ਹਰ ਹਰ ਮਹਾਦੇਵ! ਜੈ ਸ਼੍ਰੀ ਮਹਾਕਾਲ, ਜੈ ਸ਼੍ਰੀ ਮਹਾਕਾਲ ਮਹਾਰਾਜ ਕੀ ਜੈ! ਮਹਾਕਾਲ ਮਹਾਦੇਵ, ਮਹਾਕਾਲ ਮਹਾ ਪ੍ਰਭੋ। ਮਹਾਕਾਲ ਮਹਾਰੂਦ੍ਰ, ਮਹਾਕਾਲ ਨਮੋਸਤੁਤੇ।। ਉਜੈਨ ਦੀ ਪਵਿੱਤਰ ਪੁਣਯਭੂਮੀ ’ਤੇ ਇਸ ਅਵਿਸਮਰਣੀਯ ਪ੍ਰੋਗਰਾਮ ਵਿੱਚ ਉਪਸਥਿਤ ਦੇਸ਼ ਭਰ ਤੋਂ ਆਏ ਸਭ ਚਰਣ-ਵੰਦ੍ਯ ਸੰਤਗਣ, ਸਨਮਾਣਯੋਗ ਸਾਧੂ-ਸੰਨਿਆਸੀ ਗਣ, ਮੱਧ ਪ੍ਰਦੇਸ਼ ਦੇ ਰਾਜਪਾਲ ਸ਼੍ਰੀਮਾਨ ਮੰਗੂਭਾਈ ਪਟੇਲ, ਛੱਤੀਸਗੜ੍ਹ ਦੀ ਰਾਜਪਾਲ ਭੈਣ ਅਨੁਸੁਈਯਾ ਓਈਕੇ ਜੀ, ਝਾਰਖੰਡ ਦੇ ਰਾਜਪਾਲ ਸ਼੍ਰੀਮਾਨ ਰਮੇਸ਼ ਬੈਂਸ ਜੀ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਭਾਈ ਸ਼ਿਵਰਾਜ ਸਿੰਘ ਚੌਹਾਨ ਜੀ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ, ਰਾਜ ਸਰਕਾਰ ਦੇ ਮੰਤਰੀਗਣ, ਸਾਂਸਦਗਣ, ਵਿਧਾਇਕਗਣ, ਭਗਵਾਨ ਮਹਾਕਾਲ ਦੇ ਸਭ ਕ੍ਰਿਪਾਪਾਤਰ ਸ਼ਰਧਾਲੂਗਣ, ਦੇਵੀਓ ਅਤੇ ਸੱਜਣੋਂ, ਜੈ ਮਹਾਕਾਲ!
ਉਜੈਨ ਦੀ ਇਹ ਊਰਜਾ, ਇਹ ਉਤਸਾਹ! ਅਵੰਤਿਕਾ ਦੀ ਇਹ ਆਭਾ, ਇਹ ਅਦੱਭੁਤਤਾ, ਇਹ ਆਨੰਦ! ਮਹਾਕਾਲ ਦੀ ਇਹ ਮਹਿਮਾ, ਇਹ ਮਹਾਤਮਾਯੀ! ‘ਮਹਾਕਾਲ ਲੋਕ’ ਵਿੱਚ ਲੌਕਿਕ ਕੁਝ ਵੀ ਨਹੀਂ ਹੈ। ਸ਼ੰਕਰ ਦੇ ਸਾਨਿਧਯ ਵਿੱਚ ਸਾਧਾਰਣ ਕੁਝ ਵੀ ਨਹੀਂ ਹੈ। ਸਭ ਕੁਝ ਅਲੌਕਿਕ ਹੈ, ਅਸਾਧਾਰਣ ਹੈ। ਅਵਿਸਮਰਣੀਯ ਹੈ, ਅਵਿਸ਼ਵਾਸ਼ਯੋਗ ਹੈ। ਮੈਂ ਅੱਜ ਮਹਿਸੂਸ ਕਰ ਰਹਾਂ ਹਾਂ, ਸਾਡੀ ਤਪੱਸਿਆ ਅਤੇ ਆਸਥਾ ਤੋਂ ਜਦੋਂ ਮਹਾਕਾਲ ਪ੍ਰਸੰਨ ਹੁੰਦੇ ਹਨ, ਤਾਂ ਅਨੇਕ ਅਸ਼ੀਰਵਾਦ ਨਾਲ ਅਜਿਹਾ ਹੀ ਸ਼ਾਨਦਾਰ ਸਰੂਪਾਂ ਦਾ ਨਿਰਮਾਣ ਹੁੰਦਾ ਹੈ। ਅਤੇ, ਮਹਾਕਾਲ ਦਾ ਅਸ਼ੀਰਵਾਦ ਜਦੋਂ ਮਿਲਦਾ ਹੈ ਤਾਂ ਕਾਲ ਦੀਆਂ ਰੇਖਾਵਾਂ ਮਿਟ ਜਾਂਦੀਆਂ ਹਨ, ਸਮੇਂ ਦੀਆਂ ਸੀਮਾਵਾਂ ਸਿਮਟ ਹੁੰਦੀਆਂ ਹਨ, ਅਤੇ ਅਨੰਤ ਦੇ ਅਵਸਰ ਪ੍ਰਸਫੁਟਿਤ ਹੋ ਜਾਂਦੇ ਹਨ।
ਅੰਤ ਤੋਂ ਅਨੰਤ ਯਾਤਰਾ ਅਰੰਭ ਹੋ ਜਾਂਦੀ ਹੈ। ਮਹਾਕਾਲ ਲੋਕ ਦੀ ਇਹ ਭਵਯਤਾ ਵੀ ਸਮੇਂ ਦੀਆਂ ਸੀਮਾਵਾਂ ਤੋਂ ਪਰ੍ਹੇ ਆਉਣ ਵਾਲੀਆਂ ਕਈ-ਕਈ ਪੀੜ੍ਹੀਆਂ ਨੂੰ ਅਲੌਕਿਕ ਦਿਵਯਤਾ ਦੇ ਦਰਸ਼ਨ ਕਰਵਾਏਗੀ, ਭਾਰਤ ਦੇ ਸੱਭਿਆਚਾਰ ਅਤੇ ਅਧਿਆਤਮਿਕ ਚੇਤਨਾ ਨੂੰ ਊਰਜਾ ਦੇਵੇਗੀ। ਮੈਂ ਇਸ ਅਦਭੁੱਤ ਅਵਸਰ ’ਤੇ ਰਾਜਾਧਿਰਾਜ ਮਹਾਕਾਲ ਦੇ ਚਰਾਣਾਂ ਵਿੱਚ ਸ਼ਤ ਸ਼ਤ ਨਮਨ ਕਰਦਾ ਹੈ। ਮੈਂ ਆਪ ਸਭ ਨੂੰ, ਦੇਸ਼ ਅਤੇ ਦੁਨੀਆ ਵਿੱਚ ਮਹਾਕਾਲ ਦੇ ਸਭ ਭਗਤਾਂ ਨੂੰ ਹਿਰਦੇ ਤੋਂ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਵਿਸ਼ੇਸ਼ ਤੌਰ ’ਤੇ, ਮੈਂ ਸ਼ਿਵਰਾਜ ਸਿੰਘ ਚੌਹਾਨ ਅਤੇ ਉਨ੍ਹਾਂ ਦੀ ਸਰਕਾਰ, ਉਨ੍ਹਾਂ ਦੇ ਮੈਂ ਹਿਰਦੇ ਤੋਂ ਅਭਿਨੰਦਨ ਕਰਦਾ ਹਾਂ, ਜੋ ਲਗਾਤਾਰ ਇਤਨੇ ਸਮਰਪਣ ਨਾਲ ਇਸ ਸੇਵਾਯੁਗ ਵਿੱਚ ਲਗੇ ਹੋਏ ਹਾਂ। ਨਾਲ ਹੀ, ਮੈਂ ਮੰਦਿਰ ਟਰਸਟ ਨਾਲ ਜੁੜੇ ਸਭ ਲੋਕਾਂ ਦਾ, ਸੰਤਾਂ ਅਤੇ ਵਿਦਵਾਨਾਂ ਦਾ ਵੀ ਆਦਰਪੂਰਵਕ ਧੰਨਵਾਦ ਕਰਦਾਂ ਹਾਂ ਜਿਨ੍ਹਾਂ ਦੇ ਸਹਿਯੋਗ ਨੇ ਇਸ ਪ੍ਰਯਾਸ ਨੂੰ ਸਫ਼ਲ ਕੀਤਾ ਹੈ।
ਸਾਥੀਓ,
ਮਹਾਕਾਲ ਦੀ ਨਗਰੀ ਉਜੈਨ ਬਾਰੇ ਸਾਡੇ ਇੱਥੇ ਕਿਹਾ ਗਿਆ ਹਿ-“ਪ੍ਰਲਯੋ ਨ ਬਾਧਤੇ ਤਤਰ ਮਹਾਕਾਲਪੁਰੀ” (“प्रलयो न बाधते तत्र महाकालपुरी”) ਅਰਥਾਤ, ਮਹਾਕਾਲ ਦੀ ਨਗਰੀ ਪ੍ਰਲਯ ਦੇ ਪ੍ਰਹਾਰ ਤੋਂ ਵੀ ਮੁਕਤ ਹੈ। ਹਜ਼ਾਰਾਂ ਵਰ੍ਹੇ ਪਹਿਲਾਂ ਜਦੋਂ ਭਾਰਤ ਦਾ ਭੌਗਲਿਕ ਸਵਰੂਪ ਅੱਜ ਤੋਂ ਅਲੱਗ ਰਿਹਾ ਹੋਵੇਗਾ, ਉਦੋਂ ਇਹ ਮੰਨਿਆ ਜਾਂਦਾ ਰਿਹਾ ਹੈ ਕਿ ਉਜੈਨ ਭਾਰਤ ਦੇ ਕੇਂਦਰ ਵਿੱਚ ਹੈ। ਇਕ ਤਰ੍ਹਾਂ ਨਾਲ, ਜਯੋਤਿਸ਼ੀਯ ਗਣਨਾਵਾਂ ਵਿੱਚ ਉਜੈਨ ਨਾ ਕੇਵਲ ਭਾਰਤ ਦਾ ਕੇਂਦਰ ਰਿਹਾ ਹੈ ਬਲਕਿ ਇਹ ਭਾਰਤ ਦੀ ਆਤਮਾ ਦਾ ਵੀ ਕੇਂਦਰ ਰਿਹਾ ਹੈ। ਇਹ ਉਹ ਨਗਰ ਹੈ, ਜੋ ਸਾਡੀ ਪਵਿੱਤਰ ਸੱਤ ਪੁਰੀਆਂ ਵਿੱਚੋਂ ਇੱਕ ਗਿਣਿਆ ਜਾਂਦਾ ਹੈ। ਇਹ ਉਹ ਨਗਰ ਹੈ, ਜਿੱਥੇ ਖ਼ੁਦ ਭਗਵਾਨ ਕ੍ਰਿਸ਼ਣ ਨੇ ਵੀ ਆ ਕੇ ਸਿੱਖਿਆ ਗ੍ਰਹਿਣ ਕੀਤੀ ਸੀ। ਉਜੈਨ ਨੇ ਮਹਾਰਾਜਾ ਵਿਕ੍ਰਮਾਦਿੱਤਿਆ ਦਾ ਉਹ ਪ੍ਰਤਾਪ ਦੇਖਿਆ ਹੈ, ਜਿਸ ਨੇ ਭਾਰਤ ਦੇ ਨਵੇਂ ਸਵਰਣਕਾਲ ਦੀ ਸ਼ੁਰੂਆਤ ਕੀਤੀ ਸੀ।
ਮਹਾਕਾਲ ਦੀ ਇਸੇ ਧਰਤੀ ਤੋਂ ਵਿਕ੍ਰਮ ਸੰਵਤ ਦੇ ਰੂਪ ਵਿੱਚ ਭਾਰਤੀ ਕਾਲਗਣਨਾ ਦਾ ਇੱਕ ਨਵਾਂ ਅਧਿਆਏ ਸ਼ੁਰੂ ਹੋਇਆ ਸੀ। ਉਜੈਨ ਦੇ ਪਲ-ਪਲ ਵਿੱਚ, ਪਲ-ਪਲ ਵਿੱਚ ਇਤਿਹਾਸ ਸਿਮਟਿਆ ਹੋਇਆ ਹੈ, ਪਲ-ਪਲ ਵਿੱਚ ਅਧਿਆਤਮ ਸਮਾਇਆ ਹੋਇਆ ਹੈ, ਅਤੇ ਕੋਨੇ-ਕੋਨੇ ਵਿੱਚ ਈਸ਼ਵਰੀ ਊਰਜਾ ਸੰਚਾਲਿਤ ਹੋ ਰਹੀ ਹੈ। ਇੱਥੇ ਕਾਲ ਚੱਕਰ ਦਾ, 84 ਕਲਪਾਂ ਦਾ ਪ੍ਰਤੀਨਿਧੀਤਵ ਕਰਦੇ 84 ਸ਼ਿਵਲਿੰਗ ਹਨ। ਇੱਥੇ 4 ਮਹਾਵੀਰ ਹਨ, 6 ਵਿਨਾਇਕ ਹਨ, 8 ਭੈਰਵ ਹਨ, ਅਸ਼ਟਮਾਤ੍ਰਕਾਵਾਂ ਹਨ, 9 ਨਵਗ੍ਰਹਿ ਹਨ, 10 ਵਿਸ਼ਣੂ ਹਨ, 11 ਰੂਦ੍ਰ ਹਨ, 12 ਆਦਿਤਯ ਹਨ, 24 ਦੇਵੀਆਂ ਹਨ, ਅਤੇ 88 ਤੀਰਥ ਹਨ। ਅਤੇ ਇਨ੍ਹਾਂ ਸਭ ਦੇ ਕੇਂਦਰ ਵਿੱਚ ਰਾਜਾਧਿਰਾਜ ਕਾਲਾਧਿਰਾਜ ਮਹਾਕਾਲ ਵਿਰਾਜਮਾਨ ਹਨ।
