"ਸਵੈ-ਨਿਰਮਿਤ 5ਜੀ ਟੈਸਟ-ਬੈੱਡ ਟੈਲੀਕੌਮ ਸੈਕਟਰ ਵਿੱਚ ਕ੍ਰਿਟੀਕਲ ਅਤੇ ਆਧੁਨਿਕ ਟੈਕਨੋਲੋਜੀ ਦੀ ਆਤਮਨਿਰਭਰਤਾ ਵੱਲ ਇੱਕ ਅਹਿਮ ਕਦਮ ਹੈ"
"21ਵੀਂ ਸਦੀ ਵਿੱਚ ਕਨੈਕਟੀਵਿਟੀ ਭਾਰਤ ਦੀ ਪ੍ਰਗਤੀ ਦੀ ਗਤੀ ਨਿਰਧਾਰਤ ਕਰੇਗੀ"
"5ਜੀ ਟੈਕਨੋਲੋਜੀ ਦੇਸ਼ ਦੇ ਗਵਰਨੈੱਸ, ਰਹਿਣ-ਸਹਿਣ ਵਿੱਚ ਅਸਾਨੀ (ਈਜ਼ ਆਵ੍ ਲਿਵਿੰਗ), ਕਾਰੋਬਾਰ ਕਰਨ ਵਿੱਚ ਅਸਾਨੀ (ਈਜ਼ ਆਵ੍ ਡੂਇੰਗ ਬਿਜ਼ਨਸ) ਵਿੱਚ ਸਕਾਰਾਤਮਕ ਤਬਦੀਲੀ ਲਿਆਉਣ ਜਾ ਰਹੀ ਹੈ"
"2ਜੀ ਯੁਗ ਦੀ ਨਿਰਾਸ਼ਾ, ਮਾਯੂਸੀ, ਭ੍ਰਿਸ਼ਟਾਚਾਰ, ਪਾਲਿਸੀ ਪੈਰਾਲਿਸਿਜ਼ ਤੋਂ ਬਾਹਰ ਨਿਕਲ ਕੇ, ਦੇਸ਼ ਨੇ 3ਜੀ ਤੋਂ 4ਜੀ ਅਤੇ ਹੁਣ 5ਜੀ ਅਤੇ 6ਜੀ ਵੱਲ ਤੇਜ਼ੀ ਨਾਲ ਪ੍ਰਗਤੀ ਕੀਤੀ ਹੈ"
“ਪਿਛਲੇ 8 ਵਰ੍ਹਿਆਂ ਵਿੱਚ, ਰੀਚ, ਰਿਫੋਰਮ, ਰੈਗੂਲੇਟ, ਰਿਸਪੋਂਡ ਅਤੇ ਰੈਵੋਲਿਊਸ਼ਨਾਈਜ਼ ਦੇ ਪੰਚਾਮ੍ਰਿਤ ਦੁਆਰਾ, ਅਸੀਂ ਟੈਲੀਕੌਮ ਸੈਕਟਰ ਵਿੱਚ ਨਵੀਂ ਊਰਜਾ ਦਾ ਸੰਚਾਰ ਕੀਤਾ ਹੈ”
"ਮੋਬਾਈਲ ਨਿਰਮਾਣ ਇਕਾਈਆਂ ਦੀ ਸੰਖਿਆ 2 ਤੋਂ ਵੱਧ ਕੇ 200 ਹੋ ਗਈ ਹੈ ਜਿਸ ਨਾਲ ਮੋਬਾਈਲ ਫੋਨ ਗ਼ਰੀਬ ਤੋਂ ਗ਼ਰੀਬ ਪਰਿਵਾਰਾਂ ਦੀ ਪਹੁੰਚ ਵਿੱਚ ਆ ਗਿਆ ਹੈ"
"ਅੱਜ ਹਰ ਕੋਈ ਸਹਿਯੋਗ-ਅਧਾਰਿਤ ਵਿਨਿਯਮਾਂ ਦੀ ਜ਼ਰੂਰਤ ਦਾ ਅਨੁਭਵ ਕਰ ਰਿਹਾ ਹੈ। ਇਸ ਦੇ ਲਈ ਇਹ ਜ਼ਰੂਰੀ ਹੈ ਕਿ ਸਾਰੇ ਰੈਗੂਲੇਟਰ ਇਕੱਠੇ ਹੋਣ, ਸਾਂਝੇ ਪਲੈਟਫਾਰਮ ਵਿਕਸਿਤ ਕਰਨ ਅਤੇ ਬਿਹਤਰ ਤਾਲਮੇਲ ਲਈ ਸਮਾਧਾਨ ਢੂੰਡਣ”

ਨਮਸਕਾਰ, ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਹਿਯੋਗੀ ਸ਼੍ਰੀ ਅਸ਼ਵਿਨੀ ਵੈਸ਼ਣਵ ਜੀ, ਸ਼੍ਰੀ ਦੇਵੁਸਿੰਘ ਚੌਹਾਨ ਜੀ, ਡਾਕਟਰ ਐੱਲ ਮੁਰੂਗਨ ਜੀ, ਟੈਲੀਕੌਮ ਅਤੇ ਬ੍ਰੌਡਕਾਸਟਿੰਗ ਸੈਕਟਰ ਨਾਲ ਜੁੜੇ ਸਾਰੇ ਲੀਡਰਸ, ਦੇਵੀਓ ਅਤੇ ਸੱਜਣੋਂ!

