Performs pooja, aarti and darshan at Mahakaal
“Ujjain has led India's wealth and prosperity, knowledge and dignity, civilization and literature for thousands of years”
“Every particle of Ujjain is engulfed in spirituality, and it transmits ethereal energy in every nook and corner”
“In order to reach the pinnacle of success, it is necessary that the nation touches its cultural heights and stands proudly with its identity”
“In the Azadi Ka Amrit Kaal, India has called for Panch Prans like ‘freedom from the mentality of slavery’ and ‘pride in our heritage’”
“I believe, the development of our Jyotirlingas is the development of India's spiritual light, the development of India's knowledge and philosophy”
“Cultural philosophy of India is once again reaching the summit and getting ready to guide the world”
“India has remained immortal for thousands of years due to its spiritual confidence”
“Religion for India means collective determination of our duties”
“New India of today is moving forward with its ancient values while also reviving the tradition of science and research along with faith”
“India is restoring its glory and prosperity, the whole world and whole humanity will benefit from this” “Divinity of India will pave the way for a peaceful world.”

ਹਰ ਹਰ ਮਹਾਦੇਵ! ਜੈ ਸ਼੍ਰੀ ਮਹਾਕਾਲ, ਜੈ ਸ਼੍ਰੀ ਮਹਾਕਾਲ ਮਹਾਰਾਜ ਕੀ ਜੈ! ਮਹਾਕਾਲ ਮਹਾਦੇਵ, ਮਹਾਕਾਲ ਮਹਾ ਪ੍ਰਭੋ। ਮਹਾਕਾਲ ਮਹਾਰੂਦ੍ਰ, ਮਹਾਕਾਲ ਨਮੋਸਤੁਤੇ।। ਉਜੈਨ ਦੀ ਪਵਿੱਤਰ ਪੁਣਯਭੂਮੀ ’ਤੇ ਇਸ ਅਵਿਸਮਰਣੀਯ ਪ੍ਰੋਗਰਾਮ ਵਿੱਚ ਉਪਸਥਿਤ ਦੇਸ਼ ਭਰ ਤੋਂ ਆਏ ਸਭ ਚਰਣ-ਵੰਦ੍ਯ ਸੰਤਗਣ, ਸਨਮਾਣਯੋਗ ਸਾਧੂ-ਸੰਨਿਆਸੀ ਗਣ, ਮੱਧ ਪ੍ਰਦੇਸ਼ ਦੇ ਰਾਜਪਾਲ ਸ਼੍ਰੀਮਾਨ ਮੰਗੂਭਾਈ ਪਟੇਲ, ਛੱਤੀਸਗੜ੍ਹ ਦੀ ਰਾਜਪਾਲ ਭੈਣ ਅਨੁਸੁਈਯਾ ਓਈਕੇ ਜੀ, ਝਾਰਖੰਡ ਦੇ ਰਾਜਪਾਲ ਸ਼੍ਰੀਮਾਨ ਰਮੇਸ਼ ਬੈਂਸ ਜੀ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਭਾਈ ਸ਼ਿਵਰਾਜ ਸਿੰਘ ਚੌਹਾਨ ਜੀ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ, ਰਾਜ ਸਰਕਾਰ ਦੇ ਮੰਤਰੀਗਣ, ਸਾਂਸਦਗਣ, ਵਿਧਾਇਕਗਣ, ਭਗਵਾਨ ਮਹਾਕਾਲ ਦੇ ਸਭ ਕ੍ਰਿਪਾਪਾਤਰ ਸ਼ਰਧਾਲੂਗਣ, ਦੇਵੀਓ ਅਤੇ ਸੱਜਣੋਂ, ਜੈ ਮਹਾਕਾਲ!

 ਉਜੈਨ ਦੀ ਇਹ ਊਰਜਾ, ਇਹ ਉਤਸਾਹ! ਅਵੰਤਿਕਾ ਦੀ ਇਹ ਆਭਾ, ਇਹ ਅਦੱਭੁਤਤਾ, ਇਹ ਆਨੰਦ! ਮਹਾਕਾਲ ਦੀ ਇਹ ਮਹਿਮਾ, ਇਹ ਮਹਾਤਮਾਯੀ! ‘ਮਹਾਕਾਲ ਲੋਕ’ ਵਿੱਚ ਲੌਕਿਕ ਕੁਝ ਵੀ ਨਹੀਂ ਹੈ। ਸ਼ੰਕਰ ਦੇ ਸਾਨਿਧਯ ਵਿੱਚ ਸਾਧਾਰਣ ਕੁਝ ਵੀ ਨਹੀਂ ਹੈ। ਸਭ ਕੁਝ ਅਲੌਕਿਕ ਹੈ, ਅਸਾਧਾਰਣ ਹੈ। ਅਵਿਸਮਰਣੀਯ ਹੈ, ਅਵਿਸ਼ਵਾਸ਼ਯੋਗ ਹੈ। ਮੈਂ ਅੱਜ ਮਹਿਸੂਸ ਕਰ ਰਹਾਂ ਹਾਂ, ਸਾਡੀ ਤਪੱਸਿਆ ਅਤੇ ਆਸਥਾ ਤੋਂ ਜਦੋਂ ਮਹਾਕਾਲ ਪ੍ਰਸੰਨ ਹੁੰਦੇ ਹਨ, ਤਾਂ ਅਨੇਕ ਅਸ਼ੀਰਵਾਦ ਨਾਲ ਅਜਿਹਾ ਹੀ ਸ਼ਾਨਦਾਰ ਸਰੂਪਾਂ ਦਾ ਨਿਰਮਾਣ ਹੁੰਦਾ ਹੈ। ਅਤੇ, ਮਹਾਕਾਲ ਦਾ ਅਸ਼ੀਰਵਾਦ ਜਦੋਂ ਮਿਲਦਾ ਹੈ ਤਾਂ ਕਾਲ ਦੀਆਂ ਰੇਖਾਵਾਂ ਮਿਟ ਜਾਂਦੀਆਂ ਹਨ, ਸਮੇਂ ਦੀਆਂ ਸੀਮਾਵਾਂ ਸਿਮਟ ਹੁੰਦੀਆਂ ਹਨ, ਅਤੇ ਅਨੰਤ ਦੇ ਅਵਸਰ ਪ੍ਰਸਫੁਟਿਤ ਹੋ ਜਾਂਦੇ ਹਨ।

ਅੰਤ ਤੋਂ ਅਨੰਤ ਯਾਤਰਾ ਅਰੰਭ ਹੋ ਜਾਂਦੀ ਹੈ। ਮਹਾਕਾਲ ਲੋਕ ਦੀ ਇਹ ਭਵਯਤਾ ਵੀ ਸਮੇਂ ਦੀਆਂ ਸੀਮਾਵਾਂ ਤੋਂ ਪਰ੍ਹੇ ਆਉਣ ਵਾਲੀਆਂ ਕਈ-ਕਈ ਪੀੜ੍ਹੀਆਂ ਨੂੰ ਅਲੌਕਿਕ ਦਿਵਯਤਾ ਦੇ ਦਰਸ਼ਨ ਕਰਵਾਏਗੀ, ਭਾਰਤ ਦੇ ਸੱਭਿਆਚਾਰ ਅਤੇ ਅਧਿਆਤਮਿਕ ਚੇਤਨਾ ਨੂੰ ਊਰਜਾ ਦੇਵੇਗੀ। ਮੈਂ ਇਸ ਅਦਭੁੱਤ ਅਵਸਰ ’ਤੇ ਰਾਜਾਧਿਰਾਜ ਮਹਾਕਾਲ ਦੇ ਚਰਾਣਾਂ ਵਿੱਚ ਸ਼ਤ ਸ਼ਤ ਨਮਨ ਕਰਦਾ ਹੈ। ਮੈਂ ਆਪ ਸਭ ਨੂੰ, ਦੇਸ਼ ਅਤੇ ਦੁਨੀਆ ਵਿੱਚ ਮਹਾਕਾਲ ਦੇ ਸਭ ਭਗਤਾਂ ਨੂੰ ਹਿਰਦੇ ਤੋਂ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਵਿਸ਼ੇਸ਼ ਤੌਰ ’ਤੇ, ਮੈਂ  ਸ਼ਿਵਰਾਜ ਸਿੰਘ ਚੌਹਾਨ ਅਤੇ ਉਨ੍ਹਾਂ ਦੀ ਸਰਕਾਰ, ਉਨ੍ਹਾਂ ਦੇ ਮੈਂ ਹਿਰਦੇ ਤੋਂ ਅਭਿਨੰਦਨ ਕਰਦਾ ਹਾਂ, ਜੋ ਲਗਾਤਾਰ ਇਤਨੇ ਸਮਰਪਣ ਨਾਲ ਇਸ ਸੇਵਾਯੁਗ ਵਿੱਚ ਲਗੇ ਹੋਏ ਹਾਂ। ਨਾਲ ਹੀ, ਮੈਂ ਮੰਦਿਰ ਟਰਸਟ ਨਾਲ ਜੁੜੇ ਸਭ ਲੋਕਾਂ ਦਾ, ਸੰਤਾਂ ਅਤੇ ਵਿਦਵਾਨਾਂ ਦਾ ਵੀ ਆਦਰਪੂਰਵਕ ਧੰਨਵਾਦ ਕਰਦਾਂ ਹਾਂ ਜਿਨ੍ਹਾਂ ਦੇ ਸਹਿਯੋਗ ਨੇ ਇਸ ਪ੍ਰਯਾਸ ਨੂੰ ਸਫ਼ਲ ਕੀਤਾ ਹੈ।

 

 ਸਾਥੀਓ,

ਮਹਾਕਾਲ ਦੀ ਨਗਰੀ ਉਜੈਨ ਬਾਰੇ ਸਾਡੇ ਇੱਥੇ ਕਿਹਾ ਗਿਆ ਹਿ-“ਪ੍ਰਲਯੋ ਨ ਬਾਧਤੇ ਤਤਰ ਮਹਾਕਾਲਪੁਰੀ” (“प्रलयो न बाधते तत्र महाकालपुरी”) ਅਰਥਾਤ, ਮਹਾਕਾਲ ਦੀ ਨਗਰੀ ਪ੍ਰਲਯ ਦੇ ਪ੍ਰਹਾਰ ਤੋਂ ਵੀ ਮੁਕਤ ਹੈ। ਹਜ਼ਾਰਾਂ ਵਰ੍ਹੇ ਪਹਿਲਾਂ ਜਦੋਂ ਭਾਰਤ ਦਾ ਭੌਗਲਿਕ ਸਵਰੂਪ ਅੱਜ ਤੋਂ ਅਲੱਗ ਰਿਹਾ ਹੋਵੇਗਾ, ਉਦੋਂ ਇਹ ਮੰਨਿਆ ਜਾਂਦਾ ਰਿਹਾ ਹੈ ਕਿ ਉਜੈਨ ਭਾਰਤ ਦੇ ਕੇਂਦਰ ਵਿੱਚ ਹੈ। ਇਕ ਤਰ੍ਹਾਂ ਨਾਲ, ਜਯੋਤਿਸ਼ੀਯ ਗਣਨਾਵਾਂ ਵਿੱਚ ਉਜੈਨ ਨਾ ਕੇਵਲ ਭਾਰਤ ਦਾ ਕੇਂਦਰ ਰਿਹਾ ਹੈ ਬਲਕਿ ਇਹ ਭਾਰਤ ਦੀ ਆਤਮਾ ਦਾ ਵੀ ਕੇਂਦਰ ਰਿਹਾ ਹੈ। ਇਹ ਉਹ ਨਗਰ ਹੈ, ਜੋ ਸਾਡੀ ਪਵਿੱਤਰ ਸੱਤ ਪੁਰੀਆਂ ਵਿੱਚੋਂ ਇੱਕ ਗਿਣਿਆ ਜਾਂਦਾ ਹੈ। ਇਹ ਉਹ ਨਗਰ ਹੈ, ਜਿੱਥੇ ਖ਼ੁਦ ਭਗਵਾਨ ਕ੍ਰਿਸ਼ਣ ਨੇ ਵੀ ਆ ਕੇ ਸਿੱਖਿਆ ਗ੍ਰਹਿਣ ਕੀਤੀ ਸੀ। ਉਜੈਨ ਨੇ ਮਹਾਰਾਜਾ ਵਿਕ੍ਰਮਾਦਿੱਤਿਆ ਦਾ ਉਹ ਪ੍ਰਤਾਪ ਦੇਖਿਆ ਹੈ, ਜਿਸ ਨੇ ਭਾਰਤ ਦੇ ਨਵੇਂ ਸਵਰਣਕਾਲ ਦੀ ਸ਼ੁਰੂਆਤ ਕੀਤੀ ਸੀ।

 

ਮਹਾਕਾਲ ਦੀ ਇਸੇ ਧਰਤੀ ਤੋਂ ਵਿਕ੍ਰਮ ਸੰਵਤ ਦੇ ਰੂਪ ਵਿੱਚ ਭਾਰਤੀ ਕਾਲਗਣਨਾ ਦਾ ਇੱਕ ਨਵਾਂ ਅਧਿਆਏ ਸ਼ੁਰੂ ਹੋਇਆ ਸੀ। ਉਜੈਨ ਦੇ ਪਲ-ਪਲ ਵਿੱਚ, ਪਲ-ਪਲ ਵਿੱਚ ਇਤਿਹਾਸ ਸਿਮਟਿਆ ਹੋਇਆ ਹੈ, ਪਲ-ਪਲ ਵਿੱਚ ਅਧਿਆਤਮ ਸਮਾਇਆ ਹੋਇਆ ਹੈ, ਅਤੇ ਕੋਨੇ-ਕੋਨੇ ਵਿੱਚ ਈਸ਼ਵਰੀ ਊਰਜਾ ਸੰਚਾਲਿਤ ਹੋ ਰਹੀ ਹੈ। ਇੱਥੇ ਕਾਲ ਚੱਕਰ ਦਾ, 84 ਕਲਪਾਂ ਦਾ ਪ੍ਰਤੀਨਿਧੀਤਵ  ਕਰਦੇ 84 ਸ਼ਿਵਲਿੰਗ ਹਨ। ਇੱਥੇ 4 ਮਹਾਵੀਰ ਹਨ, 6 ਵਿਨਾਇਕ ਹਨ, 8 ਭੈਰਵ ਹਨ, ਅਸ਼ਟਮਾਤ੍ਰਕਾਵਾਂ ਹਨ, 9 ਨਵਗ੍ਰਹਿ ਹਨ, 10 ਵਿਸ਼ਣੂ ਹਨ, 11 ਰੂਦ੍ਰ ਹਨ, 12 ਆਦਿਤਯ ਹਨ, 24 ਦੇਵੀਆਂ ਹਨ, ਅਤੇ 88 ਤੀਰਥ ਹਨ। ਅਤੇ ਇਨ੍ਹਾਂ ਸਭ ਦੇ ਕੇਂਦਰ ਵਿੱਚ ਰਾਜਾਧਿਰਾਜ ਕਾਲਾਧਿਰਾਜ ਮਹਾਕਾਲ ਵਿਰਾਜਮਾਨ ਹਨ।

ਯਾਨੀ, ਇੱਕ ਤਰ੍ਹਾਂ ਨਾਲ ਸਾਡੇ ਪੂਰੇ ਬ੍ਰਹਮੰਡ ਦੀ ਊਰਜਾ ਨੂੰ ਸਾਡੇ ਰਿਸ਼ੀਆਂ ਨੇ ਪ੍ਰਤੀਕ ਸਵਰੂਪ ਵਿੱਚ ਉਜੈਨ ਵਿੱਚ ਸਥਾਪਿਤ ਕੀਤਾ ਹੋਇਆ ਹੈ। ਇਸ ਲਈ, ਉਜੈਨ ਨੇ ਹਜ਼ਾਰਾਂ ਵਰ੍ਹਿਆਂ ਤੱਕ ਭਾਰਤ ਦੀ ਸੰਪਨਤਾ ਅਤੇ ਸਮ੍ਰਿੱਧੀ ਦਾ, ਗਿਆਨ ਅਤੇ ਗਰਿਮਾ ਦਾ, ਸੱਭਿਅਤਾ ਅਤੇ ਸਾਹਿਤਿਕ ਦੀ ਅਗਵਾਈ ਕੀਤੀ ਹੈ। ਇਸ ਨਗਰੀ ਦਾ ਵਸਤੂ ਕੈਸਾ ਸੀ, ਵੈਭਵ ਕੈਸਾ ਸੀ, ਸ਼ਿਲਪ ਕੈਸਾ ਸੀ, ਸੌਦਰਯ ਕੈਸਾ ਸੀ, ਇਸ ਦੇ ਦਰਸ਼ਨ ਸਾਨੂੰ ਮਹਾਕਵੀ ਕਾਲੀਦਾਸ ਦੇ ਮੇਘਦੂਤਮ੍ ਵਿੱਚ ਹੁੰਦੇ ਹਨ। ਬਾਣਭੱਟ ਵਰਗੇ ਕਵੀਆਂ ਦੇ ਕਾਵ ਵਿੱਚ ਇੱਥੋਂ ਦੇ ਸੱਭਿਆਚਾਰ ਅਤੇ ਪਰੰਪਰਾਵਾਂ ਦਾ ਚਿਤਰਣ ਸਾਨੂੰ ਅੱਜ ਵੀ ਮਿਲਦਾ ਹੈ। ਇਹੀ ਨਹੀਂ, ਮੱਧਕਾਲ ਦੇ ਲੇਖਕਾਂ ਨੇ ਵੀ ਇੱਥੋਂ ਦੇ ਢਾਂਚਾ ਅਤੇ ਵਾਸਤੂਕਲਾ ਦਾ ਗੁਣਗਾਨ ਕੀਤਾ ਹੈ।

ਭਾਈਓ ਅਤੇ ਭੈਣੋਂ,

ਕਿਸੇ ਰਾਸ਼ਟਰ ਦਾ ਸੱਭਿਆਚਾਰਕ ਵੈਭਵ ਇਤਨਾ ਵਿਸ਼ਾਲ ਉਦੋਂ ਹੁੰਦਾ ਹੈ, ਜਦੋਂ ਉਸ ਦੀ ਸਫ਼ਲਤਾ ਦਾ ਪਰਿਚਮ, ਵਿਸ਼ਵ ਪਟਲ ’ਤੇ ਲਹਿਰ ਰਿਹਾ ਹੁੰਦਾ ਹੈ। ਅਤੇ, ਸਫ਼ਲਤਾ ਦੇ ਸ਼ਿਖਰ ਤੱਕ ਪਹੁੰਚਣ ਦੇ ਲਈ ਵੀ ਇਹ ਜ਼ਰੂਰੀ ਹੈ ਕਿ ਰਾਸ਼ਟਰ ਅਪਣੇ ਸੱਭਿਆਚਾਰਕ ਉਤਕ੍ਰਿਸ਼ ਨੂੰ ਛੂਹੇ, ਆਪਣੀ ਪਹਿਚਾਣ ਦੇ ਨਾਲ ਗੌਰਵ ਨਾਲ ਸਿਰ ਉਠਾ ਕੇ ਖੜ੍ਹਾ ਹੋ ਜਾਵੇ। ਇਸ ਲਈ, ਆਜ਼ਾਦੀ ਦੇ ਅੰਮ੍ਰਿਤਕਾਲ ਵਿੱਚ ਭਾਰਤ ਨੇ ‘ਗੁਲਾਮੀ ਦੀ ਮਾਨਸਿਕਤਾ ਤੋਂ ਮੁਕਤੀ’  ਅਤੇ ਆਪਣੀ ‘ਵਿਰਾਸਤ ’ਤੇ ਗਰਵ’ ਜਿਵੇਂ ਪੰਚਪ੍ਰਾਣ ਦਾ ਸੱਦਾ ਦਿੱਤਾ ਹੈ। ਇਸ ਲਈ, ਅੱਜ ਅਯੁੱਧਿਆ ਵਿੱਚ ਸ਼ਾਨਦਾਰ ਰਾਮਮੰਦਿਰ ਦਾ ਨਿਰਮਾਣ ਪੂਰੀ ਗਤੀ ਨਾਲ ਹੋ ਰਿਹਾ ਹੈ। ਕਾਸ਼ੀ ਵਿੱਚ ਵਿਸ਼ਵਨਾਥ ਧਾਮ, ਭਾਰਤ ਦੀ ਸੱਭਿਆਚਾਰ ਰਾਜਧਾਨੀ ਦਾ ਗੌਰਵ ਵਧਾ ਰਿਹਾ ਹੈ।

