੋਚੋ।
ਅਤੇ ਇਸ ਲਈ ਭੀ ਆਪ ਵਧਾਈ ਦੇ ਪਾਤਰ ਹੋ। ਅੱਜ ਦੇ ਇਸ ਅਵਾਰਡ ਫੰਕਸ਼ਨ ਦਾ ਕ੍ਰੈਡਿਟ ਅਗਰ ਕਿਸੇ ਨੂੰ ਜਾਂਦਾ ਹੈ, ਤਾਂ ਭਾਰਤ ਦੇ ਮੇਰੇ ਯੁਵਾ ਮਨ ਨੂੰ, ਹਰ ਡਿਜੀਟਲ ਕੰਟੈਂਟ ਕ੍ਰਿਏਟਰ ਨੂੰ ਜਾਂਦਾ ਹੈ।
ਸਾਥੀਓ,
ਭਾਰਤ ਦਾ ਹਰ ਕੰਟੈਂਟ ਕ੍ਰਿਏਟਰ ਇੱਕ ਹੋਰ ਬਾਤ ਨੂੰ represent ਕਰਦਾ ਹੈ। ਸਾਡੇ ਨੌਜਵਾਨਾਂ ਨੂੰ ਅਗਰ ਸਹੀ ਦਿਸ਼ਾ ਮਿਲੇ ਤਾਂ ਉਹ ਕੀ ਕੁਝ ਨਹੀਂ ਕਰ ਸਕਦੇ ਹਨ। ਤੁਸੀਂ Content Cr1eation ਦਾ ਕੋਈ ਕੋਰਸ ਨਹੀਂ ਕੀਤਾ ਹੈ। ਹੈ ਹੀ ਨਹੀਂ ਤਾਂ ਕੀ ਕਰੋਗੇ? ਪੜ੍ਹਾਈ ਦੇ ਟਾਇਮ ਕਰੀਅਰ ਸਿਲੈਕਟ ਕਰਦੇ ਹੋਏ ਇਹ ਸੋਚਿਆ ਭੀ ਨਹੀਂ ਹੋਵੇਗਾ ਕਿ ਅਸੀਂ ਕੰਟੈਂਟ ਕ੍ਰਿਏਟਰ ਜਿਹਾ ਕੁਝ ਬਣਾਂਗੇ।
ਲੇਕਿਨ ਆਪਣੇ ਭਵਿੱਖ ਨੂੰ ਪਹਿਚਾਣਿਆ, Future ਨੂੰ ਦੇਖਿਆ ਅਤੇ ਜ਼ਿਆਦਾਤਰ ਲੋਕਾਂ ਨੇ ਵੰਨ ਮੈਨ ਆਰਮੀ ਦੀ ਤਰ੍ਹਾਂ ਕੰਮ ਸ਼ੁਰੂ ਕਰ ਦਿੱਤਾ। ਹੁਣ ਇਹ ਸ਼ਰਧਾ ਨੂੰ ਦੇਖੋ ਖ਼ੁਦ ਆਪਣਾ ਮੋਬਾਈਲ ਲੈ ਕੇ ਬੈਠ ਜਾਂਦੀ ਹੈ। ਆਪਣੇ ਪ੍ਰੋਜੈਕਟ ਵਿੱਚ ਆਪ ਹੀ ਰਾਇਟਰ, ਆਪ ਹੀ ਡਾਇਰੈਕਟਰ, ਆਪ ਹੀ ਪ੍ਰੋਡਿਊਸਰ, ਆਪ ਹੀ ਐਡੀਟਰ ਯਾਨੀ ਤੁਹਾਨੂੰ ਹੀ ਸਭ ਕੁਝ ਕਰਨਾ ਹੁੰਦਾ ਹੈ।
ਯਾਨੀ ਇੱਕ ਪ੍ਰਕਾਰ ਨਾਲ ਇਤਨਾ ਟੈਲੰਟ ਇੱਕ ਜਗ੍ਹਾ ‘ਤੇ ਜਮ੍ਹਾ ਹੋ ਜਾਏ ਅਤੇ ਫਿਰ ਉਹ ਜੋ ਪ੍ਰਗਟ ਹੋਵੇ ਤਾਂ ਉਸ ਦੀ ਸਮਰੱਥਾ ਕਿਤਨੀ ਹੋ ਸਕਦੀ ਹੈ, ਅੰਦਾਜ਼ਾ ਲਗਾ ਸਕਦੇ ਹਾਂ। ਆਪਣੇ ideas ਘੜੇ, ਇਨੋਵੇਸ਼ਨਸ ਕੀਤੇ, ਅਤੇ ਉਨ੍ਹਾਂ ਨੂੰ ਸਕ੍ਰੀਨ ‘ਤੇ ਜੀਵੰਤ ਬਣਾਇਆ। ਤੁਸੀਂ ਦੁਨੀਆ ਨੂੰ ਨਾ ਕੇਵਲ ਆਪਣੀ ਸਮਰੱਥਾ ਨਾਲ ਪਰੀਚਿਤ ਕਰਵਾਇਆ, ਬਲਕਿ ਲੋਕਾਂ ਨੂੰ ਦੁਨੀਆ ਭੀ ਦਿਖਾਈ। ਤੁਸੀਂ ਜੋ ਹਿੰਮਤ ਦਿਖਾਈ, ਉਸੇ ਦੇ ਕਾਰਨ ਅੱਜ ਆਪ ਸਭ ਇੱਥੇ ਪਹੁੰਚੇ ਹੋ। ਅਤੇ ਦੇਸ਼ ਬੜੀ ਆਸ਼ਾ ਦੇ ਨਾਲ ਤੁਹਾਨੂੰ ਦੇਖ ਰਿਹਾ ਹੈ।
ਤੁਹਾਡਾ ਕੰਟੈਂਟ ਅੱਜ ਪੂਰੇ ਭਾਰਤ ਵਿੱਚ ਜ਼ਬਰਦਸਤ ਇੰਪੈਕਟ ਕ੍ਰਿਏਟ ਕਰ ਰਿਹਾ ਹੈ। ਆਪ ਇੱਕ ਤਰ੍ਹਾਂ ਨਾਲ ਇੰਟਰਨੈੱਟ ਦੇ MVP... ਠੀਕ ਹੈ ਨਾ? ਥੋੜ੍ਹਾ ਦਿਮਾਗ਼ ਖਪਾਓ, creativity ਦੱਸੋ ਆਪਣੀ। ਜਦੋਂ ਮੈਂ ਤੁਹਾਨੂੰ MVP ਕਹਿੰਦਾ ਹਾਂ, ਮਤਲਬ Most Valuation Person ਬਣ ਗਏ ਹੋ।
ਸਾਥੀਓ,
ਆਪ ਸਭ ਜਾਣਦੇ ਹੋ ਕਿ ਜਦੋਂ content ਅਤੇ creativity ਆਪਸ ਵਿੱਚ collaboration ਕਰਦੇ ਹਨ ਤਾਂ ਇਸ ਨਾਲ engagement ਵਧਦੀ ਹੈ। ਜਦੋਂ content digital ਨਾਲ collab ਕਰਦਾ ਹਾਂ ਤਾਂ transformation ਆਉਂਦੀ ਹੈ। ਜਦੋਂ content purpose ਨਾਲ collab ਕਰਦਾ ਹੈ ਤਾਂ ਇਸ ਨਾਲ impact ਦਿਖਦਾ ਹੈ। ਅਤੇ ਅੱਜ ਜਦੋਂ ਆਪ ਲੋਕ ਇੱਥੇ ਆਏ ਹੋ, ਤਾਂ ਮੈਨੂੰ ਭੀ ਬਹੁਤ ਸਾਰੇ ਵਿਸ਼ਿਆਂ ‘ਤੇ ਆਪ ਲੋਕਾਂ ਨਾਲ collab request ਕਰਨੀ ਹੈ।
ਸਾਥੀਓ,
ਇੱਕ ਜ਼ਮਾਨੇ ਵਿੱਚ ਅਸੀਂ ਛੋਟੀ ਤੋਂ ਛੋਟੀ ਦੁਕਾਨ ‘ਤੇ ਲਿਖਿਆ ਦੇਖਦੇ ਸਾਂ ਕਿ ਇੱਥੇ ਬਹੁਤ tasty food ਮਿਲਦਾ ਹੈ। ਐਸਾ ਦੇਖਦੇ ਸਾਂ ਨਾ? ਕੋਈ ਭੀ ਕਹੇ ਉੱਥੇ ਕਿਉਂ ਖਾਣਾ, ਤਾਂ ਬੋਲਦੇ ਸਾਂ tasty food ਹੈ। ਲੇਕਿਨ ਅੱਜ ਅਸੀਂ ਦੇਖਦੇ ਹਾਂ ਕਿ ਦੁਕਾਨ ਵਾਲੇ ਲਿਖਦੇ ਹਨ ਇੱਥੇ ਹੈਲਦੀ ਫੂਡ ਮਿਲਦਾ ਹੈ। ਹੁਣ ਟੇਸਟੀ ਨਹੀਂ ਲਿਖਦਾ ਹੈ। ਹੈਲਦੀ ਫੂਡ ਮਿਲਦਾ ਹੈ, ਕਿਉਂ ਬਦਲਾਅ ਆਇਆ? ਤਾਂ ਇੱਕ ਬਦਲਾਅ ਸਮਾਜ ਵਿੱਚ ਭੀ ਆ ਰਿਹਾ ਹੈ।
ਇਸ ਲਈ content ਐਸਾ ਹੋਣਾ ਚਾਹੀਦਾ ਹੈ , ਜੋ ਲੋਕਾਂ ਵਿੱਚ ਕਰਤੱਵ ਭਾਵ ਜਗਾਵੇ। ਦੇਸ਼ ਦੇ ਪ੍ਰਤੀ ਤੁਹਾਡੇ ਜੋ ਕਰਤੱਵ ਹਨ, ਉਨ੍ਹਾਂ ਦੇ ਪ੍ਰਤੀ ਲੋਕਾਂ ਨੂੰ ਪ੍ਰੇਰਿਤ ਕਰੋ। ਅਤੇ ਤੁਹਾਡੇ content ਦਾ ਇਹੀ ਡਾਇਰੈਕਟ ਮੈਸੇਜ ਹੋਵੇ ਇਹ ਜ਼ਰੂਰੀ ਨਹੀ ਹੈ, ਆਪ ਕੰਟੈਂਟ ਕ੍ਰਿਏਟ ਕਰਦੇ ਹੋਏ ਇਸ ਦਾ ਧਿਆਨ ਰੱਖੋਗੇ ਤਾਂ indirectly ਭੀ ਉਸ ਵਿੱਚ ਇਹ ਜ਼ਰੂਰ ਝਲਕੇਗਾ। ਤੁਹਾਨੂੰ ਧਿਆਨ ਹੋਵੇਗਾ, ਲਾਲ ਕਿਲੇ ਵਿੱਚ ਮੈਂ ਬੇਟੀਆਂ ਦੇ ਅਪਮਾਨ ਦਾ ਵਿਸ਼ਾ ਉਠਾਇਆ ਸੀ।
ਇੱਕ ਵਾਰ ਮੈਂ ਇਹ ਭੀ ਕਿਹਾ ਸੀ ਕਿ ਤੁਹਾਡੀ ਬੇਟੀ ਸ਼ਾਮ ਨੂੰ ਘਰ ਆਉਂਦੀ ਹੈ ਤਾਂ ਪੁੱਛਦੇ ਹੋ। ਕਿਉਂ ਦੇਰ ਨਾਲ ਆਈ, ਕਿੱਥੇ ਗਈ ਸੀ, ਕਿਉਂ ਜਲਦੀ ਘਰ ਨਹੀਂ ਆਈ। ਮੈਂ ਲਾਲ ਕਿਲੇ ਤੋਂ ਪੁੱਛਿਆ ਸੀ ਕਿ ਮੈਨੂੰ ਕੋਈ ਤਾਂ ਮਾਂ-ਬਾਪ ਦੱਸੋ ਜੋ ਆਪਣੇ ਬੇਟੇ ਤੋਂ ਪੁੱਛਦੇ ਹੋਣ ਕਿ ਤੁਮ ਦੇਰ ਤੋਂ ਕਿਉਂ ਆ ਰਹੇ ਹੋ? ਕਿੱਥੇ ਗਏ ਸੀ, ਬੇਟੀ ਨੂੰ ਸਭ ਪੁੱਛਦੇ ਹਨ, ਬੇਟੇ ਨੂੰ ਕੋਈ ਨਹੀਂ ਪੁੱਛਦਾ ਹੈ। ਮੈਂ ਕੰਟੈਂਟ ਕ੍ਰਿਏਟਰ ਨੂੰ ਕਹਿੰਦਾ ਹਾਂ ਇਸ ਬਾਤ ਨੂੰ ਅੱਗੇ ਕਿਵੇਂ ਵਧਾਈਏ, ਇੱਕ ਮਾਹੌਲ ਕਿਵੇਂ ਬਣਾਈਏ, ਸਮਾਨ ਜ਼ਿੰਮੇਦਾਰੀ ਹੋਣੀ ਚਾਹੀਦੀ ਹੈ।
ਬੇਟੀ ਦੇਰ ਨਾਲ ਆਏ ਤਾਂ ਭੂਕੰਪ (ਭੂਚਾਲ) ਹੋ ਜਾਏ ਅਤੇ ਬੇਟਾ ਦੇਰ ਨਾਲ ਆਏ ਤਾਂ ਬੇਟਾ ਖਾਣਾ ਤਾਂ ਖਾਇਆ ਸੀ ਨਾ, ਕਿਉਂ ਭਈ। ਕਹਿਣ ਦਾ ਮੇਰਾ ਮਤਲਬ ਹੈ ਕਿ ਸਾਥੀਓ ਕਿ ਅਸੀਂ ਸਮਾਜ ਦੇ ਨਾਲ ਜੁੜਨਾ ਹੈ। ਅਤੇ ਇਸ ਭਾਵਨਾ ਨੂੰ ਘਰ-ਘਰ ਪਹੁੰਚਾਉਣ ਵਿੱਚ ਆਪ ਜਿਹੇ ਸਾਥੀ ਬਹੁਤ ਅੱਛੇ ਢੰਗ ਨਾਲ ਇਸ ਨੂੰ ਕਰ ਸਕਦੇ ਹਨ। ਦੇਖੋ ਅੱਜ ਮਹਿਲਾ ਦਿਵਸ ‘ਤੇ ਆਪ ਇਸ ਸੰਕਲਪ ਨੂੰ ਫਿਰ ਦੁਹਰਾ ਸਕਦੇ ਹੋ।
ਸਾਡੇ ਦੇਸ਼ ਦੀ ਨਾਰੀਸ਼ਕਤੀ ਦੀ ਸਮਰੱਥਾ ਕਿਤਨੀ ਜ਼ਿਆਦਾ ਹੈ, ਉਹ ਭੀ ਤੁਹਾਡੇ ਕੰਟੈਂਟ ਦਾ ਇੱਕ ਪ੍ਰਮੁੱਖ ਹਿੱਸਾ ਹੋ ਸਕਦਾ ਹੈ। ਮੈਂ ਜ਼ਰੂਰ ਦਾਅਵੇ ਨਾਲ ਕਹਿੰਦਾ ਹਾਂ ਜੀ, ਤੁਹਾਡੇ ਵਿੱਚ ਕੋਈ ਥੋੜ੍ਹਾ ਕ੍ਰਿਏਟਿਵ ਮਾਇੰਡ ਦੇ ਨਾਲ ਸੁਬ੍ਹਾ ਤੋਂ ਰਾਤ ਤੱਕ ਮਾਂ ਕੀ ਕਰਦੀ ਹੈ। ਉਸੇ ਨੂੰ ਥੋੜ੍ਹਾ ਰਿਕਾਰਡ ਕਰਕੇ, ਉਸ ਨੂੰ ਐਡਿਟ ਕਰਕੇ ਰੱਖੋ, ਦੇਖਣ ਵਾਲੇ ਉਸ ਪਰਿਵਾਰ ਦੇ ਬੱਚੇ ਚੌਂਕ ਜਾਣਗੇ, ਅੱਛਾ ਮਾਂ ਇਤਨਾ ਕੰਮ ਕਰਦੀ ਹੈ।
ਇੱਕ ਸਾਥ(ਇਕੱਠਿਆਂ) ਕਰਦੀ ਹੈ। ਯਾਨੀ ਤੁਹਾਡੇ ਪਾਸ ਇੱਕ ਤਾਕਤ ਹੈ, ਆਪ ਇਸ ਨੂੰ ਐਸੇ ਪ੍ਰਸਤੁਤ ਕਰ ਸਕਦੇ ਹੋ। ਉਸੇ ਪ੍ਰਕਾਰ ਨਾਲ ਜਿਵੇਂ ਪਿੰਡ ਦੀ ਜੋ ਜ਼ਿੰਦਗੀ ਹੈ, ਤੁਸੀਂ ਦੇਖਿਆ ਹੋਵੇਗਾ ਇਕਨੌਮਿਕ ਐਕਟਿਵਿਟੀ ਵਿੱਚ ਪਿੰਡ ਦੀਆਂ ਮਹਿਲਾਵਾਂ ਬਹੁਤ ਬੜੀ ਮਾਤਰਾ ਵਿੱਚ ਜੁੜੀਆਂ ਹੋਈਆਂ ਹੁੰਦੀਆਂ ਹਨ। ਇਹ western ਲੋਕਾਂ ਦੀ ਜੋ ਸੋਚ ਹੈ ਨਾ ਕਿ ਭਾਰਤ ਵਿੱਚ ਵਰਕਿੰਗ ਵੂਮੈਨ ਨਹੀਂ ਹੈ। ਅਰੇ ਭਈ ਵਰਕਿੰਗ ਵੂਮੈਨ ਛੱਡ, ਭਾਰਤ ਵਿੱਚ ਮਹਿਲਾਵਾਂ ਹਨ ਤਦੇ ਤਾਂ ਸੰਸਾਰ ਚਲ ਪਾ ਰਿਹਾ ਹੈ ਜੀ। ਪਿੰਡ ਵਿੱਚ ਆਪ ਦੇਖੋਗੇ ਇਤਨੀ ਇਕਨੌਮਿਕ ਐਕਟਿਵਿਟੀ ਸਾਡੀਆਂ ਮਾਤਾਵਾਂ-ਭੈਣਾਂ ਕਰਦੀਆਂ ਹਨ।
ਅਗਰ tribal belt ਵਿੱਚ ਜਾਓਗੇ, ਪਹਾੜਾਂ ਵਿੱਚ ਜਾਓਗੇ ਤਾਂ ਤੁਹਾਨੂੰ maximum economic activity ਸਾਡੀਆਂ ਮਾਤਾਵਾਂ ਭੈਣਾਂ ਕਰਦੀਆਂ ਹਨ ਜੀ। ਅਤੇ ਇਸ ਲਈ ਸਾਡੀ creativity ਦੇ ਦੁਆਰਾ ਅਸੀਂ ਇਹ ਜੋ ਗਲਤ perception ਬਣੇ ਹਨ ਨਾ, ਬੜੀ ਅਸਾਨੀ ਨਾਲ ਬਦਲ ਸਕਦੇ ਹਾਂ, ਹਕੀਕਤਾਂ ਦੇ ਅਧਾਰ ‘ਤੇ ਬਦਲ ਸਕਦੇ ਹਾਂ। ਅਤੇ ਮੈਂ ਮੰਨਦਾ ਹਾਂ ਸਾਨੂੰ ਇਸ ਨੂੰ ਕਰਨਾ ਚਾਹੀਦਾ ਹੈ। ਅਗਰ ਇੱਕ ਦਿਨ ਦੀ ਜੀਵਨ ਦੀ ਸਿਰਫ਼ ਸਾਇਕਲ ਨੂੰ ਅਸੀਂ ਦਿਖਾਈਏ ਤਾਂ ਪਤਾ ਚਲੇਗਾ ਕਿ ਸਾਡੇ ਇੱਥੇ ਪਸ਼ੂ ਪਾਲਕ ਹੋਵੇ, ਕਿਸਾਨ ਮਹਿਲਾ ਹੋਵੇ, ਮਜ਼ਦੂਰੀ ਕਰਨ ਵਾਲੀ ਮਹਿਲਾ ਹੋਵੇ, ਕਿਵੇਂ ਕੰਮ ਕਰਦੀ ਹੈ, ਕਿਤਨੀ ਮਿਹਨਤ ਕਰਦੀ ਹੈ ।
ਸਾਥੀਓ,
