ਦੇਸ਼ ਦੇ ਵਿਭਿੰਨ ਕੋਨਿਆਂ ਤੋਂ ਇੱਥੇ ਕੇਵੜੀਆਂ ਇਸ ਏਕਤਾ ਨਗਰ ਵਿੱਚ ਆਏ ਪੁਲਿਸ ਬਲ ਦੇ ਸਾਥੀ, NCC ਦੇ ਨੌਜਵਾਨ, ਕਲਾ ਨਾਲ ਜੁੜੇ ਹੋਏ ਸਾਰੇ ਆਰਟਿਸਟ, ਦੇਸ਼ ਦੇ ਵਿਭਿੰਨ ਹਿੱਸਿਆਂ ਵਿੱਚ ਏਕਤਾ ਦੌੜ Run for Unity ਵਿੱਚ ਸ਼ਾਮਲ ਹੋ ਰਹੇ ਨਾਗਰਿਕ ਭਾਈ-ਭੈਣ, ਦੇਸ਼ ਦੇ ਸਾਰੇ ਸਕੂਲਾਂ ਦੇ ਵਿਦਿਆਰਥੀ-ਵਿਦਿਆਰਥਣਾਂ, ਹੋਰ ਮਾਹੁਨਭਾਵ ਅਤੇ ਸਾਰੇ ਦੇਸ਼ਵਾਸੀਓ,
ਮੈਂ ਏਕਤਾ ਨਗਰ ਵਿੱਚ ਹਾਂ ਪਰ ਮੇਰਾ ਮਨ ਮੋਰਬੀ ਦੇ ਪੀੜ੍ਹਤਾਂ ਨਾਲ ਜੁੜਿਆ ਹੋਇਆ ਹੈ। ਸ਼ਾਇਦ ਹੀ ਜੀਵਨ ਵਿੱਚ ਬਹੁਤ ਘੱਟ ਅਜਿਹੀ ਪੀੜਾ ਮੈਂ ਅਨੁਭਵ ਕੀਤੀ ਹੋਵੇਗੀ। ਹਰ ਤਰਫ ਦਰਦ ਨਾਲ ਭਰਿਆ ਪੀੜ੍ਹਤ ਦਿਲ ਹੈ ਅਤੇ ਦੂਸਰੀ ਤਰਫ ਕਰਮ ਅਤੇ ਕਰਤੱਵ ਦਾ ਪਥ ਹੈ। ਇਸ ਕਰਤੱਵ ਪਥ ਦੀ ਜ਼ਿੰਮੇਵਾਰੀਆਂ ਨੂੰ ਲੈਂਦੇ ਹੋਏ ਮੈਂ ਤੁਹਾਡੇ ਦਰਮਿਆਨ ਹਾਂ। ਲੇਕਿਨ ਕਰੁਣਾ ਨਾਲ ਭਰਿਆ ਮਨ ਉਨ੍ਹਾਂ ਪੀੜ੍ਹਤਾਂ ਪਰਿਵਾਰਾਂ ਦੇ ਦਰਮਿਆਨ ਹੈ।
ਹਾਦਸੇ ਵਿੱਚ ਜਿਨ੍ਹਾਂ ਲੋਕਾਂ ਨੂੰ ਆਪਣਾ ਜੀਵਨ ਗਵਾਉਣਾ ਪਿਆ ਹੈ, ਮੈਂ ਉਨ੍ਹਾਂ ਦੇ ਪਰਿਵਾਰਾਂ ਦੇ ਪ੍ਰਤੀ ਆਪਣੀ ਸੰਵੇਦਨਾ ਵਿਅਕਤ ਕਰਦਾ ਹਾਂ। ਦੁਖ ਦੀ ਇਸ ਘੜੀ ਵਿੱਚ, ਸਰਕਾਰ ਹਰ ਤਰ੍ਹਾਂ ਨਾਲ ਪੀੜ੍ਹਤ ਪਰਿਵਾਰਾਂ ਦੇ ਨਾਲ ਹੈ। ਗੁਜਰਾਤ ਸਰਕਾਰ ਪੂਰੀ ਸ਼ਕਤੀ ਨਾਲ, ਕੱਲ੍ਹ ਸ਼ਾਮ ਤੋਂ ਹੀ ਰਾਹਤ ਅਤੇ ਬਚਾਵ ਕਾਰਜਾਂ ਵਿੱਚ ਜੁਟੀ ਹੋਈ ਹੈ। ਕੇਂਦਰ ਸਰਕਾਰ ਦੀ ਤਰਫ ਤੋਂ ਵੀ ਰਾਜ ਸਰਕਾਰ ਨੂੰ ਪੂਰੀ ਮਦਦ ਦਿੱਤੀ ਜਾ ਰਹੀ ਹੈ। ਬਚਾਵ ਕਾਰਜ ਵਿੱਚ NDRF ਦੀਆਂ ਟੀਮਾਂ ਨੂੰ ਲਗਾਇਆ ਗਿਆ ਹੈ। ਸੇਨਾ ਅਤੇ ਵਾਯੁਸੇਨਾ ਵੀ ਰਾਹਤ ਦੇ ਕੰਮ ਵਿੱਚ ਜੁਟੀਆਂ ਹੋਈਆਂ ਹਨ। ਜਿਨ੍ਹਾਂ ਲੋਕਾਂ ਦਾ ਹਸਪਤਾਲ ਵਿੱਚ ਇਲਾਜ ਚਲ ਰਿਹਾ ਹੈ, ਉੱਥੇ ਵੀ ਪੂਰੀ ਮੁਸਤੈਦੀ ਵਰਤੀ ਜਾ ਰਹੀ ਹੈ। ਲੋਕਾਂ ਦੀਆਂ ਦਿੱਕਤਾਂ ਘੱਟ ਤੋਂ ਘੱਟ ਹੋਣ, ਇਸ ਨੂੰ ਪ੍ਰਾਥਮਿਕਤਾ ਦਿੱਤੀ ਜਾ ਰਹੀ ਹੈ। ਹਾਦਸੇ ਦੀ ਖਬਰ ਮਿਲਣ ਦੇ ਬਾਅਦ ਹੀ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀਮਾਨ ਭੂਪੇਂਦਰ ਭਾਈ ਰਾਤ ਨੂੰ ਹੀ ਮੋਰਬੀ ਪਹੁੰਚ ਗਏ। ਕੱਲ੍ਹ ਤੋਂ ਹੀ ਉਹ ਰਾਹਤ ਅਤੇ ਬਚਾਵ ਦੇ ਕਾਰਜਾਂ ਦੀ ਕਮਾਨ ਸੰਭਾਲੇ ਹੋਏ ਹੈ। ਰਾਜ ਸਰਕਾਰ ਦੀ ਤਰਫ ਤੋਂ ਇਸ ਹਾਦਸੇ ਦੀ ਜਾਂਚ ਦੇ ਲਈ ਇੱਕ ਕਮੇਟੀ ਵੀ ਬਣਾ ਦਿੱਤੀ ਹੈ। ਮੈਂ ਦੇਸ਼ ਦੇ ਲੋਕਾਂ ਨੂੰ ਆਸ਼ਵਸਤ ਕਰਦਾ ਹਾਂ ਕਿ ਰਾਹਤ ਅਤੇ ਬਚਾਵ ਦੇ ਕਾਰਜਾਂ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਅੱਜ ਰਾਸ਼ਟਰੀ ਏਕਤਾ ਦਿਵਸ ਦਾ ਇਹ ਅਵਸਰ ਵੀ ਸਾਨੂੰ ਇੱਕਜੁਟ ਹੋ ਕੇ ਇਸ ਮੁਸ਼ਕਿਲ ਘੜੀ ਦਾ ਸਾਹਮਣਾ ਕਰਨ, ਕਰਤਵਪਥ ‘ਤੇ ਬਣੇ ਰਹਿਣ ਦੀ ਪ੍ਰੇਰਣਾ ਦੇ ਰਿਹਾ ਹੈ। ਕਠਿਨ ਤੋਂ ਕਠਿਨ ਸਥਿਤੀਆਂ ਵਿੱਚ ਸਰਦਾਰ ਪਟੇਲ ਦਾ ਧੀਰਜ, ਉਨ੍ਹਾਂ ਦੀ ਤਤਪਰਤਾ ਤੋਂ ਸਿੱਖ ਲੈਂਦੇ ਹੋਏ ਅਸੀਂ ਕੰਮ ਕਰਦੇ ਰਹੀਏ, ਅੱਗੇ ਵੀ ਕਰਦੇ ਰਹੇ ਹਾਂ।
ਸਾਥੀਓ,
ਵਰ੍ਹੇ 2022 ਵਿੱਚ ਰਾਸ਼ਟਰੀ ਏਕਤਾ ਦਿਵਸ ਦਾ ਬਹੁਤ ਵਿਸ਼ੇਸ਼ ਅਵਸਰ ਦੇ ਰੂਪ ਵਿੱਚ ਮੈਂ ਇਸ ਨੂੰ ਦੇਖ ਰਿਹਾ ਹਾਂ। ਇਹ ਉਹ ਵਰ੍ਹਾ ਹੈ ਜਦੋਂ ਅਸੀਂ ਆਪਣੀ ਆਜ਼ਾਦੀ ਦੇ 75 ਵਰ੍ਹੇ ਪੂਰੇ ਕੀਤੇ ਹਨ। ਅਸੀਂ ਨਵੇਂ ਸੰਕਲਪਾਂ ਦੇ ਨਾਲ ਅੱਗੇ ਵਧ ਰਹੇ ਹਾਂ। ਅੱਜ ਏਕਤਾ ਨਗਰ ਵਿੱਚ ਇਹ ਜੋ ਪਰੇਡ ਹੋਈ ਹੈ, ਸਾਨੂੰ ਇਸ ਗੱਲ ਦਾ ਅਹਿਸਾਸ ਵੀ ਦਿਲਾ ਰਹੀ ਹੈ ਕਿ ਜਦੋਂ ਸਭ ਇਕੱਠੇ ਚਲਦੇ ਹਾਂ, ਇਕੱਠੇ ਅੱਗੇ ਵਧਦੇ ਹਾਂ, ਤਾਂ ਅਸੰਭਵ ਨੂੰ ਵੀ ਸੰਭਵ ਬਣਾਇਆ ਜਾ ਸਕਦਾ ਹੈ। ਅੱਜ ਇੱਥੇ ਦੇਸ਼ਭਰ ਤੋਂ ਆਏ ਹੋਏ ਕੁਝ ਕਲਾਕਾਰ ਸੱਭਿਆਚਾਰ ਪ੍ਰੋਗਰਾਮ ਵੀ ਕਰਨ ਵਾਲੇ ਸਨ। ਭਾਰਤ ਦੇ ਵਿਵਿਧ ਨ੍ਰਿਤਾਂ (ਨਾਚ) ਨੂੰ ਵੀ ਪ੍ਰਦਰਸ਼ਿਤ ਕਰਨ ਵਾਲੇ ਸਨ। ਲੇਕਿਨ ਕੱਲ੍ਹ ਦੀ ਘਟਨਾ ਇੰਨੀ ਦੁਖ:ਦ ਸੀ ਕਿ ਅੱਜ ਦੇ ਇਸ ਪ੍ਰੋਗਰਾਮ ਵਿੱਚੋਂ ਉਸ ਪ੍ਰੋਗਰਾਮ ਨੂੰ ਹਟਾ ਦਿੱਤਾ ਗਿਆ। ਮੈਂ ਉਨ੍ਹਾਂ ਸਾਰੇ ਕਲਾਕਾਰਾਂ ਤੋਂ ਉਨ੍ਹਾਂ ਦਾ ਇੱਥੇ ਤੱਕ ਆਉਣਾ, ਉਨ੍ਹਾਂ ਨੇ ਜੋ ਪਿਛਲੇ ਦਿਨਾਂ ਵਿੱਚ ਮਿਹਨਤ ਕੀਤੀ ਹੈ ਲੇਕਿਨ ਅੱਜ ਉਨ੍ਹਾਂ ਨੂੰ ਮੌਕਾ ਨਹੀਂ ਮਿਲਿਆ। ਮੈਂ ਉਨ੍ਹਾਂ ਦੇ ਦੁਖ ਨੂੰ ਸਮਝ ਸਕਦਾ ਹਾਂ ਲੇਕਿਨ ਕੁਝ ਸਥਿਤੀਆਂ ਅਜਿਹੀਆਂ ਹਨ।
ਸਾਥੀਓ,
ਇਹ ਇਕਜੁਟਤਾ, ਇਹ ਅਨੁਸ਼ਾਸਨ, ਪਰਿਵਾਰ, ਸਮਾਜ, ਪਿੰਡ, ਰਾਜ ਅਤੇ ਦੇਸ਼, ਹਰ ਪੱਧਰ ‘ਤੇ ਜ਼ਰੂਰੀ ਹੈ। ਅਤੇ ਇਸ ਦੇ ਦਰਸ਼ਨ ਅੱਜ ਅਸੀਂ ਦੇਸ਼ ਦੇ ਕੋਨੇ-ਕੋਨੇ ਵਿੱਚ ਕਰ ਵੀ ਰਹੇ ਹਾਂ। ਅੱਜ ਦੇਸ਼ ਭਰ ਵਿੱਚ 75 ਹਜ਼ਾਰ ਏਕਤਾ ਦੌੜ Run for Unity ਹੋ ਰਹੀਆਂ ਹਨ, ਲੱਖਾਂ ਲੋਕ ਜੁੜ ਰਹੇ ਹਨ। ਦੇਸ਼ ਦਾ ਜਨ-ਜਨ ਲੌਹ ਪੁਰਸ਼ ਸਰਦਾਰ ਵਲੱਭ ਭਾਈ ਪਟੇਲ ਦੀ ਸੰਕਲਪਸ਼ਕਤੀ ਤੋਂ ਪ੍ਰੇਰਣਾ ਲੈ ਰਿਹਾ ਹੈ। ਅੱਜ ਦੇਸ਼ ਦਾ ਜਨ-ਜਨ ਅੰਮ੍ਰਿਤਕਾਲ ਦੇ ‘ਪੰਚ ਪ੍ਰਾਣਾਂ’ ਨੂੰ ਜਾਗ੍ਰਤ ਕਰਨ ਦੇ ਲਈ ਰਾਸ਼ਟਰ ਦੀ ਏਕਤਾ ਅਤੇ ਅਖੰਡਤਾ ਦੇ ਲਈ ਸੰਕਲਪ ਲੈ ਰਿਹਾ ਹੈ।
ਸਾਥੀਓ,