ਸੋਮਨਾਥ ਵਿੱਚ ਵਿਕਾਸ ਦੇ ਕਾਰਜ ਨਵੇਂ ਕੀਰਤੀਮਾਨ ਸਥਾਪਿਤ ਕਰ ਰਹੇ ਹਨ। ਉੱਤਰਾਖੰਡ ਵਿੱਚ ਬਾਬਾ ਕੇਦਾਰ ਦੇ ਅਸ਼ੀਰਵਾਦ ਨਾਲ ਕੇਦਾਰਨਾਥ-ਬਦਰੀਨਾਥ ਤੀਰਥ ਖੇਤਰ ਵਿੱਚ ਵਿਕਾਸ ਦੇ ਨਵੇਂ ਅਧਿਆਏ ਲਿਖੇ ਜਾ ਰਹੇ ਹਨ। ਆਜ਼ਾਦੀ ਦੇ ਬਾਅਦ ਪਹਿਲੀ ਵਾਰ ਚਾਰਧਾਮ ਪ੍ਰੋਜੈਕਟ ਦੇ ਜ਼ਰੀਏ ਸਾਡੇ ਚਾਰਾਂ ਧਾਮ ਵੇਦਰ ਰੋਡ੍ਸ ਨਾਲ ਜੁੜਨ ਜਾ ਰਹੇ ਹਨ। ਇਤਨਾ ਹੀ ਨਹੀਂ, ਆਜ਼ਾਦੀ ਦੇ ਬਾਅਦ ਪਹਿਲੀ ਵਾਰ ਕਰਤਾਰਪੁਰ ਸਾਹਿਬ ਕੌਰੀਡੋਰ ਖੁੱਲ੍ਹਿਆ ਹੈ, ਹੇਮਕੁੰਡ ਸਾਹਿਬ ਰੋਪਵੇਅ ਨਾਲ ਜੁੜਨ ਜਾ ਰਿਹਾ ਹੈ। ਇਸੇ ਤਰ੍ਹਾਂ, ਸਵਦੇਸ਼ ਦਰਸ਼ਨ ਅਤੇ ਪ੍ਰਸਾਦ ਯੋਜਨਾ ਨਾਲ ਦੇਸ਼ਭਰ ਵਿੱਚ ਸਾਡੀ ਅਧਿਆਤਮਿਕ ਚੇਤਨਾ ਦੇ ਐਸੇ ਕਿਤਨੇ ਹੀ ਕੇਂਦਰਾਂ ਦਾ ਗੌਰਵ ਪੁਨਰ ਸਥਾਪਿਤ ਹੋ ਰਿਹਾ ਹੈ। ਅਤੇ ਹੁਣ ਇਸੇ ਕੜੀ ਵਿੱਚ ਇਹ ਸ਼ਾਨਦਾਰ, ਅਤਿਭਵਯ ‘ਮਹਾਕਾਲ ਲੋਕ’ ਵੀ ਅਤੀਤ ਦੇ ਗੌਰਵ ਦੇ ਨਾਲ ਭਵਿੱਖ ਦੇ ਸੁਆਗਤ ਦੇ ਲਈ ਤਿਆਰ ਹੋ ਚੁੱਕਿਆ ਹੈ।

ਅੱਜ ਜਦੋਂ ਅਸੀਂ ਉੱਤਰ ਤੋਂ ਦੱਖਣ ਤੱਕ, ਪੂਰਬ ਤੋਂ ਪੱਛਮ ਤੱਕ ਆਪਣੇ ਪ੍ਰਾਚੀਨ ਮੰਦਿਰਾਂ ਨੂੰ ਦੇਖਦੇ ਹਨ, ਤਾਂ ਉਨ੍ਹਾਂ ਦੀ ਵਿਸ਼ਾਲਤਾ, ਉਨ੍ਹਾਂ ਦਾ ਵਸਤੂ ਸਾਨੂੰ ਹੈਰਾਨੀ ਨਾਲ ਭਰ ਦਿੰਦਾ ਹੈ। ਕੋਣਾਰਕ ਦਾ ਸੂਰਯ ਮੰਦਿਰ ਹੋਵੇ ਜਾਂ ਮਹਾਰਾਸ਼ਟਰ ਵਿੱਚ ਏਲੋਰਾ ਦਾ ਕੈਲਾਸ਼ ਮੰਦਿਰ, ਇਹ ਵਿਸ਼ਵ ਵਿੱਚ ਕਿਸੇ ਵਿਸਿਮਤ ਨਹੀਂ ਕਰ ਦਿੰਦੇ? ਕੋਣਾਰਕ ਸੂਰਯ ਮੰਦਿਰ ਦੀ ਤਰ੍ਹਾਂ ਦੀ ਗੁਜਰਾਤ ਦਾ ਮੋਢੇਰਾ ਸੂਰਜ ਵੀ ਹੈ, ਜਿੱਥੇ ਸੂਰਯ ਦੀਆਂ ਪ੍ਰਥਮ ਕਿਰਣਾਂ ਸਿੱਧੇ ਗਰਭਗ੍ਰਹਿ ਤੱਕ ਪ੍ਰਵੇਸ਼ ਕਰਦੀਆਂ ਹਨ। ਇਸੇ ਤਰ੍ਹਾਂ, ਤਾਮਿਲਨਾਡੂ ਦੇ ਤੰਜੌਰ ਵਿੱਚ ਰਾਜਾਰਾਜ ਚੋਲ ਦੁਆਰਾ ਬਣਾਇਆ ਗਿਆ ਬ੍ਰਹਦੇਸ਼ਵਰ ਮੰਦਿਰ ਹੈ। ਕਾਂਚੀਪੁਰਨ ਵਿੱਚ ਵਰਦਰਾਜਾ ਪੇਰੂਮਲ ਮੰਦਿਰ ਹੈ, ਰਾਮੇਸ਼ਵਰਮ ਵਿੱਚ ਰਾਮਨਾਥ ਸੁਆਮੀ ਮੰਦਿਰ ਹੈ। ਬੇਲੂਰ ਦਾ ਚੰਨਕੇਸ਼ਵਾ ਮੰਦਿਰ ਹੈ, ਮਦੁਰਈ ਦਾ ਮੀਨਾਕਸ਼ੀ ਮੰਦਿਰ ਹੈ, ਤੇਲੰਗਾਨਾ ਦਾ ਰਾਮੱਪਾ ਮੰਦਿਰ ਹੈ, ਸ੍ਰੀਨਗਰ ਵਿੱਚ ਸੰਕਰਚਾਰੀਆ ਮੰਦਿਰ ਹੈ।

ਐਸੇ ਕਿਤਨੇ ਹੀ ਮੰਦਿਰ ਹਨ, ਜੋ ਬੇਜੋੜ ਹਨ, ਕਲਪਨਾਤੀਤ ਹਨ, ‘ਨ ਭੂਤੋ ਨ ਭਵਿਖਯਤਿ’ (‘न भूतो न भविष्यति’) ਦੀ ਜੀਵੰਤ ਉਦਹਾਰਣ ਹਨ। ਅਸੀਂ ਜਦੋਂ ਇਨ੍ਹਾਂ ਦੇਖਦੇ ਹਾਂ ਤਾਂ ਅਸੀਂ ਸੋਚਣ ਨੂੰ ਮਜ਼ਬੂਰ ਹੋ ਜਾਂਦੇ ਹਨ ਕਿ ਉਸ ਦੌਰ ਵਿੱਚ, ਉਸ ਯੁੱਗ ਵਿੱਚ ਕਿਸ ਤਕਨੀਕ ਨਾਲ ਇਹ ਨਿਰਮਾਣ ਹੋਏ ਹੋਣਗੇ। ਸਾਡੇ ਸਾਰੇ ਪ੍ਰਸ਼ਨਾਂ ਦੇ ਉੱਤਰ ਸਾਨੂੰ ਭੁੱਲੇ ਹੀ ਨਾ ਮਿਲਦੇ ਹੋਣ, ਲੇਕਿਨ ਇਨ੍ਹਾਂ ਮੰਦਿਰਾਂ ਦੇ ਅਧਿਆਤਮਿਕ ਸੱਭਿਆਚਾਰਕ ਸੰਦੇਸ਼ ਸਾਨੂੰ ਇਤਨੀ ਹੀ ਸਪੱਸ਼ਟਤਾ ਨਾਲ ਅੱਜ ਵੀ ਸੁਣਾਈ ਦਿੰਦੇ ਹਨ। ਜਦੋਂ ਪੀੜ੍ਹੀਆਂ ਇਸ ਵਿਰਾਸਤ ਨੂੰ ਦੇਖਦੀਆਂ ਹਨ, ਉਸ ਦੇ ਸੰਦੇਸ਼ਾਂ ਨੂੰ ਸੁਣਦੀਆਂ ਹਨ, ਤਾਂ ਇਸ ਸੱਭਿਯਾਤਾ ਦੇ ਰੂਪ ਵਿੱਚ ਇਹ ਸਾਡੀ ਨਿਰੰਤਰਤਾ ਅਤੇ ਅਮਰਤਾ ਦਾ ਜ਼ਰੀਆ ਬਣ ਜਾਂਦਾ ਹੈ।