ਯਾਨੀ, ਇੱਕ ਤਰ੍ਹਾਂ ਨਾਲ ਸਾਡੇ ਪੂਰੇ ਬ੍ਰਹਮੰਡ ਦੀ ਊਰਜਾ ਨੂੰ ਸਾਡੇ ਰਿਸ਼ੀਆਂ ਨੇ ਪ੍ਰਤੀਕ ਸਵਰੂਪ ਵਿੱਚ ਉਜੈਨ ਵਿੱਚ ਸਥਾਪਿਤ ਕੀਤਾ ਹੋਇਆ ਹੈ। ਇਸ ਲਈ, ਉਜੈਨ ਨੇ ਹਜ਼ਾਰਾਂ ਵਰ੍ਹਿਆਂ ਤੱਕ ਭਾਰਤ ਦੀ ਸੰਪਨਤਾ ਅਤੇ ਸਮ੍ਰਿੱਧੀ ਦਾ, ਗਿਆਨ ਅਤੇ ਗਰਿਮਾ ਦਾ, ਸੱਭਿਅਤਾ ਅਤੇ ਸਾਹਿਤਿਕ ਦੀ ਅਗਵਾਈ ਕੀਤੀ ਹੈ। ਇਸ ਨਗਰੀ ਦਾ ਵਸਤੂ ਕੈਸਾ ਸੀ, ਵੈਭਵ ਕੈਸਾ ਸੀ, ਸ਼ਿਲਪ ਕੈਸਾ ਸੀ, ਸੌਦਰਯ ਕੈਸਾ ਸੀ, ਇਸ ਦੇ ਦਰਸ਼ਨ ਸਾਨੂੰ ਮਹਾਕਵੀ ਕਾਲੀਦਾਸ ਦੇ ਮੇਘਦੂਤਮ੍ ਵਿੱਚ ਹੁੰਦੇ ਹਨ। ਬਾਣਭੱਟ ਵਰਗੇ ਕਵੀਆਂ ਦੇ ਕਾਵ ਵਿੱਚ ਇੱਥੋਂ ਦੇ ਸੱਭਿਆਚਾਰ ਅਤੇ ਪਰੰਪਰਾਵਾਂ ਦਾ ਚਿਤਰਣ ਸਾਨੂੰ ਅੱਜ ਵੀ ਮਿਲਦਾ ਹੈ। ਇਹੀ ਨਹੀਂ, ਮੱਧਕਾਲ ਦੇ ਲੇਖਕਾਂ ਨੇ ਵੀ ਇੱਥੋਂ ਦੇ ਢਾਂਚਾ ਅਤੇ ਵਾਸਤੂਕਲਾ ਦਾ ਗੁਣਗਾਨ ਕੀਤਾ ਹੈ।
ਭਾਈਓ ਅਤੇ ਭੈਣੋਂ,
ਕਿਸੇ ਰਾਸ਼ਟਰ ਦਾ ਸੱਭਿਆਚਾਰਕ ਵੈਭਵ ਇਤਨਾ ਵਿਸ਼ਾਲ ਉਦੋਂ ਹੁੰਦਾ ਹੈ, ਜਦੋਂ ਉਸ ਦੀ ਸਫ਼ਲਤਾ ਦਾ ਪਰਿਚਮ, ਵਿਸ਼ਵ ਪਟਲ ’ਤੇ ਲਹਿਰ ਰਿਹਾ ਹੁੰਦਾ ਹੈ। ਅਤੇ, ਸਫ਼ਲਤਾ ਦੇ ਸ਼ਿਖਰ ਤੱਕ ਪਹੁੰਚਣ ਦੇ ਲਈ ਵੀ ਇਹ ਜ਼ਰੂਰੀ ਹੈ ਕਿ ਰਾਸ਼ਟਰ ਅਪਣੇ ਸੱਭਿਆਚਾਰਕ ਉਤਕ੍ਰਿਸ਼ ਨੂੰ ਛੂਹੇ, ਆਪਣੀ ਪਹਿਚਾਣ ਦੇ ਨਾਲ ਗੌਰਵ ਨਾਲ ਸਿਰ ਉਠਾ ਕੇ ਖੜ੍ਹਾ ਹੋ ਜਾਵੇ। ਇਸ ਲਈ, ਆਜ਼ਾਦੀ ਦੇ ਅੰਮ੍ਰਿਤਕਾਲ ਵਿੱਚ ਭਾਰਤ ਨੇ ‘ਗੁਲਾਮੀ ਦੀ ਮਾਨਸਿਕਤਾ ਤੋਂ ਮੁਕਤੀ’ ਅਤੇ ਆਪਣੀ ‘ਵਿਰਾਸਤ ’ਤੇ ਗਰਵ’ ਜਿਵੇਂ ਪੰਚਪ੍ਰਾਣ ਦਾ ਸੱਦਾ ਦਿੱਤਾ ਹੈ। ਇਸ ਲਈ, ਅੱਜ ਅਯੁੱਧਿਆ ਵਿੱਚ ਸ਼ਾਨਦਾਰ ਰਾਮਮੰਦਿਰ ਦਾ ਨਿਰਮਾਣ ਪੂਰੀ ਗਤੀ ਨਾਲ ਹੋ ਰਿਹਾ ਹੈ। ਕਾਸ਼ੀ ਵਿੱਚ ਵਿਸ਼ਵਨਾਥ ਧਾਮ, ਭਾਰਤ ਦੀ ਸੱਭਿਆਚਾਰ ਰਾਜਧਾਨੀ ਦਾ ਗੌਰਵ ਵਧਾ ਰਿਹਾ ਹੈ।
ਸੋਮਨਾਥ ਵਿੱਚ ਵਿਕਾਸ ਦੇ ਕਾਰਜ ਨਵੇਂ ਕੀਰਤੀਮਾਨ ਸਥਾਪਿਤ ਕਰ ਰਹੇ ਹਨ। ਉੱਤਰਾਖੰਡ ਵਿੱਚ ਬਾਬਾ ਕੇਦਾਰ ਦੇ ਅਸ਼ੀਰਵਾਦ ਨਾਲ ਕੇਦਾਰਨਾਥ-ਬਦਰੀਨਾਥ ਤੀਰਥ ਖੇਤਰ ਵਿੱਚ ਵਿਕਾਸ ਦੇ ਨਵੇਂ ਅਧਿਆਏ ਲਿਖੇ ਜਾ ਰਹੇ ਹਨ। ਆਜ਼ਾਦੀ ਦੇ ਬਾਅਦ ਪਹਿਲੀ ਵਾਰ ਚਾਰਧਾਮ ਪ੍ਰੋਜੈਕਟ ਦੇ ਜ਼ਰੀਏ ਸਾਡੇ ਚਾਰਾਂ ਧਾਮ ਵੇਦਰ ਰੋਡ੍ਸ ਨਾਲ ਜੁੜਨ ਜਾ ਰਹੇ ਹਨ। ਇਤਨਾ ਹੀ ਨਹੀਂ, ਆਜ਼ਾਦੀ ਦੇ ਬਾਅਦ ਪਹਿਲੀ ਵਾਰ ਕਰਤਾਰਪੁਰ ਸਾਹਿਬ ਕੌਰੀਡੋਰ ਖੁੱਲ੍ਹਿਆ ਹੈ, ਹੇਮਕੁੰਡ ਸਾਹਿਬ ਰੋਪਵੇਅ ਨਾਲ ਜੁੜਨ ਜਾ ਰਿਹਾ ਹੈ। ਇਸੇ ਤਰ੍ਹਾਂ, ਸਵਦੇਸ਼ ਦਰਸ਼ਨ ਅਤੇ ਪ੍ਰਸਾਦ ਯੋਜਨਾ ਨਾਲ ਦੇਸ਼ਭਰ ਵਿੱਚ ਸਾਡੀ ਅਧਿਆਤਮਿਕ ਚੇਤਨਾ ਦੇ ਐਸੇ ਕਿਤਨੇ ਹੀ ਕੇਂਦਰਾਂ ਦਾ ਗੌਰਵ ਪੁਨਰ ਸਥਾਪਿਤ ਹੋ ਰਿਹਾ ਹੈ। ਅਤੇ ਹੁਣ ਇਸੇ ਕੜੀ ਵਿੱਚ ਇਹ ਸ਼ਾਨਦਾਰ, ਅਤਿਭਵਯ ‘ਮਹਾਕਾਲ ਲੋਕ’ ਵੀ ਅਤੀਤ ਦੇ ਗੌਰਵ ਦੇ ਨਾਲ ਭਵਿੱਖ ਦੇ ਸੁਆਗਤ ਦੇ ਲਈ ਤਿਆਰ ਹੋ ਚੁੱਕਿਆ ਹੈ।
ਅੱਜ ਜਦੋਂ ਅਸੀਂ ਉੱਤਰ ਤੋਂ ਦੱਖਣ ਤੱਕ, ਪੂਰਬ ਤੋਂ ਪੱਛਮ ਤੱਕ ਆਪਣੇ ਪ੍ਰਾਚੀਨ ਮੰਦਿਰਾਂ ਨੂੰ ਦੇਖਦੇ ਹਨ, ਤਾਂ ਉਨ੍ਹਾਂ ਦੀ ਵਿਸ਼ਾਲਤਾ, ਉਨ੍ਹਾਂ ਦਾ ਵਸਤੂ ਸਾਨੂੰ ਹੈਰਾਨੀ ਨਾਲ ਭਰ ਦਿੰਦਾ ਹੈ। ਕੋਣਾਰਕ ਦਾ ਸੂਰਯ ਮੰਦਿਰ ਹੋਵੇ ਜਾਂ ਮਹਾਰਾਸ਼ਟਰ ਵਿੱਚ ਏਲੋਰਾ ਦਾ ਕੈਲਾਸ਼ ਮੰਦਿਰ, ਇਹ ਵਿਸ਼ਵ ਵਿੱਚ ਕਿਸੇ ਵਿਸਿਮਤ ਨਹੀਂ ਕਰ ਦਿੰਦੇ? ਕੋਣਾਰਕ ਸੂਰਯ ਮੰਦਿਰ ਦੀ ਤਰ੍ਹਾਂ ਦੀ ਗੁਜਰਾਤ ਦਾ ਮੋਢੇਰਾ ਸੂਰਜ ਵੀ ਹੈ, ਜਿੱਥੇ ਸੂਰਯ ਦੀਆਂ ਪ੍ਰਥਮ ਕਿਰਣਾਂ ਸਿੱਧੇ ਗਰਭਗ੍ਰਹਿ ਤੱਕ ਪ੍ਰਵੇਸ਼ ਕਰਦੀਆਂ ਹਨ। ਇਸੇ ਤਰ੍ਹਾਂ, ਤਾਮਿਲਨਾਡੂ ਦੇ ਤੰਜੌਰ ਵਿੱਚ ਰਾਜਾਰਾਜ ਚੋਲ ਦੁਆਰਾ ਬਣਾਇਆ ਗਿਆ ਬ੍ਰਹਦੇਸ਼ਵਰ ਮੰਦਿਰ ਹੈ। ਕਾਂਚੀਪੁਰਨ ਵਿੱਚ ਵਰਦਰਾਜਾ ਪੇਰੂਮਲ ਮੰਦਿਰ ਹੈ, ਰਾਮੇਸ਼ਵਰਮ ਵਿੱਚ ਰਾਮਨਾਥ ਸੁਆਮੀ ਮੰਦਿਰ ਹੈ। ਬੇਲੂਰ ਦਾ ਚੰਨਕੇਸ਼ਵਾ ਮੰਦਿਰ ਹੈ, ਮਦੁਰਈ ਦਾ ਮੀਨਾਕਸ਼ੀ ਮੰਦਿਰ ਹੈ, ਤੇਲੰਗਾਨਾ ਦਾ ਰਾਮੱਪਾ ਮੰਦਿਰ ਹੈ, ਸ੍ਰੀਨਗਰ ਵਿੱਚ ਸੰਕਰਚਾਰੀਆ ਮੰਦਿਰ ਹੈ।
ਐਸੇ ਕਿਤਨੇ ਹੀ ਮੰਦਿਰ ਹਨ, ਜੋ ਬੇਜੋੜ ਹਨ, ਕਲਪਨਾਤੀਤ ਹਨ, ‘ਨ ਭੂਤੋ ਨ ਭਵਿਖਯਤਿ’ (‘न भूतो न भविष्यति’) ਦੀ ਜੀਵੰਤ ਉਦਹਾਰਣ ਹਨ। ਅਸੀਂ ਜਦੋਂ ਇਨ੍ਹਾਂ ਦੇਖਦੇ ਹਾਂ ਤਾਂ ਅਸੀਂ ਸੋਚਣ ਨੂੰ ਮਜ਼ਬੂਰ ਹੋ ਜਾਂਦੇ ਹਨ ਕਿ ਉਸ ਦੌਰ ਵਿੱਚ, ਉਸ ਯੁੱਗ ਵਿੱਚ ਕਿਸ ਤਕਨੀਕ ਨਾਲ ਇਹ ਨਿਰਮਾਣ ਹੋਏ ਹੋਣਗੇ। ਸਾਡੇ ਸਾਰੇ ਪ੍ਰਸ਼ਨਾਂ ਦੇ ਉੱਤਰ ਸਾਨੂੰ ਭੁੱਲੇ ਹੀ ਨਾ ਮਿਲਦੇ ਹੋਣ, ਲੇਕਿਨ ਇਨ੍ਹਾਂ ਮੰਦਿਰਾਂ ਦੇ ਅਧਿਆਤਮਿਕ ਸੱਭਿਆਚਾਰਕ ਸੰਦੇਸ਼ ਸਾਨੂੰ ਇਤਨੀ ਹੀ ਸਪੱਸ਼ਟਤਾ ਨਾਲ ਅੱਜ ਵੀ ਸੁਣਾਈ ਦਿੰਦੇ ਹਨ। ਜਦੋਂ ਪੀੜ੍ਹੀਆਂ ਇਸ ਵਿਰਾਸਤ ਨੂੰ ਦੇਖਦੀਆਂ ਹਨ, ਉਸ ਦੇ ਸੰਦੇਸ਼ਾਂ ਨੂੰ ਸੁਣਦੀਆਂ ਹਨ, ਤਾਂ ਇਸ ਸੱਭਿਯਾਤਾ ਦੇ ਰੂਪ ਵਿੱਚ ਇਹ ਸਾਡੀ ਨਿਰੰਤਰਤਾ ਅਤੇ ਅਮਰਤਾ ਦਾ ਜ਼ਰੀਆ ਬਣ ਜਾਂਦਾ ਹੈ।