ਰਾਸ਼ਟਰੀ ਏਕਤਾ ਦਿਵਸ, ਇਹ ਅਵਸਰ ਕੇਵੜੀਆਂ-ਏਕਤਾਨਗਰ ਦੀ ਇਹ ਧਰਤੀ, ਅਤੇ ਸਟੈਚੂ ਆਵ੍ ਯੂਨਿਟੀ, ਸਾਨੂੰ ਨਿਰੰਤਰ ਇਹ ਅਹਿਸਾਸ ਦਿਲਵਾਉਂਦੇ ਹਨ ਕਿ ਆਜ਼ਾਦੀ ਦੇ ਸਮੇਂ ਅਗਰ ਭਾਰਤ ਦੇ ਕੋਲ ਸਰਦਾਰ ਪਟੇਲ ਜਿਹੀ ਅਗਵਾਈ ਨਾ ਹੁੰਦੀ, ਤਾਂ ਕੀ ਹੁੰਦਾ? ਕੀ ਹੁੰਦਾ ਅਗਰ ਸਾਢੇ ਪੰਜ ਸੌ ਤੋਂ ਜ਼ਿਆਦਾ ਰਿਯਾਸਤਾਂ ਇੱਕਜੁਟ ਨਹੀਂ ਹੁੰਦੀਆਂ? ਕੀ ਹੁੰਦਾ ਅਗਰ ਸਾਡੇ ਜ਼ਿਆਦਾਤਰ ਰਾਜੇ-ਰਜਵਾੜੇ ਤਿਆਗ ਦੀ ਪਰਾਕਾਸ਼ਠਾ ਨਹੀਂ ਦਿਖਾਉਂਦੇ, ਮਾਂ ਭਾਰਤੀ ਵਿੱਚ ਆਸਥਾ ਨਹੀਂ ਦਿਖਾਉਂਦੇ? ਅੱਜ ਅਸੀਂ ਜਿਹੋ ਜਾ ਭਾਰਤ ਦੇਖ ਰਹੇ ਹਾਂ, ਅਸੀਂ ਉਸ ਦੀ ਕਲਪਨਾ ਵੀ ਨਹੀਂ ਕਰ ਸਕਦੇ ਸੀ। ਇਹ ਕਠਿਨ ਕਾਰਜ, ਇਹ ਅਸੰਭਵ ਕਾਰਜ, ਸਿਰਫ ਅਤੇ ਸਿਰਫ ਸਰਦਾਰ ਪਟੇਲ ਨੇ ਹੀ ਸਿੱਧ ਕੀਤਾ।
ਸਾਥੀਓ,
ਸਰਦਾਰ ਸਾਹਬ ਦੀ ਜਨਮ ਜਯੰਤੀ ਅਤੇ ‘ਰਾਸ਼ਟਰੀ ਏਕਤਾ ਦਿਵਸ’ ਇਹ ਸਾਡੇ ਲਈ ਕੇਵਲ ਤਰੀਕ ਹੀ ਨਹੀਂ ਹੈ। ਇਹ ਭਾਰਤ ਦੇ ਸੱਭਿਆਚਾਰਕ ਸਮਰੱਥ ਦਾ ਇੱਕ ਮਹਾਪਰਵ ਵੀ ਹੈ। ਭਾਰਤ ਦੇ ਲਈ ਏਕਤਾ ਕਦੇ ਵੀ ਵਿਵਸ਼ਤਾ ਨਹੀਂ ਰਹੀ ਹੈ। ਭਾਰਤ ਦੇ ਲਈ ਏਕਤਾ ਸਦਾ-ਸਰਵਦਾ ਵਿਸ਼ੇਸ਼ਤਾ ਰਹੀ ਹੈ। ਏਕਤਾ ਸਾਡੀ ਵਿਸ਼ਿਸ਼ਟਤਾ ਰਹੀ ਹੈ। ਏਕਤਾ ਹੀ ਭਾਵਨਾ ਭਾਰਤ ਦੇ ਮਾਨਸ ਵਿੱਚ, ਸਾਡੇ ਅੰਤਰਮਨ ਵਿੱਚ ਕਿੰਨੀ ਰਚੀ ਬਸੀ ਹੈ, ਸਾਨੂੰ ਆਪਣੀ ਇਸ ਖੂਬੀ ਦਾ ਅਕਸਰ ਅਹਿਸਾਸ ਨਹੀਂ ਹੁੰਦਾ ਹੈ, ਕਦੇ-ਕਦੇ ਓਝਲ ਹੋ ਜਾਂਦੀ ਹੈ। ਲੇਕਿਨ ਤੁਸੀਂ ਦੇਖੋ, ਜਦੋਂ ਵੀ ਦੇਸ਼ ‘ਤੇ ਕੋਈ ਕੁਦਰਤੀ ਆਪਦਾ ਆਉਂਦੀ ਹੈ, ਤਾਂ ਪੂਰਾ ਦੇਸ਼ ਇਕੱਠੇ ਖੜਾ ਹੋ ਜਾਂਦਾ ਹੈ। ਆਪਦਾ ਉੱਤਰ ਵਿੱਚ ਹੋਵੇ ਜਾਂ ਦੱਖਣ, ਪੂਰਬ ਵਿੱਚ ਜਾਂ ਪੱਛਮ ਹਿੱਸੇ ਵਿੱਚ, ਇਹ ਮਾਇਨੇ ਨਹੀਂ ਰੱਖਦੀ ਹੈ। ਪੂਰਾ ਭਾਰਤ ਇੱਕਜੁਟ ਹੋ ਕੇ ਸੇਵਾ, ਸਹਿਯੋਗ ਅਤੇ ਸੰਵੇਦਨਾ ਦੇ ਨਾਲ ਖੜਾ ਹੋ ਜਾਂਦਾ ਹੈ। ਕੱਲ੍ਹ ਹੀ ਦੇਖ ਲਵੋ ਨਾ ਮੋਰਬੀ ਵਿੱਚ ਹਾਦਸਾ ਹੋਇਆ, ਉਸ ਦੇ ਬਾਅਦ ਹਰ ਇੱਕ ਦੇਸ਼ਵਾਸੀ, ਹਾਦਸੇ ਦਾ ਸ਼ਿਕਾਰ ਹੋਏ ਲੋਕਾਂ ਦੀ ਸੁਰੱਖਿਆ ਦੇ ਲਈ ਪ੍ਰਾਰਥਨਾ ਕਰ ਰਿਹਾ ਹੈ।
ਸਥਾਨਕ ਲੋਕ ਹਾਦਸੇ ਦੀ ਜਗ੍ਹਾ ‘ਤੇ, ਹਸਪਤਾਲਾਂ ਵਿੱਚ, ਹਰ ਸੰਭਵ ਮਦਦ ਦੇ ਲਈ ਖੁਦ ਅੱਗੇ ਆ ਰਹੇ ਸਨ। ਇਹੀ ਤਾਂ ਇਕਜੁਟਤਾ ਦੀ ਤਾਕਤ ਹੈ। ਕੋਰੋਨਾ ਦਾ ਇੰਨਾ ਵੱਡਾ ਉਦਾਰਣ ਵੀ ਸਾਡੇ ਸਾਹਮਣੇ ਹੈ। ਤਾਲੀ-ਥਾਲੀ ਦੀ ਭਾਵਨਾਤਮਕ ਇਕਜੁਟਤਾ ਤੋਂ ਲੈ ਕੇ ਰਾਸ਼ਨ, ਦਵਾਈ ਅਤੇ ਵੈਕਸੀਨ ਦੇ ਸਹਿਯੋਗ ਤੱਕ, ਦੇਸ਼ ਇੱਕ ਪਰਿਵਾਰ ਦੀ ਤਰ੍ਹਾਂ ਅੱਗੇ ਵਧਿਆ। ਸੀਮਾ ‘ਤੇ ਜਾਂ ਸੀਮਾ ਦੇ ਪਾਰ, ਜਦੋਂ ਭਾਰਤ ਦੀ ਸੈਨਾ ਸ਼ੌਰਯ ਦਿਖਾਉਂਦੀ ਹੈ, ਤਾਂ ਪੂਰੇ ਦੇਸ਼ ਵਿੱਚ ਇੱਕ ਜਿਹੇ ਜਜ਼ਬਾਤ ਹੁੰਦੇ ਹਨ, ਇੱਕ ਜਿਹਾ ਜਜ਼ਬਾ ਹੁੰਦਾ ਹੈ। ਜਦੋਂ ਓਲੰਪਕਿਸ ਵਿੱਚ ਭਾਰਤ ਦੇ ਯੁਵਾ ਤਿਰੰਗੇ ਦੀ ਸ਼ਾਨ ਵਧਾਉਂਦੇ ਹਨ, ਤਾਂ ਪੂਰੇ ਦੇਸ਼ ਵਿੱਚ ਇੱਕ ਜਿਹਾ ਜਸ਼ਨ ਮੰਨਦਾ ਹੈ। ਜਦੋਂ ਦੇਸ਼ ਕ੍ਰਿਕੇਟ ਦਾ ਮੈਚ ਜਿੱਤਦਾ ਹੈ, ਤਾਂ ਦੇਸ਼ ਵਿੱਚ ਇੱਕ ਜਿਹਾ ਜਨੂਨ ਹੁੰਦਾ ਹੈ। ਸਾਡੇ ਜਸ਼ਨ ਦੇ ਸੱਭਿਆਚਾਰ ਤੌਰ-ਤਰੀਕੇ ਅਲੱਗ-ਅਲੱਗ ਹੁੰਦੇ ਹਨ, ਲੇਕਿਨ ਭਾਵਨਾ ਇੱਕ ਜਿਹੀ ਹੀ ਹੁੰਦੀ ਹੈ। ਦੇਸ਼ ਦੀ ਇਹ ਏਕਤਾ, ਇਹ ਇਕਜੁਟਤਾ, ਇੱਕ-ਦੂਸਰੇ ਦੇ ਲਈ ਇਹ ਅਪਣਾਪਨ, ਇਹ ਦੱਸਦਾ ਹੈ ਕਿ ਰਾਸ਼ਟਰ ਦੇ ਰੂਪ ਵਿੱਚ ਭਾਰਤ ਦੀਆਂ ਜੜਾਂ ਕਿੰਨੀਆਂ ਡੂੰਘੀਆਂ ਹਨ।
ਅਤੇ ਸਾਥੀਓ,
ਭਾਰਤ ਦੀ ਇਹੀ ਏਕਤਾ ਸਾਡੇ ਦੁਸ਼ਮਨਾਂ ਨੂੰ ਖਟਕਦੀ ਹੈ। ਅੱਜ ਤੋਂ ਨਹੀਂ ਬਲਕਿ ਸੈਂਕੜਿਆਂ ਵਰ੍ਹਿਆਂ ਪਹਿਲਾਂ ਗੁਲਾਮੀ ਦੇ ਲੰਬੇ ਕਾਲਖੰਡ ਵਿੱਚ ਵੀ ਭਾਰਤ ਦੀ ਏਕਤਾ ਸਾਡੇ ਦੁਸ਼ਮਨਾਂ ਨੂੰ ਚੁਭਦੀ ਰਹੀ ਹੈ। ਇਸ ਲਈ ਗੁਲਾਮੀ ਦੇ ਸੈਂਕੜਿਆਂ ਵਰ੍ਹਿਆਂ ਵਿੱਚ ਸਾਡੇ ਦੇਸ਼ ਵੱਚ ਜਿੰਨੇ ਵੀ ਵਿਦੇਸ਼ੀ ਆਕ੍ਰਾਂਤਾ ਆਏ, ਉਨ੍ਹਾਂ ਨੇ ਭਾਰਤ ਵਿੱਚ ਵਿਭੇਦ ਪੈਦਾ ਕਰਨ ਦੇ ਲਈ ਹਰ ਮੁਮਕਿਨ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਭਾਰਤ ਨੂੰ ਵੰਡਣ ਦੇ ਲਈ, ਭਾਰਤ ਨੂੰ ਤੋੜਣ ਦੇ ਲਈ ਸਭ ਕੁਝ ਕੀਤਾ। ਅਸੀਂ ਫਿਰ ਵੀ ਉਸ ਦਾ ਮੁਕਾਬਲਾ ਕਰ ਸਕੇ, ਕਿਉਂਕਿ ਏਕਤਾ ਦਾ ਅੰਮ੍ਰਿਤ ਸਾਡੇ ਅੰਦਰ ਜੀਵੰਤ ਸੀ, ਜੀਵੰਤ ਧਾਰਾ ਦੇ ਰੂਪ ਵਿੱਚ ਵਹਿ ਰਿਹਾ ਸੀ। ਲੇਕਿਨ, ਉਹ ਕਾਲਖੰਡ ਲੰਬਾ ਸੀ। ਜੋ ਜ਼ਹਿਰ ਉਸ ਦੌਰ ਵਿੱਚ ਘੋਲਿਆ ਗਿਆ, ਉਸ ਦਾ ਨੁਕਸਾਨ ਦੇਸ਼ ਅੱਜ ਵੀ ਭੁਗਤ ਰਿਹਾ ਹੈ। ਇਸ ਲਈ ਹੀ ਅਸੀਂ ਬੰਟਵਾਰਾ ਵੀ ਦੇਖਿਆ, ਅਤੇ ਭਾਰਤ ਦੇ ਦੁਸ਼ਮਨਾਂ ਨੂੰ ਉਸ ਦਾ ਫਾਇਦਾ ਉਠਾਉਂਦੇ ਵੀ ਦੇਖਿਆ। ਇਸ ਲਈ ਸਾਨੂੰ ਅੱਜ ਬਹੁਤ ਸਾਵਧਾਨ ਵੀ ਰਹਿਣਾ ਹੈ! ਅਤੀਤ ਦੀ ਤਰ੍ਹਾਂ ਹੀ, ਭਾਰਤ ਦੇ ਉਤਕਰਸ਼ ਅਤੇ ਉਥਾਨ ਤੋਂ ਪਰੇਸ਼ਾਨ ਹੋਣ ਵਾਲੀਆਂ ਤਾਕਤਾਂ ਅੱਜ ਵੀ ਮੌਜੂਦ ਹਨ। ਉਹ ਅੱਜ ਵੀ ਸਾਨੂੰ ਤੋੜਣ ਦੀ, ਸਾਨੂੰ ਵੰਡਣ ਦੀ ਹਰ ਕੋਸ਼ਿਸ਼ ਕਰਦੀਆਂ ਹਨ। ਸਾਨੂੰ ਜਾਤੀਆਂ ਦੇ ਨਾਮ ‘ਤੇ ਲੜਾਉਣ ਦੇ ਲਈ ਤਰ੍ਹਾਂ-ਤਰ੍ਹਾਂ ਦੇ ਨੈਰੇਟਿਵ ਗੜੇ ਜਾਂਦੇ ਹਨ। ਪ੍ਰਾਂਤਾਂ ਦੇ ਨਾਮ ‘ਤੇ ਸਾਨੂੰ ਵੰਡਣ ਦੀ ਕੋਸ਼ਿਸ਼ ਹੁੰਦੀ ਹੈ। ਕਦੇ ਇੱਕ ਭਾਰਤੀ ਭਾਸ਼ਾ ਨੂੰ ਦੂਸਰੀ ਭਾਰਤੀ ਭਾਸ਼ਾ ਦਾ ਦੁਸ਼ਮਣ ਦੱਸਣ ਦੇ ਲਈ ਕੈਂਪੇਨ ਚਲਾਏ ਜਾਂਦੇ ਹਨ। ਇਤਿਹਾਸ ਨੂੰ ਵੀ ਇਸ ਤਰ੍ਹਾਂ ਪੇਸ਼ ਕੀਤਾ ਜਾਂਦਾ ਹੈ ਤਾਕਿ ਦੇਸ਼ ਦੇ ਲੋਕ ਜੁੜਣ ਨਹੀਂ, ਬਲਕਿ ਇੱਕ ਦੂਸਰੇ ਤੋਂ ਦੂਰ ਹੋਣ!