Telecom Regulatory Authority of India - TRAI ਇਸ ਨਾਲ ਜੁੜੇ ਸਾਰੇ ਸਾਥੀਆਂ ਨੂੰ ਸਿਲਵਰ ਜੁਬਲੀ ਦੀ ਬਹੁਤ-ਬਹੁਤ ਵਧਾਈ। ਇਹ ਸੁਖਦ ਸੰਜੋਗ ਹੈ ਕਿ ਅੱਜ ਤੁਹਾਡੀ ਸੰਸਥਾ ਨੇ 25 ਸਾਲ ਪੂਰੇ ਕੀਤੇ ਹਨ, ਤਦ ਦੇਸ਼ ਆਜ਼ਾਦੀ ਦੇ ਅੰਮ੍ਰਿਤਕਾਲ ਵਿੱਚ ਅਗਲੇ 25 ਵਰ੍ਹਿਆਂ ਦੇ ਰੋਡਮੈਪ ’ਤੇ ਕੰਮ ਕਰ ਰਿਹਾ ਹੈ, ਨਵੇਂ ਲਕਸ਼ ਤੈਅ ਕਰ ਰਿਹਾ ਹੈ। ਥੋੜ੍ਹੀ ਦੇਰ ਪਹਿਲਾਂ ਮੈਨੂੰ ਦੇਸ਼ ਨੂੰ ਆਪਣਾ, ਖ਼ੁਦ ਤੋਂ ਨਿਰਮਿਤ 5G Test-bed ਰਾਸ਼ਟਰ ਨੂੰ ਸਮਰਪਿਤ ਕਰਨ ਦਾ ਅਵਸਰ ਮਿਲਿਆ ਹੈ। ਇਹ ਟੈਲੀਕੌਮ ਸੈਕਟਰ ਵਿੱਚ ਕ੍ਰਿਟਿਕਲ ਅਤੇ ਆਧੁਨਿਕ ਟੈਕਨੋਲੋਜੀ ਦੀ ਆਤਮਨਿਰਭਰਤਾ ਦੀ ਦਿਸ਼ਾ ਵਿੱਚ ਇੱਕ ਅਹਿਮ ਕਦਮ ਹੈ। ਮੈਂ ਇਸ ਪ੍ਰੋਜੈਕਟ ਨਾਲ ਜੁੜੇ ਸਾਰੇ ਸਾਥੀਆਂ ਨੂੰ, ਸਾਡੇ IITs ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਨਾਲ ਹੀ ਮੈਂ ਦੇਸ਼ ਦੇ ਯੁਵਾ ਸਾਥੀਆਂ ਨੂੰ, researchers ਅਤੇ companies ਨੂੰ ਸੱਦਾ ਦਿੰਦਾ ਹਾਂ ਕਿ ਉਹ ਇਸ ਟੈਸਟਿੰਗ ਫੈਸਿਲਿਟੀ ਦਾ ਉਪਯੋਗ 5G ਟੈਕਨੋਲੋਜੀ ਦੇ ਨਿਰਮਾਣ ਦੇ ਲਈ ਕਰਨ। ਵਿਸ਼ੇਸ਼ ਰੂਪ ਨਾਲ ਸਾਡੇ ਸਟਾਰਟ-ਅੱਪਸ ਦੇ ਲਈ ਆਪਣੇ ਪ੍ਰੋਡਕਟ ਟੈਸਟ ਕਰਨ ਦਾ ਇਹ ਬਹੁਤ ਬੜਾ ਅਵਸਰ ਹੈ।  ਇਹੀ ਨਹੀਂ, 5Gi  ਦੇ ਰੂਪ ਵਿੱਚ ਜੋ ਦੇਸ਼ ਦਾ ਆਪਣਾ 5G standard ਬਣਾਇਆ ਗਿਆ ਹੈ, ਉਹ ਦੇਸ਼ ਦੇ ਲਈ ਬਹੁਤ ਮਾਣ ਦੀ ਬਾਤ ਹੈ। ਇਹ ਦੇਸ਼ ਦੇ ਪਿੰਡਾਂ ਵਿੱਚ 5G ਟੈਕਨੋਲੋਜੀ ਪਹੁੰਚਾਉਣ ਅਤੇ ਉਸ ਕੰਮ ਵਿੱਚ ਬੜੀ ਭੂਮਿਕਾ ਨਿਭਾਏਗਾ।