ਸਵੱਛ ਭਾਰਤ ਦੀ ਸਫ਼ਲਤਾ ਤੋਂ ਆਪ ਸਭ ਪਰੀਚਿਤ ਹੋ ਅਤੇ ਤੁਸੀਂ ਉਸ ਵਿੱਚ ਸਹਿਯੋਗ ਭੀ ਕੀਤਾ ਹੈ। ਲੇਕਿਨ ਇਹ ਤਾਂ ਨਿਰੰਤਰ ਚਲਣ ਵਾਲਾ ਜਨ ਅੰਦੋਲਨ ਹੈ। ਕਿਤੇ ਭੀ ਕੋਈ ਸਫਾਈ ਦੀ ਅੱਛੀ ਚੀਜ਼ ਆਉਂਦੀ ਹੈ, ਹੁਣ ਜਿਵੇਂ ਮੈਂ ਹੁਣ ਇੱਕ ਰੀਲ ਦੇਖੀ ਕੋਈ ਟਾਇਗਰ ਪਾਣੀ ਪੀਣ ਜਾ ਰਿਹਾ ਹੈ ਅਤੇ ਉਸ ਵਿੱਚ ਪਲਾਸਟਿਕ ਦੀ ਬੌਟਲ ਦੇਖਦਾ ਹੈ, ਤਾਂ ਟਾਇਗਰ ਮੂੰਹ ਨਾਲ ਪਲਸਾਟਿਕ ਦੀ ਬੌਟਲ ਉਠਾਉਂਦਾ ਹੈ ਅਤੇ ਕਿਤੇ ਜਗ੍ਹਾ ‘ਤੇ ਛੱਡਣ ਦੇ ਲਈ ਚਲਾ ਜਾ ਰਿਹਾ ਹੈ।
ਹੁਣ ਇਸ ਦਾ ਮਤਲਬ ਮੋਦੀ ਕਿਸ ਕਿਸ ਨੂੰ ਬਾਤ ਪਹੁੰਚਾਉਂਦਾ ਹੈ, ਸਮਝ ਗਏ ਨਾ? ਹੁਣ ਉਸ ਦੇ ਮਾਧਿਅਮ ਨਾਲ ਆਪ ਭੀ ਪਹੁੰਚਾ ਸਕਦੇ ਹੋ। ਅਤੇ ਇਸ ਲਈ ਆਪ ਇਸ ਵਿਸ਼ੇ ‘ਤੇ ਭੀ ਲਗਾਤਾਰ ਕੁਝ ਨਾ ਕੁਝ ਜ਼ਰੂਰ ਕਰਦੇ ਰਹੋ । ਇੱਕ ਅਹਿਮ ਵਿਸ਼ਾ ਭੀ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਹਾਂ ਦੋਸਤੋ। ਇਹ ਛੋਟੀਆਂ-ਛੋਟੀਆਂ ਚੀਜ਼ਾਂ ਜੋ ਮੇਰੇ ਮਨ ਨੂੰ ਛੂਹੰਦੀਆਂ ਹਨ, ਮੇਰਾ ਮਨ ਕਰਦਾ ਹੈ ਕਿ ਕ੍ਰਿਏਟਿਵ ਮਾਇੰਡ ਦੇ ਲੋਕ ਹਨ ਤਾਂ ਸ਼ਾਇਦ ਮੈਂ ਮਨ ਖੋਲ੍ਹ ਕੇ ਭੀ ਬਾਤਾਂ ਕਰ ਸਕਦਾ ਹਾਂ।
ਮੈਂ ਭਾਸ਼ਣ ਨਹੀਂ ਕਰ ਰਿਹਾ ਹਾਂ ਜੀ। ਜਿਵੇਂ ਮੈਂਟਲ ਹੈਲਥ, ਇਹ ਬਹੁਤ ਹੀ ਛੂਹਣ ਵਾਲਾ ਵਿਸ਼ਾ ਹੈ ਜੀ ਇੱਕ। ਅਤੇ ਵੈਸੇ ਤਾਂ ਡਿਜੀਟਲ ਪਲੈਟਫਾਰਮ ‘ਤੇ ਕਾਫੀ ਕੰਟੈਂਟ ਹਾਸੇ-ਮਜ਼ਾਕ ਨਾਲ ਜੁੜਿਆ ਹੁੰਦਾ ਹੈ, ਲੇਕਿਨ ਕਈ ਹੋਰ ਗੰਭੀਰ ਵਿਸ਼ੇ ਭੀ ਹੁੰਦੇ ਹਨ। ਮੈਂ ਦੇਖਦਾ ਹਾਂ, ਮੈਂਟਲ ਹੈਲਥ ਨੂੰ ਲੈ ਕੇ (ਬਹੁਤ ਵਧਾਈ ਹੋਵੇ, ਤੁਹਾਨੂੰ, ਬਹੁਤ ਵਧਾਈ ਹੋਵੇ, ਬਹੁਤ ਵਧਾਈ ਹੋਵੇ, ਬਹੁਤ ਵਧਾਈ ਹੋਵੇ) ਮੈਂ ਇਹ ਨਹੀਂ ਕਹਿ ਰਿਹਾ ਹਾਂ ਕਿ ਅਸੀਂ ਨਹੀਂ ਬਣਾਉਂਦੇ ਹਾਂ।
ਮੈਂ ਬੋਲਿਆ ਹੀ ਨਹੀਂ ਹੈ ਜੀ, ਮੈਂ ਐਸੀ ਗਲਤੀ ਨਹੀਂ ਕਰ ਸਕਦਾ ਹਾਂ। ਮੈਨੂੰ ਮੇਰੇ ਦੇਸ਼ ਦੇ ਟੈਲੰਟ ‘ਤੇ ਭਰੋਸਾ ਹੈ, ਮੈਨੂੰ ਮੇਰੇ ਦੇਸ਼ ਦੇ ਲੋਕਾ ਦੀ ਸੰਵੇਦਨਸ਼ੀਲਤਾ ਮੈਥੋਂ ਜ਼ਰਾ ਭੀ ਘੱਟ ਨਹੀਂ ਹੈ। ਲੇਕਿਨ ਜੋ ਲੋਕ ਇਸ ਪ੍ਰਕਾਰ ਨਾਲ ਸੋਚਦੇ ਹਨ ਉਹ ਜ਼ਿਆਦਾ ਕ੍ਰਿਏਟਰਸ ਹਨ ਐਸਾ ਮੈਂ ਕਹਿ ਸਕਦਾ ਹਾਂ। ਕਿਉਂਕਿ ਮੈਂਟਲ ਹੈਲਥ ਨੂੰ ਲੈ ਕੇ ਕਾਫੀ ਕ੍ਰਿਏਟਰਸ ਬਹੁਤ ਅੱਛਾ ਕੰਮ ਕਰ ਭੀ ਰਹੇ ਹਨ। ਲੇਕਿਨ ਹੁਣ ਸਾਨੂੰ ਇਸ ’ਤੇ ਹੋਰ ਜ਼ਿਆਦਾ ਕੰਮ ਕਰਨ ਦੀ ਜ਼ਰੂਰਤ ਹੈ।
ਅਤੇ ਹੋ ਸਕੇ ਤਾਂ local language. ਪਿੰਡ ਦੇ ਅੰਦਰ ਇੱਕ ਪਰਿਵਾਰ ਵਿੱਚ ਅਗਰ ਐਸਾ ਬੱਚਾ ਹੈ, ਉਨ੍ਹਾਂ ਦੇ ਲਈ ਕੀ ਹੋ ਸਕਦਾ ਹੈ? ਬੜੇ ਸ਼ਹਿਰ ਵਿੱਚ five star ਵਿੱਚ ਦੁਨੀਆ ਵਿੱਚ ਤਾਂ ਹੋਵੇਗਾ। ਕਿਉਂਕਿ ਉਨ੍ਹਾਂ ਦੀ ਜ਼ਿੰਦਗੀ ਵਿੱਚ ਇਹ ਬਹੁਤ ਜ਼ਰੂਰੀ ਹੈ ਜੀ। ਉਸੇ ਪ੍ਰਕਾਰ ਨਾਲ ਇੱਕ ਬਹੁਤ ਬੜਾ ਮਹੱਤਵਪੂਰਨ ਵਿਸ਼ਾ ਹੈ ਬੱਚਿਆਂ ਵਿੱਚ ਸਟ੍ਰੈੱਸ ਦਾ। ਸਾਨੂੰ ਪਤਾ ਨਹੀਂ ਹੁੰਦਾ ਹੈ। ਪਹਿਲੇ ਤਾਂ ਸਾਡੀ ਜੁਆਇੰਟ ਫੈਮਿਲੀ ਹੁੰਦੀ ਸੀ। ਅਤੇ ਬੱਚੇ ਕਦੇ ਦਾਦੀ ਸੰਭਾਲ਼ ਲੈਂਦੀ ਸੀ, ਕਦੇ ਦਾਦਾ ਸੰਭਾਲ਼ ਲੈਦਾ ਸੀ, ਕਦੇ ਨਾਨਾ, ਕਦੇ ਚਾਚਾ, ਚਾਚੀ, ਭਾਬੀ, ਭਾਈ।
ਹੁਣ ਮਾਇਕ੍ਰੋ ਫੈਮਿਲੀ ਹੈ ਦੋਨੋਂ ਲੋਕ ਚਲੇ ਗਏ ਹਨ, ਆਇਆ ਦੇ ਪਾਸ ਬੈਠਾ ਹੈ, ਪਤਾ ਨਹੀਂ ਉਸ ਦੇ ਸਟ੍ਰੈੱਸ ਦੀ ਕੀ ਸਥਿਤੀ ਹੈ, ਕੁਝ ਪਤਾ ਨਹੀਂ ਹੈ। ਹੁਣ ਜਿਵੇਂ ਐਗਜ਼ਾਮ ਦਾ ਸਮਾਂ ਹੁੰਦਾ ਹੈ। ਸਟੂਡੈਂਟਸ ਵਿੱਚ ਰਿਜ਼ਲਟ ਨੂੰ ਲੈ ਕੇ ਚਿੰਤਾ ਬਹੁਤ ਵਧ ਜਾਂਦੀ ਹੈ। ਸਾਹ ਫੁੱਲਣ ਲਗ ਜਾਂਦਾ ਹੈ, ਰਿਜ਼ਲਟ ਆਉਣ ਵਾਲਾ ਹੈ ਫੋਨ ‘ਤੇ ਦੋਸਤਾਂ ਨੂੰ ਕਹਿੰਦਾ ਹੈ ਜਿਵੇਂ ਰਿਜ਼ਲਟ ਹੁਣੇ ਆ ਗਿਆ ਹੈ।
ਲੇਕਿਨ ਧੀਰੇ- ਧੀਰੇ - ਧੀਰੇ ਪਾਰਾ ਗਰਮ ਹੋ ਜਾਂਦਾ ਹੈ। ਮੈਂ ਕੋਈ 12-15 ਸਾਲ ਪਹਿਲੇ ਇੱਕ ਛੋਟੀ ਜਿਹੀ ਫਿਲਮ ਦੇਖੀ ਸੀ। ਉਸ ਜ਼ਮਾਨੇ ਵਿੱਚ ਤਾਂ ਵੀਡੀਓ ਉਤਨੀ popular ਨਹੀਂ ਸੀ। ਲੇਕਿਨ ਮੇਰੀ ਇਹ ਰੁਚੀ ਹੈ ਜਾਣਨਾ ਸਮਝਣਾ ਸਿੱਖਣਾ ਅਤੇ ਉਸ ਵਿੱਚ ਇਹ ਦੱਸਿਆ ਗਿਆ ਸੀ ਕਿ ਕੁਝ ਭੀ ਗਲਤ ਨਿਰਣਾ ਲੈਣ ਤੋਂ ਪਹਿਲੇ ਬਿਹਤਰ ਜੀਵਨ ਜੀਣਾ ਜ਼ਿਆਦਾ ਅਸਾਨ ਹੈ ਅਤੇ ਕਿਤਨਾ ਜੀਵਨ ਸੁੰਦਰ ਬਣਦਾ ਹੈ। ਅਤੇ ਉਸ ਬੱਚੇ ਨੂੰ ਐਗਜ਼ਾਮ ਦੇਣਾ ਹੁੰਦਾ ਸੀ।
ਉਸ ਨੂੰ ਲਗਦਾ ਹੈ ਇਹ ਸਭ ਮੈਂ ਨਹੀਂ ਕਰ ਪਾਵਾਂਗਾ ਤਾਂ ਆਤਮਹੱਤਿਆ ਕਰਨ ਦੇ ਲਈ ਸੋਚਦਾ ਹੈ। ਸ਼ਾਇਦ ਉਸ ਦੇ ਜੋ ਕ੍ਰਿਏਟਰਸ ਹੋਣਗੇ ਉਨ੍ਹਾਂ ਨੂੰ ਯਾਦ ਆ ਜਾਵੇਗਾ। ਮੈਨੂੰ ਪੂਰਾ ਯਾਦ ਨਹੀਂ, ਕਿਉਂਕਿ ਮੈਂ 15-16 ਸਾਲ ਪਹਿਲੇ ਇਸ ਨੂੰ 20 ਸਾਲ ਹੋ ਗਏ ਹੋਣਗੇ। ਤਾਂ ਉਸ ਨੂੰ ਮਨ ਕਰਦਾ ਹੈ ਕਿ ਮੈਂ ਰੱਸੀ ਨਾਲ ਟੰਗ ਕੇ ਜਾਨ ਦੇ ਦੇਵਾਂ। ਤਾਂ ਰੱਸੀ ਖਰੀਦਣ ਜਾਂਦਾ ਹੈ। ਤਾਂ ਉਹ ਉਸ ਨੂੰ ਪੁੱਛਦਾ ਹੈ ਕਿਤਨੇ ਫੀਟ ਚਾਹੀਦਾ ਲੰਬਾ। ਤਾਂ ਉਹ ਸੋਚਦਾ ਹੈ ਫੀਟ ਕੀ ਹੁੰਦਾ ਹੈ? ਤਾਂ ਜਾ ਕੇ ਪੜ੍ਹਾਈ ਕਰਦਾ ਹੈ ਫੀਟ ਐਸੇ ਹੁੰਦਾ ਹੈ।
ਫਿਰ ਉਹ ਕਹਿੰਦਾ ਹੈ ਉਸ ਨੂੰ ਹੂਕ ਚਾਹੀਦਾ ਹੈ। ਲੋਹੇ ਦਾ ਚਾਹੀਦਾ ਹੈ, ਕੈਸਾ ਚਾਹੀਦਾ ਹੈ? ਉਸ ਦੀ ਪੜ੍ਹਾਈ ਕਰਕੇ। ਫਿਰ ਉਸ ਦੇ ਧਿਆਨ ਵਿੱਚ ਆਉਂਦਾ ਹੈ ਯਾਰ ਮਰਨ ਤੋਂ ਜ਼ਿਆਦਾ ਤਾਂ ਪੜ੍ਹਨਾ ਸਰਲ ਹੈ। ਬਹੁਤ ਹੀ ਅੱਛੀ ਫਿਲਮ ਬਣਾਈ ਹੈ ਉਸ ਨੇ । Hardly 7-8 ਮਿੰਟ ਦੀ ਹੋਵੇਗੀ। ਲੇਕਿਨ ਜਦੋਂ ਮੈਂ ਉਸ ਨੂੰ ਦੇਖਿਆ ਅਤੇ ਉਹ ਇਹ ਜੋ ਆਤਮਹੱਤਿਆ ਕਰਨ ਦਾ ਮੂਡ ਬਣ ਜਾਂਦਾ ਹੈ ਬੱਚਿਆਂ ਦਾ। ਛੋਟੀ ਜਿਹੀ ਚੀਜ਼ ਹੈ, ਲੇਕਿਨ ਉਸ ਦੀ ਜ਼ਿੰਦਗੀ ਨੂੰ ਇੱਕ ਨਵਾਂ ਰਾਹ ਦਿਖਾ ਦਿੰਦੀ ਹੈ। ਹੁਣ ਆਪ ਭੀ ਜਾਣਦੇ ਹੋ ਕਿ ਮੈਂ ਪਰੀਕਸ਼ਾ ਪੇ ਚਰਚਾ ਦਾ ਕਾਰਜਕ੍ਰਮ ਕਰਦਾ ਹਾਂ।
ਤੁਹਾਨੂੰ ਲਗਦਾ ਹੋਵੇਗਾ, ਕਈ ਲੋਕ ਮਜ਼ਾਕ ਉਡਾਉਣਗੇ ਕਿ ਯਾਰ Prime Minister ਹੋ ਕੇ ਬੱਚਿਆਂ ਦੇ ਨਾਲ ਪਰੀਕਸ਼ਾ ਪੇ ਚਰਚਾ ਕਰਦਾ ਰਹਿੰਦਾ ਹੈ, ਫਾਲਤੂ ਸਮੇਂ ਦਾ। ਮਾਂ ਜਾਣਦਾ ਹਾਂ ਦੋਸਤੋ, ਮੈਂ ਕੋਈ ਸਰਕਾਰੀ circular ਨੀਚੇ ਤੋਂ ਨਿਕਾਲ(ਕੱਢ) ਕੇ ਬੱਚਿਆਂ ਦੀ ਜ਼ਿੰਦਗੀ ਨਹੀਂ ਬਣਾ ਸਕਦਾ ਹਾਂ। ਮੈਨੂੰ ਉਨ੍ਹਾਂ ਦੇ ਨਾਲ ਜੁੜਨਾ ਪਵੇਗਾ, ਉਨ੍ਹਾਂ ਨੂੰ ਜਾਣਨਾ ਪਵੇਗਾ, ਜੀ-ਜਾਨ ਨਾਲ ਜੁਟਣਾ ਪਵੇਗਾ ਅਤੇ ਉਸ ਸਮੇਂ ਯਾਨੀ ਬਾਰਿਸ਼ ਦੇ ਬਾਅਦ ਅਗਰ ਮੈਂ ਖੇਤ ਵਿੱਚ ਕੰਮ ਕਰਾਂ ਤਾਂ ਕੰਮ ਦਾ ਹੈ।
ਪਰੀਖਿਆ ਦੇ ਦਿਨਾਂ ਵਿੱਚ ਉਸ ਦੀ ਬੜੀ ਤਾਕਤ ਹੁੰਦੀ ਹੈ ਅਤੇ ਇਸ ਲਈ ਮੈਂ ਹਰ ਸਾਲ regularly ਇਹ ਕਾਰਜਕ੍ਰਮ ਕਰਦਾ ਹਾਂ। ਕਿਉਂਕਿ ਮੇਰੇ ਮਨ ਵਿੱਚ ਇਹੀ ਹੁੰਦਾ ਹੈ ਕਿ ਇਨ੍ਹਾਂ ਬੱਚਿਆਂ ਦੇ ਨਾਲ ਮੈਂ ਕੁਝ ਬਾਤਾਂ ਕਰਾਂ, ਖੁੱਲ੍ਹਕੇ ਬਾਤਾਂ ਕਰਾਂ, ਹੋ ਸਕਦਾ ਹੈ ਕਿਸੇ ਨੂੰ ਇੱਕ-ਅੱਧ ਚੀਜ਼ ਕੰਮ ਆ ਜਾਵੇ। ਉਨ੍ਹਾਂ ਦੇ ਮਨ ਨੂੰ ਛੂਹ ਜਾਵੇ, ਉਨ੍ਹਾਂ ਦਾ ਹੱਥ ਪਕੜੇ, ਉਨ੍ਹਾਂ ਦੀ ਹੈਂਡ ਹੋਲਡਿੰਗ ਕਰੇ, ਉਨ੍ਹਾਂ ਦੇ ਮਾਂ ਬਾਪ ਨੂੰ ਲਗੇ, ਟੀਚਰ ਨੂੰ ਲਗੇ।
ਸਾਥੀਓ,
ਇਹ ਸਾਰੇ ਕੰਮ ਮੈਂ ਤਾਂ ਰੀਲ ਬਣਾਉਣ ਦੇ ਲਈ ਸਮਾਂ ਨਹੀਂ ਨਿਕਾਲ(ਕੱਢ)ਸਕਦਾ ਤਾਂ ਮੈਂ ਐਸੇ ਕੰਮ ਕਰ ਲੈਂਦਾ ਹਾਂ। ਲੇਕਿਨ ਆਪ ਤਾਂ ਉਹ ਭੀ ਕਰ ਸਕਦੇ ਹੋ ਜੀ। ਕੀ ਅਸੀਂ ਐਸਾ Content ਹੋਰ ਜ਼ਿਆਦਾ ਬਣਾ ਸਕਦੇ ਹਾਂ, ਜੋ Youth ਵਿੱਚ Drugs ਦੇ Negative Effects ਨੂੰ ਲੈ ਕੇ Awareness ਲਿਆਵੇ? ਅਸੀਂ ਬਿਲਕੁਲ ਦਾਅਵੇ ਨਾਲ creative way ਵਿੱਚ ਸਮਝਾ ਸਕਦੇ ਹਨ ਕਿ - Drugs is not cool for youth? ਵਰਨਾ ਕੀ ਹੈ, ਹੋਸਟਲ ਵਿੱਚ ਬੈਠੇ ਹਨ cool.
ਸਾਥੀਓ,
ਇਸ ਵਿੱਚ ਬਹੁਤ ਬੜਾ ਅਤੇ ਆਪ ਲੋਕ ਹੋ, ਕਿਉਂਕਿ ਆਪ ਲੋਕ ਉਨ੍ਹਾਂ ਦੇ ਨਾਲ ਜੁੜ ਸਕਦੇ ਹੋ ਉਨ੍ਹਾਂ ਦੀ ਭਾਸ਼ਾ ਵਿੱਚ ਬਾਤ ਕਰ ਸਕਦੇ ਹੋ।
ਸਾਥੀਓ,
ਅਗਲੇ ਕੁਝ ਦਿਨਾਂ ਵਿੱਚ ਲੋਕ ਸਭਾ ਦੀਆਂ ਚੋਣ ਹੋਣ ਜਾ ਰਹੀਆਂ ਹਨ। ਆਪ (ਤੁਸੀਂ) ਇਹ ਨਾ ਸੋਚਿਓ ਕਿ ਅੱਜ ਦਾ ਇਹ ਈਵੈਂਟ ਇਸ ਦੇ ਲਈ ਹੈ। ਅਤੇ ਮੈਂ ਤੁਹਾਨੂੰ ਗਰੰਟੀ ਦਿੰਦਾ ਹਾਂ ਕਿ ਹੋ ਸਕੇ ਤੋਂ next shivratri ’ਤੇ ਭੀ ਜਾਂ ਤਾਂ ਡੇਟ ਕੋਈ ਹੋਰ ਹੋ ਸਕਦੀ ਹੈ। ਇੱਥੇ ਐਸਾ ਕਾਰਜਕ੍ਰਮ ਮੈਂ ਹੀ ਕਰਾਂਗਾ।
ਲੇਕਿਨ ਮੈਂ ਲੋਕ ਸਭਾ ਚੋਣਾਂ ਦਾ ਵਿਸ਼ਾ ਉਸ ਅਰਥ ‘ਤੇ ਨਹੀਂ ਲੈ ਕੇ ਆਇਆ ਹਾਂ, ਕਿਉਂਕਿ ਮੈਨੂੰ ਭਰੋਸਾ ਹੈ, ਮੈਥੋਂ ਜ਼ਿਆਦਾ ਮੇਰੇ ਲਈ ਆਪ ਮਰਦੇ ਹੋ। ਅਤੇ ਆਪ ਮੇਰੇ ਲਈ ਇਸ ਲਈ ਮਰਦੇ ਹੋ, ਕਿਉਂਕਿ ਮੈਂ ਤੁਹਾਡੇ ਲਈ ਜਿਊਂਦਾ ਹਾਂ, ਤੇ ਜੋ ਆਪਣੇ ਲਈ ਨਹੀਂ ਜਿਊਂਦਾ ਹੈ ਉਸ ਦੇ ਲਈ ਮਰਨ ਵਾਲੇ ਬਹੁਤ ਹੁੰਦੇ ਹਨ ਜੀ। ਉਹ ਮੋਦੀ ਕੀ ਗਰੰਟੀ ਨਹੀਂ ਹੈ, 140 ਕਰੋੜ ਦੇਸ਼ਵਾਸੀਆਂ ਦੀ ਗਰੰਟੀ ਹੈ। ਇਹ ਬਾਤ ਸਹੀ ਹੈ, ਇਹ ਮੇਰਾ ਪਰਿਵਾਰ ਹੈ।
ਸਾਥੀਓ,
ਮੈਂ ਲੋਕ ਸਭਾ ਚੋਣਾਂ ਦੀ ਬਾਤ ਕਰ ਰਿਹਾ ਸਾਂ ਅਤੇ ਇਹ ਕ੍ਰਿਏਟਿਵ ਵਰਲਡ ਦੇ ਲੋਕ ਬਹੁਤ ਬੜਾ ਕੰਮ ਕਰ ਸਕਦੇ ਹਨ। ਕੀ ਅਸੀਂ ਐਸਾ ਕੁਝ ਕਰ ਸਕਦੇ ਹਾਂ ਕਿ ਸਾਡੇ Youth ਅਤੇ ਖਾਸ ਕਰਕੇ ਸਾਡੇ first time voter ਉਨ੍ਹਾਂ ਨੂੰ ਅਸੀਂ ਜਾਗਰੂਕ ਕਰਨ ਦੇ ਲਈ ਕੀ ਕਰ ਸਕਦੇ ਹਾਂ? ਅਤੇ ਉਸ ਨੂੰ ਪਤਾ ਹੋਵੇ ਕਿ ਵੋਟ ਦੇਣੀ ਯਾਨੀ ਕਿਸੇ ਨੂੰ ਜਿਤਾਉਣ ਹਰਾਉਣ ਦਾ ਕੰਮ ਨਹੀਂ ਹੈ ਜੀ। ਵੇਟ ਦੇਣ ਦਾ ਮਤਲਬ ਹੈ ਤੁਮ ਇਤਨੇ ਬੜੇ ਦੇਸ਼ ਦੀ ਨਿਰਣੇ ਪ੍ਰਕਿਰਿਆ ਦੇ ਹਿੱਸੇਦਾਰ ਬਣੇ ਹੋ। ਤੁਮ ਦੇਸ਼ ਦਾ ਭਵਿੱਖ ਬਣਾਉਣ ਵਾਲੇ ਇੱਕ ਮਹੱਤਵਪੂਰਨ ਪਾਰਟਨਰ ਹੋ, ਇਹ ਉਸ ਤੱਕ ਪਹੁੰਚਣਾ ਜ਼ਰੂਰੀ ਹੈ। ਉਸ ਨੂੰ ਕਦੇ ਇਹ ਨਾ ਕਹੋ ਕਿ ਕਿਸ ਨੂੰ ਵੋਟ ਦਿਓ। ਲੇਕਿਨ ਆਪ(ਤੁਸੀਂ) ਉਸ ਨੂੰ ਜ਼ਰੂਰ ਕਹੋ, ਵੋਟ ਤਾਂ ਦੇਣੀ ਹੀ ਚਾਹੀਦੀ ਹੈ। ਉਹ ਤੈਅ ਕਰੇਗਾ ਕਿਸ ਨੂੰ ਦੇਣੀ, ਕਿਸ ਨੂੰ ਨਹੀਂ ਦੇਣੀ ਉਹ ਤੈਅ ਕਰੇਗਾ,
ਲੇਕਿਨ ਵੋਟ ਦੇਣੀ ਚਾਹੀਦੀ ਹੈ ਇਹ ਉਸ ਨੂੰ ਜ਼ਰੂਰ ਕਹਿਣਾ ਚਾਹੀਦਾ ਹੈ ਅਤੇ ਮੈਂ ਮੰਨਦਾ ਹਾਂ ਕਿ ਸਾਡੇ ਦੇਸ਼ ਵਿੱਚ ਦੁਨੀਆ ਦੇ ਦੇਸ਼ ਜਿੱਥੇ ਜਿਵੇਂ-ਜਿਵੇਂ ਸਮ੍ਰਿੱਧੀ ਵਧਦੀ ਗਈ, ਵੇਟਿੰਗ pattern ਘਟਦਾ ਗਿਆ। ਦੁਨੀਆ ਵਿੱਚ ਦੇਸ਼ ਸਮ੍ਰਿੱਧ ਹੋਏ, ਲੇਕਿਨ ਅਲੱਗ-ਅਲੱਗ ਵਿਵਸਥਾਵਾਂ ਵਿੱਚ ਸਮ੍ਰਿੱਧੀ ਤੱਕ ਲੈ ਗਏ ਅਤੇ ਬਾਅਦ ਵਿੱਚ ਲੋਕਤੰਤਰ ਦੀ ਦਿਸ਼ਾ ਵਿੱਚ ਗਏ। ਭਾਰਤ ਸ਼ਤ-ਪ੍ਰਤੀਸ਼ਤ ਲੋਕਤੰਤਰ ਦੇ ਹੀ ਅਧਿਸ਼ਠਾਨ ਨੂੰ ਲੈ ਕੇ ਸਮ੍ਰਿੱਧ ਰਾਸ਼ਟਰ ਬਣਨ ਦੇ ਸੁਪਨੇ ਨੂੰ ਲੈ ਕੇ ਚਲਿਆ ਹੈ ਅਤੇ ਦੁਨੀਆ ਦੇ ਲਈ ਮਾਡਲ ਬਣਨ ਵਾਲਾ ਹੈ। ਇਹ ਦੁਨੀਆ ਦੇ ਲਈ ਬਹੁਤ ਬੜਾ ਮਾਡਲ ਬਣਨ ਵਾਲਾ ਹੈ। ਲੇਕਿਨ ਉਸ ਵਿੱਚ ਮੈਨੂੰ ਮੇਰੇ ਦੇਸ਼ ਦੇ ਨੌਜਵਾਨਾਂ ਦੀ ਭਾਗੀਦਾਰੀ ਚਾਹੀਦੀ ਹੈ। 18, 19, 20, 21 ਸਾਲ ਜਿਹੇ।
ਸਾਥੀਓ,
ਅਸੀਂ ਆਪਣੇ ਆਸਪਾਸ ਦੇਖਦੇ ਹਾਂ ਕਿ ਜੋ ਦਿਵਯਾਂਗ ਜਨ ਹੁੰਦੇ ਹਨ, Specially Abled ਹੁੰਦੇ ਹਨ, ਉਸ ਵਿੱਚ ਬਹੁਤ ਪ੍ਰਤਿਭਾ ਹੁੰਦੀ ਹੈ, ਟੈਲੰਟ ਹੁੰਦਾ ਹੈ। ਆਪ (ਤੁਸੀਂ) ਉਨ੍ਹਾਂ ਦੇ ਲਈ ਭੀ ਇੱਕ ਬੜਾ ਮਾਧਿਅਮ ਬਣ ਸਕਦੇ ਹੋ, ਉਨ੍ਹਾਂ ਨੂੰ ਸਪੋਰਟ ਕਰ ਸਕਦੇ ਹੋ। ਸਾਡੇ ਦਿਵਯਾਂਗ ਜਨਾਂ ਵਿੱਚ ਜੋ ਇਨਹੇਰੈਂਟ ਤਾਕਤ ਹੁੰਦੀ ਹੈ, ਉਸ ਨੂੰ ਬਾਹਰ ਲਿਆਉਣ ਦੀ ਜ਼ਰੂਰਤ ਹੈ, ਉਸ ਨੂੰ ਭੀ ਸੋਸ਼ਲ ਮੀਡੀਆ ਦੀ ਸ਼ਕਤੀ ਨਾਲ ਜੋੜਨ ਦੀ ਜ਼ਰੂਰਤ ਹੈ।
ਸਾਥੀਓ,