ਅਤੇ ਭਾਈਓ ਭੈਣੋਂ,
ਇੱਕ ਹੋਰ ਗੱਲ ਸਾਡੇ ਲਈ ਧਿਆਨ ਰੱਖਣੀ ਜ਼ਰੂਰੀ ਹੈ। ਇਹ ਜ਼ਰੂਰੀ ਨਹੀਂ ਹੈ ਕਿ ਦੇਸ਼ ਨੂੰ ਕਮਜ਼ੋਰ ਕਰਨ ਵਾਲੀ ਤਾਕਤ ਹਮੇਸ਼ਾ ਸਾਡੇ ਖੁੱਲੇ ਦੁਸ਼ਮਣ ਦੇ ਰੂਪ ਵਿੱਚ ਹੀ ਆਵੇ। ਕਈ ਬਾਰ ਇਹ ਤਾਕਤ ਗੁਲਾਮੀ ਦੀ ਮਾਨਸਿਕਤਾ ਦੇ ਰੂਪ ਵਿੱਚ ਸਾਡੇ ਅੰਦਰ ਘਰ ਕਰ ਜਾਂਦੀ ਹੈ। ਕਈ ਬਾਰ ਇਹ ਤਾਕਤ ਸਾਡੇ ਵਿਅਕਤੀਗਤ ਸਵਾਰਥਾਂ ਦੇ ਜ਼ਰੀਏ ਸੇਂਧਮਾਰੀ ਕਰਦੀ ਹੈ। ਕਈ ਬਾਰ ਇਹ ਤੁਸ਼ਟੀਕਰਣ ਦੇ ਰੂਪ ਵਿੱਚ, ਕਦੇ ਪਰਿਵਾਰਵਾਦ ਦੇ ਰੂਪ ਵਿੱਚ, ਕਦੇ ਲਾਲਚ ਅਤੇ ਭ੍ਰਿਸ਼ਟਾਚਾਰ ਦੇ ਰੂਪ ਵਿੱਚ ਦਰਵਾਜੇ ਤੱਕ ਦਸਤਕ ਦੇ ਦਿੰਦੀ ਹੈ, ਜੋ ਦੇਸ਼ ਨੂੰ ਵੰਡਦੀ ਅਤੇ ਕਮਜ਼ੋਰ ਕਰਦੀ ਹੈ। ਲੇਕਿਨ, ਸਾਨੂੰ ਉਨ੍ਹਾਂ ਨੂੰ ਜਵਾਬ ਦੇਣਾ ਹੋਵੇਗਾ। ਸਾਨੂੰ ਜਵਾਬ ਦੇਣਾ ਹੋਵੇਗਾ- ਭਾਰਤ ਮਾਂ ਦੀ ਇੱਕ ਸੰਤਾਨ ਦੇ ਰੂਪ ਵਿੱਚ। ਸਾਨੂੰ ਜਵਾਬ ਦੇਣਾ ਹੋਵੇਗਾ- ਇੱਕ ਹਿੰਦੁਸਤਾਨੀ ਦੇ ਰੂਪ ਵਿੱਚ। ਸਾਨੂੰ ਇੱਕਜੁਟ ਰਹਿਣਾ ਹੋਵੇਗਾ, ਇਕੱਠੇ ਰਹਿਣਾ ਹੋਵੇਗਾ। ਵਿਭੇਦ ਦੇ ਜ਼ਹਿਰ ਦਾ ਜਵਾਬ ਸਾਨੂੰ ਏਕਤਾ ਦੇ ਇਸੇ ਅੰਮ੍ਰਿਤ ਨਾਲ ਦੇਣਾ ਹੈ। ਇਹੀ ਨਵੇਂ ਭਾਰਤ ਦੀ ਤਾਕਤ ਹੈ।
ਸਾਥੀਓ,
ਅੱਜ ਰਾਸ਼ਟਰੀ ਏਕਤਾ ਦਿਵਸ ‘ਤੇ, ਮੈਂ ਸਰਦਾਰ ਸਾਹਬ ਦੁਆਰਾ ਸਾਨੂੰ ਸੌਂਪੀ ਜ਼ਿੰਮੇਦਾਰੀਆਂ ਨੂੰ ਫਿਰ ਦੋਹਰਾਉਣਾ ਚਾਹੁੰਦਾ ਹਾਂ। ਉਨ੍ਹਾਂ ਨੇ ਸਾਨੂੰ ਇਹ ਜ਼ਿੰਮੇਦਾਰੀ ਵੀ ਦਿੱਤੀ ਸੀ ਕਿ ਅਸੀਂ ਦੇਸ਼ ਦੀ ਏਕਤਾ ਨੂੰ ਮਜ਼ਬੂਤ ਕਰੀਏ, ਇੱਕ ਰਾਸ਼ਟਰ ਦੇ ਤੌਰ ‘ਤੇ ਦੇਸ਼ ਨੂੰ ਮਜ਼ਬੂਤ ਕਰੀਏ। ਇਹ ਏਕਤਾ ਤਦ ਮਜ਼ਬੂਤ ਹੋਵੇਗੀ, ਜਦੋਂ ਹਰ ਨਾਗਰਿਕ ਇੱਕ ਜਿਹੇ ਕਰਤੱਵ ਬੋਥ ਨਾਲ ਇਹ ਜ਼ਿੰਮੇਦਾਰੀ ਸੰਭਾਲੇਗਾ। ਅੱਜ ਦੇਸ਼ ਇਸੇ ਕਰਤੱਵ ਬੋਧ ਨਾਲ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ’ ਇਸ ਮੰਤਰ ਨੂੰ ਲੈ ਕੇ ਵਿਕਾਸ ਮਾਰਗ ‘ਤੇ ਅੱਗੇ ਵਧ ਰਿਹਾ ਹੈ। ਅੱਜ ਦੇਸ਼ ਵਿੱਚ ਹਰ ਕੋਨੇ ਵਿੱਚ, ਹਰ ਪਿੰਡ ਵਿੱਚ, ਹਰ ਵਰਗ ਦੇ ਲਈ ਅਤੇ ਹਰ ਵਿਅਕਤੀ ਦੇ ਲਈ ਬਿਨਾ ਭੇਦਭਾਵ ਦੇ ਇੱਕ ਜਿਹੀਆਂ ਨੀਤੀਆਂ ਪਹੁੰਚ ਰਹੀਆਂ ਹਨ। ਅੱਜ ਅਗਰ ਗੁਜਰਾਤ ਦੇ ਸੂਰਤ ਵਿੱਚ ਸਧਾਰਣ ਮਨੁੱਖ ਨੂੰ ਮੁਫਤ ਵੈਕਸੀਨ ਲਗ ਰਹੀ ਹੈ, ਤਾਂ ਅਰੁਣਾਚਲ ਦੇ ਸਿਯਾਂਗ ਵਿੱਚ ਵੀ ਓਨੀ ਹੀ ਅਸਾਨੀ ਨਾਲ ਮੁਫਤ ਵੈਕਸੀਨ ਉਪਲਬਧ ਹੈ। ਅੱਜ ਅਗਰ ਏਮਸ ਗੋਰਖਪੁਰ ਵਿੱਚ ਹੈ, ਤਾਂ ਬਿਲਾਸਪੁਰ, ਦਰਭੰਗਾ ਅਤੇ ਗੁਵਾਹਾਟੀ ਅਤੇ ਰਾਜਕੋਟ ਸਮੇਤ ਦੇਸ਼ ਦੇ ਦੂਸਰੇ ਸ਼ਹਿਰਾਂ ਵਿੱਚ ਵੀ ਹੈ। ਅੱਜ ਇੱਕ ਤਰਫ ਤਮਿਲਾਨੂਡ ਵਿੱਚ ਡਿਫੈਂਸ ਕੌਰੀਡੋਰ ਬਣ ਰਿਹਾ ਹੈ, ਤਾਂ ਉੱਤਰ ਪ੍ਰਦੇਸ਼ ਵਿੱਚ ਵੀ ਡਿਫੈਂਸ ਕੌਰੀਡੋਰ ਦਾ ਕੰਮ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਅੱਜ ਨੌਰਥ ਈਸਟ ਦੀ ਕਿਸੀ ਰਸੋਈ ਵਿੱਚ ਖਾਨਾ ਬਣ ਰਿਹਾ ਹੋਵੇ ਜਾਂ ਤਮਿਲਨਾਡੂ ਦੀ ਕਿਸੇ ਸਮਯਲ-ਅਰਈ” ਵਿੱਚ ਖਾਨਾ ਬਣ ਰਿਹਾ ਹੋਵੇ, ਭਾਸ਼ਾ ਭਲੇ ਅਲੱਗ ਹੋਵੇ, ਭੋਜਨ ਭਲੇ ਅਲੱਗ ਹੋਵੇ ਲੇਕਿਨ ਮਾਤਾਵਾਂ-ਭੈਣਾਂ ਨੂੰ ਧੂੰਏਂ ਤੋਂ ਮੁਕਤੀ ਦਿਲਵਾਉਣ ਵਾਲਾ ਉੱਜਵਲਾ ਸਿਲੰਡਰ ਹਰ ਜਗ੍ਹਾ ਹੈ। ਸਾਡੀ ਜੋ ਵੀ ਨੀਤੀਆਂ ਹਨ, ਸਭ ਦੀ ਨੀਯਤ ਇੱਕ ਹੀ ਹੈ – ਆਖਿਰੀ ਪਾਯਦਾਨ ‘ਤੇ ਖੜੇ ਵਿਅਕਤੀ ਤੱਕ ਪਹੁੰਚਣਾ, ਉਸ ਨੂੰ ਵਿਕਾਸ ਦੀ ਮੁੱਖਧਾਰਾ ਨਾਲ ਜੋੜਣਾ।
ਸਾਥੀਓ,
ਸਾਡੇ ਦੇਸ਼ ਦੇ ਕਰੋੜਾਂ ਲੋਕਾਂ ਨੇ ਦਹਾਕਿਆਂ ਤੱਕ ਆਪਣੀ ਮੌਲਿਕ ਜ਼ਰੂਰਤਾਂ ਦੇ ਲਈ ਵੀ ਲੰਬਾ ਇੰਤਜ਼ਾਰ ਕੀਤਾ ਹੈ। ਬੁਨਿਆਦੀ ਸੁਵਿਧਾਵਾਂ ਦਰਮਿਆਨ ਦੀ ਖਾਈ, ਜਿੰਨੀ ਘੱਟ ਹੋਵੇਗੀ, ਓਨੀ ਹੀ ਏਕਤਾ ਵੀ ਮਜ਼ਬੂਤ ਹੋਵੇਗੀ। ਇਸ ਲਈ ਅੱਜ ਦੇਸ਼ ਵਿੱਚ ਸੈਚੁਰੇਸ਼ਨ ਦੇ ਸਿਧਾਂਤ ‘ਤੇ ਕੰਮ ਹੋ ਰਿਹਾ ਹੈ। ਲਕਸ਼ ਇਹ ਕਿ ਹਰ ਯੋਜਨਾ ਦਾ ਲਾਭ, ਹਰ ਲਾਭਾਰਥੀ ਤੱਕ ਪਹੁੰਚੇ। ਇਸ ਲਈ ਅੱਜ Housing for All, Digital Connectivity for All, Clean Cooking for All, Electricity for All, ਅਜਿਹੇ ਅਨੇਕ ਅਭਿਯਾਨ ਚਲਾਏ ਜਾ ਰਹੇ ਹਨ। ਅੱਜ ਸ਼ਤ ਪ੍ਰਤੀਸ਼ਤ ਨਾਗਰਿਕਾਂ ਤੱਕ ਪਹੁੰਚਣ ਦਾ ਇਹ ਮਿਸ਼ਨ ਕੇਵਲ ਇੱਕ ਜਿਹੀ ਸੁਵਿਧਾਵਾਂ ਦਾ ਹੀ ਮਿਸ਼ਨ ਨਹੀਂ ਹੈ। ਇਹ ਮਿਸ਼ਨ ਇੱਕਜੁਟ ਲਕਸ਼, ਇੱਕਜੁਟ ਵਿਕਾਸ ਅਤੇ ਇੱਕਜੁਟ ਪ੍ਰਯਤਨ ਦਾ ਵੀ ਮਿਸ਼ਨ ਹੈ। ਅੱਜ ਜੀਵਨ ਦੀ ਮੌਲਿਕ ਜ਼ਰੂਰਤਾਂ ਦੇ ਲਈ ਸ਼ਤ ਪ੍ਰਤੀਸ਼ਤ ਕਵਰੇਜ ਦੇਸ਼ ਅਤੇ ਸੰਵਿਧਾਨ ਵਿੱਚ ਸਧਾਰਣ ਮਨੁੱਖ ਦੇ ਵਿਸ਼ਵਾਸ ਦਾ ਮਾਧਿਅਮ ਬਣ ਰਿਹਾ ਹੈ। ਇਹ ਸਧਾਰਣ ਮਨੁੱਖ ਦੇ ਆਤਮਵਿਸ਼ਵਾਸ ਦਾ ਮਾਧਿਅਮ ਬਣ ਰਿਹਾ ਹੈ। ਇਹੀ ਸਰਦਾਰ ਪਟੇਲ ਦਾ ਭਾਰਤ ਦਾ ਵਿਜ਼ਨ ਹੈ- ਜਿਸ ਵਿੱਚ ਹਰ ਭਾਰਤਵਾਸੀ ਦੇ ਲਈ ਬਰਾਬਰ ਅਵਸਰ ਹੋਣਗੇ, ਸਮਾਨਤਾ ਦੀ ਭਾਵਨਾ ਹੋਵੇਗੀ। ਅੱਜ ਦੇਸ਼ ਉਸ ਵਿਜ਼ਨ ਨੂੰ ਸਾਕਾਰ ਹੁੰਦੇ ਦੇਖ ਰਿਹਾ ਹੈ।
ਸਾਥੀਓ,
ਬੀਤੇ 8 ਵਰ੍ਹਿਆਂ ਵਿੱਚ ਦੇਸ਼ ਨ ਹਰ ਉਸ ਸਮਾਜ ਨੂੰ ਪ੍ਰਾਥਮਿਕਤਾ ਦਿੱਤੀ ਹੈ, ਜਿਸ ਨੂੰ ਦਹਾਕਿਆਂ ਤੱਕ ਉਪਕੇਸ਼ਾ ਦੀ ਸ਼ਿਕਾਰ ਹੋਣਾ ਪਿਆ ਸੀ। ਇਸ ਲਈ, ਦੇਸ਼ ਨੇ ਆਦਿਵਾਸੀ ਦੇ ਗੌਰਵ (ਮਾਣ) ਨੂੰ ਯਾਦ ਕਰਨ ਦੇ ਲਈ ਜਨ-ਜਾਤੀ ਗੌਰਵ ਦਿਵਸ ਮਨਾਉਣ ਦੀ ਪਰੰਪਰਾ ਸ਼ੁਰੂ ਕੀਤੀ ਹੈ। ਦੇਸ਼ ਦੇ ਕਈ ਰਾਜਾਂ ਵਿੱਚ ਆਦਿਵਾਸੀ ਸੁਤੰਤਰਤਾ ਸੰਗ੍ਰਾਮ ਵਿੱਚ ਉਨ੍ਹਾਂ ਦੀ ਭੂਮਿਕਾ ਉਸ ਨੂੰ ਲੈ ਕੇ ਮਿਊਜ਼ੀਅਮ ਵੀ ਬਣਾਏ ਜਾ ਰਹੇ ਹਨ। ਕੱਲ ਮੈਂ ਮਾਨਗੜ੍ਹ ਜਾਣ ਵਾਲਾ ਹਾਂ ਉਸ ਦੇ ਬਾਅਦ ਮੈਂ ਜਾਂਬੂਘੋੜਾ ਵੀ ਜਾਉਂਗਾ। ਮੇਰਾ ਦੇਸ਼ਵਾਸੀਆਂ ਨੂੰ ਆਗ੍ਰਹ ਹੈ ਕਿ ਮਾਨਗੜ੍ਹ ਧਾਮ ਅਤੇ ਜਾਂਬੂਘੋੜਾ ਦੇ ਇਤਿਹਾਸ ਨੂੰ ਵੀ ਜ਼ਰੂਰ ਜਾਣੋ। ਵਿਦੇਸ਼ੀ ਆਕ੍ਰਾਂਤਾਂ ਦੁਆਰਾ ਕੀਤੇ ਗਏ ਕਿੰਨੇ ਹੀ ਨਰਸੰਹਾਰਾਂ ਦਾ ਸਾਹਮਣਾ ਕਰਦੇ ਹੋਏ ਸਾਨੂੰ ਆਜ਼ਾਦੀ ਮਿਲੀ ਹੈ, ਅੱਜ ਦੀ ਯੁਵਾ ਪੀੜ੍ਹੀ ਨੂੰ ਇਹ ਵੀ ਸਭ ਜਾਨਣਾ ਬਹੁਤ ਜ਼ਰੂਰੀ ਹੈ। ਤਦੇ ਅਸੀਂ ਆਜ਼ਾਦੀ ਦੀ ਕੀਮਤ ਵੀ ਸਮਝ ਪਾਵਾਂਗੇ, ਇਕਜੁਟਤਾ ਦੀ ਕੀਮਤ ਵੀ ਜਾਣ ਪਾਵਾਂਗੇ।
ਸਾਥੀਓ,
ਸਾਡੇ ਇੱਥੇ ਕਿਹਾ ਵੀ ਗਿਆ ਹੈ-
ਏਕਯਂ ਬਲਂ ਸਮਾਜਸਯ ਤਦ੍ਰਾਵੇ ਸ ਦੁਰਬਲ:। ਤਸਮਾਤ੍ ਏਕਯਂ ਪ੍ਰਸ਼ਂਸੰਤਿ ਦ੍ਰੜ੍ਹਂ ਰਾਸ਼ਟਰ ਹਿਤੈਸ਼ਿਣ:।।
(ऐक्यं बलं समाजस्य तद्भावे स दुर्बलः। तस्मात् ऐक्यं प्रशंसन्ति दृढं राष्ट्र हितैषिणः॥)
ਅਰਥਾਤ, ਕਿਸੇ ਵੀ ਸਮਾਜ ਦੀ ਤਾਕਤ ਉਸ ਦੀ ਏਕਤਾ ਹੰਦੀ ਹੈ। ਇਸ ਲਈ, ਮਜ਼ਬੂਤ ਰਾਸ਼ਟਰ ਦੇ ਹਿਤੈਸ਼ੀ ਏਕਤਾ ਦੀ ਇਸ ਭਾਵਨਾ ਦੀ ਪ੍ਰਸ਼ੰਸਾ ਕਰਦੇ ਹਾਂ, ਉਸ ਦੇ ਲਈ ਪ੍ਰਯਤਨ ਕਰਦੇ ਹਾਂ। ਇਸ ਲਈ, ਦੇਸ਼ ਦੀ ਏਕਤਾ ਅਤੇ ਇਕਜੁਟਤਾ ਸਾਡੀ ਸਭ ਦੀ ਸਮੂਹਿਕ ਜ਼ਿੰਮੇਦਾਰੀ ਹੈ। ਇਹ ਏਕਤਾ ਨਗਰ, ਭਾਰਤ ਦਾ ਇੱਕ ਅਜਿਹਾ ਮਾਡਲ ਸ਼ਹਿਰ ਵਿਕਸਿਤ ਹੋ ਰਿਹਾ ਹੈ, ਜੋ ਦੇਸ਼ ਹੀ ਨਹੀਂ ਬਲਕਿ ਪੂਰੀ ਦੁਨੀਆ ਵਿੱਚ ਬੇਮਿਸਾਲ ਹੋਵੇਗਾ। ਲੋਕਾਂ ਦਾ ਏਕਤਾ ਨਾਲ, ਜਨਭਾਗੀਦਾਰੀ ਦੀ ਸ਼ਕਤੀ ਨਾਲ ਵਿਕਸਿਤ ਹੁੰਦਾ ਏਕਤਾ ਨਗਰ, ਅੱਜ ਸ਼ਾਨਦਾਰ ਵੀ ਹੋ ਰਿਹਾ ਹੈ ਅਤੇ ਦਿਵਯ ਵੀ ਹੋ ਰਿਹਾ ਹੈ। ਸਟੈਚੂ ਆਵ੍ ਯੂਨਿਟੀ ਦੇ ਰੂਪ ਵਿੱਚ ਦੁਨੀਆ ਦੀ ਸਭ ਤੋਂ ਵਿਸ਼ਾਲ ਪ੍ਰਤਿਮਾ ਦੀ ਪ੍ਰੇਰਣਾ ਸਾਡੇ ਵਿੱਚ ਹੈ। ਭਵਿੱਖ ਵਿੱਚ, ਏਕਤਾ ਨਗਰ, ਭਾਰਤ ਦਾ ਇੱਕ ਅਜਿਹਾ ਸ਼ਹਿਰ ਬਣਨ ਜਾ ਰਿਹਾ ਹੈ ਜੋ ਬੇਮਿਸਾਲ ਵੀ ਹੋਵੇਗਾ, ਅਤੇ ਭਰੋਸੇਯੋਗ ਵੀ ਹੋਵੇਗਾ। ਜਦੋਂ ਦੇਸ਼ ਵਿੱਚ ਵਾਤਾਰਣ ਦੀ ਰੱਖਿਆ ਦੇ ਲਈ ਕਿਸੇ ਮਾਡਲ ਸ਼ਹਿਰ ਦੀ ਗੱਲ ਹੋਵੇਗੀ, ਏਕਤਾ ਨਗਰ ਦਾ ਨਾਮ ਆਵੇਗਾ। ਜਦੋਂ ਦੇਸ਼ ਵਿੱਚ ਬਿਜਲੀ ਬਚਾਉਣ ਵਾਲੇ LED ਪ੍ਰਕਾਸ਼ਿਤ ਕਿਸੇ ਮਾਡਲ ਸ਼ਹਿਰ ਦੀ ਗੱਲ ਹੋਵੇਗੀ, ਸਭ ਤੋਂ ਪਹਿਲਾਂ ਏਕਤਾ ਨਗਰ ਦਾ ਨਾਮ ਆਵੇਗਾ। ਜਦੋਂ ਦੇਸ਼ ਵਿੱਚ ਸੋਲਰ ਪਾਵਰ ਨਾਲ ਚਲਣ ਵਾਲੇ ਕਲੀਨ ਟ੍ਰਾਂਸਪੋਰਟ ਸਿਸਟਮ ਦੀ ਗੱਲ ਆਵੇਗੀ, ਤਾਂ ਸਭ ਤੋਂ ਪਹਿਲਾਂ ਏਕਤਾ ਨਗਰ ਦਾ ਨਾਮ ਆਵੇਗਾ। ਜਦੋਂ ਦੇਸ਼ ਵਿੱਚ ਪਸ਼ੂ-ਪੰਛੀਆਂ ਦੀ ਸੰਭਾਲ਼ ਦੀ ਗੱਲ ਹੋਵੇਗੀ, ਵਿਭਿੰਨ ਪ੍ਰਜਾਤੀਆਂ ਦੇ ਜੀਵ-ਜੰਤੂਆਂ ਦੀ ਸੰਭਾਲ਼ ਦੀ ਗੱਲ ਹੋਵੇਗੀ, ਤਾਂ ਸਭ ਤੋਂ ਪਹਿਲਾਂ ਏਕਤਾ ਨਗਰ ਦਾ ਨਾਮ ਆਵੇਗਾ।