ਸਾਥੀਓ,

21ਵੀਂ ਸਦੀ ਦੇ ਭਾਰਤ ਵਿੱਚ ਕਨੈਕਟੀਵਿਟੀ, ਦੇਸ਼ ਦੀ ਪ੍ਰਗਤੀ ਦੀ ਗਤੀ ਨੂੰ ਨਿਰਧਾਰਿਤ ਕਰੇਗੀ।  ਇਸ ਲਈ ਹਰ ਪੱਧਰ ’ਤੇ ਕਨੈਕਟੀਵਿਟੀ ਨੂੰ ਆਧੁਨਿਕ ਬਣਾਉਣਾ ਹੀ ਹੋਵੇਗਾ। ਅਤੇ ਇਸ ਦੀ ਬੁਨਿਆਦ ਦਾ ਕੰਮ ਕਰਨਗੇ ਆਧੁਨਿਕ ਇਨਫ੍ਰਾਸਟ੍ਰਕਚਰ ਦਾ ਨਿਰਮਾਣ, ਆਧੁਨਿਕ ਟੈਕਨੋਲੋਜੀ ਦਾ ਜ਼ਿਆਦਾ ਤੋਂ ਜ਼ਿਆਦਾ ਇਸਤੇਮਾਲ। 5G ਟੈਕਨੋਲੋਜੀ ਵੀ, ਦੇਸ਼ ਦੀ ਗਵਰਨੈਂਸ ਵਿੱਚ, ease of living, ease of doing business ਇਨ੍ਹਾਂ ਅਨੇਕ ਵਿਸ਼ਿਆਂ ਵਿੱਚ ਸਕਾਰਾਤਮਕ ਬਦਲਾਅ ਲਿਆਉਣ ਵਾਲੀ ਹੈ। ਇਸ ਨਾਲ ਖੇਤੀ, ਸਿਹਤ, ਸਿੱਖਿਆ, ਇਨਫ੍ਰਾਸਟ੍ਰਕਚਰ ਅਤੇ logistics, ਹਰ ਸੈਕਟਰ ਵਿੱਚ ਗ੍ਰੋਥ ਨੂੰ ਬਲ ਮਿਲੇਗਾ।  ਇਸ ਨਾਲ ਸੁਵਿਧਾ ਵੀ ਵਧੇਗੀ ਅਤੇ ਰੋਜ਼ਗਾਰ ਦੇ ਵੀ ਨਵੇਂ ਅਵਸਰ ਬਣਨਗੇ। ਅਨੁਮਾਨ ਹੈ ਕਿ ਆਉਣ ਵਾਲੇ ਡੇਢ ਦਹਾਕੇ ਵਿੱਚ 5G ਨਾਲ ਭਾਰਤ ਦੀ ਅਰਥਵਿਵਸਥਾ ਵਿੱਚ 450 ਬਿਲਿਅਨ ਡਾਲਰ ਦਾ ਯੋਗਦਾਨ ਹੋਣ ਵਾਲਾ ਹੈ। ਯਾਨੀ ਇਹ ਸਿਰਫ਼ ਇੰਟਰਨੈੱਟ ਦੀ ਗਤੀ ਹੀ ਨਹੀਂ,  ਬਲਕਿ ਪ੍ਰਗਤੀ ਅਤੇ Employment Generation ਦੀ ਗਤੀ ਨੂੰ ਵੀ ਵਧਾਉਣ ਵਾਲਾ ਹੈ। ਇਸ ਲਈ,  5G ਤੇਜ਼ੀ ਨਾਲ rollout ਹੋਵੇ, ਇਸ ਦੇ ਲਈ ਸਰਕਾਰ ਅਤੇ ਇੰਡਸਟ੍ਰੀ, ਦੋਨਾਂ ਨੂੰ collective efforts ਦੀ ਜ਼ਰੂਰਤ ਹੈ। ਇਸ ਦਹਾਕੇ ਦੇ ਅੰਤ ਤੱਕ ਅਸੀਂ 6G ਸਰਵਿਸ ਵੀ ਲਾਂਚ ਕਰ ਸਕੀਏ, ਇਸ ਦੇ ਲਈ ਵੀ ਸਾਡੀ ਟਾਸਕ ਫੋਰਸ ਕੰਮ ਕਰਨਾ ਸ਼ੁਰੂ ਕਰ ਚੁੱਕੀ ਹੈ।

ਸਾਥੀਓ,

ਸਾਡਾ ਪ੍ਰਯਾਸ ਹੈ ਕਿ ਟੈਲੀਕੌਮ ਸੈਕਟਰ ਅਤੇ 5G ਟੈਕਨੋਲੋਜੀ ਵਿੱਚ ਸਾਡੇ ਸਟਾਰਟ-ਅੱਪਸ ਤੇਜ਼ੀ ਨਾਲ ਤਿਆਰ ਹੋਣ, ਗਲੋਬਲ ਚੈਂਪੀਅਨ ਬਣਨ। ਅਸੀਂ ਅਨੇਕ ਸੈਕਟਰਸ ਵਿੱਚ ਦੁਨੀਆ ਦੇ ਇੱਕ ਬੜੇ ਡਿਜ਼ਾਈਨ ਪਾਵਰ ਹਾਉਸ ਹਾਂ। Telecom equipment ਮਾਰਕਿਟ ਵਿੱਚ ਵੀ ਭਾਰਤ ਦੇ ਡਿਜ਼ਾਈਨ ਚੈਂਪੀਅਨਸ ਦੀ ਸਮਰੱਥਾ ਅਸੀਂ ਸਾਰੇ ਜਾਣਦੇ ਹਾਂ। ਹੁਣ ਇਸ ਦੇ ਲਈ ਜ਼ਰੂਰੀ R&D ਇਨਫ੍ਰਾਸਟ੍ਰਕਚਰ ਅਤੇ ਪ੍ਰਕਿਰਿਆਵਾਂ ਨੂੰ ਅਸਾਨ ਬਣਾਉਣ ’ਤੇ ਸਾਡਾ ਵਿਸ਼ੇਸ਼ ਫੋਕਸ ਹੈ। ਅਤੇ ਇਸ ਵਿੱਚ ਆਪ ਸਭ ਦੀ ਵੀ ਬਹੁਤ ਬੜੀ ਭੂਮਿਕਾ ਹੈ।