‘ਮਹਾਕਾਲ ਲੋਕ’ ਵਿੱਚ ਇਹ ਪਰੰਪਰਾ ਉਤਨੇ ਹੀ ਪ੍ਰਭਾਵੀ ਢੰਗ ਨਾਲ ਕਲਾ ਅਤੇ ਸ਼ਿਲਪ ਦੇ ਦੁਆਰਾ ਉਕੇਰੀ ਗਈ ਹੈ। ਇਹ ਪੂਰਾ ਮੰਦਿਰ ਪ੍ਰਾਂਗਣ ਵਿਸ਼ਪੁਰਾਣ ਦੀਆਂ ਕਥਾਵਾਂ ਦੇ ਅਧਾਰ ֹ’ਤੇ ਤਿਆਰ ਕੀਤਾ ਗਿਆ ਹੈ। ਤੁਸੀਂ ਇੱਥੋਂ ਆਓਗੇ ਤਾਂ ਮਹਾਕਾਲ ਦੇ ਦਰਸ਼ਨ ਦੇ ਨਾਲ ਹੀ ਤੁਹਾਨੂੰ ਮਹਾਕਾਲ ਦੀ ਮਹਿਮਾ ਅਤੇ ਮਹੱਤਵ ਦੇ ਵੀ ਦਰਸ਼ਨ ਹੋਣਗੇ। ਪੰਚਮੁਖੀ ਸ਼ਿਵ, ਉਨ੍ਹਾਂ ਦੇ ਡਮਰੂ, ਸਰਪ, ਤ੍ਰਿਸ਼ੂਲ, ਅਰਧਚੰਦਰ ਤੇ ਸਪਤਰਿਸ਼ੀ, ਇਨ੍ਹਾਂ ਦੇ ਵੀ ਉਤਨੇ ਹੀ ਸ਼ਾਨਦਾਰ ਸਵਰੂਪ ਇੱਥੇ ਸਥਾਪਿਤ ਕੀਤੇ ਗਏ ਹਨ। ਇਹ ਵਸਤੂ, ਇਸ ਵਿੱਚ ਗਿਆਨ ਦਾ ਇਹ ਸਮਾਵੇਸ਼ , ਇਹ ਮਹਾਕਾਲ ਲੋਕ ਨੂੰ ਉਸ ਦੇ ਪ੍ਰਾਚੀਨ ਗੌਰਵ ਨਾਲ ਜੋੜ ਦਿੰਦਾ ਹੈ। ਉਸ ਦੀ ਸਾਰਥਕਤਾ ਨੂੰ ਹੋਰ ਵੀ ਵਧਾ ਦਿੰਦਾ ਹੈ।
ਭਾਈਓ ਅਤੇ ਭੈਣੋਂ,
ਸਾਡੇ ਸ਼ਾਸਤ੍ਰਾਂ ਵਿੱਚ ਇੱਕ ਵਾਕ ਹੈ- ‘ਸ਼ਿਵਮ੍ ਗਿਆਨਮ੍’। ਇਸ ਦਾ ਅਰਥ ਹੈ, ਸ਼ਿਵ ਹੀ ਗਿਆਨ ਹੈ। ਅਤੇ, ਗਿਆਨ ਹੀ ਸ਼ਿਵ ਹੈ। ਸ਼ਿਵ ਦੇ ਦਰਸ਼ਨ ਵਿੱਚ ਹੀ ਬ੍ਰਹਿਮਾਂਡ ਦਾ ਸਰਵਉੱਚ ‘ਦਰਸ਼ਨ’ ਹੈ। ਅਤੇ, ‘ਦਰਸ਼ਨ’ ਹੀ ਸ਼ਿਵ ਦਾ ਦਰਸ਼ਨ ਹੈ। ਇਸ ਲਈ ਮੈਂ ਮੰਨਦਾ ਹਾਂ, ਸਾਡੇ ਜਯੋਤੀਰਲਿੰਗਾਂ ਦਾ ਇਹ ਵਿਕਾਸ ਭਾਰਤ ਦੀ ਅਧਿਆਤਮਿਕ ਜਯੋਤੀ ਦਾ ਵਿਕਾਸ ਹੈ, ਭਾਰਤ ਦੇ ਗਿਆਨ ਅਤੇ ਦਰਸ਼ਨ ਦਾ ਵਿਕਾਸ ਹੈ। ਭਾਰਤ ਦਾ ਇਹ ਸੱਭਿਆਚਾਰਕ ਦਰਸ਼ਨ ਇੱਕ ਵਾਰ ਫਿਰ ਸਿਖਰ ‘ਤੇ ਪਹੁੰਚ ਕੇ ਵਿਸ਼ਵ ਦੇ ਮਾਰਗਦਰਸ਼ਨ ਦੇ ਲਈ ਤਿਆਰ ਹੋ ਰਿਹਾ ਹੈ।
ਸਾਥੀਓ,
ਭਗਵਾਨ ਮਹਾਕਾਲ ਇੱਕ ਮਾਤਰ ਐਸੇ ਜਯੋਤੀਰਲਿੰਗ ਹਨ ਜੋ ਦਕਸ਼ਿਨਮੁਖੀ ਹਨ। ਇਹ ਸ਼ਿਵ ਦੇ ਅਜਿਹੇ ਸਰੂਪ ਹਨ, ਜਿਨ੍ਹਾਂ ਦੀ ਭਸਮ ਆਰਤੀ ਪੂਰੇ ਵਿਸ਼ਵ ਵਿੱਚ ਪ੍ਰਸਿੱਧ ਹੈ। ਹਰ ਭਗਤ ਆਪਣੇ ਜੀਵਨ ਵਿੱਚ ਭਸਮ ਆਰਤੀ ਦੇ ਦਰਸ਼ਨ ਜ਼ਰੂਰ ਕਰਨਾ ਚਾਹੁੰਦਾ ਹੈ। ਭਸਮ ਆਰਤੀ ਦਾ ਧਾਰਮਿਕ ਮਹੱਤਵ ਇੱਥੇ ਮੌਜੂਦ ਤੁਸੀਂ ਸਾਰੇ ਸੰਤਗਣ ਜ਼ਿਆਦਾ ਗਹਿਰਾਈ ਨਾਲ ਦੱਸ ਪਾਉਣਗੇ, ਲੇਕਿਨ, ਮੈਂ ਇਸ ਪਰੰਪਰਾ ਵਿੱਚ ਸਾਡੇ ਭਾਰਤ ਦੀ ਜੀਵਟਤਾ ਅਤੇ ਜੀਵੰਤਤਾ ਦੇ ਦਰਸ਼ਨ ਵੀ ਕਰਦਾ ਹਾਂ। ਮੈਂ ਇਸ ਵਿੱਚ ਭਾਰਤ ਦੇ ਅਪਰਾਜੇਯ ਅਸਤਿਤਵ ਨੂੰ ਵੀ ਦੇਖਦਾ ਹਾਂ। ਕਿਉਂਕਿ, ਜੋ ਸ਼ਿਵ ‘ਸੋਯਂ ਭੂਤਿ ਵਿਭੂਸ਼ਣ:’ ਹਨ, ਅਰਥਾਤ, ਭਸਮ ਨੂੰ ਧਾਰਨ ਕਰਨ ਵਾਲੇ ਹਨ, ਉਹ ‘ਸਰਵਾਧਿਪ: ਸਰਵਦਾ’ ਵੀ ਹਨ। ਅਰਥਾਤ, ਉਹ ਅਨਸ਼ਵਰ ਅਤੇ ਅਵਿਨਾਸ਼ੀ ਵੀ ਹਨ। ਇਸ ਲਈ, ਜਿੱਥੇ ਮਹਾਕਾਲ ਹਨ, ਉੱਥੇ ਕਾਲਖੰਡਾਂ ਦੀਆਂ ਸੀਮਾਵਾਂ ਨਹੀਂ ਹਨ।