 ‘ਮਹਾਕਾਲ ਲੋਕ’ ਵਿੱਚ ਇਹ ਪਰੰਪਰਾ ਉਤਨੇ ਹੀ ਪ੍ਰਭਾਵੀ ਢੰਗ ਨਾਲ ਕਲਾ ਅਤੇ ਸ਼ਿਲਪ ਦੇ ਦੁਆਰਾ ਉਕੇਰੀ ਗਈ ਹੈ। ਇਹ ਪੂਰਾ ਮੰਦਿਰ ਪ੍ਰਾਂਗਣ ਵਿਸ਼ਪੁਰਾਣ ਦੀਆਂ ਕਥਾਵਾਂ ਦੇ ਅਧਾਰ ֹ’ਤੇ ਤਿਆਰ ਕੀਤਾ ਗਿਆ ਹੈ। ਤੁਸੀਂ ਇੱਥੋਂ ਆਓਗੇ ਤਾਂ ਮਹਾਕਾਲ ਦੇ ਦਰਸ਼ਨ ਦੇ ਨਾਲ ਹੀ ਤੁਹਾਨੂੰ ਮਹਾਕਾਲ ਦੀ ਮਹਿਮਾ ਅਤੇ ਮਹੱਤਵ ਦੇ ਵੀ ਦਰਸ਼ਨ ਹੋਣਗੇ। ਪੰਚਮੁਖੀ ਸ਼ਿਵ, ਉਨ੍ਹਾਂ ਦੇ ਡਮਰੂ, ਸਰਪ, ਤ੍ਰਿਸ਼ੂਲ, ਅਰਧਚੰਦਰ ਤੇ ਸਪਤਰਿਸ਼ੀ, ਇਨ੍ਹਾਂ ਦੇ ਵੀ ਉਤਨੇ ਹੀ ਸ਼ਾਨਦਾਰ ਸਵਰੂਪ ਇੱਥੇ ਸਥਾਪਿਤ ਕੀਤੇ ਗਏ ਹਨ। ਇਹ ਵਸਤੂ, ਇਸ ਵਿੱਚ ਗਿਆਨ ਦਾ ਇਹ ਸਮਾਵੇਸ਼ , ਇਹ ਮਹਾਕਾਲ ਲੋਕ ਨੂੰ ਉਸ ਦੇ ਪ੍ਰਾਚੀਨ ਗੌਰਵ ਨਾਲ ਜੋੜ ਦਿੰਦਾ ਹੈ। ਉਸ ਦੀ ਸਾਰਥਕਤਾ ਨੂੰ ਹੋਰ ਵੀ ਵਧਾ ਦਿੰਦਾ ਹੈ।

 

ਭਾਈਓ ਅਤੇ ਭੈਣੋਂ,

ਸਾਡੇ ਸ਼ਾਸਤ੍ਰਾਂ ਵਿੱਚ ਇੱਕ ਵਾਕ ਹੈ- ‘ਸ਼ਿਵਮ੍ ਗਿਆਨਮ੍’। ਇਸ ਦਾ ਅਰਥ ਹੈ, ਸ਼ਿਵ ਹੀ ਗਿਆਨ ਹੈ। ਅਤੇ, ਗਿਆਨ ਹੀ ਸ਼ਿਵ ਹੈ। ਸ਼ਿਵ ਦੇ ਦਰਸ਼ਨ ਵਿੱਚ ਹੀ ਬ੍ਰਹਿਮਾਂਡ ਦਾ ਸਰਵਉੱਚ ‘ਦਰਸ਼ਨ’ ਹੈ। ਅਤੇ, ‘ਦਰਸ਼ਨ’ ਹੀ ਸ਼ਿਵ ਦਾ ਦਰਸ਼ਨ ਹੈ। ਇਸ ਲਈ ਮੈਂ ਮੰਨਦਾ ਹਾਂ, ਸਾਡੇ ਜਯੋਤੀਰਲਿੰਗਾਂ ਦਾ ਇਹ ਵਿਕਾਸ ਭਾਰਤ ਦੀ ਅਧਿਆਤਮਿਕ ਜਯੋਤੀ ਦਾ ਵਿਕਾਸ ਹੈ, ਭਾਰਤ ਦੇ ਗਿਆਨ ਅਤੇ ਦਰਸ਼ਨ ਦਾ ਵਿਕਾਸ ਹੈ। ਭਾਰਤ ਦਾ ਇਹ ਸੱਭਿਆਚਾਰਕ ਦਰਸ਼ਨ ਇੱਕ ਵਾਰ ਫਿਰ ਸਿਖਰ ‘ਤੇ ਪਹੁੰਚ ਕੇ ਵਿਸ਼ਵ ਦੇ ਮਾਰਗਦਰਸ਼ਨ ਦੇ ਲਈ ਤਿਆਰ ਹੋ ਰਿਹਾ ਹੈ।

ਸਾਥੀਓ,

ਭਗਵਾਨ ਮਹਾਕਾਲ ਇੱਕ ਮਾਤਰ ਐਸੇ ਜਯੋਤੀਰਲਿੰਗ ਹਨ ਜੋ ਦਕਸ਼ਿਨਮੁਖੀ ਹਨ। ਇਹ ਸ਼ਿਵ ਦੇ ਅਜਿਹੇ ਸਰੂਪ ਹਨ, ਜਿਨ੍ਹਾਂ ਦੀ ਭਸਮ ਆਰਤੀ ਪੂਰੇ ਵਿਸ਼ਵ ਵਿੱਚ ਪ੍ਰਸਿੱਧ ਹੈ। ਹਰ ਭਗਤ ਆਪਣੇ ਜੀਵਨ ਵਿੱਚ ਭਸਮ ਆਰਤੀ ਦੇ ਦਰਸ਼ਨ ਜ਼ਰੂਰ ਕਰਨਾ ਚਾਹੁੰਦਾ ਹੈ। ਭਸਮ ਆਰਤੀ ਦਾ ਧਾਰਮਿਕ ਮਹੱਤਵ ਇੱਥੇ ਮੌਜੂਦ ਤੁਸੀਂ ਸਾਰੇ ਸੰਤਗਣ ਜ਼ਿਆਦਾ ਗਹਿਰਾਈ ਨਾਲ ਦੱਸ ਪਾਉਣਗੇ, ਲੇਕਿਨ, ਮੈਂ ਇਸ ਪਰੰਪਰਾ ਵਿੱਚ ਸਾਡੇ ਭਾਰਤ ਦੀ ਜੀਵਟਤਾ ਅਤੇ ਜੀਵੰਤਤਾ ਦੇ ਦਰਸ਼ਨ ਵੀ ਕਰਦਾ ਹਾਂ। ਮੈਂ ਇਸ ਵਿੱਚ ਭਾਰਤ ਦੇ ਅਪਰਾਜੇਯ ਅਸਤਿਤਵ ਨੂੰ ਵੀ ਦੇਖਦਾ ਹਾਂ। ਕਿਉਂਕਿ, ਜੋ ਸ਼ਿਵ ‘ਸੋਯਂ ਭੂਤਿ ਵਿਭੂਸ਼ਣ:’ ਹਨ, ਅਰਥਾਤ, ਭਸਮ ਨੂੰ ਧਾਰਨ ਕਰਨ ਵਾਲੇ ਹਨ, ਉਹ ‘ਸਰਵਾਧਿਪ: ਸਰਵਦਾ’ ਵੀ ਹਨ। ਅਰਥਾਤ, ਉਹ ਅਨਸ਼ਵਰ ਅਤੇ ਅਵਿਨਾਸ਼ੀ ਵੀ ਹਨ। ਇਸ ਲਈ, ਜਿੱਥੇ ਮਹਾਕਾਲ ਹਨ, ਉੱਥੇ ਕਾਲਖੰਡਾਂ ਦੀਆਂ ਸੀਮਾਵਾਂ ਨਹੀਂ ਹਨ।

ਮਹਾਕਾਲ ਦੀ ਸ਼ਰਣ ਵਿੱਚ ਵਿਸ਼ ਵਿੱਚ ਵੀ ਸਪੰਦਨ ਹੁੰਦਾ ਹੈ। ਮਹਾਕਾਲ ਦੇ ਸਾਨਿਧਯ ਵਿੱਚ ਅਵਸਾਨ ਨਾਲ ਵੀ ਪੁਨਰਜੀਵਨ ਹੁੰਦਾ ਹੈ। ਅੰਤ ਤੋਂ ਵੀ ਅਨੰਤ ਦੀ ਯਾਤਰਾ ਸ਼ੁਰੂ ਹੁੰਦੀ ਹੈ। ਇਹੀ ਸਾਡੀ ਸੱਭਿਅਤਾ ਦਾ ਉਹ ਅਧਿਆਤਮਿਕ ਆਤਮਵਿਸ਼ਵਾਸ ਹੈ ਜਿਸ ਦੇ ਸਮਰੱਥ ਨਾਲ ਭਾਰਤ ਹਜ਼ਾਰਾਂ ਵਰ੍ਹਿਆਂ ਤੋਂ ਅਮਰ ਬਣਿਆ ਹੋਇਆ ਹੈ। ਅਜਰਾ ਅਮਰ ਬਣਿਆ ਹੋਇਆ ਹੈ। ਹੁਣ ਤੱਕ ਸਾਡੀ ਆਸਥਾ ਦੇ ਇਹ ਕੇਂਦਰ ਜਾਗ੍ਰਤ ਹਨ, ਭਾਰਤ ਦੀ ਚੇਤਨਾ ਜਾਗ੍ਰਤ ਹੈ, ਭਾਰਤ ਦੀ ਆਤਮਾ ਜਾਗ੍ਰਤ ਹੈ। ਅਤੀਤ ਵਿੱਚ ਅਸੀਂ ਦੇਖਿਆ ਹੈ, ਪ੍ਰਯਾਸ ਹੋਏ, ਸਥਿਤੀਆਂ ਬਦਲੀਆਂ, ਸੱਤਾਵਾਂ ਬਦਲੀਆਂ, ਭਾਰਤ ਦਾ ਸ਼ੋਸ਼ਣ ਵੀ ਹੋਇਆ, ਆਜ਼ਾਦੀ ਵੀ ਗਈ। ਇਲਤੁਤਮਿਸ਼ ਜਿਹੇ ਆਕ੍ਰਮਣਕਾਰੀਆਂ ਨੇ ਉੱਜੈਨ ਦੀ ਊਰਜਾ ਨੂੰ ਵੀ ਨਸ਼ਟ ਕਰਨ ਦੇ ਪ੍ਰਯਾਸ ਕੀਤੇ। ਲੇਕਿਨ ਸਾਡੇ ਰਿਸ਼ੀਆਂ ਨੇ ਕਿਹਾ ਹੈ- ਚੰਦ੍ਰਸ਼ੇਖਰਮ੍ ਆਸ਼੍ਰਯੇ ਮਮ੍ ਕਿਮ੍ ਕਰਿਸ਼ਯਤਿ ਵੈ ਯਮ:?