ਸਾਥੀਓ,

ਆਤਮਨਿਰਭਰਤਾ ਅਤੇ ਸਵਸਥ ਸਪਰਧਾ (ਮੁਕਾਬਲੇ) ਕਿਵੇਂ ਸਮਾਜ ਵਿੱਚ, ਅਰਥਵਿਵਸਥਾ ਵਿੱਚ multiplier effect ਪੈਦਾ ਕਰਦੀ ਹੈ, ਇਸ ਦਾ ਇੱਕ ਬਿਹਤਰੀਣ ਉਦਾਹਰਣ ਅਸੀਂ ਸਭ ਮਾਣ ਨਾਲ ਕਹਿ ਸਕਦੇ ਹਾਂ, ਸਾਡਾ ਟੈਲੀਕੌਮ ਸੈਕਟਰ ਹੈ। ਅਸੀਂ ਜ਼ਰਾ ਪੁਰਾਣੀ ਤਰਫ਼ ਨਜ਼ਰ ਕਰੀਏ 2G ਦਾ ਕਾਲ, 2G ਦਾ ਕਾਲ ਯਾਨੀ ਨਿਰਾਸ਼ਾ, ਹਤਾਸ਼ਾ, ਕਰਪਸ਼ਨ, ਪਾਲਿਸੀ ਪੈਰਾਲਿਸਿਸ ਅਤੇ ਅੱਜ ਉਸ ਕਾਲਖੰਡ ਤੋਂ ਬਾਹਰ ਨਿਕਲ ਕੇ ਦੇਸ਼ ਨੇ 3G ਤੋਂ 4G ਅਤੇ ਹੁਣ 5G ਅਤੇ 6G ਦੀ ਤਰਫ਼ ਤੇਜ਼ੀ ਨਾਲ ਕਦਮ ਵਧਾਏ ਹਨ। ਇਹ transition ਬਹੁਤ smoothly, ਬਹੁਤ transparency ਦੇ ਨਾਲ ਹੋ ਰਿਹਾ ਹੈ ਅਤੇ ਇਸ ਵਿੱਚ TRAI ਦੀ ਬਹੁਤ ਮਹੱਤਵਪੂਰਨ ਭੂਮਿਕਾ ਰਹੀ ਹੈ। Retrospective taxation ਹੋਵੇ, ਜਾਂ AGR ਜੈਸੇ ਮੁੱਦੇ, ਜਦੋਂ ਵੀ ਇੰਡਸਟ੍ਰੀ ਦੇ ਸਾਹਮਣੇ ਚੁਣੌਤੀਆਂ ਆਈਆਂ ਹਨ, ਤਾਂ ਅਸੀਂ ਉਤਨੀ ਹੀ ਗਤੀ ਨਾਲ respond ਕਰਨ ਦਾ ਪ੍ਰਯਾਸ ਕੀਤਾ ਹੈ ਅਤੇ ਜਿੱਥੇ- ਜਿੱਥੇ ਜ਼ਰੂਰਤ ਪਈ ਅਸੀਂ reform ਵੀ ਕੀਤਾ ਹੈ। ਐਸੇ ਹੀ ਪ੍ਰਯਾਸਾਂ ਨੇ ਇੱਕ ਨਵਾਂ ਵਿਸ਼ਵਾਸ ਪੈਦਾ ਕੀਤਾ। ਇਸੇ ਦਾ ਪਰਿਣਾਮ ਹੈ ਕਿ 2014 ਤੋਂ ਪਹਿਲਾਂ ਇੱਕ ਦਹਾਕੇ ਤੋਂ ਜ਼ਿਆਦਾ ਸਮੇਂ ਵਿੱਚ ਜਿਤਨਾ FDI ਟੈਲੀਕੌਮ ਸੈਕਟਰ ਵਿੱਚ ਆਇਆ ਹੈ, ਉਸ ਨਾਲ ਡੇਢ ਗੁਣਾ ਤੋਂ ਅਧਿਕ ਸਿਰਫ਼ ਇਨ੍ਹਾਂ 8 ਸਾਲਾਂ ਵਿੱਚ ਆਇਆ ਹੈ। ਭਾਰਤ ਦੇ potential ’ਤੇ investors ਦੇ ਇਸੇ sentiment ਨੂੰ ਮਜ਼ਬੂਤ ਕਰਨ ਦੀ ਜ਼ਿੰਮੇਦਾਰੀ ਸਾਡੇ ਸਾਰਿਆਂ ’ਤੇ ਹੈ।