ਇੱਕ ਹੋਰ ਵਿਸ਼ਾ ਹੈ, ਭਾਰਤ ਦਾ Influence, ਭਾਰਤ ਦੇ ਬਾਹਰ ਹੋਰ ਜ਼ਿਆਦਾ ਵਧਾਉਣ ਦਾ। ਅੱਜ ਦੁਨੀਆ ਵਿੱਚ ਆਪ (ਤੁਹਾਡੇ) ਵਿੱਚੋਂ ਜੋ ਭੀ ਪਰੀਚਿਤ/ਜਾਣੂ ਹੋਣਗੇ ਵਿਸ਼ਵ ਦੇ ਨਾਲ, ਅੱਜ ਭਾਰਤ ਦੇ ਤਿਰੰਗੇ ਦੀ ਬਹੁਤ ਆਨ-ਬਾਨ-ਸ਼ਾਨ ਹੈ, ਭਾਰਤ ਦੇ ਪਾਸਪੋਰਟ ਦੀ ਆਨ-ਬਾਨ-ਸ਼ਾਨ ਹੈ। ਹੈ ਕਿ ਨਹੀਂ ਹੈ? ਹੈ ਨਾ? ਆਪ ਨੇ (ਤੁਸੀਂ) ਦੇਖਿਆ ਹੋਵੇਗਾ ਯੂਕ੍ਰੇਨ ਤੋਂ ਬੱਚੇ ਜਦੋਂ ਨਿਕਲ ਰਹੇ ਸਨ ਤਿਰੰਗਾ ਝੰਡਾ ਦਿਖਾ ਦਿੱਤਾ, ਕੰਮ ਚਲ ਜਾਂਦਾ ਸੀ। ਇਹ ਸਮਰੱਥਾ ਐਸੇ ਹੀ ਨਹੀਂ ਆਈ ਦੋਸਤੋ, ਸਮਰੱਥਾ ਐਸੇ ਹੀ ਨਹੀਂ ਆਈ ਹੈ। ਇਸ ਦੇ ਪਿੱਛੇ ਇੱਕ ਮਿਸ਼ਨ ਮੋਡ ਵਿੱਚ ਤਪੱਸਿਆ ਕੀਤੀ ਗਈ ਹੈ। ਦੁਨੀਆ ਵਿੱਚ ਅੱਜ ਵਾਤਾਵਰਣ ਬਦਲਿਆ ਹੈ।
ਲੇਕਿਨ ਉਸ ਨੂੰ ਹੋਰ ਅਧਿਕ ਅੱਜ ਦੀ ਦੁਨੀਆ ਵਿੱਚ ਕੁਝ perception ਐਸਾ ਹੀ ਹੈ ਸਾਡੇ ਲਈ, ਅਸੀਂ ਉਸ ਨੂੰ ਬਦਲ ਸਕਦੇ ਹਾਂ ਕੀ ਅਤੇ ਮੈਂ ਮੰਨਦਾ ਹਾਂ, ਮੈਨੂੰ ਯਾਦ ਹੈ ਕਿ ਮੈਂ ਇੱਕ ਵਾਰ ਕਿਸੇ ਇੱਕ ਦੇਸ਼ ਵਿੱਚ ਗਿਆ ਸਾਂ ਤਾਂ ਇੱਕ interpreter ਮੇਰੇ ਨਾਲ ਸੀ। ਅਤੇ ਉਹ computer engineer ਸੀ। ਅਤੇ ਉਹ ਉਸ ਸਰਕਾਰ ਵਿੱਚ ਕੰਮ ਕਰਦਾ ਸੀ। ਤਾਂ ਮੇਰੀ ਮਦਦ ਕੀਤੀ ਉਸ ਨੇ। ਤਿੰਨ ਚਾਰ ਦਿਨ ਮੇਰੇ ਨਾਲ ਸੀ ਉਹ ਤਾਂ ਪਰੀਚੈ ਹੋ ਗਿਆ(ਜਾਣ-ਪਛਾਣ ਹੋ ਗਈ)।
ਤਾਂ ਆਖਰ ਵਿੱਚ ਉਸ ਨੇ ਕਿਹਾ ਸਾਹਬ ਆਪ ਨੂੰ (ਤੁਹਾਨੂੰ) ਬੁਰਾ ਨਾ ਲਗੇ ਤਾਂ ਇੱਕ ਸਵਾਲ ਪੁੱਛਣਾ ਚਾਹੁੰਦਾ ਹਾਂ। ਮੈਂ ਕਿਹਾ ਕੀ? ਨਹੀਂ ਸਾਹਬ ਆਪ ਨੂੰ (ਤੁਹਾਨੂੰ) ਬੁਰਾ ਨਹੀਂ ਲਗੇਗਾ ਨਾ। ਮੈਂ ਕਿਹਾ ਨਹੀਂ-ਨਹੀਂ ਦੋਸਤ, ਤਿੰਨ-ਚਾਰ ਦਿਨ ਤੋਂ ਆਪ (ਤੁਸੀਂ) ਦੇਖ ਰਹੇ ਹੋ ਬੁਰਾ ਲਗਣ ਦਾ ਸਵਾਲ ਨਹੀਂ ਆਪ (ਤੁਸੀਂ) ਜ਼ਰੂਰ ਪੁੱਛੋ। ਨਹੀਂ ਨਹੀਂ ਰਹਿਣ ਦਿਓ ਸਾਹਬ ਨਹੀਂ ਪੁੱਛਦਾ ਹਾਂ। ਮੈਂ ਕਿਹਾ ਪੁੱਛੋ ਯਾਰ, ਉਸ ਨੇ ਕਿਹਾ ਸਾਹਬ ਕੀ ਅਜੇ ਭੀ ਆਪ ਦੇ (ਤੁਹਾਡੇ) ਦੇਸ਼ ਵਿੱਚ ਸੱਪ, ਸਪੇਰੇ, ਜਾਦੂ, ਟੂਣਾ ਇਹੀ ਹੁੰਦਾ ਹੈ ਕੀ? ਇਹ ਮੈਥੋਂ ਪੁੱਛਿਆ ਗਿਆ ਸਵਾਲ ਸੀ। ਮੈਂ ਕਿਹਾ ਦੇਖ ਦੋਸਤ ਸਾਡੇ ਲੋਕ ਤਾਂ ਉਸ ਜ਼ਮਾਨੇ ਵਿੱਚ ਤਾਂ ਬੜੇ ਤਾਕਤਵਰ ਸਨ ਤਾਂ ਸੱਪ-ਵੱਪ ਉਨ੍ਹਾਂ ਲਈ ਬੜਾ ਖੱਬੇ ਹੱਥ ਦਾ ਖੇਲ ਸੀ। ਹੁਣ ਮੈਂ ਕਿਹਾ ਸਾਡੀ ਤਾਕਤ ਬਹੁਤ ਘੱਟ ਹੋ ਗਈ ਹੈ। ਅਤੇ ਧੀਰੇ-ਧੀਰੇ-ਧੀਰੇ-ਧੀਰੇ ਕਰਕੇ ਉਹ ਮਾਊਸ ‘ਤੇ ਆ ਗਏ ਹਨ। ਲੇਕਿਨ ਮੈਂ ਕਿਹਾ ਕਿ ਉਹ ਮਾਊਸ ਨਾਲ ਪੂਰੀ ਦੁਨੀਆ ਨੂੰ ਹਿਲਾਉਂਦੇ ਹਨ।
ਸਾਥੀਓ,
ਮੇਰੇ ਦੇਸ਼ ਦੀ ਜੋ ਸਮਰੱਥਾ ਹੈ ਨਾ ਇਸ ਸਮਰੱਥਾ ਨੂੰ ਅਸੀਂ ਅੱਜ ਅਗਰ ਵਿਦੇਸ਼ ਵਿੱਚ ਬੈਠੇ ਕਿਸੇ ਸ਼ਖ਼ਸ ਨੂੰ, ਮੈਂ ਸਮਝਦਾ ਹਾਂ ਸਾਡੀ ਸਮਰੱਥਾ ਨਾਲ ਆਕਰਸ਼ਿਤ ਕਰੀਏ, ਉਨ੍ਹਾਂ ਨੂੰ ਇੱਥੇ ਲਿਆਉਣ ਦੀ ਦਿਸ਼ਾ ਵਿੱਚ ਸਾਡਾ ਕੰਮ ਹੋਵੇ, ਅਸੀਂ ਆਪਣੇ ਕੰਟੈਂਟ ਨੂੰ ਐਸਾ ਕ੍ਰਿਏਟ ਕਰ ਸਕਦੇ ਹਾਂ। ਆਪ (ਤੁਸੀਂ) ਪੂਰੀ ਦੁਨੀਆ ਵਿੱਚ ਭਾਰਤ ਦੇ ਡਿਜੀਟਲ Ambassadors ਹੋ ਦੋਸਤੇ। ਅਤੇ ਮੈਂ ਮੰਨਦਾ ਹਾਂ ਇਹ ਬਹੁਤ ਬੜੀ ਤਾਕਤ ਹੈ। ਆਪ (ਤੁਸੀਂ) fiction of second ਵਿੱਚ ਦੁਨੀਆ ਵਿੱਚ ਪਹੁੰਚ ਸਕਦੇ ਹੋ। ਆਪ (ਤੁਸੀਂ) ਵੋਕਲ ਫੌਰ ਲੋਕਲ ਦੇ ਬ੍ਰਾਂਡ ambassadors ਹੋ। ਮੈਂ ਕੱਲ੍ਹ ਸ੍ਰੀਨਗਰ ਗਿਆ ਸਾਂ, ਤਾਂ ਇੱਕ ਨੌਜਵਾਨ ਨਾਲ ਮੇਰੀ ਬਾਤਚੀਤ ਹੋ ਰਹੀ ਸੀ। ਮੈਂ ਹੈਰਾਨ ਹਾਂ, ਉਹ ਸਿਰਫ਼ ਸ਼ਹਿਦ ਦਾ ਕੰਮ ਕਰਦਾ ਹੈ। ਮਧੁਮੱਖੀ ਪਾਲਣ ਦਾ ਕੰਮ ਕਰਦਾ ਹੈ ਅਤੇ ਅਜ ਗਲੋਬਲੀ ਉਸ ਨੇ ਆਪਣਾ ਬ੍ਰਾਂਡ ਪਹੁੰਚਾ ਦਿੱਤਾ ਹੈ। Just digital world ਦੇ ਮਾਧਿਅਮ ਨਾਲ।
ਅਤੇ ਇਸੇ ਲਈ ਸਾਥੀਓ,