ਅਰਥਾਤ, ਮਹਾਕਾਲ ਸ਼ਿਵ ਦੀ ਸ਼ਰਣ ਵਿੱਚ ਅਰੇ ਮੌਤ ਵੀ ਸਾਡਾ ਕੀ ਕਰ ਲੇਵੇਗੀ? ਅਤੇ ਇਸ ਲਈ, ਭਾਰਤ ਆਪਣੀ ਆਸਥਾ ਦੇ ਇਨ੍ਹਾਂ ਪ੍ਰਾਮਾਣਿਕ ਕੇਂਦਰਾਂ ਦੀ ਊਰਜਾ ਤੋਂ ਫਿਰ ਪੁਨਰਜੀਵਿਤ ਹੋ ਉਠਿਆ, ਫਿਰ ਉਠ ਖੜਿਆ ਹੋਇਆ। ਅਸੀਂ ਫਿਰ ਆਪਣੇ ਅਮਰਤਵ ਦੀ ਉਂਝ ਹੀ ਵਿਸ਼ਵਵਿਆਪੀ ਘੋਸ਼ਣਾ ਕਰ ਦਿੱਤੀ। ਭਾਰਤ ਨੇ ਫਿਰ ਮਹਾਕਾਲ ਦੇ ਆਸ਼ੀਸ਼ ਤੋਂ ਕਾਲ ਦੇ ਕਪਾਲ ‘ਤੇ ਕਾਲਾਤੀਤ ਅਸਤਿਤਵ ਦਾ ਸ਼ਿਲਾਲੇਖ ਲਿਖ ਦਿੱਤਾ। ਅੱਜ ਇੱਕ ਵਾਰ ਫਿਰ, ਆਜ਼ਾਦੀ ਦੇ ਇਸ ਅੰਮ੍ਰਿਤਕਾਲ ਵਿੱਚ ਅਮਰ ਅਵੰਤਿਕਾ ਭਾਰਤ ਦੇ ਸੱਭਿਆਚਾਰਕ ਅਮਰਤਵ ਦੀ ਘੋਸ਼ਣਾ ਕਰ ਰਹੀ ਹੈ। ਉੱਜੈਨ ਜੋ ਹਜ਼ਾਰਾਂ ਵਰ੍ਹਿਆਂ ਤੋਂ ਭਾਰਤੀ ਕਾਲਗਣਨਾ ਦਾ ਕੇਂਦਰ ਬਿੰਦੁ ਰਿਹਾ ਹੈ, ਉਹ ਅੱਜ ਇੱਕ ਵਾਰ ਫਿਰ ਭਾਰਤ ਦੀ ਭਵਯਤਾ ਦੇ ਇੱਕ ਨਵੇਂ ਕਾਲਖੰਡ ਦਾ ਉਦਘੋਸ਼ (ਐਲਾਨ) ਕਰ ਰਿਹਾ ਹੈ।

ਸਾਥੀਓ,

ਭਾਰਤ ਦੇ ਲਈ ਧਰਮ ਦਾ ਅਰਥ ਹੈ, ਸਾਡੇ ਕਰਤਵਾਂ ਦਾ ਸਮੂਹਿਕ ਸੰਕਲਪ! ਸਾਡੇ ਸੰਕਲਪਾਂ ਦਾ ਧਿਆਏ ਹੈ, ਵਿਸ਼ਵ ਦਾ ਕਲਿਆਣ, ਮਾਨਵ ਮਾਤਰ ਦੀ ਸੇਵਾ। ਅਸੀਂ ਸ਼ਿਵ ਦੀ ਆਰਾਧਨਾ ਵਿੱਚ ਵੀ ਕਹਿੰਦੇ ਹਾਂ- ਨਮਾਮਿ ਵਿਸ਼ਵਸਯ ਹਿਤੇ ਰਤਮ੍ ਤਮ੍, ਨਮਾਮਿ ਰੂਪਾਣਿ ਬਹੂਨਿ ਧੱਤੇ! ਅਰਥਾਤ, ਅਸੀਂ ਉਨ੍ਹਾਂ ਵਿਸ਼ਵਪਤਿ ਭਗਵਾਨ ਸ਼ਿਵ ਨੂੰ ਨਮਨ ਕਰਦੇ ਹਾਂ, ਜੋ ਅਨੇਕ ਰੂਪਾਂ ਤੋਂ ਪੂਰੇ ਵਿਸ਼ਵ ਦੇ ਹਿਤਾਂ ਵਿੱਚ ਲਗੇ ਹਨ। ਇਹੀ ਭਾਵਨਾ ਹਮੇਸ਼ਾ ਭਾਰਤ ਦੇ ਤੀਰਥਾਂ, ਮੰਦਿਰਾਂ, ਮਠਾਂ ਅਤੇ ਆਸਥਾ ਕੇਂਦਰਾਂ ਦੀ ਵੀ ਰਹੀ ਹੈ। ਇੱਥੇ ਮਹਾਕਾਲ ਮੰਦਿਰ ਵਿੱਚ ਪੂਰੇ ਦੇਸ਼ ਅਤੇ ਦੁਨੀਆ ਤੋਂ ਲੋਕ ਆਉਂਦੇ ਹਨ। ਸਿੰਹਸਥ ਕੁੰਭ ਲਗਦਾ ਹੈ ਤਾਂ ਲੱਖਾਂ ਲੋਕ ਜੁਟਦੇ ਹਨ। ਅਣਗਿਣਤ ਵਿਵਿਧਤਾਵਾਂ ਵੀ ਇੱਕ ਮੰਤਰ, ਇੱਕ ਸੰਕਲਪ ਲੈ ਕੇ ਇਕੱਠੇ ਜੁਟ ਸਕਦੀਆਂ ਹਨ, ਇਸ ਦਾ ਇਸ ਤੋਂ ਬੜਾ ਅਤੇ ਉਦਾਹਰਣ ਕੀ ਹੋ ਸਕਦਾ ਹੈ? ਅਤੇ ਅਸੀਂ ਜਾਣਦੇ ਹਾਂ ਹਜ਼ਾਰਾਂ ਸਾਲ ਤੋਂ ਸਾਡੇ ਕੁੰਭ ਮੇਲੇ ਦੀ ਪਰੰਪਰਾ ਬਹੁਤ ਹੀ ਸਮੂਹਿਕ ਮੰਥਨ ਦੇ ਬਾਅਦ ਜੋ ਅੰਮ੍ਰਿਤ ਨਿਕਲਦਾ ਹੈ ਉਸ ਤੋਂ ਸੰਕਲਪ ਲੈ ਕੇ ਬਾਰ੍ਹਾਂ ਸਾਲ ਤੱਕ ਉਸ ਨੂੰ ਲਾਗੂਕਰਨ ਦੀ ਪਰੰਪਰਾ ਰਹੀ ਸੀ।

ਫਿਰ ਬਾਰ੍ਹਾਂ ਸਾਲ ਦੇ ਬਾਅਦ ਜਦੋਂ ਕੁੰਭ ਹੁੰਦਾ ਸੀ, ਫਿਰ ਇੱਕ ਵਾਰ ਅੰਮ੍ਰਿਤ ਮੰਥਨ ਹੁੰਦਾ ਸੀ। ਫਿਰ ਸੰਕਲਪ ਲਿਆ ਜਾਂਦਾ ਸੀ। ਫਿਰ ਬਾਰ੍ਹਾਂ ਸਾਲ ਦੇ ਲਈ ਚਲ ਪੈਂਦੇ ਸਨ। ਪਿਛਲੇ ਕੁੰਭ ਦੇ ਮੇਲੇ ਵਿੱਚ ਮੈਨੂੰ ਇੱਥੇ ਆਉਣ ਦਾ ਸੁਭਾਗ ਮਿਲਿਆ ਸੀ। ਮਹਾਕਾਲ ਦਾ ਬੁਲਾਵਾ ਆਇਆ ਅਤੇ ਇਹ ਬੇਟਾ ਆਏ ਬਿਨਾ ਕੈਸੇ ਰਹਿ ਸਕਦਾ ਹੈ। ਅਤੇ ਉਸ ਸਮੇਂ ਕੁੰਭ ਦੀ ਜੋ ਹਜ਼ਾਰਾਂ ਸਾਲ ਦੀ ਪੁਰਾਣੀ ਪਰੰਪਰਾ ਉਸ ਸਮੇਂ ਜੋ ਮਨ ਮਸ਼ਤਿਸ਼ਕ ਵਿੱਚ ਮੰਥਨ ਚਲ ਰਿਹਾ ਸੀ, ਜੋ ਵਿਚਾਰ ਪ੍ਰਵਾਹ ਵਹਿ ਰਿਹਾ ਸੀ।