ਸਾਥੀਓ,

ਬੀਤੇ ਵਰ੍ਹਿਆਂ ਵਿੱਚ ਸਰਕਾਰ ਜਿਸ ਤਰ੍ਹਾਂ ਨਵੀਂ ਸੋਚ ਅਤੇ ਅਪ੍ਰੋਚ ਦੇ ਨਾਲ ਕੰਮ ਕਰ ਰਹੀ ਹੈ, ਉਸ ਤੋਂ ਆਪ ਸਭ ਭਲੀ-ਭਾਂਤੀ ਪਰੀਚਿਤ ਹੋ। Silos ਵਾਲੀ ਸੋਚ ਤੋਂ ਅੱਗੇ ਨਿਕਲ ਕੇ ਹੁਣ ਦੇਸ਼ whole of the government approach ਦੇ ਨਾਲ ਅੱਗੇ ਵਧ ਰਿਹਾ ਹੈ। ਅੱਜ ਅਸੀਂ ਦੇਸ਼ ਵਿੱਚ tele-density (ਟੈਲੀ-ਡੈਂਸਿਟੀ) ਅਤੇ internet users ਦੇ ਮਾਮਲੇ ਵਿੱਚ ਦੁਨੀਆ ਵਿੱਚ ਸਭ ਤੋਂ ਤੇਜ਼ੀ ਨਾਲ expand ਹੋ ਰਹੇ ਹਾਂ ਤਾਂ ਉਸ ਵਿੱਚ ਟੈਲੀਕੌਮ ਸਮੇਤ ਕਈ ਸੈਕਟਰਸ ਦੀ ਭੂਮਿਕਾ ਰਹੀ ਹੈ। ਸਭ ਤੋਂ ਬੜੀ ਭੂਮਿਕਾ internet ਦੀ ਹੈ। 2014 ਵਿੱਚ ਜਦੋਂ ਅਸੀਂ ਆਏ ਤਾਂ ਅਸੀਂ ਸਬਕਾ ਸਾਥ, ਸਬਕਾ ਵਿਕਾਸ ਅਤੇ ਇਸ ਦੇ ਲਈ ਟੈਕਨੋਲੋਜੀ ਦੇ ਵਿਆਪਕ ਉਪਯੋਗ ਨੂੰ ਆਪਣੀ ਪ੍ਰਾਥਮਿਕਤਾ ਬਣਾਇਆ।  ਇਸ ਦੇ ਲਈ ਸਭ ਤੋਂ ਜ਼ਰੂਰੀ ਇਹ ਸੀ ਕਿ ਦੇਸ਼ ਦੇ ਕਰੋੜਾਂ ਲੋਕ ਆਪਸ ਵਿੱਚ ਜੁੜਨ, ਸਰਕਾਰ ਨਾਲ ਵੀ ਜੁੜਨ, ਸਰਕਾਰ ਦੀਆਂ ਵੀ ਸਾਰੀਆਂ ਇਕਾਈਆਂ ਚਾਹੇ ਕੇਂਦਰ ਹੋਵੇ, ਰਾਜ ਹੋਣ, ਸਥਾਨਕ ਸਵਰਾਜ ਸੰਸਥਾਵਾਂ ਹੋਣ, ਉਹ ਵੀ ਇੱਕ ਪ੍ਰਕਾਰ ਨਾਲ ਇੱਕ ਔਰਗੈਨਿਕ ਇਕਾਈ ਬਣ ਕੇ ਅੱਗੇ ਵਧੇ। ਅਸਾਨੀ ਨਾਲ ਘੱਟ ਤੋਂ ਘੱਟ ਖਰਚ ਵਿੱਚ ਜੁੜਨ, ਬਿਨਾ ਕਰਪਸ਼ਨ ਦੇ ਸਰਕਾਰੀ ਸੇਵਾਵਾਂ ਦਾ ਲਾਭ ਲੈ ਸਕਣ। ਇਸ ਲਈ ਅਸੀਂ ਜਨਧਨ, ਆਧਾਰ, ਮੋਬਾਈਲ ਦੀ ਟ੍ਰਿਨਿਟੀ ਨੂੰ ਡਾਇਰੈਕਟ ਗਵਰਨੈਂਸ ਦਾ ਮਾਧਿਅਮ ਬਣਾਉਣਾ ਤੈਅ ਕੀਤਾ। ਮੋਬਾਈਲ ਗ਼ਰੀਬ ਤੋਂ ਗ਼ਰੀਬ ਪਰਿਵਾਰ ਦੀ ਵੀ ਪਹੁੰਚ ਵਿੱਚ ਹੋਣ, ਇਸ ਦੇ ਲਈ ਅਸੀਂ ਦੇਸ਼ ਵਿੱਚ ਹੀ ਮੋਬਾਈਲ ਫੋਨ ਦੀ ਮੈਨੂਫੈਕਚਰਿੰਗ ’ਤੇ ਬਲ ਦਿੱਤਾ। ਪਰਿਣਾਮ ਇਹ ਹੋਇਆ ਕਿ ਮੋਬਾਈਲ ਮੈਨੂਫੈਕਚਰਿੰਗ ਯੂਨਿਟਸ 2 ਤੋਂ ਵਧ ਕੇ 200 ਤੋਂ ਅਧਿਕ ਹੋ ਗਈਆਂ। ਅੱਜ ਭਾਰਤ ਦੁਨੀਆ ਦਾ ਸਭ ਤੋਂ ਬੜਾ ਮੋਬਾਈਲ ਫੋਨ ਮੈਨੂਫੈਕਚਰਰ ਹੈ, ਅਤੇ ਜਿੱਥੇ ਅਸੀਂ ਆਪਣੀ ਜ਼ਰੂਰਤ ਦੇ ਲਈ ਫੋਨ ਇੰਪੋਰਟ ਕਰਦੇ ਸਾਂ, ਅੱਜ ਅਸੀਂ ਮੋਬਾਈਲ ਫੋਨ ਐਕਸਪੋਰਟ ਦੇ ਨਵੇਂ ਰਿਕਾਰਡ ਬਣਾ ਰਹੇ ਹਾਂ।