ਕੱਲ੍ਹ ਹੀ ਮੈਨੂੰ ਇੱਥੇ ਮਿਯਾਵਾਕੀ ਫੌਰੇਸਟ ਅਤੇ ਮੇਜ ਗਾਰਡਨ ਦਾ ਨੀਂਹ ਪੱਥਰ ਰੱਖਣ ਦਾ ਅਵਸਰ ਮਿਲਿਆ ਹੈ। ਇੱਥੇ ਦਾ ਏਕਤਾ ਮੌਲ, ਏਕਤਾ ਨਰਸਰੀ, ਵਿਵਿਧਤਾ ਵਿੱਚ ਏਕਤਾ ਨੂੰ ਪ੍ਰਦਰਸ਼ਿਤ ਕਰਨ ਵਾਲਾ ਵਿਸ਼ਵ ਵਨ, ਏਕਤਾ ਫੇਰੀ, ਏਕਤਾ ਰੇਲਵੇ-ਸਟੇਸ਼ਨ, ਇਹ ਸਾਰੇ ਉਪਕ੍ਰਮ, ਰਾਸ਼ਟਰੀ ਏਕਤਾ ਨੂੰ ਮਜ਼ਬੂਤ ਕਰਨ ਦੀ ਪ੍ਰੇਰਣਾ ਹਨ। ਹੁਣ ਤਾਂ ਏਕਤਾ ਨਗਰ ਵਿੱਚ ਇੱਕ ਹੋਰ ਨਵਾਂ ਸਿਤਾਰਾ ਵੀ ਜੁੜਣ ਜਾ ਰਿਹਾ ਹੈ। ਅੱਜ ਮੈਂ ਇਸ ਬਾਰੇ ਵੀ ਤੁਹਾਨੂੰ ਦੱਸਣਾ ਚਾਹੁੰਦਾ ਹਾਂ। ਅਤੇ ਹਾਲੇ ਜਦੋਂ ਅਸੀਂ ਸਰਦਾਰ ਸਾਹਬ ਨੂੰ ਸੁਣ ਰਹੇ ਸੀ। ਉਨ੍ਹਾਂ ਨੇ ਜਿਸ ਭਾਵਨਾ ਨੂੰ ਵਿਅਕਤ ਕੀਤਾ, ਉਸ ਭਾਵਨਾ ਨੂੰ ਉਸ ਵਿੱਚ ਪ੍ਰਤਿਬਿੰਬ ਵਿੱਚ ਅਸੀਂ ਕਰ ਰਹੇ ਹਾਂ। ਆਜ਼ਾਦੀ ਦੇ ਬਾਅਦ ਦੇਸ਼ ਦੀ ਏਕਤਾ ਵਿੱਚ ਸਰਦਾਰ ਸਾਹਬ ਨੇ ਜੋ ਭੂਮਿਕਾ ਨਿਭਾਈ ਸੀ, ਉਸ ਵਿੱਚ ਬਹੁਤ ਵੱਡਾ ਸਹਿਯੋਗ ਦੇਸ਼ ਦੇ ਰਾਜਾ-ਰਜਵਾੜਿਆਂ ਨੇ ਵੀ ਕੀਤਾ ਸੀ। ਜਿਨ੍ਹਾਂ ਰਾਜ-ਪਰਿਵਾਰਾਂ ਨੇ ਸਦੀਆਂ ਤੱਕ ਸੱਤਾ ਸੰਭਾਲੀ, ਦੇਸ਼ ਦੀ ਏਕਤਾ ਦੇ ਲਈ ਇੱਕ ਨਵੀਂ ਵਿਵਸਥਾ ਵਿੱਚ ਉਨ੍ਹਾਂ ਨੇ ਆਪਣੇ ਅਧਿਕਾਰਾਂ ਨੂੰ ਕਰਤੱਵ ਭਾਵ ਨਾਲ ਸਮਰਪਿਤ ਕਰ ਦਿੱਤਾ। ਉਨ੍ਹਾਂ ਦੇ ਇਸ ਯੋਗਦਾਨ ਦੀ ਆਜ਼ਾਦੀ ਦੇ ਬਾਅਦ ਦਹਾਕਿਆਂ ਤੱਕ ਉਪੇਕਸ਼ਾ ਹੋਈ ਹੈ। ਹੁਣ ਏਕਤਾ ਨਗਰ ਵਿੱਚ ਉਨ੍ਹਾਂ ਰਾਜ ਪਰਿਵਾਰਾਂ ਦੇ, ਉਨ੍ਹਾਂ ਰਾਜ ਵਿਵਸਥਾਵਾਂ ਦੇ ਤਿਆਗ ਨੂੰ ਸਮਰਪਿਤ ਇੱਕ ਮਿਊਜ਼ੀਅਮ ਬਣਾਇਆ ਜਾਵੇਗਾ। ਇਹ ਦੇਸ਼ ਦੀ ਏਕਤਾ ਦੇ ਲਈ ਤਿਆਗ ਦੀ ਪਰੰਪਰਾ ਨੂੰ ਨਵੀਆਂ ਪੀੜ੍ਹੀਆਂ ਤੱਕ ਪਹੁੰਚਾਵੇਗਾ, ਅਤੇ ਮੈਂ ਗੁਜਰਾਤ ਸਰਕਾਰ ਦਾ ਵੀ ਆਭਾਰੀ ਹਾਂ। ਕਿ ਉਨ੍ਹਾਂ ਨੇ ਇਸ ਦਿਸ਼ਾ ਵਿੱਚ ਬਹੁਤ ground work ਪੂਰਾ ਕੀਤਾ ਹੈ। ਮੈਨੂੰ ਵਿਸ਼ਵਾਸ ਹੈ, ਸਰਦਾਰ ਸਾਹਬ ਦੀ ਪ੍ਰੇਰਣਾ ਰਾਸ਼ਟਰੀ ਏਕਤਾ ਨੂੰ ਮਜ਼ਬੂਤ ਕਰਨ ਦੇ ਲਈ ਨਿਰੰਤਰ ਸਾਡਾ ਸਭ ਦਾ ਮਾਰਗ ਦਰਸ਼ਨ ਕਰੇਗੀ। ਅਸੀਂ ਸਭ ਮਿਲ ਕੇ ਸਸ਼ਕਤ ਭਾਰਤ ਦਾ ਸੁਪਨਾ ਪੂਰਾ ਕਰਾਂਗੇ। ਇਸੇ ਵਿਸ਼ਵਾਸ ਦੇ ਨਾਲ, ਮੈਂ ਆਪ ਸਭ ਨੂੰ ਆਗ੍ਰਹ ਕਰਾਂਗਾ ਮੈਂ ਜਦ ਕਹਾਂਗਾ ਸਰਦਾਰ ਪਟੇਲ- ਤੁਸੀਂ ਦੋ ਬਾਰ ਬੋਲੋਗੇ ਅਮਰ ਰਹੇ, ਅਮਰ ਰਹੇ।
ਸਰਦਾਰ ਪਟੇਲ –ਅਮਰ ਰਹੇ, ਅਮਰ ਰਹੇ।
ਸਰਦਾਰ ਪਟੇਲ –ਅਮਰ ਰਹੇ, ਅਮਰ ਰਹੇ।
ਸਰਦਾਰ ਪਟੇਲ –ਅਮਰ ਰਹੇ, ਅਮਰ ਰਹੇ।
ਭਾਰਤ ਮਾਤਾ ਕੀ – ਜੈ,
ਭਾਰਤ ਮਾਤਾ ਕੀ – ਜੈ,
ਭਾਰਤ ਮਾਤਾ ਕੀ – ਜੈ,
ਬਹੁਤ-ਬਹੁਤ ਧੰਨਵਾਦ!