ਮਾਂ ਕਸ਼੍ਰਿਪ੍ਰਾ ਦੇ ਤਟ ‘ਤੇ ਅਨੇਕ ਵਿਚਾਰਾਂ ਨਾਲ ਮੈਂ ਘਿਰਿਆ ਹੋਇਆ ਸੀ। ਅਤੇ ਉਸੇ ਵਿੱਚੋਂ ਮਨ ਕਰ ਗਿਆ, ਕੁਝ ਸ਼ਬਦ ਚਲ ਪਏ, ਪਤਾ ਨਹੀਂ ਕਿੱਥੋਂ ਆਏ, ਕਿਵੇਂ ਆਏ, ਅਤੇ ਜੋ ਭਾਵ ਪੈਦਾ ਹੋਇਆ ਸੀ। ਉਹ ਸੰਕਲਪ ਬਣ ਗਿਆ। ਅੱਜ ਉਹ ਸ੍ਰਿਸ਼ਟੀ ਦੇ ਰੂਪ ਵਿੱਚ ਨਜ਼ਰ ਆ ਰਿਹਾ ਹੈ ਦੋਸਤੋਂ। ਮੈਂ ਅਜਿਹੇ ਸਾਥੀਆਂ ਨੂੰ ਵਧਾਈ ਦਿੰਦਾ ਹਾਂ ਜਿਨ੍ਹਾਂ ਨੇ ਉਸ ਸਮੇਂ ਦੇ ਉਸ ਭਾਵ ਨੂੰ ਅੱਚ ਚਰਿਤਾਰਥ ਕਰਕੇ ਦਿਖਾਇਆ ਹੈ। ਸਭ ਦੇ ਮਨ ਵਿੱਚ ਸ਼ਿਵ ਅਤੇ ਸ਼ਿਵਤਵ ਦੇ ਲਈ ਸਮਰਪਣ, ਸਭ ਦੇ ਮਨ ਵਿੱਚ ਕਸ਼੍ਰਿਪ੍ਰਾ ਦੇ ਲਈ ਸ਼ਰਧਾ, ਜੀਵ ਅਤੇ ਕੁਦਰਤ ਦੇ ਲਈ ਸੰਵੇਦਨਸ਼ੀਲਤਾ, ਅਤੇ ਇੰਨਾ ਵੱਡਾ ਸਮਾਗਮ! ਵਿਸ਼ਵ ਦੇ ਹਿਤ ਦੇ ਲਈ, ਵਿਸ਼ਵ ਦੀ ਭਲਾਈ ਦੇ ਲਈ ਕਿੰਨੀਆਂ ਪ੍ਰੇਰਣਾਵਾਂ ਇੱਥੇ ਨਿਕਲ ਸਕਦੀਆਂ ਹਨ?

ਭਾਈਓ ਅਤੇ ਭੈਣੋਂ,

ਸਾਡੇ ਇਨ੍ਹਾਂ ਤੀਰਥਾਂ ਨੇ ਸਦੀਆਂ ਤੋਂ ਰਾਸ਼ਟਰ ਨੂੰ ਸੰਦੇਸ਼ ਵੀ ਦਿੱਤੇ ਹਨ, ਅਤੇ ਸਮਰੱਥ ਵੀ ਦਿੱਤਾ ਹੈ। ਕਾਸ਼ੀ ਜਿਹੇ ਸਾਡੇ ਕੇਂਦਰ ਧਰਮ ਦੇ ਨਾਲ-ਨਾਲ ਗਿਆਨ, ਦਰਸ਼ਨ ਅਤੇ ਕਲਾ ਦੀ ਰਾਜਧਾਨੀ ਵੀ ਰਹੇ। ਉੱਜੈਨ ਜਿਹੇ ਸਾਡੇ ਸਥਾਨ ਖਗੋਲਵਿਗਿਆਨ, ਐਸਟ੍ਰੌਨੌਮੀ ਨਾਲ ਜੁੜੇ ਰਿਸਰਚਾਂ ਦੇ ਟੋਪ ਕੇਂਦਰ ਰਹੇ ਹਨ। ਅੱਜ ਨਵਾਂ ਭਾਰਤ ਜਦੋਂ ਆਪਣੇ ਪ੍ਰਾਚੀਨ ਮੁੱਲ ਦੇ ਨਾਲ ਅੱਗੇ ਵਧ ਰਿਹਾ ਹੈ, ਤਾਂ ਆਸਥਾ ਦੇ ਨਾਲ-ਨਾਲ ਵਿਗਿਆਨ ਅਤੇ ਰਿਸਰਚ ਦੀ ਪਰੰਪਰਾ ਨੂੰ ਵੀ ਮੁੜ-ਜੀਵਿਤ ਕਰ ਰਿਹਾ ਹੈ। ਅੱਜ ਅਸੀਂ ਐਸਟ੍ਰੌਨੌਮੀ ਦੇ ਖੇਤਰ ਵਿੱਚ ਦੁਨੀਆ ਦੀ ਵੱਡੀਆਂ ਤਾਕਤਾਂ ਦੇ ਬਰਾਬਰ ਖੜੇ ਹੋ ਰਹੇ ਹਨ। ਅੱਜ ਭਾਰਤ ਦੂਸਰੇ ਦੇਸ਼ਾਂ ਦੀ ਸੈਟੇਲਾਈਟਸ ਵੀ ਸਪੇਸ ਵਿੱਚ ਲਾਂਚ ਕਰ ਰਿਹਾ ਹੈ। ਮਿਸ਼ਨ ਚੰਦ੍ਰਯਾਨ ਅਤੇ ਮਿਸ਼ਨ ਗਗਨਯਾਨ ਜਿਹੇ ਅਭਿਯਾਨਾਂ ਦੇ ਜ਼ਰੀਏ ਭਾਰਤ ਆਕਾਸ਼ ਦੀ ਉਹ ਛਲਾਂਗ ਲਗਾਉਣ ਦੇ ਲਈ ਤਿਆਰ ਹੈ, ਜੋ ਸਾਨੂੰ ਇੱਕ ਨਵੀਂ ਉਚਾਈ ਦੇਵੇਗੀ। ਅੱਜ ਰੱਖਿਆ ਦੇ ਖੇਤਰ ਵਿੱਚ ਵੀ ਭਾਰਤ ਪੂਰੀ ਤਾਕਤ ਨਾਲ ਆਤਮਨਿਰਭਰਤਾ ਦੇ ਵੱਲ ਅੱਗੇ ਵਧ ਰਿਹਾ ਹੈ। ਇਸੇ ਤਰ੍ਹਾਂ, ਅੱਜ ਸਾਡੇ ਯੁਵਾ ਸਕੀਲ ਹੋਣ, ਸਪੋਰਟਸ ਹੋਣ, ਸਪੋਰਟਸ ਤੋਂ ਸਟਾਰਟਅੱਪਸ, ਇੱਕ-ਇੱਕ ਚੀਜ਼ ਨਵੀਂ ਨਵੇਂ ਸਟਾਰਟਅੱਪ ਦੇ ਨਾਲ, ਨਵੇਂ ਯੂਨੀਕਾਰਨ ਦੇ ਨਾਲ ਹਰ ਖੇਤਰ ਵਿੱਚ ਭਾਰਤ ਦੀ ਪ੍ਰਤਿਭਾ ਦਾ ਡੰਕਾ ਬਜਾ ਰਹੇ ਹਨ।

ਅਤੇ ਭਾਈਓ ਭੈਣੋਂ,

ਸਾਨੂੰ ਇਹ ਵੀ ਯਾਦ ਰੱਖਣਾ ਹੈ, ਇਹ ਨਾ ਭੁੱਲੋ, ਜਿੱਥੇ innovation ਹੈ, ਉੱਥੇ ‘ਤੇ renovation ਵੀ ਹੈ। ਅਸੀਂ ਗੁਲਾਮੀ ਦੇ ਕਾਲਖੰਡ ਵਿੱਚ ਜੋ ਖੋਇਆ, ਅੱਜ ਭਾਰਤ ਉਸ ਨੂੰ renovate ਕਰ ਰਿਹਾ ਹੈ, ਆਪਣੇ ਗੌਰਵ ਦੀ, ਆਪਣੇ ਵੈਭਵ ਦੀ ਪੁਨਰਸਥਾਪਨਾ ਹੋ ਰਹੀ ਹੈ। ਅਤੇ ਇਸ ਦਾ ਲਾਭ, ਸਿਰਫ ਭਾਰਤ ਦੇ ਲੋਕਾਂ ਨੂੰ ਨਹੀਂ, ਵਿਸ਼ਵਾਸ ਰੱਖੋ ਸਾਥੀਓ, ਮਹਾਕਾਲ ਦੇ ਚਰਣਾਂ ਵਿੱਚ ਬੈਠੇ ਹਨ, ਵਿਸ਼ਵਾਸ ਨਾਲ ਭਰ ਜਾਓ। ਅਤੇ ਮੈਂ ਵਿਸ਼ਵਾਸ ਨਾਲ ਕਹਿੰਦਾ ਹਾਂ ਇਸ ਦਾ ਲਾਭ ਪੂਰੇ ਵਿਸ਼ਵ ਨੂੰ ਮਿਲੇਗਾ, ਪੂਰੀ ਮਾਨਵਤਾ ਨੂੰ ਮਿਲੇਗਾ। ਮਹਾਕਾਲ ਦੇ ਅਸ਼ੀਰਵਾਦ ਨਾਲ ਭਾਰਤ ਦੀ ਭਵਯਤਾ ਪੂਰੇ ਵਿਸ਼ਵ ਦੇ ਵਿਕਾਸ ਦੇ ਲਈ ਨਵੀਆਂ ਸੰਭਾਵਨਾਵਾਂ ਨੂੰ ਜਨਮ ਦੇਵੇਗੀ। ਭਾਰਤ ਦੀ ਦਿੱਵਯਤਾ ਪੂਰੇ ਵਿਸ਼ਵ ਦੇ ਲਈ ਸ਼ਾਂਤੀ ਦੇ ਮਾਰਗ ਪ੍ਰਸ਼ਸਤ ਕਰੇਗੀ। ਇਸੇ ਵਿਸ਼ਵਾਸ ਦੇ ਨਾਲ, ਭਗਵਾਨ ਮਹਾਕਾਲ ਦੇ ਚਰਣਾਂ ਵਿੱਚ ਮੈਂ ਇੱਕ ਵਾਰ ਫਿਰ ਸਿਰ ਝੁਕਾ ਕੇ ਪ੍ਰਣਾਮ ਕਰਦਾ ਹਾਂ। ਮੇਰੇ ਨਾਲ ਪੂਰੇ ਭਗਤੀ ਭਾਵ ਨਾਲ ਬੋਲੋ ਜੈ ਮਹਾਕਾਲ! ਜੈ ਜੈ ਮਹਾਕਾਲ, ਜੈ ਜੈ ਮਹਾਕਾਲ, ਜੈ ਜੈ ਮਹਾਕਾਲ, ਜੈ ਜੈ ਮਹਾਕਾਲ, ਜੈ ਜੈ ਮਹਾਕਾਲ, ਜੈ ਜੈ ਮਹਾਕਾਲ, ਜੈ ਜੈ ਮਹਾਕਾਲ।