ਸਾਥੀਓ,

ਮੋਬਾਈਲ ਕਨੈਕਟੀਵਿਟੀ ਵਧਾਉਣ ਦੇ ਲਈ ਜ਼ਰੂਰੀ ਸੀ ਕਿ ਕਾਲ ਅਤੇ ਡੇਟਾ ਮਹਿੰਗਾ ਨਾ ਹੋਵੇ। ਇਸ ਲਈ ਟੈਲੀਕੌਮ ਮਾਰਕਿਟ ਵਿੱਚ healthy competition ਨੂੰ ਅਸੀਂ ਪ੍ਰੋਤਸਾਹਨ ਦਿੱਤਾ। ਇਸੇ ਦਾ ਪਰਿਣਾਮ ਹੈ ਕਿ ਅੱਜ ਅਸੀਂ ਦੁਨੀਆ ਦੇ ਸਭ ਤੋਂ ਸਸਤੇ ਡੇਟਾ ਪ੍ਰੋਵਾਈਡਰਸ ਵਿੱਚੋਂ ਇੱਕ ਹਨ। ਅੱਜ ਭਾਰਤ ਦੇਸ਼ ਦੇ ਹਰ ਪਿੰਡ ਤੱਕ ਔਪਟੀਕਲ ਫਾਇਬਰ ਨਾਲ ਜੋੜਣ ਵਿੱਚ ਜੁਟਿਆ ਹੈ। ਤੁਹਾਨੂੰ ਵੀ ਪਤਾ ਹੈ ਕਿ 2014 ਤੋਂ ਪਹਿਲਾਂ ਭਾਰਤ ਵਿੱਚ ਸੌ ਗ੍ਰਾਮ ਪੰਚਾਇਤਾਂ ਵੀ ਔਪਟੀਕਲ ਫਾਇਬਰ ਕਨੈਕਟੀਵਿਟੀ ਨਾਲ ਨਹੀਂ ਜੁੜੀਆਂ ਸਨ। ਅੱਜ ਅਸੀਂ ਕਰੀਬ-ਕਰੀਬ ਪੌਣੇ ਦੋ ਲੱਖ ਗ੍ਰਾਮ ਪੰਚਾਇਤਾਂ ਤੱਕ ਬ੍ਰੌਡਬੈਂਡ ਕਨੈਕਟੀਵਿਟੀ ਪਹੁੰਚਾ ਚੁਕੇ ਹਾਂ। ਕੁਝ ਸਮੇਂ ਪਹਿਲਾਂ ਹੀ ਸਰਕਾਰ ਨੇ ਦੇਸ਼ ਦੇ ਨਕਸਲ ਪ੍ਰਭਾਵਿਤ ਅਨੇਕ ਜਨਜਾਤੀ ਜ਼ਿਲ੍ਹਿਆਂ ਵਿੱਚ ਵੀ 4G ਕਨੈਕਟੀਵਿਟੀ ਪਹੁੰਚਾਉਣ ਦੀ ਬਹੁਤ ਬੜੀ ਯੋਜਨਾ ਨੂੰ ਸਵੀਕ੍ਰਿਤ ਕੀਤਾ ਹੈ। ਇਹ 5G ਅਤੇ 6G ਟੈਕਨੋਲੋਜੀ ਦੇ ਲਈ ਵੀ ਅਹਿਮ ਹੈ ਅਤੇ ਮੋਬਾਈਲ ਅਤੇ ਇੰਟਰਨੈੱਟ ਦੇ ਦਾਇਰੇ ਦਾ ਵੀ ਇਸ ਨਾਲ ਵਿਸਤਾਰ ਹੋਵੇਗਾ।