ਮਹਾਕਾਲ ਦੀ ਸ਼ਰਣ ਵਿੱਚ ਵਿਸ਼ ਵਿੱਚ ਵੀ ਸਪੰਦਨ ਹੁੰਦਾ ਹੈ। ਮਹਾਕਾਲ ਦੇ ਸਾਨਿਧਯ ਵਿੱਚ ਅਵਸਾਨ ਨਾਲ ਵੀ ਪੁਨਰਜੀਵਨ ਹੁੰਦਾ ਹੈ। ਅੰਤ ਤੋਂ ਵੀ ਅਨੰਤ ਦੀ ਯਾਤਰਾ ਸ਼ੁਰੂ ਹੁੰਦੀ ਹੈ। ਇਹੀ ਸਾਡੀ ਸੱਭਿਅਤਾ ਦਾ ਉਹ ਅਧਿਆਤਮਿਕ ਆਤਮਵਿਸ਼ਵਾਸ ਹੈ ਜਿਸ ਦੇ ਸਮਰੱਥ ਨਾਲ ਭਾਰਤ ਹਜ਼ਾਰਾਂ ਵਰ੍ਹਿਆਂ ਤੋਂ ਅਮਰ ਬਣਿਆ ਹੋਇਆ ਹੈ। ਅਜਰਾ ਅਮਰ ਬਣਿਆ ਹੋਇਆ ਹੈ। ਹੁਣ ਤੱਕ ਸਾਡੀ ਆਸਥਾ ਦੇ ਇਹ ਕੇਂਦਰ ਜਾਗ੍ਰਤ ਹਨ, ਭਾਰਤ ਦੀ ਚੇਤਨਾ ਜਾਗ੍ਰਤ ਹੈ, ਭਾਰਤ ਦੀ ਆਤਮਾ ਜਾਗ੍ਰਤ ਹੈ। ਅਤੀਤ ਵਿੱਚ ਅਸੀਂ ਦੇਖਿਆ ਹੈ, ਪ੍ਰਯਾਸ ਹੋਏ, ਸਥਿਤੀਆਂ ਬਦਲੀਆਂ, ਸੱਤਾਵਾਂ ਬਦਲੀਆਂ, ਭਾਰਤ ਦਾ ਸ਼ੋਸ਼ਣ ਵੀ ਹੋਇਆ, ਆਜ਼ਾਦੀ ਵੀ ਗਈ। ਇਲਤੁਤਮਿਸ਼ ਜਿਹੇ ਆਕ੍ਰਮਣਕਾਰੀਆਂ ਨੇ ਉੱਜੈਨ ਦੀ ਊਰਜਾ ਨੂੰ ਵੀ ਨਸ਼ਟ ਕਰਨ ਦੇ ਪ੍ਰਯਾਸ ਕੀਤੇ। ਲੇਕਿਨ ਸਾਡੇ ਰਿਸ਼ੀਆਂ ਨੇ ਕਿਹਾ ਹੈ- ਚੰਦ੍ਰਸ਼ੇਖਰਮ੍ ਆਸ਼੍ਰਯੇ ਮਮ੍ ਕਿਮ੍ ਕਰਿਸ਼ਯਤਿ ਵੈ ਯਮ:?
ਅਰਥਾਤ, ਮਹਾਕਾਲ ਸ਼ਿਵ ਦੀ ਸ਼ਰਣ ਵਿੱਚ ਅਰੇ ਮੌਤ ਵੀ ਸਾਡਾ ਕੀ ਕਰ ਲੇਵੇਗੀ? ਅਤੇ ਇਸ ਲਈ, ਭਾਰਤ ਆਪਣੀ ਆਸਥਾ ਦੇ ਇਨ੍ਹਾਂ ਪ੍ਰਾਮਾਣਿਕ ਕੇਂਦਰਾਂ ਦੀ ਊਰਜਾ ਤੋਂ ਫਿਰ ਪੁਨਰਜੀਵਿਤ ਹੋ ਉਠਿਆ, ਫਿਰ ਉਠ ਖੜਿਆ ਹੋਇਆ। ਅਸੀਂ ਫਿਰ ਆਪਣੇ ਅਮਰਤਵ ਦੀ ਉਂਝ ਹੀ ਵਿਸ਼ਵਵਿਆਪੀ ਘੋਸ਼ਣਾ ਕਰ ਦਿੱਤੀ। ਭਾਰਤ ਨੇ ਫਿਰ ਮਹਾਕਾਲ ਦੇ ਆਸ਼ੀਸ਼ ਤੋਂ ਕਾਲ ਦੇ ਕਪਾਲ ‘ਤੇ ਕਾਲਾਤੀਤ ਅਸਤਿਤਵ ਦਾ ਸ਼ਿਲਾਲੇਖ ਲਿਖ ਦਿੱਤਾ। ਅੱਜ ਇੱਕ ਵਾਰ ਫਿਰ, ਆਜ਼ਾਦੀ ਦੇ ਇਸ ਅੰਮ੍ਰਿਤਕਾਲ ਵਿੱਚ ਅਮਰ ਅਵੰਤਿਕਾ ਭਾਰਤ ਦੇ ਸੱਭਿਆਚਾਰਕ ਅਮਰਤਵ ਦੀ ਘੋਸ਼ਣਾ ਕਰ ਰਹੀ ਹੈ। ਉੱਜੈਨ ਜੋ ਹਜ਼ਾਰਾਂ ਵਰ੍ਹਿਆਂ ਤੋਂ ਭਾਰਤੀ ਕਾਲਗਣਨਾ ਦਾ ਕੇਂਦਰ ਬਿੰਦੁ ਰਿਹਾ ਹੈ, ਉਹ ਅੱਜ ਇੱਕ ਵਾਰ ਫਿਰ ਭਾਰਤ ਦੀ ਭਵਯਤਾ ਦੇ ਇੱਕ ਨਵੇਂ ਕਾਲਖੰਡ ਦਾ ਉਦਘੋਸ਼ (ਐਲਾਨ) ਕਰ ਰਿਹਾ ਹੈ।
ਸਾਥੀਓ,