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
India’s Biz Activity Surges To 3-month High In Nov: Report

Media Coverage

India’s Biz Activity Surges To 3-month High In Nov: Report
NM on the go

Nm on the go

Always be the first to hear from the PM. Get the App Now!
...
Text of PM’s address at the Odisha Parba
November 24, 2024
Delighted to take part in the Odisha Parba in Delhi, the state plays a pivotal role in India's growth and is blessed with cultural heritage admired across the country and the world: PM
The culture of Odisha has greatly strengthened the spirit of 'Ek Bharat Shreshtha Bharat', in which the sons and daughters of the state have made huge contributions: PM
We can see many examples of the contribution of Oriya literature to the cultural prosperity of India: PM
Odisha's cultural richness, architecture and science have always been special, We have to constantly take innovative steps to take every identity of this place to the world: PM
We are working fast in every sector for the development of Odisha,it has immense possibilities of port based industrial development: PM
Odisha is India's mining and metal powerhouse making it’s position very strong in the steel, aluminium and energy sectors: PM
Our government is committed to promote ease of doing business in Odisha: PM
Today Odisha has its own vision and roadmap, now investment will be encouraged and new employment opportunities will be created: PM

जय जगन्नाथ!

जय जगन्नाथ!

केंद्रीय मंत्रिमंडल के मेरे सहयोगी श्रीमान धर्मेन्द्र प्रधान जी, अश्विनी वैष्णव जी, उड़िया समाज संस्था के अध्यक्ष श्री सिद्धार्थ प्रधान जी, उड़िया समाज के अन्य अधिकारी, ओडिशा के सभी कलाकार, अन्य महानुभाव, देवियों और सज्जनों।

ओडिशा र सबू भाईओ भउणी मानंकु मोर नमस्कार, एबंग जुहार। ओड़िया संस्कृति के महाकुंभ ‘ओड़िशा पर्व 2024’ कू आसी मँ गर्बित। आपण मानंकु भेटी मूं बहुत आनंदित।

मैं आप सबको और ओडिशा के सभी लोगों को ओडिशा पर्व की बहुत-बहुत बधाई देता हूँ। इस साल स्वभाव कवि गंगाधर मेहेर की पुण्यतिथि का शताब्दी वर्ष भी है। मैं इस अवसर पर उनका पुण्य स्मरण करता हूं, उन्हें श्रद्धांजलि देता हूँ। मैं भक्त दासिआ बाउरी जी, भक्त सालबेग जी, उड़िया भागवत की रचना करने वाले श्री जगन्नाथ दास जी को भी आदरपूर्वक नमन करता हूं।

ओडिशा निजर सांस्कृतिक विविधता द्वारा भारतकु जीबन्त रखिबारे बहुत बड़ भूमिका प्रतिपादन करिछि।

साथियों,

ओडिशा हमेशा से संतों और विद्वानों की धरती रही है। सरल महाभारत, उड़िया भागवत...हमारे धर्मग्रन्थों को जिस तरह यहाँ के विद्वानों ने लोकभाषा में घर-घर पहुंचाया, जिस तरह ऋषियों के विचारों से जन-जन को जोड़ा....उसने भारत की सांस्कृतिक समृद्धि में बहुत बड़ी भूमिका निभाई है। उड़िया भाषा में महाप्रभु जगन्नाथ जी से जुड़ा कितना बड़ा साहित्य है। मुझे भी उनकी एक गाथा हमेशा याद रहती है। महाप्रभु अपने श्री मंदिर से बाहर आए थे और उन्होंने स्वयं युद्ध का नेतृत्व किया था। तब युद्धभूमि की ओर जाते समय महाप्रभु श्री जगन्नाथ ने अपनी भक्त ‘माणिका गौउडुणी’ के हाथों से दही खाई थी। ये गाथा हमें बहुत कुछ सिखाती है। ये हमें सिखाती है कि हम नेक नीयत से काम करें, तो उस काम का नेतृत्व खुद ईश्वर करते हैं। हमेशा, हर समय, हर हालात में ये सोचने की जरूरत नहीं है कि हम अकेले हैं, हम हमेशा ‘प्लस वन’ होते हैं, प्रभु हमारे साथ होते हैं, ईश्वर हमेशा हमारे साथ होते हैं।

साथियों,

ओडिशा के संत कवि भीम भोई ने कहा था- मो जीवन पछे नर्के पडिथाउ जगत उद्धार हेउ। भाव ये कि मुझे चाहे जितने ही दुख क्यों ना उठाने पड़ें...लेकिन जगत का उद्धार हो। यही ओडिशा की संस्कृति भी है। ओडिशा सबु जुगरे समग्र राष्ट्र एबं पूरा मानब समाज र सेबा करिछी। यहाँ पुरी धाम ने ‘एक भारत श्रेष्ठ भारत’ की भावना को मजबूत बनाया। ओडिशा की वीर संतानों ने आज़ादी की लड़ाई में भी बढ़-चढ़कर देश को दिशा दिखाई थी। पाइका क्रांति के शहीदों का ऋण, हम कभी नहीं चुका सकते। ये मेरी सरकार का सौभाग्य है कि उसे पाइका क्रांति पर स्मारक डाक टिकट और सिक्का जारी करने का अवसर मिला था।

साथियों,

उत्कल केशरी हरे कृष्ण मेहताब जी के योगदान को भी इस समय पूरा देश याद कर रहा है। हम व्यापक स्तर पर उनकी 125वीं जयंती मना रहे हैं। अतीत से लेकर आज तक, ओडिशा ने देश को कितना सक्षम नेतृत्व दिया है, ये भी हमारे सामने है। आज ओडिशा की बेटी...आदिवासी समुदाय की द्रौपदी मुर्मू जी भारत की राष्ट्रपति हैं। ये हम सभी के लिए बहुत ही गर्व की बात है। उनकी प्रेरणा से आज भारत में आदिवासी कल्याण की हजारों करोड़ रुपए की योजनाएं शुरू हुई हैं, और ये योजनाएं सिर्फ ओडिशा के ही नहीं बल्कि पूरे भारत के आदिवासी समाज का हित कर रही हैं।

साथियों,

ओडिशा, माता सुभद्रा के रूप में नारीशक्ति और उसके सामर्थ्य की धरती है। ओडिशा तभी आगे बढ़ेगा, जब ओडिशा की महिलाएं आगे बढ़ेंगी। इसीलिए, कुछ ही दिन पहले मैंने ओडिशा की अपनी माताओं-बहनों के लिए सुभद्रा योजना का शुभारंभ किया था। इसका बहुत बड़ा लाभ ओडिशा की महिलाओं को मिलेगा। उत्कलर एही महान सुपुत्र मानंकर बिसयरे देश जाणू, एबं सेमानंक जीबन रु प्रेरणा नेउ, एथी निमन्ते एपरी आयौजनर बहुत अधिक गुरुत्व रहिछि ।

साथियों,

इसी उत्कल ने भारत के समुद्री सामर्थ्य को नया विस्तार दिया था। कल ही ओडिशा में बाली जात्रा का समापन हुआ है। इस बार भी 15 नवंबर को कार्तिक पूर्णिमा के दिन से कटक में महानदी के तट पर इसका भव्य आयोजन हो रहा था। बाली जात्रा प्रतीक है कि भारत का, ओडिशा का सामुद्रिक सामर्थ्य क्या था। सैकड़ों वर्ष पहले जब आज जैसी टेक्नोलॉजी नहीं थी, तब भी यहां के नाविकों ने समुद्र को पार करने का साहस दिखाया। हमारे यहां के व्यापारी जहाजों से इंडोनेशिया के बाली, सुमात्रा, जावा जैसे स्थानो की यात्राएं करते थे। इन यात्राओं के माध्यम से व्यापार भी हुआ और संस्कृति भी एक जगह से दूसरी जगह पहुंची। आजी विकसित भारतर संकल्पर सिद्धि निमन्ते ओडिशार सामुद्रिक शक्तिर महत्वपूर्ण भूमिका अछि।

साथियों,

ओडिशा को नई ऊंचाई तक ले जाने के लिए 10 साल से चल रहे अनवरत प्रयास....आज ओडिशा के लिए नए भविष्य की उम्मीद बन रहे हैं। 2024 में ओडिशावासियों के अभूतपूर्व आशीर्वाद ने इस उम्मीद को नया हौसला दिया है। हमने बड़े सपने देखे हैं, बड़े लक्ष्य तय किए हैं। 2036 में ओडिशा, राज्य-स्थापना का शताब्दी वर्ष मनाएगा। हमारा प्रयास है कि ओडिशा की गिनती देश के सशक्त, समृद्ध और तेजी से आगे बढ़ने वाले राज्यों में हो।

साथियों,

एक समय था, जब भारत के पूर्वी हिस्से को...ओडिशा जैसे राज्यों को पिछड़ा कहा जाता था। लेकिन मैं भारत के पूर्वी हिस्से को देश के विकास का ग्रोथ इंजन मानता हूं। इसलिए हमने पूर्वी भारत के विकास को अपनी प्राथमिकता बनाया है। आज पूरे पूर्वी भारत में कनेक्टिविटी के काम हों, स्वास्थ्य के काम हों, शिक्षा के काम हों, सभी में तेजी लाई गई है। 10 साल पहले ओडिशा को केंद्र सरकार जितना बजट देती थी, आज ओडिशा को तीन गुना ज्यादा बजट मिल रहा है। इस साल ओडिशा के विकास के लिए पिछले साल की तुलना में 30 प्रतिशत ज्यादा बजट दिया गया है। हम ओडिशा के विकास के लिए हर सेक्टर में तेजी से काम कर रहे हैं।