ਆਓ, ਅਸੀਂ ਇਕੱਠੇ ਮਿਲ ਕੇ ਇੱਕ Create on India Movement, ਮੈਂ ਬਹੁਤ ਜ਼ਿੰਮੇਦਾਰੀ ਦੇ ਨਾਲ ਆਪ ਲੋਕਾਂ ਤੋਂ ਅਪੇਖਿਆ ਕਰ ਰਿਹਾ ਹਾਂ। Create on India Movement ਦੀ ਸ਼ੁਰੂਆਤ ਕਰੀਏ। ਅਸੀਂ ਭਾਰਤ ਨਾਲ ਜੁੜੀਆਂ Stories ਨੂੰ, ਭਾਰਤ ਦੀ ਸੰਸਕ੍ਰਿਤੀ ਨੂੰ, ਭਾਰਤ ਦੇ Heritage ਅਤੇ Traditions ਨੂੰ ਪੂਰੀ ਦੁਨੀਆ ਨਾਲ ਸ਼ੇਅਰ ਕਰੀਏ। ਅਸੀਂ ਭਾਰਤ ਦੀਆਂ ਆਪਣੀਆਂ Stories ਸਭ ਨੂੰ ਸੁਣਾਈਏ। Let us Create on India, Create for the World. ਆਪ (ਤੁਸੀਂ )ਐਸਾ ਕੰਟੈਂਟ ਕ੍ਰਿਏਟ ਕਰੋ ਜੋ ਤੁਹਾਡੇ ਨਾਲ ਹੀ ਤੁਹਾਡੇ ਦੇਸ਼, ਸਾਡਾ ਸਭ ਦਾ ਦੇਸ਼ ਭਾਰਤ ਨੂੰ ਭੀ ਜ਼ਿਆਦਾ ਤੋਂ ਜ਼ਿਆਦਾ Likes ਦੇਵੇ। ਅਤੇ ਇਸ ਦੇ ਲਈ ਸਾਨੂੰ ਗਲੋਬਲ audience ਨੂੰ ਭੀ engage ਕਰਨਾ ਹੋਵੇਗਾ। ਦੁਨੀਆ ਦੀਆਂ ਯੂਨੀਵਰਸਿਟੀਜ਼ ਦੇ ਨਾਲ, ਦੁਨੀਆ ਦੇ ਨੌਜਵਾਨਾਂ ਦੇ ਨਾਲ ਜੁੜਨਾ ਹੋਵੇਗਾ। ਅੱਜ ਪੂਰੀ ਦੁਨੀਆ ਵਿੱਚ ਲੋਕ ਭਾਰਤ ਬਾਰੇ ਜਾਣਨਾ ਚਾਹੁੰਦੇ ਹਨ।
ਆਪ ਵਿੱਚੋਂ (ਤੁਹਾਡੇ ਵਿੱਚੋਂ) ਕਈ ਲੋਕ ਵਿਦੇਸ਼ੀ ਭਾਸ਼ਾਵਾਂ ਨੂੰ ਜਾਣਦੇ ਹੋ, ਨਹੀਂ ਜਾਣਦੇ ਹੋ ਤਾਂ ਏਆਈ (ਆਰਟੀਫਿਸ਼ਲ ਇੰਟੈਲੀਜੈਂਸ) ਦੀ ਮਦਦ ਨਾਲ ਕੰਮ ਹੋ ਸਕਦਾ ਹੈ। ਕੁਝ ਲੋਕ ਸਿੱਖ ਭੀ ਸਕਦੇ ਹਨ। ਆਪ (ਤੁਸੀਂ) ਜ਼ਿਆਦਾ ਤੋਂ ਜ਼ਿਆਦਾ UN languages ਵਿੱਚ, ਜਰਮਨ, ਫ੍ਰੈਂਚ, ਸਪੈਨਿਸ਼ ਜਿਹੀਆਂ languages ਵਿੱਚ content ਬਣਾਉਂਗੇ ਤਾਂ ਆਪ ਦੀ (ਤੁਹਾਡੀ) ਅਤੇ ਭਾਰਤ ਦੀ ਭੀ reach ਵਧੇਗੀ। ਸਾਡੇ ਅੜੋਸ-ਪੜੌਸ ਦੇ ਦੇਸ਼ ਹਨ ਉਨ੍ਹਾਂ ਦੀਆਂ ਭਾਸ਼ਾਵਾਂ ਵਿੱਚ ਅਸੀਂ ਕੁਝ ਕਰੀਏ ਸਾਡੀ ਇੱਕ ਅਲੱਗ ਪਹਿਚਾਣ ਬਣੇਗੀ। ਅਤੇ ਆਪ ਨੇ (ਤੁਸੀਂ) ਦੇਖਿਆ ਹੋਵੇਗਾ ਪਿਛਲੇ ਦਿਨੀਂ ਬੜਾ ਮਹੱਤਵਪੂਰਨ decision ਅਸੀਂ ਲਿਆ ਹੈ। ਮੈਂ ਅਜੇ ਕੁਝ ਦਿਨ ਪਹਿਲੇ ਬਿਲ ਗੇਟਸ ਦੇ ਨਾਲ ਗੱਪਾਂ ਮਾਰ ਰਿਹਾ ਸਾਂ। ਤਾਂ ਐਸੇ ਹੀ ਏਆਈ ਵਗੈਰਾ ਸਾਰੇ ਵਿਸ਼ਿਆਂ ‘ਤੇ ਬਹੁਤ ਚਰਚਾ ਨਿਕਲੀ।
ਕਦੇ ਉਸ ਦੇ ਵਿਸ਼ੇ ਵਿੱਚ ਜ਼ਰੂਰ ਆਪ ਨੂੰ (ਤੁਹਾਨੂੰ) ਪਤਾ ਚਲੇਗਾ। ਲੇਕਿਨ ਅਸੀਂ ਅਜੇ ਕੱਲ੍ਹ ਹੀ ਇੱਕ decision ਲਿਆ ਹੈ। ਅਸੀਂ ਏਆਈ ਮਿਸ਼ਨ ਨੂੰ ਅਤੇ ਮੈਂ ਮੰਨਦਾ ਹਾਂ, ਦੁਨੀਆ ਦੇਖ ਰਹੀ ਹੈ ਕਿ ਭਾਰਤ ਏਆਈ ਵਿੱਚ ਕੀ ਕੰਮ ਕਰੇਗਾ। ਕਿਉਂਕਿ ਭਾਰਤ ਲੀਡ ਕਰੇਗਾ, ਮੰਨ ਕੇ ਚਲੋ ਦੋਸਤੋ, ਕਿਉਂਕਿ ਮੈਂ ਆਪ ਦੇ (ਤੁਹਾਡੇ) ਭਰੋਸੇ ਬੋਲ ਰਿਹਾ ਹਾਂ। ਉਸੇ ਪ੍ਰਕਾਰ ਨਾਲ ਆਪ ਨੇ (ਤੁਸੀਂ) ਦੇਖਿਆ ਹੋਵੇਗਾ-ਸੈਮੀ ਕੰਡਕਟਰ। ਜਿਸ ਪ੍ਰਕਾਰ ਨਾਲ ਭਾਰਤ ਸੈਮੀ ਕੰਡਕਟਰ ਵਿੱਚ ਅੱਗੇ ਵਧ ਰਿਹਾ ਹੈ। ਅਤੇ ਮੈਂ ਦੱਸਦਾ ਹਾਂ ਕਿ ਅਸੀਂ 2ਜੀ, 4ਜੀ ਵਗੈਰਾ ਵਿੱਚ ਬਹੁਤ ਪਿੱਛੇ ਰਹਿ ਗਏ। 5ਜੀ ਵਿੱਚ ਅਸੀਂ ਲੀਡ ਕਰ ਲਿਆ। ਵੈਸਾ ਹੀ ਅਸੀਂ ਬਹੁਤ ਤੇਜ਼ੀ ਨਾਲ ਸੈਮੀ ਕੰਡਕਟਰ ਦੀ ਦੁਨੀਆ ਵਿੱਚ ਅਸੀਂ ਦੁਨੀਆ ਵਿੱਚ ਆਪਣੀ ਜਗ੍ਹਾ ਬਣਾ ਲਵਾਂਗੇ ਦੋਸਤੋ।
ਅਤੇ ਦੇਖਦੇ ਹੀ ਦੇਖਦੇ ਅਸੀਂ ਛਾ ਜਾਵਾਂਗੇ। ਅਤੇ ਇਹ ਮੋਦੀ ਦੇ ਕਾਰਨ ਨਹੀਂ ਮੇਰੇ ਦੇਸ਼ ਦੇ ਨੌਜਵਾਨਾਂ ਦੇ ਕਾਰਨ, ਮੇਰੇ ਦੇਸ਼ ਦੇ ਟੈਲੰਟ ਦੇ ਕਾਰਨ। ਇਤਨੀ ਸਮਰੱਥਾ ਹੈ, ਮੋਦੀ ਤਾਂ ਸਿਰਫ਼ ਅਵਸਰ ਦਿੰਦਾ ਹੈ। ਰਸਤੇ ਤੋਂ ਕੰਡੇ ਹਟਾ ਦਿੰਦਾ ਹੈ, ਤਾਕਿ ਸਾਡੇ ਦੇਸ਼ ਦੇ ਨੌਜਵਾਨ ਤੇਜ਼ ਗਤੀ ਨਾਲ ਅੱਗੇ ਵਧ ਚਲਣ ਦੋਸਤੋ। ਅਤੇ ਇਸ ਲਈ ਮੈਂ ਚਾਹੁੰਦਾ ਹਾਂ, ਜਿਵੇਂ ਸਾਡੇ ਪੜੌਸ ਦੇ ਦੇਸ਼ ਹਨ, ਉਨ੍ਹਾਂ ਦੀਆਂ ਭਾਸ਼ਾਵਾਂ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਸੋਚ ਸਮਝ ਦੇ ਅਨਕੂਲ ਅਸੀਂ ਜਿਤਨੀਆਂ ਚੀਜ਼ਾਂ ਪਹੁੰਚਾਵਾਂਗੇ। ਮੈਂ ਸਮਝਦਾ ਹਾਂ, ਸਾਡਾ ਨਾਤਾ ਹੋਰ ਜੁੜੇਗਾ। ਅਸੀਂ ਆਪਣਾ ਵਿਸਤਾਰ ਕਰਨਾ ਹੈ, ਆਪਣਾ ਪ੍ਰਭਾਵ ਪੈਦਾ ਕਰਨਾ ਹੈ ਦੋਸਤੋ। ਅਤੇ ਇਹ ਕ੍ਰਿਏਟਿਵ ਵਰਲਡ ਬਹੁਤ ਅੱਛੀ ਤਰ੍ਹਾਂ ਕਰ ਸਕਦੇ ਹਾਂ। ਅਤੇ ਏਆਈ ਦੀ ਤਾਕਤ ਆਪ (ਤੁਸੀਂ) ਜਾਣਦੇ ਹੋ, ਅੱਜਕੱਲ੍ਹ ਦੇਖਿਆ ਹੋਵੇਗਾ ਮੈਂ ਹੁਣੇ ਜੋ ਆਪ ਨਾਲ (ਤੁਹਾਡੇ ਨਾਲ) ਬਾਤ ਕਰ ਰਿਹਾ ਹਾਂ, ਕੁਝ ਹੀ ਸਮੇਂ ਵਿੱਚ ਉਹ ਆਪ ਨੂੰ (ਤੁਹਾਨੂੰ) ਹਿੰਦੁਸਤਾਨ ਦੀਆਂ 8-10 languages ਵਿੱਚ ਇਹ ਮੇਰੀਆਂ ਸਾਰੀਆਂ ਬਾਤਾਂ ਤੁਹਾਨੂੰ ਮਿਲ ਜਾਣਗੀਆਂ।