ਸਾਥੀਓ,

ਫੋਨ ਅਤੇ ਇੰਟਰਨੈੱਟ ਤੱਕ ਜ਼ਿਆਦਾ ਤੋਂ ਜ਼ਿਆਦਾ ਭਾਰਤੀਆਂ ਦੀ ਪਹੁੰਚ ਨੇ ਭਾਰਤ ਦੇ ਇੱਕ ਬਹੁਤ ਬੜੇ potential ਨੂੰ ਖੋਲ੍ਹ ਲਿਆ ਹੈ। ਇਸ ਨੇ ਦੇਸ਼ ਵਿੱਚ ਇੱਕ ਸਸ਼ਕਤ ਡਿਜੀਟਲ ਇਨਫ੍ਰਾਸਟ੍ਰਕਚਰ ਦੀ ਨੀਂਹ ਰੱਖੀ ਹੈ। ਇਸ ਨੇ ਦੇਸ਼ ਵਿੱਚ ਸਰਵਿਸ ਦੀ ਇੱਕ ਬਹੁਤ ਬੜੀ ਡਿਮਾਂਡ ਪੈਦਾ ਕੀਤੀ ਹੈ। ਇਸ ਦੀ ਇੱਕ ਉਦਾਹਰਣ, ਦੇਸ਼ ਦੇ ਕੋਨੇ-ਕੋਨੇ ਵਿੱਚ ਬਣਾਏ ਗਏ 4 ਲੱਖ ਕੌਮਨ ਸਰਵਿਸ ਸੈਂਟਰਸ ਹਨ। ਇਨ੍ਹਾਂ ਕੌਮਨ ਸਰਵਿਸ ਸੈਂਟਰਸ ਨਾਲ ਅੱਜ ਸਰਕਾਰ ਦੀਆਂ ਸੈਂਕੜਾਂ ਸਰਵਿਸਿਜ਼, ਪਿੰਡ ਦੇ ਲੋਕਾਂ ਤੱਕ ਪਹੁੰਚ ਰਹੀ ਹੈ। ਇਹ ਕੌਮਨ ਸਰਵਿਸ ਸੈਂਟਰਸ ਲੱਖਾਂ ਨੌਜਵਾਨਾਂ ਨੂੰ ਰੋਜ਼ਗਾਰ ਦਾ ਵੀ ਮਾਧਿਅਮ ਬਣੇ ਹਨ। ਮੈਂ ਪਿਛਲੇ ਦਿਨੀਂ ਗੁਜਰਾਤ ਵਿੱਚ ਇੱਕ ਪ੍ਰੋਗਰਾਮ ਵਿੱਚ ਗਿਆ ਸੀ। ਉੱਥੇ ਦਾਹੋਦ ਜ਼ਿਲ੍ਹਾ ਜੋ ਜਨਜਾਤੀ ਇੱਕ ਖੇਤਰ ਹੈ ਆਦਿਵਾਸੀ ਵਿਸਤਾਰ ਹੈ। ਉੱਥੇ ਦਾ ਇੱਕ ਦਿੱਵਯਾਂਗ ਕਪਲ ਮਿਲਿਆ ਮੈਨੂੰ। ਉਹ ਕੌਮਨ ਸਰਵਿਸ ਸੈਂਟਰ ਚਲਾਉਂਦੇ ਹਨ। ਉਨ੍ਹਾਂ ਨੇ ਕਿਹਾ ਮੈਂ ਦਿੱਵਯਾਂਗ ਸੀ ਤਾਂ ਮੈਨੂੰ ਇਹ ਥੋੜ੍ਹੀ ਮਦਦ ਮਿਲ ਗਈ ਅਤੇ ਮੈਂ ਸ਼ੁਰੂ ਕੀਤਾ, ਅਤੇ ਅੱਜ ਉਹ 28-30 ਹਜ਼ਾਰ ਰੁਪਏ ਆਦਿਵਾਸੀ ਖੇਤਰ ਦੇ ਦੂਰ-ਦਰਾਜ ਪਿੰਡ ਵਿੱਚ ਕੌਮਨ ਸਰਵਿਸ ਸੈਂਟਰ ਨਾਲ ਕਮਾ ਰਹੇ ਹਨ। ਮਤਲਬ ਇਹ ਹੋਇਆ ਕਿ ਆਦਿਵਾਸੀ ਖੇਤਰ ਦੇ ਨਾਗਰਿਕ ਵੀ ਇਹ ਸੇਵਾਵਾਂ ਕੀ ਹਨ, ਇਹ ਸੇਵਾਵਾਂ ਕਿਵੇਂ ਲਈਆਂ ਜਾਂਦੀਆਂ ਹਨ, ਇਹ ਸੇਵਾ ਕਿਤਨੀ ਸਾਰਥਕ ਹੈ ਇਸ ਨੂੰ ਵੀ ਜਾਣਦੇ ਹਾਂ ਅਤੇ ਇੱਕ ਦਿੱਵਯਾਂਗ ਕਪਲ ਉੱਥੇ ਛੋਟੇ ਜਿਹੇ ਪਿੰਡ ਵਿੱਚ ਲੋਕਾਂ ਦੀ ਸੇਵਾ ਵੀ ਕਰਦਾ ਹੈ, ਰੋਜ਼ੀ ਰੋਟੀ ਵੀ ਕਮਾਉਂਦਾ ਹੈ। ਇਹ digital technology ਕਿਸ ਪ੍ਰਕਾਰ ਨਾਲ ਬਦਲਾਅ ਲਿਆ ਰਹੀ ਹੈ।

 

ਸਾਥੀਓ,

ਸਾਡੀ ਸਰਕਾਰ ਟੈਕਨੋਲੋਜੀ ਨੂੰ ਨਿਰੰਤਰ ਅੱਪਗ੍ਰੇਡ ਕਰਨ ਦੇ ਨਾਲ-ਨਾਲ ਦੇਸ਼ ਦੇ ਡਿਲਿਵਰੀ ਸਿਸਟਮ ਨੂੰ ਵੀ ਲਗਾਤਾਰ ਸੁਧਾਰ ਰਹੀ ਹੈ। ਇਸ ਨੇ ਦੇਸ਼ ਵਿੱਚ ਸਰਵਿਸ ਅਤੇ ਮੈਨੂਫੈਕਚਰਿੰਗ, ਦੋਨੋਂ ਨਾਲ ਜੁੜੇ ਸਟਾਰਟ-ਅੱਪ ਈਕੋਸਿਸਟਮ ਨੂੰ ਜ਼ੋਰ ਦਿੱਤਾ ਹੈ। ਇਹ ਭਾਰਤ ਨੂੰ ਦੁਨੀਆ ਦਾ ਤੀਸਰਾ ਸਭ ਤੋਂ ਵੱਡਾ ਸਟਾਰਟ-ਅੱਪ ਈਕੋਸਿਸਟਮ ਬਣਾਉਣ ਦੇ ਪਿੱਛੇ ਇੱਕ ਅਹਿਮ ਕਾਰਨ ਹੈ।