साथियों,

ओडिशा में पोर्ट आधारित औद्योगिक विकास की अपार संभावनाएं हैं। इसलिए धामरा, गोपालपुर, अस्तारंगा, पलुर, और सुवर्णरेखा पोर्ट्स का विकास करके यहां व्यापार को बढ़ावा दिया जाएगा। ओडिशा भारत का mining और metal powerhouse भी है। इससे स्टील, एल्युमिनियम और एनर्जी सेक्टर में ओडिशा की स्थिति काफी मजबूत हो जाती है। इन सेक्टरों पर फोकस करके ओडिशा में समृद्धि के नए दरवाजे खोले जा सकते हैं।

साथियों,

ओडिशा की धरती पर काजू, जूट, कपास, हल्दी और तिलहन की पैदावार बहुतायत में होती है। हमारा प्रयास है कि इन उत्पादों की पहुंच बड़े बाजारों तक हो और उसका फायदा हमारे किसान भाई-बहनों को मिले। ओडिशा की सी-फूड प्रोसेसिंग इंडस्ट्री में भी विस्तार की काफी संभावनाएं हैं। हमारा प्रयास है कि ओडिशा सी-फूड एक ऐसा ब्रांड बने, जिसकी मांग ग्लोबल मार्केट में हो।

साथियों,

हमारा प्रयास है कि ओडिशा निवेश करने वालों की पसंदीदा जगहों में से एक हो। हमारी सरकार ओडिशा में इज ऑफ डूइंग बिजनेस को बढ़ावा देने के लिए प्रतिबद्ध है। उत्कर्ष उत्कल के माध्यम से निवेश को बढ़ाया जा रहा है। ओडिशा में नई सरकार बनते ही, पहले 100 दिनों के भीतर-भीतर, 45 हजार करोड़ रुपए के निवेश को मंजूरी मिली है। आज ओडिशा के पास अपना विज़न भी है, और रोडमैप भी है। अब यहाँ निवेश को भी बढ़ावा मिलेगा, और रोजगार के नए अवसर भी पैदा होंगे। मैं इन प्रयासों के लिए मुख्यमंत्री श्रीमान मोहन चरण मांझी जी और उनकी टीम को बहुत-बहुत बधाई देता हूं।

साथियों,

ओडिशा के सामर्थ्य का सही दिशा में उपयोग करके उसे विकास की नई ऊंचाइयों पर पहुंचाया जा सकता है। मैं मानता हूं, ओडिशा को उसकी strategic location का बहुत बड़ा फायदा मिल सकता है। यहां से घरेलू और अंतर्राष्ट्रीय बाजार तक पहुंचना आसान है। पूर्व और दक्षिण-पूर्व एशिया के लिए ओडिशा व्यापार का एक महत्वपूर्ण हब है। Global value chains में ओडिशा की अहमियत आने वाले समय में और बढ़ेगी। हमारी सरकार राज्य से export बढ़ाने के लक्ष्य पर भी काम कर रही है।

साथियों,

ओडिशा में urbanization को बढ़ावा देने की अपार संभावनाएं हैं। हमारी सरकार इस दिशा में ठोस कदम उठा रही है। हम ज्यादा संख्या में dynamic और well-connected cities के निर्माण के लिए प्रतिबद्ध हैं। हम ओडिशा के टियर टू शहरों में भी नई संभावनाएं बनाने का भरपूर हम प्रयास कर रहे हैं। खासतौर पर पश्चिम ओडिशा के इलाकों में जो जिले हैं, वहाँ नए इंफ्रास्ट्रक्चर से नए अवसर पैदा होंगे।

साथियों,

हायर एजुकेशन के क्षेत्र में ओडिशा देशभर के छात्रों के लिए एक नई उम्मीद की तरह है। यहां कई राष्ट्रीय और अंतर्राष्ट्रीय इंस्टीट्यूट हैं, जो राज्य को एजुकेशन सेक्टर में लीड लेने के लिए प्रेरित करते हैं। इन कोशिशों से राज्य में स्टार्टअप्स इकोसिस्टम को भी बढ़ावा मिल रहा है।

साथियों,

ओडिशा अपनी सांस्कृतिक समृद्धि के कारण हमेशा से ख़ास रहा है। ओडिशा की विधाएँ हर किसी को सम्मोहित करती है, हर किसी को प्रेरित करती हैं। यहाँ का ओड़िशी नृत्य हो...ओडिशा की पेंटिंग्स हों...यहाँ जितनी जीवंतता पट्टचित्रों में देखने को मिलती है...उतनी ही बेमिसाल हमारे आदिवासी कला की प्रतीक सौरा चित्रकारी भी होती है। संबलपुरी, बोमकाई और कोटपाद बुनकरों की कारीगरी भी हमें ओडिशा में देखने को मिलती है। हम इस कला और कारीगरी का जितना प्रसार करेंगे, उतना ही इस कला को संरक्षित करने वाले उड़िया लोगों को सम्मान मिलेगा।

साथियों,

हमारे ओडिशा के पास वास्तु और विज्ञान की भी इतनी बड़ी धरोहर है। कोणार्क का सूर्य मंदिर… इसकी विशालता, इसका विज्ञान...लिंगराज और मुक्तेश्वर जैसे पुरातन मंदिरों का वास्तु.....ये हर किसी को आश्चर्यचकित करता है। आज लोग जब इन्हें देखते हैं...तो सोचने पर मजबूर हो जाते हैं कि सैकड़ों साल पहले भी ओडिशा के लोग विज्ञान में इतने आगे थे।

साथियों,

ओडिशा, पर्यटन की दृष्टि से अपार संभावनाओं की धरती है। हमें इन संभावनाओं को धरातल पर उतारने के लिए कई आयामों में काम करना है। आप देख रहे हैं, आज ओडिशा के साथ-साथ देश में भी ऐसी सरकार है जो ओडिशा की धरोहरों का, उसकी पहचान का सम्मान करती है। आपने देखा होगा, पिछले साल हमारे यहाँ G-20 का सम्मेलन हुआ था। हमने G-20 के दौरान इतने सारे देशों के राष्ट्राध्यक्षों और राजनयिकों के सामने...सूर्यमंदिर की ही भव्य तस्वीर को प्रस्तुत किया था। मुझे खुशी है कि महाप्रभु जगन्नाथ मंदिर परिसर के सभी चार द्वार खुल चुके हैं। मंदिर का रत्न भंडार भी खोल दिया गया है।

साथियों,

हमें ओडिशा की हर पहचान को दुनिया को बताने के लिए भी और भी इनोवेटिव कदम उठाने हैं। जैसे....हम बाली जात्रा को और पॉपुलर बनाने के लिए बाली जात्रा दिवस घोषित कर सकते हैं, उसका अंतरराष्ट्रीय मंच पर प्रचार कर सकते हैं। हम ओडिशी नृत्य जैसी कलाओं के लिए ओडिशी दिवस मनाने की शुरुआत कर सकते हैं। विभिन्न आदिवासी धरोहरों को सेलिब्रेट करने के लिए भी नई परम्पराएँ शुरू की जा सकती हैं। इसके लिए स्कूल और कॉलेजों में विशेष आयोजन किए जा सकते हैं। इससे लोगों में जागरूकता आएगी, यहाँ पर्यटन और लघु उद्योगों से जुड़े अवसर बढ़ेंगे। कुछ ही दिनों बाद प्रवासी भारतीय सम्मेलन भी, विश्व भर के लोग इस बार ओडिशा में, भुवनेश्वर में आने वाले हैं। प्रवासी भारतीय दिवस पहली बार ओडिशा में हो रहा है। ये सम्मेलन भी ओडिशा के लिए बहुत बड़ा अवसर बनने वाला है।

साथियों,

कई जगह देखा गया है बदलते समय के साथ, लोग अपनी मातृभाषा और संस्कृति को भी भूल जाते हैं। लेकिन मैंने देखा है...उड़िया समाज, चाहे जहां भी रहे, अपनी संस्कृति, अपनी भाषा...अपने पर्व-त्योहारों को लेकर हमेशा से बहुत उत्साहित रहा है। मातृभाषा और संस्कृति की शक्ति कैसे हमें अपनी जमीन से जोड़े रखती है...ये मैंने कुछ दिन पहले ही दक्षिण अमेरिका के देश गयाना में भी देखा। करीब दो सौ साल पहले भारत से सैकड़ों मजदूर गए...लेकिन वो अपने साथ रामचरित मानस ले गए...राम का नाम ले गए...इससे आज भी उनका नाता भारत भूमि से जुड़ा हुआ है। अपनी विरासत को इसी तरह सहेज कर रखते हुए जब विकास होता है...तो उसका लाभ हर किसी तक पहुंचता है। इसी तरह हम ओडिशा को भी नई ऊचाई पर पहुंचा सकते हैं।

साथियों,

आज के आधुनिक युग में हमें आधुनिक बदलावों को आत्मसात भी करना है, और अपनी जड़ों को भी मजबूत बनाना है। ओडिशा पर्व जैसे आयोजन इसका एक माध्यम बन सकते हैं। मैं चाहूँगा, आने वाले वर्षों में इस आयोजन का और ज्यादा विस्तार हो, ये पर्व केवल दिल्ली तक सीमित न रहे। ज्यादा से ज्यादा लोग इससे जुड़ें, स्कूल कॉलेजों का participation भी बढ़े, हमें इसके लिए प्रयास करने चाहिए। दिल्ली में बाकी राज्यों के लोग भी यहाँ आयें, ओडिशा को और करीबी से जानें, ये भी जरूरी है। मुझे भरोसा है, आने वाले समय में इस पर्व के रंग ओडिशा और देश के कोने-कोने तक पहुंचेंगे, ये जनभागीदारी का एक बहुत बड़ा प्रभावी मंच बनेगा। इसी भावना के साथ, मैं एक बार फिर आप सभी को बधाई देता हूं।

आप सबका बहुत-बहुत धन्यवाद।

जय जगन्नाथ!