ਕਿਉਂਕਿ ਮੈਂ ਏਆਈ ਤਾ ਉਪਯੋਗ ਕਰਦਾ ਹਾਂ। ਆਪ ਦੇ (ਤੁਹਾਡੇ) ਨਾਲ ਅਗਰ ਇੱਥੇ ਆਉਂਦੇ ਜਾਂਦੇ ਮੇਰੀ ਫੋਟੋ ਨਿਕਲ ਗਈ ਤਾਂ ਆਪ (ਤੁਸੀਂ) ਏਆਈ ਦੇ ਮਾਧਿਅਮ ਨਾਲ ਉਹ ਫੋਟੋ ਆਪਣੀ ਕਲੈਕਟ ਕਰ ਸਕਦੇ ਹੋ। ਨਮੋ ਐਪ ‘ਤੇ ਜਾਓਗੇ ਫੋਟੋ ਬੂਥ ‘ਤੇ ਚਲੇ ਜਾਓਗੇ, ਅਰਾਮ ਨਾਲ ਆਪ ਨੂੰ (ਤੁਹਾਨੂੰ) ਮਿਲ ਜਾਵੇਗੀ ਮੇਰੀ ਫੋਟੋ। ਅੱਜ ਤੋਂ 5 ਸਾਲ ਪਹਿਲੇ ਕਿਤੇ ਮਿਲ ਗਏ ਹੋਵੋਗੇ, ਇੱਕ ਕੋਣੇ ਵਿੱਚ ਮੈਨੂੰ ਦੇਖ ਰਹੇ ਹੋ ਆਪ ਦੀ (ਤੁਹਾਡੀ) ਇੱਕ ਅੱਖ ਫੋਟੋ ਵਿੱਚ ਆਈ ਹੈ ਤਾਂ ਭੀ ਉਹ ਆਪ ਨੂੰ (ਤੁਹਾਨੂੰ) ਖਿੱਚ ਕੇ ਲੈ ਆਵੇਗੀ ਉੱਥੇ। ਇਹ ਏਆਈ ਦੀ ਤਾਕਤ ਹੈ, ਸਾਡੇ ਦੇਸ਼ ਦੇ ਨੌਜਵਾਨਾਂ ਦੀ ਤਾਕਤ ਹੈ। ਅਤੇ ਇਸ ਲਈ ਮੈਂ ਕਹਿੰਦਾ ਹਾਂ ਸਾਥੀਓ, ਕਿ ਭਾਰਤ ਦੇ ਪਾਸ ਇਹ ਸਮਰੱਥਾ ਹੈ। ਅਸੀਂ ਇਸ ਸਮਰੱਥਾ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਹਾਂ। ਅਤੇ national, international level ‘ਤੇ ਭਾਰਤ ਦੀ ਇੱਕ ਛਵੀ (ਦਾ ਇੱਕ ਅਕਸ) ਨਵੀਂ ਉਚਾਈ ‘ਤੇ ਲੈ ਜਾਣ ਦਾ ਕੰਮ ਅਸੀਂ ਆਪਣੀ ਇਸ creativity ਨਾਲ ਕਰ ਸਕਦੇ ਹਾਂ।
ਇੱਕ Food creator ਕਿਸੇ ਨੂੰ ਮੁੰਬਈ ਦੀ ਇੱਕ ਬੜਾ ਪਾਵ ਦੀ ਮਸ਼ਹੂਰ ਦੁਕਾਨ ‘ਤੇ ਪਹੁੰਚਾ ਸਕਦਾ ਹੈ। ਇੱਕ Fashion Designer ਦੁਨੀਆ ਭਰ ਨੂੰ ਇਹ ਦੱਸ ਸਕਦਾ ਹੈ ਕਿ ਭਾਰਤ ਦੇ ਕਲਾਕਾਰਾਂ ਦੀ ਖੂਬੀ ਕੀ ਹੁੰਦੀ ਹੈ। ਇੱਕ ਟੈੱਕ ਕ੍ਰਿਏਟਰ ਪੂਰੀ ਦੁਨੀਆ ਨੂੰ ਇਹ ਦੱਸ ਸਕਦਾ ਹੈ ਕਿ ਮੇਕ ਇਨ ਇੰਡੀਆ ਤੋਂ ਅਸੀਂ ਕੀ ਬਣਾ ਰਹੇ ਹਾਂ ਅਤੇ ਭਾਰਤ ਵਿੱਚ ਇਨੋਵੇਸ਼ਨ ਕਿਵੇਂ ਵਧ ਰਿਹਾ ਹੈ। ਇੱਕ ਪਿੰਡ ਵਿੱਚ ਬੈਠਿਆ ਟ੍ਰੈਵਲ ਬਲੌਗਰ ਭੀ ਵਿਦੇਸ਼ ਵਿੱਚ ਬੈਠੇ ਕਿਸੇ ਵਿਅਕਤੀ ਨੰ ਆਪਣੀ ਵੀਡੀਓ ਨਾਲ ਹਿੰਦੁਸਤਾਨ ਦੀ ਯਾਤਰਾ ਦੇ ਲਈ motivate ਕਰ ਸਕਦਾ ਹੈ। ਸਾਡੇ ਭਾਰਤ ਵਿੱਚ ਤਾਂ ਇਤਨੇ ਅਲੱਗ-ਅਲੱਗ ਤਰ੍ਹਾਂ ਦੇ ਮੇਲੇ ਹੁੰਦੇ ਹਨ। ਹਰ ਇੱਕ ਪੁਰਬ ਵਿੱਚ ਆਪਣੀ ਇੱਕ ਸਟੋਰੀ ਹੁੰਦੀ ਹੈ ਅਤੇ ਦੁਨੀਆ ਉਸ ਨੂੰ ਜਾਣਨਾ ਚਾਹੁੰਦੀ ਹੈ। ਜੋ ਲੋਕ ਭਾਰਤ ਨੂੰ ਜਾਣਨਾ ਚਾਹੁੰਦੇ ਹਨ, ਭਾਰਤ ਦੇ ਕੋਣੇ-ਕੋਣੇ ਨੂੰ ਜਾਣਨਾ ਚਾਹੁੰਦੇ ਹਨ, ਉਨ੍ਹਾਂ ਦੀ ਭੀ ਆਪ (ਤੁਸੀਂ) ਬਹੁਤ ਮਦਦ ਕਰ ਸਕਦੇ ਹੋ।
ਸਾਥੀਓ,
ਇਨ੍ਹਾਂ ਸਾਰੇ ਪ੍ਰਯਾਸਾਂ ਵਿੱਚ ਆਪ ਦਾ (ਤੁਹਾਡਾ) ਸਟਾਇਲ, ਤੁਹਾਡੀ ਪ੍ਰੈਜ਼ੈਂਟੇਸ਼ਨ, ਤੁਹਾਜਾ ਪ੍ਰੋਡਕਟ, ਤੁਹਾਡੇ ਫੈਕਟਸ, ਆਖਰ ਮੈਂ ਮੰਨਦਾ ਹਾਂ, ਹਕੀਕਤ ਅਤੇ ਵਿਸ਼ੇ ਵਿੱਚ compromise ਕਦੇ ਮਤ ਕਰੋ। ਆਪ (ਤੁਸੀਂ) ਦੇਖੋ ਇੱਕ ਯੂਨਿਕ ਅੰਦਾਜ਼ ਵਿੱਚ ਆਪ (ਤੁਸੀਂ) ਜਾਓਂਗੇ। ਹੁਣ ਦੇਖੋ artefacts ਤਾਂ ਬਹੁਤ ਹੁੰਦੇ ਹਨ। Archeology ਵਾਲਿਆਂ ਨੇ ਬਹੁਤ ਚੀਜ਼ਾਂ ਨਿਕਾਲੀਆਂ (ਕੱਢੀਆਂ) ਹੁੰਦੀਆਂ ਹਨ। ਲੇਕਿਨ ਜੋ visualogyx ਜਾਣਦਾ ਹੈ ਨਾ, ਉਹ ਜਦੋਂ ਉਸ ਨੂੰ ਬਣਾਉਂਦਾ, ਰੱਖਦਾ ਹੈ ਤਾਂ ਅਸੀਂ ਉਸੇ ਯੁਗ ਵਿੱਚ ਪਹੁੰਚ ਜਾਂਦੇ ਹਾਂ। 300 ਸਾਲ ਪੁਰਾਣੀ ਚੀਜ਼ ਦੇਖਦੇ ਹਾਂ ਤਾਂ ਲਗਦਾ ਹੈ ਮੈਂ ਉਹ ਸਮਾਂ ਜੀ ਰਿਹਾ ਹਾਂ। Creativity ਦੀ ਇਹ ਤਾਕਤ ਹੈ ਦੋਸਤੋ।
ਅਤੇ ਮੈਂ ਚਾਹੁੰਦਾ ਹਾਂ ਕਿ ਮੇਰੇ ਦੇਸ਼ ਦੇ ਅੰਦਰ ਉਹ creativity ਹੈ ਜੋ ਮੇਰੇ ਦੇਸ਼ ਦਾ ਭਾਗ ਬਦਲਣ ਦੇ ਲਈ ਇੱਕ ਬਹੁਤ ਬੜਾ ਕੈਟਲਿਟਿਕ ਏਜੰਟ ਬਣ ਸਕਦਾ ਹੈ। ਅਤੇ ਇਸੇ ਭਾਵਨਾ ਨਾਲ ਮੈਂ ਅੱਜ ਆਪ ਸਭ ਨੂੰ ਮਿਲਿਆ, ਆਪ ਸਭ ਨੂੰ ਬੁਲਾਇਆ, ਆਪ (ਤੁਸੀਂ) ਬਹੁਤ ਹੀ ਘੱਟ ਨੋਟਿਸ ‘ਤੇ ਆਏ, ਆਪ ਨੇ (ਤੁਸੀਂ) ਕੁਝ ਕਰਕੇ ਦਿਖਾਇਆ ਹੈ। ਜਿਊਰੀ ਨੂੰ ਭੀ ਮੈਂ ਵਧਾਈ ਦਿੰਦਾ ਹਾਂ, ਕਿਉਂਕਿ ਡੇਢ, ਪੌਣੇ ਦੋ ਲੱਖ ਲੋਕਾਂ ਦੀ ਇੱਕ-ਇੱਕ ਬਰੀਕੀ ਨੂੰ ਦੇਖਣਾ ਬੜਾ ਕਠਿਨ ਕੰਮ ਹੈ। ਲੇਕਿਨ ਆਉਣ ਵਾਲੇ ਦਿਨਾਂ ਵਿੱਚ ਇਹ ਕੰਮ ਹੋਰ ਅਧਿਕ ਚੰਗੇ ਢੰਗ ਨਾਲ ਅਧਿਕ scientific ਢੰਗ ਨਾਲ ਅਸੀਂ ਕਰ ਪਾਵਾਂਗੇ। ਮੈਂ ਫਿਰ ਇੱਕ ਵਾਰ ਸਭ ਨੂੰ ਬਹੁਤ-ਬਹੁਤ ਸ਼ੁਭਕਾਮਾਨਾਵਾਂ ਦਿੰਦਾ ਹਾਂ। ਬਹੁਤ-ਬਹੁਤ ਧੰਨਵਾਦ।