ਸਾਥੀਓ,

ਇਹ whole of the government Approach ਸਾਡੇ TRAI ਜਿਹੇ ਤਮਾਮ regulators ਦੇ ਲਈ ਵੀ ਵਰਤਮਾਨ ਅਤੇ ਭਵਿੱਖ ਦੀਆਂ ਚੁਣੌਤੀਆਂ ਨਾਲ ਨਿਪਟਣ ਦੇ ਲਈ ਅਹਿਮ ਹੈ। ਅੱਜ regulation ਸਿਰਫ਼ ਇੱਕ sector ਦੀਆਂ ਸੀਮਾਵਾਂ ਤੱਕ ਸੀਮਿਤ ਨਹੀਂ ਹੈ। ਟੈਕਨੋਲੋਜੀ ਅਲੱਗ-ਅਲੱਗ ਸੈਕਟਰਸ ਨੂੰ inter-connect ਕਰ ਰਹੀ ਹੈ। ਇਸ ਲਈ ਅੱਜ collaborative regulation ਦੀ ਜ਼ਰੂਰਤ ਹਰ ਕੋਈ ਸੁਭਾਵਿਕ ਤੌਰ ‘ਕੇ ਅਨੁਭਵ ਕਰ ਰਿਹਾ ਹੈ। ਇਸ ਦੇ ਲਈ ਜ਼ਰੂਰੀ ਹੈ ਕਿ ਤਮਾਮ ਰੈਗੂਲੇਟਰਸ ਨਾਲ ਆਉਣ, common platforms ਤਿਆਰ ਕਰਨ ਅਤੇ ਬਿਹਤਰ ਤਾਲਮੇਲ ਦੇ ਨਾਲ ਸਮਾਧਾਨ ਕੱਢਣ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਸ ਕਾਨਫਰੰਸ ਨਾਲ ਇਸ ਦਿਸ਼ਾ ਵਿੱਚ ਮਹੱਤਵਪੂਰਨ ਸਮਾਧਾਨ ਨਿਕਲ ਕੇ ਆਵੇਗਾ। ਤੁਹਾਨੂੰ ਦੇਸ਼ ਦੇ ਟੈਲੀਕੌਮ ਕੰਜ਼ਿਊਮਰਸ ਦੇ Interests ਦੀ ਵੀ ਸੁਰੱਖਿਆ ਕਰਨੀ ਹੈ ਅਤੇ ਦੁਨੀਆ ਦੇ ਸਭ ਤੋਂ ਆਕਰਸ਼ਕ ਟੈਲੀਕੌਮ ਮਾਰਕਿਟ ਦੀ ਗ੍ਰੋਥ ਨੂੰ ਵੀ ਪ੍ਰੋਤਸਾਹਿਤ ਕਰਨਾ ਹੈ। TRAI ਦੀ ਸਿਲਵਰ ਜੁਬਲੀ ਕਾਨਫਰੰਸ, ਸਾਡੀ ਆਜ਼ਾਦੀ ਦੇ ਅੰਮ੍ਰਿਤਕਾਲ ਦੀ ਗ੍ਰੋਥ ਨੂੰ ਗਤੀ ਦੇਣ ਵਾਲੀ ਹੋਵੇ, ਊਰਜਾ ਦੇਣ ਵਾਲੀ ਹੋਵੇ, ਨਵਾਂ ਵਿਸ਼ਵਾਸ ਪੈਦਾ ਕਰਨ ਵਾਲੀ ਹੋਵੇ, ਇੱਕ ਨਵੀਂ ਛਲਾਂਗ ਮਾਰਨ ਦੇ ਸੁਪਨੇ ਦੇਖਣ ਵਾਲੀ ਹੋਵੇ ਅਤੇ ਸਾਕਾਰ ਕਰਨ ਦੇ ਸੰਕਲਪ ਵਾਲੀ ਹੋਵੇ, ਇਸੇ ਕਾਮਨਾ ਦੇ ਨਾਲ ਤੁਹਾਡਾ ਸਭ ਦਾ ਬਹੁਤ-ਬਹੁਤ ਆਭਾਰ! ਆਪ ਸਭ ਨੂੰ ਅਨੇਕ-ਅਨੇਕ ਸ਼ੁਭਕਾਮਨਾਵਾਂ ਬਹੁਤ-ਬਹੁਤ ਧੰਨਵਾਦ! \

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
When PM Modi Fulfilled A Special Request From 101-Year-Old IFS Officer’s Kin In Kuwait

Media Coverage

When PM Modi Fulfilled A Special Request From 101-Year-Old IFS Officer’s Kin In Kuwait
NM on the go

Nm on the go

Always be the first to hear from the PM. Get the App Now!
...
Under Rozgar Mela, PM to distribute more than 71,000 appointment letters to newly appointed recruits
December 22, 2024

Prime Minister Shri Narendra Modi will distribute more than 71,000 appointment letters to newly appointed recruits on 23rd December at around 10:30 AM through video conferencing. He will also address the gathering on the occasion.

Rozgar Mela is a step towards fulfilment of the commitment of the Prime Minister to accord highest priority to employment generation. It will provide meaningful opportunities to the youth for their participation in nation building and self empowerment.

Rozgar Mela will be held at 45 locations across the country. The recruitments are taking place for various Ministries and Departments of the Central Government. The new recruits, selected from across the country will be joining various Ministries/Departments including Ministry of Home Affairs, Department of Posts, Department of Higher Education, Ministry of Health and Family Welfare, Department of Financial Services, among others.