ਭਾਰਤ ਦੇ ਲਈ ਧਰਮ ਦਾ ਅਰਥ ਹੈ, ਸਾਡੇ ਕਰਤਵਾਂ ਦਾ ਸਮੂਹਿਕ ਸੰਕਲਪ! ਸਾਡੇ ਸੰਕਲਪਾਂ ਦਾ ਧਿਆਏ ਹੈ, ਵਿਸ਼ਵ ਦਾ ਕਲਿਆਣ, ਮਾਨਵ ਮਾਤਰ ਦੀ ਸੇਵਾ। ਅਸੀਂ ਸ਼ਿਵ ਦੀ ਆਰਾਧਨਾ ਵਿੱਚ ਵੀ ਕਹਿੰਦੇ ਹਾਂ- ਨਮਾਮਿ ਵਿਸ਼ਵਸਯ ਹਿਤੇ ਰਤਮ੍ ਤਮ੍, ਨਮਾਮਿ ਰੂਪਾਣਿ ਬਹੂਨਿ ਧੱਤੇ! ਅਰਥਾਤ, ਅਸੀਂ ਉਨ੍ਹਾਂ ਵਿਸ਼ਵਪਤਿ ਭਗਵਾਨ ਸ਼ਿਵ ਨੂੰ ਨਮਨ ਕਰਦੇ ਹਾਂ, ਜੋ ਅਨੇਕ ਰੂਪਾਂ ਤੋਂ ਪੂਰੇ ਵਿਸ਼ਵ ਦੇ ਹਿਤਾਂ ਵਿੱਚ ਲਗੇ ਹਨ। ਇਹੀ ਭਾਵਨਾ ਹਮੇਸ਼ਾ ਭਾਰਤ ਦੇ ਤੀਰਥਾਂ, ਮੰਦਿਰਾਂ, ਮਠਾਂ ਅਤੇ ਆਸਥਾ ਕੇਂਦਰਾਂ ਦੀ ਵੀ ਰਹੀ ਹੈ। ਇੱਥੇ ਮਹਾਕਾਲ ਮੰਦਿਰ ਵਿੱਚ ਪੂਰੇ ਦੇਸ਼ ਅਤੇ ਦੁਨੀਆ ਤੋਂ ਲੋਕ ਆਉਂਦੇ ਹਨ। ਸਿੰਹਸਥ ਕੁੰਭ ਲਗਦਾ ਹੈ ਤਾਂ ਲੱਖਾਂ ਲੋਕ ਜੁਟਦੇ ਹਨ। ਅਣਗਿਣਤ ਵਿਵਿਧਤਾਵਾਂ ਵੀ ਇੱਕ ਮੰਤਰ, ਇੱਕ ਸੰਕਲਪ ਲੈ ਕੇ ਇਕੱਠੇ ਜੁਟ ਸਕਦੀਆਂ ਹਨ, ਇਸ ਦਾ ਇਸ ਤੋਂ ਬੜਾ ਅਤੇ ਉਦਾਹਰਣ ਕੀ ਹੋ ਸਕਦਾ ਹੈ? ਅਤੇ ਅਸੀਂ ਜਾਣਦੇ ਹਾਂ ਹਜ਼ਾਰਾਂ ਸਾਲ ਤੋਂ ਸਾਡੇ ਕੁੰਭ ਮੇਲੇ ਦੀ ਪਰੰਪਰਾ ਬਹੁਤ ਹੀ ਸਮੂਹਿਕ ਮੰਥਨ ਦੇ ਬਾਅਦ ਜੋ ਅੰਮ੍ਰਿਤ ਨਿਕਲਦਾ ਹੈ ਉਸ ਤੋਂ ਸੰਕਲਪ ਲੈ ਕੇ ਬਾਰ੍ਹਾਂ ਸਾਲ ਤੱਕ ਉਸ ਨੂੰ ਲਾਗੂਕਰਨ ਦੀ ਪਰੰਪਰਾ ਰਹੀ ਸੀ।
ਫਿਰ ਬਾਰ੍ਹਾਂ ਸਾਲ ਦੇ ਬਾਅਦ ਜਦੋਂ ਕੁੰਭ ਹੁੰਦਾ ਸੀ, ਫਿਰ ਇੱਕ ਵਾਰ ਅੰਮ੍ਰਿਤ ਮੰਥਨ ਹੁੰਦਾ ਸੀ। ਫਿਰ ਸੰਕਲਪ ਲਿਆ ਜਾਂਦਾ ਸੀ। ਫਿਰ ਬਾਰ੍ਹਾਂ ਸਾਲ ਦੇ ਲਈ ਚਲ ਪੈਂਦੇ ਸਨ। ਪਿਛਲੇ ਕੁੰਭ ਦੇ ਮੇਲੇ ਵਿੱਚ ਮੈਨੂੰ ਇੱਥੇ ਆਉਣ ਦਾ ਸੁਭਾਗ ਮਿਲਿਆ ਸੀ। ਮਹਾਕਾਲ ਦਾ ਬੁਲਾਵਾ ਆਇਆ ਅਤੇ ਇਹ ਬੇਟਾ ਆਏ ਬਿਨਾ ਕੈਸੇ ਰਹਿ ਸਕਦਾ ਹੈ। ਅਤੇ ਉਸ ਸਮੇਂ ਕੁੰਭ ਦੀ ਜੋ ਹਜ਼ਾਰਾਂ ਸਾਲ ਦੀ ਪੁਰਾਣੀ ਪਰੰਪਰਾ ਉਸ ਸਮੇਂ ਜੋ ਮਨ ਮਸ਼ਤਿਸ਼ਕ ਵਿੱਚ ਮੰਥਨ ਚਲ ਰਿਹਾ ਸੀ, ਜੋ ਵਿਚਾਰ ਪ੍ਰਵਾਹ ਵਹਿ ਰਿਹਾ ਸੀ।
ਮਾਂ ਕਸ਼੍ਰਿਪ੍ਰਾ ਦੇ ਤਟ ‘ਤੇ ਅਨੇਕ ਵਿਚਾਰਾਂ ਨਾਲ ਮੈਂ ਘਿਰਿਆ ਹੋਇਆ ਸੀ। ਅਤੇ ਉਸੇ ਵਿੱਚੋਂ ਮਨ ਕਰ ਗਿਆ, ਕੁਝ ਸ਼ਬਦ ਚਲ ਪਏ, ਪਤਾ ਨਹੀਂ ਕਿੱਥੋਂ ਆਏ, ਕਿਵੇਂ ਆਏ, ਅਤੇ ਜੋ ਭਾਵ ਪੈਦਾ ਹੋਇਆ ਸੀ। ਉਹ ਸੰਕਲਪ ਬਣ ਗਿਆ। ਅੱਜ ਉਹ ਸ੍ਰਿਸ਼ਟੀ ਦੇ ਰੂਪ ਵਿੱਚ ਨਜ਼ਰ ਆ ਰਿਹਾ ਹੈ ਦੋਸਤੋਂ। ਮੈਂ ਅਜਿਹੇ ਸਾਥੀਆਂ ਨੂੰ ਵਧਾਈ ਦਿੰਦਾ ਹਾਂ ਜਿਨ੍ਹਾਂ ਨੇ ਉਸ ਸਮੇਂ ਦੇ ਉਸ ਭਾਵ ਨੂੰ ਅੱਚ ਚਰਿਤਾਰਥ ਕਰਕੇ ਦਿਖਾਇਆ ਹੈ। ਸਭ ਦੇ ਮਨ ਵਿੱਚ ਸ਼ਿਵ ਅਤੇ ਸ਼ਿਵਤਵ ਦੇ ਲਈ ਸਮਰਪਣ, ਸਭ ਦੇ ਮਨ ਵਿੱਚ ਕਸ਼੍ਰਿਪ੍ਰਾ ਦੇ ਲਈ ਸ਼ਰਧਾ, ਜੀਵ ਅਤੇ ਕੁਦਰਤ ਦੇ ਲਈ ਸੰਵੇਦਨਸ਼ੀਲਤਾ, ਅਤੇ ਇੰਨਾ ਵੱਡਾ ਸਮਾਗਮ! ਵਿਸ਼ਵ ਦੇ ਹਿਤ ਦੇ ਲਈ, ਵਿਸ਼ਵ ਦੀ ਭਲਾਈ ਦੇ ਲਈ ਕਿੰਨੀਆਂ ਪ੍ਰੇਰਣਾਵਾਂ ਇੱਥੇ ਨਿਕਲ ਸਕਦੀਆਂ ਹਨ?
ਭਾਈਓ ਅਤੇ ਭੈਣੋਂ,
ਸਾਡੇ ਇਨ੍ਹਾਂ ਤੀਰਥਾਂ ਨੇ ਸਦੀਆਂ ਤੋਂ ਰਾਸ਼ਟਰ ਨੂੰ ਸੰਦੇਸ਼ ਵੀ ਦਿੱਤੇ ਹਨ, ਅਤੇ ਸਮਰੱਥ ਵੀ ਦਿੱਤਾ ਹੈ। ਕਾਸ਼ੀ ਜਿਹੇ ਸਾਡੇ ਕੇਂਦਰ ਧਰਮ ਦੇ ਨਾਲ-ਨਾਲ ਗਿਆਨ, ਦਰਸ਼ਨ ਅਤੇ ਕਲਾ ਦੀ ਰਾਜਧਾਨੀ ਵੀ ਰਹੇ। ਉੱਜੈਨ ਜਿਹੇ ਸਾਡੇ ਸਥਾਨ ਖਗੋਲਵਿਗਿਆਨ, ਐਸਟ੍ਰੌਨੌਮੀ ਨਾਲ ਜੁੜੇ ਰਿਸਰਚਾਂ ਦੇ ਟੋਪ ਕੇਂਦਰ ਰਹੇ ਹਨ। ਅੱਜ ਨਵਾਂ ਭਾਰਤ ਜਦੋਂ ਆਪਣੇ ਪ੍ਰਾਚੀਨ ਮੁੱਲ ਦੇ ਨਾਲ ਅੱਗੇ ਵਧ ਰਿਹਾ ਹੈ, ਤਾਂ ਆਸਥਾ ਦੇ ਨਾਲ-ਨਾਲ ਵਿਗਿਆਨ ਅਤੇ ਰਿਸਰਚ ਦੀ ਪਰੰਪਰਾ ਨੂੰ ਵੀ ਮੁੜ-ਜੀਵਿਤ ਕਰ ਰਿਹਾ ਹੈ। ਅੱਜ ਅਸੀਂ ਐਸਟ੍ਰੌਨੌਮੀ ਦੇ ਖੇਤਰ ਵਿੱਚ ਦੁਨੀਆ ਦੀ ਵੱਡੀਆਂ ਤਾਕਤਾਂ ਦੇ ਬਰਾਬਰ ਖੜੇ ਹੋ ਰਹੇ ਹਨ। ਅੱਜ ਭਾਰਤ ਦੂਸਰੇ ਦੇਸ਼ਾਂ ਦੀ ਸੈਟੇਲਾਈਟਸ ਵੀ ਸਪੇਸ ਵਿੱਚ ਲਾਂਚ ਕਰ ਰਿਹਾ ਹੈ। ਮਿਸ਼ਨ ਚੰਦ੍ਰਯਾਨ ਅਤੇ ਮਿਸ਼ਨ ਗਗਨਯਾਨ ਜਿਹੇ ਅਭਿਯਾਨਾਂ ਦੇ ਜ਼ਰੀਏ ਭਾਰਤ ਆਕਾਸ਼ ਦੀ ਉਹ ਛਲਾਂਗ ਲਗਾਉਣ ਦੇ ਲਈ ਤਿਆਰ ਹੈ, ਜੋ ਸਾਨੂੰ ਇੱਕ ਨਵੀਂ ਉਚਾਈ ਦੇਵੇਗੀ। ਅੱਜ ਰੱਖਿਆ ਦੇ ਖੇਤਰ ਵਿੱਚ ਵੀ ਭਾਰਤ ਪੂਰੀ ਤਾਕਤ ਨਾਲ ਆਤਮਨਿਰਭਰਤਾ ਦੇ ਵੱਲ ਅੱਗੇ ਵਧ ਰਿਹਾ ਹੈ। ਇਸੇ ਤਰ੍ਹਾਂ, ਅੱਜ ਸਾਡੇ ਯੁਵਾ ਸਕੀਲ ਹੋਣ, ਸਪੋਰਟਸ ਹੋਣ, ਸਪੋਰਟਸ ਤੋਂ ਸਟਾਰਟਅੱਪਸ, ਇੱਕ-ਇੱਕ ਚੀਜ਼ ਨਵੀਂ ਨਵੇਂ ਸਟਾਰਟਅੱਪ ਦੇ ਨਾਲ, ਨਵੇਂ ਯੂਨੀਕਾਰਨ ਦੇ ਨਾਲ ਹਰ ਖੇਤਰ ਵਿੱਚ ਭਾਰਤ ਦੀ ਪ੍ਰਤਿਭਾ ਦਾ ਡੰਕਾ ਬਜਾ ਰਹੇ ਹਨ।
ਅਤੇ ਭਾਈਓ ਭੈਣੋਂ,
ਸਾਨੂੰ ਇਹ ਵੀ ਯਾਦ ਰੱਖਣਾ ਹੈ, ਇਹ ਨਾ ਭੁੱਲੋ, ਜਿੱਥੇ innovation ਹੈ, ਉੱਥੇ ‘ਤੇ renovation ਵੀ ਹੈ। ਅਸੀਂ ਗੁਲਾਮੀ ਦੇ ਕਾਲਖੰਡ ਵਿੱਚ ਜੋ ਖੋਇਆ, ਅੱਜ ਭਾਰਤ ਉਸ ਨੂੰ renovate ਕਰ ਰਿਹਾ ਹੈ, ਆਪਣੇ ਗੌਰਵ ਦੀ, ਆਪਣੇ ਵੈਭਵ ਦੀ ਪੁਨਰਸਥਾਪਨਾ ਹੋ ਰਹੀ ਹੈ। ਅਤੇ ਇਸ ਦਾ ਲਾਭ, ਸਿਰਫ ਭਾਰਤ ਦੇ ਲੋਕਾਂ ਨੂੰ ਨਹੀਂ, ਵਿਸ਼ਵਾਸ ਰੱਖੋ ਸਾਥੀਓ, ਮਹਾਕਾਲ ਦੇ ਚਰਣਾਂ ਵਿੱਚ ਬੈਠੇ ਹਨ, ਵਿਸ਼ਵਾਸ ਨਾਲ ਭਰ ਜਾਓ। ਅਤੇ ਮੈਂ ਵਿਸ਼ਵਾਸ ਨਾਲ ਕਹਿੰਦਾ ਹਾਂ ਇਸ ਦਾ ਲਾਭ ਪੂਰੇ ਵਿਸ਼ਵ ਨੂੰ ਮਿਲੇਗਾ, ਪੂਰੀ ਮਾਨਵਤਾ ਨੂੰ ਮਿਲੇਗਾ। ਮਹਾਕਾਲ ਦੇ ਅਸ਼ੀਰਵਾਦ ਨਾਲ ਭਾਰਤ ਦੀ ਭਵਯਤਾ ਪੂਰੇ ਵਿਸ਼ਵ ਦੇ ਵਿਕਾਸ ਦੇ ਲਈ ਨਵੀਆਂ ਸੰਭਾਵਨਾਵਾਂ ਨੂੰ ਜਨਮ ਦੇਵੇਗੀ। ਭਾਰਤ ਦੀ ਦਿੱਵਯਤਾ ਪੂਰੇ ਵਿਸ਼ਵ ਦੇ ਲਈ ਸ਼ਾਂਤੀ ਦੇ ਮਾਰਗ ਪ੍ਰਸ਼ਸਤ ਕਰੇਗੀ। ਇਸੇ ਵਿਸ਼ਵਾਸ ਦੇ ਨਾਲ, ਭਗਵਾਨ ਮਹਾਕਾਲ ਦੇ ਚਰਣਾਂ ਵਿੱਚ ਮੈਂ ਇੱਕ ਵਾਰ ਫਿਰ ਸਿਰ ਝੁਕਾ ਕੇ ਪ੍ਰਣਾਮ ਕਰਦਾ ਹਾਂ। ਮੇਰੇ ਨਾਲ ਪੂਰੇ ਭਗਤੀ ਭਾਵ ਨਾਲ ਬੋਲੋ ਜੈ ਮਹਾਕਾਲ! ਜੈ ਜੈ ਮਹਾਕਾਲ, ਜੈ ਜੈ ਮਹਾਕਾਲ, ਜੈ ਜੈ ਮਹਾਕਾਲ, ਜੈ ਜੈ ਮਹਾਕਾਲ, ਜੈ ਜੈ ਮਹਾਕਾਲ, ਜੈ ਜੈ ਮਹਾਕਾਲ, ਜੈ ਜੈ ਮਹਾਕਾਲ।